Jatt Hood Records

  • Home
  • Jatt Hood Records

Jatt Hood Records Record Label

06/11/2024

ਉਦਰ “ਮਰੀਕੇ ਆਲਾ ਝੋਟਾ” ਟਰੰਪ ਦੁਬਾਰਾ ਆ ਗਿਆ ਜੇ
🤣🤣🤣

05/11/2024

ਗੱਲ਼ ਚੁੱਭਣੀਂ ਆ ਕਈਆਂ ਨੂੰ ਪਰ ਸੱਚ ਆ ਤੇ ਸਾਥੋਂ ਕਹਿ ਹੋ ਜਾਂਦੀ ਆ….
ਗੱਲ਼ਾਂ ਸਾਡੇ “ਆਗੂ ਤੇ ਸਾਡੇ ਕੌਮੀ ਕਮਾਂਡਰ” ਦੁਨੀਆਂ ਜਿੱਤਣ ਦੀਆਂ ਕਰਦੇ ਆ…ਜਿੱਦਾਂ ਦੀ ਕਾਵਾਂਰੌਲ਼ੀ ਇਹਨਾਂ ਦੀ ਹਰੇਕ ਬੰਦੇ ਤੇ ਹਰੇਕ ਮਸਲ਼ੇ ਚ’ ਆ, ਜਿੱਤ ਇਹਨਾਂ ਤੋਂ “ਖੋ-ਖੋ” ਦਾ ਮੈਚ ਨਹੀਂ ਹੋਣਾ🙄🤦🏽‍♂️

05/11/2024

ਕਈ ਵੀਰ ਕਹਿੰਦੇ “ਬਾਈ ਪੋਸਟਾਂ ਘੱਟ ਕਿਉਂ ਪਾਉਣਾ?”
ਸੱਚ ਦੱਸਾਂ ਵੀਰੋ ਤੇ ਮਨ ਜਿਆ ਅੱਕ ਗਿਆ ਆਪਣਿਆਂ ਨੂੰ ਆਪਣਿਆਂ ਨਾਲ ਲੜਦਿਆਂ ਦੇਖ…ਲੜਾਈ ਹੈ ਵੀ ਕਿਸੇ ਸਿਧਾਂਤ ਦੀ ਨਹੀਂ…ਬਸ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਦੌੜ..ਬੇਲੋੜੇ ਬਿਆਨ।😒

03/11/2024

ਸਿਆਸਤ ਕਰੋ…ਜੰਮ ਜੰਮ ਕੇ ਕਰੋ।

ਪਰ ਧਰਮ ਦਾ ਘਾਣ ਕਰ ਕੇ ਸਿਆਸਤ ਨਾ ਕਰੋ…ਧਰਮ ਦੀ ਆੜ ਚ’ ਸਿਆਸਤ ਨਾ ਕਰੋ…ਧਰਮ ਨੂੰ ਵਰਤ ਕੇ ਸਿਆਸਤ ਨਾ ਕਰੋ…ਧਰਮ ਦੇ ਸਿਧਾਤਾਂ ਨੂੰ ਛਿੱਕੇ ਤੇ ਟੰਗ ਕੇ ਸਿਆਸਤ ਨਾ ਕਰੋ।🙏🏼

03/11/2024

ਇੱਕ “ਨੀਤੀ” ਬਾਰੇ ਪਹਿਲ਼ਾਂ ਸੁਣਦੇ ਹੰਦੇ ਸੀ….ਹੁਣ ਅੱਖੀਂ ਵੇਖ ਰਹੇ ਆਂ…

“ਪਾੜੋ ਤੇ ਰਾਜ ਕਰੋ”
ਮੇਹਰ ਕਰੀਂ ਮਾਲ਼ਕਾ ਇਸ ਕੌਮ ਤੇ…ਇਹ ਦਿਨੋਂ ਦਿਨ ਨਿਗਾਰ ਵੱਲ਼ ਤੁਰ ਪਈ ਹੈ।😔

03/11/2024

ਜਦੋਂ ਤੱਕ ਸਾਡੀ ਕੌਮ ਦੀ ਆਪਸੀ ਫੁੱਟ ਨਹੀਂ ਖ਼ਤਮ ਹੁੰਦੀ, ਉਦੋਂ ਤੱਕ ਇਹਨੂੰ ਵੰਗਾਰਨ ਵਾਲੇ ਨਿੱਤ ਜੰਮਦੇ ਰਹਿਣਗੇ।
ਉਹ ਫੁੱਟ ਫਿਰ ਚਾਹੇ ਆਪਣੇ ਆਪ ਨੂੰ ਵੱਡਾ ਦਿਖਾਉਣ ਖ਼ਾਤਿਰ ਹੋਵੇ, ਪ੍ਰਧਾਨਗੀਆਂ ਦੀ ਦੌੜ ਦੀ ਹੋਵੇ, ਕਿਸੇ ਦੇ ਕਿਰਦਾਰ ਨੂੰ ਨੀਵਾਂ ਦਿਖਾ ਵਾਹ ਵਾਹ ਖੱਟਣ ਦੀ ਹੋਵੇ।

01/11/2024

ਅੱਜ ਦੇ ਸਮੇਂ ਚ’ ਮਸ਼ਹੂਰ ਹੋਣ ਦਾ ਤੇ ਸਕਿਉਰਟੀ ਲੈਣ ਦਾ ਸਭ ਤੋਂ ਸੌਖਾ ਤਰੀਕਾ….

