Parm Sidhu

Parm Sidhu Contact information, map and directions, contact form, opening hours, services, ratings, photos, videos and announcements from Parm Sidhu, Video Creator, .

ਹਾਅ ਦਾ ਨਾਹਰਾ ਤਾਂ ਮਾਰਨਾ ਬਣਦਾ ਏ ਸੋਹਣੇ ਹੀਰੇ ਵੀਰਿਆਂ ਲਈ !!ਘਰ ਘਰ ਵਿਚੋ ਆਈ ਅਵਾਜਕੌਮ ਦੇ ਹੀਰੇ ਕਰੋ ਅਜਾਦ !!!
19/01/2022

ਹਾਅ ਦਾ ਨਾਹਰਾ ਤਾਂ ਮਾਰਨਾ ਬਣਦਾ ਏ ਸੋਹਣੇ ਹੀਰੇ ਵੀਰਿਆਂ ਲਈ !!
ਘਰ ਘਰ ਵਿਚੋ ਆਈ ਅਵਾਜ
ਕੌਮ ਦੇ ਹੀਰੇ ਕਰੋ ਅਜਾਦ !!!

13/12/2021
26/11/2021

Omg....

26/11/2021

ਮੇਨੂ ਨੀ ਲੱਗਦਾ ਨਿਸ਼ਾਨਾ ਗ਼ਲਤ ਹੋਇਆ,, ਇਹਨੇ ਪੁਰਾਣੀ ਰੰਜਿਸ਼ ਕੱਢੀ ਆਪਣੀ ਕੋਈ

25/11/2021

“ਪੰਜਾਬ ਦੀ ਸ਼ਾਨ ਸ਼ਹੀਦ ਗੁਰਤੇਜ ਸਿੰਘ” ਨੂੰ ਰਾਸ਼ਟਰਪਤੀ ਨੇ ਮਰਨ ਉਪਰੰਤ ਕੀਤਾ “ਵੀਰ ਚੱਕਰ ਨਾਲ ਸਨਮਾਨਿਤ”

19/11/2021

ਮੋਦੀ ਨੇ ਕਿਸਾਨ ਬਿੱਲ ਵਾਪਿਸ ਕਰਨ ਦਾ ਦਿੱਤਾ ਬਿਆਨ,ਕਿਸਾਨ ਮਜਦੂਰ ਏਕਤਾ ਜਿੰਦਾਬਾਦ

18/11/2021
ਵਿਆਹ ਵਿਚ ਉਚੀ ਥਾਂ ਤੇ ਲੱਗੀ ਸਟੇਜ..ਬੈਂਡ ਵਾਜੇ ਨਾਲ ਨੱਚਦੇ ਹੋਏ ਮੁੰਡੇ ਕੁੜੀਆਂ ਤੇ ਹੋਰ ਕਿੰਨੇ ਸਾਰੇ ਬਰਾਤੀ..!ਅਚਾਨਕ ਕੂਹਣੀ ਵੱਜੀ ਤੇ ਚਾਰ ਪੰ...
19/10/2021

ਵਿਆਹ ਵਿਚ ਉਚੀ ਥਾਂ ਤੇ ਲੱਗੀ ਸਟੇਜ..
ਬੈਂਡ ਵਾਜੇ ਨਾਲ ਨੱਚਦੇ ਹੋਏ ਮੁੰਡੇ ਕੁੜੀਆਂ ਤੇ ਹੋਰ ਕਿੰਨੇ ਸਾਰੇ ਬਰਾਤੀ..!
ਅਚਾਨਕ ਕੂਹਣੀ ਵੱਜੀ ਤੇ ਚਾਰ ਪੰਜ ਸਾਲਾਂ ਦਾ ਇੱਕ ਮੁੰਡਾ ਸਟੇਜ ਤੋਂ ਹੇਠਾਂ ਡਿੱਗ ਪਿਆ..!

ਨੱਚਦੇ ਹੋਏ ਕਈ ਲੋਕ ਉਸ ਨੂੰ ਚੁੱਕਣ ਭੱਜੇ..ਪਰ ਉਹ ਕੱਪੜੇ ਝਾੜਦਾ ਹੋਇਆ ਛੇਤੀ ਨਾਲ ਆਪ ਹੀ ਉੱਠ ਖਲੋਤਾ..!

ਕਈਆਂ ਨੇ ਪੁੱਛਿਆ ਸੱਟ ਤੇ ਨਹੀਂ ਲੱਗੀ..?
ਪੂਰੇ ਠਰੰਮੇ ਨਾਲ ਜੁਆਬ ਦਿੱਤਾ "ਬਿਲਕੁਲ ਵੀ ਨਹੀਂ.."

ਹੁਣ ਉਸਨੂੰ ਚੁੱਕਣ ਆਏ ਜਿਆਦਾਤਰ ਲੋਕ ਵਾਪਿਸ ਮੁੜ ਗਏ ਤੇ ਇੱਕ ਵਾਰ ਫੇਰ ਨੱਚਣ ਟੱਪਣ ਵਿਚ ਮਸਤ ਹੋ ਗਏ..!
ਉਹ ਇੱਕ ਪਾਸੇ ਓਹਲੇ ਜਿਹੇ ਹੋ ਕੇ ਬੈਠ ਗਿਆ..ਪਹਿਲੋਂ ਆਪਣੀ ਕੂਹਣੀ ਵੇਖੀ..ਗੋਡੇ ਤੇ ਲੱਗੀ ਵੱਡੀ ਸਾਰੀ ਝਰੀਟ ਵੇਖੀ..ਅਗਲੇ ਹੀ ਪਲ ਉਸਦੀਆਂ ਨਜਰਾਂ ਕਿਸੇ ਵਜੂਦ ਨੂੰ ਲੱਭਣ ਲੱਗੀਆਂ..!

ਅਚਾਨਕ ਆਪਣੇ ਵੱਲ ਆਉਂਦੀ ਹੋਈ ਮਾਂ ਦਿਸ ਪਈ..!

ਉਹ ਉਠਿਆ ਤੇ ਵਾਹੋਦਾਹੀ ਮਾਂ ਵੱਲ ਨੂੰ ਦੌੜ ਪਿਆ..ਤੇ ਉਸਦੇ ਨਾਲ ਚੰਬੜ ਗਿਆ..ਨਾਲ ਹੀ ਉਸਦਾ ਰੋਣ ਵੀ ਨਿੱਕਲ ਗਿਆ!

ਫ਼ਿਕਰਮੰਦ ਹੋਈ ਨੇ ਆਪਣਾ ਪਰਸ..ਪਲੇਟ ਸਭ ਕੁਝ ਪਾਸੇ ਰੱਖ ਦਿੱਤਾ!
ਫੇਰ ਉਸਦੇ ਮੂੰਹ ਤੇ ਹੱਥ ਫੇਰ ਉਸਨੂੰ ਆਪਣੀਆਂ ਬਾਹਾਂ ਵਿਚ ਲੁਕਾ ਲਿਆ..ਖਿੱਲਰੇ ਵਾਲ ਠੀਕ ਕੀਤੇ..ਰੁਮਾਲ ਨਾਲ ਗੱਲ ਤੇ ਪੱਸਰ ਗਏ ਕਿੰਨੇ ਸਾਰੇ ਹੰਜੂ ਪੂੰਝ ਦਿੱਤੇ..!
ਇਕ ਵੇਰ ਫੇਰ ਕਿੰਨੀ ਦੇਰ ਤੱਕ ਉਸਦਾ ਮੂੰਹ ਚੁੰਮਿਆ ਅਤੇ ਹੋਰ ਵੀ ਜਿਆਦਾ ਪਿਆਰ ਨਾਲ ਪਲੋਸਣ ਲੱਗੀ..!

