Punjab Spokesman Tv

  • Home
  • Punjab Spokesman Tv

Punjab Spokesman Tv Contact information, map and directions, contact form, opening hours, services, ratings, photos, videos and announcements from Punjab Spokesman Tv, TV Channel, .

03/11/2022

ਇਮਰਾਨ ਖਾਨ ਉੱਤੇ ਹਮਲਾ ਕਰਨ ਵਾਲੇ ਦੀ ਵੀਡੀਓ ਆਈ ਸਾਹਮਣੇ

28/10/2022
03/10/2022

ਮਹਾਂਰਾਸ਼ਟਰ ਦੇ ਖੇਤਾਂ ਚ ਫਸਲੀ ਭਵਿੰਨਤਾ

30/05/2021

ਭਾਰਤ ਚ ਘੱਟ ਗਿਣਤੀ ਕੌਮਾਂ ਦੇ ਲੋਕਾਂ ਉੱਤੇ ਲਗਾਤਾਰ ਹਮਲੇ ਵਧ ਰਹੇ ਹਨ।

13 ਅਪ੍ਰੈਲ 1978: ਅੰਮ੍ਰਿਤਸਰ ਚ ਵਾਪਰੇ ਖ਼ੂਨੀ ਸਾਕੇ ਦੇ ਸ਼ਹੀਦ ਸਿੰਘਾਂ ਦੀ ਦਾਸਤਾਨ13 ਅਪ੍ਰੈਲ 2021,Voice of khalsaਧੰਨਵਾਦ ਸਹਿਤ-ਗੁਰਦੀਪ ਸਿੰ...
13/04/2021

13 ਅਪ੍ਰੈਲ 1978: ਅੰਮ੍ਰਿਤਸਰ ਚ ਵਾਪਰੇ ਖ਼ੂਨੀ ਸਾਕੇ ਦੇ ਸ਼ਹੀਦ ਸਿੰਘਾਂ ਦੀ ਦਾਸਤਾਨ
13 ਅਪ੍ਰੈਲ 2021,Voice of khalsa
ਧੰਨਵਾਦ ਸਹਿਤ-ਗੁਰਦੀਪ ਸਿੰਘ ਜਗਬੀਰ (ਡਾ.)

13 ਅਪ੍ਰੈਲ 1978 ਵਾਲੇ ਦਿਨ, ਜਿਸ ਦਿਨ ਸਿੱਖ ਪੰਥ ਖਾਲਸੇ ਦਾ ਪ੍ਰਗਟ ਸਥਾਪਨਾ ਦਿਵਸ ਮਨਾ ਰਿਹਾ ਸੀ ਉਸ ਦਿਨ 10 ਲੱਖ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਇਕੱਠ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸੇ ਦਿਨ, ਨਕਲ਼ੀ ਨਿਰੰਕਾਰੀ ਵੀ ਸ੍ਰੀ ਅੰਮ੍ਰਿਤਸਰ ਵਿਖੇ ਆਪਣਾ ਸਮਾਗਮ ਕਰ ਰਹੇ ਸਨ। ਇਨ੍ਹਾਂ ਨੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਇਕ ਜਲੂਸ ਵੀ ਕੱਢਣਾ ਸੀ। ਦੂਜੇ ਪਾਸੇ ਸਿੱਖਾਂ ਨੇ ਇਸੇ ਦਿਨ ਨਗਰ ਕੀਰਤਨ ਵੀ ਸਜਾਉਣਾ ਸੀ।
ਨਕਲੀ ਨਿਰੰਕਾਰੀ ਗੁਰਬਚਨ ਆਪਣੇ ਵਿਖਿਆਨਾਂ ਵਿਚ ਆਪਣੇ ਪ੍ਰਚਾਰਕਾਂ ਪਾਸੋਂ ਸਿੱਖ ਧਰਮ, ਸਿੱਖ ਗੁਰੂਆਂ, ਸਿੱਖ ਧਰਮ ਗ੍ਰੰਥਾਂ ਅਤੇ ਸਿੱਖ ਸਿਧਾਂਤਾਂ ਆਦਿ ਉੱਤੇ ਜ਼ਹਿਰੀਲੇ ਹਮਲੇ ਕਰਦਾ ਅਤੇ ਕਰਵਾਉਂਦਾ ਰਹਿੰਦਾ ਸੀ। ਗੁਰੂ ਕੇ ਸਿੱਖਾਂ ਪਾਸੋਂ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਸੀ, ਸੋ ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਕਮਾਨ ਹੇਠ ਕੁੱਝ ਸਿੱਖ ਅਰਦਾਸ ਕਰਕੇ ਇਸ ਫ਼ੈਸਲਾ ਕੀਤਾ ਕਿ ਇਸ ਨਕਲੀ ਨਿਰੰਕਾਰੀ ਨੂੰ ਪੁਰ-ਅਮਨ ਇਹ ਸਮਝਿਆ ਜਾਵੇ, ਕਿ ਤੇਰਾ ਗੁਰੂ ਸਾਹਿਬਾਨਾਂ ਦੇ ਖਿਲਾਫ ਇੰਜ ਬੋਲਣਾ ਕਿਸੇ ਵੀ ਪੱਖੋਂ ਉਚਿਤ ਨਹੀਂ ਹੈ। ਸੋ ਸੰਤ ਬਾਬਾ ਜਰਨੈਲ ਸਿੰਘ ਭਿੰਰਾਂਵਾਲਿਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਅਰਦਾਸ ਮਗਰੋਂ ਸਿੰਘ ਭਾਈ ਸਾਹਿਬ ਭਾਈ ਫੌਜਾ ਸਿੰਘ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਰਚ ਕਰਦੇ ਹੋਏ ਉਸ ਅਸਥਾਨ ਤੇ ਪੁੱਜੇ ਜਿੱਥੇ ਨਕਲੀ ਨਿਰੰਕਾਰੀ ਗੁਰਬਚਨ ਇਕ ਉੱਚੇ ਮਚਾਣ ਤੇ ਬੈਠਾ ਸੀ, ਜਦੋਂ ਕੇ ਗੁਰਬਾਣੀ ਹੇਠਾਂ ਪੜ੍ਹੀ ਜਾ ਰਹੀ ਸੀ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਸਿੱਖਾਂ ਦੇ ਲਈ ਸਰਬਉਚ ਹਨ ਅਤੇ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਉੱਚੀ ਸਟੇਜ ਲਗਾ ਕੇ ਬੈਠੇ ਇਹ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਇਹ ਨਕਲੀ ਨਿਰੰਕਾਰੀ ਸਿੱਖ ਧਰਮ, ਵਿਸ਼ਵਾਸ਼ਾਂ ਅਤੇ ਭਾਵਨਾਵਾਂ ਦੇ ਵਿਰੁੱਧ ਗੰਭੀਰ ਅਤੇ ਘ੍ਰਿਣਾਯੋਗ ਅਪਮਾਨ ਭਰੀ ਭਾਸ਼ਾ ਦਾ ਇਸਤਮਾਲ ਕਰ ਰਿਹਾ ਸੀ। ਸਿੰਘ ਤਾਂ ਇੱਕ ਚੰਗੀ ਭਾਵਨਾ ਦੇ ਨਾਲ ਪੁੱਜੇ ਸਨ ਜਦੋਂ ਕੇ ਨਕਲੀ ਨਿਰੰਕਾਰੀਆਂ ਦੇ ਕੋਲ ਜਾਨਲੇਵਾ ਹਥਿਆਰਾਂ ਸਨ, ਜਿਨ੍ਹਾਂ ਵਿੱਚ ਬੰਦੂਕਾਂ, ਰਿਵਾਲਵਰਾਂ, ਤੇਜ਼ਾਬ ਨਾਲ ਭਰੀਆਂ ਬੋਤਲਾਂ ਅਤੇ ਜ਼ਹਿਰ ਨਾਲ ਭਰੇ ਹੋਏ ਤੀਰਾਂ ਤੋ ਇਲਾਵਾ ਮਕੈਨੀਕਲ ਪ੍ਰੋਪੈਲੈਂਟਸ ਵੀ ਸ਼ਾਮਲ ਸਨ।

ਨਕਲੀ ਨਿਰੰਕਾਰੀ ਦੇ ਸਮਾਗਮ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਗੁਰਸਿੱਖ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਅਧਿਕਾਰੀਆਂ ਨੇ ਰੋਕ ਲਿਆ ਅਤੇ ਇਸ ਗੱਲ ਦਾ ਯਕੀਨ ਦਿਵਾਇਆ ਕਿ ਗੁਰਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਭੜਕਾਉਣ ਤੋਂ ਰੋਕਣ ਲਈ ਪੁਲਸ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਪਰ ਇਨ੍ਹੇ ਵਿੱਚ ਨਿਰੰਕਾਰੀ ਮੁੱਖੀ ਗੁਰਬਚਨ ਲਾਉਡ ਸਪੀਕਰ ਉੱਤੇ ਇਹ ਕਹਿੰਦੇ ਹੋਏ ਸੁਣਿਆ ਗਿਆ, “ਇਹ ਸਿੱਖ ਸ਼ਾਇਦ ਸੋਚਦੇ ਹਨ ਕਿ ਉਹ ਸਾਨੂੰ ਸਾਡੇ ਪ੍ਰੋਗਰਾਮ ਨੂੰ ਸੁਤੰਤਰ ਰੂਪ ਵਿੱਚ ਚਲਾਉਣ ਤੋਂ ਰੋਕ ਸਕਦੇ ਹਨ। ਉਨ੍ਹਾਂ ਨੂੰ ਅੱਜ ਦੱਸ ਦਿਉ, ਉਹ ਕਿੰਨੇ ਗ਼ਲਤ ਹਨ।

”ਅਚਾਨਕ ਪੈਰਾ ਮਿਲਟਰੀ ਫੋਰਸ ਦੇ ਜਵਾਨ ਗੁਰਸਿੱਖ ਪ੍ਰਦਰਸ਼ਨਕਾਰੀਆਂ ਵੱਲ ਤੇਜ਼ੀ ਨਾਲ ਵਧੇ। ਅਤੇ ਪੰਜਾਬ ਪੁਲਿਸ ਨੇ ਗੁਰਸਿੱਖਾਂ ਵੱਲ ਅੱਥਰੂ ਗੈਸ ਦੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਇਥੇ ਇਕ ਹਿੰਦੂ ਪੁਲਿਸ ਅਧਿਕਾਰੀ ਓ.ਡੀ. ਜੋਸ਼ੀ ਵੀ, ਗੁਰਸਿਖਾਂ ‘ਤੇ ਨਿਰੰਕਾਰੀਆਂ ਵਲੋਂ ਹੋਏ ਹਮਲਿਆਂ ਵਿਚ ਨਕਲੀ ਨਿਰੰਕਾਰੀਆਂ ਦੇ ਨਾਲ ਸ਼ਾਮਲ ਸੀ। ਨਕਲੀ ਨਿਰੰਕਾਰੀਆਂ ਵਲੋਂ ਸਿੰਘਾਂ ਉਪਰ ਮਹੰਤ ਨਰੈਣੂ ਦੀ ਤਰਜ਼ ਤੇ ਹੀ ਗੋਲੀਆਂ ਦੀ ਬਾਛੜ੍ਹ ਕਰ ਦਿੱਤੀ, ਜਿਸ ਵਿੱਚ 13 ਸਿੰਘ ਸ਼ਹੀਦ ਹੋ ਗਏ ਅਤੇ 50 ਤੋਂ ਵੱਧ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਗੁਰਸਿੱਖਾਂ ਵਿੱਚ ਅਖੰਡ ਕੀਰਤਨੀ ਜਥਾ ਅਤੇ ਸੰਤ ਭਿੰਡਰਾਂਵਾਲੇ ਦੇ ਜਥੇ ਦੇ ਗੁਰਸਿੱਖ ਸ਼ਾਮਲ ਸਨ, ਜਿਨ੍ਹਾਂ ਦੀ ਅਗਵਾਈ ਭਾਈ ਫੌਜਾ ਸਿੰਘ ਜੀ ਕਰ ਰਹੇ ਸਨ।

ਸ਼ਹੀਦ ਹੋਣ ਵਾਲੇ ਗੁਰਸਿੱਖਾਂ ਦੇ ਨਾਂ ਇਸ ਪ੍ਰਕਾਰ ਹਨ:
ਭਾਈ ਫੌਜਾ ਸਿੰਘ ਸਪੁੱਤਰ ਸਰਦਾਰ ਸੁਰੈਣ ਸਿੰਘ, ਅੰਮ੍ਰਿਤਸਰ
ਭਾਈ ਅਵਤਾਰ ਸਿੰਘ ਸਪੁੱਤਰ ਸਰਦਾਰ ਭਗਵਾਨ ਸਿੰਘ ਕੁਡਾ ਕੁਰਾਲਾ, ਹੁਸ਼ਿਆਰਪੁਰ
ਭਾਈ ਹਰਭਜਨ ਸਿੰਘ /ਸਪੁੱਤਰ ਸਰਦਾਰ ਜਗਤ ਸਿੰਘ, ਭੱਟੀਆਂ, ਗੁਰਦਾਸਪੁਰ
ਭਾਈ ਪਿਆਰਾ ਸਿੰਘ ਸਪੁੱਤਰ ਸਰਦਾਰ ਕਿਸ਼ਨ ਸਿੰਘ, ਭੂੰਗਰਾਨੀ, ਹੁਸ਼ਿਆਰਪੁਰ
ਭਾਈ ਰਘਬੀਰ ਸਿੰਘ ਸਪੁੱਤਰ ਸਰਦਾਰ ਨਵਾਬ ਸਿੰਘ, ਭਾਗਪੁਰ, ਅੰਮ੍ਰਿਤਸਰ
ਭਾਈ ਗੁਰਚਰਨ ਸਿੰਘ ਸਪੁੱਤਰ ਸਰਦਾਰ ਦਲੀਪ ਸਿੰਘ, ਨਿਊ ਮਾਡਲ ਟਾਊਨ, ਲੁਧਿਆਣਾ
ਭਾਈ ਗੁਰਦਿਆਲ ਸਿੰਘ ਸਪੁੱਤਰ ਸਰਦਾਰ ਸੋਹਣ ਸਿੰਘ, ਮੋਡ, ਅੰਮ੍ਰਿਤਸਰ
ਭਾਈ ਅਮਰੀਕ ਸਿੰਘ ਸਪੁੱਤਰ ਸਰਦਾਰ ਕੁੰਦਨ ਸਿੰਘ, ਖੁਜਾਲਾ ਅੰਮ੍ਰਿਤਸਰ
ਭਾਈ ਧਰਮਵੀਰ ਸਿੰਘ ਸਪੁੱਤਰ ਸਰਦਾਰ ਲਾਲ ਸਿੰਘ, ਅਜੀਤ ਨਗਰ, ਅੰਮ੍ਰਿਤਸਰ,
ਭਾਈ ਕੇਵਲ ਸਿੰਘ ਸਪੁੱਤਰ ਸਰਦਾਰ ਅਮਰ ਸਿੰਘ, ਪ੍ਰੇਮ ਗੜ੍ਹ, ਹੁਸ਼ਿਆਰਪੁਰ
ਭਾਈ ਹਰੀ ਸਿੰਘ ਸਪੁੱਤਰ ਸਰਦਾਰ ਗੁਰਚਰਨ ਸਿੰਘ, ਕੋਟ ਰਾਲੀਆ ਰਾਮ, ਅੰਮ੍ਰਿਤਸਰ
ਭਾਈ ਰਣਬੀਰ ਸਿੰਘ ਨੰਗ ਫੌਜੀ ਸਪੁੱਤਰ ਸਰਦਾਰ ਕਾਲਾ ਸਿੰਘ, ਥਰਾਜ, ਫਰੀਦਕੋਟ ਦੇ
ਬਾਬਾ ਦਰਸ਼ਨ ਸਿੰਘ ਜੀ ਸਪੁੱਤਰ ਸਰਦਾਰ ਅੱਛਰ ਸਿੰਘ ਜੀ, ਮਹਿਤਾ, ਅੰਮ੍ਰਿਤਸਰ

