Punjabi Music & Cinema

  • Home
  • Punjabi Music & Cinema

Punjabi Music & Cinema Contact information, map and directions, contact form, opening hours, services, ratings, photos, videos and announcements from Punjabi Music & Cinema, Film/Television studio, .

"Giddheyan Di Rani, sung by Gurbal, is a captivating ode to the spirit of Punjab, where every beat resonates with the jo...
14/04/2024

"Giddheyan Di Rani, sung by Gurbal, is a captivating ode to the spirit of Punjab, where every beat resonates with the joyous celebration of life. With its infectious energy and vibrant melodies, this folk song is a timeless masterpiece that brings the rich cultural heritage of the region to life."

Vibes Of Punjabi Music presents Full Video for Giddheyan Di Rani By Song - Giddheyan di RaniSinger - Gurbal SaroyaLyrics - Onkar DhamanaMusic ...

27/08/2023

ਸੰਸਥਾ ਪਫ਼ਟਾ ਨੇ 24 ਅਗਸਤ 2023 ਨੂੰ ਆਪਣਾ ਸਥਾਪਨਾ ਦਿਵਸ ਮਨਾਉਦੇ ਹੋਏ ਕੈਮਰਾਮੈਨ ਮਨਜੀਤ ਸਿੰਘ ਨੂੰ ਸਨਮਾਨ ਦਿੱਤਾ ,ਜਿਹੜੇ ਪੰਜਾਬੀ ਇੰਡਸਟਰੀ ਦੇ ਸੀਨੀਅਰ ਕੈਮਰਾਮੈਨ ਹਨ , ਸਿਨਮਾਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਸੰਸਥਾ ਨੂੰ ਨਿਰੰਤਰ ਸੇਵਾਵਾਂ ਦੇ ਰਹੇ ਹਨ, ਸਲਾਮ ਹੈ ਜੀ ਤੁਹਾਡੇ ਕੰਮ ਨੂੰ... Punjabi CinemaaManjit CinematographerrKaramjit AnmollGurpreet GhuggiiBinnu DhillonnJapji KhairaaJaswinder BhallaaNeeru Bajwaa

21/04/2023
02/12/2022

ਲਓ ਜੀ ਭਾਰਤ ਵਿੱਚ ਨਵਾਂ ਸੱਭਿਆਚਾਰ ਆ ਗਿਆ ਬੱਸ ਏਸੇ ਦੀ ਕਮੀ ਰਹਿ ਗਈ ਸੀ!

ਇੱਕ ਕੰਪਨੀ ਬਣਾਈ ਗਈ ਹੈ ਜੋ ਬੰਦੇ ਦੀਆਂ ਅੰਤਿਮ ਰਸਮਾਂ ਕਰੇਗੀ
37500/ਫ਼ੀਸ ਉਸਦੀ ਮੈਂਬਰਸ਼ਿਪ ਹੈ
ਅਰਥੀ, ਪੰਡਿਤ, ਨਾਈ, ਮੋਢੇ ਦੇਣ ਵਾਲੇ
ਜੋ ਨਾਲ ਨਾਲ ਚੱਲਦੇ ਹਨ ਉਹ ਰਾਮ ਨਾਲ ਸੱਚ ਬੋਲਦੇ ਹਨ
ਸਭ ਕੰਪਨੀ ਦਾ ਹੋਵੇਗਾ
ਉਹ ਅਸਥੀਆਂ ਵੀ ਜਲ ਪ੍ਰਵਾਹ ਕਰੇਗੀ ।

ਨਵੀਂ ਸ਼ੁਰੂਆਤ ਨੂੰ ਹੋ ਗਈ ਹੈ ਇੰਡੀਆ ਵਿੱਚ .....
ਜਿਸ ਨੇ ਹੁਣ ਤਕ 50 ਲੱਖ ਦਾ ਮੁਨਾਫਾ ਕਮਾਇਆ ਹੈ
ਆਉਣ ਵਾਲੇ ਸਮੇਂ ਵਿੱਚ ਇਸ ਦਾ ਟਰਨਓਵਰ 2000 ਕਰੋੜ ਹੋਣ ਦੀ ਉਮੀਦ ਹੈ।

ਕਿਉਂਕਿ ਕੰਪਨੀ ਜਾਣਦੀ ਹੈ ਕਿ ਨਾ ਤਾਂ ਬੇਟੇ ਅਤੇ ਨਾ ਹੀ ਭਰਾ ਕੋਲ ਭਾਰਤ ਵਿਚ ਰਿਸ਼ਤੇ ਨਿਭਾਉਣ ਦਾ ਸਮਾਂ ਹੈ।
ਹੁਣ ਤੱਕ 5000 ਸੰਸਕਾਰ ਕੀਤੇ ਜਾ ਚੁੱਕੇ ਹਨ

ਮੈਂ ਲਾਸ਼ਾਂ ਦੇ ਸਮਾਂ ਮੁਹਈਆ ਕਰਵਾਉਣ ਵਾਲੀ ਦੁਕਾਨ ਤੇ ਦੇਖੀ ਸੀ, ਪਰ ਲਾਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਵਿੱਚ ਸਟਾਲ ਪਹਿਲੀ ਵਾਰ ਦੇਖਿਆ।

ਇਹ ਤਾਂ ਹੋਣਾ ਹੀ ਸੀ !!! ਅਜਿਹੇ ਕਈ ਪਹਿਲੂ ਹਨ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਸਥਿਤੀ ਲਿਆਂਦੀ ਹੈ। ਅਸੀਂ ਸਭ ਤੋਂ ਪਹਿਲਾਂ ਫਿਲਮ ਨਿ...
27/11/2022

ਇਹ ਤਾਂ ਹੋਣਾ ਹੀ ਸੀ !!! ਅਜਿਹੇ ਕਈ ਪਹਿਲੂ ਹਨ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਸਥਿਤੀ ਲਿਆਂਦੀ ਹੈ। ਅਸੀਂ ਸਭ ਤੋਂ ਪਹਿਲਾਂ ਫਿਲਮ ਨਿਰਮਾਤਾਵਾਂ ਤੋਂ ਸ਼ੁਰੂਆਤ ਕਰਦੇ ਹਾਂ, ਜੋ ਵਾਰ-ਵਾਰ ਫਿਲਮ ਤੋਂ ਬਾਅਦ ਬਿਲਕੁਲ ਬੇਵਕੂਫ ਕਿਸਮ ਦੀ ਕਾਮੇਡੀ ਅਤੇ ਵਿਆਹ ਦੇ ਸੰਕਲਪ ਵਾਲੀਆਂ ਫਿਲਮਾਂ ਲੈ ਕੇ ਆ ਰਹੇ ਹਨ ਅਤੇ ਉਹ ਵੀ ਉਨ੍ਹਾਂ ਹੀ ਕੁਝ ਕਲਾਕਾਰਾਂ ਨਾਲ... ਆਓ... ਜਾਗੋ... ਪੰਜਾਬ ਇਹ ਨਹੀਂ ਹੈ। ਜੋ ਤੁਸੀਂ ਦਿਖਾਉਂਦੇ ਹੋ, ਪੰਜਾਬ ਦਾ ਬਹੁਤ ਸ਼ਕਤੀਸ਼ਾਲੀ ਇਤਿਹਾਸ ਹੈ, ਬਹਾਦਰ ਯੋਧਿਆਂ ਦੀ ਧਰਤੀ... ਇੱਥੇ ਅਣਗਿਣਤ ਸੱਚੀਆਂ ਕਹਾਣੀਆਂ ਹਨ ਜਿਨ੍ਹਾਂ ਤੋਂ ਤੁਸੀਂ ਪ੍ਰੇਰਿਤ ਹੋ ਸਕਦੇ ਹੋ ਅਤੇ ਉਹਨਾਂ ਨੂੰ ਦਰਸ਼ਕਾਂ ਦੇ ਸਾਹਮਣੇ ਲਿਆ ਸਕਦੇ ਹੋ। ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਲਿਖਿਆ ਨਾਲ ਲਿਆਓ ਪੰਜਾਬੀ ਸਟੇਜ ਅਤੇ ਥੀਏਟਰਾਂ ਤੋਂ ਸਕ੍ਰੀਨਪਲੇਅ ਅਤੇ ਸ਼ਾਨਦਾਰ ਅਦਾਕਾਰ। ਇੱਥੇ ਅਣਗਿਣਤ ਅਭਿਨੇਤਾ ਆਪਣੀ ਸ਼ਾਨਦਾਰ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਣ ਦੀ ਉਡੀਕ ਕਰ ਰਹੇ ਹਨ, ਇਸ ਲਈ ਮੂਲ ਪੱਧਰ ਤੋਂ ਕ੍ਰਾਂਤੀ ਲਿਆਉਣ ਦੀ ਲੋੜ ਹੈ ਅਤੇ ਸੰਕਲਪਾਂ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ। ਇੱਕ ਹੋਰ ਵੱਡੀ ਸਮੱਸਿਆ ਮਲਟੀਪਲੈਕਸਾਂ ਦੀ ਹੈ, ਕਿਉਂਕਿ ਉਹ ਭਗਵਾਨ ਵਾਂਗ ਕੰਮ ਕਰਦੇ ਹਨ... ਕਿਉਂਕਿ ਉਹ ਜਾਣਦੇ ਹਨ ਕਿ ਕਿਹੜੀ ਫਿਲਮ ਚੱਲੇਗੀ, ਕਿਹੜੀਆਂ ਉਨ੍ਹਾਂ ਦੇ ਪੌਪਕਾਰਨ ਵੇਚੇਗੀ... ਉਹ ਵੀ ਚੰਗੀਆਂ ਫਿਲਮਾਂ ਨੂੰ ਸ਼ੋਅ ਨਾ ਦੇਣ ਦੇ ਦੋਸ਼ੀ ਹਨ, ਜਿਸ ਵਿੱਚ ਮਲਟੀਪਲੈਕਸ ਵਾਲੇ ਸਿਰਫ਼ ਨਾਮ ਚਾਹੁੰਦੇ ਹਨ ਪਰ ਪ੍ਰਤਿਭਾ ਨਹੀਂ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਖਲ ਦੇ ਕੇ ਇਨ੍ਹਾਂ ਮਲਟੀਪਲੈਕਸ ਮਾਲਕਾਂ ਦੀ ਮਜਬੂਰੀ ਬਣਾਵੇ ਕਿ ਉਹ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੋੜੀਂਦੀ ਗਿਣਤੀ ਵਿੱਚ ਸ਼ੋਅ ਦੇਣ ਅਤੇ ਉਹ ਵੀ ਤਰਜੀਹ ਨੂੰ ਧਿਆਨ ਵਿੱਚ ਰੱਖ ਕੇ। ਅਤੇ ਹਾਂ... ਇਸ ਸਦੀ ਤੋਂ ਹੀ ਫ਼ਿਲਮਾਂ ਵਿੱਚ ਗਾਇਕਾਂ ਨੂੰ ਕਾਸਟ ਕਰਨ ਦਾ ਇੱਕ ਰੁਝਾਨ ਸ਼ੁਰੂ ਹੋ ਗਿਆ ਸੀ ਜੋ ਪੰਜਾਬੀ ਸਿਨੇਮਾ ਦੇ ਪਿਛਲੇ 30/40 ਸਾਲਾਂ ਦੇ ਇਤਿਹਾਸ ਵਿੱਚ ਸ਼ਾਇਦ ਹੀ ਦੇਖਿਆ ਗਿਆ ਹੋਵੇ। ਇਸ ਨਵੇਂ ਰੁਝਾਨ ਨੇ ਅਸਲ ਵਿੱਚ ਪੰਜਾਬ ਦੇ ਅਸਲੀ ਹੁਨਰ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ। ਥੀਏਟਰ ਮਾਲਕਾਂ ਨੂੰ ਉਮੀਦ ਸੀ ਕਿ ਸਿਰਫ਼ ਗਾਇਕ ਹੀ ਹਾਲ ਵਿੱਚ ਭੀੜ ਨੂੰ ਖਿੱਚਣਗੇ ਜਦੋਂ ਕਿ ਹੌਲੀ-ਹੌਲੀ ਦਰਸ਼ਕ ਇਸ ਨਵੀਂ ਕਿਸਮ ਦੇ ਅਰਥਹੀਣ ਸਿਨੇਮਾ ਤੋਂ ਅੱਕ ਗਏ। ਹੌਲੀ-ਹੌਲੀ ਕਹਾਣੀਆਂ ਅਲੋਪ ਹੋ ਗਈਆਂ, ਨਿਰਮਾਤਾ ਅਲੋਪ ਹੋ ਗਏ, ਅਭਿਨੇਤਾ ਅਲੋਪ ਹੋ ਗਏ , ਚੱਗੇੰ ਟੈਕਨੀਸ਼ੀਅਨ ਅਲੋਪ ਹੋ ਗਏ... ਅਤੇ ਅੰਤਮ ਨਤੀਜਾ ਇਹ ਹੈ ਜੋ ਤੁਸੀਂ ਅੱਜ ਦੇਖ ਰਹੇ ਹੋ. ਇਹ ਲਾਜ਼ਮੀ ਸੀ ਅਤੇ ਬਿਲਕੁਲ ਵੀ ਹੈਰਾਨੀ ਨਹੀਂ ! ਪਰ ਹਾਂ, ਪੰਜਾਬੀ ਫਿਲਮ ਇੰਡਸਟਰੀ ਬਾਰੇ ਚਿੰਤਾ ਹੈ ।
ਚੰਗਾ ਸਿਨੇਮਾ ਉਭਰੇਗਾ ?

