Radio Khalistan

  • Home
  • Radio Khalistan

Radio Khalistan Radio khalistan broadcast khalistani songs ,speeches,news,talk show
www.radiokhalistan.com

08/04/2023
18/10/2016
11/09/2015

15 ਅਗਸਤ ਨੂੰ ਇਕ ਸਿੱਖ ਵੀਰ ਵੱਲੋ ਹਿੰਦੋਸਤਾਨ ਦਾ ਝੰਡਾ ਵਿਰੋਧ ਵਜੋ ਪਾੜਨ ਦੀ ਫੋਟੋ ਸ਼ੇਆਰ ਕੀਤੀ ਸੀ।ਹਿੰਦੂਆ ਸਮੇਤ ਕਈ ਸਿੱਖ ਵੀਰਾ ਨੂੰ ਵੀ ਇਸ ਦਾ ਬਹੁਤ ਗੁੱਸਾ ਆਏਆ।ਕਈ complaints ਕੀਤੀਆ ਗਈਆ ਕਿ ਪੇਜ ਨੂੰ ਬੰਦ ਕਰੋ ਜੀ।ਇਕ ਕਾਗਜ ਦੇ ਪਾੜਣ ਦਾ ਇਨਾ ਅਫਸੋਸ ਪਰ ਇਨਸਾਨ ਦੇ ਜਿੰਦਾ ਜਾਲਣ ਦਾ ਇਨਾ ਨੂੰ ਕੋਈ ਦੁਖ ਨਹੀ ।ਹਿੰਦੋਸਤਾਨੀਆ ਵਿਚ ਇਨਸਾਨੀਅਤ ਪੂਰੀ ਤਰਾਂ ਖਤਮ ਹੋ ਚੁਕੀ ਹੈ।ਕਈ ਹਿੰਦੂਆ ਦੇ ਮੈਸਜ ਵੀ ਅਾਏ ਕਿ ਓਨਾ ਨੂੰ 84 ਤੇ ਮਾਣ ਹੈ।ਇਨਾ ਤੋ ਇਨਸਾਫ ਦੀ ਕੀ ਉਮੀਦ ਰਖ ਸਕਦੇ ਓ।ਹੁਣ ਬਾਹੁਤ ਸਾਰੇ ਸਿੱਖ ਇਸ ਫੋਟੋ ਨੂੰ ਦੇਖ ਅੱਖਾ ਮੀਟ ਲੈਣਗੇ।Khalistan only solution

10/08/2015
31/07/2015

A question to every Sikh please answer ?

We learn because we are sikh-student
28/07/2015

We learn because we are sikh-student

04/07/2015

must watch for every sikh

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰਸਹਿਬ ਤੋਂ ਜੀਅੱਜ ਦਾ ਮੁੱਖਵਾਕ 7.2.2014, ਸ਼ੁਕਰਵਾਰ, ੨੫ ਮਾਘ(ਸੰਮਤ ੫੪੫ ਨਾਨਕਸ਼ਾਹੀ)ਸਲੋਕ ॥ਸੰ...
07/02/2014

ਹੁਕਮਨਾਮਾ ਸ਼੍ਰੀ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ
ਸਹਿਬ ਤੋਂ ਜੀ
ਅੱਜ ਦਾ ਮੁੱਖਵਾਕ 7.2.2014, ਸ਼ੁਕਰਵਾਰ, ੨੫ ਮਾਘ
(ਸੰਮਤ ੫੪੫ ਨਾਨਕਸ਼ਾਹੀ)
ਸਲੋਕ ॥
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥
ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥
ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ
ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ
ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ
ਹਰਿ ਜਸੁ ਨਿਤ ਸੁਨ ॥੧੭॥
(ਅੰਗ ੭੦੯)
ਪੰਜਾਬੀ ਵਿਆਖਿਆ :-
ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ
ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ
ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,
ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ
ਜਾਈਦਾ ਹੈ। ਹੇ ਨਾਨਕ! (ਤੂੰ ਭੀ ਅਜੇਹੇ
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ
ਦਾ ਪੱਲਾ ਫੜ।੧।
ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ
ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-
ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ
ਨਹੀਂ ਸਕਦੀ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ
ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ।੨।
ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ
(ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ। ਗੋਬਿੰਦ
ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ
ਹੋ ਜਾਂਦੇ ਹਨ। ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ
ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਅਜੇਹੇ
ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ
ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ
ਸਦਾ ਪ੍ਰਭੂ ਦਾ ਜਸ ਸੁਣਦੇ ਹਨ।੧੭।
ENGLISH TRANSLATION :-
SHALOK:
The Merciful Lord is the Savior of
the Saints; their only support is to
sing the Kirtan of the Lords Praises.
Onebecomes immaculate and pure,
by associating with the Saints, O
Nanak, and taking the Protection of
the Transcendent Lord.|| 1 ||
The burning of the heart is not
dispelled at all, by sandalwood
paste, the moon, or the cold
season. It only becomescool, O
Nanak, by chanting the Name of the
Lord. || 2 ||
PAUREE: Through the Protection and
Support of the Lords lotusfeet, all
beings are saved. Hearing of the
Glory of the Lord of the Universe,
the mind becomes fearless. Nothing
at all islacking, when one gathers
the wealth of the Naam. The Society
of the Saints is obtained, by very
good deeds. Twenty-fourhours a
day, meditate on the Lord, and
listen continually to the Lords
Praises. || 17 ||
WAHEGURU JI KA KHALSA
WAHEGURU JI KI FATEH JI..
Share It..

