Ravel Publication

  • Home
  • Ravel Publication

Ravel Publication Contact information, map and directions, contact form, opening hours, services, ratings, photos, videos and announcements from Ravel Publication, Book & Magazine Distributor, .

ਪੰਜ ਕਿਤਾਬਾਂ ਦਾ ਇਹ ਸੈਟ ਤੁਸੀਂ ਵਿਸ਼ੇਸ਼ ਛੋਟ ਤੇ ਖਰੀਦ ਸਕਦੇ ਹੋਂ। MRP 870/-, After Discount 750/-, No Delivery Charges. DM  to ord...
07/10/2023

ਪੰਜ ਕਿਤਾਬਾਂ ਦਾ ਇਹ ਸੈਟ ਤੁਸੀਂ ਵਿਸ਼ੇਸ਼ ਛੋਟ ਤੇ ਖਰੀਦ ਸਕਦੇ ਹੋਂ। MRP 870/-, After Discount 750/-, No Delivery Charges.

DM to order
Or Call/WhatsApp 94680-94195

ਫਿਰਕੂਪ੍ਰਸਤੀ ਦੇ ਜਾਨੂੰਨ ਦਾ ਪ੍ਰਤੀਉੱਤਰ ਸਿਰਜਦੀ ਵਾਰਤਕ  ਪੁਸਤਕ                                                                  ...
30/09/2022

