26/06/2025
ਕਰਤਾਰਪੁਰ ਵਿਧਾਨਸਭਾ ਹਲਕੇ ਦੇ ਪਿੰਡ ਹੁਸੈਨਪੁਰ ਵਿੱਚ 25 ਜੂਨ 2025 ਨੂੰ ਇੱਕ ਨੌਜਵਾਨ ਦੀ ਮੌਤ ਹੋ ਗਈ। ਪਿੰਡ ਵਾਸੀਆਂ ਮੁਤਾਬਿਕ ਇਹ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਲੋਕਾਂ ਮੁਤਾਬਿਕ, ਪਿਛਲੇ ਚਾਰ ਮਹੀਨਿਆਂ ਵਿੱਚ ਪਿੰਡ ਹੁਸੈਨਪੁਰ ਵਿੱਚ ਨਸ਼ੇ ਨਾਲ ਇਹ ਤੀਜੀ ਮੌਤ ਹੈ। ਇੱਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਨਸ਼ਾ ਖਤਮ ਹੋ ਗਿਆ ਹੈ, ਦੂਜੇ ਪਾਸੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਗੰਭੀਰ ਸੁਆਲ ਖੜੇ ਕਰ ਰਹੀਆਂ ਹਨ।