01/06/2023
1 ਜੂਨ 1984 ਓਪਰੇਸ਼ਨ ਬਲੂ ਸਟਾਰ ਭਾਵ "ਸਾਕਾ ਨੀਲਾ ਤਾਰਾ" ਦੇ ਪਹਿਲੇ ਸ਼ਹੀਦ "ਸ਼ਹੀਦ ਭਾਈ ਕੁਲਵੰਤ ਸਿੰਘ ਬੱਬਰ ਉਰਫ ਭਾਈ ਮਹਿੰਗਾ ਸਿੰਘ ਬੱਬਰ"ਦੀ ਯਾਦ ਨੂੰ ਸਮਰਪਿਤ,'' ਨਾ ਭੁੱਲਣਯੋਗ ਨਾ ਬਖਸ਼ਣਯੋਗ'''!
1 ਜੂਨ 1984 ਵਾਲੇ ਦਿਨ ਮੌਤ ਲਾੜੀ ਨੂੰ ਪ੍ਰਣਾਅ ਕੇ ਜਾਮ-ਏ- ਸ਼ਹਾਦਤ ਪੀਣ ਵਾਲੇ ਜੂਨ 84 ਸਾਕੇ ਦੇ ਪਹਿਲੇ ਸ਼ਹੀਦ, ਸੂਰਮੇ ਬੱਬਰ ਮਹਿੰਗਾ ਸਿੰਘ ਦੀ ਸ਼ਹਾਦਤ ਨੂੰ ਕੇਸਰੀ ਪ੍ਰਣਾਮ।
ਗੁਰਦੀਪ ਸਿੰਘ ਜਗਬੀਰ ( ਡਾ.)
1 ਜੂਨ 1984 ਵਾਲੇ ਦਿਨ ਦਾ ਸੂਰਜ ਗੁਰੂਆਂ ਪੀਰਾਂ ਦੀ ਪੰਜ ਆਬਾਂ ਵਾਲੀ ਧਰਤੀ ਉੱਤੇ ਇਕ ਵਾਰੀ ਫੇਰ ਸ਼ਹਾਦਤਾਂ ਦਾ ਪੈਗਾਮ ਲੈ ਕੇ ਚੜ੍ਹਿਆ। ਪੰਜਾਬ ਦੀ ਧਰਤੀ ਤੇ ਹੋ ਰਹੇ ਤਸ਼ਦਤਾਂ ਦੇ ਦੌਰ ਵਿਚਾਲੇ ਅੱਜ ਸਵੇਰੇ ਤੜਕਸਾਰ ਹੀ ਗੁਰੂ ਕੀ ਪਾਵਨ ਨਗਰੀ ਜਿੱਥੇ ਅੰਮ੍ਰਿਤ ਵੇਲੇ ਗੁਰੂ ਕੀ ਪਵਿੱਤਰ ਬਾਣੀ ਦੀਆ ਅਵਾਜਾਂ ਦੀਅਾ ਤਰੰਗਾਂ ਉਠਦੀਆਂ ਸਨ ਉਥੇ ਅੱਜ ਦਾ ਸੂਰਜ ਕਿਸੇ ਪਾਪਣ ਦੇ ਨਾਮੁਰਾਦ ਤੁਗਲਕੀ ਫਰਮਾਨ ਦੇ ਨਾਲ ਚੜੇ ਗਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ ਗਾ।
ਅੱਜ ਭਾਰਤ ਦੀ ਸ਼ੈਤਾਨੀ ਹਕੂਮਤ ਨੇ ਆਪਣੇ ਜ਼ਲਾਲਤ ਭਰੇ ਤੁਗਲਕੀ ਇਰਾਦਿਆਂ ਨੂੰ ਅੰਜਾਮ ਦੇਣ ਦੇ ਲਈ ਸਿੱਖ ਕੌਮ ਦੇ ਨਾਲ, ਇੱਕ ਕਿਸਮ ਦੀ ਸਿੱਧੀ ਜੰਗ ਦਾ ਐਲਾਨ ਕਰ ਦਿੱਤਾ ਸੀ।
ਸੋ ਅੱਜ 1 ਜੂਨ 1984 ਨੂੰ ਇਸ ਐਲਾਨੇ ਜੰਗ ਦੇ ਪਹਿਲੇ ਦਿਨ, ਨੀਮ ਫੌਜੀ ਦਸਤਿਆਂ ਅਤੇ ਸੀ. ਆਰ. ਪੀ. ਐਫ. ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਆਪਣੀਆਂ ਬੰਦੂਕਾਂ ਦੇ ਮੂੰਹ ਖੋਲ੍ਹ ਦਿੱਤੇ ਅਤੇ ਬਾਅਦ ਦੁਪਹਿਰ 12.40 ਵਜੇ ਦੇ ਕਰੀਬ ਗੋਲਾਬਾਰੀ ਸ਼ੁਰੂ ਹੋਈ।
