Khabar Punjabi

  • Home
  • Khabar Punjabi

Khabar Punjabi Khabar Punjabi give you news update about every latest news politics Topics, Stay with us to get lat

ਪਾਕਿ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਦੇਣ ਵਾਲੀਆਂ ਚੀਨ ਦੀਆਂ 3 ਤੇ ਬੇਲਾਰੂਸ ਦੀ ਇਕ ਕੰਪਨੀ ’ਤੇ ਅਮਰੀਕਾ ਨੇ ਪਾਬੰਦੀ ਲਗਾਈ...
21/04/2024

ਪਾਕਿ ਨੂੰ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਦੇਣ ਵਾਲੀਆਂ ਚੀਨ ਦੀਆਂ 3 ਤੇ ਬੇਲਾਰੂਸ ਦੀ ਇਕ ਕੰਪਨੀ ’ਤੇ ਅਮਰੀਕਾ ਨੇ ਪਾਬੰਦੀ ਲਗਾਈ

ਵਾਸ਼ਿੰਗਟਨ, ਅਪਰੈਲ

ਅਮਰੀਕਾ ਨੇ ਪਾਕਿਸਤਾਨ ਨੂੰ ਉਸ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਲਈ ਸਾਜ਼ੋ-ਸਾਮਾਨ ਮੁਹੱਈਆ ਕਰਾਉਣ ਲਈ ਤਿੰਨ ਚੀਨੀ ਕੰਪਨੀਆਂ ਅਤੇ ਇਕ ਬੇਲਾਰੂਸੀ ਕੰਪਨੀ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਜਿਨ੍ਹਾਂ ਤਿੰਨ ਚੀਨੀ ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਉਨ੍ਹਾਂ ‘ਚ ਸ਼ਿਆਨ ਲੋਂਗਡੇ ਟੈਕਨਾਲੋਜੀ ਡਿਵੈਲਪਮੈਂਟ, ਤਿਆਨਜਿਨ ਕ੍ਰਿਏਟਿਵ ਸੋਰਸ ਇੰਟਰਨੈਸ਼ਨਲ ਟਰੇਡ ਅਤੇ ਗ੍ਰੈਨਪੈਕਟ ਕੰਪਨੀ ਲਿਮਟਿਡ ਸ਼ਾਮਲ ਹਨ, ਜਦੋਂ ਕਿ ਬੇਲਾਰੂਸ ਦੇ ਮਿਨਸਕ ਵ੍ਹੀਲ ਟਰੈਕਟਰ ਪਲਾਂਟ ‘ਤੇ ਪਾਬੰਦੀ ਲਗਾਈ ਗਈ ਹੈ

ਟੈਸਲਾ ਸਬੰਧੀ ਜ਼ਿੰਮੇਵਾਰੀਆਂ ਕਾਰਨ ਭਾਰਤ ਯਾਤਰਾ ਟਾਲੀ: ਮਸਕਨਵੀਂ ਦਿੱਲੀ,  ਅਪਰੈਲਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਨੇ ਅੱਜ...
21/04/2024

ਟੈਸਲਾ ਸਬੰਧੀ ਜ਼ਿੰਮੇਵਾਰੀਆਂ ਕਾਰਨ ਭਾਰਤ ਯਾਤਰਾ ਟਾਲੀ: ਮਸਕ

ਨਵੀਂ ਦਿੱਲੀ, ਅਪਰੈਲ

ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਭਾਰਤ ਯਾਤਰਾ ਕੰਪਨੀ ਸਬੰਧੀ ਜ਼ਿੰਮੇਵਾਰੀਆਂ ਕਾਰਨ ਟਾਲ ਦਿੱਤੀ ਗਈ ਹੈ। ਮਸਕ ਅਪਰੈਲ ਦੇ ਚੌਥੇ ਹਫ਼ਤੇ ’ਚ ਭਾਰਤ ਦੀ ਯਾਤਰਾ ’ਤੇ ਆਉਣ ਵਾਲੇ ਸਨ।

ਉਨ੍ਹਾਂ ‘ਐਕਸ’ ’ਤੇ ਇੱਕ ਪੋਸਟ ਦੇ ਜਵਾਬ ’ਚ ਕਿਹਾ, ‘ਟੈਸਲਾ ਸਬੰਧੀ ਬਹੁਤ ਭਾਰੀ ਜ਼ਿੰਮੇਵਾਰੀਆਂ ਕਾਰਨ ਭਾਰਤ ਦੀ ਯਾਤਰਾ ਟਾਲ ਦਿੱਤੀ ਗਈ ਹੈ ਪਰ ਮੈਂ ਇਸੇ ਸਾਲ ਯਾਤਰਾ ਲਈ ਬਹੁਤ ਉਤਸ਼ਾਹਿਤ ਹਾਂ।’ ਪੋਸਟ ’ਚ ਕਿਹਾ ਗਿਆ ਸੀ ਕਿ ਮਸਕ 23 ਅਪਰੈਲ ਨੂੰ ਟੈਸਲਾ ਦੇ ਅੰਕੜਿਆਂ ਦਾ ਐਲਾਨ ਕਰਨ ਕਾਰਨ ਫਿਲਹਾਲ ਭਾਰਤ ਨਹੀਂ ਆ ਰਹੇ। ਇਸ ਮਹੀਨੇ ਮਸਕ ਨੇ ਆਪਣੀ ਭਾਰਤ ਯਾਤਰਾ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਤਸ਼ਾਹਿਤ ਹਨ। ਪਿਛਲੇ ਸਾਲ ਜੂਨ ’ਚ ਮਸਕ ਨੇ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ

ਮਸਕ ਨੇ ਕੰਧ ’ਤੇ ਲਿਖਿਆ ਪੜ੍ਹ ਲਿਆ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਐਲਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋਣ ਮਗਰੋਂ ਅੱਜ ਮੋਦੀ ਸਰਕਾਰ ’ਤੇ ਤਨਜ਼ ਕੱਸਿਆ ਅਤੇ ਲੋਕ ਸਭਾ ਚੋਣਾਂ ਦਾ ਲੁਕਵਾਂ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਅਮਰੀਕੀ ਅਰਬਪਤੀ ਨੇ ਵੀ ਕੰਧ ’ਤੇ ਲਿਖੀ ਇਬਾਰਤ ਪੜ੍ਹ ਲਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਪੋਸਟ ਕੀਤਾ, ‘ਇਹ ਅਜੀਬ ਸੀ ਕਿ ਐਲਨ ਮਸਕ ਇੱਕ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਭਾਰਤ ਆ ਰਹੇ ਸਨ। ਉਨ੍ਹਾਂ ਵੀ ਹੁਣ ਕੰਧ ’ਤੇ ਲਿਖੀ ਇਰਾਬਤ ਪੜ੍ਹ ਲਈ ਹੈ ਅਤੇ ਆਪਣੀ ਯਾਤਰਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ, ‘ਭਾਰਤ ਦੇ ਪ੍ਰਧਾਨ ਮੰਤਰੀ ਜਲਦੀ ਹੀ ਉਨ੍ਹਾਂ ਦਾ ਸਵਾਗਤ ਕਰਨਗੇ ਅਤੇ ਭਾਰਤ ਸਰਕਾਰ ਈ-ਵਾਹਨਾਂ ਨੂੰ ਹੋਰ ਵੀ ਉਤਸ਼ਾਹਿਤ ਕਰੇਗੀ। ਮੈਂ ਖੁਦ ਇਸ ਵਾਹਨ ਦੀ ਵਰਤੋਂ ਕਰਦਾ ਹਾਂ।’ -ਪੀਟੀਆਈ

