News Express

News Express Contact information, map and directions, contact form, opening hours, services, ratings, photos, videos and announcements from News Express, News & Media Website, .

ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪਟਿਆਲਾ ਪੁਲਿਸ ਵੱਲੋਂ ਕਾਬੂ
13/05/2023

ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀ ਪਟਿਆਲਾ ਪੁਲਿਸ ਵੱਲੋਂ ਕਾਬੂ

ਜੈ ਇੰਦਰ ਕੌਰ ਨੇ ਜਲੰਧਰ ਵਿਖੇ ਭਾਜਪਾ ਦੇ ਘੱਟ ਗਿਣਤੀ ਮੋਰਚਾ ਸੰਮੇਲਨ ਨੂੰ ਕੀਤਾ ਸੰਬੋਧਨ ਇਹ ਸਮਾਂ ਹੈ ਕਿ ਪੰਜਾਬ ਦੇ ਸੰਪੂਰਨ ਵਿਕਾਸ ਲਈ ਜਲੰਧਰ ਤ...
28/04/2023

ਜੈ ਇੰਦਰ ਕੌਰ ਨੇ ਜਲੰਧਰ ਵਿਖੇ ਭਾਜਪਾ ਦੇ ਘੱਟ ਗਿਣਤੀ ਮੋਰਚਾ ਸੰਮੇਲਨ ਨੂੰ ਕੀਤਾ ਸੰਬੋਧਨ

ਇਹ ਸਮਾਂ ਹੈ ਕਿ ਪੰਜਾਬ ਦੇ ਸੰਪੂਰਨ ਵਿਕਾਸ ਲਈ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਨੂੰ ਜਿਤਾਕੇ ਪ੍ਰਧਾਨਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ - ਜੈ ਇੰਦਰ ਕੌਰ

ਭਾਜਪਾ ਦੇ ਕੇਂਦਰ ਸਰਕਾਰ ਦਾ ਰਾਸ਼ਟਰੀ ਘੱਟ ਗਿਣਤੀ ਵਿਕਾਸ ਨਿਗਮ ਦੀ ਸਾਲਾਨਾ ਪੂੰਜੀ ਨੂੰ ਦੋਗੁਣਾ ਵਧਾਕੇ 3,000 ਕਰੋੜ ਕਰਨ ਲਈ ਧੰਨਵਾਦ - ਭਾਜਪਾ ਪੰਜਾਬ ਮੀਤ ਪ੍ਰਧਾਨ

ਭਾਜਪਾ ਪੰਜਾਬ ਮੀਤ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈ ਇੰਦਰ ਕੌਰ ਨੇ ਅੱਜ ਜਲੰਧਰ ਦੇ ਪਿੰਡ ਤਾਜਪੁਰ ਵਿਖੇ ਕਰਵਾਏ ਗਏ ਭਾਜਪਾ ਦੇ ਘੱਟ ਗਿਣਤੀ ਮੋਰਚਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਦਾ ਘੱਟ ਗਿਣਤੀ ਨਾਲ ਸਬੰਧਤ ਲੋਕਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਲਈ ਧੰਨਵਾਦ ਕੀਤਾ।

ਸੰਮੇਲਨ ਨੂੰ ਸੰਬੋਧਿਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, "ਭਾਜਪਾ ਦੀ ਕੇਂਦਰ ਸਰਕਾਰ ਘੱਟ ਗਿਣਤੀ ਸਮਾਜ ਦੀ ਬਿਹਤਰੀ ਅਤੇ ਵਿਕਾਸ ਲਈ ਸ਼ੁਰੂ ਤੋਂ ਹੀ ਕੰਮ ਕਰਦੀ ਰਹੀ ਹੈ। ਇਹ ਪ੍ਰਧਾਨਮੰਤਰੀ ਮੋਦੀ ਜੀ ਦੀ ਹੀ ਸਰਕਾਰ ਸੀ ਜਿਸਨੇ ਘੱਟ ਗਿਣਤੀ ਵਿਕਾਸ ਨਿਗਮ ਦੀ ਸਾਲਾਨਾ ਪੂੰਜੀ ਨੂੰ ਦੋਗੁਣਾ ਵਧਾਕੇ 1500 ਕਰੋੜ ਤੋਂ 3,000 ਕਰੋੜ ਕੀਤਾ ਸੀ।"

ਭਾਜਪਾ ਦੇ ਮੀਤ ਪ੍ਰਧਾਨ ਨੇ ਅੱਗੇ ਕਿਹਾ, "ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਸੰਪੂਰਨ ਵਿਕਾਸ ਲਈ ਆਪਾਂ ਜਲੰਧਰ ਤੋਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਨੂੰ ਜਿਤਾਕੇ ਲੋਕ ਸਭਾ ਵਿੱਚ ਭੇਜੀਏ ਅਤੇ ਪ੍ਰਧਾਨਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ। ਜੇਕਰ ਲੋਕ ਸਭਾ ਵਿੱਚ ਅਸੀਂ ਇੰਦਰ ਇਕਬਾਲ ਸਿੰਘ ਅਟਵਾਲ ਜੀ ਦੇ ਰੂਪ ਵਿੱਚ ਇੱਕ ਸਹੀ ਨੁਮਾਇੰਦਾ ਭੇਜਾਂਗੇ ਤਾਂਹੀ ਉਹ ਇਲਾਕੇ ਦੇ ਵਿਕਾਸ ਨੂੰ ਯਕੀਨੀ ਬਣਾ ਸਕਣਗੇ।"

ਜੈ ਇੰਦਰ ਕੌਰ ਨੇ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ਵਲੋਂ ਸਮਾਜ ਦੀ ਭਲਾਈ ਲਈ ਚਲਾਈ ਜਾ ਰਹੀਆਂ ਲੋਕ ਭਲਾਈ ਦੀ ਸਕੀਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਭਾਜਪਾ ਨੂੰ ਵੋਟ ਪਾਉਣ ਲਈ ਅਪੀਲ ਕੀਤੀ।

ਇਸ ਮੌਕੇ ਜੈ ਇੰਦਰ ਕੌਰ ਨਾਲ ਭਾਜਪਾ ਰਾਸ਼ਟਰੀ ਕਾਰਜਕਾਰਣੀ ਦੇ ਮੈਬਰ ਸੁਨੀਲ ਜਾਖੜ, ਪੰਜਾਬ ਘਟ ਮੋਰਚਾ ਦੇ ਪ੍ਰਧਾਨ ਥੋਮਸ ਮਸੀਹ, ਸੁਨੀਲ ਜੌਰਜ, ਰਾਜੀਵ ਖੰਨਾ, ਲਾਲਜਿਤ ਅੰਟਾਲ ਅਤੇ ਰਾਣੀ ਰਮਣੀਕ ਆਦਿ ਆਗੂ ਸਮੇਲਨ ਵਿੱਚ ਸ਼ਾਮਿਲ ਹੋਏ।

ਭਗਵਾਨ ਸ੍ਰੀ ਪਰਸ਼ ਰਾਮ ਜੀ ਦੇ ਪ੍ਰਕਾਸ਼ ਪੁਰਬ  ਦੀ ਖੁਸ਼ੀ ਵਿਚ  ਬ੍ਰਾਹਮਣ ਸਭਾ ਪਟਿਆਲਾ ਵੱਲੋਂ ਇਕ ਸਮਾਗਮ ਪਰਸਰਾਮ ਵਾਟੀਕਾ ਵਿਚ ਕੀਤਾ ਗਿਆ  ਜਿਸ ...
23/04/2023

ਭਗਵਾਨ ਸ੍ਰੀ ਪਰਸ਼ ਰਾਮ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਬ੍ਰਾਹਮਣ ਸਭਾ ਪਟਿਆਲਾ ਵੱਲੋਂ ਇਕ ਸਮਾਗਮ ਪਰਸਰਾਮ ਵਾਟੀਕਾ ਵਿਚ ਕੀਤਾ ਗਿਆ ਜਿਸ ਵਿਚ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨਾਭਾ ਦੇ ਚੇਅਰਮੈਨ ਸੁਰਿੰਦਰ ਸ਼ਰਮਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਪੰਜਾਬ ਦੇ ਜਨਰਲ ਸੈਕਟਰੀ ਸ਼ਵਿੰਦਰ ਧਨੰਜੇ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਵੱਲੋਂ ਸ਼ਸ਼ਤਰ ਅਤੇ ਸ਼ਾਸਤਰ ਵਿੱਦਿਆ ਸਮਸਤ ਬ੍ਰਾਹਮਣਾਂ ਨੂੰ ਦਿੱਤੀ ਗਈ ਭਗਵਾਨ ਪਰਸ਼ੂਰਾਮ ਜੀ ਦੇ ਦੱਸੇ ਹੋਏ ਰਾਹਾਂ ਉਪਰ ਚੱਲਣਾ ਚਾਹੀਦਾ ਹੈ ਬ੍ਰਾਹਮਣ ਸਮਾਜ ਸਭਾ ਪਟਿਆਲਾ ਜਿਨ੍ਹਾਂ ਇਸ ਮੌਕੇ ਸਾਰਿਆਂ ਨੂੰ ਸਨਮਾਨਤ ਕੀਤਾ ਇਸ ਮੌਕੇ ਭਗਵਾਨ ਪਰਸ਼ੂਰਾਮ ਦੀ ਹਾਜ਼ਰੀ ਲਗਵਾਉਣ ਲਈ ਵੱਡੀ ਗਿਣਤੀ ਵਿੱਚ ਬ੍ਰਾਹਮਣ ਪਰਿਵਾਰ ਹਾਜਰ ਰਹੇ

