10/10/2022
■▪ਨਹੀਂ ਰਹੇ ਮੁਲਾਇਮ ਸਿੰਘ ਯਾਦਵ ▪■
82 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ, ਅੱਜ ਸਵੇਰੇ 8:16 ਵਜੇ ਮੇਦਾਂਤਾ ਹਸਪਤਾਲ ਵਿੱਚ ਲਏ ਆਖਰੀ ਸਾਹ
ਸਮਾਜਵਾਦੀ ਪਾਰਟੀ ਦੇ ਸੰਸਥਾਪਕ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਮੁਲਾਇਮ ਸਿੰਘ ਯਾਦਵ , ਜੋ ਕਿ ਪਿਛਲੇ ਦੱਸ ਦਿਨਾਂ ਤੋਂ ਮੇਦਾਂਤਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਨੇ ਸੋਮਵਾਰ ਸਵੇਰੇ 8:16 ਵਜੇ ਆਖ਼ਰੀ ਸਾਹ ਲਏ ।
22 ਨਵੰਬਰ 1939 ਨੂੰ ਇਟਾਵਾ ਜ਼ਿਲ੍ਹੇ ਦੇ ਸੈਫ਼ਈ ਵਿਚ ਜਨਮੇ ਮੁਲਾਇਮ ਸਿੰਘ ਯਾਦਵ ਦਾ ਰਾਜਨੀਤਕ ਸਫਰ ਲਗਪਗ 60 ਸਾਲ ਦਾ ਸੀ । ਉਨ੍ਹਾਂ ਨੇ ਆਪਣਾ ਰਾਜਨੀਤਕ ਸਫ਼ਰ 1967 ਵਿੱਚ ਵਿਧਾਇਕ ਦੀ ਚੋਣ ਜਿੱਤ ਕੇ ਸ਼ੁਰੂ ਕੀਤਾ। ਆਪ ਪਹਿਲੀ ਵਾਰੀ 1977 ਵਿੱਚ ਰਾਜ ਮੰਤਰੀ ਬਣੇ। ਮੁਲਾਇਮ ਸਿੰਘ ਯਾਦਵ 9ਵਾਰ ਵਿਧਾਇਕ 7 ਵਾਰ ਐੱਮਪੀ ਅਤੇ 1 ਵਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ, ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਕੇਂਦਰੀ ਮੰਤਰੀ ਰਹੇ ਅਤੇ ਆਪਣੇ ਅੰਤਮ ਸਮੇਂ ਵੀ ਉਹ ਮੈਨਪੁਰੀ ਤੋਂ ਮੈਂਬਰ ਪਾਰਲੀਮੈਂਟ ਸਨ। 3 ਅਕਤੂਬਰ 1992 ਵਿੱਚ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ ਅਤੇ 1 ਜਨਵਰੀ 2017 ਤਕ ਇਸ ਦੇ ਪ੍ਰਧਾਨ ਰਹੇ ।
■ ਮੁਲਾਇਮ ਸਿੰਘ ਯਾਦਵ ਦੇ
ਰਾਜਨੀਤਕ ਸਫਰ ਦੀ ਇੱਕ ਝਲਕ ■
● ਮੁੱਖ ਮੰਤਰੀ ਉੱਤਰ ਪ੍ਰਦੇਸ਼ ( 3 ਵਾਰ )
5 ਦਸੰਬਰ 1989 ਤੋਂ 2 ਜਨਵਰੀ 1991
5 ਦਸੰਬਰ 1993 ਤੋਂ 3 ਜੂਨ 1996
29 ਅਗਸਤ 2003 ਤੋਂ 11 ਮਈ 2007
● ਕੇਂਦਰੀ ਰੱਖਿਆ ਮੰਤਰੀ
1996 - 1998
● ਵਿਧਾਨ ਸਭਾ ਮੈਂਬਰ ( 9 ਵਾਰ )
1967, 1974, 1977, 1985,
1989, 1991, 1993, 1996 ਅਤੇ 2007
● ਵਿਧਾਨ ਪ੍ਰੀਸ਼ਦ ਮੈਂਬਰ
1982 - 1985
● ਲੋਕ ਸਭਾ ਮੈਂਬਰ ( 7 ਵਾਰ )
1996, 1998, 1999,
2004' 2009, 2014, 2019
ਅੱਗੇ ਦਿਤੇ ਲਿੰਕ ਉਪਰ ਕਲਿਕ ਕਰਕੇ ਪੇਜ ਫ਼ਾਲੋ ਅਤੇ ਲਾਈਕ ਕਰੋ।
https://www.facebook.com/profile.php?id=100083937957176