05/02/2014

ਕਰੀਬ ਇਕ ਦਹਾਕਾ ਪਹਿਲਾਂ ਤਰਨ ਤਾਰਨ
ਜ਼ਿਲੇ ‘ਚ ਸਿੱਖਾਂ ਨਾਲ ਹੋਈਆਂ ਝੜਪਾਂ ਨਾਲ
ਖਬਰਾਂ ‘ਚ ਆਇਆ “ਲੈਟਾਂ ਵਾਲਾ ਬਾਬਾ” ਉਰਫ
ਆਸੂਤੋਸ਼ ਅੱਜ ਕੱਲ ਚਰਚਾ ਦਾ ਵਿਸ਼ਾ ਹੈ ।
ਅਖਬਾਰ ਪਹਿਲੇ ਸਫੇ ਦੀਆਂ ਸੁਰਖੀਆਂ ਵਿਚ ਅਤੇ
ਟੀਵੀ ਚੈਨਲ “ਪਰਾਇਮ ਟਾਇਮ” ‘ਚ ਆਸੂਤੋਸ਼
ਦੀ ਮੌਤ ਦੇ ਕੱਚ ਸੱਚ ਨੁੰ ਨਸ਼ਰ ਕਰ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਬਹੁਗਿਣਤੀ ਸਿੱਖ ਇਸ
ਮੁੱਦੇ ਦੀ ਗੰਭੀਰਤਾ ਨੁੰ ਨਾ ਸਮਝ ਕੇ
ਹਾਸਾ ਠੱਠਾ ਤੇ ਸ਼ੁਗਲ ਮੇਲਾ ਕਰ ਕੇ ਗੰਭੀਰ
ਸਚਾਈਆਂ ਤੋਂ ਟਾਲਾ ਵੱਟ ਰਹੇ ਹਨ। ਇਸ ਸਾਰੇ
ਮਸਲੇ ਨੁੰ ਪਖੰਡ ਕਹਿ ਕੇ ਗੱਲ
ਮੁਕਾ ਦੇਣੀ ਸੰਜੀਦਗੀ ਨਹੀਂ । ਗੁਰਾਂ ਦੇ ਨਾਂ ਤੇ
ਵੱਸਦੇ ਇਸ ਪੰਜਾਬ ਦੀ ਫਿਕਰ ਕਰਦਿਆਂ
ਅਸੀਂ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ,
ਵਿਦਵਾਨਾਂ , ਜਾਣਕਾਰਾਂ ਅਤੇ ਆਮ ਖਾਸ
ਸਿੱਖਾਂ ਨੁੰ ਇਸ ਮਾਮਲੇ ਤੇ ਗੰਭੀਰਤਾ ਨਾਲ ਸੋਚਣ
ਤੇ ਕੁਝ ਕਰਨ ਦੀ ਮੰਗ ਕਰਦੇ ਹਾ।
ਟੀਵੀ ਚੈਨਲਾਂ ਤੇ ਮੀਡੀਏ ਰਾਹੀ ਸਾਹਮਣੇ ਆ
ਰਹੇ ਡੇਰਾ ਪ੍ਰਬੰਧਕਾਂ (ਸਾਧ-ਸਾਧਵੀਆਂ) ਦੇ
ਚਿਹਰੇ ਤੇ ਦਿਸ ਰਿਹਾ ਸਹਿਜ ਭੈ-ਭੀਤ ਕਰਨ
ਵਾਲਾ ਹੈ । ਆਸੂਤੋਂਸ਼ ਦੇ ਇਨ੍ਹਾਂ ਸਾਧ ਸਾਧਵੀਆਂ
ਨੁੰ ਵਹਿਮੀ ਜਾਂ ਕੋਈ ਚਮਤਕਾਰ ਉਡੀਕਦੇ ਹੋਣ
