For Punjab News

  • Home
  • For Punjab News

For Punjab News FOR PUNJAB MEDIA BELONGS TO INDIAN PUNJABI LANGUAGE NEWS CHANNEL ,WHERE WE DISCUSS THE CURRENT ISSUE
(1)

05/03/2022
01/08/2020
ਕੀਮਤ ll Keemat ll New Punjabi Short Movie 2020 ll Discover Punjab Productions Bhadaur

ਪਿਆਰੇ ਦੋਸਤੋ...ਡਿਸਕਵਰ ਪੰਜਾਬ ਚੈਨਲ ਤੇ ਭਦੌੜ ਆਲ਼ਿਆਂ ਦੇ ਸਹਿਯੋਗ ਨਾਲ਼ ਤਿਆਰ ਕੀਤੀ ਲਘੂ ਫਿਲਮ "ਕੀਮਤ" ਆਪ ਸਭ ਦੀ ਕਚਹਿਰੀ ਵਿੱਚ ਹਾਜ਼ਰ ਹੈ...
ਇਹ ਫਿਲਮ ਕੁਝ ਨਵੇਂ ਮਿੱਤਰਾਂ ਨਾਲ਼ ਕੀਤਾ ਇੱਕ ਤਜਰਬਾ ਹੈ..ਜੋ ਪਿਆਰੇ ਇਨਸਾਨ ਹੋਣ ਦੇ ਨਾਲ਼-ਨਾਲ਼ ਚੰਗੇ ਅਦਾਕਾਰ ਵੀ ਸਾਬਿਤ ਹੋਏ ਨੇ...
ਬਹੁਤ ਸਾਰੀਆਂ ਖ਼ਾਮੀਆਂ ਵੀ ਹੋਣਗੀਆਂ ਤੇ ਤੁਸੀਂ ਬੇਝਿਜਕ ਉਹਨਾਂ ਖ਼ਾਮੀਆਂ ਤੋਂ ਜਾਣੂ ਵੀ ਕਰਵਾਉਣਾ ਤਾਂ ਕਿ ਅੱਗੇ ਤੋਂ ਸੁਧਾਰ ਕੀਤਾ ਜਾ ਸਕੇ...
ਆਪ ਸਭ ਦੇ ਕੀਮਤੀ ਸੁਝਾਵਾਂ ਦਾ ਇੰਤਜ਼ਾਰ ਰਹੇਗਾ, ਉਮੀਦ ਹੈ ਪਿਆਰ ਬਖ਼ਸ਼ੋਗੇ....
ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸਹਿਯੋਗ ਕਰਨ ਵਾਲੇ ਸਾਰੇ ਮਿੱਤਰਾਂ ਦਾ ਤਹਿ ਦਿਲੋਂ ਸ਼ੁਕਰਾਨਾ....
ਪਿਆਰ ਸਤਿਕਾਰ ...ਜ਼ਿੰਦਗੀ ਜ਼ਿੰਦਾਬਾਦ
https://m.youtube.com/watch?v=SFEZWzTxmCk&t=16s

Artist - Jass Dhillon, Kewal Kranti, Sahib Sandhu, Rajwinder Singh, Laddi Gill, Sukhchain Ghaint, Sunny Ji, Jaggu Driver, Seera Athwal, Dhan...

ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਬੀਤੀ ਰਾਤ ਨਾਭਾ ਜੇਲ ਕਾਂਡ ਦੇ ਮੁੱਖ ਮੁਲ...
21/07/2020

ਖ਼ਤਰਨਾਕ ਗੈਂਗਸਟਰ ਨੀਟਾ ਦਿਓਲ ਵਲੋਂ ਜੇਲ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਬੀਤੀ ਰਾਤ ਨਾਭਾ ਜੇਲ ਕਾਂਡ ਦੇ ਮੁੱਖ ਮੁਲਜ਼ਮ ਅਤੇ ਖਤਰਨਾਕ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵੱਲੋਂ ਜੇਲ ਦੇ ਅੰਦਰ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਗਈ। ਜਿਸ ਨੂੰ ਸਿਪਾਹੀ ਸੁਖਚੈਨ ਸਿੰਘ ਨੇ ਨਾਕਾਮ ਕਰ ਦਿੱਤਾ। ਮੌਕੇ 'ਤੇ ਸਹਾਇਕ ਸੁਪਰਡੈਂਟ ਸੰਦੀਪ ਸਿੰਘ ਪਹੁੰਚ ਗਏ, ਜਿਨ੍ਹਾਂ ਨੂੰ ਨੀਟਾ ਦਿਓਲ ਨੇ ਦੱਸਿਆ ਕਿ ਮੇਰੀ ਪਤਨੀ ਨੂੰ ਮੋਬਾਇਲ ਬਰਾਮਦ ਹੋਣ ਦੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਜਿਸ ਕਰਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ।
ਸਹਾਇਕ ਸੁਪਰਡੈਂਟ ਅਨੁਸਾਰ ਦੋ ਦਿਨ ਪਹਿਲਾਂ ਇਸ ਗੈਂਗਸਟਰ ਪਾਸੋਂ ਮੋਬਾਇਲ ਬਰਾਮਦ ਹੋਇਆ ਸੀ। ਇਸ ਸਮੇਂ ਇਹ ਬਲਾਕ ਨੰਬਰ 1 ਦੀ ਚੱਕੀ ਨੰਬਰ 3 ਵਿਚ ਬੰਦ ਹੈ। ਮੈਕਸੀਮਮ ਸਕਿਓਰਿਟੀ ਜ਼ਿਲ੍ਹਾ ਜੇਲ ਵਿਚ 27 ਨਵੰਬਰ 2016 ਦੀ ਜੇਲ ਬ੍ਰੇਕ ਦੌਰਾਨ ਨੀਟਾ ਦਿਓਲ ਸਾਜ਼ਿਸ਼ਕਰਤਾ ਸੀ। ਕੁਝ ਸਮੇਂ ਬਾਅਦ ਪੁਲਸ ਨੇ ਨੀਟਾ ਖ਼ਿਲਾਫ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ 'ਤੇ ਧਾਰਾ 309 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਸ ਪ੍ਰੋਡਕਸ਼ਨ ਵਰੰਟ 'ਤੇ ਨੀਟਾ ਨੂੰ ਹਿਰਾਸਤ ਵਿਚ ਲੈ ਕੇ ਪੜਤਾਲ ਕਰੇਗੀ। ਦੂਜੇ ਪਾਸੇ ਨੀਟਾ ਦੇ ਵਕੀਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਪ੍ਰੀਤ ਨੀਟਾ ਨੂੰ ਵਾਰ-ਵਾਰ ਸੋਚੀ ਸਮਝੀ ਸਾਜ਼ਿਸ਼ ਅਧੀਨ ਝੂਠੇ ਪੁਲਸ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਨੀਟਾ ਦਿਓਲ ਨੂੰ ਸਾਜ਼ਿਸ਼ ਅਧੀਨ ਮਰਵਾਇਆ ਜਾ ਸਕਦਾ ਹੈ।

ਸਿੱਧੂ ਮੂਸੇਵਾਲਾ 'ਤੇ ਹੋਇਆ ਨਵਾਂ ਪਰਚਾ : ਟ੍ਰੈਂਡਿੰਗ ਗਾਣੇ 'ਸੰਜੂ' ਨੇ ਫਸਾਇਆਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵਿਵਾਦਗ੍ਰਸਤ ਗਾਇਕ ਸਿੱਧੂ ...
20/07/2020

ਸਿੱਧੂ ਮੂਸੇਵਾਲਾ 'ਤੇ ਹੋਇਆ ਨਵਾਂ ਪਰਚਾ : ਟ੍ਰੈਂਡਿੰਗ ਗਾਣੇ 'ਸੰਜੂ' ਨੇ ਫਸਾਇਆ
ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲਾ ਵੱਲੋ ਹਿੰਸਾ ਤੇ ਗੰਨ ਕਲਚਰ ਨੂੰ ਪ੍ਰੋਮੋਟ ਕਰਦਿਆਂ ਪੋਸਟ ਕੀਤੀ ਨਵੀਂ ਵੀਡੀਓ 'ਸੰਜੂ' ਦੇ ਮਾਮਲੇ ਵਿਚ ਉਸ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ ਜਦਕਿ ਪੁਲਿਸ ਪਹਿਲਾਂ ਦਰਜ ਹੋਏ ਆਰਮਜ਼ ਕੇਸ ਵਿਚ ਉਸਨੂੰ ਮਿਲੀ ਜ਼ਮਾਨਤ ਖਾਰਜ ਕਰਵਾਉਣ ਲਈ ਹਾਈ ਕੋਰਟ ਜਾਣ ਦੀ ਤਿਆਰੀ ਵਿਚ ਹੈ। ਇਹ ਜਾਣਕਾਰੀ ਪੰਜਾਬ ਦੇ ਏ ਡੀ ਜੀ ਪੀ ਅਤੇ ਡਾਇਰੈਕਟਰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਅਰਪਿਤ ਸ਼ੁਕਲਾ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ 'ਸੰਜੂ' ਗਾਣੇ ਦੇ ਮਾਮਲੇ ਿਵਚ ਉਸਦੇ ਖਿਲਾਫ ਮੁਹਾਲੀ ਦੇ ਫੇਜ਼ 4 ਵਿਚ ਧਾਰਾ 188, 294, 504 ਅਤੇ 120 ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਬਰਨਾਲਾ ਪੁਲਿਸ ਦੇ ਕਥਿਤ 2 ਝੂਠੇ ਕੇਸਾਂ ਦੀ ਗੂੰਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਗਈ ਹੈ। ਜਿਸ ਦੇ ਚਲਦਿਆਂ ਹਾਈਕੋਰਟ ਨੇ ਦਸਮੇਸ਼ ਟ...
17/07/2020

