CPN News

CPN News Contact information, map and directions, contact form, opening hours, services, ratings, photos, videos and announcements from CPN News, Media/News Company, .

18/02/2022

ਸੁਣ ਲਵੋ ਇਸ ਬੱਚੇ ਦੀ ....

18/02/2022
19/04/2020

Latest Updates ਪੰਜਾਬ ਵਿੱਚ ਕਰੋਨਾ ਵਾਇਰਸ ਕੇਸਾਂ ਦਾ ਵੇਰਵਾ By Daljit Singh on Sunday, April 19, 2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ 1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿ....

21/03/2020

 Punjab police spreads coronavirus awareness through a song

19/03/2020

ਭਾਰਤ ਤੋਂ ਬਾਅਦ ਕਨੇਡਾ ਨੇ ਵੀ ਕੀਤੇ ਬਾਰਡਰ ਸੀਲ COVID-19
ਆਵਾਜਾਈ ਲਈ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ 🚛 ਨੂੰ ਇਸ ਪਾਬੰਦੀ ਤੋਂ ਛੋਟ ਹੈ।
🇨🇦🇺🇸

18/03/2020

meaningful song under the era of Covid 19!

10 ਮਾਰਚ ਨੂੰ ਮਾਤਾ ਦੇ ਦਰਸ਼ਨਾਂ ਲਈ ਗਏ ਇੱਕੋ ਪਰਿਵਾਰ ਦੇ ਸੱਤ ਜੀਅ ਭੇਤਭਰੀ ਹਾਲਤ 'ਚ ਗੁੰਮ ਹੋ ਗਏ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ...
12/03/2020

10 ਮਾਰਚ ਨੂੰ ਮਾਤਾ ਦੇ ਦਰਸ਼ਨਾਂ ਲਈ ਗਏ ਇੱਕੋ ਪਰਿਵਾਰ ਦੇ ਸੱਤ ਜੀਅ ਭੇਤਭਰੀ ਹਾਲਤ 'ਚ ਗੁੰਮ ਹੋ ਗਏ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਨਿਹਾਲ ਸਿੰਘ ਵਾਲਾ ਦਾ ਵਪਾਰੀ ਤਰਸੇਮ ਲਾਲ ਪੁੱਤਰ ਵਲਾਇਤੀ ਰਾਮ ਆਪਣੇ ਪਰਿਵਾਰ ਨਾਲ ਆਪਣੀ ਗੱਡੀ 'ਤੇ ਚਿੰਤਪੁਰਨੀ ਮਾਤਾ ਦੇ ਦਰਸ਼ਨਾਂ ਲਈ ਗਏ ਸਨ। ਪਰਿਵਾਰਕ ਜੀਆਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਪਰਿਵਾਰ ਦੇ ਫੋਨ ਬੰਦ ਆਉਣ ਤੇ ਪੁਲਿਸ ਵੱਲੋਂ ਜਾਂਚ ਕਰਨ 'ਤੇ ਉਨ੍ਹਾਂ ਦੀ ਰਿਹਾਇਸ਼ ਤੋਂ ਲਿਖਿਆ ਨੋਟ ਵੀ ਮਿਲਿਆ ਹੈ। ਉਹ ਜਿਸ ਕਾਰ 'ਤੇ ਘਰੋਂ ਗਏ ਸਨ ਉਹ ਕਾਰ ਉਨ੍ਹਾਂ ਦੇ ਹੀ ਸ਼ੈਲਰ ਤੋਂ ਮਿਲੀ ਹੈ। ਜਾਂਚ ਕਰਨ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਇਕ ਨੋਟ, ਕਾਰ ਅਤੇ ਪਰਿਵਾਰ ਸਿਰ ਕਰਜ਼ਾ ਅਤੇ ਕੇਸ ਤੇ ਵੱਖ-ਵੱਖ ਪਹਿਲੂਆਂ 'ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿਚ ਇਸ ਪਰਿਵਾਰ ਦੇ 30 ਕਰੋੜ ਤੋਂ ਜ਼ਿਆਦਾ ਦੇ ਕਰਜ਼ੇ ਵਿਚ ਦੱਬੇ ਹੋਣ ਦੀ ਗੱਲ ਸਾਹਮਣੇ ਆਈ ਹੈ। ਤਿੰਨ ਸ਼ੈਲਰਾਂ ਦੀ ਵੈਰੀਫਿਕੇਸ਼ਨ ਵਿਚ ਲਗਪਗ ਸਾਢੇ ਤਿੰਨ ਕਰੋੜ ਰੁਪਏ ਕੀਮਤ ਦਾ 50 ਹਜ਼ਾਰ ਬੋਰੀ ਝੋਨਾ ਘੱਟ ਮਿਲਿਆ ਹੈ। ਇਸ ਪਰਿਵਾਰ ਸਿਰ ਇਕੱਲੇ ਪੰਜਾਬ ਐਂਡ ਸਿੰਧ ਬੈਂਕ ਦੀ ਹੀ 13 ਕਰੋੜ ਰੁਪਏ ਦੀ ਦੇਣਦਾਰੀ ਹੈ। ਇਸ ਤੋਂ ਇਲਾਵਾ ਹੋਰ ਨਿੱਜੀ ਅਦਾਰਿਆਂ ਅਤੇ ਆਮ ਲੋਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਇਸ ਪਰਿਵਾਰ ਨੇ ਲਿਆ ਦੱਸਿਆ ਜਾ ਰਿਹਾ ਹੈ।

ਉਧਰ ਇਸ ਘਟਨਾ ਦਾ ਪਤਾ ਲੱਗਣ 'ਤੇ ਪੀੜਤ ਲੋਕ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੁਲਿਸ ਅਧਿਕਾਰੀਆਂ ਨੂੰ ਮਿਲੇ। ਇਸ ਦਰਮਿਆਨ ਪੁਲਿਸ ਨੂੰ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਦੋ ਦਿਨਾਂ 'ਚ ਪੁਲਿਸ ਪੂਰੇ ਮਾਮਲੇ ਤੋਂ ਪਰਦਾ ਉਠਾ ਦੇਵੇਗੀ। ਕਰਜ਼ਾਈ ਹੋਣ ਲਈ ਜ਼ਿੰਮੇਵਾਰ ਲੋਕਾਂ ਵਿਚ ਸਹਾਇਕ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਧਿਕਾਰੀ ਜਸਵਿੰਦਰ ਸਿੰਘ ਨੂੰ ਵੀ ਦੱਸਿਆ ਗਿਆ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਦੀ ਭੂਮਿਕਾ ਸ਼ੱਕੀ ਬਣੀ ਹੋਈ ਹੈ।

ਦੋ ਦਿਨਾਂ ਤੋਂ ਗ਼ਾਇਬ ਹੈ ਪਰਿਵਾਰ
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਤੋਂ ਤਰਸੇਮ ਲਾਲ (60) ਆਪਣੀ ਪਤਨੀ, 32 ਸਾਲ ਦੇ ਪੁੱਤਰ ਕ੍ਰਿਸ਼ਨ ਕੁਮਾਰ, 25 ਸਾਲ ਦੇ ਪੁੱਤਰ ਵਰੁਣ ਕੁਮਾਰ, ਕ੍ਰਿਸ਼ਨ ਕੁਮਾਰ ਦੀ ਪਤਨੀ ਤੇ ਦੋ ਨਾਬਾਲਿਗ ਬੱਚਿਆਂ ਨਾਲ ਗ਼ਾਇਬ ਹਨ। ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਅਚਾਨਕ ਗ਼ਾਇਬ ਹੋਣ ਪਿੱਛੋਂ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਰ ਦੀ ਤਲਾਸ਼ੀ ਲੈਣ 'ਤੇ ਉੱਥੋਂ ਪੁਲਿਸ ਨੂੰ ਇਕ ਨੋਟ ਮਿਲਿਆ ਹੈ ਜਿਸ ਵਿਚ ਕਰਜ਼ੇ ਵਿਚ ਡੁੱਬ ਜਾਣ ਕਾਰਨ ਕੁਝ ਲੋਕਾਂ ਦੇ ਨਾਂ ਲਿਖੇ ਗਏ ਹਨ। ਹਾਲਾਂਕਿ ਪੁਲਿਸ ਇਸ ਮਾਮਲੇ ਵਿਚ ਕੁਝ ਵੀ ਬੋਲਣ ਤੋਂ ਬਚ ਰਹੀ ਹੈ।

ਇਸ ਦਰਮਿਆਨ ਪੁਲਿਸ ਨੇ ਵੀਰਵਾਰ ਨੂੰ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ ਜਿਨ੍ਹਾਂ ਦੇ ਨਾਂ ਘਰ ਵਿਚ ਛੱਡੇ ਗਏ ਨੋਟ 'ਤੇ ਲਿਖੇ ਹਨ।

ਇਸ ਦਰਮਿਆਨ ਪੁਲਿਸ ਨੇ ਗ਼ਾਇਬ ਸ਼ੈਲਰ ਮਾਲਕ ਤਰਸੇਮ ਲਾਲ ਦੇ ਘਰ ਤੇ ਸ਼ੈਲਰ ਦੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਫਰੋਲਣੀ ਸ਼ੁਰੂ ਕਰ ਦਿੱਤੀ। ਕੈਮਰਿਆਂ ਦੀ ਫੁਟੇਜ ਵਿਚ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਘਰੋਂ ਪਰਿਵਾਰ ਦੇ ਲੋਕ ਕਰੀਬ 8-10 ਸੂਟਕੇਸਾਂ ਵਿਚ ਸਾਮਾਨ ਪੈਕ ਕਰ ਕੇ ਲੈ ਗਏ ਹਨ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਮਾਨ ਤੋਂ ਉਨ੍ਹਾਂ ਦੇ ਕਿਸੇ ਗੁਆਂਢੀ ਜ਼ਿਲ੍ਹੇ ਵਿਚ ਹੋਣ ਦੇ ਸੁਰਾਗ ਲੱਗੇ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਾਮਲਾ ਛੇਤੀ ਹੀ ਸੁਲਝਾ ਲਿਆ ਜਾਵ

ਜਰਮਨੀ ਵਿਚ 70 ਫ਼ੀਸਦੀ ਲੋਕ ਕੋਰੋਨਾ ਤੋਂ ਹੋ ਸਕਦੇ ਹਨ ਪੀੜਤ - ਏਂਜੇਲਾ ਮਾਰਕਲਨਵੀਂ ਦਿੱਲੀ, ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਮੌਤਾਂ ਦੀ ਗਿਣਤੀ...
12/03/2020

ਜਰਮਨੀ ਵਿਚ 70 ਫ਼ੀਸਦੀ ਲੋਕ ਕੋਰੋਨਾ ਤੋਂ ਹੋ ਸਕਦੇ ਹਨ ਪੀੜਤ - ਏਂਜੇਲਾ ਮਾਰਕਲ
ਨਵੀਂ ਦਿੱਲੀ, ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨੇ ਮਾਹਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਚ ਕਰੀਬ 70 ਫੀਸਦੀ ਲੋਕ ਕੋਰੋਨਾ ਦੀ ਚਪੇਟ ਵਿਚ ਆ ਸਕਦੇ ਹਨ।

ਰਾਜਾਸਾਂਸੀ ਹਵਾਈ ਅੱਡੇ ਤੋਂ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ਰਾਜਾਸਾਂਸੀ,  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰ...
12/03/2020

ਰਾਜਾਸਾਂਸੀ ਹਵਾਈ ਅੱਡੇ ਤੋਂ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

ਰਾਜਾਸਾਂਸੀ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਪਾਈਸ ਜੈੱਟ ਹਵਾਈ ਉਡਾਣ ਰਾਹੀਂ ਦੁਬਈ ਤੋਂ ਪੁੱਜੇ ਇੱਕ ਯਾਤਰੂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਹਵਾਈ ਅੱਡਾ ਵਿਖੇ ਤਾਇਨਾਤ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਸ਼ੱਕੀ ਮਰੀਜ਼ ਨੂੰ ਇਲਾਜ ਅਤੇ ਚੈੱਕਅਪ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਜਾਇਆ ਗਿਆ ਹੈ।

ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 73 : ਸਿਹਤ ਮੰਤਰਾਲੇਨਵੀਂ ਦਿੱਲੀ, ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ...
12/03/2020

ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 73 : ਸਿਹਤ ਮੰਤਰਾਲੇ
ਨਵੀਂ ਦਿੱਲੀ, ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 73 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 73 ਮਾਮਲਿਆਂ 'ਚੋਂ 56 ਭਾਰਤੀ ਅਤੇ 17 ਵਿਦੇਸ਼ੀ ਹਨ।

ਕੋਰੋਨਾ ਵਾਇਰਸ : ਦਿੱਲੀ ਸਰਕਾਰ ਵੱਲੋਂ 31 ਮਾਰਚ ਤੱਕ ਸਕੂਲ, ਸਿਨੇਮਾ ਹਾਲ ਅਤੇ ਮਾਲ ਬੰਦ ਰੱਖਣ ਦਾ ਐਲਾਨ ਦਿੱਲੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ...
12/03/2020

ਕੋਰੋਨਾ ਵਾਇਰਸ : ਦਿੱਲੀ ਸਰਕਾਰ ਵੱਲੋਂ 31 ਮਾਰਚ ਤੱਕ ਸਕੂਲ, ਸਿਨੇਮਾ ਹਾਲ ਅਤੇ ਮਾਲ ਬੰਦ ਰੱਖਣ ਦਾ ਐਲਾਨ
ਦਿੱਲੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਦੇ ਸਕੂਲ, ਸਿਨੇਮਾ ਹਾਲ ਅਤੇ ਮਾਲ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਗੁਆਂਢੀ ਦੇਸ਼ਾਂ ਨੇ ਭਾਰਤ ਤੋਂ ਸਹਾਇਤਾ ਦੀ ਕੀਤੀ ਅਪੀਲ : ਵਿਦੇਸ਼ ਮੰਤਰਾਲੇਨਵੀਂ ਦਿੱਲੀ,  ਵਿਦੇਸ਼ ਮੰਤਰਾਲੇ ਦੇ ਬੁਲ...
12/03/2020

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਗੁਆਂਢੀ ਦੇਸ਼ਾਂ ਨੇ ਭਾਰਤ ਤੋਂ ਸਹਾਇਤਾ ਦੀ ਕੀਤੀ ਅਪੀਲ : ਵਿਦੇਸ਼ ਮੰਤਰਾਲੇ
ਨਵੀਂ ਦਿੱਲੀ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਗੁਆਂਢੀ ਦੇਸ਼ਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਲਈ ਭਾਰਤ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।

ਅਕਾਲੀ ਆਗੂ 'ਤੇ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗਜੰਡਿਆਲਾ ਗੁਰੂ,ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਓ.ਆਈ ਵਿੰਗ ਦੇ ਜੰਡਿਆਲਾ ...
12/03/2020

ਅਕਾਲੀ ਆਗੂ 'ਤੇ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ

ਜੰਡਿਆਲਾ ਗੁਰੂ,ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਓ.ਆਈ ਵਿੰਗ ਦੇ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਰਹੇ ਮਨਿੰਦਰ ਪਾਲ ਸਿੰਘ ਵਿਰਕ ਉਰਫ਼ ਗਗਨ ਵਿਰਕ 'ਤੇ ਬੀਤੀ ਰਾਤ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੇ ਫਾਇਰਿੰਗ ਕੀਤੀ ਗਈ ਪਰ ਅਕਾਲੀ ਆਗੂ ਵੱਲੋਂ ਵੱਜਦੀਆਂ ਗੋਲੀਆਂ 'ਚ 2 ਕਿੱਲੋਮੀਟਰ ਦੂਰ ਤੱਕ ਆਪਣੀ ਕਾਰ ਭਜਾ ਕੇ ਆਪਣੇ ਘਰ ਵਾੜ ਦਿੱਤੇ ਜਾਣ 'ਤੇ ਆਪਣੀ ਜਾਨ ਬਚਾਈ ਗਈ।

ਈਰਾਨ 'ਚ ਕੋਰੋਨਾ ਵਾਈਰਸ ਕਾਰਨ 75 ਹੋਰ ਮੌਤਾਂਤਹਿਰਾਨ, 12 ਮਾਰਚ - ਕੋਰੋਨਾ ਵਾਈਰਸ ਦੇ ਚੱਲਦਿਆਂ ਈਰਾਨ 'ਚ 75 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਹੁ...
12/03/2020

ਈਰਾਨ 'ਚ ਕੋਰੋਨਾ ਵਾਈਰਸ ਕਾਰਨ 75 ਹੋਰ ਮੌਤਾਂ
ਤਹਿਰਾਨ, 12 ਮਾਰਚ - ਕੋਰੋਨਾ ਵਾਈਰਸ ਦੇ ਚੱਲਦਿਆਂ ਈਰਾਨ 'ਚ 75 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਕੋਰੋਨਾ ਵਾਈਰਸ ਦੇ ਚੱਲਦਿਆਂ ਈਰਾਨ 'ਚ 429 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੁਣੇ 'ਚ 1 ਹੋਰ ਕੋਰੋਨਾ ਵਾਈਰਸ ਦੇ ਮਰੀਜ਼ ਦੀ ਪੁਸ਼ਟੀ ਪੁਣੇ ਦੇ ਕਲੈਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਵਾਈਰਸ ਦੇ 1 ਹੋਰ ਮਰੀਜ਼ ਦੀ ਪ...
12/03/2020

ਪੁਣੇ 'ਚ 1 ਹੋਰ ਕੋਰੋਨਾ ਵਾਈਰਸ ਦੇ ਮਰੀਜ਼ ਦੀ ਪੁਸ਼ਟੀ
ਪੁਣੇ ਦੇ ਕਲੈਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਵਾਈਰਸ ਦੇ 1 ਹੋਰ ਮਰੀਜ਼ ਦੀ ਪੁਸ਼ਟੀ ਹੋ ਗਈ ਹੈ। ਪੀੜਤ ਕੋਲ ਅਮਰੀਕਾ ਦੀ ਯਾਤਰਾ ਦਾ ਇਤਿਹਾਸ ਹੈ। ਸ਼ਹਿਰ 'ਚ ਹੁਣ ਤੱਕ ਕੋਰੋਨਾ ਵਾਈਰਸ ਦੇ 9 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਦਿੱਲੀ ਦੰਗਿਆਂ ਲਈ ਵਿਦੇਸ਼ ਤੋਂ ਵੀ ਆਇਆ ਪੈਸਾ - ਅਮਿਤ ਸ਼ਾਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੰਗਿਆਂ 'ਤੇ ਅੱਜ ਰਾਜ ਸਭਾ 'ਚ ਜਵਾਬ ਦਿੰ...
12/03/2020

ਦਿੱਲੀ ਦੰਗਿਆਂ ਲਈ ਵਿਦੇਸ਼ ਤੋਂ ਵੀ ਆਇਆ ਪੈਸਾ - ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੰਗਿਆਂ 'ਤੇ ਅੱਜ ਰਾਜ ਸਭਾ 'ਚ ਜਵਾਬ ਦਿੰਦਿਆਂ ਕਿਹਾ ਕਿ ਦਿੱਲੀ ਦੰਗਿਆਂ ਲਈ ਵਿਦੇਸ਼ ਤੋਂ ਵੀ ਪੈਸੇ ਆਏ ਸਨ ਤੇ ਦੰਗਿਆਂ ਦੌਰਾਨ ਗੈਰ ਕਾਨੂੰਨੀ ਹਥਿਆਰਾਂ ਦਾ ਵੀ ਇਸਤੇਮਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਹਵਾਲਾ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਾਕਿਸਤਾਨ 'ਚ ਜੀਓ ਟੀ.ਵੀ ਦਾ ਮਾਲਕ ਮੀਰ ਸ਼ਕੀਲ ਉਰ ਰਹਿਮਾਨ ਗ੍ਰਿਫ਼ਤਾਰਇਸਲਾਮਾਬਾਦ, - ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਉਰੋ ਨੇ ਜੀਓ ਟੀ.ਵੀ ਅਤੇ...
12/03/2020

ਪਾਕਿਸਤਾਨ 'ਚ ਜੀਓ ਟੀ.ਵੀ ਦਾ ਮਾਲਕ ਮੀਰ ਸ਼ਕੀਲ ਉਰ ਰਹਿਮਾਨ ਗ੍ਰਿਫ਼ਤਾਰ
ਇਸਲਾਮਾਬਾਦ, - ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਉਰੋ ਨੇ ਜੀਓ ਟੀ.ਵੀ ਅਤੇ ਜੰਗ ਗਰੁੱਪ ਦੇ ਮਾਲਕ ਮੀਰ ਸ਼ਕੀਲ ਉਰ ਰਹਿਮਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।

CoronaVirus : ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅਵਿਸ਼ਵ ਸਿਹਤ ਸੰਗਠਨ ਅਤੇ ਕਈ ਹੋਰ ਸੰਗਠਨਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਖ਼ਾਸ ਬਚਾਅ...
12/03/2020

CoronaVirus : ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ

ਵਿਸ਼ਵ ਸਿਹਤ ਸੰਗਠਨ ਅਤੇ ਕਈ ਹੋਰ ਸੰਗਠਨਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਕੁਝ ਖ਼ਾਸ ਬਚਾਅ ਦੇ ਉਪਾਅ ਦੱਸੇ ਹਨ। 6 ਸਾਲ ਤੋਂ ਘੱਟ ਅਤੇ 60 ਸਾਲ ਤੋਂ ਵੱਧ ਵਾਲੇ ਵਿਅਕਤੀ ਜ਼ਿਆਦਾ ਸਾਵਧਾਨ ਰਹਿਣ।ਬਦਲਿਆ ਮੁਲਾਕਾਤ ਦਾ ਰਵਾਇਤੀ ਤਰੀਕਾ ਫਰਾਂਸ ਸਰਕਾਰ ਨੇ ਇਨਫੈਕਸ਼ਨ ਤੋਂ ਬਚਣ ਲਈ ਲੋਕਾਂ ਨਾਲ ਮੁਲਾਕਾਤ ਦੇ ਰਵਾਇਤੀ ਤਰੀਕੇ (ਗੱਲ੍ਹ 'ਤੇ ਚੁੰਮਣ ਅਤੇ ਹੱਥ ਮਿਲਾਉਣਾ) 'ਚ ਬਦਲਾਅ ਕੀਤਾ ਹੈ। ਸਿਹਤ ਮੰਤਰੀ ਓਲਿਵਿਅਰ ਵੇਰਨ ਨੇ ਕਿਹਾ ਸੀ ਕਿ ਮੁਲਾਕਾਤ 'ਚ ਕਿਸੇ ਵੀ ਸਰੀਰਕ ਕਿਰਿਆ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਜਰਮਨੀ ਦੇ ਮੰਤਰੀ ਹੋਸਟ ਜੀਹੋਫਰ ਵੱਲੋਂ ਏਂਜੇਲਾ ਮਰਕੇਲ ਨਾਲ ਹੱਥ ਮਿਲਾਉਣ ਤੋਂ ਪਰਹੇਜ਼ ਕਰਨ ਵਾਲਾ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ।

ਵਿਅਕਤੀਗਤ ਸਫ਼ਾਈ 'ਤੇ ਦਿਓ ਧਿਆਨ

ਸਫ਼ਾਈ ਲਈ ਆਪਣੇ ਹੱਥਾਂ ਨੂੰ ਲਗਾਤਾਰ ਧੋਂਦੇ ਰਹੋ। ਹੱਥ ਗੰਦੇ ਨਾ ਹੋਣ 'ਤੇ ਵੀ ਧੋਵੋ। ਧੋਣ ਤੋਂ ਬਾਅਦ ਹੋ ਸਕੇ ਤਾਂ ਟਿਸ਼ੂ ਦੀ ਵਰਤੋਂ ਕਰੋ। ਛਿੱਕਣ ਅਤੇ ਖੰਘਣ ਦੌਰਾਨ ਆਪਣੇ ਮੂੰਹ 'ਤੇ ਹੱਥ ਰੱਖੋ। ਪੰਜ ਵਾਰ ਹੱਥ ਧੋਵੋ। ਡਬਲਿਊਐੱਚਓ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਹੈ। ਇਸ ਲਈ ਹੱਥਾਂ ਦੀ ਸਫ਼ਾਈ ਨੂੰ ਪਹਿਲ ਦਿੱਤੀ ਹੈ ਅਤੇ ਦਿਨ 'ਚ ਘੱਟ ਤੋਂ ਘੱਟ ਪੰਜ ਵਾਰ ਹੱਥ ਧੋਣ ਦਾ ਸੁਝਾਅ ਦਿੱਤਾ ਹੈ।

