23/03/2024
ਜਦੋਂ ਮਾਲਕਾਂ ਮੁਤਾਬਕ ਭੌਂਕਣਾ ਪਏ......
ਅੱਜ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਇਆ ਕਿ ਰੂਸ ਵਿਚ ਹੋਏ ਹਮਲੇ ਤੋਂ ਉਹ ਬਹੁਤ ਦੁਖੀ ਨੈ, ਪਰ ਚੰਗਾ ਹੁੰਦਾ ਜੇ ਉਨ੍ਹਾਂ ਨੂੰ ਦੁੱਖ ਉਦੋਂ ਵੀ ਹੁੰਦਾ ਜਦੋਂ ਮਨੀਪੁਰ ਵਿਚ ਇਕ ਔਰਤ ਨੂੰ ਨੰਗਿਆ ਘੁਮਾ ਕੇ ਜ਼ਲੀਲ ਕੀਤਾ ਗਿਆ ਤੇ ਲੋਕੀਂ ਕਹਿ ਰਹੇ ਸੀ ਕਿ ਮੋਦੀ ਜੀ ਬੋਲੋ ਕੁਝ ਇਸ ਮਸਲੇ 'ਤੇ ਪਰ ਉਹ ਚੁੱਪ ਸੀ, ਜਾਂ ਦੁੱਖ ਉਦੋਂ ਵੀ ਹੁੰਦਾ ਜਦੋਂ ਬਾਹਰੋਂ ਭਾਰਤ ਘੁੰਮਣ ਆਈ ਜੋੜੀ ਨਾਲ ਬਲਾਤਕਾਰ ਕੀਤਾ ਗਿਆ, ਜਾਂ ਫਿਰ ਦੁੱਖ ਉਦੋਂ ਹੁੰਦਾ ਜਦੋਂ ਯੂਕਰੇਨ ਉਤੇ ਰੂਸ ਨੇ ਹਮਲਾ ਕਰ ਕੇ ਦੇਸ਼ ਤਹਿਸ-ਨਹਿਸ ਕਰ ਦਿੱਤਾ। ਦੂਜੇ ਪਾਸੇ ਸੋਨਮ ਵਾਂਗਚੁਕ ਸਣੇ 1000 ਦੇ ਕਰੀਬ ਬੰਦੇ ਲੱਦਾਖ ਲਈ ਭੁੱਖ ਹੜਤਾਲ 'ਤੇ ਬੈਠੇ ਹੋਣ ਤੇ ਸਾਡੇ ਮੰਤਰੀਆਂ ਦੇ ਮੂੰਹ ਸੀਤੇ ਹੋਏ ਰਹਿ ਗਏ। ਸ਼ਾਇਦ ਲੋੜ ਪੈਣ 'ਤੇ ਜ਼ੁਬਾਨਾਂ ਦਾ ਬੰਦ ਹੋਣਾ ਜਾਂ ਖੁੱਲ੍ਹਣਾ ਹੀ ਰਾਜਨੀਤੀ ਹੁੰਦੀ ਹੈ ਜਾਂ ਫਿਰ ਆਪਣੇ ਘਰ ਨਾਲੋਂ ਵਂੱਧ ਬਾਹਰਲਿਆਂ ਦੀ ਫਿਕਰ ਹੋਵੇ। ਵੈਸੇ, ਮੈਨੂੰ ਇਕ ਜਗ੍ਹਾ ਲਿਖਿਆ ਯਾਦ ਆ ਰਿਹੈ ਕਿ ਉਦੋਂ ਚੁੱਪ ਰਹੋ ਜਦੋਂ ਬੱਚੇ ਸੁੱਤੇ ਹੋਣ, ਉਦੋਂ ਨਹੀਂ ਜਦੋਂ ਉਹ ਮਰ ਰਹੇ ਹੋਣ। ਇਹਨਾਂ ਸਭ ਮਸਲਿਆਂ 'ਤੇ ਸਾਡਾ ਮੀਡੀਆ ਵੀ ਚੁੱਪ ਤੇ ਫਿਰ ਮੀਡੀਆ ਲਈ ਮੈਨੂੰ ਨੌਰਮਨ ਰੀਡਸ ਦਾ ਕਥਨ ਯਾਦ ਆ ਜਾਂਦੈ ਕਿ ਸਭ ਤੋਂ ਉੱਚੀ ਭੌਂਕਣ ਵਾਲੇ ਕੁੱਤੇ ਸਭ ਤੋਂ ਵੱਧ ਡਰੇ ਹੋਏ ਹੁੰਦੇ ਹਨ ਪਰ ਭੌਂਕਣਗੇ ਮਾਲਕਾਂ ਮੁਤਾਬਕ।
-- ਗਗਨਦੀਪ ਸੋਂਧੀ