ਬਾਬਾ ਅਟੱਲ ਰਾਏ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਸੀ.ਆਰ.ਪੀ. ਐਫ ਅਤੇ ਬੀ.ਐਸ.ਐਫ. ਨੇ ਬੱਬਰਾਂ ਦੇ ਮੋਰਚਿਆਂ ਉੱਪਰ ਫਾਇਰਿੰਗ ਕਰ ਕੇ ਸਿੱਧੀ ਲੜਾਈ ਦੀ ਸਿੰਗਣੀ ਛੇੜ ਦਿੱਤੀ।ਸੋ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਪੰਨਿਆਂ ਵਿੱਚ ਕਾਲੇ ਦਿਵਸ ਵਜੋਂ ਵੀ ਜਾਣਿਆ ਜਾਵੇ ਗਾ ਜਦੋਂ ਸੀ ਆਰ ਪੀ ਐਫ ਭਾਵ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਬੀ ਐਸ ਐਫ ਭਾਵ ਬਾਰਡਰ ਸਿਕਿਓਰਿਟੀ ਫੋਰਸ ਦੇ ਨੀਮ ਫੌਜੀ ਦਸਤਿਆਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ,' ਤੇ ਫਾਇਰਿੰਗ ਸ਼ੁਰੂ ਕੀਤੀ ਅਤੇ ਚੋਖਾ ਨੁਕਸਾਨ ਪਹੁੰਚਾਇਆ।ਇਹ ਗੋਲੀਬਾਰੀ ਬਾਅਦ ਦੁਪਹਿਰ 12:40 ਵਜੇ ਸ਼ੁਰੂ ਹੋਈ ਅਤੇ ਰਾਤ 8: 15 ਵਜੇ ਭਾਵ ਤਕ਼ਰੀਬਨ 7 ਘੰਟਿਆਂ ਦੇ ਬਾਅਦ ਰੁਕੀ ਅਤੇ ਇਸ ਫਾਇਰਿੰਗ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ।
ਬਾਬਾ ਅਟੱਲ ਦੀ ਇਮਾਰਤ ਵਿਚੋਂ ਬੱਬਰ ਖਾਲਸਾ ਦੇ ਜੁਝਾਰੂ ਸਿੰਘਾਂ ਦੀਆਂ ਰਾਈਫਲਾਂ ਨੇ ਵੀ ਜਵਾਬੀ ਕਾਰਵਾਹੀ ਕਰਦਿਆਂ ਅੱਗ ਉਗਲਣੀ ਸ਼ੁਰੂ ਕਰ ਦਿੱਤੀ ਸੀ।