ਹੁਣ ਉਹ ਆਪਣੀ ਮਾਂ ਨੂੰ ਆਪਣੇ ਵਜੂਦ ਤੇ ਲੱਗੀਆਂ ਕਿੰਨੀਆਂ ਸਾਰੀਆਂ ਸੱਟਾਂ ਵਿਖਾ ਰਿਹਾ ਸੀ..!
ਸੱਟਾਂ ਵੇਖਦੀ ਨੂੰ ਵਿਆਹ ਭੁੱਲ ਗਿਆ..ਨੱਚਦੇ ਹੋਏ ਲੋਕ ਦਿਸਣੋਂ ਹਟ ਗਏ..ਅਤੇ ਉਸਨੇ ਅਨੇਕਾਂ ਸ਼ਗਨ ਸਵਾਰਥਾਂ ਬਾਰੇ ਸੋਚਣਾ ਵੀ ਛੱਡ ਦਿੱਤਾ..!

ਫੇਰ ਘੜੀ ਕੂ ਮਗਰੋਂ ਹੀ ਉਸਨੇ ਬੁੱਕਲ ਵਿਚ ਪਏ ਤੇ ਪਤਾ ਨਹੀਂ ਕਿਹੜਾ ਜਾਦੂ ਕੀਤਾ ਕੇ ਦੋਬਾਰਾ ਸਟੇਜ ਤੇ ਚੜਿਆ ਓਹੀ ਨਿੱਕਾ ਜਿਹਾ ਹੁਣ ਅੱਗੇ ਨਾਲ਼ੋਂ ਵੀ ਕਿਤੇ ਵੱਧ ਜ਼ੋਰ-ਸ਼ੋਰ ਨਾਲ ਨੱਚ ਰਿਹਾ ਸੀ!

ਦੋਸਤੋ ਇਹ ਓਹਨਾ ਜ਼ਮਾਨਿਆਂ ਦੀ ਗੱਲ ਏ ਜਦੋਂ ਲੱਤਾਂ ਬਾਹਵਾਂ ਤੇ ਲਗੀਆਂ ਕਿੰਨੀਆਂ ਸਾਰੀਆਂ ਸੱਟਾਂ ਮਾਂ ਵੱਲੋਂ ਮਾਰੀ ਇੱਕ ਗਰਮ ਜਿਹੀ ਫੂਕ ਨਾਲ ਝੱਟ-ਪੱਟ ਹੀ ਠੀਕ ਹੋ ਜਾਇਆ ਕਰਦੀਆਂ ਸਨ!
NAVNEET

Justin Trudeau rocks🤘🤘
21/09/2021

Justin Trudeau rocks🤘🤘

16/09/2021

ਸਾਨੂੰ ਮਾਣ ਪੰਜਾਬੀ ਹੋਣ ਤੇ ,,,,,,Proud to be Punabi...... ਪੰਜਾਬੀਓ ਸੁਣ ਲਓ

11/09/2021

ਪੂਰਾ ਜੋਰ ਲੱਗਿਆ ਹੋਇਆ ਬਾਈ ਦਾ ਮੈਚ ਚ,ਕੋਈ ਪਾਣੀ ਪੁਣੀ ਪੁੱਛ ਲਓ

02/09/2021

ਸੁਣਨ ਵਾਲੀ ਗੱਲ ਗੌਰ ਕਰਿਓ

ਕਬੂਲ ਤੋਂ ਦਿੱਲੀ ਪਹੁੰਚਿਆ ਇੱਕ ਅਫ਼ਗਾਨ ਪਿਤਾ,ਆਪਣੀ ਨੰਨੀ ਧੀ ਨਾਲ....ਵਾਹਿਗੁਰੂ ਜੀ ਮੇਹਰ ਕਰੋ ਜੀ 🙏
25/08/2021

ਕਬੂਲ ਤੋਂ ਦਿੱਲੀ ਪਹੁੰਚਿਆ ਇੱਕ ਅਫ਼ਗਾਨ ਪਿਤਾ,
ਆਪਣੀ ਨੰਨੀ ਧੀ ਨਾਲ....
ਵਾਹਿਗੁਰੂ ਜੀ ਮੇਹਰ ਕਰੋ ਜੀ 🙏

21/08/2021

Thnks bro

64.2k Followers, 96 Following, 22 Posts - See Instagram photos and videos from Dheeraj Kumar ()

ਅੱਜ ਇਕ ਬਹੁਤ ਹੀ ਸ਼ਾਨਦਾਰ ਜਾਣਕਾਰੀ ਚੰਗੀ ਲੱਗੀ ਸਾਂਝੀ ਕਰ ਰਿਹਾ ...ਯੂਰੋਪ ਦਾ ਇਕ ਨਿੱਕਾ ਜਿਹਾ ਦੇਸ਼ ਹੈ ਨਾਰਵੇ ਉਥੇ ਇਹ ਸੀਨ ਆਮ ਦੇਖਣ ਨੂੰ ਮਿਲਦ...
07/08/2021

ਅੱਜ ਇਕ ਬਹੁਤ ਹੀ ਸ਼ਾਨਦਾਰ ਜਾਣਕਾਰੀ ਚੰਗੀ ਲੱਗੀ ਸਾਂਝੀ ਕਰ ਰਿਹਾ ...
ਯੂਰੋਪ ਦਾ ਇਕ ਨਿੱਕਾ ਜਿਹਾ ਦੇਸ਼ ਹੈ ਨਾਰਵੇ ਉਥੇ ਇਹ ਸੀਨ ਆਮ ਦੇਖਣ ਨੂੰ ਮਿਲਦਾ ..
ਇਕ ਰੇਸਟਰੋਰੈਂਟ ਦੇ ਕੈਸ਼ ਕਾਉੰਟਰ ਤੇ ਇਕ ਔਰਤ ਆਉਂਦੀ ਹੈ ਤੇ ਕਹਿੰਦੀ ਹੈ
" 5 coffee ,1 suspension( ਦਾਨ )
ਤੇ ਉਹ 5 ਕਾਫੀ ਦੇ ਪੈਸੇ ਦਿੰਦੀ ਹੈ ਤੇ ਚਾਰ ਕੱਪ ਲੈਕੇ ਚਲੀ ਜਾਂਦੀ ਹੈ ..

ਥੋੜੀ ਦੇਰ ਬਾਅਦ ਇਕ ਹੋਰ ਆਦਮੀ ਆਉਂਦਾ ਹੈ ਤੇ ਕਹਿੰਦਾ ਹੈ
" 4 ਲੰਚ ,2suspension( ਦਾਨ )
ਤੇ ਚਾਰ ਲੰਚ ਦੇ ਪੈਸੇ ਦੇਕੇ 2 ਲੰਚ ਦੇ ਪੈਕੇਟ ਲੈਕੇ ਚਲਾ ਜਾਂਦਾ ਹੈ .

