Poonam Chahal

  • Home
  • Poonam Chahal

Poonam Chahal ਨਿਰਪੱਖ ਨਹੀਂ ਸੱਚ ਦੇ ਪੱਖ ਦੀ ਹੋਵੇਗੀ ਗੱਲ..

28/06/2024

ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਚੋਣ ਹਮੇਸ਼ਾ ਤੋਂ ਹੀ ਖਿੱਚ ਦਾ ਕੇਂਦਰ ਰਹੀ ਹੈ। ਪੰਜਾਬ ਦੇ ਕਈ ਵੱਡੇ ਚਿਹਰਿਆਂ ਨੇਂ ਆਪਣਾ ਸਿਆਸੀ ਸਫ਼ਰ ਇਸ ਧਰਤੀ ਤੋਂ ਸ਼ੁਰੂ ਕੀਤਾ ਤੇ ਰਾਜਨੀਤੀ ਦੀਆਂ ਸਿਖਰਾਂ ਤੱਕ ਗਏ। ਸ.ਪਰਕਾਸ਼ ਸਿੰਘ ਬਾਦਲ ਜੀ, ਮਨਪ੍ਰੀਤ ਬਾਦਲ ਜੀ, ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਸਿਆਸੀ ਸਫ਼ਰ ਇਸ ਗੱਲ ਦੀ ਗਵਾਹੀ ਭਰਦਾ ਹੈ। ਸੂਬੇ ਦਾ ਬਹੁਚਰਚਿਤ ਹਲਕਾ ਗਿੱਦੜਬਾਹਾ ਇੱਕ ਵਾਰੀ ਫੇਰ ਜ਼ਿਮਨੀ ਚੋਣਾਂ ਨੂੰ ਲੈਕੇ ਚਰਚਾ ਦੇ ਵਿੱਚ ਹੈ।ਹਾਲਾਂਕਿ ਕੁਝ ਚਿਹਰੇ ਇਥੋਂ ਚੋਣ ਲੜਣ ਦੀ ਆਪਣੀ ਦਾਅਵੇਦਾਰੀ ਦੱਸ ਰਹੇ ਨੇਂ। ਚਰਚਾ ਦੇ ਵਿੱਚ ਸਭ ਤੋਂ ਉੱਪਰ ਨਾਮ ਅੰਮ੍ਰਿਤਾ ਵੜਿੰਗ ਜੀ ਦਾ ਹੈ। ਪ੍ਰਧਾਨ ਮੰਤਰੀ ਬਾਜੇਕੇ ਵੱਲੋਂ ਵੀ ਗਿੱਦੜਬਾਹਾ ਤੋਂ ਚੋਣ ਲੜਣ ਦਾ ਦਾਅਵਾ ਹੈ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਲਕੇ ਦੇ ਲੋਕ ਕਿਸ ਪਾਰਟੀ ਦੀ ਝੋਲੀ ਜਿੱਤ ਪਾਉਂਦੇ ਨੇਂ।

ਆਓ ਵਾਤਾਵਰਣ ਨੂੰ ਸੋਹਣਾ ਕਰਨ ਤੇ ਤਾਪਮਾਨ ਨੂੰ ਮੁੜ ਥੱਲੇ ਲਿਆਉਣ ਦੀ ਕੋਸ਼ਿਸ਼ ਵਿੱਚ ਆਪਣਾ ਯੋਗਦਾਨ ਪਾਈਏ। ਇਹ ਪੰਜਾਬ "ਵਣ ਵਿਭਾਗ" ਦੀ ਐਪ *Ihari...
19/06/2024

ਆਓ ਵਾਤਾਵਰਣ ਨੂੰ ਸੋਹਣਾ ਕਰਨ ਤੇ ਤਾਪਮਾਨ ਨੂੰ ਮੁੜ ਥੱਲੇ ਲਿਆਉਣ ਦੀ ਕੋਸ਼ਿਸ਼ ਵਿੱਚ ਆਪਣਾ ਯੋਗਦਾਨ ਪਾਈਏ।
ਇਹ ਪੰਜਾਬ "ਵਣ ਵਿਭਾਗ" ਦੀ ਐਪ *Ihariyali* ਨੂੰ ਡਾਊਨਲੋਡ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ "ਮੁਫ਼ਤ ਪੌਦੇ" ਪ੍ਰਾਪਤ ਕਰੋ। ਪੌਦੇ ਲਗਾਈਏ ਤੇ ਵਾਤਾਵਰਨ ਨੂੰ ਫੇਰ ਹਰਿਆ ਭਰਿਆ ਕਰਨ ਦੀ ਕੋਸ਼ਿਸ਼ ਕਰੀਏ।

