24/11/2022
ਭਾਰਤ ਸਰਕਾਰ ਨੂੰ ਸੀ.ਸੀ.ਪੀ. ਨਿਊਜ਼ ਦਾ
👉 ਸਿੱਧਾ ਪੱਤਰ 👈
👉ਪੰਜਾਬ ਵਿੱਚ ਤੁਰੰਤ ਆਰਮੀ ਰੂਲ ਲਗਾਇਆ ਜਾਵੇ..?
ਮੈਨੂੰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸੰਧਵਾਂ ਇਸਦੇ ਚਮਚਿਆਂ ਰੋਜ਼ਾਨਾ ਸਪੋਕਸਮੈਨ ਪੱਤਰਕਾਰ ਗੁਰਿੰਦਰ ਮਹਿੰਦੀਰੱਤਾ, ਸੰਜੀਵ ਕਾਲੜਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਕੁੱਝ ਗੈਂਗਸਟਰ ਜੋ ਮੈਨੂੰ ਗੰਦੀਆਂ ਗਾਲਾਂ ਕੱਢਕੇ ਲਗਾਤਾਰ ਵਾਇਸ ਮੈਸੇਜ਼, ਵਟਸਅੱਪ ਕਾਲਾਂ ਤੇ ਮੈਸਿਜ ਕਰ ਕਰਕੇ ਗੰਦੀਆਂ ਗਾਲਾਂ ਕੱਢਦੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਹਨ... ਉਕਤ ਦਰਸਾਏ ਅਤੇ ਇਨ੍ਹਾਂ ਦੇ ਸਾਥੀਆਂ ਤੋਂ ਜਾਨ-ਮਾਲ ਦਾ ਖ਼ਤਰਾ ਹੈ, ਇਹ ਮੇਰੇ ਵਿਰੁੱਧ ਝੂਠੀ ਸਾਜਸ਼ ਰੱਚ ਜਾਂ ਰਚਵਾ ਕੇ ਮੈਨੂੰ ਕਿਸੇ ਝੂਠੇ ਕੇਸ ਆਦਿ ਵਿਚ ਕਿਸੇ ਵੇਲੇ ਵੀ ਫਸਾ ਸਕਦੇ ਹਨ ਤੇ ਜਾਨ ਤੋਂ ਮਰਵਾ ਦੇਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ, ਪੰਜਾਬ ਦੀ ਪੁਲਿਸ ਤੇ ਜਿਲ੍ਹਾ ਫਰੀਦਕੋਟ ਕੋਟਕਪੂਰਾ ਦੀ ਪੁਲਸ ਨੇ ਮੈਨੂੰ ਹੁਣ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਕਿਓਰ ਕਿਉਂ ਨਹੀਂ ਕੀਤਾ, ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ...ਸਪੀਕਰ ਕੁਲਤਾਰ ਸੰਧਵਾਂ ਮੇਰੀ ਪਿਛਲੇ 10 ਦਿਨਾਂ ਤੋਂ ਕੋਈ ਪੇਸ਼ ਨਹੀ ਜਾਣ ਦੇ ਰਿਹਾ, ਮੈਂ 4 ਦਿਨਾਂ ਦਾ ਆਪਣੇ ਘਰ ਵਿਚ ਬੰਦ ਆਪਣੇ ਪਰਵਾਰ ਸਮੇਤ ਡਰ ਤੇ ਪਿਛਲੇ 9 ਦਿਨਾਂ ਤੋਂ ਸਹਿਮ ਦੇ ਮਾਹੌਲ ਵਿਚ ਪਰੇਸ਼ਾਨ ਹਾਂ....?
