Rajindersingh

  • Home
  • Rajindersingh

Rajindersingh my playground

ਚਵਲਾਂ ਖਾਸਾ ਟੈਮ ਪਹਿਲਾਂ ਟੋਹ ਲਈਆਂ ਸੀ #ਰਜਿੰਦਰ_ਹਰ_ਚੰਦ |ਯੂ ਟਿਊਬ ਠੂੰਗਾ
16/10/2023

ਚਵਲਾਂ ਖਾਸਾ ਟੈਮ ਪਹਿਲਾਂ ਟੋਹ ਲਈਆਂ ਸੀ

#ਰਜਿੰਦਰ_ਹਰ_ਚੰਦ |
ਯੂ ਟਿਊਬ ਠੂੰਗਾ

22/09/2023

ਜਿਹੜੀ ਅੱਗ ਸਾਨੂੰ ਸਿਆਲ ਵਿੱਚ ਸਵਾਦ ਦਿੰਦੀ ਹੈ ਉਹੀ ਅੱਗ ਗਰਮੀ ਦੇ ਵਿੱਚ ਹੱਥ ਸਾੜਦੀ ਹੈ, ਜੇ ਕਿਸੇ ਨੂੰ ਅੱਗ ਸੇਕਣ ਦਾ ਸਵਾਦ ਪੈ ਜੇ ਉਹ ਫਿਰ ਮਾੜਾ।

ਯੂ ਟਿਊਬ ਠੂੰਗਾ #ਰਜਿੰਦਰ_ਹਰ_ਚੰਦ

ਕੀਹਨੂੰ ਕੀਹਨੂੰ ਯਾਦ ਆ ਆਹਾ
14/09/2023

ਕੀਹਨੂੰ ਕੀਹਨੂੰ ਯਾਦ ਆ ਆਹਾ

14/09/2023

📺

my favorite lyrics   ਯੂ ਟਿਊਬ ਠੂੰਗਾ     #ਰਜਿੰਦਰ_ਹਰ_ਚੰਦ
28/08/2023

my favorite lyrics
ਯੂ ਟਿਊਬ ਠੂੰਗਾ #ਰਜਿੰਦਰ_ਹਰ_ਚੰਦ

ਜਿੰਦਗੀ ਇਕ ਸ਼ੀਸ਼ੇ ਦੀ ਤਰਾਂ ਹੈ, ਜਦੋਂ ਤੁਸੀਂ ਮੁਸਕੁਰਾਉਂਦੇ ਹੋ, ਇਹ ਤੁਹਾਡੇ ਨਾਲ ਮੁਸਕੁਰਾਉਂਦੀ ਹੈ
07/08/2023

ਜਿੰਦਗੀ ਇਕ ਸ਼ੀਸ਼ੇ ਦੀ ਤਰਾਂ ਹੈ, ਜਦੋਂ ਤੁਸੀਂ ਮੁਸਕੁਰਾਉਂਦੇ ਹੋ, ਇਹ ਤੁਹਾਡੇ ਨਾਲ ਮੁਸਕੁਰਾਉਂਦੀ ਹੈ

22/11/2020

#ਕੱਲ੍ਹ_ਦਾ_ਵਿਚਾਰ

#ਰਜਿੰਦਰ_ਹਰ_ਚੰਦ

15/11/2017
ਕੁਝ ਤਾਂ ਸੋਚੋ ਉਏ ਪੰਜਾਬੀਉ, Vihla kalakar-3,

ਨਾ ਫੂਕੋ ਉਏ ਪਰਾਲੀ
ਐਵੇਂ ਧੂੰਏ ਆਲੇ ਵੱਜਣ ਲੱਗ ਜੋ ਗੇ....
ਉਹ ਵੀ ਤਾਂ ਆਪਣੇ ਜੱਟਪੁਣੇ ਦੀ ਹਾਮੀ ਭਰਦਾ ਹੈ...
ਨਾਸੀ ਧੂੰਆਂ ਲਿਆ ਦਿੰਦਾ
ਜਦ ਵੀ ਘਤਿੱਤ ਕੋਈ ਕਰਦਾ ਹੈ....
ਜਿਹੜੀ ਅੱਗ ਅੱਜ ਖੇਤਾਂ ਨੂੰ ਲਾਉਣੇ ਹੋ
ਉਹੀ ਚਿੰਗਾਰੀ ਪੱਕੀ ਕਣਕ ਵੇਲੇ ਫੁੱਟਦੀ ਹੈ...
ਕੁਝ ਤਾਂ ਸੋਚੋ ਉਏ ਪੰਜਾਬੀਓ
ਪਵਨ ਨੂੰ ਗੁਰੂ ਮੰਨਣ ਵਾਲਾ
ਕਿਉ ਅੱਜ ਆਪਣੇ ਗੁਰੂ ਦੀ ਦਾਹੜੀ ਤੇ ਕਾਲਖ ਮਲ ਰਿਹਾ ਹੈ...
ਕੁਝ ਤਾਂ ਸੋਚੋ ਉਏ ਪੰਜਾਬੀਓ

https://youtu.be/O7QywbBTB-k

Vihla kalakar-3, ਕੁਝ ਤਾਂ ਸੋਚੋ ਉਏ ਪੰਜਾਬੀਉ

11/08/2017

कश्ती तेरा नसीब चमकदार कर दिया,

इस पार के थपेड़ों ने उस पार कर दिया,

अफ़वाह थी की मेरी तबियत ख़राब है ,

लोगों ने पूछ-पूछ के बीमार कर दिया...

31/07/2017

दादाजी - तेरा जनेऊ तो टूट गया है, टॉयलेट कैसे जाता है?

मैं - इयरफोन लगा कर, सेम फीलिंग आती है😁😹

28/07/2017

ਕੈਂਸਰ ਕੋਈ ਬਿਮਾਰੀ ਨਹੀਂ ਬਲਕਿ ਇੱਕ ਧੰਦਾ ਹੈ

ਤੁਹਾਨੂੰ ਯਕੀਨ ਕਰਨਾ ਮੁਸ਼ਕਿਲ ਹੋਵੇਗਾ ਪਰ ਕੈਂਸਰ ਕੋਈ ਬਿਮਾਰੀ ਨਹੀਂ ਬਲਕਿ ਸਿਰਫ ਇੱਕ ਧੰਦਾ ਹੈ

ਕੈਂਸਰ ਹਰ ਪਾਸੇ ਫੈਲ ਚੁੱਕਾ ਹੈ ; ਇਸਨੇ ਬੁੱਢੇ ਜਵਾਨ ਬੱਚੇ ਸਮੇਤ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ...

ਇਹ ਅਦਭੁੱਤ ਪੋਸਟ ਸ਼ੇਅਰ ਕਰਨ ਨਾਲ ਸੰਸਾਰ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਦਾ ਇਸ ਸਭ ਵਿੱਚ ਹੱਥ ਹੋਣ ਦੀ ਗੱਲ ਸਾਹਮਣੇ ਆਵੇਗੀ ਅਤੇ ਉਹ ਨਾਰਾਜ਼ ਵੀ ਹੋਣਗੇ..

