Sach di pattari TV

  • Home
  • Sach di pattari TV

Sach di pattari TV daily news

23/03/2021

ਪੁਲਿਸ ਚੌਂਕੀ ਮੁੱਦਕੀ ਦੇ ਹਵਾਲਾਤ ਵਿੱਚ ਸ਼ਿਵ ਰਾਮ ਦੀ ਹੋਈ ਮੌਤ ਤੇ ਮਾਪਿਆ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਕਤਲ ਕਰਨ ਦੇ ਲਾਏ ਗਏ ਗੰਭੀਰ ਦੋਸ਼

23/02/2021

ਅੱਜ ਫਰੀਦਕੋਟ ਵਿਖੇ ਪੈਟ੍ਰੋਲ ਡੀਜ਼ਲ ਦੀ ਅਸਮਾਨ ਛਾਹੁੰਦੀਆਂ ਕੀਮਤਾਂ ਤੇ ਵੱਧ ਰਹੀ ਮਹਿੰਗਾਈ ਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਦੋਰਾਨ EVM ਬੈਨ ਵਾਲੇ ਸਵਾਲ ਤੇ ਪਾਰਟੀ ਦੇ ਸਾਬਕਾ M P ਪ੍ਰੋਫ਼ੈਸਰ ਸਾਧੂ ਸਿੰਘ ਨੇ ਕੀ ਕਿਹਾ..?

ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ  ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆਫਰੀਦਕੋਟ 18 ਫਰਵਰੀ:- ਮੈਂਬਰ ਜ਼ਿਲਾ ਪ੍ਰੀਸ਼ਦ ਅਤੇ ਜ਼ਿਲਾ ...
18/02/2021