ਵਜਾ ਰੰਜਸ਼ ਮੈਨੂੰ ਇਹ ਜਾਪਦੀ ਹੈ ਕਿ ਕੁਲਤਾਰ ਸੰਧਵਾਂ.... ਕਿੱਕੀ ਢਿੱਲੋਂ ਤੋਂ ਦੋ ਲੱਖ ਰੁਪਏ ਮਹੀਨਾ (ਮਾਇਨਿੰਗ) ਰੇਤੇ ਵਿਚੋਂ ਰਿਸ਼ਵਤ ਲੈਂਦਾ ਹੈ .... ਦੀਆਂ ਖਬਰਾਂ ਮੈਂ ਸੀ.ਸੀ.ਪੀ. ਨਿਊਜ਼ ਤੇ ਚਲਾਈਆਂ ਸਨ, ਉਸ ਵੇਲੇ ਦੀ ਇਹ ਮੇਰੇ ਨਾਲ ਈਰਖਾ ਤੇ ਦੁਸ਼ਮਨੀ ਰੱਖਦਾ ਹੈ...ਜਿਸਦਾ ਮੇਰੀਆਂ ਕਈ ਖਬਰਾਂ ਵਿਚ ਜ਼ਿਕਰ ਵੀ ਆਇਆ ਹੈ ਤੇ ਸਪੀਕਰ ਪੰਜਾਬ ਕੁਲਤਾਰ ਸੰਧਵਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਅਜਿਹੀਆਂ ਵੀਡੀਓ ਡਲੀਟ ਕਰ ਦਿਆ ਕਰ.... ਦੀ ਵੀ ਲਾਈਵ ਵੀਡੀਓ ਕੋਟਕਪੂਰਾ ਨਗਰ ਕੌਂਸਲ ਵਿਖੇ ਮੇਰੇ ਬਿਆਨ ਲੈਂਦਿਆਂ ਦੀ ਵਾਇਰਲ ਹੋਈ ਸੀ...?
ਪਹਿਲਾਂ ਮੈਨੂੰ ਇਹਨਾਂ ਤੇ ਸ਼ੱਕ ਸੀ ਪਰ ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਹੈ, ਮੇਰੇ ਨਾਲ ਵਾਪਰ ਰਹੀਆਂ ਲਗਾਤਾਰ ਘਟਨਾਵਾਂ ਮੁਤਾਬਕ ਮੈਨੂੰ ਸਭ ਚਾਨਣ ਹੋ ਰਿਹਾ ਹੈ...? ਸਪੀਕਰ ਕੁਲਤਾਰ ਸੰਧਵਾਂ ਦੇ ਕਹਿਣ ਤੇ ਹੀ ਪੁਲਿਸ ਮੈਨੂੰ ਅੱਜ ਵੀ ਆ ਰਹੀਆਂ ਧਮਕੀਆਂ ਤੋਂ ਸਕਿਓਰ ਨਹੀਂ ਕਰ ਰਹੀ...?
👉 ਕੁਲਤਾਰ ਸੰਧਵਾਂ ਸਪੀਕਰ ਦੇ ਨਾਲ-ਨਾਲ ਕੋਟਕਪੂਰਾ ਦੇ ਵਿਧਾਇਕ ਵੀ ਹਨ...ਜਿਨ੍ਹਾਂ ਮੇਰੀ ਹੁਣ ਤੱਕ ਕੋਈ ਵਾਤ ਤੱਕ ਨਹੀਂ ਪੁੱਛੀ, ਜਦ ਕਿ ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਤੇ upto date ਹੈ...? ਤੇ ਸਰਕਾਰੀ ਗਰਲਜ਼ ਸਕੂਲ ਦੀਆਂ ਲੜਕੀਆਂ ਨੂੰ ਛੇੜਛਾੜ ਕਰਨ ਵਿਰੁੱਧ ਕੁੱਝ ਗੈਂਗਸਟਰਾਂ ਦੀ ਧਮਕੀ ਆਈ ਸੀ, ਕੁਝ ਬਦਮਾਸ਼ ਲੜਕੀਆਂ ਦੀਆਂ ਚੱਲਦੀਆਂ ਸਕੂਲ ਵੈਨਾਂ ਦਾ ਪਿੱਛਾ ਕਰਦੇ ਹਨ, ਸਕੂਲ ਵੈਨਾਂ ਨੂੰ ਘੇਰ ਕੇ ਮਾਰੂ ਹਥਿਆਰ ਸਕੂਲ ਵੈਨਾਂ ਚਲਾਉਣ ਵਾਲੇ ਡਰਾਇਵਰਾਂ ਨੂੰ ਡਰਾਉਂਦੇ ਧਮਕਾਉਂਦੇ ਹਨ, ਇਕ ਵਾਰ ਤਾਂ ਡਰਾਈਵਰਾਂ ਨੇ ਦੱਸਿਆ ਕਿ ਉਹ ਲੜਕੀਆਂ ਦੀ ਸਕੂਲ ਵੈਨ ਵਿੱਚ ਵੜ ਗਏ ਸਨ... ਜਿਸ ਦਾ ਸਾਰਾ ਬਿਆਨ ਸੀ.