ਕੀ ਤੁਹਾਨੂੰ ਪਤਾ ਹੈ ਕਿ ' world without cancer' ਨਾਮੀਂ ਕਿਤਾਬ ਉੱਤੇ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਉੱਤੇ ਅੱਜ ਤੱਕ ਵੀ ਪਾਬੰਦੀ ਲੱਗੀ ਹੋਈ ਹੈ..?

ਇਹ ਜਾਣ ਲਵੋ ਕਿ ਕੈਂਸਰ ਨਾਮ ਦੀ ਕੋਈ ਬਿਮਾਰੀ ਨਹੀਂ ਹੈ..ਇਹ ਸਿਰਫ ਵਿਟਾਮਿਨ ਬੀ17 ਦੀ ਕਮੀ ਹੈ ਹੋਰ ਕੁਝ ਨਹੀਂ

ਕੀਮੋਥੈਰੇਪੀ ਸਰਜਰੀ ਜਾਂ ਅਜਿਹੀਆਂ ਦਵਾਈਆਂ ਜਿਨ੍ਹਾਂ ਦੇ ਭਾਰੀ ਸਾਈਡ ਇਫੈਕਟ ਹਨ ਆਦਿ ਤੋਂ ਕਿਨਾਰਾ ਕਰਨਾ ਚਾਹੀਦਾ ਹੈ..

ਤੁਹਾਨੂੰ ਯਾਦ ਹੋਵੇਗਾ ਕਿ ਕਾਫੀ ਪਹਿਲਾਂ ਸਮੁੰਦਰ ਵਿਚ ਜਿਆਦਾਤਰ ਸਮਾਂ ਬਿਤਾਉਣ ਵਾਲੇ ਬਹੁਤ ਸਾਰੇ ਲੋਕਾਂ ਦੀ ਸਕਰਵੀ ਨਾਮਕ ਬਿਮਾਰੀ ਕਾਰਨ ਜਾਨ ਚਲੀ ਗਈ ਸੀ...ਇਸ ਬਿਮਾਰੀ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਅਤੇ ਬਹੁਤ ਸਾਰੇ ਲੋਕਾਂ ਨੇ ਇਸਤੋਂ ਕਾਫੀ ਕਮਾਈ ਕੀਤੀ. .ਬਾਅਦ ਵਿਚਪਤਾ ਲੱਗਾ ਕਿ ਇਹ ਸਿਰਫ ਵਿਟਾਮਿਨ ਸੀ ਦੀ ਕਮੀ ਸੀ...ਜਿਸ ਦਾ ਮਤਲਬ ਹੈ ਕਿ ਇਹ ਕੋਈ ਬਿਮਾਰੀ ਨਹੀਂ ਸੀ

ਕੈਂਸਰ ਵੀ ਬਿਲਕੁਲ ਇਸੇ ਤਰ੍ਹਾਂ ਹੈ..ਮੰਡੀਵਾਦੀ ਸੋਚ ਦੇ ਲੋਕਾਂ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੇ ਕੈਂਸਰ ਉਦਯੋਗ ਸਥਾਪਿਤ ਕੀਤਾ ਅਤੇ ਇਸ ਨੂੰ ਇਕ ਵਪਾਰ ਵਜੋਂ ਵਿਕਸਿਤ ਕੀਤਾ ਜਿਸ ਨਾਲ ਉਨ੍ਹਾਂ ਨੂੰ ਬਿਲੀਅਨਾਂ ਵਿੱਚ ਆਮਦਨ ਹੁੰਦੀ ਹੈ..

ਕੈਂਸਰ ਨਾਮਕ ਧੰਦਾ ਦੂਜੇ ਸੰਸਾਰ ਯੁੱਧ ਮਗਰੋਂ ਸ਼ੁਰੂ ਹੋਇਆ..ਇਸ ਨਾਲ ਲੜਨ ਲਈ ਕਿਸੇ ਇੰਤਜਾਰ,ਜਾਣਕਾਰੀਆਂ ਜਾਂ ਭਾਰੀ ਖਰਚਿਆਂ ਦੀ ਲੋੜ ਨਹੀਂ ਹੈ..ਇਹਨਾਂ ਦਾ ਮਕਸਦ ਸਿਰਫ ਮੰਡੀ ਦੀ ਸੋਚ ਵਾਲੇ ਵਿਅਕਤੀਆਂ ਦੀਆਂ ਜੇਬਾਂ ਭਰਨਾ ਹੈ...ਖਾਸ ਤੌਰ ਤੇ ਉਦੋਂ ਜਦੋਂ ਕੈਂਸਰ ਦਾ ਇਲਾਜ ਬਹੁਤ ਪਹਿਲਾਂ ਲੱਭਿਆ ਜਆ ਚੁੱਕਾ ਹੈ..

ਕੈਂਸਰ ਦੀ ਰੋਕਥਾਮ ਅਤੇ ਇਲਾਜ ਹੇਠ ਲਿਖੇ ਅਨੁਸਾਰ ਸੰਭਵ ਹੈ

ਕੈਂਸਰ ਬਾਰੇ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੈਂਸਰ ਹੈ ਕੀ..

ਕੀ ਅੱਜ ਵੀ ਕੋਈ ਸਕਰਵੀ ਨਾਲ ਮਰਦਾ ਹੈ? ਨਹੀਂ ਕਿਉਂਕਿ ਇਸਦਾ ਇਲਾਜ ਹੈ

ਕਿਉਂਕਿ ਕੈਂਸਰ ਸਿਰਫ ਵਿਟਾਮਿਨ ਬੀ17 ਦੀ ਕਮੀ ਹੈ ਇਸ ਲਈ ਹਰ ਰੋਜ 15 ਤੋਂ 20 ਖੁਮਾਣੀ( apricot) ਦੇ ਬੀਜ/ਗੁਠਲੀ ਖਾਣਾ ਇਸਦੇ ਇਲਾਜ ਲਈ ਬਹੁਤ ਹੈ..

ਕੱਚੀ ਅਤੇ ਤਾਜ਼ੀ ਉੱਗੀ ਹੋਈ ਕਣਕ ਦੇ ਪੱਤੇ ਖਾਓ..ਇਹ ਇੱਕ ਜਾਦੂਈ ਕੈਂਸਰ-ਵਿਰੋਧੀ ਦਵਾਈ ਹੈ..ਕਿਉਂਕਿ ਇਹ ਤਰਲ ਆਕਸੀਜਨ ਅਤੇ ਸਭ ਤੋਂ ਵਧ ਤਾਕਤਵਰ ਕੈਂਸਰ ਵਿਰੋਧੀ ਪਦਾਰਥ ਲੈਟਰਾਈਲ ਦਾ ਭਰਪੂਰ ਸੋਮਾ ਹੈ..ਇਹ ਤੱਤ ਸੇਬ ਦੇ ਬੀਜਾਂ ਵਿੱਚ ਵਿਟਾਮਿਨ ਬੀ17 ਦੇ ਨਿਤਰੇ ਰੂਪ( Amygdalin ) ਦੇ ਰੂਪ ਵਿੱਚ ਮੌਜੂਦ ਹੁੰਦਾ ਹੈ.