CoronaVirus : ਮੰਤਰੀ ਨਹੀਂ ਜਾਣਗੇ ਵਿਦੇਸ਼,ਪੀਐੱਮ ਮੋਦੀ ਨੇ ਕਿਹਾ,ਦੇਸ਼ਵਾਸੀ ਵੀ ਗ਼ੈਰਜ਼ਰੂਰੀ ਯਾਤਰਾ ਤੋਂ ਬਚਣ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ 'ਚ ...
12/03/2020

CoronaVirus : ਮੰਤਰੀ ਨਹੀਂ ਜਾਣਗੇ ਵਿਦੇਸ਼,ਪੀਐੱਮ ਮੋਦੀ ਨੇ ਕਿਹਾ,ਦੇਸ਼ਵਾਸੀ ਵੀ ਗ਼ੈਰਜ਼ਰੂਰੀ ਯਾਤਰਾ ਤੋਂ ਬਚਣ

ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ 'ਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸ ਬਾਰੇ ਪੀਐੱਮ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੀਓਵੀਆਈਡੀ-19 ਨਾਵੇਲ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਸਾਰੇ ਮੰਤਰਾਲਿਆਂ ਅਤੇ ਰਾਜਾਂ 'ਚ ਸਾਰਿਆਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ।
ਇਸ ਲਈ ਚੁੱਕੇ ਗਏ ਕਦਮ ਕਾਫ਼ੀ ਵਿਆਪਕ ਹਨ, ਜਿਸ 'ਚ ਵੀਜ਼ਾ ਰੱਦ ਤੋਂ ਲੈ ਕੇ ਸਿਹਤ ਸੇਵਾਵਾਂ ਦੀ ਸਮਰੱਥਾ ਵਧਾਉਣਾ ਸ਼ਾਮਲ ਹੈ। ਅਜਿਹੇ 'ਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਲਈ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਹੈ।ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਆਉਂਦੇ ਦਿਨਾਂ 'ਚ ਵਿਦੇਸ਼ ਯਾਤਰਾ ਨਹੀਂ ਕਰੇਗਾ। ਮੈਂ ਆਪਣੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗ਼ੈਰਜ਼ਰੂਰੀ ਯਾਤਰਾ ਤੋਂ ਬਚਣ। ਅਸੀਂ ਵੱਡੀਆਂ ਰੈਲੀਆਂ ਨੂੰ ਟਾਲ ਕੇ ਕੋਰੋਨਾ ਦੇ ਪਸਾਰ ਦੀ ਲੜੀ ਨੂੰ ਤੋੜ ਸਕਦੇ ਹਾਂ ਅਤੇ ਸਾਰਿਆਂ ਦੀ ਸੁਰੱਖਿਆ ਨਿਸ਼ਚਿਤ ਕਰ ਸਕਦੇ ਹਾਂ
# Cornavirus news # Coronavirus LIVE News # CoronaVirus # COVID 19 # Coronavirus symptoms # coronavirus cure # PM Narendra Modi On CoronaVirus # PM modi On CoronaVirus # CoronaVirus on Precautions # COVID 19 Novel Coronavirus # Central Minister will not travel abroad # News # National News

“Say No to Panic, Say Yes to Precautions. No Minister of the Central Government will travel abroad in the upcoming days. I urge our countrymen to also avoid non-essential travel. We can break the chain of spread and ensure safety of all by avoiding large gatherings.”

  ਖ਼ਬਰ ਦਿੱਲੀ  ਤੋਂ ਜਾਅਲੀ ਦਸਤਾਵੇਜ਼ਾਂ 'ਤੇ ਹੀ ਬਣਾਏ 30,000 ਅਸਲਾ ਲਾਇਸੈਂਸ, ਡੀਐਸਪੀ ਦਵਿੰਦਰ ਸਿੰਘ ਨਾਲ ਜੁੜੇ ਤਾਰਨਕਲੀ ਦਸਤਾਵੇਜ਼ਾਂ ਤੇ ਤਸਦ...
03/03/2020

ਖ਼ਬਰ ਦਿੱਲੀ ਤੋਂ
ਜਾਅਲੀ ਦਸਤਾਵੇਜ਼ਾਂ 'ਤੇ ਹੀ ਬਣਾਏ 30,000 ਅਸਲਾ ਲਾਇਸੈਂਸ, ਡੀਐਸਪੀ ਦਵਿੰਦਰ ਸਿੰਘ ਨਾਲ ਜੁੜੇ ਤਾਰ

ਨਕਲੀ ਦਸਤਾਵੇਜ਼ਾਂ ਤੇ ਤਸਦੀਕ ਕੀਤੇ ਬਗੈਰ 30 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਈਏਐਸ ਰਾਜੀਵ ਰੰਜਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਮੁਤਾਬਕ ਰਾਜੀਵ ਰੰਜਨ ਦਾ ਸੰਪਰਕ ਡੀਐਸਪੀ ਦਵਿੰਦਰ ਸਿੰਘ ਨਾਲ ਜੁੜ ਰਿਹਾ ਹੈ।ਨਕਲੀ ਦਸਤਾਵੇਜ਼ਾਂ ਤੇ ਤਸਦੀਕ ਕੀਤੇ ਬਗੈਰ 30 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਆਈਏਐਸ ਰਾਜੀਵ ਰੰਜਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਤਰਾਂ ਮੁਤਾਬਕ ਰਾਜੀਵ ਰੰਜਨ ਦਾ ਸੰਪਰਕ ਡੀਐਸਪੀ ਦਵਿੰਦਰ ਸਿੰਘ ਨਾਲ ਜੁੜ ਰਿਹਾ ਹੈ ਜਿਸ ਨੂੰ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਬੀਆਈ ਇਸ ਬਾਰੇ ਰੰਜਨ ਤੋਂ ਪੁੱਛਗਿੱਛ ਕਰ ਰਹੀ ਹੈ।

ਸੀਬੀਆਈ ਇਸ ਕੇਸ ਦੇ ਦੂਜੇ ਮੁਲਜ਼ਮ ਹੁਸੈਨ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਸੀਬੀਆਈ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਕੌਮੀ ਜਾਂਚ ਏਜੰਸੀ ਨਾਲ ਵੀ ਸੰਪਰਕ ਕਰੇਗੀ। ਧਿਆਨ ਰਹੇ ਕਿ ਐਨਆਈਏ ਦਵਿੰਦਰ ਸਿੰਘ ਦੇ ਕੇਸ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਇਹ ਹੈ ਕਿ ਰਾਜੀਵ ਰੰਜਨ ਤੇ ਇਤਰਾਤ ਹੁਸੈਨ ਕੁਪਵਾੜਾ ਦੇ ਜ਼ਿਲ੍ਹਾ ਮੈਜਿਸਟਰੇਟ (ਡੀਐਮ) ਵਜੋਂ ਸੇਵਾ ਨਿਭਾਅ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਅਸਲਾ ਲਾਇਸੈਂਸ ਜਾਅਲੀ ਦਸਤਾਵੇਜ਼ਾਂ 'ਤੇ ਜਾਰੀ ਕੀਤੇ ਸੀ।

ਸੀਬੀਆਈ ਮੁਤਾਬਕ ਰੰਜਨ ਨੇ ਕੁਪਵਾੜਾ 'ਚ ਸਾਲ 2016 ਤੋਂ 2017 ਦੌਰਾਨ ਆਪਣੀ ਤਾਇਨਾਤੀ ਦੌਰਾਨ ਤਕਰੀਬਨ 30,000 ਅਸਲਾ ਲਾਇਸੈਂਸ ਜਾਰੀ ਕੀਤੇ ਸੀ। ਉਨ੍ਹਾਂ ਨੇ ਅੱਠ ਤੋਂ ਦਸ ਲੱਖ ਰੁਪਏ ਪ੍ਰਤੀ ਲਾਇਸੈਂਸ ਲਏ। ਇਸ ਮਾਮਲੇ ਵਿੱਚ ਰਾਜੀਵ ਰੰਜਨ ਬੈਚ ਦੇ ਦੋ ਆਈਏਐਸ ਤੇ ਉਸ ਦੇ ਸੀਨੀਅਰ ਬੈਚ ਦੇ ਇੱਕ ਆਈਏਐਸ ਤੋਂ ਇਲਾਵਾ ਦੋ ਆਈਪੀਐਸ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।2017 'ਚ ਰਾਜਸਥਾਨ ਪੁਲਿਸ ਨੇ ਰਾਜੀਵ ਰੰਜਨ ਦੇ ਭਰਾ ਜੋਤੀ ਰੰਜਨ ਨੂੰ ਫਰਜ਼ੀ ਅਸਲਾ ਲਾਇਸੈਂਸ ਸਮੇਤ ਗ੍ਰਿਫ਼ਤਾਰ ਕੀਤਾ ਸੀ। 2007 ਵਿੱਚ ਸ਼੍ਰੀਗੰਗਾਨਗਰ ਵਿੱਚ ਜਾਅਲੀ ਅਸਲਾ ਲਾਇਸੈਂਸ ਦੇ ਮਾਮਲੇ ਸਾਹਮਣੇ ਆਉਣ ‘ਤੇ ਕਰੀਬ ਅੱਧੀ ਦਰਜਨ ਕੇਸ ਦਰਜ ਕੀਤੇ ਗਏ ਸੀ। ਜਾਂਚ 'ਚ ਉਸ ਵੇਲੇ ਦੇ ਆਈਏਐਸ ਸੁਪਰਵਿਜ਼ਨ ਕੇਸ ਚੋਂ ਦੋ-ਤਿੰਨ ਲਾਪ੍ਰਵਾਹੀ ਮੰਨੇ ਗਏ। ਇੰਨਾ ਹੀ ਨਹੀਂ, ਦੋ ਕਲਰਕਾਂ ਤੇ ਸਬੰਧਤ ਬ੍ਰਾਂਚ ਦੇ ਇੱਕ ਸਹਾਇਕ ਸਟਾਫ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਗਈ ਸੀ।

  ਖ਼ਬਰ ਦਿੱਲੀ  ਤੋਂ ਕੋਰੋਨਾਵਾਇਰਸ ਦੇ ਚੱਲਦੇ ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਟ੍ਰੈਵਲ ਐੱਡਵਾਇਜ਼ਰੀ3 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ, ਇਟ...
03/03/2020

ਖ਼ਬਰ ਦਿੱਲੀ ਤੋਂ
ਕੋਰੋਨਾਵਾਇਰਸ ਦੇ ਚੱਲਦੇ ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਟ੍ਰੈਵਲ ਐੱਡਵਾਇਜ਼ਰੀ
3 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ, ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਨਿਯਮਤ ਵੀਜ਼ਾ ਜਾਂ ਈ-ਵੀਜ਼ਾ ਨੂੰ ਰੱਦ

ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ।

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਦੋ ਤਾਜ਼ਾ ਮਾਮਲੇ ਸਾਹਮਣੇ ਆਉਣ ਤੋਂ ਇੱਕ ਦਿਨ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਯਾਤਰਾ ਸਲਾਹਕਾਰ ਜਾਰੀ ਕੀਤਾ ਹੈ। ਇਸ ਦੇ ਅਨੁਸਾਰ, 3 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ, ਇਟਲੀ, ਈਰਾਨ, ਦੱਖਣੀ ਕੋਰੀਆ, ਜਾਪਾਨ ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਨਿਯਮਤ ਵੀਜ਼ਾ ਜਾਂ ਈ-ਵੀਜ਼ਾ ਨੂੰ ਰੱਦ ਕਰ ਦਿੱਤਾ ਹੈ। ਜੋ ਅਜੇ ਤੱਕ ਭਾਰਤ ਵਿੱਚ ਦਾਖਲ ਨਹੀਂ ਹੋਏ ਹਨ।

