Halka Amloh News

  • Home
  • Halka Amloh News

Halka Amloh News ਹਲਕਾ ਅਮਲੋਹ ਸਬੰਧੀ ਖ਼ਬਰਾਂ ਦੇਣ ਲਈ ਸੰਪਰਕ ਕਰੋ ਇਸ ਪੇਜ ਤੇ।

01/06/2023

Wrestlers Protest News : ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਖਾਪ ਮਹਾਂ ਪੰਚਾਇਤ ਦੇ ਵਿਚਕਾਰ ਇੱਕ ਬਿਆਨ ਦਿੱਤਾ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਦੱਸਿਆ ਕਿ ਦਿੱਲੀ ਪੁਲਿਸ ਜਾਂਚ ਕਰ ਰਹੀ ਹੈ। ਪਹਿਲੀ ਵਾਰ 18 ਜਨਵਰੀ ਨੂੰ ਜਦੋਂ ਇਹ ਲੋਕ ਧਰਨੇ 'ਤੇ ਬੈਠੇ ਸਨ ਤਾਂ ਪਹਿਲਾਂ ਕੁਝ ਹੋਰ ਮੰਗ ਸੀ ਤੇ ਹੁਣ ਕੁਝ ਹੋਰ ਮੰਗ ਹੈ। ਇਹ ਲੋਕ ਲਗਾਤਾਰ ਆਪਣੀਆਂ ਮੰਗਾਂ ਅਤੇ ਸ਼ਰਤਾਂ ਬਦਲ ਰਹੇ ਹਨ, ਪਹਿਲਾਂ ਵੀ ਕਿਹਾ ਸੀ ਕਿ ਜੇਕਰ ਆਰੋਪ ਸਹੀ ਹੋਏ ਤਾਂ ਮੈਂ ਫਾਂਸੀ 'ਤੇ ਲਟਕ ਜਾਵਾਂਗਾ, ਅੱਜ ਵੀ ਇਹੀ ਕਹਿ ਰਿਹਾ ਹਾਂ।

01/06/2023

Punjab News : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਦੀ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਬਲਵਿੰਦਰ ਸਿੰਘ ਅਤੇ ਪਟਵਾਰੀ ਜਗਜੀਤ ਸਿੰਘ ਜੱਗਾ (ਹੁਣ ਸੇਵਾਮੁਕਤ) ਨੂੰ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਰਬਦਲ ਕਰਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਮਾ ਦੀ 28 ਏਕੜ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

01/06/2023

Lal Chand Kataruchakk : ਰਾਜਪਾਲ ਨੇ Cm ਨੂੰ ਮੰਤਰੀ ਕਟਾਰੂਚੱਕ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ

21/05/2023
ਇਹ ਲੜਕੀ ਹਰਪ੍ਰੀਤ ਕੌਰ (25) ਵਾਸੀ ਸਰਹਿੰਦ ਪਿਛਲੇ 5 ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ...
22/12/2021

ਇਹ ਲੜਕੀ ਹਰਪ੍ਰੀਤ ਕੌਰ (25) ਵਾਸੀ ਸਰਹਿੰਦ ਪਿਛਲੇ 5 ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ ਦਾ ਇਲਾਜ ਪੀਜੀਆਈ ਚੰਡੀਗੜ੍ਹ ਤੋਂ ਚੱਲ ਰਿਹਾ ਹੈ ਜਿਸ ਦਾ ਖਰਚਾ ਲਗਭਗ 10 ਲੱਖ ਰੁਪਏ ਹੈ ਇਥੇ ਦੱਸਣਯੋਗ ਹੈ ਕਿ ਖਾਲਸਾ ਏਡ ਵਲੋਂ ਵੀ 1 ਲੱਖ 35 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ ਗਈ ਹੈ।
**ਵੱਧ ਤੋਂ ਵੱਧ ਇਸ ਲੜਕੀ ਦੀ ਮੱਦਦ ਕੀਤੀ ਜਾਵੇ ਜੀ**
**AC.39107519777**
**IFSC SBIN0050966**
ਸੰਪਰਕ 8847428123
9780002553 ਹਰਜਿੰਦਰ ਸਿੰਘ

ਰਾਣਾ ਸੋਢੀ ਭਾਜਪਾ ਚ ਸ਼ਾਮਲ ਹੋਏ।
21/12/2021

ਰਾਣਾ ਸੋਢੀ ਭਾਜਪਾ ਚ ਸ਼ਾਮਲ ਹੋਏ।

ਅਮਲੋਹ ਦੁਖਦਾਈ ਖ਼ਬਰ ਪੰਜਾਬ ਦੇ ਪ੍ਰਸਿੱਧ ਗਾਇਕ 'ਮਨਜੀਤ ਰਾਹੀ' ਨਹੀਂ ਰਹੇਕੱਲ 11 ਵਜੇ ਦੇ ਕਰੀਬ ਹੋਵੇਗਾ ਪਿੰਡ ਮਾਜਰੀ ਕਿਸ਼ਨੇ ਵਾਲੀ ਵਿੱਚ ਅੰਤਿਮ ...
30/10/2021

