Sada Apna Channel

  • Home
  • Sada Apna Channel

Sada Apna Channel this page is for local news

08/12/2022

ਲਾ ਲਾ ਕੇ ਗੱਲਾਂ ਕਰਦੇ ਆ ਪਤੰਦਰ ਹੁਣ🤣🤣🤣

05/12/2022

ਗੁਰਪ੍ਰੀਤ ਦੱਬੜੀਖਾਨਾ ਨੇ ਸੁਣਾਈਆਂ ਖਰੀਆਂ-ਖਰੀਆਂ ਸੁਣੋ



15/11/2022

ਕਿੰਨੀਆਂ ਜ਼ਿੰਮੇਵਾਰੀਆਂ ਰਹੀਆਂ ਹੋਣਗੀਆਂ ਇਸ ਇਨਸਾਨ ਦੇ ਸਿਰ ਤੇ ਜੋ ਆਖ਼ਰੀ ਦਮ ਤੱਕ ਆਪਣਾ ਕੰਮ ਕਰਦਾ ਰਿਹਾ ਪਰਿਵਾਰ ਦਾ ਪੇਟ ਪਾਲਣ ਦੇ ਲਈ .ਵਾਹਿਗੁਰੂ ਜੀ

12/11/2022
ਵਿਰਾਟ ਕੋਹਲੀ ਛਿੱਕ ਵੀ ਮਾਰੇ ਤਾਂ ਭਾਰਤੀ ਮੀਡੀਆ ਨੂੰ ਤਾਪ ਚੜ ਜਾਂਦਾ ਤੇ ਆਹ ਪੰਜਾਬੀ ਮੁੰਡੇ ਦਿਲਪ੍ਰੀਤ ਨੇ ਉਲੰਪਿਕ ਹਾਕੀ ਮੈਚਾਂ ਵਿਚ ਗੋਲਾ ਦੀ ਝ...
12/11/2022

ਵਿਰਾਟ ਕੋਹਲੀ ਛਿੱਕ ਵੀ ਮਾਰੇ ਤਾਂ ਭਾਰਤੀ ਮੀਡੀਆ ਨੂੰ ਤਾਪ ਚੜ ਜਾਂਦਾ ਤੇ ਆਹ ਪੰਜਾਬੀ ਮੁੰਡੇ ਦਿਲਪ੍ਰੀਤ ਨੇ ਉਲੰਪਿਕ ਹਾਕੀ ਮੈਚਾਂ ਵਿਚ ਗੋਲਾ ਦੀ ਝੜੀ ਲਾ ਰੱਖੀ ਐ ਪਰ ਭਾਰਤੀ ਮੀਡੀਆ ਨੇ ਇਸ ਨੋਜਵਾਨ ਬਾਰੇ ਖਬਰ ਤੱਕ ਨਹੀਂ ਦਿਖਾਈ। 🙏 Copy



11/11/2022

ਪਿੰਡ ਦੱਲੂ ਵਾਲਾ ਜ਼ਿਲ੍ਹਾ ਮੋਗਾ ਸਕੂਲ ਵੈਨ ਖੇਤ ਵਿੱਚ ਪਲਟ ਗੀ ਤੇ ਬੱਚਿਆਂ ਦਾ ਬਚਾ ਹੋ ਗਿਆ ਸ਼ੁਕਰ ਹੈ ਮਾਲਕ ਦਾ


11/11/2022

ਰੰਗਲਾ ਪੰਜਾਬ 🤔

08/11/2022

ਹੱਦ ਏ ਬੇਵਕੁਫੀ ਦੀ ਛੁੱਟੀ ਤਾਂ ਹੋਣ ਲੈਣ
ਦੇਦਾ ਮੁਰਖਾ, ਮਾਸੂਮਾ ਤੇ ਤਾ ਤਰਸ ਕਰ ਲਓ

01/11/2022

ਮਾਂ ਤਾਂ ਫੋਨ ਚ ਬਿਜ਼ੀ ਆ😄😄😄

ਜਗਰਾਓਂ ਵਿਖੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ..ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਹਸਪਤਾਲ ਨੂੰ ਅਪਗ੍ਰੇਡ ਕੀਤਾ ਗਿਆ ਹੈ..
01/11/2022

ਜਗਰਾਓਂ ਵਿਖੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕੀਤਾ..ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਹਸਪਤਾਲ ਨੂੰ ਅਪਗ੍ਰੇਡ ਕੀਤਾ ਗਿਆ ਹੈ..

24/10/2022
18/10/2022

“River Island” ਸਿਰਫ 10 ਮਿੰਟ ਦੀ ਇਹ ਫਿਲਮ, ਬਹੁਤ ਕੁਛ ਕਹਿ ਕੇ ਜਾਂਦੀ ਹੈ !