ਨਾਲ ਹੀ ਸਲਾਹਕਾਰ ਨੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ 3 ਮਾਰਚ ਤੱਕ ਜਾਰੀ ਕੀਤਾ ਵੀਜ਼ਾ ਆਨ ਅਰੀਵਲ (ਵੀਓਏ) ਸੱਸਪੈਂਡ ਕਰ ਦਿੱਤਾ ਹੈ। ਜੋ ਅਜੇ ਤੱਕ ਭਾਰਤ ਵਿੱਚ ਦਾਖਲ ਨਹੀਂ ਹੋਏ ਹਨ। ਸਲਾਹਕਾਰ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਭਾਰਤ ਦੀ ਯਾਤਰਾ ਨਾ ਟਾਲਣ ਵਾਲੇ ਕਾਰਨ ਹਨ। ਉਹ ਨੇੜਲੇ ਭਾਰਤੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰ ਸਕਦੇ ਹਨ। ਇਹ ਸਲਾਹ ਮਸ਼ਵਰੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਾ ਹੈ।

ਮੰਗਲਵਾਰ ਨੂੰ, ਸਰਕਾਰ ਨੇ ਕੋਰੋਨਾ ਵਾਇਰਸ ਸੰਬੰਧੀ ਇੱਕ ਨਵੀਂ ਯਾਤਰਾ ਸਲਾਹਕਾਰੀ ਜਾਰੀ ਕੀਤੀ, ਜੋ ਕਿ ਪਿਛਲੀਆਂ ਸਾਰੀਆਂ ਸਲਾਹਕਾਰਾਂ ਦੀ ਥਾਂ ਲੈਂਦੀ ਹੈ। ਇਸ ਤੋਂ ਪਹਿਲਾਂ, ਚੀਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਨਿਯਮਤ (ਸਟਿੱਕਰ) ਵੀਜ਼ਾ ਜਾਂ ਈ-ਵੀਜ਼ਾ 5 ਫਰਵਰੀ ਨੂੰ ਜਾਂ ਇਸਤੋਂ ਪਹਿਲਾਂ ਮੁਅੱਤਲ ਕਰ ਦਿੱਤੇ ਗਏ ਸਨ।

  ਖ਼ਬਰ ਪੰਜਾਬ ਤੋਂ ਲੁਧਿਆਣਾ 'ਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆਇੱਥੇ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਦੇ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ।...
03/03/2020

ਖ਼ਬਰ ਪੰਜਾਬ ਤੋਂ
ਲੁਧਿਆਣਾ 'ਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ

ਇੱਥੇ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਦੇ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਆਟੋ 'ਚ 10 ਬੱਚੇ ਸਵਾਰ ਸੀ। ਇਹ ਸਾਰੇ ਅੱਠਵੀਂ ਜਮਾਤ 'ਚ ਪੜ੍ਹਦੇ ਹਨ। ਪੇਪਰ ਦਿਵਾਉਣ ਲਈ ਇਨ੍ਹਾਂ ਨੂੰ ਆਟੋ 'ਚ ਮਾਡਲ ਟਾਊਨ ਬਣੇ ਸੈਂਟਰ ਲਿਜਾਇਆ ਜਾ ਰਿਹਾ ਸੀ।

  ਖ਼ਬਰ ਦਿੱਲੀ ਤੋਂ ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟਦੁਨਿਆ ਭਰ 'ਚ ਕੋਰੋਨਾ ਵ...
03/03/2020

ਖ਼ਬਰ ਦਿੱਲੀ ਤੋਂ
ਬਾਲੀਵੁੱਡ 'ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਪਾਦੁਕੋਣ ਨੇ ਕੈਂਸਲ ਕੀਤਾ ਫਰਾਂਸ ਦਾ ਇਵੈਂਟ
ਦੁਨਿਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਹੁਣ ਇਸ ਦੇ 5 ਮਾਮਲੇ ਸਾਹਮਣੇ ਆਏ ਹਨ। ਇਸ ਦਾ ਡਰ ਹੁਣ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ, ਕਿਉਂਕਿ ਅਦਾਕਾਰ ਦੀਪਿਕਾ ਪਾਦੁਕੋਣ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਪੈਰਿਸ ਫੈਸ਼ਨ ਵੀਕ 'ਚ ਸ਼ਾਮਿਲ ਹੋਣ ਦਾ ਸ਼ੈਡਿਊਲ ਰੱਦ ਕਰ ਦਿੱਤਾ ਹੈ
ਰਿਪੋਰਟਾਂ ਮੁਤਾਬਕ ਦੀਪਿਕਾ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਹ ਪੈਰਿਸ 'ਚ ਚੱਲ ਰਹੇ ਫੈਸ਼ਨ ਵੀਕ 'ਚ ਲੁਈ ਵਿਤੋਂ ਦੇ ਫੈਸ਼ਨ ਵੀਕ 2020 ਸ਼ੋਅ 'ਚ ਹਿੱਸਾ ਲੈਣ ਲਈ ਫਰਾਂਸ ਦਾ ਦੌਰਾ ਕਰਨ ਵਾਲੀ ਸੀ, ਪਰ ਕੋਰੋਨਾ ਵਾਇਰਸ ਹੁਣ ਫਰਾਂਸ 'ਚ ਵੀ ਦਾਖਿਲ ਹੋ ਗਿਆ ਹੈ। ਅਜਿਹੇ 'ਚ ਉਨ੍ਹਾਂ ਆਪਣਾ ਦੌਰਾ ਕੈਂਸਿਲ ਕਰ ਦਿੱਤਾ। ਦਸ ਦਈਏ ਕਿ ਫਰਾਂਸ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

  ਖ਼ਬਰ ਦਿੱਲੀ ਤੋਂ ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾ...
03/03/2020

ਖ਼ਬਰ ਦਿੱਲੀ ਤੋਂ
ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਛੇਵਾਂ ਮਾਮਲਾ ਆਇਆ ਸਾਹਮਣੇ

ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਨਵੀਂ ਦਿੱਲੀ: ਜੈਪੁਰ 'ਚ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਛੇਵਾਂ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ ਇਟਲੀ ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਉਮਰ 69 ਸਾਲ ਹੈ। ਇਸ ਕੇਸ ਦੀ ਪੁਸ਼ਟੀ ਐਸਐਮਐਸ ਹਸਪਤਾਲ ਦੇ ਡਾਕਟਰ ਸੁਧੀਰ ਭੰਡਾਰੀ ਨੇ ਕੀਤੀ ਹੈ। ਭੰਡਾਰੀ ਅਨੁਸਾਰ ਮਰੀਜ਼ ਨੂੰ ਗੰਭੀਰ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਹਸਪਤਾਲ ਦਿੱਲੀ ਵਿੱਚ ਇਟਲੀ ਦੇ ਦੂਤਾਵਾਸ ਨਾਲ ਵੀ ਸੰਪਰਕ 'ਚ ਹੈ ਕਿਉਂਕਿ ਇਟਲੀ ਤੋਂ 18 ਵਿਅਕਤੀਆਂ ਨੇ ਇਸ ਵਿਅਕਤੀ ਨਾਲ ਯਾਤਰਾ ਕੀਤੀ। ਸੋਮਵਾਰ ਨੂੰ ਤੇਲੰਗਾਨਾ ਤੇ ਦਿੱਲੀ 'ਚ ਇੱਕ-ਇੱਕ ਕੇਸ ਸਾਹਮਣੇ ਆਇਆ। ਦੋਵੇਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਬੱਸ ਵਿਚ ਸਵਾਰ ਪੀੜਤ ਨਾਲ ਜਿਨ੍ਹਾਂ 25 ਯਾਤਰੀਆਂ ਨੇ ਸਫਰ ਕੀਤਾ ਸੀ, ਨੂੰ ਤੇਲੰਗਾਨਾ ਸਰਕਾਰ ਉਨ੍ਹਾਂ ਦੀ ਵੀ ਜਾਂਚ ਕਰਵਾ ਰਹੀ ਹੈ।

  ਖ਼ਬਰ ਦਿੱਲੀ ਤੋਂ ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ, 80000 ਤੋਂ ਵੱਧ ਸੰਕਰਮਿਤਸਿਵਲ ਐਵੀਏਸ਼ਨ ਦੇ ਡਿਪਟ...
03/03/2020

ਖ਼ਬਰ ਦਿੱਲੀ ਤੋਂ
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ, 80000 ਤੋਂ ਵੱਧ ਸੰਕਰਮਿਤ

ਸਿਵਲ ਐਵੀਏਸ਼ਨ ਦੇ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਇਟਲੀ, ਇਰਾਨ, ਚੀਨ, ਜਾਪਾਨ, ਵੀਅਤਨਾਮ, ਦੱਖਣੀ ਕੋਰੀਆ, ਹਾਂਗ ਕਾਂਗ, ਨੇਪਾਲ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕਰਨ ਦੀ ਹਦਾਇਤ ਕੀਤੀ। ਇਹ ਸਲਾਹਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਾਰੀ ਕੀਤੀ ਗਈ ਹੈ, ਤਾਂ ਜੋ ਕੋਰੋਨਵਾਇਰਸ ਨੂੰ ਰੋਕਿਆ ਜਾ ਸਕੇ।
ਭਾਰਤ ਸਰਕਾਰ ਦੀ ਟਰੈਵਲ ਐਡਵਾਈਜ਼ਰੀ ਮੁਤਾਬਕ ਮੌਜੂਦਾ ਵੀਜ਼ਾ ਤੇ ਈ-ਵੀਜ਼ਾ ਸਿਰਫ ਚੀਨ ਤੇ ਇਰਾਨ ਲਈ ਮੁਅੱਤਲ ਰਹਿਣਗੇ। ਇਸ ਤੋਂ ਇਲਾਵਾ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਲੋਕਾਂ ਨੂੰ ਬੇਲੋੜੇ ਚੀਨ, ਇਰਾਨ ਤੇ ਕੋਰੀਆ, ਸਿੰਗਾਪੁਰ ਤੇ ਇਟਲੀ ਦੀ ਯਾਤਰਾ ਨਾ ਕਰਨ ਲਈ ਕਹਿੰਦੇ ਹਨ।

  ਖ਼ਬਰ ਦਿੱਲੀ ਤੋਂ ਭਾਰਤ ਪਹੁੰਚਿਆ ਕੋਰੋਨਾ ਵਾਈਰਸ, 11 ਦੇਸ਼ਾਂ ਦੀ ਯਾਤਰਾ 'ਤੇ ਲੱਗੇਗਾ ਬੈਨ!, ਹਾਲਾਤ ਹੋ ਸਕਦੇ ਗੰਭੀਰਭਾਰਤ 'ਚ ਕੋਰੋਨਾਵਾਇਰਸ ਦੇ ...
03/03/2020

ਖ਼ਬਰ ਦਿੱਲੀ ਤੋਂ
ਭਾਰਤ ਪਹੁੰਚਿਆ ਕੋਰੋਨਾ ਵਾਈਰਸ, 11 ਦੇਸ਼ਾਂ ਦੀ ਯਾਤਰਾ 'ਤੇ ਲੱਗੇਗਾ ਬੈਨ!, ਹਾਲਾਤ ਹੋ ਸਕਦੇ ਗੰਭੀਰ
ਭਾਰਤ 'ਚ ਕੋਰੋਨਾਵਾਇਰਸ ਦੇ ਦੋ ਹੋਰ ਨਵੇਂ ਕੇਸ ਸਾਹਮਣੇ ਆਉਣ ਨਾਲ ਹਲਚਲ ਮੱਚ ਗਈ ਹੈ। ਇਹ ਕੇਸ ਦਿੱਲੀ ਤੇ ਤੇਲੰਗਾਨਾ 'ਚ ਸਾਹਮਣੇ ਆਏ ਹਨ। ਦਿੱਲੀ 'ਚ ਕੋਰੋਨਾ ਪੌਜ਼ੀਟਿਵ ਪਾਏ ਗਏ ਵਿਅਕਤੀ ਨੇ ਇਟਲੀ ਤੇ ਬ੍ਰਿਟੇਨ ਤੋਂ ਯਾਤਰਾ ਕੀਤੀ ਹੈ, ਜਦੋਂਕਿ ਦੂਜੇ ਵਿਅਕਤੀ ਦੁਲਗਾਨ ਤੋਂ ਤੇਲੰਗਾਨਾ ਵਿੱਚ ਵਾਪਸ ਆਇਆ ਹੈ। ਅਜਿਹੀ ਸਥਿਤੀ ਵਿੱਚ ਜੇਕਰ ਸਰਕਾਰ ਤੇ ਸਿਹਤ ਮੰਤਰਾਲੇ ਨੇ ਸਾਵਧਾਨੀਆਂ ਨਾ ਵਰਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।