ਤੁਹਾਡੇ ਨੇੜੇ ਪੈਂਦੀ ਨਰਸਰੀ ਦਾ ਪਤਾ ਤੁਹਾਨੂੰ ਦੇ ਦਿੱਤਾ ਜਾਏਗਾ। ਜਿਥੋਂ ਜਾਕੇ ਪੌਦੇ ਲੈ ਸਕਦੇ ਹੋ।

Eid Mubarak🤲
17/06/2024

Eid Mubarak🤲

ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਪੰਜਾਬੀ ਸ...
11/05/2024

ਜੇ ਆਈ ਪੱਤਝੜ ਤਾਂ ਫੇਰ ਕੀ ਹੈ
ਤੂੰ ਅਗਲੀ ਰੁੱਤ ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ....
ਅਲਵਿਦਾ ਪਾਤਰ ਸਾਹਿਬ...

01/04/2024
ਅਕਾਲ ਪੁਰਖ ਨੇਂ ਪਰਿਵਾਰ ਦੀ ਝੋਲੀ ਮੁੜ ਖੁਸ਼ੀਆਂ ਪਾ ਦਿੱਤੀਆਂ। ਸ਼ੁਕਰ ਸ਼ੁਕਰ ਸ਼ੁਕਰ..... ਦਾਤਾਰ ਤਿੰਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ...🙏     ...
17/03/2024

ਅਕਾਲ ਪੁਰਖ ਨੇਂ ਪਰਿਵਾਰ ਦੀ ਝੋਲੀ ਮੁੜ ਖੁਸ਼ੀਆਂ ਪਾ ਦਿੱਤੀਆਂ। ਸ਼ੁਕਰ ਸ਼ੁਕਰ ਸ਼ੁਕਰ..... ਦਾਤਾਰ ਤਿੰਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ...🙏

ਕਰਮਜੀਤ ਅਨਮੋਲ ਦੀ ਸਿਆਸੀ ਪਾਰੀ ਦੀ ਸ਼ੁਰੂਆਤ। ਆਪ ਜੀ ਫਰੀਦਕੋਟ ਤੋਂ ਦਿੱਤੀ ਟਿਕਟ।
14/03/2024

ਕਰਮਜੀਤ ਅਨਮੋਲ ਦੀ ਸਿਆਸੀ ਪਾਰੀ ਦੀ ਸ਼ੁਰੂਆਤ। ਆਪ ਜੀ ਫਰੀਦਕੋਟ ਤੋਂ ਦਿੱਤੀ ਟਿਕਟ।

ਬਾਕਮਾਲ ਲਿਖਿਆ ਤੇ ਗਾਇਆ, ਕਈ ਗੀਤ ਸਿਰਫ਼ ਗੀਤ ਜਾਂ ਰਚਨਾ ਨਈ ਹੁੰਦੇ, ਓਹ ਭਾਵ ਹੁੰਦੇ ਨੇ, ਅਣਕਹੇ ਦਰਦ ਹੁੰਦੇ ਨੇ, ਬੇਵਕਤੀ ਲੱਗੀ ਸੱਟ ਦੀ ਚੀਸ ਹੁ...
05/03/2024

ਬਾਕਮਾਲ ਲਿਖਿਆ ਤੇ ਗਾਇਆ, ਕਈ ਗੀਤ ਸਿਰਫ਼ ਗੀਤ ਜਾਂ ਰਚਨਾ ਨਈ ਹੁੰਦੇ, ਓਹ ਭਾਵ ਹੁੰਦੇ ਨੇ, ਅਣਕਹੇ ਦਰਦ ਹੁੰਦੇ ਨੇ, ਬੇਵਕਤੀ ਲੱਗੀ ਸੱਟ ਦੀ ਚੀਸ ਹੁੰਦੇ ਨੇ, ਰੱਬ ਅੱਗੇ ਰੂਹ ਚੋ ਨਿਕਲੀ ਅਰਦਾਸ ਹੁੰਦੇ ਨੇ। ਕੁਝ ਅਜਿਹਾ ਹੀ ਮਹਿਸੂਸ ਹੋਇਆ ਸੁਣ ਕੇ।
ਇਹ ਦੁਆ ਕਿਸੇ ਇੱਕ ਦੀ ਨਹੀਂ ਸਭ ਦੀ ਐ...
ਰੱਬ ਕਿਰਪਾ ਕਰੇ.... 🙏
ਸ਼ੁਕਰਾਨਾ Jaswinder Brar ji


Tittle - Nikke PairiArtist - Jaswinder BrarLyricist - Babbu Brar/Jaswinder BrarComposer - Babbu BrarMusic - G GuriPoster/Visuals - Poster PerfectoLabel - Jas...

