DainikBani24×7

  • Home
  • DainikBani24×7

DainikBani24×7 Contact information, map and directions, contact form, opening hours, services, ratings, photos, videos and announcements from DainikBani24×7, News & Media Website, .
(1)

Hello readers���Welcome to my page: DainikBani 24×7

You all requested to please like share and subscribe my page and channel ����
It improves my skill and my confidence if u like , share and comment here ��

ਸਾਈਕਲ ਰੈਲੀ ਲੁਧਿਆਣਾ  ਪੰਜਾਬ ਦੀ ਭਗੰਵਤ ਮਾਨ ਸਰਕਾਰ ਵੱਲੋਂ ਡਰੱਗਸ ਦੇ ਖਿਲਾਫ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਹ ਸਾਈਕਲ ਰੈਲੀ ਲੁਧ...
16/11/2023

ਸਾਈਕਲ ਰੈਲੀ ਲੁਧਿਆਣਾ

ਪੰਜਾਬ ਦੀ ਭਗੰਵਤ ਮਾਨ ਸਰਕਾਰ ਵੱਲੋਂ ਡਰੱਗਸ ਦੇ ਖਿਲਾਫ ਵੱਡੀ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਹ ਸਾਈਕਲ ਰੈਲੀ ਲੁਧਿਆਣਾ ਦੇ PAU ਤੋਂ ਸ਼ੁਰੂ ਹੋਵੇਗੀ। ਦੱਸ ਦਈਏ ਕਿ ਕਰੀਬ 20 ਹਜ਼ਾਰ ਲੋਕ ਇਸ ਰੈਲੀ ਦਾ ਹਿੱਸਾ ਬਣਨਗੇ ਅਤੇ 5 ਵੱਖ-ਵੱਖ ਥਾਵਾਂ 'ਤੇ ਸਾਈਕਲ ਸਟੈਂਡ ਵੀ ਬਣਾਏ ਗਏ ਹਨ

ਵਿਸ਼ਵ-ਕੱਪ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤੀ ਮਾਤਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਟੀਮ ਇੰਡੀਆ ਦਾ ਧਮਾਕਾ। ਬੁੱਧਵਾਰ ਨੂੰ ਵਾ...
15/11/2023

ਵਿਸ਼ਵ-ਕੱਪ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤੀ ਮਾਤ

ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਟੀਮ ਇੰਡੀਆ ਦਾ ਧਮਾਕਾ। ਬੁੱਧਵਾਰ ਨੂੰ ਵਾਨਖੇੜੇ 'ਚ ਨਿਊਜ਼ੀਲੈਂਡ ਖਿਲਾਫ 50 ਓਵਰਾਂ 'ਚ 397/4 ਦਾ ਵੱਡਾ ਸਕੋਰ। ਕੋਹਲੀ (117) ਅਤੇ ਸ਼੍ਰੇਅਸ ਅਈਅਰ (105) ਨੇ ਭਾਰਤੀ ਬੱਲੇਬਾਜ਼ਾਂ ਵਿੱਚ ਸੈਂਕੜੇ ਬਣਾਏ, ਸ਼ੁਭਮਨ ਗਿੱਲ (80*), ਰੋਹਿਤ ਸ਼ਰਮਾ (47*) ਅਤੇ ਕੇਐੱਲ ਰਾਹੁਲ (39*) ਨੇ ਪ੍ਰਭਾਵਿਤ ਕੀਤਾ। ਨਿਊਜ਼ੀਲੈਂਡ ਦੇ ਸਾਹਮਣੇ ਫਿਲਹਾਲ 398 ਦੌੜਾਂ ਦਾ ਟੀਚਾ ਦਿੱਤਾ ਸੀ। ਵਿਸ਼ਵ-ਕੱਪ ਸੈਮੀਫਾਈਨਲ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ ਮਾਤ ਦੇ ਦਿੱਤੀ ਹੈ। ਭਾਰਤ ਨੇ ਵਿਸ਼ਵ ਕੱਪ ਦੇ ਫਾਇਨਲ ਵਿੱਚ ਥਾਂ ਬਣਾ ਲਈ ਹੈ।

ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨਪੰਜਾਬ ਸਰਕਾਰ ਨੇ 16 ਨਵੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਸ ਸ...
15/11/2023

ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਨੇ 16 ਨਵੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ 16-11-2023 (ਵੀਰਵਾਰ) ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ!ਅਜਿਹਾ ਲੱਗਦਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ...
14/11/2023

ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ!

