Sikh Siyasat Canada

  • Home
  • Sikh Siyasat Canada

Sikh Siyasat Canada This page is created to connect with Sikh Siyasat readers and viewers in Canada as due to certain reasons they were not able to view Sikh Siaysat's content.

Sikh Siyasat is Punjab based and it has no office/unit etc in Canada or any other country.

21/09/2024

ਯੂ.ਕੇ. ਵਿਚ ਸਿੱਖਾਂ ਦੀ ਅਹਿਮ ਇਕੱਤਰਤਾ ਵਿਚ ਨੌਜਵਾਨਾਂ ਨੂੰ ਅਗਵਾਈ ਸੌਂਪੀ; 40 ਸਾਲ ਬਾਅਦ ਲਏ ਅਹਿਮ ਫੈਸਲੇ

ਅਜਿਹੀਆਂ ਹੋਰਨਾਂ ਪੇਸ਼ਕਸ਼ਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ ਜੀ - https://bit.ly/SikhSiyasatApp

ਡਾ. ਸੇਵਕ ਸਿੰਘ ਵੱਲੋਂ ਤਿਆਰ ਕੀਤਾ ਗਿਆ ਇਕ ਨਵਾਂ ਕਾਇਦਾ "ਘਰੇਲੂ ਪੰਜਾਬੀ" ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ। ਇਸ ਕਾਇਦੇ ਵਿੱਚ ਸਾਡੀ ...
21/09/2024

ਡਾ. ਸੇਵਕ ਸਿੰਘ ਵੱਲੋਂ ਤਿਆਰ ਕੀਤਾ ਗਿਆ ਇਕ ਨਵਾਂ ਕਾਇਦਾ "ਘਰੇਲੂ ਪੰਜਾਬੀ" ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ। ਇਸ ਕਾਇਦੇ ਵਿੱਚ ਸਾਡੀ ਆਮ ਬੋਲਚਾਲ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਆਮ ਚੀਜ਼ਾਂ ਨੂੰ ਤਸਵੀਰਾਂ ਰਾਹੀਂ ਦਰਸਾਉਂਦਿਆਂ ਉਹਨਾ ਦੇ ਪੰਜਾਬੀ ਨਾਮ ਦਰਜ਼ ਕੀਤੇ ਗਏ ਹਨ।

👉 ਇਹ ਨਵਾਂ ਕਾਇਦਾ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਇਹ ਤੰਦ ਛੂਹ ਕੇ ਸੁਨੇਹਾ ਭੇਜ ਦਿਓ ਜੀ - https://wa.me/p/26860087236939039/918968225990

04/09/2024

ਬਾਦਲਾਂ ਨੇ ਰਾਜ ਧਰਮ ਨਹੀਂ ਨਿਭਾਇਆ: ਭਾਈ ਸੁਖਦੀਪ ਸਿੰਘ ਮੀਕੇ (ਪੰਥ ਸੇਵਕ ਜਥਾ ਮਾਝਾ) ਨਾਲ ਖਾਸ ਮੁਲਾਕਾਤ

*** ਅਜਿਹੀਆਂ ਹੋਰਨਾਂ ਪੇਸ਼ਕਸ਼ਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ ਜੀ - https://bit.ly/SikhSiyasatApp

*** ਚੰਗੀਆਂ ਕਿਤਾਬਾਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਉਣ ਲਈ ਤੰਦ - https://wa.me/c/918968225990

ਅੱਜ ਪੰਜਾਬ ਭਰ ਵਿਚ ਮੀਂਹ ਪੈਣ ਦੀਆਂ ਖਬਰਾਂ ਆਈਆਂ ਹਨ ਅਤੇ ਕਈ ਥਾਈਂ ਗੜੇਮਾਰੀ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਆ ਰਹੀ ਹੈ। • ਅਜਿ...
02/03/2024

ਅੱਜ ਪੰਜਾਬ ਭਰ ਵਿਚ ਮੀਂਹ ਪੈਣ ਦੀਆਂ ਖਬਰਾਂ ਆਈਆਂ ਹਨ ਅਤੇ ਕਈ ਥਾਈਂ ਗੜੇਮਾਰੀ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਆ ਰਹੀ ਹੈ।

• ਅਜਿਹੀਆਂ ਹੋਰਨਾਂ ਪੇਸ਼ਕਸ਼ਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ ਜੀ — https://bit.ly/SikhSiyasatApp

