VSD news

VSD news all activte

24/08/2022
20/04/2022
23/02/2022
ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਤਾਹਨੂੰ ਸਭ ਨੂੰ ਚੱੜਦੀਕਲਾ ਚ ਰੱਖੇ ।🙏🙏🙏
12/01/2022

ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ
ਵਾਹਿਗੁਰੂ ਤਾਹਨੂੰ ਸਭ ਨੂੰ ਚੱੜਦੀਕਲਾ ਚ ਰੱਖੇ ।
🙏🙏🙏

28/06/2021

ਕੜਾਹ-ਪ੍ਰਸ਼ਾਦਿ ਦੀ ਪਰਚੀ ਵਾਲੀ ਸੇਵਾ ਕਦੋਂ ਤੇ ਕਿਵੇਂ ਸ਼ੁਰੂ ਹੋਈ:
ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਸੀ। ਜਦੋਂ ਸਾਰੇ ਲੋਕ ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਨੂੰ ਸਿਰ ਝੁਕਾ ਕੇ "ਮਹਾਂਰਾਜਾ" ਕਹਿ ਕੇ ਪੁਕਾਰਦੇ ਸਨ, ਤਾਂ ਉਸ ਸਮੇਂ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੀ ਮਹਾਂਰਾਜਾ ਰਣਜੀਤ ਸਿੰਘ ਨੂੰ ਬਿਨਾਂ ਝੁਕੇ "ਭਾਈ ਸਾਬ" ਕਹਿ ਕੇ ਬਲਾਉਂਦਾ ਸੀ। ਕਿਉਂਕਿ ਅਕਾਲ ਤਖਤ ਦਾ ਦਰਜਾ ਰਾਜਿਆਂ ਰਾਣਿਆਂ ਤੋਂ ਕਿਤੇ ਊੱਚਾ ਹੈ।
ਅੱਜ ਕੱਲ ਦੇ ਜਥੇਦਾਰ ਦੇਖ ਲਉ ਬਾਦਲ ਪਰਿਵਾਰ ਦੇ ਪੈਰੀਂ ਹੱਥ ਲਾਉਂਦੇ ਨਹੀਂ ਥਕਦੇ।
ਮਹਾਂਰਾਜਾ ਰਣਜੀਤ ਸਿੰਘ ਵੇਲੇ ਕੜਾਹ ਪ੍ਰਸ਼ਾਦਿ ਲਈ ਮਾਇਆ ਮਹਾਂਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜਾਨੇ ਚੋਂ ਆਉਂਦੀ ਸੀ ਅਤੇ ਅਰਦਾਸ ਵਿੱਚ ਇਹ ਵੀ ਬੋਲਿਆ ਜਾਂਦਾ ਸੀ ਕਿ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ-ਭਾਗ ਸਦਾ ਸਲਾਮਤ ਰਹੇ।
ਜਦੋਂ ਜਥੇਦਾਰ ਅਕਾਲੀ ਫੂਲਾ ਸਿੰਘ ਕੋਲ ਸਿੱਖਾਂ ਦੀਆਂ ਸ਼ਕਾਇਤਾਂ ਆਈਆਂ ਕਿ ਸਿੱਖ ਕੌਮ ਦਾ ਸਿਰਮੌਰ ਸ਼ੇਰ-ਏ-ਪੰਜਾਬ ਕੰਜਰੀ ਮੌਰਾਂ ਦੇ ਇਸ਼ਕ ਵਿੱਚ ਪੈ ਗਿਆ ਹੈ ਅਤੇ ਹੁਣ ਮਹਾਂਰਾਜਾ ਦਾੜੀ ਵੀ ਰੰਗਣ ਲੱਗ ਪਿਆ ਹੈ ਅਤੇ ਸ਼ਰਾਬ ਦਾ ਸੇਵਨ ਵੀ ਕਰਦਾ ਹੈ, ਜੋ ਜਿਮੇਂਵਾਰ ਸਿੱਖ ਨੂੰ ਸ਼ੋਭਾ ਨਹੀਂ ਦਿਦਾਂ। ਇਸ ਲਈ ਸਿੱਖਾਂ ਨੇ ਜਥੇਦਾਰ ਨੂੰ ਕਿਹਾ ਕਿ ਤੁਸੀਂ ਉਸ ਨੂੰ ਵਰਜੋ।
ਅਕਾਲੀ ਫੂਲਾ ਸਿੰਘ ਨੇ ਮਹਾਂਰਾਜਾ ਰਣਜੀਤ ਸਿੰਘ ਨੂੰ ਸਨੇਹਾ ਭੇਜਿਆ ਅਤੇ ਇਸ ਬਾਬਾਤ ਸਫਾਈ ਦੇਣ ਨੂੰ ਕਿਹਾ। ਪਰ ਮਾੜੇ ਕਰਮੀਂ ਮਹਾਂਰਾਜਾ ਰਣਜੀਤ ਸਿੰਘ ਨੇ ਇਸ ਸੁਨੇਹੇ ਨੂੰ ਅਣ-ਗੌਲਿਆਂ ਕਰ ਦਿਤਾ।
ਇੰਤਜਾਰ ਕਰਨ ਤੋਂ ਬਾਅਦ ਜਦੋਂ ਮਹਾਂਰਾਜਾ ਰਣਜੀਤ ਸਿੰਘ ਸਫਾਈ ਦੇਣ ਲਈ ਨਹੀਂ ਆਇਆ ਤਾਂ ਆਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦੋ ਹੁਕਮਨਾਮੇ ਜਾਰੀ ਕੀਤੇ।
1) ਕੜਾਹ ਪ੍ਰਸ਼ਾਦਿ ਲਈ ਸ਼ਾਹੀ ਖਜਾਨੇ ਚੋਂ ਮਾਇਆ ਦੀ ਪ੍ਰਵਾਨਗੀ ਬੰਦ ਕਰ ਦਿੱਤੀ ਅਤੇ ਅੱਜ ਤੋਂ ਸੰਗਤ ਹੀ ਆਪਣੀ ਹੈਸੀਅਤ ਮੁਤਬਕ ਮਾਇਆ ਭੇਟ ਕਰੇਗੀ ਅਤੇ ਲਿਖਤੀ ਰਸੀਦ ਲਵੇਗੀ। ਸੰਗਤ ਦੀ ਮਾਇਆ ਨਾਲ ਕੜਾਹ ਪ੍ਰਸਾਦਿ ਦੀਆਂ ਦੇਗਾਂ ਤਿਆਰ ਹੋਣਗੀਆਂ।
2) ਰੋਜਾਨਾ ਦੀ ਅਰਦਾਸ ਵਿੱਚੋਂ ਮਹਾਂਰਾਜਾ ਰਣਜੀਤ ਸਿੰਘ ਦੇ ਸਦਾ ਸਲਾਮਤੀ ਵਾਲੀ ਲਾਇਨ ਕੱਟ ਦਿਓ।
ਜਦੋਂ ਇਸ ਗੱਲ ਦਾ ਮਹਾਂਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ੳਸ ਨੇ ਅਕਾਲੀ ਫੂਲਾ ਸਿੰਘ ਨਾਲ ਰਾਬਤਾ ਕਾਇਮ ਕੀਤਾ ਅਤੇ ਆਕਾਲੀ ਫੂਲਾ ਸਿੰਘ ਨੇ ਕਿਹਾ ਭਾਈ ਸਾਬ ਹੁਣ ਇਹ ਮਸਲਾ ਮੇਰਾ ਅਤੇ ਤੇਰਾ ਨਹੀ ਰਿਹਾ। ਤੇਰੇ ਅਤੇ ਅਕਾਲ-ਤਖਤ ਦਰਮਿਆਨ ਹੈ ਇਸ ਲਈ ਉੱਥੇ ਪੇਸ਼ ਹੋ ਕੇ ਗੱਲ ਕਰ।
ਮਹਾਂਰਾਜ ਰਣਜੀਤ ਸਿੰਘ ਤਖਤ ਤੋਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਮਹਾਂਰਾਜਾ ਰਣਜੀਤ ਸਿੰਘ ਦਰਬਾਰ ਵਿੱਚ ਦਰਸ਼ਨ ਕਰਨ ਲਈ ਅੰਦਰ ਆਉਂਣ ਲੱਗਿਆ ਤਾਂ ਦਰਸ਼ਨੀ ਦਰਵਾਜੇ ਅੱਗੇ ਨੰਗੀ ਤਲਵਾਰ ਲੈ ਅਕਾਲੀ ਫੂਲਾ ਸਿੰਘ ਆਪ ਅੱਗੇ ਜਾ ਡੱਟਿਆ ਤੇ ਪਹਿਲਾਂ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਉਂਣ ਦਾ ਹੁਕਮ ਦਿੱਤਾ। ਅਤੇ ਤਨਖਾਈਏ ਮਹਾਂਰਾਜੇ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀ ਕਰਨ ਦਿੱਤੇ।
ਸ਼ੇਰ-ਏ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਅਕਾਲ ਤਖਤ ਅੱਗੇ ਪੇਸ਼ ਹੋਇਆ ਅਤੇ ਅਕਾਲੀ ਫੂਲਾ ਸਿੰਘ ਦੇ ਕਹਿਣ ਤੇ ਮਹਾਂਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਵਾਸਤੇ ਇਮਲੀ ਦੇ ਦਰਖਤ ਨਾਲ ਬੰਨ ਦਿੱਤਾ ਗਿਆ। ਕੇਵਲ ਕਸ਼ਹਿਰਾ ਅਤੇ ਦਸਤਾਰ ਛੱਡ ਸਾਰੇ ਕਪੜੇ ਵੀ ਉਤਾਰ ਦਿੱਤੇ ਗਏ । ਮਹਾਰਾਜਾ ਰਣਜੀਤ ਸਿੰਘ ਇਮਲੀ ਦੇ ਦਰਖਤ ਨਾਲ ਬੰਨਿਆਂ ਸਿਰ ਝੁਕਾਈ ਖੱੜਾ ਸੀ । ਸੰਗਤਾ ਦੀਆਂ ਵੈਰਾਗ ਨਾਲ ਅੱਖਾਂ ਛਲਕ ਪਈਆਂ ਅਤੇ ਸੰਗਤਾਂ ਦੀ ਬੇਨਤੀ ਕਰਨ ਤੇ ਕੋੜੇ ਨਹੀਂ ਮਾਰੇ ਗਏ । ਪਰ ਜਦੋਂ ਸ਼ਾਹੀ ਮਾਇਆ ਵਿਚੋਂ ਕੜਾਹ ਪ੍ਰਸਾਦਿ ਲਈ ਅਤੇ ਸਦਾ ਸਲਾਮਤੀ ਦੀ ਅਰਦਾਸ ਲਈ ਮਹਾਂਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਤਾਂ ਅਕਾਲੀ ਫੂਲਾ ਸਿੰਘ ਨੇ ਕਿਹਾ : - " ਅਕਾਲ ਤਖਤ ਦੇ ਹੁਕਮਨਾਮੇ ਕਦੇ ਵਾਪਸ ਨਹੀ ਲਏ ਜਾਂਦੇ " ਇਸ ਲਈ ਹੁਣ ਸੰਗਤਾ ਹੀ ਸ਼ਰਧਾ ਅਤੇ ਹੈਸੀਅਤ ਮੁਤਾਬਕ ਮਾਇਆ ਦੇਣਗੀਆਂ ਤੇ ਪਰਚੀ ਲੈਣਗੀਆਂ । ਅੱਜ ਕਲ ਦੇ ਵਿਕੇ ਹੋਏ ਅਕਾਲ ਤਖਤ ਦੇ ਜਥੇਦਾਰ ਬਾਦਲ ਸਰਕਾਰ ਦੇ ਕਹਿਣ ' ਤੇ ਹੁਕਮਨਾਮੇ ਜਾਰੀ ਕਰੀ ਜਾਂਦੇ ਹਨ ਅਤੇ ਬਾਦਲਾਂ ਦੇ ਕਹਿਣ ' ਤੇ ਵਾਪਿਸ ਲਈ ਜਾਂਦੇ ਹਨ । ਕਾਹਦੀ ਰਹਿ ਗਈ ਅਕਾਲ ਤਖਤ ਦੀ ਪੱਵਿਤਰਤਾ ? ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਜੀ ।
insta. . 🙏 ਬੇਨਤੀ 🙏
👇ਇਕ ਵਾਰੀ ਸਾਡਾ ਪੇਜ👇
👉 Colours of Nature 👈
👆ਜਰੂਰ ਚੈੱਕ ਕਰੋ ਜੀ 👆
ਵਧਿਆ ਲਗੇ ਤਾਂ ਫੋਲੋ ਅਤੇ ਸ਼ੇਅਰ ਜਰੂਰ ਕਰਨਾ ਜੀ 🙏

