20/11/2025
ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ
ਸ਼ਹੀਦੀ ਦਾ ਬਦਲਾ ਲੈਣ ਵਾਲੀ ਬਹਾਦਰ ਕੁੜੀ ਸ਼ਹਿਜ਼ਾਦੀ ਰਘਬੀਰ ਕੌਰ ਸੋਢੀ !
19 ਫਰਵਰੀ 1915 ਨੂੰ ਅਣਵੰਡੇ ਪੰਜਾਬ ਵਿੱਚ ਅੰਗਰੇਜਾਂ ਦੀ ਹਕੂਮਤ ਦੇ ਜਬਰ-ਜ਼ੁਲਮ ਦੇ ਖਿਲਾਫ਼ ਸ਼ੁਰੂ ਹੋਣ ਵਾਲਾ ਗਦਰ ਗਦਾਰਾਂ ਦੀਆਂ ਗਦਾਰੀਆਂ ਕਾਰਨ ਬੁਰੀ ਤਰਾਂ ਫੇਲ ਹੋ ਜਾਣ ਤੋਂ ਬਾਅਦ ਬਹੁਤ ਸਾਰੇ ਗਦਰੀਆਂ ਨੂੰ ਜਾਂ ਤਾਂ ਫੜ ਲਿਆ ਗਿਆ ਜਾਂ ਸ਼ਹੀਦ ਕਰ ਦਿੱਤਾ ਗਿਆ।
ਬਹੁਤ ਸਾਰੇ ਗਦਰੀ ਰੂਪੋਸ਼ ਹੋ ਕੇ ਜੰਗਲਾਂ ਜਾਂ ਵਿਦੇਸ਼ਾਂ ਵਿੱਚ ਲੁਕ ਛਿਪ ਕੇ ਦੁਬਾਰਾ ਗਦਰ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ.,
ਜਿੰਨ੍ਹਾਂ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਦੋ ਸਾਥੀ ਸਰਦਾਰ ਹਰਨਾਮ ਸਿੰਘ ਟੁੰਡੀਲਾਟ ਅਤੇ ਸਰਦਾਰ ਜਗਤ ਸਿੰਘ ਸੁਰ ਸਿੰਘ ਨੇ ਵੀ 26ਫਰਵਰੀ 1915 ਨੂੰ ਹਕੂਮਤ ਤੋਂ ਲੁਕਦੇ ਛਿਪਦੇ ਪਿਸ਼ੌਰ ਛਾਉਣੀ ਤੋਂ 5 ਮੀਲ ਦੂਰ ਪਿੰਡ ਮਤਨੀ ਦੇ ਇੱਕ ਸਿੱਖ ਰਾਈਸਜਾਦੇ ਸਰਦਾਰ ਧੰਨਾ ਸਿੰਘ ਦੇ ਕਿਲੇ ਨੁਮਾ ਘਰ ਵਿੱਚ ਜਾ ਸ਼ਰਨ ਲਈ।
ਸਰਦਾਰ ਧੰਨਾ ਸਿੰਘ ਗਦਰੀਆਂ ਦੀ ਬਹੁਤ ਮਦਦ ਕਰਦੇ ਸਨ- ਇਹ ਤਿੰਨੋਂ ਗਦਰੀ ਇੱਥੋਂ ਰੂਸ ਜਾਂ ਕਾਬੁਲ ਜਾਣਾ ਚਾਹੁੰਦੇ ਸਨ ਪਰ ਰਾਤ ਨੂੰ ਜਦ ਦੋਵੇਂ ਗਦਰੀ ਸੌਂ ਗਏ ਤਾਂ ਸਰਾਭਾ ਉਠ ਕੇ ਕਿਲੇ ਦੇ ਬਾਹਰ ਬਣੇ ਬਾਗ ਵਿਚ ਜਾ ਬੈਠਾ ਉਹ ਕੁਝ ਸੋਚ ਰਿਹਾ ਸੀ।