ਦਲ ਖਾਲਸਾ ਦੇ ਆਗੂਆਂ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਮੇਤ ਡਿਬਰਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਪੰਜਾਬ ਲਿ...
02/03/2024

ਦਲ ਖਾਲਸਾ ਦੇ ਆਗੂਆਂ ਨੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਮੇਤ ਡਿਬਰਗੜ੍ਹ ਜੇਲ੍ਹ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਪੰਜਾਬ ਲਿਆਉਣ ਵਾਸਤੇ ਸ੍ਰੀ ਅੰਮ੍ਰਿਤਸਰ ਵਿਖੇ ਲੱਗੇ ਧਰਨੇ ਵਿਚ ਪਹੁੰਚ ਕੇ ਇਸ ਮੋਰਚੇ ਦੀ ਹਿਮਾਇਤ ਕੀਤੀ। ਦਲ ਖਾਲਸਾ ਨੇ ਇਸ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਮ ਚਿੱਠੀ ਵੀ ਲਿਖੀ ਹੈ।

ਅਜਿਹੀਆਂ ਹੋਰਨਾਂ ਖਬਰਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ — https://bit.ly/SikhSiyasatApp

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਉੱਤੇ ਚੱਲ ਰਿਹਾ ਆਖਰੀ ਕੇਸ ਗਾਜ਼ੀਆਬਾਦ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੋ. ਭੁੱਲਰ ਦ...
28/02/2024

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਉੱਤੇ ਚੱਲ ਰਿਹਾ ਆਖਰੀ ਕੇਸ ਗਾਜ਼ੀਆਬਾਦ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰੋ. ਭੁੱਲਰ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਾਲ ਸਾਂਝੀ ਕੀਤੀ ਹੈ। — 26/02/2024

ਅਜਿਹੀਆਂ ਹੋਰਨਾਂ ਖਬਰਾਂ ਲਈ ਸਿੱਖ ਸਿਆਸਤ ਐਪ ਹਾਸਿਲ ਕਰੋ — https://bit.ly/SikhSiyasatApp

ਕਿਸਾਨਾਂ ਆਗੂਆਂ ਤੇ ਸਰਕਾਰ ਦਰਮਿਆਨ ਗੱਲਬਾਤ ਚ ਖੜੋਤ ਤੋਂ ਬਾਅਦ 21 ਫਰਵਰੀ ਨੂੰ ਦਿੱਲੀ ਜਾਣ ਦਾ ਲਾਂਘਾ ਲੈਣ ਲਈ ਕਿਸਾਨ ਸ਼ੰਭੂ ਬਾਰਡਰ ਵਿਖੇ ਜੇ.ਸੀ...
20/02/2024

ਕਿਸਾਨਾਂ ਆਗੂਆਂ ਤੇ ਸਰਕਾਰ ਦਰਮਿਆਨ ਗੱਲਬਾਤ ਚ ਖੜੋਤ ਤੋਂ ਬਾਅਦ 21 ਫਰਵਰੀ ਨੂੰ ਦਿੱਲੀ ਜਾਣ ਦਾ ਲਾਂਘਾ ਲੈਣ ਲਈ ਕਿਸਾਨ ਸ਼ੰਭੂ ਬਾਰਡਰ ਵਿਖੇ ਜੇ.ਸੀ.ਬੀ. ਮਸ਼ੀਨ ਲੈ ਕੇ ਪੁੱਜੇ।

ਕੀ ਹਨ “ਕਿਸਾਨ ਮੋਰਚੇ” ਦੀਆਂ ਮੰਗਾਂ?ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਹੇਠ ਲਿਖੀਆਂ ਮੰਗਾਂ ਨੂੰ ਲੈ ਕੇ ...
18/02/2024

ਕੀ ਹਨ “ਕਿਸਾਨ ਮੋਰਚੇ” ਦੀਆਂ ਮੰਗਾਂ?