ਫਿਰ ਇਕ ਹੋਰ ਆਉਂਦਾ ਹੈ ਤੇ ਆਰਡਰ ਦਿੰਦਾ ਹੈ
"10 ਕਾਫੀ ,,,6 suspension
ਉਹ 10 ਦਾ ਭੁਗਤਾਨ ਕਰਕੇ 4 ਕਪ ਕਾਫੀ ਲੈ ਜਾਂਦਾ ਹੈ ..

ਥੋੜੀ ਦੇਰ ਬਾਅਦ ਇਕ ਬਜ਼ੁਰਗ ਬੰਦਾ ਉਸ ਕਾਉੰਟਰ ਤੇ ਆਉਂਦਾ ਹੈ ਤੇ ਪੁੱਛਦਾ ਹੈ " ਕੋਈ suspended( ਦਾਨ ) ਲੰਚ ..ਤਾਂ ਕਾਉੰਟਰ ਤੇ ਬੈਠਾ ਆਦਮੀ ਗਰਮ ਖਾਣੇ ਦਾ ਪੈਕੇਟ ਤੇ ਇਕ ਪਾਣੀ ਦੀ ਬੋਤਲ ਉਸ ਬਜ਼ੁਰਗ ਇਨਸਾਨ ਨੂੰ ਦੇ ਦਿੰਦਾ ਹੈ ..
ਇਹ ਕੰਮ ਇਕ ਗਰੁੱਪ ਵੱਲੋਂ ਜਿਆਦਾ ਪੇਮੈਂਟ ਕਰਨ ਤੇ ਦੂਸਰੇ ਗਰੁੱਪ ਵੱਲੋਂ ਖਾਣ ਪੀਣ ਦਾ ਸਮਾਨ ਲੈਕੇ ਜਾਣ ਦਾ ਸਰਕਲ ਦਿਨ ਭਰ ਚਲਦਾ ਰਹਿੰਦਾ ਹੈ .
ਮਤਲਬ ਕੀ ਆਪਣੀ " ਪਹਿਚਾਣ " ਨਾ ਦੱਸਦੇ ਹੋਏ ਕਿਸੇ ਦੂਸਰੇ ਨੂੰ ਜਾਣੇ ਬਿਨਾ ਗਰੀਬਾਂ ਜਰੂਰਤਮੰਦ ਲੋਕਾਂ ਦੀ ਮੱਦਦ ਕਰਨਾ ...ਇਹ ਹੈ ਨਾਰਵੇ ਦੇ ਲੋਕਾਂ ਦੀ ਪ੍ਰੰਪਰਾ ..ਤੇ ਇਹ " ਕਲਚਰ " ਹੁਣ ਯੂਰੋਪ ਦੇ ਬਾਕੀ ਦੇਸ਼ਾਂ ਚ ਵੀ ਫੈਲ ਰਿਹਾ ..

ਤੇ ਇਥੇ ਇੰਡੀਆ ਚ ...???
ਹਸਪਤਾਲ ਚ ਇਕ ਕੇਲਾ ,ਇਕ ਸੰਤਰਾ ਦੇਣ ਵੇਲੇ ਮਰੀਜ਼ ਨੂੰ ਸਾਰੇ ਜਣੇ ਮਿਲਕੇ ਆਪਣੀ ਪਾਰਟੀ ,,ਸੰਗਠਨ ,,ਦੀ ਗਰੁੱਪ ਫੋਟੋ ਖਿਚਵਾਕੇ ਅਖਵਾਰ ਚ ਛਪਵਾਉਣਗੇ ...ਵਾਹ .

ਕੀ ਭਾਰਤ ਚ ਇਸਤਰ੍ਹਾਂ ਦੇ ਖਾਣ ਪੀਣ ਦੀ " suspention" ਪ੍ਰਥਾ ਲਾਗੂ ਹੋ ਸਕਦੀ ਹੈ ..????.

ਏਸ ਅਫਗਾਨਣ ਕੁੜੀ ਦਾ ਨਾਂ ਨਾਦੀਆ ਹੈ। । ਉਦੋਂ ਗਿਆਰਾਂ ਸਾਲਾਂ ਦੀ ਸੀ ਜਦੋਂ ਪਿਓ ਅੱਤਵਾਦੀਆਂ ਨੇ ਮਾਰ ਮੁਕਾਇਆ। ਟੱਬਰ ਧਾਹਾਂ ਮਾਰਦਾ ਕਿਸੇ ਟਰੱਕ ਪ...
02/08/2021

ਏਸ ਅਫਗਾਨਣ ਕੁੜੀ ਦਾ ਨਾਂ ਨਾਦੀਆ ਹੈ। । ਉਦੋਂ ਗਿਆਰਾਂ ਸਾਲਾਂ ਦੀ ਸੀ ਜਦੋਂ ਪਿਓ ਅੱਤਵਾਦੀਆਂ ਨੇ ਮਾਰ ਮੁਕਾਇਆ। ਟੱਬਰ ਧਾਹਾਂ ਮਾਰਦਾ ਕਿਸੇ ਟਰੱਕ ਪਿੱਛੇ ਚੜ੍ਹ ਬਿਗਾਨੇ ਮੁਲਕ ਡੈਨਮਾਰਕ ਨੂੰ ਨਿਕਲ਼ ਗਿਆ,,,,
ਹੁਣ ਨਾਦੀਆ ਇੱਕ ਪੇਸ਼ੇਵਾਰ ਫੁੱਟਬਾਲਰ ਹੈ। 200 ਦੇ ਕਰੀਬ ਗੋਲ਼ ਮਾਰ ਚੁੱਕੀ ਹੈ। 98 ਵਾਰ ਡੈਨਮਾਰਕ ਵਲੋਂ ਖੇਡ ਚੁੱਕੀ ਹੈ। ਮੈਡੀਕਲ ਦੀ ਪੜ੍ਹਾਈ ਪੂਰੀ ਕਰਕੇ surgeon ਬਣਨ ਵਾਲੀ ਹੈ। ਬਿਨ੍ਹਾਂ ਅਟਕੇ ਗਿਆਰਾਂ ਭਾਸ਼ਾਵਾਂ ਬੋਲ ਲੈਂਦੀ ਹੈ। forbes ਦੀ ਸੂਚੀ ਵਿੱਚ ਸ਼ਾਮਲ ਹੈ। ਆਓ ਆਪਣੀਆਂ ਧੀਆਂ ਨੂੰ ਵੀ ਨਾਦੀਆਂ ਬਾਰੇ ਦੱਸੀਏ......