ਅਮਲੋਹ
ਦੁਖਦਾਈ ਖ਼ਬਰ

ਪੰਜਾਬ ਦੇ ਪ੍ਰਸਿੱਧ ਗਾਇਕ 'ਮਨਜੀਤ ਰਾਹੀ' ਨਹੀਂ ਰਹੇ

ਕੱਲ 11 ਵਜੇ ਦੇ ਕਰੀਬ ਹੋਵੇਗਾ ਪਿੰਡ ਮਾਜਰੀ ਕਿਸ਼ਨੇ ਵਾਲੀ ਵਿੱਚ ਅੰਤਿਮ ਸੰਸਕਾਰ।

ਰਣਧੀਰ ਸਿੰਘ 94785-39419

ਬਠਿੰਡਾ : ਪੰਜਾਬੀ ਸੰਗੀਤਕ ਖੇਤਰ ਵਿਚ ਉਦਾਸ ਗਾਣਿਆਂ ਦੇ ਮਸ਼ਹੂਰ ਰਚਨਹਾਰ ਵਜੋਂ ਜਾਣੇ ਜਾਂਦੇ ਗੀਤਕਾਰ ਦੀਪਾ ਘੋਲੀਆ (Punjabi famous lyricist ...
18/10/2021

ਬਠਿੰਡਾ : ਪੰਜਾਬੀ ਸੰਗੀਤਕ ਖੇਤਰ ਵਿਚ ਉਦਾਸ ਗਾਣਿਆਂ ਦੇ ਮਸ਼ਹੂਰ ਰਚਨਹਾਰ ਵਜੋਂ ਜਾਣੇ ਜਾਂਦੇ ਗੀਤਕਾਰ ਦੀਪਾ ਘੋਲੀਆ (Punjabi famous lyricist Deepa Gholia die) ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ ਹੋ ਗਈ। ਉਹ ਡੇਂਗੂ ਨਾਲ ਬਿਮਾਰ ਸਨ। ਦੀਪਾ ਦਾ ਨਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਵਿੱਚ ਹੈ।

06/10/2021

Breaking......Batala
ਅਕਾਲੀ ਦਲ ਤੋਂ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਦੇਹਾਂਤ ਹੋ ਗਿਆ ਹੈ,,,,,,,, ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕੁਝ ਸਮਾਂ ਪਹਿਲਾਂ ਹੀ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਜੋਈਨ ਕੀਤੀ ਸੀ,,,,,,, ਇਹ ਜਾਣਕਾਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ਸੋਸ਼ਲ ਮੀਡੀਆ ਤੇ ਦਿਤੀ ਹੈ।

ਧਰਮਪਾਲ ਭੜੀ (ਪੀ.ਏ ਰਾਜੂ ਖੰਨਾ) ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪੁੱਤਰੀ ਵੰਦਨਾ 22 ਅਚਾਨਕ ਅਕਾਲ ਚਲਾਣਾ ਕਰ ਗਈ।  ਵੰਦਨਾਂ ਜੋ...
11/09/2021

ਧਰਮਪਾਲ ਭੜੀ (ਪੀ.ਏ ਰਾਜੂ ਖੰਨਾ) ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਪੁੱਤਰੀ ਵੰਦਨਾ 22 ਅਚਾਨਕ ਅਕਾਲ ਚਲਾਣਾ ਕਰ ਗਈ। ਵੰਦਨਾਂ ਜੋ ਕਾਫੀ ਹੋਣਹਾਰ ਵਿਦਿਆਰਥਣ ਸੀ ਇਸ ਸਮੇ ਐਮ.ਸੀ.ਏ.ਕਰਨ ਲਈ ਵਿਦੇਸ਼ ਜਾਣ ਵਾਸਤੇ ਆਈ ਲੈਟਸ ਦੀ ਤਿਆਰੀ ਕਰ ਕਰ ਰਹੀ ਸੀ। ਪਰਿਵਾਰ ਤੋ ਮਿਲੀ ਜਾਣਕਾਰੀ ਅਨੁਸਾਰ ਸੰਸਕਾਰ ਅੱਜ 1 ਵਜੇ ਦੇ ਕਰੀਬ ਪਿੰਡ ਭੜੀ ਪਨੈਚਾ ਦੇ ਸਮਸਾਨ ਘਾਟ ਵਿਚ ਕੀਤਾ ਜਾਵੇਗਾ।

03/09/2021

ਅਮਲੋਹ ਹਲਕੇ ਦੇ ਵਿੱਚ ਸੁਖਬੀਰ ਬਾਦਲ ਦਾ ਦੌਰਾ ਰੱਦ 4 ਸਤੰਬਰ ਦੇ ਸਾਰੇ ਪ੍ਰੋਗਰਾਮ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ।

ਬਰਨਾਲਾ:ਜ਼ਿਲ੍ਹੇ ਦੇ ਕਸਬਾ ਪੱਖੋਂ ਕੈਂਚੀਆਂ ਵਿਖੇ ਸੜਕ ਹਾਦਸੇ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਧੂਰਕੋਟ ਦੀ ਮੌਤ ਹੋ ਗਈ। ਪ੍ਰਾਪਤ ਜਾ...
01/09/2021