ਫਿਰਕੂਪ੍ਰਸਤੀ ਦੇ ਜਾਨੂੰਨ ਦਾ ਪ੍ਰਤੀਉੱਤਰ ਸਿਰਜਦੀ ਵਾਰਤਕ ਪੁਸਤਕ
-ਨਿਰੰਜਣ ਬੋਹਾ
ਛੋਟੇ ਆਦਮੀ ਦੀ ਵੱਡੀ ਕਹਾਣੀ ( ਪਰਮਵੀਰ ਚੱਕਰ ਵਿਜੇਤਾ ਅਬਦੁਲ ਹਮੀਦ ਦੀ ਜੀਵਨੀ
ਲੇਖਕ – ਰਾਹੀ ਮਾਸੂਮ ਰਜ਼ਾ ਪੰਜਾਬੀ ਅਨੁਵਾਦ ਡਾ ਕੁਲਵਿੰਦਰ ਸਿੰਘ ਸਰਾਂ
ਕਿਸੇ ਛੋਟੇ ਆਦਮੀ ਦੀ ਕਹਾਣੀ ਉਸ ਵੇਲੇ ਹੀ ਵੱਡੀ ਬਣਦੀ ਹੈ ਜਦੋਂ ਉਸ ਮਾਨਵਤਾ ਲਈ ਅਜਿਹੀ ਵੱਡੀ ਕੁਰਬਾਨੀ ਕੀਤੀ ਹੋਵੇ ਜਿਸ ਦੀਆਂ ਕਹਾਣੀਆਂ ਜ਼ੁਬਾਨ ਦਰ ਜ਼ੁਬਾਨ ਕਈ ਮਨੁੱਖੀ ਪੀੜ੍ਹੀਆਂ ਤੱਕ ਅੱਗੇ ਤੋਂ ਅੱਗੇ ਤੁਰਦੀਆਂ ਰਹਿਣ । ਉੱਤਰਪ੍ਰਦੇਸ਼ ਦੇ ਗਾਜ਼ੀਪੁਰ ਖੇਤਰ ਦੇ ਇਕ ਬਹੁਤ ਛੋਟੇ ਪਿੰਡ ਧਾਮੂੰਪੁਰ ਵਿੱਚ ਬਹੁਤ ਛੋਟੀ ਜਿਹੀ ਹੈਸੀਅਤ ਰੱਖਣ ਵਾਲੇ ਕਿਸਾਨ ਉਸਮਾਨ ਦੇ ਬੇਟੇ ਅਬਦੁਲ ਹਮੀਦ ਨੇ ਵੀ ਸੰਨ 1965 ਦੀ ਭਾਰਤ- ਪਾਕਿ ਜੰਗ ਸਮੇਂ ਆਪਣੇ ਖੂਨ ਨਾਲ ਦੇਸ਼ ਤੋਂ ਕੁਰਬਾਨ ਹੋਣ ਦੀ ਇੱਕ ਅਜਿਹੀ ਹੀ ਵੱਡੇ ਅਰਥਾਂ ਵਾਲੀ ਕਹਾਣੀ ਲਿਖੀ ਜਿਸਨੇ ਉਸਦਾ ਨਾਂ ਹਮੇਸ਼ਾ ਲਈ ਅਮਰ ਸ਼ਹੀਦਾਂ ਵਿਚ ਲਿਖ ਦਿੱਤਾ । ਉਸ ਵੱਲੋਂ ਆਪਣੇ ਖੂਨ ਨਾਲ ਲਿਖੀ ਇਹ ਕਹਾਣੀ ਉਹਨਾਂ ਫਿਰਕੂ ਲੋਕਾਂ ਨੂੰ ਵੀ ਮੂੰਹ ਤੋੜਵਾਂ ਜੁਆਬ ਦਿੰਦੀ ਹੈ ਜੋ ਦੇਸ਼ ਦੇ ਘੱਟ ਗਿਣਤੀ ਫਿਰਕਿਆਂ ਤੋਂ ਉਹਨਾਂ ਦੇ ਦੇਸ਼ ਭਗਤ ਹੋਣ ਦਾ ਸਬੂਤ ਮੰਗਦੇ ਹਨ। ਮਰਨ ਉਪਰੰਤ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਕਵਾਟਰ ਮਾਸਟਰ ਅਬਦੁਲ ਹਮੀਦ ਦੀ ਇਸ ਮਿਸਾਲੀ ਕਹਾਣੀ ਨੂੰ ਲੱਖਾਂ ਕਰੋੜਾਂ ਭਾਰਤੀਆਂ ਤੱਕ ਪਹੁੰਚਾਉਣ ਲਈ ਰਾਹੀ ਮਾਸੂਮ ਰਜ਼ਾ ਵਰਗਾ ਨਾਮਵਰ ਲੇਖਕ ਮਿਲ ਗਿਆ ਤਾਂ ਵੇਖਦਿਆਂ ਹੀ ਵੇਖਦਿਆਂ ਇਹ ਕਹਾਣੀ ਦੇਸ਼ ਭਗਤੀ ਦਾ ਸੁਨਿਹਰੀ ਇਤਿਹਾਸ ਬਣ ਗਈ । ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਇਸ ਅਮਰ ਕਹਾਣੀ ਦਾ ਪੰਜਾਬੀ ਅਨੁਵਾਦ ਹੁਣ ਉੱਘੇ ਵਾਰਤਕ ਲੇਖਕ ਤੇ ਅਨੁਵਾਦਕ ਕੁਲਵਿੰਦਰ ਸਿੰਘ ਸਰਾਂ ਵੱਲੋਂ ਕੀਤਾ ਗਿਆ ਹੈ । ਇਸਦੇ ਮੂਲ ਲੇਖਕ ਤੇ ਅਨੁਵਾਦਕ ਦੀ ਵਿਚਾਰਧਾਰਕ ਇੱਕਸੁਰਤਾ ਨੇ ਇਸ ਅਨੁਵਾਦ ਨੂੰ ਵੀ ਬੇ -ਹੱਦ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ।
ਛੋਟੇ ਆਦਮੀ ਦੀ ਇਸ ਵੱਡੀ ਕਹਾਣੀ ਦਾ ਪਾਠ ਆਪਣੇ ਪਾਠਕਾਂ ਅੰਦਰ ਇਸ ਕਦਰ ਆਪਣੇਪਣ ਦਾ ਅਹਿਸਾਸ ਜਗਾਉਂਦਾ ਹੈ ਜਿਵੇਂ ਅਬੁਦਲ ਹਮੀਦ ਉਹਨਾਂ ਦਾ ਆਪਣਾ ਹੀ ਪੁੱਤ ਜਾਂ ਭਰਾ ਹੋਵੇ। ਪਿੰਡ ਧਾਮੂੰਪੁਰ ਵਿੱਚ ਕਿਸਾਨ ਤੋਂ ਦਰਜੀ ਬਣੇ ਉਸਮਾਨ ਦੇ ਘਰ ਮਾਂ ਬਕਰੀਦਨ ਦੀ ਕੁੱਖੋਂ ਜਨਮ ਲੈਣ ਵਾਲੇ ਬੱਚੇ ਅਬਦੁਲ ਹਮੀਦ ਦਾ ਬਚਪਨ ਤਾਂ ਲਗਭਗ ਉਸੇ ਤਰ੍ਹਾਂ ਹੀ ਬੀਤਿਆਂ ਜਿਵੇਂ ਉਸ ਵਰਗੇ ਪਿੰਡ ਦੇ ਹੋਰ ਬੱਚਿਆ ਦਾ ਬੀਤਿਆ ਸੀ ਪਰ ਆਪਣੇ ਬਚਪਨ ਦੇ ਹਾਣੀ ਮੁੰਡਿਆਂ ਨਾਲੋ ਉਸ ਨੂੰ ਖਾਸ ਬਣਾਉਣ ਵਾਲਾ ਇਹ ਸੁਪਨਾ ਸਿਰਫ਼ ਉਸ ਅੰਦਰ ਹੀ ਪੈਦਾ ਹੋਇਆ ਸੀ ਕਿ ਉਹ ਇੱਕ ਫੌਜੀ ਸੈਨਿਕ ਬਣ ਕੇ ਗਾਜ਼ੀਪੁਰ ਦਾ ਨਾਂ ਸਾਰੇ ਦੇਸ਼ ਵਿਚ ਉੱਚਾ ਕਰੇ । ਆਮ ਮਾਪਿਆਂ ਵਾਂਗ ਉਸਦੇ ਮਾਪਿਆ ਨੇ ਵੀ ਉਸਨੂੰ ਪੜ੍ਹਾਉਣ ਲਿਖਾਉਣ ਤੇ ਪਿਤਾ ਪੁਰਖੀ ਕਿੱਤੇ ਵਿਚ ਪਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਤੇ ਉਸਦਾ ਧਿਆਨ ਆਪਣੇ ਕਿੱਤੇ ਵੱਲ ਲਾਉਣ ਲਈ ਉਸਦਾ ਵਿਆਹ ਕਰਨ ਦਾ ਰਵਾਇਤੀ ਤੌਰ ਤਰੀਕਾ ਵੀ ਅਜਮਾਇਆ। ਬਾਕੀ ਕੁਮੈਂਟ 'ਚ...

