06/01/2024
ਨਿਸ਼ਕਾਮ ਮਾਨਵ ਸੇਵਾ ਵੈਲਫੇਅਰ ਫਾਊਡੇਸ਼ਨ ਵੱਲੋ ਦਿੜਬਾ ਹਲਕੇ ਦੇ ਪਿੰਡ ਢਡਿਆਲ ਵਿਖੇ ਖੋਲ੍ਹੇ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਸਮਾਜ ਸੇਵੀ ਆਗੁ ਰਾਜਿੰਦਰ ਕੁਮਾਰ ਬਾਂਸਲ ਜੀ ਨੇ ਮਾਨਵਤਾ ਭਲਾਈ ਲਈ ਅਰੰਭੇ ਕੰਮਾ ਦੀ ਸੰਸਥਾ ਦੀ ਮੈਨੇਜਮੈਂਟ ਕਮੇਟੀ ਦੀ ਭਰਪੂਰ ਸ਼ਲਾਘਾ ਕੀ ਅਤੇ ਸੰਸਥਾ ਨੂੰ ਹਰ ਸੰਭਵ ਮੱਦਦ ਦੇਣ ਦਾ ਐਲਾਨ ਕੀਤਾ । ਸੰਸਥਾ ਦੇ ਪ੍ਰਧਾਨ ਸ੍ਰ ਗਗਨਦੀਪ ਸਿੰਘ ਮਾਨ ਚੇਅਰਮੈਨ ,ਡਾ ਲਖਵੀਰ ਸਿੰਘ ਮੌੜ ਮੀਤ ਪ੍ਰਧਾਨ ਸ੍ਰ ਜਗਮੇਲ ਸਿੰਘ ਰੋਗਲਾ ਅਤੇ ਨੰਬਰਦਾਰ ਰਣ ਸਿੰਘ ਮਹਿਲਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਹੈ ਕਿ ਜੇਕਰ ਸਮੇਂ ਦੀਆਂ ਸਰਕਾਰਾ ਸਹੀ ਮਾਣਿਆ ਚ ਆਪਣਾ ਫਰਜ ਸਮਝ ਕੇ ਗਰੀਬ ਅਤੇ ਬੇਸਹਾਰਾ ਲੋਕਾ ਦੀ ਬਾਂਹ ਫੜ ਕੇ ਉਨ੍ਹਾ ਦੀਆ ਮੁਢਲੀਆਂ ਲੋੜਾ ਦੀ ਪੂਰਤੀ ਸਮੇ ਅਨੁਸਾਰ ਕੀਤੀ ਜਾਂਦੀ ਤਾ ਸਾਨੂੰ ਇਹ ਸੰਸਥਾ ਬਣਾਉਣ ਦੀ ਲੋੜ ਨਾ ਪੈਂਦੀ। ਕਿੳਕੇ ਨੌਜਵਾਨ ਲਈ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ ,ਨਸ਼ਿਆ ਖਿਲਾਫ ਸਖਤ ਕਦਮ ਚੁੱਕਣੇ,ਸੜਕਾ ਤੇ ਐਕਸੀਡੈਂਟ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਅਤੇ ਕਾਨੂੰਨੀ ਵਿਵਸਥਾ ਕਾਇਮ ਰੱਖਣਾ ਆਦਿ ਇਹ ਸਭ ਸਰਕਾਰਾ ਦੇ ਕੰਮ ਹੀ ਨਹੀ ਸਗੋਂ ਮੁੱਢਲੇ ਫਰਜ ਹਨ ਜੋ ਹੁਣ ਤੱਕ ਦੀਆ ਸਾਰੀਆਂ ਸਰਕਾਰਾ ਨਾਕਾਮ ਰਹੀਆ ਹਨ । ਇਸੇ ਕਰਕੇ ਜਨਤਾ ਨੂੰ ਇਸ ਪ੍ਰਤੀ ਸੁਚੇਤ ਕਰਨਾ ਸੰਸਥਾ ਦਾ ਮੁੱਖ ਮਕਸਦ ਹੈ । ਸੰਸਥਾ ਕੀਤੇ ਜਾ ਛੋਟੇ ਛੋਟੇ ਉਪਰਲਿਆਂ ਤੋ ਭਰਵਾਤ ਹੋ ਕੇ ਵੱਡੀ ਪੱਧਰ ਤੇ ਲੋਕ ਫਾਊਡੇਸ਼ਨ ਨਾਲ ਜੁੜ ਰਹੇ ਹਨ । ਪਿੰਡ ਢਡਿਆਲ ਵਿਖੇ ਸਲਾਈ ਸੈਂਟਰ ਖੋਲ੍ਹਣ ਤੇ ਪਿੰਡ ਦੇ ਪਮੋਹਤਬਰ ਸੱਜਣਾ ਨੇ ਫਾਊਡੇਸ਼ਨ ਦਾ ਧੰਨਵਾਦ ਕੀਤਾ ਜਿਨਾਂ ਵਿੱਚ ਸ੍ਰ ਜਗਪਾਲ ਸਿੰਘ ,ਦਰਸ਼ਨ ਸਿੰਘ ਨੰਬਰਦਾਰ, ਸਾਬਕਾ ਸਰਪੰਚ ਬੀਬੀ ਕਮਲਦੀਪ ਕੌਰ,ਪੰਚ ਬੀਬੀ ਸੋਨੀਆ ਗਾਂਧੀ , ਬੀਬੀ ਬਲਵਿੰਦਰ ਕੌਰ,ਸਲਾਈ ਟੀਚਰ ਬੀਬੀ ਸੁਖਪਾਲ ਕੌਰ ਅਤੇ ਪ੍ਰਤਾਪ ਸਿੰਘ ਭਲਵਾਨ, ਗੁਰਜੰਟ ਸਿੰਘ ਜਰਨਲ ਸਕੱਤਰ,ਇਲਾਵਾ ਵੱਡੀ ਗਿਣਤੀ ਚ ਲੋਕਾ ਨੇ ਸਮੂਲੀਅਤ ਕੀਤੀ।