ਬਰਨਾਲਾ:ਜ਼ਿਲ੍ਹੇ ਦੇ ਕਸਬਾ ਪੱਖੋਂ ਕੈਂਚੀਆਂ ਵਿਖੇ ਸੜਕ ਹਾਦਸੇ ਵਿੱਚ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਧੂਰਕੋਟ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਬਾਜ਼ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੱਖੋ ਕੈਂਚੀਆਂ ਵਾਲੀ ਸਾਈਡ ਤੋਂ ਬਰਨਾਲਾ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਜਗਜੀਤਪੁਰਾ ਵਾਲੀ ਡਰੇਨ ਦੇ ਨੇੜੇ ਪਹੁੰਚਿਆ ਤਾਂ ਬਰਨਾਲਾ ਵਾਲੇ ਪਾਸਿਓਂ ਇਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਗੀਤਕਾਰ ਸ਼ਹਿਬਾਜ਼ ਦੀ ਮੌਤ ਹੋ ਗਈ।

'ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ ਬੇਵਫ਼ਾ ਹੈ....ਸਣੇ ਕਈ ਪ੍ਰਸਿੱਧ ਗੀਤ ਲਿਖਣ ਵਾਲੇ ਗੀਤਕਾਰ ਸ਼ਹਿਬਾਜ਼ ਦੀ ਸੜਕ ਹਾਦਸੇ 'ਚ ਮੌਤ

ਨੈਣ ਨੈਣਾਂ ਨਾਲ ਮਿਲਾ ਲੈ ਭੇਦ ਖੁੱਲ੍ਹ ਜੂ ਗਾ ਸਾਰਾ' ਤੇ 'ਸਾਡੀ ਗੱਲ ਹੋਰ ਅਸੀਂ ਕੀਤਾ ਹੈ ਪਿਆਰ' ਤੇ 'ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ਼ ਬੇਵਫ਼ਾ ਹੈ' ਤੇ 'ਦਿਲ ਦਾ ਦਰਦ ਫੇਰ ਆ ਗਿਆ ਜ਼ੁਬਾਨ 'ਤੇ' , 'ਖ਼ਤ ਮੋੜ ਕੇ ਕਹਿਨੀ ਐਂ ਖ਼ਤ ਮੇਰੇ ਦੇ ਜਾਵੀਂ', 'ਹੱਥਾਂ ਦੀਆਂ ਲਕੀਰਾਂ' ਆਦਿ ਸੈਂਕੜੇ ਹਿੱਟ ਗੀਤਾਂ ਦਾ ਰਚੇਤਾ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਦੀ ਮੰਗਲਵਾਰ ਬਾਅਦ ਦੁਪਹਿਰ ਜ਼ਿਲ੍ਹਾ ਬਰਨਾਲਾ ਦੇ ਕਸਬਾ ਪੱਖੋ ਕੈਂਚੀਆਂ 'ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ। ਮਰਹੂਮ ਸ਼ਹਿਬਾਜ ਗੀਤਕਾਰ ਦੇ ਗੀਤ ਅਨੇਕਾਂ ਹੀ ਫ਼ਿਲਮਾਂ ਵਿਚ ਆਏ ਹਨ ਤੇ ਪੰਜਾਬ ਦੇ ਕਈ ਸੁਪਰ ਸਟਾਰ ਗਾਇਕ ਨਛੱਤਰ ਗਿੱਲ, ਇੰਦਰਜੀਤ ਨਿੱਕੂ, ਫ਼ਿਰੋਜ਼ ਖ਼ਾਨ, ਜੁਗਨੀ ਹਰਭਜਨ ਸ਼ੇਰਾ ਆਦਿ ਦੀ ਆਵਾਜ਼ ਵਿਚ ਹਿੱਟ ਰਹੇ ਹਨ। ਮੰਗਲਵਾਰ ਉਹ ਆਪਣੇ ਜੱਦੀ ਪਿੰਡ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ ਵਿਖੇ ਦਵਾਈ ਲੈਣ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਅਚਨਚੇਤ ਹੀ ਇਕ ਨਿੱਜੀ ਬੱਸ ਨਾਲ ਉਨ੍ਹਾਂ ਦਾ ਪੱਖੋ ਕੈਂਚੀਆਂ ਨੇੜੇ ਹਾਦਸੇ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਇਸ ਮੌਤ ਵਾਲੀ ਖ਼ਬਰ ਨਾਲ ਸੰਗੀਤ ਜਗਤ ਵਿਚ ਸੰਨਾਟਾ ਛਾ ਗਿਆ ਹੈ। ਸੰਗੀਤਕ ਅਤੇ ਫ਼ਿਲਮ ਨਾਲ ਜੁੜੇ ਹੋਏ ਖੇਤਰ ਦੇ ਹਰ ਸ਼ਖਸ ਦੀ ਅੱਖ ਸ਼ਹਿਬਾਜ਼ ਦੀ ਮੌਤ 'ਤੇ ਦੁੱਖ ਵਿਚ ਡੁੱਬੀ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਹਿਬਾਜ਼ ਦੇ ਵੱਡੇ ਭਰਾ ਗੁਰਨਾਮ ਗਾਮਾ ਵੀ ਇਕ ਪ੍ਰਸਿੱਧ ਗੀਤਕਾਰ ਸਨ ਉਨ੍ਹਾਂ ਦੀ ਪਿਛਲੇ ਵਰ੍ਹੇ ਇਕ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ। ਸ਼ਹਿਬਾਜ਼ ਦੇ ਇੱਕ ਪੁੱਤਰ ਤੇ ਇਕ ਧੀ ਤੋਂ ਇਲਾਵਾ ਪਤਨੀ ਬਾਪੂ ਬੇਬੇ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।

