Sahytik Sankh

  • Home
  • Sahytik Sankh

Sahytik Sankh To promote Punjabi Literature and Colture

https://youtu.be/VLTPRNvXh04
28/12/2023

https://youtu.be/VLTPRNvXh04

Dragon Farming Is Newest Concept of Growing Energy Fruits in Punjab. The fruit withe strange Name is catching up in all around.

23/06/2023

ਰੰਗਾਂ ਦੇ ਮੇਲੇ ਵਿੱਚ
ਉੱਡੇ ਸਾਡਾ ਸਫੇਦ ਸ਼ਮਲਾ
ਘੋੜੀ ਹਿਣਕੇ ਊਠ ਬੁੱਕੇ
ਸਾਡੇ ਰੱਬ ਨਾਲ ਯਾਰਨੇ
ਲੋਕ ਸਾਨੂੰ ਕਹਿਣ ਕਮਲਾ

13/12/2022

ਦੀਪਇੰਦਰ ਦੀਆਂ ਛੇ ਕਵਿਤਾਵਾਂ

1.
ਛਿਪਦਾ ਸੂਰਜ ਕਰ ਗਿਆ
ਵਾਲਾਂ ਦੀ ਤਾਰ ਤਾਰ ਸੁੁਨਿਹਰੀ
ਰੇਸ਼ਮੀ ਰਾਤ ਦਾ ਚੰਨ
ਸੁੱਤੀਂ ਪਈ ਦੇ ਬੁਲ੍ਹੀਂ
ਧਰ ਗਿਆ ਚਾਂਦੀ ਦਾ ਚੁੰਮਣ
ਬੰਸਰੀ ਦੀ ਆਵਾਜ਼ ਨਾਲ ਲਿਪਟੀ
ਚੰਦਨ ਦੇ ਜੰਗਲਾਂ ਦੀ ਮਹਿਕ
ਵਸ ਗਈ ਮੇਰੇ ਸਾਹੀਂ

ਮੈਂ ਕਦੋਂ ਕਿਹਾ -
ਮੈਂ ਸਿਰਫ ਮੈਂ ਹਾਂ ….
ਕਿੰਨੇ ਹੱਥਾਂ ਦੀ ਤਪਸ਼ ਨਾਲ
ਗਈ ਢਾਲੀ …
ਘੜੀ …ਮੜ੍ਹੀ
ਸੰਵਾਰੀ ਗਈ …
ਫੁੱੁਲ ਖਿੱੜਣ ਲਗਦੇ
ਮੇਰੇੇ ਹੱਸਿਆਂ ..
ਮੈਂ ਡੱੁਬਦੀ
ਤਰਦੀ
ਭਿੱਜਦੀ
ਮੁਕਦੀ ..
ਪਰ ਕੁਦਰਤ ਸਦਾ ਰਹੀ ਬੇਤਾਬ
ਮੈਨੂੰ ਸੰਵਾਰਨ ਲਈ..
ਬਾਰਸ਼ ਰਹੀ ਸਦਾ ਅੰਗਸੰਗ
ਬੀਜ ਵਰਸਦੇ ਰਹੇ
ਮੈਂ ਸੰਭਾਲਦੀ ਰਹੀ

2.
ਖਤ ਸੀ ਖੂਸ਼ਕ ਮੌਸਮ ਜਿਹਾ
ਮੈਂ ਬਾਰਸ਼ ਵਿਚ ਵਹਾ ਦਿੱਤਾ

3
ਫੈਲਦੀ ਰਹੀ ਸਿਆਹੀ
ਦੂਰ ਤਕ ਵਿਚ ਪਾਣੀਆਂ
ਬਾਰਸ਼ ‘ਚ ਭਿੱਜੇ ਖਤ
ਅਲਮਾਰੀਆਂ ‘ਚ ਤੈਰਦੇ ਰਹੇ

4.
ਸੁਰਮਈ ਸ਼ਾਮਾਂ ਦੀ
ਖੁਮਾਰੀ ‘ਚ
ਬਾਰਸ਼ਾਂ ਦੀ ਆਸ਼ਕੀ
ਬਦਨ-ਤੋੜ ਪਿਆਰ ਕਰ
ਰੁੱਤ ਅੰਗੜਾਈਆਂ ਲੈ ਰਹੀ

5.
( ਸਰੋਦ ਸੁਦੀਪ ਦੇ ਨਾਂਅ)
ਉਹ ਰੁਮਕਦਾ ਰੁਮਕਦਾ ਪੌਣ ਵਾਂਗ
ਉਤਰਦਾ ਮੇਰੇ ਜ਼ਿਹਨ ਵਿਚ
ਛੋਹਦਾ ਨਿੱਘ ਨਾਲ ਮੇਰੇ ਪੋਟੇ
ਧਰ ਦਿੰਦਾ ਹਥੇਲੀ ‘ਤੇ
ਜਗਦੀ ਕਵਿਤਾ