31/07/2021

NEXT SONG
ਬਾਗੀ ਸ਼ੇਰਗੜੀਆ
KV Mohali

ਦਰਬਾਰ ਸਾਹਿਬ ਦੇ ਕੋਲੇ ਅਕਾਲ ਤਖਤ ਵਾਲੇ ਪਾਸੇ ਜੋੜਾ ਘਰ ਦੀ ਉਸਾਰੀ ਲਈ ਜਦੋਂ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਹ ਸੁਰੰਗਾਂ ਲੱਭੀਆਂ ਹਨ।ਕੁਛ ਲਿਖਤਾਂ...
16/07/2021

ਦਰਬਾਰ ਸਾਹਿਬ ਦੇ ਕੋਲੇ ਅਕਾਲ ਤਖਤ ਵਾਲੇ ਪਾਸੇ ਜੋੜਾ ਘਰ ਦੀ ਉਸਾਰੀ ਲਈ ਜਦੋਂ ਖੁਦਾਈ ਕੀਤੀ ਜਾ ਰਹੀ ਸੀ ਤਾਂ ਇਹ ਸੁਰੰਗਾਂ ਲੱਭੀਆਂ ਹਨ।
ਕੁਛ ਲਿਖਤਾਂ ਚ ਇਹ ਵੀ ਜਿਕਰ ਮਿਲਦਾ ਹੈ ਕਿ ਇਹ ਸੁਰੰਗਾਂ ਲਾਹੌਰ ਤੱਕ ਜਾਂਦੀਆਂ ਸਨ।
ਲਾਹੌਰ ਕੋਲੇ ਮੌਜੂਦ ਹਵੇਲੀ ਜਵਾਲਾ ਸਿੰਘ ਸੰਧੂ ਤੋਂ ਵੀ ਸੁਰੰਗਾਂ ਦਰਬਾਰ ਸਾਹਿਬ ਤੱਕ ਆਉਂਦੀਆਂ ਸਨ ਜਿਸਦੇ ਰਾਂਹੀ ਅੰਦਰੋਂ ਅੰਦਰੀ ਹੀ ਦਰਬਾਰ ਸਾਹਿਬ ਪਹੁੰਚਿਆ ਜਾ ਸਕਦਾ ਸੀ।
ਇਹ ਸੁਰੰਗਾਂ ਦੀ ਸਾਂਭ ਹੋਣੀ ਚਾਹੀਦੀ ਹੈ ਤੇ ਆਮ ਲੋਕਾਂ ਲਈ ਖੋਲ ਦੇਣੀਆਂ ਚਾਹੀਦੀਆਂ ਤਾਂ ਜੋ ਸੰਗਤ ਸਾਡੀਆਂ ਕੁਛ ਕੁ ਬਚੀਆਂ ਵਿਰਾਸਤੀ ਚੀਜਾਂ ਦੇ ਦਰਸ਼ਨ ਕਰ ਸਕਣ।
ਜੋੜਾ ਘਰ ਕਿਸੇ ਹੋਰ ਪਾਸੇ ਵੀ ਬਣ ਸਕਦਾ ਪਰ ਜੇ ਇਹ ਇੱਕ ਵਾਰ ਢਹਿ ਗਈਆਂ ਦੁਬਾਰੇ ਨਹੀਂ ਮਿਲਣੀਆ ਸੰਗਮਰਮਰ ਆਲੇ ਬਾਬਿਆਂ ਨੂੰ ਇਹਨਾਂ ਸੁਰੰਗਾਂ ਨੇੜੇ ਨਾ ਫੜਕਣ ਦਿੱਤਾ ਜਾਵੇ !!

ਹਾਂਜੀ ਆਪਣਾ ਲਿਖਿਆ ਗਾਣਾ ਹਾਜ਼ਿਰ ਏ ਜੀ 7 ਬੈਂਡ,ਸਾਰੇ ਜਨਿਆ ਨੇ ਸ਼ੇਅਰ ਕਰਨਾ ਜੀhttps://youtu.be/srqZGL8qFlg
12/07/2021

ਹਾਂਜੀ ਆਪਣਾ ਲਿਖਿਆ ਗਾਣਾ ਹਾਜ਼ਿਰ ਏ ਜੀ 7 ਬੈਂਡ,ਸਾਰੇ ਜਨਿਆ ਨੇ ਸ਼ੇਅਰ ਕਰਨਾ ਜੀ
https://youtu.be/srqZGL8qFlg

Pendu Bande RecordsSong Credits Title : 7 BandSinger : Jass Kaur AulakhLyrics : Parm SidhuMusic : KV MohaliStarring : Simran Randhawa ,Baljinder ...

ਅੱਜ ਦੇ ਸਮਾਜ ਵਿਚ ਆਇਲੇਟ੍ਸ ਨਾਲ ਰਿਸ਼ਤਿਆਂ ਦੀ ਹੁੰਦੀ ਸੌਦੇਬਾਜ਼ੀ ,,, ਗਰੀਬ ਪਿਓ ਦੀ ਮਜਬੂਰੀ ,,ਦਾਜ ਦੇ ਲਾਲਚੀਆਂ ,,, ਧੀਆਂ ਦੀਆ ਮਿਹਨਤਾਂ ਦੀ ਗੱ...
06/07/2021

ਅੱਜ ਦੇ ਸਮਾਜ ਵਿਚ ਆਇਲੇਟ੍ਸ ਨਾਲ ਰਿਸ਼ਤਿਆਂ ਦੀ ਹੁੰਦੀ ਸੌਦੇਬਾਜ਼ੀ ,,, ਗਰੀਬ ਪਿਓ ਦੀ ਮਜਬੂਰੀ ,,ਦਾਜ ਦੇ ਲਾਲਚੀਆਂ ,,, ਧੀਆਂ ਦੀਆ ਮਿਹਨਤਾਂ ਦੀ ਗੱਲ ਕਰਦਾ ਗੀਤ 7 BAND ਲੈ ਕੇ ਆ ਰਹੇ ਆ
SINGER- JASS KAUR AULAKH ਸਰਦਾਰਨੀ ਜੱਸ ਕੋਰ ਔਲਖ
LYRICS - PARM SIDHU
FEAT - SIMRAN KAUR RANDHAWA Simran Kaur
MUSIC- K.V.MOHAI
VIDEO - NWADENIC ZED
ਬਹੁਤ ਸੋਹਣਾ ਗੀਤ ,, ਤੁਹਾਨੂੰ ਜਰੂਰ ਪਸੰਦ ਆਏਗਾ,, ਜੇ ਵਧੀਆ ਲੱਗਾ ਸ਼ੇਅਰ ਜਰੂਰ ਕਰਨਾ ਜੀ

ਪੂਰਾ ਸੱਚ ਕੀ ਨਿਕਲਿਆ ???ਮਾਂ ਨੇ ਮਸਾਂ ਪੁੱਤ ਦਾ ਮੂੰਹ ਦੇਖਿਆ ਸੀ ਰੱਬ ਨੇ ਬੜਾ ਤਰਸਾ ਤਰਸਾ 15 ਅਪ੍ਰੈਲ 1998 ਨੂੰ ਲਵਪ੍ਰੀਤ ਸਿੰਘ ਸਿੱਧੂ   (ਲਾ...
03/07/2021

ਪੂਰਾ ਸੱਚ ਕੀ ਨਿਕਲਿਆ ???

ਮਾਂ ਨੇ ਮਸਾਂ ਪੁੱਤ ਦਾ ਮੂੰਹ ਦੇਖਿਆ ਸੀ ਰੱਬ ਨੇ ਬੜਾ ਤਰਸਾ ਤਰਸਾ 15 ਅਪ੍ਰੈਲ 1998 ਨੂੰ ਲਵਪ੍ਰੀਤ ਸਿੰਘ ਸਿੱਧੂ (ਲਾਡੀ ) ਨੂੰ ਦੁਨੀਆ ਤੇ ਭੇਜਿਆ ਸੀ .

