08/10/2024
ਦੁਨੀਆ ਭਰ ਦੇ ਵਿੱਚ ਵੱਖ ਵੱਖ ਫਿਰਕਿਆਂ ਦੇ ਵੱਖ-ਵੱਖ ਜਾਤਾਂ ਮਜਬਾਂ ਦੇ ਲੋਕ ਰਹਿੰਦੇ ਤੇ ਸਾਰਿਆਂ ਦੇ ਹੀ ਵੱਖ ਵੱਖ ਸ਼ੌਂਕ ਹਨ | ਦੁਨੀਆ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵੱਖ ਵੱਖ ਸਟੇਟਾਂ ਦੇ ਵੱਖ-ਵੱਖ ਸ਼ਹਿਰਾਂ ਦੇ ਵੱਖ ਵੱਖ ਪਿੰਡਾਂ ਦੇ ਵੱਖ-ਵੱਖ ਲੋਕਾਂ ਨੂੰ ਪਹਾੜਾ ਜੰਗਲਾਂ ਵਿੱਚ ਘੁੰਮਣ ਦੇ ਅਜੀਬ ਸ਼ੋਕ ਹਨ |
ਇੱਕ ਹੁੰਦੇ ਹਨ ਸੈਲਾਨੀ ਲੋਕ ਤੇ ਇੱਕ ਹੁੰਦੇ ਹਨ ਘੁਮੱਕੜ ਲੋਕ ਜਿਹੜੇ ਸੈਲਾਨੀ ਲੋਕ ਹੁੰਦੇ ਹਨ ਉਹ ਦੁਨੀਆਂ ਨੂੰ ਆਪਣਾ ਹਾਈਫਾਈ ਸਟੇਟਸ ਦਿਖਾਉਂਦੇ ਹਨ ਮਹਿੰਗੇ ਹੋਟਲਾਂ ਵਿੱਚ ਰੁਕਦੇ ਹਨ ਪਰ ਕਈ ਵਾਰੀ ਹੋਟਲਾਂ ਵਾਲਿਆ ਤੇ ਮੈਗੀ ਵਾਲਿਆਂ ਨਾਲ ਲੜ ਵੀ ਪੈਂਦੇ ਹਨ ਕੁਝ ਕੁ ਰੁਪਈਆ ਪਿੱਛੇ ਉਹਨਾਂ ਨਾਲ ਬਹਿਸ ਕਰਦੇ ਹਨ ਲੜਦੇ ਹਨ
ਉਹਨਾਂ ਦੇ ਰੇਟਾਂ ਨੂੰ ਪੰਜਾਬ ਹਿਮਾਚਲ ਦਿੱਲੀ ਜਾ ਹੋਰ ਸਟੇਟਾਂ ਦੇ ਰੇਟਾਂ ਨਾਲੋਂ ਕੰਪੈਰੀਜ਼ਨ ਕਰਦੇ ਹਨ | ਤੇ ਜਾਂ ਫਿਰ ਉਹ ਆਪਣਾ ਅਸਲ ਰੂਪ ਦਿਖਾਉਣ ਲਈ ਗੱਡੀਆਂ ਦੀਆਂ ਖਿੜਕੀਆਂ ਖੋਲ ਕੇ ਖੜੇ ਹੋ ਕੇ ਚੀਕਾਂ ਮਾਰ ਕੇ ਗੱਡੀ ਚਲਾਉਂਦੇ ਹਨ | ਇਸੇ ਕਰਕੇ ਬਦੋਬਦੀ ਕਈ ਵਾਰ ਛਿੱਤਰਾਂ ਦਾ ਇੰਤਜ਼ਾਮ ਵੀ ਕਰ ਲੈਂਦੇ ਹਨ |