ਸਿੱਖਾਂ ਖਿਲ਼ਾਫ਼, ਸਿੱਖ ਪੰਥ ਖਿਲ਼ਾਫ਼ ਤੇ ਸਿੱਖ ਇਸ਼ਟਾਂ ਖਿਲ਼ਾਫ਼ ਭੌਂਕੋ…. ਸਭ ਮਿਲੇਗਾ😊

01/11/2024

ਭੈਣਨੀਂ ਹੱਦ ਈ ਹੋਈ ਪਈ ਆ …ਇੱਕ ਸਾਧਵੀ ਆਖੀ ਜਾਂਦੀ ਕਿ Diljit Dosanjh ਨੂੰ ਫ਼ੇਮ ਚਾਹੀਦਾ … ਇਸ ਲਈ “ਪੰਜਾਬੀ ਪੰਜਾਬੀ” ਕਰਦਾ ਸਟੇਜ਼ ਤੇ🤣
ਹੁਣ ਜੇ ਕਿਤੇ ਸਾਥੋਂ ਪੇਂਡੂ ਮੱਤ ਚ’ ਆਪਣੇ ਹਾਵ ਭਾਵ ਬੋਲੇ ਗਏ…ਕਿਤੇ ਪਿੰਡਾਂ ਆਲੀ ਭਾਸ਼ਾ ਚ’ ਖੰਡ ਪਾ ਹੋ ਗਈ..
ਫਿਰ ਇਹਨਾਂ ਨੂੰ “ਪੌਟੀਆ💩” ਲੱਗ ਜਾਣੀਆਂ🤭

31/10/2024

“ਤਾਸ਼ ਚੋਂ ਇੱਕੋ ਅੱਧਾ ਪੱਤਾ ਘਟਣ ਨਾਲ …
ਜੁਆਰੀ ਜ਼ੌਕਰ ਦਾ ਸਹਾਰਾ ਲੈ ਲੈਂਦੇ ਆ।”

ਇਹ ਤੇ ਫਿਰ ਸਿਆਸਤ ਆ…ਚੰਗੇ ਭਲੇ ਨੂੰ ਜ਼ੌਕਰ ਤੇ ਜ਼ੋਕਰ ਨੂੰ ਯੱਕਾ ਗਰਦਾਨ ਦਿੰਦੀ ਆ। 😊😊😊

31/10/2024

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸਮੂਹ ਗੁਰ ਸੰਗਤ ਨੂੰ ਕੋਟਿਨ ਕੋਟਿ ਵਧਾਈਆਂ 🙏🏼

ਵਾਹਿਗੁਰੂ ਆਪ ਸਭ ਨੂੰ ਚੜ੍ਹਦੀਕਲ਼ਾ ਚ’ ਰੱਖਣ
🙏🏼🙏🏼🙏🏼🙏🏼

28/10/2024

ਬਜ਼ੁਰਗ ਕਹਿੰਦੇ ਹੁੰਦੇ ਸੀ …

“ਸਿੱਕੇ” ਹਮੇਸ਼ਾਂ ਰੌਲ਼ਾ ਪਾਉਂਦੇ ਆ
“ਨੋਟ” ਕਦੇ ਆਵਾਜ਼ ਨਹੀਂ ਕਰਦੇ।

26/10/2024

ਪੰਜਾਬ ਦੀ ਕਿਸਾਨੀ ਦੀ ਤਰਸਯੋਗ ਹਾਲਤ

ਪੰਜਾਬ ਭਾਰਤ ਦਾ ਮੱਧ ਵਰਗ ਦਾ ਰਾਜ ਹੈ, ਜਿਸਦੀ ਅਰਥਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ। ਖੇਤੀਬਾੜੀ ਨੂੰ ਅਕਸਰ ਪੰਜਾਬ ਦੀ ਰੂਹ ਕਿਹਾ ਜਾਂਦਾ ਹੈ, ਪਰ ਹੁਣ ਇਸ ਖੇਤਰ ਦੇ ਕਿਸਾਨ ਤਰਸਯੋਗ ਹਾਲਾਤਾਂ ਵਿੱਚ ਜੀ ਰਹੇ ਹਨ। ਵਧਦੇ ਕਰਜ਼ੇ, ਘੱਟ ਪੈਦਾਵਾਰ ਦੇ ਮੁੱਲ, ਮੌਸਮ ਦੇ ਅਸਰ, ਅਤੇ ਸਰਕਾਰੀ ਨੀਤੀਆਂ ਦੀ ਅਣਗਹਿਲੀ ਕਾਰਨ ਅੱਜ ਪੰਜਾਬ ਦਾ ਕਿਸਾਨ ਤਰਸਯੋਗ ਹਾਲਾਤ ਵਿੱਚ ਹੈ।
ਕੁਝ ਮੁੱਖ ਕਾਰਣ ਤੇ ਚਿੰਤਾਵਾਂ:

1. ਕਰਜ਼ੇ ਅਤੇ ਆਤਮਹੱਤਿਆਵਾਂ ਦੀ ਸਮੱਸਿਆ

ਪੰਜਾਬ ਦੇ ਬਹੁਤ ਸਾਰੇ ਕਿਸਾਨ ਭਾਰੀ ਕਰਜ਼ੇ ਦੇ ਬੋਝ ਹੇਠਾਂ ਦੱਬੇ ਹਨ। ਬੈਂਕਾਂ ਅਤੇ ਆਰਥਿਕ ਸਥਾਨਿਕ ਸੰਸਥਾਵਾਂ ਤੋਂ ਲਿਆ ਕਰਜ਼ਾ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਤੇ ਮੌਤ ਦਾ ਕਾਰਣ ਬਣ ਜਾਂਦਾ ਹੈ। ਵੱਧਦੀ ਮਹਿੰਗਾਈ ਅਤੇ ਫਸਲਾਂ ਦੇ ਘੱਟ ਮੁੱਲ਼ ਕਰਕੇ ਉਹਨਾਂ ਨੂੰ ਆਮਦਨੀ ਬਹੁਤ ਹੀ ਘੱਟ ਰਹਿੰਦੀ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਮੁਸੀਬਤ ਵੱਸ ਅਕਸਰ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਪਰ ਕੁਝ ਹੱਦ ਤੱਕ ਫਿਰ ਵੀ ਬਚਾ ਸਕਦੀਆਂ ਨੇ ਸਰਕਾਰਾਂ ਕਿਸਾਨੀ ਤੇ ਕਿਸਾਨ ਨੂੰਃ

ੳ) ਕਰਜ਼ ਮਾਫ਼ੀ ਸਕੀਮ: ਸਰਕਾਰ ਨੂੰ ਕਰਜ਼ ਮਾਫ਼ੀ ਲਈ ਸਥਾਈ ਅਤੇ ਸਮਰੱਥ ਪ੍ਰਬੰਧ ਕਰਨੇ ਚਾਹੀਦੇ ਹਨ, ਜਿਸ ਨਾਲ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਮੁਕਤੀ ਮਿਲ ਸਕੇ। ਪਰ ਸਿਰਫ਼ ਉਹ ਕਰਜ਼ਾ ਜੋ ਕਿਸੇ ਚੰਗੇ ਕਾਰਣ ਕਰਕੇ ਲਿਆ ਹੋਵੇ (ਵੱਡੀਆਂ ਗੱਡੀਆਂ ਤੇ ਵੱਡੀਆਂ ਕੋਠੀਆਂ ਕਰਕੇ ਨਹੀਂ)