ਚਾਵਾਂ ਸੰਗ ਦੁੱਧ ਮੱਖਣਾਂ ਨਾਲ ਲਵਪ੍ਰੀਤ ਨੂੰ ਜਵਾਨ ਕੀਤਾ ਸੁੱਖ ਨਾਲ ਕੱਦ ਕਾਠ ਪੱਖੋ ਕੋਠੇ ਜਿੱਡਾ ਵੱਧ ਕੇ ਲੰਬਾ ਗਿਆ ਮਾਪਿਆਂ ਬੜੇ ਸੁਪਨੇ ਸਜਾਏ ਉਨ੍ਹਾਂ ਦਾ ਲਾਡੀ ਪੁੱਤ ਕੈਨੇਡਾ ਜਾਵੇਗਾ ਜਿੱਥੇ ਜ਼ਿੰਦਗ਼ੀ ਵਾਲੀ ਗੱਡੀ ਨੂੰ ਲੀਹ ਤੇ ਤੋਰ ਖੁਸ਼ੀਆਂ ਸੰਗ ਖੇਡੇਗਾ ਇਸੇ ਉਮੀਦ ਨਾਲ ਜੱਟ ਦੀ ਮਾਂ ਵਾਂਗ ਪਿਆਰੀ ਜਮੀਨ ਆਸਰੇ ਲਵਪ੍ਰੀਤ ਸਿੱਧੂ ਵਾਸਤੇ ਪਰਦੇਸ ਦਾ ਜੁਗਾੜ ਬਣਾਇਆ ਰਿਸ਼ਤੇਦਾਰੀ ਵਿੱਚੋ ਹੀ ਲੜਕੀ ਬੇਅੰਤ ਕੌਰ ਬਾਜਵਾ ਪੁੱਤਰੀ ਜਗਦੇਵ ਸਿੰਘ ਵਿਧਿਆ ਪੱਤੀ ਪਿੰਡ ਖੁੱਡੀ ਕਲਾ ਨੇੜੇ ਬਰਨਾਲਾ ਨਾਲ 7 ਅਗਸਤ 2019 ਨੂੰ ਨੂੰ ਗੁਰਦੁਵਾਰਾ ਮੰਜੀ ਸਾਹਿਬ ਪਿੰਡ ਖੁੱਡੀ ਕਲਾ ਵਿਖੇ ਸੁਖਵਿੰਦਰ ਕੌਰ ਦੀ ਧੀ ਬੇਅੰਤ ਕੌਰ ਨਾਲ ਲਾਵਾ ਕਰ ਦਿੱਤੀਆਂ .

ਲਵਪ੍ਰੀਤ ਸਿੱਧੂ ਦੇ ਪਿਤਾ ਬਲਵਿੰਦਰ ਸਿੰਘ ਸਿੱਧੂ ਤੇ ਮਾਂ ਰੁਪਿੰਦਰ ਕੌਰ ਸਿੱਧੂ ਨੇ ਬੜੇ ਚਾਵਾਂ ਨਾਲ ਧੀ ਬਣਾ ਕੇ ਲਿਆਂਦੀ ਬੇਅੰਤ ਕੌਰ ਦੇ ਸਿਰ ਤੋ ਆਪਣੇ ਪਿੰਡ ਕੋਠੇ ਗੁਰਬਿੰਦਰਪੂਰਾ ਧਨੌਲਾ (ਬਰਨਾਲੇ )ਪਾਣੀ ਵਾਰ ਸਾਰੇ ਲਾਡ ਪੂਰੇ ਕੀਤੇ ,ਲਵਪ੍ਰੀਤ ਨੇ ਬੇਅੰਤ ਕੌਰ ਨਾਲ ਆਪਣੀ ਜ਼ਿੰਦਗ਼ੀ ਦੀ ਉਡਾਰੀ ਭਰਨ ਖਾਤਰ ਬੜੇ ਸੁਪਨੇ ਸਜਾਏ ਆਪਣੀ ਜੀਵਨ ਸਾਥਣ ਨੂੰ ਕੈਨੇਡਾ ਭੇਜ ਨਵੀ ਜ਼ਿੰਦਗ਼ੀ ਦਾ ਸਫਰ ਆਰੰਭ ਕਰਨ ਦਾ ਅਰਮਾਨ ਦੇਖਿਆ ਆਪਣੀਆਂ ਸੱਧਰਾਂ ਨੂੰ ਪੂਰਾ ਕਰਨ ਵਾਸਤੇ ਲਵਪ੍ਰੀਤ ਸਿੱਧੂ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਣ ਵਾਸਤੇ ਜਮੀਨ ਉਪਰ ਕਰਜਾ ਚੁੱਕ ਬੇਅੰਤ ਨੂੰ ਜਹਾਜ ਚੜਾ ਦਿੱਤਾ ਬੇਅੰਤ ਦੇ ਟੋਰੰਟੋ ਕੈਨੇਡਾ ਕਾਲਜ ਦੀ ਪੜਾਈ, ਫੀਸ ,ਟਿਕਟ ਦਾ ਤਕਰੀਬਨ 24 ਲੱਖ ਰੁਪਏ ਖਰਚ ਕੀਤਾ .ਬੇਅੰਤ ਕੌਰ ਬਾਜਵਾ ਦਾ ਰਿਸ਼ਤਾ ਲਵਪ੍ਰੀਤ ਸਿੰਘ ਸਿੱਧੂ ਦੇ ਫੁੱਫੜ ਨੇ ਕਰਵਾਇਆ ਰਿਸ਼ਤੇਦਾਰੀ ਹੋਣ ਕਰਕੇ ਕੋਈ ਵਾਹਲੀ ਚਿੰਤਾ ਨਹੀਂ ਸੀ ਪਰ ਕੀ ਪਤਾ ਸੀ ਦਿਲ ਵਿੱਚ ਘਟੀਆ ਸੋਚ ਲੈ ਫਿਰ ਰਹੀ ਬੇਅੰਤ ਕੌਰ ਬਾਜਵਾ ਰਿਸਤੇ ਨੂੰ ਅਧਾਰ ਬਣਾ ਲਵਪ੍ਰੀਤ ਦਾ ਲੱਖਾਂ ਰੁਪਏ ਖਰਚਾ ਕੈਨੇਡਾ ਪੁੱਜਣਾ ਹੀ ਮਕਸ਼ਦ ਸੀ .

ਕੁਦਰਤ ਦਾ ਇਤਫ਼ਾਕ ਦੇਖੋ ਬੇਅੰਤ ਕੌਰ ਦਾ ਵਿਆਹ ਵੀ ਅਗਸਤ ਮਹੀਨੇ ਹੋਇਆ ਉਸ ਦਾ ਜਨਮ ਵੀ ਅਗਸਤ ਦੀ 24 ਤਾਰੀਕ ਸਾਲ 2000 ਨੂੰ ਹੋਇਆ .ਲਵਪ੍ਰੀਤ ਦੇ ਬਾਪੂ ਦੀ ਹੱਡ ਪਸੀਨੇ ਦੀ ਕਮਾਈ ਨਾਲ ਬਣੀ ਜਮੀਨ ਤੇ 24 ਲੱਖ ਕਰਜਾ ਚੁੱਕ ਬੇਅੰਤ ਕੌਰ ਨੇ ਭਾਰਤੀ ਪਾਸਪੋਰਟ ਨੰਬਰ R3242023 ਤੇ ਕੈਨੇਡਾ ਆ ਡੇਰਾ ਲਾਇਆ .