😭😭😭😭😭😭😭ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਭੈਣ ਕਿਸੇ ਦੀ ਧੀ ਵਾਪਿਸ ਘਰ ਆ ਸਕਦੀ 🙏ਵੱਧ ਤੋਂ ਵੱਧ ਸ਼ੇਅਰ ਕਰੋ 🙏
06/10/2022

😭😭😭😭😭😭😭

ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਭੈਣ ਕਿਸੇ ਦੀ ਧੀ ਵਾਪਿਸ ਘਰ ਆ ਸਕਦੀ 🙏

ਵੱਧ ਤੋਂ ਵੱਧ ਸ਼ੇਅਰ ਕਰੋ 🙏

ਭਾਰਤ ਵਿਚ ਸਰਕਾਰੀ ਨੌਕਰੀ ਕਰਕੇ  ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ...
04/10/2022

ਭਾਰਤ ਵਿਚ ਸਰਕਾਰੀ ਨੌਕਰੀ ਕਰਕੇ ਜਾਂਦੇ ਅੰਗਰੇਜ਼ ਅਫਸਰਾਂ ਨੂੰ ਇੰਗਲੈਂਡ ਵਾਪਸ ਆਉਣ 'ਤੇ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ। ਤਰਕ ਇਹ ਸੀ ਕਿ ਉਹ ਇੱਕ ਗੁਲਾਮ ਦੇਸ਼ 'ਤੇ ਰਾਜ ਕਰਕੇ ਗਏ ਸਨ, ਜਿਸ ਨਾਲ ਉਨ੍ਹਾਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਜ਼ਰੂਰ ਫਰਕ ਪੈਂਦਾ ਸੀ। ਜੇਕਰ ਉਹਨਾਂ ਨੂੰ ਇੱਥੇ ਅਜਿਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਉਹ ਆਜ਼ਾਦ ਬ੍ਰਿਟਿਸ਼ ਨਾਗਰਿਕਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ।
ਇਸ ਨੂੰ ਸਮਝਣ ਲਈ ਹੇਠਾਂ ਦਿੱਤਾ ਵਾਕ ਪੜ੍ਹੋ
ਇੱਕ ਬ੍ਰਿਟਿਸ਼ ਔਰਤ ਜਿਸਦਾ ਪਤੀ ਬ੍ਰਿਟਿਸ਼ ਸ਼ਾਸਨ ਦੌਰਾਨ ਪਾਕਿਸਤਾਨ ਅਤੇ ਭਾਰਤ ਵਿੱਚ ਸਿਵਲ ਸਰਵਿਸ ਅਫਸਰ( IAS ) ਸੀ। ਔਰਤ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਤਾਏ। ਵਾਪਸੀ 'ਤੇ ਉਸ ਨੇ ਆਪਣੀਆਂ ਯਾਦਾਂ 'ਤੇ ਆਧਾਰਿਤ ਇਕ ਖੂਬਸੂਰਤ ਕਿਤਾਬ ਲਿਖੀ।

ਔਰਤ ਨੇ ਲਿਖਿਆ ਕਿ ਜਦੋਂ ਮੇਰੇ ਪਤੀ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਨ ਤਾਂ ਮੇਰਾ ਬੇਟਾ ਕਰੀਬ ਚਾਰ ਸਾਲ ਦਾ ਸੀ ਅਤੇ ਮੇਰੀ ਬੇਟੀ ਇੱਕ ਸਾਲ ਦੀ ਸੀ। ਉਹ ਕਈ ਏਕੜ ਵਿੱਚ ਬਣੀ ਇੱਕ ਹਵੇਲੀ ਵਿੱਚ ਰਹਿੰਦੇ ਸੀ, ਜਿਸਦੀ ਮਲਕੀਅਤ ਡਿਪਟੀ ਕਲੈਕਟਰ ਦੀ ਸੀ। ਸੈਂਕੜੇ ਲੋਕ ਡੀਸੀ ਦੇ ਘਰ ਅਤੇ ਪਰਿਵਾਰ ਦੀ ਸੇਵਾ ਵਿੱਚ ਲੱਗੇ ਹੋਏ ਸਨ। ਹਰ ਰੋਜ਼ ਪਾਰਟੀਆਂ ਹੁੰਦੀਆਂ ਸਨ, ਜ਼ਿਲ੍ਹੇ ਦੇ ਵੱਡੇ-ਵੱਡੇ ਜ਼ਿਮੀਂਦਾਰ ਸਾਨੂੰ ਆਪਣੇ ਸ਼ਿਕਾਰ ਸਮਾਗਮਾਂ ਵਿੱਚ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ, ਅਤੇ ਹਰ ਕੋਈ ਜਿਸ ਲਈ ਅਸੀਂ ਜਾਂਦੇ ਸੀ, ਇਸ ਨੂੰ ਮਾਣ ਸਮਝਦੇ ਸਨ। ਸਾਡਾ ਮਾਣ ਅਤੇ ਸ਼ਾਨ ਇੰਨਾ ਸੀ ਕਿ ਮਹਾਰਾਣੀ ਅਤੇ ਸ਼ਾਹੀ ਪਰਿਵਾਰ ਨੂੰ ਵੀ ਬ੍ਰਿਟੇਨ ਵਿਚ ਸ਼ਾਇਦ ਹੀ ਕੋਈ ਐਨਾ ਜਾਣਦਾ ਹੋਏ ।
ਰੇਲ ਸਫ਼ਰ ਦੌਰਾਨ ਨਵਾਬੀ ਟੌਹਰ ਨਾਲ ਭਰਿਆ ਇੱਕ ਆਲੀਸ਼ਾਨ ਡੱਬਾ ਡਿਪਟੀ ਕਮਿਸ਼ਨਰ ਦੇ ਪਰਿਵਾਰ ਲਈ ਰਾਖਵਾਂ ਹੁੰਦਾ ਸੀ। ਜਦੋਂ ਅਸੀਂ ਰੇਲਗੱਡੀ ਵਿਚ ਚੜ੍ਹਦੇ ਤਾਂ ਇਕ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਵੇਂ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੁੰਦਾ। ਅਤੇ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਮੰਗਦਾ। ਇਜਾਜ਼ਤ ਮਿਲਣ ਤੋਂ ਬਾਅਦ ਹੀ ਟਰੇਨ ਚੱਲਦੀ ਸੀ।

