Just Punjabi TV

  • Home
  • Just Punjabi TV

Just Punjabi TV Fearless, impartial, and truthful information

30/07/2022

ਕਲ੍ਹ ਬਾਬਾ ਫਰੀਦ ਮੈਡੀਕਲ ਕਾਲਜ ਦੇ VC ਸਾਹਿਬ ਨਾਲ ਬਹੁਤ ਧੱਕਾ ਹੋਇਆ ਜੋ ਉਹ ਇੱਕ ਸਕਿੰਟ ਲਈ ਮੂਤ ਅਤੇ ਬਕਟੀਰੀਆਂ ਨਾਲ ਭਰੇ ਗੱਦੇ ਤੇ ਲਿੱਟ ਗਏ, ਬਹੁਤ ਜਲੀਲ ਹੋ ਗਏ। ਅਸਲ ਵਿੱਚ ਲੱਖਾਂ ਰੁਪਏ ਤਨਖਾਹਾਂ, AC ਕਮਰਿਆਂ ਵਾਲੇ ਸਾਹਿਬ ਨਾਲ ਬਹੁਤ ਗਲਤ ਕਿੱਤਾ ਜੋ ਉਨ੍ਹਾਂ ਨੂੰ ਇਸ ਸੜੇ ਗੱਦੇ ਤੇ ਪੈਣ ਲਈ ਕਿਹ ਕੇ ਜਲੀਲ ਕਰ ਦਿੱਤਾ। ਇਹ ਮੂਤ ਨਾਲ, ਬਕਟੀਰੀਆਂ ਨਾਲ ਲਿਬੜੇ ਗੱਦੇ ਤਾਂ ਸਿਰਫ ਗਰੀਬ/ਲਾਚਾਰ ਮਰੀਜਾਂ ਦੇ ਲੇਟਣ ਵਾਸਤੇ ਬਣੇ ਹਨ, ਨਾਲੇ ਜਲੀਲ ਵੀ ਸਿਰਫ ਗਰੀਬ/ਲਾਚਾਰ ਮਰੀਜਾਂ ਨੂੰ ਕਰਨਾ ਚਾਹੀਦਾ ਸੀ ਜਿਵੇਂ ਕਈ ਸਾਲਾਂ ਤੋਂ ਹੁੰਦੇ ਆ ਰਹੇ ਨੇ।

ਬਾਕੀ ਕੋਈ ਗੱਲ ਨੀ ਵਿਰੋਧੀ ਤਾਂ ਐਵੇਂ ਵਿਰੋਧ ਕਰ ਰਹੇ ਨੇ ਜਿਵੇਂ ਉਨ੍ਹਾਂ ਹਸਪਤਾਲਾਂ ਨੂੰ ਬਹੁਤ ਗਰੰਟਾਂ ਦੇ ਦਿੱਤੀਆਂ ਹੋਣ। ਇੱਕ ਵੀਸੀ ਦੀ ਬੇਈਜ਼ਤੀ ਤੇ ਸਾਨੂੰ ਸਭ ਨੂੰ ਤਰਸ ਆ ਗਿਆ, ਪਰ ਮਰੀਜ਼ਾਂ ਤੇ ਤਰਸ ਨਹੀਂ ਆਇਆ ਜੋ ਉਸ ਗੰਦੇ ਬਿਸਤਰ ਤੇ ਪੈਂਣ ਲਈ ਮਜ਼ਬੂਰ ਹੁੰਦੇ ਹੋਣੇ।
ਬਾਕੀ ਰਹੀ ਗੱਲ ਸਿਹਤ ਮੰਤਰੀ ਦੇ ਮੁਆਫੀ ਮ਼ੰਗਣ ਦੀ ਜਿਸ ਹਿਸਾਬ ਨਾਲ ਲੋਕਾਂ ਨੇ ਉਸਦਾ ਵਿਰੋਧ ਕੀਤਾ ਉਸ ਨੂੰ ਮੁਆਫੀ ਮੰਗ ਲੈਣੀ ਚਾਹੀਂਦੀ ਹੈ ਅਤੇ ਕਦੇ ਵੀ ਕਿਸੇ ਹਸਪਤਾਲ ਦੀ ਚੈਂਕਿੰਗ ਲਈ ਨਹੀਂ ਜਾਣਾ ਚਾਹੀਂਦਾ ਕਿਉਂਕਿ ਲੋਕ ਚਾਹੁੰਦੇ ਨੇ ਸਿਸਟਮ ਬਦਲੇ ਜੇ ਕੋਈ ਥੋੜੀ ਟੂਟੀ ਟਾਈਟ ਕਰਨ ਲਗਦਾ ਫਿਰ ਉਸਦਾ ਵਿਰੋਧ ਕਰਨ ਲੱਗ ਜਾਂਦੇ ਨੇ। ਇਹ ਦੋਗਲਾਪਨ ਹੈ

29/07/2022

ਦੱਬਣੀਆਂ ਜ਼ਮੀਨਾਂ ਤੇ ਗੱਲਾਂ ਪੰਥ ਦੀਆਂ।
ਲੱਗਦਾ ਭਗਵੰਤ ਮਾਨ ਨੂੰ ਸਿਰੋਪਾ ਪਾਕੇ ਠੰਢਾ ਨਹੀਂ ਕੀਤਾ।ਸਿਮਰਨਜੀਤ ਮਾਨ ਦੇ ਪੂਰੇ ਟੱਬਰ ਨੇ ਨੱਪੀ ਸੀ 153 ਏਕੜ ਪੰਚਾਇਤੀ ਜ਼ਮੀਨ !
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਜਾ ਕੇ ਛੁਡਵਾਇਆ ਕਬਜ਼ਾ

ਸੀ ਐੱਮ ਭਗਵੰਤ ਮਾਨ ਨੇ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ 21ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨ ਕੁਲਦੀਪ ਸਿੰਘ ਜੋ ਭਾਰਤ-ਚੀਨ ਸਰਹੱਦ ‘ਤੇ ਸ...
22/07/2022

ਸੀ ਐੱਮ ਭਗਵੰਤ ਮਾਨ ਨੇ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ 21ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨ ਕੁਲਦੀਪ ਸਿੰਘ ਜੋ ਭਾਰਤ-ਚੀਨ ਸਰਹੱਦ ‘ਤੇ ਸ਼ਹੀਦ ਹੋ ਗਏ ਸਨ,.ਸ਼ਹੀਦ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ..
ਵਿੱਤੀ ਸਹਾਇਤਾ ਵਜੋਂ ₹1 ਕਰੋੜ ਦੀ ਰਾਸ਼ੀ ਪਰਿਵਾਰ ਨੂੰ ਦਿੱਤੀ ਅਤੇ ਭਵਿੱਖ ‘ਚ ਪਰਿਵਾਰ ਨੂੰ ਹਰ ਸੰਭਵ ਮਦਦ ਦੀ ਗੱਲ ਕਹੀ ..