ਕਾਂਗਰਸ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ

ਫਰੀਦਕੋਟ 18 ਫਰਵਰੀ:- ਮੈਂਬਰ ਜ਼ਿਲਾ ਪ੍ਰੀਸ਼ਦ ਅਤੇ ਜ਼ਿਲਾ ਪ੍ਰਧਾਨ ਯੂਥ ਕਾਂਗਰਸ ਆਗੂ ਗੁਰਲਾਲ ਭਲਵਾਨ ਦੀ ਅੱਜ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਸਥਾਨਕ ਜੁਬਲੀ ਸਿਨੇਮਾਂ ਚੌਂਕ ਤੋਂ ਥੋੜੀ ਹੀ ਦੂਰ ਇੱਕ ਇਮੀਗ੍ਰੇਸ਼ਨ ਸੈਂਟਰ ਵਿੱਚੋਂ ਬਾਹਰ ਆ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹੱਤਿਆਰਿਆਂ ਦੀ ਗਿਣਤੀ ਦੋ ਮੋਟਰਸਾਈਕਲ ’ਤੇ ਚਾਰ ਦੱਸੀ ਜਾਂਦੀ ਹੈ ਜੋ ਇਸ ਘਟਨਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਸ ਘਟਨਾਂ ਤੋਂ ਬਾਅਦ ਗੁਰਲਾਲ ਭਲਵਾਨ ਜਦ ਜ਼ਖਮੀ ਹਾਲਤ ਵਿੱਚ ਹੇਠਾਂ ਡਿੱਗ ਪਿਆ ਤਾਂ ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਇਸਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਕੁਝ ਹੀ ਸਮੇਂ ਬਾਅਦ ਇਸਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾਂ ਦੀ ਖਬਰ ਸੁਣਦਿਆਂ ਹੀ ਪੁਲਸ ਅਧਿਕਾਰੀਆਂ ਦੀ ਟੀਮ ਦੇ ਮੌਕੇ ’ਤੇ ਪੁੱਜਣ ਦੀ ਸੂਰਤ ਵਿੱਚ ਸਿਹਤ ਵਿਭਾਗ ਵੱਲੋਂ ਅਗਲੀ ਕਾਰਵਾਈ ਜਾਰੀ ਸੀ। ਮਿਲੀ ਸੰਖੇਪ ਜਾਣਕਾਰੀ ਅਨੁਸਾਰ ਮੌਕੇ ’ਤੇ ਪੁੱਜੀ ਪੁਲਸ ਪਾਰਟੀ ਵੱਲੋਂ ਮੌਕੇ ਤੋਂ ਕਈ ਰੌਂਦ ਅਤੇ ਖੋਲ ਵੀ ਬਰਾਮਦ ਹੋਏ ਹਨ ਜਿਸਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਹੱਤਿਆਰਿਆਂ ਨੇ ਗੁਰਲਾਲ ਭਲਵਾਨ ’ਤੇ ਕਈ ਗੋਲੀਆਂ ਚਲਾਈਆਂ ਅਤੇ ਉਸ ਸਮੇ ਤੱਕ ਗੋਲੀਆ ਚਲਾਉਂਦੇ ਰਹੇ ਜਦ ਤੱਕ ਹੇਠਾ ਨਹੀ ਡਿੱਗ ਪਿਆ। ਸੂਤਰਾ ਮੁਤਾਬਿਕ ਹੱਤਿਆਰਿਆ ਵੱਲੋਂ ਸਰੀਰ ਦੇ ਕਈ ਹਿੱਸਿਆ ਵਿੱਚ ਗੋਲੀਆਂ ਮਾਰੀਆਂ ਗਈਆਂ ਤਾਂ ਜੋ ਯੂਥ ਪ੍ਰਧਾਨ ਬੱਚ ਨਾ ਸਕੇ। ਖਬਰ ਲਿਖੇ ਜਾਣ ਤੱਕ ਹਸਪਤਾਲ ਪ੍ਰਸਾਸ਼ਨ ਅਤੇ ਪੁਲਸ ਵਿਭਾਗ ਵੱਲੋਂ ਜਿੱਥੇ ਅਗਲੀ ਕਾਰਵਾਈ ਜਾਰੀ ਸੀ ਉੱਥੇ ਹੀ ਹੱਤਿਆਰਿਆ ਨੂੰ ਦਬੋਚਣ ਲਈ ਪੁਲਿਸ ਪ੍ਰਸਾਸਨ ਵੱਲੋਂ ਘਟਨਾ ਵਾਲੇ ਸਥਾਨ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਣੇ ਸੁਰੂ ਕਰ ਦਿੱਤੇ ਗਏ ਹਨ ਤਾਂ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਫੜਿਆ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾ ਵੀ ਫਰੀਦਕੋਟ ਸ਼ਹਿਰ ਅੰਦਰ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਮੋਟਰਸਾਇਕਲ ਸਵਾਰ ਹੱਤਿਆਰੇ ਗੋਲੀਆ ਮਾਰ ਕੇ ਫਰਾਰ ਹੋ ਗਏ ਸਨ ਜਿਸ ਕਰਕੇ ਸਹਿਰ ਵਾਸੀ ਪਹਿਲਾ ਹੀ ਸਹਿਮ ਦੇ ਮਾਹੌਲ ਵਿੱਚ ਜਿੰਦਗੀ ਬਸਰ ਕਰਨ ਲਈ ਮਜਬੂਰ ਸਨ, ਹੁਣ ਫਿਰ ਦੁਬਾਰਾ ਮੋਟਰਸਾਇਕਲਾਂ ਤੇ ਸਵਾਰ ਹੱਤਿਆਰਿਆ ਵੱਲੋਂ ਸਰੇਆਮ ਸੰਘਣੀ ਅਬਾਦੀ ਵਾਲੇ ਖੇਤਰ ਵਿੱਚ ਤਾਬੜ ਤੋੜ ਚਲਾਈਆ ਗੋਲੀਆਂ ਕਰਕੇ ਲੋਕ ਸਹਿਮੇ ਹੋਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਲਾ ਯੂਥ ਪ੍ਰਧਾਨ ਦੇ ਗੋਲੀਆਂ ਮਾਰ ਕੇ ਫਰਾਰ ਹੋਏ ਹੱਤਿਆਰਿਆ ਦੇ ਜਾਣ ਤੋਂ ਬਾਅਦ ਵੀ ਨੌਜਵਾਨ ਨੂੰ ਹਸਪਤਾਲ ਲਿਜਾਣ ਦੀ ਬਜਾਏ ਲੋਕ ਵੀਡੀਓ ਬਣਾਉਂਦੇ ਰਹੇ ਤਾਂ ਜੋ ਸੋਸਲ ਮੀਡੀਆਂ ਤੇ ਜੱਲਦ ਤੋਂ ਜੱਲਦ ਵਾਇਰਲ ਕੀਤੀ ਜਾ ਸਕੇ। ਇਸੇ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਕੋਤਵਾਲੀ ਦੇ ਐਸ.ਐਚ.ਓ.ਗੁਰਬਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਗਿ੍ਰਫਤ ਹੇਠ ਹੋਣਗੇ।

