Fast breaking news Punjab

  • Home
  • Fast breaking news Punjab

Fast breaking news Punjab NEWS UPDATE �����
coming!

Fast breaking news Punjab
28/06/2024

Fast breaking news Punjab

News Live
23/03/2021

News Live

ਮਾਨਸਾ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ਼ ਦੀ ਲਹਿਰ ਕਿਉਂਕਿ ਸਰਕਾਰ ਨੇ ਝੂਠਾ ਲਾਰਾ ਲਾ ਕੇ ਮਾਨਸਾ ਆਵਾਰਾ ਪਸ਼ੂਆਂ ਸੰਘਰਸ਼ ਕਮ...
21/03/2021

ਮਾਨਸਾ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ਼ ਦੀ ਲਹਿਰ ਕਿਉਂਕਿ ਸਰਕਾਰ ਨੇ ਝੂਠਾ ਲਾਰਾ ਲਾ ਕੇ ਮਾਨਸਾ ਆਵਾਰਾ ਪਸ਼ੂਆਂ ਸੰਘਰਸ਼ ਕਮੇਟੀ ਦੇ ਧਰਨੇ ਵਿੱਚ ਪਹੁੰਚ ਕੇ 3 ਮਹੀਨਿਆ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਦੇ ਭਰੋਸ਼ੇ ਨਾਲ ਧਰਨਾ ਚਕਵਾਇਆ ਸੀ।
ਮਾਨਸਾ ਜ਼ਿਲ੍ਹੇ ਦੇ ਇੱਕ 25 ਸਾਲਾਂ ਨੌਜਵਾਨ ਆਵਾਰਾ ਪਸ਼ੂਆਂ ਨਾਲ ਸੜ ਕੇ ਹਾਦਸੇ ਦਾ ਸਿਕਾਰ


ਮਾਨਸਾ 20 ਮਾਰਚ:ਗੁਰਜੰਟ ਸਿੰਘ ਬਾਜੇਵਾਲੀਆ : ਆਵਾਰਾ ਪਸ਼ੂਆਂ ਕਾਰਨ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ 25 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਮੇਵਾ ਸਿੰਘ ਦੀ ਮਿਤੀ 19 ਮਾਰਚ 2021 ਦੀ ਰਾਤ ਨੂੰ ਤਲਵੰਡੀ ਮਾਨਸਾ ਰੋਡ ਉੱਪਰ ਮਾਖਾ ਕੈਚੀਆਂ ਦੇ ਨਜ਼ਦੀਕ ਭੁੱਲਰ ਪੋਲਟਰੀ ਫਾਰਮ ਦੇ ਨਜ਼ਦੀਕ ਆਵਾਰਾ ਪਸ਼ੂਆਂ ਦੇ ਵਿੱਚ ਮੋਟਰ ਸਾਈਕਲ ਨਾਲ ਟਕਰਾਅ ਹੋ ਕੇ ਜਿਸ ਕਾਰਨ ਪਿੰਡ ਰਾਏਪੁਰ ਅਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪਾਇਆ ਜਾ ਰਿਹਾ ਹੈ। ਮੌਕੇ ਉੱਪਰ ਪਹੁੰਚੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮੁਨੀਸ਼ ਬੱਬੀ ਦਾਨੇਵਾਲੀਆਂ ਆਗੂ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਨੇ ਦੱਸਿਆ ਕਿ ਉਨ੍ਹਾਂ ਦੀ ਆਵਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਡੇਢ ਸਾਲ ਪਹਿਲਾ ਆਵਾਰਾ ਪਸ਼ੂਆਂ ਦੇ ਸਮੱਸਿਆ ਦੇ ਹੱਲ ਲਈ ਲੰਬਾ ਸੰਘਰਸ਼ ਕੀਤਾ ਸੀ। ਉਸ ਸਮੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਲਈ ਅਂਦੋਲਨ ਸੂਬਾ ਪੱਧਰ ਤੇ ਚਲਾਇਆ ਗਿਆ ਜਿਸ ਤੇ ਪੰਜਾਬ ਸਰਕਾਰ ਦੇ ਸੈਕਟਰੀ ਅੰਮ੍ਰਿਤ ਗਿੱਲ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੁੱਤਰ ਯੁਵਰਾਜ ਰਣਇੰਦਰ ਸਿੰਘ, ਲਾਲ ਸਿੰਘ ਚੇਅਰਮੈਨ ਮੰਡੀਕਰਨ ਬੋਰਡ ਨੇ ਅਤੇ ਜ਼ਿਲ੍ਹਾਂ ਪ੍ਰਸ਼ਾਸ਼ਨ ਮਾਨਸਾ ਨੇ ਸੰਘਰਸ਼ ਕਰ ਰਹੀ ਕਮੇਟੀ ਦੀਆਂ ਮੰਗਾਂ ਮੰਨ ਕੇ ਮਾਨਸਾ ਸ਼ਹਿਰ ਵਾਸ਼ੀਆਂ ਦੇ ਇਕੱਠ ਵਿੱਚ ਧਰਨੇ ਵਾਲੀ ਜ਼ਗਾਂ ਆ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਕਿ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਹੱਲ਼ 3 ਮਹੀਨਿਆ ਵਿੱਚ ਕਰ ਦਿੱਤਾ ਜਾਵੇਗਾ ਪਰ ਇਹ ਪੰਜਾਬ ਸਰਕਾਰ ਦੇ ਵਾਅਦੇ ਲਾਰੇ ਬਣ ਕੇ ਹੀ ਰਹਿ ਗਏ ਹਨ। ਸੰਘਰਸ਼ ਕਮੇਟੀ ਦੇ ਮੈਂਬਰ ਵਾਰ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਖਾਸ ਕਰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿੱਲ ਰਹੇ ਹਨ। ਪਰ ਉਹ ਸਿਰਫ ਲਾਰੇ ਲਾ ਰਹੇ ਹਨ ਅਤੇ ਸਰਕਾਰ ਵੱਲੋਂ ਐਲਾਨ ਕੀਤਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ ਆਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਬਰ ਗੁਰਲਾਭ ਸਿੰਘ ਮਾਹਲ ਨੇ ਆਵਾਰਾ ਪਸ਼ੂ ਕਾਰਨ ਹਾਦਸੇ ਦਾ ਸ਼ਿਕਾਰ ਨੌਜਵਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਵਿੱਚ ਉਸਦੇ ਵੱਡੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਪੰਜਾਬ ਸਰਕਾਰ ਤੋ ਕੀਤੀ ਕਿਉਂਕਿ ਸਰਕਾਰ ਲੋਕਾਂ ਤੋਂ ਗਾਊਸ਼ੈਸ਼ ਦੇ ਨਾਂ ਤੇ ਕਰੋੜਾਂ ਰੁਪਏ ਲੈ ਰਹੀ ਹੈ ਪਰ ਸਮੱਸਿਆ ਦਾ ਹੱਲ ਨਹੀ ਕਰ ਰਹੀ। ਇਸ ਸਮੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਜੇਕਰ ਮ੍ਰਿਤਕ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਸੰਘਰਸ਼ ਕਰ ਕੇ ਮ੍ਰਿਤਕ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੂੰ ਆਵਾਰਾ ਪਸ਼ੂਆਂ ਦਾ ਹਲ਼ ਲਈ ਜ਼ਰੂਰੀ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਕਾਊਸ਼ੈਸ਼ ਦੇ ਪੈਸੇ ਰਾਹੀ ਆਵਾਰਾ ਪਸ਼ੂਆਂ ਦੀ ਸਮੱਸਿਆਂ ਦਾ ਹੱਲ਼ ਕਰਨਾ ਚਾਹੀਦਾ ਹੈ। ਇਸ ਸਮੇ ਸੁਖਰਾਜ ਸਿੰਘ ਸਰਾਂ ਰਾਏਪੁਰ, ਕਾਕਾ ਸਿੰਘ ਮਠਾਰੂ, ਬੰਤਾ ਸਿੰਘ,ਬਲਕੋਰ ਸਿੰਘ, ਰਾਮ ਸਿੰਘ ਡਾਕਟਰ, ਸਾਬਕਾ ਸਰਪੰਚ ਮਲਕੀਤ ਸਿੰਘ, ਗੁਰਬਿੰਦਰ ਸਿੰਘ, ਗੁਰਦਾਸ ਸਿੰਘ, ਸ਼ਾਮਾ ਸਿੰਘ ਨੰਬਰਦਾਰ, ਅਜੈਬ ਸਿੰਘ ਪੰਚ ਆਦਿ ਹਾਜਰ ਸਨ।