ਸੀ.ਪੀ. ਨਿਊਜ਼ ਇੰਡੀਆ ਦੀ ਖਬਰ ਵਿੱਚ ਚਲਾਇਆ ਗਿਆ ਸੀ... ਜਦਕਿ ਇਹ ਏਨੀ ਸੀਰੀਅਸ ਘਟਨਾ ਉਕਤ ਉਹਨਾਂ ਦੇ ਆਪਣੇ ਹਲਕਾ ਕੋਟਕਪੂਰਾ ਦੀ ਹੈ....?ਗੈਂਗਸਟਰਾਂ ਨੇ ਕੱਲ ਫੇਰ ਮੈਨੂੰ ਮੈਸਜ ਭੇਜ ਕੇ ਕਿਹਾ ਕੀ ਜੇਕਰ ਪੁਲਿਸ ਤੇ ਸਕੂਲ ਮੁਖੀ ਐਕਸ਼ਨ ਨਹੀਂ ਲੈਂਦਾ ਤਾਂ ਸਾਨੂੰ ਦੱਸੋ...ਨੰਬਰ ਦਿਉ ਸਕੂਲ ਮੁਖੀ ਦਾ... ਡੀ.ਐਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਕੋਟਕਪੂਰਾ ਬਹੁਤ ਵਧੀਆ ਆਦਮੀ ਹਨ ਪਰ ਉਹਨਾਂ ਨੂੰ ਵੀ ਸਪੀਕਰ ਕੁਲਤਾਰ ਸੰਧਵਾਂ ਦੇ ਚਹੇਤੇ ਐਸਐਸਪੀ ਰਾਜਪਾਲ ਸਿੰਘ ਫਰੀਦਕੋਟ ਕਾਰਵਾਈ ਨਹੀਂ ਕਰਨ ਦੇ ਰਹੇ...?
ਅਗਰ ਮੇਰਾ ਤੇ ਮੇਰੇ ਚੰਡੀਗੜ੍ਹ ਬੈਠੇ ਚੈਨਲ ਨੂੰ ਅਪਡੇਟ ਕਰ ਰਹੇ ਬੇਟੇ ਤੇ ਪਰਿਵਾਰ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਉਕਤ ਲਿਖੇ ਸਾਰੇ ਸਮੇਤ ਪੁਲਿਸ ਅਫਸਰ ਜਿਲਾ ਫਰੀਦਕੋਟ ਹੋਣਗੇ....? ਪੁਲਿਸ ਦੇ ਦੋ ਮੁਲਾਜ਼ਮ ਕੱਲ ਮੇਰੇ ਘਰ ਆਏ ਤੇ ਮੇਰੇ ਦਰਵਾਜੇ ਵਿੱਚ ਖੜ੍ਹਕੇ ਮੇਰੇ ਕੋਲੋਂ ਹੀ ਫੋਟੋ ਕਰਵਾ ਕੇ ਚਲੇ ਗਏ, ਐਸ.ਐਸ.ਪੀ. ਫਰੀਦਕੋਟ ਨੇ ਕੁਝ ਦਿਨ ਪਹਿਲਾਂ ਇਕ ਪ੍ਰੋਗਰਾਮ ਦੌਰਾਨ ਗੁਰਦੁਆਰਾ ਦਸਵੀਂ ਕੋਟਕਪੂਰਾ ਪਾਤਸ਼ਾਹੀ ਦਸਵੀਂ ਵਿਖੇ ਕਈ ਲੋਕਾਂ ਦੇ ਸਾਹਮਣੇ ਮੈਨੂੰ ਕਿਹਾ ਸੀ ਕਿ ਤੂੰ ਸਪੀਕਰ ਸਾਹਿਬ ਨੂੰ ਗ਼ਲਤ ਬੋਲਦੈ....ਤੇ ਉਹਨਾਂ ਨੇ ਮੇਰਾ ਕੈਮਰਾ ਚਲਦਾ live ਬੰਦ ਕਰਵਾ ਦਿੱਤਾ ਸੀ...?
