Press club Guru har sahai

  • Home
  • Press club Guru har sahai

Press club Guru har sahai Contact information, map and directions, contact form, opening hours, services, ratings, photos, videos and announcements from Press club Guru har sahai, Media/News Company, .
(1)

ਪੱਤਰਕਾਰ ਦਲਜੀਤ ਸਿੰਘ ਕਪੂਰ ਦੇ ਸਵ: ਪਿਤਾ ਮਾਸਟਰ ਹਰਪਾਲ ਸਿੰਘ ਦੀ ਅੰਤਿਮ ਅਰਦਾਸ , ਸਥਾਨ ਬਾਬਾ ਵਿਸ਼ਵਕਰਮਾ ਜੀ ਗੁਰੂਦੁਆਰਾ ਗੁਰੂਹਰਸਹਾਏ ਵਿਖੇ ਹ...
20/09/2024

ਪੱਤਰਕਾਰ ਦਲਜੀਤ ਸਿੰਘ ਕਪੂਰ ਦੇ ਸਵ: ਪਿਤਾ ਮਾਸਟਰ ਹਰਪਾਲ ਸਿੰਘ ਦੀ ਅੰਤਿਮ ਅਰਦਾਸ , ਸਥਾਨ ਬਾਬਾ ਵਿਸ਼ਵਕਰਮਾ ਜੀ ਗੁਰੂਦੁਆਰਾ ਗੁਰੂਹਰਸਹਾਏ ਵਿਖੇ ਹੋਵੇਗੀ।

20/09/2024
ਪੱਤਰਕਾਰ ਦਲਜੀਤ ਸਿੰਘ ਕਪੂਰ ਨੂੰ ਸਦਮਾ            ਗੁਰੂ ਹਰ ਸਹਾਏ 18 ਸਤੰਬਰ ਪ੍ਰੈਸ ਕਲੱਬ ਗੁਰੂ ਹਰ ਸਹਾਏ ਦੇ ਸਾਬਕਾ ਪ੍ਰਧਾਨ  ਦਲਜੀਤ ਸਿੰਘ ਕਪ...
18/09/2024

ਪੱਤਰਕਾਰ ਦਲਜੀਤ ਸਿੰਘ ਕਪੂਰ ਨੂੰ ਸਦਮਾ ਗੁਰੂ ਹਰ ਸਹਾਏ 18 ਸਤੰਬਰ ਪ੍ਰੈਸ ਕਲੱਬ ਗੁਰੂ ਹਰ ਸਹਾਏ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਕਪੂਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ।ਜਦੋਂ ਉਹਨਾਂ ਦੇ ਪਿਤਾ ਮਾਸਟਰ ਹਰਪਾਲ ਸਿੰਘ ਕਪੂਰ ਦਾ ਅਚਾਨਕ ਦੇਹਾਂਤ ਹੋ ਗਿਆ। ਮਾਸਟਰ ਹਰਪਾਲ ਸਿੰਘ 84 ਵਰਿਆਂ ਦੇ ਸਨ। ਇਸ ਸਦਮੇ ਤੇ ਵੱਖ-ਵੱਖ ਰਾਜਨੀਤਿਕ ਆਗੂਆਂ, ਪੱਤਰਕਾਰਾਂ ,ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਸਮੇਤ ਸ਼ਹਿਰ ਨਿਵਾਸੀਆਂ ਨੇ ਉਹਨਾਂ ਦੇ ਘਰ ਗੁਰੂ ਹਰ ਸਹਾਏ ਵਿਚਲੀ ਰਿਹਾਇਸ਼ ਤੇ ਜਾ ਕੇ ਕਪੂਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵਰਗੀ ਮਾਸਟਰ ਹਰਪਾਲ ਸਿੰਘ ਕਪੂਰ ਦਾ ਅੰਤਿਮ ਸਸਕਾਰ ਅੱਜ 19 ਸਤੰਬਰ ਨੂੰ 11 ਵਜੇ ਜੱਦੀ ਪਿੰਡ ਮੋਠਾਂਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ।ਕੈਪਸਨ ਸਵਰਗੀ ਮਾਸਟਰ ਹਰਪਾਲ ਸਿੰਘ ਕਪੂਰ

