Punjab Times Canada

  • Home
  • Punjab Times Canada

Punjab Times Canada Punjab Times is a leading daily newspaper of Punjabi and English published from India and Canada.own
(1)

Shout out to my newest followers! Excited to have you onboard!Guri Gill, ਨਿਰਮਲ ਸਿੰਘ ਸ਼ੇਰਪੁਰ, Avtar Singh, Kewal Singh, N...
16/01/2024

Shout out to my newest followers! Excited to have you onboard!

Guri Gill, ਨਿਰਮਲ ਸਿੰਘ ਸ਼ੇਰਪੁਰ, Avtar Singh, Kewal Singh, Nima Brar, Jajj Bhinder

15/08/2023
26/08/2022

DC Roopnagar
26/08/2022

DC Roopnagar

ਤਸਕਰੀ ਲਈ ਵ੍ਹੇਲ ਮੱਛੀ ਦੀ 'ਉਲਟੀ' ਰੱਖਣ ਵਾਲਾ ਗ੍ਰਿਫ਼ਤਾਰ ਮੁੰਬਈ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵ੍ਹੇਲ ਮੱਛੀ ਦੀ ਉਲਟੀ (ਐਂਬਰਗ੍ਰੀਸ)...
23/07/2022

ਤਸਕਰੀ ਲਈ ਵ੍ਹੇਲ ਮੱਛੀ ਦੀ 'ਉਲਟੀ' ਰੱਖਣ ਵਾਲਾ ਗ੍ਰਿਫ਼ਤਾਰ

ਮੁੰਬਈ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵ੍ਹੇਲ ਮੱਛੀ ਦੀ ਉਲਟੀ (ਐਂਬਰਗ੍ਰੀਸ) ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ ਕਿਲੋਗ੍ਰਾਮ ਤੋਂ ਜ਼ਿਆਦਾ ਉਲਟੀ ਨੂੰ ਬਰਾਮਦ ਕੀਤਾ ਗਿਆ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀ ਕੀਮਤ ਲਗਪਗ 2.60 ਕਰੋੜ ਦੱਸੀ ਗਈ ਹੈ। ਇਸ ਦੀ ਵਰਤੋਂ ਪਰਫਿਊਮ ਬਣਾਉਣ ’ਚ ਕੀਤੀ ਜਾਂਦੀ ਹੈ। ਮੁਲਜ਼ਮ ਦਾ ਨਾਂ ਵੈਭਵ ਕਾਲੇਕਰ ਹੈ, ਜਿਸ ਨੂੰ ਮਰੀਨ ਡਰਾਈਵ ਸਥਿਤ ਇਕ ਹੋਟਲ ਦੇ ਨਜ਼ਦੀਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਇੱਥੇ ਏਜੰਟ ਦਾ ਇੰਤਜ਼ਾਰ ਕਰ ਰਿਹਾ ਸੀ। ਮੁਲਜ਼ਮ ਦੇ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਦੇ ਮੁਤਾਬਕ ਮੁਲਜ਼ਮ ਐਂਬਰਗ੍ਰੀਸ ਨੂੰ ਦਾਪੋਲੀ ਤੋਂ ਲੈ ਕੇ ਇੱਥੇ ਆਇਆ ਸੀ। ਉਹ ਇਸ ਨੂੰ ਵੇਚਣ ਲਈ ਏਜੰਟ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਕੋਲ ਮੁਲਜ਼ਮ ਦੇ ਇੱਥੇ ਆਉਣ ਦੀ ਸੂਚਨਾ ਪਹਿਲਾਂ ਤੋਂ ਹੀ ਸੀ। ਉਸ ਨੂੰ ਫਡ਼ਨ ਲਈ ਦੋ ਦਿਨ ਪਹਿਲਾਂ ਹੀ ਤਿਆਰੀ ਕਰ ਲਈ ਗਈ ਸੀ। ਉਸ ਕੋਲੋਂ ਬਰਾਮਦ ਐਂਬਰਗ੍ਰੀਸ ਦੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਂਚ ਕਰਾਈ ਗਈ ਹੈ। ਮੁਲਜ਼ਮ ਨੂੰ ਕਿਲ੍ਹਾ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਉਸ ਨੂੰ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ।

कैसा ये शहर यहां हर तरफ यही शोर है, कियहाँ के लोग अपनी जेबों में, ईमान रखते हैं
14/12/2021

कैसा ये शहर यहां हर तरफ यही शोर है, कि
यहाँ के लोग अपनी जेबों में, ईमान रखते हैं

ਵਿਸ਼ੇਸ਼ ਸੰਪਾਦਕੀ / ਪੰਜਾਬ ਟਾਇਮਜ਼  12-12-2021ਜ਼ਮੀਨ ਬਚੀ ਹੁਣ ਕਿਸਾਨ ਵੀ ਬਚਾਓਕਿਸਾਨਾਂ ਦੇ ਇਤਿਹਾਸਕ ਮੋਰਚੇ ਨੇ ਸਿਆਸੀ ਧਿਰਾਂ ਦੇ ਸਾਰੇ ਭਰਮ ਤੋ...
11/12/2021

