Public

Public THE PUBLIC TV

29/05/2023

ਆਮ‌ ਲੋਕਾਂ ਦਾ ਰਾਹ ਰੋਕ ਕੇ ਗਲੀਆਂ-ਮੁਹੱਲਿਆਂ 'ਚ ਖੜ੍ਹਾਏ ਜਾਂਦੇ ਵਾਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨਾਂ ਦੀ ਵੀਡੀਓ

27/05/2023

PUBLIC-ਸ਼੍ਰੀ ਮੁਕਤਸਰ ਸਾਹਿਬ ਦੇ‌ ਬਠਿੰਡਾ ਰੋਡ 'ਤੇ ਇੱਕ ਨਿੱਜੀ ਸਕੂਲ ਦੇ ਅਧਿਆਪਕ 'ਤੇ 6 ਹਥਿਆਰਬੰਦ ਬਦਮਾਸ਼ਾਂ ਨੇਂ ਤੇਜ਼ਧਾਰ ਹਥਿਆਰਾਂ ਨਾਲ ਕਾਤਿਲਾਨਾਂ ਹਮਲਾ ਕਰਕੇ ਗੰਭੀਰ ਜਖ਼ਮੀਂ ਕਰ ਦਿੱਤਾ। ਹਮਲੇ 'ਚ ਜਖ਼ਮੀਂ ਅਧਿਆਪਕ ਨੂੰ ਮੌਕੇ 'ਤੇ ਪਹੁੰਚ ਕੇ, ਉਸਦੇ ਪਰਿਵਾਰਿਕ ਮੈਂਬਰਾਂ ਨੇਂ ਸਿਵਲ ਹਸਪਤਾਲ 'ਚ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ।

27/05/2023

DC ਸ਼੍ਰੀ ਮੁਕਤਸਰ ਸਾਹਿਬ ਦਾ ਹਾਈਵੇਅ 'ਤੇ ਖੁੱਲ੍ਹੇ ਸ਼ਰਾਬ ਠੇਕਿਆਂ 'ਤੇ ਐਕਸ਼ਨ

26/05/2023

SP(H) ਸ਼੍ਰੀ ਮੁਕਤਸਰ ਸਾਹਿਬ‌ ਅਤੇ ਜਿਲ੍ਹਾ ਟ੍ਰੈਫ਼ਿਕ ਇੰਚਾਰਜ ਸਮੇਤ PCR ਦੀ ਵਿਸ਼ੇਸ਼‌ ਟੀਂਮ‌ ਦਾ ਲਗਜ਼ਰੀ ਵਾਹਨਾਂ 'ਤੇ ਹੱਲਾ

26/05/2023

ਬੇਕਾਬੂ ਕਾਰ ਨੇਂ ਮੋਟਰਸਾਈਕਲ ਸਵਾਰ ਦਾਦਾ-ਦਾਦੀ ਨੂੰ ਟੱਕਰ ਮਾਰ ਕੇ ਉਤਾਰਿਆ ਮੌ.ਤ ਦੇ ਘਾਟ, ਪੋਤਰਾ ਗੰਭੀਰ ਜਖ਼ਮੀੰ, ਦੋ ਘੰਟੇ ਬਾਅਦ ਵੀ ਨਹੀਂ ਪਹੁੰਚੀ ਸੀ ਐਂਬੂਲੈਂਸ

Few Days Ago..With Kanwarjit Singh Rozy Barkandi
26/05/2023

Few Days Ago..With Kanwarjit Singh Rozy Barkandi

25/05/2023

ਮਾਨਯੋਗ ਸੁਪਰੀਂਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ‌ ਉਡਾਉਂਦੇ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਰਾਬ ਠੇਕੇਦਾਰ





24/05/2023

ਸ਼੍ਰੀ ਅੰਮ੍ਰਿਤਸਰ ਸਾਹਿਬ (ਦਿਹਾਤੀ) ਦੇ ਪਿੰਡ ਸਠਿਆਲਾ 'ਚ ਜ਼ਮਾਨਤ 'ਤੇ ਜੇਲ੍ਹ 'ਚੋਂ ਬਾਹਰ ਆਏ ਕਥਿੱਤ ਤੌਰ 'ਤੇ ਗੋਪੀ ਘਣਸ਼ਾਮਪੁਰੀਆ ਨਾਲ ਸਬੰਧਤ ਕਥਿੱਤ ਗੈਂਗਸਟਰ ਜਰਨੈਲ ਸਠਿਆਲਾ ਦਾ 4 ਹਥਿਆਰਬੰਦ ਬਦਮਾਸ਼ਾਂ ਨੇਂ ਚਿੱਟੇ ਦਿਨ ਗੋਲੀਆਂ ਮਾਰ ਕੇ ਕੀਤਾ ਕਤਲ਼

