Batala Updates

  • Home
  • Batala Updates

Batala Updates Punjab news

04/08/2023

ਆਹ ਨੌਜਵਾਨਾਂ ਨੇ ਮਰੀਜ਼ਾਂ ਲਈ ਕਰਤਾ ਵੱਡਾ ਐਲਾਨ, ਪੈਸਿਆਂ ਜਾਂ ਇਲਾਜ਼ ਦੀ ਘਾਟ ਕਾਰਨ ਨਹੀਂ ਜਾਵੇਗੀ ਜਾਨ

03/08/2023

The helping hand gives to needy people

03/08/2023

The Helping Hand Gives To Needy People , NGO

19/07/2023
ਨਿੱਜੀ ਐਂਬੂਲੈਂਸਾਂ ਰਾਹੀਂ ਹੁੰਦੀ ਗਰੀਬਾਂ ਦੀ ਲੁੱਟ  ਗੁਰਬਾਣੀ ਦਾ ਪਾਵਨ ਫੁਰਮਾਨ ਹੈ ਕਿ ‘ਪਾਪਾਂ ਬਾਝੋਂ ਹੋਵੈ ਨਾਹੀਂ ਮੋਇਆ ਸਾਥ ਨਾ ਜਾਈ’ ਅਤੇ ਇ...
12/07/2023

ਨਿੱਜੀ ਐਂਬੂਲੈਂਸਾਂ ਰਾਹੀਂ ਹੁੰਦੀ ਗਰੀਬਾਂ ਦੀ ਲੁੱਟ

ਗੁਰਬਾਣੀ ਦਾ ਪਾਵਨ ਫੁਰਮਾਨ ਹੈ ਕਿ ‘ਪਾਪਾਂ ਬਾਝੋਂ ਹੋਵੈ ਨਾਹੀਂ ਮੋਇਆ ਸਾਥ ਨਾ ਜਾਈ’ ਅਤੇ ਇਹੀ ਜਗਤ ਦੀ ਅਟੱਲ ਸਚਾਈ ਹੈ। ਪਰ ਗੁਰੂ ਸਾਹਿਬ ਦਾ ਇਹ ਫੁਰਮਾਨ ਸਿਵਲ ਹਸਪਤਾਲ ਬਟਾਲਾ ਦੇ ਪ੍ਰਬੰਧਕ ਸ਼ਾਇਦ ਭੁੱਲ ਗਏ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਪਾਂ ਨਾਲ ਇਕੱਠੀ ਕੀਤੀ ਮਾਇਆ ਉਹ ਨਾਲ ਲੈ ਜਾਣਗੇ।