ਕਿਸਾਨ ਮਹਾਂ ਸੰਮੇਲਨ ਵਿੱਚ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ - ਸ਼ਿੰਗਾਰਾ ਖਾਨ ਜਵਾਹਰਕੇਮਾਨਸਾ 19 ਮਾਰਚ:-ਗੁਰਜੰਟ ਸਿੰਘ ਬਾਜੇਵਾਲੀ...
21/03/2021

ਕਿਸਾਨ ਮਹਾਂ ਸੰਮੇਲਨ ਵਿੱਚ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ - ਸ਼ਿੰਗਾਰਾ ਖਾਨ ਜਵਾਹਰਕੇ
ਮਾਨਸਾ 19 ਮਾਰਚ:-ਗੁਰਜੰਟ ਸਿੰਘ ਬਾਜੇਵਾਲੀਆ-: ਆਮ ਆਦਮੀ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਯੂਥ ਆਗੂ ਸ਼ਿੰਗਾਰਾ ਖਾਨ ਜਵਾਹਰਕੇ ਨੇ ਗੱਲ਼ਬਾਤ ਕਰਦਿਆਂ ਕਿਹਾ ਕਿ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਰਵਾਏ ਜਾ ਰਹੇ ਕਿਸਾਨ ਮਹਾਂ ਸੰਮੇਲਨ ਨੂੰ ਸੰਬੋਧਨ ਕਰਨ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਜੀ ਪਹੁੰਚ ਰਹੇ ਹਨ। ਉੱਥੇ ਹੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਸੀਨੀਅਰ ਲੀਡਰਸ਼ਿਪ ਵੀ ਵਿਚਾਰ ਰੱਖੇਗੀ। ਉਹਨਾਂ ਕਿਹਾ ਕਿ ਮਹਾਂ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਹਰ ਵਰਗ ਦੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਲਈ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿਸਾਨ ਸੰਮੇਲਨਾਂ ਰਾਹੀਂ ਭਾਰਤ ਵਿੱਚ ਲੋਕਾਂ ਨੂੰ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਾ ਕੇ ਕਿਸਾਨੀ ਅੰਦੋਲਨ ਦੀ ਜਿੱਤ ਹੋ ਸਕੇ। ਸ਼ਿੰਗਾਰਾ ਖਾਨ ਜਵਾਹਰਕੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਹਰ ਵਰਗ ਦਾ ਵਿਅਕਤੀ ਕਿਸਾਨੀ ਅੰਦੋਲਨ ਦਾ ਸਾਥ ਦੇਣ ਲਈ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ 21 ਮਾਰਚ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੂਥ ਵਿੰਗ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਹਰਜੀਤ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਭੁੱਚਰ, ਅੰਮ੍ਰਿਤ ਧੀਮਾਨ, ਮਿੰਟੂ ਮਾਨਸਾ, ਸੁਖਵਿੰਦਰ ਖੋਖਰ, ਰਮਨ ਮਾਨਸ਼ਾਹੀਆ ਆਦਿ ਹਾਜਰ ਸਨ।