ਇੱਕ ਵਾਰ ਜਦੋਂ ਅਸੀਂ ਸਫ਼ਰ ਲਈ ਰੇਲ ਗੱਡੀ ਵਿੱਚ ਚੜ੍ਹੇ ਤਾਂ ਰਵਾਇਤ ਅਨੁਸਾਰ ਡਰਾਈਵਰ ਨੇ ਆ ਕੇ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਮੇਰਾ ਬੇਟਾ ਕਿਸੇ ਕਾਰਨ ਕਰਕੇ ਬੁਰੇ ਮੂਡ ਵਿੱਚ ਸੀ। ਉਸ ਨੇ ਡਰਾਈਵਰ ਨੂੰ ਗੱਡੀ ਨਾ ਚਲਾਉਣ ਲਈ ਕਿਹਾ। ਡਰਾਈਵਰ ਨੇ ਝੁਕ ਕੇ ਕਿਹਾ, “ਜੋ ਹੁਕਮ ਛੋਟੇ ਸਰਕਾਰ, ਕੁਝ ਸਮੇਂ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ਼ ਇਕੱਠਾ ਹੋ ਗਿਆ ਅਤੇ ਮੇਰੇ ਚਾਰ ਸਾਲਾ ਬੇਟੇ ਤੋਂ ਭੀਖ ਵਾਂਗ ਇਜਾਜ਼ਤ ਮੰਗਣੀ ਸ਼ੁਰੂ ਕਰ ਦਿੱਤੀ ਪਰ ਉਸ ਨੇ ਰੇਲ ਗੱਡੀ ਨੂੰ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਆਖ਼ਰਕਾਰ ਬੜੀ ਮੁਸ਼ਕਲ ਨਾਲ ਮੈਂ ਆਪਣੇ ਬੇਟੇ ਨੂੰ ਕਈ ਚਾਕਲੇਟਾਂ ਦੇ ਵਾਅਦੇ 'ਤੇ ਰੇਲਗੱਡੀ 'ਤੇ ਚੜ੍ਹਨ ਲਈ ਮਨਾ ਲਿਆ ਅਤੇ ਸਫ਼ਰ ਸ਼ੁਰੂ ਹੋ ਗਿਆ |