'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ...ਕੀ ਲਗਦਾ ਹੈ ਸਰਕਾਰੀ ਦਫ਼ਤਰਾਂ ਚ ਹੁੰਦੀ ਖੱਜਲ ਖੁਆਰੀ ਤੋਂ ਹੁਣ ਮਿਲੂਗੀ ਰਾਹਤ?
06/02/2024

'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ...
ਕੀ ਲਗਦਾ ਹੈ ਸਰਕਾਰੀ ਦਫ਼ਤਰਾਂ ਚ ਹੁੰਦੀ ਖੱਜਲ ਖੁਆਰੀ ਤੋਂ ਹੁਣ ਮਿਲੂਗੀ ਰਾਹਤ?

03/01/2024

RIP
23/10/2023

RIP

ਸਿੱਖਿਆ ਮੰਤਰੀ ਵੱਲੋਂ ਜਵਾਬ ਬਣਦੈHarjot Singh Bains       ***de
21/10/2023

ਸਿੱਖਿਆ ਮੰਤਰੀ ਵੱਲੋਂ ਜਵਾਬ ਬਣਦੈ
Harjot Singh Bains

***de

ਜਾਨ ਦੀ ਕੀਮਤ ਤਾਂ ਓਨੀ ਹੀ ਹੈ। ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਾਂ ਦੇਣਾ ਨਿੰਦਣਯੋਗ ਹੈ। ਡੈਡ ਬਾਡੀ ਨੂੰ ਵੀ 2 ਫ਼ੌਜੀ ਸਿਵਿਲ ਵਿੱਚ ਪਿੰਡ ਛੱਡ ਕ...
15/10/2023

ਜਾਨ ਦੀ ਕੀਮਤ ਤਾਂ ਓਨੀ ਹੀ ਹੈ।
ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਾਂ ਦੇਣਾ ਨਿੰਦਣਯੋਗ ਹੈ। ਡੈਡ ਬਾਡੀ ਨੂੰ ਵੀ 2 ਫ਼ੌਜੀ ਸਿਵਿਲ ਵਿੱਚ ਪਿੰਡ ਛੱਡ ਕੇ ਚਲੇ ਗਏ। ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸੰਸਕਾਰ ਗਾਰਡ ਆਫ ਆਨਰ ਬਿਨਾ ਕੀਤਾ ਗਿਆ ਤੇ ਪਰਿਵਾਰ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾਏਗੀ।
ਸਵਾਲ ਫਿਰ ਓਹੀ, ਕੀ ਅਗਨੀਵੀਰ ਦੀ ਜ਼ਿੰਦਗੀ ਦੀ ਕੋਈ ਨਹੀਂ?

ਦੇਖਣਾ ਹੁਣ ਇਹ ਹੋਵੇਗਾ ਕਿ ਇਹ ਲੜਾਈ ਮਹਿਜ਼ ਸੋਸ਼ਲ ਮੀਡੀਆ ਤੱਕ ਹੀ ਰਿਹ ਜਾਵੇਗੀ ਜਾਂ ਲੀਡਰ ਆਹਮੋ ਸਾਮ੍ਹਣੇ ਬੈਠਣਗੇ ਵੀ ਗੱਲਬਾਤ ਲਈ।ਚਲੋ ਬੈਠ ਵੀ ...
11/10/2023

ਦੇਖਣਾ ਹੁਣ ਇਹ ਹੋਵੇਗਾ ਕਿ ਇਹ ਲੜਾਈ ਮਹਿਜ਼ ਸੋਸ਼ਲ ਮੀਡੀਆ ਤੱਕ ਹੀ ਰਿਹ ਜਾਵੇਗੀ ਜਾਂ ਲੀਡਰ ਆਹਮੋ ਸਾਮ੍ਹਣੇ ਬੈਠਣਗੇ ਵੀ ਗੱਲਬਾਤ ਲਈ।
ਚਲੋ ਬੈਠ ਵੀ ਗਏ ਤਾਂ ਕੀ ਕੋਈ ਚੰਗਾ ਨਤੀਜਾ ਨਿਕਲੇਗਾ ਜਾਂ ਫੇਰ ਉਹੀ "ਪਾਣੀ ਚ ਮਧਾਣੀ"

ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਰੋਕਣ ਲਈ ਮੁੱਖ ਮੰਤਰੀ ਵੱਲੋਂ ਲਿਆ ਗਿਆ ਸਖ਼ਤ ਫੈਸਲਾ।
30/08/2023

ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਰੋਕਣ ਲਈ ਮੁੱਖ ਮੰਤਰੀ ਵੱਲੋਂ ਲਿਆ ਗਿਆ ਸਖ਼ਤ ਫੈਸਲਾ।

RIP
26/07/2023

RIP

1993 ਤੇ 2023....
20/07/2023

1993 ਤੇ 2023....