21/07/2022

ਭਾਨੇ ਸਿੱਧੂ ਨੇ ਭਗਵੰਤ ਮਾਨ ਦੀ ਮਾਤਾ ਲਈ ਵਰਤੀ ਘਟੀਆ ਸ਼ਬਦਾਵਲੀ, ਹੁਣ ਸਾਨੂੰ ਪਹਿਚਾਣਦੀ ਵੀ ਨਹੀਂ

20/07/2022

ਪੰਜਾਬੀ ਯੂਨੀਵਰਸਿਟੀ ਹੋਣ ਜਾ ਰਹੀ ਹੈ ਪੇਪਰਲੈੱਸ
ਖੋਜਾਰਥੀਆਂ ਨੂੰ ਨਹੀਂ ਹੋਣਾ ਪਵੇਗਾ ਖੱਜਲਖੁਆਰ
ਪੇਪਰਲੈੱਸ ਹੋਣਗੇ ਸਾਰੇ ਕੰੰਮ
ਯੂਨੀਵਰਸਿਟੀ ਨੇ ਲਾਂਚ ਕੀਤਾ ਨਵਾਂ ਸਾਫਟਵੇਅਰ,
ਹਰ ਕੰਮ ਹੋਵੇਗਾ ਸਾਫਟਵੇਅਰ ਅੰਦਰ

ਖੋਜ ਸ਼ਾਖਾ ਦਾ ਸੰਬੰਧਤ ਸਾਫ਼ਟਵੇਅਰ ਬਣਾਉਣ ਵਾਲੀ ਟੀਮ ਦੇ ਇੱਕ ਆਗੂ ਡਾ. ਵਿਸ਼ਾਲ ਗੋਇਲ ਜਾਣਕਾਰੀ ਦੇ ਰਹੇ ਹਨ ਕਿ ਇਹ ਪ੍ਰਣਾਲ਼ੀ ਕਿਸ ਤਰ੍ਹਾਂ ਕਾਰਜ ਕਰੇਗੀ:

ਆਹ ਮੀਡੀਆ ਵਾਲੇ ਪਤਾ ਨੀ ਕਿਹੜੇ ਕੁੱਤੇ ਦੀ ਹੱਡੀ ਸੁੰਘਦੇ ਨੇ ਯਾਰ। ਅੱਜ ਜਗਰੂਪ ਰੂਪਾ ਗੈਂਗਸਟਰ ਦੇ ਐਂਕਾਉਂਟਰ ਤੋਂ ਬਾਅਦ ਰੂਪਾ ਦੀ ਮਾਂ ਨੂੰ ਪੁੱਛ...
20/07/2022

ਆਹ ਮੀਡੀਆ ਵਾਲੇ ਪਤਾ ਨੀ ਕਿਹੜੇ ਕੁੱਤੇ ਦੀ ਹੱਡੀ ਸੁੰਘਦੇ ਨੇ ਯਾਰ। ਅੱਜ ਜਗਰੂਪ ਰੂਪਾ ਗੈਂਗਸਟਰ ਦੇ ਐਂਕਾਉਂਟਰ ਤੋਂ ਬਾਅਦ ਰੂਪਾ ਦੀ ਮਾਂ ਨੂੰ ਪੁੱਛ ਰਹੇ ਨੇ ਕਿਵੇਂ ਦਾ ਮਹਿਸ਼ੂਸ਼ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਓ, ਓਹ ਭਰਾਵੋ ਉਹ ਦੁਨੀਆ ਲਈ ਗੈਂਗਸਟਰ ਹੋ ਸਕਦਾ ਆਪਣੀ ਮਾਂ ਲਈ ਨਹੀਂ। ਉਸ ਦੀ ਮਾਂ ਦੀ ਕੀ ਗਲਤੀ ਏ ਇਸ ਵਿਚ, ਜੇ ਉਸਦਾ ਪੁੱਤ ਕਪੁੱਤ ਨਿਕਲਿਆ। ਬਖਸ਼ ਦਿਆ ਕਰੋ ਯਰ.... ਕਿਤੇ ਵੀ ਪਹੁੰਚ ਜਾਂਦੇ ਓ, ਤੁਸੀਂ ਨਾ ਵੇਲਾ ਦੇਖਦੇਓਂ ਨਾ ਕਵੇਲਾ ਦੇਖਦੇਓਂ। ਅੱਗੋਂ ਰੂਪੇ ਦੀ ਮਾਂ ਨੇ ਵੀ ਹਿੰਮਤ ਕਰਕੇ ਕਿਹਾ, ਜੋ ਉਸ ਨੇ ਕੀਤਾ ਉਸ ਨੂੰ ਸਜ਼ਾ ਮਿਲ ਗਈ, ਪਹਿਲਾਂ ਮੂਸੇਵਾਲੇ ਦੀ ਮਾਂ ਤੜਫ ਰਹੀ ਸੀ ਹੁਣ ਮੇੈਂ ਵੀ ਤੜਫਾਂਗੀ। ਪਹਿਲਾਂ ਗੈਂਗਸਟਰ ਰੂਪੇ ਦੀ ਮਾਂ ਨੂੰ ਕੋਈ ਨਹੀਂ ਸੀ ਜਾਣਦਾ ਹੁਣ ਜਦੋਂ ਵੀ ਘਰ ਤੋਂ ਬਾਹਰ ਨਿਕਲੂ ਤਾਂ ਲੋਕਾਂ ਕਿਹਾ ਕਰਨਾ ਓਹ ਦੇਖੋ ਰੂਪੇ ਗੈਂਗਸਟਰ ਦੀ ਮਾਂ, ਉਸ ਵੇਲੇ ਉਸ ਤੇ ਕੀ ਬੀਤੂ ਯਰ, ਪੁੱਤ ਦੀਆਂ ਕੀਤੀਆਂ ਦੀ ਸਜ਼ਾ ਮਾਂ ਪਿਊ ਨੂੰ ਕਿਉਂ ਦੇ ਰਹੇ ਓ, ਅਕਲ ਨੂੰ ਹੱਥ ਮਾਰੋ ਯਰ। ਜਦੋਂ ਸਿੱਧੂ ਮੂਸੇਵਾਲੇ ਦੀ ਸਿਕਊਰਟੀ ਵਾਪਸ ਲਈ ਗਈ ਸੀ ਓਦੋਂ ਵੀ ਤੁਸੀਂ ਚੀਕ ਚੀਕ ਦਸਿਆ ਸੀ ਕਿ ਮੂਸੇਵਾਲੇ ਦੀ ਸਿਕਊਰਟੀ ਵਾਪਸ ਲੈ ਲਈ ਤੇ ਬਾਅਦ ਵਿਚ ਨਤੀਜਾ ਆਪਣੇ ਸਾਹਮਣੇ ਆ।