ਬਰਨਾਲਾ ਪੁਲਿਸ ਦੇ ਕਥਿਤ 2 ਝੂਠੇ ਕੇਸਾਂ ਦੀ ਗੂੰਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੱਕ ਵੀ ਪਹੁੰਚ ਗਈ ਹੈ। ਜਿਸ ਦੇ ਚਲਦਿਆਂ ਹਾਈਕੋਰਟ ਨੇ ਦਸਮੇਸ਼ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ਖਿਲਾਫ ਸੀਆਈਏ ਬਰਨਾਲਾ ਦੀ ਪੁਲਿਸ ਵੱਲੋਂ ਕੁਝ ਸਮਾਂ ਪਹਿਲਾਂ ਦਰਜ਼ ਕੀਤੇ 2 ਵੱਖ ਵੱਖ ਕੇਸਾਂ ਦੀ ਤਫਤੀਸ਼ ਬਰਨਾਲਾ ਪੁਲਿਸ ਤੋਂ ਬਦਲ ਕੇ ਸੰਗਰੂਰ ਦੇ ਐਸਪੀ ਗੁਰਮੀਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਦੱਸਿਆ ਕਿ 10 ਮਾਰਚ 2020 ਨੂੰ ਸੀਆਈਏ ਸਟਾਫ਼ ਦੇ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਦੁਆਰਾ ਉਨ੍ਹਾਂ ਦੇ ਘਰ ਰੇਡ ਕੀਤੀ ਗਈ। ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਬਿੱਟੂ ਤੇ ਉਸ ਦੇ ਪੰਜ ਸਾਥੀਆਂ ਵਿਰੁੱਧ ਪੁਲਿਸ ਨੇ 307 ਆਈਪੀਸੀ ਤੇ 25 ਆਰਮਜ਼ ਐਕਟ ਅਤੇ ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ 2 ਵੱਖ ਵੱਖ ਕੇਸ ਦਰਜ ਕੀਤੇ ਗਏ। ਹਾਈਕੋਰਟ ਚ, ਇਨਸਾਫ ਦੀ ਗੁਹਾਰ ਲਗਾਉਣ ਪਹੁੰਚੀ ਸੁਖਪਾਲ ਕੌਰ ਦਾ ਦੋਸ਼ ਹੈ ਕਿ ਸੀਆਈਏ ਸਟਾਫ ਦੀ ਪੁਲਿਸ ਨੇ ਬਿੱਟੂ ਉੱਪਰ 290 ਗ੍ਰਾਮ ਨਸ਼ੀਲਾ ਪਾਊਡਰ ਅਤੇ 2 ਪਿਸਤੌਲ ਬਿਲਕੁਲ ਝੂਠੇ ਪਾ ਦਿੱਤੇ ਗਏ। ਜਦੋਂ ਕਿ ਜਦੋਂ ਪੁਲਿਸ ਉਸ ਨੂੰ ਮੇਰੀ ਹਾਜਿਰੀ ਚ, ਜਦੋਂ ਘਰੋਂ ਫੜ੍ਹ ਕੇ ਲੈ ਕੇ ਗਈ ਤਾਂ ਉਦੋਂ ਅਜਿਹਾ ਕੁਝ ਵੀ ਬਰਾਮਦ ਨਹੀਂ ਹੋਇਆ।
ਕਹਿਣੀ ਤੇ ਕਥਨੀ ਦੇ ਪੂਰੇ ਨਹੀਂ ਐਸਐਸਪੀ ਗੋਇਲ
ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਕਿਹਾ ਕਿ ਉਹ ਮੀਡੀਆ ਚ, ਐਸਐਸਪੀ ਗੋਇਲ ਦੇ ਚੰਗਾ ਹੋਣ ਬਾਰੇ ਕਾਫਪ ਗੁਣਗਾਣ ਸੁਣਦੀ ਸੀ। ਐਸਐਸਪੀ ਮੀਡੀਆਂ ਰਾਹੀਂ ਲੋਕਾਂ ਨੂੰ ਹੋਕਾ ਦਿੰਦੇ ਰਹੇ ਕਿ ਜੇ ਪੁਲਿਸ ਕਿਸੇ ਨਾਲ ਧੱਕਾ ਕਰੇ, ਤਾਂ ਉਹ ਸਿੱਧਾ ਉਨ੍ਹਾਂ ਕੋਲ ਪਹੁੰਚ ਜਾਣ। ਇਸ ਉਮੀਦ ਨਾਲ ਮੈਂ ਕਈ ਵਾਰ ਐਸਐਸਪੀ ਨੂੰ ਮਿਲਣ ਉਨਾਂ ਦੇ ਦਫਤਰ ਅਤੇ ਸੀਆਈਏ ਸਟਾਫ ਚ, ਵੀ ਗਈ। ਪਰੰਤੂ ਉਨਾਂ ਇਨਸਾਫ ਤਾਂ ਕੀ ਦੇਣਾ ਸੀ, ਉਸ ਦੀ ਗੱਲ ਸੁਣਨ ਲਈ ਵੀ ਟਾਈਮ ਨਹੀਂ ਦਿੱਤਾ। ਜਿਸ ਤੋਂ ਖਫਾ ਹੋ ਕੇ ਉਸਨੂੰ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਨੰਬਰ ਸੀ. ਆਰ .ਐਮ- ਐਮ ਨੰਬਰ 13952 ਆਫ 2020 ਤੇ ਦਾਇਰ ਕਰਨ ਨੂੰ ਮਜਬੂਰ ਹੋਣਾ ਪਿਆ।

- ਹਾਈਕੋਰਟ ਦੇ ਹੁਕਮ ਤੇ ਬਦਲੀ ਤਫਤੀਸ਼, ਜਾਗੀ ਇਨਸਾਫ ਦੀ ਉਮੀਦ
ਸੁਖਪਾਲ ਕੌਰ ਨੇ ਦੱਸਿਆ ਕਿ ਹਾਈਕੋਰਟ ਨੇ ਸੁਣਵਾਈ ਕਰਦਿਆਂ ਡੀ.ਜੀ .ਪੀ ਪੰਜਾਬ ਪੁਲਿਸ ਨੂੰ ਤਫਤੀਸੀ ਅਫ਼ਸਰ ਬਦਲਣ ਦਾ ਹੁਕਮਾਂ ਦੇ ਦਿੱਤਾ। ਜਿਸ ਤੋਂ ਬਾਅਦ ਦੋਵਾਂ ਕੇਸਾਂ ਦੀ ਤਫਤੀਸ਼ ਹੁਣ ਐੱਸਪੀ ਸੰਗਰੂਰ ਗੁਰਮੀਤ ਸਿੰਘ ਸਿੱਧੂ( ਪੀ. ਬੀ. ਆਈ/ ਓ. ਸੀ. ਸੀ. ਡਬਲਯੂ ਐਂਡ ਨਾਰਕੋਟਿਕਸ ਨੂੰ ਸੌਂਪੀ ਗਈ ਹੈ । ਉਨਾਂ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਹੁਣ ਸੰਗਰੂਰ ਪੁਲਿਸ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵਗੀ।
ਜੇਲ੍ਹ ਬੰਦ ਬਿੱਟੂ ਦੇ ਹੱਕ 'ਚ ਉਤਰੇ ਮੋਹਤਬਰ ਨੁਮਾਇੰਦੇ
ਤਫਤੀਸ਼ ਬਦਲਣ ਤੋਂ ਬਾਅਦ ਸ਼ੁਕਰਵਾਰ ਨੂੰ ਐਸਪੀ ਗੁਰਮੀਤ ਸਿੰਘ ਸਿੱਧੂ ਕੋਲ ਆਪਣਾ ਪੱਖ ਪੇਸ਼ ਕਰਨ ਲਈ ਬਿੱਟੂ ਦੀ ਪਤਨੀ ਸੁਖਪਾਲ ਕੌਰ ਅਤੇ ਉਸ ਦੇ ਨਾਲ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ, ਪੰਚਾਇਤ ਸੰਮਤੀ ਮਹਿਲ ਕਲਾਂ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਹੈਰੀ ,ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ , ਸਾਬਕਾ ਵਾਇਸ ਚੇਅਰਮੈਨ ਰੂਬਲ ਗਿੱਲ ਕੈਨੇਡਾ ,ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ- ਬਾਹਮਣੀਆਂ, ਸਰਪੰਚ ਮਨਜੀਤ ਕੌਰ ਕਲਾਲਾ, ਸਰਪੰਚ ਬਲੌਰ ਸਿੰਘ ਤੋਤੀ ਮਹਿਲ ਕਲਾਂ, ਸਰਪੰਚ ਕੁਲਦੀਪ ਸਿੰਘ ਗੁਰਮ , ਹਰਜਿੰਦਰ ਸਿੰਘ ਸੋਹੀ ਠੁੱਲੀਵਾਲ ,ਟਰੱਕ ਯੂਨੀਅਨ ਦੇ ਮੈਨੇਜਰ ਸਮਰੱਥ ਸਿੰਘ ਮਹਿਲ ਖ਼ੁਰਦ, ਸਰਪੰਚ ਸਿਮਲਜੀਤ ਕੌਰ ਛੀਨੀਵਾਲ ਕਲਾਂ , ਸਰਪੰਚ ਧਰਮਪਾਲ ਸਿੰਘ, ਇਕਬਾਲ ਸਿੰਘ ਖਿਆਲੀ, ਬੇਅੰਤ ਸਿੰਘ ਮਹਿਲ ਖ਼ੁਰਦ ਆਦਿ ਤਫ਼ਤੀਸ਼ ਅਫ਼ਸਰ ਕੋਲ ਬਿੱਟੂ ਦੀ ਸਫਾਈ ਪੇਸ਼ ਕਰਨ ਲਈ ਪਹੁੰਚੇ। ਸਾਰਿਆਂ ਨੇ ਤਫਤੀਸ਼ ਅਧਿਕਾਰੀ ਨੂੰ ਇੱਕ ਸੁਰ ਹੋ ਕੇ ਕਿਹਾ ਕਿ ਅਰਸ਼ਦੀਪ ਸਿੰਘ ਬਿੱਟੂ ਤੇ ਪੁਲਿਸ ਵੱਲੋਂ ਨਸ਼ੀਲਾ ਪਾਊਡਰ ਅਤੇ 2 ਪਿਸਤੌਲ ਪਾ ਦਿੱਤੇ ਹਨ। ਸਾਰਾ ਇਲਾਕਾ ਜਾਣਦਾ ਹੈ ਕਿ ਬਿੱਟੂ ਨਸ਼ਾ ਤਸਕਰੀ ਨਹੀਂ ਕਰਦਾ। ਉਨਾਂ ਕਿਹਾ ਕਿ ਬਰਨਾਲਾ ਪੁਲਿਸ ਅਰਸ਼ਦੀਪ ਬਿੱਟੂ ਨੂੰ ਕਈ ਕੇਸਾਂ ਦਾ ਭਗੌੜਾ ਕਹਿੰਦੀ ਹੈ, ਜਦੋਂ ਕਿ ਉਸ ਦੀ ਗਿਰਫਤਾਰੀ ਤੋਂ ਪਹਿਲਾ ਏਐਸਪੀ ਪ੍ਰੱਗਿਆ ਜੈਨ ਬਕਾਇਦਾ ਟਰੱਕ ਯੂਨੀਅਨ ਚ, ਬਿੱਟੂ ਨਾਲ ਯੂਨੀਅਨ ਚ, ਆਪਣਾ ਦਫਤਰ ਬਣਾਉਣ ਲਈ ਜਗ੍ਹਾ ਮੰਗਣ ਗਈ ਸੀ। ਉਸ ਸਮੇਂ ਮਹਿਲ ਕਲਾਂ ਦਾ ਐਸਐਚਉ ਵੀ ਮੌਜੂਦ ਸੀ। ਜੇਕਰ ਬਿੱਟੂ ਭਗੌੜਾ ਸੀ ਤਾਂ ਉਦੋਂ ਹੀ ਉਸ ਨੂੰ ਫੜ੍ਹ ਲੈਣਾ ਚਾਹੀਦਾ ਸੀ। ਉੱਧਰ ਐੱਸਪੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਫਤੀਸ ਸ਼ੁਰੂ ਕਰ ਦਿੱਤੀ ਹੈ, ਤੱਥਾਂ ਦੇ ਆਧਾਰ ਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ।

ਮੋਗਾ : ਕੱਪੜਾ ਵਪਾਰੀ ਦੇ ਕਤਲ ਕਾਂਡ 'ਚ ਨਵਾਂ ਮੋੜ, ਇਸ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀਮੰਗਲਵਾਰ ਦੇਰ ਸ਼ਾਮ ਗਲੀ ਨੰਬਰ-2 ਨਿਊ ਟਾਊਨ ਵਿਚ ...
15/07/2020