ਈਟੀਟੀ ਅਧਿਆਪਕ ਯੂਨੀਅਨ ਨੇ ਭਵਿੱਖ ਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਕੀਤਾ ਹੋਰ ਮਜ਼ਬੂਤ।ਸਟੇਟ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਜ਼ੋਰਦਾਰ ਤਿਆਰੀਆਂ।...
21/03/2021

ਈਟੀਟੀ ਅਧਿਆਪਕ ਯੂਨੀਅਨ ਨੇ ਭਵਿੱਖ ਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਕੀਤਾ ਹੋਰ ਮਜ਼ਬੂਤ।

ਸਟੇਟ ਪੱਧਰ ਤੋਂ ਜ਼ਿਲ੍ਹਾ ਪੱਧਰ ਤੇ ਜ਼ੋਰਦਾਰ ਤਿਆਰੀਆਂ।

ਮਾਨਸਾ, 19 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ :- ਪੰਜਾਬ ਦੇ ਈਟੀਟੀ ਅਧਿਆਪਕਾਂ ਵੱਲੋਂ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ, ਵਿਭਾਗੀ ਪੈਡਿੰਗ ਮਸਲਿਆਂ ਅਤੇ ਨਿੱਤ ਦਿਨ ਈਟੀਟੀ ਅਧਿਆਪਕਾਂ ਦੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਨੂੰ ਲੈ ਕੇ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਹਰ ਵਿਭਾਗ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਹੁਣ ਫੈਸਲਾਕੁੰਨ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਉਹਨਾਂ ਦੱਸਿਆ ਪਿਛਲੇ ਦਿਨੀਂ ਉਹਨਾਂ ਦੀ ਜੰਥੇਬੰਦੀ ਦੀ ਸਟੇਟ ਪੱਧਰ ਤੇ ਮੀਟਿੰਗ ਹੋ ਚੁੱਕੀ ਹੈ ਜਿਸ ਵਿੱਚ ਰਾਜ ਦੇ ਪ੍ਰਾਇਮਰੀ ਸਕੂਲਾਂ ਵਿੱਚ 30 ਤੋਂ ਘੱਟ ਬੱਚਿਆਂ ਤੇ ਦੋ ਈਟੀਟੀ ਪੋਸਟਾਂ ਦੇਣ ਲਈ, ਸਿੱਖਿਆ ਵਿਭਾਗ ਦੇ ਸਟੇਟ ਪੱਧਰ ਦੇ ਉੱਚ ਅਧਿਕਾਰੀਆਂ ਵੱਲੋਂ ਈਟੀਟੀ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਦੀ ਜਾਣ ਬੁੱਝ ਕੇ ਕੀਤੀ ਜਾ ਰਹੀ ਖੱਜਲ ਖੁਆਰੀ, ਪਿਛਲੇ ਲੰਬੇ ਸਮੇਂ ਤੋਂ ਬਲਾਕਾਂ ਵਿੱਚ ਖਤਮ ਹੋ ਚੁੱਕੇ ਮੈਡੀਕਲ ਬੱਜਟ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੇ ਸਨਮਾਨ ਦੀ ਬਹਾਲੀ ਲਈ ਪੰਜਾਬ ਦੇ ਈਟੀਟੀ ਅਧਿਆਪਕਾਂ ਅੰਦਰ ਗੁੱਸੇ ਦੀ ਲਹਿਰ ਹੈ। ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਧਿਆਪਕ ਤਿਆਰ ਬਰ ਤਿਆਰ ਬੈਠੇ ਹਨ, ਜੇਕਰ ਕਿਸੇ ਵੀ ਪੱਧਰ ਤੇ ਮੌਜੂਦਾ ਹਕੂਮਤ ਖਿਲਾਫ਼ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾਇਆ ਜਾਂਦਾ ਹੈ, ਤਾਂ ਮਾਨਸਾ ਜ਼ਿਲ੍ਹਾ ਪਹਿਲਾਂ ਦੀ ਤਰ੍ਹਾਂ ਪੰਜਾਬ ਵਿੱਚ ਅੱਗੇ ਹੋ ਕੇ ਆਪਣਾ ਮੋਹਰੀ ਰੋਲ ਅਦਾ ਕਰੇਗਾ। ਇਸ ਮੌਕੇ ਜੰਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਸਾਨੂੰ ਆਪਣਾ ਪਿਛਲਾ ਇਤਿਹਾਸ ਦੁਹਰਾਉਣ ਲਈ ਮਜ਼ਬੂਰ ਨਾ ਕਰੋ, ਕਿਉਂਕਿ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਉਹ ਸਿਰਮੌਰ ਜੰਥੇਬੰਦੀ ਹੈ, ਜਿਸ ਨੇ ਠੇਕੇਦਾਰੀ ਸਿਸਟਮ ਨੂੰ ਤੋੜ ਕੇ 2006 ਵਿੱਚ ਅਧਿਆਪਕਾਂ ਦੀ ਰੈਗੂਲਰ ਭਰਤੀ ਅਤੇ 2014 ਵਿੱਚ ਕੇਂਦਰ ਸਰਕਾਰ ਦੀ 73 ਵੀਂ ਧਾਰਾ ਨੂੰ ਤੋੜ ਕੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਵਾਪਸੀ ਕਰਵਾ ਕੇ ਇਤਿਹਾਸ ਸਿਰਜਿਆ ਸੀ।