21/04/2024

ਉੱਤਰੀ ਕੋਰੀਆ ਵੱਲੋਂ ਕਰੂਜ਼ ਮਿਜ਼ਾਈਲ ਤੇ ਜਹਾਜ਼ ਫੁੰਡਣ ਵਾਲੀ ਮਿਜ਼ਾਈਲ ਦੀ ਪਰਖ

ਸਿਓਲ,

ਉੱਤਰ ਕੋਰੀਆ ਨੇ ਅੱਜ ਕਿਹਾ ਕਿ ਉਸ ਨੇ ਪੱਛਮੀ ਸਾਹਿਲੀ ਖੇਤਰ ’ਚ ਇੱਕ ਬਹੁਤ ਵੱਡੀ ਕਰੂਜ਼ ਮਿਜ਼ਾਈਲ ਤੇ ਇੱਕ ਹਵਾਈ ਜਹਾਜ਼ ਫੁੰਡਣ ਵਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਅਮਰੀਕਾ ਤੇ ਦੱਖਣੀ ਕੋਰੀਆ ਨਾਲ ਵਧਦੇ ਤਣਾਅ ਵਿਚਾਲੇ ਉੱਤਰੀ ਕੋਰੀਆ ਤੇਜ਼ੀ ਨਾਲ ਆਪਣੀਆਂ ਫੌਜੀ ਸਮਰੱਥਾਵਾਂ ਵਧਾ ਰਿਹਾ ਹੈ ਅਤੇ ਹਾਲ ਹੀ ਵਿੱਚ ਉਸ ਨੇ ਕਈ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਮੀਡੀਆ ਨੇ ਆਪਣੀ ਇੱਕ ਖ਼ਬਰ ’ਚ ਕਿਹਾ ਕਿ ਬੀਤੇ ਦਿਨ ‘ਹਵਾਸਲ-1 ਰਾ-3’ ਰਣਨੀਤਕ ਮਿਜ਼ਾਈਲ ਲਈ ਤਿਆਰ ਕੀਤੇ ਗਏ ਮੁੱਖ ਹਥਿਆਰ ਦੇ ਪ੍ਰੀਖਣ ਦੇ ਨਾਲ ਹੀ ‘ਪਿਓਲਜੀ-1-2’ ਹਵਾਈ ਜਹਾਜ਼ ਫੁੰਡਣ ਵਾਲੀ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਕਮੇਟੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ’ਚ ਲਾਂਚਰ ਟਰੱਕ ਤੋਂ ਘੱਟੋ-ਘੱਟ ਦੋ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਦਿਖਾਈ ਦੇ ਰਹੀਆਂ ਹਨ। ਖ਼ਬਰ ’ਚ ਕਿਹਾ ਗਿਆ ਕਿ ਬੀਤੇ ਦਿਨ ਕੀਤਾ ਗਿਆ ਪ੍ਰੀਖਣ ਦੇਸ਼ ਦੀਆਂ ਫੌਜੀ ਵਿਕਾਸ ਗਤੀਵਿਧੀਆਂ ਦਾ ਹਿੱਸਾ ਸਨ ਅਤੇ ਇਸ ਦਾ ‘ਨੇੜਲੇ ਹਾਲਾਤ’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਕੋਰਿਆਈ ਪ੍ਰਾਇਦੀਪ ’ਤੇ ਕੁਝ ਸਾਲਾਂ ਤੋਂ ਕਾਫੀ ਤਣਾਅ ਹੈ। ਉੱਤਰ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਦੇਸ਼ ’ਚ ਹਥਿਆਰਾਂ ਦਾ ਜ਼ਖੀਰਾ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। -ਪੀਟੀਆਈ

ਕੈਨੇਡਾ ਵੱੱਸਦੇ ਹਜ਼ਾਰਾਂ ਭਾਰਤੀ ਵੋਟਾਂ ਪਾਉਣ ਦੇ ਇੱਛੁਕਵਿਨੀਪੈਗ, 21 ਅਪਰੈਲਭਾਰਤ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅ...
21/04/2024

ਕੈਨੇਡਾ ਵੱੱਸਦੇ ਹਜ਼ਾਰਾਂ ਭਾਰਤੀ ਵੋਟਾਂ ਪਾਉਣ ਦੇ ਇੱਛੁਕ

ਵਿਨੀਪੈਗ, 21 ਅਪਰੈਲ

ਭਾਰਤ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅਮਰੀਕਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਲਗਪਗ 13 ਲੱਖ 50 ਹਜ਼ਾਰ ਪਰਵਾਸੀਆਂ ਕੋਲ ਵੋਟ ਪਾਉਣ ਦਾ ਹੱਕ ਹੈ, ਜਿਹੜੇ ਭਾਰਤ ਦੇ ਇਸ ਜਮਹੂਰੀ ਚੋਣ ਅਮਲ ’ਚ ਹਿੱਸਾ ਲੈਣਾ ਚਾਹੁੰਦੇ ਹਨ। ਸੀਟੀਵੀ ਦੀ ਰਿਪੋਰਟ ਮੁਤਾਬਕ ਓਟਾਵਾ ਦੇ ਇਕ ਕਮਿਊਨਿਟੀ ਗਰੁੱਪ ਦੇ ਪ੍ਰਧਾਨ ਪ੍ਰਮੋਦ ਛਾਬੜਾ ਨੇ ਕਿਹਾ ਕਿ ਭਾਰਤੀ ਸਿਆਸਤ ਵਿੱਚ ਉਨ੍ਹਾਂ ਨੂੰ ਕਾਫ਼ੀ ਦਿਲਚਸਪੀ ਹੈ ਪਰ ਆਉਣ-ਜਾਣ ਵਿਚ ਲੱਗਣ ਵਾਲਾ ਸਮਾਂ ਅਤੇ ਪੈਸਾ ਵੱਡਾ ਅੜਿੱਕਾ ਬਣਦੇ ਹਨ। ਦੂਜੇ ਪਾਸੇ ਫਿਲਪੀਨਜ਼ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਕੈਨੇਡਾ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਰਹਿੰਦੇ ਫਿਲਪੀਨੀ ਲੋਕ ਅੰਬੈਸੀ ਜਾਂ ਕੌਂਸੁਲੇਟ ਵਿੱਚ ਜਾ ਕੇ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਪ੍ਰਮੋਦ ਛਾਬੜਾ ਮੁਤਾਬਕ ਜੇ ਸਫ਼ਰ ਸਿਰਫ਼ ਤਿੰਨ-ਚਾਰ ਘੰਟੇ ਦਾ ਹੁੰਦਾ ਤਾਂ ਹਜ਼ਾਰਾਂ ਲੋਕ ਵੋਟ ਪਾਉਣ ਜਾ ਸਕਦੇ ਸਨ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਫਿਲਪੀਨਜ਼ ਦੀ ਤਰਜ਼ ’ਤੇ ਵਿਦੇਸ਼ਾਂ ਵਿੱਚ ਹੀ ਵੋਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਕੁਝ ਕਾਰਨਾਂ ਕਰ ਕੇ ਸਿਰਫ਼ ਇਕ ਲੱਖ ਪਰਵਾਸੀਆਂ ਨੇ ਆਪਣਾ ਨਾਂ ਵੋਟਿੰਗ ਲਈ ਰਜਿਸਟਰਡ ਕਰਵਾਇਆ ਹੈ, ਜਿਨ੍ਹਾਂ ’ਚ ਪ੍ਰਮੋਦ ਛਾਬੜਾ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਡਾਲਰ ਕਿਰਾਇਆ ਖ਼ਰਚ ਕੇ ਕੋਈ ਨਹੀਂ ਜਾਣਾ ਚਾਹੁੰਦਾ। ਯੂਨੀਵਰਸਿਟੀ ਆਫ਼ ਵਿਕਟੋਰੀਆ ਵਿਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਰਹੀ ਰੀਟਾ ਸੀ. ਟ੍ਰੈਂਬਲੇਅ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਇਹੋ ਦਲੀਲ ਦਿੱਤੀ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਨਾਗਰਿਕਾਂ ਨੂੰ ਘਰੇਲੂ ਮੁੱਦਿਆਂ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਵੋਟਾਂ ਚੋਣ ਨਤੀਜਿਆਂ ’ਤੇ ਵੱਖਰਾ ਅਸਰ ਪਾ ਸਕਦੀਆਂ ਹਨ।