ਅਜਿਹਾ ਲੱਗਦਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਨੇ ਜੰਗਬੰਦੀ ਵੱਲ ਕਦਮ ਵਧਾਏ ਹਨ। ਇਸ ਦੇ ਹਿੱਸੇ ਵਜੋਂ ਹਮਾਸ ਨੇ ਆਪਣੇ 70 ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ ਹੈ। ਇਜ਼ਰਾਈਲ 70 ਫਲਸਤੀਨੀ ਔਰਤਾਂ ਅਤੇ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਵੀ ਤਿਆਰ ਹੈ। ਇਜ਼ਰਾਈਲ ਨੇ ਗਾਜ਼ਾ ਵਿੱਚ ਹੋਰ 5 ਦਿਨਾਂ ਤੱਕ ਕੋਈ ਹਮਲਾ ਨਾ ਕਰਨ ਦਾ ਵਾਅਦਾ ਕੀਤਾ ਹੈ। ਇਸ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਹੈ।

ਕੁੱਤੇ ਦੇ ਕੱਟਣ 'ਤੇ ਹਾਈਕੋਰਟ ਦਾ ਦਿਲਚਸਪ ਫੈਸਲਾ ਪਿਛਲੇ ਕੁਝ ਸਮੇਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਕਈ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗ...
14/11/2023

ਕੁੱਤੇ ਦੇ ਕੱਟਣ 'ਤੇ ਹਾਈਕੋਰਟ ਦਾ ਦਿਲਚਸਪ ਫੈਸਲਾ

ਪਿਛਲੇ ਕੁਝ ਸਮੇਂ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਕਈ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਰ ਹਾਲ ਹੀ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਕੁੱਤਿਆਂ ਦੇ ਕੱਟਣ ਨੂੰ ਲੈ ਕੇ ਇੱਕ ਦਿਲਚਸਪ ਫੈਸਲਾ ਸੁਣਾਇਆ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਹਾਈਕੋਰਟ 'ਚ 193 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਪੰਜਾਬ-ਹਰਿਆਣਾ ਹਾਈਕੋਰਟ, ਜਿਸ ਨੇ ਜਾਂਚ ਕੀਤੀ, ਨੇ ਹੁਕਮ ਦਿੱਤਾ ਕਿ ਜੇਕਰ ਨਾਗਰਿਕ ਸੜਕਾਂ 'ਤੇ ਕੁੱਤਿਆਂ ਅਤੇ ਹੋਰ ਜਾਨਵਰਾਂ ਦੇ ਹਮਲੇ ਵਿੱਚ ਜ਼ਖਮੀ ਹੁੰਦੇ ਹਨ ਤਾਂ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਪ੍ਰਤੀ ਦੰਦ ਕੱਟਣ ਲਈ 10,000 ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ।

ਮਾਸਟਰ ਸਲੀਮ ਨੂੰ ਪਾਰਲੀਮੈਂਟ ਆਫ ਵਿਕਟੋਰੀਆ 'ਚ 'ਬੈਸਟ ਸੂਫ਼ੀ ਸਿੰਗਰ ਦਾ ਮਿਲਿਆ ਖਿਤਾਬਮਾਸਟਰ ਸਲੀਮ ਨੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
14/11/2023

ਮਾਸਟਰ ਸਲੀਮ ਨੂੰ ਪਾਰਲੀਮੈਂਟ ਆਫ ਵਿਕਟੋਰੀਆ 'ਚ 'ਬੈਸਟ ਸੂਫ਼ੀ ਸਿੰਗਰ ਦਾ ਮਿਲਿਆ ਖਿਤਾਬ
ਮਾਸਟਰ ਸਲੀਮ ਨੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

Whos this
14/11/2023

Whos this

14/11/2023
ਅੱਜ ਹੈ ਗੋਵਰਧਨ ਪੂਜਾ, ਕੀ ਹੈ ਸ਼ੁਭ ਸਮਾਂ ਅਤੇ ਸਹੀ ਤਰੀਕਾ? ਜਾਣੋ…Govardhan Puja: ਜੇਕਰ ਤੁਸੀਂ ਅੱਜ ਭਗਵਾਨ ਗੋਵਰਧਨ ਦੀ ਪੂਜਾ ਕਰਨ ਜਾ ਰਹੇ ਹ...
14/11/2023

ਅੱਜ ਹੈ ਗੋਵਰਧਨ ਪੂਜਾ, ਕੀ ਹੈ ਸ਼ੁਭ ਸਮਾਂ ਅਤੇ ਸਹੀ ਤਰੀਕਾ? ਜਾਣੋ…
Govardhan Puja: ਜੇਕਰ ਤੁਸੀਂ ਅੱਜ ਭਗਵਾਨ ਗੋਵਰਧਨ ਦੀ ਪੂਜਾ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਨਹੀਂ ਤਾਂ ਤੁਹਾਡੀ ਇੱਛਾ ਅਧੂਰੀ ਰਹਿ ਸਕਦੀ ਹੈ। ਇਸ ਲਈ ਗੋਵਰਧਨ ਪੂਜਾ ਦੇ ਦੌਰਾਨ ਇਹ ਕਥਾ ਜ਼ਰੂਰ ਸੁਣੋ। ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ

ਗੋਵਰਧਨ ਪੂਜਾ ਵਿਧੀ
ਗੋਵਰਧਨ ਪੂਜਾ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਗਾਂ ਦੇ ਗੋਹੇ ਤੋਂ ਪਹਾੜ ਬਣਾਓ।
ਭਗਵਾਨ ਗਿਰੀਰਾਜ ਦੀ ਸ਼ਕਲ ਬਣਾਉਣ ਤੋਂ ਇਲਾਵਾ ਇਸ ਵਿੱਚ ਜਾਨਵਰਾਂ ਦੀ ਸ਼ਕਲ ਵੀ ਬਣਾਓ।
ਗੋਵਰਧਨ ਪਰਬਤ ਬਣਾਉਣ ਤੋਂ ਬਾਅਦ ਇਸ ਦੇ ਕੋਲ ਤੇਲ ਦਾ ਦੀਵਾ ਜਗਾ ਕੇ ਰੱਖੋ।
ਫਿਰ ਫੁੱਲ, ਹਲਦੀ, ਚੌਲ, ਚੰਦਨ, ਕੇਸਰ ਅਤੇ ਕੁਮਕੁਮ ਚੜ੍ਹਾਓ।
ਗੋਵਰਧਨ ਪੂਜਾ ਦੌਰਾਨ ਅੰਨਕੂਟ ਮਠਿਆਈਆਂ ਚੜ੍ਹਾਈਆਂ ਜਾਂਦੀਆਂ ਹਨ ਅਤੇ ਫਿਰ ਪ੍ਰਸਾਦ ਵਜੋਂ ਵੰਡੀਆਂ ਜਾਂਦੀਆਂ ਹਨ।
ਖੀਲ, ਪਤਾਸੇ ਆਦਿ ਭੇਟ ਕਰਨ ਤੋਂ ਬਾਅਦ ਹੱਥ ਜੋੜ ਕੇ ਭਗਵਾਨ ਗਿਰੀਰਾਜ ਦੀ ਅਰਦਾਸ ਕਰੋ ਅਤੇ ਪੂਜਾ ਦੀ ਕਥਾ ਵੀ ਪੜ੍ਹੋ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੜ੍ਹਾ ਕੇ ਗੋਵਰਧਨ ਦੀ ਸੱਤ ਵਾਰ ਪਰਿਕਰਮਾ ਕਰੋ। ਅਜਿਹਾ ਕਰਨ ਨਾਲ ਭਗਵਾਨ ਕ੍ਰਿਸ਼ਨ ਖੁਸ਼ ਹੋ ਜਾਂਦੇ ਹਨ।
ਗੋਵਰਧਨ ਪੂਜਾ ਦਾ ਮਹੱਤਵ
ਇੱਕ ਧਾਰਮਿਕ ਮਾਨਤਾ ਹੈ ਕਿ ਜੋ ਵੀ ਸ਼ਰਧਾਲੂ ਇਸ ਦਿਨ ਭਗਵਾਨ ਗਿਰੀਰਾਜ ਦੀ ਪੂਜਾ ਕਰਦੇ ਹਨ, ਉਨ੍ਹਾਂ ਦੇ ਘਰ ਵਿੱਚ ਖੁਸ਼ਹਾਲੀ ਅਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਭਗਵਾਨ ਗੋਵਰਧਨ ਦਾ ਆਸ਼ੀਰਵਾਦ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੇ ਪਸ਼ੂਆਂ ਉੱਤੇ ਬਣਿਆ ਰਹਿੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਗੋਵਰਧਨ ਦੀ ਪੂਜਾ ਕਰਨ ਨਾਲ ਜੀਵਨ ਦੇ ਦੁੱਖ-ਦਰਦ ਦੂਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਗਿਰੀਰਾਜ ਜੀ ਤੋਂ ਇਲਾਵਾ ਕਿਸੇ ਨੂੰ ਦੇਵੀ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਜਿਸ ਨਾਲ ਘਰ ‘ਚ ਖੁਸ਼ਹਾਲੀ ਅਤੇ ਤਰੱਕੀ ਹੁੰਦੀ ਹੈ। ਗੋਵਰਧਨ ਦੀ ਪੂਜਾ ਨਾਲ ਆਰਥਿਕ ਸਮੱਸਿਆਵਾਂ ਅਤੇ ਮੁਸ਼ਕਿਲਾਂ ਦੂਰ ਹੁੰਦੀਆਂ ਹਨ। ਮਨੁੱਖ ਨੂੰ ਦੌਲਤ ਅਤੇ ਚੰਗੀ ਕਿਸਮਤ ਮਿਲਦੀ ਹੈ।