ਦੂਜੇ ਹੁੰਦੇ ਹਨ ਘੁਮੱਕੜ ਲੋਕ ਉਹ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਸੱਭਿਆਚਾਰ ਉਹਨਾਂ ਦਾ ਖਾਣਾ ਪੀਣਾ ਅਤੇ ਉਹਨਾਂ ਦੇ ਰਹਿਣ ਦੀ ਜਗ੍ਹਾ ਬਾਰੇ ਰੁਚੀ ਰੱਖਦੇ ਹਨ ਉਹ ਉਹਨਾਂ ਦੇ ਸੱਭਿਆਚਾਰ ਦਾ ਉਹਨਾਂ ਦੇ ਇਤਿਹਾਸ ਦਾ ਵਰਕਾ ਵੀ ਫਰੋਲ ਲੈਂਦੇ ਉਹ ਪਹਾੜਾ ਵਿੱਚ ਉਗਦੀਆਂ ਫੁੱਲਾਂ ਦੀਆਂ ਕਿਸਮਾਂ ਜੜੀਆਂ ਬੂਟੀਆਂ ਫਸਲਾਂ ਬਨਸਪਤੀਆਂ ਤੇ ਉਹਨਾਂ ਦੀਆਂ ਗਾਵਾਂ ਬਕਰੀਆਂ ਅਤੇ ਹੋਰ ਸਾਧਨਾਂ ਬਾਰੇ ਵੀ ਜਾਣਨ ਦੀ ਰੁਚੀ ਰੱਖਦੇ ਹਨ
ਪਹਾੜਾਂ ਵਿੱਚ ਘੁੰਮਣ ਅਤੇ ਪਹਾੜਾ ਵਿੱਚ ਰਹਿਣ ਦੇ ਮੇਰੇ ਚਸਕੇ ਨੇ ਮੈਨੂੰ ਪੱਕੇ ਤੌਰ ਤੇ ਪਹਾੜਾਂ ਵਿੱਚ ਇੱਕ ਕਮਰਾ ਲੈਣ ਲਈ ਮਜਬੂਰ ਕਰ ਦਿੱਤਾ। ਕਿਉਂਕਿ ਅਸੀਂ ਹਾਂ ਘੁਮੱਕੜ ਲੋਕ ਅਸੀਂ ਘੱਟ ਖਰਚੇ ਵਿੱਚ ਘੁੰਮਣਾ ਪਸੰਦ ਕਰਦੇ ਹਾਂ | ਜਿਹੋ ਜਿਹੀ ਰੁੱਖੀ ਮਿੱਸੀ ਆਪਣੇ ਹੱਥਾਂ ਨਾਲ ਬਣਾ ਕੇ ਖਾਣੀ ਵੀ ਪਸੰਦ ਕਰਦੇ ਹਾਂ। ਘੁਮੱਕੜਾ ਦੇ ਚੰਗੇ ਵਿਹਾਰ ਨੂੰ ਦੇਖ ਕੇ ਕਈ ਵਾਰ ਪਹਾੜਾਂ ਦੇ ਲੋਕ ਵੀ ਘੁਮੱਕੜਾ ਨੂੰ ਆਪਣੇ ਘਰੇ ਭੋਜਨ ਲਈ ਇਨਵਾਈਟ ਕਰਦੇ ਹਨ
ਇਸੇ ਚਸਕੇ ਅਧੀਨ ਪਹਾੜਾ ਵਿੱਚ ਘੁੰਮਦੇ ਘੁੰਮਦੇ ਇੱਕ ਜਗ੍ਹਾ ਤੇ ਮੈਨੂੰ ਕਮਰਾ ਮਿਲ ਜਾਂਦਾ ਹੈ | ਜਿੱਥੇ ਮੈਨੂੰ ਕਿਰਾਏ ਤੇ ਘਰ ਮਿਲਦਾ ਹੈ ਇਹ ਹੈ ਘਾਟ ਪਿੰਡ ਮੇਰੇ ਮਾਲਕ ਮਕਾਨ ਦਾ ਨਾਮ ਬਾਲਕ ਰਾਮ ਹੈ | ਜੋ ਪੀਡਬਲੀਉਡੀ ਦੇ ਵਿੱਚੋਂ ਰਿਟਾਇਰ ਹੈ ਉਹ ਆਪਣੇ ਪੁੱਤਰ ਤੇ ਨੂੰਹ ਦੇ ਨਾਲ ਇੱਥੇ ਰਹਿੰਦੇ ਹਨ ਤੇ ਇੱਕ ਉਹਨਾਂ ਦਾ ਪਿਆਰਾ ਜਿਹਾ ਪੋਤਰਾ ਹੈ