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜਦੂਰ ਮੋਰਚਾ ਵੱਲੋਂ ਹੇਠ ਲਿਖੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਸੀ ਜਿਸ ਤਹਿਤ ਸ਼ੰਭੂ ਅਤੇ ਖਨੌਰੀ ਨਾਕਿਆਂ ਉੱਤੇ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਤੋਂ ਹੁਣ ਕਿਸਾਨ ਆਗੂਆਂ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦਰਮਿਆਨ ਗੱਲਬਾਤ ਹੋ ਰਹੀ ਹੈ : -

1) ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ. ਐਸ. ਪੀ. ਗਰੰਟੀ ਕਨੂੰਨ ਬਣਾਇਆ ਜਾਵੇ, ਸਾਰੀਆਂ ਫ਼ਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਤੇ C 2+ 50% ਫਾਰਮੂਲੇ ਅਨੁਸਾਰ ਤਹਿ ਕੀਤੇ ਜਾਣ ।

ਓ) ਗੰਨੇ ਦਾ FRP ਅਤੇ SAP ਸਵਾਮੀਨਾਥਨ ਅਯੋਗ ਦੇ ਫਾਰਮੂਲੇ ਅਨੁਸਾਰ ਦਿੱਤਾ ਜਾਵੇ, ਹਲਦੀ ਸਮੇਤ ਸਾਰੇ ਮਸਾਲਿਆਂ ਦੀ ਖਰੀਦ ਲਈ ਰਾਸ਼ਟਰੀ ਅਯੋਗ ਬਣਾਇਆ ਜਾਵੇ।

2) ਕਿਸਾਨਾਂ ਅਤੇ ਮਜਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ।

3) ਪਿਛਲੇ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿੰਦੀਆਂ ਮੰਗਾਂ ਜਿਵੇਂ:

ਓ) ਲਖੀਮਪੁਰ ਖੀਰੀ ਕਤਲਕਾਂਡ ਦਾ ਇੰਨਸਾਫ਼ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ, ਅਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ, ਸਾਰੇ ਦੋਸ਼ੀਆ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਸਮਝੌਤੇ ਅਨੁਸਾਰ ਜਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ, ਦਿੱਲੀ ਮੋਰਚੇ ਸਮੇਤ ਦੇਸ਼ ਭਰ ਦੇ ਸਾਰੇ ਅੰਦੋਲਨਾਂ ਦੌਰਾਨ ਪਾਏ ਗਏ ਹਰ ਤਰ੍ਹਾਂ ਦੇ ਕੇਸ ਰੱਦ ਕੀਤੇ ਜਾਣ, ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆ ਦਿੱਤੀਆਂ ਜਾਣ ਅਤੇ ਦਿੱਲੀ ਮੋਰਚੇ ਦੇ ਸ਼ਹੀਦੀ ਸਮਾਰਕ ਲਈ ਦਿੱਲੀ ਵਿਚ ਜਗ੍ਹਾ ਦਿੱਤੀ ਜਾਵੇ।

ਅ) ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿਚ ਦੇਣ ਵਾਲੇ ਬਿਜਲੀ ਸੋਧ ਬਿੱਲ ਬਾਰੇ ਦਿੱਲੀ ਮੋਰਚੇ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਨੂੰ ਵਿਸ਼ਵਾਸ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਦੁਆਰਾ ਇਸਨੂੰ ਪਿਛਲੇ ਦਰਵਾਜੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ, ਇਸਨੂੰ ਰੱਦ ਜਾਵੇ।

ੲ) ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿੱਚੋਂ ਬਾਹਰ ਕੀਤਾ ਜਾਵੇ।

4) ਭਾਰਤ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਆਵੇ, ਵਿਦੇਸ਼ਾਂ ਤੋਂ ਖੇਤੀ ਜਿਣਸਾਂ, ਦੁੱਧ ਉਤਪਾਦ, ਫ਼ਲ ਸਬਜ਼ੀਆਂ ਅਤੇ ਮੀਟ ਆਦਿ ਉੱਪਰ ਆਯਾਤ ਡਿਊਟੀ ਘੱਟ ਕਰਨ ਦੀ ਬਜਾਏ ਵਧਾਈ ਜਾਵੇ ਅਤੇ ਭਾਰਤ ਦੇ ਕਿਸਾਨਾਂ ਦੀਆ ਫਸਲਾਂ ਦੀ ਪਹਿਲ ਦੇ ਅਧਾਰ ਤੇ ਖਰੀਦ ਕੀਤੀ ਜਾਵੇ।

5) 58 ਸਾਲ ਤੋਂ ਵਧੇਰੇ ਉਮਰ ਦੇ ਕਿਸਾਨ ਅਤੇ ਖੇਤ ਮਜਦੂਰ ਲਈ ਪੈਨਸ਼ਨ ਯੋਜਨਾ ਲਾਗੂ ਕਰਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ।

6) ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿੱਚ ਸੁਧਾਰ ਕਰਦੇ ਹੋਏ ਬੀਮਾ ਪ੍ਰੀਮੀਅਮ ਸਰਕਾਰਾਂ ਆਪ ਅਦਾ ਕਰਨ, ਸਾਰੀਆਂ ਫਸਲਾਂ ਨੂੰ ਇਸ ਯੋਜ਼ਨਾ ਦਾ ਹਿੱਸਾ ਬਣਾਇਆ ਜਾਵੇ ਅਤੇ ਖਰਾਬੇ ਦਾ ਜਾਇਜ਼ਾ ਲੈਣ ਸਮੇਂ ਖੇਤ/ਏਕੜ ਨੂੰ ਇਕਾਈ ਮੰਨਦੇ ਹੋਏ ਨੁਕਸਾਨ ਦਾ ਅਨੁਮਾਨ ਲਗਾਇਆ ਜਾਵੇ

7) ਜਮੀਨ ਐਕਵਾਇਰ ਕਰਨ ਸਬੰਧੀ 2013 ਦੇ ਐਕਟ ਨੂੰ ਓਸੇ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੁਆਰਾ ਸੂਬਿਆਂ ਨੂੰ ਜਮੀਨ ਐਕਵਾਇਰ ਸਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ ਜਿਸ ਤਹਿਤ ਕਿਸਾਨ ਦੀ ਸਹਿਮਤੀ ਤੋਂ ਬਿਨਾ ਜਮੀਨ ਐਕਉਆਇਰ ਕਰਨ ਦੀ ਗੱਲ ਕੀਤੀ ਗਈ ਹੈ।

8. ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜ਼ਗਾਰ ਦਿੱਤਾ ਜਾਵੇ, ਮਿਹਨਤਾਨੇ ਵਿੱਚ ਵਾਧਾ ਕਰਕੇ 700 ਪ੍ਰਤੀ ਦਿਨ ਕੀਤਾ ਜਾਵੇ ਅਤੇ ਖੇਤੀ ਦੇ ਧੰਦੇ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇ।

9) ਨਰਮੇ ਸਮੇਤ ਸਾਰੀਆਂ ਫ਼ਸਲਾਂ ਦੇ ਬੀਜ਼ਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ, ਪੈਸਟੀਸਾਈਡ, ਸੀਡ ਐਂਡ ਫਰਟੀਲਾਈਜ਼ਰ ਐਕਟ ਵਿੱਚ ਸੋਧ ਕਰਕੇ ਨਕਲੀ ਅਤੇ ਨਿਮਨ ਸਤਰ ਦੇ ਉਤਪਾਦ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਤੇ ਮਿਸਾਲੀ ਜੁਰਮਾਨੇ ਅਤੇ ਸਜ਼ਾਵਾਂ ਕਰਕੇ ਲਾਇਸੈਂਸ ਰੱਦ ਕੀਤੇ ਜਾਣ।

10) ਸੰਵਿਧਾਨ ਦੀ 5ਵੀ ਸੂਚੀ ਲਾਗੂ ਕਰਕੇ ਆਦਿਵਾਸੀਆਂ ਦੇ ਅਧਿਕਾਰਾਂ ਤੇ ਕੀਤੇ ਜਾ ਰਹੇ ਹਮਲੇ ਬੰਦ ਕੀਤੇ ਜਾਣ।

18/02/2024

ਕਿਸਾਨ ਮੋਰਚੇ ਦੇ ਆਗੂਆਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ ਅੱਜ ਮੁੜ
ਗੱਲਬਾਤ ਹੋਵੇਗੀ।

14/02/2024

ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਦੂਜੇ ਦਿਨ ਲਾਂਘਾ ਲੈਣ ਲਈ ਕਿਸਾਨਾਂ ਦੀ ਜੱਦੋ-ਜਹਿਦ ਜਾਰੀ ਰਹੀ। ਵੇਖੋ ਸਾਰੀਆਂ ਖਾਸ ਤਸਵੀਰਾਂ...