ਡੇਰੀ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ, ਜਲੰਧਰ ‘ਚ ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰਨ ਦੇ ਹੁਕਮGurmeet R...
14/11/2023

ਡੇਰੀ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ, ਜਲੰਧਰ ‘ਚ ਦਰਜ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਰੱਦ ਕਰਨ ਦੇ ਹੁਕਮ
Gurmeet Ram Rahim: ਕਰੀਬ 7 ਸਾਲ ਪਹਿਲਾਂ ਹੋਏ ਸਤਿਸੰਗ ਦੌਰਾਨ ਰਾਮ ਰਹੀਮ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ 'ਤੇ ਟਿੱਪਣੀ ਕੀਤੀ ਸੀ। ਜਦੋਂ ਇਸ ਦੀ ਵੀਡੀਓ ਜਲੰਧਰ ਦੇ ਰਵਿਦਾਸ ਸਮਾਜ ਕੋਲ ਪਹੁੰਚੀ ਤਾਂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਮੁਖੀ ਜੱਸੀ ਤਲਹਣ ਨੇ ਇਸ ਮਾਮਲੇ ਦੀ ਸ਼ਿਕਾਇਤ ਜਲੰਧਰ ਦੇਹਟ ਪੁਲਿਸ ਨੂੰ ਕੀਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਦੱਸ ਦੇਈਏ ਕਿ ਇਹ ਮਾਮਲਾ 17 ਮਾਰਚ ਨੂੰ ਜਲੰਧਰ ਦੇ ਪਤਾਰਾ ਥਾਣੇ ਵਿੱਚ ਦਰਜ ਹੋਇਆ ਸੀ। ਕੇਸ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਜੋੜੀ ਗਈ ਸੀ। ਇਸ ਤੋਂ ਬਾਅਦ ਗੁਰਮੀਤ ਰਾਮ ਰਹੀਮ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇੱਕ ਸਤਿਸੰਗ ਨੂੰ ਲੈ ਕੇ ਆਪਣੇ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

ਹਾਈਕੋਰਟ ਪਹੁੰਚਿਆ ਸੀ ਮਾਮਲਾ
ਕੇਸ ਦਰਜ ਹੋਣ ਤੋਂ ਕੁਝ ਦਿਨ ਬਾਅਦ ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਇਸ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਪ੍ਰਚਾਰ ਕਰਦੇ ਸਮੇਂ ਕਿਸੇ ਵਿਅਕਤੀ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਇਰਾਦੇ ਜਾਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦਾ ਕੋਈ ਸਪੱਸ਼ਟ ਸਬੂਤ ਨਹੀਂ ਹੈ। ਕੋਰਟ ਨੇ ਮਾਮਲੇ ਨਾਲ ਸਬੰਧਤ ਕਾਰਵਾਈ ਨੂੰ ਰੱਦ ਕਰਦਿਆਂ ਸੰਬੰਧਿਤ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।

ਰਾਮਾਮੰਡੀ ਦੇ ਏਕਤਾ ਨਗਰ ਵਿਚ ਮਹੰਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ  ਜਲੰਧਰ ਦੀ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਦੇਰ ਰਾਤ ਪੁਰਾਣੀ ਰੰਜਿ...
14/11/2023

ਰਾਮਾਮੰਡੀ ਦੇ ਏਕਤਾ ਨਗਰ ਵਿਚ
ਮਹੰਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

ਜਲੰਧਰ ਦੀ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਮਹੰਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਪੁਲਿਸ ਨੇ ਦੇਰ ਰਾਤ ਆਲੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਬਿੱਲਾ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ), 452 (ਘਰ ਵਿੱਚ ਵੜ ਕੇ ਹਮਲਾ), ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਮੁਲਜ਼ਮਾਂ ਦੀ ਭਾਲ ਜਾਰੀ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਰਾਮਾਮੰਡੀ ਥਾਣੇ ਦੇ ਐਸਐਚਓ ਰਾਜੇਸ਼ ਠਾਕੁਰ, ਸਿਟੀ ਸੀਆਈਏ ਸਟਾਫ਼ ਇੰਚਾਰਜ ਅਸ਼ੋਕ ਕੁਮਾਰ, ਚੌਕੀ ਨੰਗਲਸ਼ਾਮਾ ਦੇ ਇੰਚਾਰਜ ਮਦਨ ਸਿੰਘ ਅਤੇ ਹੋਰ ਪੁਲਿਸ ਨੇ ਮੌਕੇ ਤੇ ਪਹੁੰਚ ਗਈ ਅਤੇ ਹਾਲਾਤ ਤੇ ਕਾਬੂ ਪਾਇਆ।