ਨੇੜੇ ਹੀ ਪਟਿਆਲੇ ਤੋਂ ਸਰਬਜੀਤ ਸਿੰਘ ਓਖਲਾ ਜੋ ਕਿ ਪੁਲਿਸ ਤੋਂ ਰਿਟਾਇਰ ਹੋ ਕੇ ਪਹਾੜਾਂ ਵਿੱਚ ਘੁੰਮਦੇ ਹਨ ਤੇ ਕਿਤਾਬਾਂ ਲਿਖਦੇ ਹਨ ਉਹ ਰਹਿੰਦੇ ਹਨ | ਉਹਨਾਂ ਦੇ ਇੱਕ ਅੱਗੋਂ ਜਾਣਕਾਰ ਹਨ ਸਰਦਾਰ ਕੋਮਲ ਸਿੰਘ ਜੀ ਜੋ ਕਿ ਸਿੱਖਿਆ ਮਹਿਕਮੇ ਤੋਂ ਰਿਟਾਇਰ ਹਨ ਸਿੱਖਿਆ ਮਹਿਕਮੇ ਦੇ ਇੱਕ ਰਸਾਲੇ ਦੇ ਸੰਪਾਦਕ ਵੀ ਰਹੇ ਹਨ ਉਹ ਸਰਬਜੀਤ ਸਿੰਘ ਜੀ ਨੂੰ ਮੇਰੇ ਵਾਸਤੇ ਕਮਰਾ ਲੱਭਣ ਲਈ ਕਹਿੰਦੇ ਹਨ ਤੇ ਉਹ ਮੈਨੂੰ ਬਾਲਕ ਰਾਮ ਜੀ ਦੇ ਘਰ ਦਾ ਕਮਰਾ ਦਿਖਾਉਂਦੇ ਹਨ
ਇਹ ਕਮਰਾ ਇੱਕ ਰੈਪ ਜਿਹਾ ਚੜ ਕੇ ਪਹਾੜ ਦੇ ਉੱਤੇ ਹੈ ਜੋ ਕਿ ਸੜਕ ਦੇ ਕਿਨਾਰੇ ਸਥਿਤ ਹੈ | ਕਮਰੇ ਦੇ ਬਾਹਰ ਖਲੋ ਕੇ ਬਿਲਕੁਲ ਸਾਹਮਣੇ ਉੱਚੇ ਉੱਚੇ ਪਹਾੜਾਂ ਦਾ ਸੁੰਦਰ ਦ੍ਰਿਸ਼ ਨਜ਼ਰ ਆਉਂਦਾ ਹੈ ਜੋ ਕਿ ਮਨ ਨੂੰ ਮੰਤਰ ਮੁਗਧ ਕਰਦਾ ਹੈ ਇੱਕ ਪਾਸੇ ਡਿਗਸ਼ਈ ਦੇ ਪਹਾੜ ਨਜ਼ਰ ਆਉਂਦੇ ਹਨ ਇੱਕ ਪਾਸੇ ਚੰਡੀਗੜ੍ਹ ਸ਼ਿਮਲਾ ਹਾਈਵੇ ਨਜ਼ਰ ਆਉਂਦਾ ਹੈ ਇੱਕ ਪਾਸੇ ਸੋਲਨ ਕੰਡਾ ਘਾਟ ਵਲ ਦੇ ਪਹਾੜ ਨਜ਼ਰ ਆਉਂਦੇ ਹਨ ਕਮਰੇ ਦੇ ਪਿਛਲੇ ਪਾਸੇ ਨਾ ਹਨ ਰੋਡ ਦੇ ਪਹਾੜ ਉੱਚੇ ਨਜ਼ਰ ਆਉਂਦੇ ਹਨ
ਮੇਰੇ ਕਮਰੇ ਦੇ ਬਿਲਕੁਲ ਨੇੜੇ 5 ਮੀਟਰ ਦੂਰ ਤੋਂ ਇੱਕ ਟਰੈਕ ਸ਼ੁਰੂ ਹੁੰਦਾ ਹੈ ਜਿਸ ਨੂੰ ਬੋਲੀ ਟਰੈਕ ਕਹਿੰਦੇ ਹਨ ਇਹ ਘਾਟ ਪਿੰਡ ਨੂੰ ਬੋਲੀ ਪਿੰਡ ਦੇ ਨਾਲ ਜੋੜਦਾ ਹੈ ਬੋਲੀ ਪਿੰਡ ਕੁਮਾਰ ਹੱਟੀ ਤੋਂ ਨਾਹਨ , ਪਾਉਂਟਾ ਸਾਹਿਬ ਜਾਣ ਵਾਲੇ ਰੋਡ ਦੇ ਉੱਤੇ ਸਥਿਤ ਹੈ ਅਗਰ ਮੇਰੇ ਕਮਰੇ ਤੋਂ ਨਾਹਨ ਰੋਡ ਤੇ ਬੋਲੀ ਪਿੰਡ ਪਹੁੰਚਣਾ ਹੋਵੇ ਤਾਂ ਗੱਡੀਆਂ ਰਾਹੀਂ ਇਹ ਸਫਰ 15 ਤੋਂ 20 ਕਿਲੋਮੀਟਰ ਦੇ ਵਿੱਚ ਤੈਅ ਹੁੰਦਾ ਹੈ
ਤੇ ਮੇਰੇ ਕਮਰੇ ਕੋਲੋਂ ਪੈਦਲ ਟਰੈਕ ਰਾਹੀਂ ਇਹ ਸਫਰ ਸਿਰਫ ਢਾਈ ਕਿਲੋਮੀਟਰ ਵਿੱਚ ਮੁੱਕ ਜਾਂਦਾ ਹੈ। ਲੋਕਲ ਪਿੰਡਾਂ ਦੇ ਲੋਕ ਇਸੇ ਟਰੈਕ ਦੀ ਵਰਤੋਂ ਕਰਕੇ ਉੱਪਰ ਪਹੁੰਚਦੇ ਹਨ ਤੇ ਬੋਲੀ ਪਿੰਡ ਦੇ ਬੱਸ ਅੱਡੇ ਤੋਂ ਬੱਸਾਂ ਫੜ ਕੇ ਆਪਣੀ ਅਗਲੇਰੀ ਮੰਜ਼ਿਲ ਵੱਲ ਜਾਂਦੇ ਹਨ ਇਹ ਢਾਈ ਕਿਲੋਮੀਟਰ ਦਾ ਟਰੈਕ ਖੂਬਸੂਰਤ ਹਰੇ ਭਰੇ ਜੰਗਲ ਦੇ ਵਿੱਚੋਂ ਹੈ ਜਿੱਥੋਂ ਗੁਜਰਦਿਆ ਤੁਹਾਨੂੰ ਮੋਰਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇਣਗੀਆਂ
ਮੈਂ ਲੁਧਿਆਣੇ ਤੋਂ ਰਾਜਪੁਰਾ ਜ਼ੀਰਕਪੁਰ ਹੁੰਦੇ ਹੋਏ ਪਿੰਜੋਰ ਪਹੁੰਚ ਕੇ ਚੰਡੀਗੜ੍ਹ ਸ਼ਿਮਲਾ ਹਾਈਵੇ ਤੋਂ ਚੱਕੀ ਮੋੜ ਧਰਮਪੁਰ ਹੁੰਦੇ ਹੋਏ ਕੁਮਾਰ ਹੱਟੀ ਪਹੁੰਚਦਾ ਹਾਂ ਕੁਮਾਰ ਹੱਟੀ ਤੋਂ ਸੱਜੇ ਹੱਥ ਨਾਹਨ ਰੋਡ ਤੇ ਮੁੜ ਜਾਂਦਾ ਹਾਂ 2 ਕਿਲੋਮੀਟਰ ਅੱਗੇ ਜਾ ਕੇ ਜੀਰੋ ਪੁਆਇੰਟ ਤੋਂ ਖੱਬੇ ਹੱਥ ਨੀਚੇ ਉਤਰ ਕੇ ਸੁਲਤਾਨਪੁਰ ਕਠਾਰ ਹੁੰਦੇ ਹੋਏ ਘਾਟ ਪਿੰਡ ਤੱਕ ਪਹੁੰਚਦਾ ਹਾਂ