23/05/2023

ਬਾਬਰੀ ਮਸਜਿਦ ਅਤੇ ਦਾਊਦ ਵਰਗਿਆਂ ਨਾਲ ਜੁੜਦੇ ਨਾਮ ਵਾਲੇ ਭਾਜਪਾ ਦੇ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇਂ ਪਹਿਲਵਾਨਾਂ ਦਾ ਪੱਖ ਪੂਰਦਿਆਂ ਸ਼੍ਰੀ ਮੁਕਤਸਰ ਸਾਹਿਬ 'ਚ ਕੱਢ੍ਹਿਆ "ਕੈਂਡਲ ਮਾਰਚ"

23/05/2023

ਸ਼੍ਰੀ ਮੁਕਤਸਰ ਸਾਹਿਬ‌ ਵਿਖੇ ਸਰਕਾਰੀ ਰਿਕਾਰਡ 'ਚ ਦਰਜ ਇੱਕ ਸ਼ਿਕਾਇਤ 'ਤੇ ਕਾਰਵਾਈ ਕਰਨ ਜਾ ਰਹੇ 2 ਏ.ਐੱਸ.ਆਈ 'ਜ਼ ਨੂੰ ਸ਼ਿਕਾਰ ਬਣਾਉਂਦਿਆਂ, ਕਥਿੱਤ ਰੂਪ 'ਚ ਤੱਸ+ਕਰਾਂ, ਨਸ਼ੇ+ੜੀਆਂ ਅਤੇ ਚੋਰਾਂ ਦੀ ਭੀੜ ਨੇਂ ਹਮਲਾ ਕਰਕੇ ਦੋਹਾਂ ਨੂੰ ਥਾਣੇਦਾਰਾਂ ਨੂੰ ਜਖ਼ਮੀ ਕਰਦਿਆਂ, ਵਰਦੀ ਪਾੜ ਦਿੱਤੀ। ਇਸ ਦੌਰਾਨ ਭੀੜਤੰਤਰ ਨੇਂ ਥਾਣੇਦਾਰਾਂ ਦਾ ਮੋਬਾਈਲ, ਨਗ਼ਦੀ ਅਤੇ ਹੋਰ ਸਮਾਨ ਵੀ ਲੁੱਟ ਲਿਆ।
ਫ਼ਿਲਹਾਲ ਜਿਲ੍ਹਾ ਪੁਲਿਸ ਦੀਆਂ ਕਈ ਟੀਮਾਂ ਵਾਰਦਾਤ ਸਥਾਨ 'ਤੇ ਪਹੁੰਚ ਕੇ ਜਾਂਚ ਅਤੇ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ। ਵਾਰਦਾਤ ਵਾਲਾ ਸਾਰਾ ਇਲਾਕਾ ਪੁਲਿਸ ਛਾਉਣੀਂ ਵਰਗਾ ਪ੍ਰਤੀਤ ਹੋ ਰਿਹਾ ਹੈ।

22/05/2023

BREAKING NEWS-ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ 'ਚ ਐੱਸ.ਐੱਚ.ਓਜ਼‌ ਦੇ ਹੋਏ ਤਬਾਦਲੇ

21/05/2023

ਸਰਪੰਚ ਦੇ ਦਸਤਖਤਾਂ ਨਾਲ ਮ੍ਰਿਤਕ ਔਰਤ ਹੋਈ ਜਿਊਂਦੀ

20/05/2023

ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਏਧਰੋੰ-ਓਧਰ: ਸ਼ਨੀਂਵਾਰ ਦੇਰ ਸ਼ਾਮ ਸਮੇਂ ਪੰਜਾਬ ਸਰਕਾਰ ਨੇਂ IPS ਅਤੇ PPS ਅਧਿਕਾਰੀਆਂ ਦੀਆਂ ਕੀਤੀਆਂ ਨਵੀਆਂ ਨਿਯੁਕਤੀਆਂ ਅਤੇ ਤਬਾਦਲੇ

19/05/2023

PUBLIC LIVE-ਸ਼੍ਰੀ ਮੁਕਤਸਰ ਸਾਹਿਬ 'ਚ ਸੜ੍ਹਕਾਂ 'ਤੇ ਨੱਚਦੀ ਮੌਤ

18/05/2023

ਖਾਣ ਪੀਂਣ ਦੀਆਂ‌ ਵਸਤਾਂ ਦੇ ਸੈਂਪਲ ਭਰਨ ਸਬੰਧੀ ਮੀਡੀਆ ਨੂੰ ਪ੍ਰੈੱਸ ਨੋਟ ਸਣੇਂ ਇੱਕ ਤਸਵੀਰ ਜਾਰੀ ਕਰਕੇ ਬਣਵਾਈਆਂ ਜਾਂਦੀਆਂ ਅਖ਼ਬਾਰੀ ਖ਼ਬਰਾਂ ਨਾਲ ਸਰਕਾਰੀ ਕਾਗਜ਼ਾਂ ਦੇ ਖਾਨੇਂ ਤਾਂ ਪੂਰੇ ਜਾ ਸਕਦੇ ਹਨ ਪ੍ਰੰਤੂ ਅਸਲ ਸਥਿਤੀ ਬਿਆਨਣ ਵਾਸਤੇ ਇਹ ਵੀਡੀਓ ਕਾਫ਼ੀ ਹੈ, ਜਿਸ ਨਾਲ ਕਈ ਸੱਵਾਲ ਖੜ੍ਹੇ ਹੁੰਦੇ ਹਨ...!