ਆਉਣ ਵਾਲੇ ਦਿਨਾਂ ਵਿਚ ਅਮਲੋਹ ਕਾਂਗਰਸ ਵਿਚ ਵੱਡਾ ਧਮਾਕਾ।
18/08/2021

ਆਉਣ ਵਾਲੇ ਦਿਨਾਂ ਵਿਚ ਅਮਲੋਹ ਕਾਂਗਰਸ ਵਿਚ ਵੱਡਾ ਧਮਾਕਾ।

ਇੱਕ ਕਹਾਵਤ ਹੈ ਕਿ  " ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ "ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿ...
15/08/2021

ਇੱਕ ਕਹਾਵਤ ਹੈ ਕਿ " ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ "
ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ।ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 --9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। 7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।
ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
ਇਸ ਸਮੇਂ ਇਹ ਧਰਤੀ ਤੋਂ ਤਕਰੀਬਨ 3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ 700--800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।
ਧਰਤੀ ਤੋਂ ਤਕਰੀਬਨ 400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ।
ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।

ਗੁਰਦੁਆਰਾ ਗੁਪਤਸਰ ਸਾਹਿਬ ਅਮਲੋਹ ਰੋਡ ਜੱਸੜਾਂ ਵਿਖੇ 15 ਅਗਸਤ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਬਖ਼ਸ਼ ਸਿੰਘ ਸਾਬਕਾ ਕੌਂਸਲਰ ਸਾਹਿ...
13/08/2021

ਗੁਰਦੁਆਰਾ ਗੁਪਤਸਰ ਸਾਹਿਬ ਅਮਲੋਹ ਰੋਡ ਜੱਸੜਾਂ ਵਿਖੇ 15 ਅਗਸਤ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਬਖ਼ਸ਼ ਸਿੰਘ ਸਾਬਕਾ ਕੌਂਸਲਰ ਸਾਹਿਬ ਦੇ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਜਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।

07/08/2021

ਸਤਿਕਾਰਯੋਗ ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲਿਆਂ ਦੇ ਪੂਜਨੀਕ ਪਿਤਾ *ਬਾਬਾ ਹਰਨੇਕ ਸਿੰਘ ਜੀ ਇਸ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅੱਜ ਰਾਤ 12.30 ਵਜੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਗੁਰਦੁਆਰਾ ਤੱਪ ਅਸਥਾਨ ਸੰਤ ਬਾਬਾ ਕਿਰਪਾ ਸਿੰਘ ਜੀ ਰੋਹੀਸਰ ਸਾਹਿਬ ਵਿਖੇ ਕੀਤਾ ਜਾਵੇਗਾ।
ਦੁਖੀ ਹਿਰਦੇ
ਸਪੁੱਤਰ
*ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਸਾਹਿਬ ਵਾਲੇ।
ਦਲਜੀਤ ਸਿੰਘ
ਜਗਤਾਰ ਸਿੰਘ
ਗੁਰਪ੍ਰੀਤ ਸਿੰਘ ਹੈਪੀ

ਬਹੁਤ ਹੀ ਦੁਖਦਾਈ ਖ਼ਬਰ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਕੌਂਸਲਰ ਗੁਰਬਖ਼ਸ਼ ਸਿੰਘ ਨਹੀਂ ਰਹੇ।ਜਾਣਕਾਰੀ:- ਰਣਧੀਰ ਸਿੰਘ
06/08/2021

ਬਹੁਤ ਹੀ ਦੁਖਦਾਈ ਖ਼ਬਰ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਕੌਂਸਲਰ ਗੁਰਬਖ਼ਸ਼ ਸਿੰਘ ਨਹੀਂ ਰਹੇ।
ਜਾਣਕਾਰੀ:- ਰਣਧੀਰ ਸਿੰਘ

02/08/2021

ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਭਾਜਪਾ ’ਚ ਹੋਈ ਸ਼ਾਮਲ, ਕੀ ਵਿਚਾਰ ਆ ਇਸ ਟੱਬਰ ਬਾਰੇ ??

ਅਮਲੋਹ ਦੇ ਨਵੇਂ ਐੱਸ ਡੀ ਐੱਮ ਸ਼੍ਰੀ ਨਮਨ ਮੜਕਨ ਜੀ।
29/07/2021

ਅਮਲੋਹ ਦੇ ਨਵੇਂ ਐੱਸ ਡੀ ਐੱਮ ਸ਼੍ਰੀ ਨਮਨ ਮੜਕਨ ਜੀ।

ਗੁਰੂ ਪੂਰਨਿਮਾ ਦੇ ਸ਼ੁਭ ਅਵਸਰ ਤੇ ਸੰਤ ਨਗਰ ਗਊਸ਼ਾਲਾ ਵਿਖੇ ਕਰਵਾਇਆ ਹਵਨ ਕੁੰਡ।ਗਾਇਤ੍ਰੀ ਟਰੱਸਟ ਪਰਿਵਾਰ ਵੱਲੋਂ ਉਪਰੰਤ ਬੂਟੇ ਲਗਾ ਕੇ ਮਨਾਇਆ ਗਿਆ...
24/07/2021

