21/01/2024
ਰਾਮ ਮੰਦਰ ’ਚ ‘ਪ੍ਰਾਣ ਪ੍ਰੀਤਿਸ਼ਠਾ’ ਸਮਾਗਮ ’ਤੇ ਵਿਸ਼ੇਸ਼
ਅਯੁੱਧਿਆ ਵਿੱਚ ਨਿਰਮਾਣ ਕਰਵਾਏ ਜਾ ਰਹੇ ਰਾਮ ਮੰਦਰ ਵਿੱਚ 22 ਜਨਵਰੀ ਨੂੰ ਸ੍ਰੀ ਰਾਮ ਲੱਲਾ ਦੀ ਮੂਰਤੀ ਸਥਾਪਨਾ ਸਬੰਧੀ ਪੀ੍ਰਕਿਰਿਆ ਸਮਾਗਮ ‘ਪ੍ਰਾਣ ਪ੍ਰੀਤਿਸ਼ਟਾ’ ਨੂੰ ਲੈ ਕੇ ਵਿਸ਼ਵ ਵਿਆਪੀ ਸਰਗਰਮੀ ਚੱਲ ਰਹੀ ਹੈ। ਇਸਦੇ ਚੱਲਦਿਆਂ 22 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਲੋਕ ਇਸ ਸਮਾਗਮ ਦਾ ਹਿੱਸਾ ਬਣਨਗੇ। ਆਓ ਜਾਣਦੇ ਹਾਂ ਰਾਮ ਮੰਦਿਰ ਬਾਰੇ ਕੁਲ ਦਿਲਚਸਪ ਤੇ ਜਾਣਕਾਰੀ ਭਰਪੂਰ ਤੱਥ :-
ਰਾਮ ਮੰਦਰ ਦਾ ਇਤਿਹਾਸਕਿ ਪਿਛੋਕੜ
* ਭਾਰਤ ਦੇ ਮੁਗਲ ਬਾਦਸ਼ਾਹ ਬਾਬਰ ਦੇ ਹਮਲਿਆਂ ਦੌਰਾਨ 16ਵੀਂ ਸਦੀ ਵਿੱਚ ਅਯੁੱਧਿਆ ਵਿੱਚ ਸ੍ਰੀ ਰਾਮ ਦੇ ਜਨਮ ਸਥਾਨ ਮੰਨੀ ਜਾ ਰਹੀ ਥਾਂ ਵਿੱਚ ਸਥਾਪਤ ਮੰਦਰ ਢਾਹ ਕੇ ਮਸਜਿਦ ਉਸਾਰੀ ਗਈ। ਜਿਸਨੂੰ ਬਦਬਰੀ ਮਸਜਿਦ ਦਾ ਨਾਂ ਦਿੱਤਾ ਗਿਆ।
* ਇਸ ਸਬੰਧੀ 1767 ਵਿੱਚ ਰਿਕਾਰਡ ਮਿਲਦਾ ਹੈ।
* 1853 ਵਿੱਚ ਇਸ ਥਾਂ ਨੂੰ ਲੈ ਕੇ ਧਾਰਮਿਕ ਹਿੰਸਾ ਵਾਪਰਨ ਬਾਰੇ ਦਸਤਾਵੇਜ ਮਿਲਦੇ ਹਨ, ਜਿਸ ਉਪਰੰਤ 1858 ਵਿੱਚ ਬਰਤਾਨਵੀ ਸਰਕਾਰ ਨੇ ਇੱਥੇ ਹੁੰਦੀ ਹਿੰਦੂ ਪੂਜਾ ਬੰਦ ਕਰਵਾ ਦਿੱਤੀ ਸੀ।
* 1949 ਵਿੱਚ ਸ੍ਰੀ ਰਾਮ ਅਤੇ ਸੀਤਾ ਦੀਆਂ ਮੂਰਤੀਆਂ ਬਾਬਰੀ ਮਸਜਿਦ ਅੰਦਰ ਸਤਾਪਤ ਕੀਤੀਆਂ ਗਈਆਂ।
* 1950 ਵਿੱਚ ਸਰਕਾਰ ਨੇ ਮਸਜਿਦ ਦਾ ਕੰਟਰੋਲ ਆਪਣੇ ਹੱਥ ਲੈ ਲਿਆ, ਪਰ ਹਿੰਦੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਮਿਲੀ ਰਹੀ।
* 1980 ਵਿੱਚ ਧਾਰਮਿਕ ਜਥੇਬੰਦੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹਿੰਦੂ ਮੰਦਰ ਲਈ ਅੰਦੋਲਨ ਆਰੰਭਿਆ।
* 1989 ਵਿੱਚ ਇਸੇ ਜਥੇਬੰਦੀ ਵੀ. ਐੱਚ. ਪੀ. ਨੇ ਸ਼ਿਲਾਨਿਯਾਸ ਕੀਤਾ ਅਤੇ ਮਸਜਿਦ ਦੇ ਨਾਲ ਹੀ ਹਿੰਦੂ ਮੰਦਰ ਦੀ ਨੀਂਹ ਵੀ ਰੱਖੀ।
* 1992 ਵਿੱਚ ਵੀ. ਐੱਚ. ਪੀ. ਅਤੇ ਭਾਜਪਾ ਦੇ ਦੇਸ਼ ਭਰ ਤੋਂ ਬੁਲਾਏ ਲੱਖਾਂ ਕਾਰਕੁਨਾਂ ਨੇ ਬਾਬਰੀ ਮਸਜਿਦ ਢਾਹ ਦਿੱਤੀ ਅਤੇ ਹਿੰਦੂ ਮੁਸਲਮਾਨਾਂ ਵਿਚਕਾਰ ਫਿਰਕੂ ਹਿੰਸਾ ਹੋਈ।
* 2005 ਵਿੱਚ ਇਸ ਆਰਜੀ ਤੌਰ ’ਤੇ ਸਥਾਪਤ ਮੰਦਰ ’ਤੇ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ ਕਥਿਤ ਹਮਲਾਵਰ ਮਾਰੇ ਗਏ।
* 2019 ਵਿੱਚ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਅਯੁੱਧਿਆ ਦੇ ਵਿਵਾਦਤ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦਿਆਂ ਰਾਮ ਜਨਮ ਭੂਮੀ ਤੀਰਥ ਟਰੱਸਟ ਸਥਾਪਤ ਕੀਤਾ।
* 2020 ਵਿੱਚ ਸਰਕਾਰ ਨੇ ਮੰਦਰ ਨਿਰਮਾਣ ਦੀ ਯੋਜਨਾ ਸਵੀਕਾਰ ਕੀਤੀ ਅਤੇ ਨਵੀਂ ਮਸਜਿਦ ਦੇ ਨਿਰਮਾਣ ਲਈ ਸਥਾਨਕ ਧਨੀਪੁਰ ਪਿੰਡ ਵਿੱਚ ਮਸਜਿਦ ਲਈ ਥਾਂ ਵੀ ਅਲਾਟ ਕੀਤੀ।
ਸ੍ਰੀ ਰਾਮ ਜਨਮ ਭੂਮੀ ਮੰਦਰ ਦਾ ਵਰਣਨ
* ਮੰਦਰ ਦਾ ਨਿਰਮਾਣ ਪ੍ਰੰਪਰਾਗਤ ਨਾਗਰ ਸ਼ੈਲੀ ਵਿੱਚ ਹੋਇਆ ਹੈ।
* ਮੰਦਰ ਦੀ ਲੰਬਾਈ (ਪੂਰਬ-ਪੱਛਮ) 380 ਫੁੱਟ, ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ
* ਤਿੰਨ ਮੰਜ਼ਿਲਾ ਮੰਦਰ, ਹਰੇਕ ਮੰਜਲ ਦੀ ਉਚਾਈ 20 ਫੁੱਟ, ਕੁੱਲ 392 ਖੰਭੇ ਅਤੇ 44 ਦਰਵਾਜ਼ੇ