ਜਿਲ੍ਹਾ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।
18/02/2021

ਜਿਲ੍ਹਾ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ।

05/02/2021
ਬੀਜੇਪੀ ਦੇ ਜ਼ਿਲ੍ਹਾ ਪ੍ਰਦਾਨ ਵਿਜੇ ਛਾਬੜਾ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਸ਼ਾਮਿਲ।ਫਰੀਦਕੋਟ ਦੇ ਆਫ਼ੀਸਰ ਕਲੱਬ ਚ ਸੁਖਬੀਰ ਸਿੰਘ ਬਾਦਲ ,ਪਰਮਬੰਸ ਸ...
14/01/2021

ਬੀਜੇਪੀ ਦੇ ਜ਼ਿਲ੍ਹਾ ਪ੍ਰਦਾਨ ਵਿਜੇ ਛਾਬੜਾ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਸ਼ਾਮਿਲ।ਫਰੀਦਕੋਟ ਦੇ ਆਫ਼ੀਸਰ ਕਲੱਬ ਚ ਸੁਖਬੀਰ ਸਿੰਘ ਬਾਦਲ ,ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਦੀ ਸਮੁੱਚੀ ਲੀਡਰਸ਼ਿਪ ਦੀ ਮਜੂਦਗੀ ਵਿੱਚ ਫੜਿਆ ਅਕਾਲੀ ਦਲ ਦਾ ਪੱਲਾ।
ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਮਨਰੇਗਾ ਚ ਹੋਏ ਘਪਲੇ ਦੇ ਦੋਸ਼ੀਆਂ ਨੂੰ ਭੇਜਾਂਗੇ ਜੇਲ੍ਹ-ਸੁਖਬੀਰ ਸਿੰਘ ਬਾਦਲ

18/12/2020

ਸੈਂਟਰ ਸਰਕਾਰ ਵੱਲੋਂ 16 ਮੈਡੀਕਲ ਕਾਲਜ ਨਿੱਜੀ ਹੱਥਾਂ ਚ ਦੇਣ ਦੀ ਤਿਆਰੀ।

ਸੈਂਟਰ ਦੀ ਬੀਜੇਪੀ ਸਰਕਾਰ ਦੀ ਕਿਸਾਨਾਂ ਮਜਦੂਰਾਂ ਪ੍ਰਤੀ ਮਾੜੀ ਸੋਚ ਖੇਤੀ ਪ੍ਰਧਾਨ ਸੂਬੇ ਨੂੰ ਖੇਤੀ ਤੋਂ ਵਾਂਝੇ ਕਰਕੇ ਕੰਕਰੀਟ ਦੇ ਜੰਗਲ ਉਸਾਰ ਦੇਣ...
17/12/2020

ਸੈਂਟਰ ਦੀ ਬੀਜੇਪੀ ਸਰਕਾਰ ਦੀ ਕਿਸਾਨਾਂ ਮਜਦੂਰਾਂ ਪ੍ਰਤੀ ਮਾੜੀ ਸੋਚ ਖੇਤੀ ਪ੍ਰਧਾਨ ਸੂਬੇ ਨੂੰ ਖੇਤੀ ਤੋਂ ਵਾਂਝੇ ਕਰਕੇ ਕੰਕਰੀਟ ਦੇ ਜੰਗਲ ਉਸਾਰ ਦੇਣਾ ਹੀ ਮੁੱਖ ਮੰਤਵ ਹੈ।ਕਿਸਾਨ ਅੰਦੋਲਨ ਵਿੱਚ ਸ਼ਾਮਿਲ ਸੰਤ ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਨੇ ਸਰਕਾਰ ਦੇ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਵਿਰੋਧ ਚ ਖ਼ੁਦ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ।ਇਸ ਅੰਦੋਲਨ ਵਿੱਚ ਸ਼ਾਮਿਲ ਸੰਘਰਸ਼ਸ਼ੀਲ ਯੋਧਿਆਂ ਦੀ ਸ਼ਹਾਦਤ ਦਾ ਅੰਕੜਾ 20 ਤੋਂ ਪਾਰ ਕਰ ਗਿਆ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ।