ਖੇਤੀ ਮੋਟਰਾਂ ਨੂੰ ਦਿਨ ਸਮੇਂ ਬਿਜਲੀ ਨਾ ਦੇਣ ਕਾਰਨ ਬੀ.ਕੇ.ਯੂ ਡਕੌਂਦਾ ਵੱਲੋਂ 20 ਮਾਰਚ ਨੂੰ ਐਕਸ਼ਨ ਬਿਜਲੀ ਬੋਰਡ ਦੇ ਘਿਰਾਓ ਦਾ ਐਲਾਨਮਾਨਸਾ 19 ਮਾ...
21/03/2021

ਖੇਤੀ ਮੋਟਰਾਂ ਨੂੰ ਦਿਨ ਸਮੇਂ ਬਿਜਲੀ ਨਾ ਦੇਣ ਕਾਰਨ ਬੀ.ਕੇ.ਯੂ ਡਕੌਂਦਾ ਵੱਲੋਂ 20 ਮਾਰਚ ਨੂੰ ਐਕਸ਼ਨ ਬਿਜਲੀ ਬੋਰਡ ਦੇ ਘਿਰਾਓ ਦਾ ਐਲਾਨ

ਮਾਨਸਾ 19 ਮਾਰਚ : ਗੁਰਜੰਟ ਸਿੰਘ ਬਾਜੇਵਾਲੀਆ: ਨੇੜਲੇ ਪਿੰਡ ਭੈਣੀ ਬਾਘਾ ਵਿਖੇ ਬੀ.ਕੇ.ਯੂ ਡਕੌਂਦਾ ਵੱਲੋਂ ਪਿੰਡ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਭ ਤੋਂ ਵੱਡੀ ਮੁਸ਼ਕਿਲ ਅੱਜ ਬਿਜਲੀ ਬੋਰਡ ਵੱਲੋਂ ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ ਬਿਜਲੀ ਸਮੇਂ-ਸਿਰ ਨਾ ਦੇਣਾ ਬਣੀ ਹੋਈ ਹੈ, ਕਿਉਂਕਿ ਖੇਤਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਵੱਡੇ ਪੱਧਰ ਤੇ ਸਬਜੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਜਿਵੇਂ ਕਿ ਸ਼ਿਮਲਾ ਮਿਰਚ, ਖਰਬੂਜਾ, ਕੱਦੂ ਬਗੈਰਾ ਇਹਨਾਂ ਸਬਜੀਆਂ ਨੂੰ ਰਾਤ ਨੂੰ ਪਾਣੀ ਦੇਣਾ ਕਿਸਾਨਾਂ ਲਈ ਮੁਸ਼ਕਿਲ ਭਰਿਆ ਕੰਮ ਹੈ। ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿੱਚ ਲਿਆਂਦਾ ਗਿਆ ਪਰ ਉਹਨਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਸਮੇਂ ਬੋਲਦਿਆਂ ਬਲਾਕ ਸਕੱਤਰ ਮੱਖਣ ਭੈਣੀ ਬਾਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 20 ਮਾਰਚ ਨੂੰ ਬਿਜਲੀ ਬੋਰਡ ਨੇੜੇ ਤਿੰਨਕੋਨੀ ਦਾ ਘਿਰਾਓ ਕੀਤਾ ਜਾ ਰਿਹਾ। ਵੱਧ ਤੋਂ ਵੱਧ ਕਿਸਾਨ ਇਸ ਘਿਰਾਓ ਵਿੱਚ 11:00 ਵੱਜਦੇ ਦੇ ਨਾਲ ਪਹੁੰਚਣ ਦੀ ਕ੍ਰਿਪਾਲਤਾ ਕਰਨ। ਅਤੇ ਦੂਜੀ ਅਪੀਲ ਕੀਤੀ ਗਈ ਕਿ 23 ਮਾਰਚ ਨੂੰ ਦਿੱਲੀ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਨੂੰ ਬਸੰਤੀ ਪੱਗਾਂ ਅਤੇ ਔਰਤਾਂ ਨੂੰ ਬਸੰਤੀ ਚੁੰਨੀਆਂ ਲੈ ਕੇ 22 ਮਾਰਚ ਨੂੰ ਦਿੱਲੀ ਵੱਲ ਕੂਚ ਕਰਨ ਦੀ ਅਪੀਲ ਕੀਤੀ ਤਾਂ ਜੋ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਚੜ੍ਹਦੀ ਕਲਾ ਵਿੱਚ ਰਹੇ। ਇਸ ਸਮੇਂ ਬਿੰਦਰ ਪ੍ਰਧਾਨ ਬਲਜੀਤ ਚੋਧਰੀ, ਸੇਵਾ ਸਿੰਘ, ਕਾਲਾ ਸਕੱਤਰ, ਗੁਰਮੇਲ ਜੱਗਰ ਕਾ, ਕੁਲਵਿੰਦਰ ਅਤੇ ਧੰਮਾ ਹਾਜ਼ਰ ਸਨ।

21 ਤੋਂ 31 ਮਾਰਚ ਤੱਕ ਹੋਣ ਵਾਲੇ ਮੇਲੇ ’ਚ ਸ਼ਰਧਾਲੂ ਕੋਵਿਡ ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣਮਾਨਸਾ, 18 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ: ਡ...
21/03/2021