ਆਮ ਆਦਮੀ ਪਾਰਟੀ ਦੇ ਕੁਲਤਾਰ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਵਰਗੇ ਕਈ ਵੱਡੇ ਲੀਡਰ ਆਪਣੀ ਪਰਸਨਲ ਈਰਖਾ ਕੱਢਦੇ ਪੰਜਾਬ ਦੇ ਲੋਕਾਂ ਤੇ ਜ਼ੁਲਮ ਢਾ ਰਹੇ ਹਨ ਤੇ ਪੰਜਾਬ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਤੇ ਆਮ ਲੋਕਾਂ ਨੂੰ ਡਰਾ ਧਮਕਾ ਰਹੀ ਹੈ, ਪੰਜਾਬ ਦੇ ਕਈ ਨਿਰਦੋਸ਼ ਲੋਕ ਮਾਰੇ ਤੇ ਮਰਵਾਏ ਜਾ ਰਹੇ ਹਨ... ਇਹ ਕੋਈ ਚੱਜ ਦਾ ਕੰਮ ਤਾਂ ਕਰ ਨਹੀਂ ਸਕਦੇ... ਫਿਰ ਦੋਸ਼ ਪੰਜਾਬ ਦੇ ਕਈ ਨੌਜਵਾਨ ਮੁੰਡਿਆਂ ਨੂੰ ਗੈਂਗਸਟਰਾਂ ਦਾ ਨਾਮ ਦੇ ਕੇ ਮਰਵਾਉਣ ਦੀਆਂ ਜ਼ਹਿਰੀਲੀਆਂ ਤੇ ਭ੍ਰਿਸ਼ਟਾਚਾਰ ਭਰਪੂਰ ਸਾਜ਼ਿਸ਼ਾਂ ਚੱਲ ਰਹੀਆਂ ਹਨ... ਜਦ ਕੇ ਪੰਜਾਬ ਦੇ ਕਈ ਲੀਡਰ ਆਪਣੀ ਮਨਮਰਜ਼ੀ ਕਰਦੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਥਾਣੇ, ਕਚਹਿਰੀਆਂ, ਅਦਾਲਤਾਂ ਦੇ ਚੱਕਰਾਂ ਵਿੱਚ ਪਾ ਰਹੇ ਹਨ...ਤੇ ਫਿਰ ਨਿਰਦੋਸ਼ ਮਾਵਾਂ ਦੇ ਮਾਸੂਮ ਆਪਣੇ ਜਿਨ੍ਹਾਂ ਨੂੰ ਉਨ੍ਹਾਂ ਆਪਣੀ ਜਿੰਦ ਜਾਨ ਨਾਲ ਪਾਲਿਆ ਪਿਆਰ ਕੀਤਾ ਉਨ੍ਹਾਂ ਦੇ ਸਰੀਰਾਂ ਨੂੰ ਗੋਲੀਆਂ ਨਾਲ ਭੁੰਨ ਜਾਂ ਭੁੰਨਵਾ ਰਹੇ ਹਨ.... ਜਦ ਪੁਲਿਸ ਤੰਤਰ ਕੰਮ ਨਹੀਂ ਕਰਦਾ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਕੰਮ ਕਰਵਾ ਰਹੇ ਜਾਪਦੇ ਹਨ....