ਵਾਲੇ ਨਹੀਂ ਕਿਹਾ ਜਾ ਸਕਦਾ ਕਿਉਂ
ਕਿ ਉਨ੍ਹਾਂ ‘ਚੋਂ ਬਹੁਤੇ ਵੱਡੀਆਂ
ਦੁਨਿਆਵੀ ਡਿਗਰੀਆਂ ਕਰਕੇ ਡੇਰੇ ਦੀ ਸੇਵਾ ਨੁੰ
ਹਿੰਦੂ ਰਾਸ਼ਟਰਵਾਦ ਦੀ ਸੇਵਾ ਵਜੋਂ ਕਰ ਰਹੇ ਹਨ
। ਵੱਡੀਆਂ ਤਨਖਾਹਾਂ, ਸੁੱਖ ਸਹੂਲਤਾਂ ਵਾਲੇ ਕੁੱਲ
ਵਕਤੀ (whole timer ) ਸਾਧ-ਸਾਧਵੀਆਂ
ਕਿਸੇ ਮਲਟੀਨੈਸਨਲ ਕੰਪਨੀ ਵਾਂਗ
ਡੇਰਾ ਚਲਾਉਂਦੇ ਆ ਰਹੇ ਹਨ। ਇਨ੍ਹਾਂ ਦੇ ਪ੍ਰਚਾਰ
ਦੀਆਂ ਬਾਕਾਮਲ ਵਿਧੀਆਂ ਨਾਲ ਡੇਰਾ ਵੀਹ
ਸਾਲਾਂ ‘ਚ ਲੱਖਾਂ ਲੋਕਾਂ ਨੁੰ ਚੇਲੇ ਬਣਾਉਂਣ ‘ਚ
ਸਫਲ ਹੋਇਆ ਹੈ ।ਇਨ੍ਹਾਂ ਦੇ ਚਿਹਰਿਆਂ ਤੇ ਇਹ
ਸਹਿਜ ਦੋ ਹਲਾਤਾਂ ਵਿਚ ਹੀ ਹੋ ਸਕਦਾ ਹੈ ।
ਜੋ ਕਿ ਦੋਵੇਂ ਤਰ੍ਹਾਂ ਨਾਲ ਚਿੰਤਾਜਨਕ ਹੈ।
1. ਉਹ ਬੇਹੱਦ ਸੰਗਠਿਤ ਹਨ । ਆਸੂਤੋਸ਼
ਦੀ ਅਚਾਨਕ ਮੌਤ ਕਾਰਨ ਕਾਫੀ ਕੁਝ ਉਲਝਿਆ
ਹੈ ਹੋਇਆ ਹੈ (ਜਿਵੇਂ : ਅਗਲੇ ਗੱਦੀਦਾਰ
ਦਾ ਫੈਸਲਾ, ਡੇਰੇ ਦੀ ਸੰਪਤੀ, ਅਗਲਾ ਮਿਸ਼ਨ
ਆਦਿ ) । ਡੇਰਾ ਦਿਵਯ ਜੋਤੀ ਸੰਸਥਾਂਨ ਸਭ ਕੁਝ
ਸੂਤਰਬੱਧ (ਆਰਗਨਾਇਜ਼ਡ) ਕਰਨ ਪਿਛੋਂ
ਹੀ ਆਸੂਤੋਸ਼ ਦੀ ਮੌਤ ਦਾ ਐਲਾਨ ਕਰੇਗਾ ।
(ਪਰ ਅਜਿਹਾ ਕਰਨ ‘ਚ
ਉਨ੍ਹਾਂ ਦੀ ਕਿਰਕਰੀ ਹੋਵੇਗੀ, ਹੋ ਸਕਦਾ ਕੁਝ
ਨਵਾਂ ਗਪੌੜ ਘੜਿਆ ਜਾਵੇ) ।
ਇਹ ਭੁਲੇਖਾ ਦੂਰ ਕਰ ਲਿਆ ਜਵੇ ਕਿ ਦਿਵਯ
ਜੋਯੋਤੀ ਸੰਸਥਾਨ ਨਾਂ ਦਾ ਡੇਰਾ ਕੁਝ ਲੋਕ ਪੈਸੇ
ਕਮਾਉਂਣ ਲਈ ਨਹੀਂ ਚਲਾ ਰਹੇ ਸੱਚ ਇਹ ਹੈ