21 ਤੋਂ 31 ਮਾਰਚ ਤੱਕ ਹੋਣ ਵਾਲੇ ਮੇਲੇ ’ਚ ਸ਼ਰਧਾਲੂ ਕੋਵਿਡ ਦੀ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ
ਮਾਨਸਾ, 18 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ: ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀ ਸਬ-ਡਵੀਜ਼ਨ ਅੰਬ ਵਿਖੇ 21 ਮਾਰਚ ਤੋਂ ਲੈ ਕੇ 31 ਮਾਰਚ 2021 ਤੱਕ ਮੈੜੀ ਹੋਲੀ ਮੇਲਾ ਲਗਾਇਆ ਜਾਣਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਸ਼ਰਧਾਲੂਆਂ ਵੱਲੋਂ ਡੇਰਾ ਬਾਬਾ ਬਡਭਾਗ ਸਿੰਘ ਜੀ, ਗੁਰੂਦੁਆਰਾ ਮੰਜੀ ਸਾਹਿਬ ਅਤੇ ਹੋਰ ਧਾਰਮਿਕ ਥਾਵਾਂ ’ਤੇ ਸ਼ਿਰਕਤ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹਾ ਊਨਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਘਵ ਸ਼ਰਮਾ ਵੱਲੋਂ ਭੇਜੇ ਗਏ ਪੱਤਰ ਦੇ ਮੁਤਾਬਿਕ ਇਸ ਮੇਲੇ ਦੇ ਸਮੇਂ ਦੌਰਾਨ ਕਈ ਸ਼ਰਧਾਲੂ ਮੈੜੀ ਵਿੱਚ ਹੀ ਠਹਿਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹੇ ਵੱਡੇ ਇੱਕਠ ਵਿੱਚ ਕੋਵਿਡ-19 ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਦੇ ਪ੍ਰਸਾਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜੋ ਵੀ ਸ਼ਰਧਾਲੂ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਆਉਂਦੇ ਹਨ ਉਹ ਆਪਣੇ ਨਾਲ ਕੋਰੋਨਾ ਨੈਗੇਟਿਵ ਹੋਣ ਦੀ ਰਿਪੋਰਟ ਜ਼ਰੂਰ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਹ ਰਿਪੋਰਟ ਊਨਾ ਜ਼ਿਲ੍ਹੇ ਵਿੱਚ ਪਹੁੰਚਦ ਦੇ 72 ਘੰਟੇ ਪਹਿਲਾਂ ਦੇ ਅੰਦਰ ਦੀ ਹੋਣੀ ਚਾਹੀਦੀ ਹੈ ਅਤੇ ਇਹ ਸਿਰਫ਼ ਸਰਕਾਰ ਦੁਆਰਾ ਪ੍ਰਮਾਣਿਤ ਲੈਬ ਦੁਆਰਾ ਹੀ ਕਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਜਿਸ ਵੀ ਸ਼ਰਧਾਲੂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਾਲ ਨਾ ਹੋਈ ਉਹ ਮੈੜੀ ਹੋਲੀ ਮੇਲਾ 2021 ਵਿੱਚ ਨਾ ਆਵੇ, ਤਾਂ ਜੋ ਕੋਰੋਨਾ ਕਾਲ ਦੇ ਚੱਲਦਿਆਂ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਦੀ ਇੱਕ ਹੋੋਰ ਵੱਡੀ ਪ੍ਰਾਪਤੀ  *ਬਰਾਮਦ ਹੋੋਏ 100 ਮੋਬਾਇਲ ਫੋਨਾਂ ਸਮੇਤ ਹੁਣ ...
21/03/2021

ਚੋਰੀ ਜਾਂ ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਮਾਨਸਾ ਪੁਲਿਸ ਦੀ ਇੱਕ ਹੋੋਰ ਵੱਡੀ ਪ੍ਰਾਪਤੀ

*ਬਰਾਮਦ ਹੋੋਏ 100 ਮੋਬਾਇਲ ਫੋਨਾਂ ਸਮੇਤ ਹੁਣ ਤੱਕ ਕੁੱਲ 913 ਮੋਬਾਇਲ ਫੋੋਨ ਬਰਾਮਦ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ

*ਗੁੰਮਸ਼ੁਦਾ ਜਾਂ ਚੋਰੀਸ਼ੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਦੀ ਮੁਹਿੰਮ ਜਾਰੀ ਰਹੇਗੀ : ਐਸ.ਐਸ.ਪੀ.

ਮਾਨਸਾ, 19 ਮਾਰਚ : ਗੁਰਜੰਟ ਸਿੰਘ ਬਾਜੇਵਾਲੀਆ: ਜ਼ਿਲ੍ਹਾ ਪੁਲਿਸ ਮਾਨਸਾ ਭਾਵੇਂ ਕੋਵਿਡ—19 ਦੇ ਫੈਲਾਓ ਨੂੰ ਰੋਕਣ ਲਈ ਸਮੇਂ—ਸਮੇਂ ਸਿਰ ਜਾਰੀ ਹਦਾਇਤਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੋੋਂ ਇਲਾਵਾ ਰੋੋਜ਼ਾਨਾਂ ਦੀਆ ਅਮਨ ਤੇ ਕਾਨੂੰਨ ਵਿਵਸਥਾਂ ਸਬੰਧੀ ਸਖ਼ਤ ਡਿਊਟੀਆਂ ਵਿਚ ਰੁੱਝੀ ਹੋਈ ਹੈ, ਫਿਰ ਵੀ ਇਕ ਸੁਚੱਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦਿਆਂ ਲੋਕਾਂ ਦੇ ਗੁੰਮ ਹੋਏ ਜਾਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਬਰਾਮਦ ਕਰਕੇ ਸਬੰਧਤ ਮਾਲਕਾਂ ਦੇ ਸਪੁਰਦ ਕਰਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਬਹੁਤ ਮਹੱਤਵਪੂਰਣ ਭੁਮਿਕਾ ਨਿਭਾਈ ਗਈ ਹੈ।