ਆਲੂ ਦੀ ਪਿੱਠ ਵਿੱਚ ਮਾਰੀ ਗਈ ਗੋਲੀ
ਸਾਥੀ ਮਹੰਤਾਂ ਨੇ ਜਾਣਕਾਰੀ ਦਿੱਤੀ ਹੈ ਕਿ ਦੀਵਾਲੀ ਅਤੇ ਭਗਵਾਨ ਵਿਸ਼ਵਕਰਮਾ ਦੀ ਪੂਜਾ ਤੋਂ ਬਾਅਦ ਸੋਮਵਾਰ ਰਾਤ ਆਲੂ ਛੇਤੀ ਸੌਣ ਚਲਾ ਗਿਆ ਸੀ। ਉਸ ਵੇਲ੍ਹੇ ਘਰ ਵਿੱਚ ਕੋਈ ਵੀ ਨਹੀਂ ਸੀ। ਇਸ ਦੌਰਾਨ ਬਿੱਲਾ ਨਾਂ ਦੇ ਮੁਲਜ਼ਮ ਨੇ ਘਰ ਵੜ੍ਹ ਕੇ ਆਲੂ ਦੀ ਪਿੱਠ ‘ਚ ਗੋਲੀ ਮਾਰੀ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਦੋ ਖੋਲ ਮਿਲੇ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਡਰ ਦਾ ਮਾਹੌਲ ਹੈ।

ਦੇਰ ਰਾਤ ਹਾਈਵੇਅ ‘ਤੇ ਹੰਗਾਮਾ
ਅਲੀਸ਼ਾ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਾਰੇ ਕਿੰਨਰਾਂ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ ‘ਤੇ ਬਣੇ ਜੌਹਲ ਹਸਪਤਾਲ ਦੇ ਬਾਹਰ ਜਬਰਦਸਤ ਹੰਗਾਮਾ ਕੀਤਾ। ਜਿਸ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਇਹ ਹੰਗਾਮਾ ਦੇਰ ਰਾਤ ਤੱਕ ਜਾਰੀ ਰਿਹਾ ਪਰ ਪੁਲਿਸ ਨੇ ਕਿਸੇ ਤਰ੍ਹਾਂ ਸਾਰੇ ਮਹੰਤਾਂ ਨੂੰ ਸਮਝਾ ਕੇ ਹੰਗਾਮਾ ਖ਼ਤਮ ਕਰਵਾਇਆ | ਏਸੀਪੀ ਨਿਰਮਲ ਸਿੰਘ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਆਲੂ ਨੇ ਥਾਣੇ ਦੇ ਬਾਹਰ ਖੁਦਕੁਸ਼ੀ ਕਰਨ ਦੀ ਦਿੱਤੀ ਸੀ ਧਮਕੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਿੱਲਾ ਦੇ ਭਰਾ ਨੇ ਆਪਣੇ ਸਾਥੀਆਂ ਲਖਨ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਨਾਲ ਮਿਲ ਕੇ 28 ਅਕਤੂਬਰ ਨੂੰ ਆਲੂ ਦੇ ਘਰ ‘ਤੇ ਹਮਲਾ ਬੋਲ ਦਿੱਤਾ ਸੀ। ਜਿਸ ਵਿੱਚ ਮ੍ਰਿਤਕ ਮਹੰਤ ਨੇ ਦੱਸਿਆ ਸੀ ਕਿ ਮੁਲਜ਼ਮ ਉਸਦੀ ਭੈਣ ਨਾਲ ਛੇੜਛਾੜ ਕਰਦਾ ਸੀ। ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਹਥਿਆਰਾਂ ਨਾਲ ਉਸਦੇ ਘਰ ਪਹੁੰਚ ਗਏ ਅਤੇ ਘਰ ਦੀਆਂ ਚੀਜਾਂ ਦੀ ਭੰਨਤੋੜ ਵੀ ਕੀਤੀ। ਇਨ੍ਹਾਂ ਮੁਲਜ਼ਮਾਂ ਨੇ ਉਸ ਦਿਨ ਵੀ ਕਰੀਬ 2 ਵਾਰ ਗੋਲੀ ਚਲਾਈ ਸੀ।