ਜੀਰੋ ਪੁਆਇੰਟ ਤੋਂ ਇਹ ਰਸਤਾ ਬਹੁਤ ਖੂਬਸੂਰਤ ਹਰਿਆ ਭਰਿਆ ਹੈ | ਕੁਝ ਥਾਵਾਂ ਤੋਂ ਸੋਹਣੇ ਵਿਊ ਦਿਖਦੇ ਹਨ ਅਗਰ ਰਾਤ ਨੂੰ ਇਸ ਰਸਤੇ ਤੋਂ ਜਾਓਗੇ ਖਰਗੋਸ਼ ਤੇ ਕੱਕੜ ( ਹਿਰਨ ਵਰਗਾ ਛੋਟਾ ਜਾਨਵਰ ) ਵੀ ਨਜ਼ਰ ਆਉਂਦੇ ਹਨ ਕਿਸਮਤ ਮਾੜੀ ਹੋਵੇ ਤਾਂ ਤੇਦੂਏ ਵੀ ਨਜ਼ਰ ਆ ਜਾਂਦੇ ਹਨ ਇਸ ਤੋਂ ਇਲਾਵਾ ਤੁਹਾਨੂੰ ਇਧਰ ਦੇ ਜੰਗਲਾਂ ਵਿੱਚ ਬਹੁਤ ਸੁੰਦਰ ਵੱਖ ਵੱਖ ਕਿਸਮਾਂ ਦੇ ਕੀੜੇ ਮਕੋੜੇ ਵੀ ਨਜ਼ਰ ਆਉਣਗੇ
ਇੱਥੇ ਬਹੁਤ ਸਾਰੇ ਪਿੰਡਾਂ ਦਾ 20 - 25 ਕਿਲੋਮੀਟਰ ਦਾ ਇਲਾਕਾ ਮਹਾਰਾਜਾ ਪਟਿਆਲਾ ਦੇ ਸੋਹਰਿਆ ਦਾ ਹੈ ਜਿਸ ਦੀ ਮੌਜੂਦਾ ਮਾਲਕ ਅਮਰਜੀਤ ਕੌਰ ਹੈ ਕਿਉਂਕਿ ਕਿਸੇ ਵੇਲੇ ਇਹ ਇਲਾਕਾ ਪਟਿਆਲਾ ਰਿਆਸਤ ਦੇ ਵਿੱਚ ਆਉਂਦਾ ਸੀ ਥੋੜਾ ਡਾਊਨ ਇਲਾਕਾ ਹੋਣ ਕਰਕੇ ਗਰਮੀਆਂ ਵਿੱਚ ਪੱਖੇ ਦੀ ਲੋੜ ਪੈ ਜਾਂਦੀ ਹੈ ਪਰ ਸਤੰਬਰ ਤੋਂ ਇਹ ਇਲਾਕਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ
ਇਥੋਂ ਸ਼ਿਮਲਾ 60 ਕਿਲੋਮੀਟਰ ਪਾਉਂਟਾ ਸਾਹਿਬ 120 ਕਿਲੋਮੀਟਰ ਹਰੀਪੁਰ ਵਾਲਿਆਂ ਦਾ ਧਾਰਮਿਕ ਅਸਥਾਨ ਜੋਹੜ ਜੀ 15 ਕਿਲੋਮੀਟਰ ਸੋਲਨ ਸਹਿਰ 20 ਕਿਲੋਮੀਟਰ ਕੁਮਾਰ ਹੱਟੀ 12 ਕਿਲੋਮੀਟਰ ਗਿਰੀ ਪੁੱਲ 42 ਕਿਲੋਮੀਟਰ ਸ਼ਿਮਲਾ 81 ਥੀਓਗ 110 ਕਿਲੋਮੀਟਰ ਚਾਇਲ 70 ਕਿਲੋਮੀਟਰ ਚੋਪਾਲ 132 ਕਿਲੋਮੀਟਰ ਤੇ ਬਾਘੀ 138 ਕਿਲੋਮੀਟਰ ਹੈ ਇਸ ਪਾਸੇ ਦੇ ਇਹ ਸਾਰੇ ਰਸਤੇ ਬਹੁਤ ਰੋਮਾਂਚਿਤ ਅਤੇ ਦਿਲ ਨੂੰ ਛੂਹਣ ਵਾਲੇ ਹਨ ਇਹਨਾਂ ਰਸਤਿਆਂ ਚੋਂ ਤੁਹਾਨੂੰ ਵਧੀਆ ਵਧੀਆ ਝਰਨੇ ਵੀ ਨਜ਼ਰ ਆਉਣਗੇ ਅਤੇ ਨਦੀਆਂ ਵੀ ਨਜ਼ਰ ਆਉਣਗੀਆਂ