30/04/2021
16/03/2021
02/03/2021

ਬਹੁਤ ਔਖਾ ਹੁੰਦਾ ਹੈ
ਤਪਦੀ ਦੁਪਹਿਰੇ
ਰਾਜੇ ਦੇ ਮਹਿਲ ਦੀ
ਛਾਂਅ 'ਚ ਖੜਨ ਤੋਂ
ਇਨਕਾਰੀ ਹੋ ਜਾਣਾਂ !
ਬਹੁਤ ਔਖਾ ਹੁੰਦਾ ਹੈ
ਕੰਡਿਆਲੇ ਰਾਹਾਂ 'ਚ
ਨੰਗੇ ਪੈਰੀਂ
ਕਿਸੇ ਮਖਮਲੀ ਕਾਲੀਨ ਦੇ
ਸਮਾਨਅੰਤਰ ਤੁਰਨਾ !
ਬਹੁਤ ਔਖਾ ਹੁੰਦਾ ਹੈ
ਢਿੱਡ ਨੂੰ ਗੰਢ ਦੇ ਕੇ
ਭੁੱਖਣ ਭਾਣੇ
ਨਜ਼ਰ-ਅੰਦਾਜ਼ ਕਰ ਦੇਣੇ
ਕਿਸੇ ਮਲਕ ਭਾਗੋ ਦੇ
ਛੱਤੀ ਪ੍ਰਕਾਰ ਦੇ ਭੋਜਨ !
ਭਾਈ ਲਾਲੋ ਦੇ ਘਰ
ਰੁੱਖੀ ਮਿੱਸੀ ਖਾਣੀ
ਤੇ ਸੁੱਖ ਦੀ ਨੀਂਦਰ ਸੌਣਾ
ਸੌਖਾ ਨਹੀਂ ਹੁੰਦਾ !
ਬਹੁਤ ਔਖਾ ਹੁੰਦਾ ਹੈ
ਉਸ ਤੱਕੜੀ ਦੇ
ਇੱਕ ਪਲੜੇ 'ਚ ਨਾ ਬੈਠਣਾਂ
ਜਿਸਦੇ ਦੂਜੇ ਪਲੜੇ 'ਚ
ਤੁਹਾਡੀ ਔਕਾਤ ਦੇ ਤੁਲ
ਮੋਹਰਾਂ ਤੁਲਦੀਆਂ ਹੋਣ !
ਰਾਜਾ ਬਹੁਤ ਵੱਡਾ ਵਪਾਰੀ ਹੈ
ਉਹ ਸਭ ਕੁੱਝ ਖਰੀਦ ਸਕਦਾ ਹੈ
ਕਲਮ , ਬੋਲ , ਢੱਡ , ਸਾਰੰਗੀਆਂ
ਨਾਚ , ਗਾਣੇ , ਨਖਰੇ , ਅਦਾਵਾਂ
ਗੈਰਤ , ਅਣਖ , ਜ਼ਮੀਰ
ਤੇ ਤੁਹਾਡੀ ਧੌਣ ਵਿੱਚਲਾ ਕਿੱਲਾ ਵੀ !
ਰਾਜਾ ਸਭ ਖਰੀਦ ਸਕਦਾ ਹੈ !!
ਪਰ ਮੇਰੇ ਲੋਕ
ਹਮੇਸ਼ਾਂ ਰਾਜੇ ਤੋਂ
ਨਾਬਰ ਵੀ ਤਾਂ ਹੁੰਦੇ ਆਏ ਨੇ !
ਇਤਿਹਾਸ 'ਚ
ਸਿਰਫ ਨਾਬਰਾਂ ਦਾ ਜ਼ਿਕਰ ਹੁੰਦਾ ਹੈ !
ਵਿਕਾਊ ਮਾਲ ਖਰੀਦਿਆ ਜਾਂਦਾ ਹੈ
ਵਰਤਿਆ ਜਾਂਦਾ ਹੈ
ਤੇ ਫਿਰ ਮੁੱਕ ਜਾਂਦਾ ਹੈ !
ਜੋ ਮੁੱਕ ਗਿਆ ਉਹ ਮਿਟ ਗਿਆ
ਜੋ ਮਿਟ ਗਿਆ ਉਹ ਭੁੱਲ ਗਿਆ !
ਜੋ ਲੋਕ ਰਾਜੇ ਦੇ ਮੂੰਹ 'ਚ
ਪਾਨ ਵਾਂਗ ਚਿੱਥੇ ਜਾਂਦੇ ਹਨ
ਜੋ ਉਸਦੇ ਪੈਰਾਂ ਹੇਠ
ਪਾਏਦਾਨ ਬਣ ਜਾਂਦੇ ਹਨ
ਉਹ ਰਾਜੇ ਨੂੰ ਕਦ ਯਾਦ ਰਹਿੰਦੇ ਨੇ ?
ਰਾਜਾ ਇਨਾਮ ਰੱਖਦਾ ਹੈ
ਤਾਂ ਸਿਰਫ ਉਨਾਂ ਸਿਰਾਂ ਤੇ
ਜੋ ਉਸਦੀ ਜੀ ਹਜ਼ੂਰੀ 'ਚ
ਨਹੀਂ ਝੁੱਕਦੇ !
ਜਿੰਨਾਂ ਸਿਰਾਂ ਦੇ ਮਾਲਕ
ਉਸਦੇ ਜਮੂਰੇ ਨਹੀਂ ਬਣਦੇ !
ਰਾਜਾ ਸੂਚੀ ਬਣਾਉਂਦਾ ਹੈ
ਸਿਰਫ ਉਨਾਂ ਕਲਮਾਂ ਦੀ
ਜੋ ਉਸ ਲਈ ਭਾਸ਼ਨ ਨਹੀਂ ਲਿਖਦੀਆਂ
ਜੋ ਉਸਦੀ ਪਰਜਾ ਨੂੰ
ਬਗ਼ਾਵਤ ਸੋਚਣੀ , ਲਿਖਣੀ ਤੇ ਕਰਨੀ
ਸਿਖਾਉਂਦੀਆਂ ਹਨ !
ਰਾਜੇ ਨੂੰ ਪਸੰਦ ਤੇ ਨਾਪਸੰਦ
ਲੋਕਾਂ ਵਿੱਚਕਾਰ ਹਮੇਸ਼ਾ ਹੀ
ਬੜੀ ਗੂੜੀ ਲੀਕ ਹੁੰਦੀ ਹੈ !
ਰਾਜੇ ਦੇ ਪਸੰਦੀਦਾ ਲੋਕ
ਰਾਜੇ ਵਾਂਗ ਹੀ ਇਤਿਹਾਸ ਵਿੱਚ
ਕਦੇ ਨਾਇਕ ਬਣ ਨਹੀਂ ਵਿਚਰਦੇ
ਤੇ ਰਾਜੇ ਨੂੰ ਨਾਪਸੰਦ ਲੋਕ
ਕਦੇ ਖਲਨਾਇਕ ਨਹੀਂ ਗਿਣੇ ਜਾਂਦੇ !!