ਕੁਝ ਮਹੀਨਿਆਂ ਬਾਅਦ, ਔਰਤ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਯੂਕੇ ਵਾਪਸ ਪਰਤੀ। ਉਹ ਸਮੁੰਦਰੀ ਜਹਾਜ਼ ਰਾਹੀਂ ਲੰਡਨ ਪਹੁੰਚੇ, ਵੇਲਜ਼ ਦੀ ਇੱਕ ਕਾਉਂਟੀ, ਮੇਥੀ ਵਿਖੇ ਉਸ ਦਾ ਠਹਿਰਾਉ ਦੀ, ਜਿੱਥੇ ਉਸ ਨੂੰ ਰੇਲਗੱਡੀ ਰਾਹੀਂ ਜਾਣਾ ਪੈਂਦਾ ਸੀ। ਮਹਿਲਾ ਆਪਣੀ ਬੇਟੀ ਅਤੇ ਬੇਟੇ ਨੂੰ ਸਟੇਸ਼ਨ 'ਤੇ ਬੈਂਚ 'ਤੇ ਬਿਠਾ ਕੇ ਟਿਕਟ ਲੈਣ ਗਈ ਤਾਂ ਲੰਬੀ ਕਤਾਰ ਕਾਰਨ ਕਾਫੀ ਦੇਰ ਹੋ ਚੁੱਕੀ ਸੀ, ਜਿਸ ਕਾਰਨ ਮਹਿਲਾ ਦਾ ਬੇਟਾ ਕਾਫੀ ਪਰੇਸ਼ਾਨ ਸੀ। ਜਦੋਂ ਉਹ ਟਰੇਨ 'ਚ ਚੜ੍ਹਿਆ ਤਾਂ ਆਲੀਸ਼ਾਨ ਕੰਪਾਊਂਡ ਦੀ ਬਜਾਏ ਪਹਿਲੀ ਸ਼੍ਰੇਣੀ ਦੀਆਂ ਸੀਟਾਂ ਦੇਖ ਕੇ ਬੱਚਾ ਫਿਰ ਗੁੱਸੇ 'ਚ ਆ ਗਿਆ। ਜਦੋਂ ਰੇਲਗੱਡੀ ਸਮੇਂ ਸਿਰ ਸਫਰ ਕਰਨ ਲੱਗੀ ਤਾਂ ਬੱਚੇ ਨੇ ਚੀਕਾਂ ਮਾਰ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। "ਉਹ ਉੱਚੀ-ਉੱਚੀ ਕਹਿ ਰਿਹਾ ਸੀ, ਇਹ ਡਰਾਈਵਰ ਕਿਹੋ ਜਿਹਾ ਉੱਲੂ ਹੈ। ਇਸ ਨੇ ਸਾਡੀ ਇਜਾਜ਼ਤ ਤੋਂ ਬਿਨਾਂ ਰੇਲਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਮੈਂ ਪਾਪਾ ਨੂੰ ਕਹਾਂਗਾ ਕਿ ਉਹ ਇਸਨੂੰ ਜੁੱਤੀਆ ਮਾਰੇ ।" ਔਰਤ ਨੂੰ ਬੱਚੇ ਨੂੰ ਸਮਝਾਉਣਾ ਔਖਾ ਹੋ ਰਿਹਾ ਸੀ ਕਿ "ਇਹ ਉਸ ਦੇ ਪਿਤਾ ਦਾ ਜ਼ਿਲ੍ਹਾ ਨਹੀਂ ਹੈ, ਇਹ ਆਜ਼ਾਦ ਦੇਸ਼ ਹੈ, ਇੱਥੇ ਡਿਪਟੀ ਕਮਿਸ਼ਨਰ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਰਾਜੇ ਵਰਗੇ ਤੀਜੇ ਦਰਜੇ ਦੇ ਸਰਕਾਰੀ ਅਧਿਕਾਰੀ ਕੋਲ ਅਜਿਹੀ ਤਾਕਤ ਨਹੀਂ ਹੈ। ਲੋਕਾਂ ਉੱਤੇ ਫ਼ਾਲਤੂ ਹੁਕਮ ਚਲਾਉਣ ਦੀ ਸ਼ਕਤੀ,ਖੁਦ ਦੇ ਦੀ ਹਉਮੈ ਨੂੰ ਸੰਤੁਸ਼ਟ ਕਰਨ ਲਈ।

ਅੱਜ ਸਪੱਸ਼ਟ ਹੈ ਕਿ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ ਹੈ। ਪਰ ਅਸੀਂ ਅੱਜ ਤੱਕ ਗੁਲਾਮੀ ਨੂੰ ਖਤਮ ਨਹੀਂ ਕੀਤਾ। ਅੱਜ ਵੀ ਸਾਨੂੰ ਵੀ ਆਈਪੀ ਲਈ ਘੰਟਿਆਂਬੱਧੀ ਸੜਕਾਂ 'ਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਹੋਣਾ ਪੈਂਦਾ। ਇਸ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਤਰੀਕਾ ਹੈ ਸਾਰੇ ਪੱਖਪਾਤਾਂ ਅਤੇ ਵਿਸ਼ਵਾਸਾਂ ਨੂੰ ਪਾਸੇ ਰੱਖ ਕੇ ਸਾਰੇ ਪ੍ਰੋਟੋਕੋਲ ਲੈਣ ਵਾਲਿਆਂ ਦਾ ਵਿਰੋਧ ਕਰਨਾ। ਸਭ ਤੋਂ ਜ਼ਰੂਰੀ ਗੱਲ ਇਹ ਗੁਲਾਮ ਮਾਨਸਿਕਤਾ ਨੂੰ ਤਿਆਗਣਾ ਤੇ ਲੀਡਰਾਂ ਅੱਗੇ ਬਿਨ੍ਹਾਂ ਗੱਲੋਂ ਵਿਛ ਵਿਛ ਜਾਣਾ...

ਨਹੀਂ ਤਾਂ ਸਿਰਫ ਆਜ਼ਾਦੀ ਦਿਵਸ ਮਨਾ ਕੇ ਲੋਕ ਆਪਣੇ ਆਪ ਨੂੰ ਧੋਖਾ ਦਿੰਦੇ ਹਨ ਕਿ ਅਸੀਂ ਆਜ਼ਾਦ ਹਾਂ, ਜਿਹਨ ਵਿੱਚੋ ਗੁਲਾਮੀ ਕੱਢਣੀ ਜਰੂਰੀ ਹੈ।

ਕਾਪੀ ਪੇਸਟ

04/10/2022
23/09/2022

ਨਾਮ ਨੀ ਪਤਾ ਇਸ ਸਕਸ ਦਾ ਪਰ ਜੋ ਗੱਲਾਂ ਇਸ ਨੇ ਦੱਸੀਆਂ ਸਾਇਦ ਦੁਨੀਆਂ ਤੇ ਇਹ ਗੱਲਾਂ ਹੋਰ ਕਿਸੇ ਨੇ ਨਹੀਂ ਦੱਸੀਆਂ ਹੋਣ ਗੀਆ

ਯੁਵਰਾਜ ਸਿੰਘ ਨੇ ਸਾਂਝੀਆਂ ਕੀਤੀਆਂ ਤਸਵੀਰਾਂCM ਭਗਵੰਤ ਮਾਨ ਤੇ ਸਾਥੀ ਕ੍ਰਿਕਟਰ ਨਾਲ ਕੀਤੀ ਮੁਲਾਕਾਤ
22/09/2022