ਮੋਗਾ : ਕੱਪੜਾ ਵਪਾਰੀ ਦੇ ਕਤਲ ਕਾਂਡ 'ਚ ਨਵਾਂ ਮੋੜ, ਇਸ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ
ਮੰਗਲਵਾਰ ਦੇਰ ਸ਼ਾਮ ਗਲੀ ਨੰਬਰ-2 ਨਿਊ ਟਾਊਨ ਵਿਚ ਸਥਿਤ ਸੁਪਰ ਸ਼ਾਈਨ ਸ਼ੋਅਰੂਮ ਦੇ ਮਾਲਕ ਦਰਸ਼ਨ ਸਿੰਘ ਦੇ ਨੌਜਵਾਨ ਪੁੱਤਰ ਅਤੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਉਰਫ ਪਿੰਕਾ ਦੇ ਕਤਲ ਕਾਂਡ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਸੁੱਖਾ ਗਿੱਲ ਲੰਮਾ ਨਾਮਕ ਨੌਜਵਾਨ ਨੇ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ। ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸੁੱਖਾ ਗਿੱਲ ਲੰਮਾ ਨਾਮਕ ਫੇਸਬੁਕ ਖਾਤੇ 'ਤੇ ਲਿਖਿਆ ਗਿਆ ਹੈ ਕਿ ਸੂਪਰ ਸ਼ਾਈਨ ਵਾਲੇ ਨਾਲ ਉਸ ਦਾ ਪਿਛਲੇ ਦੋ ਦਿਨ ਤੋਂ ਕੋਈ ਮਸਲਾ ਚੱਲ ਰਿਹਾ ਸੀ, ਜਿਸ ਲਈ ਉਨ੍ਹਾਂ ਇਸ (ਤੇਜਿੰਦਰ) ਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਗੱਲ ਖ਼ਤਮ ਕਰਨੀ ਹੈ ਤਾਂ ਕਰ ਲੈ ਨਹੀਂ ਤਾਂ ਅੰਜਾਮ ਮਾੜਾ ਹੋਵੇਗਾ, ਇਹ ਗੱਲ ਖ਼ਤਮ ਕਰਨ ਦੀ ਜਗ੍ਹਾ ਪੁਲਸ ਕੋਲ ਚਲਾ ਗਿਆ ਜੋ ਬਹੁਤ ਵੱਡੀ ਗ਼ਲਤੀ ਸੀ, ਇਸ ਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ।
ਕਤਲ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਲਿਖਿਆ ਗਿਆ ਹੈ ਕਿ ਪੁਲਸ ਆਪਣੀ ਡਿਊਟੀ ਕਰਕੇ ਅਤੇ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ। ਇਹ ਕਤਲ ਮੈਂ (ਸੁੱਖਾ ਗਿੱਲ ਲੰਮੇ) ਅਤੇ ਹਰਵਿੰਦਰ ਸਿੰਘ ਸੰਧੂ ਨੇ ਕੀਤਾ ਹੈ। ਬਾਕੀ ਜੇ ਕਿਸੇ ਦੇ ਮਨ ਵਿਚ ਕੋਈ ਭੁਲੇਖਾ ਹੈ ਤਾਂ ਉਹ ਵੀ ਕੱਢ ਦੇਵਾਂਗੇ।
ਦੂਜੇ ਪਾਸੇ ਡੀ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਇਸ ਸਬੰਧੀ ਇਕ ਪੋਸਟ ਫੇਸਬੁੱਕ 'ਤੇ ਪਾਈ ਗਈ ਹੈ ਅਤੇ ਇਹ ਵਾਇਰਲ ਵੀ ਹੋ ਰਹੀ ਹੈ। ਪੁਲਸ ਵਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਬਹੁਤ ਜਲਦ ਸੁਲਝਾ ਲਿਆ ਜਾਵੇਗਾ।

ਅੱਠ ਪੁਲਿਸ ਮੁਲਾਜ਼ਮਾਂ ਦਾ ਕਾਤਲ  ਅੱਤਵਾਦੀ ਵਿਕਾਸ ਦੂਬੇ ਗ੍ਰਿਫਤਾਰਕਾਨਪੁਰ ਕਤਲ ਕਾਂਡ ਦੇ ਮੁੱਖ ਦੋਸ਼ੀ ਅੱਤਵਾਦੀ ਵਿਕਾਸ ਦੂਬੇ ਨੂੰ ਆਖਰਕਾਰ ਗ੍ਰਿ...
09/07/2020

ਅੱਠ ਪੁਲਿਸ ਮੁਲਾਜ਼ਮਾਂ ਦਾ ਕਾਤਲ ਅੱਤਵਾਦੀ ਵਿਕਾਸ ਦੂਬੇ ਗ੍ਰਿਫਤਾਰ
ਕਾਨਪੁਰ ਕਤਲ ਕਾਂਡ ਦੇ ਮੁੱਖ ਦੋਸ਼ੀ ਅੱਤਵਾਦੀ ਵਿਕਾਸ ਦੂਬੇ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਸ ਅੱਤਵਾਦੀ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਹੈ। ਹਾਸਲ ਜਾਣਕਾਰੀ ਅਨੁਸਾਰ ਉਹ ਉਜੈਨ ਦੇ ਮਹਾਕਾਲ ਮੰਦਰ ਵਿੱਚ ਆਤਮ ਸਮਰਪਣ ਕਰਨਾ ਚਾਹੁੰਦਾ ਸੀ, ਪਰ ਇਸ ਦੀ ਜਾਣਕਾਰੀ ਪਹਿਲਾਂ ਹੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਸੀ।

ਬਾਦਲਕਿਆਂ ਨੇ ਬਚਾਇਆ ਪਰ SIT ਨੇ ਸਰੂਪ ਚੋਰੀ ਮਾਮਲੇ ਚ ਜੋੜਿਆ ਸੌਦਾ ਸਾਧਫ਼ਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ...
06/07/2020

ਬਾਦਲਕਿਆਂ ਨੇ ਬਚਾਇਆ ਪਰ SIT ਨੇ ਸਰੂਪ ਚੋਰੀ ਮਾਮਲੇ ਚ ਜੋੜਿਆ ਸੌਦਾ ਸਾਧ
ਫ਼ਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ 'ਚ ਸਾਲ 2015 'ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ 'ਚ ਸੌਦਾ ਸਾਧ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਸੌਦਾ ਸਾਧ ਇਸ ਵੇਲੇ ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

ਲੇਡੀ ਪੁਲਿਸ ਸਬ ਇੰਸਪੈਕਟਰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ 'ਚ ਗ੍ਰਿਫਤਾਰ ਇਕ ਲੇਡੀ ਪੁਲਿਸ ਸਬ ਇੰਸਪੈਕਟਰ ਨੂੰ 35 ਲੱਖ ਰੁਪਏ ਰਿਸ਼ਵਤ ਮੰਗਣ ...
06/07/2020

ਲੇਡੀ ਪੁਲਿਸ ਸਬ ਇੰਸਪੈਕਟਰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ 'ਚ ਗ੍ਰਿਫਤਾਰ
ਇਕ ਲੇਡੀ ਪੁਲਿਸ ਸਬ ਇੰਸਪੈਕਟਰ ਨੂੰ 35 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਕੇਸ ਨੂੰ ਰਫਾ ਦਫਾ ਕਰਨ ਲਈ ਇਹ ਰਿਸ਼ਵਤ ਮੰਗੀ ਸੀ। ਸਪੈਸ਼ਨ ਟੀਮ ਨੇ 20 ਲੱਖ ਰੁਪਏ ਰਿਸ਼ਵਤ ਤੇ ਸਬੂਤਾਂ ਸਮੇਤ ਲੇਡੀ ਪੁਲਿਸ ਸਬ ਇੰਸਪੈਕਟਰ ਸ਼ਵੇਤਾ ਜਡੇਜਾ ਨੂੰ ਗ੍ਰਿਫਤਾਰ ਕੀਤਾ ਹੈ। ਉਸਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਇਸ ਲੇਡੀ ਪੁਲਿਸ ਸਬ ਇੰਸਪੈਕਟਰ ਨੇ ਇਕ ਨਿੱਜੀ ਦਫਤਰ ਦੇ ਐਮ ਡੀ ਕੇਨਾਲ ਸ਼ਾਹ ਤੋਂ ਇਹ ਰਿਸ਼ਵਤ ਮੰਗੀ ਸੀ। ਸ਼ਾਹ 'ਤੇ 2017 ਵਿਚ ਆਪਣੀ ਪੀ ਏ ਦਾ ਰੇਪ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਜਾਂਚ ਜਡੇਜਾ ਕਰ ਰਹੀ ਸੀ।

ਕਾਨਪੁਰ ਐਂਨਕਾਊਂਟਰ ਤੋਂ ਪਹਿਲਾਂ ਵਿਨੈ ਤਿਵਾੜੀ ਨੇ ਕੀਤੀ ਸੀ ਵਿਕਾਸ ਦੁਬੇ ਨਾਲ ਗੱਲਬਾਤ, ਸਸਪੈਂਡਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਿਸ ਕਰਮੀਆਂ ...
04/07/2020

ਕਾਨਪੁਰ ਐਂਨਕਾਊਂਟਰ ਤੋਂ ਪਹਿਲਾਂ ਵਿਨੈ ਤਿਵਾੜੀ ਨੇ ਕੀਤੀ ਸੀ ਵਿਕਾਸ ਦੁਬੇ ਨਾਲ ਗੱਲਬਾਤ, ਸਸਪੈਂਡ
ਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਿਸ ਕਰਮੀਆਂ ਦੇ ਸ਼ਹੀਦ ਹੋਣ ਦੇ ਮਾਮਲੇ ਵਿਚ ਐਸਟੀਐਫ, ਕਰਾਈਮ ਬਰਾਂਚ ਅਤੇ ਜ਼ਿਲ੍ਹਾ ਪੁਲਿਸ ਨੇ 200 ਨੰਬਰਾਂ ਨੂੰ ਸਰਵਿਲਾਂਸ 'ਤੇ ਲਿਆ ਹੈ। 100 ਅਜਿਹੇ ਲੋਕ ਚੁਣੇ ਗÂ ਜੋ ਉਸ ਦੇ ਕਰੀਬੀ ਹਨ। ਉਨ੍ਹਾਂ ਦੇ ਮੋਬਾਈਲ ਨੰਬਰਾਂ ਨੂੰ ਮਿਲਾਇਆ ਗਿਆ ਹੈ। ਇਸ ਆਧਾਰ 'ਤੇ ਪੁਲਿਸ ਨੇ 12 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੂੰ ਸ਼ੱਕੀ ਮੰਨੇ ਜਾ ਰਹੇ ਚੌਬੇਪੁਰ ਐਸਓ ਵਿਨੈ ਤਿਵਾੜੀ ਨੂੰ ਸਸਪੈਂਡ ਕਰ ਦਿੱਤਾ ਹੈ। ਵਿਕਾਸ ਦੁਬੇ ਦੀ ਕਾਲ ਡਿਟੇਲ ਵਿਚ ਕਈ ਪੁਲਿਸ ਵਾਲਿਆਂ ਦੇ ਨੰਬਰ ਮਿਲੇ ਹਨ। ਦੱਸਦੇ ਚਲੀਏ ਕਿ ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਵੀਰਵਾਰ ਰਾਤ ਇੱਕ ਵਜੇ ਬਦਮਾਸ਼ਾਂ ਨੂੰ ਫੜਨ ਗਈ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਅੰਨ੍ਹਵਾਹ ਗੋਲੀਆਂ ਚਲਾਈਆਂ ਸੀ। ਇਸ ਵਿਚ ਡੀਐਸਪੀ ਅਤੇ 3 ਸਬ ਇੰਸਪੈਕਟਰਾਂ ਸਣੇ 8 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਕਿ ਪੁਲਿਸ ਚੌਬੇਪੁਰ ਥਾਣਾ ਇਲਾਕੇ ਦੇ ਇੱਕ ਪਿੰਡ ਵਿਚ ਬਦਮਾਸ਼ ਵਿਕਾਸ ਦੁਬੇ ਨੂੰ ਫੜ

ਪਾਕਿਸਤਾਨ ਤੋਂ ਬੇਹੱਦ ਦੁਖਦਈ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਸ਼ਾਹ ਹੁਸੈਨ ਐਕਸਪ੍ਰੈਸ ਰੇਲਗੱਡੀ ਨਾਲ ਇੱਕ ਬੱਸ ਦੀ ਟੱਕਰ ਹੋਣ ਨਾਲ 19 ਤੋਂ ...
03/07/2020