***********************
- ਅਮਰਦੀਪ ਸਿੰਘ ਗਿੱਲ

01/03/2021

ਡਰ ਨਾ ਓਏ ਸੋਹਣਿਆ ! ਅਸੀਂ ਤੇਰੀ ਸਕੂਟਰੀ ਨਹੀਂ , ਤੇਲ ਲੁੱਟਣ ਆਏ ਆਂ ...
ਦੁਨੀਆ ਵਿਚ ਸਭ ਤੋਂ ਜ਼ਿਆਦਾ ਤੇਲ 'ਤੇ ਟੈਕਸ (ਢਾਈ ਸੌ ਫ਼ੀਸਦ ਤੋਂ ਵੀ ਵੱਧ) ਆਪਣੇ ਹੀ ਦੇਸ਼ ਵਿਚ ਹੈ । ਨਰਿੰਦਰ ਦਮੋਦਰ ਦਾਸ ਮੋਦੀ ਜੀ ਨੇ ਕੋਰੋਨਾ ਦੇ ਬਹਾਨੇ ਪੈਟਰੋਲ 'ਤੇ 16 ਅਤੇ ਡੀਜ਼ਲ 'ਤੇ 13 ਰੁਪਈਏ ਐਕਸਾਈਜ਼ ਡਿਊਟੀ ਵਧਾਈ ਸੀ । ਕਾਂਗਰਸੀ ਨਾ ਬੋਲਣ , ਇਨ੍ਹਾਂ ਦੇ ਵੀ 'ਸਿਸਵਾਂ ਆਲੇ ਸਰਪੈਂਚ' ਨੇ ਢਾਈ ਰੁਪਏ ਵੈਟ ਵਧਾਇਆ ਸੀ । ਫੜ੍ਹਾਂ ਮਾਰਨ ਵਿਚ ਪੀ.ਐਚ.ਡੀ. ਕਰ ਚੁੱਕੇ 'ਦਮੋਦਰ ਦਾਸ ਜੀ' ਨੇ ਵਾਇਦਾ ਕੀਤਾ ਸੀ ਕਿ ਅਸੀਂ ਤੇਲ ਇੰਪੋਰਟ ਘਟਾਵਾਂਗੇ, ਹੋਇਆ ਇਹਤੋਂ ਉਲਟ ਕਿ 2015 ਵਿਚ ਤੇਲ 85% ਇੰਪੋਰਟ ਕਰਦੇ ਸੀ ਜੋ '20 ਵਿਚ 88% ਹੋ ਗਿਆ। ਇਹ ਇਸ ਲਈ ਕਿਉਂਕਿ ਖੋਜ ਨਹੀਂ ਹੋ ਰਹੀ , 2015 ਵਿਚ ਓ.ਐੱਨ.ਜੀ.ਸੀ ਕੋਲ 10,800 ਕਰੋੜ ਸੀ ਜੋ ਦਮੋਦਰ ਦਾਸ ਜੀ ਨੇ 2020 ਵਿਚ ਸਿਰਫ 970 ਕਰੋੜ 'ਤੇ ਲੈ ਆਂਦਾ। ਹਰ ਗੱਲ ਨਹਿਰੂ-ਮਨਮੋਹਨ 'ਤੇ ਸੁੱਟਣ ਆਲ਼ਾ 'ਰੇਡਰ' ਇਹ ਨਹੀਂ ਦੱਸੇਗਾ ਕਦੇ ਕਿ ਭਾਰਤ ਦੀ ਸਟੋਰ ਕਪੈਸਟੀ ਸਿਰਫ 39 ਮਿਲੀਅਨ ਬੈਰਲ ਦੀ ਹੈ ਜਦਕਿ ਜਪਾਨ ਦੀ ਤਕਰੀਬਨ 530 ਮਿਲੀਅਨ ਅਤੇ ਚੀਨ ਦੀ 550 ਮਿਲੀਅਨ ਬੈਰਲ ਦੀ ਹੈ। ਜੇਕਰ ਇਹ ਸਮਰਥਾ ਕਿਸੇ ਨੇ ਧਿਆਨ ਦੇ ਕੇ ਵਧਾਈ ਹੁੰਦੀ ਤਾਂ 20 ਡਾਲਰ 'ਤੇ ਡਿੱਗਾ ਕੱਚਾ ਤੇਲ ਮਹਿੰਗੇ ਭਾਅ 'ਚ ਕੰਮ ਆ ਜਾਂਦਾ। ਪਿਛਲੇ ਸਾਲ ਸਭ ਤੋਂ ਵੱਧ ਦਮੋਦਰ ਦਾਸ ਜੀ ਨੇ ਤੇਲ ਤੋਂ ਹੀ ਮਾਲੀਆ (3.34 ਲੱਖ ਕਰੋੜ) ਹਾਸਲ ਕੀਤਾ, ਹੁਣ ਜੇਕਰ ਜਨਤਾ 'ਤੇ ਰਹਿਮ ਕਰ ਦੇਵੇ ਤਾਂ ਪੰਜ-ਪੰਜ ਰੁਪਏ ਹੀ ਰਿਆਇਤ ਦੇ ਦੇਵੇ ਐਕਸਾਈਜ਼ ਵਿਚ ਤਾਂ ਸਾਹ ਆ ਜਾਵੇ, ਹਾਂ ਇਨ੍ਹਾਂ ਦੇ ਪੈਰੋਕਾਰਾਂ ਨੂੰ ਭਾਵੇਂ ਢਾਈ ਸੌ ਨੂੰ ਤੇਲ ਦੇ ਦੇਣ ਸਾਨੂੰ ਕੋਈ ਸਮੱਸਿਆ ਨਹੀਂ । ਇਨ੍ਹਾਂ ਮੂਰਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਕੱਲ੍ਹਾ ਤੇਲ ਨਹੀਂ ਵਧਦਾ ਇਸ ਨਾਲ਼ ਹਰ ਛੈਅ ਜਾਂਦੀ ਹੈ। ਇਹ ਤਾਂ ਉਹ 'ਮਹਾਨ-ਜੀਵੀ' ਨੇ ਜੋ ਪੁਲਵਾਮਾ ਲਈ ਸਰਕਾਰ ਨੂੰ ਜੁਆਬਦੇਹ ਬਣਾਉਣ ਦੀ ਥਾਂ ਉਹਨੂੰ ਉਸੇ ਮੁੱਦੇ 'ਤੇ ਵੋਟ ਦੇ ਦਿੰਦੇ ਹਨ। ਬਲਿਹਾਰੇ ਜਾਵਾਂ ਇਸ ਮੁਲਕ ਦੇ ਲੋਕਾਂ ਦੇ ਜਦੋਂ ਪਿਛਲੀ ਸਰਕਾਰ ਵੇਲੇ ਟਮਾਟਰ 5-10 ਦੇ ਸੀ ਤਾਂ ਮਹਿੰਗਾਈ ਸੀ ਹੁਣ 50 ਨੂੰ ਸੁਆਦੀ ਲੱਗੀ ਜਾਂਦੇ ਨੇ। ਰਾਸ਼ਟਰਵਾਦ ਦਾ ਟੀਕਾ ਨੀਮ-ਬੇਹੋਸ਼ ਕਰ ਦਿੰਦੈ ਬੰਦੇ ਨੂੰ, ਰਸੋਈ ਗੈਂਸ ਦੀ ਸਬਸਿਡੀ 200 ਪਿੱਛੋਂ ਦਾਮੋਦਰ ਜੀ ਨੇ ਕਦੋਂ ''0'' ਲਾਹ ਕੇ 20 ਰੁਪਏ ਕਰ ਦਿੱਤੀ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਇਹ ਤਾਂ ਪਤਾ ਹੀ ਕੀ ਲੱਗਣਾ ਸੀ ਕਿ ਪੰਜਾਂ ਸਾਲਾਂ 'ਚ ਪੈਟਰੋਲੀਅਮ ਸਬਸਿਡੀ 60,000 ਕਰੋੜ ਤੋਂ 38,000 ਕਰੋੜ ਲੈ ਆਂਦੀ। ਕੋਰੋਨਾ ਵਿਚ ਓਕਸਫੈਮ ਦੀ ਰਿਪੋਰਟ ਕਹਿੰਦੀ ਹੈ ਕਿ 12 ਕਰੋੜ ਲੋਕਾਂ ਦੇ ਕੰਮ 'ਤੇ ਮਾਰ ਪਈ ਅਤੇ 94% ਲੋਕਾਂ ਦੀ ਕਮਾਈ ਘੱਟ ਗਈ, ਦੂਜੇ ਪਾਸੇ 100 ਕੁ ਅਮੀਰ ਬੰਦਾ 13 ਲੱਖ ਕਰੋੜ ਦੀ ਕਮਾਈ ਕਰ ਗਿਆ। ਜਨਤਾ, ਖਾਸ ਤੌਰ 'ਤੇ ਮੱਧ ਵਰਗ ਨੂੰ ਰਿਆਇਤ ਦੇਣ ਦੀ ਥਾਵੇਂ ਉਲਟਾ ਸਰਕਾਰ ਨੇ 20 ਲੱਖ ਕਰੋੜ ਦੇ ਬਜਟ 'ਚੋਂ ਵੱਡਾ ਹਿੱਸਾ 'ਵੱਡਿਆਂ' ਨੂੰ 'ਸ਼ਗਨ' ਪਾ ਦਿੱਤਾ। ਸਰਕਾਰ ਲੋਕਾਂ ਦਾ ਲਹੂ ਨਿਚੋੜ ਕੇ ਵੱਡੇ ਨੂੰ ਦੇ ਰਹੀ ਹੈ ਜਦਕਿ ਇਕਾਨਮੀ ਦਾ ਦਸਤੂਰ ਹੈ ਕਿ ਹੇਠਲੇ ਤਬਕੇ ਦੀ 'ਖਰੀਦ-ਸ਼ਕਤੀ' ਬਾਜ਼ਾਰ ਵਿਚ ਮੰਗ ਪੈਦਾ ਕਰਦੀ ਹੈ। ਸਭ ਕੁਝ ਉਲਟਾ ਹੋ ਗਿਆ, ਸਰਕਾਰ ਲੈ ਰਹੀ ਹੈ ਦੇਣ ਵਾਰੀਂ ਜੋ ਹੈ ਉਹ ਵੀ ਖ਼ਤਮ ਕੀਤਾ ਜਾ ਰਿਹਾ ਹੈ। ਬਿਜਲੀ ਸਬਸਿਡੀ, ਖਾਦ ਸਬਸਿਡੀ, ਜਨਤਕ ਕੰਪਨੀਆਂ , ਸਭ ਲਾਈਨ ਵਿਚ ਲਾਈਆਂ ਨੇ 'ਸਾਬ੍ਹ' ਨੇ ਗੋਲ਼ੀ ਮਾਰਨ ਲਈ !!!!!!!!!!
-ਮਿੰਟੂ ਗੁਰੂਸਰੀਆ