ਉਸ ਵਕਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਸੀ ਕਿ ਪੰਜਾਬ ਵਿਚ ਇਕ ਅਖੌਤੀ ਸਿੱਖ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਰਾਜ ਕਰ ਰਹੀ ਸੀ, ਇਸ ਵਕਤ ਸ੍ਰੀ ਅੰਮ੍ਰਿਤਸਰ ਵਿਖੇ ਇਸੇ ਹੀ ਪਾਰਟੀ ਦੇ ਇਕ ਮੰਤਰੀ, ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਵੀ ਸ਼ਹਿਰ ਵਿਚ ਮੌਜੂਦ ਸੀ। ਇਹ ਉਹ ਸ਼ਹਿਰ ਹੈ ਜਿੱਥੇ ਉਸ ਵਕਤ ਪੰਜਾਬ ਚ ਰਾਜ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਮੁੱਖ ਦਫਤਰ ਵੀ ਇਥੇ ਹੀ ਹੈ ਅਤੇ ਇੱਥੇ ਹੀ ਨਕਲੀ ਨਿਰੰਕਾਰੀਆਂ ਵਲੋਂ ਲੰਮੇ ਸਮੇਂ ਤੋਂ ਸਿੱਖ ਧਰਮ ਉੱਤੇ ਹਮਲੇ ਹੋ ਰਹੇ ਸਨ। ਇਸ ਤੋਂ ਇਲਾਵਾ ਦੂਸਰੀ ਤ੍ਰਾਸਦੀ ਇਹ ਕਹੀ ਜਾਵੇ ਜੀ ਕਿ ਸਿੱਖਾਂ ਦੇ ਸਾਰੇ ਕਾਤਲ ਸਣੇ ਗੁਰਬਚਨ ਦੇ ਸਰੇਆਮ ਪੰਜਾਬ ਤੋਂ ਸੁਰੱਖਿਅਤ ਬਾਹਰ ਕੱਢ ਦਿੱਤੇ ਗਏ ਅਤੇ ਇਹ ਸੱਭ ਕੁੱਝ ਪੰਜਾਬ ਦੀ ਅਕਾਲੀ ਸਰਕਾਰ ਦੀ ਮਦਦ ਦੇ ਨਾਲ ਅਤੇ ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨਿਰੰਜਨ ਸਿੰਘ ਅਤੇ ਕਥਿਤ ਤੌਰ ‘ਤੇ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਦੀ ਸ਼ੈਅ ਉੱਪਰ ਇਹ ਸੱਭ ਕੁੱਝ ਸੰਭਵ ਹੋ ਸਕਿਆ ਸੀ।
6 ਅਕਤੂਬਰ, 1978 ਨੂੰ, ਸ੍ਰੀ ਅਕਾਲ ਤਖਤ ਦੇ ਜਥੇਦਾਰ ਵਲੋਂ ਸਿੱਖ ਕੌਮ ਦੇ ਨਾਂ ਇਕ ਹੁਕਮਨਾਮਾ ਜਾਰੀ ਹੋਇਆ। ਜਿਸ ਵਿੱਚ ਸਾਰੀ ਦੁਨੀਆ ਵਿੱਚ ਵਸਦੇ ਗੁਰਸਿੱਖਾਂ ਨੂੰ ਹੁਕਮ ਹੋਇਆ ਕਿ ਇਹਨਾਂ ਨਕਲੀ “ਨਿਰੰਕਾਰੀਆਂ” ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਇਨ੍ਹਾਂ ਦੇ ਨਾਲ ਕੋਈ ਸਿੱਖ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੇਗਾ। 24 ਅਪ੍ਰੈਲ, 1980 ਨੂੰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਖਾਲਸਾਈ ਰਿਵਾਇਤ ਦੇ ਮੁਤਾਬਕ ਇਸ ਨਕਲ਼ੀ ਨਿਰੰਕਾਰੀ ਦੇ ਘਰ ਚ ਵੜ ਕੇ ਇਸ ਨੂੰ ਸਜਾ ਏ ਮੌਤ ਦਿੱਤੀ ਸੀ।

ਕਿਸਾਨ ਅੰਦੋਲਨ 2020
30/03/2021

ਕਿਸਾਨ ਅੰਦੋਲਨ 2020

24/03/2021

ਬਚਪਨ,ਖੇਤ ਅਤੇ ਕੁਦਰਤ ਦਾ ਸੁਮੇਲ

22/03/2021

ਮੋਦੀ ਸਰਕਾਰ ਦੀ ਕਿਸਾਨਾਂ ਨਾਲ ਹਜ਼ਾਰਾਂ ਕ੍ਰੋੜ ਦੀ ਠੱਗੀ
ਐੱਮਐੱਸਪੀ ਦੇ ਆਧਾਰ ‘ਤੇ ਕਿਸਾਨਾਂ ਤੋਂ ਫਸਲ ਖਰੀਦਣ ਵੇਲੇ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਕਿਸ ਹੱਦ ਤੱਕ ਲੁੱਟ ਮਚਾਈ ਜਾ ਰਹੀ ਹੈ, ਇਸਦਾ ਖੁਲਾਸਾ ਕਿਸਾਨਾਂ ਵੱਲੋਂ ਐੱਮਐੱਸਪੀ ਲੁੱਟ ਕੈਲਕੁਲੇਟਰ ਵਿੱਚ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਕਣਕ ਦਾ ਐੱਮਐੱਸਪੀ 1975 ਰੁਪਏ ਪ੍ਰਤੀ ਕਵਿੰਟਲ ਤੈਅ ਕੀਤਾ ਹੈ, ਪਰ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ 1703 ਪ੍ਰਤੀ ਕਵਿੰਟਲ ਰੇਟ ਮਿਲ ਰਿਹਾ ਹੈ। ਇਸ ਤੋਂ ਜ਼ਾਹਿਰ ਹੈ ਕਿ ਕਿਸਾਨਾਂ ਤੋਂ ਪ੍ਰਤੀ ਕਵਿੰਟਲ 272 ਰੁਪਏ ਦੀ ਸਿੱਧੀ ਠੱਗੀ ਵੱਜ ਰਹੀ ਹੈ।

ਯੋਗਿੰਦਰ ਯਾਦਵ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਇਹ ਅੰਕੜੇ ਦਿੰਦਿਆਂ ਦੱਸਿਆ ਕਿ 1 ਮਾਰਚ ਤੋਂ 20 ਦਰਮਿਆਨ ਕਿਸਾਨ ਨੂੰ ਬਾਜਰਾ ਐੱਮਐੱਸਪੀ ਤੋਂ ਹੇਠਾਂ ਵੇਚਣ ਦੀ ਵਜ੍ਹਾ ਕਾਰਨ ਸ਼ੁਰੂਆਤ ਵਿੱਚ ਹੀ 205 ਕਰੋੜ ਰੁਪਏ ਦਾ ਘਾਟਾ ਪਿਆ ਸੀ। ਇਹੀ ਹਾਲ ਚੱਲਦਾ ਰਿਹਾ ਤਾਂ ਇਸ ਸੀਜ਼ਨ ਵਿੱਚ ਸਿਰਫ ਕਣਕ ਦੀ ਫਸਲ ਚ ਕਿਸਾਨ ਨੂੰ 4 ਹਜ਼ਾਰ 950 ਰੁਪਏ ਦੀ ਸਰਕਾਰੀ ਠੱਗੀ ਸਹਿਣੀ ਪੈ ਸਕਦੀ ਹੈ। ਹਾਲਾਂਕਿ ਹਰਿਆਣਾ ਤੇ ਪੰਜਾਬ ਚ ਹੋਰ ਖਰੀਦ ਹੋਣ ਤੇ ਇਸ ਸਥਿਤੀ ਵਿੱਚ ਕੁੱਝ ਸੁਧਾਰ ਦੀ ਗੁੰਜਾਇਸ਼ ਹੈ ਪਰ ਇਹ ਸੁਧਾਰ ਵੀ ਬਹੁਤ ਥੋੜ੍ਹਾ ਹੋਵੇਗਾ।

ਹਾੜੀ ਦੀ ਫਸਲ ਦੇ ਇਸ ਸੀਜ਼ਨ ਚ ਪਿਛਲੇ 20 ਦਿਨਾਂ ਦੇ ਅੰਕੜਿਆਂ ਦੇ ਅਨੁਸਾਰ ਕਿਸਾਨ ਦੀ 87.5 ਕਣਕ ਐੱਮਐੱਸਪੀ ਦੇ ਮੁੱਲ ਤੋਂ ਹੇਠਾਂ ਵਿਕੀ ਹੈ।

ਯੋਗਿੰਦਰ ਯਾਦਵ ਨੇ ਕਿਹਾ ਕਿ ਇਹ ਸਾਰੇ ਅੰਕੜੇ ਸਰਕਾਰ ਦੇ ਐੱਮਐੱਸਪੀ ਦੇ ਪ੍ਰੋਪੇਗੰਡਿਆਂ ਨੂੰ ਕਰਾਰਾ ਜਵਾਬ ਹਨ।

ਉਨ੍ਹਾਂ ਐੱਮਐੱਸਪੀ ਲੁੱਟ ਕੈਲਕੁਲੇਟਰ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਖੁਲਾਸਾ ਕਰਨ ਵਾਲੇ ਇਹ ਅੰਕੜੇ ਸਰਕਾਰ ਦੀ ਆਪਣੀ ਵੈਬਸਾਈਟ ਐੱਗਮਾਰਕ ਨੈੱਟ ਤੋਂ ਲਏ ਗਏ ਹਨ। ਇਸਦਾ ਟੀਚਾ ਸਰਕਾਰ ਦੇ ਐੱਮਐੱਸਪੀ ‘ਤੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨਾ ਹੈ।

22/03/2021

26 ਜਨਵਰੀ ਦੀਆਂ ਘਟਨਾਵਾਂ ਬਾਰੇ ਸੁਰਖ ਰੇਖਾ ਵਿਚ ਰਿਪੋਰਟ ਛਪੀ ਹੈ ਸਿਆਸੀ ਚਿੰਤਨ ਦੇ ਸਤਿਕਾਰਤ ਮੈਂਬਰ ਸ੍ਰੀ ਧੀਦੋ ਗਿੱਲ ਜੀ ਇਨ੍ਹਾਂ ਨਾਲ ਸਬੰਧਤ ਨੇ ਰਿਪੋਰਟ ਤਕਰੀਬਨ ਨਿਰਪੱਖਤਾ ਨਾਲ ਲਿਖੀ ਗਈ ਹੈ ( ਇਹ ਰਿਪੋਰਟ ਕਿਉਂ ਲਿਖੀ ਗਈ ਇਸ ਬਾਰੇ ਚੀਰ ਫਾੜ ਮੈਂ ਆਪਣੀ ਵਾਲ ਤੇ ਕਰਾਂਗਾ ) ਲਾਲ ਅਤੇ ਕਾਲੇ ਰੰਗ ਵਾਲੇ ਝਡਿਂਆ ਵਾਲੇ ਲੋਕਾਂ ਲਈ ਲਈ ਇਹ ਇਕ ਰਿਪੋਰਟ ਸ਼ੀਸ਼ਾ ਹੈ ਜੋ ਹੁਣ ਤਕ ਘਟਨਾਵਾਂ ਨੂੰ ਕਦੇ ਕਿਸੇ ਨੂੰ ਦੋਸ਼ੀ ਬਣਾਉਂਦੇ ਸੀ ਅਤੇ ਕਦੇ ਨੂੰ ਦੋਸ਼ੀ ਬਣਾਉਂਦੇ ਸੀ ਇਹ ਗੱਲ ਵੱਖਰੀ ਹੈ ਇਸ ਰਿਪੋਰਟ ਵਿਚ ਸਾਰਾ ਦੋਸ਼ ਸੰਯੁਕਤ ਮੋਰਚੇ ਵਾਲੀਆਂ ਓੁਪਰ ਸੀ ਸੁੱਟਿਆ ਗਿਆ ਹੈ ਤੇ ਇਸ ਰਿਪੋਰਟ ਵਿੱਚ ਉਗਰਾਹਾਂ ਜਥੇਬੰਦੀ ਨੂੰ ਬਿਲਕੁਲ ਮਨਫ਼ੀ ਕਰ ਦਿੱਤਾ ਗਿਆ ਹੈ ਰਿਪੋਰਟ ਪੜ੍ਹਨ ਵਾਲੀ ਹੈ (ਸੁਰਖ ਰੇਖਾ ਪੰਜਾਬ ਦੀਆਂ ਚੋਣਵੀਆਂ ਖੱਬੀਆਂ ਧਿਰਾਂ ਵਿੱਚੋਂ ਇੱਕ ਹੈ, ਜਿਸਨੇ ਲਾਲ ਕਿਲਾ ਘਟਨਾ ਵਿੱਚ ਸਹੀ ਪਹੁੰਚ ਦਿਖਾਈ ਹੈ। ਪੂਰਾ ਲੇਖ——