ਪਾਕਿਸਤਾਨ ਤੋਂ ਬੇਹੱਦ ਦੁਖਦਈ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਸ਼ਾਹ ਹੁਸੈਨ ਐਕਸਪ੍ਰੈਸ ਰੇਲਗੱਡੀ ਨਾਲ ਇੱਕ ਬੱਸ ਦੀ ਟੱਕਰ ਹੋਣ ਨਾਲ 19 ਤੋਂ ਵੱਧ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਮੰਦਭਾਗਾ ਹਾਦਸਾ ਫਾਰੂਕਾਬਾਦ ਰੇਲਵੇ ਸਟੇਸ਼ਨ ਨੇੜੇ ਵਾਪਰਿਆ।
ਰੇਲਗੱਡੀ ਕਰਾਚੀ ਤੋਂ ਲਾਹੌਰ ਲਈ ਜਾ ਰਹੀ ਸੀ ਜਦੋਂ ਬੱਸ ਨਾਲ ਭਿਆਨਕ ਹਾਦਸਾ ਹੋ ਗਿਆ। ਇਹ ਹਾਦਸਾ ਇਕ ਰੇਲਵੇ ਕਰਾਸਿੰਗ 'ਤੇ ਵਾਪਰਿਆ ਜਿਸ ਵਿਚ ਕੋਈ ਫਾਟਕ ਨਹੀਂ ਲੱਗਿਆ ਸੀ। ਹਾਦਸੇ 'ਚ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਸਿੱਖ ਸ਼ਰਧਾਲੂ ਪੇਸ਼ਾਵਰ ਤੋਂ ਆਏ ਸਨ ਤੇ ਨਨਕਾਣਾ ਸਾਹਿਬ ਮੱਥਾ ਟੇਕਣ ਉਪਰੰਤ ਸੱਚਾ ਸੌਦਾ ਜਾ ਰਹੇ ਸਨ ਜਿੱਥੇ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਇਸ 'ਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਇਸ ਹਾਦਸੇ 'ਚ ਇੱਕ ਮੁਸਲਿਮ ਡਰਾਈਵਰ ਭਰਾ ਦੀ ਵੀ ਮੌਤ ਹੋਣ ਦੀ ਖਬਰ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਬਜ਼ੀ ਘੁਟਾਲਾ ਮਾਮਲੇ ‘ਚ ਮੈਨੇਜਰ ਸਮੇਤ ਪੰਜ ਦੋਸ਼ੀ ਮੁਅੱਤਲਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੇ ਲੰਗਰ ਵਿਚ ਹੋਏ ਬਹੁ...
01/07/2020

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਬਜ਼ੀ ਘੁਟਾਲਾ ਮਾਮਲੇ ‘ਚ ਮੈਨੇਜਰ ਸਮੇਤ ਪੰਜ ਦੋਸ਼ੀ ਮੁਅੱਤਲ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੇ ਲੰਗਰ ਵਿਚ ਹੋਏ ਬਹੁਚਰਚਿਤ ਸਬਜ਼ੀ ਘੁਟਾਲਾ ਮਾਮਲੇ ਵਿਚ ਮੈਨੇਜਰ ਜਸਵੀਰ ਸਿੰਘ ਸਮੇਤ ਪੰਜ ਦੋਸ਼ੀ ਪਾਏ ਗਏ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤੁਰੰਤ ਪ੍ਰਭਾਵ ਮੁਅੱਤਲ ਕਰਕੇ ਅਗਲੀ ਕਾਰਵਾਈ ਦੇ ਆਦੇਸ਼ ਦੇ ਦਿੱਤੇ ਹਨ। ਉਧਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਨਿਯੁਕਤ ਕਰ ਦਿੱਤਾ ਹੈ। ਉਹ ਇਸ ਤੋਂ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਮੈਨੇਜਰ ਨਿਯੁਕਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਪ੍ਰੈਲ-ਜੂਨ ਮਹੀਨੇ ਦੌਰਾਨ ਤਾਲਾਬੰਦੀ ਦੌਰਾਨ ਸੰਗਤ ਦੀ ਨਾਮਾਤਰ ਆਮਦ ਦੇ ਬਾਵਜੂਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਲੱਖਾਂ ਦੀ ਸਬਜ਼ੀ ਦੇ ਘੁਟਾਲੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਇੰਸਪੈਕਸ਼ਨ ਬਰਾਂਚ-85 ਦੀ ਰਿਪੋਰਟ ‘ਤੇ ਮੁੱਖ ਸਕੱਤਰ ਵਲੋਂ ਕੀਤੀ ਸਿਫਾਰਿਸ਼ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀ ਪਾਏ ਗਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ ਸਮੇਤ ਅਕਾਊਂਟੈਂਟ, ਸਟੋਰਕੀਪਰ ਅਤੇ ਗੁਰਦੁਆਰਾ ਇੰਸਪੈਕਟਰ ਨੂੰ ਮੁਅੱਤਲ ਕਰਕੇ ਅਗਲੀ ਤਫਤੀਸ਼ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ ਲਿਖ ਕੇ ਰਿਪੋਰਟ ਪ੍ਰਧਾਨ ਸਾਹਿਬ ਨੂੰ ਭੇਜ ਦਿੱਤੀ ਸੀ ਤੇ ਉਨ੍ਹਾਂ ਨੂੰ ਵੀ ਹੁਣੇ ਪਤਾ ਲੱਗਾ ਹੈ ਕਿ ਪੰਜ ਦੋਸ਼ੀ ਕਰਮਚਾਰੀ ਮੁਅੱਤਲ ਕਰ ਦਿੱਤੇ ਗਏ ਹਨ।

01/07/2020

ਕੋਈ ਸਮਾਂ ਹੁੰਦਾ ਸੀ ਜਦੋਂ ਲੜਾਈਆਂ ਲੜਨ ਵਾਸਤੇ ਹਥਿਆਰ ਤਿਆਰ ਕੀਤੇ ਜਾਂਦੇ ਸਨ
ਹੁਣ ਹਥਿਆਰ ਵੇਚਣ ਵਾਸਤੇ ਲੜਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ
ਅਰੁੰਧਤੀ ਰਾੱਏ

ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਕ ਠੇਕੇਦਾਰ ਤੋਂ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਕਾਬੂ...
27/06/2020

ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਕ ਠੇਕੇਦਾਰ ਤੋਂ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਕਾਬੂ ਕੀਤਾ ਹੈ। ਥਾਣਾ ਤਲਵੰਡੀ ਭਾਈ ਦੇ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਤਲਵੰਡੀ ਭਾਈ ਦੀ ਨਵੀਂ ਬਿਲਡਿੰਗ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਰਮੇਸ਼ ਬਾਂਸਲ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਸਵਿਫ਼ਟ ਡਿਜਾਇਰ ਕਾਰ ਤੇ ਆਏ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਹੋਏ ਕਿਹਾ ਕਿ ਉਹ ਇਮਾਰਤ ਉਸਾਰੀ 'ਚ ਘਟੀਆ ਮੈਟੀਰੀਅਲ ਵਰਤ ਰਹੇ ਹਨ, ਜਿਸ ਕਾਰਨ ਸਾਡੀ ਸੇਵਾ ਕਰੋ ਨਹੀਂ ਤਾਂ ਟੀ ਵੀ ਚੈਨਲਾਂ 'ਤੇ ਖ਼ਬਰ ਲਗਾ ਕੇ ਉਹਾਡੀ ਕੰਸਟਰੱਕਸ਼ਨ ਕੰਪਨੀ ਨੂੰ ਬਦਨਾਮ ਕਰਾਂਗੇ। ਠੇਕੇਦਾਰ ਵੱਲੋਂ ਇਤਲਾਹ ਕਰਨ 'ਤੇ ਪੁਲਿਸ ਪਾਰਟੀ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਮੋਹਿਤ ਸਿੰਗਲਾ, ਕੁਲਦੀਪ ਸਿੰਘ ਰਾਮਗੜ੍ਹੀਆ, ਤਰਸੇਮ ਕੁਮਾਰ ਸਾਰੇ ਵਾਸੀਅ ਧੂਰੀ ਅਤੇ ਇਨ੍ਹਾਂ ਦੀ ਕਾਰ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।

ਬੇਅਦਬੀ ਕਾਂਡ: ਬਾਦਲਾਂ ਦੇ ਕਰੀਬੀ ਜੱਜਾਂ ਕੋਲ ਕੇਸ ਭੇਜਣ ’ਤੇ ਜਾਂਚ ਟੀਮ ਨੂੰ ਇਤਰਾਜ਼‘ਬੇਅਦਬੀ ਕਾਂਡ ਦੇ ਕੁਝ ਕੇਸਾਂ ਵਿੱਚ ਬਾਦਲ ਮੁਲਜ਼ਮ ਵਜੋਂ ਨ...
27/06/2020

ਬੇਅਦਬੀ ਕਾਂਡ: ਬਾਦਲਾਂ ਦੇ ਕਰੀਬੀ ਜੱਜਾਂ ਕੋਲ ਕੇਸ ਭੇਜਣ ’ਤੇ ਜਾਂਚ ਟੀਮ ਨੂੰ ਇਤਰਾਜ਼
‘ਬੇਅਦਬੀ ਕਾਂਡ ਦੇ ਕੁਝ ਕੇਸਾਂ ਵਿੱਚ ਬਾਦਲ ਮੁਲਜ਼ਮ ਵਜੋਂ ਨਾਮਜ਼ਦ’
ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਫਰੀਦਕੋਟ ਦੇ ਸੈਸ਼ਨ ਜੱਜ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਕਿ ਬੇਅਦਬੀ ਕਾਂਡ ਨਾਲ ਸਬੰਧਤ ਕੁਝ ਕੇਸਾਂ ਦੀ ਸੁਣਵਾਈ ਅਜਿਹੇ ਜੱਜਾਂ ਨੂੰ ਸੌਂਪੀ ਗਈ ਹੈ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪਰਿਵਾਰਕ ਮੈਂਬਰ ਅਤੇ ਬੇਹੱਦ ਕਰੀਬੀ ਹਨ। ਟੀਮ ਦੇ ਮੈਂਬਰ ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਜ਼ਿਲ੍ਹਾ ਅਟਾਰਨੀ ਰਾਹੀਂ ਕਾਰਜਕਾਰੀ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ’ਚ ਅਰਜ਼ੀ ਦੇ ਕੇ ਖੁਲਾਸਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਵਾਪਰੇ ਸਨ, ਜਿਸ ’ਚ ਵਿਸ਼ੇਸ਼ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੁਝ ਕੇਸਾਂ ’ਚ ਮੁਲਜ਼ਮ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਕੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਦੇ ਇੱਕ ਅਜਿਹੇ ਜੱਜ ਨੂੰ ਇਨ੍ਹਾਂ ਕੇਸਾਂ ਦੀ ਸੁਣਵਾਈ ਦਿੱਤੀ ਗਈ ਹੈ, ਜੋ ਬਾਦਲਾਂ ਦਾ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੈ। ਸੂਤਰਾਂ ਅਨੁਸਾਰ ਕਾਰਜਕਾਰੀ ਸੈਸ਼ਨ ਜੱਜ ਫ਼ਰੀਦਕੋਟ ਨੇ ਸੁਣਵਾਈ ਕਰਨ ਵਾਲੇ ਜੱਜ ਹਰਵਿੰਦਰ ਸਿੰਘ ਸਿੰਧੀਆ ਨੂੰ ਪੱਤਰ ਭੇਜ ਕੇ ਆਈਜੀ ਕੰਵਰ ਵਿਜੇ ਪ੍ਰਤਾਪ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਲਿਖਤੀ ਟਿੱਪਣੀ ਕਰਨ ਲਈ ਕਿਹਾ ਹੈ। ਸੈਸ਼ਨ ਜੱਜ ਫ਼ਰੀਦਕੋਟ ਕੰਵਰ ਵਿਜੇ ਪ੍ਰਤਾਪ ਦੀ ਅਰਜ਼ੀ ’ਤੇ 29 ਜੂਨ ਨੂੰ ਦੁਬਾਰਾ ਸੁਣਵਾਈ ਕਰਨਗੇ। ਆਈਜੀ ਕੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ।

ਹੁਣ ਕਸੂਤੀ ਘਿਰੀ ਕਾਂਗਰਸ, ਜਨਤਾ ਦੇ ਪੈਸੇ 'ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦਾ ਕਬਜ਼ਾ? ਭਾਰਤ-ਚੀਨ ਵਿਚਾਲੇ ਵਿਵਾਦ ਤੋਂ ਸ਼ੁਰੂ ਹੋਈ ਬਹਿਸ ਹੁਣ ਕਾਂਗਰ...
27/06/2020