ਕੀ ਫ਼ੂਡ ਸੇਫ਼ਟੀ ਵਾਸਤੇ ਕੋਈ ਗੰਭੀਰ ਹੈ..?
ਕੀ ਅਧਿਕਾਰੀ, ਸਰਕਾਰੀ ਤਨਖ਼ਾਹ ਦਾ ਮੁੱਲ ਮੋੜਦੇ ਹਨ..?
ਕਿਉਂ ਮੀਡੀਆ ਤੋਂ ਲੁਕੋ ਕੇ ਛਾਪੇਮਾਰੀ ਜਾਂ ਸੈਂਪਲਿੰਗ ਹੁੰਦੀ ਹੈ..?
ਕੀ ਜਿੰਮੇਂਵਾਰ ਅਧਿਕਾਰੀਆਂ ਦੇ ਘਰਾਂ ਤੱਕ ਮਿਲਾਵਟ ਨਹੀਂ ਪਹੁੰਚਦੀ..?
ਕੀ ਸਰਕਾਰੀ ਤਨਖਾਹ ਨਾਲੋਂ, ਮਿਲਾਵਟਖੋਰਾਂ ਨਾਲ ਕਥਿੱਤ ਸੈਟਿੰਗ ਕਰਕੇ ਜਿਆਦਾ ਢਿੱਡ ਭਰਦਾ ਹੈ..?

17/05/2023

NIA ਵੱਲੋਂ ਵਿਦੇਸ਼ੀ ਫ਼ੰਡਿੰਗ ਮਾਮਲੇ 'ਚ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਲੰਬੀ ਤੋਂ ਪੇਂਟ (ਰੰਗ-ਰੋਗਨ) ਦਾ ਕੰਮ ਕਰਦੇ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਕਥਿੱਤ ਤੌਰ 'ਤੇ ਹਿਰਾਸਤ 'ਚ ਲਏ ਜਾਣ ਦੀ ਪੁਸ਼ਟੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇਂ ਕਰਦਿਆਂ ਦੱਸਿਆ ਕਿ NIA ਨੇਂ ਉਹਨਾਂ ਨੂੰ ਚਂਡੀਗੜ੍ਹ ਬੁਲਾਇਆ ਹੈ। ਪਰਿਵਾਰ ਦੇ ਦਾਅਵਿਆਂ ਅਤੇ NIA ਵੱਲੋਂ ਕਥਿੱਤ ਗ੍ਰਿਫ਼ਤਾਰੀ ਸਬੰਧੀ ਖ਼ਬਰ ਲਿਖੇ ਜਾਣ ਤੱਕ ਅਧਿਕਾਰਿਕ ਪੁਸ਼ਟੀ ਨਾ ਹੋਣ ਕਰਕੇ, ਸਾਰਾ ਮਾਮਲਾ ਅਸਪੱਸ਼ਟ ਹੈ।


17/05/2023

NIA ਦੀ ਸੰਗਠਿਤ ਟੀਂਮ ਨੇਂ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰਸੂਖ਼ਦਾਰ, ਧਾਰਮਿਕ ਅਤੇ ਦਿੱਗਜ਼‌ ਸਿਆਸੀ ਆਗੂ ਦੇ ਘਰ ਸੁਭਾ 5 ਵਜੇ ਤੋਂ ਪਹਿਲਾਂ ਪਹੁੰਚ ਕੇ ਦਸਤਕ ਦਿੱਤੀ

17/05/2023

ਚੜ੍ਹਦੀ ਸਵੇਰ ਲੱਗਭਗ 5 ਵਜੇ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਸਿਆਸੀ ਵਿਅਕਤੀ ਦੇ ਘਰ ਦਸਤਕ ਦਿੱਤੇ ਜਾਣ ਸਬੰਧੀ ਸੂਤਰਾਂ ਹਵਾਲਿਓਂ, ਵੱਡੀ ਜਾਣਕਾਰੀ ਸਾਹਮਣੇਂ ਆਈ ਹੈ।