ਸਾਰਾ ਦਿਨ ਰੁਕ ਰੁਕ ਕੇ ਪਰ ਭਾਰੀ ਅਤੇ ਭਿਆਨਕ ਗੋਲੀਬਾਰੀ ਹੁੰਦੀ ਰਹੀ। ਅੰਤ ਸ਼ਾਮ ਨੂੰ ਹਿੰਦ ਦੀ ਸ਼ੈਤਾਨੀ ਹਕੂਮਤ ਦੇ ਪਿਆਦੇ ਪੂਛਾਂ ਨੀਵੀਆਂ ਕਰ ਕੇ ਵਾਪਸ ਆਪਣੀਆਂ ਖੁੱਡਾਂ ਵਿਚ ਜਾ ਕੇ ਚੁੱਪ ਕਰ ਕੇ ਬੈਠ ਗਏ ਅਤੇ ਸਿੰਘਾਂ ਵੱਲੋਂ ਜੁਆਬੀ ਫਾਇਰ ਕਰ ਕੇ ਢੇਰੀ ਕੀਤਿਆਂ ਦੀਆਂ ਕੂਕਾਂ ਅਤੇ ਚੀਕਾਂ ਦੇ ਲਹੂ ਭਿੱਜੇ ਨਾਂ, ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਏ।
ਇੰਜ ਇਕ ਜੂਨ 1984 ਵਾਲੇ ਦਿਨ ਸੀ.ਆਰ.ਪੀ.ਐਫ਼.ਵਲੋਂ ਰੁਕ ਰੁਕ ਕੇ ਕੀਤੀ ਗਈ ਇਸ ਫ਼ਾਇਰਿੰਗ ਦਾ ਕਾਰਣ, ਇਹ ਪਤਾ ਲੱਗਾਣਾ ਸੀ ਕਿ ਸਿੰਘਾਂ ਦੀ ਮੋਰਚੇ ਬੰਦੀ ਕਿਸ ਕਿਸ ਜਗ੍ਹਾ ਉਪਰ ਹੈ ਅਤੇ ਕਿਥੇ-ਕਿਥੇ ਮੁਕਾਬਲਾ ਹੋ ਸਕਦਾ ਹੈ।
ਲੈਫ਼ਟੀਨੈਂਟ ਕਰਨਲ ਰੰਧਾਵਾ ਨੇ ਇਸ ਆਧਾਰ ਉਪਰ ਆਪਣੇ ਵਲੋਂ ਹਮਲਿਆਂ ਦੇ ਲਈ ਸਿੰਘਾਂ ਦੇ ਟਿਕਾਣਿਆਂ ਦੀ ਨਿਸ਼ਾਨ-ਦੇਹੀ ਮੁਕਮਲ ਕਰ ਲਈ ਸੀ। ਪਰ ਇਸ ਪਹਿਲੇ ਦਿਨ ਦੀ ਫਾਇਰਿੰਗ ਵਿਚ ਬੱਬਰਾਂ ਦੇ ਇਕ ਸਿਰਮੌਰ ਯੋਧੇ ਨੇ ਸ਼ਹਾਦਤ ਦਾ ਜਾਮ ਪੀ ਲਿਆ। ਇਸ ਸ਼ਹੀਦ ਸੂਰਬੀਰ ਨੂੰ ਸਿੱਖਾਂ ਦੇ ਲਹੂ ਭਿੱਜੇ ਇਤਿਹਾਸ ਦੇ ਪੰਨਿਆਂ ਨੇ ਓਪਰੇਸ਼ਨ ਬਲੂਸਟਾਰ ਭਾਵ ਸਾਕਾ ਨੀਲਾ ਤਾਰਾ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਬਖ਼ਸ਼ ਕੇ ਸਦਾ ਲਈ ਅਮਰ ਕਰ ਦਿੱਤਾ।
ਇਸ ਸੂਰਬੀਰ ਦਾ ਨਾਂਅ ਭਾਈ ਮਹਿੰਗਾ ਸਿੰਘ ਬੱਬਰ ਉਰਫ਼ ਭਾਈ ਕੁਲਵੰਤ ਸਿੰਘ ਬਬਰ ਕਰ ਕੇ ਸਿੱਖ ਸਫ਼ਾਂ ਵਿਚ ਸਦੀਵੀਂ ਕਾਲ ਦੇ ਲਈ ਅੰਕਿਤ ਹੋ ਗਿਆ।
ਭਾਈ ਮਹਿੰਗਾ ਸਿੰਘ ਬੱਬਰ ਹੁਣਾਂ ਦੀ ਮ੍ਰਿਤਕ ਦੇਹ ਨੂੰ ਭਾਈ ਮਨਮੋਹਨ ਸਿੰਘ ਫ਼ੌਜੀ ਗੋਲੀਆਂ ਦੀ ਵਰ੍ਹਦੀ ਬਾਛੜ੍ਹ ਵਿਚੋਂ ਆਪਣੇ ਮੋਢੇ 'ਤੇ ਚੁੱਕ ਕੇ ਗੁਰੂ ਨਾਨਕ ਨਿਵਾਸ ਵਿਚ ਲੈ ਆਏ। ਭਾਈ ਮਨਮੋਹਨ ਸਿੰਘ ਫ਼ੌਜੀ ਹੁਣਾਂ ਦੇ ਕਹੇ ਮੁਤਾਬਿਕ ਸ਼ਹੀਦ ਹੋਣ ਤੋਂ ਪਹਿਲਾਂ ਇਸ ਸੂਰਬੀਰ ਯੋਧੇ ਦਾ ਵਾਹਿਗੁਰੂ ਸਿਮਰਨ ਦਾ ਅਭਿਆਸ ਆਖੀਰੀ ਸਾਹਾਂ ਤਕ ਚੱਲਦਾ ਰਿਹਾ, ਫਿਰ ਇੱਕ ਉੱਚੀ ਦੇਣੀ ਗੁਰੂ ਦੇ ਨਾਂ ਦੀ ਹੂਕ ਨਿਕਲੀ ਅਤੇ ਸਰੀਰ ਠੰਢਾ ਹੋ ਗਿਆ।
ਭਾਈ ਮਹਿੰਗਾ ਸਿੰਘ ਜੀ ਦਾ ਅਸਲੀ ਨਾਂ ਭਾਈ ਕੁਲਵੰਤ ਸਿੰਘ ਸੀ। ਪਰ ਗੁਪਤ ਵਿਚਰਦੇ ਹੋਣ ਕਰਕੇ ਜਥੇਬੰਦਕ ਤੌਰ ਉਪਰ ਆਪ ਦਾ ਨਾਂ ਭਾਈ ਮਹਿੰਗਾ ਸਿੰਘ ਰੱਖਿਆ ਗਿਆ ਸੀ।
ਲੰਬੇ ਕੱਦ, ਤਿੱਖੇ ਨੈਣ ਨਕਸ਼, ਗੋਰੇ ਨਿਸ਼ੋਹ ਰੰਗ ਦੇ ਇਸ ਨੌਜਵਾਨ ਦਾ ਜਨਮ ਹਰਿਆਣੇ ਦੇ ਸ਼ਹਿਰ ਜਗਾਧਰੀ ਵਿਖੇ ਸਰਦਾਰ ਪ੍ਰਤਾਪ ਸਿੰਘ ਦੇ ਗ੍ਰਹਿ ਵਿਖੇ ਸਾਲ 1957 ਨੂੰ ਹੋਇਆ ਸੀ। ਆਪ ਨੇ ਜਮਨਾ ਨਗਰ ਦੇ ਆਈ.ਟੀ.ਆਈ. ਤੋਂ ਵੈਲਡਰ ਟਰੇਡ ਵਿਸ਼ੇ ਤੇ ਪੜਾਈ ਮੁਕੰਮਲ ਕੀਤੀ।ਸਿੱਖੀ ਨਾਲ ਪ੍ਰੀਤ ਅਤੇ ਗੁਰਬਾਣੀ ਦੀ ਲਗਨ ਸ਼ੁਰੂ ਤੋਂ ਹੀ ਇਨ੍ਹੀਂ ਸੀ ਕੇ ਚੜ੍ਹਦੀ ਉਮਰੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ।
ਆਪ ਸ਼ਹੀਦ ਭਾਈ ਫ਼ੌਜਾ ਸਿੰਘ ਦੀ ਸਿੱਖੀ ਪ੍ਰਤੀ ਵਿਚਾਰਧਾਰਾ ਤੋਂ ਇਤਨੇ ਪ੍ਰਭਾਵਿਤ ਹੋਏ ਕੇ ਬਸ ਜੀਵਨ ਦੇ ਹਰ ਮਾਰਗ' ਤੇ ਧਰਮ ਦੀ ਪ੍ਰੇਰਨਾ ਹੀ ਅਗਵਾਹੀ ਕਰਣ ਲੱਗ ਪਈ। ਉਹ ਹਮੇਸ਼ਾਂ ਕੇਸਰੀ ਰੰਗ ਦਾ ਦੁਮਾਲਾ ਸਜਾਉਂਦੇ ਅਤੇ ਚਿੱਟੇ ਜਾਂ ਨੀਲੇ ਰੰਗ ਦਾ ਨਿਹੰਗ ਬਾਣਾ ਪਹਿਨਦੇ ਸਨ। ਇਕ ਪਾਸੇ ਸਰਬ-ਲੋਹ ਬਿਬੇਕ ਦੇ ਪਹਿਰੇ ਦੇ ਧਾਰਨੀ ਇਸ ਸੂਰਬੀਰ ਦੀ ਰਸਨਾ' ਤੇ ਵਾਹਿਗੁਰੂ ਸਿਮਰਨ ਪ੍ਰਵਾਹ ਦੇ ਜਾਪ ਚਲਦੇ ਰਹਿੰਦੇ ਅਤੇ ਦੂਸਰੇ ਪਾਸੇ ਆਪ ਦੇ ਮੋਢੇ ਉੱਤੇ ਲਟਕਦੀ 315 ਬੋਰ ਦੀ ਰਾਈਫਲ ਹਮੇਸ਼ਾ ''ਸੰਤ ਸਿਪਾਹੀ'' ਦੀ ਦਿੱਖ ਹੋਣ ਦਾ ਦਮ ਭਰਦੀ ਸੀ।