ਵਾਰਦਾਤ ਵਾਲੇ ਦਿਨ ਮਹੰਤ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਆਰੋਪ ਲਗਾਉਂਦਿਆਂ ਨੰਗਲਸ਼ਾਮਾ ਚੌਕੀ ਦੇ ਬਾਹਰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਏਕਤਾ ਨਗਰ ਦੇ ਰਹਿਣ ਵਾਲੇ ਪਵਨ ਰਾਜਪੂਤ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 452, 323, 427, 148, 149, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਮੁਲਜ਼ਮ ਨੇ ਮੁੜ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਦੀਵਾਲੀ ਦੀ ਰਾਤ ਨੂੰ ਵਾਪਰੀ ਵੱਡੀ ਵਾਰਦਾਤਜਲੰਧਰ ਜ਼ਿਲ੍ਹੇ 'ਚ ਦੀਵਾਲੀ ਦੀ ਰਾਤ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਲਾਂਬੜਾ ਥਾ...
13/11/2023

ਦੀਵਾਲੀ ਦੀ ਰਾਤ ਨੂੰ ਵਾਪਰੀ ਵੱਡੀ ਵਾਰਦਾਤ

ਜਲੰਧਰ ਜ਼ਿਲ੍ਹੇ 'ਚ ਦੀਵਾਲੀ ਦੀ ਰਾਤ ਨੂੰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਲਾਂਬੜਾ ਥਾਣਾ ਖੇਤਰ ਦੇ ਪਿੰਡ ਲੱਲੀਆਂ ਖੁਰਦ 'ਚ ਦੀਵਾਲੀ ਦੀ ਰਾਤ ਨੂੰ ਪਤਨੀ ਨੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਾਸੀ ਮਨਸੂਰ ਵਜੋਂ ਹੋਈ ਹੈ, ਜਿਸ ਦੇ 4 ਬੱਚੇ ਸਨ ਅਤੇ ਉਹ ਆਪਣੇ ਪਰਿਵਾਰ ਸਮੇਤ ਇਕ ਕਿਸਾਨ ਦੇ ਘਰ ਵਿਚ ਰਹਿੰਦਾ ਸੀ। ਇਸ ਕਤਲ ਦੀ ਸੂਚਨਾ ਲਾਂਬੜਾ ਥਾਣਾ ਪੁਲਸ ਨੂੰ ਮਿਲੀ ਤਾਂ ਪੁਲਸ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ। ਮੌਕੇ 'ਤੇ ਐਸ.ਐਚ.ਓ. ਅਮਨ ਸੈਣੀ ਪੁਲੀਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਪੁਲੀਸ ਮ੍ਰਿਤਕ ਮਾਸੀ ਮਨਸੂਰ ਦੀ ਪਤਨੀ ਦੀ ਭਾਲ ਵਿੱਚ ਲੱਗੀ ਹੋਈ ਹੈ।

Bollywood ਕਲਾਕਾਰਾਂ ਨੇ ਦੀਵਾਲੀ ਮੌਕੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
13/11/2023

Bollywood ਕਲਾਕਾਰਾਂ ਨੇ ਦੀਵਾਲੀ ਮੌਕੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

भारत ने वर्ल्ड कप 2023 में अपना विजय अभियान जारी रखा है। टीम ने आखिरी लीग मुकाबले में नीदरलैंड को 160 रन से हरा दिया। यह...
12/11/2023

भारत ने वर्ल्ड कप 2023 में अपना विजय अभियान जारी रखा है। टीम ने आखिरी लीग मुकाबले में नीदरलैंड को 160 रन से हरा दिया। यह भारत की वर्ल्ड कप में लगातार नौवीं जीत है। बेंगलुरु के एम चिन्नास्वामी स्टेडियम में टीम इंडिया ने टॉस जीतकर बैटिंग करते हुए 50 ओवर में 4 विकेट के नुकसान पर 410 रन बनाए, जिसके जवाब में नीदरलैंड की टीम 47.5 ओवर में 250 रन पर ऑलआउट हो गई।

बॉलीवुड दिवाली पार्टी
12/11/2023

बॉलीवुड दिवाली पार्टी

ਦੀਵਾਲੀ ‘ਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂਇਹ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ।ਇਹ ਦੁਪਹਿਰ 1:15 ਤੋਂ ਬਾਅਦ ਦੁਪਹਿਰ 3 ਵਜੇ ਤੱਕ ...
12/11/2023

ਦੀਵਾਲੀ ‘ਤੇ ਲਕਸ਼ਮੀ ਪੂਜਾ ਦਾ ਸ਼ੁਭ ਸਮਾਂ

ਇਹ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲੇਗਾ।
ਇਹ ਦੁਪਹਿਰ 1:15 ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗਾ।
ਇਹ ਸ਼ਾਮ 5:40 ਤੋਂ ਰਾਤ 10:30 ਤੱਕ ਹੋਵੇਗਾ।
ਵਿਸ਼ੇਸ਼ ਰਾਤ ਦੀ ਪੂਜਾ ਦਾ ਮੁਹੂਰਤ ਦੁਪਹਿਰ 01:15 ਤੋਂ 02:30 ਵਜੇ ਤੱਕ ਹੋਵੇਗਾ।