ਹਾਂ... ਇਹ ਉਭਰੇਗਾ... ਬਸ ਇਕ ਵਾਅਦਾ ਕਰੋ………🙏🙏🙏🙏
ਫ਼ੈਕਟਰੀਆਂ ਚ ਬਣੀਆਂ ਅਤੇ ਬੌਂਗੇ ਸਿਗਰਾਂ ਦਿਆਂ ਫ਼ਿਲਮਾਂ ਦੇਖਣੀਆਂ ਬੰਦ ਕਰੋ ! ਹਾਂ ਇਕ ਗੱਲ ਹੋਰ 🇬🇧 UK 🇬🇧 ਚ ਬਣੀ ਬਿਲਕੁਲ ਵੀ ਨਹੀਂ ਦੇਖਣੀ ! ਤਾਂ ਕੁਝ ਬਣੁ ! ਬਾਕੀ ਰੱਬ ਰਾੱਖਾ ! 🙏🙏🙏🙏

https://youtu.be/pUTuqvW4kVs
30/09/2022

https://youtu.be/pUTuqvW4kVs

ਡੇਢ-ਡੇਢ ਲੱਖ 'ਚ ਮੁੰਡਿਆਂ ਦੇ ਖਰੀਦੇ ਜਾ ਰਹੇ ਵੀਰਜ I ਵਾਰਿਸਾਂ ਲਈ ਲੱਗ ਰਹੀ ਕੁੱਖਾਂ ਦੀ ਬੋਲੀਪੰਜਾਬੀ ਮੁੰਡੇ ਕੁੜੀਆਂ ਹੋ ਰਹੇ ਨੇ ਨਿਪੁੰਸਕ !...

https://youtu.be/NB7s1YL4V4M
25/09/2022

https://youtu.be/NB7s1YL4V4M

PUNJABI CINEMA UPDATEPromotorsIqbal Singh ChannaKuldeep Singh BediContributorsShamsher SandhuVijay TandonSandip Kaur

99% ਚੋਰਾਂ ਲੁਟੇਰੀਆਂ ਦਾ ਬਣਗੇਆ ਪੰਜਾਬੀ ਫ਼ਿਲਮੀ ਕਾਰੋਬਾਰ 👺👹👹👹👹👹☠️👺👺👺👺👺👺👺👺👺👺👺👺👺👺👺
25/09/2022

99% ਚੋਰਾਂ ਲੁਟੇਰੀਆਂ ਦਾ ਬਣਗੇਆ ਪੰਜਾਬੀ ਫ਼ਿਲਮੀ ਕਾਰੋਬਾਰ 👺👹👹👹👹👹☠️👺👺👺👺👺👺👺👺👺👺👺👺👺👺👺

PUNJABI CINEMA UPDATEPromotorsIqbal Singh ChannaKuldeep Singh BediContributorsShamsher SandhuVijay TandonSandip Kaur

24/09/2022

ਦਵਿੰਦਰ ਗਿੱਲ ਨੇ ਸੁਹਣਾ ਲਿਖਿਆ:

ਕੱਲ ਇੱਕ ਪੋਸਟ ਪੜੀ ਸੀ ਕਿ ……ਪੰਜਾਬੀ ਫਿਲਮ ਬਹੁਤ ਵਧੀਆ ਹੈ ਪਰ ਤਾਂ ਵੀ ਉਸ ਨੂੰ ਦਰਸ਼ਕ ਜੁੜ ਨਹੀਂ ਰਹੇ ।ਪਿਛਲੇ ਕੁਝ ਸਮੇਂ ਤੋਂ ਇਹ ਸਮੱਸਿਆ ਆ ਰਹੀ ਹੈ ਕਿ ਫਿਲਮ ਚੰਗੀ ਮਾੜੀ ਹੋਣਾ ਬਾਅਦ ਦੀ ਗੱਲ ਹੈ , ਦਰਸ਼ਕ ਸਿਨੇਮੇ ਵਿੱਚ ਜਾ ਹੀ ਨਹੀਂ ਰਹੇ ।ਇਸਦੇ ਬਹੁਤ ਸਾਰੇ ਕਾਰਨਾਂ ਵਿੱਚ ਕੁਝ ਇਸ ਤਰਾਂ ਹੋ ਸਕਦੇ ਹਨ :

ਪਹਿਲਾ , ਸਿਨੇਮਾ ਟਿਕਟ ਦਾ ਬਹੁਤ ਮਹਿੰਗਾ ਹੋ ਜਾਣਾ । ਮਲਟੀਪਲੈਕਸ ਵਿੱਚ ਜਾ ਕੇ ਫਿਲਮ ਵੇਖਣਾ ਗਰੀਬ ਦੀ ਤਾਂ ਪਹੁੰਚ ਤੋਂ ਹੀ ਬਾਹਰ ਹੈ ।ਟਿਕਟ ਛੱਡੋ , ਅੰਦਰੋਂ ਪਾਣੀ ਵੀ ਮੁਫਤ ਨਹੀਂ ਮਿਲਦਾ ਅਤੇ ਮੱਕੀ ਦੇ ਦਸ ਰੁਪਏ ਵਾਲੇ ਫੁੱਲੇ { ਪੌਪਕੌਰਨ } ਵੀ ਪੰਜਾਹ ਤੋਂ ਲੈ ਕੇ ਢੇਡ ਸੌ ਤੱਕ ਦੇ ਮਿਲਦੇ ਹਨ ।

ਦੂਜਾ ਕਾਰਨ , ਨੌਜਵਾਨਾਂ ਦਾ ਵੱਡੇ ਪੱਧਰ ਤੇ ਪ੍ਰਵਾਸ ਹੈ ।ਪੰਜਾਬ ਵਿੱਚ ਸਿਨਮੇ ਦਾ ਵੱਡਾ ਦਰਸ਼ਕ ਵਰਗ ਕਾਲਜ ਸਟੂਡੈਂਟ ਅਤੇ ਲੇਬਰ ਤਬਕਾ ਹੁੰਦੇ ਸਨ ।ਗਰੀਬ ਦੀ ਪਹੁੰਚ ਤੋਂ ਇਹ ਬਾਹਰ ਹੈ ਅਤੇ ਪੰਜਾਬ ਦੇ ਕਾਲਜਾਂ ਵਿੱਚ ਸੁੰਨ ਪਸਰੀ ਹੋਈ ਹੈ ।ਜਿੱਥੇ ਪਹਿਲਾਂ ਪੈਂਤੀ ਸੌ ਵਿਦਿਆਰਥੀ ਹੁੰਦੇ ਸਨ , ਉਸ ਕਾਲਜ ਵਿੱਚ ਮਸਾਂ ਢਾਈ ਸੌ ਵਿਦਿਆਰਥੀ ਰਹਿ ਗਏ ਹਨ । ਇਹਨਾਂ ‘ਚੋਂ ਵੀ ਬਹੁਤੇ ਆਪਣੀਆਂ “ਫਾਈਲਾਂ” ਦੀ ਉਡੀਕ ਕਰ ਰਹੇ ਹਨ । ਫਿਲਮ ਕੀਹਨੇ ਵੇਖਣੀ ਹੈ ?