ਗੁਰੂ ਪੂਰਨਿਮਾ ਦੇ ਸ਼ੁਭ ਅਵਸਰ ਤੇ ਸੰਤ ਨਗਰ ਗਊਸ਼ਾਲਾ ਵਿਖੇ ਕਰਵਾਇਆ ਹਵਨ ਕੁੰਡ।
ਗਾਇਤ੍ਰੀ ਟਰੱਸਟ ਪਰਿਵਾਰ ਵੱਲੋਂ ਉਪਰੰਤ ਬੂਟੇ ਲਗਾ ਕੇ ਮਨਾਇਆ ਗਿਆ ਦਿਹਾੜਾ।
ਮੰਡੀ ਗੋਬਿੰਦਗੜ੍ਹ, 24 ਜੁਲਾਈ,
ਗਾਇਤ੍ਰੀ ਪਰਿਵਾਰ ਟਰੱਸਟ ਮੰਡੀ ਗੋਬਿੰਦਗੜ੍ਹ ਵੱਲੋਂ ਅੱਜ ਗੁਰਪੁਨਿਮਾ ਦੇ ਸ਼ੁਭ ਅਵਸਰ ਤੇ ਸੰਤ ਨਗਰ ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਵਿਖੇ ਹਵਨ ਕੁੰਡ ਸਮਾਗਮ ਕਰਵਾਇਆ ਗਿਆ। ਇਸ ਹਵਨ ਕੁੰਡ ਸਮਾਗਮ ਦੌਰਾਨ ਮੁੱਖ ਯਗ ਸੰਚਾਲਕ ਰਾਜੇਸ਼ ਜੈਸਵਾਲ ਵੱਲੋਂ ਹਾਜਰ ਸੰਗਤਾਂ ਨੂੰ ਗੁਰੂ ਪੂਰਨਿਮਾ ਦੀ ਮਹਿਮਾ ਬਾਰੇ ਦੱਸਿਆ ਅਤੇ ਕਿਹਾ ਕਿ ਅੱਜ ਦਾ ਦਿਨ ਗੁਰੂ ਨੂੰ ਕੁਝ ਅਰਪਨ ਕਰਨ ਦਾ ਦਿਨ ਹੁੰਦਾ ਹੈ। ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਗੁਰੂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਗੁਰੂਆਂ ਦਾ ਸਤਕਾਰ ਕਰਨਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਸ਼ ਜੈਸਵਾਲ ਨੇ ਦੱਸਿਆ ਕਿ ਓਹਨਾ ਦੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਗਰ ਗਊਸ਼ਾਲਾ ਮੰਡੀ ਗੋਬਿੰਦਗੜ੍ਹ ਵਿਖੇ ਹਵਨ ਕੁੰਡ ਕਰਵਾਇਆ ਗਿਆ। ਓਹਨਾਂ ਦੱਸਿਆ ਕਿ ਉਪਰੰਤ ਸਮੁੱਚੇ ਪਰਿਵਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆਵਲ ਕਰਨ ਲਈ ਬੂਟੇ ਵੀ ਲਗਾਏ ਗਏ। ਓਹਨਾ ਸਮੁੱਚੇ ਜਗਤ ਨੂੰ ਇਹ ਸੰਦੇਸ਼ ਦਿੱਤਾ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕੇ ਇਸੇ ਵਿੱਚ ਹੀ ਸਾਡੀ ਆਪਣੇ ਗੁਰੂਆਂ ਪ੍ਰਤੀ ਅਸਲ ਦੇਣ ਹੋਵੇਗੀ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਨਰਾਇਣ ਸਿੰਗਲਾ ਉਦਯੋਗਪਤੀ, ਯਗਦੱਤ, ਸੁਰੇਸ਼ ਗੁਪਤਾ ਸਮਾਜ ਸੇਵਕ, ਯਗ ਸੰਚਾਲਕ ਰਾਜੇਸ਼ ਗੁਪਤਾ ਸ਼ਾਮਿਲ ਹੋਏ। ਇਸ ਮੌਕੇ ਤੇ ਜਾਨਕੀ ਗੁਪਤਾ, ਸੁਰੇਸ਼ ਗੁਪਤਾ, ਕਾਮਤਾ ਗੁਪਤਾ, ਬਾਬੂ ਲਾਲ ਗੁਪਤਾ, ਮਨੋਜ ਗੁਪਤਾ, ਸ਼ਯਾਮ ਸੁੰਦਰ ਚੌਧਰੀ, ਦਲੀਪ ਕੁਮਾਰ, ਮਨੋਜ ਕੁਮਾਰ, ਪਵਨ ਸ਼ਰਮਾ, ਹਰੀਸ਼ ਗੁਪਤਾ, ਮੁੰਨਾ ਚੌਧਰੀ, ਸੰਜੇ ਜੈਸਵਾਲ, ਵਕੀਲ ਕੁਮਾਰ, ਅਸ਼ੋਕ ਗੁਪਤਾ, ਕੈਲਾਸ਼, ਸੁਸ਼ੀਲ, ਕਿਸ਼ੋਰੀ ਦੇਵੀ, ਪਿੰਕੀ ਗੁਪਤਾ, ਮਾਇਆ ਗੁਪਤਾ, ਸੂਲੋਚਨਾ ਜੈਸਵਾਲ, ਪ੍ਰਮਿਕਾ ਜੈਸਵਾਲ, ਪੂਨਮ, ਅਰਚਨਾ ਸ਼ਰਮਾ ਆਦਿ ਨੇ ਹਾਜਰੀ ਲਵਾਈ।