17/02/2021
13/02/2021

ਕੌਣ ਹਨ ਸਰ ਛੋਟੂ ਰਾਮ?
ਸਰ ਛੋਟੂ ਰਾਮ 1881 ਵਿਚ ਅਣਵੰਡੇ ਮੁਲਕ ਅਤੇ ਅਣਵੰਡੇ ਪੰਜਾਬ ਦੇ ਰੋਹਤਕ ਦੇ ਪਿੰਡ ਸਾਂਪਲਾ ਵਿਚ ਜਨਮੇ, ਅਸਲੀ ਨਾਮ ਰਿਛਪਾਲ ਸੀ ਪਰ ਘਰ ਵਿਚ ਸਭ ਤੋਂ ਛੋਟੇ ਹੋਣ ਕਰਕੇ ਛੋਟੂ ਕਿਹਾ ਜਾਣ ਲੱਗ ਪਿਆ ਅਤੇ ਸਕੂਲ ਵੀ ਓਹੀ ਨਾਮ ਤੇ ਦਾਖਿਲ ਕਰਵਾਇਆ ਗਿਆ!
ਸੇਂਟ ਸਟੀਫਨ ਕਾਲਿਜ ਦਿੱਲੀ ਤੋਂ BA ਕੀਤੀ ਅਤੇ ਕਾਨੂੰਨ ਕਾਲਿਜ ਲਾਹੌਰ ਤੋਂ ਪੜ੍ਹਾਈ ਦੇ ਨਾਲ ਨਾਲ ਪੜ੍ਹਾਉਣਾ ਸ਼ੁਰੂ ਕੀਤਾ, ਸਾਲ 1911 ਵਿਚ ਲਾਅ ਕਰਨ ਤੋਂ ਬਾਅਦ ਪਹਿਲਾਂ ਆਗਰਾ ਤੇ ਬਾਅਦ ਵਿਚ ਰੋਹਤਕ ਵਿਚ ਵਕਾਲਤ ਕੀਤੀ!
ਸਰ ਛੋਟੂ ਰਾਮ ਨੂੰ ਵੱਡੀ ਇਜ਼ਤ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਬੋਲਣ ਕਰਕੇ ਦਿੱਤੀ ਜਾਂਦੀ ਹੈ, ਉਨ੍ਹਾਂ ਨੇ 'ਜਾਟ ਗਜ਼ਟ' ਨਾਮ ਦਾ ਅਖਬਾਰ ਕੱਢ ਕੇ ਪੇਂਡੂ ਲੋਕਾਂ ਵਿਚ ਜਾਗ੍ਰਿਤੀ ਲਿਆਂਦੀ!
ਸਰ ਛੋਟੂ ਰਾਮ ਨੇ ਸਿਕੰਦਰ ਹਯਾਤ ਖਾਨ ਅਤੇ ਫੈਜ਼ਲ ਏ ਹੁਸੈਨ ਨਾਲ ਮਿਲ ਕੇ ਜਾਟਾਂ, ਜੱਟਾਂ, ਮੁਸਲਿਮ ਨੂੰ ਰਲਾ ਕੇ ਯੂਨੀਅਨਿਸਟ ਪਾਰਟੀ ਬਣਾਈ ਜਿਸ ਨੇ ਪੰਜਾਬ ਦੀ ਸਿਆਸਤ ਵਿਚ ਪੰਦਰਾਂ ਸਾਲ ਬਹੁਤ ਵੱਡਾ ਰੋਲ ਨਿਭਾਇਆ!
ਬ੍ਰਿਟਿਸ਼ ਹਕੂਮਤ ਤੋਂ 1930 ਤੋਂ 1942 ਦੇ ਦੌਰਾਨ ਕਿਸਾਨ ਭਲਾਈ ਦੇ 22 ਐਕਟ ਤੇ ਬਿਲ ਪਾਸ ਕਰਵਾਏ!
ਸਰ ਛੋਟੂ ਰਾਮ ਦੀ ਦੂਰ ਅੰਦੇਸ਼ੀ ਸੋਚ ਕਾਰਨ ਉਨ੍ਹਾਂ ਨੇ ਕਿਸਾਨ ਭਲਾਈ ਫੰਡ ਕਾਇਮ ਕੀਤਾ ਜਿਸ ਨਾਲ ਕਿਸਾਨਾਂ ਦੇ ਹੁਸ਼ਿਆਰ ਬੱਚਿਆਂ ਨੂੰ ਉਚ ਵਿੱਦਿਆ ਅਤੇ ਫਸਲਾਂ ਦੇ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਂਦਾ ਸੀ!
1938 ਵਿਚ ਸ਼ਾਹੂਕਾਰ ਪੰਜੀਕਰਨ ਐਕਟ ਲਾਗੂ ਕਰਵਾਇਆ ਅਤੇ ਇਸ ਨਾਲ 37 ਸਾਲਾਂ ਟੀਨ ਕਿਸਾਨਾਂ ਦੀਆਂ ਗਿਰਵੀ ਪਈਆਂ ਜ਼ਮੀਨਾਂ ਛੁਡਵਾਈਆਂ ਗਈਆਂ!
1934 ਵਿਚ ਕਰਜ਼ ਮੁਆਫੀ ਐਕਟ ਲਿਆਂਦਾ ਜਿਸ ਨਾਲ ਜੇਕਰ ਵਿਆਜ ਦੇ ਰੂਪ ਵਿਚ ਮੂਲ ਜਿਨ੍ਹਾਂ ਪੈਸਾ ਚਲਾ ਜਾਵੇ ਤਾਂ ਉਹ ਕਰਜ਼ਾ ਮੁਆਫ ਹੋ ਜਾਂਦਾ ਸੀ!
ਸਰ ਛੋਟੂ ਰਾਮ ਦਾ ਦੇਹਾਂਤ 1945 ਵਿਚ ਹੋਇਆ ਅਤੇ ਉਹ ਮੁਲਕ ਦੀ ਵੰਡ ਦੇ ਸਭ ਤੋਂ ਵੱਡੇ ਵਿਰੋਧੀਆਂ ਵਿਚੋੰ ਇਕ ਸਨ!
ਕਿਸਾਨ ਜਥੇਬੰਦੀਆਂ ਸਰ ਛੋਟੂ ਰਾਮ ਦਾ ਦਿਨ ਮਨਾ ਰਹੀਆਂ ਹਨ ਜਿਸ ਕਰਕੇ ਇਹ ਜਾਣਕਾਰੀ ਸਭ ਕੋਲ ਹੋਣੀ ਜ਼ਰੂਰੀ ਹੈ ਕਿ ਇਹ ਸ਼ਖ਼ਸੀਅਤ ਹੈ ਕੌਣ ਸੀ!
Baltej Pannu