ਇੱਥੇ ਦੀ ਮੁੱਖ ਫਸਲ ਟਮਾਟਰ ਅਤੇ ਸ਼ਿਮਲਾ ਮਿਰਚ ਹੈ ਇਸ ਤੋਂ ਇਲਾਵਾ ਇੱਥੋਂ ਹਰੀ ਮਿਰਚ ਵੱਡੀ ਲੰਬੀ ਅਚਾਰੀ ਮਿਰਚ ਖੀਰਾ ਪੇਠਾ ਕੱਦੂ ਬੈਂਗਨ ਅਰਬੀ ਲਸਣ ਮੱਕੀ ਦੀ ਖੇਤੀ ਵੀ ਕਰਦੇ ਹਨ ਇਹ ਲੋਕ ਹਰੀਪੁਰ ਵਾਲਿਆਂ ਨੂੰ ਮੰਨਣ ਕਰਕੇ ਆਪਣੇ ਆਪ ਨੂੰ ਸਿੱਖ ਕਹਿੰਦੇ ਹਨ ਅਤੇ ਆਪਣੇ ਨਾਮ ਦੇ ਨਾਲ ਸਿੰਘ ਲਗਾਉਂਦੇ ਹਨ
ਘਾਟ ਪਿੰਡ ਤੋਂ ਅਗਲਾ ਪਿੰਡ ਕਿਆਰਠੂ ਹੈ ਪੂਰੇ ਪਿੰਡ ਚ ਇੱਕ ਹੀ ਘਰ ਹੈ ਤੇ ਇਹ ਪਾਕਿਸਤਾਨ ਤੋਂ ਆ ਕੇ ਵਸੇ ਹੋਏ ਬ੍ਰਾਹਮਣ ਸਿੱਖ ਹਨ ਜਿਨਾਂ ਦਾ ਗੋਤ ਮਹਿਰੋਤਰਾ ਹੈ ਪੂਰੇ ਪਿੰਡ ਦੀ ਜਮੀਨ ਇਹਨਾਂ ਦੀ ਆਪਣੀ ਹੈ ਇਹਨਾਂ ਦੇ ਬਾਕੀ ਫੈਮਲੀ ਮੈਂਬਰ ਆਪਣੇ ਹਿੱਸੇ ਦੇ ਪਹਾੜ ਟਿੰਬਰ ਟਰੇਲ ਵਾਲਿਆਂ ਨੂੰ ਵੇਚ ਕੇ ਜਾ ਚੁੱਕੇ ਹਨ ਤੇ ਇਹ ਪਰਿਵਾਰ ਆਪਣੀ ਜਮੀਨ ਨੂੰ ਠੇਕੇ ਤੇ ਦਿੰਦਾ ਹੈ
ਇਹ ਇਲਾਕਾ ਬਹੁਤ ਹੀ ਹਰਿਆ ਭਰਿਆ ਤੇ ਖੂਬਸੂਰਤ ਅਤੇ ਚੀਲ ਦੇ ਦਰਖਤਾਂ ਨਾਲ ਭਰਪੂਰ ਹੈ। ਮੈਂ ਇੱਥੇ ਕਮਰਾ ਲੈ ਕੇ ਬਹੁਤ ਖੁਸ਼ ਹਾਂ ਜਦੋਂ ਵੀ ਮੇਰੇ ਕੋਲ ਕੰਮ ਕਾਰ ਚੋਂ ਟਾਈਮ ਨਿਕਲਦਾ ਹੈ ਮੈਂ ਇੱਥੇ ਜਾ ਕੇ ਰਹਿੰਦਾ ਹਾਂ ਮੇਰੀ ਲੋਕਲ ਪਿੰਡਾਂ ਦੇ ਬਹੁਤ ਵਸਨੀਕਾਂ ਨਾਲ ਬਹੁਤ ਜਾਣ ਪਹਿਚਾਣ ਹੋ ਚੁੱਕੀ ਹੈ।