ਆਰੰਭ ਵਿੱਚ ਬੇਅੰਤ ਕੌਰ ਬਾਜਵਾ ਨੇ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਸਹਿਰ ਬਰੈਮਪਟਨ ਰੈਣ ਬਸੇਰਾ ਕੀਤਾ, ਫੇਰ ਬੇਅੰਤ ਨੇ ਟੋਰੰਟੋ ਤੋ 2 ਕੁ ਘੰਟੇ ਦੀ ਦੂਰੀ ਕੈਨੇਡਾ ਦੀ ਰਾਜਧਾਨੀ ਆਟਵਾ ਨੂੰ ਜਾਂਦੇ ਵਕਤ ਰਸਤੇ ਵਿੱਚ ਪੈਂਦੇ ਸ਼ਹਿਰ ਕਿੰਗਸਤਿਨ ਜਾ ਡੇਰਾ ਲਾਇਆ .ਲਵਦੀਪ ਸਿੱਧੂ ਦੇ ਪਰਿਵਾਰ ਵੱਲੋ ਲੱਖਾਂ ਲਾ ਕੈਨੇਡਾ ਭੇਜੀ ਬੇਅੰਤ ਕੌਰ ਬਾਜਵਾ ਦਾ ਰਵਈਆ ਬਦਲਣਾ ਆਰੰਭ ਹੋ ਗਿਆ ਉਹ ਆਪਣੇ ਸਿਰ ਦੇ ਸਾਈ ਨਾਲ ਗੱਲ ਗੱਲ ਤੇ ਲੜਨ ਲੱਗੀ ਉਸ ਨੂੰ ਬੁਰੀ ਤਰਾਂ ਨਜਰਅੰਦਾਜ ਤੇ ਉੱਤਰ ਆਈ ਜਿਸ ਦਾ ਸਬੂਤ ਲਵਪ੍ਰੀਤ ਸਿੰਘ ਸਿੱਧੂ ਤੇ ਬੇਅੰਤ ਕੌਰ ਬਾਜਵਾ ਵਿਚਕਾਰ ਹੋਈ ਚੈਟ ਹੈ ਬੇਅੰਤ ਆਪਣੇ ਨਿੱਕੇ ਨਿੱਕੇ ਨਿੱਕੇ ਖਰਚੇ ਲਵਪ੍ਰੀਤ ਦੇ ਸਿਰ ਤੋ ਪੂਰੇ ਕਰਦੀ ਰਹੀ ਜਦੋ ਕਦੀ ਲਵਪ੍ਰੀਤ ਨੇ ਕਹਿਣਾ ਮੈਨੂੰ ਕੋਈ ਕੈਨੇਡਾ ਦੀ ਚੀਜ ਭੇਜ ਦੇ ਤਾ ਵੱਡ ਖਾਣੇ ਵਾਂਗ ਟੁੱਟ ਪੈਣਾ ਆਪੇ ਲੈ ਲਾ ਮੈ ਤੇਰੀ ਨੌਕਰ ਨਹੀਂ,

ਬੇਅੰਤ ਨੇ ਲਵਪ੍ਰੀਤ ਨਾਲ ਖੂਬ ਲੜਾਈ ਕਰਨੀ ਆਰੰਭ ਕਰ ਦਿੱਤੀ ਜਿਸ ਦਾ ਵੱਡਾ ਕਾਰਨ ਬੇਅੰਤ ਦੀ ਜ਼ਿੰਦਗ਼ੀ ਵਿੱਚ ਉਸ ਦੇ ਨਾਲ ਕੈਨੈਡਾ ਪੜ੍ਹਦਾ ਰੱਬਦੀਪ ਸਿੰਘ ਜੌਹਲ ਪਿੰਡ ਜਨੇਤਪੁਰਾ ਨੇੜੇ ਜਗਰਾਵਾਂ ਦਾ ਨੌਜਵਾਨ ਸੀ, ਜਿਸ ਨਾਲ ਬੇਅੰਤ ਪਿਆਰ ਦੇ ਹੁਲਾਰੇ ਲੈਣ ਲੱਗੀ ਉਹ ਚੜਦੀ ਜਵਾਨੀ ਦੀ ਅੱਗ ਵਿੱਚ ਲਿਪਟੀ ਰੱਬਦੀਪ ਜੌਹਲ ਨਾਲ ਇੱਕੋ ਜਗਾ ਰਹਿਣ ਲੱਗ ਪਈ ਜੌਹਲ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਤੇ ਉਸ ਨਾਲ ਜਿਸਮਾਨੀ ਖੇਡ ਖੇਡਣ ਲੱਗਾ

ਬੇਅੰਤ ਵੀ ਉਸ ਦੇ ਪਿਆਰ ਵਿੱਚ ਆਖਦੀ ਮੈ ਤਾ ਲਵਪ੍ਰੀਤ ਸਿੱਧੂ ਨਾਲ ਕੈਨੇਡਾ ਵਾਸਤੇ ਕੱਚਾ ਵਿਆਹ ਕਰਵਾਇਆ ਅਸਲੀ ਤਾ ਰੱਬਦੀਪ ਤੇਰੇ ਨਾਲ ਹੀ ਕਰਾਂਗੀ , ਦੋਵਾਂ ਵਿੱਚ ਖੂਬ ਫਨ ਮਸਤੀ ਦਾ ਵਕਤ ਚੱਲਿਆ ਦੂਜੇ ਪਾਸੇ ਬੇਅੰਤ ਆਪਣੇ ਅਸਲੀ ਪਤੀ ਲਵਪ੍ਰੀਤ ਨਾਲ ਦਿਨੋ ਦਿਨ ਗੁੱਸੇ ਹੁੰਦੀ ਗਈ ਜੋ ਮੇਰੇ ਕੋਲ ਵੱਡੀ ਗਿਣਤੀ ਵਿੱਚ ਮੈਸਜ ਸਬੂਤ ਪਏ ਹਨ

ਲਵਪ੍ਰੀਤ ਨੂੰ ਕਿਸੇ ਨਾਲ ਦੇ ਨੇ ਦੱਸ ਦਿੱਤਾ ਕੀ ਤੇਰੀ ਪਤਨੀ ਕਿਸੇ ਹੋਰ ਨਾਲ ਮਸਤੀਆਂ ਕਰ ਰਹੀ ਹੈ ਉਹ ਬੇਅੰਤ ਕੌਰ ਦੇ ਤਰਲੇ ਕਰਦਾ ਰਿਹਾ ਮੈਨੂੰ ਸੱਚ ਦੱਸਦੇ ਜੇ ਘਰਦਿਆਂ ਨੂੰ ਪਤਾ ਲੱਗ ਗਿਆ ਤਾ ਮੇਰੇ ਕੋਲੋਂ ਉਨ੍ਹਾਂ ਦਾ ਦੁੱਖ ਦੇਖ ਨਹੀਂ ਹੋਣਾ ਪਰ ਬੇਅੰਤ ਨੇ ਕੋਈ ਪ੍ਰਵਾਹ ਨਹੀਂ ਉਹ ਲਗਾਤਾਰ ਆਪਣੇ ਪਤੀ ਨਾਲ ਲੜਨ ਦੇ ਢੰਗ ਲੱਭਦੀ ਰਹੀ ਤਾ ਜੋ ਇੱਕ ਪਾਸਾ ਹੋ ਸਕੇ