ਤੀਜਾ , ਓ.ਟੀ.ਟੀ ਪਲੇਟਫਾਰਮਾਂ ਨੇ ਦਰਸ਼ਕ ਦਾ ਸੁਹਜ ਸਵਾਦ ਹੀ ਬਦਲ ਦਿੱਤਾ ਹੈ ।ਲੋਕ ਬੈਠੇ ਪੰਜਾਬ ਵਿੱਚ ਹਨ ਪਰ ਵੇਖ ਵਿਸ਼ਵ ਸਿਨੇਮਾ ਰਹੇ ਹਨ ।

ਚੌਥਾ , ਪੰਜਾਬ ਸਮੂਹਿਕ ਡਿਪਰੈਸ਼ਨ ਦਾ ਸ਼ਿਕਾਰ ਹੈ । ਬੇਰੋਜਗਾਰੀ ਅਤੇ ਹੋਰ ਸਮੱਸਿਆਵਾਂ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ ਪਰ ਹੈਰਾਨੀ ਇਹ ਹੈ ਕਿ “ਕੁਰਸੀਆਂ” ਤੇ ਬੈਠੇ ਲੋਕ ਇਹਨਾਂ ਨੂੰ ਹੱਲ ਕਰਨ ਦੀ ਬਜਾਇ ਡੰਗ ਟਪਾ ਰਹੇ ਹਨ ।ਜਦੋਂ ਦਿਲ ‘ਚ ਕੋਈ ਚਾਅ ਹੀ ਨਾ ਹੋਵੇ ਤਾਂ ਨੱਚਣਾ ਕੀਹਨੇ ਹੈ ? ਪਾਤਰ ਸਾਹਬ ਦਾ ਇਹ ਸ਼ੇਅਰ ਇਸ ਮੌਕੇ ਲਈ ਬੜਾ ਢੁਕਵਾਂ ਹੈ :
“ਖੂਬ ਨੇ ਇਹ ਝਾਂਜਰਾਂ ਛਣਕਣ ਲਈ
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ”

ਬਿਨਾਂ ਸ਼ੱਕ ਮੋਬਾਇਲ ਅਤੇ ਟੀ.ਵੀ ਤੇ ਸਭ ਫਿਲਮਾਂ ਅਸੀਂ ਵੇਖ ਸਕਦੇ ਹਾਂ ਪਰ ਸਿਨੇਮਾ ਵਿੱਚ ਜਾ ਕੇ ਵੇਖਣ ਦਾ ਆਪਣਾ ਹੀ ਆਨੰਦ ਹੈ ।ਬਦਲੇ ਸਮੇਂ ਵਿੱਚ ਇਹ ਸਿਨੇਮਾ ਅਤੇ ਖਾਸ ਕਰ ਪੰਜਾਬੀ ਸਿਨੇਮਾ ਕਿਵੇਂ “ਸਰਵਾਈਵ” ਕਰਦਾ ਹੈ , ਰੱਬ ਜਾਣੇ ।

23/09/2022

Punjab

https://youtu.be/X_s9W5Axm7w
11/09/2022

https://youtu.be/X_s9W5Axm7w

PUNJABI CINEMA UPDATEPromotorsIqbal Singh ChannaKuldeep Singh BediContributorsShamsher SandhuVijay TandonSandip Kaur

https://youtu.be/KPAflc52zPI
28/08/2022

https://youtu.be/KPAflc52zPI

Talk with Rattan will provide you a platform where you will get information regarding politics, religious, current issue...

https://youtu.be/H0fYNQWyVp4
23/08/2022

https://youtu.be/H0fYNQWyVp4

PUNJABI CINEMA UPDATEPromotorsIqbal Singh ChannaKuldeep Siingh BediContributorsShamsher SandhuVijay TandonSandip JKaur

16/07/2022

ਪਾਲੀ ਭੁਪਿੰਦਰ ਜੀ ਦੀ ਕੰਧ ਤੋਂ ਕਾਪੀ

ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨਾਲ ਸੌ ਫ਼ੀਸਦੀ ਸਹਿਮਤ ਹਾਂ. ਭਗਤ ਸਿੰਘ ਸੱਚਮੁਚ ਅੱਤਵਾਦੀ ਸੀ. ਉਸ ਨੇ ਜਿਹੜੇ ਗੋਰੇ ਅਫ਼ਸਰ ਨੂੰ ਮਾਰਿਆ, ਉਹ ਭਾਰਤ ਵਿੱਚ ਤੀਰਥ ਯਾਤਰਾ 'ਤੇ ਆਇਆ ਹੋਇਆ ਸੀ. ਇਸ ਯਾਤਰਾ ਦੌਰਾਨ ਉਸ ਨੇ ਅਨੇਕ ਖੂਹ ਪੁਟਵਾਏ, ਗਰੀਬ ਕੁੜੀਆਂ ਦੇ ਵਿਆਹ ਕੀਤੇ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਅਨਾਥ ਬੱਚਿਆਂ ਨੂੰ ਰੋਜ਼ ਇੱਕ ਜੀ ਬੀ ਡਾਟੇ ਨਾਲ ਲੈਪ-ਟੋਪ ਵੰਡੇ. ਭਰੋਸੇਯੋਗ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਾਰਤ ਦੀ ਮੁਕੰਮਲ ਅਜ਼ਾਦੀ ਦੀ ਵਕਾਲਤ ਕਰਦਾ ਸੀ ਤੇ ਅਜਾਦੀ ਲਈ ਲੜ ਰਹੇ ਸੁਤੰਤਰਤਾ ਸੈਨਾਨੀਆਂ ਨੂੰ ਏ. ਕੇ. ਸੰਤਾਲੀਆਂ ਦਿਆ ਕਰਦਾ ਸੀ. ਇੱਕ ਵਾਰ ਤਾਂ ਉਸ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਸਿਰਫ਼ ਇੰਨੀ ਗੱਲ 'ਤੇ ਚੂੰਢੀ ਵੱਢ ਦਿੱਤੀ ਸੀ ਕਿ ਉਹ ਭਾਰਤੀਆਂ ਨੂੰ ਅਜ਼ਾਦੀ ਕਿਉਂ ਨਹੀਂ ਦੇ ਰਹੀ. ਕਿੱਥੇ ਵੱਢੀ ਸੀ, ਇਸ ਬਾਰੇ ਇਤਿਹਾਸਕਾਰ ਚੁੱਪ ਹਨ.

ਭਗਤ ਸਿੰਘ ਸੱਚਮੁਚ ਹੀ ਅੱਤਵਾਦੀ ਸੀ ਜਿਸ ਨੇ ਚੰਨਣ ਸਿੰਘ ਨਾਂ ਦੇ ਪੁਲਸੀਏ ਨੂੰ ਮਾਰਿਆ. ਜੋ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਅੰਗਰੇਜੀ ਸਰਕਾਰ ਦਾ ਸਿਪਾਹੀ ਬਣਿਆ ਤੇ ਸਦਾ 'ਗੌਡ ਸੇਵ ਦੀ ਕਿੰਗ' ਗਾਇਆ. ਉਹ ਸਰਕਾਰ ਤੋਂ ਕੋਈ ਤਨਖਾਹ ਨਹੀਂ ਸੀ ਲੈਂਦਾ. ਜਦ ਵੀ ਉਹ ਕਿਸੇ ਸੁਤੰਤਰਤਾ ਸੈਨਾਨੀ ਨੂੰ ਗਰਿਫਤਾਰ ਕਰਦਾ, ਉਸਨੂੰ ਹਵਾਲਾਤ ਦੀ ਥਾਂ ਆਪਣੇ ਘਰ ਰੱਖ ਕੇ ਉਸ ਦੀ ਪੂਰੀ ਸੇਵਾ ਕਰਦਾ. ਉਸ ਦੀ ਜ਼ਮਾਨਤ ਦਿੰਦਾ. ਉਸ ਨੇ ਇੰਨੀਆਂ ਜ਼ਮਾਨਤਾਂ ਦਿੱਤੀਆਂ ਕਿ ਜੇ ਅੱਤਵਾਦੀ ਭਗਤ ਸਿੰਘ ਨੇ ਉਸ ਨੂੰ ਨਾ ਮਾਰਿਆ ਹੁੰਦਾ, ਉਸ ਦਾ ਨਾਂ ਗਿਨੀਜ਼ ਬੁੱਕ ਵਿੱਚ ਆ ਜਾਣਾ ਸੀ. ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਸ ਦਿਨ ਵੀ ਉਹ ਭਗਤ ਸਿੰਘ ਹੋਰਾਂ ਪਿੱਛੇ ਉਨ੍ਹਾਂ ਨੂੰ ਫੜਨ ਲਈ ਨਹੀਂ, ਸਗੋਂ ਸ਼ਕੰਜਵੀਂ ਲੈ ਕੇ ਨੱਸ ਰਿਹਾ ਸੀ.