15/05/2023

ਸ਼੍ਰੀ ਮੁਕਤਸਰ ਸਾਹਿਬ 'ਚ ਫ਼ਿਲਮੀਂ ਸਟਾਈਲ ਡਕੈਤਾਂ ਨੇਂ ਪਿਸਤੌਲ ਦੀ ਨੋਕ 'ਤੇ ਸੰਘਣੀਂ ਅਬਾਦੀ ਵਾਲੇ ਵਪਾਰਕ ਖੇਤਰ, ਪੁਰਾਣੀਂ ਦਾਣਾ ਮੰਡੀ ਵਿਖੇ ਸੋਮਵਾਰ ਦੀ ਤਿੱਖੜ ਦੁਪਿਹਰ ਦੇ ਸਮੇਂ ਥੋਕ ਖੰਡ-ਚਾਹ ਦੇ ਵਪਾਰੀ ਦੀ ਦੁਕਾਨ ਅੰਦਰ ਦਾਖਲ ਹੋ ਕੇ ਵਪਾਰੀ ਦੀ ਤਿਜ਼ੋਰੀ ਖੁਲਵਾਉਣ‌ ਉਪਰੰਤ ਤਿਜ਼ੋਰੀ 'ਚ ਪਈ ਡੇਢ੍ਹ ਲੱਖ ਦੀ ਨਗਦੀ ਨੂੰ ਲੁੱਟ ਲਿਆ।

ਲੁੱਟ ਦਾ ਸ਼ਿਕਾਰ ਬਣੀਂ ਵਪਾਰਿਕ ਫ਼ਰਮ ਡੀ.ਡੀ. ਮਿੱਤਲ ਐਂਡ ਸੰਨਜ਼ ਵੱਲੋਂ ਰਵੀ ਕੁਮਾਰ ਨੇਂ ਦੱਸਿਆ ਕਿ ਜਾਂਦੇ ਹੋਏ ਲੁਟੇਰੇ, ਦੁਕਾਨ ਦਾ ਸ਼ਟਰ ਬਾਹਰੋਂ ਬੰਦ ਕਰਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।

ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਨੇਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਕਾਰਨ ਆੜ੍ਹਤੀਆਂ ਅਤੇ ਵਪਾਰੀਆਂ 'ਚ ਸਹਿਮ ਦਾ ਮਾਹੌਲ ਹੈ।

ਘਟਨਾਂ ਸਥਾਨ 'ਤੇ ਪਹੁੰਚ ਕੇ ਵੱਖ-ਵੱਖ ਪੁਲਿਸ ਟੀਮਾਂ ਅਤੇ ਫ਼ੌਰੈਂਸਿਕ ਮਾਹਿਰਾਂ ਨੇੰ ਤੇਜੀ ਨਾਲ ਜਾਂਚ ਆਰੰਭ ਕਰ ਦਿੱਤੀ ਸੀ।

15/05/2023

PUBLIC-ਪੰਜਾਬ ਵਿਜੀਲੈਂਸ ਨੇਂ ਗਿੱਦੜਬਾਹਾ ਹਲਕੇ 'ਚ ਠੇਕੇਦਾਰ ਨੂੰ ਕੰਮ ਅਲਾਟ ਕਰਕੇ ਲੱਖਾਂ ਦੀ ਰਿਸ਼ਵਤ ਲੈ ਰਹੇ ਐੱਸ.ਈ. ਵਾਟਰ-ਵਰਕਸ ਨੂੰ ਰੰਗੇ ਹੱਥੀਂ ਦਬੋਚਣ ਦਾ ਦਾਅਵਾ ਕੀਤਾ ਹੈ। ਵਿਜੀਲੈਂਸ ਦਾ ਇਹ ਦਾਅਵਾ ਅਤੇ ਲਗਾਏ ਗਏ ਕਥਿੱਤ ਦੋਸ਼ਾਂ 'ਚ ਕੀ ਸੱਚ-ਝੂਠ ਹੈ, ਇਹ ਮਾਨਯੋਗ ਅਦਾਲਤ ਦੇ ਫ਼ੈਸਲੇ ਨਾਲ ਹੀ ਸਪੱਸ਼ਟ ਹੋ ਸਕੇਗਾ।

13/05/2023

ਸ਼੍ਰੀ ਮੁਕਤਸਰ ਸਾਹਿਬ 'ਚ ਬੀਤੀ ਅੱਧੀ ਰਾਤ ਤੋਂ‌ ਬਾਅਦ ਇੱਕ ਕਨਫ਼ੈਕਸ਼ਨਰੀ ਦੁਕਾਨ ਦੀ ਵੱਡੀ ਇਮਾਰਤ ਸਮੇਤ ਕੋਠੀ ਨੁਮਾਂ ਮਕਾਨ ਨੂੰ ਸਿਲੰਡਰ ਧਮਾਕੇ ਅਤੇ ਅੱਗਜ਼ਨੀਂ ਨੇਂ‌ ਲਪੇਟੇ 'ਚ ਲੈ ਲਿਆ। ਅੱਗ ਨੇਂ ਸਭ ਕੁਝ ਖ਼ਤਮ ਕਰ ਦਿੱਤਾ। ਪੀੜ੍ਹਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਅਤੇ ਸਹਾਇਤਾ ਵਾਸਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇਂ ਪਹੁੰਚ ਕੇ ਪੀੜ੍ਹਤ ਪਰਿਵਾਰ ਦੀ ਸੰਭਵ ਸਹਾਇਤਾ ਦਾ ਐਲਾਨ ਕੀਤਾ।