ਯੁਵਰਾਜ ਸਿੰਘ ਨੇ ਸਾਂਝੀਆਂ ਕੀਤੀਆਂ ਤਸਵੀਰਾਂ
CM ਭਗਵੰਤ ਮਾਨ ਤੇ ਸਾਥੀ ਕ੍ਰਿਕਟਰ ਨਾਲ ਕੀਤੀ ਮੁਲਾਕਾਤ

22/09/2022

ਪਿਆਰੀ ਧੀਂ ਨੂੰ ਕੋਈ ਲੱਕੀ ਢਾਬਾ ਜਲੰਧਰ ਵਿਖੇ ਛੱਡ ਗਿਆ ਹੈ ਜੇੜੇ ਧੀਆਂ ਨੂੰ ਪਿਆਰ ਕਰਦੇ ਹੋ ਤਾਂ ਇਸ ਨੂੰ ਸ਼ੇਅਰ ਜਰੂਰ ਕਰੋ ਜੀ 😥😥

ਮਸ਼ਹੂਰ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ
21/09/2022

ਮਸ਼ਹੂਰ ਕਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦੇਹਾਂਤ

16/09/2022

ਕਿਹੜੇ 3 ਮਹਾਂ ਗੱਦਾਰਾਂ ਨੇ ਡੋਬਿਆ ਪੰਜਾਬ ਦਾ ਬੇੜਾ

ਦਸਾਂ ਵਾਲੀ ਪ੍ਰਸਾਦਿ ਦੀ ਪਰਚੀ ਬੰਦ ਹੈ ਕਿਉ ਕਿ ਸਾਡੇ ਆਕਾ ਦਾ ਖਜਾਨਾ ਖਾਲੀ ਹੈਅੱਜ ਗੁਰਦੁਆਰੇ ਜਾ ਪ੍ਰਸ਼ਾਦ ਕਰਵਾਉਣ ਲਈ ਲਾਇਨ ਵਿੱਚ ਲੱਗੀ ਹੋਈ ਸੀ।...
15/09/2022

ਦਸਾਂ ਵਾਲੀ ਪ੍ਰਸਾਦਿ ਦੀ ਪਰਚੀ ਬੰਦ ਹੈ ਕਿਉ ਕਿ ਸਾਡੇ ਆਕਾ ਦਾ ਖਜਾਨਾ ਖਾਲੀ ਹੈ

ਅੱਜ ਗੁਰਦੁਆਰੇ ਜਾ ਪ੍ਰਸ਼ਾਦ ਕਰਵਾਉਣ ਲਈ ਲਾਇਨ ਵਿੱਚ ਲੱਗੀ ਹੋਈ ਸੀ। ਮੇਰੇ ਤੋਂ ਅੱਗੇ ਵਾਲੇ ਮਾਤਾ ਜੀ ਨੇ ਬਾਬਾ ਜੀ ਨੂੰ ਦਸ ਰੁਪਏ ਫੜਾਉਂਦੇ ਹੋਏ ਪ੍ਰਸ਼ਾਦ ਦੇਣ ਲਈ ਕਿਹਾ। ਬਾਬਾ ਜੀ ਬੋਲੇ ,"ਬੀਬੀ ਜੀ ਉੱਪਰ ਸਾਹਮਣੇ ਦੇਖੋ ਕੀ ਲਿਖਿਆ ਹੋਇਆ।"

ਬਾਬਾ ਜੀ ਦੀ ਅਵਾਜ਼ ਸੁਣ ਮੈਂ ਉੱਪਰ ਵੱਲ ਧਿਆਨ ਮਾਰਿਆ ।
ਲਿਖਿਆ ਸੀ,"10 ਵਾਲੀ ਪਰਚੀ ਬੰਦ ਹੈ ਵਾਹਿਗੁਰੂ ਜੀ ।"

ਮਾਤਾ ਜੀ ਨੇ ਸਤਿ ਬਚਨ ਕਹਿ 10 ਰੁਪਏ ਬਾਬਾ ਜੀ ਨੂੰ ਹੋਰ ਦਿੰਦੇ ਹੋਏ 20 ਰੁਪਏ ਵਾਲੀ ਪਰਚੀ ਲੈ ਲਈ।

ਮੇਰੇ ਕੋਲੋਂ ਚੁੱਪ ਨਾ ਰਿਹਾ ਗਿਆ, ਮੈਂ ਪੁੱਛਿਆ," ਕਿਉਂ ਬਾਬਾ ਜੀ 10 ਵਾਲੀ ਪਰਚੀ ਕਿਉਂ ਨਹੀਂ ,ਇਹ ਤਾਂ ਸ਼ਰਧਾ ਹੁੰਦੀ ਸੰਗਤ ਦੀ।"

ਬਾਬਾ ਜੀ ਨੇ ਜੋ ਜਵਾਬ ਦਿੱਤਾ ਉਸ ਨੂੰ ਸੁਣ ਮੈਂ ਸੋਚਾਂ ਦੀ ਘੁੰਮਣਘੇਰੀ ਵਿੱਚ ਫਸ ਗਈ। ਉਹਨਾਂ ਕਿਹਾ "ਬੀਬਾ ਜੀ ਸਾਨੂੰ ਨਹੀਂ ਪਤਾ ਸਾਨੂੰ ਤਾਂ ਬਸ 'ਮਾਲਕਾ' ਦਾ ਹੁਕਮ ਹੋਇਆ ਹੈ।"

ਓਹ!! ਮਾਲਕ ਦੇ ਘਰ ਵੀ ਮਾਲਕ ਹੁੰਦੇ??