ਫੋਟੋ ਕੈਪਸਨ
ਗੁਰੂ ਪੂਰਨਿਮਾ ਦੇ ਪਵਿੱਤਰ ਤਿਉਹਾਰ ਤੇ ਬੂਟੇ ਲਾਉਂਦੇ ਹੋਏ ਗਾਇਤ੍ਰੀ ਟਰੱਸਟ ਪਰਿਵਾਰ ਮੰਡੀ ਗੋਬਿੰਦਗੜ੍ਹ ਦੇ ਮੈਂਬਰ।

ਸ਼੍ਰੋਮਣੀ ਅਕਾਲੀ ਦਲ ਹਿੰਦੂ ਸਿੱਖ ਏਕਤਾ ਦਾ ਮੁਦਈ ਹੀ ਨਹੀਂ ਸਗੋਂ ਹਰ ਧਰਮ ਤੇ ਮਜਹਿਬ ਦਾ ਬਰਾਬਰ ਸਤਕਾਰ ਕਰਦਾ ਹੈ - ਰਾਜੂ ਖੰਨਾ, ਬਾਗੜੀਆ।ਬਸਪਾ ਆਗ...
23/07/2021

ਸ਼੍ਰੋਮਣੀ ਅਕਾਲੀ ਦਲ ਹਿੰਦੂ ਸਿੱਖ ਏਕਤਾ ਦਾ ਮੁਦਈ ਹੀ ਨਹੀਂ ਸਗੋਂ ਹਰ ਧਰਮ ਤੇ ਮਜਹਿਬ ਦਾ ਬਰਾਬਰ ਸਤਕਾਰ ਕਰਦਾ ਹੈ - ਰਾਜੂ ਖੰਨਾ, ਬਾਗੜੀਆ।

ਬਸਪਾ ਆਗੂ ਕੁਲਵੰਤ ਸਿੰਘ ਮਹਿਤੋਂ , ਜ਼ਿਲ੍ਹਾ ਪ੍ਰਧਾਨ ਡਾ ਹਰਬੰਸਪੁਰਾ ਵਿਸ਼ੇਸ਼ ਤੌਰ ਤੇ ਰਹੇ ਹਾਜ਼ਰ।