ਗਰੀਬ ਤੇ ਲਤਾੜੇ ਲੋਕਾਂ ਨੂੰ ਜਦੋਂ ਕੋਈ ਹਰਜ਼-ਮਰਜ਼ ਹੋ ਜਾਂਦੀ ਹੈ ਤਾਂ ਉਨ੍ਹਾਂ ਲਈ ਜੀਵਨ ਦੀ ਆਖਰੀ ਆਸ ਸਰਕਾਰੀ ਹਸਪਤਾਲ ਹੀ ਹੁੰਦਾ ਹੈ। ਪਰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚੇ ਮਹਾਤੜ ਲੋਕਾਂ ਨੂੰ ਕਿਵੇਂ ਧੱਕੇ ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵੱਸ ਪਾਇਆ ਜਾਂਦਾ ਹੈ ਇਹ ਬੇਹੱਦ ਫਿਰਕਮੰਦ ਤੇ ਡਰਾਉਣ ਵਾਲਾ ਹੈ।
ਸਿਵਲ ਹਸਪਤਾਲ ਬਟਾਲਾ ਦੇ ਵਿਹੜੇ ਵਿੱਚ ਤੁਹਾਨੂੰ ਇੱਕ ਵੀ ਸਰਕਾਰੀ 108 ਦੀ ਐਂਬੂਲੈਂਸ ਦਿਖਾਈ ਨਹੀਂ ਦੇਵੇਗੀ ਜਦਕਿ ਪ੍ਰਾਈਵੇਟ ਐਂਬੂਲੈਂਸਾਂ ਦੀ ਐੱਸ.ਐੱਮ.ਓ ਦਫ਼ਤਰ ਦੇ ਅੱਗੇ ਲਾਈਨ ਲੱਗੀ ਹਰ ਵੇਲੇ ਦੇਖੀ ਜਾ ਸਕਦੀ ਹੈ। ਹੁੰਦਾ ਕੀ ਹੈ ਜਦੋਂ ਵੀ ਕੋਈ ਮਰੀਜ਼ ਸੀਰੀਅਸ ਹੁੰਦਾ ਹੈ ਤਾਂ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ। ਬੱਸ ਏਥੋਂ ਹੀ ਮਰੀਜ਼ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਜਦੋਂ ਮਰੀਜ਼ ਐਮਰਜੈਂਸੀ ’ਚੋਂ ਬਾਹਰ ਨਿਕਲਦਾ ਹੈ ਤਾਂ ਹਫ਼ੜਾ-ਦਫੜੀ ਵਿੱਚ ਓਥੇ ਉਸਨੂੰ ਸਰਕਾਰੀ ਐਂਬੂਲੈਂਸ ਦੀ ਥਾਂ ਸਿਰਫ ਪ੍ਰਾਈਵੇਟ ਐਂਬੂਲੈਂਸ ਹੀ ਮਿਲਦੀਆਂ ਹਨ ਜੋ ਉਨ੍ਹਾਂ ਕੋਲੋਂ ਅੰਮ੍ਰਿਤਸਰ ਲਈ 1500 ਤੋਂ 2000 ਰੁਪਏ ਤੱਕ ਦਾ ਕਿਰਾਇਆ ਮੰਗਦੀਆਂ ਹਨ। ਮਰਦਾ ਕੀ ਨਾ ਕਰਦਾ ਵਾਲੀ ਗੱਲ ਅਨੁਸਾਰ ਹਰ ਕੋਈ ਆਪਣੇ ਜੀਅ ਨੂੰ ਬਚਾਉਣ ਦੀ ਪਹਿਲ ਕਰਦਾ ਹੈ। ਜੇਕਰ 108 ਐਂਬੂਲੈਂਸ ਜਾਵੇ ਤਾਂ ਉਸ ਨੇ ਮਰੀਜ਼ ਨੂੰ ਮੁਫ਼ਤ ਲੈ ਕੇ ਜਾਣਾ ਹੁੰਦਾ ਹੈ ਅਤੇ ਉਸਨੇ ਮਰੀਜ਼ ਨੂੰ ਪਹੁੰਚਾਉਣਾ ਵੀ ਅੱਗੇ ਸਰਕਾਰੀ ਹਸਪਤਾਲ ਹੀ ਹੁੰਦਾ ਹੈ। ਸੋ ਜਦੋਂ ਹੀ ਮਰੀਜ਼ ਪ੍ਰਾਈਵੇਟ ਐਂਬੂਲੈਂਸ ਵਿੱਚ ਸਵਾਰ ਕਰ ਲਿਆ ਜਾਂਦਾ ਹੈ ਤਾਂ ਰਸਤੇ ਵਿੱਚ ਨਿੱਜੀ ਐਂਬੂਲੈਂਸ ਦੇ ਡਰਾਈਵਰ ਮਰੀਜ਼ ਦੇ ਵਾਰਸਾਂ ਨੂੰ ਸਲਾਹਾਂ ਦਿੰਦੇ ਹਨ ਕਿ ਜੇ ਮਰੀਜ਼ ਨੂੰ ਬਚਾਉਣਾ ਹੈ ਤਾਂ ਫਲਾਨੇ ਨਿੱਜੀ ਹਸਪਤਾਲ ਵਿੱਚ ਲੈ ਜਾਵੋ। ਵਿਚਾਰੇ ਲੋਕ ਮਜ਼ਬੂਰੀ ਵੱਸ ਨਿੱਜੀ ਹਸਪਤਾਲ ਪਹੁੰਚ ਜਾਂਦੇ ਹਨ ਫਿਰ ਓਥੇ ਉਨ੍ਹਾਂ ਦੀ ਲੁੱਟ ਕਿਸੇ ਤੋਂ ਛੁੱਪੀ ਨਹੀਂ ਹੈ। ਗਰੀਬਾਂ ਕੋਲੋਂ ਲਈਆਂ ਜਾਂਦੀਆਂ ਵੱਡੀਆਂ ਫੀਸਾਂ ਦਾ ਕਮਿਸ਼ਨ ਰੂਪੀ ਹਿੱਸਾ ਐਂਬੂਲੈਂਸ ਵਾਲੇ ਅਤੇ ਰੈਫਰ ਕਰਨ ਵਾਲਿਆਂ ਨੂੰ ਪੂਰੀ ਇਮਾਨਦਾਰੀ ਨਾਲ ਪੁਹੰਚਾ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਹਮਾਤੜਾਂ ਦੀ ਏਨੀਂ ਲੁੱਟ ਹੋ ਜਾਂਦੀ ਹੈ ਕਿ ਹੋਰ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਪਿਆਰਿਆਂ ਦੀ ਲਾਸ਼ ਲੈਣ ਲਈ ਵੀ ਧਰਨੇ ਲਗਾਉਣੇ ਪੈ ਜਾਂਦੇ ਹਨ।