ਹੁਣ ਕਸੂਤੀ ਘਿਰੀ ਕਾਂਗਰਸ, ਜਨਤਾ ਦੇ ਪੈਸੇ 'ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦਾ ਕਬਜ਼ਾ?
ਭਾਰਤ-ਚੀਨ ਵਿਚਾਲੇ ਵਿਵਾਦ ਤੋਂ ਸ਼ੁਰੂ ਹੋਈ ਬਹਿਸ ਹੁਣ ਕਾਂਗਰਸ-ਬੀਜੇਪੀ ਵਿਚਾਲੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਕ ਪਹੁੰਚ ਗਈ ਹੈ। ਬੀਜੇਪੀ ਪ੍ਰਧਾਨ ਜੇਪੀ ਨੱਢਾ ਨੇ ਲਗਾਤਾਰ ਦੂਜੇ ਦਿਨ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਯੂਪੀਏ ਸਮੇਂ ਪ੍ਰਧਾਨ ਮੰਤਰੀ ਨੈਸ਼ਨਲ ਰਿਲੀਫ ਫੰਡ ਦਾ ਪੈਸਾ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸੋਨੀਆ ਗਾਂਧੀ PMNRF ਬੋਰਡ ਦੀ ਮੈਂਬਰ ਸੀ ਤੇ RGF ਦੀ ਮੁਖੀ ਵੀ ਸੀ।
ਬੀਜੇਪੀ ਲੀਡਰ ਨੇ ਕਿਹਾ ਦੇਸ਼ ਦੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ PMNRF 'ਚ ਇਸ ਲਈ ਦਾਨ ਦਿੱਤੀ ਸੀ ਤਾਂ ਕਿ ਲੋੜ ਪੈਣ 'ਤੇ ਜਨਤਾ ਦੀ ਮਦਦ ਕੀਤੀ ਜਾ ਸਕੇ। ਇਸ ਫੰਡ ਦੀ ਰਕਮ ਨੂੰ ਇੱਕ ਪਰਿਵਾਰ ਦੇ ਫਾਊਂਡੇਸ਼ਨ 'ਚ ਤਬਦੀਲ ਕਰਨਾ ਨਾ ਸਿਰਫ਼ ਘਪਲਾ ਹੈ, ਸਗੋਂ ਦੇਸ਼ ਦੀ ਜਨਤਾ ਨਾਲ ਧੋਖਾ ਵੀ ਹੈ।ਉਨ੍ਹਾਂ ਗਾਂਧੀ ਪਰਿਵਾਰ 'ਤੇ ਵੱਡਾ ਤਨਜ਼ ਕੱਸਦਿਆਂ ਕਿਹਾ ਇੱਕ ਪਰਿਵਾਰ ਦੀ ਪੈਸੇ ਦੀ ਭੁੱਖ ਕਾਰਨ ਦੇਸ਼ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਲੁੱਟ ਲਈ ਗਾਂਧੀ ਪਰਿਵਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ।ਇਸ ਤੋਂ ਪਹਿਲਾਂ ਵੀਰਵਾਰ ਬੀਜੇਪੀ ਪ੍ਰਧਾਨ ਨੇ ਕਿਹਾ ਸੀ ਕਿ 2005-06 'ਚ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨ ਤੋਂ ਤਿੰਨ ਲੱਖ ਡਾਲਰ ਮਿਲੇ ਸਨ। ਇਸ ਦੇ ਬਦਲੇ ਫਾਊਂਡੇਸ਼ਨ ਨੇ ਚੀਨ ਨਾਲ ਫਰੀ ਟ੍ਰੇਡ ਨੂੰ ਬੜਾਵਾ ਦੇਣ ਵਾਲੀ ਸਟੱਡੀ ਕਰਵਾਈ। ਕਾਂਗਰਸ ਨੇ ਇਸ 'ਤੇ ਪਲਟਵਾਰ ਕਰਦਿਆਂ ਕਿਹਾ ਸਰਕਾਰ 2005 ਨੂੰ ਛੱਡੇ ਤੇ 2020 ਦੇ ਸਵਾਲਾਂ ਦਾ ਜਵਾਬ ਦੇਵੇ।

ਬੇਅਦਬੀ ਕਾਂਡ 'ਚ ਸਾਬਕਾ ਐਸ ਐਚ ਉ ਪੰਧੇਰ ਦੀ ਗ੍ਰਿਫਤਾਰੀ ਹੋਈ। 2015 'ਚ ਹੋਈ ਬੇਅਦਬੀ ਕਾਂਡ ਵਿੱਚ ਨਾਮੀ ਵਕੀਲ ਦੇ ਪੁੱਤਰ ਅਤੇ ਪੰਕਜ ਮੋਟਰ ਦੇ ਮਾ...
25/06/2020

ਬੇਅਦਬੀ ਕਾਂਡ 'ਚ ਸਾਬਕਾ ਐਸ ਐਚ ਉ ਪੰਧੇਰ ਦੀ ਗ੍ਰਿਫਤਾਰੀ ਹੋਈ।
2015 'ਚ ਹੋਈ ਬੇਅਦਬੀ ਕਾਂਡ ਵਿੱਚ ਨਾਮੀ ਵਕੀਲ ਦੇ ਪੁੱਤਰ ਅਤੇ ਪੰਕਜ ਮੋਟਰ ਦੇ ਮਾਲਕ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਸਮੇਂ ਦੇ ਮੌਜੂਦਾ ਤੇ ਸਿਟੀ ਕੋਟਕਪੂਰਾ ਦੇ ਸਾਬਕਾ ਐਸ ਐਚ ਉ ਗੁਰਦੀਪ ਸਿੰਘ ਪੰਧੇਰ ਨੂੰ ਆਈ ਜੀ ਵਿਜੈ ਕੁੰਵਰਪ੍ਰਤਾਪ ਸਿੰਘ ਦੀ ਸਿੱਟ ਨੇ ਗ੍ਰਿਫਤਾਰ ਕਰ ਲਿਆ ਹੈ ਜਿਸ ਨੂੰ ਐਸ, ਐਸ, ਉ, ਸੀ, ਮਾਲ ਮੰਡੀ ਅੰਮ੍ਰਿਤਸਰ ਵਿਖੇ ਰੱਖਿਆ ਗਿਆ ਹੈ। ਜਿਥੇ ਉਸ ਦੀ ਤਫਤੀਸ਼ ਜਾਰੀ ਹੈ। ਸਾਬਕਾ ਐਸ ਐਚ ਉ ਨੂੰ ਮਕੁੱਦਮਾ ਨੰਬਰ 192 ਮਿਤੀ 14-10-2015 ਨੂੰ ਧਾਰਾ 307\353\332\333\323\382\435\382\120 ਬੀ ਆਈ ਪੀ ਸੀ ਅਤੇ 25\54\59 ਆਰਮ ਐਕਟ ਅਧੀਨ ਸਿਟੀ ਕੋਟਕਪੂਰਾ ਜਿਲ•ਾ ਫਰੀਦਕੋਟ ਵਿੱਚ ਜੇਰੇ ਧਾਰਾ 409\467\ ਆਈ ਪੀ ਸੀ ਜੁਰਮ ਦਾ ਵਾਧਾ ਕਰਕੇ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਤਫਤੀਸ਼ ਦੌਰਾਨ ਬੇਅਦਬੀ ਕਾਂਡ ਨਾਲ ਜੁੜੇ ਹੋਰ ਵੀ ਤੱਥ ਸਾਹਮਣੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

25/06/2020

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਉਸ ਵੇਲੇ ਦਾ ਐਸ.ਐਚ.ਓ ਗ੍ਰਿਫਤਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਸ਼ੇਸ਼ ਜਾਂਚ ਟੀਮ ਨੇ ਥਾਣਾ ਸਿਟੀ ਕੋਟਕਪੁਰਾ ਦੇ ਉਸ ਵੇਲੇ ਦੇ ਐਸ.ਐਚ.ਓ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕਰ ਲਿਆ ਹੈ । ਅੱਜ ਇੰਸਪੈਕਟਰ ਗੁਰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

24/06/2020

ਮੋਗਾ ਨਾਲ ਲੱਗਦੇ ਪਿੰਡ ਧੋਲੇਕੇ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਇਕ 18 ਸਾਲਾਂ ਨੌਜਵਾਨ ਇੰਦਰਜੀਤ ਸਿੰਘ ਦਾ ਬੀਤੀ ਰਾਤ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਕਿਸੇ ਦੇ ਘਰ ਗਿਆ ਸੀ ਜਿੱਥੇ ਅਣਖ ਦੀ ਖ਼ਾਤਰ ਦੂਸਰੇ ਪਰਿਵਾਰ ਦੇ ਮੈਂਬਰਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤਸਵੀਰ ਵਿੱਚ ਤੁਸੀਂ ਇੱਕ ਛੇਵੀਂ ਜਮਾਤ ਦੇ ਬੱਚੇ ਵੱਲੋਂ ਭਰੀਆਂ ਗਈਆਂ ਖਾਲੀ ਥਾਵਾਂ ਨੂੰ ਦੇਖ ਸਕਦੇ ਹੋ। ਪਹਿਲੀ ਖਾਲੀ ਥਾਂ - ਅਖੇ ਪੰਜਾਬ ਵਿੱਚ ...
23/06/2020

ਇਸ ਤਸਵੀਰ ਵਿੱਚ ਤੁਸੀਂ ਇੱਕ ਛੇਵੀਂ ਜਮਾਤ ਦੇ ਬੱਚੇ ਵੱਲੋਂ ਭਰੀਆਂ ਗਈਆਂ ਖਾਲੀ ਥਾਵਾਂ ਨੂੰ ਦੇਖ ਸਕਦੇ ਹੋ।

ਪਹਿਲੀ ਖਾਲੀ ਥਾਂ - ਅਖੇ ਪੰਜਾਬ ਵਿੱਚ ਤਿੰਨ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਲੱਗਦਾ ਇਸ ਕਿਤਾਬ ਨੂੰ ਲਿਖਣ ਵਾਲੇ ਨੇ ਕਦੇ ਪੰਜਾਬ ਹੀ ਨਹੀਂ ਦੇਖਿਆ ਹੋਣਾ ਤੇ ਭਾਸ਼ਾ ਦੀ ਕਿਤਾਬ ਲਿਖਣ ਲੱਗਿਆ ਭਾਸ਼ਾ ਦੀ ਸਮਝ ਤੋਂ ਹੀ ਕੋਰਾ ਹੈ। ਪੰਜਾਬ ਦੀ ਭਾਸ਼ਾ ਤਾਂ ਪੰਜਾਬੀ ਹੀ ਹੈ ਅਤੇ ਇਸ ਦੀਆਂ ਉਪ ਬੋਲੀਆਂ ਹਨ ਨਾ ਕਿ ਭਾਸ਼ਾਵਾਂ ਅਤੇ ਉੱਪ ਬੋਲੀਆਂ ਵੀ ਤਿੰਨ ਨਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਸਾਰ 29 ਹਨ।

ਦੂਸਰੀ ਖਾਲੀ ਥਾਂ - ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਹੈ। ਕੀ ਇਸ ਵਿੱਚ ਵੀ ਕਿਸੇ ਨੂੰ ਕੋਈ ਸ਼ੱਕ ਹੈ। ਜੇ ਸ਼ੱਕ ਨਹੀਂ ਤਾਂ ਫੇਰ ਪ੍ਰਸ਼ਨ ਚਿੰਨ੍ਹ ਕਿਓਂ ਲਾਇਆ ਹੈ।

