Desh Prast news paper punjabi

  • Home
  • Desh Prast news paper punjabi

Desh Prast news paper punjabi Desh Prast news paper punjabi a web chanal

29/09/2022

ਇੰਨਕਲਾਬ ਜਿੰਦਾਬਾਦ 💥💪💪💪💥

23/04/2022
21/04/2022
ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ, ਸ੍ਰੀ ਮੁਕਤਸਰ ਸਾਹਿਬ,31,ਮਾਰਚ,ਪੇਂਡੂ ਸਵ੍ਹੈ ਰੋਜ਼ਗਾਰ ਸਿਖਲਾਈ ਸੰਸਥਾ, ਕੋਟ ਭਾਈ ਵਲੋਂ ਕਰਵਾਏ ਜਾ ਰਹ...
31/03/2022

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ, ਸ੍ਰੀ ਮੁਕਤਸਰ ਸਾਹਿਬ,31,ਮਾਰਚ,

ਪੇਂਡੂ ਸਵ੍ਹੈ ਰੋਜ਼ਗਾਰ ਸਿਖਲਾਈ ਸੰਸਥਾ, ਕੋਟ ਭਾਈ ਵਲੋਂ ਕਰਵਾਏ ਜਾ ਰਹੇ ਹਨ ਕਿੱਤਾਮੁੱਖੀ ਕੋਰਸ
ਸ੍ਰੀ ਮੁਕਤਸਰ ਸਾਹਿਬ 31 ਮਾਰਚ,,

ਪੇਂਡੂ ਸਵ੍ਹੈ ਰੋਜ਼ਗਾਰ ਸਿਖਲਾਈ ਸੰਸਥਾ, ਕੋਟ ਭਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੋਟ ਭਾਈ ਵਿਖੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਸਵ੍ਰੈ ਰੋਜ਼ਗਾਰ ਲਈ ਵੱਖ ਵੱਖ ਤਰਾਂ ਦੇ ਕੋਰਸ ਕਰਵਾਏ ਜਾਂਦੇ ਜਾ ਰਹੇ ਹਨ,ਇਹ ਕੋਰਸ “ਵੂਮਨ ਟੇਲਰ”, “ਬਿਊਟੀ ਪਾਰਲਰ ਮੈਨੇਜ਼ਮੈਂਟ ” ਅਤੇ “ਡਾਇਰੀ ਫਾਰਮਿੰਗ” ਆਦਿ ਦੇ ਕੋਰਸ ਬਿਲਕੁਲ ਮੁਫਤ ਕਰਵਾਏ ਜਾ ਰਹੇ ਹਨ ।
ਐਡੀਸ਼ਨਲ ਡਿਪਟੀ (ਕਮਿਸ਼ਨਰ) ਸ੍ਰੀ ਸੁਰਿੰਦਰ ਸਿੰਘ ਢਿੱਲੋਂ ਨੇ ਇਸ ਸੰਸਥਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਸੈੱਟੀ ਵੱਲੋਂ ਇੱਛਕ ਉਮੀਦਵਾਰਾਂ ਨੂੰ ਆਪਣੇ ਖੁੱਦ ਦੇ ਉੱਦਮ ਸ਼ੁਰੂ ਕਰਕੇ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਮੌਕੇ ਤੇ ਕਮੇਟੀ ਦੇ ਮੈਂਬਰਾਂ ਵੱਲੋਂ 2022-23 ਦੀ ਸਲਾਨਾ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ।
ਸੰਸਥਾ ਦੇ ਡਾਇਰੈਕਟਰ ਸ੍ਰੀ ਸੁਰਿੰਦਰ ਸਿੰਘ ਢੱਲਾ ਵੀ ਮੌਜੂਦ ਸਨ।

ਦੇਸ਼ ਪ੍ਰਸਤ ਨਿਊਜ਼*(ਮਨਜੀਤ ਸਿੰਘ) ਜ਼ਿਲਾ ,ਸ੍ਰੀ ਮੁਕਤਸਰ ਸਾਹਿਬ,27, ਮਾਰਚ,ਸੁਪਨੇ ਪੂਰੇ ਹੋਣ ਦੀ ਦਾਸਤਾਂ, ‘ਧਰਤੀ ਤੋਂ ਆਕਾਸ਼ ਵੱਲ ਉਡਾਰੀ’ ਦਾ ਲ...
27/03/2022

ਦੇਸ਼ ਪ੍ਰਸਤ ਨਿਊਜ਼*(ਮਨਜੀਤ ਸਿੰਘ) ਜ਼ਿਲਾ ,ਸ੍ਰੀ ਮੁਕਤਸਰ ਸਾਹਿਬ,27, ਮਾਰਚ,
ਸੁਪਨੇ ਪੂਰੇ ਹੋਣ ਦੀ ਦਾਸਤਾਂ, ‘ਧਰਤੀ ਤੋਂ ਆਕਾਸ਼ ਵੱਲ ਉਡਾਰੀ’ ਦਾ ਲੋਕ ਅਰਪਣ ,,