6.
( ਗੁਲਜ਼ਾਰ ਦੇ ਨਾਂਅ)
ਉਹ ਫੋਨ ਨਹੀਂ ਰੱਖਦਾ
ਮੇਲ ਨਹੀਂ ਕਰਦਾ
ਫੇਸਬੁੱਕ ‘ਤੇ ਫੇਸ ਨਹੀਂ ਵਿਖਾਉਂਦਾ
ਬਸ ਲਿਖਦਾ ਹੈ
ਗਾਉਂਦਾ ਹੈ
ਨੀਲੀਆਂ ਅੱਖਾਂ ਵਾਲਾ ਕੈਮਰਾ ਫੜੀ
ਨਿਕਲ ਜਾਂਦਾ ਹੈ ਦੂਰ … ਬਹੁੱਤ ਦੂਰ
ਬਾਰਸ਼ ਨਾਲ ਖੇਡਦਾ ਸਮੁੰਦਰ
ਨਹਾ ਰਹੇ ਨਾਰੀਅਲ ਦੇ ਬ੍ਰਿਖ
ਉਡੀਕ ਰਹੇ ਹੁੰਦੇ ਰਹੇ ਉਸੇ ਨੂੰ
ਝੱਟ ਆਨਲਾਇਨ ਹੋ ਜਾਂਦੇ..

09/12/2022

ਗਾਇਕ ਬੀਰ ਸਿੰਘ ਦਾ ਹੋਇਆ ਵਿਆਹ
ਨਵੀਂ ਵਿਆਹੀ ਜੋੜੀ ਨੂੰ ਤੁਸੀਂ ਵੀ ਦਿਓ ਵਧਾਈ

Chech out our new film "WhirlWind"Give your valuable comments. And share with your Friends and Family.https://www.youtub...
16/07/2022

Chech out our new film "WhirlWind"
Give your valuable comments. And share with your Friends and Family.

https://www.youtube.com/watch?v=immgZVOiUnI

--------------------------------------------THE MONK STEALS A KISS------------------------------------------------------------

Check out our new short film "Kacchi Tapsh"Give your valuable comments. And share with your friends and family.https://w...
16/07/2022

Check out our new short film "Kacchi Tapsh"
Give your valuable comments. And share with your friends and family.
https://www.youtube.com/watch?v=3pFdPSfJa5A

ਫਿੱਕੇ ਰੰਗ ਤੇ ਅਣ-ਮਾਣੀ ਜੁਆਨੀਪਛਾਣ ਗਰੀਬਾਂ ਦੀ ਉਤਰ ਗਏ ਦਰਿਆ ਪਿਛੇ ਛੱਡ ਗਏਪਾਲ ਸਲੀਬਾਂ ਦੀਛੱਡੋ ਕੀ ਗੱਲ ਕਰਨੀ ਮੂੰਹ ਫੇਰ ਗਏ ਕਰੀਬਾਂ ਦੀ

03/04/2022

AYUSH 82 DIABA TREAT
Welcome to our one stop solution to diabetes.

Diabetes in today's times has become a very common disease. The total number of diabetic patients in India is estimated to be 4 crores.

05/07/2021
24/06/2021

Bakalam khud,Sidhu Damadami.Minder,Parminder Sodhi

19/06/2021

MUCH BEFORE ' BHAG MILKHA BHAG' was made, this interview with legendry Milkha Singh - Flying Sikh, was recorded by DD( National Broadcaster of India) as a ...

12/06/2021

ਸੰਤ ਭਿੰਡਰਾਂ ਵਾਲਿਆਂ ਦੀ ਦੇਹ ਦੀ ਸ਼ਨਾਖਤਸੰਤਾਂ ਦੇ ਵੱਡੇ ਭਰਾ ਹਰਚਰਨ ਸਿੰਘ ਰੋਡੇ ਵਲੋਂ ਓਪਰੇਸ਼ਨ ਬਲੂ ਸਟਾਰ ਪਿਛੋਂ ਸੰਤਾਂ, ਭਾਈ ਅਮਰੀਕ ਸਿ.....

24/02/2021

ਹਰਭਜਨ ਮਾਨ ਨੇ ਮਰੀ ਹੋਈ ਪੰਜਾਬੀ ਫਿਲਮ ਇੰਡਸਟਰੀ ਵਿਚ ਮੁੜ ਸਾਹ ਪਾਉਣ ਤੇ ਪੰਜਾਬੀ ਲੋਕ ਗੀਤਾਂ ਨੂੰ ਸੈਂਟਰ-ਸਟੇਜ ਕਰਕੇ ਜਿਥੇ ਭਰਵੀਂ ਨੇਕ-ਨਾ....

