02/12/2022
ਜ਼ਰੂਰੀ ਸੂਚਨਾ
ਸਮੂਹ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਦੇ ਪ੍ਰਸ਼ਾਸਕੀ ਅਧਿਕਾਰੀਆਂ, ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲ ਡਾਇਟ, ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੀਆਂ ਐਕਟੀਵਿਟੀਆਂ ਨੂੰ ਫੌਲੋ ਕਰਨ ਵਾਲੇ ਸਤਿਕਾਰਿਤ ਫੇਸਬੁੱਕ ਯੂਜ਼ਰਾਂ ਦੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ
'activities school education punjab'
ਦਾ ਨਾਮ ਬਦਲ ਕੇ
'Department of School Education Punjab'
ਕਰ ਦਿੱਤਾ ਗਿਆ ਹੈ ਜੀ।
ਇਸ 'Department of School Education Punjab' ਫੇਸਬੁੱਕ ਪੇਜ 'ਤੇ ਰੋਜ਼ਾਨਾ ਵਾਂਗ ਮੁੱਖ ਦਫ਼ਤਰ ਤੋਂ ਵੱਖ-ਵੱਖ ਐਕਟੀਵਿਟੀਆਂ ਨੂੰ ਫੋਟੋਆਂ ਅਤੇ ਵੀਡੀਓ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ।
ਆਪ ਸਭ ਨੂੰ ਅਪੀਲ ਹੈ ਕਿ ਇਸ ਫੇਸਬੁੱਕ ਨੂੰ ਆਪਾਂ ਮਿਲ ਕੇ ਹੋਰ ਮਕਬੂਲ ਕਰੀਏ ਤਾਂ ਜੋ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸ਼ਨਿਕ ਗਤੀਵਿਧੀਆਂ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ।
ਬੇਨਤੀ ਕਰਤਾ
ਮੀਡੀਆ ਸੈੱਲ
ਸਕੂਲ ਸਿੱਖਿਆ ਵਿਭਾਗ ਪੰਜਾਬ