ਸਵੈ ਜੀਵਨੀ ਸ਼੍ਰੀ ਦੇਸ ਰਾਜ ਕੰਬੋਜ਼, ਐਸ ਐਸ ਪੀ (ਵਿਜੀਲੈਂਸ) ਬਠਿੰਡਾ ਦੇ ਜੀਵਨ ਤੇ ਅਧਾਰਤ ਪੁਸਤਕ
ਸਰਦਾਰ ਜਗਰੂਪ ਸਿੰਘ ਗਿੱਲ ਐਮ ਐਲ ਏ ਨੇ ਕੀਤਾ ਲੋਕ ਅਰਪਣ,,

ਬਠਿੰਡਾ/ਸ੍ਰੀ ਮੁਕਤਸਰ ਸਾਹਿਬ 27 ਮਾਰਚ:,,
ਸਕੂਲ ਵਿੱਚ ਪੜਦੇ ਇੱਕ ਬੱਚੇ ਵੱਲੋਂ ਝੰਡੀ ਵਾਲੀ ਕਾਰ ਚ ਬੈਠਣ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਊਣ ਦੇ ਸਫਰ ਨੂੰ ਸ਼ਬਦਾਂ ਵਿੱਚ ਉਕੇਰ ਕੇ ਕਿਤਾਬੀ ਰੂਪ ਦੇ ਕੇ ਪਾਠਕਾਂ ਦੇ ਰੂਬੂਰ ਕਰਨ ਦੇ ਉਪਰਾਲੇ ਤਹਿਤ ਅੱਜ, ਐਸ ਐਸ ਪੀ ਵਿਜੀਲੈਂਸ ਰੇਂਜ ਬਠਿੰਡਾ ਸ਼੍ਰੀ ਦੇਸ ਰਾਜ ਕੰਬੋਜ ਦੀ ਪਲੇਠੀ ਪੁਸਤਕ ‘ਧਰਤੀ ਤੋਂ ਆਕਾਸ਼ ਵੱਲ ਉਡਾਰੀ’ ਦਾ ਲੋਕ ਅਰਪਣਸਰਦਾਰ ਜਗਰੂਪ ਗਿੱਲ ਐਮ ਐਲ ਏ ਬਠਿੰਡਾ ਵੱਲੋਂ ਕੀਤਾ ਗਿਆ ।
ਸਥਾਨਕ ਟੀਚਰ ਹੋਮ ਵਿਖੇ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸ਼੍ਰੀ ਦੇਸ ਰਾਜ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਿਹਨਤ, ਇਮਾਨਦਾਰੀ ਅਤੇ ਕਾਬਲੀਅਤ ਦੇ ਅਧਾਰ ਤੇ ਸਾਲ 1982 ਵਿੱਚ ਸਿਪਾਹੀ ਭਰਤੀ ਹੋ ਕੇ ਐਸ ਐਸ ਪੀ ਬਨਣ ਦੇ ਸਫਰ ਨੂੰ ਸਰਦਾਰ ਲਾਭ ਸਿੰਘ ਸੰਧੂ (ਲੱਖੀ ਜੰਗਲ, ਪੰਜਾਬੀ ਸੱਥ), ਕੁਲਵਿੰਦਰ ਸਿੰਘ ਸਰਾਏ , ਡਾਕਟਰ ਨਿਰਮਲ ਸਿੰਘ ਅਤੇ ਸ਼ਿਵ ਸਕ਼ਤੀ ਪ੍ਰਿੰਟਿੰਗ ਪ੍ਰੈਸ ਦੇ ਸਹਿਯੋਗ ਨਾਲ ਕਿਤਾਬੀ ਰੂਪ ਦਿੱਤਾ ਹੈ।
ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਸਮੁੱਚੀ ਕਿਤਾਬ ਨੂੰ ਛੋਟੇ ਛੋਟੇ ਭਾਗਾਂ ਵਿੱਚ ਵੰਡ ਕੇ ਪਾਠਕਾਂ ਦੀ ਦਿਲਚਸਪੀ ਅਨੁਸਾਰ ਜ਼ਿੰਦਗੀ ਦੇ ਸਫਰ ਦੇ ੳਤਰਾਅ-ਚੜਾਅ, ਨੌਕਰੀ ਦੇ ਰੰਗ ਬਰੰਗੇ ਤਜ਼ਰਬੇ, ਰਾਜਨੀਤਿਕ ਦਬਾਓੁ, ਇਮਾਨਦਾਰੀ ਅਤੇ ਸਿਦਕ ਨਾਲ ਕੰਮ ਕਰਨਾ, ਖੌਫਨਾਕ ਸਥਿਤੀਆਂ ਦਾ ਸਾਹਮਣਾ ਕਰਨਾ ਅਦਿ ਨੂੰ ਪੰਜਾਬੀ ਮਾਂ ਬੋਲੀ ਵਿੱਚ ਸਰਲਤਾ ਨਾਲ ਪਾਠਕ ਦੇ ਰੂ ਬਰੂ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ।
ਸਰਦਾਰ ਜਗਰੂਪ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਆਊਣ ਵਾਲੀ ਨਸਲ, ਖਾਸ ਕਰ ਨੌਜਵਾਨ ਵਰਗ ਨੂੰ ਚੰਗੇ ਗੁਣ ਅਪਨਾਉਣ , ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਅੱਗੇ ਵੱਧਣ ਅਤੇ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਪ੍ਰੇਰਣਦਾਇਕ ਸਾਬਿਤ ਹੋਵੇਗੀ ।
ਇਸ ਮੌਕੇ ਕਲਾਕਾਰ ਪ੍ਰੀਤਮ ਸਿੰਘ ਨੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਤੇ ਇੱਕ ਗੀਤ ਗਾਇਆ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਮੁਕਤਸਰ ਸਹਿਬ ਗੁਰਦੀਪ ਸਿੰਘ ਮਾਨ ਨੇ ਇੱਕ ਕਵੀਤਾ ‘ਅੱਖਰ’ ਸੁਣਾਈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਲਾਕੇ ਦੇ ਨਾਮਵਰ ਵਿਦਵਾਨ, ਸਿੱਖਿਅਕ ਸੰਸਥਾਵਾਂ ਦੇ ਕਈ ਪਿੰਸੀਪਲ, ਸ਼ਹਿਰ ਦੇ ਨਾਮਵਰ ਡਾਕਟਰ, ਵਕੀਲ ਅਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸੀਅਤਾਂ ਨੇ ਭਾਗ ਲਿਆ । ਅੰਤ ਵਿੱਚ ਸ਼੍ਰੀ ਦੇਸ ਰਾਜ ਕੰਬੋਜ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ।

