Punjab De Rang

  • Home
  • Punjab De Rang

Punjab De Rang Contact information, map and directions, contact form, opening hours, services, ratings, photos, videos and announcements from Punjab De Rang, News & Media Website, .

29/10/2022
ਮਰਨਾ ਸਭ ਨੇ ਹੈ ਇੱਕ ਦਿਨ ਪਰ  Sidhu Moose Wala ਮਰਨ ਤੋਂ ਪਹਿਲਾਂ ਕੁਝ ਐਸਾ ਕਰ ਗਿਆ ਜੋ ਕਿ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿੱਚ ਲਿ...
15/10/2022

ਮਰਨਾ ਸਭ ਨੇ ਹੈ ਇੱਕ ਦਿਨ ਪਰ Sidhu Moose Wala ਮਰਨ ਤੋਂ ਪਹਿਲਾਂ ਕੁਝ ਐਸਾ ਕਰ ਗਿਆ ਜੋ ਕਿ ਇਤਿਹਾਸ ਦੇ ਪੰਨਿਆ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ,ਉਸ ਦੀ ਕਲਮ ਦੇ ਵਿੱਚੋ ਉੱਕਰੇ ਗੀਤ ਵਿਚਲੇ ਸ਼ਬਦਾਂ...

"ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਫੇਰ ਮੁੜ ਬਲਵਿੰਦਰ ਜਟਾਣਾ ਆਊ
ਫੇਰ ਪੁੱਤ ਬਿਗਾਨੇ ਨਹਿਰਾਂ 'ਚ ਡੇਕਾਂ ਲਾ ਹੀ ਦਿੰਦੇ...

ਦੀ ਬਦੌਲਤ 32 ਸਾਲ ਪਹਿਲਾਂ ਪੰਜਾਬ ਦੇ ਪਾਣੀਆ ਨੂੰ ਬੰਨ੍ਹ ਮਾਰਨ ਵਾਲੇ ਬਲਵਿੰਦਰ ਸਿੰਘ ਜਟਾਣਾ ਦੀ ਸ਼ਹੀਦੀ ਦੇ 31 ਸਾਲ ਬਾਅਦ ਲੋਕ ਜਾਨਣ ਲਈ ਮਜਬੂਰ ਹੋ ਗਏ ਕਿ ਭਾਈ ਜਟਾਣਾ ਕੌਣ ਹੈ❓️

ਅੱਜ ਖਾਲਸਾ ਪੰਥ ਦੇ ਜੁਝਾਰੂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਗਈ ਹੈ।

ਕਾਸ਼ ਕਿਤੇ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾਂ❗️

ਬਾਕੀ ਬਚੇ ਖੁਚੇ ਰਾਜਾ ਵੜਿੰਗ ਖਹਿਰਾ ਲੈ ਗਿਆ ਸੀ
30/09/2022

ਬਾਕੀ ਬਚੇ ਖੁਚੇ ਰਾਜਾ ਵੜਿੰਗ ਖਹਿਰਾ ਲੈ ਗਿਆ ਸੀ

ਬੜਾ ਗੂੜਾ ਰਿਸਤਾ ਏ ਕਿਸਾਨੀ ਦਾ ਨਾਲ ਰੱਸੇ ਤੇ ਨਾਲ ਰੁੱਖਾਂ ਦੇਕੋਈ ਸ਼ੌਕ ਨਾ ਫਾਹੇ ਲੈਣ ਦਾ ਬੱਸ ਮਰਦੇ ਆ ਮਾਰੇ ਦੁਖਾਂ ਦੇ
25/09/2022

ਬੜਾ ਗੂੜਾ ਰਿਸਤਾ ਏ ਕਿਸਾਨੀ ਦਾ ਨਾਲ ਰੱਸੇ ਤੇ ਨਾਲ ਰੁੱਖਾਂ ਦੇ

ਕੋਈ ਸ਼ੌਕ ਨਾ ਫਾਹੇ ਲੈਣ ਦਾ ਬੱਸ ਮਰਦੇ ਆ ਮਾਰੇ ਦੁਖਾਂ ਦੇ

ਪਿਛਲੇ ਦਿਨੀਂ ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਕਾਤਲ Cris Copland (26) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ...
19/09/2022