* ਭੂ-ਤਲ ਗਰਭ-ਗ੍ਰਹਿ-ਭਗਵਾਨ ਸ੍ਰੀ ਰਾਮ ਦਾ ਬਾਲ ਸਰੂਪ, ਪਹਿਲੀ ਮੰਜ਼ਿਲ ਗਰਭ-ਗ੍ਰਹਿ ਸ਼੍ਰੀ ਰਾਮ ਦਰਬਾਰ
* ਕੁਲ ਪੰਜ ਮੰਡਪ, ਨਿ੍ਰਤ ਮੰਡਪ, ਰੰਗ ਮੰਡਪ, ਗੂੜ੍ਹ (ਸਭਾ) ਮੰਡਪ, ਪ੍ਰਾਰਥਨਾ ਮੰਡਪ, ਕੀਰਤਨ ਮੰਡਪ
* ਖੰਭੇ ਅਤੇ ਕੰਧਾਂ ਤੇ ਦੇਵੀ ਦੇਵਤਿਆਂ ਅਤੇ ਦੇਵਾਂਗਣਾਵਾਂ ਦੀਆਂ ਮੂਰਤੀਆਂ
* ਪ੍ਰਵੇਸ਼ ਪੂਰਵ ਵੱਲੋਂ, 32 ਪੌੜੀਆਂ (ਉਚਾਈ 16.5 ਫੁੱਟ) ਚੜ੍ਹਦੇ ਸਿੰਘਦੁਆਰ ਤੋਂ ਹੋਵੇਗਾ
* ਅੰਗਹੀਣਾਂ ਅਤੇ ਬਜ਼ੁਰਗਾਂ ਲਈ ਰੈਂਪ ਅਤੇ ਲਿਫਟ ਦਾ ਪ੍ਰਬੰਧ
* ਚਾਰੇ ਪਾਸੇ ਆਇਤਾਕਾਰ ਪਰਕੋਟਾ (ਪ੍ਰਕਾਰ)_ਲੰਬਾਈ 732 ਮੀਟਰ ਚੌੜਾਈ 4.25 ਮੀਟਰ ਪਰਕੋਟਾ ਦੇ ਚਾਰੇ ਪਾਸੇ ਚਾਰ ਮੰਦਿਰ-ਭਗਵਾਨ ਸੂਰਜ, ਸ਼ੰਕਰ, ਗਣਪਤੀ, ਦੇਵੀ ਭਗਵਤੀ, ਪਰਕੋਟੇ ਦੀ ਦੱਖਣੀ ਭੁਜਾ ਵਿੱਚ ਹਨੂਮਾਨ ਜੀ ਅਤੇ ਉੱਤਰੀ ਭੁਜਾ ਵਿੱਚ ਅੰਨਪੂਰਣਾ ਮਾਤਾ ਦਾ ਮੰਦਿਰ
* ਮੰਦਿਰ ਦੇ ਨੇੜੇ ਹੀ ਪੌਰਾਣਿਕ ਕਾਲ ਦਾ ਸੀਤਾਕੂਪ
* ਸ੍ਰੀ ਰਾਮ ਜਨਮ ਭੂਮੀ ਅਸਥਾਨ ਤੇ ਪ੍ਰਸਤਾਵਿਤ ਹੋਰ ਮੰਦਿਰ, ਮਹਾਰਿਸ਼ੀ ਵਾਲਮੀਕਿ ਜੀ, ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤ, ਨਿਸ਼ਾਦਰਾਜ ਗ੍ਰਹਿ, ਮਾਤਾ ਸ਼ਬਰੀ ਅਤੇ ਦੇਵੀ ਅਹੱਲਿਆ
* ਦੱਖਣੀ-ਪੱਛਮੀ ਭਾਗ ਵਿੱਚ ਨਵਰਤਨ ਕੁਬੇਰ ਟਿੱਲੇ ’ਤੇ ਸਥਿਤ ਸ਼ਿਵ ਮੰਦਰ ਦਾ ਜਿਨੌਰ ਦੁਆਰ ਅਤੇ ਰਾਮਭਗਤ ਜਟਾਯੂ ਰਾਜ ਦੀ ਪ੍ਰਤਿਮਾ ਦੀ ਸਥਾਪਨਾ
-ਪੰਜਾਬ ਪੋਸਟ ਬਿਓਰੋ
A Sikh Seva Foundation USA, Inc. Publication