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ਼੍ਰੀ ਮੁਕਤਸਰ ਸਾਹਿਬ,,25,03,2022,ਜੀ ਕਹੋ, ਜੀ ਕਹਾਓ, ਕਾਕਾ ਬਰਾੜਸਰਕਾਰ ਦੇ ਜਿ਼ਲ੍ਹਾ ਪੱਧਰੀ ਸਮੂਹ...
25/03/2022

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ਼੍ਰੀ ਮੁਕਤਸਰ ਸਾਹਿਬ,,25,03,2022,

ਜੀ ਕਹੋ, ਜੀ ਕਹਾਓ, ਕਾਕਾ ਬਰਾੜ
ਸਰਕਾਰ ਦੇ ਜਿ਼ਲ੍ਹਾ ਪੱਧਰੀ ਸਮੂਹ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਪਾਣੀ, ਸੜਕਾਂ, ਫਲਾਈ ਓਵਰ ਸਬੰਧੀ ਕੀਤੇ ਦਿਸ਼ਾ ਨਿਰਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ਵੱਲੋਂ ਇੱਕਾ ਦੁੱਕਾ ਦੁਕਾਨਾਂ ਤੇ ਹੀ ਕਿਤਾਬਾਂ ਦਾ ਵਿਕਣਾ ਆਦਿ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਣ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਜਾਰੀ,