25/11/2020

PUNJAB
IS
LOCKED
NOT
DOWN

24/09/2020

POWER OF PEN---SAARC writers wish PEACE and FRIENDSHIP for the people of territory

10/08/2020

ਸੰਖ ਦੀ ਸੰਪਾਦਕਾ ਤੇ ਕਵਿੱਤਰੀ / ਕਹਾਣੀ ਕਾਰਾ ਦੀਪ ਇੰਦਰ ਦੇ ਮਾਤਾ ਜੀ ਅੱਜ ਸਵੇਰੇ ਮੋਹਾਲੀ ਦੇ ਫੋਰਟਸ ਹਸਪਤਾਲ ਵਿੱਚ ਅਕਾਲ ਚਲਾਣਾ ਕਰ ਗਏ। ਉਹ ਦੋ ਬੇਟੇ ਤੇ ਇਕ ਧੀ ( ਦੀਪ ਇੰਦਰ ) ਪਿੱਛੇ ਛੱਡ ਗਏ ਹਨ।ਉਹ ਡੂੰਘੀ ਸਾਹਿਤਕ ਚੇਟਕ ਰੱਖਦੇ ਸਨ ਤੇ ਸੁਰੀਲੀ ਅਵਾਜ਼ ਦੇ ਮਾਲਕ ਸਨ। ਉਨ੍ਹਾਂ ਦਾ ਸਸਕਾਰ ਅੱਜ ਮੁਹਾਲੀ ਦੇ ਸ਼ਮਸ਼ਾਨ-ਘਾਟ ਵਿੱਚ ਕਰ ਦਿੱਤਾ ਗਿਆ।
ਮ੍ਰਿਤਕਾ ਸ਼੍ਰੋਮਣੀ ਅਕਾਲੀਦਲ ਦੇ ਲੰਬਾ ਸਮਾਂ ਸਕੱਤਰ ਰਹੇ ਗਿਆਨੀ ਅਜਮੇਰ ਸਿੰਘ ਦੀ ਨੂੰਹ ਸਨ।

23/03/2020

KNOWN Scientist and Literature Dr Sidhu on maze of genetic world. HOW research on genomes is likely to change world in a few years Hi**er wanted to use genet...

09/03/2020

ਗਿੱਲਾ ਗੀਤ

ਇਹ ਪੁੜਪੜੀਆਂ ਦੀ ਪੀੜ
ਸੱਜਣ ਜੀ ਬੰਦ ਨਾ ਹੋਵੇ
ਇਹ ਮੁੱਖ ਤੇ ਛਾਇਆ ਮੌਨ
ਸਜਣ ਜੀ ਭੰਗ ਨਾ ਹੋਵੇ

ਇਹ ਜੀਭਾਂ ਦਾ ਸੰਘਣਾ ਜੰਗਲ
ਫਿਰ ਵੀ ਮੌਨ ਘਨੇਰਾ
ਸੀਸ ਜਿੰਨ੍ਹਾਂ ਦੇ ਸੂਰਜ ਵਰਗੇ
ਹੱਥੀਂ ਢੋਣ ਹਨੇਰਾ
ਮੰਤਕ ਨਾਲੋਂ ਮੰਤਵ ਅਗੇ
ਭੁੱਖ ਦਾ ਰੱਥ ਅਗੇਰਾ
ਨਿੱਤ ਅੰਦਰੋਂ ਬਾਹਰ ਨੂੰ ਤੁਰੀਏ
ਪਰ ਇਹ ਪਾਪੀ ਪੰਧ ਨਾ ਹੋਵੇ

ਸਿਆਸਤ ਦੀ ਸੰਜੋਹ ਪਾਕੇ
ਫਿਰਦੇ ਵੇਖਾਂ ਬੰਦੇ
ਲੱਖ ਸੋਚ ਕੇ ਹੱਥ ਮਿਲਾਓ
ਹੱਥ ਜਾਂਦੇ ਨੇ ਡੰਗੇ
ਹਵਾ ਹੱਥ ਵਿਚ ਘੁੱਟ ਲੈਂਦੀ ਹੈ
ਸਾਸ ਮਾਸ ਦੇ ਫੰਭੇ
ਅਸੀਂ ਹਾਂ ਮਾੜੇ ਮੂਰਖ, ਸਾਥੋਂ
ਹਰ ਸਾਹ ਸਿਆਸਤ ਸੰਗ ਨਾ ਹੋਵੇ

ਇਹ ਪੁੜਪੜੀਆਂ ਦੀ ਪੀੜ
ਸੱਜਣ ਜੀ ਬੰਦ ਨਾ ਹੋਵੇ
ਇਹ ਮੁੱਖ ਤੇ ਛਾਇਆ ਮੌਨ
ਸੱਜਣ ਜੀ ਭੰਗ ਨਾ ਹੋਵੇ

( ੧੯੭੮ ਵਿਚ ਪ੍ਰਕਾਸ਼ਤ ਕਾਵਿ ਪੁਸਤਕ 'ਗੁਆਚੀ ਗੱਲ' ਵਿਚੋਂ)

Address


Website

Alerts

Be the first to know and let us send you an email when Sahytik Sankh posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share