ਕਿ ਡੇਰਾ ਭਾਰਤੀ ਸਟੇਟ (ਹੁਕਮਰਾਨ)
ਦਾ ਸਿੱਖੀ ਦੇ ਘਰ ‘ਚ ਸਿੱਖਾਂ ਦੇ ਦੁਸ਼ਮਣ
ਪੈਦਾ ਕਰਨ ਲਈ ਹੈ। ਲੁਕਵੀਆਂ ਏਜੰਸੀਆਂ ਤੇ ਦੂਰ
ਦਿੱਲੀ ਬੈਠੇ ਲੋਕ ਤਹਿ ਕਰਨਗੇ
ਕਿ ਕੀ ਕਰਨਾ ਹੈ । ਇਹ ਕਾਰ ਸੇਵਾ ਵਾਲੇ
ਜਾਂ ਨਾਨਕਸਰੀਏ ਸਾਧ
ਨਹੀਂ ਕਿ ਘਾਲਾ ਸਿੰਘ ਮਰ ਗਿਆ ਤੇ
ਮਾਲਾ ਸਿੰਘ ਗੋਲੀ ਚਲਾ ਦੇਵੇਗਾ।
ਪਰ ਦੂਜੀ ਬੇਹੱਦ ਚਿੰਤਾ ਵਾਲੀ ਗੱਲ ਇਹ ਵੀ ਹੋ
ਸਕਦੀ ਹੈ ਕਿ ਆਸੂਤੋਸ਼ ਮਰਿਆ ਹੀ ਨਾ ਹੋਵੇ ।
(ਕਿਉਂ ਕਿ ਡੇਰੇ ਦੇ ਚੇਲੇ-ਡਾਕਟਰਾਂ ਤੇ
ਪ੍ਰਬੰਧਕਾਂ ਤੋਂ ਇਲਵਾਂ ਕੋਈ ਗੱਲ ਬਾਹਰ ਨਹੀਂ ਆਈ
ਅਤੇ ਨਾ ਆ ਸਕਦੀ ਹੈ) ਹੋ ਸਕਦਾ ਇਹ ਖੇਡ ਆਪ
ਹੀ ਰਚੀ ਗਈ ਹੋਵੇ। ਜੇ ਕਦੇ ਅਜਿਹਾ ਹੁੰਦਾ ਹੈ
ਤਾਂ ਸਾਇਦ ਖਿਤੇ ਵਿਚ ਆਸੂਤੋਸ਼ ਦੇ ਚੇਲਿਆਂ ਤੋਂ
ਬਿਨਾਂ ਕੋਈ ਹੋਰ ਨਹੀਂ ਹੋਵੇਗਾ। ਸਾਧ-
ਸਾਧਵੀਆਂ ਦੇ ਚਿਹਰੇ ਦੇ ਹਾਵ ਭਾਵ ਤੇ ਆਤਮ
ਵਿਸ਼ਵਾਸ ‘ਚੋਂ ਇਹ ਡਰਾਉਣਾ ਸੱਚ ਝਲਕ
ਰਿਹਾ ਹੈ। ਸਿੱਖਾਂ ਨੁੰ ਬੇਹੱਦ ਗੰਭੀਰ ਹੋਣ
ਦੀ ਲੋੜ ਹੈ।
ਸਾਨੁੰ ਇਹ ਗੱਲ ਕੰਧ ਤੇ ਲਿਖੇ ਸੱਚ ਵਾਂਗ ਮੰਨ
ਲੈਣੀ ਚਾਹੀਦੀ ਹੈ ਕਿ ਨੂਰਮਹਿਲ
ਦਾ ਲਇਟਾਂ ਵਾਲੇ ਬਾਬੇ ਦਾ ਡੇਰਾ ਕੋਈ ਸਧਾਰਨ
ਡੇਰਾ ਨਹੀਂ । ਜਿਵੇਂ ਕਿ ਡੇਰੇ ਦੇ ਪ੍ਰਬੰਧਕ
ਵੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ “ਪੰਜਾਬ