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਦਿੱਤਾ ਅਸਤੀਫਾਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦ...
13/12/2020

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਦਿੱਤਾ ਅਸਤੀਫਾ

ਪੰਜਾਬ ਜੇਲ੍ਹ ਮਹਿਕਮੇ ਦੇ DIG ਲਖਮਿੰਦਰ ਸਿੰਘ ਜਾਖੜ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਆਪਣੇ ਅਸਤੀਫੇ 'ਚ ਲਿਖਿਆ ਕਿ ਭਾਰਤ ਦਾ ਕਿਸਾਨ ਪਰੇਸ਼ਾਨ ਹੈ। ਉਹ ਇਹਨਾਂ ਠੰਢੀਆਂ ਰਾਤਾਂ ਦੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਮੈਂ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਹ ਸਮਝਦਾ ਹਾਂ ਕਿ ਮੈਨੂੰ ਵੀ ਉਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਕਰਕੇ ਮੈਨੂੰ ਤੁਰੰਤ ਪ੍ਰਭਾਵ ਤੋਂ ਡਿਊਟੀ ਤੋਂ ਫਾਰਗ ਕੀਤਾ ਜਾਵੇ।
ਇਸ ਤੋਂ ਇਲਾਵਾ ਕੈਪਟਨ ਜਾਖੜ ਨੇ ਡਿਊਟੀ ਤੋਂ ਫਾਰਗ ਹੋਣ ਲਈ ਆਪਣੀ ਤਿੰਨ ਮਹੀਨੇ ਦੀ ਤਨਖਾਹ ਅਤੇ ਹੋਰ ਭੱਤੇ ਜਮ੍ਹਾਂ ਕਰਾਉਣ ਦੀ ਵੀ ਗੱਲ ਕੀਤੀ ਹੈ ਤਾਂ ਕਿ ਕਿਸੇ ਪ੍ਰਕਾਰ ਦੀ ਕਨੂੰਨੀ ਅੜਚਣ ਅਸਤੀਫਾ ਮਨਜੂਰ ਕਰਨ ਵਿੱਚ ਨਾ ਆਵੇ।

ਅੰਮ੍ਰਿਤਸਰ ਪੁਲਿਸ ਵਲੋਂ ਸਲਵਾੜਾ ਮੁਹੱਲਾ (ਹੁਸ਼ਿਆਰਪੁਰ)ਦੇ ਇੱਕ ਦਲਿਤ ਨੌਜਵਾਨ ਇੰਦਰਜੀਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ...
12/12/2020