ਕੈਨੇਡਾ: ਪੰਜਾਬੀ ਟਰੱਕ ਡਰਾਈਵਰ ਕੋਲੋਂ ਚਾਰ ਕੁਇੰਟਲ ਨਸ਼ੀਲਾ ਪਦਾਰਥ ਬਰਾਮਦਵਿਨੀਪੈਗ,  ਫਰਵਰੀਅਮਰੀਕਾ ਤੋਂ ਆ ਰਹੇ ਟਰੱਕ ਵਿਚੋਂ ਲਗਪਗ ਚਾਰ ਕੁਇੰਟਲ ...
03/02/2024

ਕੈਨੇਡਾ: ਪੰਜਾਬੀ ਟਰੱਕ ਡਰਾਈਵਰ ਕੋਲੋਂ ਚਾਰ ਕੁਇੰਟਲ ਨਸ਼ੀਲਾ ਪਦਾਰਥ ਬਰਾਮਦ

ਵਿਨੀਪੈਗ, ਫਰਵਰੀ

ਅਮਰੀਕਾ ਤੋਂ ਆ ਰਹੇ ਟਰੱਕ ਵਿਚੋਂ ਲਗਪਗ ਚਾਰ ਕੁਇੰਟਲ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਪੰਜ ਕਰੋੜ ਡਾਲਰ ਦੱਸੀ ਜਾ ਰਹੀ ਹੈ। ਪੁਲੀਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਕੋਮਲਪ੍ਰੀਤ ਸਿੱਧੂ (29 ਸਾਲ) ਵਜੋਂ ਹੋਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਮੈਨੀਟੋਬਾ ਦੇ ਬੌਇਸੇਵੇਨ ਐਂਟਰੀ ਪੋਰਟ ਰਾਹੀਂ ਟਰੱਕ ਕੈਨੇਡਾ ਵਿਚ ਦਾਖ਼ਲ ਹੋਇਆ ਸੀ। ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ਦੌਰਾਨ 402 ਕਿੱਲੋ ਮੈਥਮਫੈਟਾਮਿਨ ਬਰਾਮਦ ਹੋਈ। ਵਿਨੀਪੈਗ ਵਿੱਚ ਮੈਨੀਟੋਬਾ ਆਰ.ਸੀ.ਐੱਮ.ਪੀ. ਦੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਇੰਸਪੈਕਟਰ ਜੋਅ ਟੈਲਸ ਨੇ ਦੱਸਿਆ ਕਿ ਅਮਰੀਕਾ ਤੋਂ ਆਏ ਟਰੱਕ ਵਿੱਚੋਂ ਬਰਾਮਦ ਨਸ਼ੀਲਾ ਪਦਾਰਥ ਮੈਨੀਟੋਬਾ ਤੋਂ ਇਲਾਵਾ ਪੱਛਮੀ ਕੈਨੇਡਾ ਅਤੇ ਓਨਟਾਰੀਓ ਵਿਚ ਵੇਚਿਆ ਜਾਣਾ ਸੀ। ਉਧਰ, ਟਰੱਕ ਡਰਾਈਵਰ ਕੋਮਲਪ੍ਰੀਤ ਸਿੱਧੂ ਦੇ ਵਕੀਲ ਦਾ ਦਾਅਵਾ ਹੈ ਕਿ ਉਹ ਸਿਰਫ਼ ਡਰਾਈਵਰ ਹੈ ਅਤੇ ਨਸ਼ੀਲੇ ਪਦਾਰਥ ਉਸ ਦੀ ਜਾਣਕਾਰੀ ਤੋਂ ਬਿਨਾਂ ਲੋਡ ਕੀਤੇ ਗਏ ਸਨ।

ਭਾਰਤੀ ਜਲ ਸੈਨਾ ਵੱਲੋਂ ਸੋਮਾਲੀਆ ’ਚ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨਾਕਾਮਨਵੀਂ ਦਿੱਲੀ, 3 ਫਰਵਰੀਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਕੰਢੇ ਉੱਤ...
03/02/2024

ਭਾਰਤੀ ਜਲ ਸੈਨਾ ਵੱਲੋਂ ਸੋਮਾਲੀਆ ’ਚ ਸਮੁੰਦਰੀ ਡਕੈਤੀ ਦੀ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ, 3 ਫਰਵਰੀ

ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਕੰਢੇ ਉੱਤੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ ’ਤੇ ਡਕੈਤੀ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਜੰਗੀ ਬੇੜੇ ਆਈਐੱਨਐੱਸ ਸ਼ਾਰਦਾ ਨੇ ਸੱਤ ਸਮੁੰਦਰੀ ਲੁਟੇਰਿਆਂ ਵੱਲੋਂ ਐਫਵੀ ਓਮਾਰਿਲ ਦੇ ਅਮਲੇ ਬੰਧਕ ਨੂੰ ਬਣਾਉਣ ਮਗਰੋਂ ਕਾਰਵਾਈ ਕੀਤੀ। ਉਨ੍ਹਾਂ 11 ਇਰਾਨੀ ਅਤੇ 8 ਪਾਕਿਸਤਾਨੀ ਨਾਗਰਿਕਾਂ ਦੇ ਅਮਲੇ ਵਾਲੇ ਜਹਾਜ਼ ਨੂੰ ਲੁਟੇਰਿਆਂ ਤੋਂ ਬਚਾਇਆ ਹੈ। -ਪੀਟੀਆਈ

ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਨਾਲ ਚਿੰਤਾ ਦਾ ਮਾਹੌਲਨਵੀਂ ਦਿੱਲੀ, 3 ਫਰਵਰੀਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਉਪਰੋਥੱਲੀ ਮੌ...
03/02/2024

ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਨਾਲ ਚਿੰਤਾ ਦਾ ਮਾਹੌਲ

ਨਵੀਂ ਦਿੱਲੀ, 3 ਫਰਵਰੀ

ਅਮਰੀਕਾ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਉਪਰੋਥੱਲੀ ਮੌਤ ਨਾਲ ਵਿਦੇਸ਼ ’ਚ ਪੜ੍ਹਨ ਗਏ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਗੁੱਸੇ ’ਚ ਆਏ ਲੋਕਾਂ ਨੇ ਮੰਗ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਸਿਨਸਿਨਾਟੀ ਦੇ ਲਿੰਡਨਰ ਸਕੂਲ ਆਫ਼ ਬਿਜ਼ਨਸ ਦੇ ਵਿਦਿਆਰਥੀ ਸ਼੍ਰੇਅਸ ਰੈੱਡੀ ਬੇਨਿਗਰੀ ਦੀ ਵੀਰਵਾਰ ਨੂੰ ਮੌਤ ਹੋਈ ਹੈ। ਬੀਤੇ ਇਕ ਮਹੀਨੇ ’ਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਰਡਿਊ ਯੂਨੀਵਰਸਿਟੀ ਦੇ ਨੀਲ ਅਚਾਰਿਆ, ਜੌਰਜੀਆ ’ਚ ਐੱਮਬੀਏ ਵਿਦਿਆਰਥੀ ਵਿਵੇਕ ਸੈਣੀ ਅਤੇ ਇਲੀਨੌਇਸ ਯੂਨੀਵਰਸਿਟੀ ਦੇ ਅਕੁਲ ਬੀ ਧਵਨ ਦੀ ਮੌਤ ਹੋ ਚੁੱਕੀ ਹੈ। ਸ਼੍ਰੇਅਸ ਦੀ ਮੌਤ ਮਗਰੋਂ ਨਿਊਯਾਰਕ ’ਚ ਭਾਰਤੀ ਕੌਂਸੁਲੇਟ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਭਾਰਤੀ ਵਿਦਿਆਰਥੀਆਂ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਸਬੰਧੀ ਉਪਾਅ ਕੀਤੇ ਜਾਣੇ ਚਾਹੀਦੇ ਹਨ।

ਦੇਬਾਸ਼ੀਸ਼ ਸਰਕਾਰ ਨੇ ‘ਐਕਸ’ ’ਤੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਐਡਵਾਇਜ਼ਰੀ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਦੇਹ ਨੂੰ ਸਿਰਫ਼ ਭਾਰਤ ਪਹੁੰਚਾਉਣਾ ਹੀ ਵਿਦੇਸ਼ ਮੰਤਰਾਲੇ ਦਾ ਇਕੱਲਾ ਕੰਮ ਨਹੀਂ ਹੈ। ਭਾਰਤੀਆਂ ਲਈ ਅਮਰੀਕਾ ਸਭ ਤੋਂ ਵਧ ਅਸੁਰੱਖਿਅਤ ਮੁਲਕ ਕਰਾਰ ਦਿੰਦਿਆਂ ਸੋਨਮ ਮਹਾਜਨ ਨੇ ਲਿਖਿਆ ਕਿ ਭਾਰਤ ਨੂੰ ਟਰੈਵਲ ਐਡਵਾਇਜ਼ਰੀ ਜਾਰੀ ਕਰਨੀ ਚਾਹੀਦੀ ਹੈ। ‘ਐਕਸ’ ’ਤੇ ਹੀ ਰਾਕੇਸ਼ ਬਖ਼ਸ਼ੀ ਨੇ ਲਿਖਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਫੌਰੀ ਕੋਈ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਭਾਰਤੀ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। -ਆਈਏਐੱਨਐੱਸ

ਡਰੋਨ ਸੌਦੇ ਨਾਲ ਭਾਰਤ ਦੀ ਭਵਿੱਖੀ ਖ਼ਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਵਧੇਗੀ: ਅਮਰੀਕਾਵਾਸ਼ਿੰਗਟਨ, 2 ਫਰਵਰੀਅਮਰੀਕਾ ਨੇ ਭਾਰਤ ਨੂੰ 3.99 ਅਰਬ ਅਮਰੀ...
03/02/2024

ਡਰੋਨ ਸੌਦੇ ਨਾਲ ਭਾਰਤ ਦੀ ਭਵਿੱਖੀ ਖ਼ਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਵਧੇਗੀ: ਅਮਰੀਕਾ

ਵਾਸ਼ਿੰਗਟਨ, 2 ਫਰਵਰੀ

ਅਮਰੀਕਾ ਨੇ ਭਾਰਤ ਨੂੰ 3.99 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ ’ਤੇ 31 ਐੱਮਕਿਊ-9ਬੀ ਹਥਿਆਰਬੰਦ ਡਰੋਨ ਦੀ ਵਿਕਰੀ ਨੂੰ ਪ੍ਰਵਾਨਗੀ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਨਵੀਂ ਦਿੱਲੀ ਨਾਲ ਭਾਈਵਾਲੀ ਨੂੰ ਸਭ ਤੋਂ ਅਹਿਮ ਕਰਾਰ ਦਿੱਤਾ। ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਚਾਰ ਅਰਬ ਅਮਰੀਕੀ ਡਾਲਰ ਦੇ ਡਰੋਨ ਸੌਦੇ ਨਾਲ ਭਾਰਤ ਦੀ ਸਮੁੰਦਰੀ ਰਸਤਿਆਂ ਵਿੱਚ ਮਾਨਵਰਹਿਤ ਨਿਗਰਾਨੀ ਅਤੇ ਟੋਹੀ ਗਸ਼ਤ ਰਾਹੀਂ ਮੌਜੂਦਾ ਤੇ ਭਵਿੱਖੀ ਖ਼ਤਰਿਆਂ ਨਾਲ ਨਜਿੱਠਣ ਦੀ ਸਮਰੱਥਾ ਵਧੇਗੀ। ਅਮਰੀਕਾ ਨੇ ਵੀਰਵਾਰ ਨੂੰ ਲਗਪਗ ਚਾਰ ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ ’ਤੇ ਭਾਰਤ ਨੂੰ 31 ਐਮਕਿਊ-9ਬੀ ਹਥਿਆਰਬੰਦ ਡਰੋਨ ਦੀ ਵਿਕਰੀ ਦੀ ਪ੍ਰਵਾਨਗੀ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ ਇਹੀ ਕਹਾਂਗਾ ਕਿ ਭਾਰਤ ਨਾਲ ਸਾਡੀ ਭਾਈਵਾਲੀ ਸਾਡੇ ਸਭ ਤੋਂ ਅਹਿਮ ਸਬੰਧਾਂ ਵਿੱਚੋਂ ਇੱਕ ਹੈ। ਅਸੀਂ ਆਪਣੀਆਂ ਅਹਿਮ ਪਹਿਲਕਦਮੀਆਂ ’ਤੇ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ।’’ ਡਰੋਨ ਸੌਦੇ ਸਬੰਧੀ ਅਗਲੇ ਕਦਮ ਬਾਰੇ ਪੁੱਛਣ ’ਤੇ ਮਿੱਲਰ ਨੇ ਕਿਹਾ, ‘‘ਮੈਂ ਤੁਹਾਨੂੰ ਕੋਈ ਸਮਾਂ ਸੀਮਾ ਨਹੀਂ ਦੱਸ ਸਕਦਾ। ਕਾਂਗਰਸ ਨੂੰ ਨੋਟੀਫਾਈ ਕਰਨਾ ਅੱਜ ਦਾ ਇਹ ਸ਼ੁਰੂਆਤੀ ਕਦਮ ਹੈ। ਡਿਲਿਵਰੀ ਦੀ ਸਹੀ ਸਮਾਂ ਸੀਮਾ ਬਾਰੇ ਅਗਲੇ ਕੁੱਝ ਮਹੀਨਿਆਂ ਵਿੱਚ ਭਾਰਤ ਸਰਕਾਰ ਨਾਲ ਗੱਲਬਾਤ ਕਰ ਕੇ ਪਤਾ ਕਰਾਂਗੇ।’’ ਮਿੱਲਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਕਰੀਬੀ ਕੰਮਕਾਜੀ ਸਬੰਧ ਹਨ। -ਪੀਟੀਆਈ