12/02/2021

#ਵਕਤ
ਨਾ ਕਫ਼ਨ ਕੇ ਰਹੇ ਨਾ ਦਫ਼ਨ ਕੇ ਰਹੇ...
ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਆਗੂ ਵੀ ਬੇਈਮਾਨ ਨਹੀਂ ਕਹੇ ਜਾ ਸਕਦੇ ਅਤੇ ਬੇਸ਼ਕ ਕਈਆਂ ਦੀ ਵਿਚਾਰਧਾਰਾ ਖੱਬੇ ਪੱਖੀ ਹੈ ਪਰ ਉਹ ਕਿਸਾਨੀ ਹਿੱਤਾਂ ਪ੍ਰਤੀ ਇਮਾਨਦਾਰ ਜ਼ਰੂਰ ਰਹੇ। ਕੁਝ ਐਸੇ ਵੀ ਨਾਮਨਿਹਾਦ ਪੰਥਕ ਕਿਸਾਨ ਆਗੂ ਹਨ ਜੋ ਅਖਵਾਉਂਦੇ ਤਾਂ ਆਪਣੇ ਆਪ ਨੂੰ ਪੰਥਕ ਹਨ ਪਰ ਨਾਂ ਤਾਂ ਰੋਸ਼ਨ ਦਿਮਾਗ ਹਨ ਅਤੇ ਨਾਂ ਹੀ ਸਰਕਾਰੀ ਧਿਰ ਅੱਗੇ ਖੜ੍ਹਨ ਲਈ ਲੱਕ ਵਿੱਚ ਹੱਡੀ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਮਾਨਸਿਕ ਅਤੇ ਸਰੀਰਿਕ ਤੌਰ ਉੱਪਰ ਅਪਾਹਜ ਹਨ।
ਸਰਕਾਰ ਨਾਲ ਹੋਣ ਵਾਲੀ ਵਾਰਤਾਲਾਪ ਦੀ ਰਾਏਸ਼ੁਮਾਰੀ ਵਿੱਚ ਸਭ ਤੋਂ ਪਹਿਲਾਂ ਸੋਧਾਂ ਅਤੇ ਕਾਨੂੰਨ ਮੁਲਤਵੀ ਹੋਣ ਉੱਪਰ ਸਹਿਮਤੀ ਦੇਣ ਵਾਲੇ ਇਹ ਅਖੌਤੀ ਪੰਥਕ ਹੀ ਸਨ, ਖੱਬੇ ਪੱਖੀ ਤਾਂ ਫਿਰ ਵੀ ਕੁਝ ਅੜੇ ਰਹੇ ਅਤੇ ਕੁਝ ਤੇਲ ਦੀ ਧਾਰ ਵੇਖਦੇ ਰਹੇ। ਸਰਕਾਰ ਦੇ ਵਿਰੋਧ ਵਿੱਚ ਖੜ੍ਹਨ ਵਾਲਿਆਂ ਵਿੱਚ ਸੁਰਜੀਤ ਫੂਲ ਅਤੇ ਹਰਪਾਲ ਸੰਘਾ ਅਹਿਮ ਸਨ ਜੋ ਕਿ ਹੁਣ ਸੰਯੁਕਤ ਮੋਰਚੇ ਵਿੱਚੋਂ ਮੁਅੱਤਲ ਕੀਤੇ ਹੋਏ ਹਨ।ਉਹਨਾਂ ਆਗੂਆਂ ਦੀ ਤਾਕਤ ਵੀ ਇਸ ਗੱਲ ਵਿੱਚ ਹੈ ਕਿ ਉਹ ਆਪਣੀ ਕਿਸਾਨ ਜਥੇਬੰਦੀ ਨਾਲ ਜੁੜੇ ਨੌਜਵਾਨਾਂ ਦੀ ਰਾਏ ਅਨੁਸਾਰ ਚਲਦੇ ਹਨ। ਦੂਸਰੇ ਪਾਸੇ ਅਖੌਤੀ ਪੰਥਕ ਜੋ ਆਪਣੀ ਨੌਜਵਾਨੀ ਦੀ ਤਾਕਤ ਨੂੰ ਸਮਝ ਹੀ ਨਾ ਸਕੇ ਅਤੇ ਹੁਣ ਹਾਲਤ ਇਹ ਬਣੀ ਹੈ ਕਿ ਨਾਂ ਇੱਧਰ ਕੇ ਰਹੇ ਨਾਂ ਉਧਰ ਕੇ ਰਹੇ।
ਕਿਸੇ ਅਦੀਬ ਦੀ ਗੱਲ ਯਾਦ ਆਉਂਦੀ ਹੈ,
ਐਸੀ ਬੇਵਫ਼ਾਈ ਕੀ ਅਪਨੋਂ ਸੇ ਕਿ ਨਾ ਵਤਨ ਕੇ ਰਹੇ ਨਾ ਚਮਨ ਕੇ ਰਹੇ,
ਇਤਨੇ ਟੁੱਕੜੇ ਜ਼ਮੀਰ ਕੇ ਹੂਏ ਉਨਕੇ ,ਨਾ ਕਫ਼ਨ ਕੇ ਰਹੇ ਨਾ ਦਫ਼ਨ ਕੇ ਰਹੇ।
ਦਰਅਸਲ ਦੀਪ ਸਿੱਧੂ ਦੀਆਂ ਪੰਜਾਬ ਨਾਲ ਜੁੜੀਆਂ ਭਾਵਨਾਵਾਂ ਨੂੰ ਇਹ ਸਹੀ ਅਰਥਾਂ ਵਿੱਚ ਸਮਝਦੇ ਤਾਂ ਸ਼ਾਇਦ ਇਹਨਾਂ ਦਾ ਇਹ ਹਾਲ ਨਾ ਹੁੰਦਾ। ਹੁਣ ਸਰਕਾਰ ਆਪਣੀ ਅੜੀ ਉੱਪਰ ਕਾਇਮ ਹੈ ਅਤੇ ਬਹੁਤੇ ਆਗੂ ਨੌਜਵਾਨੀ ਨੂੰ ਆਪਣੇ ਤੋਂ ਦੂਰ ਕਰ ਬੈਠੇ ਹਨ।
ਹੁਣ ਵਧੇਰੇ ਆਗੂ ਆਪਣੀ ਨਲਾਇਕੀ ਕਰਕੇ ਇਸ ਕਗਾਰ ਉੱਪਰ ਹਨ ਕਿ ਜੇ ਸਰਕਾਰ ਕਿਸੇ ਨਾਂ ਕਿਸੇ ਤਰ੍ਹਾਂ ਕਾਨੂੰਨ ਦੋ ਕੁ ਸਾਲ ਲਈ ਮੁਲਤਵੀ ਕਰ ਦੇਵੇ ਤਾਂ ਮੋਰਚਾ ਚੁੱਕ ਲਈਏ ਪਰ ਜਿਹੜੇ ਲੋਕ ਸੜਕਾਂ ਉਪਰ ਬੈਠੇ ਹਨ ਉਹਨਾਂ ਨੂੰ ਕੀ ਮੂੰਹ ਵਿਖਾਉਣਾ ਹੈ।
ਜੇਕਰ ਨੌਜਵਾਨੀ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਤਾਂ ਮੋਰਚੇ ਦੀ ਪੜਾਅ ਵਾਰ ਨੀਤੀ ਤਹਿ ਕੀਤੀ ਜਾ ਸਕਦੀ ਸੀ ਪਰ ਇਹਨਾਂ ਨੇ ਤਾਂ ਆਪਣੇ ਹੀ ਬੱਚਿਆ ਨੂੰ ਗੱਦਾਰੀ ਦੇ ਫ਼ਤਵੇ ਦੇਣ ਲੱਗਿਆਂ ਭੋਰਾ ਸ਼ਰਮ ਨਾ ਕੀਤੀ।ਤੱਥ ਦੀ ਗੱਲ ਤਾਂ ਇਹ ਸੀ ਕਿ ਜੇ ਭੱਵਿਖ ਵਿੱਚ ਦੀਪ ਸਿੱਧੂ ਗੱਦਾਰ ਸਾਬਿਤ ਹੁੰਦਾ ਜਾਂ ਸੰਘ ਪੱਖੀ ਦੇ ਤੌਰ ਤੇ ਨਸ਼ਰ ਹੁੰਦਾ ਤਾਂ ਉਸ ਨੂੰ ਕਿਹੜਾ ਲਾਂਭੇ ਨਹੀਂ ਕੀਤਾ ਜਾ ਸਕਦਾ ਸੀ।ਦੀਪ ਸਿੱਧੂ ਦੀ ਸਿਆਸੀ ਸੂਝ ਬਾਰੇ ਇਕ ਦਾਨਿਸ਼ਮੰਦ ਵੀਰ ਸੁਖਦੀਪ ਸਿੰਘ ਦੇ ਸ਼ਬਦ ਬੜੇ ਸਾਰਥਿਕ ਹਨ,