13/05/2023

Public ਸ਼੍ਰੀ ਮੁਕਤਸਰ ਸਾਹਿਬ 'ਚ ਜ਼ੋਰਦਾਰ ਧਮਾਕਾ, ਇਮਾਰਤ ਦੇ ਉੱਡੇ ਪਰਖੱਚੇ, ਭਿਆਨਕ ਤਰੀਕੇ ਲੱਗੀ ਅੱਗ ਨੇਂ ਮਚਾਇਆ ਕਹਿਰ, ਕਰੋੜ ਤੋਂ ਵਧੇਰੇ ਦੇ ਨੁਕਸਾਨ ਦਾ ਆਰੰਭਿਕ ਖਦਸ਼ਾ, ਮੌਕੇ 'ਤੇ ਪਹੁੰਚੇ ਮੌਜ਼ੂਦਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ

11/05/2023

PUBLIC-ਸ਼੍ਰੀ ਮੁਕਤਸਰ ਸਾਹਿਬ ਦੇ ਥਾਨਾ ਬਰੀਵਾਲਾ ਅਧੀਂਨ ਆਉਂਦੇ ਪਿੰਡ ਬਾਜਾ ਮਰਾੜ ਵਿਖੇ ਅੱਜ ਸ਼ਾਮ ਸਮੇਂ ਝੁੱਗੀ-ਝੌਂਪੜੀ ਨੂੰ ਅੱਗ ਲੱਗਣ ਕਾਰਨ ਵਾਪਰੇ ਮੰਦਭਾਗੇ ਵਰਤਾਰੇ 'ਚ ਇੱਕ ਬੱਚੇ ਅਤੇ ਦੁਧਾਰੂ ਪਸ਼ੂ ਦੀ ਮੌਤ ਹੋ ਗਈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋ ਰਹੀ ਸੀ

11/05/2023

PUBLIC-ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ 'ਚ ਇੱਕ ਵਿਅਕਤੀ ਨੂੰ ਬਲਾ+ਕਾਰ ਦਾ ਪਰਚਾ ਪਵਾਉਣ ਦਾ ਡਰਾਵਾ ਦੇ ਬਲੈਕਮੇਲਿੰਗ‌ ਰਾਹੀਂ ਲੱਖਾਂ ਰੁਪਿਆਂ ਦੀ ਮੰਗ ਕਰਕੇ 50 ਹਜ਼ਾਰ ਰੁਪਏ ਵਸੂਲਦੀਆਂ ਔਰਤਾਂ ਅਤੇ ਵਿਅਕਤੀਆਂ ਦੀ ਬਣੀਂ ਵੀਡੀਓ ਅਤੇ ਪੀੜ੍ਹਤ ਵੱਲੋਂ ਦਰਜ ਕਰਵਾਏ ਬਿਆਨ ਦੇ ਅਧਾਰ 'ਤੇ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਪੁਲਿਸ ਨੇਂ ਕਥਿੱਤ ਬਲੈਕਮੇਲਰ ਗੈਂਗ ਨੂੰ ਕੀਤਾ ਕਾਬੂ

ਸਿੱਖ ਪੰਥ ਦੀ ਸਨਮਾਨਯੋਗ ਹਸਤੀ ਸਿੰਘ ਸਾਹਿਬ ਗਿਆਨੀ ਜੱਥੇਦਾਰ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਧਰਮ ਪ੍ਰ...
10/05/2023

ਸਿੱਖ ਪੰਥ ਦੀ ਸਨਮਾਨਯੋਗ ਹਸਤੀ ਸਿੰਘ ਸਾਹਿਬ ਗਿਆਨੀ ਜੱਥੇਦਾਰ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਧਰਮ ਪ੍ਰਚਾਰ ਕਮੇਟੀ ਜੀ, ਜੇਕਰ ਤੁਸੀਂ ਇਹਨਾਂ ਘੋਨੇ-ਮੋਨੇਂ ਪ੍ਰਧਾਨਾਂ ਅਤੇ ਮੂੰਹ ਰੰਗਣੇ ਅਖੌਤੀ ਆਗੂਆਂ ਬਾਰੇ ਵਿਚਾਰ ਨਹੀਂ ਕਰੋਗੇ ਤਾਂ ਅਜਿਹੇ ਵਰਤਾਰੇ ਕਿਵੇਂ ਰੁਕਣਗੇ...?