11/04/2023

ਆਪ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਖ਼ਿਲਾਫ਼ ਜੈ ਇੰਦਰ ਕੌਰ ਅਤੇ ਭਾਜਪਾ ਦਾ ਰੋਸ ਪ੍ਰਦਰਸ਼ਨ।

ਕਾਲੀ ਮਾਤਾ ਮੰਦਰ ਵਿਖੇ ਦਸ਼ਕਾਂ ਤੋਂ ਦੁਕਾਨਾਂ ਰਾਹੀਂ ਆਪਣਾ ਰੋਜ਼ਗਾਰ ਚਲਾ ਰਹੇ ਲੋਕਾਂ ਨੂੰ ਤੁਗਲਕੀ ਫੁਰਮਾਨ ਜਾਰੀ ਕਰਕੇ ਉਨ੍ਹਾਂ ਨੂੰ ਦੁਕਾਨਾਂ ਛੱਡਣ ਦੇ ਹੁਕਮ ਦਾ ਕੀਤਾ ਸਖ਼ਤ ਵਿਰੋਧ।

ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਚੇਤਨ ਸਿੰਘ ਜੌੜਾਮਾਜਰਾ-ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਤੇ ...
06/04/2023

ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਚੇਤਨ ਸਿੰਘ ਜੌੜਾਮਾਜਰਾ

-ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਤੇ ਰੋਟਰੀ ਕਲੱਬ ਵੱਲੋਂ ਲਗਾਏ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਰੱਖਿਆ ਸੇਵਾਵਾਂ ਤੇ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜੌੜਾਮਾਜਰਾ ਅੱਜ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਰੋਟਰੀ ਕਲੱਬ, ਪਟਿਆਲਾ ਦੇ ਸਹਿਯੋਗ ਨਾਲ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਨੂੰ ਪੰਜਾਬੀਆਂ ਦੀ ਸਿਹਤ ਲਈ ਇੱਕ ਵੱਡਾ ਤੋਹਫ਼ਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਤੰਦਰੁਸਤ, ਹੱਸਦਾ, ਖੇਡਦਾ ਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ, ਜਿਸ ਲਈ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ 'ਚ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ-ਨਾਲ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਵੀ ਅਹਿਮ ਹੈ।
ਸ੍ਰੀ ਜੌੜਾਮਾਜਰਾ ਨੇ ਪਿੰਡ ਦੇ ਵਸਨੀਕਾਂ ਨੂੰ ਵਿਆਪਕ ਵਿਸ਼ੇਸ਼ ਦੇਖਭਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਰੋਟਰੀ ਕਲੱਬ ਵੱਲੋਂ ਕਲਿਆਣ ਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਤੇ ਦਵਾਈਆਂ ਦੇਣ ਦੇ ਲਗਾਏ ਗਏ ਕੈਂਪ ਦੀ ਪ੍ਰਸੰਸਾ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, ਕਿ ਉਨ੍ਹਾਂ ਦੀ ਯੂਨੀਵਰਸਿਟੀ ਸਮਾਜ ਸੇਵਾ ਦੇ ਉਦੇਸ਼ ਨਾਲ ਵਿੱਦਿਆ ਦੇ ਪਸਾਰ ਦਾ ਕੰਮ ਕਰ ਰਹੀ ਹੈ। ਇਸ ਦੌਰਾਨ ਈ.ਐਨ.ਟੀ. ਮਾਹਰ ਡਾ. ਬੀ.ਐਸ.ਸੋਹਲ, ਛਾਤੀ ਤੇ ਟੀ.ਬੀ. ਰੋਗਾਂ ਦੇ ਮਾਹਰ ਡਾ. ਵਿਸ਼ਾਲ ਚੋਪੜਾ, ਸਰਜਰੀ ਮਾਹਰ ਡਾ. ਏ.ਐਸ. ਗਰੋਵਰ, ਅੱਖਾਂ ਦੇ ਮਾਹਰ ਡਾ. ਜੇ.ਪੀ.ਐਸ ਸੋਢੀ, ਬੱਚਿਆਂ ਦੇ ਮਾਹਰ ਡਾ. ਕੀਰਤਪਾਲ ਕੌਰ, ਔਰਤਾਂ ਦੇ ਰੋਗਾਂ ਦੇ ਮਾਹਰ ਡਾ. ਅਨੁ ਪ੍ਰਭਾ ਤੇ ਆਡੀਓਲੋਜਿਸਟ ਡਾ. ਸਤਿਆਨੰਦ ਨੇ ਮਰੀਜਾਂ ਦਾ ਮੈਡੀਕਲ ਚੈਕਅਪ ਕੀਤਾ ਤੇ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਦੰਦਾਂ ਤੇ ਨਿੱਜੀ ਸਫਾਈ ਦੇ ਮਹੱਤਵ, ਓਰਲ ਰੀਹਾਈਡਰੇਸ਼ਨ ਥੈਰੇਪੀ ਸਮੇਤ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਕੈਂਪ ਦਾ 400 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਤੇ ਡਾਕਟਰਾਂ ਦੀ ਟੀਮ ਨੂੰ ਵੀ.ਸੀ. ਪ੍ਰੋ. ਕਰਮਜੀਤ ਸਿੰਘ ਨੇ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਓ.ਐਸ.ਡੀ. ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਗੁਲਜ਼ਾਰ ਸਿੰਘ ਵਿਰਕ, ਪੀ.ਏ. ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਰਜਿਸਟਰਾਰ ਪ੍ਰੋ. ਮਨਜੀਤ ਸਿੰਘ, ਚੀਫ ਇੰਜਨੀਅਰ ਇੰਜ. ਐਚ.ਐਸ. ਤਲਵਾੜ, ਸਕੱਤਰ ਰੋਟਰੀ ਕਲੱਬ ਐਸ.ਕੇ. ਭਾਰਦਵਾਜ, ਡੀਨ ਅਕਾਦਮਿਕ ਮਾਮਲੇ ਪ੍ਰੋ: ਗੁਰਦੀਪ ਸਿੰਘ ਬੱਤਰਾ, ਅਧਿਆਪਕ ਤੇ ਕਰਮਚਾਰੀਆਂ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।

ਪਟਿਆਲਾ ਪੁਲਿਸ ਵੱਲੋਂ ਦੋ ਪਿਸਤੌਲ ਜ਼ਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਕਬ...
06/04/2023

ਪਟਿਆਲਾ ਪੁਲਿਸ ਵੱਲੋਂ ਦੋ ਪਿਸਤੌਲ ਜ਼ਿੰਦਾ ਕਾਰਤੂਸਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਕਬੱਡੀ ਖਿਡਾਰੀ ਪ੍ਰਮਿੰਦਰ ਸਿੰਘ ਭਿੰਦਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਾਹਿਲ ਨਾਮ ਦੇ ਇੱਕ ਗੈਂਗਸਟਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਇੱਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਾਂ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਾਹਮਣੇ ਕਬੱਡੀ ਪਲੇਅਰ ਧਰਮਿੰਦਰ ਦੇ ਕਤਲ ਵਿੱਚ ਇਹ ਗੈਂਗਸਟਰ ਪੁਲਸ ਤੋਂ ਭਗੌੜਾ ਚਲਿਆ ਆ ਰਿਹਾ ਸੀ ਅਤੇ ਇਸ ਗੈਂਗਸਟਰ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਪੋਸਟਰ ਵੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਲਗਾਏ ਸੀ ਐਸਐਸਪੀ ਨੇ ਦੱਸਿਆ ਕਿ ਸਾਹਿਲ ਨਾਮੀ ਇਹ ਗੈਂਗਸਟਰ ਪਟਿਆਲਾ ਦੇ ਅਰਬਨ ਸਟੇਟ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਪੁਲਿਸ ਵੱਲੋਂ ਇਸਨੂੰ ਲਚਕਾਣੀ ਬੱਸ ਸਟੈਂਡ ਵਿਖੇ ਕੀਤੀ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਗੈਂਗਸਟਰ ਕੋਲੋਂ ਦੋ ਪਿਸਤੌਲ ਤੇ ਜ਼ਿੰਦਾ ਕਾਰਤੂਸ ਅਤੇ ਇਕ ਗੱਡੀ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਦੋਸ਼ੀ ਪੰਜਾਬ ਅਤੇ ਹਰਿਆਣਾ ਵਿੱਚ ਹੋਇਆ ਕਈ ਅਪਰਾਧਿਕ ਘਟਨਾਵਾਂ ਵਿੱਚ ਵੀ ਦੋਸ਼ੀ ਸੀ ਅਤੇ ਕਬੱਡੀ ਪਲੇਅਰ ਧਰਮਿੰਦਰ ਉਰਫ ਛਿੰਦਾ ਦੇ ਕਤਲ ਕੇਸ ਵਿੱਚ ਵੀ ਪੁਲਿਸ ਨੂੰ ਲੋੜੀਂਦਾ ਸੀ ਉਨ੍ਹਾਂ ਦੱਸਿਆ ਕਿ ਇਸ ਅਰੋਪੀ ਦੇ ਲਾਰਸ ਬਿਸ਼ਨੋਈ ਗੈਂਗ ਦੇ ਨਾਲ ਵੀ ਸਬੰਧ ਹੈ ਅਤੇ ਪੁਲਸ ਵੱਲੋਂ ਇਸ ਦੋਸ਼ੀ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ

05/04/2023

ਕੋਵਿਡ ਨਾਲ ਸਬੰਧਤ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਤਿਆਰ

- ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਪ੍ਰਬੰਧਾਂ ਦਾ ਲਿਆ ਜਾਇਜ਼ਾ

- ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਸੂਬੇ ਕੋਲ ਡਾਕਟਰਾਂ, ਮੈਡੀਕਲ ਸਟਾਫ ਦੀ ਕੋਈ ਕਮੀ ਨਹੀਂ ਹੈ : ਡਾਕਟਰ ਬਲਬੀਰ ਸਿੰਘ

- ਰਾਜ ਵਿੱਚ ਕੋਵਿਡ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਮੌਕ ਡਰਿੱਲ ਦਾ ਕੀਤਾ ਜਾਵੇਗਾ ਆਯੋਜਨ

ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਦੀ ਕੀਤੀ ਅਪੀਲ

ਪਟਿਆਲਾ, 5 ਅਪ੍ਰੈਲ:

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਦੇ ਮਾਮਲਿਆਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਣ ਦੇ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

ਸਿਹਤ ਮੰਤਰੀ, ਜੋ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ੇ ਕੋਵਿਡ ਆਈਸੋਲਟਿਡ ਵਾਰਡ ਦੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ, ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੇ ਬੈੱਡਾਂ ਦੀ ਸਮਰੱਥਾ ਅਤੇ ਵੈਂਟੀਲੇਟਰਾਂ ਦੇ ਨਾਲ-ਨਾਲ ਸਾਰੇ ਢੁਕਵੇਂ ਪ੍ਰਬੰਧਾਂ ਨਾਲ ਪੂਰੀ ਤਰਾਂ ਤਿਆਰ ਹੈ। ਇਸ ਤੋਂ ਇਲਾਵਾ ਵਾਇਰਸ ਦੇ ਹੋਰ ਫੈਲਾਅ ਨਾਲ ਨਜਿੱਠਣ ਲਈ ਸਾਡੇ ਕੋਲ ਪੀ.ਪੀ.ਈ. ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਵੀ ਉਪਲਬਧ ਹਨ।

ਉਨਾਂ ਕਿਹਾ ਕਿ ਸਰਕਾਰ ਕੋਲ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ ਦੇ ਨਾਲ- ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਪੂਰੀ ਤਰਾਂ ਕਾਰਜਸ਼ੀਲ ਹਨ।

ਹਾਲਾਂਕਿ ਸਥਿਤੀ ਕਾਬੂ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਡਾ ਬਲਬੀਰ ਸਿੰਘ ਨੇ ਲੋਕਾਂ ਨੂੰ ਫਿਰ ਵੀ ਇਹਤਿਆਤਨ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਕੋਰੋਨਵਾਇਰਸ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਸਮੇਤ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।

ਉਨਾਂ ਕਿਹਾ, “ਲੋਕਾਂ, ਖਾਸਕਰ ਜਿਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੈ ਜਾਂ ਕੋਵਿਡ ਦੇ ਲੱਛਣ ਜਿਵੇਂ ਜੁਕਾਮ ਜਾਂ ਖੰਘ ਲੱਗ ਰਹੇ ਹਨ, ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਜਰੂਰੀ ਕੰਮ ਨਾ ਹੋਵੇ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।” ਉਨਾਂ ਅੱਗੇ ਕਿਹਾ ਕਿ ਜਦੋਂ ਵੀ ਉਹ ਆਪਣੇ ਘਰੋਂ ਬਾਹਰ ਨਿਕਲਣ ਤਾਂ ਲਾਜ਼ਮੀ ਮਾਸਕ ਪਹਿਨ ਕੇ ਹੀ ਬਾਹਰ ਜਾਣ।

ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਿਹਤ ਵਿਭਾਗ ਵੱਲੋਂ 10-11 ਅਪ੍ਰੈਲ ਨੂੰ ਸੂਬੇ ਵਿੱਚ ਕੋਵਿਡ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਮੌਕ ਡਰਿੱਲ ਕਰਵਾਈ ਜਾਵੇਗੀ।
ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ।

ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਬਰਸਾਤਾਂ ਕਾਰਨ ਨੁਕਸਾਨੀਆਂ ਫ਼ਸਲਾਂ ਵਾਲੇ ਪਿੰਡਾਂ ਦਾ ਕੀਤਾ ਦੌਰਾਪ੍ਰਭਾਵਿਤ ਕਿਸਾਨਾਂ ਨੇ ਮੈਨੂੰ ਦੱਸਿਆ ਹ...
04/04/2023

ਜੈ ਇੰਦਰ ਕੌਰ ਨੇ ਪਟਿਆਲਾ ਜ਼ਿਲ੍ਹੇ ਦੇ ਬਰਸਾਤਾਂ ਕਾਰਨ ਨੁਕਸਾਨੀਆਂ ਫ਼ਸਲਾਂ ਵਾਲੇ ਪਿੰਡਾਂ ਦਾ ਕੀਤਾ ਦੌਰਾ

ਪ੍ਰਭਾਵਿਤ ਕਿਸਾਨਾਂ ਨੇ ਮੈਨੂੰ ਦੱਸਿਆ ਹੈ ਕਿ ਫਸਲਾਂ ਦੀ ਸਹੀ ਗਿਰਦਾਵਰੀ ਨਹੀਂ ਹੋ ਰਹੀ : ਭਾਜਪਾ ਪੰਜਾਬ ਮੀਤ ਪ੍ਰਧਾਨ

ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ 30,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਕੀਤੀ ਅਪੀਲ

ਪਟਿਆਲਾ, 4 ਅਪ੍ਰੈਲ
ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਕਰਕੇ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਜੈ ਇੰਦਰ ਕੌਰ ਨੇ ਪਾਰਟੀ ਵਰਕਰਾਂ ਨਾਲ ਪਟਿਆਲਾ ਜ਼ਿਲ੍ਹੇ ਦੇ ਸਨੌਰ ਅਤੇ ਸਮਾਣਾ ਹਲਕੇ ਦੇ ਪਿੰਡ ਬਹਿਲ, ਬਿੰਜਲ, ਡੱਡਣ ਗੁੱਜਰਾ, ਬੀਬੀਪੁਰ ਦੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ।

ਖੇਤਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਬੇਮੌਸਮੀ ਬਾਰਸ਼ਾਂ ਕਾਰਨ ਸਾਡੇ ਕਿਸਾਨਾਂ ਦਾ ਜੋ ਭਾਰੀ ਨੁਕਸਾਨ ਹੋਇਆ ਹੈ, ਉਸ ਨੂੰ ਦੇਖ ਕੇ ਬਹੁਤ ਹੀ ਦੁੱਖ ਹੁੰਦਾ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਾਨੂੰ ਭਾਰਤ ਦੇ ਅੰਨਦਾਤਾ ਵੀ ਕਿਹਾ ਜਾਂਦਾ ਹੈ। ਸਾਡੇ ਕਿਸਾਨਾਂ ਦੀ ਹਾੜੀ ਦੀ ਫ਼ਸਲ ਵਾਢੀ ਲਈ ਤਿਆਰ ਸੀ ਅਤੇ ਉਨ੍ਹਾਂ ਨੂੰ ਆਪਣੀ ਪੈਦਾਵਾਰ 'ਤੇ ਚੰਗਾ ਮੁਨਾਫ਼ਾ ਮਿਲਣਾ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਭਾਰੀ ਬਰਸਾਤ ਕਾਰਨ ਖੇਤਾਂ ਵਿੱਚ ਸਭ ਤੋਂ ਵੱਧ ਫ਼ਸਲ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਮੁੱਖ ਮੰਤਰੀ ਜੈ ਇੰਦਰ ਕੌਰ ਨੂੰ ਬੇਨਤੀ ਕਰਦੇ ਹੋਏ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਨੇ ਨੁਕਸਾਨੀਆਂ ਫਸਲਾਂ ਲਈ 15000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਕਿਸਾਨਾਂ ਦੀ ਇੱਛਾ ਅਤੇ ਬੰਦੇ ਹੱਕ ਨਾਲੋਂ ਬਹੁਤ ਘੱਟ ਹੈ। ਮੈਂ ਮੁੱਖਮੰਤਰੀ ਮਾਨ ਨੂੰ ਅਪੀਲ ਕਰਦੀ ਹਾਂ ਕਿ ਕਿਸਾਨਾਂ ਨੂੰ 30 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਕਿਸਾਨਾਂ ਨੂੰ ਕੁਝ ਲੋੜੀਂਦੀ ਰਾਹਤ ਦਿੱਤੀ ਜਾ ਸਕੇ।"