13 ਅਪ੍ਰੈਲ 1978 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਿੱਟੇ ਦਿਨ ਹੋਈ, ਭਾਈ ਸਾਹਿਬ ਭਾਈ ਫ਼ੌਜਾ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਮਹਿਤੇ ਸਾਖਰੇ ਅਤੇ ਉਨ੍ਹਾਂ ਦੇ ਨਾਲ ਹੋਰ 11 ਸਿੰਘਾਂ ਦੀ ਸ਼ਹਾਦਤ ਨੇ ਭਾਈ ਮਹਿੰਗਾ ਸਿੰਘ ਜੀ ਦੇ ਅੰਤਰ-ਆਤਮੇ ਨੂੰ ਪੂਰੀ ਤਰ੍ਹਾਂ ਦੇ ਨਾਲ ਝੰਜੋੜ ਕੇ ਰੱਖ ਦਿੱਤਾ ਸੀ। ਆਪ ਨੂੰ ਹਿੰਦੁਸਤਾਨ ਦੀ ਆਜ਼ਾਦ ਧਰਤੀ ਉੱਤੇ ਸਿੱਖ ਕੌਂਮ ਗ਼ੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਨਜ਼ਰ ਆਉਣ ਲੱਗੀ ਪਈ ਸੀ ਅਤੇ ਆਪ ਹੁਣ ਕੌਮੀ ਆਜ਼ਾਦੀ ਦੇ ਸੰਘਰਸ਼ ਵਿੱਚ ਨਿਧੜਕ ਸਿਪਾਹੀ ਦੀ ਛਵੀ ਦੇ ਨਾਲ ਆਪਣੇ ਸਾਥੀਆਂ ਸਮੇਤ ਵਿਚਰਨ ਲੱਗ ਪਏ ਸਨ।
ਸਾਲ 1978 ਤੋਂ 1980 ਤਕ ਆਪ ਅਖੰਡ ਕੀਰਤਨੀ ਜਥੇ ਵੱਲੋਂ ਚੱਲਦੇ ਪ੍ਰਚਾਰ ਭਾਵ ਚੱਲਦਾ ਵਹੀਰ ਵਿਚ ਸ਼ਾਮਲ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਉਨ੍ਹਾਂ ਦਿਨਾਂ ਵਿੱਚ ਸ਼ਹੀਦ ਭਾਈ ਤਲਵਿੰਦਰ ਸਿੰਘ ਬੱਬਰ ਹੁਣਾਂ ਨੇ ਸਿੱਖੀ ਦੇ ਇਸ ਪ੍ਰਚਾਰ ਨੂੰ ਤੇਜ਼ ਕਰਨ ਦੇ ਲਈ ਇਸ ਚੱਲਦੇ ਵਹੀਰ ਨੂੰ ਇਕ ਸੈਕਿੰਡ-ਹੈਂਡ ਜੋਂਗਾ ਜੀਪ ਲੈ ਦਿੱਤੀ ਸੀ।