ਮੈਂ ਜਦੋਂ ਵੀ ਲੰਘਦਾ ਹਾਂ ਤਾਂ ਉਹ ਸਾਰੇ ਲੋਕ ਮੈਨੂੰ ਖੁਸ਼ ਹੋ ਕੇ ਬੁਲਾਉਂਦੇ ਬਹੁਤ ਲੋਕ ਤਾ ਲੰਘਦੇ ਨੂੰ ਆਪਣੇ ਘਰਾਂ ਦੇ ਵਿੱਚੋਂ ਸਬਜ਼ੀਆਂ ਤੋੜ ਕੇ ਵੀ ਦਿੰਦੇ ਹਨ। ਇਹ ਲੋਕ ਇੱਜਤ ਦੇ ਬਦਲੇ ਇੱਜਤ ਦਿੰਦੇ ਹਨ ਅਤੇ ਚੰਗੇ ਸੁਭਾਅ ਦੇ ਹਨ ਪੰਜਾਬ ਦੇ ਕੁਝ ਫੇਸਬੁੱਕੀਏ ਵਿਦਵਾਨ ਮੈਨੂੰ ਇਸ ਕਰਕੇ ਮੰਦਾ ਬੋਲਦੇ ਹਰ ਕਿ ਮੈਂ ਇਹਨਾਂ ਪਹਾੜਾਂ ਵਿੱਚ ਰਹਿ ਕੇ ਇਹਨਾਂ ਲੋਕਾਂ ਦੇ ਚੰਗੇ ਸੁਭਾਅ ਦੀ ਤਰੀਫ ਕਰ ਦਿੰਦਾ ਹਾਂ
ਮੈਂ ਘੁਮੱਕੜ ਆ ਇਸ ਲਈ ਕਿਸੇ ਦੇ ਪਰਵਾਹ ਨਹੀਂ ਕਰਦਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਜੋ ਮੈਂ ਇਸ ਇਲਾਕੇ ਦੇ ਵਿੱਚ ਕਮਰਾ ਲਿਆ ਹੈ ਇੱਥੇ ਮੇਰੇ ਕੋਲ ਕਮਰਾ ਰਸੋਈ ਬਾਥਰੂਮ ਅਤੇ ਟੋਇਲਟ ਦਾ ਸੈਟ ਹੈ ਮੇਰੇ ਨਾਲ ਵਾਲੇ ਕਮਰੇ ਵਿੱਚ ਇੱਕ ਨੇਪਾਲੀ ਰਹਿੰਦਾ ਜੋ ਕਿ ਮੇਰੇ ਇਥੇ ਆਉਣ ਤੇ ਬਹੁਤ ਖੁਸ਼ ਹੁੰਦਾ ਹੈ ਕਦੇ ਤਵੀਤ ਖਰਾਬ ਹੋਵੇ ਤਾਂ ਮੇਰੇ ਲਈ ਰੋਟੀ ਬਣਾ ਕੇ ਵੀ ਲੈ ਆਉਂਦਾ ਹਾਂ। ਤੇ ਆਪਣੀਆਂ ਜੜੀਆਂ ਬੂਟੀਆਂ ਨਾਲ ਮੇਰਾ ਇਲਾਜ ਵੀ ਕਰ ਦਿੰਦਾ ਹੈ। ਇਹ ਸੀ ਮੇਰੇ ਹਿਮਾਚਲ ਦੇ ਵਿੱਚ ਇੱਕ ਸੋਹਣੇ ਜਿਹੇ ਪਿੰਡ ਦੀ ਦਾਸਤਾਨ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮੇਰੇ ਫੇਸਬੁੱਕ ਇੰਸਟਾਗ੍ਰਾਮ ਤੇ ਯੂਟਿਊਬ ਚੈਨਲ BABA JI BURGER WALE ਨੂੰ ਲਾਇਕ ਫੋਲੋ ਸਬਸਕ੍ਰਾਈਬ ਕਰਦਿਓ ਧੰਨਵਾਦ
ਪਾਗਲ ਯਾਤਰੀ
ਬਾਬਾ ਜੀ ਬਰਗਰ ਵਾਲੇ