Shergill Preet

  • Home
  • Shergill Preet

Shergill Preet Shergill Preet official

27/04/2024

ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਸੰਧਿਆ ਵੇਲੇ ਦਾ ਹੁਕਮਨਾਮਾ ਸਾਹਿਬ ਜੀ*
*🗓 27.04.2024 🗓*
🌹🌹🌹🌹🌹🌹🌹🌹🌹
*📖 ਪਾਵਨ ਅੰਗ ੬੭੦ 📖*
🌹🌹🌹🌹🌹🌹🌹🌹🌹
*ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥*

*☬ ਵਿਆਖਿਆ ☬*

*ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥*

*धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥*

*☬ अर्थ ☬*

*हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम* *रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥*

*Dhhanaasaree Mahalaa 4 || Mere Saahaa Mai Har Darshan Sukh Hoe || Hamree Bedan Too Jaantaa Saahaa Avar Keaa Jaanai Koe || Rahaau || Saachaa Saahib Sach Too Mere Saahaa Teraa Keeaa Sach Sabh Hoe || Jhoothaa Kis Kau Aakheeai Saahaa Doojaa Naahee Koe ||1|| Sabhnaa Vich Too Vartdaa Saahaa Sabh Tujheh Dhiaaveh Din Raat || Sabh Tujh Hee Thhaavahu Mangde Mere Saahaa Too Sabhnaa Kareh Ik Daat ||2|| Sabh Ko Tujh Hee Vich Hai Mere Saahaa Tujh Te Baahar Koee Naahe || Sabh Jeea Teree Too Sabhas Daa Mere Saahaa Sabh Tujh Hee Maahe Samaahe ||3|| Sabhnaa Kee Too Aas Hai Mere Piaare Sabh Tujheh Dhhiaaveh Mere Saah || Jiu Bhaavai Tiu Rakh Too Mere Piaare Sach Naanak Ke Paatsaah ||4||7||13||*

*☬ Meaning ☬*

*O my King, beholding the Blessed Vision of the Lord's Darshan, I am at peace. You alone know my inner pain, O King; what can anyone else know ? || Pause || O True Lord and Master, You are truly my King; whatever You do, all that is True. Who should I call a liar ? There is no other than You, O King. ||1|| You are pervading and permeating in all; O King, everyone meditates on You, day and night. Everyone begs of You, O my King; You alone give gifts to all. ||2|| All are under Your Power, O my King; none at all are beyond You. All beings are Yours-You belong to all, O my King. All shall merge and be absorbed in You. ||3|| You are the hope of all, O my Beloved; all meditate on You, O my King. As it pleases You, protect and preserve me, O my Beloved; You are the True King of Nanak Ji. ||4||7||13||*
🌹🌹🌹🌹🌹🌹🌹🌹🌹
*ਗੁਰੂ ਰੂਪ ਸਾਧ ਸੰਗਤ ਜੀਓ*
*​ਭੁੱਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ​🙏*
🌹🌹🌹🌹🌹🌹🌹🌹🌹
*ਵਾਹਿਗੁਰੂ ਜੀ ਕਾ ਖਾਲਸਾ​ ॥*
*​ਵਾਹਿਗੁਰੂ ਜੀ ਕੀ ਫਤਹਿ ॥🙏*
🙏 🙏

27/04/2024

ਦਸਮ ਦੁਆਰ ਖੁੱਲਣ ਵਕਤ ਅਭਿਆਸੀ ਨਾਲ ਕੀ ਹੁੰਦਾ ਹੈ ਗਿਆਨੀ ਠਾਕੁਰ ਸਿੰਘ ਜੀ

21/04/2024

🙏🙏🙏ਧੰਨ ਗੁਰੂ ਰਵਿਦਾਸ ਜੀ 🙏🙏🙏🙏

14/04/2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਸੰਧਿਆ ਵੇਲੇ ਦਾ ਹੁਕਮਨਾਮਾ ਸਾਹਿਬ ਜੀ*
*🗓 14.04.2024 🗓*
🌹🌹🌹🌹🌹🌹🌹🌹🌹
*📖 ਪਾਵਨ ਅੰਗ ੬੯੪ 📖*
🌹🌹🌹🌹🌹🌹🌹🌹🌹
*ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥*