ਗਿਰਦਾਵਰੀ ਬਾਰੇ ਗੱਲ ਕਰਦਿਆਂ ਭਾਜਪਾ ਆਗੂ ਨੇ ਕਿਹਾ, “ਕਈ ਕਿਸਾਨਾਂ ਨਾਲ ਮੀਟਿੰਗਾਂ ਅਤੇ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਹੈ ਕਿ ਖੇਤਾਂ ਦੀ ਸਹੀ ਗਿਰਦਾਵਰੀ ਨਹੀਂ ਕੀਤੀ ਜਾ ਰਹੀ, ਮੈਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਨੁਕਸਾਨ ਦਾ ਸਹੀ, ਨਿਰਪੱਖ ਅਤੇ ਸਮੇਂ ਸਿਰ ਮੁਲਾਂਕਣ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾ ਸਕੇ।"

ਜੈ ਇੰਦਰ ਕੌਰ ਨੇ ਪ੍ਰਸ਼ਾਸਨ ਨੂੰ ਮੋਦੀ ਸਰਕਾਰ ਦੀ ਪ੍ਰਮੁੱਖ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕ ਕਰਨ ਦੀ ਵੀ ਅਪੀਲ ਕੀਤੀ, ਜੋਕਿ ਫਸਲਾਂ ਦੇ ਕਿਸੇ ਵੀ ਨੁਕਸਾਨ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਬੀਮਾ ਕਵਰ ਪ੍ਰਦਾਨ ਕਰਦੀ ਹੈ।

ਜੈ ਇੰਦਰ ਕੌਰ ਦੇ ਨਾਲ ਭਾਜਪਾ ਆਗੂ ਹਰਦੀਪ ਸਿੰਘ ਜਨਰਲ ਸਕੱਤਰ, ਸ.
ਗਗਨ ਸ਼ੇਰਗਿੱਲ ਮਹਿਲਾ ਪ੍ਰਧਾਨ, ਮੰਡਲ ਪ੍ਰਧਾਨ ਸੁਖਚੈਨ ਸਿੰਘ ਦੁਆਂਕਾਲਾ, ਲਾਲਜੀਤ ਅੰਟਾਲ ਜਨਰਲ ਸਕੱਤਰ, ਸ.
ਰਮੇਸ਼ ਲਾਂਬਾ ਉਪ ਪ੍ਰਧਾਨ ਭਾਜਪਾ ਉੱਤਰੀ, ਧਰਮਪਾਲ ਸ਼ਰਮਾ ਮੰਡਲ ਪ੍ਰਧਾਨ ਦੇਵੀਗੜ੍ਹ, ਬਾਵਾ ਕਦਮ, ਜਿੰਮੀ ਡਕਾਲਾ ਆਦਿ ਸ਼ਾਮਲ ਸਨ।

ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਮਾਂਬੱਧ ਰਾਹਤ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੰਗ ਚੰਡੀਗੜ੍ਹ, 4 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੇ...
04/04/2023

ਮੀਂਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਸਮਾਂਬੱਧ ਰਾਹਤ ਦੇਣ ਦੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੰਗ

ਚੰਡੀਗੜ੍ਹ, 4 ਅਪ੍ਰੈਲ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਕਿਸਾਨਾਂ ਲਈ ਸਮਾਂਬੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀ ਕਣਕ ਦੀ ਫ਼ਸਲ ਹਾਲ ਹੀ ਵਿੱਚ ਪਏ ਮੀਂਹ ਕਾਰਨ ਨੁਕਸਾਨੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ ਅੰਤਰਿਮ ਰਾਹਤ ਦੇਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਅਸਲ ਮੁਆਵਜ਼ਾ ਨਹੀਂ ਮਿਲ ਜਾਂਦਾ, ਜਿਸ ਵਿੱਚ ਕੁਝ ਸਮਾਂ ਲੱਗਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨਿਆ 15,000 ਰੁਪਏ ਦਾ ਮੁਆਵਜ਼ਾ ਵੀ ਬਹੁਤ ਘੱਟ ਹੈ ਕਿਉਂਕਿ ਕਿਸਾਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਅਤੇ ਮੰਗ ਕੀਤੀ ਕਿ ਮੁਆਵਜ਼ਾ ਘੱਟੋ-ਘੱਟ 30,000 ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬੇਮੌਸਮੀ ਮੀਂਹ ਨੇ ਸੂਬੇ ਭਰ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਪੈਦਾਵਾਰ 'ਤੇ ਵੀ ਅਸਰ ਪਵੇਗਾ ਅਤੇ ਅੰਤ 'ਚ ਉਨ੍ਹਾਂ ਕਿਸਾਨਾਂ ਦੀ ਆਮਦਨ 'ਤੇ ਵੀ ਅਸਰ ਪਵੇਗਾ ਜੋ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਜ਼ਮੀਨੀ ਰਿਪੋਰਟਾਂ ਦੱਸਦੀਆਂ ਹਨ ਕਿ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਜੇ ਤੱਕ ਕੋਈ ਅਧਿਕਾਰੀ ਉਨ੍ਹਾਂ ਤੱਕ ਨਹੀਂ ਪਹੁੰਚਿਆ ਹੈ।

“ਇਸਦਾ ਮਤਲਬ ਹੈ ਕਿ ਇਸ ਵਿੱਚ ਹੋਰ ਸਮਾਂ ਲੱਗੇਗਾ ਅਤੇ ਉਦੋਂ ਤੱਕ ਕਿਸਾਨਾਂ ਨੂੰ ਕੁਝ ਅੰਤਰਿਮ ਰਾਹਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਅਗਲੀ ਫਸਲ ਬੀਜਣ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਸੰਭਾਲ ਸਕਣ”, ਉਨ੍ਹਾਂ ਨੇ ਸਰਕਾਰ ਨੂੰ ਰਾਹਤ ਉਪਾਅ ਪ੍ਰਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ।

*🚩 ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ ਰਹੇ ਸ਼ਾਨਦਾਰ**🚩 ਹੋਣਹਾਰ ਬੱਚਿਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ**🚩 ਪੇਰੈਂਟਸ ਐ...
01/04/2023

*🚩 ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ ਰਹੇ ਸ਼ਾਨਦਾਰ*

*🚩 ਹੋਣਹਾਰ ਬੱਚਿਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ*

*🚩 ਪੇਰੈਂਟਸ ਐਸੋਸੀਏਸ਼ਨ ਨੇ ਸਕੂਲ ਪ੍ਰਬੰਧਾਂ ਦੀ ਕੀਤੀ ਸ਼ਲਾਘਾ*

ਪਟਿਆਲਾ ਦੇ ਪ੍ਰਸਿੱਧ ਸਕੂਲ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸਕੈਡਰੀ ਸਕੂਲ ਦੇ ਅੱਜ ਨਤੀਜੇ ਐਲਾਨੇ ਗਏ। ਨਤੀਜੇ ਸ਼ਾਨਦਾਰ ਰਹੇ ਜਿਸ ਨਾਲ ਸਮੂਹ ਵਿਦਿਆਰਥੀਆਂ ਭਾਰੀ ਖੁਸ਼ੀ ਦੇਖੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਅਤੇ ਸਮੂਹ ਕਲਾਸ ਇੰਚਾਰਜਾਂ ਵੱਲੋਂ ਆਪਣੀ ਆਪਣੀ ਕਲਾਸ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਤੇ ਇਨਾਮ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਜਿਹੜੇ ਵਿਦਿਆਰਥੀ ਸਾਰਾ ਸਾਲ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲੈਂਦੇ ਰਹੇ, ਰੈਗੂਲਰ ਰਹੇ ਅਤੇ ਅਨੁਸ਼ਾਸ਼ਿਤ ਰਹੇ, ਉਹਨਾਂ ਦੀ ਹੋਂਸਲਾ ਅਫਜਾਈ ਕਰਦਿਆਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਵਿੱਚ ਵਿਦਿਆਰਥੀਆਂ ਲਈ ਸੈਲਫੀ ਪੁਆਇੰਟ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਕਨਵੋਕੇਸ਼ਨ ਡਰੈਸ ਪਾ ਕੇ ਬੜੇ ਉਤਸ਼ਾਹ ਨਾਲ ਸੈਲਫੀਆਂ ਲਈਆਂ। ਸੈਲਫੀ ਪੁਆਇੰਟ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ ਪਿਤਾ ਵੀ ਬਹੁਤ ਖੁਸ਼ ਸਨ।
ਇਸ ਮੌਕੇ ਸਕੂਲ਼ ਦੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਰਨਾ ਤੇ ਹੋਰ ਮਾਪਿਆਂ ਨੇ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਸਮੂਹ ਪ੍ਰਬੰਧਾਂ ਤੇ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਭ ਦਾ ਮੁੱਖ ਸਿਹਰਾ ਸਕੂਲ ਸਭਾ ਦੇ ਪ੍ਰਧਾਨ ਸ੍ਰੀ ਵਿਪਿਨ ਸ਼ਰਮਾ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਸਟਾਫ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਕੂਲ ਵਿਚ ਪੜ੍ਹਾਈ ਤੇ ਹੋਰ ਗਤੀਵਿਧੀਆਂ ਦੇ ਵਧੀਆ ਪ੍ਰਬੰਧ ਕੀਤੇ। ਉਨ੍ਹਾਂ ਨੇ ਸਕੂਲ ਦੀ ਹੋਰ ਤਰੱਕੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੁਆਰਾ ਦਿੱਤੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।