📡....👉 ਪੰਜਾਬ ਵਿੱਚ ਤੁਰੰਤ ਆਰਮੀ ਰੂਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਲਗਾ ਦੇਣ... ਕਿਉਂਕਿ ਦੇਸ਼ ਦਾ ਨਾਮ ਖਰਾਬ ਕਰਨ ਕਰਵਾਉਣ ਵਾਲਿਆਂ ਤੇ ਤੁਰੰਤ ਪਾਬੰਦੀ ਲੱਗ ਸਕੇ ਅਤੇ ਪੰਜਾਬ ਦੇ ਹਰ ਘਰ ਦੀ ਤਲਾਸ਼ੀ ਕਰਵਾਈ ਜਾਵੇ ਤਾਂ ਕਿ ਗਲਤ ਤਰੀਕੇ ਨਾਲ ਦੇਸ਼ ਪੰਜਾਬ ਨੂੰ ਅੱਤਵਾਦ ਗੈਂਗਸਟਰਵਾਦ ਜਿਹੇ ਸ਼ਬਦਾਂ ਤੋਂ ਮੁਕਤੀ ਮਿਲ ਸਕੇ ਤਾਂ ਕਿ ਸਾਡਾ ਪੰਜਾਬ ਮੁੜ ਗੁਰੂਆਂ ਪੀਰਾਂ ਦੀ ਧਰਤੀ ਤੇ ਗੁਰੂ ਸਾਹਿਬ ਜੀ ਦੇ ਸੁੱਭ ਚਰਨਾਂ ਤੋਂ ਸਮੁੱਚੀ ਮਨੁੱਖਤਾ ਪਰਮ-ਧਾਮ ਜਾਨ ਲਈ ਰਸਤਾ ਤੇ ਮੁਕਤੀ ਹਾਸਲ ਕਰ ਸਕੇ...🙏👈
👉 ਮੈਂ ਸੀ.ਐੱਮ. ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਦਿ ਨਾਲ ਕੋਈ ਵੈਰ ਵਿਰੋਧ ਜਾਂ ਕੋਈ ਰਾਜਨੀਤੀ ਨਹੀਂ ਹੈ, ਮੈਂ ਹਿਊਮਨ ਬਾਡੀਆਂ ਨੂੰ ਪਿਆਰ ਕਰਦਾ ਹਾਂ, ਡੇਲੀ ਈਵਨਿੰਗ ਨਿਊਜ਼ਪੇਪਰ ਚਾਮਚਿੜੱਕ ਪਤਿ੍ੱਕਾ ਦਾ ਮੁੱਖ ਸੰਪਾਦਕ ਹਾਂ, ਪਿਛਲੇ 22 ਸਾਲਾਂ ਤੋਂ ਲੋਕਤੰਤਰ ਦੇ ਚੌਥੇ ਥੰਮ ਦੀ ਸੇਵਾ ਕਰਦਾ ਲੋਕਹਿੱਤਾਂ, ਪਰਮਾਤਮਾ ਨੂੰ ਮੁੱਖ ਰੱਖਕੇ ਆਪਣੀਆਂ ਨਿਰਪੱਖ ਤੇ ਨਿੱਡਰ ਸੇਵਾਵਾਂ ਨਿਭਾ ਰਿਹਾ ਹਾਂ..ਸੀ.ਸੀ.ਪੀ. ਨਿਊਜ਼ ਇੰਡੀਆ ਦਾ ਚੀਫ ਹਾਂ ਅਤੇ ਗੁਰੂ ਸਾਹਿਬ ਜੀ ਦੀ ਸੱਚੀ-ਸੁੱਚੀ ਸੇਵਾ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ ਅਤੇ ਆਪਣੇ ਵੱਲੋਂ ਗੁਰੂ ਸਾਹਿਬ ਜੀ ਦਾ ਸੱਚਾ ਸਿੱਖ ਹਾਂ...ਅਤੇ ਸਮੁੱਚੀ ਇਨਸਾਨੀਅਤ ਨੂੰ ਪਿਆਰ ਕਰਦਾ ਹਾਂ, ਸਿੰਘ ਸਾਹਿਬ ਜੱਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਜੀ ਦਾ ਸਿੱਖ ਹਾਂ....