====26 ਜਨਵਰੀ ਨੂੰ ਲੋਕਾਂ ਨੇ ਲਾਲ ਕਿਲੇ ’ਤੇ ਆਪਣੇ ਝੰਡੇ ਝੁਲਾਏ
ਕਿਸਾਨੀ ਦੀ ਤਾਕਤ ਨੇ ਦਿੱਲੀ ’ਚ ਜਲਵੇ ਵਿਖਾਏ===
26 ਜਨਵਰੀ 2021 ਬਾਅਦ ਦੁਪਹਿਰ ਤੋਂ ਅੱਧੀ ਰਾਤ ਤੱਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲੇ ’ਤੇ ਲੋਕਾਂ ਦੇ ਆਪਣੇ ਝੰਡੇ ਝੂਲਦੇ ਰਹੇ। ਇਹ ਲੋਕਾਂ ਦੀ ਇੱਕ ਗੁੱਝੀ ਸ਼ਕਤੀ ਸੀ, ਜਿਸ ਨੇ ਦਿੱਲੀ ਵਿੱਚ ਆਪਣੀ ਤਾਕਤ ਦੇ ਕੌਤਕ ਵਿਖਾਏ। ਇਹ ਇੱਕ ਅਜਿਹਾ ਨਜ਼ਾਰਾ ਸੀ, ਜਿਸ ਨੂੰ ਨਾ ਸਿਰਫ ਦਿੱਲੀ ਦੇ ਲੱਖਾਂ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਬਲਕਿ ਟੀ.ਵੀ. ਚੈਨਲਾਂ, ਮੋਬਾਈਲ ਫੋਨਾਂ ਅਤੇ ਅਖਬਾਰਾਂ ਆਦਿ ’ਤੇ ਕਰੋੜਾਂ ਹੀ ਨਹੀਂ ਦੁਨੀਆਂ ਦੇ ਅਰਬਾਂ ਲੋਕਾਂ ਨੇ ਆਪਣੀਆਂ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ। ਇਹ ਹਸਰਤ ਐਵੇਂ ਕੋਈ ਹੋਛੀ ਜਿਹੀ ਟਿੱਪਣੀ ਨਹੀਂ ਸੀ ਬਲਕਿ ਉਸ ਤਾਂਘ ਦਾ ਸਿਖਰ ਸੀ ਜਿਸ ਦੀ ਸੰਭਾਵਨਾ ਕਾਫੀ ਪਹਿਲਾਂ ਬਣ ਚੁੱਕੀ ਸੀ, ‘‘ਇੱਕ ਸੰਘਰਸ਼ਸ਼ੀਲ ਹਰਿਆਣਵੀ ਦੇ ਸ਼ਬਦਾਂ ਵਿੱਚ ਦਿੱਲੀ ਜਾਣ ਦਾ ਮਤਲਬ ਲਾਲ ਕਿਲੇ ਉਤੇ ਜਾਂ ਫੇਰ ਪਾਰਲੀਮੈਂਟ ਹਾਊਸ ਜਾਣਾ ਬਣਦਾ ਹੈ। ਲਾਲ ਕਿਲੇ ਦੀ ਸਿਆਸੀ ਇਤਿਹਾਸਕ ਮਹੱਤਤਾ ਹੈ ਅਤੇ ਪਾਰਲੀਮਾਨੀ ਕਾਨੂੰਨ ਪਾਸ ਕਰਨ ਦੀ ਸੰਸਥਾ- ਜਿਸ ਨੂੰ ਘੇਰ ਕੇ ਭਾਜਪਾਈ ਹਾਕਮਾਂ ਦੇ ਨਾਸੀਂ ਧੂੰਆਂ ਲਿਆਉਣਾ ਹੈ।’’ (ਸੁਰਖ਼ ਰੇਖਾ, ਜਨਵਰੀ ਵਿਸ਼ੇਸ਼ ਅੰਕ ਸਫਾ 14)
ਲੋਕਾਂ ਦੇ ਮਨਾਂ ਵਿੱਚ ਕੀ ਕੁੱਝ ਰਿੱਝ-ਪੱਕ ਰਿਹਾ ਸੀ, ਇਸ ਦੀ ਪੂਰੀ ਸੰਭਾਵਨਾ ਦਿੱਲੀ ਦੇ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੀਆਂ ਬਹੁਤੀਆਂ ਜਥੇਬੰਦੀਆਂ ਨੂੰ ਨਹੀਂ ਸੀ। ਉਹਨਾਂ ਨੂੰ ਇਹ ਭਰਮ ਸੀ ਕਿ ਸ਼ਾਇਦ ਉਹਨਾਂ ਦੀ ਕੀਲ-ਪਟਾਰੀ ਵਿੱਚ ਹੀ ਕੈਦ ਹੋਏ ਰਹਿ ਜਾਣਗੇ। ਸਾਂਝੇ ਕਿਸਾਨ ਮੋਰਚੇ ਦੀ ਭਾਰੂ ਲੀਡਰਸ਼ਿੱਪ ਨੇ ਭਾਵੇਂ ਪਹਿਲਾਂ ਹੀ ਹਾਕਮਾਂ ਦੇ ਦਬਾਅ ਤਹਿਤ ਲਾਲ ਕਿਲੇ ’ਤੇ ਜਾਣ ਦੀ ਥਾਂ ਦਿੱਲੀ ਦੇ ਬਾਹਰੀ ਰਿੰਗ-ਰੋਡ ’ਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ। ਇੱਕ ਹਫਤਾ ਇਸੇ ਹੀ ਰੂਟ ਦੀ ਰਟ ਲਾਈ ਰੱਖੀ ਪਰ ਜਦੋਂ ਹਕੂਮਤੀ ਘੁਰਕੀ ਮਿਲੀ ਤਾਂ ਇਸ ਨੇ ਸਰਕਾਰੀ ਹੁਕਮਾਂ ਅੱਗੇ ਸਿਰ ਨਿਵਾਉਣਾ ਸਵਿਕਾਰ ਕਰ ਲਿਆ। ਪਰ ਲੋਕਾਂ ਵਿੱਚ ਆਪਣਾ ਹੀ ਗੁੱਸਾ ਅਤੇ ਰੋਹ ਸੀ। ਉਸ ਨੇ ਫੁੱਟਣਾ ਹੀ ਫੁੱਟਣਾ ਸੀ, ਉਹ ਫੁੱਟ ਪਿਆ। ਬੇਸ਼ੱਕ ਸਤਨਾਮ ਸਿੰਘ ਪੰਨੂੰ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਲੋਕਾਂ ਦੀ ਨਬਜ਼ ਨੂੰ ਪਛਾਣਦਿਆਂ 26 ਜਨਵਰੀ ਨੂੰ ਰਾਜਪਥ ’ਤੇ ਜਾਣ ਦੇ ਐਲਾਨ ਕੀਤੇ ਸਨ। ਪਰ ਫੇਰ ਆਮ ਜਥੇਬੰਦੀਆਂ ਦੀ ਰਾਇ ਨੂੰ ਦੇਖਦਿਆਂ ਉਸ ਨੇ ਵੀ ਬਾਹਰੀ ਰਿੰਗ ਰੋਡ ’ਤੇ ਜਾਣ ਦਾ ਫੈਸਲਾ ਕਰ ਲਿਆ। ਜਦੋਂ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਬਾਹਰੀ ਰਿੰਗ ਰੋਡ ’ਤੇ ਹਕੂਮਤੀ ਫੁਰਮਾਨਾਂ ਤਹਿਤ ਟਰੈਕਟਰ ਪਰੇਡ ਕਰਨ ਤੋਂ ਪਿੱਛੇ ਹਟ ਗਈਆਂ ਤਾਂ ਇਸ ਜਥੇਬੰਦੀ ਨੇ ਇਹ ਕਹਿੰਦੇ ਹੋਏ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨ ਲਈ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਕਿ ‘‘ਉਹ ਆਪਣੇ ਲੋਕਾਂ ਕੋਲੋਂ ਛਿੱਤਰ ਨਹੀਂ ਖਾ ਸਕਦੇ, ਦੁਸ਼ਮਣ ਕੋਲੋਂ ਹਿੱਕਾਂ ਵਿੱਚ ਗੋਲੀਆਂ ਖਾ ਸਕਦੇ ਹਨ।’’
ਜਦੋਂ 24 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ 26 ਜਨਵਰੀ ਨੂੰ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨ ਦਾ ਆਪਣਾ ਫੈਸਲਾ ਮੁੜ ਦ੍ਰਿੜਾਇਆ ਤਾਂ ਇਸ ਨੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਸਫਾਂ ਵਿੱਚ ਆਸ ਦੀ ਕੋਈ ਕਿਰਨ ਜਗਾਈ ਕਿ ਕਿਸੇ ਜਥੇਬੰਦੀ ਨੇ ਤਾਂ ਹਕੂਮਤੀ ਫੁਰਮਾਨਾਂ ਨੂੰ ਠੁਕਰਾਉਣ ਦਾ ਹੀਆ ਕੀਤਾ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਆਪਣੇ ਕੀਤੇ ਫੈਸਲੇ ਤੋਂ ਪਿੱਛੇ ਮੁੜ ਗਈਆਂ, ਉਹਨਾਂ ਦੀਆਂ ਸਫਾਂ ਵਿੱਚ ਅਤੇ ਇਸ ਮੋਰਚੇ ਦੀ ਹਮਾਇਤ ਕਰਨ ਵਾਲੀਆਂ ਜਥੇਬੰਦੀਆਂ ਅਤੇ ਆਮ ਲੋਕਾਂ ਵਿੱਚ ਗੁੱਸੇ ਤੇ ਰੋਹ ਦੀਆਂ ਤਰੰਗਾਂ ਉੱਠੀਆਂ। ਉਹਨਾਂ ਨੇ ਘੇਰ ਘੇਰ ਕੇ ਆਗੂਆਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਸਾਂਝੇ ਮੋਰਚੇ ਦੀ ਲੀਡਰਸ਼ਿੱਪ ਨੇ ਲੋਕਾਂ ਦੇ ਵਧਦੇ ਦਬਾਅ ਨੂੰ ਠੰਢਾ ਪਾਉਣ ਲਈ ਇਹ ਐਲਾਨ ਕੀਤਾ ਕਿ ਉਹ 1 ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਕਰਨਗੇ। ਪਰ ਲੋਕ ਸਾਂਝੇ ਮੋਰਚੇ ਦੀ ਲੀਡਰਸ਼ਿੱਪ ਦੇ ਫੈਸਲੇ ਨੂੰ ਮੰਨਣ ਤੋਂ ਨਾਬਰ ਹੋ ਗਏ। ਲੋਕਾਂ ਦੇ ਮਨ-ਮਸਤਕ ਵਿੱਚ ਕੀ ਕੁੱਝ ਗੁਜ਼ਰ ਰਿਹਾ ਹੈ, ਇਸ ਨੂੰ ਸਮਝਣ ’ਚ ਸਾਂਝੇ ਮੋਰਚੇ ਦੀ ਭਾਰੂ ਲੀਡਰਸ਼ਿੱਪ ਬੁਰੀ ਤਰ੍ਹਾਂ ਨਾਕਾਮ ਰਹੀ। ‘ਠੋਸ ਹਾਲਤ ਦਾ ਠੋਸ ਵਿਸ਼ਲੇਸ਼ਣ’ ਕਰਨ ਦੇ ਅਨੇਕਾਂ ਦਾਅਵੇਦਾਰ ਠੋਸ ਹਾਲਤ ਦੇ ਮੱਦੇਨਜ਼ਰ ਬੁਰੀ ਤਰ੍ਹਾਂ ਪਿਟ ਗਏ। ਉਹਨਾਂ ਦਾ ਭਰਮ ਸੀ ਕਿ ਸ਼ਾਇਦ ਲੋਕ ਮਾੜੀ ਮੋਟੀ ਬੁੜਬੁੜ ਕਰਕੇ ਚੁੱਪ ਕਰ ਰਹਿਣਗੇ। ਪਰ ਲੋਕਾਂ ਨੇ ਇਸ ਲੀਡਰਸ਼ਿੱਪ ਨੂੰ ਘੇਰ ਕੇ ਸਬਕ ਸਿਖਾਉਣ ਦਾ ਮਨ ਬਣਾ ਲਿਆ ਸੀ।
25 ਜਨਵਰੀ ਦੀ ਰਾਤ ਨੂੰ ਸਿੰਘੂ ਬਾਰਡਰ ’ਤੇ 50-60 ਨੌਜਵਾਨਾਂ ਦਾ ਇੱਕ ਜੱਥਾ ਸ਼ਾਮ ਨੂੰ 7 ਵਜੇ ਦੇ ਕਰੀਬ ਸਟੇਜ ਵੱਲ ਜ਼ੋਰਦਾਰ ਨਾਹਰੇਬਾਜ਼ੀ ਕਰਦਾ ਜਾ ਰਿਹਾ ਸੀ ਕਿ ਉਹ ਟਰੈਕਟਰ ਪਰੇਡ ਰਿੰਗ ਰੋਡ ’ਤੇ ਹੀ ਕਰਨਗੇ। ਉਹਨਾਂ ਨੇ ਜਾ ਕੇ ਸਟੇਜ ਸਕੱਤਰ ’ਤੇ ਸਵਾਲ ਕਰਨੇ ਸ਼ੁਰੂ ਕੀਤੇ। ਸਟੇਜ ਸਕੱਤਰ ਨੇ ਵਾਰ ਵਾਰ ਆਪਣੇ ਆਗੂਆਂ ਨੂੰ ਸਟੇਜ ’ਤੇ ਆ ਕੇ ਇਹਨਾਂ ਨੌਜਵਾਨਾਂ ਦੇ ਸਵਾਲਾਂ ਦੇ ਜੁਆਬ ਦੇਣ ਦੀਆਂ ਬੇਨਤੀਆਂ ਕੀਤੀਆਂ। ਪਰ ਸਾਂਝੇ ਮੋਰਚੇ ਦੇ ਕਿਸੇ ਵੀ ਲੀਡਰ ਨੇ ਸਟੇਜ ’ਤੇ ਜਾ ਕੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਉਹ ਨੌਜਵਾਨ ਲਲਕਾਰ ਰਹੇ ਸਨ ਕਿ ਸਾਂਝੇ ਮੋਰਚੇ ਦੇ ਲੀਡਰ ਆਪਣੀਆਂ ਮਨਮਾਨੀਆਂ ਕਰ ਰਹੇ ਹਨ, ਉਹ ਲੋਕਾਂ ਨਾਲ ਕੋਈ ਵੀ ਸਲਾਹ-ਮਸ਼ਵਰੇ ਤੋਂ ਬਿਨਾ ਹੀ ਆਪਣੇ ਫੈਸਲੇ ਉਲਟਾਉਂਦੇ ਰਹਿੰਦੇ ਹਨ। ਇਹ ਜਿਹੜੇ ਇਸ ਸਮੇਂ ਲੀਡਰ ਸਜੇ ਬੈਠੇ ਹਨ, ਇਹ ਤਾਂ ਹਰਿਆਣੇ ਦੀ ਸਰਹੱਦ ਤੋਂ ਹੀ ਪਿੱਛੇ ਮੁੜਨ ਵਾਲੇ ਸਨ। ਜੇਕਰ ਲੋਕ ਇਹਨਾਂ ਨੂੰ ਇੱਥੇ ਲਿਆ ਸਕਦੇ ਹਨ ਤਾਂ ਫੇਰ ਇਹ ਲੋਕ ਹੀ ਅੱਗੇ ਰਿੰਗ ਰੋਡ ’ਤੇ ਵੀ ਜਾ ਸਕਦੇ ਹਨ। ਰਾਤ ਨੂੰ ਅੱਧੀ ਰਾਤ ਤੱਕ ਸਾਂਝੇ ਮੋਰਚੇ ਦਾ ਕੋਈ ਵੀ ਆਗੂ ਸਟੇਜ ’ਤੇ ਨਾ ਬਹੁੜਿਆ। ਅਨੇਕਾਂ ਨੌਜਵਾਨਾਂ ਨੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਭਾਲਣ ਦੇ ਯਤਨ ਵੀ ਕੀਤੇ। ਪਰ ਅਜਿਹੇ ਲੀਡਰ ਲੋਕ ਰੋਹ ਤੋਂ ਦੜ ਵੱਟ ਗਏ। ਲੋਕਾਂ ਵਿੱਚ ਆਪ-ਮੁਹਾਰਤਾ ਵਧਦੀ ਜਾ ਰਹੀ ਸੀ। ਉਹਨਾਂ ਵਿੱਚੋਂ ਅਨੇਕਾਂ ਨੇ ਦਿੱਲੀ ਵੱਲ ਜਾਣ ਦੇ ਐਲਾਨ ਵੀ ਕੀਤੇ।
