10/05/2022
ਫੈਵੀਕੋਲ ਦਾ ਸੰਸਥਾਪਕ - ਬਲਵੰਤ ਪਾਰੇਖ
ਬਚਪਨ ਚ ਟੈਲੀਵਿਜਨ ਤੇ ਚਲਦੀਆਂ ਸਭ ਤੋਂ ਜਿਆਦਾ ਮਜ਼ੇਦਾਰ ਮਸ਼ਹੂਰੀਆਂ ਚੋ ਇੱਕ ਮਸ਼ਹੂਰੀ ਹੁੰਦੀ ਸੀ ਫੈਵੀਕੋਲ ਦੀ, ਕਦੇ ਦੋ ਹਾਥੀਆਂ ਦਾ ਜੋੜ, ਕਦੇ ਰੇਲ ਗੱਡੀ ਦੇ ਡੱਬਿਆਂ ਦਾ ਜੋੜ, ਕਦੇ ਨਵੀਂ ਵਿਆਹੀ ਨਾਰ ਅਤੇ ਉਹਦੇ ਮਾਹੀਂ ਚ ਨਵੇਂ ਬਣੇ ਰਿਸ਼ਤੇ ਦਾ ਜੋੜ,
ਫ਼ਿਰ ਇੱਕ ਚਿੱਟੀ ਡੱਬੀ ਦਿਖਾਕੇ ਕਿਹਾ ਜਾਂਦਾ,
"ਫੈਵੀਕੋਲ ਐਸਾ ਜੌੜ ਲਗਾਏ,
ਅੱਛੇ ਸੇ ਅੱਛਾ ਨਾ ਤੋੜ ਪਾਏ।"
1925 ਚ ਗੁਜਰਾਤ ਦੇ ਭਾਵਨਗਰ ਚ ਜੰਮੇ ਬਲਵੰਤ ਕਲਿਆਣ ਜੀ ਪਾਰੇਖ ਨੂੰ "ਭਾਰਤ ਦਾ ਫੇਵਿਕੋਲ ਮੈਂਨ " ਕਿਹਾ ਜਾਂਦਾ ਹੈ। ਸੁਣਨ ਮੁਤਾਬਿਕ ਉਸਦੇ ਪਿਤਾ ਜੀ ਜੱਜ ਸਨ।
ਪਿਤਾ ਦੀ ਸਲਾਹ ਦੇ ਉਲਟ ਬਲਵੰਤ ਅਪਣੀ ਕਾਨੂੰਨ ਦੀ ਪੜ੍ਹਾਈ ਵਿੱਚਕਾਰ ਛੱਡਕੇ ਅਜ਼ਾਦੀ ਦੀ ਲੜਾਈ ਚ ਕੁੱਦ ਪਿਆ। ਭਾਵੇ ਬਾਅਦ ਚ ਉਹ ਦੁਬਾਰਾ ਪੜ੍ਹਾਈ ਨਾਲ ਜੁੜ ਗਿਆ ਅਤੇ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ, ਪਰ ਉਹ ਸਾਰੀ ਉਮਰ ਪ੍ਰੈਕਟਿਸ ਨਹੀਂ ਕਰ ਸਕਿਆ, ਕਿਉੰਕਿ ਪਰ ਘਰ ਦਾ ਚੁੱਲ੍ਹਾ ਬਲਦਾ ਰੱਖਣ ਖ਼ਾਤਰ ਉਸਨੂੰ ਬੰਬਈ ਦੀ ਕਿਸੇ ਪ੍ਰਿੰਟਿੰਗ ਪ੍ਰੈਸ ਚ ਮਜਦੂਰ ਭਾਰਤੀ ਹੋਣਾ ਪਿਆ।
ਕੰਮ ਦੇ ਨਾਲ਼ ਨਾਲ਼ ਉਸਨੇ ਅਪਣੀ ਪੜਾਈ ਦੇ ਸਿਰ ਤੇ ਕਿਸੇ ਮਹਿਕਮੇਂ ਚ ਚਪੜਾਸੀ ਦੀ ਨੌਕਰੀ ਪ੍ਰਾਪਤ ਕਰ ਲਈ, ਪਰ ਅੰਦਰ ਅੰਦਰ ਉਹ ਅਪਣੀ ਨੌਕਰੀ ਤੋਂ ਖੁਸ਼ ਨਹੀਂ ਸੀ, ਉਸਦੇ ਮਨ ਚ ਕਿਸੇ ਵੀ ਤੇਜ਼ ਤਰਾਰ ਮਰਾਠੀ ਜਾ ਗੁਜਰਾਤੀ ਵਾਂਗ ਅਪਣਾ ਵਪਾਰ ਕਰਨ ਦਾ ਕੀੜਾ ਸੀ।
ਅਪਣੇ ਇੱਕ ਅਫ਼ਸਰ ਮੋਹਨ ਅਤੇ ਭਰਾ ਸੁਸ਼ੀਲ ਨਾਲ਼ ਮਿਲ਼ਕੇ
ਬਲਵੰਤ ਨੇ ਥੋੜ੍ਹੀ ਜੀ ਇਨਵੈਸਟਮੈਂਟ ਕਰਕੇ ਨੇੜ੍ਹੇ ਦੇ ਇੱਕ ਕਾਰਖਾਨੇ ਵਾਸਤੇ ਕੈਮੀਕਲ ਡਾਈ ਬਣਾਉਣ ਵਾਲੀ ਇੱਕ ਦੁਕਾਨ ਖੋਲੀ, ਦੀ ਮਜ਼ਦੂਰਾਂ ਤੋਂ ਵੱਡੀ ਹੁੰਦੀ ਹੁੰਦੀ ਇਹ ਦੁਕਾਨ ਤਿੰਨ - ਚਾਰ ਸਾਲਾਂ ਬਾਦ,
ਪਾਰੇਖ ਡਾਈ-ਕੈਮ ਇੰਡਸਟਰੀਜ ਦੇ ਨਾਮ ਨਾਲ ਜਾਣੀ ਜਾਣ ਲੱਗੀ।
ਸਰਕਾਰੀ ਨੌਕਰੀ ਕਰਨ ਤੋਂ ਬਾਅਦ, ਬਲਵੰਤ ਸਿੱਧਾ ਫੈਕਟਰੀ ਚ ਜਾਕੇ ਕੰਮ ਕਰਦਾ, ਇੱਕ ਦਿਨ ਅਚਾਨਕ ਉਹਦੀ ਨਜ਼ਰ ਅਪਣੀ ਫੈਕਟਰੀ ਚ ਕੰਮ ਕਰਨ ਵਾਲੇ ਲੱਕੜ ਦੇ ਮਿਸਤਰੀਆਂ ਤੇ ਪਈ ਜਿਹੜੇ ਲੱਕੜ ਦੇ ਦੋ ਤਖਤਿਆਂ ਨੂੰ ਜੋੜਨ ਵਾਸਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਕਰ ਰਹੇ ਸਨ, ਇਸੇ ਘਟਨਾ ਨੇ ਇਹ ਦੇ ਮਨ ਅੰਦਰ ਇੱਕ ਅਜਿਹੀ ਚੀਜ਼ ਬਣਾਉਣ ਦੀ ਸੋਚੀ, ਜਿਹੜੀ ਲੱਕੜ ਨੂੰ ਜੋੜਨ ਚ ਕੰਮ ਆਵੇ, ਉਸ ਵੇਲ਼ੇ ਤੱਕ ਭਾਰਤ ਚ ਅਜਿਹਾ ਕੋਈ ਪ੍ਰੋਡਕਟ ਮੌਜੂਦ ਨਹੀਂ ਸੀ।
ਅਪਣੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਲਵੰਤ ਨੇ ਆਪਣੇ ਹੋਰਨਾਂ ਨਿਵੇਸ਼ਕਾਂ ਨੂੰ ਨਾਲ ਜੋੜਨਾ ਸ਼ੁਰੂ ਕੀਤਾ, ਅਤੇ ਅਪਣਾ ਵਪਾਰ ਵਧਾਉਣ ਜਾਰੀ ਰੱਖਿਆ, ਬਲਵੰਤ ਨੇ ਜਰਮਨੀ ਦਾ ਦੌਰਾ ਕੀਤਾ,ਅਤੇ ਜਰਮਨ ਕੰਪਨੀ Fedico ਦੇ ਸ਼ੇਅਰ ਖਰੀਦਣੇ ਸ਼ੁਰੂ ਕੀਤੇ, ਬਹੁਤ ਸਾਰੇ ਇਨਵੈਸਟਰਾਂ ਨੇ ਬਲਵੰਤ ਤੇ ਭਰੋਸਾ ਕੀਤਾ ਅਤੇ ਹੌਲੀ ਹੌਲੀ ਉਸਨੇ ਕੰਪਨੀ ਦੀ 50% ਹਿੱਸੇਦਾਰੀ ਖ਼ਰੀਦ ਲਈ।