‘ਚ ਅਤਿਵਾਦ ਕੇ ਦੌਰ ਮੇਂ ਰਾਸ਼ਟਰ ਕੀ ਸੁਰੱਖਿਆ
ਕੇ ਲਈ ਜੋਖਮ ਭਰੇ ਹਲਾਤਾਂ ‘ਚ ਕੰਮ ਕੀਤਾ ਹੈ”
। ਇਹ ਗੱਲ 16 ਆਨੇ ਹੈ, ਪੰਜਾਬ ‘ਚ ਸਿੱਖ
ਸੰਘਰਸ਼ ਨੁੰ ਕੁਚਲਣ ਲਈ ਭਾਰਤੀ ਸੱਤਾਧਾਰੀਆਂ
ਨੇ ਹਰ ਪਾਸਿਉਂ ਅੱਡੀਚੋਟੀ ਦਾ ਜ਼ੋਰ ਲਾਇਆ ।
ਪੰਜਾਬ ‘ਚ ਚੱਪੇ ਚੱਪੇ ਤੇ ਬਣੇ ਇਹ ਡੇਰੇ
ਭਾਰਤੀ ਹੁਕਮਰਾਨਾਂ ਦੀਆਂ “ਬੰਬ-ਫੈਕਟਰੀਆਂ”
ਹਨ ਜਿਥੇ ਸਿੱਖੀ ਵਿਰੋਧੀ ਮਸਾਲਾ ਤਿਆਰ
ਹੁੰਦਾ ਹੈ । ਪੰਜਾਬ ਨੁੰ ਲਾਬੂ ਲਾਉਂਣ ਲਈ ਇਹ ਡੇਰੇ
ਤਿਆਰਬਰ ਤਿਆਰ ਹਨ।
ਆਪਣੇ ਪਿੰਡਾਂ ਕਸਬਿਆਂ ‘ਚ ਚੌਧਰ ਲਈ ਹੁੰਦੀਆਂ
ਲੜਾਈਆਂ, ਜਾਤੀ ਪਾਤੀ ਵਿਧਾਨ, ਆਰਥਿਕ ਤੇ
ਕਾਮੁਕ ਸਮੱਸਿਆਵਾਂ ਬੰਦਿਆਂ ਅਤੇ ਜਨਾਨੀਆਂ ਨੁੰ
ਇਨ੍ਹਾਂ ਡੇਰਿਆਂ ਵੱਲ ਲੈ ਕੇ ਜਾਂਦੀਆਂ ਹਨ ।
ਹਿਦੂਸਤਾਨੀ ਹੁਕਮਰਾਨ ਦੀ ਸਰਪ੍ਰਸਤੀ ਹੇਠ
ਚੱਲ ਰਹੇ ਇਹ ਡੇਰੇ ਸਿੱਖਾਂ ਨੁੰ ਹਰ ਪੱਖੋ
ਚਣੌਤੀ ਦੇਣ ਦੇ ਕਾਬਲ ਹਨ । ਗਿਣਤੀ ਪੱਖੋਂ
ਇਨ੍ਹਾਂ ਡੇਰਿਆਂ ਨੁੰ ਮੰਨਣ ਵਾਲਿਆਂ
ਦੀ ਗਿਣਤੀ ਸਿੱਖਾਂ ਨਾਲੋਂ ਵੱਡੀ ਹੋ ਚੁਕੀ ਹੈ।
ਕਿਸੇ ਮਸਲੇ ਵੇਲੇ ਸਰਕਾਰਾਂ ਉਨ੍ਹਾਂ ਦੀ ਪਿੱਠ ਤੇ
ਹੁੰਦੀਆਂ ਹਨ। ਪੁਲਿਸ
ਫੋਰਸਾਂ ਉਨ੍ਹਾਂ ਦੀ ਸੁਰੱਖਿਆ ਕਰਦੀਆਂ ਹਨ ।
ਬੇਹੱਦ ਸਰਮਨਾਕ ਗੱਲ ਕਿ ਨੂਰਮਹਿਲ ਡੇਰੇ ਦੇ
ਸੋਚਵਾਨ (ਥਿੰਕਰਜ਼) ਸਿੱਖਾਂ ਦੇ
ਸੋਚਵਾਨਾਂ ਨਾਲੋਂ ਕਿਤੇ ਜਿਆਦਾ ਆਮ