20/07/2022

ਬਹੁਤ ਸਾਰੇ ਚੈੱਨਲ ਐਂਕਾਊਂਟਰ ਕਰਨ ਵਾਲੀ ਪੁਲਿਸ ਟੀਮ ਦੀਆਂ ਤਸਵੀਰਾਂ ਸਰਕੂਲੇਟ ਕਰ ਰਹੇ ਨੇ ਭਾਈ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਘੱਟ ਕਰਨ ਦੀਆਂ ਖਬਰਾਂ ਤੁਸੀਂ ਹੁਣ ਹੁਮਾਕੇ ਸਰਕਾਰ ਦੀਆਂ ਤਾਰੀਫਾਂ ਕਰਦੇ ਹੋਏ ਚਲਾਈਆਂ ਸਨ ਨਤੀਜਾ ਅਗਲੇ ਦਿਨ ਉਸਦਾ ਕਤਲ ਹੋ ਗਿਆ। ਆਪਣੇ ਲਈ ਹਰ ਚੀਜ Big News ਤੇ Exclusive ਬਣ ਜਾਂਦੀ ਆ ਪਰ ਅਸੀਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਭੁਲ ਜਾਂਦੇ ਹਾਂ! ਉਨਾਂ ਪੁਲਿਸ ਵਾਲਿਆਂ ਦੀ ਡਿਊਟੀ ਤੋਂ ਇਲਾਵਾ ਨਿੱਜੀ ਜ਼ਿੰਦਗੀ ਵੀ ਹੁੰਦੀ ਆ। ਜਦੋਂ ਬ੍ਰਿਕਰਮ ਬਰਾੜ ਹੋਰਾਂ ਦੀ ਟੀਮ ਨੇ ਵਿੱਕੀ ਗੌਂਡਰ ਦਾ ਐਂਕਾਊਂਟਰ ਕੀਤਾ ਤਾਂ ਉਸ ਟੀਮ 'ਚ ਮੇਰਾ ਬਹੁਤ ਕਰੀਬੀ ਸ਼ਾਮਿਲ ਸੀ ਜਿਸਦੀ ਸਾਡੇ ਲਈ ਕੀ ਕੀਮਤ ਹੈ ਸਾਨੂੰ ਪਤੈ ਤੇ ਬਾਅਦ 'ਚ ਬ੍ਰਿਕਰਮ ਬਰਾੜ ਹੋਰਾਂ ਸਮੇਤ ਪੂਰੀ ਟੀਮ ਦੇ ਕਈ ਮੁਲਾਜ਼ਮਾਂ ਦੀ ਜ਼ਿੰਦਗੀ ਖਤਰੇ 'ਚ ਸੀ ਤੇ ਗੈਂਗਸਟਰ ਬਦਲਾ ਲਈ ਉਨ੍ਹਾਂ ਚੋਂ ਕਈਆਂ ਦੀ ਪੈੜ ਨੱਚਦੇ ਰਹੇ ਤੇ ਅਖੀਰ 10-12 ਗੈਂਗਸਟਰ ਹਥਿਆਰਾਂ ਸਮੇਤ ਜਲੰਧਰ ਪੁਲਿਸ ਗ੍ਰਿਫਤਾਰ ਕਰ ਲਏ ਸੀ ਜੋ ਮੁਲਾਜ਼ਮਾਂ ਦਾ ਨੁਕਸਾਨ ਕਰਨ ਦੀ ਤਾਂਘ 'ਚ ਸਨ। ਨਾਲੇ ਪਰਸੋਂ ਪੱਗ ਲਾਹੁਣ ਵਾਲੇ ਖ਼ਬਰਾਂ'ਚ ਕਿੰਨੀ ਕੂ ਸਿਆਣਪ ਨਾਲ ਸੋਸ਼ਲ ਮੀਡੀਆ ਦੇ ਸਾਰੇ ਚੈਨਲਾਂ ਨੇ ਦਿਖਾਈ ਆ ਸਭ ਦਿਖਦਾ ਸੀ ! ਜੇਕਰ ਅਜਿਹੇ ਭੜਕਾਊ ਬਿਆਨ ਨਾਲ ਕੁਝ ਪੰਜਾਬ 'ਚ ਗਲਤ ਵਾਪਰ ਜਾਵੇਂ ਤੁਸੀਂ ਫਿਰ ਕਹਿਣੈ ਅਸੀਂ ਕਈ ਕੀਤੈ? ਸਾਰੇ ਬਹੁਤ ਪੜ੍ਹੇ ਲਿਖੇ ਤੇ ਮੇਰੇ ਤੋਂ ਵੱਧ ਸਿਆਣੇ ਤੇ ਚੰਗੇ ਪੱਤਰਕਾਰ ਹੋ ਜ਼ਿੰਮੇਵਾਰੀ ਵੀ ਸਮਝਿਆ ਕਰੋ ਕੋਈ।
ਕੁਲਵਿੰਦਰ ਸਿੰਘ ਛਲੇਰੀ

Kulwinder chhaleri

ਸੋਚੋ ਕੁਝ
19/07/2022

ਸੋਚੋ ਕੁਝ

19/07/2022

ਮੂਸੇਵਾਲਾ ਨੂੰ ਗੁਰਦਾਸ ਮਾਨ ਨੇ ਫਿਰ ਯਾਦ ਕੀਤਾ।
ਕਿਹਾ ਸਾਥੋਂ ਇਕ ਗੀਤ ਨਹੀਂ ਲਿਖਿਆ ਜਾਂਦਾ, ਉਹ ਦਿਨ ਚ ਚਾਰ ਚਾਰ ਲਿਖ ਦਿੰਦਾ ਸੀ।

18/07/2022

ਸਿਮਰਨਜੀਤ ਮਾਨ ਦੀ ਪੱਗ ਲਹਾਉਣ ਵਾਲੇ ਬਿਆਨ ਤੇ ਮੰਗੀ ਮੁਆਫ਼ੀ।
ਕਿਹਾ ਸਿੱਖ ਸੰਗਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ
ਪਰ ਸਿਮਰਨਜੀਤ ਮਾਨ ਲਈ ਸਟੈਂਡ ਉਹੀ ਰਹੂ।

18/07/2022

ਸੁਣੋ ਸੱਚੀਆਂ ਗੱਲਾਂ
ਹਰ ਇਕ ਪੰਜਾਬੀ ਨੂੰ ਗੱਡੀ 10 ਲੱਖ ਰੁਪਏ ਨਾਲ ਕੋਠੀਤੇ ਡਾਕਟਰਾਂ ਨੂੰ ਹੈਲੀਕਾਪਟਰ !