31/03/2023
ਦਲਬੀਰ ਸਿੰਘ ਗੋਲਡੀ ਪਾਰਟੀ ਦੇ ਯੂਥ ਆਗੂਆਂ ਨਾਲ
30/03/2023

ਦਲਬੀਰ ਸਿੰਘ ਗੋਲਡੀ ਪਾਰਟੀ ਦੇ ਯੂਥ ਆਗੂਆਂ ਨਾਲ

ਪੀ.ਆਰ.ਟੀ.ਸੀ. ਦੇ ਚੇਅਰਮੈਨ ਹਡਾਣਾ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ-ਬੱਸ ਅੱਡੇ 'ਚ ਮਾੜੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਲਿਆ ਨੋ...
29/03/2023

ਪੀ.ਆਰ.ਟੀ.ਸੀ. ਦੇ ਚੇਅਰਮੈਨ ਹਡਾਣਾ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ
-ਬੱਸ ਅੱਡੇ 'ਚ ਮਾੜੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਲਿਆ ਨੋਟਿਸ, ਕਾਰਵਾਈ ਦੇ ਦਿੱਤੇ ਆਦੇਸ਼

ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਦੇ ਬੱਸ ਅੱਡੇ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਮੈਨੇਜਿੰਗ ਡਾਇਰੈਕਟਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ।
ਚੇਅਰਮੈਨ ਹਡਾਣਾ ਨੇ ਚੈਕਿੰਗ ਦੌਰਾਨ ਬੱਸ ਅੱਡੇ ਦੀ ਗੰਦਗੀ ਨੂੰ ਦੇਖਦੇ ਹੋਏ, ਖਾਸ ਤੌਰ 'ਤੇ ਪਖਾਨਿਆਂ ਦੇ ਬਲਾਕ ਸਹੀ ਤਰੀਕੇ ਨਾਲ ਸਾਫ਼ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਹੋਇਆ ਫੌਰੀ ਤੌਰ 'ਤੇ ਨਿਯਮਾਂ ਤਹਿਤ ਜੁਰਮਾਨਾ/ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਆਮ ਲੋਕਾਂ ਤੋਂ ਸਾਇਕਲ ਸਟੈਂਡ ਦੇ ਠੇਕੇਦਾਰ ਵੱਲੋਂ ਵਹੀਕਲ ਪਾਰਕਿੰਗ ਲਈ ਵਾਧੂ ਚਾਰਜ ਵਸੂਲਣ ਦੀਆਂ ਮਿਲ ਰਹੀਆਂ ਸ਼ਿਕਾਇਤ ਸਬੰਧੀ ਮੌਕੇ 'ਤੇ ਜਾਕੇ ਸਾਈਕਲ ਸਟੈਂਡ ਦੀ ਚੈਕਿੰਗ ਕੀਤੀ ਤਾਂ ਪਾਰਕਿੰਗ ਸਟੈਂਡ ਦੇ ਠੇਕੇਦਾਰ ਨੂੰ ਦੋਸ਼ੀ ਪਾਇਆ ਗਿਆ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।
ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਇਸ ਮੌਕੇ ਕਈ ਮਿੰਨੀ ਬੱਸਾਂ ਦੀ ਚੈਕਿੰਗ ਵੀ ਕੀਤੀ ਅਤੇ ਚੈਕਿੰਗ ਮੌਕੇ ਜਿਨ੍ਹਾਂ ਬੱਸ ਚਾਲਕਾਂ ਕੋਲ ਪੂਰੇ ਕਾਗਜ਼ਾਤ ਅਤੇ ਟਾਈਮ ਟੇਬਲ ਨਹੀਂ ਸਨ ਉਹਨਾਂ ਵਿਰੁੱਧ ਵੀ ਆਰ.ਟੀ.ਏ ਪਟਿਆਲਾ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਬੱਸ ਅੱਡੇ ਦੀ ਚੈਕਿੰਗ ਦੌਰਾਨ ਇਹ ਵੀ ਪਾਇਆ ਗਿਆ ਕਿ ਕੁੱਝ ਪ੍ਰਾਈਵੇਟ ਓਪਰੇਟਰਾਂ ਦੀਆਂ ਬੱਸਾਂ ਕਾਫੀ ਲੰਮੇ ਸਮੇਂ ਤੋਂ ਬਿਨ੍ਹਾਂ ਪਾਰਕਿੰਗ ਫੀਸ ਦਿੱਤੇ ਪਾਰਕ ਕੀਤੀਆਂ ਹੋਈਆਂ ਸਨ, ਜਿਸ ਸਬੰਧੀ ਬੱਸਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਬਣਦੀ ਅੱਡਾ ਫੀਸ ਜਮ੍ਹਾਂ ਕਰਵਾਉਣ ਦੇ ਹੁਕਮ ਕੀਤੇ ਗਏ।

29/03/2023

ਪਟਿਆਲਾ ਦੇ ਐਮ ਐਲ ਏ ਸ . ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ ਤੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨ ਲਈ ਕੰਮ ਵਿਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ

20/03/2023

ਜ਼ਿਲਾ ਪਟਿਆਲਾ ਦੀ ਅਮਨ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਪਟਿਆਲਾ ਪੁਲਿਸ ਵਲੋਂ ਫਲਾਇੰਗ ਮਾਰਚ ਕੱਢਿਆ ਗਿਆ

28/02/2023

ਬੀਬਾ ਜੈ ਇੰਦਰ ਕੌਰ ਨੇ ਪੰਜਾਬ ਦੇ ਨੋਜਵਾਨਾਂ ਨੂੰ ਕੀਤੀ ਅਪੀਲ

'ਨਸ਼ਾ ਮੁਕਤ ਪਟਿਆਲਾ ਜ਼ਿਲ੍ਹਾ'-ਡਿਪਟੀ ਕਮਿਸ਼ਨਰ ਵੱਲੋਂ ਨਸ਼ਿਆਂ ਵਿਰੁੱਧ ਸਾਂਝੀ ਰਣਨੀਤੀ 'ਤੇ ਅਮਲ ਤੇਜ ਕਰਨ ਲਈ ਲਾਮਬੰਦੀ-ਨਸ਼ਾ ਮੁਕਤ ਪਿੰਡ ਬਣਾਉਣ ਲਈ ...
28/02/2023

'ਨਸ਼ਾ ਮੁਕਤ ਪਟਿਆਲਾ ਜ਼ਿਲ੍ਹਾ'
-ਡਿਪਟੀ ਕਮਿਸ਼ਨਰ ਵੱਲੋਂ ਨਸ਼ਿਆਂ ਵਿਰੁੱਧ ਸਾਂਝੀ ਰਣਨੀਤੀ 'ਤੇ ਅਮਲ ਤੇਜ ਕਰਨ ਲਈ ਲਾਮਬੰਦੀ
-ਨਸ਼ਾ ਮੁਕਤ ਪਿੰਡ ਬਣਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਮੀਟਿੰਗ
-ਨਸ਼ਿਆਂ ਦੀ ਲਤ ਦੇ ਸ਼ਿਕਾਰ ਮਾਨਸਿਕ ਸਿਹਤਯਾਬੀ ਤੇ ਨਸ਼ਾ ਮੁਕਤੀ ਲਈ ਸਹਿਯੋਗੀ ਹੈਲਪਲਾਈਨ 0175-2213385 ਦਾ ਲਾਭ ਲੈਣ-ਸਾਕਸ਼ੀ ਸਾਹਨੀ

ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਲੀਕੀ ਗਈ ਸਾਂਝੀ ਵਿਉਂਤਬੰਦੀ 'ਤੇ ਅਮਲ ਹੋਰ ਤੇਜ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਆਪਣੇ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨਸ਼ਾ ਮੁਕਤ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਿੰਡਾਂ ਵਿੱਚ ਜਾ ਕੇ ਲਾਮਬੰਦੀ ਕਰਨਗੇ।
ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਨਸ਼ਿਆਂ ਵਿਰੁੱਧ ਇੱਕ ਵਿਆਪਕ ਮੁਹਿੰਮ ਵਿੱਢੀ ਜਾਵੇ। ਇਸ ਤੋਂ ਬਿਨ੍ਹਾਂ ਜਿਹੜੇ 30 ਪਿੰਡ ਨਸ਼ਿਆਂ ਦੇ ਹਾਟ-ਸਪਾਟ ਵਜੋਂ ਪਛਾਣੇ ਗਏ ਹਨ, ਵਿਚ ਵੀ ਨਸ਼ਿਆਂ ਦੀ ਵਿਕਰੀ ਬੰਦ ਕਰਨ ਲਈ ਸਿੱਟਾ ਮੁਖੀ ਕਾਰਵਾਈ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਨਸ਼ਿਆਂ ਦੇ ਕਾਲੇ ਧੰਦੇ 'ਚ ਲੱਗੇ ਲੋਕਾਂ ਦੇ ਪੁਨਰਵਸੇਬਾ ਦੀ ਤਜਵੀਜ਼ ਬਣਾਉਣ 'ਤੇ ਜ਼ੋਰ ਦਿੰਦਿਆਂ ਨਸ਼ਾ ਮੁਕਤੀ ਲਈ ਪ੍ਰਭਾਵਸ਼ਾਲੀ ਢੰਗ ਤਰੀਕੇ ਵਰਤਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਮੁਤਾਬਕ ਨਸ਼ਾ ਕਰਦੇ ਵਿਅਕਤੀਆਂ ਤੋਂ ਨਸ਼ੇ ਦੀ ਲਤ ਛੁਡਾ ਕੇ ਸਿਹਤਮੰਦ ਬਣਾਉਣ ਲਈ ਦੋਸਤਾਨਾ ਢੰਗ ਵਰਤੇ ਜਾਣ ਪਰੰਤੂ ਨਸ਼ਾ ਤਸਕਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇ।
ਸਾਕਸ਼ੀ ਸਾਹਨੀ ਨੇ ਨਸ਼ਿਆਂ ਦੀ ਲਤ ਦੇ ਸ਼ਿਕਾਰ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ 'ਸਹਿਯੋਗੀ ਹੈਲਪਲਾਈਨ 0175-2213385' ਨਾਲ ਸੰਪਰਕ ਕਰਕੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਸਮੇਤ ਇਲਾਜ ਨਾਲ ਸਬੰਧਤ ਸਲਾਹ ਮਸ਼ਵਰਾ ਕਰ ਸਕਦੇ ਹਨ।
ਸਾਕਸ਼ੀ ਸਾਹਨੀ ਨੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ਪਿੰਡਾਂ 'ਚ ਖੇਡ ਤੇ ਲਾਇਬ੍ਰੇਰੀ ਸੱਭਿਆਚਾਰ ਪ੍ਰਫੁਲਤ ਕੀਤਾ ਜਾਵੇ ਤਾਂ ਕਿ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕੇ। ਜਦਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਨਾਗਰਿਕ ਬਣਨ ਲਈ ਭਾਰਤੀ ਫ਼ੌਜ ਦੇ ਅਧਿਕਾਰੀਆਂ ਦੇ ਲੈਕਚਰ ਵੀ ਕਰਵਾਏ ਜਾਣ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੇ ਓਟ ਸੈਂਟਰਾਂ ਤੇ ਨਸ਼ਾ ਮੁਕਤੀ ਕੇਂਦਰਾਂ ਦਾ ਨਿਰੀਖਣ ਦੇ ਨਾਲ-ਨਾਲ ਡਰੱਗ ਇੰਸਪੈਕਟਰਾਂ ਤੇ ਕੈਮਿਸਟ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕੈਮਿਸਟਾਂ ਦਾ ਵੀ ਨਿਰੀਖਣ ਕਰਨ ਲਈ ਵੀ ਆਖਿਆ। ਜ਼ਿਲ੍ਹਾ ਖੇਡ ਅਫ਼ਸਰ ਵਲੋਂ ਜ਼ਿਲ੍ਹੇ ਅੰਦਰ ਪਿੰਡ ਪੱਧਰ 'ਤੇ ਜਿੰਮ, ਖੇਡ ਗਰਾਊਂਡ ਤੇ ਟੂਰਨਾਮੈਂਟ ਆਦਿ ਗਤੀਵਿਧੀਆਂ ਕਰਵਾਈਆਂ ਜਾਣ।
ਮੀਟਿੰਗ 'ਚ ਐਸ.ਡੀ.ਐਮਜ਼ ਡਾ. ਇਸਮਤ ਵਿਜੇ ਸਿੰਘ, ਚਰਨਜੀਤ ਸਿੰਘ, ਦਮਨਦੀਪ ਕੌਰ, ਨਵਦੀਪ ਕੁਮਾਰ ਤੇ ਕਿਰਪਾਲਵੀਰ ਸਿੰਘ, ਡੀ.ਐਸ.ਪੀ. ਸੁਖਅੰਮਿਤ ਸਿੰਘ ਰੰਧਾਵਾ, ਸਹਾਇਕ ਕਮਿਸ਼ਨਰ ਜੀ.ਐਸ.ਟੀ. ਅਮਨਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਐਨ.ਸੀ.ਬੀ. ਤੋਂ ਰਕੇਸ਼ ਕੁਮਾਰ ਤੇ ਡਰੱਗ ਇੰਸਪੈਕਟਰ ਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਮਾਤ ਭਾਸ਼ਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
21/02/2023

ਮਾਤ ਭਾਸ਼ਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ

20/02/2023

ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਪਟਿਆਲਾ (ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ-ਡੀ ਬਲਾਕ) ਵਲੋਂ ਸ਼ੁਰੂ ਕੀਤੀ 'ਸਫਲਤਾ ਦੀ ਕੁੰਜੀ' ਵਿਲੱਖਣ ਪਹਿਕਦਮੀ ਦਾ ਜਾਇਜ਼ਾ ਲੈਣ ਪਹੁੰਚੇ

ਪਟਿਆਲਾ ਪੁਲਿਸ ਵਲੋਂ ਐਸ ਕ਼ ਖਰੋੜ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ 2 ਪਿਸਟਲ ਸਮੇਤ 10 ਰੋਦ ਬਰਾਮਦ ।ਇਨ੍ਹਾਂ ਦੀ ਗ੍...
18/02/2023

ਪਟਿਆਲਾ ਪੁਲਿਸ ਵਲੋਂ ਐਸ ਕ਼ ਖਰੋੜ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ 2 ਪਿਸਟਲ ਸਮੇਤ 10 ਰੋਦ ਬਰਾਮਦ ।ਇਨ੍ਹਾਂ ਦੀ ਗ੍ਰਿਫਤਾਰੀ ਨਾਲ ਪਟਿਆਲਾ ਪੁਲਿਸ ਪੁਲਿਸ ਵਲੋਂ ਅੰਨ੍ਹੇ ਕਤਲ ਨੂੰ ਸੁਲਝਾਉਣ ਦਾ ਵੀ ਦਾਅਵਾ ਕੀਤਾ

ਰੰਗਲਾ ਪੰਜਾਬ ਕਰਾਫ਼ਟ ਮੇਲਾ-202325 ਫਰਵਰੀ ਤੋਂ 5 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਲੱਗੇਗਾ ਰੰਗਲਾ ਪੰਜਾਬ ਕਰਾਫ਼ਟ ਮੇਲਾ-ਸਾਕਸ਼ੀ ਸਾਹਨੀ-ਦਰਜਨ ਰਾਜਾਂ ਦੇ...
17/02/2023

ਰੰਗਲਾ ਪੰਜਾਬ ਕਰਾਫ਼ਟ ਮੇਲਾ-2023
25 ਫਰਵਰੀ ਤੋਂ 5 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਲੱਗੇਗਾ ਰੰਗਲਾ ਪੰਜਾਬ ਕਰਾਫ਼ਟ ਮੇਲਾ-ਸਾਕਸ਼ੀ ਸਾਹਨੀ
-ਦਰਜਨ ਰਾਜਾਂ ਦੇ 125 ਕਲਾਕਾਰਾਂ ਵੱਲੋਂ ਹੋਵੇਗੀ ਵੱਖ-ਵੱਖ ਕਲਾਵਾਂ ਤੇ ਲੋਕ ਨਾਚਾਂ ਦੀ ਪੇਸ਼ਕਾਰੀ
-110 ਤੋਂ ਵਧੇਰੇ ਸ਼ਿਲਪਕਾਰਾਂ ਦੀਆਂ ਬਣਾਈਆਂ ਦਸਤਕਾਰੀ ਵਸਤਾਂ ਬਣਨਗੀਆਂ ਖਿੱਚ ਦਾ ਕੇਂਦਰ

ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ 'ਚ 25 ਫਰਵਰੀ ਤੋਂ 5 ਮਾਰਚ ਤੱਕ ਲੱਗਣ ਜਾ ਰਹੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ੀਸ਼ ਮਹਿਲ ਵਿਖੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਤੇ ਹੋਰ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਰੰਗਲਾ ਪੰਜਾਬ ਸੰਕਲਪ ਤਹਿਤ ਕਰਾਫ਼ਟ ਮੇਲਾ ਪਹਿਲੀ ਵਾਰ ਰੰਗਲਾ ਪੰਜਾਬ ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਲਈ ਮਸ਼ਹੂਰ ਗਾਇਕਾਂ ਅੰਮ੍ਰਿਤ ਮਾਨ ਅਤੇ ਮਾਸਟਰ ਸਲੀਮ ਵਲੋਂ ਆਪਣੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਜਦਕਿ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 125 ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਦੇਸ਼ ਭਰ ਤੋਂ ਪੁੱਜਣ ਵਾਲੇ 110 ਤੋਂ ਵੱਧ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 110 ਸਟਾਲਾਂ 'ਤੇ ਸਜਾਈਆਂ ਜਾਣਗੀਆਂ।
ਇਸ ਮੌਕੇ ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫਟ ਮੇਲੇ ਦੌਰਾਨ ਧਾਤਾਂ 'ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ 'ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ।
ਇਸ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਜੈਪੁਰ ਪੋਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੋਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਅਤੇ ਹੋਰ ਅਣਗਿਣਤ ਕਿਸਮਾਂ ਵੀ ਉਪਲਬੱਧ ਹੋਣਗੀਆਂ। ਏ.ਡੀ.ਸੀ. ਨੇ ਦੱਸਿਆ ਕਿ ਉੱਤਰ ਖੇਤਰੀ ਸਭਿਆਚਾਰਕ ਵੱਲੋਂ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਜ਼ੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਈਸ਼ਾ ਸਿੰਘਲ ਨੇ ਅੱਗੇ ਦੱਸਿਆ ਕਿ ਦਰਸ਼ਕਾਂ ਦੇ ਖਾਣ ਪੀਣ ਲਈ ਲਜੀਜ਼ ਪਕਵਾਨਾਂ ਦੀਆਂ 20 ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਤੇ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਰਾਫਟ ਮੇਲੇ ਦੌਰਾਨ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਤੇ ਹਦਾਇਤ ਕੀਤੀ ਕਿ ਤਿਆਰੀਆਂ 'ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਰੰਗਲਾ ਪੰਜਾਬ ਕਰਾਫ਼ਟ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ ਤੇ ਇੱਥੇ ਪਟਿਆਲਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਤੇ ਬਾਹਰੋਂ ਵੀ ਦਰਸ਼ਕ ਪੁੱਜਣਗੇ।
ਇਸ ਮੌਕੇ ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਏ.ਸੀ. ਯੂ.ਟੀ. ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨ ਜੋਤ ਕੌਰ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।