ਅਮਰੀਕਾ ਦੇ ਦਵਾਈ ਉਦਯੋਗ ਨੇ ਲੈਟਰਾਈਲ ਦੀ ਪੈਦਾਵਾਰ ਰੋਕਣ ਲਈ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ..ਇਹ ਦਵਾਈ ਮੈਕਸੀਕੋ ਵਿੱਚ ਬਣਾਈ ਜਾ ਰਹੀ ਹੈ ਅਤੇ ਯੂ.ਐੱਸ.ਏ. ਵਿੱਚ ਸਮੱਗਲ ਕੀਤੀ ਜਾ ਰਹੀ ਹੈ

ਡਾ. ਹੈਰਲਡ ਡਬਲਯੂ ਮੈਨਰ ਨੇ " Death of cancer" ਨਾਮਕ ਕਿਤਾਬ ਵਿੱਚ ਦੱਸਿਆ ਹੈ ਕਿ ਲੈਟਰਾਈਲ ਨਾਲ ਕੈਂਸਰ ਦੇ ਇਲਾਜ ਵਿੱਚ 90% ਤੋਂ ਵੀ ਵੱਧ ਸਫਲਤਾ ਮਿਲੀ ਹੈ

(Amygdalin ) ਵਿਟਾਮਿਨ ਬੀ17 ਦੇ ਸੋਮੇ

ਫਲਾਂ ਦੀਆਂ ਗੁਠਲੀਆਂ ਜਾਂ ਬੀਜ: ਇਨ੍ਹਾਂ ਵਿੱਚ ਸਭ ਤੋਂ ਵੱਧ ਬੀ17 ਮੌਜੂਦ ਹੁੰਦਾ ਹੈ..ਇਨਾਂ ਵਿੱਚ ਸੇਬ ਖੁਮਾਣੀ/ਖੁਰਮਾਣੀ ਆੜੂ ਨਾਸ਼ਪੱਤੀ ਅਤੇ ਸੁੱਕੇ ਬੇਰਾਂ ਦੇ ਬੀਜ ਸ਼ਾਮਿਲ ਹਨ

ਕਾਮਨ ਬੀਨਸ ਅਤੇ ਅਨਾਜ: ਇਸ ਵਿੱਚ ਬੀਨਸ ਜਾਂ ਫਲੀਆਂ,ਮਸਰੀ ਦੇ ਪੌਧੇ ਦੇ ਪੱਤੇ,ਲਾਈਮਾ ਬੀਨ ਅਤੇ ਮਟਰ ਸ਼ਾਮਿਲ ਹਨ

ਗਿਰੀਆਂ ਵਿੱਚ ਕੌੜੇ ਬਦਾਮ(ਕੁਦਰਤੀ ਤੌਰ ਤੇ ਬੀ17 ਦਾ ਸਭਤੋਂ ਭਰਪੂਰ ਸੋਮਾ) ਅਤੇ ਭਾਰਤੀ ਬਦਾਮ

ਹਰ ਤਰਾਂ ਦੇ ਸ਼ਹਿਤੂਤ ਜਾਂ ਬੈਰੀਜ਼ ਜਿਵੇਂ ਬਲੂਬੈਰੀ ਰਾਸਪਬੈਰੀ ਸਟ੍ਰਾਬਰੀ ਅਤੇ ਬਲੈਕ ਮਲਬੈਰੀ

ਬੀਜ ਜਿਵੇਂ ਤਿਲ, ਅਲਸੀ ਦੇ ਬੀਜ,ਲੀਨਨ ਜਾਂ ਪਟਸਨ ਦੇ ਬੀਜ

ਜੌਂ,ਜਵਾਰ,ਬਰਾਉਨ ਰਾਈਸ,ਬਲੈਕ ਵ੍ਹੀਟ,ਅਲਸੀ ਦੇ ਬੀਜ,ਬਾਜਰਾ ਅਤੇ ਰਾਈ ਦਾ ਦਲੀਆ

ਪੈਡੀ, ਯੈਸਟ,ਸਵੀਟਮੀਟ ਅਤੇ ਕੱਦੂ

ਹੋਰ ਕੈਂਸਰ-ਵਿਰੋਧੀ ਖਾਣੇ ਜਿਵੇਂ-

ਖੁਮਾਣੀ,ਗਿਰੀਆਂ,ਫਾਵਾ ਬੀਨਸ,ਕਣਕ ਦਾ ਘਾਹ,ਐਲਡਰਬੈਰੀ,ਬੱਕਵ੍ਹੀਟ,ਸੌਰਗ੍ਹਮ,ਕਾਜੂ,ਮਕੈਡਮੀਆ ਨਟਸ,ਬੀਨ ਸਪਰੂਟਸ

ਸਾਰੇ ਵਿਟਾਮਿਨ ਬੀ17 ਦੇ ਭਰਪੂਰ ਸਰੋਤ ਹਨ

ਇਸਤੋਂ ਇਲਾਵਾ ਬਰਤਨ ਅਤੇ ਹੱਥ ਧੋਣ ਵਾਲੇ ਤਰਲ ਖਾਣਾ ਵੀ ਕੈਂਸਰ ਦਾ ਮੁੱਖ ਕਾਰਨ ਹੈ, ਇਸ ਲਈ ਸਭ ਦਾ ਇਹ ਚੀਜਾਂ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ..ਹੁਣ ਤੁਸੀ ਕਹੋਗੇ ਕਿ ਅਸੀਂ ਤਾਂ ਇਹਨਾਂ ਨੂੰ ਖਾਂਦੇ ਨੀ...
ਪਰ ਫੇਰ ਵੀ ਤੁਸੀਂ ਹਰ ਰੋਜ ਅਜਿਹੇ ਤਰਲਾਂ ਨਾਲ ਹੱਥ ਅਤੇ ਬਰਤਨ ਧੋਂਦੇ ਹੋ...
ਇਹ ਤਰਲ ਬਰਤਨਾਂ ਦੀ ਸਤਹ ਤੇ ਰਚ ਜਾਂਦੇ ਹਨ ..ਤੁਸੀਂ ਇਸ ਬਰਤਨ ਨੂੰ ਸੌ ਵਾਰ ਵੀ ਪਾਣੀ ਨਾਲ ਧੋ ਲਵੋ ਤਾਂ ਵੀ ਇਹ ਕੈਮੀਕਲ ਉਤਰਦੇ ਨਹੀਂ...ਇਸ ਤਰਾਂ ਖਾਣਾ ਪਕਾਉਣ ਜਾਂ ਖਾਣ ਸਮੇਂ ਇਹ ਕੈਮੀਕਲ ਭੋਜਨ ਰਾਹੀਂ ਸਾਡੇ ਅੰਦਰ ਚਲਾ ਜਾਂਦਾ ਹੈ ਅਤੇ ਅਸੀਂ ਹਰ ਰੋਜ਼ ਇਸਨੂੰ ਖਾਈ ਜਾ ਰਹੇ ਹਾਂ.