ਇਸ ਸਬੰਧੀ ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋੋਏ ਬਰਾਮਦ ਕੀਤੇ ਮੋਬਾਇਲ ਫੋਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਹੁਣ 100 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿਚ ਕਾਫੀ ਮਹਿੰਗੇ ਮੋਬਾਇਲ ਫੋਨ ਵੀ ਸ਼ਾਮਲ ਹਨ, ਜਿਵੇਂ 1 ਮੋਬਾਇਲ ਆਈਫੋਨ, 14 ਮੋਬਾਇਲ ਸੈਮਸੰਗ ਕੰਪਨੀ, 35 ਮੋਬਾਇਲ ਵੀਵੋੋ ਕੰਪਨੀ, ਐਮ.ਆਈ. ਦੇ 24 ਮੋਬਾਇਲ ਫੋੋਨ ਅਤੇ ਇਸ ਤੋੋਂ ਇਲਾਵਾ ਹੋਰ ਵੱਖ—ਵੱਖ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋੋਂ ਲੋਕ ਭਲਾਈ ਦੇ ਕੰਮ ਕਰਦਿਆਂ ਪਹਿਲਾਂ ਵੀ 813 ਮੋਬਾਇਲ ਫੋੋਨ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਗਏ ਸਨ ਅਤੇ ਹੁਣ ਹੋੋਰ 100 ਮੋਬਾਇਲ ਫੋੋਨ ਬਰਾਮਦ ਹੋੋਣ ਨਾਲ ਮਾਨਸਾ ਪੁਲਿਸ ਵੱਲੋੋਂ ਅੱਜ ਤੱਕ ਕੁੱਲ 913 ਮੋਬਾਇਲ ਫੋੋਨ ਬਰਾਮਦ ਕਰਵਾਏ ਜਾ ਚੁੱਕੇ ਹਨ।

ਐਸ.ਐਸ.ਪੀ. ਨੇ ਦੱਸਿਆ ਕਿ ਕਪਤਾਨ ਪੁਲਿਸ (ਸਥਾਨਕ) ਸ਼੍ਰੀ ਸਤਨਾਮ ਸਿੰਘ ਦੀ ਅਗਵਾਈ ਵਿਚ ਇਕ ਪੁਲਿਸ ਟੀਮ ਦਾ ਗਠਨ ਕੀਤਾ ਹੋਇਆ ਹੈ, ਜਿਸਨੇ ਪਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਹੁਣ ਤੱਕ ਇੰਨੀ ਵੱਡੀ ਗਿਣਤੀ ਵਿਚ ਗੁੰਮ ਹੋਏ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਹੋੋਰ ਡਿਊਟੀਆਂ ਦੇ ਨਾਲ—ਨਾਲ ਮੋੋਬਾਇਲ ਫੋੋਨ ਟਰੇਸ ਕਰਨ ਦੇ ਕੰਮ ਵਿਚ ਵੀ ਮੁਸਤੈਦ ਹੈ ਅਤੇ ਨਿਕਟ ਭਵਿੱਖ ਵਿਚ ਲੋਕਾਂ ਦੇ ਬਾਕੀ ਰਹਿੰਦੇ ਗੁੰਮ ਹੋੋਏ ਜਾਂ ਚੋਰੀਸ਼ੁਦਾ ਮੋਬਾਇਲ ਫੋੋਨਾਂ ਦੇ ਬਰਾਮਦ ਹੋਣ ਦੀ ਵੱਡੀ ਉਮੀਦ ਹੈ।

ਜ਼ਿਲ੍ਹਾ ਮਾਨਸਾ 'ਚ ਆਪਣੀ ਕਿਸਮ ਦੇ ਪਹਿਲੇ ਪੱਕੀਆਂ ਨਹਿਰੀ ਖਾਲਾਂ ਬਣਾਉਣ ਦੇ ਪਾਇਲਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆਡਿਪਟੀ ਕਮਿਸ਼ਨਰ ਅਤੇ ਚੇਅਰਮੈਨ...
21/03/2021

ਜ਼ਿਲ੍ਹਾ ਮਾਨਸਾ 'ਚ ਆਪਣੀ ਕਿਸਮ ਦੇ ਪਹਿਲੇ ਪੱਕੀਆਂ ਨਹਿਰੀ ਖਾਲਾਂ ਬਣਾਉਣ ਦੇ ਪਾਇਲਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਨੇ ਰੱਖਿਆ ਨੀਂਹ ਪੱਥਰ
* ਪਾਣੀ ਦੀ ਹੋਵੇਗੀ ਬੱਚਤ, ਵੱਡੀ ਗਿਣਤੀ ਕਿਸਾਨਾਂ ਨੂੰ ਮਿਲੇਗਾ ਲਾਭ :ਬਿਕਰਮ ਮੋਫਰ