ਹੁਣ ਸਵਾਲ ਇਹ ਹੈ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਇਹ ਜੋ ਗੈਰ-ਕਾਨੂੰਨੀ ਵਰਤਾਰਾ ਚੱਲ ਰਿਹਾ ਹੈ ਕੀ ਉਸ ਤੋਂ ਹਸਪਤਾਲ ਦੇ ਰਹਿਬਰ ਜਾਣੂ ਨਹੀਂ ਹਨ ਜਾਂ ਕਮਿਸ਼ਨ-ਕਮਿਸ਼ਨ ਦੀ ਖੇਡ ਵਿੱਚ ਇਹ ਸਭ ਕੁਝ ਜਾਣ ਬੁੱਝ ਕੇ ਹੋਣ ਦਿੱਤਾ ਜਾ ਰਿਹਾ ਹੈ। ਬਟਾਲਾ ਸ਼ਹਿਰ ਸਮੇਤ ਇਸਦੇ ਨਾਲ ਲੱਗਦੇ ਵੱਡੇ ਇਲਾਕੇ ਦੇ ਲੋਕਾਂ ਦੀ ਇਹ ਮੰਗ ਹੈ ਕਿ ਸਿਵਲ ਹਸਪਤਾਲ ਬਟਾਲਾ ਵਿੱਚ ਨਿੱਜੀ ਐਂਬੂਲੈਂਸ ਦੀ ਥਾਂ ਸਰਕਾਰੀ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਵੇ ਅਤੇ ਇਸ ਸਕੈਂਡਲ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਇਕ ਵਰ੍ਹਾ ਮੁਕੰਮਲ, 90 ਫੀਸਦੀ ਘਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ - ਚੇਅਰਮੈਨ ਜਗਰੂਪ ਸਿੰਘ ...
04/07/2023

ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਇਕ ਵਰ੍ਹਾ ਮੁਕੰਮਲ, 90 ਫੀਸਦੀ ਘਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ - ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਗੁਰਦਾਸਪੁਰ, 4 ਜੁਲਾਈ (ਅਨੁਰਾਗ ਮਹਿਤਾ) - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਸਾਲ ਇਕ ਜੁਲਾਈ ਨੂੰ ਲੋਕਾਂ ਨੂੰ ਮੁਫਤ ਬਿਜਲੀ ਦੇਣ ਦੀ ਗਾਰੰਟੀ ਲਾਗੂ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਸੂਬੇ ਦੇ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਅਤੇ ਪਿਛਲੀ ਜੁਲਾਈ ਤੋਂ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਇਸਦੇ ਨਾਲ ਹੀ ਇਹ ਵੀ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਦੇਸ਼ ਦੇ ਅੰਨਦਾਤਿਆਂ ਨੂੰ ਵੀ ਸੂਬੇ ਵਿੱਚ ਖੇਤੀਬਾੜੀ ਲਈ ਮੁਫਤ ਅਤੇ ਨਿਰਵਿਘਨ ਬਿਜਲੀ ਮਿਲ ਰਹੀ ਹੈ।

300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਹੂਲਤ ਦਾ ਇੱਕ ਸਾਲ ਪੂਰਾ ਹੋਣ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਇਸ ਸਹੂਲਤ ਤੋਂ ਵੱਡੀ ਰਾਹਤ ਮਿਲੀ ਹੈ ਅਤੇ ਜਿਹੜੀ ਵੱਡੀ ਰਕਮ ਪਹਿਲਾਂ ਲੋਕਾਂ ਨੂੰ ਬਿਜਲੀ ਦੇ ਬਿੱਲ ਅਦਾ ਕਰਨ ਉੱਪਰ ਖ਼ਰਚ ਕਰਨੀ ਪੈਂਦੀ ਸੀ ਉਹੀ ਰਕਮ ਹੁਣ ਲੋਕ ਆਪਣੇ ਪਰਿਵਾਰਾਂ ਦੀ ਬੇਹਤਰੀ ਉੱਪਰ ਖ਼ਰਚ ਰਹੇ ਹਨ।