ਅਨੇਕਾਂ ਹੀ ਨੌਜਵਾਨਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ’ਤੇ ਵੀ ਸਵਾਲ ਕੀਤੇ। ਉਹਨਾਂ ਨੇ ਆਪਣਾ ਸਪੱਸ਼ਟ ਫੈਸਲਾ ਦੱਸਿਆ ਕਿ ਉਹ ਟਰੈਕਟਰ ਪਰੇਡ ਬਾਹਰੀ ਰਿੰਗ ਰੋਡ ’ਤੇ ਹੀ ਕਰਨਗੇ। ਇਹਨਾਂ ਆਗੂਆਂ ਵਿੱਚ ਸਪੱਸ਼ਟਤਾ ਸੀ, ਇਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਸਨ ਤੇ ਉਹਨਾਂ ਨੇ ਦਿੱਤੇ ਵੀ। ਉਹਨਾਂ ਦੀ ਸਟੇਜ ’ਤੇ ਉਹੋ ਜਿਹਾ ਹੋ-ਹੱਲਾ ਨਹੀਂ ਮੱਚਿਆ, ਜਿਹੋ ਜਿਹਾ ਸਾਂਝੇ ਮੋਰਚੇ ਦੀ ਸਟੇਜ ’ਤੇ ਮੱਚਿਆ ਸੀ। ਨੌਜਵਾਨਾਂ ਦੇ ਕਾਫਲੇ ਨਾਹਰੇ ਮਾਰਦੇ ਕਦੇ ਇੱਧਰ ਕਦੇ ਉੱਧਰ ਘੁੰਮਦੇ ਰਹੇ। ਉਹ ਦਿਨ ਚੜ੍ਹਨ ਦੀ ਉਡੀਕ ਕਰਦੇ ਰਹੇ ਕਿ ਕਦੋਂ ਤੁਰਿਆ ਜਾਵੇ। ਸਿੰਘੂ ਬਾਰਡਰ ’ਤੇ ਲੋਕਾਂ ਦੀ ਹਲਚੱਲ ਸਾਰੀ ਰਾਤ ਬਣੀ ਰਹੀ। ਧਮਕਾਂ ਪਾਉਂਦੇ ਡੈੱਕ ਟਰੈਕਟਰਾਂ ’ਤੇ ਗੂੰਜਦੇ ਰਹੇ।
ਆਪਣੇ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਵੇਰੇ 7 ਵਜੇ ਕਰੀਬ ਆਪਣੀ ਸਟੇਜ ਸੰਭਾਲੀ। ਸਭ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਨੇ ਆਪਣੇ ਰੂਟ ਦੀ ਰੂਪ-ਰੇਖਾ ਰੱਖੀ ਜਿਸ ਅਨੁਸਾਰ ਨੌਂ ਵਜੇ ਦੇ ਕਰੀਬ ਟਰੈਕਟਰ ਪਰੇਡ ਕੱਢੀ ਜਾਣੀ ਸੀ। ਓਨੇ ਸਮੇਂ ਲਈ ਉਸ ਨੇ ਆਖਿਆ ਕਿ ਲੰਗਰਾਂ ’ਚ ਅੰਨ-ਪਾਣੀ ਛਕ ਲਿਆ ਜਾਵੇ, ਫੇਰ ਸਾਰਾ ਦਿਨ ਚੱਲ ਸੋ ਚੱਲ ਬਣੀ ਰਹਿਣੀ ਹੈ। ਰਸਤੇ ਵਿੱਚ ਵੀ ਆਪਣੇ ਨਾਲ ਲਿਜਾਣ ਦੀ ਖਾਤਰ ਕੁੱਝ ਨਾ ਕੁੱਝ ਖਾਧ ਪਦਾਰਥ ਲਿਜਾਣ ਲਈ ਆਖਿਆ ਜਾ ਰਿਹਾ ਸੀ। ਸਾਢੇ ਕੁ ਸੱਤ ਵਜੇ ਤੋਂ ਬਾਅਦ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੂੰ ਸਟੇਜ ’ਤੇ ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਦੀ ਵਿਆਖਿਆ ਕਰਦੇ ਨੂੰ ਹਾਲੇ 5-7 ਮਿੰਟ ਹੀ ਬੀਤੇ ਹੋਣੇ ਨੇ ਜਦੋਂ ਨੂੰ ਲੋਕਾਂ ਦਾ ਇੱਕ ਬਹੁਤ ਵੱਡਾ ਕਾਫਲਾ ਸਿੰਘੂ ਬਾਰਡਰ ਦੀ ਸਾਂਝੇ ਮੋਰਚੇ ਦੀ ਸਟੇਜ ਵਾਲੇ ਪਾਸਿਉਂ ਇੱਕ ਹੜ੍ਹ ਦੀ ਤਰ੍ਹਾਂ ਇਸ ਸਟੇਜ ਦੇ ਦੋਵੇਂ ਪਾਸੀਂ ਵਹਿ ਤੁਰਿਆ। ਉਂਝ ਲੋਕਾਂ ਦਾ ਵਹਾਅ ਤਾਂ ਸੱਤ ਵਜੇ ਤੋਂ ਕਾਫੀ ਵਧਦਾ ਜਾ ਰਿਹਾ ਸੀ, ਬਾਅਦ ਵਿੱਚ ਪਤਾ ਲੱਗਿਆ ਕਿ ਅਨੇਕਾਂ ਲੋਕ ਤਾਂ ਸਵੇਰੇ ਸੁਵੱਖਤੇ ਹੀ ਵਹੀਰਾਂ ਘੱਤ ਚੁੱਕੇ ਸਨ। ਸਾਂਝੇ ਮੋਰਚੇ ਦੀ ਸਟੇਜ ਵਾਲਿਆਂ ਵਿੱਚੋਂ ਅਨੇਕਾਂ ਨੇ ਆਪਣੇ ਟਰੈਕਟਰ ਵੀ ਚੋਰ-ਮੋਰੀਆਂ ਰਾਹੀਂ ਸਿੰਘੂ ਬਾਰਡਰ ਤੋਂ ਕਿਤੇ ਅੱਗੇ ਲਿਜਾ ਕੇ ਖੜ੍ਹੇ ਕੀਤੇ ਹੋਏ ਸਨ। ਸਾਢੇ ਸੱਤ ਵਜੇ ਤੋਂ ਬਾਅਦ ਜਦੋਂ ਲੋਕਾਂ ਦਾ ਵੱਡਾ ਕਾਫਲਾ ਪੈਦਲ ਹੀ ਸਿੰਘੂ ਬਾਰਡਰ ਨੂੰ ਪਾਰ ਕਰਕੇ ਅੱਗੇ ਵਧ ਗਿਆ ਤਾਂ ਸਤਨਾਮ ਸਿੰਘ ਪੰਨੂੰ ਨੇ ਵੀ ਐਲਾਨ ਕਰ ਦਿੱਤਾ ਕਿ ਹੁਣ ਲੰਗਰ ਨਾ ਉਡੀਕੇ ਜਾਣ ਬਲਕਿ ਆਪ-ਮੁਹਾਰੇ ਅੱਗੇ ਵਧ ਚੁੱਕੇ ਲੋਕਾਂ ਦੇ ਅੱਗੇ ਆਪਣੇ ਟਰੈਕਟਰ ਲਾ ਲਏ ਜਾਣ।
ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਇਛਾਵਾਂ ਕੀ ਸਨ, ਉਹ ਆਪਣੀ ਥਾਂ ’ਤੇ ਸਨ, ਪਰ ਲੋਕਾਂ ਦੀ ਤਮੰਨਾ ਕੀ ਸੀ? ਇਹ ਉਹਨਾਂ ਦੇ ਕਾਫਲੇ ਜਾਣਦੇ ਸਨ। ਜਦੋਂ ਨੂੰ ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਟਰੈਕਟਰ ਤੁਰਦੇ- ਲੋਕਾਂ ਦੇ ਕਾਫਲੇ ਪੈਦਲ ਹੀ ਕਿਤੇ ਦੂਰ ਕਈ ਕਈ ਕਿਲੋਮੀਟਰ ਅੱਗੇ ਜਾ ਪਹੁੰਚੇ ਸਨ। ਦਿੱਲੀ ਦੀ ਪੁਲਸ ਨੇ ਅਨੇਕਾਂ ਥਾਈਂ ਹੋਰ ਬੈਰੀਕੇਡ ਲਾ ਕੇ ਲੋਕਾਂ ਦੇ ਵਧਦੇ ਕਾਫਲਿਆਂ ਨੂੰ ਰੋਕਣ ਦੇ ਯਤਨ ਕੀਤੇ, ਪਰ ਲੋਕਾਂ ਨੇ ਪੁਲਸ ਵੱਲੋਂ ਲਿਆਂਦੀਆਂ ਜੇ.ਬੀ.ਸੀ. ਮਸ਼ੀਨਾਂ ਦੇ ਡਰਾਇਵਰਾਂ ਨੂੰ ਚੇਤਾਵਨੀਆਂ ਦੇ ਕੇ ਇਹਨਾਂ ਦੇ ਮੂੰਹ ਦਿੱਲੀ ਦੇ ਹਾਕਮਾਂ ਵੱਲ ਨੂੰ ਕਰਨ ਲਈ ਕਿਹਾ ਤਾਂ ਕਿ ਖੁਦ ਇਹਨਾਂ ਦੇ ਨਾਲ ਰਸਤੇ ਦੀਆਂ ਰੋਕਾਂ ਨੂੰ ਦੂਰ ਕੀਤਾ ਜਾ ਸਕੇ। ਜਦੋਂ ਨੂੰ ਕਿਸਾਨ ਆਗੂ ਸਿੰਘੂ ਬਾਰਡਰ ਤੋਂ ਅੱਗੇ ਬਾਹਰੀ ਰਿੰਗ ਰੋਡ ਦੇ ਕਰਨਾਲ ਬਾਈਪਾਸ ’ਤੇ ਪਹੁੰਚਦੇ ਉਦੋਂ ਤੱਕ ਹਜ਼ਾਰਾਂ, ਦਹਿ-ਹਜ਼ਾਰਾਂ ਲੋਕ ਉੱਥੇ ਪਹੁੰਚ ਕੇ ਦਿੱਲੀ ਪੁਲਸ ਵੱਲੋਂ ਬਾਹਰੀ ਰਿੰਗ ਰੋਡ ’ਤੇ ਲਾਏ ਬੈਰੀਕੇਡਾਂ, ਜਲ-ਤੋਪਾਂ, ਵੱਡੇ ਵੱਡੇ ਟਿੱਪਰਾਂ ਅਤੇ ਪੁਲਸ ਵੱਲੋਂ ਬੱਸਾਂ ਨਾਲ ਲਾਈਆਂ ਰੋਕਾਂ ਨੂੰ ਪਾਰ ਕਰਨ ਲਈ ਜ਼ੋਰ-ਅਜ਼ਮਾਈ ਕਰਦੇ ਹੋਏ ਗੁਥਮ-ਗੁੱਥਾ ਹੋ ਰਹੇ ਸਨ।
ਦਿੱਲੀ ਦੀ ਪੁਲਸ ਵਾਰ ਵਾਰ ਅਨਾਊਂਸਮੈਂਟ ਕਰਕੇ ਇਹ ਦੱਸ ਰਹੀ ਸੀ ਕਿ ਕਿਸਾਨਾਂ ਲਈ ਤਹਿ ਰੂਟ ਬਾਹਰੀ ਰਿੰਗ ਰੋਡ ਨਹੀਂ ਬਲਕਿ ਸੱਜੇ ਹੱਥ ਜਾਣ ਵਾਲਾ ਹੈ। ਪਰ ਲੋਕਾਂ ਦੇ ਕਾਫਲੇ ਉੱਧਰ ਨੂੰ ਮੂੰਹ ਹੀ ਨਹੀਂ ਸਨ ਕਰ ਰਹੇ। ਲੋਕਾਂ ਦੇ ਨਾਹਰੇ-ਜੈਕਾਰੇ ‘ਕਿਸਾਨ ਮਜ਼ਦੂਰ ਏਕਤਾ- ਜ਼ਿੰਦਾਬਾਦ’, ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’’ ਉਹਨਾਂ ਦੇ ਵਧਦੇ ਕਾਫਲਿਆਂ ਨਾਲ ਹੋਰ ਬੁਲੰਦ ਹੋਈ ਜਾ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਕਿਤੇ ਕਿਸੇ ਵੱਡੇ ਦਰਿਆ ਵਿੱਚ ਆਇਆ ਹੜ੍ਹ ਕਿਨਾਰਿਆਂ ਨੂੰ ਭੰਨਦਾ-ਖੋਰਦਾ ਉੱਪਰ ਹੀ ਉੱਪਰ ਵੱਲ ਨੂੰ ਵਧਦਾ ਜਾ ਰਿਹਾ ਸੀ। ਫੇਰ ਇੱਕ ਸਮਾਂ ਅਜਿਹਾ ਆਇਆ, ਜਦੋਂ ਲੋਕਾਂ ਦੇ ਕਾਫਲਿਆਂ ਨੇ ਪੁਲਸੀ ਰੋਕਾਂ, ਬੈਰੀਕੇਡਾਂ ਉੱਪਰ ਚੜ੍ਹਨਾ ਸ਼ੁਰੂ ਕੀਤਾ। ਪਾਣੀ ਵਾਲੀਆਂ ਤੋਪਾਂ ਦੇ ਦੁਆਲੇ ਚੜ੍ਹੇ ਲੋਕਾਂ ਨੇ ਮੁਲਾਜ਼ਮਾਂ ਨੂੰ ਇਹ ਚੇਤਾਵਨੀ ਦੇ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਕੋਈ ਜਲ-ਤੋਪ ਚਲਾਈ ਤਾਂ ਉਹਨਾਂ ਦੀ ਖੈਰ ਨਹੀਂ। ਜਲ-ਤੋਪਾਂ ਦੇ ਮੁਲਾਜ਼ਮਾਂ ਨੇ ਵੀ ‘ਰੱਬ ਨੇੜੇ ਕਿ ਘਸੁੰਨ’ ਵਿੱਚੋਂ ਘਸੁੰਨ ਨੂੰ ਨੇੜੇ ਸਮਝਦੇ ਹੋਏ ਸ਼ਾਂਤ ਖੜ੍ਹੇ ਰਹਿਣ ਨੂੰ ਤਰਜੀਹ ਦਿੱਤੀ। ਲੋਕਤਾ ਦੇ ਹੜ੍ਹ ਦੀ ਛੱਲ ਇੱਕ ਸੁਨਾਮੀ ਦੀ ਤਰ੍ਹਾਂ ਸਾਰੇ ਬੈਰੀਕੇਡਾਂ, ਟਿੱਪਰਾਂ, ਬੱਸਾਂ ਦੀਆਂ ਰੋਕਾਂ ਨੂੰ ਪਾਰ ਕਰਦੀ ਅੱਗੇ ਹੀ ਅੱਗੇ ਵਧਦੀ ਗਈ। ਟਰੈਕਟਰਾਂ ਨੇ ਕਦੋਂ ਨੂੰ ਰੋਕਾਂ ਤੋੜਨੀਆਂ ਸਨ, ਜਨਤਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਤੇ ਅੱਗੇ ਨਿਕਲ ਗਈ। ਜਦੋਂ ਲੋਕਾਂ ਦੇ ਕਾਫਲੇ ਅੱਗੇ ਵਧਣ ਲੱਗੇ ਤਾਂ ਪੁਲਸ ਨੇ ਅੱਗੇ ਵਧੇ ਕਾਫਲਿਆਂ ’ਤੇ ਲਾਠੀਚਾਰਜ ਕਰਕੇ ਉਹਨਾਂ ਨੂੰ ਪਿੱਛੇ ਧੱਕਣ ਦੇ ਯਤਨ ਕੀਤੇ। ਵਕਤੀ ਤੌਰ ’ਤੇ ਨੌਜਵਾਨਾਂ ਦੇ ਕਾਫਲੇ ਪਿੱਛੇ ਨੂੰ ਹਟੇ ਅਤੇ ਫੇਰ ਜਦੋਂ ਲੋਕਾਂ ਦੀ ਛੱਲ ਵੱਡੀ ਹੋਈ ਉਹਨਾਂ ਨੇ ਪਥਰਾਅ ਕਰਦੇ ਹੋਏ ਪੁਲਸ ਨੂੰ ਮੂਹਰੇ ਲਾ ਲਿਆ। ਪੁਲਸ ਨੇ ਅੱਗੇ ਵਧਦੇ ਕਾਫਲਿਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕੀਤੇ। ਨੌਜਵਾਨ ਵਕਤੀ ਤੌਰ ’ਤੇ ਪਿੱਛੇ ਹਟੇ। ਫੇਰ ਹੋਰ ਵੱਡੀ ਛੱਲ ਦੇ ਰੂਪ ਵਿੱਚ ਪਥਰਾਓ ਕਰਦੇ ਅੱਗੇ ਵਧਦੇ ਗਏ। ਐਨੀ ਦੇਰ ਤੱਕ ਨਿਹੰਗ-ਸਿੰਘਾਂ ਦੇ ਘੋੜੇ ਵੀ ਆਉਣੇ ਸ਼ੁਰੂ ਹੋ ਗਏ। ਪਤਾ ਲੱਗਾ ਕਿ ਪੁਲਸੀ ਕਾਰਵਾਈ ਦੌਰਾਨ ਨਿਹੰਗਾਂ ਦਾ ਇੱਕ ਘੋੜਾ ਡਿਗ ਕੇ ਮਰ ਗਿਆ। ਇਸ ਤੋਂ ਨਿਰੰਗਾਂ ਦਾ ਗੁੱਸਾ ਸੱਤਵੇਂ ਅਸਮਾਨ ਜਾ ਚੜਿ੍ਹਆ। ਉਹਨਾਂ ਪੁਲਸੀ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾ ਕਰਦੇ ਹੋਏ। ਘੋੜਿਆਂ ਰਾਹੀਂ ਪੁਲਸ ਨੂੰ ਭਜਾਅ ਭਜਾਅ ਕੇ ਕੁੱਟਿਆ, ਪੁਲਸ ਨੂੰ ਭੱਜਣ ਅਤੇ ਲੁਕਣ ਲਈ ਕੋਈ ਥਾਂ ਨਾ ਥਿਆਵੇ। ਇੱਥੇ ਹਾਜ਼ਰ ਲੋਕਾਂ ਵਿੱਚੋਂ ਅੱਥਰੂ ਗੈਸ, ਲਾਠੀਚਾਰਜ ਜਾਂ ਪਥਰਾਓ ਦੀ ਮਾਰ ਵਿੱਚ ਕੋਈ ਵੀ ਆ ਸਕਦਾ ਸੀ, ਅਨੇਕਾਂ ਹੀ ਜਖਮੀ ਵੀ ਹੋਏ, ਪਰ ਲੋਕਾਂ ਦੇ ਕਾਫਲੇ ਵਧਦੇ ਹੀ ਗਏ। ਪੁਲਸ ’ਤੇ ਕੀਤੇ ਪਥਰਾਓ ਨੇ ਅਤੇ ਨਿਹੰਗਾਂ ਦੇ ਵਰ੍ਹਦੇ ਘੋਟਣਿਆਂ ਨੇ ਦਿੱਲੀ ਪੁਲਸ ਹੁਣ ਅੱਗੇ ਲਾਈ ਹੋਈ ਸੀ। ਜੇਕਰ ਦਿੱਲੀ ਦੀ ਪੁਲਸ ਭੱਜ ਭੱਜ ਕੇ ਆਪਣੀ ਜਾਨ ਨਾ ਬਚਾਉਂਦੀ ਤਾਂ ਇਸ ਨੂੰ ਮਾਰ ਖਾਣ ਤੋਂ ਬਚਣ ਲਈ ਗੋਲੀ ਚਲਾਉਣੀ ਪੈਣੀ ਸੀ, ਪਰ ਕਿਸਾਨਾਂ ਦੇ ਭੜਕਣ ਵਾਲੇ ਬਾਰੂਦ ਤੋਂ ਤ੍ਰਹਿੰਦੇ ਭਾਜਪਾਈ ਹਾਕਮਾਂ ਨੇ ਗੋਲੀ ਨਾ ਚਲਾਉਣ ਦੇ ਹੁਕਮ ਦੇਣ ਨੂੰ ਹੀ ਤਰਜੀਹ ਦਿੱਤੀ। ਜਦੋਂ ਨੂੰ ਟਰੈਕਟਰਾਂ ਦੇ ਨਾਲ ਬੈਰੀਕੇਡ ਹਟਾਏ ਜਾਂਦੇ ਲੋਕਾਂ ਦੇ ਕਾਫਲੇ ਭੱਜ ਭੱਜ ਕੇ ਹੀ ਅਜਾਦਪੁਰ ਮੰਡੀ ਨੇੜੇ ਪਹੁੰਚ ਚੁੱਕੇ ਸਨ। ਟਿੱਪਰ ਚਲਾਉਣ ਦੇ ਮਾਹਰ ਅਨੇਕਾਂ ਨੌਜਵਾਨਾਂ ਨੇ ਟਿੱਪਰਾਂ ਦੀਆਂ ਤਾਰਾਂ ਤੋੜ ਕੇ ਉਹਨਾਂ ਦੇ ਸਿੱਧੇ ਕੁਨੈਕਸ਼ਨ ਜੋੜ ਕੇ ਉਹਨਾਂ ਨੂੰ ਸਟਾਰਟ ਕਰ ਲਿਆ ਤੇ ਆਪਣੇ ਕਾਫਲਿਆਂ ਦੇ ਨਾਲ ਹੀ ਉਹਨਾਂ ਨੂੰ ਵੀ ਨਾਲ ਲੈ ਤੁਰੇ। ਲਾਠੀਚਾਰਜ ਦੀਆਂ ਡਾਂਗਾਂ ਖਾਣ ਵਾਲੇ ਅਨੇਕਾਂ ਨੌਜਵਾਨਾਂ ਦਾ ਗੁੱਸਾ ਪੁਲਸ ਦੀਆਂ ਬੱਸਾਂ ਭੰਨਣ ਵਿੱਚ ਵੀ ਨਿਕਲਿਆ। ਲੋਕਾਂ ਦੇ ਕਾਫਲੇ ਕਿੰਨੇ ਕੁ ਹਨ, ਅਤੇ ਇਹ ਕੀ ਕੁੱਝ ਕਰ ਸਕਦੇ ਹਨ, ਇਸ ਸਬੰਧੀ ਜਾਣਕਾਰੀ ਲੈਣ ਲਈ ਭਾਰਤੀ ਹਾਕਮਾਂ ਦੇ ਡਰੋਨ ਕੈਮਰੇ ਅਤੇ ਹੈਲੀਕਾਪਟਰ ਅਸਮਾਨ ਵਿੱਚ ਚੱਕਰ ’ਤੇ ਚੱਕਰ ਕੱਟ ਰਹੇ ਸਨ। ਲੋਕਾਂ ਦੇ ਰੋਹ ਤੋਂ ਡਰਦੇ ਹਾਕਮਾਂ ਨੇ ਦਿੱਲੀ ਪੁਲਸ ਨੂੰ ਨਾਕਿਆਂ ਤੋਂ ਦੂਰ ਹਟਣ ਲਈ ਕਹਿ ਕੇ ਇਸ ਦਾ ਬਚਾਅ ਕਰਨ ਵਿੱਚ ਆਪਣਾ ਭਲਾ ਚਾਹਿਆ।
ਜਦੋਂ ਅਜ਼ਾਦਪੁਰ ਮੰਡੀ ਦੇ ਨਾਕਿਆਂ ’ਤੇ ਤਾਇਨਾਤ ਪੁਲਸੀ ਬਲਾਂ ਨੂੰ ਕਰਨਾਲ ਬਾਈਪਾਸ ਦੇ ਤੋੜੇ ਗਏ ਨਾਕਿਆਂ ਦੀ ਖਬਰ ਮਿਲੀ ਤਾਂ ਉਸਨੇ ਸੜਕਾਂ ’ਤੇ ਟੇਢੀਆਂ ਕਰਕੇ ਲਾਈਆਂ ਬੱਸਾਂ ਨੂੰ ਪਾਸੇ ਕਰਕੇ ਆਪਣੀ ਜਾਨ ਦੀ ਸਲਾਮਤੀ ਕੀਤੀ। ਇਹ ਜਾਨਣ ਦੀ ਇੱਛਾ ਕਿ ਲਾਲ ਕਿਲੇ ਜਾਣ ਵਾਲੇ ਪਾਸੇ ਅੱਗੇ ਕਿਹੜੇ ਬੈਰੀਕੇਡਾਂ ਨੂੰ ਉਲੰਘੇਗੀ ਅਨੇਕਾਂ ਹੀ ਪੱਤਰਕਾਰਾਂ ਅਤੇ ਪਰੇਡ ਵਿੱਚ ਸ਼ਾਮਲ ਲੋਕਾਂ ਨੂੰ ਅੱਗੇ ਕਿੰਗਜ਼ ਵੇਅ ਕੈਂਪ ਵੱਲ ਲੈ ਗਈ। ਪਰ ਟਰੈਕਟਰ ਪਰੇਡ ਦਾ ਮੋੜਾ ਹੁਣ ਬਾਹਰੀ ਰਿੰਗ ਰੋਡ ’ਤੇ ਪੈ ਚੁੱਕਾ ਸੀ। ਬਾਹਰੀ ਰਿੰਗ ਰੋਡ ’ਤੇ ਟਰੈਕਟਰ ਪਰੇਡ, ਨਜ਼ਾਰਾ ਵੇਖਣ ਵਾਲਿਆਂ ਨੂੰ ਝੂਮਣ ਲਾਈ ਜਾ ਰਹੀ ਸੀ। ਖੜ੍ਹੇ ਪੈਰ ਹੀ ਦਿੱਲੀ ਵਾਸੀਆਂ ਨੇ ਕਿਸਾਨਾਂ ਲਈ ਪਾਣੀ ਦੀਆਂ ਬੋਤਲਾਂ, ਚਾਹ, ਬਿਸਕੁੱਟ, ਬਰੈਡ, ਕੇਲੇ ਅਤੇ ਫਲ-ਫਰੂਟਾਂ ਦਾ ਅਜਿਹਾ ਇੰਤਜ਼ਾਮ ਕੀਤਾ ਕਿ ਚੱਲਦੇ ਕਾਫਲਿਆਂ ਵਿੱਚੋਂ ਸ਼ਾਇਦ ਹੀ ਕੋਈ ਭੁੱਖਾ ਰਿਹਾ ਹੋਵੇਗਾ। ਨੌਜਵਾਨ ਮੁੰਡੇ-ਕੁੜੀਆਂ ਨੇ ਭੱਜ ਭੱਜ ਕੇ ਚੱਲਦੇ ਟਰੈਕਟਰਾਂ ’ਤੇ ਬੈਠੇ ਲੋਕਾਂ ਨੂੰ ਲੰਗਰ ਫੜਾਏ। ਦਿੱਲੀ ਵਾਸੀਆਂ ਨੂੰ ਟਰੈਕਟਰ ਪਰੇਡ ਕਰਨ ਵਾਲਿਆਂ ’ਤੇ ਵਿਆਹ ਦੇ ਮੇਲੀਆਂ ਵਾਂਗ ਮਾਣ ਹੋ ਰਿਹਾ ਸੀ। ਟਰੈਕਟਰਾਂ ’ਤੇ ਚੜ੍ਹੀ ਕਿਸਾਨੀ ਅਤੇ ਜਵਾਨੀ ਆਪਣੇ ਆਪ ਨੂੰ ਟੈਂਕਾਂ ’ਤੇ ਚੜ੍ਹੀ ਹੋਈ ਮਹਿਸੂਸ ਕਰਦੀ ਸੀ। ਨਿਹੰਗਾਂ ਦੇ ਘੋੜੇ ਹਵਾ ਨਾਲ ਗੱਲਾਂ ਕਰਦੇ ਉਡਦੇ ਜਾ ਰਹੇ ਸਨ। ਟਰੈਕਟਰ ਫੁੱਲ ਸਪੀਡਾਂ ’ਤੇ ਗੂੰਜਾਂ ਪਾਉਂਦੇ ਅੱਗੇ ਵਧਦੇ ਜਾ ਰਹੇ ਸਨ। ਸਾਰੇ ਹੀ ਟਰੈਕਟਰਾਂ ’ਤੇ ਔਸਤਨ 7-8 ਕਿਸਾਨ ਬੈਠੇ ਸਨ ਜਾਂ ਕਹਿ ਲਓ ਕਿ ਲਟਕਦੇ ਹੀ ਅੱਗੇ ਜਾ ਰਹੇ ਸਨ। ਕਿੰਨੀ ਹੀ ਕਿਸਾਨ ਜਨਤਾ ਜਿਹੜੀ ਟਰਾਲੀਆਂ ਵਿੱਚ ਆਈ ਸੀ, ਉਹ ਟਰੈਕਟਰਾਂ ’ਤੇ ਥਾਂ ਨਾ ਮਿਲਣ ਕਰਕੇ ਪੈਦਲ ਹੀ 40-40, 50-50 ਕਿਲੋਮੀਟਰ ਦਾ ਪੈਂਡਾ ਤਹਿ ਕਰ ਗਈ। ਬਾਹਰੀ ਰਿੰਗ ਰੋਡ ’ਤੇ ਲੋਕਤਾ ਦਾ ਇੱਕ ਹੜ੍ਹ ਆਇਆ ਹੋਇਆ ਸੀ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਸੁਨਾਮੀ ਛੱਲਾਂ ਮਾਰਦੀ ਅੱਗੇ ਵਧਦੀ ਜਾ ਰਹੀ ਸੀ।
ਜਦੋਂ ਨੂੰ ਸਿੰਘੂ ਬਾਰਡਰ ਤੋਂ ਨਾਕੇ ਭੰਨਦੀ ਕਿਸਾਨੀ ਅਤੇ ਜਵਾਨੀ ਕਰਨਾਲ ਬਾਈਪਾਸ ’ਤੇ ਪਹੁੰਚਦੀ ਤਾਂ ਗਾਜ਼ੀਪੁਰ ਬਾਰਡਰ ’ਤੇ ਲਾਲ ਕਿਲੇ ਨਜ਼ਦੀਕ ਬੈਠੀ ਕਿਸਾਨੀ ਨੇ ਪੁਲਸੀ ਨਾਕੇ ਭੰਨ ਕੇ ਲਾਲ ਕਿਲੇ ’ਤੇ ਆਪਣੇ ਅਤੇ ਪੰਥਕ ਝੰਡੇ ਝੁਲਾ ਦਿੱਤੇ। ਦਾਤੀ ਹਥੌੜੇ ਵਾਲੇ ਲਾਲ ਝੰਡੇ ਸਮੇਤ ਲਾਲ ਕਿਲੇ ਦੀ ਫਸੀਲ ’ਤੇ ਰੰਗ-ਬਰੰਗੇ ਝੰਡਿਆਂ ਦੀ ਸਤਰੰਗੀ ਪੀਂਘ ਦੇਖਣ ਵਾਲਿਆਂ ਨੂੰ ਧੂਹ ਪਾਈ ਜਾ ਰਹੀ ਸੀ। ਸਿੰਘੂ ਬਾਰਡਰ ਤੋਂ ਚੱਲੀ ਕਿਸਾਨੀ ਦੀ ਸੁਨਾਮੀ ਛੱਲ ਨੂੰ ਕਿਸਾਨ ਆਗੂਆਂ ਨੇ ਰੋਕਣ ਦੇ ਬਥੇਰੇ ਯਤਨ ਕੀਤੇ ਪਰ ਇਹ ਸੁਨਾਮੀ ਗੁਰਦੁਆਰਾ ਮਜਨੂੰ ਟਿੱਲਾ ਤੋਂ ਅੱਗੇ ਲਾਲ ਕਿਲੇ ਤੱਕ ਹੂੰਝਾ ਫੇਰ ਗਈ। ਕਿਸਾਨ ਜਥੇਬੰਦੀਆਂ ਦੇ ਜਾਬਤੇ ਵਾਲੇ ਟਰੈਕਟਰ ਤਾਂ ਭਾਵੇਂ ਬਾਹਰੀ ਰਿੰਗ ਰੋਡ ਤੋਂ ਹੀ ਮੁੜ ਰਹੇ ਸਨ, ਪਰ ਆਪਮੁਹਾਰੇ ਆਈ ਕਿਸਾਨੀ ਦੇ ਵੱਡੇ ਕਾਫਲੇ ਲਾਲ ਕਿਲੇ ਨੂੰ ਦਿੱਲੀ ਮੰਨ ਕੇ ਇੱਥੇ ਪਰੇਡ ਕਰਨ ਦੀ ਧਾਰੀਂ ਬੈਠੇ ਸਨ ਤੇ ਉਹਨਾਂ ਲਾਲ ਕਿਲੇ ਦੇ ਅੱਗੇ ਆਪਣੇ ਮਨ ਦੀ ਖੁਸ਼ੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਨਾਲ ਬਾਘੀਆਂ ਪਾ ਕੇ ਕਿਲਕਾਰੀਆਂ ਮਾਰ ਕੇ ਪੂਰੀ ਕੀਤੀ।
ਚਾਰ ਕੁ ਵਜਦੇ ਨੂੰ ਭਾਵੇਂ ਗਾਜ਼ੀਪੁਰ ਤੋਂ ਆਈ ਕਿਸਾਨੀ ਅਤੇ ਜਵਾਨੀ ਦਾ ਵੱਡਾ ਹਿੱਸਾ ਵਾਪਸ ਜਾ ਚੁੱਕਿਆ ਹੋਵੇ, ਪਰ ਐਨੇ ਅਰਸੇ ਵਿੱਚ ਦਿੱਲੀ ਦਹਿ-ਹਜ਼ਾਰਾਂ ਦੀ ਗਿਣਤੀ ਵਿੱਚ ਲਾਲ ਕਿਲੇ ਪਹੁੰਚ ਕੇ ਆਪਣੇ ਮਨ ਦੀਆਂ ਰੀਝਾਂ ’ਚ ਝੂਮ ਰਹੀ ਸੀ। ਇਹ ਕਿਸੇ ਮੇਲੇ ਵਰਗਾ ਦ੍ਰਿਸ਼ ਨਜ਼ਰ ਆ ਰਿਹਾ ਸੀ। ਲੋਕਾਂ ਵਿੱਚ ਕੋਈ ਚਾਅ ਸੀ, ਕੋਈ ਹੁਲਾਰ ਸੀ। ਲਾਲ ਕਿਲੇ ਦੀ ਫਸੀਲ ’ਤੇ ਝੁੱਲੇ ਤਾਂ ਕਿਸਾਨੀ ਅਤੇ ਪੰਥ ਦੇ ਝੰਡੇ ਸਨ, ਪਰ ਦਿੱਲੀ ਦੀ ਜਾਮਾ ਮਸਜਿਦ ਦੇ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪੰਥਕ ਝੰਡੇ ਵੀ ਆਪਣੇ ਹੀ ਝੂਲਦੇ ਪ੍ਰਤੀਤ ਹੋ ਰਹੇ ਸਨ, ਉਹ ਖੁਸ਼ੀ ਵਿੱਚ ਖੀਵੇ ਹੋਏ ਹੁੱਬ ਹੁੱਬ ਕੇ ਆਪਣੇ ਵਲਵਲਿਆਂ ਨੂੰ ਦੱਸ ਰਹੇ ਸਨ ਕਿ ਅੱਜ ਤਾਂ ਨਜ਼ਾਰਾ ਹੀ ਆ ਗਿਆ, ਅੱਜ ਦਾ ਦਿਨ ਜ਼ਿੰਦਗੀ ’ਚ ਕਦੇ ਭੁੱਲੇਗਾ ਨਹੀਂ।
ਦਿੱਲੀ ਪੁਲਸ ਨੂੰ ਭਾਵੇਂ ਬਾਰੂਦੀ ਅੰਬਾਰ ਬਣੇ ਕਿਸਾਨੀ ਰੋਹ ’ਤੇ ਗੋਲੀ ਨਾ ਦਾਗ਼ਣ ਦੇ ਹੁਕਮ ਕੀਤੇ ਹੋਏ ਸਨ, ਪਰ ਜਦੋਂ ਕਿਸਾਨਾਂ ਦੇ ਕਾਫਲੇ ਅੱਗੇ ਤੋਂ ਅੱਗੇ ਵਧਦੇ ਜਾ ਰਹੇ ਸਨ ਤਾਂ ਇਹ ਕੁੱਝ ਭਾਜਪਾ ਦੇ ਆਗੂਆਂ ਅਤੇ ਵਿਰਲੇ-ਟਾਵੇਂ ਪੁਲਸੀ ਜਵਾਨਾਂ ਵਿੱਚ ਬੁਖਲਾਹਟ ਅਤੇ ਘਬਰਾਹਟ ਪੈਦਾ ਕਰਦਾ ਜਾ ਰਿਹਾ ਸੀ। ਭਾਜਪਾ ਦੇ ਆਗੂਆਂ ਨੇ ਭਾਵੇਂ ਗਾਜ਼ੀਪੁਰ ਬਾਰਡਰ ’ਤੇ ਸਿੱਧੀ ਮੱਥੇ ਵਿੱਚ ਗੋਲੀ ਮਾਰ ਕੇ ਇੱਕ ਨੌਜਵਾਨ ਕਿਸਾਨ ਨਵਰੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ, ਪਰ ਕਿਸਾਨ ਕਾਫਲੇ ਹੋਰ ਤੋਂ ਹੋਰ ਰੋਹਲੇ ਹੁੰਦੇ ਅੱਗੇ ਹੀ ਅੱਗੇ ਵਧਦੇ ਗਏ। ਦਿੱਲੀ ਦੇ ਲਾਲ ਕਿਲੇ ਵਿੱਚ ਦਾਖਲੇ ਮੌਕੇ ਵੀ ਕਿਸਾਨੀ ਰੋਹ ਤੋਂ ਤ੍ਰਿਬਕੇ ਕਿਸੇ ਫੌਜੀ ਜਵਾਨ ਵੱਲੋਂ ਬੁਖਲਾਹਟ ਵਿੱਚ ਗੋਲੀ ਚਲਾਏ ਜਾਣ ਨਾਲ ਇੱਕ ਪ੍ਰਦਰਸ਼ਨਕਾਰੀ ਜਖਮੀ ਹੋ ਗਿਆ ਸੀ। ਉਸ ਫੌਜੀ ਨੇ ਭਾਵੇਂ ਅਨੇਕਾਂ ਗੋਲੀਆਂ ਚਲਾਈਆਂ, ਪਰ ਲੋਕਾਂ ਦਾ ਗੁੱਸਾ ਠੰਢਾ ਹੋਣ ਦੀ ਥਾਂ ਹੋਰ ਭੜਕ ਉੱਠਿਆ। ਲੋਕਾਂ ਨੇ ਆਪਣੇ ਝੰਡਿਆਂ ਦੇ ਡੰਡਿਆਂ ਨਾਲ ਫੌਜੀ ਬਲਾਂ ਦੀ ਉਹ ਕੰਮਬਖਤੀ ਲਿਆਂਦੀ ਕਿ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭੇ। ਲੋਕਾਂ ਦੀ ਭੀੜ ਨੇ ਜਦੋਂ ਮੋੜਵਾਂ ਹਮਲਾ ਕੀਤਾ ਤਾਂ ਫੌਜੀ ਬਲਾਂ ਦੀ ਵਾਹਰ ਲਾਲ ਕਿਲੇ ਦੀ ਖਾਈ ਦੇ ਨਾਲ ਲੱਗਦੀ ਲੋਹੇ ਦੀ ਵਾੜ ਨਾਲ ਜਾ ਟਕਰਾਈ। ਲੋਹੇ ਦੀ ਵਾੜ ਫੌਜੀਆਂ ਦੀ ਵਾਹਰ ਦਾ ਦਬਾਅ ਨਾ ਝੱਲਦੀ ਹੋਈ ਟੁੱਟ ਗਈ ਅਤੇ ਸੈਂਕੜੇ ਹੀ ਫੌਜੀ ਬਲ ਉੱਥੇ ਲੋਟਣੀਆਂ ਖਾਂਦੇ ਖਾਈ ਵਿੱਚ ਜਾ ਡਿਗੇ।