15/07/2023

ਕੋਈ ਲੀਡਰ ਸੀ, ਭਾਵੇਂ ਕੋਈ ਸਮਾਜ ਸੇਵੀ ਸੀ ਜਾਂ ਕੋਈ ਫਿਲਮ ਜਗਤ ਤੋਂ ਸੀ ਜਾਂ ਲਾਗੇ ਪਿੰਡਾਂ ਤੋਂ ਆਏ ਲੋਕ।
ਕੈਮਰੇ ਤਾਂ ਸਭ ਦੇ ਹੱਥਾਂ ਚ ਸੀ, ਮਦਦ ਕਰਦਿਆਂ ਦੀ ਵੀਡਿਉ ਜਾਂ ਫੋਟੋ ਤਾਂ ਸਭ ਦੀ ਸਾਹਮਣੇ ਆਈ। "ਅਸੀਂ ਰਾਜਨੀਤੀ ਨੀ ਮਦਦ ਕਰਨ ਆਏ ਆ" ਕਹਿਣ ਵਾਲਿਆਂ ਦੇ ਤਾਂ ਆਵਦੇ ਕੈਮਰੇ ਵਾਲੇ ਨਾਲ ਸੀ।
ਬਿਹਤਰ ਹੈ ਇਕ ਦੂਜੇ ਉੱਤੇ ਚਿੱਕੜ ਬਾਅਦ ਚ ਸੁੱਟ ਲੈਣ। ਵੀਡਿਓ ਬਣੀ ਨਹੀਂ ਬਣੀ, ਫੋਟੋ ਖਿਚਵਾਈ ਜਾਂ ਨਹੀਂ ਛੱਡ ਦਈਏ, ਮੁੱਕਦੀ ਗੱਲ ਕਿ ਲੋਕਾਂ ਨੂੰ ਹੜ੍ਹ ਦੇ ਨੁਕਸਾਨ ਤੋਂ ਕਿੰਨਾ ਬਚਾ ਲਿਆ।

ਅੱਜ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੀ ਹਾਂ। ਮੋਗਾ ਜਿਲ੍ਹੇ ਵਿੱਚ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੁਰੂ ਘਰ ਦੇ ਨਾਲ ਪਈ ਜ਼ਮੀਨ ਤੇ...
24/06/2023

ਅੱਜ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੀ ਹਾਂ।
ਮੋਗਾ ਜਿਲ੍ਹੇ ਵਿੱਚ ਪੈਂਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੁਰੂ ਘਰ ਦੇ ਨਾਲ ਪਈ ਜ਼ਮੀਨ ਤੇ ਇਹ ਸੋਹਣਾ ਬਾਗ ਬਣਾਇਆ ਗਿਆ ਹੈ। ਇਸ ਬਾਗ ਦਾ ਨਾਮ "ਗੁਰੂ ਗ੍ਰੰਥ ਸਾਹਿਬ ਬਾਗ" ਹੈ।
ਇਸ ਬਾਗ ਦੀ ਖਾਸੀਅਤ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨਾ ਦਰੱਖਤਾਂ, ਪੌਦਿਆਂ ਦਾ ਜ਼ਿਕਰ ਹੈ ਉਹ ਸਭ ਇਥੇ ਲਗਾਏ ਗਏ ਹਨ ਤੇ ਨਾਲ ਓਹਨਾ ਦੇ ਪੱਥਰ ਤੇ ਗੁਰਬਾਣੀ ਦਾ ਸਲੋਕ, ਬਾਇਓਲਾਜੀਕਲ ਨਾਮ ਤੇ ਅੰਗਰੇਜ਼ੀ ਅਨੁਵਾਦ ਵੀ ਲਿਖਿਆ ਹੋਇਆ।
ਜਦੋਂ ਤੋਂ ਇਸ ਜਗ੍ਹਾ ਬਾਰੇ ਸੁਣਿਆ ਸੀ ਇੱਛਾ ਸੀ ਕਿ ਇਥੇ ਜਾਇਆ ਜਾਏ ਤੇ ਜਾ ਕੇ ਦੇਖਣ ਤੋਂ ਬਾਅਦ ਬਹੁਤ ਰੂਹਾਨੀ ਸੁਕੂਨ ਦਾ ਅਹਿਸਾਸ ਹੋ ਰਿਹਾ ਹੈ।
ਐਸੇ ਉਪਰਾਲੇ ਹੋਰ ਥਾਵਾਂ ਤੇ ਵੀ ਹੋਣੇ ਚਾਹੀਦੇ।

Address


Website

Alerts

Be the first to know and let us send you an email when Poonam Chahal posts news and promotions. Your email address will not be used for any other purpose, and you can unsubscribe at any time.

Contact The Business

Send a message to Poonam Chahal:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share