ਚੇਅਰਮੈਨ ਸ੍ਰੀ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਘਰੇਲੂ ਖਪਤਕਾਰਾਂ ਦੇ ਨਾਲ ਕਿਸਾਨਾਂ ਨੂੰ ਵੀ ਬਿਨਾਂ ਕਿਸੇ ਕੱਟ ਦੇ ਅੱਠ ਘੰਟੇ ਤੋਂ ਵੱਧ ਸਮਾਂ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਖੁਸ਼ ਤੇ ਸੰਤੁਸ਼ਟ ਹੋਏ ਕਿਸਾਨ ਇਸ ਸਬੰਧੀ ਵੀਡੀਓ ਸ਼ੇਅਰ ਕਰਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਅਤੇ ਇਸ ਦੇ ਨਾਲ-ਨਾਲ ਸੂਬਾ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਨੂੰ 20,200 ਕਰੋੜ ਰੁਪਏ ਦੀ ਸਬਸਿਡੀ ਵੀ ਅਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਪੱਖੀ ਨੀਤੀਆਂ ਨੂੰ ਕੇਵਲ ਆਮ ਆਦਮੀ ਪਾਰਟੀ ਦੀ ਲੋਕ ਹਿਤੈਸ਼ੀ ਸਰਕਾਰ ਹੀ ਕਰ ਸਕਦੀ ਹੈ।

ਬਟਾਲਾ ਸਿਵਲ ਹਸਪਤਾਲ ਦੇ ਬਾਥਰੂਮCivil Hospital, Batala Washroom बटला के सिविल हॉस्पिटल के वाशरूम
02/07/2023

ਬਟਾਲਾ ਸਿਵਲ ਹਸਪਤਾਲ ਦੇ ਬਾਥਰੂਮ
Civil Hospital, Batala
Washroom
बटला के सिविल हॉस्पिटल के वाशरूम

26/06/2023

Great Work

ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'
25/06/2023

ਹੁਸ਼ਿਆਰਪੁਰ 'ਚ ਪੁੱਤ ਨੇ ਪਿਓ ਨੂੰ ਮਾਰੀਆਂ ਗੋਲੀਆਂ, ਪਿਓ ਨੇ ਫਿਰ ਵੀ ਕਿਹਾ 'ਮੇਰੇ ਪੁੱਤ ਨੂੰ ਨਾ ਕਹਿਣਾ ਕੁਝ'

ਵੱਡੀ  #ਵਾਰਦਾਤ ਸ਼ਰੇਆਮ ਥਾਨਾਂ ਸਿਟੀ ਬਟਾਲਾ ਦੇ ਅੰਦਰਗਤ ਆਉਂਦੇ ਭੀੜ ਭਾੜ ਵਾਲੇ ਬਾਜ਼ਾਰ ਵਿੱਚ ਦੋ  #ਹਮਲਾਵਰਾਂ ਨੇ ਦਿਨ ਦਿਹਾੜੇ  #ਦੁਕਾਨਦਾਰ ਦੇ ਚ...
24/06/2023

ਵੱਡੀ #ਵਾਰਦਾਤ ਸ਼ਰੇਆਮ ਥਾਨਾਂ ਸਿਟੀ ਬਟਾਲਾ ਦੇ ਅੰਦਰਗਤ ਆਉਂਦੇ ਭੀੜ ਭਾੜ ਵਾਲੇ ਬਾਜ਼ਾਰ ਵਿੱਚ ਦੋ #ਹਮਲਾਵਰਾਂ ਨੇ ਦਿਨ ਦਿਹਾੜੇ #ਦੁਕਾਨਦਾਰ ਦੇ ਚਲਾਈਆਂ #ਗੋਲੀਆਂ ਤੇ ਹੋ ਗਏ ਫ਼ਰਾਰ ਮੋਟਰਸਾਈਕਲ ਉੱਤੇ। ਦੁਕਾਨਦਾਰ ਨੂੰ ਗੰਭੀਰ ਹਾਲਾਤ ਵਿੱਚ ਭੇਜਿਆ . Batala Police
ਮੌਕੇ ਦੀ ਤਸਵੀਰ...👇👇👇

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਖ਼ਰੀ ਸਵਾਰੀ ਥਾਰ, ਗੋਲੀਆਂ ਨਾਲ ਛਲਨੀ ਥਾਰ ਅੱਜ ਵੀ ਕਰ ਰਹੀ ਰੌਂਗਟੇ ਖੜੇ
29/05/2023

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਖ਼ਰੀ ਸਵਾਰੀ ਥਾਰ, ਗੋਲੀਆਂ ਨਾਲ ਛਲਨੀ ਥਾਰ ਅੱਜ ਵੀ ਕਰ ਰਹੀ ਰੌਂਗਟੇ ਖੜੇ

PGI 'ਚ ਬਣਾਇਆ ਜਾ ਰਿਹਾ ਹੈ ਉੱਤਰੀ ਖੇਤਰ ਦਾ ਪਹਿਲਾ 'ਸਕਿਨ ਬੈਂਕ'
26/05/2023

PGI 'ਚ ਬਣਾਇਆ ਜਾ ਰਿਹਾ ਹੈ ਉੱਤਰੀ ਖੇਤਰ ਦਾ ਪਹਿਲਾ 'ਸਕਿਨ ਬੈਂਕ'