18/09/2024

ਦੁਖਦਾਈ ਖ਼ਬਰ
ਪੱਤਰਕਾਰ ਦਲਜੀਤ ਸਿੰਘ ਕਪੂਰ ਨੂੰ ਸਦਮਾ ਪਿਤਾ ਦਾ ਦਿਹਾਂਤ, ਪੱਤਰਕਾਰ ਭਾਈਚਾਰੇ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

08/09/2024
ਹਕੀਮ ਕਿਸ਼ੋਰੀ ਲਾਲ ਹਸਪਤਾਲ ਚ ਕੰਨ ,ਨੱਕ ,ਗਲੇ ਦੇ ਡਾਕਟਰਾਂ ਵਲੋਂ ਸੇਵਾਵਾਂ ਸ਼ੁਰੂ।
01/09/2024

ਹਕੀਮ ਕਿਸ਼ੋਰੀ ਲਾਲ ਹਸਪਤਾਲ ਚ ਕੰਨ ,ਨੱਕ ,ਗਲੇ ਦੇ ਡਾਕਟਰਾਂ ਵਲੋਂ ਸੇਵਾਵਾਂ ਸ਼ੁਰੂ।

30/08/2024

ਚੋਰਾਂ ਨੇ ਪਿੰਡੀ ਡਿਸਪੈਂਸਰੀ ਚ ਬੋਲਿਆ ਧਾਵਾ, ਸਮਾਨ ਲੈ ਹੋਏ ਰਫ਼ੂ ਚੱਕਰ

ਹਕੀਮ ਕਿਸ਼ੋਰੀ ਲਾਲ ਹਸਪਤਾਲ ਚ ਡਾ ਸੁੱਖਨੇਨ ਸਿੰਘ ਦੇਣਗੇ ਸੇਵਾਵਾਂ
30/08/2024

ਹਕੀਮ ਕਿਸ਼ੋਰੀ ਲਾਲ ਹਸਪਤਾਲ ਚ ਡਾ ਸੁੱਖਨੇਨ ਸਿੰਘ ਦੇਣਗੇ ਸੇਵਾਵਾਂ

18/08/2024

ਕਰਨ ਕੰਬੋਜ ਪਿੰਡ ਮੋਹਨ ਕੇ ਹਿਠਾੜ ਬਤੋਰ ਸਬ ਇੰਸਪੈਕਟਰ ਹੋਏ ਪੰਜਾਬ ਪੁਲਿਸ ਵਿੱਚ ਭਰਤੀ,ਛੋਟੀ ਉਮਰੇ ਵੱਡੀਆਂ ਪੁਲਾਂਘਾਂ
ਦਿਓ ਮੁਬਾਰਾਕਾਂ ਅੱਗੇ ਜਾਂ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ।🙏🏼🙏🏼

10/08/2024

ਬੀਤੇ 10 ਦਿਨਾਂ ਚ ਮੋਹਨ ਕੇ ਹਿਠਾੜ ਚ ਤੀਜੇ ਨੋਜਵਾਨ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਚੜਦੀ ਜਵਾਨੀ ਚ ਅੰਬਰੋਂ ਟੁੱਟਿਆ ਇਕ ਹੋਰ ਤਾਰਾ, ਮੋਹਨ ਕੇ ਹਿਠਾੜ ਦੇ ਨੋਜਵਾਨ ਸਚਿਨ ਕੰਬੋਜ਼ ਨੇ ਇਸ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ। ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ

ਮਾਪਿਆਂ ਦੇ ਇਕਲੌਤੇ ਪੁੱਤ ਨੇ ਚੜਦੀ ਜਵਾਨੀ ਚ ਇਸ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ ਮੰਡੀ ਪੰਜੇ ਕੇ ਉਤਾੜ ਵਿਖੇ ਮਾਪਿਆਂ ਦਾ ਇਕਲੌਤਾ ਪੁੱਤ ਨੋਜਵਾਨ...
06/08/2024

ਮਾਪਿਆਂ ਦੇ ਇਕਲੌਤੇ ਪੁੱਤ ਨੇ ਚੜਦੀ ਜਵਾਨੀ ਚ ਇਸ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ

ਮੰਡੀ ਪੰਜੇ ਕੇ ਉਤਾੜ ਵਿਖੇ ਮਾਪਿਆਂ ਦਾ ਇਕਲੌਤਾ ਪੁੱਤ ਨੋਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਰਾ ਚੜਦੀ ਜਵਾਨੀ ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ । ਇਸ ਮੌਕੇ ਜਿੱਥੇ ਪਿੰਡ ਮੰਡੀ ਪੰਜੇ ਕੇ ਉਤਾੜ ਅੰਦਰ ਨੋਜਵਾਨ ਦੀ ਬੇਵਕਤੀ ਮੋਤ ਤੇ ਸੋਗ ਦੀ ਲਹਿਰ ਪਾਈ ਜਾਂ ਰਹੀਂ ਹੈ ਉਥੇ ਹੀ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਗੋਰਾ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਪਿੰਡ ਤੇ ਇਲਾਕੇ ਚ ਸੋਗ ਦੀ ਲਹਿਰ ਪਾਈ ਜਾਂ ਰਹੀਂ ਹੈ ।

02/08/2024

ਉਹ ਕਿਹੜਾ ਫਲ ਹੈ ਜਿਹਨੂੰ ਕੀੜਾ ਨਹੀਂ ਲੱਗਦਾ 🤔 ਦਿਓ ਇਸ ਦਾ ਜਵਾਬ

ਜੀਸਸ ਐਂਡ ਮੈਰੀ ਕਾਂਨਵੈਟ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਗੁਰੂਹਰਸਹਾਏ ਵਿੱਚ ਚਲ ਰਹੀਆਂ 68ਵੀਂ ਪੰਜਾਬ ਸਕੂਲ ਖੇਡਾਂ ...
02/08/2024

ਜੀਸਸ ਐਂਡ ਮੈਰੀ ਕਾਂਨਵੈਟ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਗੁਰੂਹਰਸਹਾਏ ਵਿੱਚ ਚਲ ਰਹੀਆਂ 68ਵੀਂ ਪੰਜਾਬ ਸਕੂਲ ਖੇਡਾਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਲੜਕੇ ਗੁਰੂਹਰਸਹਾਏ ਵਿਖੇ ਸ਼ੁਰੂ ਹੋਈਆਂ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਵਲੋਂ ਭਾਗ ਲਿਆ। ਉਧਰ ਜੀਜਸ ਐਂਡ ਮੈਰੀ ਕਾਂਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਿਹਨਾਂ ਵਿੱਚੋ ਯੋਗਾ ਦੇ ਖਿਡਾਰੀਆਂ ਨੇ ਆਪਣਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਪੋਜੀਸ਼ਨਾਂ ਹਾਸਿਲ ਕੀਤੀਆਂ। ਇਸ ਮੌਕੇ ਦੀਪਇੰਦਰ ਸਿੰਘ, ਹਰਮਨ ਸਿੰਘ, ਫਰਹਾਨ ਗਿੱਲ, ਗੁਰਨੂਰ ਸਿੰਘ ਤੇ ਆਰਵ ਅਤੇ ਇਹਨਾਂ ਬੱਚਿਆਂ ਨੇ ਖੇਡਾਂ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਗਿਆ। ਇਸ ਸਕੂਲ ਦੇ ਪ੍ਰਿੰਸੀਪਲ ਤੇ ਜੇ ਐੱਨ ਸੋਸਾਇਟੀ ਦੇ ਚੇਅਰਮੈਨ ਜਨਕ ਰਾਜ ਮੁੰਜਾਲ, ਅਰਜੁਨ ਮੁੰਜਾਲ ਤੇ ਮੈਡਮ ਏਕਤਾ ਮੁੰਜਾਲ ਵਲੋਂ ਬੱਚਿਆਂ ਨੂੰ ਹੋਰ ਅੱਗੇ ਵਧਨ ਲਈ ਪ੍ਰੇਰਿਤ ਕੀਤਾ। ਪੀਟੀਆਈ ਬਲਵਿੰਦਰ ਸਿੰਘ ਤੇ ਕੋਚ ਅਕਾਸ਼ ਮੇਹਰਾ ਨੇ ਬੱਚਿਆਂ ਹੋਰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਭਾਜਪਾ ਆਗੂ‌ ਰਾਜਾ ਕੁਮਾਰ ਨੂੰ ਸਦਮਾ, ਮਾਤਾ ਦਾ ਦਿਹਾਂਤ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਸ਼ਮਸ਼ਾਨ ਘਾਟ ਗੁਰੂ ਹਰਸਹਾਏ ਵਿਖੇ ਹੋਵੇਗਾ
29/07/2024