ਭਗਤ ਸਿੰਘ ਦਾ ਸਭ ਤੋਂ ਵੱਡਾ ਅੱਤਵਾਦ ਤਾਂ ਉਸ ਅਸੰਬਲੀ ਵਿੱਚ ਬੰਬ ਚਲਾਉਣਾ ਹੈ, ਜਿਹੜੀ ਪੂਰੇ ਡੇਢ ਸੌ ਸਾਲ ਤੋਂ ਭਾਰਤ ਦੀ ਸੇਵਾ ਕਰ ਰਹੀ ਸੀ. ਜਿਸ ਨੇ ਭਾਰਤੀਆਂ ਨੂੰ ਮੁਗਲਾਂ ਦੇ ਰਾਜ ਤੋਂ ਅਜਾਦ ਕਰਵਾਇਆ ਤੇ ਮਨੁੱਖੀ ਅਧਿਕਾਰਾਂ ਨਾਲ ਰਜਾ ਦਿੱਤਾ. ਜਿਹੜੀ ਇੰਗਲੈਂਡ ਤੋਂ ਨੋਟਾਂ ਦੇ ਟਰੱਕ ਭਰ ਕੇ ਲਿਆਈ ਤੇ ਸਾਰੇ ਭਾਰਤੀਆਂ ਵਿੱਚ ਵੰਡ ਦਿੱਤੇ. ਉਨ੍ਹਾਂ ਦੇ ਰਾਜ ਵਿੱਚ ਭਾਰਤ ਦੀ ਇਕੋਨਮੀ ਸੰਸਾਰ ਦੀ ਨੰਬਰ ਇੱਕ ਇਕੋਨਮੀ ਬਣੀ ਤੇ ਇੱਕ ਰੁਪਏ ਦੇ ਸੱਤਰ ਡਾਲਰ ਆਉਣ ਲੱਗੇ ਸਨ. ਉਨ੍ਹਾਂ ਦੇ ਰਾਜ ਵਿੱਚ ਕਿਸੇ ਭਾਰਤੀ ਨੂੰ ਅਜਾਦੀ ਮੰਗਣ ਬਦਲੇ ਸਜ਼ਾ ਦੇਣ ਦੀ ਗੱਲ ਤਾਂ ਛੱਡੋ, 'ਸ਼ਟਅਪ' ਤੱਕ ਨਹੀਂ ਕਿਹਾ ਗਿਆ. ਜਿਹੜੇ ਲੋਕ ਆਪ ਘੁੰਮਣ-ਫਿਰਨ ਜੇਲ੍ਹਾਂ ਵਿੱਚ ਚਲੇ ਵੀ ਗਏ, ਉਨ੍ਹਾਂ ਨੂੰ ਫ਼ਾਈਵ-ਸਟਾਰ ਸਹੂਲਤਾਂ ਦਿੱਤੀਆਂ ਗਈਆਂ ਤੇ ਕਾਲੇ ਪਾਣੀ ਫਸੇ ਲੋਕਾਂ ਨੂੰ ਏਅਰ-ਲਿਫਟ ਕਰ ਕੇ ਕੱਢਿਆ ਗਿਆ. ਭਰੋਸੇਯੋਗ ਸੂਤਰ ਤਾਂ ਇੱਥੋਂ ਤੱਕ ਆਖਦੇ ਹਨ ਕਿ ਉਹ ਆਪਣੀਆਂ ਮੇਮਾਂ ਨੂੰ ਤਲਾਕ ਦੇ ਕੇ ਭਾਰਤੀਆਂ ਨਾਲ ਵਿਆਹ ਦੇਣਾ ਚਾਹੁੰਦੇ ਸਨ ਪਰ ਭਗਤ ਸਿੰਘ ਨੇ ਬੰਬ ਚਲਾ ਕੇ ਸਾਰੀ ਖੇਡ ਵਿਗਾੜ ਦਿੱਤੀ. ਅੱਤਵਾਦੀ ਜੋ ਸੀ!

ਉਮੀਦ ਹੈ, ਹੁਣ ਮਾਨ ਸਾਹਬ ਦੇ ਪ੍ਰਸੰਸਕ ਭਗਤ ਸਿੰਘ ਦੇ ਪ੍ਰਸੰਸਕਾਂ ਨਾਲ ਆਪਣੀ ਨਰਾਜ਼ਗੀ ਛੱਡ ਦੇਣਗੇ ਤੇ ਮਾਨ ਸਾਹਬ ਤੋਂ ਇਹ ਪੁੱਛ ਕੇ ਦੱਸਣਗੇ ਕਿ ਪਾਰਲੀਮੈਂਟ ਵਿੱਚ ਜਾਣ ਲੱਗੇ ਸਹੁੰ ਉਹ ਖਾਲਿਸਤਾਨ ਦੇ ਸੰਵਿਧਾਨ ਦੀ ਚੁੱਕਣਗੇ ਜਾਂ 'ਹਿੰਦੋਸਤਾਨ' ਦੇ ਸੰਵਿਧਾਨ ਦੀ!

SYL
23/06/2022

SYL

Sidhu Moose Wala Presents Official Video of "SYL" :Singer/Lyrics/Composer - Sidhu Moose WalaProduced by - MXRCIArtwork & Video - Navkaran BrarLabel - Sidhu M...

01/06/2022

ਹੁਣ ਹਥਿਆਰ ਦੀ ਨਹੀਂ, ਪਰਚਾਰ ਦੀ ਸਿਆਸਤ ਹੈ. ਸਿਆਸਤ ਵਿਰੋਧੀ ਨੂੰ ਹਥਿਆਰ ਨਾਲ ਨਹੀਂ, ਉਸ ਖਿਲਾਫ਼ ਪਰਚਾਰ ਨਾਲ ਮਾਰਦੀ ਹੈ. ਉਸ ਦੀ ਇਮੇਜ ਇੰਨੀ ਕੁ ਭੱਦੀ ਬਣਾ ਦਿੰਦੀ ਹੈ ਕਿ ਲੋਕ ਉਸ ਕੋਲੋਂ ਟਲਨ ਲੱਗਦੇ ਹਨ. ਰਾਹੁਲ ਗਾਂਧੀ ਇੱਕ ਮਿਸਾਲ ਹੈ. ਉਹ ਜਦ ਵੀ ਬੋਲਦਾ ਹੈ, ਪ੍ਰਭਾਵਿਤ ਕਰਦਾ ਹੈ ਪਰ ਸਿਆਸਤ ਨੇ ਉਸ ਉੱਤੇ ਇਸ ਤਰ੍ਹਾਂ 'ਪੱਪੂ' ਦਾ ਟੈਗ ਲਾ ਦਿੱਤਾ ਹੈ ਕਿ ਅਸੀਂ ਉਸ ਨੂੰ ਇੱਕ ਨੇਤਾ ਮੰਨਣਾ ਵੀ ਛੱਡ ਦਿੱਤਾ ਹੈ. ਪਰਧਾਨ ਮੰਤਰੀ ਪਦ ਦਾ ਦਾਅਵੇਦਾਰ ਮੰਨਣਾ ਤਾਂ ਬਹੁਤ ਦੂਰ ਦੀ ਗੱਲ. ਇਸ ਲਈ ਰਾਜਨੀਤੀ ਨੂੰ ਜ਼ਿਆਦਾ ਕੋਸ਼ਿਸ਼ ਵੀ ਨਹੀਂ ਕਰਨੀ ਪੈਂਦੀ. ਸੋਸ਼ਲ ਮੀਡੀਆ 'ਤੇ ਦੋ-ਚਾਰ ਸੌ ਨਕਲੀ ਪ੍ਰੋਫ਼ਾਈਲਾਂ ਤੋਂ ਬਕਵਾਸ ਕਰਾਉਣੀ ਹੁੰਦੀ ਹੈ. ਬਾਕੀ ਕੰਮ ਬਕਵਾਸ ਦੇ ਸ਼ੁਕੀਨ ਸਾਂਭ ਲੈਂਦੇ ਹਨ.

ਇਸ ਤਰ੍ਹਾਂ ਦੀ ਸਿਆਸਤ ਨਾਲ ਰਾਜਨੀਤੀ ਸਿਰਫ਼ ਵਿਅਕਤੀਆਂ ਨੂੰ ਹੀ ਖਤਮ ਨਹੀਂ ਕਰਦੀ, ਵਿਰੋਧੀ ਅਵਾਜਾਂ, ਲਹਿਰਾਂ, ਪਾਰਟੀਆਂ, ਧਾਰਮਿਕ ਅਤੇ ਜਾਤੀਗਤ ਸਮੂਹ ਅਤੇ ਕੌਮਾਂ ਨੂੰ ਹੀ ਖਤਮ ਕਰ ਦਿੰਦੀ ਹੈ. ਕਿਸ ਸਮੂਹ ਦੇ ਨਾਂ 'ਤੇ ਕਾਲੀਆਂ ਬਿੱਲੀਆਂ ਨੂੰ ਖੁੱਲ੍ਹ ਖੇਡਣ ਦੀ ਛੁੱਟੀ ਦੇ ਦਿੱਤੀ ਜਾਂਦੀ ਹੈ. ਉਹ ਲੋਕਾਂ ਨੂੰ ਮਾਰਦੀਆਂ ਹਨ. ਬਲਾਤਕਾਰ ਅਤੇ ਅਪਹਰਣ ਕਰਦੀਆਂ ਹਨ. ਲੋਕਾਂ ਦਾ ਨਿੱਜੀ ਜੀਵਨ ਮੁਸ਼ਕਿਲ ਬਣਾ ਦਿੰਦੀਆਂ ਹਨ. ਇੰਝ ਉਹ ਲਹਿਰਾਂ ਜਾਂ ਸੰਘਰਸ਼ ਲੋਕਾਂ ਦੀ ਹਮਦਰਦੀ ਗੁਆ ਬੈਠਦੇ ਹਨ ਤੇ ਮੁੱਕ ਜਾਂਦੇ ਹਨ. ਅੱਜ-ਕੱਲ ਸੋਸ਼ਲ ਮੀਡੀਆ ਰਾਹੀਂ ਵੀ ਇਹ ਕੰਮ ਹੁੰਦਾ ਹੈ. ਕਿਸੇ ਧਰਮ, ਕੌਮ, ਜਾਤੀ ਜਾਂ ਪਾਰਟੀ ਦੇ ਨਾਂ 'ਤੇ ਨਕਲੀ ਪ੍ਰੋਫ਼ਾਈਲ ਬਣਾਏ ਜਾਂਦੇ ਹਨ ਤੇ ਉਨ੍ਹਾਂ ਤੋਂ ਰੱਜ ਕੇ ਗੰਦ ਬਕਿਆ ਜਾਂਦਾ ਹੈ. ਬਾਕੀ ਦਾ ਕੰਮ ਫੇਰ ਗੰਦ ਦੇ ਸ਼ੁਕੀਨ ਸਾਂਭ ਲੈਂਦੇ ਹਨ ਤੇ ਇੰਝ ਹੌਲੀ ਹੌਲੀ ਉਹ ਸਮੂਹ ਬਦਨਾਮ ਹੋ ਕੇ ਲੋਕ-ਹਮਦਰਦੀ ਗੁਆਉਣ ਲੱਗਦਾ ਹੈ.