ਪਿਛਲੇ ਦਿਨੀਂ ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਕਾਤਲ Cris Copland (26) ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਘਟਨਾਂ ਤੋਂ ਕੁਝ ਸਮਾਂ ਬਾਅਦ ਹੀ ਅਮਰੀਕਾ ਦੀ ਸਪੈਸ਼ਲ ਪੁਲਿਸ ਟੀਮ ਨੇ ਕਈ ਹੋਰ ਜਗਾਹ ਤੇ ਲੱਗੇ ਕੈਮਰੇ ਟਰੈਕ ਕਰਦੇ ਹੋਏ ਕਾਤਲ ਨੂੰ ਦਬੋਚ ਲਿਆ ਸੀ । ਅਦਾਲਤ ਦੀ ਪੇਸ਼ੀ ਦੋਰਾਨ ਸੀ.ਸੀ ਟੀ ਵੀ ਫੋਟੇਜ ਵੇਖਣ ਤੋਂ ਬਾਅਦ ਡਿਊਟੀ ਅਫਸਰ ਨੇ ਜੱਜ ਨੂੰ ਦੱਸਿਆ ਉਸ ਦੀ ਪੁਲਿਸ ਸਰਵਿਸ ਦੇ 27 ਸਾਲਾ ਦੋਰਾਨ ਇਹ ਕਿਸੇ ਮਿਹਨਤੀ ਬੇਕਸੂਰ ਦਾ ਸਭ ਤੋਂ ਨਿਰਦੇਈ ਕਤਲ ਸੀ, ਇਸ ਲਈ ਇਸ ਕਾਤਲ ਤੇ Capital ਮਡਰ ਦੇ ਚਾਰਜ ਲੱਗਣੇ ਚਾਹੀਦੇ ਨੇ, (ਮਿਸੀਸਿਪੀ ਸਟੇਟ ਵਿੱਚ Captial ਮਡਰ ਚਾਰਜ ਲੱਗਣ ਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਜਾਂ ਸਾਰੀ ਉਮਰ ਬਿਨਾਂ ਜ਼ਮਾਨਤ ਸਖਤ ਜੇਲ ਹੋਣੀ ਲਾਜ਼ਮੀ ਹੁੰਦੀ ਹੈ)

ਜੇਕਰ ਘਟਨਾ ਦੀ ਗੱਲ ਕਰਿਏ ਤਾਂ ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਮਵੀਰ ਸਿੰਘ ਵਜੋਂ ਹੋਈ ਸੀ ਜੋ ਕਪੂਰਥਲਾ ਦੇ ਪਿੰਡ ਢਪੱਈ ਤੋਂ ਸੀ । ਉਕਤ ਨੌਜਵਾਨ ਪਰਮਵੀਰ ਸਿੰਘ ਮਿਸੀਸਿਪੀ ਸੂਬੇ ‘ਚ ਇੱਕ ਗੈਸ ਸਟੇਸ਼ਨ ‘ਤੇ ਕੈਸ਼ੀਅਰ ਵਜੋਂ ਕੰਮ ਕਰਦਾ ਸੀ । ਘਟਨਾ ਸਮੇਂ ਇੱਕ ਅਫ਼ਰੀਕੀ ਮੂਲ ਦਾ ਵਿਅਕਤੀ ਗੈਸ ਸਟੇਸ਼ਨ ‘ਤੇ ਆਇਆ ਅਤੇ ਉਸ ਨੇ ਲੁੱਟਣ ਦੀ ਨੀਅਤ ਨਾਲ ਪਰਮਵੀਰ ਨੂੰ ਗੋਲੀ ਮਾਰ ਦਿੱਤੀ । ਸਿੱਟੇ ਵਜੋਂ ਪਰਮਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਪਰਮਵੀਰ ਸਿੰਘ ਜ਼ੋ ਕਿ ਮਹਿਜ਼ ਇਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਤੇ ਇਕ ਭੈਣ ਦਾ ਭਰਾ ਅਤੇ ਮਾਪਿਆ ਦਾ ਇਕਲੌਤਾ ਪੁੱਤਰ ਸੀ,