'ਪਟਿਆਲਾ ਹੈਰੀਟੇਜ ਫੈਸਟੀਵਲ-2023'ਮਾਂ ਦੀ ਤਾਕਤ ਦਰਸਾਉਂਦੇ ਨਾਟਕ 'ਅੰਮੀ' ਨੇ ਸਮਾਂ ਬੰਨ੍ਹਦਿਆਂ ਦਰਸ਼ਕਾਂ ਨੂੰ ਕੀਤਾ ਭਾਵੁਕ-ਪੰਜਾਬ ਨੂੰ ਰੰਗਲਾ ਪੰ...
12/02/2023

'ਪਟਿਆਲਾ ਹੈਰੀਟੇਜ ਫੈਸਟੀਵਲ-2023'
ਮਾਂ ਦੀ ਤਾਕਤ ਦਰਸਾਉਂਦੇ ਨਾਟਕ 'ਅੰਮੀ' ਨੇ ਸਮਾਂ ਬੰਨ੍ਹਦਿਆਂ ਦਰਸ਼ਕਾਂ ਨੂੰ ਕੀਤਾ ਭਾਵੁਕ

-ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਭਗਵੰਤ ਮਾਨ ਸਰਕਾਰ-ਚੇਤਨ ਸਿੰਘ ਜੌੜਾਮਾਜਰਾ

-ਨਿਰਮਲ ਰਿਸ਼ੀ ਦੇ ਨਾਟਕ 'ਅੰਮੀ' ਨਾਲ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਥਇਏਟਰ ਉਤਸਵ ਦੀ ਸ਼ੁਰੂਆਤ

-13 ਨੂੰ ਨਾਟਕ ਵਾਰਿਸ ਸ਼ਾਹ ਤੇ 14 ਨੂੰ ਜਸਪ੍ਰੀਤ ਸਿੰਘ ਦੀ ਸਟੈਂਡਅਪ ਕਮੇਡੀ ਹੋਵੇਗੀ-ਸਾਕਸ਼ੀ ਸਾਹਨੀ

ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਅੱਜ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਤਿੰਨ ਦਿਨਾਂ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਪੰਜਾਬੀ ਰੰਗਮੰਚ ਤੇ ਸਿਨੇਮਾ ਦੇ ਪ੍ਰਸਿੱਧ ਕਲਾਕਾਰ ਨਿਰਮਲ ਰਿਸ਼ੀ ਦੇ ਨਾਟਕ 'ਅੰਮੀ' ਦੇ ਮੰਚਨ ਨਾਲ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਯਤਨਸ਼ੀਲ ਤਾਂ ਹੈ ਹੀ ਬਲਕਿ ਸੂਬੇ ਦੀ ਅਮੀਰ ਵਿਰਾਸਤ ਨੂੰ ਵੀ ਸੰਭਾਲਣ ਲਈ ਵੱਚਨਬੱਧ ਹੈ।
ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਚੰਗਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਅਦਾਕਾਰ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਵੱਲੋਂ ਨਿਰਦੇਸ਼ਤ ਨਾਟਕ ਅੰਮੀ ਦੀ ਬੇਮਿਸਾਲ ਪੇਸ਼ਕਾਰੀ ਨੇ ਉਨ੍ਹਾਂ ਸਮੇਤ ਸਾਰੇ ਦਰਸ਼ਕਾਂ ਨੂੰ ਭਾਵੁਕ ਕੀਤਾ ਹੈ।
ਮਾਂ ਦੀ ਤਾਕਤ ਨੂੰ ਦਰਸਾਉਂਦੇ ਨਾਟਕ ਅੰਮੀ ਨੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮੇਂ ਨੂੰ ਬੰਨ੍ਹ ਦਿੱਤਾ। ਇਸ ਨਾਟਕ 'ਚ ਮੌਜੂਦਾ ਸਮੇਂ ਕਦਰਾਂ ਕੀਮਤਾਂ ਦੇ ਖੋਰੇ, ਪੁਰਾਣੀ ਪੀੜ੍ਹੀ, ਖਾਸ ਕਰਕੇ ਬਜੁਰਗਾਂ ਨੂੰ ਸੰਭਾਲਣ ਤੋਂ ਇਨਕਾਰੀ ਨਵੀਂ ਪੀੜ੍ਹੀ ਵੱਲੋਂ ਮਾਂ ਨੂੰ ਧੋਖਾ ਦੇਣ ਤੇ ਖੰਘ ਦੀ ਦਵਾਈ ਲਈ ਡਾਕਟਰ ਕੋਲ ਲਿਜਾਣ ਬਹਾਨੇ ਬਿਰਧ ਆਸ਼ਰਮ ਲੈਕੇ ਜਾਣ ਦੀ ਕਹਾਣੀ ਬਿਆਨ ਕੀਤੀ ਗਈ ਹੈ। ਮਨਪਾਲ ਟਿਵਾਣਾ ਨੇ ਕਿਹਾ ਕਿ ਇਹ ਨਾਟਕ ਮਾਂ ਨੂੰ ਸ਼ਰਧਾਂਜਲੀ ਹੈ ਅਤੇ ਇਹ ਮਾਂ ਦੀ ਤਾਕਤ ਨੂੰ ਦਰਸਾਉਂਦਾ ਹੈ, ਕਿ ਜੇਕਰ ਮਾਂ ਆਪਣੇ ਬੱਚੇ ਨੂੰ ਪਾਲ ਸਕਦੀ ਹੈ ਤਾਂ ਮਾਂ ਕੁਝ ਵੀ ਕਰ ਸਕਦੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਥਇਏਟਰ ਉਤਸਵ ਮੌਕੇ 13 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਥਇਏਟਰ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦੇ ਵਿਉਂਤੇ ਤੇ ਨਾਟਕਕਾਰ-ਨਿਰਦੇਸ਼ਕ ਦਵਿੰਦਰ ਦਮਨ ਦੇ ਨਾਟਕ ਵਾਰਿਸ ਸ਼ਾਹ-ਸੁਖਨ ਦਾ ਵਾਰਸ ਦੀ ਅਹਿਮ ਪੇਸ਼ਕਾਰੀ ਹੋਵੇਗੀ ਅਤੇ 14 ਫਰਵਰੀ ਨੂੰ ਨੌਜਵਾਨ ਕਮੇਡੀਅਨ ਜਸਪ੍ਰੀਤ ਸਿੰਘ ਦੀ ਸਟੈਂਡਅੱਪ ਕਮੇਡੀ ਦੇਖਣਯੋਗ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਹੈਰੀਟੇਜ ਦੇ ਸਾਰੇ ਉਤਸਵ ਆਮ ਲੋਕਾਂ ਲਈ ਖੁੱਲ੍ਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਾਡੇ ਸ਼ਹਿਰ ਦੀ ਅਮੀਰ ਵਿਰਾਸਤ ਨੂੰ ਸੰਭਾਲਿਆ ਜਾਵੇ ਅਤੇ ਇਸ ਲਈ ਆਮ ਲੋਕਾਂ ਦੀ ਵੀ ਭਾਗੀਦਾਰੀ ਲਾਜਮੀ ਹੋਵੇ।
ਇਸ ਨਾਟਕ 'ਚ ਨਿਰਮਲ ਰਿਸ਼ੀ ਦੇ ਨਾਲ-ਨਾਲ ਮਨਪਾਲ ਟਿਵਾਣਾ, ਨੀਤੂ ਚੋਪੜਾ, ਡਾ. ਮੋਨਾ ਗੁਰਕਿਰਨ ਗਰੇਵਾਲ, ਪ੍ਰੋ. ਸੁਖਪਾਲ, ਡਾ. ਉਦੇਪ੍ਰੀਤ ਸਿੱਧੂ, ਸੁਖਬੀਰ ਸਿੰਘ, ਸਬਰੀਨਾ ਸੰਧੂ, ਸ਼ਵਿੰਦਰ, ਸੁਰਭੀ ਮਲਹੋਤਰਾ, ਪਰਨੀਤ ਸਰਾਓ ਦੀ ਕਲਾਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ। ਜਦੋਂਕਿ ਇਸ ਨਾਟਕ ਦੇ ਤਕਨੀਕੀ ਨਿਰਦੇਸ਼ਕ ਵਿਕਾਸ ਜੁਨੇਜਾ, ਖੀਮ ਸਿੰਘ ਦੇ ਸਹਿਯੋਗ ਸਦਕਾ ਮੇਕ ਅੱਪ ਜੱਸੀ ਤੇ ਢੋਲੀ ਹਰਸ਼ ਤੇ ਪਰਦੇ ਪਿੱਛੇ ਅਵਾਜ ਡਾ. ਸਤਿੰਦਰ ਸਰਤਾਜ ਦੀ ਸੀ।
ਇਸ ਮੌਕੇ ਇੰਮਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਮਹਿਲਾ ਪ੍ਰਧਾਨ ਵੀਰਪਾਲ ਕੌਰ ਚਹਿਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ ਸਮੇਤ ਹੋਰ ਪਤਵੰਤੇ ਤੇ ਦਰਸ਼ਕ ਵੱਡੀ ਗਿਣਤੀ 'ਚ ਮੌਜੂਦ ਸਨ।

ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨਲੋਕ ਹਿੱਤਾਂ ਲਈ ਅਕਾਲੀ ਦਲ ਹਰ ਵਕਤ ਸੇਵਾ ਚ ਹਾਜ਼ਰ:-ਅਵਤਾਰ ਸਿੰਘ ਹ...
09/02/2023

ਪੈਟਰੋਲ ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ

ਲੋਕ ਹਿੱਤਾਂ ਲਈ ਅਕਾਲੀ ਦਲ ਹਰ ਵਕਤ ਸੇਵਾ ਚ ਹਾਜ਼ਰ:-ਅਵਤਾਰ ਸਿੰਘ ਹੈਪੀ

ਬੀਤੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ,ਜਰਨਲ ਸਕੱਤਰ ਸ੍ਰ ਬਿਕਰਮ ਸਿੰਘ ਮਜੀਠੀਆ ਜੀ ਦੀ ਰਹਿਨੁਮਾਈ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ ਪਰਮਬੰਸ ਸਿੰਘ ਬੰਟੀ ਰੋਮਾਣਾਂ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਪਟਿਆਲਾ ਸ਼ਹਿਰ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆ ਸਰਕਾਰ ਦਾ ਪੁਤਲਾ ਫੂਕਿਆ। ਸ੍ਰ ਹੈਪੀ ਨੇ ਬੋਲਦਿਆ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਲੋਕ ਹਿਤਾਂ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਪੈਟਰੋਲ ਅਤੇ ਡੀਜ਼ਲ ਉਪਰ ਸਟੇਟ ਸਰਕਾਰ ਵਲੋ ਸੈਸ ਲਗਾ ਕੇ ਜਿਥੇ ਟਰਾਂਸਪੋਰਟ ਕਾਰੋਬਾਰੀਆ ਤੇ ਬੋਝ ਪਾਇਐ ਓਥੇ ਆਮ ਜਨਤਾ ਉਪਰ ਇਸ ਮਹਿੰਗਾਈ
ਦੀ ਮਾਰ ਪਈ ਹੈ।ਸ੍ਰ ਬਿੱਟੂ ਚੱਠਾ ਤੇ ਹੈਪੀ ਨੇ ਸਾਂਝੇ ਤੌਰ ਤੇ ਬੋਲਦਿਆ ਕਿਹਾ ਕਿ ਬਿਜਲੀ ਬਿੱਲ ਮੁਆਫ ਦਾ ਝਾਂਸਾ ਦੇ ਕੇ ਦੂਸਰੇ ਇਹੋ ਜਿਹੇ ਟੈਕਸਾਂ ਰਾਹੀ ਭਰਪਾਈ ਕਰ ਰਹੀ ਹੈ।ਬਿਜਲੀ ਯੂਨਿਟ ਮੁਰੰਮਤ ਦੇ ਨਾ ਤੇ ਹੁਣੇ ਕਟ ਲਗ ਰਹੇ ਹਨ ਫਿਰ ਗਰਮੀਆ ਵਿੱਚ ਕੀ ਹਾਲ ਹੋਵੇਗਾ।ਆਪ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਗਰੰਟੀਆ ਦਿੰਦੀ ਸੀ ਕਿ ਕੋਈ ਕਿਸੇ ਕਿਸਮ ਦਾ ਟੈਕਸ ਨਹੀ ਲਗਾਇਆ ਜਾਵੇਗਾ।ਬਿੱਟੂ ਚੱਠਾ ਨੇ ਬੋਲਦਿਆ ਕਿਹਾ ਕਿ ਜਿੰਨਾ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਸ ਆਸ ਨਾਲ ਵੋਟਾਂ ਪਾਈਆਂ ਉਹ ਵੀ ਬੇਹੱਦ ਨਿਰਾਸ਼ ਹਨ ਪਰ ਜਿਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਨ੍ਹਾਂ ਦੀ ਨੁਮਾਇੰਦਗੀ ਰਾਹੀਂ ਅਜ ਸਾਨੂੰ ਮਾਨ ਸਰਕਾਰ ਦਾ ਪੁਤਲਾ ਫੂਕਣਾਂ ਪਿਐ। ਸ਼੍ਰੋਮਣੀ ਅਕਾਲੀ ਦਲ ਜਨਤਾ ਦੇ ਹਿੱਤਾਂ ਲਈ ਅਵਾਜ ਚੁਕਦਾ ਰਿਹੈ ਅਤੇ ਚੁਕਦਾ ਰਹੇਗਾ।
ਅਵਤਾਰ ਹੈਪੀ ਨੇ ਹਲਕਾ ਇੰਚਾਰਜ ਅਤੇ ਪ੍ਰਧਾਨ ਸ੍ਰੋ ਅ ਦਲ ਪਟਿਆਲਾ ਸ਼ਹਿਰ ਸ੍ਰੀ ਹਰਪਾਲ ਜੁਨੇਜਾ ਅਤੇ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸ੍ਰ ਜਸਪਾਲ ਸਿੰਘ ਬਿੱਟੂ ਚੱਠਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਕਤ ਦੋਨਾਂ ਦੇ ਸਹਿਯੋਗ ਨਾਲ ਮਹਿੰਗਾਈ ਖਿਲਾਫ ਰੋਸ ਪ੍ਰਦਰਸ਼ਨ ਜਨਤਾ ਦੇ ਹਿੱਤਾ ਲਈ ਦਿਤਾ ਗਿਐ।ਸ਼੍ਰੋਮਣੀ ਅਕਾਲੀ ਦਲ ਹੀ ਇਕੋ-ਇਕ ਜਨਤਾ ਦੇ ਹੱਕਾਂ ਹਿਤਾਂ ਲਈ ਲੜਨ ਅਤੇ ਖੜਨ ਵਾਲੀ ਪਾਰਟੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹਾਥੀ ਦੇ ਦੰਦ ਖਾਣ ਨੂੰ ਹੋਰ ਅਤੇ ਦਿਖਾਉਣ ਨੂੰ ਹੋਰ ਹੈ।ਜਨਤਾ ਦਾ ਹਰ ਵਰਗ ਆਪ ਸਰਕਾਰ ਤੋ ਦੁਖੀ ਅਤੇ ਪ੍ਰੇਸ਼ਾਨ ਹੈ। ਇਸ ਮੋਕੇ ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ, ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ,ਡਾ.ਮਨਪ੍ਰੀਤ ਸਿੰਘ ਚੱਢਾ ਪੀ ਏ ਸੀ ਮੈਂਬਰ ਸ਼੍ਰੋ ਅ ਦਲ,ਜਗਦੇਵ ਸਿੰਘ ਸਰਕਲ ਪ੍ਰਧਾਨ,ਹਰਜੀਤ ਸਿੰਘ ਜੀਤੀ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ,ਸੁਰਿੰਦਰ ਸਿੰਘ ਠੇਕੇਦਾਰ,ਗੋਬਿੰਦ ਬਡੂੰਗਰ ਸੀਨੀਅਰ ਅਕਾਲੀ ਆਗੂ,ਸੰਦੀਪ ਸੰਧੂ ਸਾਬਕਾ ਐਮ ਸੀ,ਜਸਵਿੰਦਰ ਸਿੰਘ ਟਿਵੰਕਲ ਪ੍ਰਧਾਨ ਆਈ ਟੀ ਵਿੰਗ,ਜਸਵੰਤ ਸਿੰਘ ਬਾਜਵਾ ਨੰਬਰਦਾਰ,ਅਮਰਜੀਤ ਸਿੰਘ,ਕਿਸ਼ਨ ਲਾਲ,ਦਵਿੰਦਰ ਸਿੰਘ ਖੰਗੂੜਾ, ਸਿਮਰਨ ਗਰੇਵਾਲ ਵਾਰਡ ਇੰਚਾਰਜ,ਨਵਨੀਤ ਵਾਲੀਆ ਵਾਰਡ ਇੰਚਾਰਜ,ਸ਼ੇਰ ਸਿੰਘ ਯੂਥ ਆਗੂ,ਸ਼ੁਭਮ ਕੁਮਾਰ,ਮੋਂਟੀ ਗਰੋਵਰ ਸਰਕਲ ਪ੍ਰਧਾਨ ਐਸ ਓ ਆਈ,ਨਿਰਪਾਲ ਸਿੰਘ,ਨੀਰਜ ਠਾਕੁਰ,ਮਨਪ੍ਰੀਤ ਸਿੰਘ ਲੱਕੀ,ਸੋਨੂੰ ਮਾਜਰੀ ਹਾਜ਼ਰ ਸਨ।

Address


Website

Alerts

Be the first to know and let us send you an email when News Express posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share