11/02/2022
ਪਹਿਲਾਂ ਇਨਸਾਨ ਸਾਈਕਲ ਚਲਾਉਂਦਾ ਸੀ, ਤੇ ਲੋਕ ਗਰੀਬ ਕਹਿੰਦੇ ਸੀ , ਅੱਜ ਇਨਸਾਨ ਕਾਰ ਤੇ ਜਿੰਮ ਜਾਂਦਾ ਹੈ, ਸਾਈਕਲ ਚਲਾਉਣ ਲਈ, ਵਾਹ ਵਾਹ ਕਿਆ ਬਦਲਾਵ ਹੈ।
ਇਨਸਾਨ ਲਾਸ਼ ਨੂੰ ਹੱਥ ਲਾਉਣ ਤੋਂ ਬਾਅਦ ਨਹਾਉਣ ਦਾ ਹੈ, ਪਰ ਹਰ ਬੇਜੁਬਾਨ ਜੀਵ ਨੂੰ ਮਾਰ ਕੇ ਖਾਹ ਜਾਂਦਾ।
ਇਹੁ ਮੰਦਰ ਮਸਜ਼ਿਦ ਵੀ ਕਿਆ ਚੀਜ਼ ਹੈ, ਜਿਥੇ ਗਰੀਬ ਬਾਹਰ ਭੀਖ ਮੰਗਦੇ ਹਨ ਤੇ ਅਮੀਰ ਅੰਦਰ।
ਦੁਨੀਆਂ ਦੀ ਸਚਾਈ ਵਿਆਹ ਵਿੱਚ ਦੁਨੀਆਂ ਅੱਗੇ ਤੇ ਦੁਲਾਂ ਪਿੱਛੇ ਤੁਰਦਾ, ਮੌਤ ਦਾ ਸਤਿਕਾਰ ਕਰਨ ਵੇਲੇ ਦੁਨੀਆਂ ਪਿੱਛੇ ਤੇ ਲਾਸ਼ ਅੱਗੇ ਜਾਦੀ , ਇਸ ਦਾ ਮਤਬਲ ਖੁਸ਼ੀ ਤੇ ਅੱਗੇ ਤੇ ਦੁੱਖ ਵੇਲੇ ਲੋਕ ਪਿੱਛੇ ਹੋ ਜਾਂਦੇ ਹਨ।
ਮੋਮਬੱਤੀ ਜਗਾ ਕੇ ਮਰਨ ਵਾਲੇ ਨੂੰ ਯਾਦ ਕੀਤਾ ਜਾਂਦਾ, ਮੋਮਬੱਤੀ ਬੁਝਾ ਕੇ ਜਨਮ ਦਿਨ ਮਨਾਇਆ ਜਾਂਦਾ , ਵਾਹ ਉਹ ਰੱਬਾ ਕਿਆ ਜਵਾਨਾਂ ਹੈ।
ਝਾਂਜਰ ਹਜ਼ਾਰਾਂ ਦੀ ਆਉਂਦੀ ਤੇ ਪੈਰ ਵਿਚ ਪਾਈ ਜਾਂਦੀ, ਬਿੰਦੀ 1 ਰੁਪਏ ਦੀ ਆਉਂਦੀ ਪਰ ਮੱਥੇ ਤੇ ਲਗਾਈ ਜਾਂਦੀ, ਕੀਮਤ ਮਾਇਨੇ ਨਹੀਂ ਰੱਖਦੀ, ਉਸ ਦਾ ਕਿਰਦਾਰ ਮਾਇਨੇ ਰੱਖਦਾ।
ਸਹੀ ਦਿਸ਼ਾ ਵੱਲ ਕੋਈ ਨਹੀਂ ਜਾਂਦਾ, ਇਸ ਲਈ ਦੁੱਧ ਵੇਚਣ ਵਾਲੇ ਨੂੰ ਘਰ ਘਰ ਜਾਣਾ ਪੈਂਦਾ, ਸ਼ਰਾਬ ਲੈਣ ਲਈ ਇਨਸਾਨ ਨੂੰ ਖੁਦ ਜਾਣਾ ਪੈਂਦਾ ਏ।
ਦੁੱਧ ਵਾਲੇ ਨੂੰ ਵਾਰ-ਵਾਰ ਪੁੱਛਣਾ ਪੈਂਦਾ ਕਿ ਪਾਣੀ ਤੇ ਨਹੀ ਪਾਇਆ, ਪਰ ਸ਼ਰਾਬ ਵਿੱਚ ਖੁਦ ਆਪ ਪਾਣੀ ਪਾ ਕੇ ਪੀਂਦਾ ਹੈ।
ਇਨਸਾਨ ਦੀ ਸਮਝ ਬਸ ਇੰਨੀ ਹੀ ਰਹਿ ਗਈ, ਉਸ ਨੂੰ ਜਾਨਵਰ ਕਹੋ ਤੇ ਗੁੱਸੇ ਹੋ ਜਾਂਦਾ, ਸ਼ੇਰ ਕਹੋ ਤੇ ਖੁਸ਼, ਜੇ ਸੋਚਿਆ ਜਾਵੇ ਸ਼ੇਰ ਵੀ ਇੱਕ ਜਾਨਵਰ ਹੀ ਹੈ।