'ਛੋਟੇ ਆਦਮੀ ਦੀ ਵੱਡੀ ਕਹਾਣੀ'(ਮੂਲ ਲੇਖਕ ਡਾ. ਰਾਹੀ ਮਾਸੂਮ ਰਜ਼ਾ) ਨੂੰ ਲੋਕ ਅਰਪਣ ਕਰਦਿਆਂ ਡਾ਼ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦ...
10/09/2022

'ਛੋਟੇ ਆਦਮੀ ਦੀ ਵੱਡੀ ਕਹਾਣੀ'(ਮੂਲ ਲੇਖਕ ਡਾ. ਰਾਹੀ ਮਾਸੂਮ ਰਜ਼ਾ) ਨੂੰ ਲੋਕ ਅਰਪਣ ਕਰਦਿਆਂ ਡਾ਼ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ, ਡਾ਼ ਸੁਰਜੀਤ ਸਿੰਘ ਭੱਟੀ, ਡਾ਼ ਰਘੁਬੀਰ ਸਿੰਘ ਮਾਨ (ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਮਾਨਸਾ), ਡਾ਼ ਕੁਲਦੀਪ ਸਿੰਘ ਦੀਪ,ਸ੍ਰੀ ਸਤਪਾਲ ਭੀਖੀ ਜੀ, ਡਾ਼ ਅਮਰਜੀਤ ਸਿੰਘ, ਕਹਾਣੀਕਾਰ ਦਰਸ਼ਨ ਜੋਗਾ ਜੀ, ਕਹਾਣੀਕਾਰ ਤੇ ਆਲੋਚਕ ਨਿਰੰਜਣ ਬੋਹਾ ਜੀ,ਸ੍ਰੀ ਦਰਸ਼ਨ ਬੁੱਟਰ ਜੀ ..... ਬਹੁਤ ਬਹੁਤ ਸ਼ੁਕਰਾਨਾ ਜੀ। ~ ਡਾ. ਕੁਲਵਿੰਦਰ ਸਿੰਘ ਸਰਾਂ

ਕਿਤਾਬ ਹਾਜ਼ਰ ਹੈ ਜੀ!'ਛੋਟੇ ਆਦਮੀ ਦੀ ਵੱਡੀ ਕਹਾਣੀ'ਰਾਜਕਮਲ ਪ੍ਰਕਾਸ਼ਨ (  ) ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਕਿਤਾਬ ਦਾ ਪੰਜਾਬੀ ਅਨੁਵਾਦ। ਲੇਖਕ- ਡਾ. ...
06/09/2022

ਕਿਤਾਬ ਹਾਜ਼ਰ ਹੈ ਜੀ!