ਭਾਜਪਾ ਆਗੂ‌ ਰਾਜਾ ਕੁਮਾਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਸ਼ਮਸ਼ਾਨ ਘਾਟ ਗੁਰੂ ਹਰਸਹਾਏ ਵਿਖੇ ਹੋਵੇਗਾ

26/07/2024

ਬਿਜਲੀ ਬੋਰਡ ਵਲੋਂ ਬਿਜਲੀ ਖਪਤਕਾਰਾਂ ਨੂੰ ਅਪੀਲ ਕਿ ਤਕਨੀਕੀ ਖਰਾਬੀ ਆਉਣ ਕਾਰਨ ਸਪਲਾਈ ਬਹਾਲ ਕਰਨ ਵਿੱਚ ਪਰੇਸ਼ਾਨੀ ਆ ਰਹੀ ਹੈ। ਬਿਜਲੀ ਖਪਤਕਾਰ ਆਪਣੇ ਘਰਾਂ ਦਾ ਲੋਡ ਘੱਟ ਕਰਨ ਤਾਂ ਜੋਂ ਬਿਜਲੀ ਸਪਲਾਈ ਚੱਲ ਸਕੇ।

ਮਾਣਯੋਗ ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਫਿਰੋਜਪੁਰ ਫ਼ੇਰੀ ਦੋਰਾਨ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਵਲੋਂ ਫਿ...
25/07/2024

ਮਾਣਯੋਗ ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਫਿਰੋਜਪੁਰ ਫ਼ੇਰੀ ਦੋਰਾਨ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਵਲੋਂ ਫਿਰੋਜਪੁਰ ਵਿਖੇ ਮੁਲਾਕ਼ਾਤ ਕੀਤੀ ਗਈ। ਇਸ‌ ਮੌਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਪੌਦੇ ਲਗਾਏ ਗਏ ਅਤੇ ਸਰਹੱਦੀ ਖੇਤਰ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਅਤੇ ਸੀਮਾ ਸੁਰੱਖਿਆ ਬਲ ਨੂੰ ਹੋਰ ਮਜਬੂਤ ਕਰਨ ਲਈ ਉਚੇਚੇ ਪ੍ਰਬੰਧ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
Bhagwant Mann Dr. Sandeep Pathak Raghav Chadha Aam Aadmi Party - Punjab Government of Punjab

25/07/2024

ਸਾਵਧਾਨ ਵਾਹਨ ਚਲਾਉਣ ਵਾਲਿਓ

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪੋਦੇ ਲਾ ਕੇ ਮਨਾਇਆ ਆਪਣਾ ਜਨਮ ਦਿਨ
20/07/2024

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪੋਦੇ ਲਾ ਕੇ ਮਨਾਇਆ ਆਪਣਾ ਜਨਮ ਦਿਨ

ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਡੇਰਾ ਸ਼੍ਰੀ ਭਜਨਗੜ ਗੋਲੂ ਕਾ ਮੋੜ ਵਿਖੇ ਸਲਾਨਾ ਜੋੜ ਮੇਲੇ ਮੋਕੇ ਲਗਾਇਆ ਮੁਫ਼ਤ ਮੈਡੀਕਲ ਕੈਂਪ ।
16/07/2024

ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਡੇਰਾ ਸ਼੍ਰੀ ਭਜਨਗੜ ਗੋਲੂ ਕਾ ਮੋੜ ਵਿਖੇ ਸਲਾਨਾ ਜੋੜ ਮੇਲੇ ਮੋਕੇ ਲਗਾਇਆ ਮੁਫ਼ਤ ਮੈਡੀਕਲ ਕੈਂਪ ।

ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਲਾਇਆ ਜਾਂ ਰਿਹਾ ਵਿਸ਼ਾਲ ਖੂਨਦਾਨ ਕੈਂਪਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵਲੋਂ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚ...
11/07/2024

ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਲਾਇਆ ਜਾਂ ਰਿਹਾ ਵਿਸ਼ਾਲ ਖੂਨਦਾਨ ਕੈਂਪ

ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਵਲੋਂ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚ ਕੇ ਖੂਨ ਦਾਨ ਕਰਨ ਦੀ ਕੀਤੀ ਅਪੀਲ

ਗੁਰੂਹਰਸਹਾਏ 11 ਜੁਲਾਈ। ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ 12 ਜੁਲਾਈ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਇਸ ਸਬੰਧੀ ਡੇਰਾ ਸ਼੍ਰੀ ਭਜਨਗੜ੍ਹ ਵੈਲਫੇਅਰ ਸੋਸਾਇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ ਇਸ ਖੂਨ ਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਸ਼੍ਰੀ ਭਜਨਗੜ੍ਹ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਥਿੰਦ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵੱਧ ਚੜ ਕੇ ਖੂਨ ਦਾਨ ਕਰਨ ਦੀ ਅਪੀਲ ਕੀਤੀ ਹੈ। ਪ੍ਰਧਾਨ ਥਿੰਦ ਨੇ ਦੱਸਿਆ ਕਿ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਕਰੀਬ ਪਿਛਲੇ 10 ਸਾਲਾ ਤੋਂ ਇਲਾਕੇ ਤੋਂ ਇਲਾਵਾ ਫਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਚੰਡੀਗੜ੍ਹ ਵੱਡੇ-ਵੱਡੇ ਹਸਪਤਾਲਾ ਖੂਨਦਾਨ ਕਰ ਰਹੀ ਹੈ ਅਤੇ ਕਈ ਇਲਾਕੇ ਵਿੱਚ ਖੂਨਦਾਨ ਦੇ ਕੈਪ ਵੀ ਲਗਵਾ ਚੁੱਕੀ ਹੈ। ਇਸ ਮੋਕੇ ਬਲਦੇਵ ਥਿੰਦ, ਅਸ਼ੋਕ ਥਿੰਦ, ਵਰਿੰਦਰ ਥਿੰਦ, ਦੀਪ ਮਰੋਕ, ਸੰਨੀ ਕੰਬੋਜ, ਪਵਨ ਸਚਦੇਵਾ , ਨਿਸ਼ੂ ਪੰਧੂ, ਨਵਜੋਤ ਥਿੰਦ, ਪਵਨ ਕੰਬੋਜ, ਨਵੀ ਕੰਬੋਜ, ਕਰਨ ਥਿੰਦ ਆਦਿ ਡੇਰਾ ਭਜਨਗੜ ਵੈਲਫੇਅਰ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ।

ਚੜ੍ਹਦੀ ਜਵਾਨੀ ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਵ ਓਮ‌ ਪ੍ਰਕਾਸ਼ ਦੀ ਅੰਤਿਮ ਅਰਦਾਸ ਡੇਰਾ ਬਾਬਾ ਭੂੰਮਣ ਸ਼ਾਹ ਪਿੰਡ ਪਿੰਡੀ ਵਿਖੇ 12-07...
10/07/2024

ਚੜ੍ਹਦੀ ਜਵਾਨੀ ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਵ ਓਮ‌ ਪ੍ਰਕਾਸ਼ ਦੀ ਅੰਤਿਮ ਅਰਦਾਸ ਡੇਰਾ ਬਾਬਾ ਭੂੰਮਣ ਸ਼ਾਹ ਪਿੰਡ ਪਿੰਡੀ ਵਿਖੇ 12-07-2024 ਸ਼ੁੱਕਰਵਾਰ ਨੂੰ 10 ਤੋਂ 12 ਵਜੇ ਹੋਵੇਗੀ।

ਸਾਬਕਾ ਮੰਤਰੀ ਫੋਜਾ ਸਿੰਘ ਸਰਾਰੀ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਪੋਦੇ ਲਾਉਣ ਦੀ ਸ਼ੁਰੂਆਤ।
04/07/2024

ਸਾਬਕਾ ਮੰਤਰੀ ਫੋਜਾ ਸਿੰਘ ਸਰਾਰੀ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਪੋਦੇ ਲਾਉਣ ਦੀ ਸ਼ੁਰੂਆਤ।

Address


Telephone

+919855948419

Website

Alerts

Be the first to know and let us send you an email when Press club Guru har sahai posts news and promotions. Your email address will not be used for any other purpose, and you can unsubscribe at any time.

Contact The Business

Send a message to Press club Guru har sahai:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share