ਹੁਣ ਤੱਕ ਦੁਨੀਆ ਦੇ 67 ਦੇਸ਼ਾਂ 'ਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 11 ਦੇਸ਼ਾਂ 'ਚ ਕੋਰੋਨਾਵਾਇਰਸ ਨਾਲ ਮੌਤਾਂ ਹੋਈਆਂ ਹਨ। ਚੀਨ, ਇਰਾਨ, ਇਟਲੀ, ਦੱਖਣੀ ਕੋਰੀਆ ਦੀ ਯਾਤਰਾ ਕਰਨਾ ਜ਼ੋਖਮ ਭਰਪੂਰ ਹੈ। ਇੱਥੇ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ਤੇ ਹਾਂਗਕਾਂਗ ਦੀ ਯਾਤਰਾ ਤੋਂ ਪਹਿਲਾਂ ਵਿਚਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਲਗਪਗ 30 ਦੇਸ਼ਾਂ 'ਚ ਸਾਵਧਾਨੀ ਨਾਲ ਯਾਤਰਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਨੇ ਹੁਣ ਤੱਕ ਸਿਰਫ ਦੋ ਦੇਸ਼ਾਂ 'ਚ ਹਵਾਈ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਹੈ। ਇਹ ਦੇਸ਼ ਚੀਨ ਤੇ ਇਰਾਨ ਹਨ।

ਅਜਿਹੀ ਸਥਿਤੀ 'ਚ ਮੋਦੀ ਸਰਕਾਰ ਨੂੰ ਜਲਦੀ ਹੀ 15 ਉੱਚ ਜ਼ੋਖਮ ਵਾਲੇ ਦੇਸ਼ਾਂ ਦੇ ਯਾਤਰੀਆਂ ਦੇ ਈ-ਵੀਜ਼ਾ 'ਤੇ ਪਾਬੰਦੀ ਲਾਉਣ ਦੀ ਜ਼ਰੂਰਤ ਹੈ। ਨਾਲ ਹੀ ਉਨ੍ਹਾਂ 11 ਦੇਸ਼ਾਂ ਦੀ ਯਾਤਰਾ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਜ਼ਰੂਰਤ ਹੈ ਜਿੱਥੇ ਵਾਇਰਸ ਨਾਲ ਮੌਤਾਂ ਹੋਈਆਂ ਹਨ। ਦੇਸ਼ ਵਿਚ ਹੁਣ ਤੱਕ ਕੋਰੋਨਵਾਇਰਸ ਦੇ ਪੰਜ ਮਾਮਲੇ ਸਾਹਮਣੇ ਆਏ ਹਨ।

  ਖ਼ਬਰ ਦਿੱਲੀ ਤੋਂ ਨੋਇਡਾ 'ਚ ਕੋਰੋਨਾ ਵਾਇਰਸ ਕਾਰਨ ਸਕੂਲ ਦੀ ਪ੍ਰੀਖਿਆ ਮੁਲਤਵੀਕੋਰੋਨਾ ਵਾਇਰਸ ਹੁਣ ਚੀਨ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ 'ਚ ਆਪਣ...
03/03/2020

ਖ਼ਬਰ ਦਿੱਲੀ ਤੋਂ
ਨੋਇਡਾ 'ਚ ਕੋਰੋਨਾ ਵਾਇਰਸ ਕਾਰਨ ਸਕੂਲ ਦੀ ਪ੍ਰੀਖਿਆ ਮੁਲਤਵੀ
ਕੋਰੋਨਾ ਵਾਇਰਸ ਹੁਣ ਚੀਨ ਤੋਂ ਬਾਹਰ ਨਿਕਲ ਕੇ ਪੂਰੀ ਦੁਨੀਆ 'ਚ ਆਪਣੇ ਪੈਰ ਪਸਾਰ ਰਿਹਾ ਹੈ। ਈਰਾਨ, ਜਰਮਨੀ ਤੇ ਇਟਲੀ ਤੋਂ ਬਾਅਦ ਹੁਣ ਭਾਰਤ ਵਿਚ ਵੀ ਕੋਰੋਨਾ ਵਾਇਰਸ ਦੇ 5 ਮਾਮਲੇ ਪਾਜੀਟਿਵ ਮਿਲੇ ਹਨ। ਨੋਇਡਾ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿਚਕਾਰ ਇਕ ਸਕੂਲ ਨੇ ਕੋਰੋਨਾ ਵਾਇਰਸ ਦੇ ਅਲਰਟ ਦੇ ਕਾਰਨ ਪ੍ਰੀਖਿਆ ਟਾਲ ਦਿੱਤੀ ਹੈ। ਇਕ ਵਿਦਿਆਰਥੀ ਦੇ ਪਿਤਾ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਕਾਰਨ ਸਕੂਲ ਦੀ ਪ੍ਰੀਖਿਆ ਟਾਲ ਦਿੱਤੀ ਗਈ

  ਖ਼ਬਰ ਦਿੱਲੀ ਤੋਂ ਸੱਜਣ ਕੁਮਾਰ ਨੇ ਸੁਪਰੀਮ ਕੋਰਟ ਤੋਂ ਮੰਗੀ ਜ਼ਮਾਨਤਨਵੀਂ ਦਿੱਲੀ, 1984 ਸਿੱਖ ਦੰਗਾ ਮਾਮਲੇ 'ਚ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖ਼ਰ...
03/03/2020

ਖ਼ਬਰ ਦਿੱਲੀ ਤੋਂ
ਸੱਜਣ ਕੁਮਾਰ ਨੇ ਸੁਪਰੀਮ ਕੋਰਟ ਤੋਂ ਮੰਗੀ ਜ਼ਮਾਨਤ
ਨਵੀਂ ਦਿੱਲੀ, 1984 ਸਿੱਖ ਦੰਗਾ ਮਾਮਲੇ 'ਚ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਤੋਂ ਜ਼ਮਾਨਤ ਮੰਗੀ ਹੈ।

  ਖ਼ਬਰ ਦਿੱਲੀ ਤੋਂ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤਨਵੀਂ ਦਿੱਲੀ, 3 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ...
03/03/2020

ਖ਼ਬਰ ਦਿੱਲੀ ਤੋਂ
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 3 ਮਾਰਚ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਦਿੱਲੀ ਹਿੰਸਾ ਲਈ ਜੋ ਵੀ ਦੋਸ਼ੀ ਹੈ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਇਸ ਗੱਲ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਹੈ ਕਿ ਕੋਰੋਨਾ ਵਾਈਰਸ ਖਿਲਾਫ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰਨਗੀਆਂ।

  ਖ਼ਬਰ ਪੰਜਾਬ ਤੋਂ ਕੇਜਰੀਵਾਲ ਨੇ ਮੇਰੇ ਪੈਰਾਂ 'ਚ ਪੈ ਕੇ ਮੰਗੀ ਸੀ ਮਾਫ਼ੀ - ਮਜੀਠੀਆ ਵਿਧਾਨ ਸਭਾ 'ਚ ਬੋਲਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ...
03/03/2020

ਖ਼ਬਰ ਪੰਜਾਬ ਤੋਂ
ਕੇਜਰੀਵਾਲ ਨੇ ਮੇਰੇ ਪੈਰਾਂ 'ਚ ਪੈ ਕੇ ਮੰਗੀ ਸੀ ਮਾਫ਼ੀ - ਮਜੀਠੀਆ
ਵਿਧਾਨ ਸਭਾ 'ਚ ਬੋਲਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ 'ਆਪ' ਵਾਲੇ ਮੇਰੀ ਗੈਰ ਹਾਜ਼ਰੀ 'ਚ ਮੇਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਨੇ ਕਿਸ ਤਰ੍ਹਾਂ ਮੇਰੇ ਪੈਰਾਂ ਵਿਚ ਪੈ ਕੇ ਮਾਫ਼ੀ ਮੰਗੀ ਸੀ।

  ਖ਼ਬਰ ਪੰਜਾਬ ਤੋਂ ਮੇਰੇ ਕੋਲ 'ਆਪ' ਦੇ ਸਾਰੇ ਵਿਧਾਇਕ ਆਏ ਤੇ ਉਨ੍ਹਾਂ ਕਿਹਾ ਕਿ ਸਾਡੀਆਂ ਗੱਡੀਆਂ ਪੁਰਾਣੀਆਂ ਹੋ ਚੁੱਕੀਆਂ ਹਨ, ਮੈਂ 17 ਨਵੀਆਂ ਗੱਡ...
03/03/2020

ਖ਼ਬਰ ਪੰਜਾਬ ਤੋਂ
ਮੇਰੇ ਕੋਲ 'ਆਪ' ਦੇ ਸਾਰੇ ਵਿਧਾਇਕ ਆਏ ਤੇ ਉਨ੍ਹਾਂ ਕਿਹਾ ਕਿ ਸਾਡੀਆਂ ਗੱਡੀਆਂ ਪੁਰਾਣੀਆਂ ਹੋ ਚੁੱਕੀਆਂ ਹਨ, ਮੈਂ 17 ਨਵੀਆਂ ਗੱਡੀਆਂ ਪਾਸ ਕੀਤੀਆਂ, ਜਿਹੜੀਆਂ ਕਿ ਸਿਰਫ਼ 'ਆਪ' ਵਿਧਾਇਕਾਂ ਨੂੰ ਦਿੱਤੀਆਂ ਗਈਆਂ- ਮਨਪ੍ਰੀਤ ਬਾਦਲ
ਵਿਰੋਧੀਆਂ ਵਲੋਂ ਰੌਲ਼ਾ-ਰੱਪਾ ਪਾਉਣ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਮੈਂ ਚੁੱਪ-ਚਾਪ ਸੁਣਿਆ, ਹੁਣ ਤੁਸੀਂ ਵੀ ਸੁਣੋ, ਕਿਉਂਕਿ ਮਰਦ ਉਹ ਹੁੰਦਾ ਜੋ ਹਰ ਗੱਲ ਸਹਿਣ ਕਰਦਿਆਂ ਹੋਇਆਂ ਸੁਣ ਸਕੇ

  ਖ਼ਬਰ ਪੰਜਾਬ ਤੋਂ ਬਠਿੰਡਾ :ਨਗਰ ਨਿਗਮ ਮੇਅਰ ਦੇ ਗਲ 'ਚ ਸੰਗਲ, ਰੱਸੇ ਪਾ ਕੇ ਬੰਧਕ ਬਣਾਉਣ ਦਾ ਦ੍ਰਿਸ਼ ਪੇਸ਼ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀਬਠਿੰ...
03/03/2020