ਅੰਮ੍ਰਿਤਸਰ ਪੁਲਿਸ ਵਲੋਂ ਸਲਵਾੜਾ ਮੁਹੱਲਾ (ਹੁਸ਼ਿਆਰਪੁਰ)ਦੇ ਇੱਕ ਦਲਿਤ ਨੌਜਵਾਨ ਇੰਦਰਜੀਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲੇ ਨੂੰ ਰਫਾ ਦਫਾ ਕਰਨ ਲਈ ਮੁਕਾਬਲਾ ਹੋਣ ਦੀ ਝੂਠੀ FIR ਦਰਜ ਕਰਨ ਦੀ ਕੋਝੀ ਹਰਕਤ ਕੀਤੀ ਗਈ। ਜਿਸਦੇ ਰੋਸ ਵਜੋਂ ਅੱਜ ਲਾਸ਼ ਨੂੰ ਨਲੋਈਆਂ ਚੌਂਕ ਵਿੱਚ ਰੱਖ ਕੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਗਿਆ ਜਿਸਦੀ ਅਗਵਾਈ ਪੰਜਾਬ ਬਸਪਾ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਕੀਤੀ ਉਨ੍ਹਾਂ ਦੇ ਨਾਲ ਸਰਵ ਸ੍ਰੀ ਗੁਰਲਾਲ ਸੈਲਾ, ਐੱਡਵੋਕੇਟ ਰਣਜੀਤ ਕੁਮਾਰ ( ਜਨਰਲ ਸਕੱਤਰ ਪੰਜਾਬ ), ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ ( ਜਿਲ੍ਹਾ ਪ੍ਰਧਾਨ ), ਸੁਖਦੇਵ ਬਿੱਟਾ, ਪਵਨ ਕੁਮਾਰ ਅਤੇ ਓੰਕਾਰ ਸਿੰਘ ਸਮੇਤ ਸੈਂਕੜੇ ਲੋਗ ਹਾਜਰ ਸਨ।
ਪ੍ਰਸ਼ਾਸਨ ਵੱਲੋਂ ADC (D) ਹਰਬੀਰ ਸਿੰਘ ਨੇ ਲਾਸ਼ ਦਾ ਸੰਸਕਾਰ ਕਰਨ ਦੀ ਅਪੀਲ ਕੀਤੀ ਜਿਸਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਭਗਵਾਨ ਸਿੰਘ ਚੌਹਾਨ ਅਤੇ ਸਾਥੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਲਈ 50-50 ਲੱਖ ਰੁਪਏ ਦੀਆਂ ਦੋ ਐਫ.ਡੀ.ਅਤੇ ਵਿਧਵਾ ਲਈ ਸਰਕਾਰੀ ਨੌਕਰੀ ਦਾ ਤੁਰੰਤ ਐਲਾਨ ਅਤੇ ਦੋਸ਼ੀਆਂ ਨੂੰ ਕਤਲ ਦੀ ਧਾਰਾ ਥੱਲੇ ਗ੍ਰਿਫ਼ਤਾਰ ਕਰਕੇ ਸਖਤ ਸਜਾ ਦਾ ਪ੍ਰਬੰਧ ਕੀਤਾ ਜਾਵੇ।

11/12/2020

ਸਵੈ ਰੁਜ਼ਗਾਰ ਲੋਨ ਮੇਲਾ 14 ਦਿਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਲੱਗੇਗਾ।

10/12/2020

ਭਾਰਤ ਬੰਦ ਦੌਰਾਨ ਇੱਕੋ ਮੰਗ ਤੇ ਅਡੋਲ ਰਹੇ ਆਗੂ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ।

07/12/2020
ਹੋਣਗੇ ਅਦਾਨੀ ਅਬਾਨੀ ਬਿਰਲਾ ਦੁਨੀਆਂ ਦੇ ਅਮੀਰ ਬੰਦੇ।ਪਰ ਜੋ ਖ਼ਲਕਤ ਪੰਜਾਬ ਚ ਵੱਸਦੀ ਹੈ ਉਹ ਕਿਸੇ ਵੀ ਅਮੀਰੀ ਤੋਂ ਘੱਟ ਨਹੀਂ।ਪੰਜਾਬੀ ਹਮੇਸ਼ਾ ਦਲੇਰੀ...
04/12/2020