*☬ ਵਿਆਖਿਆ ☬*

*ਰਾਗ ਧਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।*
*ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*
*(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ॥੧॥ ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ? ॥ ਰਹਾਉ ॥ ਰਵਿਦਾਸ ਜੀ ਆਖਦੇ ਹਨ- ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥*

*धनासरी भगत रविदास जी की ੴ सतिगुर परसाद ॥ हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥*

*☬ अर्थ ☬*

*राग धनासरी में भगत रविदास जी की बाणी।*
*अकाल पुरख एक है और सतिगुरू की कृपा द्वारा मिलता है।*
*(हे माधो!) मेरे जैसा कोई दीन और कंगाल नहीं, और, तेरे, जैसा कोई दया करने वाला नहीं, (मेरी कंगालता का) अब ओर पछतावा करने की ज़रुरत नहीं। (हे सुंदर राम!) मुझे दास को यह पूरन सिदक बख़्श़ कि मेरा मन तेरी सिफ़त-सलाह की बातों में ही लगा रहे ॥१॥ हे सुंदर राम! मैं तुझसे सदा सदके हूँ, तूँ किस कारण मेरे साथ नहीं बोलता ? ॥ रहाउ ॥ रविदास जी कहते हैं- हे माधो! कई जन्मों से मैं तुझ से विछुड़ा आ रहा हूँ (कृपा कर, मेरा) यह जन्म तेरी याद में बीते; तेरा दीदार किए बहुत समय हो गया है, (दर्शन की) आश में ही मैं जीवित हूँ ॥२॥१॥*

*Dhhanaasaree Bhagat Ravidaas Jee Kee Ik Oankaar Satgur Parsaad || Ham Sar Deen Daeaal Na Tum Sar Ab Pateeaar Kiaa Keejai || Bachnee Tor Mor Man Maanai Jan Kau Pooran Deejai ||1|| Hau Bal Bal Jaau Rameeaa Kaarne || Kaaran Kavan Abol || Rahaau || Bahut Janam Bishhure Thhe Maadhho Ehu Janam Tumhaare Lekhe || Keh Ravidaas Aas Lag Jeevau Chir Bhaeo Darsan Dekhe ||2||1||*

*☬ Meaning ☬*

*Dhhanaasaree, Devotee Ravi Daas Jee:*
*One Universal Creator God. By The Grace Of The True Guru:*
*There is none as forlorn as I am, and none as Compassionate as You; what need is there to test us now ? May my mind surrender to Your Word; please, bless Your humble servant with this perfection. ||1|| I am a sacrifice, a sacrifice to the Lord. O Lord, why are You silent ? || Pause || For so many incarnations, I have been separated from You, Lord; I dedicate this life to You. Says Ravidaas Ji: placing my hopes in You, I live; it is so long since I have gazed upon the Blessed Vision of Your Darshan. ||2||1||*
🌹🌹🌹🌹🌹🌹🌹🌹🌹
*ਗੁਰੂ ਰੂਪ ਸਾਧ ਸੰਗਤ ਜੀਓ*
*​ਭੁੱਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ​🙏*
🌹🌹🌹🌹🌹🌹🌹🌹🌹
*ਵਾਹਿਗੁਰੂ ਜੀ ਕਾ ਖਾਲਸਾ​ ॥*
*​ਵਾਹਿਗੁਰੂ ਜੀ ਕੀ ਫਤਹਿ ॥🙏*

08/04/2024

ਸਾਖੀ ਗੁਰੂ ਨਾਨਕ ਦੇਵ ਜੀ ਜਦੋਂ ਗੁਰੂ ਸਾਹਿਬ ਬਗਦਾਦ ਗਏ
ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ

07/04/2024

ਅਲੌਕਿਕ ਘਟਨਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🙏🙏🙏🙏🍁🍁🍁🍁🍁🍁🍁🍁
ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ

06/04/2024

ਬ੍ਰਾਹਮਗਿਆਨੀਆਂ ਦਾ ਵੀ ਖਾਤਾ ਹੁੰਦਾ ਕਿ ਨਹੀਂ ਧਰਮਰਾਜ ਕੋਲੇ। ਸਰਵਣ ਕਰੋ ਜੀ ਸੰਤ ਬਾਬਾ ਹਰਦੇਵ ਸਿੰਘ ਜੀ sanaur ਵਾਲਿਆਂ ਕੋਲੋਂ।
ਧੰਨ ਧੰਨ ਬਾਬਾ ਨੰਦ ਸਿੰਘ ਜੀ 🙏🙏🙏🙏

05/04/2024

ਬਾਬਾ ਨੰਦ ਸਿੰਘ ਜੀ ਦੇ ਇਹ ਤਿੰਨ ਬਚਨ ਤੁਹਾਡੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੇਣਗੇ 🙏🙏🙏🙏🙏🙏🙏🙏🙏🙏
ਭਾਈ ਰਵਿੰਦਰ ਸਿੰਘ ਜੀ ਜੋਨੀ

28/03/2024

ਜੋ ਕਰਮਾ ਵਿੱਚ ਨਹੀਂ ਲਿਖਿਆ ਉਹ ਕਿਵੇਂ ਮਿਲ ਸੱਕਦਾ ਹੈ
🙏🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏🙏
ਭਾਈ ਗੁਰਇਕਬਾਲ ਸਿੰਘ ਜੀ (ਸ੍ਰੀ ਅੰਮ੍ਰਿਤਸਰ ਸਾਹਿਬ)

26/03/2024

25/03/2024

ਸਾਖੀ - ਭਗਤ ਰਵਿਦਾਸ ਜੀ ਤੇ ਸ਼ਕਿੰਦਰ ਲੋਧੀ ਦੀ
ਭਾਈ ਦਵਿੰਦਰ ਸਿੰਘ ਜੀ ਸੋਢੀ।

23/03/2024

ਸਾਖੀ-ਭਾਈ ਸਾਲੋ ਜੀ ( ਪਾਥੀਆਂ ਬਦਲੇ ਦੁੱਧ-ਪੁੱਤ)
ਭਾਈ ਦਵਿੰਦਰ ਸਿੰਘ ਜੀ ਸੋਢੀ 🙏🙏🙏🙏

21/03/2024

ਸਾਖੀ ਕਬੀਰ ਜੀ ਦੀ- ਜਿੱਥੇ ਸ਼ਮਸ਼ਾਨ ਘਾਟ ਦਿਨ ਰਾਤ ਜਲਦਾ ਰਹਿੰਦਾ ਹੈ। (ਭਾਈ ਦਵਿੰਦਰ ਸਿੰਘ ਜੀ ਸੋਢੀ)


20/03/2024

Spiritual powers- 18 ਸਿੱਧੀਆਂ ਕਿਹੜੀਆਂ ਹਨ?
ਗਿਆਨੀ ਹਰਭਜਨ ਸਿੰਘ ਜੀ 18 Sidhi ਬਾਰੇ ਜਾਣਕਾਰੀ


19/03/2024

ਜਿਸ ਘਰ ਵਿੱਚ ਚੁਗਲੀਆਂ ਦਾ ਵਾਸ ਹੋਵੇ,ਉਸ ਘਰ ਵਿੱਚ ਪ੍ਰਮਾਤਮਾ ਦਾ ਵਾਸ ਨਹੀਂ ਹੁੰਦਾ। ਚੁਗਲੀਆਂ ਕਰ ਕਰ ਕੇ ਰੱਬ ਹੀ ਘਰੋਂ ਤੋਰ ਦਿੱਤਾ। ਭਾਈ ਦਵਿੰਦਰ ਸਿੰਘ ਸੋਢੀ ਜੀ 🙏🙏