ਕੈਨੇਡਾ: ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਗ੍ਰਿਫ਼ਤਾਰਕੈਨੇਡਾ: ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਗ੍ਰਿਫ਼ਤਾਰ
17/12/2023

ਕੈਨੇਡਾ: ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਗ੍ਰਿਫ਼ਤਾਰ

ਕੈਨੇਡਾ: ਸ਼ਰਾਬ ਦਾ ਠੇਕਾ ਲੁੱਟਣ ਵਾਲੇ ਚਾਰ ਪੰਜਾਬੀ ਗ੍ਰਿਫ਼ਤਾਰ

ਇਜ਼ਰਾਈਲ ਵੱਲੋਂ ਸਕੂਲ ’ਤੇ ਕੀਤੇ ਹਮਲੇ ’ਚ ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤਕਾਹਿਰਾ: ਦੱਖਣੀ ਗਾਜ਼ਾ ਵਿਚ ਸਕੂਲ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹ...
17/12/2023

ਇਜ਼ਰਾਈਲ ਵੱਲੋਂ ਸਕੂਲ ’ਤੇ ਕੀਤੇ ਹਮਲੇ ’ਚ ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤ

ਕਾਹਿਰਾ: ਦੱਖਣੀ ਗਾਜ਼ਾ ਵਿਚ ਸਕੂਲ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿਚ ਟੀਵੀ ਨੈੱਟਵਰਕ ‘ਅਲ ਜਜ਼ੀਰਾ’ ਦਾ ਫਲਸਤੀਨੀ ਕੈਮਰਾਮੈਨ ਮਾਰਿਆ ਗਿਆ ਅਤੇ ਗਾਜ਼ਾ ਵਿਚ ਕੰਮ ਕਰ ਰਿਹਾ ਉਸ ਦਾ ਮੁੱਖ ਪੱਤਰਕਾਰ ਜ਼ਖ਼ਮੀ ਹੋ ਗਿਆ। ਟੀਵੀ ਨੈੱਟਵਰਕ ਨੇ ਦੱਸਿਆ ਕਿ ਕੈਮਰਾਮੈਨ ਸਮੀਰ ਅਬੂ ਦੱਕਾ ਅਤੇ ਪੱਤਰਕਾਰ ਵਾਇਲ ਦਹਦੌਹ ਹਮਲੇ ਤੋਂ ਬਾਅਦ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਸਕੂਲ ’ਚ ਗਏ ਸਨ ਅਤੇ ਜਦੋਂ ਉਹ ਸਕੂਲ ਪਹੁੰਚੇ ਤਾਂ ਉੱਥੇ ਇਜ਼ਰਾਇਲੀ ਡਰੋਨ ਨੇ ਇੱਕ ਹੋਰ ਹਮਲਾ ਕਰ ਦਿੱਤਾ। ਹਮਲੇ ’ਚ ਅਬੂ ਦੱਕਾ ਅਤੇ ਦਹਦੌਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। -ਏਪੀ

ਕੁਵੈਤ ਦੇ ਆਮਿਰ ਦਾ ਦੇਹਾਂਤ; ਭਾਰਤ ਨੇ ਇਕ ਰੋਜ਼ਾ ਸੋਗ ਐਲਾਨਿਆਨਵੀਂ ਦਿੱਲੀ: ਕੁਵੈਤ ਦੇ ਆਮਿਰ ਸ਼ੇਖ ਨਵਾਫ ਅਲ-ਅਹਿਮਦ ਅਲ-ਜਬੇਰ ਅਲ-ਸਬ੍ਹਾ ਦਾ ਅੱਜ...
17/12/2023

ਕੁਵੈਤ ਦੇ ਆਮਿਰ ਦਾ ਦੇਹਾਂਤ; ਭਾਰਤ ਨੇ ਇਕ ਰੋਜ਼ਾ ਸੋਗ ਐਲਾਨਿਆ

ਨਵੀਂ ਦਿੱਲੀ: ਕੁਵੈਤ ਦੇ ਆਮਿਰ ਸ਼ੇਖ ਨਵਾਫ ਅਲ-ਅਹਿਮਦ ਅਲ-ਜਬੇਰ ਅਲ-ਸਬ੍ਹਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 86 ਵਰ੍ਹਿਆਂ ਦੇ ਸਨ। ਇਸ ਸਬੰਧ ਵਿੱਚ ਭਾਰਤ ਸਰਕਾਰ ਨੇ 17 ਦਸੰਬਰ ਨੂੰ ਦੇਸ਼ ਵਿੱਚ ਇਕ ਰੋਜ਼ਾ ਸੋਗ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਨੂੰ ਜਾਰੀ ਕੀਤੇ ਸੁਨੇਹੇ ਵਿੱਚ ਕਿਹਾ ਹੈ ਕਿ ਇਸ ਦਿਨ ਸਰਕਾਰੀ ਇਮਾਰਤਾਂ ’ਤੇ ਕੌਮੀ ਝੰਡੇ ਅੱਧੇ ਝੁਕੇ ਰਹਿਣਗੇ ਤੇ ਮਨੋਰੰਜਨ ਸਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਆਮਿਰ ਦੇ ਦੇਹਾਂਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ

ਆਸਟਰੇਲੀਆ ਵੱਲੋਂ ਆਵਾਸ ’ਚ ਵੱਡੀ ਕਟੌਤੀ ਦਾ ਐਲਾਨਮੈਲਬਰਨ, 11 ਦਸੰਬਰਆਸਟਰੇਲੀਆ ਨੇ ਅੱਜ ਆਵਾਸ ਵਿੱਚ ਵੱਡੀ ਕਟੌਤੀ ਕਰਨ ਅਤੇ ਵਿਦਿਆਰਥੀ ਵੀਜ਼ਿਆਂ ਲ...
12/12/2023