ਮਾਨਸਾ 19 ਮਾਰਚ:-ਗੁਰਜੰਟ ਸਿੰਘ ਬਾਜੇਵਾਲੀਆ:- ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਅੱਜ ਸਰਦੂਲਗੜ੍ਹ ਦੇ ਪਿੰਡਾਂ ਨੰਦਗੜ੍ਹ ਅਤੇ ਮੋਫ਼ਰ ਵਿਖੇ ਮਗਨਰੇਗਾ ਸਕੀਮ ਅਧੀਨ ਜ਼ਿਲ੍ਹਾ ਮਾਨਸਾ ਦੇ ਆਪਣੀ ਕਿਸਮ ਦੇ ਪਹਿਲੇ ਪੱਕੀਆਂ ਨਹਿਰੀ ਖਾਲਾਂ ਦੀ ਉਸਾਰੀ ਦੇ ਪਾਇਲਟ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਸ ਸਮੇਂ ਸਾਬਕਾ ਵਿਧਾਇਕ ਸ. ਅਜੀਤ ਇੰਦਰ ਸਿੰਘ ਮੋਫ਼ਰ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ ਅਤੇ ਏ.ਡੀ.ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵੀ ਉਨ੍ਹਾਂ ਦੇ ਨਾਲ ਸਨ। ਇਨ੍ਹਾਂ ਪੱਕੇ ਖਾਲਿਆਂ ਦੇ ਬਣਨ ਨਾਲ ਇਨ੍ਹਾਂ ਦੋਵਾਂ ਪਿੰਡਾਂ ਦੀ ਕਰੀਬ 255 ਏਕੜ ਜ਼ਮੀਨ ਅਤੇ ਵੱਡੀ ਗਿਣਤੀ ਕਿਸਾਨਾਂ ਨੂੰ ਲਾਭ ਮਿਲੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਅਤੇ ਸ਼੍ਰੀ ਮੋਫ਼ਰ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਨਹਿਰੀ ਖਾਲੇ ਪੱਕੇ ਬਣਨ ਨਾਲ ਜਿਥੇ ਖੇਤੀ ਕਰਨੀ ਸੁਖਾਲੀ ਹੋਵੇਗੀ ਉਥੇ ਹੀ ਪਾਣੀ ਨੂੰ ਅਜਾਈਂ ਨਸ਼ਟ ਹੋਣ ਤੋਂ ਵੀ ਰੋਕਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪੱਕੇ ਖਾਲਿਆਂ ਰਾਹੀਂ ਪਾਣੀ ਦੀ ਪਹੁੰਚ ਯਕੀਨੀ ਬਣਨ ਨਾਲ ਸਪੱਸ਼ਟ ਤੌਰ 'ਤੇ ਖੇਤੀ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਨੰਦਗੜ੍ਹ ਵਿਖੇ ਹਾਲ ਦੀ ਘੜੀ 19.67 ਲੱਖ ਰੁਪਏ ਅਤੇ ਮੋਫ਼ਰ ਵਿਖੇ 13.57 ਲੱਖ ਰੁਪਏ ਇਸ ਪ੍ਰੋਜੈਕਟ 'ਤੇ ਖਰਚ ਕੀਤੇ ਜਾ ਰਹੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਫਿਲਹਾਲ ਦੋ ਪਿੰਡਾਂ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਹ ਕੰਮ ਕਾਰਜਕਾਰੀ ਇੰਜੀ: ਲਾਈਨਿੰਗ ਮੰਡਲ 2, ਪਜਸਪਵਨ ਮਾਨਸਾ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਖਾਲ ਨਵੇਂ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ ਜਿਸ ਵਿੱਚ ਵੱਖ ਵੱਖ ਸੈਗਮੈਂਟਾਂ ਦੀ ਵਰਤੋਂ ਕੀਤੀ ਜਾਵੇਗੀ ਜੋ ਕਿ ਰਵਾਇਤੀ ਖਾਲਾਂ ਨਾਲੋਂ ਵੱਖਰਾ ਹੋਵੇਗਾ ਤਾਂ ਜੋ ਇਨ੍ਹਾਂ ਖਾਲਾਂ ਦੀ ਵਰਤੋਂ ਨੂੰ ਵਧੇਰੇ ਸਮੇਂ ਤੱਕ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਸਰਪੰਚ ਬਲਵੰਤ ਸਿੰਘ ਮਾਨ ਕੋਰਵਾਲਾ,ਸਰਪੰਚ ਗੁਰਮੀਤ ਸਿੰਘ ਨੰਦਗਡ਼੍ਹ ,ਬਲਾਕ ਸੰਮਤੀ ਝੁਨੀਰ ਦੇ ਚੇਅਰਮੈਨ ਅਜੈਬ ਸਿੰਘ ਚਚੋਹਰ ਸੰਮਤੀ ਮੈਂਬਰ ਬਿੰਦਰ ਸਿੰਘ ,ਬੋਗੜੀ ਦਾਨੇਵਾਲਾ ਆਦਿ ਹਾਜ਼ਰ ਸਨ
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਨਵਨੀਤ ਜੋਸ਼ੀ ਤੋਂ ਇਲਾਵਾ ਹੋਰ ਅਧਿਕਾਰੀ ਤੇ ਆਗੂ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਣਵਾਉਣ ਦੇ ਸੌ ਫੀਸਦੀ ਟੀਚੇ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤਮਾਨਸਾ, 19 ਮਾਰਚ...
21/03/2021