'ਛੋਟੇ ਆਦਮੀ ਦੀ ਵੱਡੀ ਕਹਾਣੀ'
ਰਾਜਕਮਲ ਪ੍ਰਕਾਸ਼ਨ ( ) ਵੱਲੋਂ ਪ੍ਰਕਾਸ਼ਿਤ ਪ੍ਰਸਿੱਧ ਕਿਤਾਬ ਦਾ ਪੰਜਾਬੀ ਅਨੁਵਾਦ।
ਲੇਖਕ- ਡਾ. ਰਾਹੀ ਮਾਸੂਮ ਰਜ਼ਾ
ਅਨੁਵਾਦ- ਡਾ. ਕੁਲਵਿੰਦਰ ਸਿੰਘ ਸਰਾਂ .sra

Price - ₹ 140/-
Order this book online
DM or Call/WhatsApp ⬇️
94680-94195

ਰਾਹੀ ਜੀ ਦੀ ਸੋਚ ਅਤੇ ਕਿਤਾਬ ਦੇ ਕੇਂਦਰੀ ਭਾਵ ਦੀ ਪਛਾਣ, ਇਸਦੇ ਮੁੱਢ 'ਚ ਲਿਖੀ 'ਵਸੀਅਤ' ਤੋਂ ਹੀ ਹੋ ਜਾਂਦੀ ਹੈ।°ਆਪਣੇ ਬੇਟੇ ਰੱਜੂ ਤੇ ਬੇਟੀ ਗੁਠ...
24/08/2022

ਰਾਹੀ ਜੀ ਦੀ ਸੋਚ ਅਤੇ ਕਿਤਾਬ ਦੇ ਕੇਂਦਰੀ ਭਾਵ ਦੀ ਪਛਾਣ, ਇਸਦੇ ਮੁੱਢ 'ਚ ਲਿਖੀ 'ਵਸੀਅਤ' ਤੋਂ ਹੀ ਹੋ ਜਾਂਦੀ ਹੈ।
°
ਆਪਣੇ ਬੇਟੇ ਰੱਜੂ ਤੇ ਬੇਟੀ ਗੁਠਲੀ ਦੇ ਨਾਮ...
"ਮੈਂ ਤੁਹਾਡੇ ਵਾਸਤੇ ਇਸ ਮਹਾਨ ਦੇਸ਼ ਹਿੰਦੋਸਤਾਨ ਦੀਆਂ ਪ੍ਰੰਪਰਾਵਾਂ ਛੱਡ ਕੇ ਜਾਵਾਂਗਾ। ਇਸ ਗੱਲ 'ਤੇ ਫ਼ਖਰ ਕਰਨਾ ਕਿ ਤੁਸੀਂ ਭਾਰਤੀ ਹੋ। ਤੁਸੀਂ ਬੁੱਧ ਦੇ ਹਿੰਦੋਸਤਾਨ ਤੇ ਪਰਮਵੀਰ ਅਬਦੁਲ ਹਮੀਦ ਦੇ ਗਾਜ਼ੀਪੁਰ ਦੇ ਹੋ! ਵਤਨ ਮਜ਼ਹਬ ਨਹੀਂ ਜੋ ਬਦਲਿਆ ਜਾ ਸਕੇ। ਕੋਈ ਤੁਹਾਥੋਂ ਹਿੰਦੋਸਤਾਨੀ ਹੋਣ ਦਾ ਹੱਕ ਨਹੀਂ ਖੋਹ ਸਕਦਾ। ਤੁਸੀਂ ਹਿੰਦੋਸਤਾਨੀ ਹੋ ਕਿਉਂਕਿ ਮੈਂ ਹਿੰਦੋਸਤਾਨੀ ਹਾਂ। ਜਿਹੜੇ ਲੋਕ ਇਹ ਕਹਿੰਦੇ ਹੋਣ ਕਿ ਤੁਸੀਂ ਹਿੰਦੋਸਤਾਨੀ ਨਹੀਂ ਹੋ, ਉਹਨਾਂ ਨੂੰ ਝੂਠਾ ਤੇ ਦੇਸ਼-ਧ੍ਰੋਹੀ ਸਮਝੋ।"