ਆਸਟਰੇਲੀਆ ਵੱਲੋਂ ਆਵਾਸ ’ਚ ਵੱਡੀ ਕਟੌਤੀ ਦਾ ਐਲਾਨ

ਮੈਲਬਰਨ, 11 ਦਸੰਬਰ

ਆਸਟਰੇਲੀਆ ਨੇ ਅੱਜ ਆਵਾਸ ਵਿੱਚ ਵੱਡੀ ਕਟੌਤੀ ਕਰਨ ਅਤੇ ਵਿਦਿਆਰਥੀ ਵੀਜ਼ਿਆਂ ਲਈ ਸ਼ਰਤਾਂ ਸਖਤ ਕਰਨ ਦਾ ਐਲਾਨ ਕੀਤਾ ਹੈ। ਇਸ ਦਾ ਸਿੱਧਾ ਪ੍ਰਭਾਵ ਪੰਜਾਬ ਤੋਂ ਇੱਥੇ ਵਿਦਿਆਰਥੀ ਵੀਜ਼ੇ ’ਤੇ ਆਉਣ ਦੇ ਚਾਹਵਾਨਾਂ ਉੱਤੇ ਪੈਣਾ ਸੁਭਾਵਿਕ ਹੈ। ਨਵੀਆਂ ਤਰਮੀਮਾਂ ਤਹਿਤ ਹੁਣ ਵਿਦਿਆਰਥੀਆਂ ਨੂੰ ਵੀਜ਼ੇ ਲਈ ਅੰਗਰੇਜ਼ੀ ਵਿੱਚ ਵਧੇਰੇ ਮੁਹਾਰਤ ਦਾ ਪ੍ਰਮਾਣ ਦੇਣਾ ਹੋਵੇਗਾ ਅਤੇ ਆਈਲੈਟਸ ਵਰਗੇ ਟੈਸਟਾਂ ਵਿੱਚ ਪਹਿਲਾਂ ਨਾਲੋਂ ਵਧੇਰੇ ਅੰਕ ਲੈਣੇ ਹੋਣਗੇ। ਇੱਥੇ ਪੜ੍ਹ ਰਹੇ ਵਿਦਿਆਰਥੀ ਜੇਕਰ ਅੱਗੇ ਹੋਰ ਵੀਜ਼ਾ ਲੈਣਾ ਚਾਹੁਣਗੇ ਤਾਂ ਕੋਰਸ ਉਨ੍ਹਾਂ ਦੀ ਪੜ੍ਹਾਈ ਤੇ ਯੋਗਤਾ ਨਾਲ ਸਬੰਧਿਤ ਹੋਣੇ ਲਾਜ਼ਮੀ ਹੋਣਗੇ। ਅਰਜ਼ੀਆਂ ਵਿੱਚ ਜਾਅਲੀ ਦਸਤਾਵੇਜ਼ਾਂ ਅਤੇ ਫਰਜ਼ੀ ਦਾਅਵਿਆਂ ਕਾਰਨ ਕੁਝ ਮਹੀਨੇ ਪਹਿਲਾਂ ਮੁਲਕ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੇ ਭਾਰਤ ਤੋਂ ਪੰਜਾਬ ਸਮੇਤ ਹਰਿਆਣਾ, ਯੂਪੀ ਅਤੇ ਗੁਜਰਾਤ ਵਰਗੇ ਸੂਬਿਆਂ ਨਾਲ ਸਬੰਧਿਤ ਬਿਨੈਕਰਤਾਵਾਂ ਦੀਆਂ ਅਰਜ਼ੀਆਂ ਲੈਣ ’ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਇਸ ਪਾਸੇ ਖਾਸ ਧਿਆਨ ਦਿੰਦਿਆਂ ਸਰਕਾਰ ਨੇ ‘ਵੀਜ਼ਾ ਇੰਟੀਗਰਿਟੀ ਯੂਨਿਟ’ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਹ ਸੰਸਥਾ ਪੜ੍ਹਾਈ ਵੀਜ਼ਿਆਂ ’ਤੇ ਖਾਸ ਨਜ਼ਰ ਰੱਖੇਗੀ। ਇਸ ਸਮੇਂ ਮੁਲਕ ਵਿੱਚ ਕਰੀਬ ਸਾਢੇ ਛੇ ਲੱਖ ਕੌਮਾਂਤਰੀ ਵਿਦਿਆਰਥੀ ਹਨ।

ਦਸ ਸਾਲਾ ਆਵਾਸ ਨੀਤੀ ਬਾਰੇ ਗ੍ਰਹਿ ਮੰਤਰੀ ਕਲੇਅਰ ਓ ਨੀਲ ਨੇ ਅੱਜ ਐਲਾਨ ਕਰਦਿਆਂ ਕਿਹਾ ਕਿ ਮੁਲਕ ਦੇ ਆਵਾਸ ਢਾਂਚੇ ਨੂੰ ਦਰੁਸਤ ਕਰਨ ਲਈ ਇਹ ਕਦਮ ਚੁੱਕੇ ਜਾ ਰਹੇ ਹਨ। ਅਵਾਸ ਦੇ ਵੱਡੇ ਵਾਧੇ ਕਾਰਨ ਢਾਂਚੇ ’ਤੇ ਵੱਡਾ ਬੋਝ ਪਿਆ ਹੈ। ਉਨ੍ਹਾਂ ਕਿਹਾ ਕਿ ਜਾਅਲੀ ਯੂਨੀਵਰਸਿਟੀਆਂ ਅਤੇ ਵੀਜ਼ਾ ਫੈਕਟਰੀਆਂ ਵੱਜੋਂ ਕੰਮ ਕਰ ਰਹੇ ਅਦਾਰੇ ਲੋਕਾਂ ਨੂੰ ਵਿਦਿਆਰਥੀ ਵੀਜ਼ਿਆਂ ਦਾ ਰਾਹ ਦਿੰਦੇ ਹਨ, ਜਿਨ੍ਹਾਂ ਨੇ ਪੜ੍ਹਾਈ ਦੀ ਥਾਂ ਕੰਮ ਕਰਨ ਲਈ ਇੱਥੇ ਆਉਣਾ ਹੁੰਦਾ ਹੈ। ਸਿਸਟਮ ਦੀਆਂ ਅਜਿਹੀਆਂ ਤਰੇੜਾਂ ਨੂੰ ਹੁਣ ਸਖਤੀ ਨਾਲ ਪੂਰਿਆ ਜਾਵੇਗਾ ਅਤੇ ਅਗਲੇ ਦੋ ਸਾਲਾਂ ਵਿੱਚ ਆਵਾਸ ਨੂੰ ਪੰਜਾਹ ਫੀਸਦੀ ਤੱਕ ਘਟਾਇਆ ਜਾਵੇਗਾ ਅਤੇ ਜੇਕਰ ਹੋਰ ਕਟੌਤੀ ਦੀ ਲੋੜ ਪਈ ਤਾਂ ਸ਼ਰਤਾਂ ’ਚ ਤਰਮੀਮ ਵੀ ਸੰਭਵ ਹੋਵੇਗੀ। ਹੁਨਰਮੰਦ ਕਾਮਿਆਂ ਨੂੰ ਖੇਤਰੀ ਇਲਾਕਿਆਂ ਵਿੱਚ ਭੇਜਣ ਨੂੰ ਤਰਜੀਹ, ਸਾਇੰਸ ਤਕਨਾਲੋਜੀ, ਸਾਈਬਰ ਸੁਰੱਖਿਆ ਵਰਗੇ ਖੇਤਰਾਂ ਵਿੱਚ ਹੁਨਰਮੰਦਾਂ ਦੇ ਵੀਜ਼ੇ ਸਾਲਾਂ ਦੀ ਥਾਂ ਹਫ਼ਤਿਆਂ ’ਚ ਨਿਬੇੜੇ ਜਾਣਗੇ ਪਰ ਘੱਟ ਮੁਹਾਰਤੀ ਲੋਕਾਂ ਦੇ ਵੀਜ਼ਿਆਂ ਵਿੱਚ ਕਟੌਤੀ ਵੀ ਇਸ ਨੀਤੀ ਦਾ ਮੁੱਖ ਮਕਸਦ ਹੈ।