ਤੀਜੀ ਖਾਲੀ ਥਾਂ - ਭਾਰਤ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਇਹ ਬਿਲਕੁਲ ਠੀਕ ਹੈ ਪਰ ਇਸ ਵਿਚਲਾ ਟੀਰ ਇਹ ਹੈ ਕਿ ਬਾਕੀ ਬੋਲੀਆਂ ਜਾਂਦੀਆਂ ਭਾਸ਼ਾਵਾਂ ਨਾਲ ਧੱਕਾ ਹੁੰਦਾ ਹੈ। ਉਹਨਾਂ ਨੂੰ ਮਾਨਤਾ ਦੇਣ ਦੀ ਜਗ੍ਹਾ ਦਬਾਇਆ ਜਾਂਦਾ ਹੈ ਅਤੇ ਇਸਦੇ ਵਿਰੋਧ ਵਜੋਂ ਆਪਣੀ ਭਾਸ਼ਾ ਨੂੰ ਮਾਨਤਾ ਲੈਣ ਲਈ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਹਨ।

ਚੌਥੀ ਖਾਲੀ ਥਾਂ - ਇਹ ਗੱਲ ਭਾਰਤ ਸਰਕਾਰ ਨੇ ਧੱਕੇ ਨਾਲ ਕਿਤਾਬਾਂ ਵਿੱਚ ਲਿਖ-ਲਿਖ ਕੇ ਬੱਚਿਆਂ ਦੇ ਮਨਾਂ ਵਿੱਚ ਗੱਲ ਭਰ ਦਿੱਤੀ ਹੈ ਕਿ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਸਕੂਲ ਦੇ ਅਧਿਆਪਕ ਤੱਕ ਇਸ ਗੱਲ ਨੂੰ ਮੰਨਦੇ ਹਨ ਅਤੇ ਬੱਚੇ ਵੀ ਤਾਂ ਫਿਰ ਇਸੇ ਚਾਲ ਤੇ ਚੱਲਣਗੇ।

ਪੰਜਵੀਂ ਖਾਲੀ ਥਾਂ - ਅੰਗਰੇਜ਼ੀ ਜਿਹੜੀ ਕਿ ਬਸਤੀਆਂ ਉੱਪਰ ਥੋਪੀ ਗਈ ਜਿਸ ਵਿੱਚ ਭਾਰਤ ਵੀ ਸ਼ਾਮਿਲ ਹੈ। ਅੰਗਰੇਜ਼ੀ ਨੂੰ ਦੁਨੀਆਂ ਦੀ ਭਾਸ਼ਾ ਹੀ ਘੋਸ਼ਿਤ ਕਰ ਦਿੱਤਾ ਹੈ। ਇਹ ਪੜ੍ਹਿਆ ਲਿਖਿਆ ਦਾ ਹਾਲ ਹੈ। ਇਸ ਲਈ ਲੋਕਾਂ ਦੀ ਇਹ ਵੀ ਮਾਨਸਿਕਤਾ ਹੈ ਕਿ ਅੰਗਰੇਜ਼ੀ ਆਉਣ ਵਾਲੇ ਨੂੰ ਮਹਾਨ, ਸਿਆਣਾ, ਹੁਸ਼ਿਆਰ ਸਮਝਿਆ ਜਾਂਦਾ ਹੈ। ਭਾਰਤ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਉੱਚਾ ਸਮਝਿਆ ਜਾਂਦਾ ਹੈ। ਆਪਣੀ ਭਾਸ਼ਾ ਨੂੰ ਛੱਡ ਅੰਗਰੇਜ਼ੀ ਨੂੰ ਮੂੰਹ ਮਾਰਨ ਵਾਲੇ ਗੁਲਾਮ ਮਾਨਸਿਕਤਾ ਦੇ ਲੋਕ ਆਮ ਮਿਲਦੇ ਹਨ।

ਐਵੇਂ ਦੀਆਂ ਸੈਂਕੜੇ ਗਲਤੀਆਂ ਪੰਜਾਬੀ ਵਿੱਚ ਹੁਣ ਆਮ ਹਨ। ਇਸ ਰਾਹੀਂ ਬੱਚਿਆਂ ਦੇ ਮਨਾਂ ਵਿੱਚ ਗ਼ਲਤ ਸਿੱਖਿਆ ਨੂੰ ਬਿਠਾਇਆ ਜਾਂਦਾ ਹੈ।
ਸਭ ਤੋਂ ਵੱਡੀ ਗੱਲ ਕਿਸੇ ਦੀ ਭਾਸ਼ਾ ਨੂੰ ਵਿਗਾੜ ਕੇ ਲੋਕਾਂ ਦੇ ਮਨਾਂ ਵਿੱਚ ਆਪਣੀ ਭਾਸ਼ਾ ਪ੍ਰਤੀ ਹੀਣ ਭਾਵਨਾ ਪੈਦਾ ਕੀਤੀ ਜਾਂਦੀ ਹੈ।

- ਗੁਰਪ੍ਰੀਤ ਗੁਰੀ

#ਪੰਜਾਬੀ #ਪੰਜਾਬ

- ਪੰਦਰਵਾੜਾ ਅਖ਼ਬਾਰ #ਲਲਕਾਰ ਦੇ ਫੇਸਬੁੱਕ ਸਫ਼ੇ ਤੋਂ

ਲੁਧਿਆਣਾ 'ਚ ਕੋਰੋਨਾ ਕਾਰਨ ਅੱਜ ਹੋਈਆਂ ਦੋ ਮੌਤਾਂਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕੋ ਦਿਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ...
22/06/2020

ਲੁਧਿਆਣਾ 'ਚ ਕੋਰੋਨਾ ਕਾਰਨ ਅੱਜ ਹੋਈਆਂ ਦੋ ਮੌਤਾਂ
ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਇੱਕੋ ਦਿਨ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ, ਇਕ ਮਰੀਜ਼ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਜਦ ਕਿ ਦੂਜਾ ਫੋਰਟਿਸ ਹਸਪਤਾਲ ਲੁਧਿਆਣਾ 'ਚ ਦਾਖਲ ਸੀ। ਐੱਸ.ਪੀ.ਐੱਸ ਹਸਪਤਾਲ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਜੁਗਿੰਦਰ ਸਿੰਘ ਨਾਂਅ ਦਾ ਮਰੀਜ਼ 19 ਜੂਨ ਨੂੰ ਦਾਖਲ ਹੋਇਆ ਸੀ ਦੀ ਮੌਤ ਹੋ ਗਈ ਹੈ। ਉਨ੍ਹਾਂ ਅੱਗੇ ਦੱਸਿਆ ਡਾਕਟਰੀ ਜਾਂਚ ਦੌਰਾਨ ਮ੍ਰਿਤਕ ਵਿਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਮ੍ਰਿਤਕ ਦੀ ਉਮਰ 70 ਦੇ ਕਰੀਬ ਸੀ ਅਤੇ ਉਹ ਲੁਧਿਆਣਾ ਸ਼ਹਿਰ ਦੇ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ ਸੀ। ਇਸ ਤਰ੍ਹਾਂ ਹੀ ਦੂਜੇ ਮਰੀਜ਼ ਦੀ ਹੋਈ ਮੌਤ ਬਾਰੇ ਫੋਰਟਿਸ ਹਸਪਤਾਲ ਦੇ ਇਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੀ ਰਾਤ ਹਸਪਤਾਲ 'ਚ ਜਮਾਲਪੁਰ ਦੀ ਬੇਅੰਤ ਕਾਲੋਨੀ ਨਾਲ ਸਬੰਧਿਤ 63 ਸਾਲਾ ਉਮਰ ਦਾ ਰਾਕੇਸ਼ ਕੁਮਾਰ ਗਰਗ ਨਾਂਅ ਦੇ ਇਕ ਮਰੀਜ਼ ਨੂੰ ਗੰਭੀਰ ਹਾਲਤ 'ਚ ਭਰਤੀ ਕਰਵਾਇਆ ਗਿਆ ਸੀ ਪਰ ਉਹ ਐਮਰਜੈਂਸੀ ਵਾਰਡ ਵਿਚ ਹੀ ਥੋੜ੍ਹੇ ਸਮੇਂ ਬਾਅਦ ਹੀ ਦਮ ਤੋੜ ਗਿਆ।

ਅੱਜ ਫਿਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਵਧੀਆਂ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ...
22/06/2020

ਅੱਜ ਫਿਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਵਧੀਆਂ ਹਨ। ਦਿੱਲੀ 'ਚ ਪੈਟਰੋਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ਦੀ ਕੀਮਤ 58 ਪੈਸੇ ਵਾਧਾ ਹੋਇਆ ਹੈ।

ਲਗਾਤਾਰ 14ਵੇਂ ਦਿਨ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ20 ਜੂਨ- ਭਾਰਤ 'ਚ ਲਗਾਤਾਰ 14ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿ...
20/06/2020

ਲਗਾਤਾਰ 14ਵੇਂ ਦਿਨ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
20 ਜੂਨ- ਭਾਰਤ 'ਚ ਲਗਾਤਾਰ 14ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 51 ਪੈਸੇ ਦੇ ਵਾਧੇ ਨਾਲ 78.88 ਰੁਪਏ ਅਤੇ ਡੀਜ਼ਲ 61 ਪੈਸੇ ਦੇ ਵਾਧੇ ਨਾਲ 77.67 ਰੁਪਏ ਹੋ ਗਈ ਹੈ।

17/06/2020

"ਗੋ ਚਾਈਨਾ ਗੋ " ਕਹਿ ਕੇ ਹੀ ਦੇਖ਼ ਲਵੋ , ਸ਼ਾਇਦ ਇਸ ਵਾਰ ਖ਼ਹ ਮੰਤਰ ਕੰਮ ਕਰਜੈ, ਟਰਾਈ ਕਰਨ 'ਚ ਵੈਸੇ ਹਰਜ਼ ਹੀ ਕੀ ਹੈ !!!

ਨਸ਼ੇ ਨੇ ਉਜਾੜਿਆ ਪਰਵਾਰ : ਚਾਰ ਸਾਲ ਵਿਚ 3 ਪੁੱਤਰਾਂ ਦੀ ਮੌਤ, ਸਦਮੇ ਵਿਚ ਗਈ ਮਾਂ ਦੀ ਜਾਨਮਾਹਿਲਪੁਰ ਦੇ ਪਿੰਡ ਖੇੜਾ ਦੇ 26 ਸਾਲਾ ਨੌਜਵਾਨ ਦੀ ਸੋਮ...
16/06/2020