ਖੂਨ ਦਾ ਕੈਂਸਰ ਕਰਨ ਵਾਲੇ ਪਦਾਰਥ ਨਾ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਤੋਂ ਬਚਾਓ..
ਇਸੇ ਤਰਾਂ ਹੀ ਫਲ ਸਬਜ਼ੀਆਂ ਨੂੰ ਵੀ ਕਿਸੇ ਤਰਾਂ ਦੇ ਕੈਮੀਕਲ ਨਾਲ ਨਾ ਧੋਵੋ ਕਿਉਂਕਿ ਕੈਮੀਕਲ ਲਗਣ ਤੋਂ ਬਾਅਦ ਇਹ ਫਲ ਸਬਜ਼ੀਆਂ ਦੇ ਟਿਸ਼ੂ ਵਿੱਚ ਰਚ ਜਾਂਦਾ ਹੈ ਅਤੇ ਕਿੰਨੇ ਵੀ ਪਾਣੀ ਨਾਲ ਇਸਨੂੰ ਧੋ ਲਵੋ ਇਹ ਨਿਕਲਦਾ ਨਹੀਂ...
ਇਸਦੀ ਬਜਾਏ ਫਲ ਸਬਜ਼ੀਆਂ ਨੂੰ ਲੂਣ ਵਾਲੇ ਪਾਣੀ ਵਿੱਚ ਡੁੱਬੋ ਕੇ ਰੱਖੋ ਅਤੇ ਫਿਰ ਸਾਫ ਪਾਣੀ ਨਾਲ ਧੋਵੋ ਅਤੇ ਇਨਾਂ ਨੂੰ ਤਾਜ਼ਾ ਰੱਖਣ ਲਈ ਸਿਰਕੇ ਦਾ ਇਸਤੇਮਾਲ ਕਰੋ

ਅਨੁਵਾਦ :- Aman Lochma

19/03/2017

ਬੋਤਲ ਡੱਕ ਜਾਣਾ ਸਭ ਤੋਂ ਖ਼ਤਰਨਾਕ ਨਹੀਂ ਹੁੰਦਾ...
ਕਿਲੋ ਮੱਛੀ ਵੀ ਛੱਕ ਜਾਣਾ ਸਭ ਤੋਂ ਖ਼ਤਰਨਾਕ ਨਹੀਂ ਹੁੰਦਾ...
ਸਭ ਤੋਂ ਖ਼ਤਰਨਾਕ ਹੁੰਦਾ ਹੈ
ਕੜਾਕੇ ਦੀ ਠੰਢ 'ਚ ਵਿਆਹ 'ਤੇ ਜਾਣਾ
ਬਿਨਾਂ ਘੁੱਟ ਪੀਤੇ ਭੰਗੜਾ ਪਾਉਣਾ
ਤੇ ਸੋਫ਼ੀ ਹੀ ਘਰ ਪਰਤ ਆਉਣਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਪਤਨੀ ਦੇ ਡਰ ਤੋਂ ਸੋਫ਼ੀ ਬਣ ਜਾਣਾ ।
#ਪਾਸ਼ ਦੀ ਭੂਆ ਦਾ ਮੁੰਡਾ

18/03/2017

ਖੀਰਾ ਤੇ ਮਤੀਰਾ ਕੱਢਦੇ ਨੇ ਗਰਮੀ,
ਪਡਿਤਾਂ ਜਿਹਾ ਨੀ ਹੁੰਦਾ ਕੋਈ ਭਰਮੀ,
ਸਾਉਣ ਵਾਲੇ ਮੰਜੇ ਤੇ ਨੀ ਰੋਟੀ ਖਾਈ ਦੀ,
ਔਖੇ ਵੇਲੇ ਛੱਡੀਏ ਨਾ ਬਾਹ ਭਾਈ ਦੀ;
ਜਿਹੜੇ ਬੈਠ ਜਾਈਏ ਰੁੱਖ ਨਹੀਉ ਪੁਟੀ ਦਾ,
ਹੋਜੇ ਜੇ ਜਵਾਨ ਪੁੱਤ ਨਹੀਉ ਕੁੱਟੀ ਦਾ।।

15/03/2017

ਕੌਲੀਆਂ ਭਦੌੜ, ਨਾ ਕੜਾਹਾ ਭਾਈ ਰੂਪੇ ਜੈਸਾ,
ਘਾਂਗੇ ਦਾ ਪਲੰਘ ਹੈ, ਮਸ਼ਹੂਰ ਜੁੱਤੀ ਡੱਲੇ ਦੀ ।
ਕੜਮੀਂ ਤੰਬਾਟੋ, ਮਿੱਠੀ ਗਾਜਰ ਚੁਹਾਨ ਕਿਆਂ ਦੀ,
ਆ ਜੇ ਕਰਨਾਲ ਖਾ ਲੱਜ਼ਤ ਦਹੀਂ-ਭੱਲੇ ਦੀ ।
ਟੇਸ਼ਨ ਬਠਿੰਡਾ, ਤੇ ਸਰਾਂ ਨਾ ਨੂਰ-ਮਹਿਲ ਜੈਸੀ,
ਤਾਲ ਤਲਵੰਡੀ ਦਾ, ਸੁਹਾਵੇ ਢਾਬ ਮੱਲੇ ਦੀ ।
ਮੇਰਠ ਜਿਹਾ ਗੁੜ, 'ਬਾਬੂ' ਅੰਬ ਨਾ ਅੰਬਾਲੇ ਜੈਸੇ,
ਲਹਿਰੀਏ ਪਟਿਆਲੇ ਤੇ ਜ਼ਨਾਨੀ ਜੋਗੇ-ਰੱਲੇ ਦੀ ।

15/03/2017

ਬੀਕਾਨੇਰ ਬੋਤੇ, ਮੱਝਾਂ ਚੰਗੀਆਂ ਬਹੌਲਪੁਰ,
ਸਿੰਧ ਦੀ ਮਦੀਨ, ਲੈਣੇ ਬਲਦ ਹਿਸਾਰ 'ਚੋਂ ।
ਨਾਸਕ ਦੇ ਪਾਨ, ਬਾਂਸ ਥਿਆਉਣੇ ਨਾ ਬਰੇਲੀ ਜੈਸੇ,
ਮਥਰਾ ਦੇ ਪੇੜੇ, ਰਿਉੜੀ ਰੁਹਤਕ ਬਜ਼ਾਰ 'ਚੋਂ ।
ਕੋਟੇ ਖੁਰਮਾਨੀ, ਹੈਨਾ ਸਰਦੇ ਪਿਸ਼ੌਰ ਜੈਸੇ,
ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਧਾਰ 'ਚੋਂ ।
ਸੋਮਨਾਥ ਮੋਤੀ, ਹੀਰੇ ਹੈਦਰਾ ਅਬਾਦ ਚੰਗੇ,
'ਬਾਬੂ' ਮੀਲ ਮੀਲ ਤੋਂ ਦਮ੍ਹਕ ਮਾਰੇ ਹਾਰ 'ਚੋਂ ।