ਅ) ਫ਼ਸਲ਼ ਦਾ ਬੀਮਾ : ਕਿਸਾਨਾਂ ਨੂੰ ਮੌਸਮ ਜਾਂ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਫ਼ਸਲ਼ ਬੀਮਾ ਜਾਂ ਕੋਈ ਅਜਿਹੀ ਨੀਤੀ ਲਾਗੂ ਕੀਤੀ ਜਾਵੇ, ਜੋ ਮੌਸਮ ਦੀਆਂ ਤਬਾਹੀਆਂ ਤੋਂ ਕਿਸਾਨ ਤੇ ਫ਼ਸਲ਼ ਨੂੰ ਕਿਸੇ ਹੱਦ ਤੱਕ ਬਚਾ ਸਕੇ।

ੲ) ਕਣਕ ਝੋਨੇ ਤੋਂ ਬਿਨਾਂ ਫ਼ਸਲ਼ਾਂ ਵੱਲ਼ ਧਿਆਨ : ਵੱਖ ਵੱਖ ਫਸਲਾਂ ਦੀ ਪੈਦਾਵਾਰ ਉਤਪਾਦਨ ਲਈ ਕਿਸਾਨਾਂ ਨੂੰ ਸਹਾਇਕ ਫੰਡ ਪ੍ਰਦਾਨ ਕਰਕੇ ਉੱਚ ਮੁੱਲ ਵਾਲੀਆਂ ਫਸਲਾਂ ਤੇ ਜੋਰ ਦਿੱਤਾ ਜਾਵੇ। ਜਿਸ ਨਾਲ ਕਿਸਾਨ , ਧਰਤੀ ਤੇ ਪਾਣੀ ਨੂੰ ਇੱਕੋ ਸਮੇਂ ਬਚਾਇਆ ਜਾ ਸਕੇ।

2. ਫਸਲ਼ਾਂ ਦੇ ਘੱਟ ਮੁੱਲ ਅਤੇ ਐਮ.ਐਸ.ਪੀ. ਦੀ ਕਮੀ

ਕਿਸਾਨਾਂ ਨੂੰ ਫਸਲਾਂ ਲਈ ਸਹੀ ਮੁੱਲ਼ ਤੇ ਮੇਹਨਤ ਨਹੀਂ ਮਿਲਦੀ, ਅਤੇ ਇਹੀ ਵੱਡਾ ਕਾਰਨ ਹੈ ਕਿ ਉਹਨਾਂ ਦੀ ਆਮਦਨੀ ਘਟਦੀ ਜਾ ਰਹੀ ਹੈ। ਐਮ.ਐਸ.ਪੀ. ਅਤੇ ਮਾਰਕੀਟਿੰਗ ਵਿੱਚ ਹੋ ਰਹੀ ਧਾਂਦਲੀ ਕਾਰਨ ਉਹਨਾਂ ਨੂੰ ਫਸਲਾਂ ਦੇ ਮੁੱਲ ਬਹੁਤ ਘੱਟ ਮਿਲਦੇ ਹਨ।

ਹੱਲ਼ ਕਰਨ ਲਈ ਕੀ ਕੁਝ ਕੀਤਾ ਜਾ ਸਕਦਾਃ

ੳ) ਐਮ.ਐਸ.ਪੀ. ਦਾ ਵਿਕਾਸ ਅਤੇ ਗਾਰੰਟੀ: ਸਰਕਾਰ ਨੂੰ ਸਾਰੇ ਕਿਸਮਾਂ ਦੀਆਂ ਫਸਲਾਂ ਲਈ ਐਮ.ਐਸ.ਪੀ. ਦੀ ਗਾਰੰਟੀ ਦੇਣੀ ਚਾਹੀਦੀ ਹੈ, ਜਿਸ ਨਾਲ ਕਿਸਾਨਾਂ ਨੂੰ ਪੱਕੇ ਮੁੱਲ ਮਿਲ ਸਕਣ ਤੇ ਖੇਤੀ ਵਿੱਚ ਵੰਨ੍ਹ ਸੁਵੰਨਤਾ ਲਿਆਂਦੀ ਜਾ ਸਕੇ।

ਅ) ਵਿਕਰੀ ਪ੍ਰਣਾਲੀ: ਕਿਸਾਨਾਂ ਨੂੰ ਉਹਨਾਂ ਦੀ ਫਸਲ ਨੂੰ ਮੰਡੀਆਂ ਤੋਂ ਬਿਨਾਂ ਕਿਸੇ ਵੀ ਟਰੇਡ ਵਿੱਚ ਬਿਨਾਂ ਦਲ਼ਾਲੀ ਤੇ ਬਿਨਾਂ ਕਿਸੇ ਕੱਟ ਤੋਂ ਵੇਚਣ ਦੀ ਸੁਵਿਧਾ ਦਿੱਤੀ ਜਾਵੇ।

ੲ) ਐਮ.ਐਸ.ਪੀ. ਦੇ ਇਲਾਵਾ ਵਧੀਆ ਮਾਰਕੀਟਿੰਗ : ਕਿਸਾਨਾਂ ਨੂੰ ਮਾਰਕੀਟਿੰਗ ਵਿੱਚ ਮੇਲ਼ਿਆਂ ਜਾਂ ਪ੍ਰੋਗਰਾਮਾਂ ਰਾਹੀਂ ਬਾਜ਼ਾਰ ਵਿੱਚ ਵਧਦੀ ਮੰਗ ਤੇ ਸਪਲਾਈ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਆਪਣੀਆਂ ਫ਼ਸਲਾਂ ਨੂੰ ਵਧੀਆ ਸਮੇਂ ਤੇ ਰੁੱਤ ਅਨੁਸਾਰ ਬੀਜ ਸਕਣ ਤੇ ਚੰਗੇ ਮੁੱਲ਼ ’ਤੇ ਵੇਚ ਸਕਣ।