“ਸ਼ਾਇਦ ਦੀਪ ਸਿੱਧੂ ਨੂੰ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਖਾਸ ਕਰਕੇ ਉਹਨਾਂ ਲੋਕਾਂ ਦੇ ਜਿਹਨਾਂ ਨੂੰ ਇਹ ਲੱਗਦਾ ਹੈ ਪੰਜਾਬ ਅਤੇ ਭਾਰਤੀ ਲੋਕਾਂ ਦੀ ਸਮੱਸਿਆ ਕੇਵਲ ਆਗੂਆਂ ਤੇ ਰਾਜਨੀਤਕ ਪਾਰਟੀਆਂ ਨੂੰ ਬਦਲ ਕੇ ਹੱਲ ਹੋ ਜਾਵੇਗੀ। ਮੈਂ ਨਿੱਜੀ ਤੌਰ 'ਤੇ ਦੀਪ ਸਿੱਧੂ ਦੇ ਫਿਲਮੀ ਜੀਵਨ ਜਾਂ ਉਸਦੀ ਆਰਥਿਕ ਅਮੀਰੀ ਤੋਂ ਬਿਲਕੁਲ ਪ੍ਰਭਾਵਿਤ ਨਹੀਂ, ਇਹੋ ਜਿਹੀਆਂ ਭੀੜਾਂ ਆਮ ਤੁਰੀਆਂ ਫਿਰਦੀਆਂ ਹਨ। ਮੈਂ ਉਸਦੀ ਇਤਿਹਾਸਕ ਪੰਜਾਬ ਦੀ ਸਮਝ ਅਤੇ ਭਾਰਤੀ ਸਟੇਟ ਦੇ ਬਿਪਰ ਸੰਵਿਧਾਨਿਕ ਢਾਂਚੇ ਨੂੰ ਸਵਾਲ ਕਰਨ ਵਾਲੀ ਸਮਝ ਤੋਂ ਉਸਨੂੰ ਗੰਭੀਰ ਮਨੁੱਖ ਸਮਝਦਾ ਹਾਂ।
ਦੀਪ ਸਿੱਧੂ ਨੂੰ ਸਿੱਖ ਪੰਥ ਦਾ ਵੱਡਾ ਹਿੱਸਾ ਸ਼ਾਇਦ ਇਸ ਕਰਕੇ ਪਸੰਦ ਕਰਦਾ ਹੈ ਕਿਉਂਕਿ ਉਸ ਨੂੰ ਗੁਰੂ ਕਾਲ, ਅਠਾਰਵੀਂ ਸਦੀ ਅਤੇ ਖ਼ਾਲਸਾ ਰਾਜ ਦੇ ਸਿੱਖ ਇਤਿਹਾਸ ਦੇ ਨਾਲ ਨਾਲ ਵਰਤਮਾਨ ਪੰਜਾਬ ਅਤੇ ਸਰਬੱਤ ਦੀ ਭਲੇ ਦੀ ਸਮਝ ਤਾਂ ਹੈ ਹੀ, ਪਰ ਨਾਲ ਹੀ ਉਸਦੀ ਸਮਝ ਦੀ ਵੱਡੀ ਤਾਕਤ ਮੌਡਰਨ ਪੱਛਮੀ ਰਾਜਨੀਤਕ ਢਾਂਚਿਆਂ ਅਤੇ ਅੰਦਰੂਨੀ ਭਾਰਤੀ ਬਿਪਰ ਸਟੇਟ ਨੂੰ ਸਮਝਣਾ ਹੈ। ਭਾਰਤੀ ਸਟੇਟ ਦੇ ਅੰਦਰੂਨੀ ਬਿਪਰ ਢਾਂਚੇ ਨੂੰ ਬਦਲ ਕੇ ਜਿਸ ਨਵੇਂ ਢਾਂਚੇ ਦੀ ਹੁਣ ਤੱਕ ਉਹ ਗੱਲ ਕਰਦਾ ਆ ਰਿਹਾ ਹੈ ਉਸ ਨਾਲ ਭਾਰਤ ਅੰਦਰ ਉਹਨਾਂ ਸਭ ਕੌਮਾਂ ਦੇ ਸਿਆਣੇ ਵਿਦਵਾਨ ਵੀ ਉਸ ਨਾਲ ਸਹਿਮਤ ਹੋ ਜਾਂਦੇ ਹਨ ਜੋ ਆਪਣੀਆਂ ਕੌਮਾਂ ਦੀ ਹੋੰਦ ਅਤੇ ਖੁਦ ਮੁਖਤਿਆਰੀ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਵਿੱਚ ਕੋਈ ਵੀ ਨੌਜਵਾਨ , ਯੁਨੀਅਨ, ਰਾਜਨੀਤਕ ਪਾਰਟੀ ਜਾਂ ਬੁੱਧੀਜੀਵੀ ਚਿੰਤਕ ਦੀਪ ਸਿੱਧੂ ਵਲੋਂ ਕਹੀਆਂ ਗੱਲਾਂ ਦਾ ਬਦਲ ਨਹੀਂ ਪੇਸ਼ ਕਰ ਸਕਦਾ, ਸ਼ਾਇਦ ਇਸੇ ਕਰਕੇ ਉਮਰਾਂ ਪੱਖੋਂ ਪੱਕ ਚੁੱਕੇ ਸਿਆਣੇ ਕਹਾਉਣ ਵਾਲੇ ਵਿਦਵਾਨ ਦੀਪ ਨਾਲ ਸਹਿਮਤ ਹੋਣਾ ਵੀ ਆਪਣੀ ਹਾਨੀ ਸਮਝਦੇ ਹਨ, ਕਿਉਂਕਿ ਉਹਨਾਂ ਦੇ ਕੱਦ ਬੁੱਤ ਦੀਪ ਦੀ ਸਮਝ ਅੱਗੇ ਬੌਣੇ ਹੋ ਜਾਂਦੇ ਹਨ।
ਦੀਪ ਦੀ ਸਮਝ ਭਾਰਤੀ ਰਾਸ਼ਟਰਵਾਦੀ ਪਾਰਟੀਆਂ, ਯੁਨੀਅਨਾਂ ਅਤੇ ਇਹਨਾਂ ਸਭ ਦੇ ਕੇਡਰ ਲਈ ਇਸ ਕਰਕੇ ਨੁਕਸਾਨਦੇਹ ਹੈ ਕਿਉਂਕਿ ਦੀਪ ਇਹਨਾਂ ਸਭਨਾਂ 'ਤੇ ਇਕੱਲਾ ਹੀ ਭਾਰੂ ਪੈ ਸਕਦਾ ਹੈ। ਗੱਲ ਅਸਲ ਵਿੱਚ ਦੀਪ ਸਿੱਧੂ ਨਾਲੋਂ ਵੱਧ ਦੀਪ ਦੀ ਸਮਝ ਦੀ ਹੈ, ਉਹ ਭਾਵੇਂ ਚੋਰ ਹੋਵੇ, ਬੇਈਮਾਨ ਹੋਵੇ,ਸੰਘ ਜਾਂ ਬੀ.ਜੇ.ਪੀ ਦਾ ਬੰਦਾ ਹੋਵੇ, ਪਰ ਇਹ ਸਭ ਇਲਜਾਮ ਵੀ ਦੀਪ ਸਿੱਧੂ ਦੀ ਸਮਝ ਦਾ ਬਦਲ ਨਹੀਂ ਦੇ ਸਕਦੇ, ਬਲਕਿ ਦੀਪ ਦੀ ਸਮਝ ਵਰਗੀਆਂ ਗੱਲਾਂ ਭਾਵੇਂ ਦੀਪ ਦੇ ਦੁਸ਼ਮਣ ਵੀ ਕਰਨ ਲੱਗ ਪੈਣ ਸਿਆਣਾ ਬੰਦਾ ਉਹਨਾਂ ਨੂੰ ਵੀ ਸਹੀ ਹੀ ਕਹੇਗਾ। ਅਸਲ ਵਿੱਚ ਦੀਪ ਉਹ ਵਗਦਾ ਦਰਿਆ ਹੈ ਜੋ ਖੜ੍ਹੇ ਮੁਸ਼ਕੇ ਹੋਏ ਪਾਣੀਆਂ ਵਿੱਚ ਰਲ ਨਹੀਂ ਸਕਦਾ ਇਸੇ ਕਰਕੇ ਗੰਦੇ ਛੱਪੜਾਂ ਵਰਗੇ ਮੁਸ਼ਕੇ ਹੋਏ ਬੁੱਧੀਜੀਵੀ, ਪੱਤਰਕਾਰ ਤੇ ਵਿਦਵਾਨ ਕਹਾਉਣ ਵਾਲੇ ਉਸਦਾ ਖੁੱਲ੍ਹ ਕੇ ਕੇਵਲ ਇੱਕ ਪਾਸੜ ਵਿਰੋਧ ਹੀ ਕਰ ਸਕਦੇ ਹਨ, ਉਸ ਨਾਲ ਵਿਚਾਰ ਕਰਨ ਦੀ ਜੁਰਅੱਤ ਨਹੀਂ ਕਰ ਸਕਦੇ।ਦੀਪ ਸਿੱਧੂ ਦੇ ਵਿਰੋਧੀ ਇਹ ਕਦੇ ਨਹੀਂ ਚਾਹੁਣਗੇ ਕਿ ਉਹ ਕਦੇ ਵੀ ਬਾਹਰ ਆਵੇ ਕਿਉਂਕਿ ਉਹ ਸਭਨਾਂ ਨੂੰ ਸੰਵਾਦ ਰਾਹੀਂ ਚਿੱਤ ਕਰਨ ਦੀ ਸਮਰੱਥਾ ਰੱਖਦਾ ਹੈ। ਬਾਕੀ ਸਾਡੇ ਜਾਂ ਵਿਰੋਧੀਆਂ ਦੇ ਚਾਹੁਣ ਨਾਲ ਕੁੱਝ ਨਹੀਂ ਹੋਣਾ, ਜੋ ਵੀ ਅਕਾਲ ਪੁਰਖ ਨੇ ਉਸ ਲਈ ਤੈਅ ਕੀਤਾ ਹੋਇਆ ਓਹੀਓ ਹੋਣਾ ਹੈ।”
ਡਾ:ਸੁਖਪ੍ਰੀਤ ਸਿੰਘ ਉਦੋਕੇ