ਜੇ ਤੁਹਾਡੇ ਸਮੂਹ ਦੇ ਨਾਂ 'ਤੇ ਗੰਦ ਬਕ ਕੇ ਦੂਜਿਆਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ ਤਾਂ ਖੁਸ਼ ਨਾ ਹੋਵੋ. ਸਗੋਂ ਫ਼ਿਕਰ ਕਰੋ. ਤੁਸੀਂ ਸਾਜ਼ਿਸ ਦਾ ਸ਼ਿਕਾਰ ਹੋ ਰਹੇ ਹੋ. ਅੱਜ ਲੋਕ ਚੁੱਪ ਕਰਾਏ ਜਾ ਰਹੇ ਹਨ. ਕੱਲ ਨੂੰ ਤੁਸੀਂ ਚੁੱਪ ਕਰਾਏ ਜਾਓਗੇ. ਅੱਜ ਤੁਹਾਡੇ ਨਾਂ 'ਤੇ ਕਿਸੇ ਨੂੰ ਬੋਲਣ ਜੋਗਾ ਨਹੀਂ ਛੱਡਿਆ ਜਾ ਰਿਹਾ. ਕੱਲ ਨੂੰ ਤੁਹਾਡੇ ਲਈ ਬੋਲਣ ਵਾਲਾ ਕੋਈ ਨਹੀਂ ਬਚੇਗਾ.

26/04/2022
ਫ਼ਿਲਮ ਸਮੀਖਿਆ: ਇਕਬਾਲ ਸਿੰਘ ਚਾਨਾ**************************ਮੈਂ ਤੇ ਬਾਪੂ:ਪਿਉ ਪੁੱਤ ਵਾਲੀ ਗੱਲ ਬਣੀ ਨਹੀਂ!**************************ਪ...
26/04/2022

ਫ਼ਿਲਮ ਸਮੀਖਿਆ: ਇਕਬਾਲ ਸਿੰਘ ਚਾਨਾ
**************************
ਮੈਂ ਤੇ ਬਾਪੂ:
ਪਿਉ ਪੁੱਤ ਵਾਲੀ ਗੱਲ ਬਣੀ ਨਹੀਂ!
**************************
ਪਹਿਲੀ ਗੱਲ- 'ਮੈਂ ਤੇ ਬਾਪੂ' ਫ਼ਿਲਮੀ ਟਾਈਟਲ ਲੱਗਦਾ ਹੀ ਨਹੀਂ! ਇੰਜ ਲਗਦਾ ਹੈ ਜਿਵੇਂ ਛੇਵੀਂ ਜਮਾਤ ਦੇ ਨਿਆਣਿਆਂ ਨੂੰ ਪੜ੍ਹਾਇਆ ਜਾਣ ਵਾਲਾ ਕੋਈ ਲੇਖ ਹੋਵੇ!

ਦੂਜੀ ਗੱਲ- ਵੱਡਾ ਸਿੰਗਰ ਹੋਣਾ ਪੰਜਾਬੀ ਫ਼ਿਲਮ ਦੀ ਸਫਲਤਾ ਦੀ ਗਾਰੰਟੀ ਨਹੀਂ ਰਿਹਾ। ਫਿਲਮ ਦੇ ਪ੍ਰਮੋਸ਼ਨ ਲਈ ਕੀਤੇ ਪ੍ਰੋਗਰਾਮਾਂ ਵਿਚ ਚਾਹੇ ਪਰਮੀਸ਼ ਵਰਮਾ ਦੇ ਹਜ਼ਾਰਾਂ ਫੈਨ ਪਹੁੰਚੇ ਹੋਣ ਪਰ 200 ਦੀ ਟਿਕਟ ਲੈ ਕੇ ਉਹ ਆਪਣੇ ਚਹੇਤੇ ਸਿੰਗਰ ਦੀ ਫਿਲਮ ਵੇਖਣ ਲਈ ਨਹੀਂ ਪਹੁੰਚੇ। ਸ਼ਾਇਦ ਹੀ ਕਿਸੇ ਸਿਨਮੇ ਵਿਚ 50 ਕੁ ਬੰਦੇ ਪਹੁੰਚੇ ਹੋਣਗੇ!

ਤੀਜੀ ਗੱਲ- ਡਾ. ਸਤੀਸ਼ ਵਰਮਾ ਬਹੁਤ ਵੱਡੀ ਥੀਏਟਰ ਪ੍ਰਸਨੈਲਿਟੀ ਹਨ। ਬੜੇ ਵੱਡੇ ਵਿਦਵਾਨ ਹਨ, ਪ੍ਰੋਫੈਸਰ ਹਨ। ਸਟੇਜ ਆਰਟਿਸਟ ਅਤੇ ਡਾਇਰੈਕਟਰ ਵੀ ਹਨ। ਪਰ ਫਿਲਮ ਵਿਚਲੇ ਪ੍ਰੋਫੈਸਰ ਦੇ ਕਿਰਦਾਰ ਨੂੰ ਨਿਭਾਉਣ ਵਿਚ ਅਸਫਲ ਰਹੇ ਹਨ। ਉਨ੍ਹਾਂ ਦੀ ਪ੍ਰਸਨੈਲਿਟੀ ਤੇ ਹਾਵ-ਭਾਵ ਇਕ ਪ੍ਰੋਫੈਸਰ ਵਾਲੇ ਨਾ ਹੋ ਕੇ ਇਕ ਕਲਰਕ ਵਰਗੇ ਲਗਦੇ ਹਨ। ਉਨ੍ਹਾਂ ਦੀ ਐਕਟਿੰਗ ਨੇ ਨਿਰਾਸ ਕੀਤਾ ਹੈ।

ਚੌਥੀ ਗੱਲ- ਫਿਲਮ ਦਾ ਲੇਖਕ ਜਗਦੀਪ ਵੜਿੰਗ ਹੈ। ਨਾ ਤਾਂ ਕਹਾਣੀ ਵਿਚ ਕੋਈ ਗਤੀ ਹੈ ਤੇ ਨਾ ਹੀ ਕੋਈ ਟਵਿਸਟ ! ਨਾ ਇਸ ਵਿਚ ਪਿਉ ਪੁੱਤ ਦੇ ਰਿਸ਼ਤੇ ਵਾਲੀ ਨਾ ਕੋਈ ਸ਼ਾਲੀਨਤਾ ਹੈ ਤੇ ਨਾ ਹੀ ਕੈਮਿਸਟਰੀ ! ਨਾ ਹੀ ਕੋਈ ਕਾਮੇਡੀ ਕ੍ਰੀਏਟ ਕੀਤੀ ਗਈ, ਬਲਕਿ ਕਾਮੇਡੀ ‘ਭੋਰੀ’ ਗਈ ਹੈ ਜੋ ਬੜੀ ਅਟਪਟੀ ਤੇ ਘਟੀਆ ਜਿਹੀ ਹੈ। ਜਿਵੇਂ ਘਰ ਵਿਚ ਰੱਸੀ ਬੰਨ੍ਹ ਕੇ ਬਟਵਾਰਾ ਕਰਨਾ ਅਤੇ ਬੇਹੂਦਾ ਜਿਹੀਆਂ ਹਰਕਤਾਂ ਕਰੀ ਜਾਣੀਆਂ। ਕਹਾਣੀ ਸਿਰਫ ਏਨੀ ਹੈ ਕਿ ਪੁੱਤ ਲਾਲੀ ਦਾ ਰੋਮਾਂਸ ਕਾਲਿਜ ਵਿਚ ਜਿਸ ਕੁੜੀ ਮਾਹੀ ਨਾਲ ਕਾਲਿਜ ਵਿਚ ਚੱਲਦਾ ਰਿਹਾ ਹੈ, ਉਸ ਦੇ ਬਾਪ ਦੀ ਸ਼ਰਤ ਹੈ ਕਿ ਹੀਰੋ ਨੂੰ ਸ਼ਾਦੀ ਤੋਂ ਬਾਅਦ ਕੈਨੇਡਾ ਸ਼ਿਫਟ ਹੋਣਾ ਪਵੇਗਾ। ਬਾਪ ਰਿਟਾਇਰਡ ਪ੍ਰੋਫੈਸਰ ਜਤਿੰਦਰ ਹੈ ਜੋ ਬੱਚੇ ਨੂੰ ਬਾਹਰ ਭੇਜਣ ਦੇ ਬਿਲਕੁਲ ਖਿਲਾਫ ਹੈ। ਬਾਪ ਨੂੰ ਮਨਾਉਣ ਅਤੇ ਉਸ ਦੀ ਇਕੱਲਤਾ ਦਾ ਖਿਆਲ ਸਾਹਮਣੇ ਰੱਖਦਿਆਂ ਉਹ ਤੇ ਉਸ ਦਾ ਚਾਚਾ ਪ੍ਰੋਫੈਸਰ ਸਾਹਿਬ ਲਈ ਰਿਸ਼ਤਾ ਲਭਦੇ ਫਿਰਦੇ ਹਨ। ਜਦ ਬਾਪ ਦੀ ਡੇਟਿੰਗ ਇਕ ਪੁਰਾਣੀ ਐਕਟ੍ਰੈੱਸ ਨਾਲ ਸ਼ੁਰੂ ਹੁੰਦੀ ਹੈ ਤਾਂ ਪੁੱਤ ਦੇ ਸੌਹਰਿਆਂ ਵੱਲੋਂ ਇਸ ਦਾ ਵਿਰੋਧ ਹੋਣ ਤੇ ਪੁੱਤ ਇਸ ਰਿਸ਼ਤੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਹੈ। ਬਸ ਏਨੀ ਕੁ ਕਹਾਣੀ ਨੂੰ ‘ਬੋਰ ਕਾਮੇਡੀ’ ਦਾ ਤੜਕਾ ਲਾ ਕੇ ਦਰਸ਼ਕਾਂ ਨੂੰ ਬੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਿੰਦੀ ਦੀਆਂ ਸਫਲ ਕਾਮੇਡੀ ਫ਼ਿਲਮਾਂ ਬਣਾਉਣ ਵਾਲਾ ਡਾਇਰੈਕਟਰ ਪ੍ਰਿਅਦਰਸ਼ਨ ਵੀ ਇਹੋ ਜਿਹੇ ਵਿਸ਼ੇ ਤੇ ਕਈ ਸਾਲ ਪਹਿਲਾਂ ਸਫਲ ਫਿਲਮ ‘ਮੇਰੇ ਬਾਪ ਪਹਿਲੇ ਆਪ’ ਬਣਾ ਚੁੱਕਿਆ ਹੈ। ਲੇਖਕ ਤੇ ਡਾਇਰੈਕਟਰ ਘੱਟੋ ਘੱਟ ਉਹ ਫਿਲਮ ਹੀ ਪੰਜ-ਸੱਤ ਵਾਰੀ ਵੇਖ ਲੈਂਦੇ ਤਾਂਕਿ ਸਮਝ ਆ ਜਾਂਦੀ ਕਿ ਕਾਮੇਡੀ ਕਿਸ ਬਲਾ ਦਾ ਨਾਮ ਹੈ।