ਖ਼ਬਰ ਪੰਜਾਬ ਤੋਂ
ਬਠਿੰਡਾ :ਨਗਰ ਨਿਗਮ ਮੇਅਰ ਦੇ ਗਲ 'ਚ ਸੰਗਲ, ਰੱਸੇ ਪਾ ਕੇ ਬੰਧਕ ਬਣਾਉਣ ਦਾ ਦ੍ਰਿਸ਼ ਪੇਸ਼ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਬਠਿੰਡਾ, ਨਗਰ ਨਿਗਮ ਬਠਿੰਡਾ ਵੱਲੋਂ ਅੱਜ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਨਗਰ ਨਿਗਮ ਮੇਅਰ ਦੇ ਹੱਥਾ ਅਤੇ ਗਲ 'ਚ ਸੰਗਲ, ਰੱਸੇ ਪਾ ਕੇ ਬੰਧਕ ਬਣਾਉਣ ਦਾ ਦ੍ਰਿਸ਼ ਬਣਾਇਆ ਗਿਆ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਮੇਅਰ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਵਾ ਦੇ ਕਾਰਨ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਵੱਲੋਂ ਉਸ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਕਮਿਸ਼ਨਰ ਵੱਲੋਂ ਫਾਈਲਾਂ ਮੇਅਰ ਕੋਲ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਵਿਕਾਸ ਦੇ ਸਾਰੇ ਕੰਮ ਰੁਕੇ ਪਏ ਹਨ। ਕਾਂਗਰਸ ਸਰਕਾਰ ਨੂੰ ਸਤਾ 'ਚ ਆਈ ਨੂੰ ਤਿੰਨ ਸਾਲ ਹੋ ਗਏ ਹਨ ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਗਰ ਨਿਗਮ ਨੂੰ ਫ਼ੰਡ ਜਾਰੀ ਨਹੀਂ ਕੀਤਾ ਗਿਆ ਜੋ ਇੰਪਰੂਵਮੈਂਟ ਟਰੱਸਟ ਦੁਆਰਾ ਸੜਕਾਂ ਬਣਾਈਆਂ ਗਈਆਂ ਸਨ ਉਹ ਬਿਲਕੁਲ ਟੁੱਟ ਗਈਆ ਹਨ ਅਤੇ ਸਾਡੇ ਕੋਲ ਕੋਈ ਫ਼ੰਡ ਨਾ ਹੋਣ ਕਾਰਨ ਉਨ੍ਹਾਂ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਲੋਨ ਲੈ ਕੇ ਦਿੱਤੀਆਂ ਹਨ।

  ਖ਼ਬਰ ਪੰਜਾਬ ਤੋਂ  ਪੰਜਾਬ ਸਰਕਾਰ ਵੱਲੋਂ 52 ਸੀਟਰ ਵਾਲੀਆਂ ਬੱਸਾਂ ਦੇ 2,000 ਵਾਧੂ ਪਰਮਿਟ ਜਾਰੀ ਕਰਨ ਦਾ ਫ਼ੈਸਲਾਮੁੱਖ ਮੰਤਰੀ ਕੈਪਟਨ ਅਮਰਿੰਦਰ ਸਿ...
03/03/2020

ਖ਼ਬਰ ਪੰਜਾਬ ਤੋਂ
ਪੰਜਾਬ ਸਰਕਾਰ ਵੱਲੋਂ 52 ਸੀਟਰ ਵਾਲੀਆਂ ਬੱਸਾਂ ਦੇ 2,000 ਵਾਧੂ ਪਰਮਿਟ ਜਾਰੀ ਕਰਨ ਦਾ ਫ਼ੈਸਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਜਨਤਕ ਟਰਾਂਸਪੋਰਟ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ 52 ਸੀਟਰ ਵਾਲੀਆਂ ਬੱਸਾਂ ਦੇ 2000 ਵਾਧੂ ਪਰਮਿਟ ਜਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ 5,000 ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕਰਾਂਗੇ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਮਿਲ ਸਕੇ।

  ਖ਼ਬਰ ਪੰਜਾਬ ਤੋਂ ਮੋਟਰਸਾਈਕਲ ਸਵਾਰ ਅੱਖਾਂ 'ਚ ਮਿਰਚਾਂ ਪਾ ਕੇ 2 ਲੱਖ ਰੁਪਏ ਖੋਹ ਕੇ ਫ਼ਰਾਰਗੋਨਿਆਣਾ ਬਠਿੰਡਾ-ਸ਼੍ਰੀ ਅੰਮ੍ਰਿਤਸਰ ਸਾਹਿਬ ਐਨ. ਐੱਚ 5...
03/03/2020

ਖ਼ਬਰ ਪੰਜਾਬ ਤੋਂ
ਮੋਟਰਸਾਈਕਲ ਸਵਾਰ ਅੱਖਾਂ 'ਚ ਮਿਰਚਾਂ ਪਾ ਕੇ 2 ਲੱਖ ਰੁਪਏ ਖੋਹ ਕੇ ਫ਼ਰਾਰ

ਗੋਨਿਆਣਾ ਬਠਿੰਡਾ-ਸ਼੍ਰੀ ਅੰਮ੍ਰਿਤਸਰ ਸਾਹਿਬ ਐਨ. ਐੱਚ 58 'ਤੇ ਪਿੰਡ ਗੋਨਿਆਣਾ ਕਲਾਂ ਕੋਲ ਅੱਜ ਇਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਇਕ ਵਿਅਕਤੀ ਦੇ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਤੋਂ 2 ਲੱਖ ਰੁਪਏ ਦੀ ਰਕਮ ਖੋਹ ਕੇ ਫ਼ਰਾਰ ਹੋ ਗਏ।ਖੇਮੂਆਣਾ ਵਾਸੀ ਪਰਮਿੰਦਰ ਸਿੰਘ ਪੁੱਤਰ ਸ਼ੀਤਲ ਸਿੰਘ ਅੱਜ ਬਾਅਦ ਦੁਪਹਿਰ ਸਥਾਨਕ ਸਟੇਟ ਬੈਕ ਆਫ਼ ਇੰਡੀਆ ਵਿਚੋਂ 2 ਲੱਖ ਰੁਪਏ ਕਢਵਾ ਕੇ ਝੋਲੇ 'ਚ ਪਾ ਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਪਿੰਡ ਗੋਨਿਆਣਾ ਕਲਾਂ ਕੋਲ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਕੋਲੋਂ ਰਕਮ ਵਾਲਾ ਥੈਲਾ ਖੋਹ ਕੇ ਫ਼ਰਾਰ ਹੋ ਗਏ। ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਬੁਟਾ ਸਿੰਘ ਅਨੁਸਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

  ਖ਼ਬਰ ਪੰਜਾਬ ਤੋਂ  ਫਗਵਾੜਾ ਨੇੜੇ ਵਿਅਕਤੀ ਦਾ ਕਤਲ ਫਗਵਾੜਾ ਦੇ ਪਿੰਡ ਬਘਾਣਾ ਵਿਖੇ ਇਕ ਵਿਅਕਤੀ ਦਾ ਕਤਲ ਬੀਤੀ ਰਾਤ ਪਿੰਡ ਬਘਾਣਾ ਵਿਖੇ ਇਕ ਢਾਬਾ ਮ...
03/03/2020

ਖ਼ਬਰ ਪੰਜਾਬ ਤੋਂ
ਫਗਵਾੜਾ ਨੇੜੇ ਵਿਅਕਤੀ ਦਾ ਕਤਲ
ਫਗਵਾੜਾ ਦੇ ਪਿੰਡ ਬਘਾਣਾ ਵਿਖੇ ਇਕ ਵਿਅਕਤੀ ਦਾ ਕਤਲ
ਬੀਤੀ ਰਾਤ ਪਿੰਡ ਬਘਾਣਾ ਵਿਖੇ ਇਕ ਢਾਬਾ ਮਾਲਕ ਨਿਰਵੈਰ ਸਿੰਘ ਜਦੋਂ ਆਪਣੇ ਢਾਬੇ 'ਤੇ ਮੌਜੂਦ ਸੀ ਤਾਂ ਕੁੱਝ ਵਿਅਕਤੀਆਂ ਨੇ ਉਸ ਦੇ 'ਤੇ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਥਾਣਾ ਰਾਵਲ ਪਿੰਡੀ ਦੇ ਐਸ.ਐਚ.ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਇਕ ਹਸਪਤਾਲ ਵਿਚ ਮੌਤ ਹੋ ਗਈ ਤੇ ਮਾਮਲੇ ਦੀ ਜਾਂਚ ਜਾਰੀ ਹੈ।

  ਖ਼ਬਰ ਪੰਜਾਬ ਤੋਂ ਬਜਟ ਇਜਲਾਸ ਵਿਚ ਰੰਧਾਵਾ ਤੇ ਮਜੀਠੀਆਂ ਭਿੜੇਸਿਫ਼ਰ ਕਾਲ ਦੌਰਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਵਿਧਾਇਕ ...
03/03/2020

ਖ਼ਬਰ ਪੰਜਾਬ ਤੋਂ
ਬਜਟ ਇਜਲਾਸ ਵਿਚ ਰੰਧਾਵਾ ਤੇ ਮਜੀਠੀਆਂ ਭਿੜੇ

ਸਿਫ਼ਰ ਕਾਲ ਦੌਰਾਨ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਭਿੜ ਗਏ। ਮਜੀਠੀਆ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ 'ਤੇ ਗੱਲ ਕਰ ਰਹੇ ਸਨ ਕਿ ਉਨ੍ਹਾਂ ਜੇਲ੍ਹ ਵਿਚ ਬੰਦ ਇਕ ਗੈਂਗਸਟਰ ਨਾਲ ਸਬੰਧਾਂ ਨੂੰ ਲੈ ਕੇ ਜੇਲ੍ਹ ਮੰਤਰੀ ਦਾ ਨਾਂ ਲੈ ਦਿੱਤਾ। ਬੱਸ ਫਿਰ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਸਾਡੀ ਸਰਕਾਰ ਦੀ ਕਮਜ਼ੋਰੀ ਹੈ ਕਿ ਅਸੀਂ ਕਾਰਵਾਈ ਨਹੀਂ ਕਰ ਸਕਦੇ। ਦੋਵਾਂ ਆਗੂਆਂ ਵਿਚ ਤਿੱਖੀ ਝੜਪ ਹੋਈ।

  ਖ਼ਬਰ ਪੰਜਾਬ ਤੋਂ ਰੇਤ ਤੇ ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤੇ ਬਿਨਾਂ ਸਾਡੀ ਗੱਲ ਨਹੀਂ ਬਣਨੀ : ਰਾਜਾ ਵੜਿੰਗਬਜਟ ਇਜਲਾਸ ਵਿਚ ਕਾਂਗਰਸੀ ਵਿਧਾਇਕਾਂ ਨੇ ਹ...
03/03/2020

ਖ਼ਬਰ ਪੰਜਾਬ ਤੋਂ
ਰੇਤ ਤੇ ਟਰਾਂਸਪੋਰਟ ਮਾਫ਼ੀਆ ਖ਼ਤਮ ਕੀਤੇ ਬਿਨਾਂ ਸਾਡੀ ਗੱਲ ਨਹੀਂ ਬਣਨੀ : ਰਾਜਾ ਵੜਿੰਗ
ਬਜਟ ਇਜਲਾਸ ਵਿਚ ਕਾਂਗਰਸੀ ਵਿਧਾਇਕਾਂ ਨੇ ਹੀ ਆਪਣੀ ਸਰਕਾਰ ਦੇ ਬਖੀਏ ਉਧੇੜ ਕੇ ਰੱਖ ਦਿੱਤੇ।