ਇਹ ਸਵਾਲ ਅਜੇ ਤੱਕ ਮੇਰੇ ਜ਼ਿਹਨ ਵਿੱਚ ਲਗਾਤਾਰ ਚੱਕਰ ਕੱਟ ਰਿਹਾ ਹੈ, ਪਰ ਕੋਈ ਜਵਾਬ ਨਹੀਂ ਮਿਲ ਰਿਹਾ।
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ ਸਾਹਿਬ।
ਕਾਪੀ

08/09/2022

please aware to the children that dont try this in their home ,Which proves to be the last for them

Share this vedio, please follow and like Sada Apna Channel

ਸ਼ੇਰਨੀ ਵੀ ਬਣ ਜਾਂਦੀ ਹੈ,,,, 'ਮਾਂ' ! ਮੱਧ ਪ੍ਰਦੇਸ਼ ਦੇ ਉਮਰਿਆ ਜਿਲੇ ਦੇ ਇਕ ਪਿੰਡ ਰੋਹਣਿਆ 'ਚ ਅਰਚਨਾ ਨਾਂ ਦੀ 25 ਸਾਲਾ ਔਰਤ ਬੀਤੇ ਕੱਲ੍ਹ ਆਪਣੇ ...
07/09/2022

ਸ਼ੇਰਨੀ ਵੀ ਬਣ ਜਾਂਦੀ ਹੈ,,,, 'ਮਾਂ' !

ਮੱਧ ਪ੍ਰਦੇਸ਼ ਦੇ ਉਮਰਿਆ ਜਿਲੇ ਦੇ ਇਕ ਪਿੰਡ ਰੋਹਣਿਆ 'ਚ ਅਰਚਨਾ ਨਾਂ ਦੀ 25 ਸਾਲਾ ਔਰਤ ਬੀਤੇ ਕੱਲ੍ਹ ਆਪਣੇ ਡੂਢ ਸਾਲ ਦੇ ਪੁੱਤਰ ਰਵਿਰਾਜ ਨੂੰ ਆਪਣੇ ਘਰ ਤੋਂ ਥੋੜੀ ਦੂਰ ਜੰਗਲ ਦੇ ਨਾਲ ਸਥਿਤ, ਆਪਣੇ ਬਾੜੇ 'ਚ ਲੈ ਕੇ ਗਈ , ਇਕਦਮ ਇਕ ਸ਼ੇਰ ਨੇ ਉਸਦੇ ਪੁੱਤਰ ਰਵਿ ਤੇ ਹਮਲਾ ਕਰਕੇ, ਸ਼ੇਰ ਨੇ ਰਵਿ ਨੂੰ ਜਬੜੇ 'ਚ ਪਾ ਲਿਆ, ਮਾੜਕੂ ਜਿਹੀ ਮਾਂ ਅਰਚਨਾ, ਇਕਦਮ ਸ਼ੇਰ ਤੇ ਟੁੱਟ ਪਈ, ਆਪਣੇ 'ਚ ਜਿੰਨੀ ਕੁ ਜਾਨ ਸੀ, ਇਸ ਮਹਾਨਾਰੀ ਨੇ ਲਾ ਦਿੱਤੀ, ਲਹੂਲੁਹਾਨ ਬੱਚੇ ਨੂੰ ਛੁਡਾ ਕੇ ਇਹ ਬੱਚੇ ਦੇ ਉਪਰ ਪੈ ਗਈ, ਖੂੰਖਾਰ ਹੋਏ ਸ਼ੇਰ ਨੇ ਸ਼ਿਕਾਰ ਜਾਂਦਾ ਦੇਖ, ਅਰਚਨਾ ਦੇ ਸ਼ਰੀਰ ਨੂੰ ਬੁਰੀ ਨੋਚ ਮਾਰਿਆ, ਕਮਰ 'ਚ ਇਸ ਹੱਦ ਤੀਕ, ਤਿੱਖੇ ਪੰਜਿਆਂ ਨੂੰ ਖੁਭੋ ਦਿੱਤਾ ਕਿ ਉਸਦੇ ਫੇਫੜਿਆਂ ਤੀਕ ਸ਼ਰੀਰ ਪਾਟ ਗਿਆ, ਪਰ ਇਸ ਮਾਂ ਨੇ ਇੰਨੇ ਦਰਦ 'ਚ ਵੀ ਆਪਣੇ ਬੱਚੇ ਨੂੰ ਨ੍ਹੀਂ ਛੱਡਿਆ, 15 ਮਿੰਟ ਤੱਕ ਉਹ ਇਕੱਲੀ ਸ਼ੇਰ ਨਾਲ ਭਿੜਦੀ ਰਹੀ, ਅਖੀਰ ਸ਼ੋਰ ਸੁਣਕੇ ਉਸਦਾ ਪਤੀ ਭੋਲਾ ਚੋਧਰੀ ਤੇ ਹੋਰ ਪਿੰਡਵਾਸੀ ਡਾਂਗਾ ਲੈ ਕੇ ਆ ਗਏ ਤੇ ਸ਼ੇਰ ਨੂੰ ਭਜਾਇਆ, ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੇ ਦੇ ਸਿਰ ਤੇ ਹੋਰ ਥਾਵਾਂ ਤੇ ਟਾਂਕੇ ਲੱਗਣ ਤੋਂ ਬਾਅਦ ਖੂਨ ਰੁੱਕ ਗਿਆ ਪਰ ਅਰਚਨਾ ਦੀ ਨਾਜੁਕ ਹਾਲਤ ਕਾਰਨ, ਵੱਡੇ ਹਸਪਤਾਲ ਦਾਖਲ ਕਰਵਾਉਣਾ ਪਿਆ ਜਿੱਥੇ ਹੁਣ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ,,, ਮਾਂ ਤੁਝੇ ਸਲਾਮ,,,,,, ਸੈਲਯੂਟ ਅਰਚਨਾ !