3. ਮੌਸਮੀ ਤਬਦੀਲੀਆਂ ਅਤੇ ਸਿੰਚਾਈ ਦੀ ਕਮੀ

ਮੌਸਮੀ ਤਬਦੀਲੀਆਂ ਕਾਰਨ ਪੰਜਾਬ ਦੇ ਕਿਸਾਨਾਂ ਲਈ ਖੇਤੀਬਾੜੀ ਅਜੇ ਵੀ ਚੁਣੌਤੀ ਭਰੀ ਹੈ। ਕਈ ਵਾਰ ਵੱਧ ਮੀਂਹ ਪੈਂਦਾ ਹੈ ਜਾਂ ਕਈ ਵਾਰ ਸੋਕਾ ਪੈ ਜਾਂਦਾ ਹੈ, ਜਿਸ ਨਾਲ ਫਸਲ਼ਾਂ ਦੀ ਉਪਜ ਜਾਂ ਸਾਂਭ ਸੰਭਾਲ਼ ਠੀਕ ਤਰਾਂ ਨਹੀਂ ਹੁੰਦੀ। ਇਸ ਤੋਂ ਇਲਾਵਾ, ਜ਼ਮੀਨ ਦੇ ਹੇਠਾਂ ਦੇ ਪਾਣੀ ਦੀ ਕਮੀ ਵੀ ਖੇਤੀਬਾੜੀ ਲਈ ਵੱਡੀ ਸਮੱਸਿਆ ਹੈ।

ਸੰਭਾਵੀ ਹੱਲ਼ ਜੋ ਕਿਸੇ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦੇ ਆਃ

ੳ) ਖੇਤੀਬਾੜੀ ਤਕਨੀਕਾਂ: ਡ੍ਰਿਪ ਸਿੰਚਾਈ ਅਤੇ ਲੋਡਰ ਸਿੰਚਾਈ ਵਰਗੀਆਂ ਤਕਨੀਕਾਂ ਨੂੰ ਪ੍ਰਮੋਟ ਕੀਤਾ ਜਾਵੇ, ਜੋ ਪਾਣੀ ਦੀ ਵਰਤੋਂ ਨੂੰ ਘਟਾ ਕੇ ਫਸਲਾਂ ਨੂੰ ਪਾਣੀ ਦੇ ਸਕੇ। ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਤੇ ਧਰਤੀ ਦੀ ਉਪਜ ਵੀ ਦੁੱਗਣੀ ਹੋਊ।

ਅ) ਮੌਸਮ ਅਨੁਸਾਰ ਫ਼ਸਲਾਂ : ਕਿਸਾਨਾਂ ਨੂੰ ਮੌਸਮ ਦੇ ਅਨੁਕੂਲ ਫ਼ਸਲਾਂ ਦੇ ਬਿਜਾਈ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਨੁਕਸਾਨ ਦੀ ਦਰ ਨੂੰ ਘਟਾਇਆ ਜਾ ਸਕੇ।

4. ਪਰਾਲੀ ਅਤੇ ਪ੍ਰਦੂਸ਼ਣ ਦੀ ਸਮੱਸਿਆ

ਹਰੇਕ ਸਾਲ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਤੇ ਕਈ ਲ਼ੀਡਰਾਂ ਵੱਲੋਂ ਸਿੱਧੇ ਤੌਰ ਤੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਕਿਸਾਨਾਂ ਦੇ ਇਸ ਤਰਾਂ ਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਤੇ ਕਈਆਂ ਵੱਲੋਂ ਤੇ ਪੰਜਾਬ ਦਾ ਧੂੰਆਂ ਦਿੱਲ਼ੀ ਹਰਿਆਣੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ।ਕਿਸਾਨਾਂ ਲਈ ਪਰਾਲੀ ਨੂੰ ਢੋਣਾ ਜਾਂ ਇਸ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੁੰਦਾ।

ਕੁਝ ਹੱਲ ਜੋ ਕਿ ਵਰਤੇ ਜਾ ਸਕਦੇ ਆ ਤੇ ਸ਼ਾਇਦ ਮਦਦਗਾਰ ਵੀ ਹੋਣਃ

ੳ) ਬਾਇਓਗੈਸ ਅਤੇ ਬਾਇਓਫਿਊਲ ਯੂਨਿਟ: ਸਰਕਾਰ ਨੂੰ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਥਾਂ ਬਾਇਓਗੈਸ ਅਤੇ ਬਾਇਓਫਿਊਲ ਵਿੱਚ ਬਦਲਣ ਦੀ ਕੋਸ਼ਿਸ਼ ਕਰਨ। ਤੇ ਸਬਸਿਡੀ ਦੇ ਤੌਰ ਤੇ ਇਹ ਪਲਾਂਟ ਲਾਉਣ ਤੇ ਢੋਆ ਢੁਆਈ ਵਿੱਚ ਮਦਦ ਰੂਪ ਵਿੱਚ ਪ੍ਰਤੀ ਏਕੜ ਕੁਝ ਰਕਮ ਨਿਰਧਾਰਿਤ ਕਰਨੀ ਚਾਹੀਦੀ ਹੈ।

ਅ) ਪਰਾਲੀ ਨੂੰ ਸੰਭਾਲਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ: ਪਰਾਲੀ ਦੀ ਮੌਕੇ ਤੇ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇ, ਜਿਵੇਂ ਕਿ ਹੈਪੀ ਸੀਡਰ ਅਤੇ ਮਲਚਿੰਗ ਤਕਨੀਕ। ਜੇ ਕਿਸਾਨਾਂ ਨੂੰ ਮਦਦ ਦੇ ਕੇ ਸਮਝਾਇਆ ਜਾਵੇ ਤੇ ਜ਼ਰੂਰ ਬਦਲ਼ਿਆ ਜਾ ਸਕਦਾ ਹੈ।