10/03/2017

ਗੱਡੇ ਹੰਢਿਆਏ, ਸੀਰ ਵਾਲੀ ਦੀ ਗੰਡਾਸੀ ਚੰਗੀ,
ਸਾਰੰਗੀ ਸੰਘੇੜਿਆਂ ਦੀ, ਬਣਨ ਕੂੰਡੇ ਰਾਂਮਤੇ ।
ਗੰਢੇ ਇੰਦਗੜ੍ਹ ਦੇ, ਨਕੋਦਰ ਚਿਲਮ ਚੰਗੀ,
ਬੱਸ ਹੋ ਗਈ ਨਾਸ ਦੀ ਗਿੱਦੜ-ਬਹੇ ਗਾਮ ਤੇ ।
ਆਧਨੀਏਂ ਕਹੀ ਮੂਲਿਆਂ ਵਾਲੇ ਦੀ ਦਰਾਤੀ ਚੰਗੀ,
ਵਿੱਚੇ ਉੱਚੀ ਰੱਖਦੇ ਬਣਾਕੇ ਖਾਨਾ ਲਾਮ੍ਹ ਤੇ ।
'ਰਜਬ ਅਲੀ' ਜਿਹੜੇ ਗੋਲੇ ਵਾਲੇ ਦੇ ਫਿਰਾਏ ਬੋਤੇ,
ਹਰ ਮੇਲੇ ਜਾ ਕੇ ਲੱਗ ਜਾਮਦੇ ਇਨਾਮ ਤੇ ।

10/03/2017

ਲੋਟ ਘੁਮਿਆਰੇ, ਨਿਉਲ ਰਾਮੇ ਕੇ ਬਣਨ ਚੰਗੇ,
ਲਾਪਰਾਂ ਦੀ ਮੱਕੀ, ਤੇ ਖਿਡੌਣੇ ਚੰਗੇ ਰੋਪੜ ਦੇ ।
ਪਉਏ ਭੈਣੀ ਸਾਹਿਬ, ਜੋੜੀ ਬਣੇਂ ਨਾ ਘੜੂੰਏਂ ਜੈਸੀ,
ਮੱਟ ਜੰਘੀਰਾਣੇ ਦੇ ਬਣਾ ਕੇ ਉਤੋਂ ਚੋਪੜ ਦੇ ।
ਕੋਟਲੇ ਦੀ ਮੇਥੀ, ਨਾ ਮਤੀਰਾ ਰਾਸੂਵਾਲ ਜੈਸਾ,
ਮਿੱਠਾ ਲੱਗੇ ਜਾਣੀਂ ਚੱਬ ਜਾਂ ਸਣ੍ਹੇ ਖਰੋਪੜ ਦੇ ।
'ਰਜਬ ਅਲੀ' ਸੇਲਾ ਭਾਈ ਕੋਟ ਦਾ ਮਸ਼ਹੂਰ ਬਾਹਲਾ,
ਸਾਰ ਪਾਰ ਲੰਘ ਜੇ ਵਿਚਾਲੇ ਠੋਕਿਆਂ ਖੋਪੜ ਦੇ ।

10/03/2017

ਭੰਗ ਰਿਖੀਕੇਸ਼,
ਚਾਹ ਨਾ ਮਿਲੇ ਡੇਹਰਾਦੂਨ ਜੈਸੀ,
ਭੂਰੀ ਖੇਮਕਰਨ ਦੀ,
ਕਸੂਰ ਚੂੜਾ ਦੰਦ ਦਾ ।
ਸੰਗਤ ਪਿੱਪਲ,
ਲੰਮੀ ਜੈਸੇ ਦਰਵਾਜ਼ੇ ਹੈ ਨਹੀਂ,
ਰੱਖਿਆ ਅਲਹਿਦਾ ਜਿਹਾ ਤਰੀਕਾ ਉੱਚੀ ਕੰਧ ਦਾ ।
ਸਫ਼ਾ ਜੰਗ ਭਾਈ ਬਖ਼ਤੌਰ 'ਚ ਬਣਾਉਂਦੇ ਸੋਹਣੇ,
ਛਜਲੀ ਤੇ ਛੱਜ ਚੰਗਾ
ਹੁੰਦਾ ਜੋਗਾ ਨੰਦ ਦਾ ।
ਤਿਉਂ ਜਣਿਆਂ ਦੇ ਛੰਦ ਹਾਸ-ਰਸ ਦਾ ਨਮੂਨਾ ਇੱਕੋ,
'ਬਾਊ ਜੀ', ਤੇ 'ਮਾਘੀ ਸਿਉਂ', ਮਰਾਝ ਵਾਲੇ 'ਚੰਦ' ਦਾ ।

10/03/2017

ਦੱਖਣ ਦਾ ਹੀਰਾ ਚੰਗਾ,
ਕਾਬਲੀ ਮਮੀਰਾ ਚੰਗਾ,
ਥਲੀ ਦਾ ਮਤੀਰਾ ਚੰਗਾ,
ਕਮਾਦ ਚੰਗੇ ਪੁਆਧ ਦੇ ।
ਬਲ੍ਹਦ ਨਗੌਰੀ ਤੇ
ਅੰਬਰਸਰ ਜੌਹਰੀ ਚੰਗੇ,
ਲੁੰਗੀਆਂ ਪਿਸ਼ੌਰੀ,
ਚੌਲ ਚੰਗੇ ਫ਼ਤਿਆਬਾਦ ਦੇ ।
ਆਗਰੇ ਦੇ ਰੋਜ਼ੇ ਚੰਗੇ,
ਸ਼ਿਮਲੇ ਦੇ ਨਿਉਜ਼ੇ ਚੰਗੇ,
ਗੰਗਾ ਦੇ ਨਗੋਜੇ ਚੰਗੇ,
ਵਧ ਕੇ ਖ਼ਰਾਦ ਦੇ ।
ਸਾਦਕੀ ਦੇ ਦਾਨੇ ਚੰਗੇ,
ਰੋਹਤਕ ਮਖਾਣੇ ਚੰਗੇ,
ਸਰਸੇ ਪਲਾਣੇ ਚੰਗੇ,
'ਰਜਬ ਅਲੀ' ਆਦਿ ਦੇ ।

10/03/2017

ਰੋਪੜ ਦੇ ਤਾਲੇ ਚੰਗੇ, ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ।
ਮੇਰਠ ਦਾ ਗੁੜ, ਗੰਨੇ ਚੰਗੇ ਉੜ ਮੁੜ,
ਜੀ ਜਗਾਧਰੀ ਦੇ ਪੁੜ, ਚੰਗੇ ਲਗਦੇ ਪਰਾਤ ਦੇ ।
ਦਿੱਲੀ ਦੇ ਹਕੀਮ, ਕਲਕੱਤੇ ਦੇ ਮੁਨੀਮ ਚੰਗੇ,
ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ ।
ਪੈਰਸ ਮੱਹਲ ਤੇ ਲਾਹੌਰ ਵਿੱਚ ਮੱਲ ਚੰਗੇ,
'ਰਜਬ ਅਲੀ' ਫਲ, ਕਸ਼ਮੀਰ ਭਾਂਤ-ਭਾਂਤ ਦੇ ।