ਸਰਕਲ ਮੰਡੀ ਗੋਬਿੰਦਗੜ ਸ਼ਹਿਰੀ (2) ਐਸ ਸੀ ਵਿੰਗ ਦਾ ਵੱਡੇ ਇੱਕਠ ਚ ਕੀਤਾ ਗਿਆ ਐਲਾਨ।

ਮੰਡੀ ਗੋਬਿੰਦਗੜ,23 ਜੁਲਾਈ,

ਸ਼੍ਰੋਮਣੀ ਅਕਾਲੀ ਦਲ ਹਿੰਦੂ ਸਿੱਖ ਏਕਤਾ ਦਾ ਮੁਦਈ ਹੀ ਨਹੀਂ ਸਗੋਂ ਹਰ ਧਰਮ ਤੇ ਮਜਿਹਬ ਦਾ ਬਰਾਬਰ ਸਤਕਾਰ ਕਰਦਾ ਹੈ। ਜਿਸ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਐਸ ਸੀ ਵਿੰਗ ਦਾ ਗਠਨ ਕਰਕੇ ਇਸ ਵਰਗ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ। ਜਿਸ ਦਾ ਕੌਮੀ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਜੱਥੇ ਗੁਲਜਾਰ ਸਿੰਘ ਰਣੀਕੇ ਨੂੰ ਬਣਾਕੇ ਐਸ ਸੀ ਸਮਾਜ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਨਜਿੱਠਣ ਦਾ ਯਤਨ ਵੀ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਸ਼ੌ੍ਰਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਐਸ ਸੀ ਵਿੰਗ ਹਲਕਾ ਅਮਲੋਹ ਦੇ ਪ੍ਰਧਾਨ ਡਾ ਅਰਜਨ ਸਿੰਘ ਤੇ ਸਰਕਲ ਮੰਡੀ ਗੋਬਿੰਦਗੜ ਸ਼ਹਿਰੀ (2) ਐਸ ਸੀ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਬਾਗੜੀਆ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਰਵਿਦਾਸ ਭਗਤ ਧਰਮਸ਼ਾਲਾ ਮੰਡੀ ਗੋਬਿੰਦਗੜ ਵਿਖੇ ਐਸ ਸੀ ਵਿੰਗ ਦੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮਾਗਮ ਨੂੰ ਕੁਲਵੰਤ ਸਿੰਘ ਮਹਿਤੋ ਇੰਚਾਰਜ ਲੋਕਸਭਾ ਹਲਕਾ ਸ਼੍ਰੀ ਫਤਹਿਗੜ ਸਾਹਿਬ, ਐਸ ਸੀ ਵਿੰਗ ਦੇ ਜਿਲਾ ਪ੍ਰਧਾਨ ਡਾ ਗੁਰਚਰਨ ਸਿੰਘ ਹਰਬੰਸਪੁਰਾ, ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਸਤਵਿੰਦਰ ਕੌਰ ਗਿੱਲ, ਯੂਥ ਅਕਾਲੀ ਦਲ ਦੇ ਕੌਮੀ ਸੀਨੀ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ, ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਜੱਥੇ ਨਾਜਰ ਸਿੰਘ ਸੰਤ ਨਗਰ, ਜੱਥੇ ਜਰਨੈਲ ਸਿੰਘ ਮਾਜਰੀ, ਪ੍ਰਧਾਨ ਚਰਨਜੀਤ ਸਿੰਘ ਚੰਨਾ, ਪ੍ਰਧਾਨ ਬੀਬੀ ਪੂਨਮ ਗੋਸਾਈ, ਜਿਲਾ ਮੁੱਖ ਬੁਲਾਰਾ ਅਮਨ ਸਿੰਘ ਲਾਡਪੁਰ, ਯੂਥ ਆਗੂ ਬੰਟੀ ਜੱਸੜਾ, ਸੀਨੀ ਆਗੂ ਜੱਸੀ ਭੁੱਲਰ, ਗੁਰਪ੍ਰੀਤ ਸਿੰਘ ਨੋਨੀ, ਹਰਪਿੰਦਰ ਸਿੰਘ ਭੁਰਾ, ਸਰਕਲ ਪ੍ਰਧਾਨ ਐਸ ਸੀ ਵਿੰਗ ਰਣਜੀਤ ਸਿੰਘ ਕੋਟਲੀ, ਲਾਲ ਚੰਦ ਤੰਦਾ ਬੱਧਾ ਨੇ ਵੀ ਸੰਬੋਧਨ ਕੀਤਾ। ਰਾਜੂ ਖੰਨਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਬਸਪਾ ਗੱਠਜੋੜ ਨੂੰ ਲੈਕੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਬੋਖਲਾਹਟ ਵਿੱਚ ਹਨ ਕਿਉਂਕਿ ਹੋਏ ਇਸ ਗੱਠਜੋੜ ਨੇ ਕੇਂਦਰ ਵਿੱਚ ਵੀ ਭੈਣ ਕੁਮਾਰੀ ਮਾਇਆਵਤੀ ਦੀ ਰਾਜਨੀਤਿਕ ਸਥਿਤੀ ਨੂੰ ਮਜਬੂਤ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਅਕਾਲੀ ਬਸਪਾ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਦਿਨ ਰਾਤ ਲੋਕਾਂ ਨੂੰ ਅਕਾਲੀ ਬਸਪਾ ਗੱਠਜੋੜ ਨਾਲ ਜੋੜਨ ਲਈ ਲਾਮਵੰਦੀ ਕਰਨ ਤਾਂ ਜੋ 2022 ਵਿੱਚ ਗੱਠਜੋੜ ਦੀ ਸਰਕਾਰ ਬਣਾ ਕੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਇਅ ਜਾ ਸਕੇ। ਅੱਜ ਦੇ ਇਸ ਸਮਾਗਮ ਵਿੱਚ ਐਸ ਸੀ ਵਿੰਗ ਸਰਕਲ ਮੰਡੀ ਗੋਬਿੰਦਗੜ (2) ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਗਿਆ। ਅੱਜ ਜਿਹਨਾਂ ਅਹੁਦਾਰਾਂ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚ ਬਲਜੀਤ ਸਿੰਘ ਮੰਡੀ ਗੋਬਿੰਦਗੜ, ਬਲਵਿੰਦਰ ਸਿੰਘ, ਜਗਦੇਵ ਸਿੰਘ, ਸੁਖਵਿੰਦਰ ਸਿੰਘ ਗੋਲੂ, ਮਨਪ੍ਰੀਤ ਸਿੰਘ ਧਾਲੀਵਾਲ, ਹਰਤੇਜਪਾਲ ਸਿੰਘ, ਡਾ ਤਰਸੇਮ ਸਿੰਘ, ਬਿੰਦਰ ਸਿੰਘ, ਰਵੀ ਕੁਮਾਰ, ਫਰਮੈਸ਼, ਪੰਮਾ ਮੰਡੀ ਗੋਬਿੰਦਗੜ, ਸੀਧਾ ਮੰਡੀ, ਰਾਜੂ ਮੰਡੀ (ਸਾਰੇ ਸਰਕਲ ਸੀਨੀ ਮੀਤ ਪ੍ਰਧਾਨ), ਕਿ੍ਰਸ਼ਨ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਗਗਨਦੀਪ ਸਿੰਘ, ਬਖਸ਼ੀਸ਼ ਸਿੰਘ, ਭੀਮ ਸਿੰਘ, ਲਖਵੀਰ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ, ਅਸ਼ੋਕ ਮੰਡੀ, ਸਾਹਿਲ ਮੰਡੀ, ਬਨਸਾ ਮੰਡੀ (ਸਾਰੇ ਸਰਕਲ ਮੀਤ ਪ੍ਰਧਾਨ), ਹਰਪ੍ਰੀਤ ਸਿੰਘ ਪਿੰ੍ਰਸ, ਜਸਵੀਰ ਸਿੰਘ, ਕਰਨਵੀਰ ਸਿੰਘ, ਦਾਰਾ ਸਿੰਘ, ਹਰਪਾਲ ਸਿੰਘ, ਗਗਨਪ੍ਰੀਤ ਸਿੰਘ, ਰਾਜਿੰਦਰ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਸਨਮਦੀਪ ਸਿੰਘ, ਰਾਮ ਸਿੰਘ ਮੰਡੀ, ਅਰੁਨ ਮੰਡੀ, ਰਵੀ ਕੁਮਾਰ ਮੰਡੀ (ਸਾਰੇ ਸਰਕਲ ਜਰਨਲ ਸਕੱਤਰ) ਪ੍ਰਮੁੱਖ ਹਨ। ਇਸ ਮੌਕੇ ਤੇ ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਜੱਸੀ ਭੁੱਲਰ, ਅਮਨ ਲਾਡਪੁਰ, ਬੰਟੀ ਜੱਸੜਾਂ ਤੇ ਗੁਰਪ੍ਰੀਤ ਸਿੰਘ ਨੋਨੀ ਦੀ ਅਗਵਾਈ ਵਿੱਚ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੁਲਵੰਤ ਸਿੰਘ ਮਹਿਤੋ, ਡਾ ਗੁਰਚਰਨ ਸਿੰਘ ਹਰਬੰਸਪੁਰਾ ਤੇ ਯੂਥ ਆਗੂ ਜਸਪ੍ਰੀਤ ਸਿੰਘ ਜੱਸੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਗੁਰਬਖਸ਼ ਸਿੰਘ, ਬੀਬੀ ਰੁਪਿੰਦਰ ਕੌਰ ਸ਼ਾਂਤੀ ਨਗਰ, ਸੁਰਜੀਤ ਸਿੰਘ ਬਰੋੋਂਗਾ, ਇਕਬਾਲ ਸਿੰਘ ਧੀਮਾਨ, ਰਜਿੰਦਰ ਸਿੰਘ ਨਸਰਾਲੀ, ਦਰਸ਼ਨ ਨਸਰਾਲੀ, ਬਲਜੀਤ ਸਿੰਘ ਸੰਗਤਪੁਰਾ, ਭੁਪਿੰਦਰ ਸਿੰਘ, ਨਿਰਭੈ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੌਰ ਰਾਣੀ, ਤਰਸੇਮ ਸਿੰਘ ਸੋਂਟੀ, ਸੁਖਦੇਵ ਸਿੰਘ, ਕਿ੍ਰਸ਼ਨ ਸਿੰਘ, ਵਿਪਨ ਕੁਮਾਰ ਤੋਂ ਇਲਾਵਾ ਐਸ ਸੀ ਵਿੰਗ ਦੇ ਵਰਕਰ ਤੇ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