ਭਾਈ ਮਹਿੰਗਾ ਸਿੰਘ ਜਿਥੇ ਜੌਂਗੇ ਦੀ ਸਾਂਭ-ਸੰਭਾਲ ਦਾ ਕੰਮ ਵੇਖਦੇ ਉਥੇ ਇਸ ਚਲਦੇ ਵਹੀਰ ਵਿਚ ਵਿਚਰਦਿਆਂ ਲੰਗਰ ਦੀ ਸੇਵਾ ਨੂੰ ਆਪ ਬੜੇ ਚਾਅ ਨਾਲ ਸਾਂਭਦੇ ਸੋ। ਇੰਜ ਆਮ ਸਿੰਘਾਂ ਵਲੋਂ ਆਪ ਨੂੰ ਚਲਦੇ ਵਹੀਰ ਦੀ ਮਾਂ ਕਹਿ ਕੇ ਪੁਕਾਰਨਾ ਸ਼ੁਰੂ ਕਰ ਦਿੱਤਾ ਸੀ। ਸਿੰਘਾਂ ਦੀ ਕਿਸੇ ਗਲ਼ ਦਾ ਵੀ ਆਪ ਬੁਰਾ ਨਹੀਂ ਸੀ ਮੰਨਦੇ,ਬਸ ਹਰ ਕਿਸੇ ਨੂੰ ਹੱਸ ਕੇ ਬੁਲਾਉਣਾ ਅਤੇ ਕਹਿਣਾ ਕਿ ਮੈਂਨੂੰ ਤਾਂ ਹਰ ਸਿੱਖ ਵਿੱਚ ਗੁਰੂ ਨਜਰ ਆਂਦਾ ਹੈ। ਹੌਲੀ-ਹੌਲੀ ਆਪ ਦਾ ਨਾਮ ਕਈ ਪ੍ਰਮੁੱਖ ਨਿਰੰਕਾਰੀਆਂ ਦੀ ਉਸ ਵਕਤ ਚੱਲਦੀ ਰਹਿੰਦੀ ਸੋਧ-ਸੁਧਾਈ ਦੇ ਅਨੇਕਾਂ ਕੇਸਾਂ ਵਿਚ ਵਜਣ ਲੱਗ ਪਿਆ। ਭਾਈ ਮਹਿੰਗਾ ਸਿੰਘ ਬੱਬਰ ਹੁਣਾਂ ਦਾ ਨਾਂ ਹੁਣ ਜਥੇਬੰਦੀ ਦੇ ਅਹਿਮ ਸਿੰਘਾਂ ਵਿਚ ਵੀ ਗਿਣਿਆ ਜਾਣ ਲੱਗ ਪਿਆ ਸੀ। ਆਪ ਨੇ ਵੀ ਆਪਣੀਆਂ ਸੇਵਾਵਾਂ ਤਨੋ, ਮਨੋ ਅਤੇ, ਧਨੋ ਕੌਂਮ ਨੂੰ ਅਰਪਿਤ ਕਰ ਦਿੱਤੀਆਂ ਹੋਈਆਂ ਸਨ।
ਓਪਰੇਸ਼ਨ ਬਲੂ ਸਟਾਰ ਭਾਵ ਸਾਕਾ ਨੀਲਾ ਤਾਰਾ ਤੋਂ ਕੁਝ ਚਿਰ ਪਹਿਲਾਂ ਆਪ ਅਨੰਦਪੁਰ ਸਾਹਿਬ ਵਿਖੇ ਯਾਤਰਾ' ਤੇ ਗਏ, ਵਾਪਸ ਪਰਤਦੇ ਵਕਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਵਿੱਖੇ ਦਰਸ਼ਨਾਂ ਨੂੰ ਗਏ ਜਿਥੇਂ ਭਾਈ ਮਹਿੰਗਾ ਸਿੰਘ ਬੱਬਰ ਨੇ ਅਰਦਾਸ ਦੇ ਵਿੱਚ ਸ਼ਹੀਦੀ ਦੀ ਦਾਤ ਮੰਗੀ ਅਤੇ ਅਰਦਾਸ ਵਿੱਚ ਕਿਹਾ ਕਿ ਮੇਰਾ ਸਰੀਰ ਤੇਰੇ ਪੰਥ ਦੇ ਲੇਖੇ ਲੱਗ ਜਾਵੇ... ਤੇਰੀ ਬਖ਼ਸ਼ਿਸ਼ ਹੋਵੇ ਤਾਂ, ਮੇਰੀ ਸਿੱਖੀ ਵੀ ਕੇਸਾਂ-ਸੁਆਸਾਂ ਸੰਗ ਨਿਭ ਜਾਵੇ। ਆਖੀਰ ਭਾਈ ਮਹਿੰਗਾ ਸਿੰਘ ਬੱਬਰ ਨੇ ਆਪਣੀ ਸਿੱਖੀ ਨੂੰ ਕੁਰਬਾਨੀ ਤਕ ਨਿਭਾਅ ਕੇ ਆਪਣੀ ਕੀਤੀ ਅਰਦਾਸ ਨੂੰ ਤੋੜ-ਨਿਭਾਅ ਕੇ ਵਿੱਖਾ ਦਿੱਤਾ।ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਦਰਗਾਹ ਵਿੱਚ ਇਸ ਸੂਰਬੀਰ ਯੋਧੇ ਦੀ ਅਰਦਾਸ ਪ੍ਰਵਾਨ ਹੋਈ ਅਤੇ ਆਪ ਨੂੰ ਸਾਕਾ ਨੀਲਾ ਤਾਰਾ ਦੇ ਪਹਿਲੇ ਸ਼ਹੀਦ ਹੋਣ ਮਾਣ ਪ੍ਰਾਪਤ ਹੋਇਆ।