17/07/2022

ਮੇਰਾ ਪੁੱਤ ਸ਼ੇਰ ਸੀ ਬਹਾਦਰ ਸੀ ਸਾਰੀ ਦੁਨੀਆਂ ਮਾਨ ਕਰਦੀ ਆ
ਮੇਰਾ ਪੁੱਤ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦਾ ਸੀ
ਸਿੱਧੂ ਬਾਰੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਪਾਈਆਂ ਲਾਹਨਤਾਂ
ਫੇਸਬੁੱਕ ਤੇ ਬੈਠੇ ਭਕਾਈ ਮਾਰਦੇ ਨੇ

17/07/2022

ਕਹਿੰਦੇ ਨੇ ਦੁਨੀਆਂ ਤੇ ਸਭ ਤੋਂ ਵੱਡਾ ਦੁੱਖ ਪੁੱਤ ਤੁਰ ਜਾਣ ਦਾ ਹੁੰਦਾ। ਰੱਬਾ ਕਹਿਰ ਹੀ ਕਰ ਗਿਆ ਤੂੰ। ਪੁੱਤ ਦੇ ਗਲ ਲੱਗ ਰੋਇਆ ਬਾਪੂ।

17/07/2022

ਦਿਲਜੀਤ ਦੌਸਾਂਝ ਪੰਜਾਬ ਲਈ ਕਦੇ ਕੰਗਨਾਂ ਨਾਲ ਕਦੇ ਬਾਲੀਵੁੱਡ ਨਾਲ ਤੇ ਕਦੇ ਬੀਜੇਪੀ ਨਾਲ ਲੜਿਆ। ਇਹ ਕਦੇ ਵੀ ਆਪਣੇ ਕੈਰੀਅਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਦਾਅ ਤੇ ਲਾਉਣ ਵੀ ਤੋਂ ਨਹੀਂ ਡਰਿਆ।

#

17/07/2022

ਬੇਰੁਜ਼ਗਾਰ ਲੱਖੇ ਨੂੰ ਮਿਲਕੇ ਹੋਏ ਭਾਵੂਕ।
ਮਰਨ ਵਰਤ ਤੇ ਬੈਠੇ ਸੀ ਬੇਰੁਜ਼ਗਾਰ
ਲੱਖੇ ਸਿਧਾਣੇ ਨੇ ਜੂਸ ਪਿਲਾ ਕੇ ਖੁਲਵਾਇਆ ਵਰਤ।

#

17/07/2022

ਲੋਕਾਂ ਨੂੰ ਫ੍ਰੀ ਸਹੂਲਤਾਂ ਦੇਣਾ ਨਹੀਂ, ਮਿੱਤਰਾਂ ਦੇ ਲੋਨ ਮੁਆਫ਼ ਕਰਨਾ ਹੈ 'ਰਿਉੜੀਆਂ ਵੰਡਣਾ'
PM ਮੋਦੀ ਦਾ ਰਿਉੜੀ ਰਾਗ
ਕੇਜਰੀਵਾਲ ਨੇ ਦਿੱਤਾ ਠੋਕਵਾਂ ਜਵਾਬ

16/07/2022

ਨੌਜਵਾਨ ਨੇ ਸਿਮਰਨਜੀਤ ਮਾਨ,ਭਾਨਾ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਪਾਈਆਂ ਲਾਹਨਤਾਂ, ਦੱਸਿਆ ਕੋਣ ਸੀ ਅੱਤਵਾਦੀ.
ਕੋਣ ਕੋਣ ਨੇ ਉਧਮ ਸਿੰਘ, ਭਗਤ ਸਿੰਘ ਅਤੇ ਸਰਾਭਾ।
ਮਾਨ ਤੱਕ ਪਹੁੰਚਾ ਦਿਓ ਇਹ ਵਿਡੀਓ