09/05/2023
08/05/2023

ਰਾਤ 10 ਵਜੇ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੋਨਿਆਣਾਂ ਵਿਖੇ ਇੱਕ ਗ਼ਰੀਬ‌ ਮਜ਼ਦੂਰ ਪਰਿਵਾਰ ਦੇ ਘਰ 'ਚ ਜ਼ੋਰਦਾਰ ਧਮਾਕਾ ਹੋਣ ਨਾਲ ਨੇੜਲੇ ਘਰਾਂ ਦੀਆਂ ਕੰਧਾਂ ਕੰਬ ਗਈਆਂ। ਮੌਕੇ 'ਤੇ ਅੱਗ ਬੁਝਾਉਣ 'ਚ ਲੱਗੇ ਫ਼ਾਇਰ ਫ਼ਾਇਟਰਜ਼ ਦੀ ਟੀਂਮ ਨੇਂ‌ ਦੱਸਿਆ ਕਿ ਉਹਨਾਂ ਨੂੰ ਅੱਗ ਲੱਗਣ ਦੀ ਸੂਚਨਾਂ ਮਿਲੀ ਸੀ। ਜਦੋਂ ਫ਼ਾਇਰ ਟੀਮ ਮੌਕੇ 'ਤੇ ਅੱਗ ਬੁਝਾਉਣ ਲੱਗੀ ਤਾਂ ਘਰ 'ਚ ਪਏ ਸਿਲੰਡਰ ਨੂੰ ਅੱਗ ਲੱਗਣ ਕਾਰਨ ਸਿਲੰਡਰ ਫ਼ੱਟ ਗਿਆ। ਉਹਨਾਂ ਦੱਸਿਆ ਕਿ ਭਿਆਨਕ ਅੱਗ 'ਚ ਇੱਕ ਹੋਰ ਸਿਲੰਡਰ ਪਿਆ ਸੀ। ਜਿਸ ਨੂੰ ਕਾਫ਼ੀ ਜੱਦੋ ਜਹਿਦ ਉਪਰੰਤ ਬਾਹਰ ਕੱਢ੍ਹਿਆ ਗਿਆ। ਦੇਰ ਰਾਤ 11 ਵਜੇ ਤੋਂ ਬਾਅਦ ਅੱਗ ਬੁਝਾਊ ਦਸਤੇ ਅਤੇ ਆਂਢ-ਗੁਆਂਢ੍ਹ ਦੀਆਂ ਕੋਸ਼ਿਸ਼ਾਂ ਨਾਲ ਸਥਿਤੀ 'ਤੇ ਕਾਬੂ ਪਾਇਆ ਗਿਆ ਤਾਂ ਜੋ ਇਸ ਅੱਗ ਦੀ ਚਪੇਟ 'ਚ ਹੋਰ ਰਿਹਾਇਸ਼ੀ ਘਰ ਨਾ ਆ ਜਾਣ। ਪ੍ਰੰਤੂ ਉਸ ਵੇਲੇ ਤੱਕ ਗ਼ਰੀਬ‌ ਮਜ਼ਦੂਰ ਦੇ ਘਰ ਦਾ ਸੌ ਫ਼ੀਸਦ ਸਮਾਨ ਇਸ ਸਿਲੰਡਰ ਧਮਾਕੇ ਅਤੇ ਅੱਗਜ਼ਨੀਂ ਦੀ ਭੇਂਟ ਚੜ੍ਹ ਗਿਆ।

08/05/2023

ਇਕੱਠ ਤਸਦੀਕ ਕਰਦਾ ਹੈ ਕਿ ਲੋਕ ਆਪਣੇਂ ਨੇਤਾਵਾਂ ਤੋਂ ਡਾਹਢੇ ਖੁਸ਼ ਹਨ। ਲੋਕ, ਵੋਟਾਂ ਰਾਹੀਂ ਆਪਣੇਂ ਨੇਤਾਵਾਂ ਨੂੰ ਜਿਤਾਉਂਦੇ ਹਨ ਨਾ ਕਿ ਅਫ਼ਸਰਸ਼ਾਹੀ ਨੂੰ......!

08/05/2023

ਦੇਸੀ ਵੀਡੀਓ ਦੀਆਂ ਚਰਚਾਵਾਂ‌ ਦੌਰਾਨ ਇੱਕ ਪੁਰਾਣਾ ਬਿਆਨ ਅੱਜ-ਕੱਲ ਕਾਫ਼ੀ ਛਾਇਆ ਹੋਇਆ ਹੈ...! ਅਸਲ 'ਚ ਸਵਾਲ ਸੀ ਕਿ ਜਾਣਕਾਰਾਂ ਨੂੰ ਨੌਕਰ ਜਾਂ ਹੋਰ ਕੰਮ 'ਤੇ ਰੱਖਿਆ ਹੋਇਆ ਹੈ ਪ੍ਰੰਤੂ ਸ਼ੋਸ਼ਲ ਮੀਡੀਆ ਨੇਂ ਕਟਿੰਗ ਅਪਡੇਟ ਕਰਕੇ ਕੁਝ ਹੋਰ ਹੀ ਅਰਥ ਬਣਾ ਦਿੱਤਾ...!