ਹੋਣਗੇ ਅਦਾਨੀ ਅਬਾਨੀ ਬਿਰਲਾ ਦੁਨੀਆਂ ਦੇ ਅਮੀਰ ਬੰਦੇ।ਪਰ ਜੋ ਖ਼ਲਕਤ ਪੰਜਾਬ ਚ ਵੱਸਦੀ ਹੈ ਉਹ ਕਿਸੇ ਵੀ ਅਮੀਰੀ ਤੋਂ ਘੱਟ ਨਹੀਂ।ਪੰਜਾਬੀ ਹਮੇਸ਼ਾ ਦਲੇਰੀ ਤੇ ਜਿਗਰੇ ਦੇ ਧਨੀ ਹੁੰਦੇ ਨੇ।ਇਸ ਵੀਰ (ਸ਼ਾਹ ਸੰਧਰਾਂ)ਨੇ ਕੰਗਨਾ ਨੂੰ ਸ਼ਰੇਆਮ ਚੈਲੰਜ ਕੀਤਾ ਹੈ।ਇਸ ਕਿਸਾਨ ਢਾਂ ਕਹਿਣਾ ਹੈ ਕਿ ਕੰਗਨਾ ਸਾਡੇ ਇਸ ਸੰਘਰਸ਼ ਵਿੱਚ ਸਾਡੀਆਂ ਧੀਆਂ ਮਾਵਾਂ ਭੈਣਾਂ ਵਾਂਗੂ ਰਹੇ ਮੈਂ ਕੰਗਨਾ ਨੂੰ ਇੱਕ ਦਿਨ ਦੀ 50,000 ਦਿਹਾੜੀ ਦੇਵਾਗਾਂ।ਜਿੰਨੇ ਦਿਨ ਸੰਘਰਸ਼ ਚੱਲਿਆ ਓਹਨੇ ਦਿਨ ਇੱਕ ਦਿਨ ਦਾ 50000 ਕੰਗਨਾ ਲਵੇ ਪਰ ਉਸੇ ਤਰ੍ਹਾਂ ਰਹੇ ਜਿਵੇਂ ਇਸ ਸੰਘਰਸ਼ ਵਿੱਚ ਸੰਘਰਸ਼ੀ ਬੀਬੀਆਂ ਰਹਿੰਦੀਆਂ ਨੇ।
ਕੱਲ ਕਿਸਾਨਾਂ ਤੇ ਸਰਕਾਰ ਦਰਮਿਆਨ ਹੋਈ ਵਾਰਤਾ ਦੇ ਬਹੁਤੇ ਸਾਰਥਿਕ ਸਿੱਟੇ ਤਾਂ ਨਹੀਂ ਨਿਕਲੇ ਪਰ ਜਿੱਤ ਪੰਜਾਬ ਦੇ ਕਿਸਾਨਾਂ ਤੇ ਮਜਦੂਰਾਂ ਤੇ ਹਰ ਸੰਘਰਸ਼ੀ ਯੋਧੇ ਦੀ ਹੋਣੀ ਲੱਗਪੱਗ ਤਹਿ ਹੈ।
ਨਿੰਦਰਪਾਲ ਮਚਾਕੀ

2022 ਸਰਕਾਰ ਬਣਾਉਣ ਲਈ ਬਸਪਾ ਆਗੂਆਂ ਨੇ ਬਿਨਾ ਕਿਸੇ ਪਾਰਟੀ ਦਾ ਨਾਮ ਲਏ ਗਠਜੋੜ ਕਰਨ ਦੇ ਦਿੱਤੇ ਸੰਕੇਤ।ਜਿੰਨੀ ਦੇਰ ਧਰਮਸੋਤ ਤੇ ਕਾਨੂੰਨੀ ਕਾਰਵਾਈ ...
02/11/2020

2022 ਸਰਕਾਰ ਬਣਾਉਣ ਲਈ ਬਸਪਾ ਆਗੂਆਂ ਨੇ ਬਿਨਾ ਕਿਸੇ ਪਾਰਟੀ ਦਾ ਨਾਮ ਲਏ ਗਠਜੋੜ ਕਰਨ ਦੇ ਦਿੱਤੇ ਸੰਕੇਤ।
ਜਿੰਨੀ ਦੇਰ ਧਰਮਸੋਤ ਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਓਨੀ ਦੇਰ ਤੱਕ ਬਸਪਾ ਦਾ ਹਾਥੀ ਪੰਜਾਬ ਸਰਕਾਰ ਦੀ ਹਿੱਕ ਤੇ ਦੋੜਦਾ ਰਹੇਗਾ-ਜਸਵੀਰ ਸਿੰਘ ਘੜੀ

28/10/2020

ਤੇਜੱਸਵੀ ਤਹਿ ਹੈ ਜੇਕਰ EVM ਚ ਗੜਬੜ ਨਾ ਹੋਵੇ ਤਾਂ!!

20/10/2020

ਫੋਰਸ ਵੰਨ ਜਥੇਬੰਦੀ ਦੇ ਸਿਰਕੱਢ ਆਗੂ ਹੋ ਰਹੇ ਨੇ ਬਸਪਾ ਚ ਸ਼ਾਮਿਲ

ਸਤਿ ਸ੍ਰੀ ਅਕਾਲ ਦੋਸਤੋ🙏🙏ਮੁਫ਼ਤ ਵਾਲੀ ਨੀਤੀ ਕਦੇ ਵੀ ਕਿਸੇ  ਲਈ ਲਾਹੇਵੰਦ ਸਾਬਿਤ ਨਹੀਂ ਹੋ ਸਕਦੀ।ਮੁਫ਼ਤ ਚ ਮਿਲੀ ਸਹੂਲਤ ਇੱਕ ਨਸ਼ੇ ਦੇ ਸਮਾਨ ਹੈ ਜਦੋਂ...
07/08/2020