ਮੰਗਲਵਾਰ ਨੂੰ ਸਦਨ ਵਿਚ ਦੋ ਵਾਰ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਅਤੇ ਅਫਸਰਾਂ ਦੀ ਕਾਰਗੁਜ਼ਾਰੀ 'ਤੇ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਅਤੇ ਵਿਰੋਧੀ ਧਿਰਾਂ ਨੇ ਮੇਜ਼ ਥਪਥਪਾ ਕੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ।
ਬਜਟ 'ਤੇ ਬਹਿਸ ਵਿਚ ਹਿੱਸਾ ਲੈਂਦਿਆਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਟਰਾਂਸਪੋਰਟ ਨੀਤੀ ਬਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਟਰਾਂਸਪੋਰਟ ਨੀਤੀ ਨਾ ਬਣਨ ਕਰਕੇ ਵਿਰੋਧੀ ਪਾਰਟੀਆਂ ਤੇ ਆਮ ਲੋਕ ਤਨਜ਼ ਕੱਸਦੇ ਹਨ ਜਿਸ ਕਾਰਨ ਸਾਨੂੰ (ਕਾਂਗਰਸੀਆਂ) ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਨੀਤੀ ਲਾਗੂ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਵੜਿੰਗ ਨੇ ਦੋ ਸੌ ਨਵੀਂਆਂ ਬੱਸਾਂ ਪਾਉਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਬਾਦਲ ਤਾਂ ਹੋਰ ਬੱਸਾਂ ਖ਼ਰੀਦੀ ਜਾਂਦੇ ਹਨ ਤੇ ਸਾਨੂੰ ਲੋਕਾਂ ਕੋਲ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼ਰਾਬ ਬਹੁਤ ਮਹਿੰਗੀ ਹੈ ਪਰ ਆਬਕਾਰੀ ਕਰ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਦੀ ਮਿਲੀਭੁਗਤ ਨਾਲ ਡਿਸਟਿਲਰੀ ਵਿਚੋਂ ਦੋ ਟਰੱਕ ਇਕ ਨੰਬਰ 'ਤੇ ਛੇ ਟਰੱਕ ਬਗੈਰ ਆਬਕਾਰੀ ਫੀਸ ਤੋਂ ਨਿਕਲ ਰਹੇ ਹਨ ਜਿਸ ਕਰਕੇ ਮਾਲੀਆ ਘੱਟ ਇਕੱਠਾ ਹੋ ਰਿਹਾ ਹੈ।
ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਗ਼ਲਤ ਕੰਮ ਕਰਨ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਚਾਰ ਸਾਲਾਂ ਤੋਂ ਮੁੱਖ ਸਕੱਤਰ ਨੇ ਫਾਈਲਾਂ 'ਤੇ ਇਤਰਾਜ਼ ਲਾਉਣ ਤੋਂ ਬਿਨਾਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੀ ਇਹ ਸੁੱਖਿਆ ਹੋਇਆ ਹੈ ਕਿ ਇਕੋ ਬੰਦੇ ਨੇ ਚੀਫ ਸੈਕਟਰੀ ਲੱਗਿਆ ਰਹਿਣਾ ਹੈ।

ਮੁੱਖ ਮੰਤਰੀ ਤੋਂ ਰੇਤ ਮੁਫ਼ਤ ਕਰਨ ਦੀ ਮੰਗ ਕਰਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਰੇਤ ਤੇ ਟਰਾਂਸਪੋਰਟ ਮਾਫ਼ੀਆਂ ਦਾ ਹੱਲ ਨਾ ਕੀਤਾ ਤਾਂ ਫਿਰ ਜੋ ਮਰਜ਼ੀ ਕਰੀ ਜਾਇਓ ਸਾਡੀ ਗੱਲ ਨਹੀਂ ਬਣਨੀ। ਜੇਕਰ ਇਨ੍ਹਾਂ ਦਾ ਹੱਲ ਹੋ ਗਿਆ ਫਿਰ ਭਾਵੇਂ ਲੋਕਾਂ 'ਚ ਨਾ ਜਾਇਓ ਲੋਕਾਂ ਨੇ ਘਰ ਬੈਠਿਆਂ ਨੂੰ ਜਿਤਾ ਦੇਣਾ ਹੈ। ਵੜਿੰਗ ਦੀ ਤਕਰੀਰ ਦੀ ਵਿਰੋਧੀਆਂ ਦੇ ਨਾਲ -ਨਾਲ ਆਪਣਿਆਂ ਨੇ ਵੀ ਰੱਜ ਕੇ ਤਾਰੀਫ਼ ਕੀਤੀ।

  ਖ਼ਬਰ ਪੰਜਾਬ ਤੋਂ ਸਾਬਕਾ ਫੌਜ਼ੀ ਨੇ ਨੌਜਵਾਨ ਨੂੰ ਮਾਰੀ ਗੋਲੀ, ਨੌਜਵਾਨ ਗੰਭੀਰ ਜਖ਼ਮੀਨੂਰਪੁਰਬੇਦੀ, - ਦੇਰ ਰਾਤ ਖੇਤਰ ਦੇ ਪਿੰਡ ਝੱਜ ਵਿਖੇ ਢਾਬੇ 'ਤ...
03/03/2020

ਖ਼ਬਰ ਪੰਜਾਬ ਤੋਂ
ਸਾਬਕਾ ਫੌਜ਼ੀ ਨੇ ਨੌਜਵਾਨ ਨੂੰ ਮਾਰੀ ਗੋਲੀ, ਨੌਜਵਾਨ ਗੰਭੀਰ ਜਖ਼ਮੀ
ਨੂਰਪੁਰਬੇਦੀ, - ਦੇਰ ਰਾਤ ਖੇਤਰ ਦੇ ਪਿੰਡ ਝੱਜ ਵਿਖੇ ਢਾਬੇ 'ਤੇ ਖਾਣਾ ਖਾ ਰਹੇ ਇਕ ਨੌਜਵਾਨ ਨੂੰ ਇੱਕ ਸਾਬਕਾ ਫੌਜ਼ੀ ਨੇ ਗੋਲੀ ਮਾਰ ਕੇ ਜਖ਼ਮੀਂ ਕਰ ਦਿੱਤਾ ਤੇ ਫਰਾਰ ਹੋ ਗਿਆ ਅਤੇ ਜਿਸਨੂੰ ਬਾਅਦ 'ਚ ਪੁਲਿਸ ਨੇ ਕਾਬੂ ਕਰ ਲਿਆ। ਇਸ ਹਮਲੇ 'ਚ ਉਕਤ ਨੌਜਵਾਨ ਦੇ ਬਾਂਹ 'ਤੇ ਗੋਲੀ ਲੱਗੀ ਹੈ ਤੇ ਜੋ ਮੋਹਾਲੀ ਵਿਖੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ਼ ਕਰਵਾ ਰਿਹਾ ਹੈ।ਇਸ ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਉਕਤ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਨੂਰਪੁਰਬੇਦੀ ਜਤਿਨ ਕਪੂਰ ਨੇ ਦੱਸਿਆ ਕਿ ਰਾਤ ਕਰੀਬ ਸਾਢੇ 11 ਵਜੇ ਨੌਜਵਾਨ ਨਰਿੰਦਰ ਕੁਮਾਰ ਪੁੱਤਰ ਰਾਮ ਕਿਸ਼ਨ ਨਿਵਾਸੀ ਡੱਲੇਵਾਲ (ਗੜ੍ਹਸ਼ੰਕਰ) ਅਤੇ ਉਸਦਾ ਸਾਥੀ ਰਵੀ ਕੁਮਾਰ ਜਦੋਂ ਨਜ਼ਦੀਕੀ ਪਿੰਡ ਝੱਜ ਵਿਖੇ ਮੋਰਾਂ ਵਾਲੇ ਢਾਬੇ ਤੋਂ ਰੋਟੀ ਖਾ ਕੇ ਅਪਣੇ ਮੋਟਰਸਾਇਕਲ 'ਤੇ ਵਾਪਸ ਜਾਣ ਲੱਗੇ ਤਾਂ ਪੁਲਸ ਚੌਕੀ ਕਲਵਾਂ ਅਧੀਨ ਪੈਂਦੇ ਪਿੰਡ ਸਵਾੜਾ ਤੋਂ ਅਪਣੀ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਢਾਬੇ 'ਤੇ ਪਹੁੰਚੇ ਸਾਬਕਾ ਫੌਜ਼ੀ ਬਹਾਦੁਰ ਸਿੰਘ ਪੁੱਤਰ ਫੁੰਮਣ ਸਿੰਘ ਨੇ ਨੌਜਵਾਨ ਨਰਿੰਦਰ ਕੁਮਾਰ 'ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਇਸ ਹਮਲੇ ਦੌਰਾਨ ਨੌਜਵਾਨ ਨਰਿੰਦਰ ਕੁਮਾਰ ਦੀ ਬਾਂਹ 'ਤੇ ਗੋਲੀ ਲੱਗਣ ਕਾਰਣ ਉਹ ਜਖ਼ਮੀ ਹੋ ਗਿਆ ਤੇ ਜਿਸਨੂੰ ਇਲਾਜ਼ ਲਈ ਮੋਹਾਲੀ ਦੇ ਫੋਰਟਿਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਸਾਬਕਾ ਫੌਜ਼ੀ ਬਹਾਦੁਰ ਸਿੰਘ ਤੇ ਨਰਿੰਦਰ ਕੁਮਾਰ ਦੀ ਕੋਈ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ ਤੇ ਜੋ ਹਮਲੇ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫੌਜ਼ੀ ਸ਼ਰਾਬ ਦੇ ਨਸ਼ੇ 'ਚ ਸੀ ਤੇ ਜਿਸਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਧਾਰਾ 307 ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਬਾਅਦ ਦੁਪਹਿਰ ਅਨੰਦਪੁਰ ਸਾਹਿਬ ਦੀ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਥਾਨਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਸਾਬਕਾ ਫੌਜ਼ੀ ਤੋਂ ਹਮਲੇ 'ਚ ਇਸਤੇਮਾਲ ਕੀਤੀ ਗਈ ਲਾਈਸੈਂਸੀ 12 ਬੋਰ ਦੀ ਦੁਨਾਲੀ, 3 ਜ਼ਿੰਦਾ ਕਾਰਤੂਸ ਤੇ ਇੱਕ ਚੱਲਿਆ ਹੋਇਆ ਕਾਰਤੂਸ ਬਰਾਮਦ ਕੀਤਾ ਹੈ।

  ਖ਼ਬਰ ਪੰਜਾਬ ਤੋਂ ਲੁਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਦੀ ਗਾਂ ਨੇ 68.800 ਕਿਲੋ ਗ੍ਰਾਮ ਦੁੱਧ ਦੇ ਕੇ ਇਤਿਹਾਸ ਰਚਿਆਇਤਿਹਾਸਕ ਸ਼ਹਿਰ ਬਟਾਲਾ ਵਿਖੇ ਪ...
03/03/2020

ਖ਼ਬਰ ਪੰਜਾਬ ਤੋਂ
ਲੁਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਦੀ ਗਾਂ ਨੇ 68.800 ਕਿਲੋ ਗ੍ਰਾਮ ਦੁੱਧ ਦੇ ਕੇ ਇਤਿਹਾਸ ਰਚਿਆ
ਇਤਿਹਾਸਕ ਸ਼ਹਿਰ ਬਟਾਲਾ ਵਿਖੇ ਪੰਜਾਬ ਸਰਕਾਰ ਵਲੋਂ ਕਰਾਈ ਗਈ 11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਅੱਜ ਦੁੱਧ ਚੋਆਈ ਦੇ ਨਵੇਂ ਕੀਰਤੀਮਾਨ ਸਥਾਪਤ ਕਰਦੀ ਹੋਈ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹ ਗਈ। ਇਸ ਪਸ਼ੂਧੰਨ ਚੈਂਪੀਅਨਸ਼ਿਪ ਦੇ ਜੇਤੂ ਪਸ਼ੂ ਪਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮਾਂ ਦੀ ਵੰਡ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਾਂਝੇ ਤੌਰ 'ਤੇ ਕੀਤੀ।

11ਵੀਂ ਪਸ਼ੂਧੰਨ ਚੈਂਪੀਅਨਸ਼ਿਪ ਵਿੱਚ ਗਾਵਾਂ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਨਵਾਂ ਕੀਰਤੀਮਾਨ ਬਣਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਿਮਨਾ ਦੇ ਕਿਸਾਨ ਅਮਰਜੀਤ ਸਿੰਘ ਦੀ ਐੱਚ.ਐੱਫ ਗਾਂ ਨੇ ਇੱਕ ਦਿਨ ਵਿੱਚ 68.800 ਕਿਲੋ ਗ੍ਰਾਂਮ ਦੁੱਧ ਦੇ ਕੇ ਡੇਢ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਇਸੇ ਕੈਟਾਗਰੀ ਵਿੱਚ ਸਾਂਝੇ ਤੌਰ 'ਤੇ ਦੂਜਾ ਸਥਾਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੋਹਲਾ ਦੇ ਕਿਸਾਨ ਸਰਬਜੀਤ ਸਿੰਘ ਦੀ ਗਾਂ ਅਤੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਗਾਲਿਬ ਖੇੜੀ ਦੇ ਕਿਸਾਨ ਬਲਦੇਵ ਸਿੰਘ ਦੀ ਗਾਂ ਨੇ ਬਰਾਬਰ 66.200 ਕਿਲੋ ਗ੍ਰਾਂਮ ਦੁੱਧ ਦੇ ਕੇ ਹਾਸਲ ਕੀਤਾ। ਇਨ੍ਹਾਂ ਦੋਵਾਂ ਪਸ਼ੂ ਪਾਲਕਾਂ ਨੂੰ 75500-75500 ਹਜ਼ਾਰ ਰੁਪਏ ਦਾ ਇਨਾਮ ਮਿਲਿਆ ਹੈ।