ਕਿਡਨੈਪਿੰਗ ਜਾਂ ਕੁਝ ਹੋਰ..?ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਕਚਿਹਰੀਆਂ ਨਜ਼ਦੀਕ ਅਣਪਛਾਤੇ ਜੀਪ ਸਵਾਰਾਂ‌ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਦਾ ਮ...
08/05/2023

ਕਿਡਨੈਪਿੰਗ ਜਾਂ ਕੁਝ ਹੋਰ..?
ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਕਚਿਹਰੀਆਂ ਨਜ਼ਦੀਕ ਅਣਪਛਾਤੇ ਜੀਪ ਸਵਾਰਾਂ‌ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਵਧੇਰੇ ਸੱਚਾ ਨਹੀਂ ਪ੍ਰਤੀਤ ਹੋ ਰਿਹਾ।‌ ਇਹ ਸਾਰੇ ਲੋਕ ਇੱਕ ਦੂਜੇ ਦੇ ਜਾਣਕਾਰ ਸਨ, ਸਾਰਾ ਮਾਮਲਾ ਪਹਿਲਾਂ ਤੋਂ ਪੁਲਿਸ ਦੇ ਧਿਆਨ 'ਚ ਸੀ। ਅਜਿਹੇ ਹਲਾਤਾਂ 'ਚ #ਅਣਪਛਾਤੇ ਕਿਵੇਂ ਬਣ ਗਏ..?
ਕੋਈ ਵਿਆਹੁਤਾ ਔਰਤ ਦਾ ਘਰ-ਪਰਿਵਾਰ ਉਜਾੜ ਕੇ ਕਿਸੇ ਹੋਰ ਨਾਲ ਰਹਿਣ ਦੀ ਜਿੱਦ ਕਰ ਰਹੀ ਸੀ। ਦੋਹੇਂ ਧਿਰਾਂ ਇਸ ਮਾਮਲੇ 'ਚ ਬਿਨਾਂ ਕਿਸੇ ਫ਼ਸਾਦ ਦੇ ਸਮਝੌਤੇ ਰਾਹੀ ਮਾਮਲੇ ਦਾ ਸਾਰਥਕ ਹੱਲ ਕੱਢ੍ਹਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਇਸ ਦੌਰਾਨ ਉਕਤ ਘਟਨਾਕ੍ਰਮ ਵਾਪਰਿਆ।
ਇਸ ਮਾਮਲੇ 'ਚ ਸਥਿਤੀ ਨੂੰ ਪੂਰਨ ਸਪੱਸ਼ਟ ਕਰਨ ਵਾਸਤੇ ਪੁਲਿਸ ਦੇ ਅਧਿਕਾਰਿਕ ਪੱਖ ਤੋਂ ਬਿਨਾਂ ਕਿਸੇ ਨਤੀਜੇ 'ਤੇ ਪਹੁੰਚਣਾ ਯੋਗ ਨਹੀਂ।

08/05/2023

ਇੱਕ ਪਾਸੇ ਪੈ ਰਿਹਾ ਸੀ ਵੱਡੇ ਬਾਦਲ ਦਾ ਭੋਗ, ਉਸੇ ਸਮੇਂ ਕਿਸਾਨਾਂ ਨੇਂ ਡੀਸੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਦੇ ਅੰਦਰ ਲਾਈਵ ਹੋ ਕੇ ਘੇਰ ਲਿਆ ਇੱਕ ਅਧਿਕਾਰੀ...!

07/05/2023

ਸ਼੍ਰੀ ਮੁਕਤਸਰ ਸਾਹਿਬ 'ਚ ਸੰਤ ਭਿੰਡਰਾਂਵਾਲੇ, ਸੰਦੀਪ ਨੰਗਲ ਅੰਬੀਆਂ, ਦੀਪ ਸਿੱਧੂ ਅਤੇ‌ ਚੌਥੇ ਥਾਂ‌ ਕੌਣ‌ ਹੋ‌ ਸਕਦਾ ਹੈ...?