~ਉਜਾੜਾ~ਉਹ ਅੱਜ ਵੀ ਚੇਤੇ ਕਰਕੇਅੱਖਾਂ ਭਰ ਲੈਂਦੀ ਏ ਦਾਦੀ,ਸਾਡੇ ਲਈ ਉਜਾੜਾ ਮਿੱਤਰੋਂਹੋਣੀ ਤੁਹਾਡੇ ਲਈ ਅਜ਼ਾਦੀ।ਆਈ ਹਵੇਲੀ ਵੱਲੋਂ ਭੱਜਦੀਕੋਈਂ ਜਾ  ...
14/08/2022

~ਉਜਾੜਾ~

ਉਹ ਅੱਜ ਵੀ ਚੇਤੇ ਕਰਕੇ
ਅੱਖਾਂ ਭਰ ਲੈਂਦੀ ਏ ਦਾਦੀ,
ਸਾਡੇ ਲਈ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਆਈ ਹਵੇਲੀ ਵੱਲੋਂ ਭੱਜਦੀ
ਕੋਈਂ ਜਾ ਕੇ ਭਲਿਉ ਵੇਖੋ,
ਤੜਕੇ ਦਾ ਪਿਉ ਗਿਆ ਨਿੱਕੀ ਦਾ
ਉਹ ਮੁੜਿਆ ਨਈ ਅਜੇ ਖੇਤੋਂ।
ਚੰਗੇ ਭਲੇ ਸਾਂ ਹੱਸਦੇ ਵੱਸਦੇ
ਝੱਲਣੀ ਪੈਗੀ ਪੀੜਾਂ ਡਾਹਡੀ।

ਸਾਡੇ ਲਈ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਜਿੰਨਾਂ ਵੀ ਲੈ ਜਾ ਸਕਦੇ ਲੈਜੋ
ਘਰ ਆਕੇ ਦੱਸ ਗਿਆ ਲੱਖੀ,
ਪੰਜ ਕਲਿਆਣੀ ਮੱਝ ਸੀ ਸਾਡੀ
ਰਹਿਗੀ ਬੋਹੜ ਦੇ ਹੇਠਾਂ ਬੱਝੀ।
ਰੀਝਾਂ ਲਾ ਕੇ ਬਣਾਏ ਘਰਦੀ
ਕਰਦੇ ਪਏ ਬੈਗਾਨੇ ਰਾਖੀ।

ਸਾਡੇ ਲਈਂ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਕਈਆਂ ਹੱਥੀਂ ਕਤਲ ਕਰਤੀਆਂ
ਕੁੱਝ ਲੈ ਗਏ ਜ਼ਾਲਮ ਖੋਹ ਕੇ,
ਕਈਆਂ ਹੱਥੀ ਬੰਨ੍ਹ ਕੇ ਪੁੜੀਆਂ
ਦਿੱਤਾ ਧੀਆਂ ਨੂੰ ਜ਼ਹਿਰ ਲਕੋ ਕੇ।
ਧੀ ਭੈਣ ਦੀਆਂ ਇੱਜ਼ਤਾਂ ਦੀ
ਹੋਈਂ ਲੁੱਟ ਸੀ ਬੇਹਿਸਾਬੀ।

ਸਾਡੇ ਲਈਂ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਕਈ ਲੰਘ ਆਏ ਸੀ ਪਾਰ
ਕਈ ਰਹਿਗੇ ਪਰਲੇ ਪਾਸੇ,
ਕਈ ਹੋ ਗਈਆਂ ਉੱਥੇ ਰੰਡੀਆਂ
ਕਈਆਂ ਦੇ ਵਿਛੜ ਗਏ ਮਾਪੇ।
ਕਦੇ ਵੀ ਭੁੱਲਣੀ ਨਈਂ ਸੰਨਤਾਲੀ
ਜਦ ਹੋਈ ਸੀ ਬਰਬਾਦੀ।

ਸਾਡੇ ਲਈਂ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਉੱਥੇ ਮਾਲਕ ਸੀ ਮੁਰੱਬਿਆਂ ਦੇ
ਏਥੇ ਕੌਡੀਆਂ ਦੇ ਭਾਅ ਰਹਿਗੇ,
ਹੱਸਦੇ ਵੱਸਦੇ ਘਰ ਸੀ ਔਲਖਾ
ਉੱਜੜ ਕੇ ਜੋ ਬਹਿ ਗਏ
ਬਾਕੀ ਰਹਿੰਦੀ ਕਸਰ ਹਿੰਦ ਨੇ
ਪੂਰੀ ਕਰਤੀ ਵਿੱਚ ਚੌਰਾਸੀ।