ਸ਼੍ਰੀ ਮੁਕਤਸਰ ਸਾਹਿਬ, 25 ਮਾਰਚ,

ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਤੋਂ 34,194 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਕੇ ਐਮ ਐਲ ਏ ਬਣੇ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੂਦਨ ਦੀ ਹਾਜਰੀ ਵਿੱਚ ਜਿ਼ਲ੍ਹਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮਿਲਣੀ ਵਿੱਚ ਜੀ ਕਹੋ, ਜੀ ਕਹਾਓ ਦੀ ਨੀਤੀ ਅਪਨਾਊਣ ਦੀ ਬੇਨਤੀ ਕਰਦਿਆਂ ਸ਼ਹਿਰ ਦੇ ਚਿਰਾਂ ਤੋਂ ਲੰਬਿਤ ਪਏ ਮਸਲਿਆਂ ਵੱਲ ਪਹਿਲ ਦੇ ਅਧਾਰ ਤੇ ਤਵੱਜੋ ਦੇਣ ਦੇ ਹੁਕਮ ਕੀਤੇ ।
ਮੀਟਿੰਗ ਦੀ ਸ਼ੁਰੂਆਤ ਵਿੱਚ ਇੱਕ ਪੁਰਾਣੀ ਯਾਦ ਸਾਂਝਾ ਕਰਦਿਆਂ ਨਵ ਨਿਯੁਕਤ ਐਮ ਐਲ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਜਦੋਂ ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਦੇ ਘਰ ਉਨ੍ਹਾਂ ਨੂੰ ਰਾਤ ਗੁਜ਼ਾਰਨ ਦਾ ਸਬੱਬ ਬਣਿਆ ਤਾਂ ਤਕਰੀਬਨ ਅੱਧੀ ਰਾਤ ਨੂੰ ਉਸ ਅਧਿਕਾਰੀ ਨੇ ਫੋਨ ਚੁੱਕ ਕੇ ਇੱਕ ਕੱਸੀ ਵਿੱਚ ਪਏ ਪਾੜ ਨੂੰ ਦੁਰੁਸਤ ਕਰਵਾਇਆ । ਜਦੋਂ ਸਵੇਰੇ ਉਸ ਮਿੱਤਰ ਤੋਂ ਅੱਧੀ ਰਾਤ ਨੂੰ ਵੀ ਫੋਨ ਚੁੱਕ ਕੇ ਆਪਣੀ ਨੀਂਦ ਖਰਾਬ ਕਰ ਕੇ ਡਿਊਟੀ ਕਰਨ ਸਬੰਧੀ ਗੱਲ ਪੁੱਛੀ ਤਾਂ ੳਨ੍ਹਾਂ ਕਿਹਾ ਕਿ ਉਸ ਮਿੱਤਰ ਵੱਲੋਂ ਦਿੱਤਾ ਜਵਾਬ ਉਹ ਕਦੀ ਨਹੀਂ ਭੁੱਲਦੇ । ਉਸ ਮਿੱਤਰ ਨੇ ਕਿਹਾ ਕਿ ਮੈਂ ਉਨ੍ਹਾਂ ਕੁਝ ਕੁ ਬੰਦਿਆਂ ਵਿੱਚੋਂ ਸੀ, ਜਿਸ ਨੂੰ ਪਰਮਾਤਮਾ ਦੀ ਬਖਸਿ਼ਸ਼ ਹੋਈ ਤੇ ਇਹ ਨੋਕਰੀ ਮਿਲੀ ਜਿਸ ਦੇ ਸਦਕਾ ਉਸ ਨੂੰ ਇਸ ਪਦਵੀ ਤੇ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਸ਼ੁਕਰਾਨੇ ਵੱਜੋਂ ਉਹ ਕਦੀ ਵੀ ਕਿਸੇ ਦਾ ਫੋਨ ਅਣਗੋਲਿਆ ਨਹੀਂ ਕਰਦਾ ।
ਸ. ਬਰਾੜ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਹਰ ਨੁਮਾਂਇੰਦੇ ਵੱਲੋਂ ਸਰਕਾਰ ਦੇ ਅਫਸਰਾਂ ਅਤੇ ਮੁਲਾਜ਼ਮਾਂ ਦਾ ਸਤਿਕਾਰ ਕੀਤਾ ਜਾਵੇਗਾ ਪਰੰਤੂ ਕੰਮ ਵਿੱਚ ਬੇ ਵਜਹ ਆਨਾਕਾਨੀ, ਰਿਸ਼ਵਤਖੋਰੀ ਅਤੇ ਕਿਸੇ ਵੀ ਦਫਤਰ ਵਿੱਚ ਖੱਜਲ ਖੁਆਰੀ ਕਰਨ ਵਾਲੇ ਖਿਲਾਫ ਡਿਪਟੀ ਕਮਿਸ਼ਨਰ ਦਫਤਰ ਰਾਹੀਂ ਸਖਤ ਕਾਰਵਾਈ ਵਿੱਢੀ ਜਾਵੇਗੀ ।
ਸ. ਕਾਕਾ ਬਰਾੜ ਨੇ ਸ਼ਹਿਰ ਦੀਆਂ ਟ੍ਰੈਫਿਕ, ਗੋਨਿਆਣਾ ਰੋਡ ਵਿਖੇ ਸੀਵਰੇਜ ਦੇ ਪਾਣੀ ਫੈਲਣ, ਪੀਣ ਵਾਲੇ ਪਾਣੀ ਦੀ ਸਮੱਸਿਆ, ਚੋਰੀ, ਸਨੈਚਿੰਗ, ਸਰਕਾਰੀ ਹਸਪਤਾਲ ਵਿੱਚ ਘੱਟ ਰੇਟ ਦੀਆਂ ਦਵਾਇਆਂ ਨਾ ਮੁਹੱਇਆ ਹੋਣਾ, ਨਸਿ਼ਆਂ ਦਾ ਖਾਤਮਾ ਅਤੇ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਇੱਕਾ ਦੁੱਕਾ ਦੁਕਾਨਾਂ ਤੇ ਹੀ ਕਿਤਾਬਾਂ ਦਾ ਵਿਕਣਾ ਆਦਿ ਸਮੱਸਿਆਵਾਂ ਦਾ ਤੁਰੰਤ ਹੱਲ ਕੱਢਣ ਸਬੰਧੀ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ।
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿੱਚ ਜਲਾਲਾਬਾਦ ਰੋੜ ਦੇ ਫਲਾਈਓਵਰ ਦੇ ਕੰਮ ਵਿੱਚ ਦੇਰੀ ਦਾ ਕਾਰਨ ਪੁੱਛਿਆ ਅਤੇ ਨਗਰ ਕੋਂਸਲ ਦੀਆਂ ਦੁਕਾਨਾਂ ਦੀ ਲੰਬਿਤ ਪਈ ਬੋਲੀ ਨੂੰ ਕਰਵਾਊਣ ਅਤੇ ਨਗਰ ਨਿਗਮ ਵੱਲੋਂ ਨਕਸ਼ਾ ਪਾਸ ਕਰਵਾਊਣ ਵਿੱਚ ਖੱਜਲ ਖੁਆਰੀ ਨੂੰ ਖਤਮ ਕਰਨ ਬਾਰੇ ਵੀ ਕਿਹਾ ।
ਇਸ ਮੌਕੇ ਏ ਡੀ ਸੀ ਰਾਜਦੀਪ ਕੋਰ, ਐਸ ਡੀ ਐਮ ਸਵਰਨਜੀਤ ਕੌਰ, ਡੀ ਪੀ ਆਰ ਓ ਗੁਰਦੀਪ ਸਿੰਘ ਮਾਨ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ ।