31/08/2022

ਇਕ ਆਦਮੀ ਸਵੇਰੇ ਜਾਗਣ ਤੋਂ ਬਾਅਦ ਸਭ ਤੋਂ ਪਹਿਲਾਂ ਟਾਇਲਟ ਜਾਂਦਾ ਹੈ,
ਸਾਬਣ ਨਾਲ ਹਥ ਧੋਂਦਾ ਹੈ,
ਦੰਦਾਂ ਨੂੰ ਬਰੱਸ਼ ਕਰਦਾ ਹੈ ,
ਨਹਾਉਂਦਾ ਹੈ ,
ਤਿਆਰ ਹੋ ਕੇ ਅਖਬਾਰਾਂ ਪੜ੍ਹਦਾ ਹੈ ,
ਨਾਸ਼ਤਾ ਕਰਦਾ ਹੈ ,
ਘਰੋਂ ਕੰਮ ਵਾਸਤੇ ਨਿੱਕਲ ਜਾਂਦਾ ਹੈ ,
ਰਿਕਸ਼ਾ ਫੜਦਾ ਹੈ , ਲੋਕਲ ਬੱਸ ਲੋਕਲ ਟਰੇਨ ਜਾਂ ਆਪਣੇ ਸਾਧਨ ਰਾਹੀਂ ਦਫਤਰ ਜਾਂ ਆਪਣੇ ਕੰਮ ਧੰਦੇ 'ਤੇ ਪਹੁੰਚ ਜਾਂਦਾ ਹੈ।
ਓਥੇ ਪੂਰਾ ਦਿਨ ਕੰਮ ਕਰਦਾ ਹੈ , ਚਾਹ ਪਾਣੀ ਪੀਂਦਾ ਹੈ ,
ਸ਼ਾਮ ਨੂੰ ਵਾਪਸ ਘਰ ਵਾਸਤੇ ਚਲ ਪੈਂਦਾ ਹੈ।
ਘਰ ਆਉਂਦਿਆਂ ਰਸਤੇ ਚ ਬਚਿਆਂ ਵਾਸਤੇ ਟਾਫੀਆਂ , ਮਠਿਆਈਆਂ ਲੈਂਦਾ ਹੈ ,
ਮੋਬਾਈਲ ਵਿੱਚ ਰੀਚਾਰਜ ਕਰਵਾਉਂਦਾ ਹੈ ,
ਹੋਰ ਛੋਟੇ ਮੋਟੇ ਕੰਮ ਨਿਪਟਾਉਂਦਾ ਹੋਇਆ ਘਰ ਪਹੁੰਚਦਾ ਹੈ ,
ਹੁਣ ਦੇਖੋ ਉਸਨੂੰ ਦਿਨ ਭਰ ਕਿਤੇ ਕੋਈ "ਹਿੰਦੂ" "ਮੁਸਲਮਾਨ" ਜਾਂ ਕੋਈ ਕਥਿਤ "ਦਲਿਤ" ਮਿਲਿਆ ?ਕੀ ਉਸਨੇ ਦਿਨ ਵਿੱਚ ਕਿਸੇ "ਹਿੰਦੂ" "ਮੁਸਲਮਾਨ" ਜਾਂ "ਦਲਿਤ" ਉੱਤੇ ਕੋਈ ਅਤਿਆਚਾਰ ਕੀਤਾ ?
ਉਸਨੂੰ ਦਿਨ ਭਰ ਜੋ ਮਿਲੇ ਉਹ ਸਨ •••••••ਅਖਬਾਰ ਵਾਲਾ ਭਾਈ ,
ਦੁੱਧ ਵਾਲਾ ਭਾਈ ,
ਰਿਕਸ਼ੇ ਵਾਲਾ ਭਾਈ ,
ਬਸ ਕੰਡਕਟਰ ,
ਦਫਤਰ ਜਾਂ ਕੰਮ ਕਾਰ ਵਾਲੀ ਜਗ੍ਹਾ ਦੇ ਦੋਸਤ ਮਿੱਤਰ ,ਕੁਝ ਅਨਜਾਣ ਲੋਕ ,
ਚਾਹ ਵਾਲਾ ਭਾਈ,
ਕਰਿਆਨੇ ਵਾਲਾ ਭਾਈ ,
ਮਠਿਆਈਆਂ ਵਾਲਾ ਭਾਈ ,
ਜਦੋਂ ਇਹ ਸਾਰੇ ਲੋਕ ਭਾਈ ਅਤੇ ਦੋਸਤ ਮਿੱਤਰ ਹਨ ਤਾਂ ਇਨ੍ਹਾਂ ਵਿੱਚ "ਹਿੰਦੂ" "ਮੁਸਲਮਾਨ" ਜਾਂ "ਦਲਿਤ" ਕਿੱਥੇ ਹਨ ??
ਦਿਨ ਭਰ ਉਸਨੇ ਕਿਸੇ ਨੂੰ ਪੁੱਛਿਆ ਕਿ ਭਾਈ ਤੂੰ "ਹਿੰਦੂ" ਹੈਂ ? "ਮੁਸਲਮਾਨ" ਹੈਂ ?? ਜਾਂ "ਦਲਿਤ" ਹੈਂ ???
ਜੇ ਤੂੰ "ਮੁਸਲਮਾਨ" "ਹਿੰਦੂ" ਜਾਂ ਕਥਿਤ "ਦਲਿਤ" ਹੈਂ ਤਾਂ ਤੇਰੀ ਬਸ ਵਿੱਚ ਸਫਰ ਨਹੀਂ ਕਰਾਂਗਾ ,
ਤੇਰੇ ਹੱਥੋਂ ਚਾਹ ਨਹੀਂ ਪੀਵਾਂਗਾ,
ਤੇਰੀ ਦੁਕਾਨ ਤੋਂ ਸਮਾਨ ਨਹੀਂ ਖਰੀਦਾਂਗਾ ,
ਕੀ ਉਸਨੇ ਘਰ ਦਾ ਸਮਾਨ ਖਰੀਦਣ ਸਮੇਂ ਕਿਸੇ ਨੂੰ ਇਹ ਸਵਾਲ ਕੀਤਾ ਕਿ ਇਹ ਸਭ ਸਮਾਨ ਬਨਾਉਣ ਵਾਲੇ ਜਾਂ ਉਗਾਉਣ ਵਾਲੇ ਹਿੰਦੂ ਮੁਸਲਮਾਨ ਜਾਂ ਕਥਿਤ ਦਲਿਤ ਹਨ ?
"ਜੇ ਸਾਡੀ ਰੋਜਮਰਾ ਦੀ ਜਿੰਦਗੀ ਚ ਮਿਲਣ ਵਾਲੇ ਲੋਕ ਹਿੰਦੂ ਮੁਸਲਮਾਨ ਜਾਂ ਕਥਿਤ ਦਲਿਤ ਨਹੀਂ ਹੁੰਦੇ ਤਾਂ ਫਿਰ ਕੀ ਕਾਰਣ ਹੈ ਕਿ "ਵੋਟਾਂ" ਆਉਂਦਿਆਂ ਹੀ ਅਸੀਂ ਸਾਰੇ ਹਿੰਦੂ , ਮੁਸਲਮਾਨ, ਸਿੱਖ , ਜਾਂ ਕਥਿਤ ਦਲਿਤ ਹੋ ਜਾਂਦੇ ਹਾਂ ?