07/05/2023

ਲਾਲ ਕਿਲ੍ਹੇ 'ਤੇ ਖਾਲਸਾਈ ਨਿਸ਼ਾਨ ਲਹਿਰਾ ਕੇ ਇਤਿਹਾਸ ਸਿਰਜਣ ਵਾਲੇ ਯੋਧੇ ਮਹਾਰਾਜਾ ਜੱਸਾ ਸਿੰਘ‌ ਰਾਮਗੜ੍ਹੀਆ ਜੀ ਦੇ 300 ਸਾਲਾਂ ਜਨਮ‌ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਾਮਗੜ੍ਹੀਆ ਸਿੱਖ ਫ਼ਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਆਯੋਜਨ ਦਾ ਸਿੱਧਾ ਪ੍ਰਸਾਰਨ

ਸ਼ਨੀਂਵਾਰ, ਸ਼੍ਰੀ ਮੁਕਤਸਰ ਸਾਹਿਬ 'ਚ ਹੋਈਆਂ 4 ਬੇਵਕਤੀ ਮੌਤਾਂ ਨੇਂ ਲੋਕਾਂ ਨੂੰ ਝਿੰਜੋੜਿਆ
06/05/2023

ਸ਼ਨੀਂਵਾਰ, ਸ਼੍ਰੀ ਮੁਕਤਸਰ ਸਾਹਿਬ 'ਚ ਹੋਈਆਂ 4 ਬੇਵਕਤੀ ਮੌਤਾਂ ਨੇਂ ਲੋਕਾਂ ਨੂੰ ਝਿੰਜੋੜਿਆ

06/05/2023

ਸ਼੍ਰੀ ਮੁਕਤਸਰ ਸਾਹਿਬ ਦੇ ਸ਼੍ਰੀ ਦਰਬਾਰ ਸਾਹਿਬ ਨਜ਼ਦੀਕ ਗੋਲੀਬਾਰੀ ਦੌਰਾਨ ਬਜ਼ੁਰਗ ਜੋੜੇ‌ ਦੀ ਮੌਤ 10 ਘੰਟਿਆਂ ਬਾਅਦ ਹੋਈ ਉਜਾਗਰ

06/05/2023

ਝੁੱਗੀ-ਝੌਂਪੜੀ ਅਤੇ ਲੋੜਵੰਦਾਂ ਨੂੰ ਮਨੁੱਖੀ ਅਧਿਕਾਰਾਂ ਹੱਕਾਂ ਸਮੇਤ ਬੱਚਿਆਂ ਦੀ ਵਿੱਦਿਆ ਸਬੰਧੀ ਸ਼੍ਰੀ ਮੁਕਤਸਰ ਸਾਹਿਬ 'ਚ ਵਿਸ਼ੇਸ਼ ਮਿਸ਼ਨ ਦਾ ਆਗਾਜ਼

06/05/2023

ਰੱਜੇ-ਪੁੱਜੇ ਸਰਦਾਰ ਅਤੇ ਸਰਦਾਰਨੀਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਨੇਂ ਸ਼੍ਰੀ ਮੁਕਤਸਰ ਸਾਹਿਬ 'ਚ ਮਚਾਈ ਸਨਸਨੀਂ

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ 'ਚ ਸਰਪੰਚ ਦੀ ਇਤਰਾਜਯੋਗ ਵੀਡੀਓ ਆਈ ਸਾਹਮਣੇੰ, ਖ਼ਬਰ ਮੁਕੰਮਲ ਕਰਨ ਲਈ ਸਰਪੰਚ, ਦੋਹਾਂ ਧਿਰਾਂ ਅਤੇ ਪੁਲਿਸ ਦੇ ਬਿਆਨ...
06/05/2023

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ 'ਚ ਸਰਪੰਚ ਦੀ ਇਤਰਾਜਯੋਗ ਵੀਡੀਓ ਆਈ ਸਾਹਮਣੇੰ, ਖ਼ਬਰ ਮੁਕੰਮਲ ਕਰਨ ਲਈ ਸਰਪੰਚ, ਦੋਹਾਂ ਧਿਰਾਂ ਅਤੇ ਪੁਲਿਸ ਦੇ ਬਿਆਨ ਦੀ ਉਡੀਕ

05/05/2023

ਵੀਆਈਪੀ ਬ੍ਰਾਂਡ ਨੂੰ ਠੋਕਦੀ ਟ੍ਰੈਫ਼ਿਕ ਪੁਲਿਸ

05/05/2023

PUBLIC LIVE-ਅਨਾਜ ਮੰਡੀਆਂ ਦੇ ਪ੍ਰਬੰਧਨ ਦੀ ਨਿਕਲਦੀ ਹਵਾ। ਸਰਕਾਰ ਦੀ ਖਰੀਦੀ ਹੋਈ ਕਣਕ ਨੂੰ ਮੰਡੀਆਂ 'ਚੋਂ ਚੁੱਕਣ ਵਾਸਤੇ ਸਾਧਨਾਂ ਦੀ ਕਮੀਂ ਜਾਂ ਬਹੁਤਾਂਤ ਦੀ ਅਸਲੀਅਤ ਸਮੇਤ ਕੰਮ ਕਰਦੇ‌ ਮਜ਼ਦੂਰਾਂ ਦੇ ਹਲਾਤ

Address


Telephone

9056210081

Website

Alerts

Be the first to know and let us send you an email when Public posts news and promotions. Your email address will not be used for any other purpose, and you can unsubscribe at any time.

Contact The Business

Send a message to Public:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share