16/07/2022

ਪਾਲੀ ਭੁਪਿੰਦਰ ਜੀ ਦੀ ਕੰਧ ਤੋਂ ਕਾਪੀ
ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨਾਲ ਸੌ ਫ਼ੀਸਦੀ ਸਹਿਮਤ ਹਾਂ. ਭਗਤ ਸਿੰਘ ਸੱਚਮੁਚ ਅੱਤਵਾਦੀ ਸੀ. ਉਸ ਨੇ ਜਿਹੜੇ ਗੋਰੇ ਅਫ਼ਸਰ ਨੂੰ ਮਾਰਿਆ, ਉਹ ਭਾਰਤ ਵਿੱਚ ਤੀਰਥ ਯਾਤਰਾ 'ਤੇ ਆਇਆ ਹੋਇਆ ਸੀ. ਇਸ ਯਾਤਰਾ ਦੌਰਾਨ ਉਸ ਨੇ ਅਨੇਕ ਖੂਹ ਪੁਟਵਾਏ, ਗਰੀਬ ਕੁੜੀਆਂ ਦੇ ਵਿਆਹ ਕੀਤੇ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਅਨਾਥ ਬੱਚਿਆਂ ਨੂੰ ਰੋਜ਼ ਇੱਕ ਜੀ ਬੀ ਡਾਟੇ ਨਾਲ ਲੈਪ-ਟੋਪ ਵੰਡੇ. ਭਰੋਸੇਯੋਗ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਾਰਤ ਦੀ ਮੁਕੰਮਲ ਅਜ਼ਾਦੀ ਦੀ ਵਕਾਲਤ ਕਰਦਾ ਸੀ ਤੇ ਅਜਾਦੀ ਲਈ ਲੜ ਰਹੇ ਸੁਤੰਤਰਤਾ ਸੈਨਾਨੀਆਂ ਨੂੰ ਏ. ਕੇ. ਸੰਤਾਲੀਆਂ ਦਿਆ ਕਰਦਾ ਸੀ. ਇੱਕ ਵਾਰ ਤਾਂ ਉਸ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਸਿਰਫ਼ ਇੰਨੀ ਗੱਲ 'ਤੇ ਚੂੰਢੀ ਵੱਢ ਦਿੱਤੀ ਸੀ ਕਿ ਉਹ ਭਾਰਤੀਆਂ ਨੂੰ ਅਜ਼ਾਦੀ ਕਿਉਂ ਨਹੀਂ ਦੇ ਰਹੀ. ਕਿੱਥੇ ਵੱਢੀ ਸੀ, ਇਸ ਬਾਰੇ ਇਤਿਹਾਸਕਾਰ ਚੁੱਪ ਹਨ.
ਭਗਤ ਸਿੰਘ ਸੱਚਮੁਚ ਹੀ ਅੱਤਵਾਦੀ ਸੀ ਜਿਸ ਨੇ ਚੰਨਣ ਸਿੰਘ ਨਾਂ ਦੇ ਪੁਲਸੀਏ ਨੂੰ ਮਾਰਿਆ. ਜੋ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਅੰਗਰੇਜੀ ਸਰਕਾਰ ਦਾ ਸਿਪਾਹੀ ਬਣਿਆ ਤੇ ਸਦਾ 'ਗੌਡ ਸੇਵ ਦੀ ਕਿੰਗ' ਗਾਇਆ. ਉਹ ਸਰਕਾਰ ਤੋਂ ਕੋਈ ਤਨਖਾਹ ਨਹੀਂ ਸੀ ਲੈਂਦਾ. ਜਦ ਵੀ ਉਹ ਕਿਸੇ ਸੁਤੰਤਰਤਾ ਸੈਨਾਨੀ ਨੂੰ ਗਰਿਫਤਾਰ ਕਰਦਾ, ਉਸਨੂੰ ਹਵਾਲਾਤ ਦੀ ਥਾਂ ਆਪਣੇ ਘਰ ਰੱਖ ਕੇ ਉਸ ਦੀ ਪੂਰੀ ਸੇਵਾ ਕਰਦਾ. ਉਸ ਦੀ ਜ਼ਮਾਨਤ ਦਿੰਦਾ. ਉਸ ਨੇ ਇੰਨੀਆਂ ਜ਼ਮਾਨਤਾਂ ਦਿੱਤੀਆਂ ਕਿ ਜੇ ਅੱਤਵਾਦੀ ਭਗਤ ਸਿੰਘ ਨੇ ਉਸ ਨੂੰ ਨਾ ਮਾਰਿਆ ਹੁੰਦਾ, ਉਸ ਦਾ ਨਾਂ ਗਿਨੀਜ਼ ਬੁੱਕ ਵਿੱਚ ਆ ਜਾਣਾ ਸੀ. ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਸ ਦਿਨ ਵੀ ਉਹ ਭਗਤ ਸਿੰਘ ਹੋਰਾਂ ਪਿੱਛੇ ਉਨ੍ਹਾਂ ਨੂੰ ਫੜਨ ਲਈ ਨਹੀਂ, ਸਗੋਂ ਸ਼ਕੰਜਵੀਂ ਲੈ ਕੇ ਨੱਸ ਰਿਹਾ ਸੀ.
ਭਗਤ ਸਿੰਘ ਦਾ ਸਭ ਤੋਂ ਵੱਡਾ ਅੱਤਵਾਦ ਤਾਂ ਉਸ ਅਸੰਬਲੀ ਵਿੱਚ ਬੰਬ ਚਲਾਉਣਾ ਹੈ, ਜਿਹੜੀ ਪੂਰੇ ਡੇਢ ਸੌ ਸਾਲ ਤੋਂ ਭਾਰਤ ਦੀ ਸੇਵਾ ਕਰ ਰਹੀ ਸੀ. ਜਿਸ ਨੇ ਭਾਰਤੀਆਂ ਨੂੰ ਮੁਗਲਾਂ ਦੇ ਰਾਜ ਤੋਂ ਅਜਾਦ ਕਰਵਾਇਆ ਤੇ ਮਨੁੱਖੀ ਅਧਿਕਾਰਾਂ ਨਾਲ ਰਜਾ ਦਿੱਤਾ. ਜਿਹੜੀ ਇੰਗਲੈਂਡ ਤੋਂ ਨੋਟਾਂ ਦੇ ਟਰੱਕ ਭਰ ਕੇ ਲਿਆਈ ਤੇ ਸਾਰੇ ਭਾਰਤੀਆਂ ਵਿੱਚ ਵੰਡ ਦਿੱਤੇ. ਉਨ੍ਹਾਂ ਦੇ ਰਾਜ ਵਿੱਚ ਭਾਰਤ ਦੀ ਇਕੋਨਮੀ ਸੰਸਾਰ ਦੀ ਨੰਬਰ ਇੱਕ ਇਕੋਨਮੀ ਬਣੀ ਤੇ ਇੱਕ ਰੁਪਏ ਦੇ ਸੱਤਰ ਡਾਲਰ ਆਉਣ ਲੱਗੇ ਸਨ. ਉਨ੍ਹਾਂ ਦੇ ਰਾਜ ਵਿੱਚ ਕਿਸੇ ਭਾਰਤੀ ਨੂੰ ਅਜਾਦੀ ਮੰਗਣ ਬਦਲੇ ਸਜ਼ਾ ਦੇਣ ਦੀ ਗੱਲ ਤਾਂ ਛੱਡੋ, 'ਸ਼ਟਅਪ' ਤੱਕ ਨਹੀਂ ਕਿਹਾ ਗਿਆ. ਜਿਹੜੇ ਲੋਕ ਆਪ ਘੁੰਮਣ-ਫਿਰਨ ਜੇਲ੍ਹਾਂ ਵਿੱਚ ਚਲੇ ਵੀ ਗਏ, ਉਨ੍ਹਾਂ ਨੂੰ ਫ਼ਾਈਵ-ਸਟਾਰ ਸਹੂਲਤਾਂ ਦਿੱਤੀਆਂ ਗਈਆਂ ਤੇ ਕਾਲੇ ਪਾਣੀ ਫਸੇ ਲੋਕਾਂ ਨੂੰ ਏਅਰ-ਲਿਫਟ ਕਰ ਕੇ ਕੱਢਿਆ ਗਿਆ. ਭਰੋਸੇਯੋਗ ਸੂਤਰ ਤਾਂ ਇੱਥੋਂ ਤੱਕ ਆਖਦੇ ਹਨ ਕਿ ਉਹ ਆਪਣੀਆਂ ਮੇਮਾਂ ਨੂੰ ਤਲਾਕ ਦੇ ਕੇ ਭਾਰਤੀਆਂ ਨਾਲ ਵਿਆਹ ਦੇਣਾ ਚਾਹੁੰਦੇ ਸਨ ਪਰ ਭਗਤ ਸਿੰਘ ਨੇ ਬੰਬ ਚਲਾ ਕੇ ਸਾਰੀ ਖੇਡ ਵਿਗਾੜ ਦਿੱਤੀ. ਅੱਤਵਾਦੀ ਜੋ ਸੀ!
ਉਮੀਦ ਹੈ, ਹੁਣ ਮਾਨ ਸਾਹਬ ਦੇ ਪ੍ਰਸੰਸਕ ਭਗਤ ਸਿੰਘ ਦੇ ਪ੍ਰਸੰਸਕਾਂ ਨਾਲ ਆਪਣੀ ਨਰਾਜ਼ਗੀ ਛੱਡ ਦੇਣਗੇ ਤੇ ਮਾਨ ਸਾਹਬ ਤੋਂ ਇਹ ਪੁੱਛ ਕੇ ਦੱਸਣਗੇ ਕਿ ਪਾਰਲੀਮੈਂਟ ਵਿੱਚ ਜਾਣ ਲੱਗੇ ਸਹੁੰ ਉਹ ਖਾਲਿਸਤਾਨ ਦੇ ਸੰਵਿਧਾਨ ਦੀ ਚੁੱਕਣਗੇ ਜਾਂ 'ਹਿੰਦੋਸਤਾਨ' ਦੇ ਸੰਵਿਧਾਨ ਦੀ!