ਲੋਕਾਂ ਦੀ ਭੀੜ ਨੇ ਜਦੋਂ ਮੋੜਵਾਂ ਹਮਲਾ ਹੋਰ ਤੇਜ ਕੀਤਾ ਤਾਂ ਕਿੰਨੇ ਹੀ ਪੁਲਸੀਏ ਲਾਲ ਕਿਲੇ ਦੇ ਸਾਹਮਣੇ ਟਿੱਕਟ ਘਰ ਵਿੱਚ ਆਪਣੀ ਜਾਨ ਬਚਾਉਣ ਲਈ ਜਾ ਲੁਕੇ, ਜਿਹਨਾਂ ਨੂੰ ਬਾਅਦ ਵਿੱਚ ਕੁੱਝ ਆਗੂਆਂ ਨੇ ਆਪਣੀ ਪਹਿਲਕਦਮੀ ਨਾਲ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਬਾਅਦ ਵਿੱਚ ਫੌਜੀ ਬਲਾਂ ਦੇ ਹਮਲੇ ਅਤੇ ਉਹਨਾਂ ਉੱਤੇ ਮੋੜਵੇਂ ਹਮਲੇ ਹੁੰਦੇ ਰਹੇ। ਭਗਦੜ ਮੱਚਦੀ ਰਹੀ। ਪਰ ਲੋਕਾਂ ਦਾ ਰੋਹ ਵਧਦਾ ਹੀ ਵਧਦਾ ਜਾ ਰਿਹਾ ਸੀ। ਪਤਾ ਲੱਗਾ ਕਿ ਟਰੈਕਟਰਾਂ ’ਤੇ ਜਦੋਂ ਲੋਕ ਆਏ ਤਾਂ ਉਹਨਾਂ ਲਾਲ ਕਿਲੇ ਦੇ ਬਾਹਰਵਾਰ ਜਿਹੜੀਆਂ ਲੋਹੇ ਦੇ ਜੰਗਲਿਆਂ ਦੀਆਂ ਰੋਕਾਂ ਲੱਗੀਆਂ ਹੋਈਆਂ ਸਨ, ਉਹਨਾਂ ਨੂੰ ਟਰੈਕਟਰਾਂ ਦੀਆਂ ਟੱਕਰਾਂ ਮਾਰ ਮਾਰ ਕੇ ਤੋੜ ਦਿੱਤਾ ਗਿਆ ਸੀ। ਚੰਡੀਗੜ੍ਹ ਤੋਂ ਆਏ ਵਿਦਿਆਰਥੀਆਂ ਦੀ ਇੱਕ ਟੋਲੀ ਵੀ ਉੱਥੇ ਹਾਜ਼ਰ ਸੀ। ਕੋਈ ਕਹਿੰਦਾ ਲਾਲ ਕਿਲੇ ਦੇ ਬਾਹਰਲੇ ਲੋਹੇ ਦੇ ਗੇਟ ਨੂੰ ਵੀ ਟਰੈਕਟਰਾਂ ਨਾਲ ਤੋੜਿਆ ਗਿਆ, ਕੋਈ ਕਹਿੰਦਾ ਕਿ ਮੁੰਡਿਆਂ ਨੇ ਗੇਟ ਦੇ ਉਪਰੋਂ ਦੀ ਖਾਲੀ ਥਾਂ ਰਾਹੀਂ ਦਾਖਲ ਹੋ ਕੇ ਆਪ ਗੇਟ ਖੋਲ੍ਹਿਆ। ਚਾਰ ਵਜੇ ਦੇ ਕਰੀਬ ਲਾਲ ਕਿਲੇ ਦੇ ਬਾਹਰਲੇ ਲੋਹੇ ਦੇ ਗੇਟ ਤੋਂ ਅੰਦਰ ਅਤੇ ਵੱਡੇ ਗੇਟ ਦੇ ਬਾਹਰ ਲੋਕਾਂ ਦਾ ਬਹੁਤ ਵੱਡਾ ਹਜੂਮ ਖੜ੍ਹਾ ਸੀ।
ਲੋਕਾਂ ਦਾ ਵਧਦਾ ਇਕੱਠ ਲਾਲ ਕਿਲੇ ਦੇ ਅੰਦਰ ਅਤੇ ਉਸਦੀ ਫਸੀਲ ’ਤੇ ਚੜ੍ਹਨ ਲਈ ਪੌੜੀਆਂ ਦੇ ਅੱਗੇ ਦੀਵਾਰ ਬਣ ਕੇ ਖੜ੍ਹੇ ਪੰਥਕ ਜੱਥਿਆਂ ਨਾਲ ਕਸ਼ਮਕਸ਼ ਕਰ ਰਿਹਾ ਸੀ ਕਿ ਉਸ ਨੂੰ ਲਾਲ ਕਿਲੇ ਦੇ ਅੰਦਰ ਅਤੇ ਫਸੀਲ ਉੱਤੇ ਚੜ੍ਹਨ ਦਿੱਤਾ ਜਾਵੇ। ਪਰ ਪੰਥਕ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਦੀਵਾਰ ਉਹਨਾਂ ਨੂੰ ਅੱਗੇ ਨਹੀਂ ਸੀ ਜਾਣ ਦੇ ਰਹੇ, ਉਹਨਾਂ ਨੂੰ ਖਤਰਾ ਸੀ ਕਿ ਇਸ ਹਜ਼ੂਮ ਵਿੱਚ ਆਰ.ਐਸ.ਐਸ., ਭਾਜਪਾ ਅਤੇ ਕੇਂਦਰੀ ਹਕੂਮਤ ਦੀਆਂ ਏਜੰਸੀਆਂ ਦੇ ਆਪਣੇ ਬੰਦਿਆਂ ਦੀ ਸ਼ਮੂਲੀਅਤ ਹੋ ਸਕਦੀ ਹੈ, ਜੋ ਇਸ ਘੋਲ ਦੌਰਾਨ ਪੁਲਿਸ ਤੇ ਲੋਕਾਂ ਦਾ ਟਕਰਾਅ ਦਿਖਾ ਕੇ ਘੋਲ ਨੂੰ ਬਦਨਾਮ ਕਰਨ ਤੇ ਜਬਰ ਲਈ ਰਾਹ ਖੋਲ੍ਹਿਆ ਜਾ ਸਕਦਾ ਹੈ। ਇਸ ਕਰਕੇ ਉਹ ਬਹੁਤ ਜੱਦੋਜਹਿਦ ਨਾਲ ਉਹਨਾਂ ਨੂੰ ਲਾਲ ਕਿਲੇ ਦੇ ਅੰਦਰ ਫਸੀਲ ਦੇ ਉੱਪਰ ਜਾਣ ਤੋਂ ਰੋਕ ਰਹੇ ਸਨ। ਇਸੇ ਹੀ ਸਮੇਂ ’ਤੇ ਲਾਲ ਕਿਲੇ ਦੀ ਫਸੀਲ ’ਤੇ ਚੜ੍ਹਦੀਆਂ ਪੌੜੀਆਂ ਨੂੰ ਸਟੇਜ ਬਣਾਈ ਬੈਠੇ ਆਗੂਆਂ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਕਿ ਇਹ ਸਮਾਂ ਬਹੁਤ ਖਤਰਨਾਕ ਹੈ। ਪਹਿਲਾਂ ਇੱਥੇ ਗੋਲੀ ਚੱਲ ਕੇ ਹਟੀ ਹੈ, ਲਾਠੀਚਾਰਜ ਹੋਏ ਹਨ, ਅਗਾਂਹ ਵੀ ਅਜਿਹਾ ਕੁੱਝ ਹੋ ਸਕਦਾ ਹੈ। ਜਿਸ ਕਿਸੇ ਨੂੰ ਵੀ ਆਪਣੀ ਜਾਨ ਪਿਆਰੀ ਹੈ, ਉਹ ਇੱਥੋਂ ਬਾਹਰ ਚਲੇ ਜਾਵੇ, ਜਿਸ ਨੇ ਆਪਣੀ ਜਾਨ ਦੀ ਬਾਜੀ ਲਾਉਣੀ ਹੈ, ਉਹ ਖੜ੍ਹਾ ਰਹੇ। ਇਹ ਫੁਰਮਾਨ ਜਾਰੀ ਹੋਣ ’ਤੇ ਕੁੱਝ ਕੁ ਲੋਕ ਬਾਹਰ ਵੱਲ ਚਲੇ ਗਏ, ਪਰ ਬਹੁਤੇ ਉੱਥੇ ਹੀ ਖੜ੍ਹੇ ਕਿਸੇ ਵੀ ਅਣਹੋਣੀ ਨੂੰ ਸਿਰ-ਮੱਥੇ ਝੱਲਣ ਲਈ ਤਿਆਰ ਸਨ। ਥੋੜ੍ਹੀ ਦੇਰ ਬਾਅਦ ਅਸਲ ਹਕੀਕਤ ਸਾਹਮਣੇ ਆ ਗਈ। ਉਹ ਹਕੀਕਤ ਸੀ ਲਾਲ ਕਿਲੇ ਦੇ ਵੱਡੇ ਗੇਟ ਦੇ ਉੱਪਰ ਝੂਲਦੇ ਤਿਰੰਗੇ ਦੇ ਨਾਲ ਪੰਥਕ ਝੰਡੇ ਲਹਿਰਾਏ ਜਾਣ ਦੀ। ਲਾਲ ਕਿਲੇ ਦੇ ਵੱਡੇ ਗੇਟ ਤੋਂ ਜਦੋਂ ਉੱਪਰ ਨੂੰ ਨਿਗਾਹ ਮਾਰੀ ਗਈ ਤਾਂ ਦੇਖਿਆ ਜਾ ਸਕਦਾ ਸੀ ਇੱਕ ਇੱਕ ਕਰਕੇ ਪੰਜ ਨੌਜਵਾਨ ਜਿਹਨਾਂ ਵਿੱਚੋਂ ਤਿੰਨ ਸਿੱਖੀ ਸਰੂਪ ਵਿੱਚ ਸਨ ਅਤੇ ਦੋ ਮੋਨੇ ਸਨ, ਉਹ ਤਿਰੰਗੇ ਝੰਡੇ ਦੇ ਨਾਲ ਹੀ ਪੰਥਕ ਝੰਡੇ ਵੀ ਲਹਿਰਾ ਰਹੇ ਸਨ। ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਅਰਿਆਂ ਨਾਲ ਪੰਡਾਲ ਗੂੰਜ ਉੱਠਿਆ ਸੀ। ਦੇਖਦੇ ਹੀ ਦੇਖਦੇ ਲਾਲ ਕਿਲੇ ਦੇ ਮਿਨਾਰਾਂ ਦੇ ਨਾਲ ਕੁੱਝ ਹੋਰ ਸਿੱਖ ਨੌਜਵਾਨ ਵੀ ਭੰਗੜੇ ਪਾਉਂਦੇ ਵਿਖਾਈ ਦਿੱਤੇ। ਇਹ ਉਹ ਲੋਕ ਸਨ, ਜਿਹਨਾਂ ਨੂੰ ਨੀਮ-ਫੌਜੀ ਬਲਾਂ ਨੇ ਲੋਕਾਂ ਦੇ ਵਧਦੇ ਰੋਹ ਅੱਗੇ ਬੇਵਸ ਹੋ ਕੇ ਆਪਣੇ ਝੰਡੇ ਝੁਲਾਉਣ ਦੀ ਛੋਟ ਦਿੱਤੀ ਸੀ। ਜਦੋਂ ਨੂੰ ਲਾਲ ਕਿਸੇ ਦੇ ਮੁੱਖ ਗੇਟ ’ਤੇ ਪੰਥਕ ਝੰਡੇ ਝੁਲਾਉਣ ਤੋਂ ਬਾਅਦ ਨੌਜੁਆਨ ਹੇਠਾਂ ਉੱਤਰਦੇ, ਓਨੀ ਦੇਰ ਤੱਕ ਲਾਲ ਕਿਲੇ ਦੀ ਫਸੀਲ ਦੀਆਂ ਪੌੜੀਆਂ ’ਤੇ ਬੈਠੇ ਸਿੱਖ ਆਗੂ ਆਪਣੇ ਵਿਚਾਰ ਦੱਸ ਰਹੇ ਸਨ ਕਿ ਹੁਣ ਸ਼ਾਂਤੀ ਬਣਾ ਕੇ ਰੱਖੀ ਜਾਵੇ। ਇਹ ਜਿਹੜੀ ਜਿੱਤ ਹੋਈ ਹੈ, ਇਹ ਕਿਸੇ ਇੱਕ ਦੀ ਨਹੀਂ ਬਲਕਿ ਸਾਰੇ ਹੀ ਲੋਕਾਂ ਦੀ ਜਿੱਤ ਹੈ। ਬਾਅਦ ਵਿੱਚ ਪੰਥਕ ਜਥੇਬੰਦੀਆਂ ਦੇ ਆਗੂ ਲੋਕਾਂ ਦੇ ਘੇਰੇ ਨੂੰ ਸਮੇਟਦੇ ਹੋਏ ਲੋਕਾਂ ਨੂੰ ਬਾਹਰ ਲੈ ਕੇ ਆਏ। ਪਰ ਆਮ ਲੋਕਾਂ ਦੇ ਜਿੰਨੇ ਹਿੱਸੇ ਬੇਪ੍ਰਵਾਹੀ ਨਾਲ ਲਾਲ ਕਿਲੇ ਦੇ ਅੰਦਰ ਦਾਖਲ ਹੋ ਚੁੱਕੇ ਸਨ, ਉਹਨਾਂ ਵਿੱਚੋਂ ਕੁੱਝ ਨਾ ਕੁੱਝ ਦੇ ਲਾਲ ਕਿਲੇ ਵਿੱਚ ਘਿਰ ਜਾਣ ਦੀ ਗੁੰਜਾਇਸ਼ ਪਰਤੱਖ ਪਈ ਸੀ।
ਦਿਨ ਦੇ ਛਿਪਾਅ ਦੇ ਨਾਲ ਟਰੈਕਟਰ ’ਤੇ ਟਰੈਕਟਰ ਚੜ੍ਹੇ ਆ ਰਹੇ ਸਨ, ਦਿੱਲੀ ਦੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ। ਲਾਲ ਕਿਲੇ ਦੇ ਸਾਹਮਣੇ ਵਾਲਾ ਮੈਦਾਨ ਕਿਸੇ ਵੱਡੇ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ। ਟਰੈਕਟਰਾਂ ਦੀ ਆਮਦ ਦੇਖ ਕੇ ਇਉਂ ਜਾਪਦਾ ਸੀ ਕਿ ਜਿਵੇਂ ਲੋਕਾਂ ਨੇ ਲਾਲ ਕਿਲੇ ਦੇ ਅੱਗੇ ਵੀ ਉਵੇਂ ਹੀ ਡੇਰੇ ਲਾਉਣ ਦਾ ਮਨ ਬਣਾਇਆ ਹੋਵੇ, ਜਿਵੇਂ ਉਹ ਸਿੰਘੂ ਬਾਰਡਰ ਸਮੇਤ ਹੋਰਨਾਂ ਬਾਰਡਰਾਂ ’ਤੇ ਆਪਣੇ ਡੇਰੇ ਜਮਾਈ ਬੈਠੇ ਸਨ। ਦਿੱਲੀ ਦੇ ਲੋਕਾਂ ਦਾ ਤਾਂਤਾ ਲਗਾਤਾਰ ਜਾਰੀ ਸੀ। ਪਰ ਇਸੇ ਹੀ ਸਮੇਂ ਭਾਰਤੀ ਹਾਕਮਾਂ ਨੇ ਬਹੁਤ ਵੱਡੀ ਪੱਧਰ ’ਤੇ ਫੌਜੀ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਸੀ। ਕੋਈ ਕਹਿ ਰਿਹਾ ਸੀ ਕਿ 17 ਬਟਾਲੀਅਨਾਂ ਬੀ.ਐਸ.ਐਫ. ਦੀਆਂ ਦਿੱਲੀ ਵਿੱਚ ਭੇਜੀਆਂ ਜਾ ਰਹੀਆਂ ਹਨ। ਫੌਜੀ ਬਲ ਲਾਲ ਕਿਲੇ ਦੇ ਹੋਰਨਾਂ ਰਸਤਿਆਂ ਰਾਹੀਂ ਦਾਖਲ ਹੋ ਕੇ ਲਾਲ ਕਿਲੇ ਦੇ ਚਾਂਦਨੀ ਚੌਕ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਸਨ ਅਤੇ ਦਿੱਲੀ ਦੀਆਂ ਸਾਰੀਆਂ ਹੀ ਸੜਕਾਂ ਉੱਤੇ ਫੌਜੀ ਬਲਾਂ ਦੀ ਵਧਦੀ ਨਫਰੀ ਪ੍ਰਤੱਖ ਜ਼ਾਹਰ ਹੋ ਰਹੀ ਸੀ। ਫੌਜੀ ਬਲਾਂ ਨੇ ਆਪਣੀ ਹੋਂਦ ਵਧਾਉਂਦੇ ਹੋਏ ਲਾਲ ਕਿਲੇ ਪਹੁੰਚੇ ਲੋਕਾਂ ਦਾ ਘੇਰਾ ਘਟਾਉਣਾ ਸ਼ੁਰੂ ਕੀਤਾ। -0-