~ਡਾ. ਰਾਹੀ ਮਾਸੂਮ ਰਜ਼ਾ

'ਛੋਟੇ ਆਦਮੀ ਦੀ ਵੱਡੀ ਕਹਾਣੀ'
ਅਨੁਵਾਦ- ਡਾ. ਕੁਲਵਿੰਦਰ ਸਿੰਘ ਸਰਾਂ

Any guesses??
07/08/2022

Any guesses??

ਕਿਤਾਬ- ਇੱਕ ਰੀਝ ਲੇਖਕ- ਸੁਖਪ੍ਰੀਤ ਸਿੰਘ (ਸੁੱਖ)  Order this book online DM or Call\WhatsApp ⬇️ 94680-94195
27/03/2022

ਕਿਤਾਬ- ਇੱਕ ਰੀਝ
ਲੇਖਕ- ਸੁਖਪ੍ਰੀਤ ਸਿੰਘ (ਸੁੱਖ)
Order this book online
DM or Call\WhatsApp ⬇️
94680-94195

ਸਾਂਝ, ਤੇਰੇ ਵਰਗਾ, ਰੁੱਖਾ-ਸੁੱਕਾ ਕਿਤਾਬਾਂ ਅੰਮ੍ਰਿਤਸਰ ਵਿਖੇ ਚੱਲ ਰਹੇ ਸਾਹਿਤ ਮੇਲੇ ਵਿੱਚ ਸਟਾਲ ਨੰਬਰ 82 'ਤੇ ਉਪਲੱਬਧ ਹਨ।
07/03/2022

ਸਾਂਝ, ਤੇਰੇ ਵਰਗਾ, ਰੁੱਖਾ-ਸੁੱਕਾ ਕਿਤਾਬਾਂ ਅੰਮ੍ਰਿਤਸਰ ਵਿਖੇ ਚੱਲ ਰਹੇ ਸਾਹਿਤ ਮੇਲੇ ਵਿੱਚ ਸਟਾਲ ਨੰਬਰ 82 'ਤੇ ਉਪਲੱਬਧ ਹਨ।



ਜਲਦ ਆ ਰਹੀ ਨਵੀਂ ਕਿਤਾਬ - ਇੱਕ ਰੀਝ (ਵਾਰਤਕ, ਕਵਿਤਾ)ਲੇਖਕ- ਸੁੱਖਪ੍ਰੀਤ ਸਿੰਘ  ॰ਰੈਵਲ ਪਬਲੀਕੇਸ਼ਨ  ਕਵਰ -  ,  ॰
04/02/2022

ਜਲਦ ਆ ਰਹੀ ਨਵੀਂ ਕਿਤਾਬ - ਇੱਕ ਰੀਝ (ਵਾਰਤਕ, ਕਵਿਤਾ)
ਲੇਖਕ- ਸੁੱਖਪ੍ਰੀਤ ਸਿੰਘ

ਰੈਵਲ ਪਬਲੀਕੇਸ਼ਨ
ਕਵਰ - ,

'ਤੇਰੇ ਵਰਗਾ' ਦਾ ਤੀਜਾ ਸਾਲ21 Oct 2019 ਨੂੰ ਲੋਕ ਅਰਪਣ ਹੋਈ ਕਿਤਾਬ 'ਤੇਰੇ ਵਰਗਾ' ਨੂੰ ਹੁਣ ਤੱਕ ਇੰਨਾ ਹੁੰਗਾਰਾ ਦੇਣ ਲਈ ਸ਼ੁਕਰੀਆ 🌿🍃॰  ▪︎    ...
21/10/2021