ਡਿਪਟੀ ਕਮਿਸ਼ਨਰ ਵੱਲੋਂ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਈ ਕਾਰਡ ਬਣਵਾਉਣ ਦੇ ਸੌ ਫੀਸਦੀ ਟੀਚੇ ਨੂੰ ਸਮੇਂ ਸਿਰ ਪੂਰਾ ਕਰਨ ਦੀ ਹਦਾਇਤ
ਮਾਨਸਾ, 19 ਮਾਰਚ: ਗੁਰਜੰਟ ਸਿੰਘ ਬਾਜੇਵਾਲੀਆ:- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਸਬੰਧੀ ਅੱਜ ਤੱਕ ਹੋਈ ਪ੍ਰਗਤੀ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪ੍ਰਸ਼ਾਸਨਿਕ ਯਤਨਾਂ ਦੇ ਸਦਕਾ ਲਾਭਪਾਤਰੀਆਂ ਦੁਆਰਾ ਆਪਣੇ ਈ ਕਾਰਡ ਬਣਵਾਉਣ ਲਈ ਉਪਰਾਲੇ ਤੇਜ਼ ਕਰਦੇ ਹੋਏ ਸੌ ਫੀਸਦੀ ਲਾਭਪਾਤਰੀਆਂ ਨੂੰ ਇਸ ਦੇ ਦਾਇਰੇ ਅਧੀਨ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਇਸ ਯੋਜਨਾ ਦਾ ਲਾਭ ਉਨ੍ਹਾਂ ਸੌ ਫੀਸਦੀ ਲੋਕਾਂ ਨੂ ੰਜ਼ਮੀਨੀ ਪੱਧਰ 'ਤੇ ਪਹੁੰਚਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਅਧੀਨ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਦੇਣ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਜ਼ਿਲ੍ਹੇ ਦੇ ਲੋੜਵੰਦ ਭਵਿੱਖ ਵਿੱਚ ਵੀ ਇਨ੍ਹਾਂ ਸੁਵਿਧਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਈ ਕਾਰਡ ਬਣਾਉਣ ਦੀ ਚਲਾਈ ਵਿਸ਼ੇਸ਼ ਮੁਹਿੰਮ ਦਾ ਰਜਿਸਟਰਡ ਲਾਭਪਾਤਰੀਆਂ ਨੂੰ ਲਾਭ ਜ਼ਰੂਰ ਉਠਾਉਣਾ ਚਾਹੀਦਾ ਹੈ। ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.), ਸੇਵਾ ਕੇਂਦਰਾਂ ਅਤੇ ਮਾਰਕਿਟ ਕਮੇਟੀਆਂ ਵਿੱਚ ਈ-ਕਾਰਡ ਬਣਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਨਗਦੀ ਰਹਿਤ ਇਲਾਜ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਸਕੀਮ ਦੇ ਦਾਇਰੇ ਅਧੀਨ ਬੀ.ਪੀ.ਐਲ. ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਅਤੇ ਪੱਤਰਕਾਰ ਆਦਿ ਸ਼ਾਮਿਲ ਹਨ।
ਮੀਟਿੰਗ ਦੌਰਾਨ ਏ.ਡੀ.ਸੀ ਸੁਖਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਸਿਵਲ ਸਰਜਨ, ਡੀ.ਐਫ.ਐਸ.ਸੀ, ਮੁੱਖ ਖੇਤੀਬਾੜੀ ਅਫ਼ਸਰ, ਡਿਪਟੀ ਮੈਡੀਕਲ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

10/12/2020
* दिल्ली चलो संघ के दौरान, भारतीय किसान यूनियन एकता डकौंडा के शहीद धन्ना सिंह खालसा के सम्मान में एक श्रद्धांजलि समारोह ...
07/12/2020

* दिल्ली चलो संघ के दौरान, भारतीय किसान यूनियन एकता डकौंडा के शहीद धन्ना सिंह खालसा के सम्मान में एक श्रद्धांजलि समारोह आयोजित किया गया था।

* मनसा गुरजंत सिंह बाजा वाला *
मनसा 6 दिसंबर भारतीय किसान यूनियन एकता डाकोदा के शहीद धन्ना सिंह खालसा जी की अंतिम प्रार्थना रविवार 6 दिसंबर को सरकारी प्राथमिक विद्यालय ख्याली छिलनवाली में आयोजित की गई। इस अवसर पर विभिन्न किसान संगठनों के नेता और दूर-दूर के किसान उपस्थित थे। इस अवसर पर एक बड़े जनसमूह को संबोधित करते हुए, राज्य वरिष्ठ उपाध्यक्ष और भारतीय किसान यूनियन एकता पाकोदा के जन नेता ने कहा कि धन्ना सिंह खालसा वे काले कानून की लड़ाई में लड़ाई के दिन हैं जिनकी शहादत इस लड़ाई में एक मील का पत्थर साबित होगी। किसान संगठनों का एकजुट मोर्चा धन्ना सिंह सहित अन्य योद्धाओं के बलिदान के कारण विजय ध्वज फहराएगा। इसके अलावा जिला नेता एडवोकेट बलवीर कौर, जम्हूरी किसान सभा के लाल चंद, अखिल भारतीय किसान हरदेव अर्शी, बीकेयू उगराह को ऐसा करने के लिए मजबूर किया जाएगा। सरकार सरकार कैबिनेट मंत्री विजयइंदर सिंगला भी समारोह में शामिल हुए। इस अवसर पर बीकेयू डकौंदा ने शहीद परिवार और घायल किसानों को सम्मानित किया और परिवार को वित्तीय सहायता दी गई। विभिन्न धार्मिक और सामाजिक संगठनों ने इस अवसर पर विशेष योगदान दिया। पंजाब सरकार का पूर्व अनुदान राशि रु। मौके पर प्रशासन द्वारा चेक भी सौंपा गया। बलकार सिंह, अध्यक्ष, ऊधम सिंह सेवा सोसाइटी डेरा और गुरुद्वारा प्रबंधन समितियों और ग्राम इकाई बीकेयू डकौंदा सहित सभी नेता और कार्यकर्ता मंच पर मौजूद थे। राज्य समिति के सदस्य कुलवंत सिंह किशनगढ़ और मास्टर गुरपाल सिंह।

Fast BreakingNews Punjab
17/11/2020

Fast BreakingNews Punjab

Captain Amrinder Singh Fast breaking news Punjab
02/11/2020

Captain Amrinder Singh Fast breaking news Punjab

Halla Bol
02/11/2020

Halla Bol

Mandir Shri Ram ka
02/11/2020

Mandir Shri Ram ka

Lapata kudi
30/10/2020

Lapata kudi

सभी देशवासियों को श्री राम मंदिर निर्माण की हार्दिक शुभकामनाएं बधाई मेरे परिवार द्वारा लड्डू एवं मोमबत्ती का वितरण जय जय...
05/08/2020

सभी देशवासियों को श्री राम मंदिर निर्माण की हार्दिक शुभकामनाएं बधाई मेरे परिवार द्वारा लड्डू एवं मोमबत्ती का वितरण जय जय श्री राम

Fast Breaking News Punjab YouTube channel
14/09/2019

Fast Breaking News Punjab YouTube channel

Address


Opening Hours

Monday 09:00 - 17:00

Alerts

Be the first to know and let us send you an email when Fast breaking news Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Opening Hours
  • Alerts
  • Videos
  • Claim ownership or report listing
  • Want your business to be the top-listed Media Company?

Share