ਸਾਡੇ ਲਈਂ ਉਜਾੜਾ ਮਿੱਤਰੋਂ
ਹੋਣੀ ਤੁਹਾਡੇ ਲਈ ਅਜ਼ਾਦੀ।

ਸੁਰਿੰਦਰ ਸਿੰਘ ਔਲਖ

ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਵੀਂਆਂ ਵੀਡੀਓ   ਵੇਖਣ ਦੇ ਲਈ
09/08/2022

ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਵੀਂਆਂ ਵੀਡੀਓ ਵੇਖਣ ਦੇ ਲਈ

ਵੀਡੀਓ ਦੇਖਣ ਲਈ ਇਸ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ
03/08/2022

ਵੀਡੀਓ ਦੇਖਣ ਲਈ ਇਸ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ

ਕੁਝ ਕੁ ਗੱਲਾਂ ਮੂੰਗੀ ਦੀ ਫ਼ਸਲ ਬਾਰੇ  ।ਕਿਸਾਨ ਭਰਾਵਾਂ ਵੱਲੋਂ ਇਸ ਸੀਜ਼ਨ ਦੌਰਾਨ ਮੂੰਗੀ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਗਈ ਸੀ  ਪਿਛਲੇ ਸਾਲ ਦੌਰਾਨ...
27/07/2022