ਲਵਦੀਪ ਦੇ ਮੈਸਜ ਇਸ ਗੱਲ ਦਾ ਸਬੂਤ ਹਨ ਉਹ ਵਾਰ ਵਾਰ ਕਹਿੰਦਾ ਰਿਹਾ ਉਸ ਦਾ ਸਭ ਕੁੱਝ ਰਿਸ਼ਕ ਤੇ ਲੱਗ ਚੁੱਕਾ ਉਹ ਏਨਾ ਵੱਡਾ ਵਿੱਤੀ ਘਾਟਾ ਬਰਦਾਸਤ ਨਹੀਂ ਕਰ ਸਕਦਾ ਉਪਰੋਂ ਸਮਾਜ ਵਿੱਚ ਬਦਨਾਮੀ ਇਸ ਤਰਾਂ ਜੀਣਾ ਮੁਸ਼ਕਲ ਹੈ,

ਬੇਅੰਤ ਇੱਕ ਵਾਰ ਸੱਚ ਦੱਸਦੇ ਤੇਰੇ ਦਿਲ ਵਿੱਚ ਕੀ ਹੈ ਪਰ ਬੇਅੰਤ ਆਪਣਾ ਚੰਡਾਲ ਰੂਪ ਬਦਲਣ ਦੀ ਜਗਾ ਲਵਪ੍ਰੀਤ ਨਾਲ ਲੜਦੀ ਰਹਿੰਦੀ ਮੇਰੇ ਕੋਲ ਪੁੱਜੇ ਟੈਸਟ ਮੈਸਜ ਦੱਸਦੇ ਹਨ ਲਵਪ੍ਰੀਤ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਉਹ ਬੇਅੰਤ ਨੂੰ ਪਿਆਰ ਕਰਦਾ ਰਿਹਾ

ਉਸ ਨੇ ਆਪਣੇ ਫੋਨ ਤੇ ਬੇਅੰਤ ਨੂੰ "ਮੇਰੀ ਰਾਣੀ ",ਲਿਖ ਕੇ ਸੇਵ ਕੀਤਾ ਹੋਇਆ ਸੀ ਲਵਪ੍ਰੀਤ ਆਪਣੇ ਦਿਲ ਦਾ ਦੁੱਖ ਦਿਲ ਅੰਦਰ ਸਹਿੰਦਾ ਰਿਹਾ ਤੇ ਕਹਿੰਦਾ ਰਿਹਾ ਉਹ ਮਾਂ ਬਾਪ ਨੂੰ ਦੁੱਖ ਨਹੀਂ ਦੇ ਸਕਦਾ ਜਿਨ੍ਹਾਂ ਦਾ ਸਭ ਕੁੱਝ ਤੈਨੂੰ ਕੈਨੇਡਾ ਭੇਜਣ ਤੇ ਲੱਗ ਚੁੱਕਾ ਹੈ ਉਨ੍ਹਾਂ ਨੂੰ ਤੇਰੀ ਕਰਤੂਤ ਪਤਾ ਲਗੇ ਉਸ ਤੋ ਪਹਿਲਾ ਉਹ ਮਰ ਜਾਵੇਗਾ .

ਲਵਪ੍ਰੀਤ ਆਪਣੇ ਦਿਲ ਵਿੱਚ ਕਿੰਨੇ ਸਵਾਲ ਲੈ 24 ਜੂਨ ਨੂੰ ਦੁਨੀਆ ਤੋ ਤੁਰ ਗਿਆ .ਜਦੋ ਇਹ ਖ਼ਬਰ ਜਨਤਕ ਹੋਈ ਕੀ ਧਨੌਲੇ ਦਾ ਕੋਈ ਨੌਜਵਾਨ ਕੈਨੇਡਾ ਵਾਲੀ ਮੁਟਿਆਰ ਦਾ ਦੁੱਖੀ ਕੀਤਾ ਜਹਾਨ ਤੋ ਕੂਚ ਕਰ ਗਿਆ, ਤਾ ਮੈਨੂੰ ਇਸ ਖ਼ਬਰ ਨੇ ਹਿਲਾ ਕੇ ਰੱਖ ਦਿੱਤਾ

ਮੈ ਲਵਪ੍ਰੀਤ ਦੀ ਪਤਨੀ ਦੀ ਭਾਲ ਆਰੰਭ ਕੀਤੀ ਜਿਸ ਵਿੱਚ ਮੇਰੀ ਮੱਦਦ ਇੱਕ ਰਾਜਨੀਤਕ ਲੀਡਰ ਨੇ ਕੀਤੀ ਉਸ ਨੇ ਬੇਅੰਤ ਨਾਲ ਰਾਬਤਾ ਬਣਵਾਇਆ ਮੈ ਸਾਰੀ ਘਟਨਾ ਵਾਰੇ ਬੇਹੱਦ ਡੂੰਘਾਈ ਨਾਲ ਸਵਾਲ ਜਵਾਬ ਬੇਅੰਤ ਕੌਰ ਨੂੰ ਕੀਤੇ ਜੋ ਮੈ ਸਾਰੀ ਗੱਲਬਾਤ ਟੇਪ ਕੀਤੀ ਹੈ ਤਾ ਜੋ ਬੇਅੰਤ ਨੂੰ ਅਦਾਲਤ ਵਿੱਚ ਲੋੜ ਪੈਣ ਤੇ ਜਵਾਬਦੇਹ ਬਣਾਇਆ ਜਾ ਸਕੇ ,

ਹੁਣ ਆਰੰਭ ਹੁੰਦਾ ਕਹਾਣੀ ਦਾ ਦੂਜਾ ਨਿਰਾਸ਼ਾਜਨਕ ਵਰਤਾਰਾ ਜਦੋ ਲਵਪ੍ਰੀਤ 24 ਜੂਨ ਨੂੰ ਮਰ ਜਾਂਦਾ ਹੈ ਉਸ ਦਾ ਰੌਲਾ ਪੈ ਗਿਆ ਤਾ ਕਹਾਣੀ ਦਾ ਮੁੱਖ ਧੁਰਾ ਬੇਅੰਤ ਬਣ ਗਈ

ਜਿਹੜਾ ਨੌਜਵਾਨ ਕੈਨੇਡਾ ਰੱਬਦੀਪ ਜੌਹਲ ਬੇਅੰਤ ਦੇ ਨਾਲ ਜਿਸਮਾਨੀ ਖੇਡ ਖੇਡਦਾ ਸੀ ਉਹ ਆਪਣੀ ਫੇਸਬੁੱਕ ਫੋਨ ਬੰਦ ਕਰ ਕੇ ਬੇਅੰਤ ਕੋਲੋ ਕਿਸੇ ਪਾਸੇ ਖਿਸਕ ਗਿਆ, ਵਿਆਹ ਕਰਵਾਉਣ ਦੀ ਗੱਲ ਕਰਨ ਵਾਲਾ ਮਿੰਟਾਂ ਵਿੱਚ ਬੇਅੰਤ ਨੂੰ ਇਕੱਲੀ ਰਹਿਣ ਜੋਗੀ ਕਰ ਤੁਰ ਗਿਆ

,ਬੇਸ਼ੱਕ ਹੁਣ ਰੱਬਦੀਪ ਇਸ ਗੱਲੋ ਮੁਕਰੇ ਕੀ ਉਸ ਦਾ ਬੇਅੰਤ ਨਾਲ ਕੋਈ ਜਿਸਮਾਨੀ ਰਿਸ਼ਤਾ ਨਹੀਂ ਸੀ ਪਰ ਮੇਰੀ ਬੇਅੰਤ ਨਾਲ ਹੋਈ ਲੰਬੀ ਗੱਲਬਾਤ ਇਸ ਗੱਲ ਦੀ ਗਵਾਹੀ ਹੈ ਬੇਅੰਤ ਤੇ ਰੱਬਦੀਪ ਦੋਵੇ ਇਕੱਠੇ ਰਹਿੰਦੇ ਸੀ ਇਹ ਕਹਾਣੀ ਇਕੱਲੀ ਬੇਅੰਤ ਦੀ ਨਹੀਂ ਬਹੁਗਿਣਤੀ ਪੰਜਾਬੀ ਮੁਟਿਆਰਾਂ ਬੇਗਾਨੇ ਮੁੰਡਿਆਂ ਨਾਲ ਬਿਨਾ ਵਿਆਹ ਕੀਤੇ ਪਤੀ ਪਤਨੀ ਬਣ ਰਹਿੰਦੀਆਂ ਹਨ, ਪੰਜਾਬ ਰਹਿੰਦੇ ਮਾਪਿਆਂ ਨੂੰ ਇਸ ਗੱਲ ਦਾ ਰਤੀ ਭਰ ਵੀ ਪਤਾ ਨਹੀਂ ਹੁੰਦਾ .