ਪਟਿਆਲਾ ਦੇ DC ਸਾਹਿਬ ਦੇ ਹੁਕਮ ਸੀ ਕਿ 17 ਮਈ ਨੂੰ ਕੋਈ ਮੁਲਾਜ਼ਮ ਆਪਣੇ ਮੋਟਰਸਾਈਕਲ ਕਾਰ ਤੇ ਨਹੀ ਆਵੇਗਾ, ਪਰ ਇਹ ਸਾਰੇ ਮੁਲਾਜ਼ਮ ਇੱਕੋ ਸਾਇਕਲ ਤੇ...
19/05/2023

ਪਟਿਆਲਾ ਦੇ DC ਸਾਹਿਬ ਦੇ ਹੁਕਮ ਸੀ ਕਿ 17 ਮਈ ਨੂੰ ਕੋਈ ਮੁਲਾਜ਼ਮ ਆਪਣੇ ਮੋਟਰਸਾਈਕਲ ਕਾਰ ਤੇ ਨਹੀ ਆਵੇਗਾ, ਪਰ ਇਹ ਸਾਰੇ ਮੁਲਾਜ਼ਮ ਇੱਕੋ ਸਾਇਕਲ ਤੇ ਹੀ ਆ ਗਏ ਇਹ ਚੱਕਰ ਕੀ ਹੋਇਆ ਦਸੋ ਭਲਾ 😀😀🙏

15/04/2023
15/02/2023
ਕੰਮ ਦੀ ਗੱਲ : ਪਾਟੇ ਨੋਟ ਬਦਲਣ ਵਿਚ ਬੈਂਕ ਕਰ ਰਿਹੈ ਨਖ਼ਰੇ ਤਾਂ...
14/02/2023

ਕੰਮ ਦੀ ਗੱਲ : ਪਾਟੇ ਨੋਟ ਬਦਲਣ ਵਿਚ ਬੈਂਕ ਕਰ ਰਿਹੈ ਨਖ਼ਰੇ ਤਾਂ...

ਲੁਧਿਆਣਾ ਦੇ DC ਦਫ਼ਤਰ 'ਚ ਲੱਗੇ ATM 'ਚ ਫਸੀ ਔਰਤ
14/02/2023

ਲੁਧਿਆਣਾ ਦੇ DC ਦਫ਼ਤਰ 'ਚ ਲੱਗੇ ATM 'ਚ ਫਸੀ ਔਰਤ

ਪੈੱਨ ਨੂੰ ਟੱਚ ਕਰਕੇ ਇਹ ਸ਼ਰਤ ਪੂਰੀ ਕਰੋ
14/02/2023

ਪੈੱਨ ਨੂੰ ਟੱਚ ਕਰਕੇ
ਇਹ ਸ਼ਰਤ ਪੂਰੀ ਕਰੋ

ਗੁਰਦਾਸ ਮਾਨ ਨੇ ਖਰੀਦੀ ਨਵੀਂ SUV Land Cruiser, ਕਾਰ ਦੀ ਕੀਮਤ ਹੈ ਕਰੀਬ 2.1 ਕਰੋੜ ਰੁਪਏ
14/02/2023

ਗੁਰਦਾਸ ਮਾਨ ਨੇ ਖਰੀਦੀ ਨਵੀਂ SUV Land Cruiser, ਕਾਰ ਦੀ ਕੀਮਤ ਹੈ ਕਰੀਬ 2.1 ਕਰੋੜ ਰੁਪਏ

Sad news
09/01/2023

Sad news

https://youtu.be/FghhN0Q-DJw🔴CM ਰਿਹਾਇਸ਼ ਬਾਹਰ ਧਰਨੇ 'ਤੇ ਬੈਠੇ ਰਾਜਾ ਵੜਿੰਗ ਦੀ ਪੁਲਿਸ ਨਾਲ ਹੋਈ ਬਹਿਸ, 🔴ਵੇਖੋ Live
09/06/2022

https://youtu.be/FghhN0Q-DJw

🔴CM ਰਿਹਾਇਸ਼ ਬਾਹਰ ਧਰਨੇ 'ਤੇ ਬੈਠੇ ਰਾਜਾ ਵੜਿੰਗ ਦੀ ਪੁਲਿਸ ਨਾਲ ਹੋਈ ਬਹਿਸ,
🔴ਵੇਖੋ Live

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਟਾਲਾਸਿਵਲ ਡਿਫੈਂਸ ਬਟਾਲਾ ਵਲੋਂ ਤੰਬਾਕੂ ਵਿਰੋਧੀ ਦਿਵਸ ਮਨਾਇਆ ਸਕਾਰਾਤਮਕ ਪਹੁੰਚ ਅਪਣਾ ਕੇ ਛੱਡਿਆ ਜਾ ਸਕਦਾ ਹੈ ਤੰਬਾ...
31/05/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਬਟਾਲਾ
ਸਿਵਲ ਡਿਫੈਂਸ ਬਟਾਲਾ ਵਲੋਂ ਤੰਬਾਕੂ ਵਿਰੋਧੀ ਦਿਵਸ ਮਨਾਇਆ