ਭਾਰਤ ਦੇ ਰਿਸ਼ੀ ਸੁਨਕ ਬਣ ਸਕਦੇ ਨੇ ਯੂਕੇ ਦੇ ਪੀ.ਐਮ....ਭਾਰਤੀ ਮੂਲ ਦੇ ਬਰਤਾਨਵੀ ਸਿਆਸਤਦਾਨ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਇੱ...
16/07/2022

ਭਾਰਤ ਦੇ ਰਿਸ਼ੀ ਸੁਨਕ ਬਣ ਸਕਦੇ ਨੇ ਯੂਕੇ ਦੇ ਪੀ.ਐਮ....

ਭਾਰਤੀ ਮੂਲ ਦੇ ਬਰਤਾਨਵੀ ਸਿਆਸਤਦਾਨ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਇੱਕ ਕਦਮ ਹੋਰ ਨੇੜੇ ਆ ਗਏ ਹਨ। ਲੰਡਨ 'ਚ ਕੰਜ਼ਰਵੇਟਿਵ ਪਾਰਟੀ ਦੀ ਵੋਟਿੰਗ 'ਚ ਰਿਸ਼ੀ ਸੁਨਕ ਲਗਾਤਾਰ ਦੂਜੀ ਵਾਰ ਸਭ ਤੋਂ ਵੱਧ ਵੋਟਾਂ ਲੈ ਕੇ ਸਭ ਤੋਂ ਉੱਪਰ ਹੋ ਗਏ ਹਨ। ਇਸ ਦੂਜੇ ਗੇੜ ਦੀ ਵੋਟਿੰਗ ਵਿੱਚ ਰਿਸ਼ੀ ਸੁਨਕ ਨੂੰ 101 ਵੋਟਾਂ ਮਿਲੀਆਂ।
ਤੇ ਆ ਸਾਡੇ ਆਲੇ ਆਪਸ ਚ ਲੜੀ ਜਾਂਦੇ ਨੇ ਕਿ ਪੰਜਾਬ ਤੇ ਰਾਘਵ ਚੱਡਾ ਰਾਜ ਕਰੇਗਾ।

16/07/2022

ਨੌਜਵਾਨ ਨੇ ਸਿਮਰਨਜੀਤ ਮਾਨ, ਭਾਨਾ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਪਾਈਆਂ ਲਾਹਨਤਾਂ, ਦੱਸਿਆ ਕੋਣ ਸੀ ਅੱਤਵਾਦੀ.
ਕੋਣ ਕੋਣ ਨੇ ਉਧਮ ਸਿੰਘ, ਭਗਤ ਸਿੰਘ ਅਤੇ ਸਰਾਭਾ।
ਮਾਨ ਤੱਕ ਪਹੁੰਚਾ ਦਿਓ ਇਹ ਵਿਡੀਓ

ਵੈਸੇ ਅਖ਼ਬਾਰ ਵੀ ਕਮਾਲ ਕਰਦੇ ਨੇ....
16/07/2022

ਵੈਸੇ ਅਖ਼ਬਾਰ ਵੀ ਕਮਾਲ ਕਰਦੇ ਨੇ....

ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਸਰਦਾਰ ਭਗਤ ਸਿੰਘ ਅੱਤਵਾਦੀ ਸੀ ਕਿਉਂਕਿ ਉਨ੍ਹਾਂ ਨੇ ਬੇਕਸੂਰ ਗੋਰਾ ਸਾਂਡਰਸ ਮਾਰ ਦਿੱਤਾ ਸੀ, ਅੰਮ੍ਰਿਤਧਾਰੀ ਚੰਨਣ...
15/07/2022