10/03/2017

ਲੁਧਿਆਣੇ ਜ਼ੀਨ ਚੰਗੀ, ਦੁਆਬੇ ਦੀ ਜ਼ਮੀਨ ਚੰਗੀ,
ਸਿੰਧ ਦੀ ਮਦੀਨ ਜੀ ਰੁਹਾਲ ਚਾਲ ਤੁਰਦੀ ।
ਹਾਕਮ ਅੰਗਰੇਜ਼, ਤਬਰੇਜ਼ ਦੇ ਦੁਸ਼ਾਲੇ ਚੰਗੇ,
ਦਿੰਦੇ ਦੂਰ ਭੇਜ ਮੇਜ਼ ਕਰਤਾਰਪੁਰ ਦੀ ।
ਕੋਇਟੇ ਦੇ ਬਦਾਮ ਤੇ ਕਸੂਰ ਦੇ ਲਗਾਮ ਚੰਗੇ,
ਕਾਨ੍ਹਪੁਰ ਆਮ, ਬਿਲਟੀ ਮੰਗਾ ਲਉ ਧੁਰ ਦੀ ।
'ਬਾਊ' ਵਾਰਤਾ ਕਤੇਬੀ, ਚੀਨ ਦੇਸ਼ ਦੀ ਰਕੇਬੀ,
ਤੇ ਬਠਿੰਡੇ ਦੀ ਜਲੇਬੀ, ਜਾਵੇ ਸ਼ਹਿਤ ਵਾਂਗੂੰ ਖੁਰਦੀ ।

10/03/2017

ਕਿਤੇ ਝਾੜ ਨਾਲ ਝਾੜ, ਕਿਤੇ ਜੰਗਲ ਪਹਾੜ,
ਕਿਤੇ ਧਰਤੀ ਨੂੰ ਪਾੜ, ਕੇ ਵਗਾਈਆਂ ਨਦੀਆਂ ।
ਵਗਦੀਆਂ ਨੂੰ ਚੱਲਆਿਂ ਗੁਜ਼ਰ ਸਦੀਆਂ ।
ਹਰੇ ਰੁੱਖ ਫੁੱਲ ਬੂਰ, ਮੇਵੇ ਨਾਲ ਭਰਪੂਰ,
ਛਾਵੇਂ ਬਹਿ ਕੇ ਹੋ 'ਜੇ ਦੂਰ, ਤਕਲੀਫ਼ ਰਾਹੀ ਦੀ ।
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

10/03/2017

ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ 'ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?
ਕਿਸ ਬਿਧ ਪਾਣੀ 'ਤੇ ਟਿਕਾਈ ਧਰਤੀ ?
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

10/03/2017

ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ ।
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ ।
ਹੇਠਾਂ ਥੰਮ੍ਹ ਨਾ ਘਲਿਆਰੇ, ਕੀ ਅਕਾਸ਼ ਨੂੰ ਸਹਾਰੇ,
ਵੇਖ ਕੇ ਹੈਰਾਨ ਸਾਰੇ, ਕੁਦਰਤ ਮਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

10/03/2017

ਛੇ ਦਾ ਬੈਂਤ

ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ,
ਅਤੇ ਕਾਗਲਾ ਪਾਉਣਗੇ ਡੰਡ ਛੀਏ ।
ਵਾਲਦੈਨ, ਹਕੀਮ ਤੇ ਨਾਰ, ਨੌਕਰ,
ਮਿੱਤਰ, ਪੀਰ ਦੁੱਖ ਲੈਣਗੇ ਵੰਡ ਛੀਏ ।
ਸ਼ੇਰ, ਸੂਰਮਾ, ਨਾਗ, ਸੰਸਾਰ, ਬਿੱਛੂ,
ਬਾਜ਼ ਹਰਖ ਕੇ ਕਰਨ ਨਾ ਕੰਡ ਛੀਏ ।
ਉਹ ਤਾਂ ਮੌਤ ਦਾ ਖ਼ੌਫ਼ ਨਾ ਕਰਨ ਕੋਈ,
ਸਗੋਂ ਵੱਧ ਫੈਲਾਂਵਦੇ ਝੰਡ ਛੀਏ ।
ਕੀੜੇ, ਆਹਣ, ਕੁਆਰੀ, ਕੂੰਜ, ਮ੍ਰਿਗ, ਬੇੜਾ,
ਧੋਖਾ ਖਾਣ ਜੇ ਛੋਡਗੇ ਮੰਡ ਛੀਏ ।
ਬਾਹਮਣ, ਬਾਣੀਏਂ, ਜੈਨ, ਰਜਪੂਤ, ਸੱਯਦ,
ਜ਼ਿਆਦਾ ਭਾਵੜੇ ਭੋਗਦੇ ਰੰਡ ਛੀਏ ।
ਛੇੜੂ, ਛੜਾ, ਪਾਹੜਾ, ਨਾਈ ਡੂੰਮ, ਪਾਠੀ,
ਜ਼ਿਆਦਾ ਖਾਣ ਜਹਾਨ ਤੇ ਖੰਡ ਛੀਏ ।
ਠਾਣਾ ਸਿੰਘ, ਫਤਿਹ, ਭਗਤ ਰਾਮ, ਸਾਈਂ,
ਜਾਨਾਂ, ਮੱਘਰ ਨ ਕਰਨ ਘੁਮੰਡ ਛੀਏ ।

10/03/2017

ਪੰਜ ਦਾ ਬੈਂਤ

ਗਊ, ਛੱਤਰੀ, ਕੰਨਿਆਂ, ਮੱਲ, ਸਾਧੂ,
ਕਲੂ ਕਾਲ ਮੇਂ ਛੋੜ ਗਏ ਸੱਤ ਪੰਜੇ ।
ਥਿੰਦਾ, ਦੁੱਧ, ਬਦਾਮ, ਤੇ ਮਾਸ ਆਂਡੇ,
ਆਹਾ ਥੋਕ ਵਧਾਂਵਦੇ ਰੱਤ ਪੰਜੇ ।
ਠੱਗੀ, ਚੋਰੀਆਂ, ਚੁਗ਼ਲੀਆਂ, ਝੂਠ, ਜੂਆ,
ਡੋਬ ਦੇਣ ਇਨਸਾਨ ਨੂੰ ਧੱਤ ਪੰਜੇ ।
ਪੁੰਨ ਜਾਪ ਤੇ, ਸ਼ਰਮ ਤੇ ਸੱਚ, ਸੇਵਾ,
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ ।
ਰੂਈ, ਰੇਸ਼ਮ, ਉੰਨ, ਤੇ ਸਣ, ਕਿਉੜਾ,
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ ।