'ਤੇਰੇ ਵਰਗਾ' ਦਾ ਤੀਜਾ ਸਾਲ
21 Oct 2019 ਨੂੰ ਲੋਕ ਅਰਪਣ ਹੋਈ ਕਿਤਾਬ 'ਤੇਰੇ ਵਰਗਾ' ਨੂੰ ਹੁਣ ਤੱਕ ਇੰਨਾ ਹੁੰਗਾਰਾ ਦੇਣ ਲਈ ਸ਼ੁਕਰੀਆ 🌿🍃



▪︎

📕 ਸਾਂਝ 📗 ਤੇਰੇ ਵਰਗਾ📔 ਰੁੱਖਾ-ਸੁੱਕਾ ਰੈਵਲ ਪਬਲੀਕੇਸ਼ਨ ਦੀਆਂ ਇਹ ਕਿਤਾਬਾਂ ਮੋਗਾ ਸਾਹਿਤਕ ਮੇਲਾ (ਗੁਰੂ ਨਾਨਕ ਕਾਲਜ, ਮੋਗਾ 15, 16 & 17 Oct) ਵਿ...
15/10/2021

📕 ਸਾਂਝ
📗 ਤੇਰੇ ਵਰਗਾ
📔 ਰੁੱਖਾ-ਸੁੱਕਾ

ਰੈਵਲ ਪਬਲੀਕੇਸ਼ਨ ਦੀਆਂ ਇਹ ਕਿਤਾਬਾਂ ਮੋਗਾ ਸਾਹਿਤਕ ਮੇਲਾ (ਗੁਰੂ ਨਾਨਕ ਕਾਲਜ, ਮੋਗਾ 15, 16 & 17 Oct) ਵਿਚ ਸਟਾਲ ਨੰਬਰ 18 ਤੋਂ ਲੈ ਸਕਦੇ ਹੋਂ।
sra


ਮੈਂ ਮਨੁੱਖ ਹਾਂਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂਤੇ ਉਨ੍ਹਾਂ ਸਾਰੀਆਂ ਚੀਜ਼ਾਂ ਲਈਜਿੰਨ੍ਹਾਂ ਮੈਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆਮੇਰੇ ਕ...
09/09/2021

ਮੈਂ ਮਨੁੱਖ ਹਾਂ
ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ
ਤੇ ਉਨ੍ਹਾਂ ਸਾਰੀਆਂ ਚੀਜ਼ਾਂ ਲਈ
ਜਿੰਨ੍ਹਾਂ ਮੈਨੂੰ ਖਿੰਡਰ ਜਾਣ ਤੋਂ ਬਚਾਈ ਰੱਖਿਆ
ਮੇਰੇ ਕੋਲ਼ ਬਹੁਤ ਸ਼ੁਕਰਾਨਾ ਹੈ ~ ਪਾਸ਼

ਕਵਿਤਾ 'ਮੈਂ ਹੁਣ ਵਿਦਾ ਹੁੰਦਾ ਹਾਂ' ਵਿੱਚੋਂ

ਜਲਦ ਆ ਰਹੀ ਕਿਤਾਬ- ਰੁੱਖਾ-ਸੁੱਕਾਲੇਖਕ- ਡਾ. ਕੁਲਵਿੰਦਰ ਸਿੰਘ ਸਰਾਂ .sra °ਰੁੱਖਾ-ਸੁੱਕਾ ਲੇਖਕ ਕੁਲਵਿੰਦਰ ਸਿੰਘ ਸਰਾਂ ਦੀ ਪਹਿਲੀ ਪੁਸਤਕ ਹੈ ਜਿਸ...
02/09/2021

