18/12/2021
ਸਰਦੀ ਜਿਆਦਾ ਹੈ ਨਿਆਣਿਆਂ ਸਿਆਣਿਆਂ ਲਈ ਠੰਢ ਤੋਂ ਬਚਣ ਦਾ ਇਕੋ ਇੱਕ ਦੇਸੀ ਨੁਸਖਾ ਹੈ ਜੇਕਰ ਠੰਢ ਲੱਗ ਵੀ ਗਈ ਹੋਵੇ ਤਾਂ ਵੀ ਇਹੀ ਨੁਸਖਾ ਵਰਤੋ ਵੇਖੋ ਘਰੇਲੂ ਨੁਸਖਾ :-
ਦੋ ਚੁਹਾਰੇ ਇੱਕ ਵੱਡੀ ਲੇਚੀ ਇੱਕ ਮਗ ਚਾਰ ਕਾਲੀਆਂ ਮਿਰਚਾਂ ਦੋ ਛੋਟੀਆਂ ਖੋਪੇ ਦੀਆਂ ਟੁਕੜੀਆਂ ਚਾਰ ਵੱਡੀਆਂ ਗਰਮ ਦਾਖਾਂ ਇੱਕ ਸੱਕ ਛੋਟੀ ਟੁਕੜੀ ਦਾਲ ਚੀਨੀ ਇੱਕ ਛਟਾਂਕ ਚਿੱਟੀ ਖਸਖਸ ਦੋ ਲੌਂਗ ਇੱਕ ਛਟਾਂਕ ਅਜਮਾਇਣ ਇਹ ਸਾਰੀ ਸਮੱਗਰੀ ਦੋ ਗਲਾਸ ਚਾਹ ਜਾਂ ਦੁੱਧ ਵਿੱਚ ਉਬਾਲਕੇ ਪੀਓ ਜਾਂ ਪਿਆਓ ਠੰਢ ਨੇੜੇ ਵੀ ਨਹੀਂ ਲੱਗੇਗੀ ਨਿਆਂਣਿਆਂ ਜਾਂ ਸਿਆਣਿਆਂ ਨੂੰ ਇਹੀ ਖੁਰਾਕ ਅੱਧੀ ਕਰਕੇ ਇੱਕ ਗਲਾਸ ਚਾਹ ਜਾਂ ਦੁੱਧ ਵਿਚ ਉਬਾਲਕੇ ਪਿਲਾਓ ਠੰਢ ਸਰਦੀ ਨਹੀਂ ਲੱਗੇਗੀ। ਠੰਢ ਲੱਗੇ ਵਿਆਕਤੀ ਨੂੰ ਸੁਭਾ ਦੁਪਹਿਰ ਸ਼ਾਮ ਤਿੰਨ ਟਾਇਮ ਪਿਲਾਓ ਮਰੀਜ ਠੀਕ ਹੋ ਜਾਵੇਗਾ ਹੋ ਸਕੇ ਤਾਂ ਦੋ ਖੁਰਾਕਾਂ ਐਂਟੀਵੈਟਕ ਕੈਪਸੂਲ ਦਿਓ
ਸਾਵਧਾਨੀ : 1: ਇਹ ਦੇਸੀ ਦਵਾਈ ਹਫਤੇ ਵਿੱਚ ਦੋ ਵਾਰ ਵਰਤੋ
2: ਮਰੀਜ ਦੇ ਠੀਕ ਹੋ ਜਾਣ ਬਾਅਦ ਬੰਦ ਕਰ ਦਿਓ
3: ਖੁਰਕ ਜਾਂ ਖਾਰਸ਼ ਵਾਲੇ ਵਿਆਕਤੀ ਇਹ ਨੁਸਖਾ ਨਾ ਵਰਤਣ
4: ਇਹ ਦਵਾਈ ਗਰਮ ਤੇ ਖੁਸ਼ਕ ਹੁੰਦੀ ਹੈ ਜੇਕਰ ਖੁਰਕ ਦੀ ਸ਼ਿਕਾਇਤ ਆ ਵੀ ਜਾਵੇ ਤਾਂ ਆਮਲਾ ਕੈਂਡੀਜ ਦੀਆਂ ਦੋ ਦੋ ਫਾਂਕਾਂ ਸੁਭਾ ਸ਼ਾਮ ਲਵੋ ਅਤੇ ਖੁਰਕ ਦੀ ਦਵਾਈ ਜਰੂਰ ਲਵੋ