10/05/2024
ਇਸ ਵੇਲੇ ਦੀ ਵੱਡੀ ਖ਼ਬਰ ਹਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, 2 ਯੂਟਿਊਬਰ ਵਿਟਾਲੀ ਅਤੇ ਬ੍ਰੈਡਲੀ ਮਾਰਟਿਨ ਨੇ 'ਸਪੇਸ ਜੈਮ' ਦੇ ਨਿਰਮਾਤਾ ਤੇ ਮਸ਼ਹੂਰ ਪਟਕਥਾ ਲੇਖਕ ਹਰਸ਼ੇਲ ਵੇਨਗ੍ਰੋਡ ਨੂੰ ਨਾਬਾਲਗ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਫੜਿਆ ਸੀ। ਦੋਵਾਂ ਯੂਟਿਊਬਰਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਮਗਰੋਂ ਹਾਲੀਵੁੱਡ ਫ਼ਿਲਮ ਇੰਡਸਟਰੀ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ। ਦੱਸ ਦਈਏ ਕਿ ਮਸ਼ਹੂਰ 'ਸਪੇਸ ਜੈਮ' ਫ਼ਿਲਮ 1996 'ਚ ਰਿਲੀਜ਼ ਹੋਈ ਸੀ, ਜਿਸ 'ਚ ਮਾਈਕਲ ਜੌਰਡਨ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦੇ ਪਟਕਥਾ ਲੇਖਕ ਹਰਸ਼ੇਲ ਵਿੰਗਰੋਡ ਹਨ। YouTubers ਵਿਟਾਲੀ ਅਤੇ ਮਾਰਟਿਨ ਨੇ ਉਨ੍ਹਾਂ ਨੂੰ ਇੱਕ ਨਾਬਾਲਗ ਨਾਲ ਲਾਈਵ ਡੇਟਿੰਗ ਕਰਦੇ ਹੋਏ ਫੜਿਆ। ਦੋਵਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ 15 ਸਾਲ ਦੀ ਨਾਬਾਲਗ ਲੜਕੀ ਵੀਨਗ੍ਰਾਡ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਰਸ਼ੇਲ ਵਿੰਗਰੋਡ ਨੂੰ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਗਿਆ ਸੀ। ਉਸੇ ਸਮੇਂ, ਜਦੋਂ ਯੂਟਿਊਬਰ ਵੇਨਗ੍ਰੌਡ ਨੂੰ ਫੜਦੇ ਹਨ ਤਾਂ ਉਹ ਪਹਿਲਾਂ ਆਪਣਾ ਨਾਮ 'ਬੋਰਿਸ' ਦੱਸਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਲੜਕੀ ਦੀ ਉਮਰ ਕਿੰਨੀ ਹੈ। ਬਾਅਦ 'ਚ ਜਦੋਂ ਯੂਟਿਊਬਰ ਨੇ ਲੜਕੀ ਨੂੰ ਉਸ ਦੀ ਉਮਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਉਮਰ 15 ਸਾਲ ਹੈ। ਵੇਂਗਰੋਡ ਦੀ ਉਮਰ 76 ਸਾਲ ਹੈ।..