ਜਲਦ ਆ ਰਹੀ ਕਿਤਾਬ- ਰੁੱਖਾ-ਸੁੱਕਾ
ਲੇਖਕ- ਡਾ. ਕੁਲਵਿੰਦਰ ਸਿੰਘ ਸਰਾਂ .sra
°
ਰੁੱਖਾ-ਸੁੱਕਾ ਲੇਖਕ ਕੁਲਵਿੰਦਰ ਸਿੰਘ ਸਰਾਂ ਦੀ ਪਹਿਲੀ ਪੁਸਤਕ ਹੈ ਜਿਸ ਵਿੱਚ ਵੱਖ-ਵੱਖ ਸਮਿਆਂ ਤੇ ਲਿਖੇ ਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ 25 ਨਿਬੰਧ ਹਨ। ਜਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਪੇਸ਼ ਕਰਦੇ ਇਹ ਨਿਬੰਧ ਸਮਾਜਿਕ ਵਿਸ਼ਿਆਂ ਨਾਲ ਸਰੋਕਾਰ ਰੱਖਣ ਵਾਲੇ ਹਨ। ਰੰਗ ਬਦਲਦੀ ਦੁਨੀਆਂ, ਵਿਚਾਰ ਬਚਪਨ,ਦੁੱਖ ਹੋਵੇ ਰੋਣਾ ਵੀ ਜ਼ਰੂਰ ਚਾਹੀਦਾ, ਖੁਸ਼ੀ ਦੀ ਤਲਾਸ਼, ਘਰੇਲੂ ਰਿਸ਼ਤਿਆਂ ਬਾਰੇ ( ਸੱਸ ਦੀ ਲੋੜ ਅਤੇ ਮਹੱਤਤਾ) ਮਨੁੱਖ ਮਾਨਸਿਕਤਾ ਦੀ ਕਮਜ਼ੋਰੀ ( ਚੁਗਲੀ ਕਲਾ) ਸਮਾਜਿਕ ਕੁਰੀਤੀਆਂ, ਭੋਲਾ ਬਚਪਨ, ਮਾਡਲ ਸਕੂਲ ਦੇ ਅਧਿਆਪਕ ਦੀ ਸਮਾਜ ਵਿੱਚ ਭੁਮਿਕਾ, ਸਿੱਖੀ ਦੀ ਸੰਭਾਲ ਨਿਰੋਲ ਧਾਰਮਿਕ ਅਕੀਦੇ 'ਤੇ ਕੇਂਦਰਿਤ ਹੈ।

ਪੁਸਤਕ ਵਿੱਚ ਦਰਜ ਸਾਰੇ ਨਿਬੰਧ ਆਕਾਰ ਵਿੱਚ ਨਾ ਤਾਂ ਵੱਡੇ ਹਨ ਅਤੇ ਨਾ ਹੀ ਬਿਲਕੁਲ ਛੋਟੇ। ਵਾਧੂ ਵਿਸਤਾਰ ਕਿਤੇ ਨਹੀਂ ਹੈ। ਪੁਸਤਕ ਪੜ੍ਹਨਯੋਗ ਹੈ ਤੇ ਪੰਜਾਬੀ ਨਿਬੰਧ ਸਾਹਿਤ ਵਿੱਚ ਨਿੱਗਰ ਵਾਧਾ ਕਰਨ ਵਾਲੀ ਹੈ।

~ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਮੈਂ ਤੈਨੂੰ ਫੇਰ ਮਿਲਾਂਗੀ ਕਿੱਥੇ ? ਕਿਸ ਤਰਾਂ ? ਪਤਾ ਨਹੀਂਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ ਤੇਰੀ ਕੈਨਵਸ ਤੇ ਉਤਰਾਂਗੀ ਜਾਂ ਖੌਰੇ ਤੇਰੀ ਕੈਨਵਸ ...
31/08/2021

ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸ ਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀ

ਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ - ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ

ਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ

ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ~ਅੰਮ੍ਰਿਤਾ ਪ੍ਰੀਤਮ

▪︎ਜਲਦ ਆ ਰਹੀ ਕਿਤਾਬ 'ਸਾਂਝ' ਵਿੱਚੋਂ ... ▪︎ਇਸ ਕਿਤਾਬ ਦੀ ਕਮਾਈ ਦਾ ਸਾਰਾ ਹਿੱਸਾ ਪੌਦੇ ਲਗਾਉਣ ਲਈ ਵਰਤਿਆ ਜਾਵੇਗਾ।▪︎ਸੰਪਾਦਕ -
30/08/2021

▪︎ਜਲਦ ਆ ਰਹੀ ਕਿਤਾਬ 'ਸਾਂਝ' ਵਿੱਚੋਂ ...
▪︎ਇਸ ਕਿਤਾਬ ਦੀ ਕਮਾਈ ਦਾ ਸਾਰਾ ਹਿੱਸਾ ਪੌਦੇ ਲਗਾਉਣ ਲਈ ਵਰਤਿਆ ਜਾਵੇਗਾ।
▪︎ਸੰਪਾਦਕ -


Address


Website

Alerts

Be the first to know and let us send you an email when Ravel Publication posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share