5. ਬਿਜਲੀ ਅਤੇ ਰੁਜ਼ਗਾਰ ਦੀ ਘਾਟ

ਪੰਜਾਬ ਦੇ ਬਹੁਤ ਸਾਰੇ ਕਿਸਾਨ ਬਿਜਲੀ ਦੀ ਘਾਟ ਕਾਰਨ ਖੇਤੀਬਾੜੀ ਵਿੱਚ ਮੁਸ਼ਕਿਲ਼ਾਂ ਦਾ ਸਾਹਮਣਾ ਕਰਦੇ ਹਨ। ਬਿਜਲੀ ਦੀ ਘਾਟ ਨਾਲ ਸਿੰਚਾਈ ਠੱਪ ਰਹਿੰਦੀ ਹੈ, ਤੇ ਸਮੇਂ ਤੇ ਪਾਣੀ ਨਾ ਮਿਲਣ ਕਾਰਣ ਪੈਦਾਵਾਰ ਘੱਟ ਰਹਿੰਦੀ ਹੈ। ਇਸ ਤੋਂ ਇਲਾਵਾ, ਬੇਰੁਜ਼ਗਾਰੀ ਵੀ ਇੱਕ ਮੁੱਖ ਚਿੰਤਾ ਹੈ, ਜਿਸ ਕਾਰਨ ਕਿਸਾਨਾਂ ਦੀ ਆਮਦਨੀ ਬਹੁਤ ਘੱਟ ਰਹਿੰਦੀ ਹੈ।

ਸੰਭਾਵੀ ਹੱਲ:
ਬਿਜਲੀ ਸਪਲਾਈ ਵਿੱਚ ਸੁਧਾਰ ਕਰ ਕੇ ਖੇਤੀਬਾੜੀ ਲਈ ਪ੍ਰਚਲਿਤ ਬਿਜਲੀ ਸਪਲਾਈ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਅਸਲ਼ ਵਿੱਚ ਪੂਰਾ ਸਮਾਂ ਬਿਜਲ਼ੀ ਦਿੱਤੀ ਜਾਵੇ … ਨਾ ਕਿ ਸਿਰਫ਼ ਇਸ਼ਤਿਹਾਰਾਂ ਜਾਂ ਮਸ਼ਹੂਰੀਆਂ ਚ’ ਦਿਖਾਉਣ ਲਈ।

ਨੋਟਃ ਸਹਿਮਤੀ ਅਸਹਿਮਤੀ ਸੁਭਾਵਿਕ ਹੈ… ਕੋਈ ਗੁੱਸਾ ਗਿਲ਼ਾ ਨਹੀਂ ਭਾਊ ਜੀ।

ਅਵੀ ਸਿੱਧੂ ✍️

26/10/2024

ਇਸ ਹਿਸਾਬ ਨਾਲ ਤੇ ਪੰਜਾਬ ਵਿੱਚ ਸਿਰਫ਼ ਇੱਕੋ ਹੀ “ਅਕਾਲ਼ੀ” ਸੀ…
🤷🏽‍♂️🤷🏽‍♂️🤷🏽‍♂️
ਤੇ ਨਵੇਂ ਬਣਾਏ ਪ੍ਰਧਾਨ ਸਾਬ ਵੀ ਨਾਂ ਦੇ ਹੀ “ਪ੍ਰਧਾਨ” ਪ੍ਰਤੀਤ ਹੋਏ 😊

26/10/2024

ਉਮਰ ਵਿੱਚ ਛੋਟਾ ਹਾਂ ਪਰ ਸਿਆਸਤ ਨੂੰ ਸਮਝਦਾ ਹਾਂ…

ਮੇਰੇ ਮੁਤਾਬਿਕ ਅਕਾਲੀ ਦਲ ਦਾ ਚੋਣਾਂ ਨਾ ਲੜਨ ਦਾ ਫੈਸਲਾ ਗਲਤ ਕਿਉਂ ਹੈ?

ਅਕਾਲੀ ਦਲ (ਬਾਦਲ) ਦਾ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾਂ ਮਹੱਤਵਪੂਰਨ ਸਥਾਨ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਬਾਅਦ, ਅਕਾਲੀ ਦਲ (ਬ) ਨੇ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ, ਜੋ ਸਿਆਸੀ ਤੌਰ ਤੇ ਇਕ ਗਲਤ ਕਦਮ ਮੰਨਿਆ ਜਾ ਰਿਹਾ ਹੈ। ਇਸ ਫੈਸਲੇ ਨਾਲ ਜਿੱਥੇ ਅਕਾਲੀ ਦਲ ਨੂੰ ਸਿਆਸੀ ਅਤੇ ਧਾਰਮਿਕ ਪੱਧਰ ਤੇ ਕਮਜ਼ੋਰੀ ਮਿਲੇਗੀ, ਉੱਥੇ ਇਹ ਪੰਜਾਬ ਦੇ ਵੋਟਰਾਂ ਲਈ ਵੀ ਅਤਿ ਨਿਰਾਸ਼ਜਨਕ ਹੈ।
ਵੱਖ-ਵੱਖ ਪੱਖਾਂ ਤੋਂ ਇਸ ਫੈਸਲੇ ਤੇ ਇੱਕ ਝਾਤਃ

1. ਜਨਤਕ ਨਿਰਾਸ਼ਾ ਤੇ ਸਿਆਸੀ ਭਵਿੱਖ ’ਤੇ ਸਵਾਲ

ਅਕਾਲੀ ਦਲ (ਬ) ਵੱਲੋਂ ਚੋਣਾਂ ਤੋਂ ਹਟ ਜਾਣਾ ਉਹਨਾਂ ਦੇ ਹਮਾਇਤੀਆਂ ਤੇ ਅਕਾਲ਼ੀ ਕੇਡਰ ਵਿੱਚ ਨਿਰਾਸ਼ਾ ਪੈਦਾ ਕਰ ਰਿਹਾ ਹੈ। ਜਨਤਕ ਨਿਰਾਸ਼ਾ ਇਹ ਦਰਸਾਉਂਦੀ ਹੈ ਕਿ ਪਾਰਟੀ ਆਪਣੇ ਹੱਕਾਂ ਲਈ ਲੜਨ ਦੀ ਬਜਾਏ ਧਾਰਮਿਕ ਹੁਕਮਾਂ ਦੀ ਆੜ ਲੈ ਕੇ ਬਚਾ ਕਰ ਰਹੀ ਹੈ, ਜੋ ਸਿਆਸੀ ਦਲ ਲਈ ਕਮਜ਼ੋਰੀ ਦਾ ਸੰਕੇਤ ਹੈ। ਇਹ ਚੋਣਾਂ ਨਾਲ ਪਾਰਟੀ ਨੂੰ ਆਪਣੇ ਕੇਡਰ ਤੇ ਵਲੰਟੀਅਰ ਖੇਮੇਂ ਨੂੰ ਮੋਟੀਵੇਟ ਕਰਨ ਦਾ ਮੌਕਾ ਮਿਲਦਾ ਪਰ ਇਸ ਫੈਸਲੇ ਨੇ ਉਹ ਸੰਭਾਵਨਾ ਹੀ ਖਤਮ ਕਰ ਦਿੱਤੀ ਹੈ।