ਸਕਾਰਾਤਮਕ ਪਹੁੰਚ ਅਪਣਾ ਕੇ ਛੱਡਿਆ ਜਾ ਸਕਦਾ ਹੈ ਤੰਬਾਕੂ ਦਾ ਸੇਵਨ

ਬਟਾਲਾ, 31 ਮਈ (NEWS) - ਸਥਾਨਿਕ ਸਿਵਲ ਡਿਫੈਂਸ ਬਟਾਲਾ ਵਲੋਂ ਬੀ.ਆਰ.ਅੰਬੇਦਕਰ ਲਿਟਲ ਫਲਾਵਰ ਹਾਈ ਸਕੂਲ ਬਟਾਲਾ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਦਲਜਿੰਦਰ ਸਿੰਘ, ਪ੍ਰਿੰਸੀਪਲ ਵਨੀਤ, ਉਰਮਿਲਾ, ਸ਼ਿਵਾਨੀ, ਸ਼ੈਲਜ਼ਾ ਤੇ ਵਿਦਿਆਰਥੀ ਹਾਜ਼ਰ ਸਨ।

ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਦੁਨੀਆਂ ਭਰ ਵਿੱਚ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ “ਆਓ ਤੰਬਾਕੂ ਛੱਡਣ ਲਈ ਵਚਨਬੱਧ ਹੋਈਏ” ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਚ ਅਨੇਕਾਂ ਤਰਾਂ ਦੇ ਵਿਗਾੜ ਆ ਜਾਂਦੇ ਹਨ। ਤੰਬਾਕੂ ਦੀ ਖ਼ਪਤ ਕਈ ਰੂਪਾਂ ਜਿਵੇਂ ਕਿ ਸਿਗਰਟ, ਬੀੜੀ, ਗੁਟਕਾ, ਹੁੱਕਾ ਅਤੇ ਹੋਰ ਕਈ ਪ੍ਰਕਾਰ ਵਿਚ ਕੀਤੀ ਜਾਂਦੀ ਹੈ। ਤੰਬਾਕੂ ਵਿੱਚ ਨਿਕੋਟੀਨ ਸ਼ਾਮਿਲ ਹੈ ਜੋ ਕਿ ਬਹੁਤ ਹੀ ਅਮਲ ਪਦਾਰਥ ਹੈ। ਨਿਕੋਟੀਨ ਦਾ ਲੰਮੇ ਸਮੇਂ ਤੱਕ ਪ੍ਰਯੋਗ ਤੁਹਾਡੇ ਦਿਲ, ਫੇਫੜੇ ਅਤੇ ਪੇਟ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਮਿਆਦ ਤੋਂ ਵੱਧ ਜਦੋਂ ਕੋਈ ਵਿਅਕਤੀ ਸਰੀਰਕ ਅਤੇ ਜਜ਼ਬਾਤੀ ਤੌਰ ’ਤੇ ਨਿਕੋਟੀਨ ਦਾ ਆਦੀ ਹੋ ਜਾਂਦਾ ਹੈ ਤਾਂ ਫਲਸਰੂਪ ਉਹ ਕਈ ਗੰਭੀਰ ਸਿਹਤ ਸੰਬੰਧੀ ਬਿਮਾਰੀਆਂ ਨਾਲ ਪੀੜਤ ਹੋ ਜਾਂਦਾ ਹੈ।

ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਤੰਬਾਕੂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਹੀ ਡਾਕਟਰੀ ਇਲਾਜ ਬਹੁਤ ਜਰੂਰੀ ਹੈ ਅਤੇ ਦਿ੍ਰੜ ਨਿਸ਼ਚੇ ਅਤੇ ਸਹੀ ਇਲਾਜ ਨਾਲ ਤੰਬਾਕੂ ਸੇਵਨ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਆਪਣੀ ਸੋਚ ਸਕਰਾਤਮਕ ਰੱਖਣੀ ਚਾਹੀਦੀ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਸਰਤ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਆਦਤ ਨੂੰ ਛੱਡਿਆ ਜਾ ਸਕਦਾ ਹੈ। ਆਖਰ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਵਨੀਤ ਕੁਮਾਰ ਨੇ ਟੀਮ ਸਿਵਲ ਡਿਫੈਂਸ ਦਾ ਬੱਚਿਆਂ ਨੂੰ ਜਾਗਰੂਕ ਕਰਨ ’ਤੇ ਧੰਨਵਾਦ ਕੀਤਾ ਅਤੇ ਇਹ ਸਭ ਕੰਮ ਦੀਆਂ ਗੱਲਾਂ ਮੰਨਣ ਲਈ ਪ੍ਰੇਰਿਆ।