ਸਿਮਰਨਜੀਤ ਸਿੰਘ ਮਾਨ ਕਹਿੰਦੇ ਕਿ ਸਰਦਾਰ ਭਗਤ ਸਿੰਘ ਅੱਤਵਾਦੀ ਸੀ
ਕਿਉਂਕਿ ਉਨ੍ਹਾਂ ਨੇ ਬੇਕਸੂਰ ਗੋਰਾ ਸਾਂਡਰਸ ਮਾਰ ਦਿੱਤਾ ਸੀ, ਅੰਮ੍ਰਿਤਧਾਰੀ ਚੰਨਣ ਸਿੰਘ ਮਾਰ ਦਿੱਤਾ ਸੀ ਤੇ ਗੋਰਿਆਂ ਦੀ ਅਸੈਂਬਲੀ 'ਚ ਬੰਬ ਸੁੱਟਿਆ ਸੀ!
ਇਸ ਗੱਲ ਨੂੰ ਸਮਝਣ ਲਈ ਉਸ ਸਾਂਡਰਸ ਦੀ ਮੌਤ ਦੇ ਘਟਨਾਕ੍ਰਮ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਆ.... ਲਾਲ ਲਾਜਪਤ ਰਾਏ ਦੀ ਇੱਕ ਪ੍ਰਦਰਸ਼ਨ ਦੌਰਾਨ ਸਿਰ 'ਚ ਪੁਲਿਸ ਦੀ ਡਾਂਗ ਵੱਜਣ ਨਾਲ ਹੋਈ ਮੌਤ ਦਾ ਬਦਲਾ ਲੈਣ ਲਈ ਪੁਲਿਸ ਸੁਪਰੀਡੈਂਟ ਸਕਾਟ ਨੂੰ ਮਾਰਨ ਦਾ ਪਲਾਨ ਸੀ।
ਜਿਸਦੇ ਲਈ ਇੱਕ ਮੀਟਿੰਗ 'ਚ ਭਗਤ ਸਿੰਘ, ਰਾਜਗੁਰੂ ਤੇ ਜੈ ਗੋਪਾਲ ਵਰਮਾ ਦੀ ਚੋਣ ਹੋਈ ਸੀ। ਇਸ ਮਿਸ਼ਨ ਨੂੰ ਲੀਡ ਭਗਤ ਸਿੰਘ ਕਰ ਰਹੇ ਸੀ ਤੇ ਨਿਸ਼ਾਨਾ ਚੰਗਾ ਹੋਣ ਕਾਰਨ ਸ਼ੂਟ ਰਾਜਗੁਰੂ ਨੇ ਕਰਨਾ ਸੀ ਤੇ ਸਹਿਯੋਗੀ ਵੱਜੋਂ ਵਰਮਾ ਨੇ ਇੱਕ ਦਰੱਖਤ ਪਿੱਛੇ ਲੁਕਕੇ ਇਸ਼ਾਰਾ ਕਰਨਾ ਸੀ.....
ਘਟਣਾ ਵਾਲੇ ਦਿਨ ਸਾਰਾ ਕੰਮ ਪਲਾਨ ਦੇ ਮੁਤਾਬਿਕ ਸੀ ਪਰ ਸਕਾਟ ਛੁੱਟੀ 'ਤੇ ਸੀ ਦੂਜਾ ਜੈ ਗੋਪਾਲ ਵਰਮਾ ਨੂੰ ਸਕਾਟ ਦੀ ਪਛਾਣ ਨਹੀਂ ਸੀ ਤੇ ਨਾ ਹੀ ਉਸਨੇ ਇਹ ਮੀਟਿੰਗ 'ਚ ਜਾਂ ਬਾਅਦ ਕਿਸੇ ਨੂੰ ਦੱਸਿਆ ਸੀ। ਸਕਾਟ ਦੀ ਜਗ੍ਹਾ ਸਾਂਡਰਸ ਪੁਲਿਸ ਥਾਣੇ 'ਚੋਂ ਮੋਟਰਸਾਈਕਲ ਦੀ ਕਿੱਕ ਮਾਰਦੈ ਤੇ ਉੱਥਰੋਂ ਜੈ ਗੋਪਾਲ ਵਰਮਾ ਸਕਾਟ ਦੇ ਆਉਣ ਦਾ ਇਸ਼ਾਰਾ ਕਰ ਦਿੰਦੈ ਤੇ ਦੂਜੇ ਪਾਸੇ ਤਿਆਰ ਬੈਠਾ ਰਾਜਗੁਰੂ ਗੋਲੀ ਚਲਾ ਦਿੰਦੈ ਤੇ ਭਗਤ ਸਿੰਘ ਰਾਜਗੁਰੂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੈ ਕਿ ਇਹ ਸਕਾਟ ਨਹੀਂ ਉਦੋਂ ਤੱਕ ਗੋਲੀ ਬੰਦੂਕ 'ਚੋਂ ਨਿੱਕਲ ਕੇ DSP ਸਾਂਡਰਸ ਦੇ ਵੱਜ ਚੁੱਕੀ ਹੁੰਦੀ ਐ। ਇੰਨੇ ਨੂੰ ਭਗਤ ਸਿੰਘ ਬੰਦੂਕ ਕੱਢਕੇ ਹੋਰ ਗੋਲੀਆਂ ਸਾਂਡਰਸ ਦੇ ਮਾਰਦੈ ਤਾਂ ਜੋ ਕੰਮ ਕੱਚਾ ਨਾ ਰਹਿ ਜਾਵੇ ਤੇ ਗੋਲੀਆਂ ਦੀ ਆਵਾਜ਼ ਸੁਣਕੇ ਥਾਣੇ 'ਚੋਂ ਹੋਰ ਮੁਲਜ਼ਮ ਬਾਹਰ ਆਉਂਦੇ ਆ ਤਾਂ ਭਗਤ ਸਿੰਘ ਤੇ ਰਾਜਗੁਰੂ DAV ਕਾਲਜ ਲਾਹੌਰ ਵੱਲ ਨੂੰ ਭੱਜਣ ਲੱਗਦੇ ਆ ਰਾਜਗੁਰੂ ਬੰਦੂਕ ਦਿਖਾਕੇ ਬਾਕੀਆਂ ਨੂੰ ਤਾਂ ਰੁਕਣ ਲਈ ਮਜਬੂਰ ਕਰ ਦਿੰਦੈ ਪਰ ਚੰਨਣ ਸਿੰਘ ਜੋ ਕਿ ਅੰਮ੍ਰਿਤਧਾਰੀ ਵੀ ਹੁੰਦੈ ਤੇ ਗੋਰੀ ਸਰਕਾਰ ਦਾ ਵਫਾਦਾਰ ਸਿਪਾਹੀ ਵੀ ਭਾਵ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲਾ ਵੀ ਤੇ ਉਸਨੂੰ ਰਾਜਗੁਰੂ ਕਹਿੰਦੈ ਕਿ ਪਿੱਛੇ ਮੁੜਜਾ, ਅਸੀਂ ਕਿਸੇ ਵੀ ਭਾਰਤੀ ਨੂੰ ਨਹੀਂ ਮਾਰਣਾ ਪਰ ਚੰਨਣ ਸਿੰਘ ਨਹੀਂ ਮੁੜਦਾ ਤਾਂ ਰਾਜਗੁਰੂ ਗੋਲੀ ਮਾਰ ਦਿੰਦੈ ਚੰਨਣ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਹ ਥੋੜਾ ਸਮਾਂ DAV ਕਾਲਜ ਦੇ ਹੋਸਟਲ 'ਚ ਰੁਕਣ ਮਗਰੋਂ ਉੱਥੋਂ ਨਿੱਕਲ ਜਾਂਦੇ ਆ ਨੇ...
ਕੀ ਉਹ ਸਾਰੇ ਗੋਰੇ ਨਿਰਦੋਸ਼ ਸਨ ਜੋ ਭਾਰਤੀਆਂ 'ਤੇ ਰਾਜ ਕਰ ਰਹੇ ਸਨ?
ਤਾਂ ਫਿਰ RSS ਵਾਲੇ ਅੱਜ ਸਾਨੂੰ ਦੁਸ਼ਮਣ ਕਿਉਂ ਲੱਗ ਰਹੇ ਨੇ?
ਜੇਕਰ ਚੰਨਣ ਸਿੰਘ ਜਿਸ ਨੂੰ ਗੋਰਿਆਂ ਦੀ ਵਫਾਦਾਰੀ ਕਰਨੀ ਡਿਊਟੀ ਲੱਗ ਰਹੀ ਸੀ?
ਤਾਂ ਫਿਰ ਕੁਲਦੀਪ ਬਰਾੜ ਵੀ ਤਾਂ ਡਿਊਟੀ ਕਰ ਰਿਹਾ ਸੀ ਸਰਕਾਰ ਦੀ ਵਫਾਦਾਰੀ ਕਰਕੇ।
ਹਾਂ ਸੱਚ ਬਲਵਿੰਦਰ ਸਿੰਘ ਜਟਾਣਾ ਨੇ ਜਿਨਾਂ ਇੰਜੀਨੀਅਰਾਂ ਨੂੰ ਮਾਰਿਆ ਸੀ ਉਹ ਵੀ ਤਾਂ ਬਿਲਕੁੱਲ ਨਿਰਦੋਸ਼ ਸਨ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਸੀ?
ਕੀ ਫਿਰ ਬਲਵਿੰਦਰ ਸਿੰਘ ਨੂੰ ਵੀ ਅਸੀਂ ਅੱਤਵਾਦੀ ਮੰਨੀਏ ਜਾਂ ਕਿਸੇ ਕੌਮ ਦਾ ਯੋਧਾ ?
ਅਸੈਂਬਲੀ ਵਿੱਚ ਬੰਬ ਖਾਲੀ ਥਾਂ 'ਤੇ ਸੁੱਟਿਆ ਗਿਆ ਸੀ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਤੇ ਭਗਤ ਸਿੰਘ ਨੇ ਸਾਂਡਰਸ ਦੇ ਮਰਨ ਦਾ ਵੀ ਦੁੱਖ ਜਤਾਇਆ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਕਿਸੇ ਵੀ ਵਿਅਕਤੀ ਦੀ ਜਾਨ ਜਾਵੇ ਫਿਰ ਮਨੁੱਖੀ ਅਧਿਕਾਰਾਂ ਦੀ ਕਦਰ ਕਰਨ ਵਾਲੇ ਨੂੰ ਅੱਤਵਾਦੀ ਕਿਵੇਂ ਕਿਹਾ ਜਾ ਸਕਦੈ ਹਾਂ ਗੋਰਿਆਂ ਲਈ ਤਾਂ ਜਰੂਰ ਅੱਤਵਾਦੀ ਸੀ ਭਗਤ ਸਿੰਘ!
ਨੋਟ - ਜਿਸ ਕੋਲ ਇਨਾਂ ਸਵਾਲਾਂ ਦਾ ਜਵਾਬ ਹੈ ਉਹੀ ਬਹਿਸ ਕਰਿਓ ਕਿਉਂਕਿ ਮੈਂ ਸਿਮਰਨਜੀਤ ਸਿੰਘ ਮਾਨ ਦਾ ਵਿਰੋਧੀ ਨੀ ਸਿਰਫ ਇਨਾਂ ਸਵਾਲਾਂ ਦੇ ਜਵਾਬ ਚਾਹੁੰਦੈ। ਜੇਕਰ ਤੁਹਾਡੇ ਕੋਲ ਹੈਗਾ ਦੇ ਦਿਓ ਨਹੀਂ ਕਦੀ ਮੈਨੂੰ ਮੌਕਾ ਮਿਲਿਆ ਖੁੱਲੇ ਇੰਟਰਵਿਊ ਦਾ ਤਾਂ ਜ਼ਰੂਰ ਇਹ ਸਵਾਲ ਮਾਨ ਸਾਬ੍ਹ ਨੂੰ ਪੁੱਛੇ ਜਾਣਗੇ ਕਿਉਂਕਿ ਕਈ ਮਸਲਿਆਂ 'ਚ ਮੈਨੂੰ ਦੋਹਰਾ ਸਟੈਂਡ ਲੱਗਦੈ ਮਾਨ ਸਾਬ੍ਹ ਦਾ -- ਕੁਲਵਿੰਦਰ ਸਿੰਘ ਛਲੇੜੀ

