02/06/2020
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਘਰਾਂ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਅਸਹਿ : ਮਾਨ
ਫਤਹਿਗੜ੍ਹ ਸਾਹਿਬ, 31 ਮਈ ( ) "ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਘਰਾਂ ਅਤੇ ਜਿਲਿਆ ਵਿੱਚੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਜੋ ਕਿ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ। ਇੰਝ ਕਰਨਾ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰਦੇ ਹੋਏ ਕਿਹਾ ਕਿ 06 ਜੂਨ ਘੱਲੂਘਾਰੇ ਦੇ ਦਿਹਾੜੇ ਨੂੰ ਮੁੱਦਾ ਬਣਾਕੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਅਤੇ ਫੜੋਫੜਾਈ ਦੇ ਯਤਨ ਕੀਤੇ ਜਾ ਰਹੇ ਹਨ। ਇਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ। ਇਹ ਸਰਕਾਰਾਂ ਸਿੱਖ ਕੌਮ ਨੂੰ ਦਵਾਉਣਾ ਚਾਹੁੰਦੀਆਂ ਹਨ, ਜਦਕਿ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਾਕਡਾਊਨ ਦੇ ਚੱਲਦਿਆਂ 06 ਜੂਨ ਨੂੰ ਕੋਈ ਇਕੱਠ ਕਰਨ ਦਾ ਸੱਦਾ ਨਹੀਂ ਦਿੱਤਾ। ਅਸੀਂ ਸਰਕਾਰਾਂ ਵੱਲੋਂ ਲਾਕਡਾਊਨ ਦੇ ਬਣਾਏ ਨਿਯਮਾਂ ਉਤੇ ਚੱਲਦਿਆਂ, ਇਹ ਨੀਤੀ ਤੈਅ ਕੀਤੀ ਸੀ ਕਿ ਅਸੀਂ ਹਰ ਜਿਲੇ ਤੋਂ 2-2 ਆਗੂ ਜਾਂ ਵਰਕਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜਾ ਕੇ ਉਥੇ ਸ਼ਹੀਦ ਹੋਏ ਸਿੰਘਾਂ ਨੂੰ ਨਤਮਸਤਕ ਹੁੰਦੇ ਹੋਏ ਆਪਸ ਵਿੱਚ ਡਿਸਟੈਂਸ ਅਤੇ ਫਾਸਲਾ ਬਣਾਕੇ ਸ਼ਰਧਾਂ ਦੇ ਫੁੱਲ ਭੇਂਟ ਕਰਕੇ ਸਾਡਾ ਵਾਪਿਸ ਆਉਣ ਦਾ ਪ੍ਰੋਗਰਾਮ ਸੀ। ਪਰ ਜੇਕਰ ਹੁਣ ਸਾਨੂੰ ਪੰਜਾਬ ਪੁਲਿਸ ਅਤੇ ਸਰਕਾਰ ਚੈਲੰਜ ਕਰ ਰਹੀ ਹੈ ਤਾਂ ਅਸੀਂ ਆਪਣੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਜ ਤੋਂ ਹੀ ਆਪਣੇ ਘਰਾਂ ਤੋਂ ਰੂਪੋਸ਼ ਹੋ ਕੇ ਆਪੋ ਆਪਣੇ ਤਰੀਕਿਆਂ ਨਾਲ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ 06 ਜੂਨ ਨੂੰ ਘੱਲੂਘਾਰਾਂ ਦਿਵਸ ਮਨਾਇਆ ਜਾ ਸਕੇ।
ਛੰਦੜਾਂ