ਪੰਜਵੀਂ ਗੱਲ- ਡਾਇਰੈਕਟਰ ਉਦੇ ਪ੍ਰਤਾਪ ਸਿੰਘ ਦੀ ਇਸ ਤੋਂ ਪਹਿਲਾਂ 2019 ਵਿਚ ਆਈ ਫਿਲਮ ‘ਦਿਲ ਦੀਆਂ ਗੱਲਾਂ’ ਸਿਨਮਾ ਖਿੜਕੀ ਤੇ ਕਾਮਯਾਬ ਰਹੀ ਸੀ। ਪਰ ‘ਮੈਂ ਤੇ ਬਾਪੂ’ ਵਿਚ ਉਹ ਕੋਈ ਕਰਾਮਾਤ ਨਹੀਂ ਦਿਖਾ ਸਕਿਆ। ਜਿਹੋ ਜਿਹਾ ਢਿੱਲਾ-ਢੁੱਲਾ ਸਕ੍ਰਿਪਟ ਲੇਖਕ ਨੇ ਲਿਖਿਆ, ਉਹੋ ਜਿਹੀ ਢਿੱਲੀ-ਢੁੱਲੀ ਜਿਹੀ ਫਿਲਮ ਉਸ ਨੇ ਦਰਸ਼ਕਾਂ ਅੱਗੇ ਪਰੋਸ ਦਿੱਤੀ।

ਛੇਵੀਂ ਗੱਲ- ਕੁਝ ਕਲਾਕਾਰਾਂ ਦੀ ਤਾਰੀਫ ਕਰਨੀ ਵੀ ਬਣਦੀ ਹੈ। ਚਾਚੇ ਦੇ ਕਿਰਦਾਰ ਵਿਚ ਸੁੱਖੀ ਚਾਹਲ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਅਮਨ ਭੋਗਲ ਨੇ ਵੀ ਚਾਚੀ ਦਾ ਕਿਰਦਾਰ ਬੜਾ ਸੁਭਾਵਕ ਨਿਭਾਇਆ ਹੈ। ਪਤਾ ਨਹੀਂ ਕਿਉਂ ਇਸ ਅਦਾਕਾਰਾ ਨੂੰ ਪੰਜਾਬੀ ਫ਼ਿਲਮਾਂ ਵਾਲਿਆਂ ਨੇ ਅਣਗੌਲਿਆ ਹੋਇਆ ਹੈ। ਸਭ ਤੋਂ ਵੱਧ ਹਰੀਸ਼ ਵਰਮਾ ਬਾਜ਼ੀ ਮਾਰ ਗਿਆ ਹੈ। ਫਿਲਮ ਦੇ ਅੰਤ ਵਿਚ ਆਪਣੇ ਦੋ ਕੁ ਸੀਨਾਂ ਚ ਉਹ ਆਪਣੀ ਐਕਟਿੰਗ ਦੀ ਬੜੀ ਵਧੀਆ ਮਿਸਾਲ ਪੇਸ਼ ਕਰ ਗਿਆ ਹੈ। ਗੁਰਮੀਤ ਸਾਜਨ ਕੈਨੇਡੀਅਨ ਬਿਲਕੁਲ ਨਹੀਂ ਲਗਦਾ। ਨਾ ਗੈੱਟ -ਅੱਪ ਤੋਂ ਅਤੇ ਨਾ ਹੀ ਐਕਟਿੰਗ ਤੋਂ! ਡੁਬਈ ਜਾਂ ਅਬੂ ਧਾਬੀ ਤੋਂ ਆਇਆ ਹੋਇਆ ਕੋਈ ਦਿਹਾੜੀਦਾਰ ਲਗਦਾ ਹੈ। ਰੋਜ਼ ਜੇ ਕੌਰ ਕੈਨੇਡਾ ਵਾਲੀ ਲਗਦੀ ਹੈ ਪਰ ਉਸ ਨੂੰ ਸ਼ੋ-ਪੀਸ ਬਣਾ ਕੇ ਰੱਖ ਦਿੱਤੋ ਗਿਆ। ਲੇਖਕ ਤੇ ਡਾਇਰੈਕਟਰ ਸ਼ਾਇਦ ਏਨਾ ਵੀ ਨਹੀਂ ਪਤਾ ਕਿ ਜਦ ਦੋ ਵੱਡੇ ਐਕਟਰਾਂ ਦੀ ਜੋੜੀ ਬਣਾਈ ਦੀ ਹੈ ਤਾਂ ਡਾਇਲਾਗ ਵੀ ਵੰਡਵੇਂ ਦਿੱਤੇ ਜਾਣੇ ਚਾਹੀਦਾ ਹਨ। ਹੀਰੋਇਨ ਸੰਜੀਦਾ ਸ਼ੇਖ ਇੱਕ ਫਿੱਲਰ ਤੋਂ ਵੱਧ ਕੁਝ ਨਹੀਂ ਹੈ! ਸੁਨੀਤਾ ਧੀਰ ਵੀ ਠੀਕ ਠਾਕ ਹੈ। ਉਸ ਦੇ ਕਿਰਦਾਰ ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ! ਖੈਰ!

ਸੱਤਵੀਂ ਗੱਲ- ਪਰਮੀਸ਼ ਵਰਮਾ ਨੂੰ ਆਪਣੀ ਐਕਟਿੰਗ ਨੂੰ ਸੁਧਾਰਨ ਲਈ ਮਿਹਨਤ ਦੀ ਸਖਤ ਲੋੜ ਹੈ। ਉਸ ਦਾ ਚੇਹਰਾ ਮੋਹਰਾ ਇਕ ਐਂਗਰੀ ਯੰਗ-ਮੈਨ ਵਾਲਾ ਹੈ। ਹਾਲਾਂਕਿ ‘ਦਿਲ ਦੀਆਂ ਗੱਲਾਂ’ ਉਸ ਦੀ ਰੋਮਾਂਟਿਕ ਫਿਲਮ ਸੀ ਤੇ ਚੱਲ ਗਈ ਸੀ ਪਰ ਉਸ ਵਿਚ ਵੀ ਉਹ ਇਕ ‘ਲਵਰ-ਬੁਆਏ’ ਘੱਟ ਤੇ ‘ਹੀ-ਮੈਨ’ ਜ਼ਿਆਦਾ ਲਗਦਾ ਸੀ। ‘ਰੌਕੀ ਮੈਂਟਲ’ ਅਤੇ ‘ਸਿੰਘਮ’ ਵਿਚ ਉਹ ਐਕਸ਼ਨ-ਮੈਨ ਪਰ ਫਾਈਟ ਚੰਗੀ ਕਰ ਲੈਣੀ ਹੀ ਐਕਟਿੰਗ ਨਹੀਂ ਹੁੰਦੀ। ਐਕਟਿੰਗ ਨੂੰ ਇੰਪਰੋਵਾਈਜ਼ ਕਰਨ ਦੀ ਸ਼ਖਤ ਜ਼ਰੂਰਤ ਹੈ।

ਮੁੱਕਦੀ ਗੱਲ- ‘ਮੈਂ ਤੇ ਬਾਪੂ’ ਨੇ ਨਿਰਾਸ ਕੀਤਾ ਹੈ। ਫਿਲਮ ਮੇਰੇ ਏਰੀਏ ਤੋਂ ਦੂਰ ਲੱਗੀ ਹੋਈ ਸੀ। 300 ਰੁਪਈਏ ਦੀ ਟਿਕਟ ਅਤੇ 600 ਰੁਪਈਏ ਆਉਣ-ਜਾਣ ਦੇ ਪਾ ਕੇ 900 ਰੁਪਈਏ ਵਿਚ ਪਈ। ਸ਼ੁੱਕਰਵਾਰ ਦੇ ਪਹਿਲੇ ਸ਼ੋਅ ਵਿਚ ਮੇਰੇ ਤੋਂ ਇਲਾਵਾ ਇਕ ਨੌਜਵਾਨ ਜੋੜੀ ਬੈਠੀ ਹੋਈ ਸੀ। ਪਤਾ ਨਹੀਂ ਪੰਜਾਬੀ ਸੀ ਜਾਂ ਗੈਰ ਪੰਜਾਬੀ ਸੀ ਤੇ ਸਿਨਮੇ ਦੇ ਏ ਸੀ ਦੀ ਠੰਡੀ ਹਵਾ ਮਾਣਨ ਆਈ ਹੋਈ ਸੀ। ਇੰਟਰਵਲ ਵਿਚ ਉਹ ਵੀ ਉੱਠ ਕੇ ਚਲੀ ਗਈ। ਬਾਅਦ ਵਿਚ ‘ਬਾਪੂ’ ਨੂੰ ਭਾਵ ਮੈਨੂੰ ਇਕੱਲਿਆਂ ਬੈਠ ਕੇ ਪੂਰੀ ਫਿਲਮ ਝੱਲਣੀ ਪਈ!
-ਇਕਬਾਲ ਸਿੰਘ ਚਾਨਾ