ਭਾਈ ਮਹਿੰਗਾ ਸਿੰਘ ਜੀ ਬੱਬਰ ਹੁਣਾਂ ਦਾ ਅੰਤਮ ਸਸਕਾਰ ਅਗਲੇ ਦਿਨ 2 ਜੂਨ ਨੂੰ, ਮੰਜੀ ਸਾਹਿਬ ਦਿਵਾਨ ਹਾਲ ਦੇ ਸਾਹਮਣੇ ਕੀਤਾ ਗਿਆ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਨ, ਮਹਾਂਪੁਰਖਾਂ ਨੂੰ ਜਦੋਂ ਬਬਰ ਸ਼ਹੀਦ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਸਿੰਘਾਂ ਸਮੇਤ ਸ਼ਹੀਦ ਦੇ ਅੰਤਿਮ ਸਸਕਾਰ 'ਤੇ ਪੁੱਜੇ ਅਤੇ ਇਕ ਦੁਸ਼ਾਲਾ ਸ਼ਹੀਦ ਦੇ ਮਿਰਤਕ ਦੇਹੀ' ਤੇ ਪਾਇਆ। ਸ਼ਹੀਦ ਬਬਰ ਯੋਧੇ ਦੀ ਅੰਤਿਮ ਅਰਦਾਸ ਵਿਚ ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹੀਦੀ ਦੇ ਨਾਲ ਸਾਕਾ ਨੀਲਾ ਤਾਰਾ ਦੀ ਸ਼ੁਰੂਆਤ ਸੀ। ਇਕ ਜੂਨ ਦੀ ਸ਼ਾਮ ਨੂੰ ਜਦੋਂ ਨੀਮ ਫੌਜੀ ਦਸਤਿਆਂ ਨੇ ਗੋਲ਼ੀ ਚਲਾਉਣੀਂ ਬੰਦ ਕੀਤੀ ਤਾਂ ਮੋਰਚਾ ਡਿਕਟੇਟਰ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਵੱਲੋਂ ਗਵਰਨਰ ਪੰਜਾਬ ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਭ ਕੋਸ਼ਿਸ਼ਾਂ ਅਸਫ਼ਲ ਰਹੀਆਂ।
1 ਜੂਨ ਤੋਂ ਬਾਅਦ ਭਾਰਤੀ ਫੌਜਾਂ ਵੱਲੋਂ ਸੰਗਤ ਉੱਤੇ ਜੌ ਗੋਲੀਬਾਰੀ ਹੋਈ ਉਸ ਦਾ ਇਤਿਹਾਸ ਅਗਲੇ ਆਉਂਦੇ ਦਿਨਾਂ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂ ਗਾ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
#2023