ਲੁਧਿਆਣਾ ਦੇ ਗਿੱਲ ਰੋਡ ‘ਤੇ ਤੇਜ਼ ਰਫ਼ਤਾਰ ਥਾਰ ਦਾ ਕਹਿਰ, 4 ਨੌਜਵਾਨਾਂ ਨੂੰ ਦਰੜੀਆਂ, ਗੁੱਸੇ ‘ਚ ਆਏ ਲੋਕਾਂ ਨੇ ਕਾਰ ਦੀ ਕੀਤੀ ਭੰਨਤੋੜਲੁਧਿਆਣਾ ਦ...
12/11/2023

ਲੁਧਿਆਣਾ ਦੇ ਗਿੱਲ ਰੋਡ ‘ਤੇ ਤੇਜ਼ ਰਫ਼ਤਾਰ ਥਾਰ ਦਾ ਕਹਿਰ, 4 ਨੌਜਵਾਨਾਂ ਨੂੰ ਦਰੜੀਆਂ, ਗੁੱਸੇ ‘ਚ ਆਏ ਲੋਕਾਂ ਨੇ ਕਾਰ ਦੀ ਕੀਤੀ ਭੰਨਤੋੜ
ਲੁਧਿਆਣਾ ਦੇ ਗਿੱਲ ਰੋਡ 'ਤੇ ਤੇਜ਼ ਰਫ਼ਤਾਰ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ। ਧਾਰ ਸਵਾਰ ਨੇ ਦੋ ਬਾਈਕ ਸਵਾਰ ਚਾਰ ਨੌਜਵਾਨਾਂ ਨੂੰ ਦਰੜ ਦਿੱਤਾ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਬਾਈਕ ਥਾਰ ਦੇ ਹੇਠਾਂ ਫਸ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਥਾਰ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ 2 ਨੌਜਵਾਨਾਂ ਨੂੰ ਡੀਐਮਸੀ ਹਸਪਤਾਲ ਅਤੇ 2 ਨੂੰ ਸਿਵਲ ਹਸਪਤਾਲ ਭੇਜਿਆ ਗਿਆ।

ਉੱਤਰਾਖੰਡ ‘ਚ ਵੱਡਾ ਹਾਦਸਾ, ਸੁਰੰਗ ‘ਚ ਜ਼ਮੀਨ ਖਿਸਕਣ ਕਾਰਨ 36 ਮਜ਼ਦੂਰ ਫਸੇ, SDRF ਦੀ ਟੀਮ ਮੌਕੇ ‘ਤੇ ਪਹੁੰਚੀਏਡੀਜੀ ਏਪੀ ਅੰਸ਼ੁਮਨ ਨੇ ਕਿਹਾ ਕਿ...
12/11/2023

ਉੱਤਰਾਖੰਡ ‘ਚ ਵੱਡਾ ਹਾਦਸਾ, ਸੁਰੰਗ ‘ਚ ਜ਼ਮੀਨ ਖਿਸਕਣ ਕਾਰਨ 36 ਮਜ਼ਦੂਰ ਫਸੇ, SDRF ਦੀ ਟੀਮ ਮੌਕੇ ‘ਤੇ ਪਹੁੰਚੀ
ਏਡੀਜੀ ਏਪੀ ਅੰਸ਼ੁਮਨ ਨੇ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਐਸਡੀਆਰਐਫ ਅਤੇ ਹੋਰ ਬਚਾਅ ਦਲ ਪੁਲਿਸ ਬਲ ਦੇ ਨਾਲ ਮੌਕੇ 'ਤੇ ਪਹੁੰਚ ਗਏ ਹਨ। ਟੀਮਾਂ ਸੁਰੰਗ 'ਚ ਫਸੇ ਲੋਕਾਂ ਨੂੰ ਕੱਢਣ 'ਚ ਜੁਟੀਆਂ ਹੋਈਆਂ ਹਨ। ਸੁਰੰਗ ਵਿੱਚ ਮਜ਼ਦੂਰਾਂ ਲਈ ਢੁਕਵੇਂ ਆਕਸੀਜਨ ਸਿਲੰਡਰ ਉਪਲਬਧ ਹਨ।

ਸੂਬੇ ਦੇ ਮੁੱਖ ਮੰਤਰੀ ਮਾਨ ਸਮੂਹ ਪੰਜਾਬੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ। ਸੀਐਮ ਮਾਨ ਨੇ ਇਸ ਮੌਕੇ ਪੰਜਾਬ...
12/11/2023