18/03/2024

-ਸਾਖੀ ਬਾਬਾ ਅਟੱਲ ਰਾਏ ਜੀ -
ਭਾਈ ਦਵਿੰਦਰ ਸਿੰਘ ਸੋਢੀ ਜੀ

18/03/2024

ਸੂਖਸ਼ਮ ਤੇ ਅਸਥੂਲ ਸ਼ਰੀਰ ਦੇ ਕੀ ਸਬੰਧ ਹਨ।
ਗਿਆਨੀ ਸੰਤ ਮਸਕੀਨ ਸਿੰਘ ਜੀ 🙏🙏

16/03/2024

ਸਾਖੀ ਸ੍ਰੀ ਗੁਰੂ ਅਰਜੁਨ ਦੇਵ ਜੀ ਤੇ ਭਾਈ ਭਿਖਾਰੀ ਜੀ ਦੀ
ਭਾਈ ਦਵਿੰਦਰ ਸਿੰਘ ਸੋਢੀ ਜੀ 🙏🙏🙏🙏

15/03/2024

ਭਗਤ ਰਵਿਦਾਸ ਜੀ ਤੇ ਰਾਜਾ ਪੀਪਾ ਜੀ ਦੀ ਸਾਖੀ
ਭਾਈ ਦਵਿੰਦਰ ਸਿੰਘ ਜੀ ਸੋਢੀ ਕਥਾ clips

13/03/2024

ਸੰਤਾਂ ਨੂੰ ਡਾਕਟਰ ਨੇ ਰੋ-ਰੋ ਦੱਸੀ ਸਾਰੀ ਘਟਨਾ।
ਮਾੜੇ ਕਰਮਾਂ ਦਾ ਨਤੀਜਾ ।
ਭਾਈ ਗੁਰਇਕਬਾਲ ਸਿੰਘ ਜੀ (ਸ੍ਰੀ ਅੰਮ੍ਰਿਤਸਰ ਸਾਹਿਬ)

12/03/2024

ਚੌਪਈ ਸਾਹਿਬ ਜੀ ਦੇ ਪਾਠ ਦੀ ਸ਼ਕਤੀ ਸੁਣਕੇ ਹੈਰਾਨ ਹੋ ਜਾਓਗੇ🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ🙏🙏
ਭਾਈ ਗੁਰਇਕਬਾਲ ਸਿੰਘ ਜੀ (ਸ੍ਰੀ ਅੰਮ੍ਰਿਤਸਰ ਸਾਹਿਬ)

10/03/2024

ਸ੍ਰੀ ਗੁਰੂ ਰਾਮਦਾਸ ਜੀ ਦੀ ਕਥਾ...by ਭਾਈ ਗੁਰਇਕਬਾਲ ਸਿੰਘ ਜੀ (ਸ੍ਰੀ ਅੰਮ੍ਰਿਤਸਰ ਸਾਹਿਬ) 🧡🧡🧡🧡🧡

10/03/2024

ਸਾਖੀ ਗੁਰੁ ਨਾਨਕ ਦੇਵ ਜੀ ਤੇ ਵਲੀ ਕੰਧਾਰੀ ਦੀ
ਬਾਬਾ ਗੁਲਾਬ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ🙏🙏

09/03/2024

ਸਾਖੀ ਪੀਰ ਬੁੱਢਣ ਸ਼ਾਹ ਜੀ ਦੀ 🙏🙏
ਸਰਵਣ ਕਰੋ ਜੀ ਬਾਬਾ ਗੁਲਾਬ ਸਿੰਘ ਜੀ

07/03/2024

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

06/03/2024

Comedy and action video clips South Indian Ravi Teja

Address


Website

Alerts

Be the first to know and let us send you an email when Shergill Preet posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share