ਜਾਣਕਾਰੀ ਰੱਖਦੇ ਹਨ । ਟੀਵੀ ਚੈਨਲਾਂ ਤੇ ਹੋਣ
ਵਾਲੀ ਡੇਰਾ ਪ੍ਰਬੰਧਕਾਂ ਦੀ ਗੱਲਬਾਤ ਤੋਂ ਆਮ
ਆਦਮੀ ਪ੍ਰਭਾਵਤ ਹੋਇਆਂ
ਬਿਨਾ ਨਹੀਂ ਰਹਿ ਸਕਦਾ ।
ਆਸੂਤੋਸ਼ ਦਾ ਸਧਾਰਨ ਚੇਲਾ ਕਿਸੇ ਸਿੱਖ
ਪ੍ਰਚਾਰਕ ਤੋਂ ਵੱਧ ਗੁਰਾਬਣੀ ਅਤੇ ਆਮ
ਜਾਣਕਾਰੀ ਰੱਖਦਾ ਹੈ । ਗੁਰਬਾਣੀ ਦੇ ਚੋਣਵੇਂ
ਸਬਦਾਂ ਨਾਲ ਉਨ੍ਹਾਂ ਦੇ ਆਮ ਚੇਲੇ ਚੰਗੇ ਭਲੇ
ਗਿਆਨੀਆਂ, ਪਾਠੀਆਂ, ਗ੍ਰੰਥੀਆਂ,
ਵਿਚਾਰਵਾਨਾਂ ਦੇ ਨੱਕ ਚੋਂ ਧੂੰਆਂ ਕੱਢ ਦਿੰਦੇ ਹਨ।
ਉਨ੍ਹਾਂ ਦੀ ਮਜਬੂਤੀ ਦਾ ਸਭ ਤੋਂ ਵੱਡਾ ਅਧਾਰ
ਉਨ੍ਹਾਂ ਦਾ ਰਾਸ਼ਟਰਵਾਦੀ ਹੋਣਾ ਹੈ, ਹਰ
ਚੇਲਾ ਆਪਣੇ ਪਿਛੇ ਭਾਰਤੀ ਲਾਉਂਦਾ ਹੈ ।
ਭਾਰਤੀ ਹੋਣ ਦੇ ਅਰਥ ਹਿੰਦੂ ਹੋਣ ਤੋਂ ਵੱਖਰੇ
ਨਹੀਂ । ਕਿਸੇ ਸਧਾਰਨ ਜਾਤੀਵਾਦੀ ਬੰਦੇ ਦੇ
ਭਾਰਤੀ ਹੋ ਜਾਣ ਦਾ ਮਤਲਬ ਹੈ ਕਿ ਉਹ
ਹਿੰਦੂਤਵ ਦੇ ਰਫਾਇਨਰੀ ‘ਚੋਂ ਨਿਕਲ ਕੇ
ਹਿਦੋਸਤਾਨੀ ਰਾਸ਼ਟਰਵਾਦ ਦਾ ਸ਼ਾਤਤਰ ਬਣ
ਗਿਆ ਹੈ। ਉਸ ਨਾਲ ਸਾਸ਼ਤਰ ਵਾਂਗ
ਹੀ ਨਜਿਠਣਾਂ ਚਾਹੀਦਾਂ ਹੈ । ਸਿੱਖਾਂ ਵੱਲੋਂ
ਅਜਿਹੇ ਗੰਭੀਰ ਮਸਲਿਆਂ ਤੇ ਘੇਸ
ਮਾਰਨਾ ਚਿੰਤਾ ਦਾ ਵਿਸ਼ਾ ਹੈ।

Address


Alerts

Be the first to know and let us send you an email when Radio Khalistan posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share