15/07/2022

ਲੱਖਾ ਸਿਧਾਣਾ, ਭਾਨਾ ਸਿੱਧੂ ਤੇ ਰੰਧਾਵਾ ਪੰਜਾਬ ਹਿਤੈਸ਼ੀ ਨੇ, ਮਿੰਟ ਚ ਲਾਈਵ ਹੋ ਜਾਂਦੇ ਨੇ, ਪਰ ਕੀ ਇਹ ਵੀ ਭਗਤ ਸਿੰਘ ਨੂੰ ਅੱਤਵਾਦੀ ਮੰਨਦੇ ਨੇ ਜਿਹੜਾ ਇਹ ਨਿਖੇਧੀ ਨੀ ਕਰਦੇ ਸਿਮਰਜੀਤ ਮਾਨ ਦੇ ਬਿਆਨ ਦੀ ? ਕਰਿਓ ਸ਼ੇਅਰ ਇਨਾਂ ਤੱਕ ਸਾਰੇ

15/07/2022

ਸਿਮਰਨਜੀਤ ਸਿੰਘ ਮਾਨ ਨੂੰ ਸ਼ਰਮ ਆਉਣੀ ਚਾਹਿੰਦੀ ਹੈ।
ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਮੰਗਣ ਮੁਆਫ਼ੀ :ਮੀਤ ਹੇਅਰ

15/07/2022

ਮਾਨ ਦੀ ਜਬਰਦਸ਼ਤ ਸਪੀਚ।
ਦਸਿਆ ਪੈਸੇ ਕੌਣ ਖਾ ਗਏ।

15/07/2022

Mohalla clinic ਦੇ ਡਾਕਟਰਾਂ ਨੂੰ ਨਹੀਂ ਮਿਲੇਗੀ ਤਨਖ਼ਾਹ, ਪ੍ਰਤੀ ਮਰੀਜ਼ ਦਿੱਤੇ ਜਾਣਗੇ ਸਿਰਫ਼ 50 ਰੁਪਏ: ਪੰਜਾਬ ਸਰਕਾਰ

14/07/2022

Address


Website

Alerts

Be the first to know and let us send you an email when Just Punjabi TV posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share