17/04/2022

ਆਉ ਤੁਹਾਨੂੰ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ।
ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ।
*ਜੂਤ ਪਤਾਣ - Scufle with shoes,*
*ਲੁੱਚ ਘੜਿੱਚੀਆਂ- Trickery,*
*ਖੇਖਣ - Pretence,*
*ਫੱਫੇਕੁੱਟਣੀ- Cunning,*
*ਧਮੱਚੜ -frolic,*
*ਧੂਮਧੜੱਕਾ-Bustle,*
*ਐਡਾ -So much of this,*
*ਐਵੇਂ -Purposelessly,*
*ਯੱਕੜ ਵੱਢਣਾ- Gossip,*
*ਹੱਥ ਪੜੱਥੀ- Collectively,*
*ਹਰਲ ਹਰਲ -Excited activity,*
*ਹਫੜਾ ਦਫੜੀ - Stampede,*
*ਹੱਕਾ ਬੱਕਾ - Taken aback,*
*ਰੰਡੀ ਰੋਣਾ- Constant whimpering,*
*ਵਿੰਗ ਤੜਿੰਗਾ- Crooked,*
*ਵਿਰਲਾ ਵਾਂਝਾ- Exceptional,*
*ਲੰਡੀ ਬੁੱਚੀ -every tom,*
*ਲੱਲੂ ਪੰਜੂ- any tom,*
*ਲਾਹ ਪਾਹ ਕਰਨੀ- vituperate,*
*ਮੈਲੀ ਅੱਖ- lascivious look,*
*ਵਲਫੇਰ- pettifogery,*
*ਲਾਗਾਬੰਨਾ-surroundings,*
*ਨਵਾਂ ਨਕੋਰ -brand new,*
*ਗਿੱਦੜ ਭਬਕੀ - bluster,*
*ਕਾਵਾਂ ਰੌਲੀ - clamour,*
*ਕਚਿਆਣ ਆਉਣੀ - feel nausea,*
*ਕੁਰਬਲ ਕੁਰਬਲ ਕਰਨਾ - to *mill around,*
*ਕਾਣੋਂ - obliquity,*
*ਖੱਚ ਦੀ ਖੱਚ- meanest of the mean,*
*ਕੁੜ ਕੁੜ ਕਰਨੀ - to cackle,*
*ਫੋਕਾ ਡਰਾਵਾ - bluster,*
*ਮਰਨੇ ਪਰਨੇ- customery social functions,*
*ਖੇਚਲ- inconvenience,*
*ਫਾਨਾ - wedge,*
*ਫਰੋਲਾ ਫਰਾਲੀ - rummage,*
*ਨਿੱਮੋਝੂਣਾ- crest fallen,*
*ਝਕਦੇ ਝਕਦੇ- reluctantly,*
*ਚੁਰੜ ਮੁਰੜ - crumpled,*
*ਕੱਚ ਘਰੜ - ill trained,*
*ਭੰਬਲਭੂਸੇ -bewilderment,*
*ਕਚੀਚੀ ਵੱਟਣੀ - to gnash,*
*ਕਚੂਮਰ ਕੱਢਣਾ - crush thoroughly,*
*ਝੂੰਗਾ -bonus,*
*ਚਿੱਬ ਖੜਿੱਬਾ- crooked,*
*ਚੱਪਾ ਕੁ - just a bit,*
*ਛਾਹ ਵੇਲਾ- break fast time,*
*ਕੋੜਕੂ- odd fellow,*
*ਖੁੰਢ- uneven tree trunk,*
*ਖਰੇਪੜ- scale,*
*ਖੁਤਖੁਤੀ - tickle,*
*ਖਰੀਂਢ -scab,*
*ਤੰਗੜ - Orion's belt,*
*ਘੁਣਖਾਧਾ- worm eaten,*
*ਕੱਖ ਭਰ - very little,*
*ਥੱਬੀ - pile,*
*ਥਹੀ ਲਾਉਣੀ - to pile up,*
*ਦਬਕਾ- verbal threat,*
*ਝੱਟ ਟਪਾਉਣਾ -to scrape a living,*
*ਘਰਕਣਾ - pant,*
*ਅੱਧੋਰਾਣਾ- part worn,,*
*ਅੱਧੜਵੰਜਾ-Half naked,*
*ਫਲਾਣਾ- such and such,*
*ਫਲਾਣਾ-ਢਿਮਕਾ-dick or Harry,*
*ਆਹਰ ਪਾਹਰ- arrangements,*
*ਆਂਢਾ ਸਾਂਢਾ -secret alliance,*
*ਉੱਘੜ ਦੁੱਘੜ -helter skelter,*
*ਉਤੋੜਿੱਤੀ-successively,*
*ਉਧੇੜਬੁਣ-perplexity,*
*ਉੂਭੜ ਖਾਭੜ-uneven,*
*ਉੱਭੇ ਸਾਹੀਂ-sobbingly,*
*ਉਰਲ-ਪਰਲ- odds and ends,*
*ਉਰਲਾ ਪਰਲਾ- miscellaneous,*
*ਉੱਲਰਨਾ-to lean,*
*ਉੱਲੂ ਬਾਟਾ-silly,*
*ਓਦਣ-on that day,*
*ਉਵੇਂ-in that way,*
*ਓਹੜ ਪੋਹੜ ਜਾਂ ਜੁਗਾੜ ਕਰਨਾ- unprofessional remedy,*
*ਬੌਂਕੇ ਦਿਹਾੜੇ-hard times,*
*ਬਚਿਆ ਖੁਚਿਆ-leftovers,*
*ਪਾਂ ਪੈਣੀ-suppurate,*
*ਕਿਆਰਾ - plot,*
*ਕੂਚੀ -soft brush,*
*ਟਿੱਬਾ-mound,*
*ਟਿੱਬੀ-small dune,*
*ਟੋਕਰਾ-wicker basket,*
*ਟੋਕਰੀ-frail,*
*ਟੋਕਾ-choper,*
*ਬੱਠਲ- trough*,
*ਚੁਬੱਚਾ-masonary trough,*
*ਟਿੱਲਾ-hillock,*
*ਬਨੇਰਾ -battlement,*
*ਅੱਧ ਪਚੱਧ-nearly half,*
*ਅਰੜਾਉਣਾ- to blubber,*
*ਆਕੜਨਾ- to stifen,*
*ਅਕੜੇਵਾਂ -uppishness,*
*ਢਿੱਡਲ -pot bellied,*
*ਅਕਲ ਦਾ ਅੰਨਾ- muddle headed,*
*ਲੱਠਾ -long cloth,*
*ਘਚੋਲਣਾ - foul up,*
*ਮੱਥਾ ਠਣਕਣਾ -feel suspicion,*
*ਫੌੜੀ -crutch,*
*ਮਸਾਂ ਮਸਾਂ -With great difficulty,*
*ਹਮਾਤੜ- poor me,*
*ਹੰਘਾਲਣਾ- to ringe,*
*ਕਮਲ ਕੁੱਟਣਾ - to act foolishly,*
*ਕਿਰਕਿਰਾ- gritty,*
*ਢਿੱਲੜ - sluggish,*
*ਦਰੜਨਾ - crush,*
*ਨਾਗਾ ਪਾਉਣਾ - omit a routine,*
*ਧੂੰਆਂ ਧਾਰ ਭਾਸ਼ਣ -high flown speech,*
*ਕਾਣੀ ਵੰਡ -mal distribution,*
*ਵਾਂਢੇ ਜਾਣਾ -to go away,*
*ਪੰਡ- bale,*
*ਭਾਂਡਾ ਟੀਂਡਾ - kitchen ware,*
*ਬਰੜਾਉਣਾ -mumble,*
*ਬਿੰਦ ਝੱਟ -a short while,*
*ਬੁੱਕਲ ਮਾਰਨੀ - to wear a wrapper,*
*ਭਸੂੜੀ ਪਾਉਣੀ -to raise trouble,*
*ਝੱਖੜ ਝੋਲਾ- rain storm,*
*ਟਾਵਾਂ ਟੱਲਾ - very few,*
*ਤਾਬੜਤੋੜ -willful force,*
*ਰੇੜਕਾ -a long drown wrangle,*
*ਰੀਂ ਰੀਂ ਕਰਨਾ- whimper,*
*ਰੁੱਗ ਭਰਨਾ -clutch,*
*ਅੱਜ ਭਲਕ -any day now,*
*ਇੱਕਮਿੱਕ -completely united,*
*ਏਦੂੰ -from this,*
*ਸਣੇ- along with,*
*ਨੰਗ ਧੜੰਗਾ - stark naked,*
*ਦਗਦਗ ਕਰਦਾ -glimmering,*
*ਟਿੱਲ ਲਾਉਣਾ -try hard,*
*ਝਾਕਾ ਖੁਲਣਾ- to become familiar,*
*ਟਾਲ-ਮਟੋਲ -dilly dallying,*
*ਘੁਸਮੁਸਾ- dusky,*
*ਘੁੱਪ ਹਨੇਰਾ -pitch dark,*
*ਝਰਨਾਟ- quiver,*
*ਬੁੜਬੁੜਾਹਟ- mumbo-jumbo,*
*ਹਮਾਤੜ ਤੁਮਾਤੜ ਵਰਗੇ - the likes of us,*
*ਜਵਾਂ ਹੌਲੀ- dead slow.*

10/03/2022

🎤ਕਹਿੰਦੇ ਸੁਖਬੀਰ ਨੂੰ ਕਿਸੇ ਨੇ ਪੁੱਛਿਆ ਵੀ ਕੀ ਗੱਲ ਹਾਰ ਗਿਆ,
ਕਹਿੰਦਾ ਮੈ ਕੀ ਮੇਰਾ ਤਾਂ ਡੈਡੀ ਵੀ ਹਾਰ ਗਿਆ,
ਅੱਗੇਓ ਵੱਡਾ ਬਾਦਲ ਕਹਿੰਦਾ ਤਾਂ ਕੀ ਕੈਪਟਨ ਵੀ ਹਾਰ ਗਿਆ,
ਅੱਗੇਓ ਕੈਪਟਨ ਕਹਿੰਦਾ ਮੈਨੂੰ ਛੱਡੋ ਚੰਨੀ 2-2 ਪਾਸੇ ਹਾਰ ਗਿਆ,
ਚੰਨੀ ਕਹਿੰਦਾ ਲੈ ਮੈਂ ਕੱਲਾ ਥੋੜਾ ਨਾ ਹਾਰਿਆਂ, ਤੁਸੀ ਆਹ ਦੇਖੋ ਵੀ ਮਜੀਠੀਆ ਤੇ ਸਿੱਧੂ ਦੋਂਨੇ ਹਾਰ ਗਏ,
ਬੱਸ ਹੁਣ ਏਦਾਂ ਹੀ ਦਿਲਾਸੇ ਦੇ ਹੋ ਰਹੇ ਨੇ ਮਨ ਨੂੰ🪗😀😀😀

https://youtu.be/xiVAIcDVYew
06/03/2022

https://youtu.be/xiVAIcDVYew

्रिय व्यूअर,हमारे संविधान के जिन अनुच्छेदों पर सर्वाधिक विवाद होता रहा है, उनमें अनुच्छेद 44 अग....