ਇਨਸਾਨੀਅਤ ਜ਼ਿੰਦਾਬਾਦਜਦੋਂ ਬਟਾਲਾ ਦੀ ਧੀ ਮਹਿਕ ਨੇ ਆਪਣੀ ਗੋਲਕ ਦੇ ਸਾਰੇ ਪੈਸੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਦੇ ਦਿੱਤੇਬਟਾਲਾ, 24 ਮਈ (...
24/05/2022

ਇਨਸਾਨੀਅਤ ਜ਼ਿੰਦਾਬਾਦ

ਜਦੋਂ ਬਟਾਲਾ ਦੀ ਧੀ ਮਹਿਕ ਨੇ ਆਪਣੀ ਗੋਲਕ ਦੇ ਸਾਰੇ ਪੈਸੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਦੇ ਦਿੱਤੇ

ਬਟਾਲਾ, 24 ਮਈ ( ) - ਬਟਾਲਾ ਸ਼ਹਿਰ ਦੇ ਕੋਟ ਕੁਲ ਜਸਰਾਏ ਦੇ ਵਸਨੀਕ ਗਗਨਦੀਪ ਦੀ 13 ਸਾਲਾ ਧੀ ਮਹਿਕ ਨੇ ਸ਼ਹਿਰ ਦੇ ਇੱਕ ਲੋੜਵੰਦ ਦੀ ਮਦਦ ਕਰਕੇ ਇਨਾਸਨੀਅਤ ਦਾ ਝੰਡਾ ਬੁਲੰਦ ਕੀਤਾ ਹੈ। ਮਹਿਕ ਨੇ ਆਪਣੀ ਗੋਲਕ ਵਿੱਚ ਇਕੱਠੇ ਕੀਤੇ ਸਾਰੇ ਰੁਪਏ ਇੱਕ ਨੰਨੇ ਬੱਚੇ ਦੀ ਜਾਨ ਬਚਾਉਣ ਲਈ ਦੇ ਦਿੱਤੇ ਹਨ। ਮਹਿਕ ਦੀ ਇਸ ਭਾਵਨਾ ਤੋਂ ਪ੍ਰਭਾਵਤ ਹੋ ਕੇ ਹੋਰ ਲੋਕ ਵੀ ਉਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।

ਵਾਕਿਆ ਬਟਾਲਾ ਸ਼ਹਿਰ ਦੇ ਹਾਥੀ ਗੇਟ ਇਲਾਕੇ ਦਾ ਹੈ। ਇਸ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਇੱਕ ਔਰਤ ਜੋ ਕਿ 7 ਮਹੀਨੇ ਦੀ ਗਰਭਵਤੀ ਸੀ, ਅਚਾਨਿਕ ਉਸਦੀ ਤਬੀਅਤ ਖਰਾਬ ਹੋ ਗਈ ਅਤੇ ਉਹ ਕੌਮਾ ਵਿੱਚ ਚਲੀ ਗਈ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ੍ਰੀ ਗੁਰੂ ਰਾਮਦਾਸ ਹਸਪਤਾਲ, ਵੱਲਾ, ਅੰਮ੍ਰਿਤਸਰ ਦੇ ਡਾਕਟਰਾਂ ਨੂੰ ਮਜ਼ਬੂਰਨ ਉਸ ਔਰਤ ਦਾ ਓਪਰੇਸ਼ਨ ਕਰਨਾ ਪਿਆ ਅਤੇ ਜਿਸ ਕਾਰਨ ਬੱਚੇ ਦਾ ਤਹਿ ਸਮੇਂ ਤੋਂ ਪਹਿਲਾਂ ਹੀ ਜਨਮ ਹੋ ਗਿਆ। ਮਾਂ ਕੌਮਾ ਵਿੱਚ ਹੋਣ ਕਾਰਨ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ ਓਥੇ ਉਸਦੇ ਨੰਨੇ ਬੱਚੇ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਹੈ।