ਫੋਟੋਕੈਪਸ਼ਨ

1. ਐਸ ਸੀ ਵਿੰਗ ਸਰਕਲ ਮੰਡੀ ਗੋਬਿੰਦਗੜ ਸ਼ਹਿਰੀ (2) ਦੇ ਐਲਾਨੇ ਗਏ ਅਹੁਦੇਦਾਰਾਂ ਦਾ ਸਨਮਾਨ ਕਰਨ ਸਮੇਂ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਡਾ ਗੁਰਚਰਨ ਸਿੰਘ ਹਰਬੰਸਪੁਰਾ, ਕੁਲਵੰਤ ਸਿੰਘ ਮਹਿਤੋ, ਹਲਕਾ ਪ੍ਰਧਾਨ ਡਾ ਅਰਜਨ ਸਿੰਘ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ ਤੇ ਹੋਰ ਆਗੂ।

2. ਐਸ ਸੀ ਵਿੰਗ ਸਰਕਲ ਮੰਡੀ ਗੋਬਿੰਦਗੜ (2) ਦੀ ਹੋਈ ਭਰਵੀਂ ਮੀਟਿੰਗ ਸਮੇਂ ਬੈਠੇ ਦਿਖਾਈ ਦੇ ਰਹੇ ਹਨ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਡਾ ਗੁਰਚਰਨ ਸਿੰਘ ਹਰਬੰਸਪੁਰਾ, ਕੁਲਵੰਤ ਸਿੰਘ ਮਹਿਤੋ, ਸਰਕਲ ਪ੍ਰਧਾਨ ਰਣਧੀਰ ਸਿੰਘ ਬਾਗੜੀਆ ਤੇ ਹੋਰ ਆਗੂ।

20/07/2021

Big Breaking:
ਪੰਜਾਬ ਸਰਕਾਰ ਦਾ ਸਕੂਲ ਖੋਲ੍ਹਣ ਨੂੰ ਲੈ ਕੇ ਵੱਡਾ ਐਲਾਨ, ਹੁਣ 26 ਜੁਲਾਈ ਤੋਂ ਵਿਦਿਆਰਥੀ ਜਾਣਗੇ ਸਕੂਲ।

19/07/2021

ਹਲਕਾ ਅਮਲੋਹ ਵਾਸੀਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਨਿਊਜ਼ ਪੇਜ ਤੇ, ਤੁਸੀਂ ਆਪਣੇ ਏਰੀਏ ਦੀ ਕਿਸੇ ਵੀ ਖ਼ਬਰ ਲਈ ਸਿੱਧੇ ਇਸ ਪੇਜ ਰਾਹੀਂ ਸੰਪਰਕ ਕਰੋ ਅਤੇ ਜਿਥੇ ਕਿਤੇ ਵੀ ਕੋਈ ਵਿਕਾਸ ਕਾਰਜਾਂ ਵਿਚ ਰੁਕਾਵਟ ਆ ਰਹੀ ਹੋਵੇ, ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ।
ਧੰਨਵਾਦ।

Address


Website

Alerts

Be the first to know and let us send you an email when Halka Amloh News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share