ਉਹ ਪੈੰਨ ਨਾਲ ਇੱਕ ਨੋਟ ਬੁੱਕ ਉੱਪਰ ਕੁਛ ਲਿਖਣ ਲੱਗਾ ਲਿਖਣ ਤੋਂ ਬਾਅਦ ਉਸਨੇ ਵਾਪਿਸ ਆ ਕੇ ਆਪਣੇ ਦੋਵੇ ਗਦਰੀ ਸਾਥੀਆਂ ਨੂੰ ਕਿਹਾ ਕੇ ਅਸੀੰ ਹੁਣ ਰੂਸ ਜਾਂ ਕਾਬੁਲ ਨਹੀਂ ਜਾਣਾ..! ਅਸੀੰ ਵਾਪਿਸ ਪੰਜਾਬ ਜਾ ਕੇ ਆਪਣੇ ਗਦਰੀ ਸਾਥੀਆਂ ਨੂੰ ਜੇਲਾਂ ਤੋੜ ਕੇ ਆਜ਼ਾਦ ਕਰਵਾਵਾਂਗੇ.।
ਯਾਦ ਰਹੇ ਕੇ ਸਰਾਭਾ ਦੇਸ ਭਗਤ ਹੋਣ ਦੇ ਨਾਲ ਨਾਲ ਇੱਕ ਵਧੀਆ ਲੇਖਕ ਵੀ ਸੀ.।
27 ਫਰਵਰੀ 1915 ਨੂੰ ਉਹ ਤਿੰਨੇ ਗਦਰੀ ਵਾਪਿਸ ਪੰਜਾਬ ਆ ਗਏ।
ਜਦ ਇਹ ਤਿੰਨੇ ਗਦਰੀ ਜ਼ਿਲਾ ਸਰਗੋਧਾ ਦੇ ਚੱਕ ਨੰ. 5, ਰਸਾਲਾ ਨੰ.22 ਸਰਕਾਰੀ ਗਰਾਸ ਫਾਰਮ ਦੇ ਮਾਲਿਕ #ਰਸਾਲਦਾਰ_ਗੰਡਾ_ਸਿੰਘ ਕੋਲ ਉਸਦੇ ਪਿੰਡ ਭੱਲੋਵਾਲ ਵਿੱਚ ਅਸਲਾ ਹਾਸਿਲ ਕਰਨ ਲਈ ਗਏ ਤਾਂ ਉਸਨੇ ਧੋਖੇ ਨਾਲ ਇਹਨਾਂ ਨੂੰ 1 ਮਾਰਚ 1915 ਨੂੰ ਗ੍ਰਿਫਤਾਰ ਕਰਵਾ ਦਿੱਤਾ.!
ਗੰਡਾ ਸਿੰਘ ਦੇ ਅਰਦਲੀ ਬੂੜ ਸਿੰਘ ਦੀ ਉਹਨਾਂ ਨਾਲ ਸਾਂਝ ਸੀ ਇਸ ਲਈ ਗੰਡਾ ਸਿੰਘ ਨੇ ਅੰਗਰੇਜਾਂ ਦੇ ਖਿਲਾਫ਼ ਅਸਲਾ ਦੇਣ ਦਾ ਵਿਸ਼ਵਾਸ਼ ਦੁਆਇਆ ਸੀ, ਬੂੜ ਸਿੰਘ ਗਦਰੀਆ ਦਾ ਮਦਦਗਾਰ ਸੀ ਪਰ ਉਸਨੂੰ ਰਸਾਲਦਾਰ ਗੰਡਾ ਸਿੰਘ ਦੇ ਦਿਲ ਵਿਚਲੀ ਖੋਟ ਦਾ ਉੱਕਾ ਈ ਪਤਾ ਨਹੀਂ ਸੀ
ਸਰਦਾਰ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਦੋਵੇਂ ਸਾਥੀਆਂ ਉੱਤੇ ਸਰਕਾਰ ਖਿਲਾਫ਼ ਬਗਾਵਤ ਅਤੇ ਕਤਲੇਆਮ ਕਰਨ ਦਾ ਕੇਸ ਚਲਾਇਆ ਇਸ ਕੇਸ ਵਿੱਚ ਇਹਨਾਂ ਤਿੰਨਾ ਗਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ..!!
16 ਨਵੰਬਰ 1915 ਨੂੰ ਇੰਨ੍ਹਾਂ ਤਿੰਨਾਂ ਯੋਧਿਆਂ ਨੇ ਦੇਸ ਦੀ ਖਾਤਰ ਫਾਂਸੀ ਦਾ ਰੱਸਾ ਚੁੰਮਿਆ,!