ਉਸਨੇ ਭਾਰਤ ਚ ਲਾਂਚ ਕੀਤੇ ਅਪਣੇ ਪ੍ਰੋਡਕਟ ਨੂੰ ਫੈਵੀਕੋਲ ਦਾ ਨਾਮ ਦਿੱਤਾ, Col - ਸ਼ਬਦ ਜਰਮਨ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੁੰਦਾ ਦੋ ਚੀਜਾ ਨੂੰ ਜੋੜਨ ਵਾਲਾ। ਇਸਦੀ ਸਫ਼ਲਤਾ ਤੋ ਬਾਅਦ ਪਾਰੇਖ ਡਾਈਕੈਮ, ਪਿਡੀਲਾਇਟ ਇੰਡਸਟਰੀਜ ਹੋ ਗਿਆ।
ਸਿਰਫ਼ ਫੈਵੀਕੋਲ ਬਣਾਉਣ ਤੋਂ ਸ਼ੁਰੂ ਹੋਈ ਇਹ ਕੰਪਨੀ ਅੱਜਕਲ੍ਹ ਸਟੇਸ਼ਨਰੀ, ਕਾਗਜ਼ ,ਕੱਪੜਾ, ਕਾਰਾਂ, ਬਿਜਲਈ ਉਪਕਰਣਾਂ, ਸੂਚਨਾਂ ਤਕਨੀਕ, ਚਮੜਾ ਉਦਯੋਗ,ਅਤੇ ਅਨੇਕਾਂ ਹੋਰ ਸੈਕਟਰਾਂ ਚ ਵਰਤੇ ਜਾਣ ਵਾਲੇ ਸੈਕੜੇ ਉਤਪਾਦ ਬਣਾ ਰਹਿ ਹੈ।
ਸੰਨ 2013 ਚ 88 ਸਾਲਾ ਦੀ ਉਮਰ ਚ ਅਕਾਲ ਚਲਾਣਾ ਕਰਨ ਵੇਲੇ ਬਲਵੰਤ ਪਾਰੇਖ 1.86 ਬਿਲੀਅਨ ਅਮਰੀਕੀ ਡਾਲਰ ਦੀ ਮਲਕੀਅਤ ਵਾਲਾ , ਏਸ਼ੀਆ ਦਾ 45ਵਾ ਸਭ ਤੋਂ ਅਮੀਰ ਵਿਅਕਤੀ ਸੀ। ਮੁੰਬਈ ਦੇ ਇੱਕ ਕਮਰੇ ਚੋ ਸ਼ੁਰੂ ਹੋਈ ਬਲਵੰਤ ਪਾਰੇਖ ਦੀ ਕੰਪਨੀ ਅੱਜਕਲ੍ਹ ਭਾਰਤ ਤੋ ਇਲਾਵਾ ਵਿਦੇਸ਼ਾਂ ਵਿਚ 14 ਹੋਰ ਕੰਪਨੀਆਂ ਦੀ ਸਹਿਯੋਗੀ ਹੈ, ਕੰਪਨੀ ਨੇ ਅਮਰੀਕਾ, ਦੁਬਈ, ਥਾਈਲੈਂਡ, ਮਿਸ਼ਰ ਅਤੇ ਬੰਗਲਾਦੇਸ਼ ਚ ਅਲੱਗ ਅਲੱਗ ਦਫ਼ਤਰ ਨੇ, ਇਸਤੋ ਇਲਾਵਾਂ ਸਿੰਗਾਪੁਰ ਚ ਕੰਪਨੀ ਦਾ ਇੱਕ ਵੱਡਾ ਰਿਸਰਚ ਸੈਂਟਰ ਵੀ ਹੈ।
ਭਾਰਤੀ ਮਾਰਕੀਟ ਚ ਕੰਪਨੀ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ , ਕਿ ਪਿੱਛਲੇ ਸਾਲ ਕਰੋਨਾ ਮਹਾਮਾਰੀ ਦੇ ਬਾਵਜੂਦ ਵੀ ਅਪਣੇ ਸਿਰਫ ਚਾਰ ਮੁੱਖ ਉਤਪਾਦਾਂ, ਫੈਵੀਕੋਲ, ਫੇਵਿਕਵਿਕ, M Seal, ਅਤੇ Dr Fixit ਦੇ ਸਹਾਰੇ ਹੀ ਕੰਪਨੀ ਨੇ ਸੱਤ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸੇਲ ਕੀਤੀ।
ਆਜ ਬੁਰਾ ਹੈ ਅਗਰ, ਕੱਲ ਅੱਛਾ ਭੀ ਆਏਗਾ ।
ਵਖ਼ਤ ਹੀ ਤੋ ਹੈ, ਰੁਕ ਥੋੜਾ ਨਾ ਜਾਏਗਾ ।