ਜੋ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਰਕਬੇ ਵਾਲਿਆਂ ਦੇ ਥਾਪੇ ਕਾਰਜਕਾਰੀ ਜਥੇਦਾਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਿਸਲ ਦੇ ਜਥੇਦਾਰ ਹਨ ਅਤੇ ਸੀ ਸੀ ਪੀ ਨਿਊਜ਼ ਇੰਡੀਆ ਦੇ ਮੁੱਖ ਸਰਪ੍ਰਸਤ ਹਨ, ਜਿਨ੍ਹਾਂ ਮੈਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ... 🙏
ਮੈਨੂੰ ਇਹ ਦੁਖ ਹੈ ਮੈਨੂੰ ਸਮੁੱਚੇ ਭਾਰਤ ਦੇ ਮੀਡੀਆ ਨੇ ਸਪੋਟ ਨਹੀਂ ਕੀਤਾ, ਮੈਂ ਇੰਡੀਆ ਦੀ ਟੀ.ਵੀ. ਰਜਤ ਸ਼ਰਮਾ ਜੀ ਦੇ ਇੱਕ ਨੰਬਰ ਤੇ ਫੋਨ ਅਟੈਂਡ ਕਰਨ ਵਾਲੇ ਨੇ ਕਿਹਾ ਕਿ ਇਹ ਪੰਜਾਬ ਦਾ ਮਾਮਲਾ ਤੇ ਫੋਨ ਬੰਦ ਕਰ ਦਿੱਤਾ... ਮੈਂ ਭਾਰਤ ਦੇ ਕਰੀਬ 13 ਨਿਊਜ਼ ਚੈਨਲਾਂ ਤੇ ਸੋਸ਼ਲ ਸਾਈਟਾਂ, ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀਆਂ ਈ-ਮੇਲ ਆਉਣ ਤੇ ਸਾਰਾ ਮਾਮਲਾ ਭੇਜਿਆ ਪਰ ਪਿਛਲੇ ਦਸ ਦਿਨਾਂ ਤੋਂ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਮੈਂ ਆਪਣੇ ਘਰ ਤੋਂ ਅਖੀਰ ਹੋ ਗਿਆ ਹਾਂ ਅਤੇ ਅਣਸੁਰੱਖਿਅਤ ਹਾਂ ....🙏👈
ਮੈਂ ਉਪਰ ਲਿਖਿਆ ਸਾਰਾ ਬਿਆਨ ਆਪਣੇ ਪੂਰੇ ਹੋਸ਼-ਓ-ਹਵਾਸ ਵਿਚ ਲਿਖ ਦਿੱਤਾ ਹੈ ਤਾਂ ਕਿ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਤੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਹੋ ਸਕੇ....?
ਵੱਲੋਂ :- ਸੁਨੀਲ ਸਿੰਘ ਕਪੂਰ ਪੱਤਰ ਸਰਦਾਰੀ ਲਾਲ ਕਪੂਰ, ਮੁੱਖ ਸੰਪਾਦਕ ਡੇਲੀ ਈਵਨਿੰਗ ਨਿਊਜ਼ਪੇਪਰ ਚਾਮਚੜਿੱਕ ਪਤ੍ਰਿੱਕਾ ਅਤੇ ਸੀ.ਸੀ.ਪੀ. ਨਿਊਜ਼ ਇੰਡੀਆ ਚੈਨਲ, ਨੇੜੇ ਗਰਲਜ਼ ਹੋਸਟਲ, ਵਾਰਡ ਨੰਬਰ 15, ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਮੋਬਾ. 98153-75445