15/10/2022
ਮਰਨਾ ਸਭ ਨੇ ਹੈ ਇੱਕ ਦਿਨ ਪਰ Sidhu Moose Wala ਮਰਨ ਤੋਂ ਪਹਿਲਾਂ ਕੁਝ ਐਸਾ ਕਰ ਗਿਆ ਜੋ ਕਿ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ,ਉਸ ਦੀ ਕਲਮ ਦੇ ਵਿੱਚੋ ਉੱਕਰੇ ਗੀਤ ਵਿਚਲੇ ਸ਼ਬਦਾਂ...
"ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਫੇਰ ਮੁੜ ਬਲਵਿੰਦਰ ਜਟਾਣਾ ਆਊ
ਫੇਰ ਪੁੱਤ ਬਿਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ...
ਦੀ ਬਦੌਲਤ 32 ਸਾਲ ਪਹਿਲਾਂ ਪੰਜਾਬ ਦੇ ਪਾਣੀਆ ਨੂੰ ਬੰਨ੍ਹ ਮਾਰਨ ਵਾਲੇ ਬਲਵਿੰਦਰ ਸਿੰਘ ਜਟਾਣਾ ਦੀ ਸ਼ਹੀਦੀ ਦੇ 31 ਸਾਲ ਬਾਅਦ ਲੋਕ ਜਾਨਣ ਲਈ ਮਜਬੂਰ ਹੋ ਗਏ ਕਿ ਭਾਈ ਜਟਾਣਾ ਕੌਣ ਹੈ❓️
ਅੱਜ ਖਾਲਸਾ ਪੰਥ ਦੇ ਜੁਝਾਰੂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ।
ਕਾਸ਼ ਕਿਤੇ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾਂ❗️