14/02/2024

ਖਨੌਰੀ ਵਾਰਡਰ ਤੋਂ ਤਾਜਾ ਸਥਿਤੀ ਦੀ ਜਾਣਕਾਰੀ:

• ਪ੍ਰਸ਼ਾਸਨ ਨੇ ਭਾਖੜਾ ਦਾ ਪਾਣੀ ਖੇਤਾਂ ਵਿਚ ਛੱਡਿਆ
• ਕੱਲ੍ਹ ਇਕ ਟਰੈਕਟਰ ਅੱਥਰੂ ਗੈਸ ਦੀ ਮਾਰ ਹੇਠ ਆਉਣ ਤੋਂ ਬਾਅਦ ਕਿਸਾਨ ਨਾਕੇ ਨੇੜੇ ਛੱਡਣਾ ਪਿਆ ਸੀ। ਅੱਜ ਉਹ ਟਰੈਕਟਰ ਮੁੜ ਕਿਸਾਨਾਂ ਨੇ ਹਾਸਿਲ ਕਰ ਲਿਆ ਹੈ। ਪ੍ਰਸ਼ਾਸਨ ਨੇ ਟਰੈਕਟਰ ਦੇ ਟਾਇਰ ਪੈਂਚਰ ਕੀਤੇ ਤੇ ਤੇਲ ਵਾਲੀ ਨਾਲੀ ਪਾੜ ਕੇ ਡੀਜਲ ਡੋਲ੍ਹ ਦਿੱਤਾ ਸੀ।
• ਕਿਸਾਨਾਂ ਨੇ ਆਪਣੇ ਖੇਤੀ ਵਾਲੇ ਸੰਦਾਂ ਨਾਲ ਹੀ ਸੜਕ ਵਿਚ ਗੱਡੀਆਂ ਕਿੱਲਾਂ ਪੁੱਟ ਲਈਆਂ ਹਨ।

13/02/2024

ਸ਼ੰਭੂ ਬੈਰੀਅਰ ਉੱਤੇ ਕਿਸਾਨਾਂ ਨੇ ਰੋਕਾਂ ਦੀਆਂ ਤਿੰਨ ਪਰਤਾਂ ਤੋੜੀਆਂ; ਧਰਤੀ ਵਿਚ ਗੱਡੇ ਸੂਏ ਪੁੱਟ ਦਿੱਤੇ...

13/02/2024

ਸ਼ੰਭੂ ਬੈਰੀਅਰ ਉੱਤੇ ਕਿਰਸਾਨਾਂ ਨੇ ਬੈਰੀਕੇਟਾਂ ਦੀਆਂ ਦੋ ਪਰਤਾਂ ਹਟਾਈਆਂ। ਧਰਤੀ ਵਿਚ ਗੱਡੇ ਸੂਏ ਪੁੱਟ ਦਿੱਤੇ ਹਨ। ਲਾਂਘਾ ਲੈਣ ਦੀ ਜੱਦੋਜਹਿਦ ਜਾਰੀ ਹੈ...

ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ (ਕੈਨੇਡਾ) ਵਲੋੰ ਪੱਤਰਕਾਰਾਂ ਦੇ ਹੱਕਾਂ 'ਤੇ ਡਾਕੇ ਲਈ ਪੰਜਾਬ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ  ਪੰਜਾਬ...
04/02/2024

ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ (ਕੈਨੇਡਾ) ਵਲੋੰ ਪੱਤਰਕਾਰਾਂ ਦੇ ਹੱਕਾਂ 'ਤੇ ਡਾਕੇ ਲਈ ਪੰਜਾਬ ਸਰਕਾਰ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ

ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ, ਪੱਤਰਕਾਰਾਂ ਨੂੰ ਸਰਕਾਰ ਖਿਲਾਫ ਹੋ ਰਹੇ ਮੁਜ਼ਾਹਰਿਆਂ ਦੀ ਕਵਰੇਜ ਕਰਨ ਤੋਂ ਰੋਕਣ ਲਈ ਘਰਾਂ ਵਿੱਚ ਨਜ਼ਰਬੰਦ ਕਰਨ ਅਤੇ ਉਨਾਂ ਨਾਲ ਧੱਕੇਸ਼ਾਹੀ ਕਰਨ ਦੀ ਕਾਰਵਾਈ ਸ਼ਰਮਨਾਕ ਹੈ। ਇਨ੍ਹੀਂ ਦਿਨੀ ਪੰਜਾਬ ਸਰਕਾਰ ਵਿਰੁੱਧ ਹੋ ਰਹੇ ਰੋਸ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਵਾਲੇ ਪੱਤਰਕਾਰ ਅਤੇ ਹੋਰ ਮੀਡੀਆ ਕਰਮੀ ਇਸ ਵੇਲੇ ਸਰਕਾਰ ਦੀ ਧੱਕੇਸ਼ਾਹੀ ਦੇ ਨਿਸ਼ਾਨੇ 'ਤੇ ਹਨ। ਲੋਕਤੰਤਰ ਵਿੱਚ ਲੋਕਾਂ ਨੂੰ ਸਰਕਾਰ ਵਿਰੁੱਧ ਸ਼ਾਂਤਮਈ ਇਕੱਠ ਕਰਨ ਦਾ ਹੱਕ ਹੁੰਦਾ ਹੈ ਤੇ ਮੀਡੀਆ ਨੂੰ ਅਜਿਹੇ ਇਕੱਠਾਂ ਦੀ ਕਵਰੇਜ ਦਾ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਕਣਾ ਸਿੱਧਾ ਹੱਕਾਂ ‘ਤੇ ਡਾਕਾ ਹੈ। ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ (ਕੈਨੇਡਾ) ਵਲੋੰ ਪੰਜਾਬ ਸਰਕਾਰ ਦੀ ਅਜਿਹੀ ਧੱਕੇ ਭਰਪੂਰ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