ਜ਼ਿਕਰਯੋਗ ਹੈ ਕਿ ਆਬਾਦੀ ਮੁਤਾਬਿਕ ਨਵੇਂ ਘਰਾਂ ਦੀ ਘਾਟ, ਵਿੱਤੋਂ ਬਾਹਰ ਹੋਏ ਮਕਾਨਾਂ ਦੇ ਕਿਰਾਇਆਂ, ਢਾਂਚੇ ’ਤੇ ਆਬਾਦੀ ਦੇ ਬੋਝ ਸਮੇਤ ਮਹਿੰਗਾਈ ਵਰਗੇ ਮੁੱਦਿਆਂ ’ਤੇ ਮੌਜੂਦਾ ਸਰਕਾਰ ਸੁਆਲਾਂ ਦੇ ਘੇਰੇ ਵਿੱਚ ਹੈ ਅਤੇ ਆਵਾਸ ਵਿੱਚ ਕਟੌਤੀ ਨਾਲ ਵਿਰੋਧੀ ਧਿਰ ਦੇ ਮੁੱਖ ਮੁੱਦੇ ਨੂੰ ਹਥਿਆਉਣ ਦੀ ਇਹ ਸਰਕਾਰ ਦੀ ਕੋਸ਼ਿਸ਼ ਵੀ ਦੱਸੀ ਜਾ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਉਮੀਦਵਾਰ ਬਣਨ ਦੇ ਦਾਅਵੇਦਾਰ ਰਾਮਾਸਵਾਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰਕੋਨਕੋਰਡ (ਅਮਰੀਕਾ), 12 ਦਸੰਬਰਅ...
12/12/2023

ਅਮਰੀਕੀ ਰਾਸ਼ਟਰਪਤੀ ਉਮੀਦਵਾਰ ਬਣਨ ਦੇ ਦਾਅਵੇਦਾਰ ਰਾਮਾਸਵਾਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਕੋਨਕੋਰਡ (ਅਮਰੀਕਾ), 12 ਦਸੰਬਰ

ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਭਾਰਤੀ ਮੂਲ ਦੇ ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਨਿਊ ਹੈਂਪਸ਼ਾਇਰ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੁਲਜ਼ਮ ’ਤੇ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਕਰਨ ਵਾਲੇ ਉਮੀਦਵਾਰ ਨੂੰ ਪ੍ਰਚਾਰ ਤੋਂ ਪਹਿਲਾਂ ਧਮਕੀ ਭਰਿਆ ਸੰਦੇਸ਼ ਭੇਜਣ ਦਾ ਦੋਸ਼ ਹੈ। ਪੁਲੀਸ ਨੇ ਮੁਲਜ਼ਮ ਦਾ ਨਾਮ ਨਸ਼ਰ ਨਹੀਂ ਕੀਤਾ।

ਐੱਫਬੀਆਈ ਦੇ ਡਾਇਰੈਕਟਰ ਨੇ ਦਿੱਲੀ ਪੁਲੀਸ ਕਮਿਸ਼ਨਰ ਨਾਲ ਮੀਟਿੰਗ ਕੀਤੀਨਵੀਂ ਦਿੱਲੀ, 12 ਦਸੰਬਰਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਦੇ ਡਾਇਰੈਕਟਰ ਕ੍...
12/12/2023

ਐੱਫਬੀਆਈ ਦੇ ਡਾਇਰੈਕਟਰ ਨੇ ਦਿੱਲੀ ਪੁਲੀਸ ਕਮਿਸ਼ਨਰ ਨਾਲ ਮੀਟਿੰਗ ਕੀਤੀ

ਨਵੀਂ ਦਿੱਲੀ, 12 ਦਸੰਬਰ

ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਦਿੱਲੀ ਪੁਲੀਸ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਕਮਿਸ਼ਨਰ ਸੰਜੇ ਅਰੋੜਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਰੇਅ ਅਮਰੀਕੀ ਵਫ਼ਦ ਦੇ ਮੈਂਬਰਾਂ ਨਾਲ ਜੈ ਸਿੰਘ ਰੋਡ ਸਥਿਤ ਪੁਲੀਸ ਹੈੱਡਕੁਆਰਟਰ ਪੁੱਜੇ। ਅਧਿਕਾਰੀਆਂ ਨੇ ਅਤਿਵਾਦ, ਸਾਈਬਰ ਧੋਖਾਧੜੀ ਅਤੇ ਫਰਜ਼ੀ ਕਾਲ ਸੈਂਟਰਾਂ ਸਮੇਤ ਹੋਰ ਮੁੱਦਿਆਂ ‘ਤੇ ਚਰਚਾ ਕੀਤੀ। ਐੱਫਬੀਆਈ ਮੁਖੀ ਦੇ ਦੌਰੇ ਦੇ ਮੱਦੇਨਜ਼ਰ ਹੈੱਡਕੁਆਰਟਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਘੇਰ ਲਿਆ ਗਿਆ ਸੀ।

ਆਸਟਰੇਲੀਆ ਦੇ ਕਿਸਾਨ ਖੇਤਾਂ ’ਚ ਬਿਜਲੀ ਦੇ ਹਾਈ-ਵੋਲਟੇਜ ਟਾਵਰ ਲਗਾਉਣ ਖ਼ਿਲਾਫ਼ ਡਟੇਕੈਨਬਰਾ, 12 ਦਸੰਬਰਆਸਟਰੇਲੀਆ ਦੇ ਸੈਂਕੜੇ ਕਿਸਾਨ ਹਾਈ-ਵੋਲਟੇਜ...
12/12/2023