2. ਪਾਰਟੀ ਦੀ ਸਿਆਸੀ ਸਥਿਤੀ ਦਾ ਕਮਜ਼ੋਰ ਹੋਣਾ

ਅਕਾਲੀ ਦਲ (ਬਾਦਲ) ਹਮੇਸ਼ਾਂ ਤੋਂ ਹੀ ਪੰਜਾਬ ਦੇ ਮੁੱਖ ਸਿਆਸੀ ਖੇਤਰ ਦਾ ਹਿੱਸਾ ਰਿਹਾ ਹੈ। ਚੋਣਾਂ ਤੋਂ ਹਟਣ ਨਾਲ ਇਹ ਸਿਆਸੀ ਮੈਦਾਨ ਵਿੱਚ ਮੌਜੂਦ ਦੂਜੀਆਂ ਪਾਰਟੀਆਂ ਲਈ ਖਾਲੀ ਥਾਂ ਛੱਡ ਰਹੇ ਹਨ। ਇਸ ਨਾਲ ਪਾਰਟੀ ਦੀ ਸਿਆਸੀ ਪਹੁੰਚ ਘਟੇਗੀ ਅਤੇ ਉਹਨਾਂ ਦੀ ਹਾਜ਼ਰੀ ਦਾ ਅਹਿਸਾਸ ਵੀ ਘਟੇਗਾ, ਜਿਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਹੋ ਸਕਦਾ ਹੈ।

3. ਅਸਲ ਮਸਲਿਆਂ ਤੋਂ ਹਟਣਾ

ਅਕਾਲੀ ਦਲ (ਬ) ਦਾ ਧਾਰਮਿਕ ਹੁਕਮਾਂ ਦੀ ਆੜ ਲੈ ਕੇ ਚੋਣਾਂ ਤੋਂ ਹਟ ਜਾਣਾ ਇਕ ਤਰ੍ਹਾਂ ਦੇ ਸਿਆਸੀ ਸੰਕਟ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ ਬੇਰੁਜ਼ਗਾਰੀ, ਕਿਸਾਨਾਂ ਦੀ ਮੁਸ਼ਕਲਾਂ, ਅਤੇ ਨਸ਼ਿਆਂ ਵਰਗੇ ਮੁੱਦੇ ਹਨ, ਜਿਨ੍ਹਾਂ ਤੇ ਅਕਾਲੀ ਦਲ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਸੀ। ਇਸ ਫੈਸਲੇ ਨਾਲ ਪਾਰਟੀ ਉਹਨਾਂ ਅਸਲ ਮਸਲਿਆਂ ਤੋਂ ਹੱਟ ਰਹੀ ਹੈ ਜਿਨ੍ਹਾਂ ਨਾਲ ਸਿੱਧੇ ਤੌਰ ਤੇ ਲੋਕਾਂ ਦੇ ਜੀਵਨ ਤੇ ਪ੍ਰਭਾਵ ਪੈਂਦਾ ਹੈ।

4. ਵੋਟਰਾਂ ਦੇ ਹੱਕ ’ਤੇ ਖਰੋਚ

ਇੱਕ ਸਿਆਸੀ ਪਾਰਟੀ ਦਾ ਮਕਸਦ ਇਹ ਹੁੰਦਾ ਹੈ ਕਿ ਉਹ ਆਪਣੀਆਂ ਨੀਤੀਆਂ ਨੂੰ ਚੋਣਾਂ ਵਿੱਚ ਉਤਾਰੇ, ਤਾਂ ਜੋ ਲੋਕਾਂ ਨੂੰ ਆਪਣੇ ਮਨਪਸੰਦ ਅਸੂਲਾਂ ਦਾ ਹੱਕ ਮਿਲ ਸਕੇ। ਅਕਾਲੀ ਦਲ ਦੇ ਫੈਸਲੇ ਨਾਲ ਉਹਨਾਂ ਦੇ ਸਮਰਥਕਾਂ ਨੂੰ ਆਪਣੀ ਮੱਤ ਤੇ ਸੋਚ ਦੱਸਣ ਦਾ ਮੌਕਾ ਨਹੀਂ ਮਿਲੇਗਾ। ਇਸ ਨਾਲ ਉਨ੍ਹਾਂ ਦੀ ਲੀਡਰਸ਼ਿਪ ਤੇ ਲੋਕਾਂ ਦੇ ਭਰੋਸੇ ਵਿੱਚ ਘਾਟ ਆ ਸਕਦੀ ਹੈ, ਕਿਉਂਕਿ ਇਹ ਚੋਣਾਂ ਲੋਕਤੰਤਰ ਵਿੱਚ ਲੋਕਾਂ ਦੀ ਪਸੰਦ ਦਰਸਾਉਣ ਦਾ ਇੱਕ ਅਹਿਮ ਸਾਧਨ ਹਨ।