ਸਤਿ ਸ੍ਰੀ ਅਕਾਲ ਦੋਸਤੋ🙏🙏
ਮੁਫ਼ਤ ਵਾਲੀ ਨੀਤੀ ਕਦੇ ਵੀ ਕਿਸੇ ਲਈ ਲਾਹੇਵੰਦ ਸਾਬਿਤ ਨਹੀਂ ਹੋ ਸਕਦੀ।ਮੁਫ਼ਤ ਚ ਮਿਲੀ ਸਹੂਲਤ ਇੱਕ ਨਸ਼ੇ ਦੇ ਸਮਾਨ ਹੈ ਜਦੋਂ ਅਸੀਂ ਇਸਦੇ ਆਦੀ ਹੋਗੇ ਉਦੋਂ ਵਸੂਲੀ ਸਮੇਤ ਵਿਆਜ਼ ਲਗਪਗ ਤਹਿ ਹੈ।ਮਜੂਦਾ ਉੱਧਹਾਰਨ ਤੁਸੀਂ ਜੀਓ ਤੋਂ ਲੈ ਲਵੋ ਸ਼ੁਰੁਆਤੀ ਦਿਨਾਂ ਚ ਸਭ ਕੁੱਝ ਫ੍ਰੀ ਤੇ ਜਦੋਂ ਅਸੀਂ ਹਰ ਦਿਨ 4ਜੀ ਸਪੀਡ ਨਾਲ 2ਜੀ ਬੀ ਡਾਟੇ ਦੇ ਆਦੀ ਹੋਗੇ ਹੁਣ ਓਹੀ ਫ੍ਰੀ ਆਲਾ ਨਸ਼ਾ 500 ਦਾ ਮਿਲ ਰਿਹਾ ਤੇ ਅਸੀਂ ਕਰ ਰਹੇ ਹਾਂ ਤੇ ਕਰਨਾ ਵੀ ਪਵੇਗਾ ਕਿਓੰ ਕਿ ਉਹ ਨਸ਼ਾ ਇੱਕ ਸਾਜਿਸ਼ ਤਹਿਤ ਸਾਡੀਆਂ ਰਗਾਂ ਚ ਉਤਾਰਿਆ ਗਿਆ ਸੀ ਜੋ ਅੱਜ ਅਸੀਂ ਚਾ ਕੇ ਵੀ ਛੱਡ ਨਹੀਂ ਸਕਦੇ।ਦਰਿਆਵਾਂ ਦਾ ਸ਼ਹਿਦ ਵਰਗਾ ਪਾਣੀ ਅਸੀਂ ਮਨੋਂ ਵਿਸਾਰ ਲਿਆ ਤੇ 20 ਫੁੱਟ ਡੂੰਗੇ ਬੋਰਾਂ ਤੋਂ 1000ਰਾਂ ਫੁੱਟਾਂ ਤੇ ਆ ਗਏ।ਮੁਫ਼ਤ ਬਿਜਲੀ ਸਸਤੇ ਟਿਊਬ ਵੈੱਲ ਕੁਨੈਕਸ਼ਨ ਆਲੇ ਨਸ਼ੇ ਨੇ ਸਾਨੂੰ ਦਰਿਆਈ ਪਾਣੀਆਂ ਤੋਂ ਸਨਮੁੱਖ ਕਰ ਦਿੱਤਾ।ਤੇ ਅਸੀਂ ਪੰਜਾਬ ਦੀ ਧਰਤੀ ਨੂੰ ਬੰਜਰ ਬਨਾਉਣ ਚ ਆਪਣਾ ਯੋਗਦਾਨ ਵੱਧ ਚੜ ਕੇ ਪਾ ਰਹੇ ਹਾਂ।ਆਓ ਸਭ ਰਲਕੇ ਪੰਜਾਬ ਦੇ ਪਾਣੀਆਂ ਦੀ ਜੰਗ ਲੜੀਏ।

ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਢਿਲਵਾਂ ਕਲਾਂ ਦੀਆਂ ਔਰਤਾਂ ਨੂੰ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਜ਼ਬਰੀ ਕਿਸ਼ਤਾਂ ਭਰਾਉਣ ਦੇ ਮਾਮਲੇ ਨੂੰ ਲੈ...
27/05/2020

ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਢਿਲਵਾਂ ਕਲਾਂ ਦੀਆਂ ਔਰਤਾਂ ਨੂੰ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਜ਼ਬਰੀ ਕਿਸ਼ਤਾਂ ਭਰਾਉਣ ਦੇ ਮਾਮਲੇ ਨੂੰ ਲੈ ਕੇ ਐੱਸ. ਡੀ. ਐੱਮ ਕੋਟਕਪੂਰਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲਾਂ ਆਗੂ ਸੁਰਿੰਦਰ ਸਿੰਘ ਢਿਲਵਾਂ ਅਤੇ ਰਾਜਵਿੰਦਰ ਢਿਲਵਾਂ ਨੇ ਕਿਹਾ ਕਿ ਰਿਜਰਵ ਬੈਂਕ ਆਫ ਇੰਡੀਆ ਦੀਆਂ ਹਿਦਾਇਤਾਂ ਮੁਤਾਬਿਕ ਕੋਈ ਵੀ ਬੈਂਕ ਜਾਂ ਫਾਇਨਾਂਸਰ ਕੰਪਨੀ ਲਾਕਡਾਊਨ ਦੇ ਚਲਦਿਆਂ ਕਿਸੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਿਸ਼ਤ ਨਹੀਂ ਭਰਾ ਸਕਦੀਆਂ।ਪਰ ਇਹਨਾਂ ਕੰਪਨੀਆਂ ਵੱਲੋਂ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਲਾਕਡਾਊਨ ਦੇ ਚਲਦਿਆਂ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਵਸੂਲੇ ਜਾ ਰਹੇ ਵਿਆਜ ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਅਤੇ ਨਾਲ ਹੀ ਸਰਕਾਰ ਵੱਲੋਂ ਕਾਰਪੋਰੇਟ ਦਾ ਖਰਬਾਂ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਸਰਕਾਰ ਸਿੱਧੇ ਤੌਰ ਤੇ ਦੋਨੋਂ ਹਾਲਤਾਂ ਵਿੱਚ ਕਾਰਪੋਰੇਟ ਦੇ ਪੱਖ ਵਿੱਚ ਨਿਤਰੀ ਹੈ ਕਿਰਤੀ ਲੋਕਾਂ ਦਾ ਲਗਾਤਾਰ ਕਚੂਮਰ ਕੱਢਿਆ ਜਾ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਹੈ ਕਿ ਲਾਕਡਾਊਨ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਕਿਸ਼ਤ ਅਤੇ ਵਿਆਜ ਲੋਕਾਂ ਤੋਂ ਨਾ ਵਸੂਲਿਆ ਜਾਵੇ ਕਿਰਤੀ ਲੋਕਾਂ ਦੇ ਖਾਤਿਆਂ ਵਿੱਚ 10-10 ਹਾਜ਼ਰ ਰੁਪਏ ਤੁਰੰਤ ਪਾਏ ਜਾਣ। ਲਾਕਡਾਊਨ ਦੇ ਚਲਦਿਆਂ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ। ਇਸ ਵੇਲੇ ਊਸ਼ਾ ਰਾਣੀ, ਸਿਮਰਨਜੀਤ ਕੌਰ, ਕੁਲਵੰਤ ਕੌਰ, ਬਲਜੀਤ ਕੌਰ,ਵੀਰਪਾਲ ਕੌਰ,ਧੀਰਪਾਲ ਕੌਰ, ਕੁਲਦੀਪ ਕੌਰ, ਵੀਨਾ, ਗੁਰਮੀਤ ਕੌਰ, ਜਸਪਾਲ ਕੌਰ ਅਤੇ ਰਾਜੂ ਸਿੰਘ ਆਦਿ ਸ਼ਾਮਿਲ ਸਨ।

Address


Telephone

7307106161

Website

Alerts

Be the first to know and let us send you an email when Sach di pattari TV posts news and promotions. Your email address will not be used for any other purpose, and you can unsubscribe at any time.

Contact The Business

Send a message to Sach di pattari TV:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share