24/03/2022

ਦੇਸ਼ ਪ੍ਰਸਤ ਨਿਊਜ਼,, ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਲੰਗਰ ਦਾ ਉਦਘਾਟਨ ਕਰਦੇ ਹੋਏ ਡੀਸੀ ਹਰਪ੍ਰੀਤ ਸਿੰਘ ਸੂਦਨ ਸੀ੍ ਮੁਕਤਸਰ ਸਾਹਿਬ ਲੰਗਰ ਸੀ੍ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਸੁਸਾਇਟੀ ਪਿੰਡ ਮੁਧੀਰ ਦੇ ਸਹਿਯੋਗ ਨਾਲ ਸ਼ੂਰੁ ਹੋਈ ਹੈ,
24,03,2022,,

24/03/2022

ਦੇਸ਼ ਪ੍ਰਸਤ ਨਿਊਜ਼,, ਮਨਜੀਤ ਸਿੰਘ,, ਸ੍ਰੀ ਮੁਕਤਸਰ ਸਾਹਿਬ,,
24,03,2022,
ਕੈਬਨਿਟ ਮੰਤਰੀ ਡਾ, ਬਲਜੀਤ ਕੌਰ ਮਲੋਟ ਫ਼ੇਰੀ ਮੌਕੇ ਸਬੋਧਨ ਕਰਦੇ ਹੋਏ,,,

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ੍ਰੀ ਮੁਕਤਸਰ ਸਾਹਿਬ,,24,03,2022,ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦਾ ਕੀਤਾ ਦੌਰਾਭ੍ਰਿਸ਼...
24/03/2022

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ੍ਰੀ ਮੁਕਤਸਰ ਸਾਹਿਬ,,24,03,2022,

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਦਾ ਕੀਤਾ ਦੌਰਾ
ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵਚਨਬੱਧ,

ਹਲਕਾ ਵਾਸੀਆਂ ਦੀਆਂ ਸਮੱਸਿਆ ਦਾ ਲਿਆ ਜਾਇਜ਼ਾ,

ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
ਮਲੋਟ,ਸ੍ਰੀ ਮੁਕਤਸਰ ਸਾਹਿਬ 24 ਮਾਰਚ,

ਮਲੋਟ ਵਿਧਾਨ ਸਭਾ ਹਲਕੇ ਤੋਂ 40,261 ਵੋਟਾਂ ਤੋਂ ਜਿੱਤ ਪ੍ਰਾਪਤ ਕਰਕੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਬਣੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਨੇ ਅਹੁਦਾ ਸੰਭਾਲਣ ੳਪਰੰਤ ਪਹਿਲੀ ਵਾਰ ਅੱਜ ਮਲੋਟ ਵਿਖੇ ਜਨਤੱਕ ਇਕੱਠ ਵਿੱਚ ਆਪਣੀ ਹਾਜ਼ਰੀ ਲਗਵਾਈ।
ਇਸ ਮੌਕੇ ਤੇ ਮਲੋਟ ਦੇ ਮਿਮਟ ਕਾਲਜ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਉਪਰੰਤ ਉਹਨਾ ਮਿਮਟ ਕਾਲਜ਼ ਦੇ ਸਮੂਹ ਸਟਾਫ ਦੀਆਂ ਮੁਸਕਿਲਾਂ ਨੂੰ ਸੁਣਿਆ ਅਤੇ ਜਲਦ ਤੋਂ ਜਲਦ ਇਨ੍ਹਾ ਮੁਸਕਿਲਾਂ ਦਾ ਨਿਪਟਾਰਾ ਕਰਨ ਦਾ ਵਿਸਵਾਸ਼ ਦੁਆਇਆ।

ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ੳਨ੍ਹਾਂ ਦੱਸਿਆ ਕਿ ੳਹ ਇਸ ਇਲਾਕੀ ਦੀਆਂ ਹਕੀਕੀ ਮੁਸ਼ਕਿਲਾਂ ਤੋਂ ਕਾਫੀ ਹੱਦ ਤੱਕ ਜਣੂੰ ਹਨ ਕਿੳਂ ਕਿ ੳਨ੍ਹਾਂ ਨੇਂ ਬੜਾ ਲੰਬਾ ਸਮਾਂ ਬਤੋਰ ਡਾਕਟਰ ਵੱਜੋਂ ਵੱਖ ਵੱਖ ਹਸਪਤਾਲਾਂ ਵਿੱਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ । ੳਨ੍ਹਾਂ ਦੱਸਿਆ ਕਿ ਕਈ ਮੁਸ਼ਕਲਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਯੋਗ ਹਨ ਅਤੇ ਕਈਆਂ ਨੂੰ ਕੁਝ ਸਮਾਂ ਲੱਗ ਸਕਦਾ ਹੈ ।
ਆਮ ਜਨਤਾ ਨੂੰ ਮਿਲਣ ਤੋਂ ਪਹਿਲਾਂ ੳਨ੍ਹਾਂ ਸਰਕਾਰ ਦੇ ਜਿ਼ਲ੍ਹਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਦੋਰਾਨ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮੋਕੇ ਤੇ ਹੀ ਪ੍ਰਾਪਤ ਕੁੱਝ ਅਫਸਰਾਂ ਅਤੇ ੳਨ੍ਹਾਂ ਦੇ ਮਹਿਕਮਿਆਂ ਖਿਲਾਫ ਜੋ ਸਿ਼ਕਾਇਤ ਹੁਣ ਤੱਕ ਆਇਆਂ ਸਨ ੳਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਦੇ ਹੁਕਮ ਜਾਰੀ ਕੀਤੇ ।
ਉਹਨਾ ਮਲੋਟ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨਾ ਨੇ ਬਿਨ੍ਹਾ ਕਿਸੇ ਲਾਲਚ, ਡਰ, ਦਬਾਓ, ਭੈਅ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਪਹਿਲਾ ਐਮ ਐਲ ਏ ਦੀ ਚੋਣ ਕਰਕੇ ਹੁਣ ਕੈਬਨਿਟ ਮੰਤਰੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਅਤੇ ਉਹਨਾ ਕਿਹਾ ਕਿ ਉਹ ਪਿਛੜੇ, ਦੱਬੇ ਕੁਚਲੇ ਗਰੀਬ ਲੋਕਾਂ ਅਤੇ ਕਮਜੋਰ ਵਰਗ ਤੋਂ ਇਲਾਵਾ ਲੋੜ ਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਮੰਤਵ ਨਾਲ ਹਮੇਸਾਂ ਯਤਨਸ਼ੀਲ ਰਹਾਂਗੀ।
ਭ੍ਰਿਸ਼ਟਾਚਾਰ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ੳਨ੍ਹਾਂ ਦੱਸਿਆ ਕਿ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੁਆਰਾ ਜਾਰੀ ਕੀਤਾ ਵੱਟਸਐਪ ਨੰਬਰ ਰਾਹੀਂ ਹੁਣ ਕੋਈ ਵੀ ਵਿਅਕਤੀ ਕਿਸੇ ਭ੍ਰਿਸ਼ਟ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਅਰੰਭ ਸਕਦਾ ਹੈ । ੳਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਸਬੰਧੀ ਕਿਸੇ ਵੀ ਪਾਰਟੀ ਵਰਕਰ ਜਾਂ ਅਹੁਦੇਦਾਰਾਂ ਵੱਲੋਂ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਦੀ ਕਾਰਵਾਈ ਤੇ ਬਿਨਾਂ ਸਬੂਤ ਤੋਂ ੳਂਗਲ ਨਾਂ ੳਠਾਈ ਜਾਵੇ।ਉਹਨਾ ਕਿਹਾ ਕਿ ਸਾਰੇ ਅਫਸਰ ਭ੍ਰਿਸ਼ਟ ਨਹੀਂ ਹੁੰਦੇ ਬਹੁਤੇ ਅਫਸਰ ਮੇਹਨਤੀ ਵੀ ਹੁੰਦੇ ਨੇ, ਲੋਕਾਂ ਦਾ ਕੰਮ ਕਰਨ ਵਾਲੇ ਹੁੰਦੇ ਹਨ, ਸਾਨੂੰ ਔਹੁਦੇ ਦੀ ਇਜਤ ਕਰਨੀ ਚਾਹੀਦੀ ਹੈ ਪ੍ਰੰਤੂ ਜੇਕਰ ਕੋਈ ਅਫਸਰ ਜਾਂ ਮੁਲਾਜ਼ਮ ਭ੍ਰਿਸ਼ਟਾਚਾਰ ਜਾਂ ਰਿਸਵਤਖੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਇਸ ਮੋਕੇ ਮੈਡਮ ਰਾਜਦੀਪ ਕੋਰ ਏ ਡੀ ਸੀ (ਜ਼), ਸ. ਗੁਰਦੀਪ ਸਿੰਘ ਮਾਨ ਡੀ ਪੀ ਆਰ ਓ ਸ੍ਰੀ ਮੁਕਤਸਰ ਸਾਹਿਬ, ਜਗਦੇਵ ਸਿੰਘ ਬਾਂਮ ਜਿਲ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜਿਲ੍ਹਾ ਪ੍ਰਧਾਨ, ਜਸ਼ਨ ਬਰਾੜ ਲੋਕ ਸਭਾ ਇੰਚਾਰਜ, ਰਾਜੀਵ ਉਪਲ ਸਹਿਰੀ ਪ੍ਰਧਾਨ, ਲਵਲੀ ਸੰਧੂ ਬਲਾਕ ਪ੍ਰਧਾਨ, ਕੁਲਵਿੰਦਰ ਬਰਾੜ ਬਲਾਕ ਪ੍ਰਧਾਨ, ਸਿਮਰਜੀਤ ਬਲਾਕ ਪ੍ਰਧਾਨ, ਸਤਿਗੁਰਦੇਵ ਸਿੰਘ ਪੱਪੀ ਤੋਂ ਇਲਾਵਾ ਪਤਵੰਤੇ ਵਿਅਕਤੀ ਮੋਜੂਦ ਸਨ।

24/03/2022

ਦੇਸ਼ ਪ੍ਰਸਤ ਨਿਊਜ਼,, ਮਨਜੀਤ ਸਿੰਘ,, ਜ਼ਿਲਾ ਸ੍ਰੀ ਮੁਕਤਸਰ ਸਾਹਿਬ,,24,03,2022,

ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਜਿ਼ਲ੍ਹੇ ਵਿੱਚ ਚੱਲ ਰਹੀਆਂ ਖੁਰਾਕ ਨਾਲ ਸਬੰਧਿਤ ਸਰਕਾਰੀ ਸਕੀਮਾਂ ਦਾ ਲਿਆ ਜਾਇਜਾ,,
ਸ੍ਰੀ ਮੁਕਤਸਰ ਸਾਹਿਬ 24 ਮਾਰਚ,,

ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਨੇ ਅੱਜ ਜਿ਼ਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਵਿਖੇ ਖੁਰਾਕ ਅਤੇ ਸਪਲਾਈ ਵਿਭਾਗ,ਆਂਗਣਵਾੜੀ ਸੈਂਟਰਾਂ ਅਤੇ ਸਕੁੂਲਾਂ ਵਿੱਚ ਚੱਲ ਰਹੀ ਮਿੱਡ ਡੇ ਮੀਲ ਦੇ ਕੰਮਾਂ ਦੀ ਸਮੀਖਿਆਂ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰਤਾਰ ਸਿੰਘ ਬੁੱਟਰ ਜਿ਼ਲ੍ਹਾ ਫੂਡ ਅਤੇ ਸਪਲਾਈ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਸਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਉਹਨਾਂ ਦੇ ਵਿਭਾਗ ਨਾਲ ਸਬੰਧਿਤ ਕਿਸੇ ਵਿਅਕਤੀ ਵਲੋਂ ਕੋਈ ਸਿ਼ਕਾਇਤ ਕੀਤੀ ਜਾਂਦੀ ਹੈ ਤਾਂ ਇਸਦਾ ਨਿਪਟਾਰਾ 15 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ।
ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਉਹਨਾਂ ਦੇ ਵਿਭਾਗਾਂ ਨਾਲ ਸਬੰਧਿਤ ਸਕੀਮਾਂ ਸਬੰਧੀ ਪੂਰਾ ਵੇਰਵਾ ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ, ਸਰਕਾਰੀ ਰਾਸ਼ਨ ਡਿਪੂਆਂ ਤੇ ਕਮਿਸ਼ਨ ਦਾ ਸੰਪਰਕ ਨੰਬਰ, ਈ.ਮੇਲ ਪਤੇ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦੀ ਫੋਟੋ ਜਰੂਰ ਲਗਾਈ ਜਾਵੇ।
ਇਸ ਮੌਕੇ ਤੇ ਸ੍ਰੀ ਧਾਲੀਵਾਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਆਂਗਣਵਾੜੀ ਸੈਂਟਰਾਂ, ਸਰਕਾਰੀ ਰਾਸ਼ਨ ਦੇ ਡਿਪੂਆਂ ਅਤੇ ਸਕੂਲਾਂ ਵਿੱਚ ਚਲਾਈ ਜਾ ਰਹੀ ਮਿੱਡ ਡੇ ਮੀਲ ਦਾ ਜਾਇਜਾ ਲਿਆ।

ਦੇਸ਼ ਪ੍ਰਸਤ ਨਿਊਜ਼,,24,03,2022,
24/03/2022

ਦੇਸ਼ ਪ੍ਰਸਤ ਨਿਊਜ਼,,
24,03,2022,

ਦੇਸ਼ ਪ੍ਰਸਤ ਨਿਊਜ਼,, ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ,,24,03,2022,,
24/03/2022

ਦੇਸ਼ ਪ੍ਰਸਤ ਨਿਊਜ਼,, ਮਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ,,
24,03,2022,,

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ੍ਰੀ ਮੁਕਤਸਰ ਸਾਹਿਬ,,23, ਮਾਰਚ,,ਨਰਮੇਂ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਨਦੀਨ ...
23/03/2022

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਜ਼ਿਲਾ ਸ੍ਰੀ ਮੁਕਤਸਰ ਸਾਹਿਬ,,23, ਮਾਰਚ,,

ਨਰਮੇਂ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਨਦੀਨ ਨਸ਼ਟ ਕਰਨੇ ਬੇਹੱਦ ਜ਼ਰੂਰੀ, ਡਿਪਟੀ ਕਮਿਸ਼ਨਰ,,
ਸ੍ਰੀ ਮੁਕਤਸਰ ਸਾਹਿਬ 23 ਮਾਰਚ,,

ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਰਮੇ ਦੀ ਫਸਲ ਤੇ ਚਿੱਟੀ ਮੱਖੀ, ਮਿਲੀਬੱਗ, ਗੁਲਾਬੀ ਸੁੰਡੀ ਅਤੇ ਲੀਫ਼ ਕਰਲ ਵਾਇਰਸ ਦੇ ਹਮਲੇ ਦੀ ਅਗਾਊ ਰੋਕਥਾਮ ਲਈ ਨਦੀਨ ਨਸ਼ਟ ਕਰਨ ਸਬੰਧੀ ਅਹਿਮ ਮੀਟਿੰਗ ਕੀਤੀ ਗਈ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਉਹਨਾ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੀ-ਆਪਣੀ ਹਦੂਦ ਅੰਦਰ ਨਦੀਨਾਂ ਨੂੰ ਜਲਦ ਤੋਂ ਜਲਦ ਨਸ਼ਟ ਕਰਵਾਇਆ ਜਾਵੇ ਅਤੇ ਇਸ ਸਬੰਧੀ ਹਫ਼ਤਾਵਰੀ ਪ੍ਰਗਤੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਨਾਲ ਨਰਮੇਂ ਦੀ ਪੈਦਾਵਾਰ ਵਧਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣਗੇ।
ਇਸ ਮੀਟਿੰਗ ਦੌਰਾਨ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੀ ਚਿੱਟੀ ਮੱਖੀ ਦੀ ਪਹਿਚਾਣ, ਜੀਵਨ ਚੱਕਰ ਅਤੇ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਨਰਮੇਂ ਦੀ ਬਿਜਾਈ ਤੋ ਪਹਿਲਾ ਚਿੱਟੀ ਮੱਖੀ ਖੇਤਾਂ ਦੀਆਂ ਵੱਟਾਂ, ਖਾਲੇ, ਪਹੀਆਂ, ਖਾਲੀ ਥਾਂਵਾ, ਸ਼ੜਕਾਂ ਦੇ ਕਿਨਾਰਿਆਂ, ਖਾਲੀ ਜਮੀਨ/ਪਲਾਟ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਵਿੱਚ ਉੱਗੇ ਨਦੀਨਾਂ ਅਤੇ ਹੋਰ ਫਸਲਾਂ ਉਪਰ ਪੱਲਦੀ ਰਹਿੰਦੀ ਹੈ। ਨਰਮੇਂ ਦੀ ਬਿਜਾਈ ਉਪਰੰਤ ਨਦੀਨਾਂ ਉਪਰ ਪਲ ਰਹੀ ਇਹ ਚਿੱਟੀ ਮੱਖੀ ਨਰਮੇਂ ਦੀ ਫਸਲ ਤੇ ਹਮਲਾ ਕਰ ਦਿੰਦੀ ਹੈ। ਸੋ ਚਿੱਟੀ ਮੱਖੀ ਦਾ ਸਰਕਲ ਤੋੜਨ ਲਈ ਇਹ ਜਰੂਰੀ ਹੈ ਕਿ ਚਿੱਟੀ ਮੱਖੀ ਦੇ ਪਨਾਹਗੀਰ ਨਦੀਨ ਜਿਵੇ ਕਿ ਪੀਲੀ ਬੂਟੀ, ਪੁੱਠ ਕੰਡਾਂ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰਾ ਫਲੀ, ਭੰਬੋਲਾਂ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ, ਗਾਜਰ ਘਾਹ ਅਤੇ ਭੰਗ ਨਰਮੇਂ ਦੀ ਬਿਜਾਈ ਤੋ ਪਹਿਲਾਂ ਨਸ਼ਟ ਕਰਨੇ ਬਹੁਤ ਜਰੂਰੀ ਹਨ। ਇਸ ਤਰ੍ਹਾਂ ਕਰਨ ਨਾਲ ਚਿੱਟੀ ਮੱਖੀ ਦਾ ਸਰਕਲ ਟੁੱਟ ਜਾਵੇਗਾ ਅਤੇ ਨਰਮੇਂ ਦੀ ਫ਼ਸਲ ਤੇ ਹਮਲਾ ਘੱਟ ਹੋਵੇਗਾ।

ਦੇਸ਼ ਪ੍ਰਸਤ ਨਿਊਜ਼,23,03,2022,
23/03/2022

ਦੇਸ਼ ਪ੍ਰਸਤ ਨਿਊਜ਼,
23,03,2022,

ਦੇਸ਼ ਪ੍ਰਸਤ ਨਿਊਜ਼,, ਅਦਾਰਾ ਦੇਸ਼ ਪ੍ਰਸਤ ਨਿਊਜ਼ ਵੈਬ ਚੈਨਲ ਤੇ ਪੰਜਾਬੀ ਅਖਬਾਰ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਇਹਨਾਂ ਦੀ ਸ਼ਹਾ...
23/03/2022

ਦੇਸ਼ ਪ੍ਰਸਤ ਨਿਊਜ਼,, ਅਦਾਰਾ ਦੇਸ਼ ਪ੍ਰਸਤ ਨਿਊਜ਼ ਵੈਬ ਚੈਨਲ ਤੇ ਪੰਜਾਬੀ ਅਖਬਾਰ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਇਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ,,

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਸ੍ਰੀ ਮੁਕਤਸਰ ਸਾਹਿਬ,23,03,2022,
23/03/2022

ਦੇਸ਼ ਪ੍ਰਸਤ ਨਿਊਜ਼ (ਮਨਜੀਤ ਸਿੰਘ) ਸ੍ਰੀ ਮੁਕਤਸਰ ਸਾਹਿਬ,
23,03,2022,

ਦੇਸ਼ ਪ੍ਰਸਤ ਨਿਊਜ਼,,(ਮਨਜੀਤ ਸਿੰਘ) ਸੀ੍ ਮੁਕਤਸਰ ਸਾਹਿਬ,23,03,2022,
23/03/2022

ਦੇਸ਼ ਪ੍ਰਸਤ ਨਿਊਜ਼,,(ਮਨਜੀਤ ਸਿੰਘ) ਸੀ੍ ਮੁਕਤਸਰ ਸਾਹਿਬ,
23,03,2022,

ਦੇਸ਼ ਪ੍ਰਸਤ ਨਿਊਜ਼,21,03,2022
21/03/2022

ਦੇਸ਼ ਪ੍ਰਸਤ ਨਿਊਜ਼,21,03,2022

Address


Website

Alerts

Be the first to know and let us send you an email when Desh Prast news paper punjabi posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share