5. ਵਿਚਾਰਧਾਰਾਤਮਕ ਦੋਹਰਾਪਣ

ਅਕਾਲੀ ਦਲ (ਬਾਦਲ) ਨੇ ਸਿੱਖ ਧਰਮ ਦੇ ਆਦਰਸ਼ਾਂ ਦੇ ਅਧੀਨ ਇਹ ਫੈਸਲਾ ਕੀਤਾ ਹੈ, ਪਰ ਸਿਆਸੀ ਪਾਰਟੀ ਲਈ ਸਿਆਸਤ ਤੋਂ ਹਟਣਾ ਵਿਵਾਦਿਤ ਹੈ। ਇੱਕ ਪਾਸੇ ਉਹ ਸਿੱਖ ਧਰਮ ਦੇ ਪ੍ਰਿੰਸੀਪਲਾਂ ਨੂੰ ਮੰਨਦੇ ਹਨ, ਪਰ ਦੂਜੇ ਪਾਸੇ ਇਸਦਾ ਸਿਆਸੀ ਮੈਦਾਨ ਵਿੱਚ ਨਕਾਰਾਤਮਕ ਪ੍ਰਭਾਵ ਪਵੇਗਾ। ਇਸ ਤਰ੍ਹਾਂ, ਪਾਰਟੀ ਦੀ ਸਥਿਰਤਾ ਅਤੇ ਮਕਸਦ ਵਿੱਚ ਦੋਹਰਾਪਣ ਦਿਖਾਈ ਦੇ ਰਿਹਾ ਹੈ, ਜਿਸ ਨਾਲ ਪਾਰਟੀ ਦੀ ਭਵਿੱਖੀ ਯੋਗਤਾ ਤੇ ਸਵਾਲ ਚਿੰਨ੍ਹ ਲੱਗ ਸਕਦਾ ਹੈ।

6. ਧਾਰਮਿਕ ਅਤੇ ਸਿਆਸੀ ਸੰਬੰਧਾਂ ਵਿੱਚ ਗਲਤ ਸੰਕੇਤ

ਅਕਾਲੀ ਦਲ ਹਮੇਸ਼ਾਂ ਤੋਂ ਹੀ ਧਾਰਮਿਕ ਅਸੂਲਾਂ ਨਾਲ ਜੁੜਿਆ ਰਿਹਾ ਹੈ, ਪਰ ਚੋਣਾਂ ਤੋਂ ਹਟਣ ਦੇ ਫ਼ੈਸਲੇ ਨਾਲ ਇਹ ਗਲਤ ਸੰਕੇਤ ਪਹੁੰਚ ਰਹੇ ਹਨ ਕਿ ਧਾਰਮਿਕ ਸੰਸਥਾਵਾਂ ਅਤੇ ਸਿਆਸੀ ਸੰਗਠਨਾਂ ਵਿਚਲੇ ਸਬੰਧਾਂ ਵਿੱਚ ਪਾਰਟੀ ਧਾਰਮਿਕ ਹੁਕਮਾਂ ਦੇ ਮੱਦੇਨਜ਼ਰ ਸਿਆਸੀ ਪੱਧਰ ’ਤੇ ਕੰਮ ਕਰਨ ਨਾਕਾਮ ਸਾਬਿਤ ਹੋ ਰਹੀ ਹੈ। ਇਹ ਸੰਕੇਤ ਪਾਰਟੀ ਦੀ ਸਿਆਸੀ ਸਥਿਰਤਾ ਤੇ ਅਸਰ ਪਾ ਸਕਦੇ ਹਨ।

7. ਫੈਸਲੇ ਦੀ ਮੂਲ ਗਲਤੀ: ਸਿਰਫ਼ ਸੁਖਬੀਰ ਸਿੰਘ ਬਾਦਲ ਉੱਤੇ ਰੋਕ ਨਾ ਕਿ ਅਕਾਲੀ ਦਲ਼ ਉੱਤੇ

ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰਫ਼ ਸੁਖਬੀਰ ਸਿੰਘ ਬਾਦਲ ਲਈ ਸੀ, ਜਿਸ ਵਿੱਚ ਕਹਿਆ ਗਿਆ ਸੀ ਕਿ ਉਹ ਚੋਣਾਂ ਵਿੱਚ ਹਿੱਸਾ ਨਾ ਲੈਣ। ਇਸਦੀ ਪ੍ਰਕਿਰਿਆ ਨੂੰ ਅਜੇ ਵੀ ਪਾਰਟੀ ਵਿੱਚ ਹੋਰ ਆਗੂ ਚਲਾਇਆ ਜਾ ਸਕਦੇ ਸਨ। ਇਹ ਫੈਸਲਾ ਸਿਰਫ਼ ਇਕ ਵਿਅਕਤੀ ਵਿਸ਼ੇਸ਼ ਲਈ ਸੀ, ਨਾ ਕਿ ਪੂਰੀ ਅਕਾਲੀ ਦਲ ਲਈ। ਇਸਦੇ ਬਾਵਜੂਦ ਪੂਰੀ ਪਾਰਟੀ ਦਾ ਚੋਣਾਂ ਤੋਂ ਹਟਣਾ ਦਰਸਾਉਂਦਾ ਹੈ ਕਿ ਅਕਾਲੀ ਦਲ ਨੇ ਆਪਣੇ ਆਪ ਨੂੰ ਕੁਝ ਹੱਦ ਤੱਕ ਕਮਜ਼ੋਰ ਮੰਨ ਲਿਆ ਹੈ। ਇਸ ਨੂੰ ਲੋਕ ਕਮਜ਼ੋਰੀ ਦੇ ਰੂਪ ਵਿੱਚ ਦੇਖ ਰਹੇ ਹਨ।

8. ਕੀ ਅਕਾਲੀ ਦਲ ਵਿੱਚ ਹੋਰ ਯੋਗ ਆਗੂ ਨਹੀਂ?