12/02/2021

ਕੌਣ ਹੈ ਦੀਪ ਸਿੱਧੂ ਅਤੇ ਕੀ ਹੈ ਪਰਿਵਾਰਕ ਪਿਛੋਕੜ!

ਲਗਪਗ ਢਾਈ ਮਹੀਨੇ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਉਪਰ ਕਿਸਾਨ ਅੰਦੋਲਨ ਚਲ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਕਿਸਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ। ਗਣਤੰਤਰ ਦਿਵਸ (26 ਜਨਵਰੀ) ਨੂੰ ਕਿਸਾਨਾਂ ਵਲੋਂ ਟ੍ਰੈਕਟਰ ਪਰੇਡ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਸ ਲਈ ਵੱਖ ਵੱਖ ਰਾਜਾਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਟਿਕਰੀ, ਗਾਜ਼ੀਪੁਰ ਅਤੇ ਸਿੰਘੁ ਬਾਰਡਰਾਂ ‘ਤੇ ਪਹੁੰਚ ਗਏ ਸਨ। ਪਿੰਡਾਂ ਤੋਂ ਆਏ ਕਈ ਭੋਲੇ ਭਾਲੇ ਕਿਸਾਨ ਪਹਿਲੀ ਵਾਰ ਦਿੱਲੀ ਆਏ ਸਨ। ਉਹ ਰਾਜਧਾਨੀ ਦੀਆਂ ਘੁੰਮਣਘੇਰੀ ਵਾਲੀਆਂ ਸੜਕਾਂ ਤੋਂ ਬੇਖਬਰ ਸਨ। ਕਿਸਾਨ ਆਗੂਆਂ ਅਨੁਸਾਰ ਕੁਝ ਲੋਕਾਂ ਨੇ ਇਕ ਸਾਜਿਸ਼ ਅਧੀਨ ਉਨ੍ਹਾਂ ਨੂੰ ਆਪਣੇ ਪਿਛੇ ਲਾ ਲਿਆ ਤੇ ਉਨ੍ਹਾਂ ਨੂੰ ਲਾਲ ਕਿਲੇ ਵਲ ਲੈ ਤੁਰੇ। ਉਹ ਭੋਲੇ ਕਿਸਾਨ ਇਥੇ ਝੰਡਾ ਚੜ੍ਹਾਉਣ ਦੀ ਸੂਚਨਾ ਤੋਂ ਕੋਰੇ ਸਨ। ਪਰ ਸਾਹਮਣੇ ਆਈਆਂ ਵੀਡੀਓਜ਼ ਅਨੁਸਾਰ ਇਨ੍ਹਾਂ ਸਾਰੇ ਲੋਕਾਂ ਦੀ ਅਗਵਾਈ ਇਕ ਫ਼ਿਲਮੀ ਕਲਾਕਾਰ ਇਕ ਫਿਲਮ ਦੀ ਸ਼ੂਟਿੰਗ ਵਾਂਗ ਕਰ ਰਿਹਾ ਦਿਖਾਈ ਦਿੰਦਾ ਸੀ। ਲਾਲ ਕਿਲੇ ਉਪਰ ਕਾਫੀ ਹਿੰਸਾ ਵੀ ਹੋਈ। ਉਸ ਪਵਿੱਤਰ ਸਥਾਨ ਦਾ ਅਪਮਾਨ ਵੀ ਹੋਇਆ। ਇਹ ਨਹੀਂ ਸੀ ਹੋਣਾ ਚਾਹੀਦਾ।

ਇਸ ਲਾਲ ਕਿਲ੍ਹਾ ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਫ਼ਰਾਰ ਚੱਲ ਰਿਹਾ ਸੀ। ਦਿੱਲੀ ਪੁਲੀਸ ਨੇ ਪੰਜਾਬੀ ਅਦਾਕਾਰ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੋਇਆ ਸੀ। ਰਿਪੋਰਟਾਂ ਅਨੁਸਾਰ 9 ਫਰਵਰੀ, 2021 ਮੰਗਲਵਾਰ ਨੂੰ ਦਿੱਲੀ ਪੁਲੀਸ ਨੇ ਦੀਪ ਸਿੱਧੂ ਨੂੰ ਜ਼ਿਲਾ ਮੁਹਾਲੀ ਦੇ ਜ਼ੀਰਕਪੁਰ ਤੋਂ ਜਾਂ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਪਰ ਇਨ੍ਹਾਂ ਸਤਰਾਂ ਨੂੰ ਲਿਖਣ ਤਕ ਇਸ ਸੰਬੰਧੀ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ।

ਆਓ ਜਾਣਦੇ ਹਾਂ ਕੌਣ ਹੈ ਦੀਪ ਸਿੱਧੂ? ਪੰਜਾਬ ਦੇ ਜ਼ਿਲਾ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਦੀਪ ਸਿੱਧੂ ਦਾ ਜੱਦੀ ਪਿੰਡ ਹੈ। ਉਸ ਦਾ ਚਾਚਾ ਬਿਧੀ ਸਿੰਘ ਬਠਿੰਡਾ ਰਹਿੰਦਾ ਹੈ। ਉਹ ਛੇ ਭਰਾ ਸਨ ਅਤੇ ਦੀਪ ਸਿੱਧੂ ਦੇ ਪਿਤਾ ਸੁਰਜੀਤ ਸਿੰਘ ਵਕੀਲ ਸਨ। ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ। ਇਨ੍ਹਾਂ ਵਿੱਚ ਨਵਦੀਪ ਸਿੰਘ ਕੈਨੇਡਾ ਰਹਿੰਦਾ ਅਤੇ ਮਨਦੀਪ ਵਕੀਲ ਹੈ ਅਤੇ ਦੀਪ ਸਿੱਧੂ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਸਰਗਰਮ ਸੀ। ਚਾਚਾ ਬਿਧੀ ਸਿੰਘ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਦੀਪ ਸਿੱਧੂ ਦੇ ਪਿਤਾ ਲੁਧਿਆਣਾ ਵਕਾਲਤ ਕਰਦੇ ਸਨ। ਉਨ੍ਹਾਂ ਦਾ ਤਿੰਨ ਸਾਲ ਪਹਿਲਾ ਦੇਹਾਂਤ ਹੋ ਚੁੱਕਾ।