ਕੁਝ ਕੁ ਗੱਲਾਂ ਮੂੰਗੀ ਦੀ ਫ਼ਸਲ ਬਾਰੇ ।
ਕਿਸਾਨ ਭਰਾਵਾਂ ਵੱਲੋਂ ਇਸ ਸੀਜ਼ਨ ਦੌਰਾਨ ਮੂੰਗੀ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਗਈ ਸੀ ਪਿਛਲੇ ਸਾਲ ਦੌਰਾਨ ਜ਼ਿਆਦਾਤਰ ਮੂੰਗੀ ਆਲੂ ਵਾਲੇ ਜਮੀਨ ਵਿਚ ਲਗਾਈ ਜਾਂਦੀ ਸੀ ਜੋ ਕਿ ਇਸ ਵਾਰ ਕਣਕ ਅਤੇ ਸਰ੍ਹੋਂ ਵਾਲੇ ਖੇਤਾਂ ਵਿੱਚ ਵੀ ਲਾਈ ਗਈ ਆਲੂ ਵਾਲੀਆਂ ਜ਼ਮੀਨਾਂ ਵਿੱਚ ਲਗਾਈ ਗਈ ਮੂੰਗੀ ਦਾ ਝਾੜ ਚੰਗਾ ਦੇਖਣ ਨੂੰ ਮਿਲਿਆ ਅਤੇ ਸਹੀ ਰੇਟ ਵੀ ਪ੍ਰਾਪਤ ਹੋਇਆ ਪਰ ਇਸ ਦੌਰਾਨ ਕੁਝ ਕੁ ਇਲਾਕਿਆਂ ਵਿੱਚ ਬਰਸਾਤ ਦੇ ਕਾਰਨ ਇਸ ਦਾ ਜ਼ਿਆਦਾ ਨੁਕਸਾਨ ਹੋਇਆ ਹੈ ।
ਮੂੰਗੀ ਦੀ ਫਸਲ ਜੋ ਕਿ ਬਿਲਕੁਲ ਵੱਢਣ ਲਈ ਤਿਆਰ ਸੀ ਅਤੇ ਬਰਸਾਤ ਕਾਰਨ ਖ਼ਰਾਬ ਹੋ ਗਈ ਕਈ ਲੋਕਾਂ ਵੱਲੋਂ ਖ਼ਰਾਬ ਫ਼ਸਲ ਨੂੰ ਵਾਹਨ ਦੇ ਵਿੱਚ ਹੀ ਪਾ ਦਿੱਤਾ ਗਿਆ ਅਤੇ ਕੁਝ ਕੁ ਜ਼ਿਮੀਂਦਾਰਾਂ ਵੱਲੋਂ ਜਿਸ ਵੀ ਤਰ੍ਹਾਂ ਦੀ ਸੀ ਉਸ ਨੂੰ ਵੱਢ ਲਿਆ ਗਿਆ ।
ਬਰਸਾਤ ਕਾਰਨ ਖ਼ਰਾਬ ਹੋਈ ਫ਼ਸਲ ਦੌਰਾਨ ਕਿਸਾਨਾਂ ਨੂੰ ਇਸ ਦਾ ਖਰਚਾ ਵੀ ਪ੍ਰਾਪਤ ਨਹੀਂ ਹੋਇਆ ਜਿੱਥੇ ਕਿ ਮਹਿੰਗੇ ਮਹਿੰਗੇ ਸਪਰੇਆਂ ਦੀ ਵਰਤੋਂ ਕਰਦਿਆਂ ਮਿਹਨਤ ਵਿੱਚ ਕੋਈ ਕਮੀ ਨਹੀਂ ਛੱਡੀ ਦਿਨ ਰਾਤ ਇਕ ਕਰਦਿਆਂ ਹਾਸਲ ਦੀ ਜੋ ਵੀ ਲੋੜ ਅਨੁਸਾਰ ਉਸ ਦਾ ਪੂਰਾ ਧਿਆਨ ਦਿੱਤਾ ਗਿਆ ਸੀ ਹਰੇਕ ਕਿਸਾਨ ਵੀਰਾਂ ਵੱਲੋਂ ਮਹਿੰਗੇ ਰੇਟਾਂ ਦੇ ਬੀਜ ਖ਼ਰੀਦੇ ਅਤੇ ਦੋ ਤਿੰਨ ਮਹੀਨੇ ਤਕਰੀਬਨ ਇਸ ਤੇ ਪੂਰਾ ਧਿਆਨ ਦਿੱਤਾ ਗਿਆ ਅਤੇ ਕਈ ਇਲਾਕਿਆਂ ਵਿੱਚ ਇਹ ਬਿਲਕੁਲ ਤਬਾਹ ਹੋ ਗਈ ਜਿੱਥੇ ਕਿ ਕਈ ਕਿਸਾਨਾਂ ਵੱਲੋਂ ਜ਼ਮੀਨ ਠੇਕੇ ਉੱਤੇ ਲੈ ਕੇ ਵਾਹੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਇਸ ਦਾ ਖਰਚਾ ਪੈ ਗਿਆ ਜਦ ਕਿ ਕਿਸਾਨਾਂ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ ।
ਕਈ ਥਾਂਈ ਵੇਖਣ ਵਿੱਚ ਆਇਆ ਹੈ ਕਿ ਇਸ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਗਈ ਕੁਝ ਕੁ ਵਿਅਕਤੀਆਂ ਨੂੰ ਹੀ ਇਹ ਰਾਸ ਆਈ ਕਿਸਾਨਾਂ ਵੱਲੋਂ ਹਰ ਸੰਭਵ ਅਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਪਾਣੀ ਦੀ ਬੱਚਤ ਹੋ ਸਕੇ ਅਤੇ ਅਜਿਹੀਆਂ ਫ਼ਸਲਾਂ ਦਾ ਸਹਾਰਾ ਲਿਆ ਜਾਂਦਾ ਹੈ ਪਰ ਚਲੋ ਮੰਨ ਲਿਆ ਕੇ ਬਰਸਾਤ ਦੌਰਾਨ ਫ਼ਸਲ ਖ਼ਰਾਬ ਹੋ ਗਈ ਜਾਂ ਕੁਝ ਕੁ ਪਰਸੈਂਟ ਖਰਾਬ ਹੋਈ ਹੈ ਅਤੇ ਅਜਿਹੀ ਫਸਲ ਨੂੰ ਐੱਮਐੱਸਪੀ ਰੇਟ ਤੇ ਨਹੀਂ ਖਰੀਦਿਆ ਗਿਆ ਜਿਸ ਦੌਰਾਨ ਕਿਸਾਨਾਂ ਦੀ ਲੁੱਟ ਹੋਈ ਹੈ ਅਤੇ ਉਨ੍ਹਾਂ ਦੀ ਫਸਲ ਨੂੰ ਮਨਮਰਜ਼ੀ ਦੇ ਰੇਟ ਤੇ ਖ਼ਰੀਦਿਆ ਗਿਆ ।

Address


Website

Alerts

Be the first to know and let us send you an email when Punjab De Rang posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share