ਸਾਡੇ ਸਮਾਜ ਦੇ ਤਿੰਨ ਜਹਿਰ :

ਟੈਲੀਵਿਜ਼ਨ ਦੀ ਬਕਵਾਸ ਬਹਿਸ ,
ਰਾਜਨੇਤਾਵਾਂ ਦੇ ਜਹਿਰੀਲੇ ਬੋਲ ,
ਅਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟਾਂ,

ਇਨ੍ਹਾਂ ਤੋਂ ਦੂਰ ਰਹਿਣ ਨਾਲ ਸ਼ਾਇਦ ਕੁੱਝ ਹਦ ਤਕ ਸਮਸਿਆ ਹਲ ਹੋ ਜਾਵੇਗੀ ।

ਸਮਾਜ ਦੇ ਪੜ੍ਹੇ ਲਿਖੇ ਲੋਕ ਇਸਨੂੰ ਅਗੇ ਭੇਜੋ।ਸੂਝਵਾਨ ਸਮਝ ਕੇ ਹੀ ਆਪ ਜੀ ਨੂੰ ਭੇਜਿਆ ਹੈ••••••
ਐਸਾ ਕਰਕੇ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਅਤੇ ਭਰਿਸ਼ਟ ਮੁਤਸਬੀ ਨੇਤਾਵਾਂ ਤੋਂ ਦੇਸ਼ ਨੂੰ ਬਚਾਓ 🙏🙏🙏🙏
ਕਾਪੀ ਕੀਤਾ।

Address


Website

Alerts

Be the first to know and let us send you an email when Sada Apna Channel posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share