ਵਿਸ਼ੇਸ਼ ਸੰਪਾਦਕੀ / ਪੰਜਾਬ ਟਾਇਮਜ਼
12-12-2021
ਜ਼ਮੀਨ ਬਚੀ ਹੁਣ ਕਿਸਾਨ ਵੀ ਬਚਾਓ

ਕਿਸਾਨਾਂ ਦੇ ਇਤਿਹਾਸਕ ਮੋਰਚੇ ਨੇ ਸਿਆਸੀ ਧਿਰਾਂ ਦੇ ਸਾਰੇ ਭਰਮ ਤੋੜ ਦਿੱਤੇ ਹਨ। ਕੇਂਦਰ ਵੱਲੋਂ ਇੱਕ ਪਾਸੜ ਤੌਰ ’ਤੇ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੇ ਇੱਕ ਵੱਡਾ ਅਤੇ ਨਵਾਂ ਇਤਿਹਾਸ ਰਚ ਦਿੱਤਾ ਹੈ। ਬੇਸ਼ਕ ਇਸ ਪ੍ਰਾਪਤੀ ਲਈ ਕਿਸਾਨਾਂ ਨੂੰ ਇੱਕ ਲੰਬੀ ਅਤੇ ਔਖੀ ਲੜਾਈ ਲੜਨੀ ਪਈ ਹੈ। ਸ਼ਾਂਤਮਈ ਅਤੇ ਸਬਰ ਨਾਲ ਲੜੀ ਗਈ ਇਸ ਲੜਾਈ ਵਿੱਚ 700 ਤੋਂ ਵੱਧ ਕਿਸਾਨਾਂ ਨੂੰ ਸ਼ਹਾਦਤ ਦੇਣੀ ਪਈ। ਕਿਸਾਨਾਂ ਵੱਲੋਂ ਪਰਿਵਾਰਾਂ ਸਮੇਤ ਇਸ ਮੋਰਚੇ ਵਿੱਚ ਵੱਡਾ ਅਤੇ ਅਹਿਮ ਯੋਗਦਾਨ ਪਾਇਆ ਗਿਆ। ਸਭ ਤੋਂ ਵੱਡੀ ਇਹ ਗੱਲ ਹੈ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਦੂਸਰੇ ਸਾਰੇ ਵਰਗਾਂ ਅਤੇ ਸਿਆਸੀ ਧਿਰਾਂ ਦਾ ਵੀ ਵਿਸ਼ਾਲ ਸਮਰਥਨ ਹਾਸਿਲ ਹੋਇਆ। ਵਿਦੇਸ਼ਾਂ ਵਿੱਚੋਂ ਵੀ ਇਸ ਅੰਦੋਲਨ ਦੇ ਹੱਕ ਵਿੱਚ ਆਵਾਜ਼ ਉਠਾਈ ਗਈ। ਇਹ ਪਹਿਲਾ ਮੌਕਾ ਹੈ ਜਦੋਂ ਇੱਕ ਜਨਤਕ ਅੰਦੋਲਨ ਨੂੰ ਵਿਆਪਕ ਅਤੇ ਸੰਸਾਰ ਵਿਆਪੀ ਲੋਕ ਸਮਰਥਨ ਮਿਲਿਆ ਹੈ। ਇਸ ਸਮਰਥਨ ਅਤੇ ਅੰਦੋਲਨ ਦੀ ਵਿਸ਼ਾਲਤਾ ਨੇ ਹੀ ਸਰਕਾਰ ਨੂੰ ਇੱਕ ਸਾਲ ਬਾਅਦ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ। ਅੰਦੋਲਨ ਦੀ ਸਫਲਤਾ ਨੇ ਇਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਜੇਕਰ ਕਿਸਾਨ-ਮਜ਼ਦੂਰ ਇਸੇ ਤਰ੍ਹਾਂ ਜਥੇਬੰਦ ਅਤੇ ਇੱਕਮੁੱਠ ਹੋ ਕੇ ਲੜਾਈ ਲੜਨ ਤਾਂ ਓਹ ਦੇਸ਼ ਦੇੇ ਖੇਤੀ ਵਿਰੋਧੀ ਸਿਆਸੀ ਅਤੇ ਆਰਥਿਕ ਢਾਂਚੇ ਨੂੰ ਬਦਲਣ ਦੀ ਵੱਡੀ ਸਮਰੱਥਾ ਰੱਖਦੇ ਹਨ। ਇਹ ਗੱਲ ਵੱਖਰੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਆਗੂਆਂ ਨੇ ਆਪਣੇ ਅੰਦੋਲਨ ਦੇ ਦਾਇਰੇ ਨੂੰ ਤਿੰਨ ਕਾਨੂੰਨਾਂ ਦੀ ਵਾਪਸੀ ਤੱਕ ਹੀ ਸੀਮਿਤ ਰੱਖਿਆ ਹੈ। ਕੁਝ ਪਛੜ ਕੇ ਉਨ੍ਹਾਂ ਵੱਲੋਂ ਫਸਲਾਂ ਲਈ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ’ਤੇ ਜ਼ੋਰ ਦਿੱਤਾ ਗਿਆ। ਸਰਕਾਰ ਨੇ ਹੁਣ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਲਈ ਸਹਿਮਤੀ ਭਰ ਦਿੱਤੀ ਹੈ। ਬੇਸ਼ਕ ਦਿੱਲੀ ਮੋਰਚਾ ਫਤਹਿ ਕਰਦੇ ਹੋਏ ਕਿਸਾਨ ਘਰਾਂ ਨੂੰ ਵਾਪਸ ਪਰਤ ਆਏ ਹਨ, ਪ੍ਰੰਤੂ ਉਨ੍ਹਾਂ ਦੀ ਲੜਾਈ ਹਾਲੇ ਖਤਮ ਨਹੀਂ ਹੋਈ। ਦਿੱਲੀ ਮੋਰਚੇ ਦੀ ਜਿੱਤ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਨੇ ਹਾਲੇ ਕਿਸਾਨੀ ਦੀ ‘ਅਸਲ’ ਜੰਗ ਲੜਨੀ ਹੈ। ਹੁਣ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਇੱਕ ਹੋਰ ਵੱਡੀ ਜਿੰਮੇਵਾਰੀ ਸ਼ੁਰੂ ਹੋ ਗਈ ਹੈ। ਕਾਰਪੋਰੇਟ ਹੱਥੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਦੀ ਇਹ ਲੜਾਈ ਬੇਹੱਦ ਅਹਿਮ ਸੀ। ਜ਼ਮੀਨਾਂ ਬਚਾਉਣ ਤੋਂ ਬਾਅਦ ਹੁਣ ਕਿਸਾਨਾਂ ਅਤੇ ਕਿਸਾਨੀ ਨੂੰ ਬਚਾਉਣ ਲਈ ਵੀ ਇੱਕ ਵੱਡੇ ਉੱਦਮ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਸਮੇਂ ਦੇਸ਼ ਭਰ ਦਾ ਕਿਸਾਨ-ਮਜ਼ਦੂਰ ਭਾਰੀ ਕਰਜ਼ੇ ਹੇਠ ਹੈ। ਸਰਕਾਰੀ ਨੀਤੀਆਂ ਕਾਰਨ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਘਾਟਿਆਂ ਕਾਰਨ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰ ਗਰੀਬੀ ਭੋਗ ਰਹੇ ਹਨ। ਕਿਸਾਨਾਂ-ਮਜ਼ਦੂਰਾਂ ਦੇ ਬੱਚੇ ਬੇਰੁਜ਼ਗਾਰ ਹਨ। ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ, ਉਨ੍ਹਾਂ ਦੇ ਸਾਰੇ ਕਰਜ਼ਿਆਂ ਨੂੰ ਮੁਆਫ ਕਰਵਾਉਣਾ ਅਤੇ ਖੇਤੀ ਨੂੰ ਮੁੜ ਲਾਹੇਵੰਦ ਧੰਦਾ ਬਣਾਉਣਾ ਇੱਕ ਵੱਡਾ ਟੀਚਾ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੁਣ ਆਪਣਾ ਧਿਆਨ ਇਨ੍ਹਾਂ ਮੁੱਦਿਆਂ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦਾ ਕਿਸਾਨ ਖੁਸ਼ਹਾਲ ਜੀਵਨ ਜੀਅ ਸਕੇ। ਦਿੱਲੀ ਮੋਰਚੇ ਦੀ ਜਿੱਤ ਨੂੰ ਚਿਰੰਜੀਵੀ ਬਣਾਉਣ ਲਈ ਇਸ ਦਿਸ਼ਾ ਵਿੱਚ ਪਹਿਲਕਦਮੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੀ ਹਾਲਤ ਹਕੀਕੀ ਤੌਰ ’ਤੇ ਬਦਲੀ ਜਾ ਸਕੇ। ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨਾਲ ਅਜਿਹਾ ਮਾਹੌਲ ਬਣ ਗਿਆ ਹੈ ਜਦੋਂ ਕਿਸਾਨ-ਮਜ਼ਦੂਰ ਇਕੱਠੇ ਹੋ ਕੇ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰ ਸਕਦੇ ਹਨ।
- ਬਲਜੀਤ ਸਿੰਘ ਬਰਾੜ

Address


Alerts

Be the first to know and let us send you an email when Punjab Times Canada posts news and promotions. Your email address will not be used for any other purpose, and you can unsubscribe at any time.

Contact The Business

Send a message to Punjab Times Canada:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share