08/02/2022

ਕਿਸ ਨੂੰ ਕੀ ਚੰਗਾ ਲੱਗਦਾ ਹੈ

ਭੁੱਖੇ ਨੂੰ ਰੋਟੀ
ਕੁੱਤੇ ਨੂੰ ਬੋਟੀ
ਠਰ੍ਹਦੇ ਨੂੰ ਕੋਟੀ
ਲੰਗੜੇ ਨੂੰ ਸੋਟੀ

ਛੜੇ ਨੂੰ ਜਨਾਨੀ
ਫੌਜੀ ਨੂੰ ਜਵਾਨੀ
ਮੱਲਾਂ ਨੂੰ ਭਲਵਾਨੀ
ਦੋਹਤਿਆਂ ਨੂੰ ਨਾਨੀ

ਵਿਹਲੜਾਂ ਨੂੰ ਪੰਗੇ
ਲੀਡਰਾਂ ਨੂੰ ਦੰਗੇ
ਘੋੜਿਆਂ ਨੂੰ ਦੁੜੰਗੇ
ਚੰਗਿਆਂ ਨੂੰ ਚੰਗੇ

ਬੱਚਿਆਂ ਨੂੰ ਖੇਡ
ਸੈਨਿਕਾਂ ਨੂੰ ਪਰੇਡ
ਆਜੜੀ ਨੂੰ ਭੇਡ
ਟਿੱਚਰੀ ਨੂੰ ਝੇਡ

ਡਾਕਟਰ ਨੂੰ ਬਿਮਾਰੀ
ਕੰਡਕਟਰ ਨੂੰ ਸਵਾਰੀ
ਮਿਸਤਰੀ ਨੂੰ ਉਸਾਰੀ
ਪੰਛੀ ਨੂੰ ਉਡਾਰੀ

ਰੁੱਖਾਂ ਨੂੰ ਬਰਸਾਤ
ਉੱਲੂਆਂ ਨੂੰ ਰਾਤ
ਸ਼ੁਕੀਨਾਂ ਨੂੰ ਬਰਾਤ
ਫ਼ਕੀਰਾਂ ਨੂੰ ਖ਼ੈਰਾਤ

ਵੇਸਵਾ ਨੂੰ ਨੋਟ
ਉਮੀਦਵਾਰ ਨੂੰ ਵੋਟ
ਅਫਸਰ ਨੂੰ ਕੋਟ
ਗਾਹਕ ਨੂੰ ਛੋਟ

ਚੋਰ ਨੂੰ ਚਾਬੀ
ਦਿਉਰ ਨੂੰ ਭਾਬੀ
ਮਕੈਨਿਕ ਨੂੰ ਖਰਾਬੀ
ਕੰਮਚੋਰ ਨੂੰ ਨਵਾਬੀ

ਰਿਸ਼ਵਤਖੋਰ ਨੂੰ ਆਸਾਮੀ
ਨਵਾਬਾਂ ਨੂੰ ਪਜਾਮੀ
ਨੇਤਾ ਨੂੰ ਸਲਾਮੀ
ਖੁਸ਼ਾਮਦੀ ਨੂੰ ਗ਼ੁਲਾਮੀ

ਔਰਤਾਂ ਨੂੰ ਗਹਿਣਾ
ਨਦੀਆਂ ਨੂੰ ਵਹਿਣਾ
ਨਾਨਕ ਨੂੰ ਲਹਿਣਾ
ਵਿਹਲੜਾਂ ਨੂੰ ਬਹਿਣਾ

ਫਸਲਾਂ ਨੂੰ ਪਾਣੀ
ਹਾਣ ਨੂੰ ਹਾਣੀ
ਫ਼ਿਲਮਸਾਜ਼ ਨੂੰ ਕਹਾਣੀ
ਗੁਰਮੁਖਾਂ ਨੂੰ ਬਾਣੀ

ਨਿਹੰਗਾਂ ਨੂੰ ਬਾਟਾ
ਗਰੀਬਾਂ ਨੂੰ ਆਟਾ
ਮੁਬਾਇਲੀਆਂ ਨੂੰ ਡਾਟਾ
ਸ਼ਰਾਬੀਆਂ ਨੂੰ ਛਰਾਹਟਾ

ਅਮੀਰਾਂ ਨੂੰ ਕਾਰਾਂ
ਪਠਾਣਾਂ ਨੂੰ ਸਲਵਾਰਾਂ
ਜਾਗਰੁਕਾਂ ਨੂੰ ਅਖਬਾਰਾਂ
ਲੜਾਕੂਆਂ ਨੂੰ ਤਲਵਾਰਾਂ

ਠੱਗ ਨੂੰ ਸਕੀਮ
ਅਮਲੀ ਨੂੰ 'ਫੀਮ
ਦੋਧੀ ਨੂੰ ਕਰੀਮ
ਖਿਡਾਰੀਆਂ ਨੂੰ ਟੀਮ

ਪ੍ਰਦੇਸੀ ਨੂੰ ਧੰਦਾ
ਸ਼ਿਕਾਰੀ ਨੂੰ ਫੰਦਾ
ਪਾਰਟੀਆਂ ਨੂੰ ਚੰਦਾ
ਜ਼ਿਮੀਂਦਾਰਾਂ ਨੂੰ ਬੰਦਾ

ਮੁਲਾਜ਼ਮ ਨੂੰ ਤਨਖਾਹ
ਲੋੜਵੰਦ ਨੂੰ ਸ਼ਾਹ
ਕਾਮੇ ਨੂੰ ਚਾਹ
ਭਟਕੇ ਨੂੰ ਰਾਹ

ਸਾਧਾਂ ਨੂੰ ਖੀਰ
ਭੈਣਾਂ ਨੂੰ ਵੀਰ
ਰਾਂਝੇ ਨੂੰ ਹੀਰ
ਮੁਰੀਦਾਂ ਨੂੰ ਪੀਰ

ਆੜ੍ਹਤੀਆਂ ਨੂੰ ਜੱਟ
ਬਾਣੀਆਂ ਨੂੰ ਹੱਟ
ਪਹਿਲਵਾਨਾਂ ਨੂੰ ਪੱਟ
ਲਹਿਰਾਂ ਨੂੰ ਤੱਟ

ਪਸ਼ੂਆਂ ਨੂੰ ਚਾਰਾ
ਲੀਡਰਾਂ ਨੂੰ ਲਾਰਾ
ਬੁੱਢਿਆਂ ਨੂੰ ਸਹਾਰਾ
ਮੁੰਡੀਹਰ ਨੂੰ ਚੁਬਾਰਾ

ਮਾਪਿਆਂ ਨੂੰ ਔਲਾਦ
ਲੁਹਾਰ ਨੂੰ ਫੌਲਾਦ
ਹਾਥੀਆਂ ਨੂੰ ਕਮਾਦ
ਮੂਰਖਾਂ ਨੂੰ ਵਿਵਾਦ

ਪੜ੍ਹੇ-ਲਿਖੇ ਨੂੰ ਪੜ੍ਹਾਈ
ਵੈੱਲੀ ਨੂੰ ਲੜਾਈ
ਦੁਕਾਨਦਾਰ ਨੂੰ ਕਮਾਈ
ਕਲਾਕਾਰ ਨੂੰ ਚੜ੍ਹਾਈ

ਅਮਰੀਕਾ ਨੂੰ ਇਜ਼ਰਾਈਲ
ਗੱਭਰੂ ਨੂੰ ਸਟਾਈਲ
ਮੁਟਿਆਰ ਨੂੰ ਸਮਾਈਲ
ਲੋਕਾਂ ਨੂੰ ਮੁਬਾਈਲ

ਲਾਗੀ ਨੂੰ ਵਿਆਹ
ਸਾਧੂ ਨੂੰ ਸਵਾਹ
ਵਕੀਲ ਨੂੰ ਗਵਾਹ
ਸਿੱਖਾਂ ਨੂੰ ਕੜਾਹ

ਮੋਰਾਂ ਨੂੰ ਬਾਗ਼
ਸਪੇਰੇ ਨੂੰ ਨਾਗ
ਗਿਆਨੀ ਨੂੰ ਜਾਗ
ਪੰਜਾਬੀ ਨੂੰ ਸਾਗ

ਬਿਮਾਰ ਨੂੰ ਆਰਾਮ
ਯਾਤਰੂ ਨੂੰ ਮੁਕਾਮ
ਵਪਾਰੀ ਨੂੰ ਗੁਦਾਮ
ਜੇਤੂ ਨੂੰ ਇਨਾਮ

ਗ਼ਲਤੀ ਲਈ ਮੁਆਫ਼ੀ

Address


Website

Alerts

Be the first to know and let us send you an email when Punjabi Music & Cinema posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share