22/03/2021

ਕਣਕਾਂ ਹੋ ਚੱਲੀਆਂ ਸੁਨਹਿਰੀ

20/03/2021

ਵਿਰਾਸਤ

ਬਾਹਰਲੇ ਦੇਸ਼ਾਂ ਤੋਂ ਕਮਾ ਕੇ ਲਿਆਂਦੇ ਪੰਜਾਬੀਆਂ ਦੇ ਪੈਸੇ ਉੱਤੇ ਸਰਕਾਰ ਦਾ ਨਜ਼ਰੀਆ ਨਿੰਦਣਯੋਗ:- ਕੇਂਦਰੀ ਸਿੰਘ ਸਭਾਚੰਡੀਗੜ੍ਹ, 22 ਦਸੰਬਰ (2020) ...
22/12/2020

ਬਾਹਰਲੇ ਦੇਸ਼ਾਂ ਤੋਂ ਕਮਾ ਕੇ ਲਿਆਂਦੇ ਪੰਜਾਬੀਆਂ ਦੇ ਪੈਸੇ ਉੱਤੇ ਸਰਕਾਰ ਦਾ ਨਜ਼ਰੀਆ ਨਿੰਦਣਯੋਗ:- ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 22 ਦਸੰਬਰ (2020) ਕਿਸਾਨ ਮੋਰਚੇ ਨੂੰ ਤੋੜਨ ਲਈ ਮੋਦੀ ਸਰਕਾਰ ਨੇ ਨਵਾਂ ਹੱਥਕੰਡਾ ਚਲਾਇਆ ਕਿ ਬਾਹਰੋਂ ਆਏ ਪੰਜਾਬੀਆਂ ਦੇ ਪੈਸੇ ਨੂੰ ਬੈਂਕਾਂ ਵਿੱਚੋਂ ਕਢਵਾਉਣ ਤੋਂ ਪਹਿਲਾਂ ਸਬੂਤ ਮੰਗੇ ਜਾ ਰਹੇ ਹਨ। ਜਿਸ ਕਰਕੇ, ਪਿੰਡਾਂ ਦੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਇਕੱਠੇ ਹੋਏ ਸਿੱਖ ਬੁਧੀਜੀਵੀਆਂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਸੰਘਰਸ਼ ਕਰਦੇ ਕਿਸਾਨਾਂ ਨੂੰ ‘ਖਾਲਿਸਤਾਨੀ’ ਅੱਤਵਾਦੀ ਅਤੇ ਫਿਰ ਨਕਸਲਵਾੜੀ, ਚੀਨ ਪਾਕਿਸਤਾਨ ਦੇ ਏਜੰਟ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹਨਾਂ ਨੂੰ ਆਰਥਿਕ ਤੌਰ ਉੱਤੇ ਤੋੜਨ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਦੇਸ਼ਾਂ ਵਿੱਚੋਂ ਕਮਾਏ ਪੈਸੇ ਨੂੰ ਬੈਂਕਾਂ ਵਿੱਚੋਂ ਕਢਵਾਉਣ ਉੱਤੇ ਪਾਬੰਦੀਆਂ ਲਾ ਦਿੱਤੀਆਂ ਹਨ। ਅਜਿਹੇ ਗੈਰ-ਜਮਹੂਰੀ ਕਦਮਾਂ ਨੇ ਮੋਦੀ ਸਰਕਾਰ ਦੇ ਫਾਸ਼ੀਵਾਦ ਅਤੇ ਤਾਨਾਸ਼ਾਹੀ ਚਿਹਰੇ-ਮੋਹਰੇ ਨੂੰ ਸਾਹਮਣੇ ਲਿਆ ਦਿੱਤਾ ਹੈ। ਪਰ ਅਜਿਹੇ ਹੱਥਕੰਡੇ ਰਾਹੀਂ ਸਰਕਾਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਨਹੀਂ ਕਰ ਸਕਦੀ ਸਗੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਲੱਖਾਂ ਕਿਸਾਨਾਂ ਦੇ ਹੌਸਲੇ ਦਿਨ-ਬਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੁਰਾਣੀਆਂ ਚਾਲਾਂ ਜਿਵੇਂ ਸਮਾਜ ਨੂੰ ਫਿਰਕੂ ਲੀਹਾਂ ਉਤੇ ਵੰਡਣਾ, ਅਤੇ ਸ਼ਾਂਤਮਈ ਸੰਘਰਸ਼ਾਂ ਨੂੰ ਬਦਨਾਮ ਕਰਕੇ, ਭਾਰਤੀ ਲੋਕਾਂ ਨੂੰ ਗੁਮਰਾਹ ਕਰਨਾ, ਹੁਣ ਚਲ ਨਹੀਂ ਸਕਦੀਆਂ। ਸਰਕਾਰ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਹੁਣ ਤੱਕ ਫੇਲ੍ਹ ਹੋ ਚੁੱਕੀਆਂ ਹਨ। ਜਿਸ ਕਰਕੇ, ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਕਰੇ ਅਤੇ ਦੇਸ਼ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਦਾ ਸਬੂਤ ਦੇਵੇ।

ਕਿਸਾਨੀ ਸੰਘਰਸ਼ ਹੁਣ ਮੋਦੀ ਸਰਕਾਰ ਦੇ ਲੋਕ-ਵਿਰੋਧੀ ਨੀਤੀ ਵਿਰੁੱਧ ਗੁੱਸਾ ਅਤੇ ਜਦੋ-ਜਹਿਦ ਦਾ ਉਘੜਵਾ ਚਿਹਰਾ ਹੈ। ਇਹ ਸੰਘਰਸ਼ ਹੁਣ ਸਾਰੇ ਦੇਸ਼ ਦੇ ਦੱਬੇ-ਕੁੱਚਲੇ ਲੋਕਾਂ ਦੀ ਬੰਦ-ਖਲਾਸੀ ਦੀ ਲੜਾਈ ਦਾ ਪ੍ਰਤੀਕ ਹੈ, ਜਿਸਨੂੰ ਪੁਰਾਣੇ ਸਰਕਾਰੀ ਹੱਥਕੰਡਿਆਂ ਨਾਲ ਹਰਾਇਆ ਨਹੀਂ ਜਾ ਸਕੇਗਾ।

ਸਿੱਖ ਬੁੱਧੀਜੀਵੀਆਂ ਨੇ ਸੰਘਰਸ਼ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਚਾਲਾਂ ਨੂੰ ਸਮਝਦੇ ਹੋਏ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਆਰ-ਪਾਰ ਦੀ ਲੜਾਈ ਉੱਤੇ ਕਾਇਮ ਰਹਿਣ। ਸਾਰੇ ਪੰਜਾਬੀ, ਬਹੁਗਿਣਤੀ ਦੇਸ਼ਵਾਸੀ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਉਹਨਾਂ ਨੂੰ ਪੂਰਨ ਸਮਰਥਨ ਦੇ ਰਹੇ ਹਨ। ਮੋਦੀ ਸਰਕਾਰ ਹੁਣ ਲੰਬਾ ਸਮਾਂ ਲੋਕਾਂ ਦੀ ਇੱਕਜੁੱਟਤਾ ਅੱਗੇ ਅੜ ਨਹੀਂ ਸਕੇਗੀ। ਇੰਨੇ ਵੱਡੇ ਸੰਘਰਸ਼ ਵਿੱਚ ਵੱਖ-ਵੱਖ ਸੁਰਾਂ ਅਤੇ ਵਿਚਾਰਾਂ ਦਾ ਪ੍ਰਗਟਾਵਾ ਮੋਰਚੇ ਦੀ ਕਮਜ਼ੋਰੀ ਨਹੀਂ ਬਲਕਿ ਜਮਹੂਰੀਅਤ ਅਸੂਲਾਂ ਅਨੁਸਾਰ ਵਡੇਰੀ ਏਕਤਾ ਲਈ ਇੱਕ-ਸੁਰਤਾ ਇੱਕ ਸ਼ੁਭ ਚਿੰਨ ਹੈ।

ਇਸ ਸਾਂਝੇ ਬਿਆਨ ਵਿੱਚ ਡਾ. ਪਿਆਰੇ ਲਾਲ ਗਰਗ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਉਘੇ-ਲੇਖਕ ਰਾਜਵਿੰਦਰ ਸਿੰਘ ਰਾਹੀ, ਇੰਜੀਨੀਅਰ ਗੁਰਪਾਲ ਸਿੰਘ ਸਿੱਧੂ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਪ੍ਰੋਫੈਸਰ ਮਨਜੀਤ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਅਜੈਪਾਲ ਸਿੰਘ ਬਰਾੜ (ਲੇਖਕ), ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਸ਼ਾਮਿਲ ਹਨ।



ਜ਼ਾਰੀ ਕਰਤਾ:- ਖੁਸ਼ਹਾਲ ਸਿੰਘ, ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, 9316107093

17/12/2020

ਦਿੱਲੀ ਕਿਸਾਨ ਮੋਰਚੇ ਵਾਲੇ ਭਰਾਓ ਇਸ ਹਫਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜੋ ਜਬਰ ਉੱਤੇ ਸਬਰ ਦੀ ਜਿੱਤ ਦਾ ਪ੍ਰਤੀਕ ਹੈ। ਮੋਦੀ ਸਰਕਾਰ ਦੇ ਜਬਰ ਵਿਰੁੱਧ ਸਭ ਨੇ ਰਲ ਮਿਲਕੇ ਮਨਾਉਣਾ ਹੈ ਦਿੱਲੀ ਬਾਰਡਰਾਂ "ਤੇ

17/12/2020

ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਭਾਰਤੀ ਕਿਸਾਨੀ ਨੂੰ ਮੌਤ ਦੀ ਸਜਾ ਦੇ ਦਿੱਤੀ ਹੈ। ਮੋਦੀ ਸਰਕਾਰ ਕਿਸਾਨਾਂ ਤੋਂ ਕੇਵਲ ਰਾਇ ਮੰਗ ਰਹੀ ਹੈ ਉਨ੍ਹਾਂ ਨੇ ਗੋਲ਼ੀ ਨਾਲ ਜਾਂ ਫਾਂਸੀ ਨਾਲ ਮਰਨਾ ਹੈ-ਪੀ ਸਾਂਈਨਾਥ

15/12/2020

ਕਿਸਾਨ ਅੰਦੋਲਨ ਦਾ ਅਗਲਾ ਵੱਡਾ ਕਦਮ ਹਰਿਆਣਾ ਦੇ ਕਿਸਾਨਾਂ ਦੀ ਏਕਤ ਦੇ ਹੱਥ ਚ ਹੈ ਉਹ ਦੁਯਸ਼ੰਤ ਚੌਟਾਲਾ ਨੂੰ ਮਨੋਹਰ ਲਾਲ ਖੱਟਰ ਸਰਕਾਰ ਚੋਂ ਬਾਹਰ ਕੱਢਕੇ ਖੱਟਰ ਦਾ ਤਖਤਾ ਕਦੋਂ ਮੂਧਾ ਮਾਰਦੇ ਹਨ।

25/11/2020

ਮੁੱਖ ਮੰਤਰੀ ਖੱਟਰ ਬਣਿਆ ਭਜਨ ਲਾਲ: ਹਰਿਆਣਾ ਬਾਰਡਰ ਸੀਲ ਕਰਨਾ ਗੈਰ ਜਮਹੂਰੀ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 25 ਨਵੰਬਰ (2020) ਦਿੱਲੀ ਨੂੰ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਬਾਰਡਰ ਨੂੰ ਸੀਲ ਕਰਨਾ ਇੱਕ ਗੈਰ ਜਮਹੂਰੀ ਅਤੇ ਤਾਨਾਸ਼ਾਹੀ ਕਦਮ ਹੈ ਜਿਸ ਦੇ ਨਾਲ ਦੇਸ਼ ਲਈ ਅਣਸੁਖਾਵੇ ਦੁਰਗਾਮੀ ਸਿੱਟੇ ਨਿਕਲ ਸਕਦੇ ਹਨ। ਕੇਂਦਰੀ ਸਿੰਘ ਸਭਾ ਨਾਲ ਜੁੜ੍ਹੇ ਸਿੱਖ ਚਿੰਤਕਾਂ ਨੇ ਕਿਹਾ ਹੈ ਦਿੱਲੀ ਹਾਕਮਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਹਰਿਆਣਾ ਪੁਲੀਸ ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਰੋਕ ਕੇ ਉਹਨਾਂ ਨੂੰ ਟਕਰਾ ਅਤੇ ਹਿੰਸਾ ਵੱਲ ਧੱਕ ਰਹੇ ਹਨ ਤਾਂ ਕਿ ਸਟੇਟ ਮਸ਼ੀਨਰੀ ਨੂੰ ਮੁਜ਼ਾਹਰਾਕਾਰੀ ਉੱਤੇ ਤਸੱਦਦ ਕਰਨ ਦਾ ਮੌਕਾ ਮਿਲ ਸਕੇ।