ਇਹ ਫ਼ੈਸਲਾ ਦਰਸਾਉਂਦਾ ਹੈ ਕਿ ਪਾਰਟੀ ਦੀ ਕਮਾਨ ਕੁਝ ਹੀ ਵਿਅਕਤੀਆਂ ਦੇ ਹੱਥਾਂ ਵਿੱਚ ਹੈ। ਇਹ ਇਕ ਗੰਭੀਰ ਸਵਾਲ ਉਠਦਾ ਹੈ ਕਿ ਅਕਾਲੀ ਦਲ ਦੇ ਕਈ ਹੋਰ ਵਰਕਰ ਅਤੇ ਆਗੂ, ਜੋ ਸਿਆਸਤ ਵਿੱਚ ਲੰਮੇ ਸਮੇਂ ਤੋਂ ਹਿਸਾ ਲੈ ਰਹੇ ਹਨ, ਉਹਨਾਂ ਨੂੰ ਕਿਉਂ ਮੌਕਾ ਨਹੀਂ ਦਿੱਤਾ ਗਿਆ? ਅਕਾਲੀ ਦਲ ਹਮੇਸ਼ਾਂ ਤੋਂ ਕਈ ਸਿਆਸੀ ਅਤੇ ਧਾਰਮਿਕ ਮਸਲਿਆਂ ਵਿੱਚ ਮੂਹਰੇ ਰਿਹਾ ਹੈ ਅਤੇ ਕਈ ਬਾਅਤਿਆਸ਼ ਆਗੂਆਂ ਦਾ ਹਿੱਸਾ ਰਹਿਆ ਹੈ। ਇਸਦੇ ਬਾਵਜੂਦ ਸਿਰਫ਼ ਇਕ ਵਿਅਕਤੀ ਨੂੰ ਚੁਣਾਉਂਦੇ ਹੋਏ ਪੂਰੀ ਪਾਰਟੀ ਨੂੰ ਪਿੱਛੇ ਹਟਾਉਣਾ, ਅਕਾਲੀ ਦਲ ਵਿੱਚ ਆਲੋਚਕਾਂ ਲਈ ਸਵਾਲ ਖੜੇ ਕਰਦਾ ਹੈ।

9. ਪਾਰਟੀ ਦਾ ਅਸਲੀ ਚਿਹਰਾ ਅਤੇ ਲੋਕਤੰਤਰਿਕ ਕਮਜ਼ੋਰੀ

ਅਕਾਲੀ ਦਲ ਦਾ ਇਹ ਫੈਸਲਾ ਇਹ ਦਰਸਾਉਂਦਾ ਹੈ ਕਿ ਪਾਰਟੀ ਦੇ ਨੇਤ੍ਰਿਤਵ ਵਿੱਚ ਕਮੀ ਹੈ। ਸਿਆਸੀ ਦਲਾਂ ਵਿੱਚ ਕਈ ਲੀਡਰਾਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ, ਤਾਂ ਕਿ ਲੋਕਤੰਤਰਿਕ ਢਾਂਚੇ ਦੇ ਤਹਿਤ ਉਹ ਆਪਣੇ ਕੈਡਰ ਨੂੰ ਮਜ਼ਬੂਤ ਕਰ ਸਕਣ। ਇਹ ਫੈਸਲਾ ਦਰਸਾਉਂਦਾ ਹੈ ਕਿ ਅਕਾਲੀ ਦਲ ਦੇ ਅੰਦਰ ਕਦੇ ਹੋਰ ਆਗੂਆਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹਨਾਂ ਦੀ ਪਹਿਚਾਣ ਵੀ ਨਹੀਂ ਕੀਤੀ ਜਾ ਰਹੀ।

10. ਕੀ ਅਕਾਲੀ ਦਲ ਆਪਣੇ ਆਪ ਨੂੰ ਕਮਜ਼ੋਰ ਮੰਨ ਰਿਹਾ ਹੈ?

ਇਹ ਫੈਸਲਾ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਅਕਾਲੀ ਦਲ ਨੇ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰ ਲਿਆ ਹੈ। ਜੇ ਅਕਾਲੀ ਦਲ ਦੇ ਅੰਦਰ ਹੋਰ ਯੋਗ ਆਗੂ ਹਨ ਜੋ ਪਾਰਟੀ ਦੀ ਸਿਆਸੀ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ, ਤਾਂ ਸਿਰਫ਼ ਸੁਖਬੀਰ ਬਾਦਲ ਦੇ ਨਾ ਲੜਨ ਨਾਲ ਪਾਰਟੀ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਲੋੜ ਨਹੀਂ ਸੀ। ਇਹ ਕਮਜ਼ੋਰੀ ਦਾ ਸੰਕੇਤ ਹੈ ਕਿ ਪਾਰਟੀ ਦਾ ਨੇਤ੍ਰਿਤਵ ਸਿਰਫ਼ ਕੁਝ ਵਿਅਕਤੀਆਂ ਵਿੱਚ ਹੀ ਕੇਂਦਰਿਤ ਹੈ ਅਤੇ ਉਹਨਾਂ ਤੋਂ ਬਿਨਾਂ ਪਾਰਟੀ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਸਕਦੀ।

ਨੋਟਃ ਇਹ ਮੇਰੀ ਸੋਚ ਤੇ ਸਮਝ ਹੈ…ਸਹਿਮਤ ਜਾਂ ਅਸਹਿਮਤ ਹੋਣਾ ਸੁਭਾਵਿਕ ਹੈ🙏🏼

ਅਵੀ ਸਿੱਧੂ✍️

26/10/2024

ਅਕਾਲ਼ੀ ਦਲ਼ (ਬ) ਵਾਲਿਉ ਗੁੱਸਾ ਕਰਨਾ ਵੀ ਹੋਇਆ ਤੇ ਲੱਖ ਵਾਰ ਕਰ ਲਿੳ… ਪਰ “ਚੋਣਾਂ ਨਾ ਲੜਨ” ਦੇ ਫੈਂਸਲ਼ੇ ਨਾਲ ਤੁਹੀਂ ਇੱਕ ਗੱਲ਼ ਸਾਬਿਤ ਕਰ ਦਿੱਤੀ ਕਿ ਇਹ ਪਾਰਟੀ ਵਾਕਿਆ ਹੀ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ🤦🏽‍♂️ ਇਹੀ ਇਲ਼ਜ਼ਾਮ ਸੀ ਲੋਕਾਂ ਦੇ ਤੇ ਤੁਹੀਂ “ਸਬੂਤ” ਦੇ ਕੇ ਸਹੀ ਸਾਬਿਤ ਕਰ ਦਿੱਤੇ।🤷🏽‍♂️

***FULL SONG OUT NOW****DEEWA || Avi Sidhu || Homie || Render Singh || Jatt Hood Records
24/10/2022

***FULL SONG OUT NOW****
DEEWA || Avi Sidhu || Homie || Render Singh || Jatt Hood Records

Address


Website

Alerts

Be the first to know and let us send you an email when Jatt Hood Records posts news and promotions. Your email address will not be used for any other purpose, and you can unsubscribe at any time.

Contact The Business

Send a message to Jatt Hood Records:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share