ਨਸ਼ੇ ਨੇ ਉਜਾੜਿਆ ਪਰਵਾਰ : ਚਾਰ ਸਾਲ ਵਿਚ 3 ਪੁੱਤਰਾਂ ਦੀ ਮੌਤ, ਸਦਮੇ ਵਿਚ ਗਈ ਮਾਂ ਦੀ ਜਾਨ
ਮਾਹਿਲਪੁਰ ਦੇ ਪਿੰਡ ਖੇੜਾ ਦੇ 26 ਸਾਲਾ ਨੌਜਵਾਨ ਦੀ ਸੋਮਵਾਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਇੱਕ ਔਰਤ ਨਸ਼ਾ ਤਸਕਰ ਦੇ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ। ਨੌਜਵਾਨ ਦੇ ਦੋ ਵੱਡੇ ਭਰਾਵਾਂ ਦੀ ਵੀ ਨਸ਼ੇ ਦੇ ਕਾਰਨ ਮੌਤ ਹੋ ਗਈ ਸੀ। ਆਖਰ ਮਾਂ ਨੇ ਵੀ ਪੁੱਤਰਾਂ ਦੇ ਗਮ ਵਿਚ ਦਮ ਤੋੜ ਦਿੱਤਾ। ਹੁਣ ਪਰਵਾਰ ਵਿਚ ਸਿਰਫ ਬਜ਼ੁਰਗ ਪਿਤਾ ਹੀ ਬਚਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਮਾਹਿਲਪੁਰ ਦੇ ਲੰਗੇਰੀ ਰੋਡ 'ਤੇ ਸੈਣੀਆਂ ਮੁਹੱਲੇ ਦੇ ਕੋਲ ਇੱਕ ਨੌਜਵਾਨ ਸੜਕ 'ਤੇ ਬੇਹੋਸ਼ ਪਿਆ ਸੀ। ਸੂਚਨਾ ਮਿਲਣ 'ਤੇ ਥਾਣਾ ਪੁਲਿਸ ਮਾਹਿਲਪੁਰ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਨੌਜਵਾਨ ਦੀ ਪਛਾਣ ਹਰਵਿੰਦਰ ਕੁਮਾਰ ਉਰਫ ਰਵੀ ਪੁੱਤਰ ਜੀਵਨ ਲਾਲ ਦੇ ਤੌਰ 'ਤੇ ਹੋਈ। ਸੂਚਨ ਮਿਲਣ 'ਤੇ ਹਸਪਤਾਲ ਪਹੁੰਚੇ ਉਸ ਦੇ ਘਰ ਵਾਲਿਆਂ ਨੇ ਰਵੀ ਦੀ ਮੌਤ ਨੂੰ ਲੈ ਕੇ ਮਾਹਿਲਪੁਰ ਦੀ ਇੱਕ ਮਹਿਲਾ ਨਸ਼ਾ ਤਸਕਰ ਜਸਵੀਰ ਕੌਰ ਉਰਫ ਫੌਜਣ 'ਤੇ ਦੋਸ਼ ਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਰਵੀ ਲੰਗੇਰੀ ਰੋਡ 'ਤੇ ਇਸੇ ਨਸ਼ਾ ਤਸਕਰ ਤੋਂ ਨਸ਼ਾ ਲੈ ਕੇ ਆਇਆ ਸੀ ਅਤੇ ਇਸੇ ਓਵਰਡੋਜ਼ ਕਾਰਨ ਰਵੀ ਦੀ ਮੌਤ ਹੋਈ ਹੈ। ਮਾਂ ਨੇ ਪੁੱਤਰਾਂ ਦੇ ਗਮ ਵਿਚ ਦਮ ਤੋੜ ਦਿੱਤਾ ਸੀ। ਹੁਣ ਪਰਵਾਰ ਵਿਚ ਸਿਰਡ ਬਜ਼ੁਰਗ ਪਿਤਾ ਹੀ ਬਚਿਆ ਹੈ।

15/06/2020

ਬੰਬੀਹਾ ਤਾਂ ਮੋਦੀ ਨੇ ਬੁਲਾਤ, ਟਰੈਕਟਰਾਂ ਤੇ ੳੁੱਚੀ ਅਾਵਾਜ 'ਚ ਚੱਲਦੇ ਬੰਬੀਹੇ ਨੇ ਜੱਟਾਂ ਨੂੰ ਮਸਤ ੲੀ ੲੇਨਾ ਕਰਤਾ ਕਿ ਮੋਦੀ ਦੇ ਕਾਲੇ ਕਾਨੂੰਨ ਦਾ ਕੋੲੀ ਅਸਰ ੲੀ ਨਹੀ.

ਕਾਸ਼...ਕਿਤੇ ਡਾ: ਮਨਮੋਹਨ ਸਿੰਘ ਦੇਸ਼ ਪ੍ਰਧਾਨ ਮੰਤਰੀ ਹੁੰਦੇ ਤਾਂ ਭਾਰਤ ਦੇਸ਼ ਦੀ ਅਰਥ ਞਿਞਸਥਾ ਇਸ ਤਰ੍ਹਾਂ ਆਖਰੀ ਸਾਹਾਂ ਉੱਪਰ ਨਾ ਪਈ ਹੁੰਦੀ!ਨੀ...
15/06/2020

ਕਾਸ਼...
ਕਿਤੇ ਡਾ: ਮਨਮੋਹਨ ਸਿੰਘ ਦੇਸ਼ ਪ੍ਰਧਾਨ ਮੰਤਰੀ ਹੁੰਦੇ ਤਾਂ ਭਾਰਤ ਦੇਸ਼ ਦੀ ਅਰਥ ਞਿਞਸਥਾ ਇਸ ਤਰ੍ਹਾਂ ਆਖਰੀ ਸਾਹਾਂ ਉੱਪਰ ਨਾ ਪਈ ਹੁੰਦੀ!
ਨੀਮ ਹਕੀਮ ਖ਼ਤਰਾ ਜਾਨ......

ਆਪਣਿਆਂ ਦੀ ਲਾਸ਼ ਨਹੀਂ ਚਾਹੀਦੀ……ਹਾਂ ਉਸਦੇ ਕੋਲ ਜੋ ਐਪਲ ਦਾ ਫ਼ੋਨ ਅਤੇ ਸੋਨੇ ਦੀ ਅੰਗੂਠੀ ਹੈ... ਉਹ ਜਰੂਰ ਚਾਹੀਦੀ ਹੈ.. !!
15/06/2020

ਆਪਣਿਆਂ ਦੀ ਲਾਸ਼ ਨਹੀਂ ਚਾਹੀਦੀ……ਹਾਂ ਉਸਦੇ ਕੋਲ ਜੋ ਐਪਲ ਦਾ ਫ਼ੋਨ ਅਤੇ ਸੋਨੇ ਦੀ ਅੰਗੂਠੀ ਹੈ... ਉਹ ਜਰੂਰ ਚਾਹੀਦੀ ਹੈ.. !!

ਕੱਲ ਮੈਂ ਇੱਕ ਗਾਉਣ ਵਾਲੇ ਨੂੰ ਲਾਈਵ ਹੋਏ ਨੂੰ ਦੇਖਿਆਂ ਤਾਂ ਮੈਂ ਉਸ ਨੂੰ ਸੁਣਨ ਲੱਗ ਪਿਆ ਉਹ ਕਹਿ ਰਿਹਾ ਸੀ ਕਿ ਕਿਤੇ ਮੈਨੂੰ ਮੁੱਖ ਮੰਤਰੀ ਬਣਾ ਦੇ...
14/06/2020

ਕੱਲ ਮੈਂ ਇੱਕ ਗਾਉਣ ਵਾਲੇ ਨੂੰ ਲਾਈਵ ਹੋਏ ਨੂੰ ਦੇਖਿਆਂ ਤਾਂ ਮੈਂ ਉਸ ਨੂੰ ਸੁਣਨ ਲੱਗ ਪਿਆ ਉਹ ਕਹਿ ਰਿਹਾ ਸੀ ਕਿ ਕਿਤੇ ਮੈਨੂੰ ਮੁੱਖ ਮੰਤਰੀ ਬਣਾ ਦੇਣ ਤਾਂ ਮੈਂ ਸ਼ੋਸ਼ਲ ਮੀਡੀਆ ਦੇ ਕਹੀ ਚੈਨਲਾਂ ਨੂੰ ਬੰਦ ਕਰ ਦੇਵਾਂਗਾ । ਉਹ ਤਾਂ ਗੱਲ ਮਜ਼ਾਕ ਵਿੱਚ ਕਰ ਰਿਹਾ ਸੀ। ਜਿਸ ਤਰ੍ਹਾਂ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਉਸ ਦੇ ਪਪੀਹੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਇਸ ਤੋਂ ਲੱਗਦਾ ਸ਼ਾਈਦ ਉਸ ਦਾ ਇਹ ਆਉਣ ਵਾਲੇ ਟਾਈਮ ਵੱਲ ਇਸ਼ਾਰਾ ਹੋਵੇ ॥ ਪਰ ਜਿਸ ਰਸਤੇ ਇਹਨਾਂ ਦੇ ਗੀਤ ਸਾਡੀ ਨੌਜਵਾਨ ਪੀੜ੍ਹੀ ਨੂੰ ਤੋਰ ਰਹੇ ਨੇ ਤਾਂ ਉਹ ਰਸਤੇ ਤਾਂ ਬਰਬਾਦੀ ਵੱਲ ਨੂੰ ਹੀ ਲੈ ਕੇ ਜਾ ਰਹੇ ਨੇ ਅੱਜ ਮੇਰੇ ਅਜ਼ੀਜ਼ ਮਿੱਤਰ ਨੇ ਇੱਕ ਆਹ ਫੋਟੋ ਮੈਨੂੰ ਭੇਜੀ ਤਾਂ ਮੈਨੂੰ ਵੀ ਉਹ ਕੱਲ ਵਾਲਾ ਪਤੀਹਾ ਯਾਦ ਆ ਗਿਆ

ਲੋਕਾਂ ਦੀ ਮੂਰਖਤਾ ਦੀ ਹੱਦ ਕਿੱਥੋਂ ਕੁ ਤੱਕ ਦੀ ਹੋ ਸਕਦੀ ਹੈ ਇਸਦਾ ਕੋਈ ਅੰਦਾਜ਼ਾ ਨਹੀਂ!ਮੱਧ ਪ੍ਰਦੇਸ਼ ਦੇ ਰਤਲਾਮ ਇਲਾਕੇ ਵਿਚ ਇਕ 'ਕਿਸ ਬਾਬਾ' ਪਿੱਛ...
12/06/2020

ਲੋਕਾਂ ਦੀ ਮੂਰਖਤਾ ਦੀ ਹੱਦ ਕਿੱਥੋਂ ਕੁ ਤੱਕ ਦੀ ਹੋ ਸਕਦੀ ਹੈ ਇਸਦਾ ਕੋਈ ਅੰਦਾਜ਼ਾ ਨਹੀਂ!

ਮੱਧ ਪ੍ਰਦੇਸ਼ ਦੇ ਰਤਲਾਮ ਇਲਾਕੇ ਵਿਚ ਇਕ 'ਕਿਸ ਬਾਬਾ' ਪਿੱਛਲੇ ਦਿਨਾਂ ਤੋਂ ਕਾਫੀ ਮਸ਼ਹੂਰ ਰਿਹਾ!

'ਕਿਸ ਬਾਬਾ' ਕਰੋਨਾਵਾਇਰਸ ਤੋਂ ਪੀੜਤ ਲੋਕਾਂ ਦੇ ਹੱਥ ਤੇ ਕਿਸ ਕਰਦਾ ਸੀ ਅਤੇ ਕਾਲਾ ਮੰਤਰ ਮਾਰਕੇ ਕਰੋਨਾਵਾਇਰਸ ਠੀਕ ਕਰਨ ਦਾ ਦਾਅਵਾ ਕਰਦਾ ਸੀ!

ਹੁਣ ਇਹ 'ਕਿਸ ਬਾਬਾ' ਖੁਦ ਹੀ ਕਰੋਨਾਵਾਇਰਸ ਨਾਲ ਮਰ ਗਿਆ ਅਤੇ ਇਸ ਨੂੰ ਦਫਨਾਓਣ ਵੇਲੇ ਚੇਲੇ ਚਪਾਟੇ ਗਾਇਬ ਸਨ ਸਿਰਫ ਹੈਲਥ ਵਰਕਰ ਹੀ ਸਨ!

ਤੇ ਹੋਰ ਸੁਣੋ 'ਕਿਸਾ ਬਾਬਾ' ਆਪ ਮਰ ਗਿਆ ਤੇ ਆਪਣੇ ਉਨ੍ਹਾਂ ਚੇਲਿਆਂ ਨੂੰ 'ਪ੍ਰਸ਼ਾਦ' ਵੰਡ ਗਿਆ ਜੋ ਕਿ ਕਰੋਨਾਵਾਇਰਸ ਦੇ ਰੂਪ ਵਿਚ ਹੈ ਅਤੇ ਇਸ ਇਲਾਕੇ ਵਿਚ ਹੁਣ ਤੱਕ ਬਾਬੇ ਦੇ ਚੇਲੇ ਆਪਣੇ ਹੱਥ ਤੇ ਕਿਸ ਕਰਾਓਣ ਵਾਲੇ 19 ਵਿਅਕਤੀ ਵਾਇਰਸ ਪੌਜ਼ਟਿਵ ਹਨ ਅਤੇ ਹੋਰ ਲੱਭੇ ਜਾ ਰਹੇ ਹਨ!!!!!!