ਮੱਝ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜਪੁਰ ਦੇ ਕਿਸਾਨ ਪਰਮਜੀਤ ਸਿੰਘ ਦੀ ਮੱਝ ਸਭ ਤੋਂ ਵੱਧ 27.200 ਕਿਲੋਗ੍ਰਾਂਮ ਦੁੱਧ ਦੇ ਕੇ ਪਹਿਲੇ ਸਥਾਨ 'ਤੇ ਰਹੀ ਅਤੇ ਉਸ ਨੇ ਡੇਡ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਦੂਜਾ ਇਨਾਮ ਸਾਂਝੇ ਤੌਰ 'ਤੇ ਫਾਜ਼ਲਿਕਾ ਜ਼ਿਲ੍ਹੇ ਦੇ ਪਿੰਡ ਚੱਕ ਬਰੂਕ ਦੇ ਕਿਸਾਨ ਬਰਿੰਦਰ ਸਿੰਘ ਦੀ ਮੱਝ ਅਤੇ ਹਿਸਾਰ ਦੇ ਪਿੰਡ ਮੁੰਦਲ ਦੇ ਕਿਸਾਨ ਪਵਨ ਕੁਮਾਰ ਦੀਆਂ ਮੱਝ ਨੇ ਬਰਾਬਰ 21.800 ਕਿਲੋ ਗ੍ਰਾਂਮ ਦੁੱਧ ਦੇ ਹਾਸਲ ਕੀਤਾ।

ਬੱਕਰੀਆਂ ਦੇ ਦੁੱਧ ਚੋਆਈ ਮੁਕਾਬਲੇ ਵਿੱਚ ਸਭ ਤੋਂ ਵੱਧ ਦੁੱਧ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਹਾਰਕਾ ਕਾਲਾ ਦੇ ਕਿਸਾਨ ਬਲਦੇਵ ਸਿੰਘ ਦੀ ਬੱਕਰੀ ਨੇ 4.466 ਕਿਲੋ ਗ੍ਰਾਂਮ ਦੁੱਧ ਦਿੱਤਾ ਅਤੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਰਤਵਾਲ ਦੇ ਕਿਸਾਨ ਦਾਰਾ ਦੀ ਬੱਕਰੀ ਨੇ 4.172 ਕਿਲੋ ਗ੍ਰਾਂਮ ਦੁੱਧ ਦੇ ਹਾਸਲ ਕੀਤਾ ਜਦਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਹਿਸਰਾ ਦੇ ਕਿਸਾਨ ਹਰਮੇਸ਼ ਸਿੰਘ ਦੀ ਬੱਕਰੀ 4.012 ਕਿਲੋਗ੍ਰਾਂਮ ਦੁੱਧ ਦੇ ਕੇ ਤੀਜੇ ਸਥਾਨ 'ਤੇ ਰਹੀ

  ਖ਼ਬਰ ਪੰਜਾਬ ਤੋਂ ਓਬਰਾਏ ਦੇ ਯਤਨਾਂ ਸਕਦਾ ਦੁਬਈ ਵਿਚ ਫਸੇ 14 ਨੌਜਵਾਨ ਵਤਨ ਪਰਤੇਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ...
03/03/2020

ਖ਼ਬਰ ਪੰਜਾਬ ਤੋਂ
ਓਬਰਾਏ ਦੇ ਯਤਨਾਂ ਸਕਦਾ ਦੁਬਈ ਵਿਚ ਫਸੇ 14 ਨੌਜਵਾਨ ਵਤਨ ਪਰਤੇ

ਟਰੈਵਲ ਏਜੰਟਾਂ ਦੇ ਧੋਖੇ ਕਾਰਨ ਦੁਬਈ ਵਿੱਚ ਫਸੇ 14 ਹੋਰ ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐੱਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਵਤਨ ਪਰਤ ਆਏ ਹਨ। ਇਹ ਨੌਜਵਾਨ ਹਵਾਈ ਜਹਾਜ਼ ਰਾਹੀਂ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ। ਪਿਛਲੇ ਹਫ਼ਤੇ ਵੀ ਸ੍ਰੀ ਓਬਰਾਏ 8 ਪੰਜਾਬੀਆਂ ਨੂੰ ਵਤਨ ਲੈ ਕੇ ਆਏ ਸਨ ਅਤੇ 25 ਫਰਵਰੀ ਨੂੰ 2 ਹੋਰ ਪੰਜਾਬੀ ਪਰਤੇ ਸਨ।

ਦਰਅਸਲ, ਦੁਬਈ ‘ਚ ਕੰਪਨੀ ਬੰਦ ਹੋਈ ਤਾਂ ਕਿਸੇ ਨੂੰ 2 ਮਹੀਨੇ ਤੇ ਕਿਸੇ ਨੂੰ 3 ਮਹੀਨੇ ਦੀ ਤਨਖਾਹ ਤੱਕ ਨਹੀਂ ਮਿਲੀ। ਜਿਸ ਕਾਰਨ ਇਨ੍ਹਾਂ ਨੂੰ ਸਿਰ ਉੱਤੇ ਛੱਤ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਅਤੁਰ ਹੋਣਾ ਪਿਆ। ਡਾ. ਐੱਸ.ਪੀ. ਓਬਰਾਏ ਦੀ ਮਦਦ ਨਾਲ ਦੁਬਈ 'ਚ ਫਸੇ ਇਹ 14 ਨੌਜਵਾਨਾਂ ਦੀ ਹੁਣ ਘਰ ਵਾਪਸੀ ਹੋਈ ਹੈ।

ਆਪਣੇ ਦੁੱਖੜੇ ਸਣਾਉਂਦੇ ਇਹ ਉਹ ਨੌਜਵਾਨ ਨੇ ਜਿਨ੍ਹਾਂ ਚੰਗੇ ਭਵਿੱਖ ਦੀ ਆਸ ਨਾਲ ਦੁਬਈ ਦੀ ਉਡਾਰੀ ਭਰੀ ਸੀ ਪਰ ਧੋਖੇਬਾਜ ਟਰੈਵਲ ਏਜੰਟਾਂ ਕਾਰਨ ਚੰਗਾ ਭਵਿੱਖ ਤਾਂ ਕੀ ਮੌਜੂਦਾ ਹਾਲਾਤ ਵੀ ਬਤ ਤੋਂ ਬੱਤਰ ਹੋ ਗਏ। 2-2 ਮਹੀਨੇ ਕੰਮ ਕੀਤਾ ਪਰ ਤਨਖਾਹਾਂ ਨਾ ਮਿਲੀਆਂ। ਭੁੱਖੇ ਭਾਣੇ ਦਿਨ ਕੱਟ ਰਹੇ ਸਨ ਤਾਂ ਸਿਰ ਤੋਂ ਛੱਤ ਵੀ ਖੋਹ ਲਈ ਗਈ। ਦੁਬਈ ਵਿਚ ਤੰਗੀਆਂ-ਤੁਰਸ਼ੀਆਂ ਵੇਖਣ ਤੋਂ ਬਾਅਦ ਚੰਗੇ ਭਾਗਾਂ ਨੂੰ ਇਹ 14 ਨੌਜਵਾਨ ਹੁਣ ਆਖੀਰ ਆਪਣੇ ਘਰ ਪਰਤ ਆਏ ਹਨ। ਮੰਗਲਵਾਰ ਸਵੇਰੇ ਜਦੋਂ ਇਨ੍ਹਾਂ ਨੌਜਵਾਨਾਂ ਨੇ ਅੰਮ੍ਰਿਤਸਰ ਏਅਰ ਪੋਰਟ ਰਾਹੀ ਆਪਣੀ ਧਰਤੀ ਉਤੇ ਕਦਮ ਰੱਖੇ ਇੰਨਾਂ ਦੇ ਚਿਹਰਿਆਂ ਉਤੇ ਸਕੂਨ ਸੀ।
ਦੁਬਈ ਵਿਚ ਕੰਪਨੀ ਬੰਦ ਹੋਈ ਤਾਂ ਕਿਸੇ ਨੂੰ 2 ਮਹੀਨੇ ਤੇ ਕਿਸੇ ਨੂੰ 3 ਮਹੀਨੇ ਦੀ ਤਨਖਾਹ ਤੱਕ ਨਹੀਂ ਮਿਲੀ। ਜਿਸ ਕਾਰਨ ਇਨ੍ਹਾਂ ਨੂੰ ਸਿਰ ਉੱਤੇ ਛੱਤ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਅਤੁਰ ਹੋਣਾ ਪਿਆ। ਹੁਣ ਇਹ ਹੋਰ ਨੌਜਵਾਨਾਂ ਨੂੰ ਵਿਦੇਸ਼ ਨਾ ਜਾਣ ਦੀ ਸਲਾਹ ਦੇ ਰਹੇ ਹਨ। ਵਿਦੇਸ਼ੀ ਧਰਤੀ ਉਤੇ ਬੁਰੇ ਦੌਰ ਵਿਚ ਗੁਜਰ ਰਹੇ ਇਨ੍ਹਾਂ ਨੌਜਵਾਨਾਂ ਲਈ ਸਮਾਜ ਸੇਵੀ ਡਾ.ਐੱਸ.ਪੀ. ਓਬਰਾਏ ਮਸੀਹਾ ਬਣ ਕੇ ਆਏ। ਡਾ.ਐੱਸ.ਪੀ. ਓਬਰਾਏ ਦੀ ਮਦਦ ਨਾਲ ਦੁਬਈ 'ਚ ਫਸੇ ਇਹ 14 ਨੌਜਵਾਨਾਂ ਦੀ ਹੁਣ ਘਰ ਵਾਪਸੀ ਹੋਈ ਹੈ।

ਕੰਪਨੀ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਦੁਬਈ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ 29 ਭਾਰਤੀ ਨੌਜਵਾਨਾਂ 'ਚੋਂ 14 ਹੋਰ ਨੌਜਵਾਨ ਮੰਗਲਵਾਰ ਨੂੰ ਘਰ ਪਰਤ ਆਏ। ਹਲਾਂਕਿ ਐੱਸ.ਪੀ. ਓਬਰਾਏ ਦੀ ਮਦਦ ਨਾਲ 7 ਨੌਜਵਾਨ ਪਹਿਲਾਂ ਆਪੋ ਆਪਣੇ ਘਰ ਪਰਤ ਚੁੱਕੇ ਸਨ। ਜਾਣਕਾਰੀ ਇਹ ਵੀ ਹੈ ਕਿ ਅਜੇ ਵੀ 5 ਨੌਜਵਾਨ ਪੇਪਰ ਪੂਰੇ ਨਾ ਹੋਣ ਕਾਰਨ ਦੁਬਈ ਚ ਫਸੇ ਹੋਏ ਹਨ। ਉਮੀਦ ਹੈ ਕਿ ਉਹ ਵੀ ਜਲਦ ਆਪੋ-ਆਪਣੇ ਘਰਾਂ ਨੂੰ ਪਰਤਣਗੇ। ਕੰਪਨੀ ਬੰਦ ਹੋਣ ਕਾਰਨ ਦੁਬਈ ਚ ਕੁੱਲ 29 ਨੌਜਵਾਨ ਫਸੇ ਸਨ। ਜਿਨ੍ਹਾਂ ਵਿਚੋਂ 18 ਪੰਜਾਬ ਦੇ, ਹਰਿਆਣਾ ਦੇ 6, ਹਿਮਚਾਲ ਦੇ 4 ਤੇ ਇੱਕ ਨੌਜਵਾਨ ਦਿੱਲੀ ਦਾ ਸ਼ਾਮਲ ਸਨ।

Address


Website

Alerts

Be the first to know and let us send you an email when CPN News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share