ਸੂਬੇ ਦੇ ਮੁੱਖ ਮੰਤਰੀ ਮਾਨ ਸਮੂਹ ਪੰਜਾਬੀਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ। ਸੀਐਮ ਮਾਨ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਸੁਨੇਹਾ ਵੀ ਦਿੱਤਾ ਅਤੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰ ਘਰ ਦੇ ਵਿੱਚ ਦੀਵੇ ਤੰਦਰੂਸਤੀ, ਤਰਕਿ, ਮਿਹਨਤ ਅਤੇ ਬੁਲੰਦਿਆਂ ਦਾ ਚਾਣਨ ਲੈ ਕੇ ਆਉਣ।

ਇਟਲੀ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ: ਮਰਨ ਵਾਲਿਆਂ ‘ਚੋਂ ਇੱਕ ਜਲੰਧਰ ਦਾ ਰਹਿਣ ਵਾਲਾ, ਔਡੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਪਲਟੀਇਟਲੀ 'ਚ ਜਲੰਧਰ...
12/11/2023

ਇਟਲੀ ‘ਚ 3 ਪੰਜਾਬੀ ਨੌਜਵਾਨਾਂ ਦੀ ਮੌਤ: ਮਰਨ ਵਾਲਿਆਂ ‘ਚੋਂ ਇੱਕ ਜਲੰਧਰ ਦਾ ਰਹਿਣ ਵਾਲਾ, ਔਡੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਪਲਟੀ
ਇਟਲੀ 'ਚ ਜਲੰਧਰ ਦੇ ਪਿੰਡ ਉਚਾ ਪਿੰਡ ਦੇ ਰਹਿਣ ਵਾਲੇ ਗੁਰਤੇਜ ਸਿੰਘ ਉਰਫ਼ ਗੁਰੀ ਦੀ ਮੌਤ ਹੋ ਗਈ। ਜਿਸ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਇਸ ਸੜਕ ਹਾਦਸੇ 'ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਵਾਪਰਿਆ। ਤਿੰਨੋਂ ਨੌਜਵਾਨ ਔਡੀ ਕਾਰ ਵਿੱਚ ਸਵਾਰ ਸਨ। ਤਰਵੀਜੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Wishing you  a very happy and prosperous Diwali! May the light of the diyas guide you towards the path of happiness and ...
12/11/2023

Wishing you a very happy and prosperous Diwali! May the light of the diyas guide you towards the path of happiness and success. On this Diwali, I pray to Lakshmi to bless you with wealth, health, and happiness.

Rupinder kaur
Chief Editor dainikbani24×7
India

आगरा: दो ब्रह्माकुमारी बहनों ने की खुदकुशी, सुसाइड नोट में लिखा- योगी जी इन्हें आसाराम की तरह जिंदगी भर जेल में रखो  आत्...
12/11/2023

आगरा: दो ब्रह्माकुमारी बहनों ने की खुदकुशी, सुसाइड नोट में लिखा- योगी जी इन्हें आसाराम की तरह जिंदगी भर जेल में रखो

आत्महत्या करने से पहले दोनों ने तीन पेज का सुसाइड नोट भी लिखा है, जिसमें उन्होंने आत्महत्या के लिए संस्था के 4 लोगों को जिम्मेदार ठहराया है.

अयोध्या दीपोत्सव 2023: राममय हुई अयोध्या... एक साथ जले 22.23 लाख दीये, बना नया वर्ल्ड रिकॉर्ड* 🪔🪔🪔
12/11/2023

अयोध्या दीपोत्सव 2023: राममय हुई अयोध्या... एक साथ जले 22.23 लाख दीये, बना नया वर्ल्ड रिकॉर्ड* 🪔🪔🪔

पाकिस्तान की टीम वर्ल्ड कप 2023 से बाहर   पाकिस्तान की टीम वर्ल्ड कप 2023 से बाहर हो गई है। टीम को इंग्लैंड ने अपने आखिर...
12/11/2023

पाकिस्तान की टीम वर्ल्ड कप 2023 से बाहर


पाकिस्तान की टीम वर्ल्ड कप 2023 से बाहर
हो गई है। टीम को इंग्लैंड ने अपने आखिरी लीग मुकाबले में 93 रन से हराया। टॉस जीतकर पहले बल्लेबाजी करते हुए इंग्लैंड की टीम ने 50 ओवर में 9 विकेट के नुकसान पर 337 रन बनाए, जिसके जवाब में पाकिस्तान की टीम 43.3 ओवर में 244 रन पर ही ऑलआउट हो गई।

Address


Telephone

+918285122315

Website

Alerts

Be the first to know and let us send you an email when DainikBani24×7 posts news and promotions. Your email address will not be used for any other purpose, and you can unsubscribe at any time.

Contact The Business

Send a message to DainikBani24×7:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share