ਲੁਧਿਆਣਾ ਬਸਤੀ ਜੋਧੇਵਾਲ ਪੁਲਿਸ ਨੇ ਮਰਦ ਤੋਂ ਖੁਸਰੇ ਬਣੇ ਤਿੰਨ ਮੁਲਜ਼ਮਾਂ ਦਾ ਪਰਦਾਫਾਸ਼ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸਗੋਂ 5-...
11/06/2020

ਲੁਧਿਆਣਾ ਬਸਤੀ ਜੋਧੇਵਾਲ ਪੁਲਿਸ ਨੇ ਮਰਦ ਤੋਂ ਖੁਸਰੇ ਬਣੇ ਤਿੰਨ ਮੁਲਜ਼ਮਾਂ ਦਾ ਪਰਦਾਫਾਸ਼ ਕਰਦਿਆਂ ਨਾ ਸਿਰਫ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸਗੋਂ 5-6 ਪੁਲਿਸ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ। ਕ੍ਰਿਸ਼ਨਾ ਕਾਲੋਨੀ ਦੀ ਗਲੀ ਨੰਬਰ 9 'ਚ ਲੁਧਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਇਕਾਂਤਵਾਸ 'ਚ ਰੱਖਣ ਲਈ ਕੇਂਦਰ ਬਣਾਇਆ ਗਿਆ। ਜਿੱਥੇ ਸਬ ਇੰਸਪੈਕਟਰ ਸਣੇ 5-6 ਮੁਲਾਜ਼ਮ ਰਹਿੰਦੇ ਹਨ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਮਰਦ ਤੋਂ ਕਿੰਨਰ ਬਣੇ ਤਿੰਨ ਮੁਲਜ਼ਮਾਂ ਵੱਲੋਂ ਮਾਰਨ ਦੀ ਸਾਜ਼ਿਸ਼ ਰਚੀ ਗਈ ਅਤੇ ਇਕਾਂਤ ਵਾਸ ਦੀ ਪਾਣੀ ਵਾਲੀ ਟੈਂਕੀ 'ਚ ਜ਼ਹਿਰ ਘੋਲ ਦਿੱਤਾ। ਜਦੋਂ ਮੁਲਾਜ਼ਮ ਪਾਣੀ ਪੀਣ ਲੱਗੇ ਤਾਂ ਉਨ੍ਹਾਂ ਨੂੰ ਪਾਣੀ ਚੋਂ ਬਦਬੂ ਆਈ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਇਲਾਕੇ 'ਚ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਮਰਦ ਤੋਂ ਕਿੰਨਰ ਬਣੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਤੀ ਜੋਧੇਵਾਲ ਦੀ ਐਸ.ਐਚ.ਓ. ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ 9 ਤਰੀਕ ਨੂੰ ਇਹ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮੁਲਾਜ਼ਮ ਪਾਣੀ ਪੀਣ ਲੱਗੇ ਤਾਂ ਉਨ੍ਹਾਂ ਨੂੰ ਪਾਣੀ 'ਚੋਂ ਬਦਬੂ ਆਈ। ਇਲਾਕੇ 'ਚ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਤਿੰਨ ਨਕਲੀ ਕਿੰਨਰਾਂ ਨੇ ਪੌੜੀ ਲਾ ਕੇ ਇਕਾਂਤਵਾਸ ਕੇਂਦਰ ਦੀ ਛੱਤ 'ਤੇ ਚੜ੍ਹ ਕੇ ਟੈਂਕੀ ਦੇ ਵਿੱਚ ਜ਼ਹਿਰੀਲੀ ਚੀਜ਼ ਪਾ ਦਿੱਤੀ। ਪਰ ਪੁਲਿਸ ਮੁਲਾਜ਼ਮਾਂ ਨੂੰ ਸਮਾਂ ਰਹਿੰਦੇ ਇਸ ਬਾਰੇ ਪਤਾ ਲੱਗ ਗਿਆ ਅਤੇ ਮੌਕੇ ਤੋਂ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਰਸ਼ਪ੍ਰੀਤ ਕੌਰ ਨੇ ਵੀ ਦੱਸਿਆ ਕਿ ਇਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਪੁਰਾਣੀ ਦੁਸ਼ਮਣੀ ਸੀ ਕਿਉਂਕਿ ਪੁਲਿਸ ਵੱਲੋਂ ਇਨ੍ਹਾਂ ਦੇ ਇੱਕ ਸਾਥੀ ਨੂੰ 2019 ਵਿੱਚ ਕਈ ਸੰਗੀਨ ਜੁਰਮਾਂ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦਾ ਬਦਲਾ ਲੈਣ ਲਈ ਉਨ੍ਹਾਂ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ। ਇਹ ਤਿੰਨੇ ਮਰਦ ਹੋਣ ਦੇ ਬਾਵਜੂਦ ਕਿੰਨਰਾਂ ਦਾ ਪਹਿਰਾਵਾ ਪਾ ਕੇ ਰਹਿੰਦੇ ਸਨ ਅਤੇ ਇਨ੍ਹਾਂ ਤਿੰਨਾਂ ਦਾ ਪਿਛੋਕੜ ਅਪਰਾਧਿਕ ਪ੍ਰਵਿਰਤੀ ਵਾਲਾ ਹੈ।
ਸੋ ਪੁਲਿਸ ਵੱਲੋਂ ਨਾ ਸਿਰਫ਼ ਤਿੰਨ ਸ਼ਾਤਿਰ ਨਕਲੀ ਕਿੰਨਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਗੋਂ ਪੁਲਿਸ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਗਈ ਹੈ ਜਿਸ ਵਿੱਚ ਅਰਸ਼ਪ੍ਰੀਤ ਕੌਰ ਦੇ ਦੋ ਗੰਨਮੈਨ, ਸਬ ਇੰਸਪੈਕਟਰ ਅਤੇ ਹੋਰ ਵੀ ਦੋ ਮੁਲਾਜ਼ਮ ਸ਼ਾਮਿਲ ਹਨ।

ਹੱਥ ਚੁੰਮ ਕੇ ਇਲਾਜ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, 29 ਭਗਤ ਵੀ ਨਿਕਲੇ ਪਾਜ਼ੀਟਿਵਮੱਧ ਪ੍ਰਦੇਸ਼ ਦੇ ਰਤਲਾਮ 'ਚ ਪ੍ਰਸ਼ਾਸਨ ਨੇ ਇਸ ਅਜਿਹੇ ਬਾਬੇ...
11/06/2020

ਹੱਥ ਚੁੰਮ ਕੇ ਇਲਾਜ ਕਰਨ ਵਾਲੇ ਬਾਬੇ ਦੀ ਕੋਰੋਨਾ ਨਾਲ ਮੌਤ, 29 ਭਗਤ ਵੀ ਨਿਕਲੇ ਪਾਜ਼ੀਟਿਵ
ਮੱਧ ਪ੍ਰਦੇਸ਼ ਦੇ ਰਤਲਾਮ 'ਚ ਪ੍ਰਸ਼ਾਸਨ ਨੇ ਇਸ ਅਜਿਹੇ ਬਾਬੇ ਦਾ ਖੁਲਾਸਾ ਕੀਤਾ ਹੈ, ਜੋ ਲੋਕਾਂ ਦਾ ਹੱਥ ਚੁੰਮ ਕੇ ਬੀਮਾਰੀਆਂ ਦਾ ਇਲਾਜ ਕਰਦਾ ਸੀ। ਇਸ ਬਾਬੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਜਦੋਂ ਇਸ ਬਾਬਾ ਦੇ ਸੰਪਰਕ 'ਚ ਆਏ ਲੋਕਾਂ ਦੀ ਕੋਰੋਨਾ ਜਾਂਚ ਕਰਵਾਈ ਤਾਂ 29 ਭਗਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ। ਇਹ ਖਬਰ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਉਸ ਨੇ ਸ਼ਹਿਰ ਦੇ ਅਜਿਹੇ ਸਾਰੇ ਬਾਬਿਆਂ ਅਤੇ ਪੀਰਾਂ ਨੂੰ ਚੁੱਕ ਕੇ ਕੁਆਰੰਟੀਨ ਸੈਂਟਰ 'ਚ ਭੇਜ ਦਿੱਤਾ ਹੈ।iਉੱਥੇ ਹੀ ਕੁਆਰੰਟੀਨ ਸੈਂਟਰ 'ਚ ਬੰਦ ਕੀਤੇ ਗਏ ਬਾਬਿਆਂ ਦੀ ਸ਼ਿਕਾਇਤ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦੇ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਇਹ ਸਾਰੇ ਲੋਕ ਹੁਣ ਤੱਕ ਆਪਣਾ ਕੰਮ ਵੀ ਬੰਦ ਕਰ ਚੁਕੇ ਸਨ, ਫਿਰ ਵੀ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
iਦੱਸਣਯੋਗ ਹੈ ਕਿ ਇਹ ਬਾਬੇ ਲੋਕਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਦੀ ਗੱਲ ਕਰ ਕੇ ਉਨ੍ਹਾਂ ਨਾਲ ਝਾੜ ਫੂਕ ਕਰਦੇ ਹਨ ਅਤੇ ਉਨ੍ਹਾਂ ਤਾਬੀਜ਼ ਦਿੰਦੇ ਹਨ ਅਤੇ ਇਸ ਤਰ੍ਹਾਂ ਜਨਤਾ ਨੂੰ ਬੇਵਕੂਫ ਬਣਾਉਂਦੇ ਹਨ। ਇਹ ਕਦੇ-ਕਦੇ ਲੋਕਾਂ ਦੇ ਹੱਥ ਵੀ ਚੁੰਮਣ ਲੱਗਦੇ ਹਨ, ਜਿਸ ਕਾਰਨ ਇਸ ਤਰ੍ਹਾਂ ਦੀ ਬੀਮਾਰੀ ਦੇ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ।

ਮਾਸਕ!!!
11/06/2020

ਮਾਸਕ!!!

- ਪਿੰਡ ਖੋਖਰ ਖ਼ੁਰਦ ਵਿਖੇ ਬੀਤੀ ਰਾਤ ਈ. ਟੀ. ਟੀ. ਪਾਸ ਨੌਜਵਾਨ ਨੇ ਰੁਜ਼ਗਾਰ ਨਾ ਮਿਲਣ ਅਤੇ ਘਰ ਦੀ ਆਰਥਿਕ ਤੰਗੀ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕ...
10/06/2020

- ਪਿੰਡ ਖੋਖਰ ਖ਼ੁਰਦ ਵਿਖੇ ਬੀਤੀ ਰਾਤ ਈ. ਟੀ. ਟੀ. ਪਾਸ ਨੌਜਵਾਨ ਨੇ ਰੁਜ਼ਗਾਰ ਨਾ ਮਿਲਣ ਅਤੇ ਘਰ ਦੀ ਆਰਥਿਕ ਤੰਗੀ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਲਈ। ਮਿਲੀ ਜਾਣਕਾਰੀ ਮੁਤਾਬਕ ਤੇਜਿੰਦਰ ਕੁਮਾਰ (24) ਪੁੱਤਰ ਰਾਜ ਕੁਮਾਰ ਵਾਸੀ ਖੋਖਰ ਖ਼ੁਰਦ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਥਾਣਾ ਮੁਖੀ ਸੁਰਿੰਦਰ ਕੁਮਾਰ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਲੜਕਾ ਤੇਜਿੰਦਰ ਕੁਮਾਰ, ਜੋ ਕਿ ਪੜ੍ਹਿਆ ਲਿਖਿਆ ਸੀ ਅਤੇ ਪਿਛਲੇ ਮਹੀਨੇ ਲੇਬਰ 'ਚ ਕਣਕ ਦੀ ਢੋਆ-ਢੁਆਈ ਲਈ ਦਿਹਾੜੀ ਕਰਨ ਜਾਂਦਾ ਸੀ। ਘਰ ਦੀ ਹਾਲਤ ਮਾੜੀ ਹੋਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਲਾਸ਼ ਕਬਜ਼ੇ 'ਚ ਲੈ ਕੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

Address


141012

Website

Alerts

Be the first to know and let us send you an email when For Punjab News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share