10/03/2017

ਚਾਰ ਦਾ ਬੈਂਤ

ਸਾਇਆ ਸੰਘਣੀ ਸਰਦ ਜ਼ਰੂਰ ਦਿੰਦੇ,
ਪਿੱਪਲ, ਨਿਮ, ਸ਼ਰੀਂਹ ਤੇ ਬੋਹੜ ਚਾਰੇ ।
ਦੁੱਖ ਦੇਣ ਨ ਚੱਲੀਏ ਪੈਰ ਨੰਗੇ,
ਕੰਡਾ, ਕੰਚ, ਅਰ ਠੀਕਰੀ, ਰੋੜ ਚਾਰੇ ।
ਪਿੱਛੇ ਲੱਗੀਆਂ ਲਹਿਣ ਬੀਮਾਰੀਆਂ ਨਾ,
ਦੱਦ, ਖੰਘ, ਅਧਰੰਗ ਤੇ ਕੋਹੜ ਚਾਰੇ ।
ਵੱਸ ਭੂਤ, ਸਪੂਤ, ਸਰਵੈਂਟ, ਚੇਲਾ,
ਨਹੀਂ ਕਰਨ ਜ਼ਬਾਨ ਸੇ ਮੋੜ ਚਾਰੇ ।
ਦਾਤਾ, ਭੰਡ, ਗੰਢ-ਕੱਟ, ਜੁਆਰੀਆ ਵੀ,
ਧਨ ਦਿਨ ਮੇਂ ਦੇਣ ਨਖੋੜ ਚਾਰੇ ।
ਜਤੀ, ਸਖ਼ੀ, ਅਵਤਾਰ ਤੇ ਹੋਰ ਸੂਰਾ,
ਠੀਕ ਰੱਖਦੇ ਧਰਮ ਦੀ ਲੋੜ ਚਾਰੇ ।
ਦਿਲ, ਦੁੱਧ ਤੇ ਕੰਚ ਸਮੇਤ ਪੱਥਰ,
ਫਟੇ ਜੁੜਨ ਨ ਫੇਰ ਲਗ ਜੋੜ ਚਾਰੇ ।
ਸੱਸੂ, ਹਰਨ, ਜੈਕਾਲ ਸਮੇਤ ਲੂੰਬੜ,
ਕੁੱਤਾ ਦੇਖਕੇ ਜਾਣ ਸਿਰ ਤੋੜ ਚਾਰੇ ।
ਠਾਣੇਦਾਰ, ਮੁਟਿਆਰ, ਚਕੋਰ, ਹਾਥੀ,
ਜਦੋਂ ਤੁਰਨਗੇ ਕਰਨ ਮਰੋੜ ਚਾਰੇ ।
ਇੱਕ ਵੇਲਣਾ, ਜੋਕ ਤੇ ਭੌਰ, ਮੱਖੀ,
ਭਰੇ ਰਸਾਂ ਨੂੰ ਲੈਣ ਨਿਚੋੜ ਚਾਰੇ ।
ਦੂਤੀ, ਚੁਗ਼ਲ, ਅੰਗਰੇਜ਼, ਬਦਕਾਰ ਤੀਵੀਂ,
ਦੇਣ ਯਾਰ ਸੇ ਯਾਰ ਵਿਛੋੜ ਚਾਰੇ ।
'ਰਜਬ ਅਲੀ' ਕਬਿੱਤ ਤੇ ਬੈਂਤ ਦੋਹਰਾ,
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ ।

10/03/2017

ਤਿੰਨ ਦਾ ਬੈਂਤ

ਇੱਕ ਤੋਪ, ਪਸਤੌਲ, ਬੰਦੂਕ ਤੀਜੀ,
ਦੱਬੋ ਲਿਬਲਿਬੀ ਕਰਨਗੇ ਫ਼ੈਰ ਤਿੰਨੇਂ ।
ਹੰਸ, ਫ਼ੀਲ, ਮੁਕਲਾਵੇ ਜੋ ਨਾਰ ਆਈ,
ਮੜਕ ਨਾਲ ਉਠਾਂਵਦੇ ਪੈਰ ਤਿੰਨੇਂ ।
ਅਗਨ-ਬੋਟ, ਤੇ ਸ਼ੇਰ, ਸੰਸਾਰ ਤੀਜਾ,
ਸਿੱਧੇ ਜਾਣ ਦਰਿਆ 'ਚੋਂ ਤੈਰ ਤਿੰਨੇਂ ।
ਝੂਠ ਬੋਲਦੇ, ਬੋਲਦੇ ਸੱਚ ਥੋੜ੍ਹਾ,
ਠੇਕੇਦਾਰ, ਵਕੀਲ ਤੇ ਸ਼ਾਇਰ ਤਿੰਨੇਂ ।
ਇੱਕ ਸਰਪ ਤੇ ਹੋਰ ਬੰਡਿਆਲ, ਠੂੰਹਾਂ,
ਰਹਿਣ ਹਰ ਘੜੀ ਘੋਲਦੇ ਜ਼ਹਿਰ ਤਿੰਨੇਂ ।
ਛਾਲ ਮਾਰ ਦੀਵਾਰ ਨੂੰ ਟੱਪ ਜਾਂਦੇ,
ਨ੍ਹਾਰ, ਚੋਰਟਾ, ਲੱਲਕਰੀ ਟੈਰ ਤਿੰਨੇਂ ।
ਜੂਏਬਾਜ਼ ਤੇ ਟਮਟਮਾਂ ਵਾਹੁਣ ਵਾਲਾ,
ਅਤੇ ਵੇਸਵਾ ਸ਼ਰਮ ਬਗ਼ੈਰ ਤਿੰਨੇ ।
ਨਾਚਾ, ਨਕਲੀਆ ਔਰ ਗਾਮੰਤਰੀ ਵੀ,
ਜਿੱਥੇ ਖੜਨ ਲਗਾਂਵਦੇ ਲਹਿਰ ਤਿੰਨੇਂ ।
ਨਵਾਂ ਆਸ਼ਕੀ, ਤੇ ਗਧਾ, ਗਾਹ ਵਾਲਾ,
ਠੀਕ ਭਾਲਦੇ ਸਿਖਰ ਦੁਪਹਿਰ ਤਿੰਨੇਂ ।
ਸ਼ਾਹੂਕਾਰ, ਹਕੀਮ, ਕਲਰਕ ਤੀਜਾ,
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇਂ ।
ਊਠ, ਸਾਹਨ ਤੇ ਅਉਰ ਪਠਾਨ ਤੀਜਾ,
ਦਿਲੋਂ ਨਹੀਂ ਗੰਵਾਂਵਦੇ ਵੈਰ ਤਿੰਨੇਂ ।
'ਰਜਬ ਅਲੀ' ਗ਼ੁਲਾਮ ਤੇ ਜੱਟ, ਚੂਹੜਾ,
ਰੱਜੇ ਨਹੀਂ ਗੁਜ਼ਾਰਦੇ ਖ਼ੈਰ ਤਿੰਨੇਂ ।