ਦੀਪ ਸਿੱਧੂ ਬਾਰੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਅਨੁਸਾਰ ਉਹ ਪੁਣੇ (ਮਹਾਰਾਸ਼ਟਰ) ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਗਿਆ ਸੀ। ਇਸ ਤੋਂ ਬਾਅਦ ਮੁੰਬਈ ਵਿੱਚ ਸੈਟਲ ਹੋ ਗਿਆ ਤੇ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਦੀਪ ਸਿੱਧੂ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਇਸ ਤੋਂ ਬਾਅਦ ਉਸ ਦੀ ਧਰਮਿੰਦਰ ਦਿਓਲ ਦੇ ਪਰਿਵਾਰ ਨਾਲ ਨੇੜਤਾ ਵਧ ਗਈ। ਇਸ ਮਗਰੋਂ ਦੀਪ ਫ਼ਿਲਮੀ ਦੁਨੀਆ ਵਿੱਚ ਐਂਟਰ ਹੋ ਗਿਆ। ਦੀਪ ਦੇ ਪਰਿਵਾਰ ਵਿੱਚ ਇੱਕ ਬੇਟੀ ਵੀ ਹੈ। ਧਰਮਿੰਦਰ ਦੇ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਸੰਨੀ ਦਿਓਲ ਨੇ ਜਦੋਂ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਮੀਡੀਆ ਦਾ ਸਾਰਾ ਕੰਟਰੋਲ ਦੀਪ ਸਿੱਧੂ ਦੇ ਹੱਥ ਸੀ। ਉਸ ਨੇ ਹਰ ਸੰਭਵ ਮਦਦ ਕੀਤੀ। 2017 ਵਿੱਚ ਗੀਤਕਾਰ ਅਮਰਦੀਪ ਸਿੰਘ ਗਿੱਲ ਦੀ ਫਿਲਮ ‘ਜੋਰਾ 10 ਨੰਬਰੀਆ’ ਵਿੱਚ ਜੋਰਾ ਦਾ ਕਿਰਦਾਰ ਨੇ ਦੀਪ ਸਿੱਧੂ ਨੇ ਨਿਭਾਇਆ। ਦੀਪ ਸਿੱਧੂ ਨੇ ਮੁੰਬਈ ਵਿੱਚ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਵੀ ਹਿੱਸਾ ਲਿਆ।ਦਿਓਲ ਪਰਿਵਾਰ ਦੇ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਸਿੱਧੂ ਨੇ ਹੀਰੋ ਵਜੋਂ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ (2015) ਵਿੱਚ ਸ਼ੁਰੂਆਤ ਕੀਤੀ।ਫਿਲਮ ਦੇ ਡਾਇਰੈਕਟਰ ਗੁੱਡੂ ਧਨੋਆ ਸਨ। ਉਹ ਸੰਨੀ ਦਿਓਲ ਦੀਆਂ ਫਿਲਮਾਂ ਵਿੱਚ ਵੀ ਨਿਰਦੇਸ਼ਨਾ ਦੇ ਚੁੱਕੇ ਹਨ। ਇਸੇ ਫ਼ਿਲਮੀ ਸਫ਼ਰ ਤਹਿਤ 2017 ਵਿੱਚ ‘ਜ਼ੋਰਾ 10 ਨੰਬਰੀਆ’ ਮਗਰੋਂ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ ‘ਰੰਗ ਪੰਜਾਬ’ ਆਈ। ਇਸ ਦੀ ਨਿਰਦੇਸ਼ਨਾ ਰਾਕੇਸ਼ ਮਹਿਤਾ ਨੇ ਕੀਤੀ ਸੀ। 2019 ਵਿੱਚ ‘ਸਾਡੇ ਆਲੇ’ ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਵੀ ਨਜ਼ਰ ਆਏ। 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ‘ਜੋਰਾ’ ਦਾ ਦੂਜਾ ਪਾਰ੍ਟ ‘ਜੋਰਾ, ਸੈਕੰਡ ਚੈਪਟਰ’ ਰੀਲੀਜ਼ ਹੋਇਆ। ਫਿਲਮ ਵਿੱਚ ਦੀਪ ਸਿੱਧੂ ਨਾਲ ਧਰਮਿੰਦਰ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।

ਦੀਪ ਸਿੱਧੂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਹਮਣੇ ਆਈਆਂ ਫੋਟੋਆਂ ਕਾਰਨ ਦੀਪ ਸਿੱਧੂ ਉੱਪਰ ਇਹ ਦੋਸ਼ ਵੀ ਲੱਗੇ ਕਿ ਉਹ ਭਾਜਪਾ ਅਤੇ ਆਰਐੱਸਐੱਸ ਲਈ ਕੰਮ ਕਰ ਰਹੇ ਹਨ। ਇਸ ਦਾਅਵੇ ਦਾ ਉਹ ਖੰਡਨ ਵੀ ਕਰ ਚੁੱਕਾ ਹੈ। ਇਹ ਸਭ ਕੁਝ ਕਿਵੇਂ ਹੋਇਆ ਇਹ ਦੀਪ ਸਿੱਧੂ ਦੇ ਪੁਲਿਸ ਸਾਹਮਣੇ ਨਵੇਂ ਖੁਲਾਸੇ ਕਰਨ ਤੋਂ ਹੋਵੇਗਾ।

07/02/2021

ਰਿਹਾਨਾ ਕਾ ਖਾਲਿਸਤਾਨੀ ਕਨੈਕਸ਼ਨ...
ਆਹੋ , ਰਿਹਾਨਾ ਦੇ ਨਾਨਕੇ ਗਿੱਦੜਬਾਹੇ ਨੇ ਤੇ ਦਾਦਕੇ ਤਰਨਤਾਰਨ ਤੋਂ ਨੇ। ਆਜਾਦੀ ਦੀ ਲੜਾਈ ਵੇਲੇ ਦੋਵੇਂ ਟੱਬਰ ਬਿਨਾਂ ਆਧਾਰ ਕਾਰਡ ਦੇ , ਵਿਜ਼ਿਟਰ ਵੀਜੇ ਤੇ , ਗੰਗਾਨਗਰ ਹੁੰਦੇ ਹੋਏ ਮਰੀਕਾ ਗਏ ਸੀ , ਮੁੜ ਵਾਪਸ ਪਰਤੇ ਨਹੀਂ। ਰਿਹਾਨਾਂ ਸਰ੍ਹੋਂ ਦਾ ਸਾਗ ਖਾਂਦੀ ਹੈ (ਵਾਹਵਾ ਸਾਰਾ ਬਾਥੂ ਪਾ ਕੇ), ਉਹਦੇ ਘਰੇ ਦੇਸੀ ਨਸਲ ਦੀ ਇੱਕ ਗਾਂ ਹੈ , ਪੱਠੇ ਡਬਵਾਲੀ ਆਲੇ ਰੁਲਦੂ ਕੀ ਟਾਲ ਤੋਂ ਜਾਂਦੇ ਨੇ , ਕਸੀਆ ਤੇ ਕਹੀ ਉਹ ਪਿਛਲੇ ਸਾਲ ਮੁੱਦਕੀ ਤੋਂ ਬਣਵਾ ਕੇ ਲੈ ਕੇ ਗਈ ਸੀ , ਵੱਡੀ ਗੱਲ ਉਹਦੇ ਖੇਤਾਂ ਚ ਪਾਣੀ ਵੀ ਐਸਵਾਈਐਲ ਨਹਿਰ ਦਾ ਲਗਦਾ। ਕਿੰਨ੍ਹੇ ਸਾਲ ਬਿਣਾ ਯੂਰੀਆ ਆਲੀ ਕਣਕ ਜਗਾ ਰਾਮ ਤੀਰਥ ਆਲੇ ਬਰਾੜਾਂ ਵੱਲੋਂ ਭੇਜੀ ਜਾਂਦੀ ਰਹੀ ਹੈ l

ਰਿਹਾਨਾ ਦੇ ਭਾਪੇ ਦਾ ਕੁੜਤਾ ਚਾਦਰਾ ਹੁਣ ਵੀ ਅਬੋਹਰ ਤੋਂ ਸਿਓਂ ਕੇ ਜਾਂਦਾ , ਉਹਦੀ ਬੇਬੇ ਦੀ ਕੱਢਮੀਂ ਜੁੱਤੀ ਮੁਕਤਸਰੋਂ ਬਣ ਕੇ ਜਾਂਦੀ ਹੈ , ਜੀਹਨੂੰ ਪਾ ਕੇ ਬੀਚ ਤੇ ਰੇਤੇ ਚ ਜਰਕ ਜਰਕ ਕਰਦੀ ਫਿਰਦੀ ਹੁੰਦੀ ਬੇਬੇ , ਰਿਹਾਨਾ ਕੇ ਮੰਜੇ ਵੀ ਲੱਕੜ ਦੇ ਨੇ , ਲੱਕੜ ਦੋ ਨੰਬਰ ਚ “ਕਾਕੇ ਮਾਨਸੇ” ਕੇ ਖੇਤੋਂ ਵੱਢ ਕੇ ਭੇਜੀ ਸੀ , ਹੋਰ ਤਾਂ ਹੋਰ ਰਿਹਾਨਾ ਦੇ ਅਸਲੇ ਦਾ ਲਾਇਸੈਂਸ ਵੀ ਬਰਨਾਲੇ ਦਾ ਬਣਿਆ ਹੋਇਆ। ਜਾਓ ਜਾ ਕੇ ਕੱਟ ਆਓ ਆਵਦੀ ਭੂਆ ਦਾ ਚਲਾਣ। ਦੁੱਰ ਫਿੱਟੇ ਮੂੰਹ ਇਹੋ ਜਿਹੇ ਜਰਨਲਿਜ਼ਮ ਦੇ।

ਕਨੈਕਸ਼ਨ ਤਾਂ ਆਏਂ ਲਿਖਦੇ ਨੇ ਜਿਵੇਂ ਭਾਰਤ ਗੈਸ ਏਜੈਂਸੀ ਦੇ ਬਾਹਰ ਕੰਧ ਤੇ ਲਿਖਿਆ ਹੁੰਦਾ !

07/02/2021

ਜਦੋਂ ਭਾਰਤ ਗੂੰਗਾ ਰਹੇ ਅਤੇ ਵਿਦੇਸ਼ੀ ਆਵਾਜ਼ ਬੁਲੰਦ ਕਰਨ ਤਾਂ ਸਾਨੂੰ ਟੋਕਣਾ ਨਹੀਂ ਬਲਕਿ ਸਾਥ ਦੇਣਾ ਚਾਹੀਦਾ..
~ਮਿਥੁਨ ਚੱਕਰਵਰਤੀ

07/02/2021

ਮੋਦੀ🙈ਭਗਤਾਂ ਨੂੰ💔ਅਟੈਕ

Address


Website

Alerts

Be the first to know and let us send you an email when VSD news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share