ਆਸਟਰੇਲੀਆ ਦੇ ਕਿਸਾਨ ਖੇਤਾਂ ’ਚ ਬਿਜਲੀ ਦੇ ਹਾਈ-ਵੋਲਟੇਜ ਟਾਵਰ ਲਗਾਉਣ ਖ਼ਿਲਾਫ਼ ਡਟੇ

ਕੈਨਬਰਾ, 12 ਦਸੰਬਰ

ਆਸਟਰੇਲੀਆ ਦੇ ਸੈਂਕੜੇ ਕਿਸਾਨ ਹਾਈ-ਵੋਲਟੇਜ ਬਿਜਲੀ ਤਾਰਾਂ ਨੂੰ ਆਪਣੀਆਂ ਜ਼ਮੀਨਾਂ ’ਚੋਂ ਕੱਢਣ ਖ਼ਿਲਾਫ਼ ਡੱਟ ਗਏ ਹਨ। ਆਸਟਰੇਲੀਆ 2030 ਤੱਕ ਸਾਫ਼ ਸੁਥਰੀ ਊਰਜਾ ਲਈ ਤਾਰਾਂ ਕੱਢਣ ਲਈ ਜ਼ੋਰ ਲਗਾ ਰਿਹਾ ਹੈ। ਸਰਕਾਰ ਨੇ ਹਵਾ, ਸੂਰਜੀ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਗਰਿੱਡ ਨਾਲ ਜੋੜਨ ਲਈ 2050 ਤੱਕ 10,000 ਕਿਲੋਮੀਟਰ ਬਿਜਲੀ ਤਾਰਾਂ ਪਾਉਣੀਆਂ ਹਨ। ਇਨ੍ਹਾਂ ਤੋਂ ਬਗ਼ੈਰ ਬਿਜਲੀ ਸਪਲਾਈ ਸੰਭਵ ਨਹੀਂ। ਸਾਫ ਸੁਥਰੀ ਊਰਜਾ ਦੇ ਹੱਕ ’ਚ ਭਾਵੇਂ ਕਿਸਾਨ ਹਨ ਪਰ ਉਹ ਨਹੀ ਚਾਹੁੰਦੇ ਕਿ ਉਨ੍ਹਾਂ ਦੀਆਂ ਜ਼ਮੀਨਾਂ ਵਿੱਚੋਂ ਤਾਰਾਂ ਲੰਘਣ। ਉਨ੍ਹਾਂ ਕਹਿਣਾ ਹੈ ਕਿ 80 ਮੀਟਰ (262 ਫੁੱਟ) ਉੱਚੇ ਟਾਵਰਾਂ ‘ਤੇ ਪਾਈਆਂ ਤਾਰਾਂ ਉਨ੍ਹਾਂ ਦੀ ਖੇਤੀ ਵਿੱਚ ਵਿਘਨ ਪਾਉਣਗੀਆਂ ਤੇ ਇਨ੍ਹਾਂ ਨਾਲ ਖੇਤਾਂ ਨੂੰ ਅੱਗ ਲੱਗ ਸਕਦੀ ਹੈ। ਕਿਸਾਨ ਕਹਿ ਰਹੇ ਹਨ ਕਿ ਤਾਰਾਂ ਨੂੰ ਜ਼ਮੀਨ ਦੇ ਹੇਠੋਂ ਕੱਢਿਆ ਜਾਵੇ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਲਾਗਤ ਵੱਧ ਜਾਵੇਗੀ।

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ’ਚ ਅਤਿਵਾਦੀਆਂ ਦੇ ਹਮਲੇ ਕਾਰਨ 23 ਫ਼ੌਜੀ ਮਰੇਪੇਸ਼ਾਵਰ, 12 ਦਸੰਬਰਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖਵਾ ਸੂ...
12/12/2023

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ’ਚ ਅਤਿਵਾਦੀਆਂ ਦੇ ਹਮਲੇ ਕਾਰਨ 23 ਫ਼ੌਜੀ ਮਰੇ

ਪੇਸ਼ਾਵਰ, 12 ਦਸੰਬਰ

ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਅੱਜ ਸੁਰੱਖਿਆ ਚੌਕੀ ’ਤੇ ਅਤਿਵਾਦੀਆਂ ਵਲੋਂ ਕੀਤੇ ਹਮਲੇ ਵਿਚ ਘੱਟੋ-ਘੱਟ 23 ਫ਼ੌਜੀ ਮਾਰੇ ਗਏ। ਆਤਮਘਾਤੀ ਹਮਲਾਵਰਾਂ ਨੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਨਾਲ ਲੱਗਦੇ ਅਸ਼ਾਂਤ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਦਰਬਾਨ ਵਿਚਲੀ ਸੁਰੱਖਿਆ ਚੌਕੀ ’ਤੇ ਹਮਲਾ ਕੀਤਾ। ਅਤਿਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਚੌਕੀ ਨਾਲ ਟੱਕਰ ਮਾਰ ਦਿੱਤੀ ਦੇ ਫਿਰ ਮੋਰਟਾਰ ਨਾਲ ਹਮਲਾ ਕੀਤਾ।

11/12/2023
ਅਮਰੀਕਾ ’ਚ ਤੂਫਾਨ ਕਾਰਨ ਛੇ ਮੌਤਾਂ ਨੈਸ਼ਿਵਲੇ, 10 ਦਸੰਬਰਅਮਰੀਕਾ ਦੇ ਟੈਨੇਸੀ ਰਾਜ ਵਿਚ ਤੂਫਾਨ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸ਼ਨਿਚਰਵਾਰ ਨੂ...
11/12/2023

ਅਮਰੀਕਾ ’ਚ ਤੂਫਾਨ ਕਾਰਨ ਛੇ ਮੌਤਾਂ

ਨੈਸ਼ਿਵਲੇ, 10 ਦਸੰਬਰ

ਅਮਰੀਕਾ ਦੇ ਟੈਨੇਸੀ ਰਾਜ ਵਿਚ ਤੂਫਾਨ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸ਼ਨਿਚਰਵਾਰ ਨੂੰ ਇਸ ਕੁਦਰਤੀ ਆਫ਼ਤ ਕਾਰਨ ਦੋ ਦਰਜਨ ਲੋਕ ਫੱਟੜ ਵੀ ਹੋਏ ਹਨ। ਕਈ ਸ਼ਹਿਰਾਂ ਵਿਚ ਘਰਾਂ ਤੇ ਕਾਰੋਬਾਰੀ ਥਾਵਾਂ ਨੂੰ ਨੁਕਸਾਨ ਪੁੱਜਾ ਹੈ। ਨੈਸ਼ਿਵਲੇ ਨੇੜੇ ਮੌਂਟਗੋਮਰੀ ਕਾਊਂਟੀ ਵਿਚ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਊਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਹੋਰਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਤੂਫਾਨ ਬਾਅਦ ਦੁਪਹਿਰ ਕਰੀਬ ਦੋ ਵਜੇ ਆਇਆ। ਸਥਾਨਕ ਪ੍ਰਸ਼ਾਸਨ ਮੁਤਾਬਕ ਇਸ ਕੁਦਰਤੀ ਆਫਤ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪੁਲੀਸ ਨੇ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਲੋਕਾਂ ਨੂੰ 911 ’ਤੇ ਫੋਨ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ, ਤੇ ਸੜਕਾਂ ਉਤੇ ਨਹੀਂ ਨਿਕਲਣਾ ਚਾਹੀਦਾ। ਤੂਫਾਨ ਕਾਰਨ ਟੈਨੇਸੀ ਰਾਜ ਵਿਚ ਬਿਜਲੀ ਸਪਲਾਈ ਵੀ ਠੱਪ ਹੋ ਗਈ। ਮੌਸਮ ਵਿਭਾਗ ਨੇ ਰਾਜ ਵਿਚ ਹੋਰ ਤੂਫ਼ਾਨਾਂ ਦੀ ਚਿਤਾਵਨੀ ਜਾਰੀ ਕੀਤੀ ਹੈ। -ਏਪੀ

Address


Website

Alerts

Be the first to know and let us send you an email when Khabar Punjabi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share