ਸਿਆਸਤ ਪ੍ਰੇਰਤ ਅਜਿਹੇ ਦਾਅ-ਪੇਚ ਮੁੱਖ ਮੰਤਰੀ ਭਜਨ ਲਾਲ ਨੇ 1980 ਦੇ ਵਿੱਚ ਮੋਰਚੇ ਦੌਰਾਨ ਅਕਾਲੀਆਂ ਵਿਰੁੱਧ ਵਰਤੇ ਸਨ ਜਦੋਂ ਉਹਨਾਂ ਨੂੰ ਦਿੱਲੀ ਜਾਦਿਆਂ ਨੂੰ ਬੇਇਜ਼ਤ ਕੀਤਾ ਅਤੇ ਸਿੱਖਾਂ ਦੀਆਂ ਪੱਗਾਂ ਉਛਾਲੀਆ ਜਿਸ ਨੇ ਸਿੱਖਾਂ ਨੂੰ ਦੇਸ਼ ਅੰਦਰ ਬੇਗਾਨਗੀ ਦਾ ਅਹਿਸਾਸ ਕਰਵਾਇਆ ਸੀ। ਉਹਨਾਂ ਗੈਰ-ਜਮਹੂਰੀ ਕਦਮਾਂ ਕਰਕੇ, ਉੱਤਰੀ ਭਾਰਤ ਵਿੱਚ ਹਾਲਾਤ ਵਿਗੜੇ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਹੋਇਆ, ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖਾਂ ਦਾ ਕਤਲੇਆਮ ਹੋਇਆ। ਉਹਨਾਂ ਵਰਤਾਰਿਆ ਨੂੰ ਦੇਸ਼ ਦੀ ਜਮਹੂਰੀਅਤ ਨੂੰ ਵੱਡੀ ਸੱਟ ਮਾਰਕੇ, ਹਿੰਦੂਤਵ ਅਤੇ ਹਿੰਦੂ ਰਾਸ਼ਟਰਵਾਦੀ ਸਿਆਸਤ ਦਾ ਮੁੱਢ ਬੰਨਿਆ ।

ਹਰਿਆਣਾ ਬਨਣ ਤੋਂ ਲੈ ਕੇ ਉਸਦੇ ਪਿਛਲੇ ਪੰਜਾਹ ਸਾਲਾਂ ਦਾ ਸਿਆਸੀ ਅਮਲ ਇਹੋ ਹੀ ਸਬੂਤ ਪੇਸ਼ ਕਰਦਾ ਕਿ ਹਰਿਆਣੇ ਦੀ ਸਿਆਸੀ ਜਮਾਤ ਹਮੇਸ਼ਾ ਦਿੱਲੀ ਦੇ ਹਾਕਮਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਭਾਵੇਂ ਉਸਦਾ ਸੂਬੇ ਦੇ ਲੋਕਾਂ ਨੂੰ ਨੁਕਸਾਨ ਹੀ ਹੁੰਦਾ ਹੋਵੇ। ਹਰਿਆਣਾ ਦੇ ਲੀਡਰ ਕਦੇ ਵੀ ਖੁਦ-ਮੁਖਤਿਆਰੀ ਦਾ ਮੁਜ਼ਹਾਰਾ ਨਹੀਂ ਕਰਦੇ ਅਤੇ ਇਉਂ ਲਗਦਾ ਹੈ ਕਿ ਹਰਿਆਣਾ ਦਿੱਲੀ ਦੀ ਹਾਕਮ ਜਮਾਤ ਦਾ ਹੀ ਪੁਰਾਣੇ ਅਣਵੰਡੇ ਪੰਜਾਬ ਵਿੱਚ ਜ਼ਮੀਨੀ ਵਿਸਥਾਰ ਅਤੇ ਪ੍ਰਸਾਰ ਹੈ।

ਹਰਿਆਣੇ ਦੀ ਸਿਆਸੀ ਜਮਾਤ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਾਜਨੀਤਿਕ ਸੂਝ-ਬੂਝ ਉੱਤੇ ਅਮਲ ਕਰਦਿਆਂ ਅਤੇ ਹਿਸਟਰੀ ਤੋਂ ਸਬਕ ਲੈਦਿਆਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦਾ ਰਸਤਾ ਦੇ ਦੇਵੇ। ਕਿਉਂਕਿ ਹਰਿਆਣੇ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ, ਹਿੱਤ ਅਤੇ ਮੰਗਾਂ ਸਾਂਝੀਆਂ ਹਨ। ਹਰਿਆਣਾ ਦੇ ਕਿਸਾਨ ਦੀ ਫਸਲਾਂ ਦੇ ਘੱਟੋਂ-ਘੱਟ ਸਮਰਥਨ ਮੁੱਲ ਨੂੰ ਲਾਗੂ ਕਰਨ ਦੀ ਮੰਗ ਕਰਦੇ ਹਨ।

ਇਸ ਦੇ ਨਾਲ ਨਾਲ ਅਸੀਂ ਦੇਸ਼ ਦੀ ਖੇਤਰੀ ਪਾਰਟੀਆਂ ਅਤੇ ਵਿਰੋਧੀ ਦਲਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਨਿੱਤਰਨ ਜਿਸ ਨਾਲ ਮੋਦੀ ਸਰਕਾਰ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਕਾਰਵਾਈਆਂ ਨੂੰ ਠੱਲ ਪੈ ਸਕਦੀ ਹੈ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਡਾ. ਪਿਆਰੇ ਲਾਲ ਗਰਗ, ਵੀਮਲ ਕੁਮਾਰ ਧਮੋਟ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਰਾਜਵਿੰਦਰ ਸਿੰਘ ਰਾਹੀ।

ਜਾਰੀ ਕਰਤਾ:- ਖੁਸ਼ਹਾਲ ਸਿੰਘ, ਜਨਰਲ ਸਕੱਤਰ ਕੇਂਦਰੀ ਸਿੰਘ ਸਭਾ, 9316107093

ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।।ਸਰਬੰਸਦਾਨੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ ਮੌਕ...
19/11/2020

ਹਮ ਇਹ ਕਾਜ ਜਗਤ ਮੋ ਆਏ ।। ਧਰਮ ਹੇਤ ਗੁਰਦੇਵ ਪਠਾਏ ।।

ਸਰਬੰਸਦਾਨੀ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਸਨਿਮਰ ਪ੍ਰਣਾਮ। ਨਾਮ ਸਿਮਰਨ , ਗਿਆਨ ਦਾਤੇ ਅਤੇ ਸ਼ਸਤਰ ਵਿਦਿਆ ਦੇ ਧਾਰਨੀ ਬਣਾਉਂਦਿਆਂ ਗੁਰੂ ਸਾਹਿਬ ਨੇ ਸਿੱਖ ਕੌਮ ਨੂੰ ਜੁਝਾਰੂ ਸੇਧ ਨਾਲ ਨਿਵਾਜਦਿਆਂ ਨਿਧੜਕ ਖਾਲਸਾ ਪੰਥ ਦੀ ਸਿਰਜਣਾ ਕੀਤੀ।

16/11/2020

ਪ੍ਰੈਸ ਦਿਹਾੜੇ ਦੀਆਂ ਵਧਾਈਆਂ
ਸਾਰੇ ਪੱਤਰਕਾਰ ਸਾਥੀਆਂ ਨੂੰ ਕੌਮੀ ਪ੍ਰੈਸ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਆਉ ਅਸੀਂ ਵਚਨਬੱਧਤਾ ਪ੍ਰਗਟ ਕਰੀਏ ਸਾਡੀਆਂ ਕਲਮਾਂ ਇੱਕ ਚੰਗੇ ਸਮਾਜ ਚ ਸਿਰਜਣਾ ਲਈ ਨਿਡਰ ਹੋਕੇ ਭੂਮਿਕਾ ਨਿਭਾਉਣਗੀਆਂ।

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ।। ੧ ।।ਮੁਕਤੀ ਦੇ ਮਾਰਗ-ਦਰਸ਼ਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸ...
16/11/2020

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ।। ੧ ।।

ਮੁਕਤੀ ਦੇ ਮਾਰਗ-ਦਰਸ਼ਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਵਧਾਈਆਂ। ਗੁਰੂ ਸਾਹਿਬਾਨ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਰਚੀ ਪਾਵਨ ਗੁਰਬਾਣੀ ਆਪਸੀ ਪਿਆਰ, ਏਕੇ ਤੇ ਸ਼ਾਂਤੀ ਦੀ ਪੈਰਵੀ ਕਰਦੀ ਹੋਈ, ਦੁਨੀਆ ਭਰ ਦੀ ਮਨੁੱਖਤਾ ਨੂੰ 'ਸਰਬੱਤ ਦੇ ਭਲੇ' ਦੀ ਸਿੱਖਿਆ ਦਿੰਦੀ ਹੈ।

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।104 ਸਾਲ ਹੋ ਗਏ ਨੇ  ਕ੍ਰਾਂਤੀਕਾਰੀ ਸ਼ਹੀਦ "ਕਰਤਾਰ ਸਿੰਘ ਸਰਾਭਾ" ਨੂੰ  ਫਾਂਸੀ...
16/11/2020

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।

104 ਸਾਲ ਹੋ ਗਏ ਨੇ ਕ੍ਰਾਂਤੀਕਾਰੀ ਸ਼ਹੀਦ "ਕਰਤਾਰ ਸਿੰਘ ਸਰਾਭਾ" ਨੂੰ ਫਾਂਸੀ 'ਤੇ ਝੂਲਿਆਂ। ਕੀ ਉਮਰ ਸੀ ਯੋਧੇ ਦੀ ? ਮਹਿਜ਼ 19 ਸਾਲ। ਇੰਨੀ ਛੋਟੀ ਉਮਰ ਵਿੱਚ ਕਿੰਨੇ ਵੱਡੇ ਸੁਪਨੇ ਲਏ ਸਨ ਉਸਨੇ। ਇਕ ਪਾਸੇ ਮੁੱਠੀ ਭਰ ਮਰਜੀਵੜੇ, ਦੂਜੇ ਪਾਸੇ ਵਿਸ਼ਾਲ ਸਲਤਨਤ। ਅੰਗਰੇਜ਼ੀ ਹਕੂਮਤ ਜਿਸਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ। ਇਕ ਪਾਸੇ ਗੁਲਾਮੀ ਦੀਆਂ ਜ਼ੰਜੀਰਾਂ ਲਾਹ ਸੁੱਟਣ ਤੇ ਬਰਾਬਰੀ ਆਧਾਰਿਤ ਸਮਾਜ ਸਿਰਜਣ ਦਾ ਅਕੀਦਾ , ਦੂਜੇ ਪਾਸੇ ਬਸਤੀਵਾਦੀ ਨਿਜ਼ਾਮ ਦੀ ਅਜਿਹੀ ਸਰਕਾਰ ਜਿਸਦੀ ਸਹਾਇਤਾ ਲਈ ਹਿੰਦੁਸਤਾਨੀ ਦਲਾਲਾਂ ਤੇ ਤਲਵੇਚੱਟਾਂ ਦੀ ਵੱਡੀ ਫੌਜ ਮੌਜੂਦ ਸੀ। ਜੇ ਕਰਤਾਰ ਸਿੰਘ ਸਰਾਭਾ ਤੇ ਸਾਥੀ ਐਡੀ ਵੱਡੀ ਤਾਕਤ ਨਾਲ ਟਕਰਾ ਗਏ ਸਨ ਤਾਂ ਉਸ ਜਜ਼ਬੇ ਕਾਰਨ ਜਿਹੜਾ ਉਹਨਾਂ ਅੰਦਰ ਲਟ ਲਟ ਬਲਦਾ ਸੀ। ਉਹ ਗੁਲਾਮ ਪੈਦਾ ਜਰੂਰ ਹੋਏ ਸਨ ਪਰ ਗੁਲਾਮ ਮਰਨਾ ਉਹਨਾਂ ਨੂੰ ਮਨਜੂਰ ਨਹੀਂ ਸੀ।
ਮਹਾਨ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀ ਗਦਰੀਆਂ ਵਲੋਂ ਗਦਰ ਪਾਰਟੀ ਬਣਾ ਕੇ ਆਜ਼ਾਦੀ ਲਈ ਲੜੀ ਗਈ ਜੰਗ ਅਸਾਵੀਂ ਸੀ। ਇਸਦੇ ਸਫਲ ਹੋਣ ਦੀ ਸੰਭਾਵਨਾ ਘੱਟ ਸੀ। ਸਾਧਨ ਸੀਮਤ ਸਨ। ਦੇਸ਼ ਵਾਸੀਆਂ ਦਾ ਉਸ ਤਰਾਂ ਦਾ ਸਾਥ ਨਹੀ ਮਿਲਿਆ ਜਿਸ ਤਰਾਂ ਦਾ ਮਿਲਣਾ ਚਾਹੀਦਾ ਸੀ। ਸਰਕਾਰ ਦੇ ਟੁਕੜਬੋਚ ਉਹਨਾਂ ਖਿਲਾਫ ਧਾਰਮਿਕ ਸਥਾਨਾਂ ਅੰਦਰੋਂ ਹੁਕਮਨਾਮੇ ਜਾਰੀ ਕਰਵਾ ਰਹੇ ਸਨ। ਮੁਰੱਬਿਆਂ ਦੇ ਲਾਲਚ ਵੱਸ ਸਫੈਦਪੋਸ਼,ਜੈਲਦਾਰ ਤੇ ਨੰਬਰਦਾਰ ਗਦਾਰੀਆਂ ਕਰਕੇ ਗਦਰੀਆਂ ਨੂੰ ਫੜਾ ਰਹੇ ਸਨ। ਜਰਮਨ ਸਮੇਤ ਹੋਰ ਦੇਸ਼ਾਂ ਜਿੰਨਾਂ ਤੋਂ ਹਥਿਆਰ ਮਿਲਣ ਦੀ ਆਸ ਸੀ, ਬਦਲੇ ਹਾਲਾਤਾਂ ਵਿੱਚ ਸਾਥ ਨਹੀਂ ਸੀ ਦੇਣ ਦੇ ਕਾਬਲ। ਇਸਦੇ ਬਾਵਜੂਦ ਗਦਰੀਆਂ ਨੇ ਇਹ ਆਸਾਵੀਂ ਜੰਗ ਲੜੀ।
ਸਾਲ 1915 'ਚ ਅੱਜ ਦੇ ਦਿਨ, ਕਰਤਾਰ ਸਿੰਘ ਸਰਾਭਾ ਆਪਣੇ 6 ਹੋਰ ਸਾਥੀਆਂ (ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ, ਸੁਰੈਣ ਸਿੰਘ, ਬਖਸ਼ੀਸ਼ ਸਿੰਘ ਗਿਲਵਾਲੀ ਤੇ ਸੁਰੈਣ ਸਿੰਘ ਛੋਟਾ) ਸਮੇਤ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਫਾਂਸੀ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਸਮੇ ਸਰਾਭੇ ਦੀ ਉਮਰ ਮਹਿਜ਼ 19 ਸਾਲ, 5ਮਹੀਨੇ ਤੇ 23 ਦਿਨ ਸੀ।
ਛੋਟੀ ਉਮਰ ਦੇ ਇਸ ਵੱਡੇ ਸ਼ਹੀਦ ਨੂੰ ਦੇਸ਼ ਨੇ ਅਜੇ ਸ਼ਹੀਦ ਦਾ ਦਰਜਾ ਦੇਣਾ ਹੈ। ਅਜੇ ਉਸਨੂੰ ਕੌਮੀ ਸ਼ਹੀਦ ਨਹੀਂ ਮੰਨਦਾ ਆਪਣਾ ਲੋਕਤੰਤਰੀ ਨਿਜ਼ਾਮ। ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਜੰਗ ਵਿੱਚ ਹਜ਼ਾਰਾਂ ਸੂਰਬੀਰਾਂ ਨੇ ਜਾਨਾਂ ਵਾਰੀਆਂ ਪਰ ਆਜ਼ਾਦੀ "ਚਰਖਿਆਂ ਤੇ ਮੰਗ ਪੱਤਰਾਂ" ਦੇ ਖਾਤੇ ਪਾ ਦਿੱਤੀ ਗਈ। ਮੰਗ ਪੱਤਰਾਂ ਤੇ ਰੋਸ ਪ੍ਰਦਰਸ਼ਨਾਂ ਵਾਲੀ ਆਜ਼ਾਦੀ ਤਾ ਐਹੋ ਜਿਹੀ ਹੀ ਹੁੰਦੀ ਹੈ ਜਿਹੋ ਜਿਹੀ ਧੂਹੀ ਘੜੀਸੀ ਫਿਰਦੇ ਹਾਂ। ਰਜਵਾੜਿਆਂ, ਸ਼ਹੀਦਾਂ ਨਾਲ ਗਦਾਰੀਆਂ ਕਰਨ ਵਾਲਿਆਂ ਤੇ ਪੂੰਜੀਪਤੀਆਂ ਦੇ ਆਲੀਸ਼ਾਨ ਬੰਗਲਿਆਂ ਦੇ ਬਾਹਰ ਖੜੀ ਆਜ਼ਾਦੀ ਦੂਰ ਪਿੰਡਾਂ ਦੇ ਗਰੀਬ ਕਿਰਤੀਆਂ ਦੀਆਂ ਕੁੱਲੀਆਂ ਵੱਲ ਫੇਰਾ ਪਾਉਣ ਤੋਂ ਉੱਕਾ ਇਨਕਾਰ ਕਰੀ ਫਿਰਦੀ ਹੈ।

Address


Website

Alerts

Be the first to know and let us send you an email when Punjab Spokesman Tv posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share