ਜਦੋਂ ਇਸ ਲੋੜਵੰਦ ਪਰਿਵਾਰ ਬਾਰੇ ਬਟਾਲਾ ਸ਼ਹਿਰ ਦੀ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਪਰਿਵਾਰ ਦੀ ਆਪਣੇ ਤਰਫੋਂ ਜਿੰਨੀ ਸੰਭਵ ਹੋ ਸਕੀ ਮਦਦ ਕੀਤੀ। ਇਸਦੇ ਨਾਲ ਹੀ ਸੁਸਾਇਟੀ ਦੇ ਮੁੱਖ ਸੇਵਾਦਾਰ ਵਿਕਾਸ ਮਹਿਤਾ ਨੇ ਸੋਸਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ। ਇਸ ਬਾਰੇ ਜਦੋਂ ਬਟਾਲਾ ਦੀ 13 ਸਾਲਾ ਧੀ ਮਹਿਕ ਨੂੰ ਪਤਾ ਲੱਗਾ ਤਾਂ ਉਸਨੇ ਤੁਰੰਤ ਆਪਣੀ ਗੋਲਕ ਰਾਹੀਂ ਜਮ੍ਹਾਂ ਕੀਤੀ ਆਪਣੀ ਸਾਰੀ ਪੂੰਜੀ ਉਸ ਲੋੜਵੰਦ ਮਾਂ ਅਤੇ ਉਸਦੇ ਨੰਨੇ ਬੱਚੇ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ।

ਮਹਿਕ ਨੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਮੈਂਬਰ ਵਿਕਾਸ ਮਹਿਤਾ, ਅਨੁਰਾਗ ਮਹਿਤਾ, ਵਰੁਣ ਕਾਲੜਾ, ਰਘੂ, ਅੰਕੁਸ਼ ਮਹਿਤਾ, ਰਿਧਮ, ਅਮਨਦੀਪ ਬਧਵਾਰ, ਰਾਜਨ, ਅਮਿਤ, ਰਾਹੁਲ ਅਤੇ ਰਜਤ ਨੂੰ ਆਪਣੀ ਗੋਲਕ ਦੇ ਕੇ ਇਸ ਵਿਚਲੇ ਸਾਰੇ ਪੈਸੇ ਉਸ ਮਾਂ ਤੇ ਉਸਦੇ ਬੱਚੇ ਦੇ ਇਲਾਜ ਲਈ ਦੇਣ ਨੂੰ ਕਿਹਾ।
ਮਹਿਕ ਨੇ ਦੱਸਿਆ ਕਿ ਉਹ ਆਪਣੀ ਗੋਲਕ ਵਿੱਚ ਪੈਸੇ ਇੱਕ ‘ਡੌਲ’ ਲੈਣ ਲਈ ਇਕੱਠੇ ਕਰ ਰਹੀ ਸੀ, ਪਰ ਜਦੋਂ ਉਸਨੂੰ ਸੋਸਲ ਮੀਡੀਆ ’ਤੇ ਇੱਕ ਮਾਂ ਅਤੇ ਉਸਦੇ ਬੱਚੇ ਦੇ ਇਲਾਜ ਲਈ ਪੈਸਿਆਂ ਦੀ ਲੋੜ ਬਾਰੇ ਪਤਾ ਲੱਗਾ ਤਾਂ ਉਸਨੇ ਇਹ ਸਾਰੇ ਪੈਸੇ ਉਨ੍ਹਾਂ ਦੇ ਇਲਾਜ ਲਈ ਦੇਣ ਦਾ ਫੈਸਲਾ ਕੀਤਾ। ਉਸਨੇ ਕਿਹਾ ਕਿ ਉਹ ਗੁੱਡੀ ਤਾਂ ਫਿਰ ਵੀ ਖਰੀਦ ਲਵੇਗੀ ਪਰ ਉਸ ਮਾਂ ਤੇ ਉਸਦੇ ਬੱਚੇ ਦੀ ਜਾਨ ਬਚਣੀ ਜਿਆਦਾ ਜਰੂਰੀ ਹੈ। ਮਹਿਕ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਲੋੜਵੰਦ ਪਰਿਵਾਰ ਦੀ ਮਦਦ ਲਈ ਅੱਗੇ ਆਉਣ।

ਓਧਰ ਲੋੜਵੰਦ ਪਰਿਵਾਰ ਅਤੇ ‘ਦ ਹੈਲਪਿੰਗ ਹੈਂਡ ਗਿਵਸ ਟੂ ਨੀਡੀ ਪੀਪਲਸ’ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਇਸ ਮਦਦ ਲਈ ਮਹਿਕ ਦਾ ਧੰਨਵਾਦ ਕੀਤਾ ਹੈ।

30/04/2022

Batala lyi bhut dukhh vli news a

19/04/2022
15/04/2022

Address


Website

Alerts

Be the first to know and let us send you an email when Batala Updates posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share