03/02/2024

ਸਾਊਥ ਸਰੀ (ਕਨੇਡਾ) ਵਿਚ ਦੋ ਦਿਨ ਪਹਿਲਾਂ ਸਿੱਖ ਕਾਰਕੁੰਨ ਦੇ ਘਰ ਉੱਤੇ ਰਾਤ ਨੂੰ ਅੰਨੇਵਾਹ ਗੋਲੀਬਾਰੀ ਕੀਤੀ ਗਈ ਹੈ। ਇਹ ਸਿੱਖ ਕਾਰਕੁੰਨ ਭਾਈ ਨਿੱਝਰ ਦਾ ਸਹਿਯੋਗੀ ਹੈ।

ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਦੇ ਫੇਸਬੁੱਕ ਸਫੇ ਉੱਤੇ ਦਿੱਲੀ ਦਰਬਾਰ ਵੱਲੋਂ ਇੰਡੀਆ ਵਿਚ ਰੋਕ ਲਗਾ ਦਿੱਤੀ ਗਈ ਹੈ।
31/01/2024

ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਦੇ ਫੇਸਬੁੱਕ ਸਫੇ ਉੱਤੇ ਦਿੱਲੀ ਦਰਬਾਰ ਵੱਲੋਂ ਇੰਡੀਆ ਵਿਚ ਰੋਕ ਲਗਾ ਦਿੱਤੀ ਗਈ ਹੈ।

ਭੁਜੰਗ ਤੇ ਤੁਰੰਗ…• ਰੋਜਾਨਾਂ ਖਬਰਾਂ, ਲੇਖਾਂ, ਬੋਲਦੀਆਂ ਕਿਤਾਬਾਂ ਤੇ ਹੋਰ ਬਹੁਤ ਕੁਝ ਲਈ ਸਿੱਖ ਸਿਆਸਤ ਜੁਗਤ (ਐਪ) ਹਾਸਿਲ ਕਰੋ ਜੀ — https://bi...
31/01/2024

ਭੁਜੰਗ ਤੇ ਤੁਰੰਗ…

• ਰੋਜਾਨਾਂ ਖਬਰਾਂ, ਲੇਖਾਂ, ਬੋਲਦੀਆਂ ਕਿਤਾਬਾਂ ਤੇ ਹੋਰ ਬਹੁਤ ਕੁਝ ਲਈ ਸਿੱਖ ਸਿਆਸਤ ਜੁਗਤ (ਐਪ) ਹਾਸਿਲ ਕਰੋ ਜੀ — https://bit.ly/SikhSiyasatApp

Autobiography of Sikh political analyst and author Bhai Ajmer Singh is available now. Sikh Siyasat readers in   and othe...
30/01/2024

Autobiography of Sikh political analyst and author Bhai Ajmer Singh is available now. Sikh Siyasat readers in and other parts of the world can purchase this book via Sikh Siyasat Canada page. To buy this book leave a message at — https://m.me/SikhSiyasatCanada

Address


Website

https://sikhsiyasat.net/, https://sikhsiyasat.net/, https://sikhsiyasat.info/

Alerts

Be the first to know and let us send you an email when Sikh Siyasat Canada posts news and promotions. Your email address will not be used for any other purpose, and you can unsubscribe at any time.

Contact The Business

Send a message to Sikh Siyasat Canada:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share