ਉਸੇ ਦਿਨ ਹੀ 16 ਨਵੰਬਰ 1915 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਦਿੱਤੀ ਗਈ ਫਾਂਸੀ ਦੀ ਖ਼ਬਰ ਸੁਣ ਕੇ ਇਕ 16-17 ਸਾਲ ਦੀ ਨੌਜਵਾਨ ਕੁੜੀ ਸ਼ਹਿਜ਼ਾਦੀ ਰਘਬੀਰ ਕੌਰ ਨੇ ਰਸਾਲਦਾਰ ਗੰਡਾ ਸਿੰਘ ਨੂੰ ਉਸਦੇ ਪਿੰਡ ਭੱਲੋਵਾਲ ਵਿੱਚ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਆਪਣੇ ਗੋਲੀ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਈ.॥
ਇਹ ਨੌਜਵਾਨ ਕੁੜੀ ਸ਼ਹਿਜ਼ਾਦੀ ਰਘਬੀਰ ਕੌਰ ਅੰਗਰੇਜਾਂ ਦੇ ਹੀ ਇੱਕ ਝੋਲੀ ਚੁੱਕ ਬਾਬਾ ਸੁਖਦੇਵ ਸਿੰਘ ਸੋਢੀ ਦੀ ਕੁੜੀ ਸੀ.।
ਬਾਬਾ ਸੁਖਦੇਵ ਸਿੰਘ ਸੋਢੀ ਦਾ ਬੇਟਾ ਸਹਿਜ਼ਾਦਾ ਸੁਦਰਸਨ ਸਿੰਘ ਵੀ ਇੱਕ ਮਹਾਨ ਇਨਕ਼ਲਾਬੀ ਸੀ.!!
ਸ੍ਰ ਧੰਨਾ ਸਿੰਘ ਦੇ ਬਾਗ ਵਿੱਚ ਬੈਠ ਕੇ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਨੋਟ-ਬੁੱਕ ਤੇ ਜੋ ਕੁਛ ਲਿਖਿਆ ਸੀ ਉਹ ਅੰਗਰੇਜਾਂ ਦੀ ਹਕੂਮਤ ਦੇ ਖਿਲਾਫ ਅਤੇ ਆਪਣੇ ਗਦਰੀ ਦੋਸਤਾਂ ਦੇ ਹੱਕ ਵਿੱਚ ਆਪਣੇ ਮਨ ਦੇ ਜਜਬਾਤ ਪ੍ਰਗਟ ਕੀਤੇ ਸਨ ਜੋ ਇੱਕ ਕਵਿਤਾ ਦੇ ਰੂਪ ਵਿੱਚ ਸਨ, ਇਹਨਾਂ ਮਨ ਦੇ ਵਲਵਲਿਆਂ ਨੇ ਹੀ ਉਸ ਨੂੰ ਪੰਜਾਬ ਆਉਣ ਲਈ ਹਲੂਣਿਆ –----------ਇਸ ਕਵਿਤਾ ਦੀਆਂ ਸਤਰਾਂ ਇਹ ਹਨ ------
ਸੂਰਮੇ ਦਾ ਕੰਮ ਨਹੀਓਂ ਪਿੱਠ ਮੋੜਨਾ
ਯਾਰੀ ਲਾ ਕੇ ਯਾਰ ਨਾਲੋਂ ਨਿਹੁੰ ਤੋੜਨਾ
ਦਿਲਾਂ ਦਿਆ ਮਹਿਰਮਾਂ ਦਾ ਸਾਥ ਤੱਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਜਿੰਨ੍ਹਾਂ ਨਾਲ ਰਲ ਕੇ ਸੀ ਬੀੜਾ ਚੁੱਕਿਆ
ਜ਼ਾਲਮਾਂ ਨੇ ਸਾਰਿਆਂ ਨੂੰ ਜੇਲ੍ਹੀਂ ਡੱਕਿਆ
ਦੇਈ ਜਾਂਦਾ ਉਹਨਾਂ ਨੂੰ ਤਸੀਹੇ ਰੱਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਹੋ ਗਿਆ ਪੰਜਾਬੀਆ ਕੀ ਤੇਰੀ ਸ਼ਾਨ ਨੂੰ
ਜੰਮਿਓਂ ਨਿਕਾਰਿਆ ਕੀ ਅੰਨ ਖਾਨ ਨੂੰ ?
ਅੱਜ ਭੱਜ ਆਇਉ ਰੰਨਾਂ ਵਾਂਗ ਮੂੰਹ ਕੱਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
ਉਠ ਤਾਂ ਪੰਜਾਬ ਨੂੰ ਮੁਹਾਰਾਂ ਮੋੜੀਏ
ਜਾਇ ਕੇ ਫਿਰੰਗੀ ਦੀਆਂ ਜੇਲ੍ਹਾਂ ਤੋੜੀਏ
ਮੌਤ ਨਾਲ ਫੇਰੇ ਲਈਏ ਲਾੜੇ ਸੱਜ ਕੇ
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ
_✍️
#ਸ਼ਹੀਦਕਰਤਾਰਸਿੰਘਸਰਾਭਾ
#ਸ਼ਹਾਦਤ
#ਸ਼ਹੀਦੀ