10/03/2017

ਪਰਵਾਹ ਕੀ ਤੇਰੇ ਘਰ, ਜ਼ਰੀ, ਪੱਟ ਦੀ ਨਾ ਸਰ,
ਸੋਨਾ ਚਾਂਦੀ ਦਿੱਤੇ ਕਰ, ਤੂੰ ਮਿੱਟੀ 'ਚੋਂ ਪੈਦਾ ਹੈ,
ਹੀਰੇ ਮੋਤੀਆਂ ਦੀ ਭਟਕ ਅਲਹਿਦਾ ਹੈ ।
ਬਾਲੂ-ਸ਼ਾਹੀ ਤੇ ਬਦਾਨੇ, ਪੇੜੇ, ਰਿਉੜੀਆਂ, ਮਖਾਣੇ,
ਬੰਦਿਆ ਲੈ ਲਾ ਮਨ ਭਾਣੇ, ਜਿਹੜੀ ਚੀਜ਼ ਚਾਹੀਦੀ ?
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

10/03/2017

ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ 'ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਅੰਦਾਜ਼ਾ ਲਾਵੇ ਤੇਰੀ ਮੱਤ ਦਾ ।
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

10/03/2017

ਗੁਰੂ ਹਰਿ ਦਾ ਦੁਆਰਾ ਮੱਲਿਆ, ਦੀਵਾ ਅੰਦਰ ਨਾਮ ਦਾ ਜਲਿਆ,
ਪਿਤਾ ਕਾਲੂ ਵਣਜ ਨੂੰ ਘੱਲਿਆ, ਸੱਚੇ ਕਰੇ ਸੇ ਸੌਦੇ ਜੀ ।
ਨਾਲ ਮੁਸ਼ਕਲ ਮਿਲਦੇ ਅਹੁਦੇ ਜੀ ।
ਤੋਲੇ ਤੱਕੜੀ ਤੇ ਪਕੜ ਪੰਸੇਰਾ, ਸ਼ਾਵਾ ਧਨ ਤਿਆਗੀ ਸ਼ੇਰਾ,
ਕਹੀ ਜਾਂਦੇ 'ਤੇਰਾ ਤੇਰਾ', ਬਸ ਦਾਣੇ ਸਾਰੇ ਤੁੱਲਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

10/03/2017

ਘਰ ਖੱਤਰੀ ਦੇ ਜਨਮ ਜਹਾਨਾਂ, ਦੂਜਾ ਬਾਲਾ ਜਾਟ ਦੀਵਾਨਾ,
ਤੀਜਾ ਮੀਰ ਰਲਿਆ ਮਰਦਾਨਾ, ਕੱਠੇ ਬਹਿਕੇ ਸਾਜ਼ ਵਜਾਉਂਦੇ ਸੀ ।
ਰੱਬ ਨਾਂ ਦੇ ਸੋਹਲੇ ਗਾਉਂਦੇ ਸੀ ।
ਦੇਵੇ ਛੂਤ ਢੁੱਕਣ ਨਾ ਨੇੜੇ, ਵੜੇ ਭੂਤ-ਭਰਮ ਨਾ ਵੇਹੜੇ,
ਬਹਿ ਕੇ ਤਿੱਕੜੀ ਰਾਗ ਨੂੰ ਛੇੜੇ, ਪਰ ਨਗਮੇਂ ਜਿਉਂ ਬੁਲਬੁਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

10/03/2017

ਜਦੋਂ ਗੁਰੂ ਸੀ ਉਮਰ ਦੇ ਲੈਰੇ, ਮੱਝਾਂ ਚਾਰਨ ਇੱਕ ਜਾ ਬਹਿ ਰ੍ਹੇ,
ਪੈ ਗਏ ਧੁੱਪ ਵਿਚ ਸਿਖ਼ਰ ਦੁਪਹਿਰੇ, ਜਬ ਸੂਰਜ ਸਿਰ ਤੇ ਆਇਆ ਸੀ ।
ਸੱਪ ਫਨ ਦਾ ਕਰ 'ਤਾ ਸਾਇਆ ਸੀ ।
ਗੱਲ ਕਿਸੇ ਨੇ ਨਗਰ ਵਿੱਚ ਦਸ 'ਤੀ, ਐਥੇ ਐਹੋ ਜ੍ਹੀ ਪਵਿੱਤਰ ਹਸਤੀ,
ਸਾਰੀ ਵੇਖਣ ਜਾਂਦੀ ਬਸਤੀ, ਸੁਣ ਪੜਦੇ ਕੰਨਾਂ ਦੇ ਖੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

10/03/2017

ਗੱਲ ਰੱਬ ਦੇ ਬੰਦੇ ਦੀ ਤੋਰੀ, ਡਾਢੇ ਰੰਗਤ ਬਣਾ 'ਤੀ ਗੋਰੀ,
ਅੱਖ ਰਸ ਦੀ ਭਰੀ ਕਟੋਰੀ, ਪਿੰਡਿਉਂ ਕਸਤੂਰੀ ਮਹਿਕੇ ਜੀ ।
ਮੱਥਾ ਚੰਦਰਮਾਂ ਵਾਂਗੂੰ ਟਹਿਕੇ ਜੀ ।
ਤਸਵੀਰ ਬਣੀ ਮਨ-ਮੋਹਣੀ, ਕੱਦ 'ਮਿਆਨਾ' ਸਜੇ ਖੜ੍ਹੋਣੀ,
ਦੰਦਰਾਲ ਯੂਸਫ਼ੋਂ ਸੋਹਣੀ, ਜਬ ਹਸਦੇ ਫ਼ਲਾਵਰ ਡੁਲ੍ਹਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

10/03/2017

ਦੇਵਾਂ ਕਾਵਿ ਸੁਣਾ ਹੱਸ-ਹੱਸ ਮੈਂ, ਬੜਾ ਭਰ 'ਤਾ ਤਰਜ਼ ਵਿੱਚ ਰਸ ਮੈਂ,
ਕਰਾਂ ਪਹਿਲੇ ਗੁਰਾਂ ਦਾ ਜੱਸ ਮੈਂ, ਮੇਰੀ ਜੀਭ ਕੀ ਸਿਫ਼ਤ ਕਰ ਸਕਦੀ ਐ ।
ਕਲਮ ਲਿਖਦੀ ਰਹੀ, ਲਿਖ ਥਕਦੀ ਐ ।
ਲਿਆ ਉੱਤਮ ਬੰਸ ਵਿਚ ਜਰਮ ਐਂ, ਹੁੰਦਾ ਪਿਤਾ ਦੇ ਦੁਆਰੇ ਧਰਮ ਐਂ,
ਪਿੰਡਾ ਨਰਮ ਮਖ਼ਮਲੋਂ ਨਰਮ ਐਂ, ਚਿਹਰਾ ਵਾਂਗ ਗੁਲਾਬੀ ਫੁੱਲ ਦੇ ਐ ।
ਗੁਰੂ ਨਾਨਕ ਸਾਂਝੇ ਕੁੱਲ ਦੇ ਐ ।

10/03/2017

ਜੱਗ ਰੰਗਲਾ ਬਣਾ 'ਤਾ, ਜੋ ਸ਼ੈ ਮੰਗੇ ਰੂਹ ਰਜਾ 'ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ ?
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

Address


Alerts

Be the first to know and let us send you an email when Rajindersingh posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share