ਖਾਸਕਰ ਕੋਵਿਡ 19 ਵਿੱਚ ਏਦਾਂ ਦੇ ਮਾਮਲਿਆਂ ਵਿੱਚ ਬੇਸ਼ੁਮਾਰ ਵਾਧਾ ਹੋਇਆ ਹੈ .ਲਵਪ੍ਰੀਤ ਦੀ ਜ਼ਿੰਦਗ਼ੀ ਚੱਲੀ ਗਈ ਬੇਅੰਤ ਨੂੰ ਰੱਬਦੀਪ ਅਲਵਿਦਾ ਆਖ ਤੁਰ ਗਿਆ ਇਹ ਦੋਵੇ ਸਮਾਜ ਵਾਸਤੇ ਚਿੰਤਾ ਦਾ ਵਿਸ਼ਾ ਹਨ .ਮੰਨਿਆ ਕਿਸੇ ਨਾਲ ਕਿਸੇ ਨੂੰ ਵੀ ਪਿਆਰ ਹੋ ਸਕਦਾ ਪਰ ਘੱਟੋ ਘੱਟ ਜਿਸ ਇਨਸਾਨ ਨੇ ਲੱਖਾਂ ਖਰਚ ਕੈਨੇਡਾ ਤੋਰਿਆ ਉਸ ਦੇ ਪੇਪਰ ਭਰ ਦੇਣੇ ਚਾਹੀਦੇ ਸਨ ਕੈਨੇਡਾ ਪੁੱਜਣ ਤੇ ਰਸਤੇ ਅਲੱਗ ਅਲੱਗ ਕੀਤੇ ਜਾ ਸਕਦੇ ਸਨ .

ਪਰ ਉਮਰ ਨਿਆਣੀ ਤੇ ਉਪਰੋਂ ਪਿਆਰ ਦੇ ਭੂਤ ਨੇ ਜ਼ਿੰਦਗ਼ੀ ਨੂੰ ਦੁੱਖਾਂ ਵਿੱਚ ਪਾ ਦਿੱਤਾ .ਮੁੰਡਿਆਂ ਦਾ ਫਰਜ ਬਣਦਾ ਜੇ ਕੋਈ ਮੁਟਿਆਰ ਤੁਹਾਡੇ ਨਾਲ ਪਿਆਰ ਕਰਕੇ ਨੇੜਤਾ ਕਰਦੀ ਹੈ ਹਰ ਹਾਲਤ ਉਸ ਦਾ ਸਾਥ ਦੇਵੋ ਨਾ ਕੀ ਵਿਲਕਦੀ ਨੂੰ ਦੁੱਖਾਂ ਸੰਗ ਸੁੱਟ ਜਾਵੋ .ਲਵਪ੍ਰੀਤ ਆਪਣੀ ਜਾਨ ਦੇ ਗਿਆ ਦੂਜੇ ਪਾਸੇ ਬੇਅੰਤ ਕੌਰ ਬਾਜਵਾ ਨੂੰ ਆਪਣੇ ਪਤੀ ਦੀ ਮੌਤ ਦਾ ਰਤੀ ਭਰ ਵੀ ਅਫਸੋਸ ਨਜ਼ਰ ਨਹੀਂ ਆਇਆ,

ਬੇਅੰਤ ਕੌਰ ਨੇ ਆਪਣਾ ਅਮਰੀਕਾ ਦੇਸ਼ ਦਾ ਵੀਜ਼ਾ b1 /B2 ਲਵਾ ਰੱਖਿਆ ਹੈ ਜੋ ਅਪ੍ਰੈਲ 2029 ਤੱਕ ਦਾ ਹੈ ,ਪਰ ਹੁਣ ਇਸ ਵੀਜੇ ਤੇ ਬੇਅੰਤ ਕੌਰ ਅਮਰੀਕਾ ਨਹੀਂ ਜਾ ਸਕੇਗੀ ਕਿਉਂ ਕੀ ਅਮਰੀਕਾ ਦੀ ਸਭ ਤੋ ਵੱਡੀ ਸੁਰੱਖਿਆ ਇੰਜੈਸੀ ਐਫ ਬੀ ਆਈ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ ਲਵਪ੍ਰੀਤ ਦੇ ਅਮਰੀਕਾ ਵੱਸਦੇ ਨਜਦੀਕੀ ਰਿਸ਼ਤੇਦਾਰਾਂ ਨੇ ਸਾਰਾ ਮਾਮਲਾ ਅਮਰੀਕਾ ਦੀ ਅੰਬੈਸੀ ਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ ਹੈ ,ਹੁਣ ਬੇਅੰਤ ਕੌਰ ਬਾਜਵਾ ਦਾ ਕੈਨੇਡਾ ਅੰਦਰ ਪੱਕੇ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਭਾਰਤ ਵਾਪਸੀ ਵਾਸਤੇ ਰਾਹ ਤਿਆਰ ਹੋ ਰਿਹਾ ਹੈ ਬੇਅੰਤ ਕੈਨੇਡਾ ਹਲੇ 3 ਸਾਲ ਦੇ ਵਰਕ ਪਰਮਿਟ ਤੇ ਸੀ, ਪੱਕੀ ਹੋਣ ਦੀ ਕਾਗਜ਼ੀ ਕਾਰਵਾਈ ਹੋਣੀ ਬਾਕੀ ਸੀ ਹੁਣ ਜਦੋ ਪੰਜਾਬ ਵਿੱਚ ਲਵਪ੍ਰੀਤ ਸਿੱਧੂ ਨੂੰ ਮਰਨ ਵਾਸਤੇ ਮਜਬੂਰ ਕਰਨ ਦਾ ਮਾਮਲਾ ਚੱਲੇਗਾ ਤਾ ਬੇਅੰਤ ਕਿਸੇ ਵੀ ਹਾਲਤ ਕੈਨੇਡਾ ਪੱਕੀ ਨਹੀਂ ਹੋ ਸਕੇਗੀ .ਜਿਲਾ ਸੰਗਰੂਰ ਦੇ ਐਸ ਐਸ ਪੀ ਨੇ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਉੱਚ ਪੱਧਰੀ ਜਾਚ ਦੇ ਆਦੇਸ਼ ਦਿੱਤੇ ਹਨ .ਜਦੋ ਵੀ ਮਾਮਲਾ ਅਦਾਲਤ ਜਾਂਦਾ ਤਾ ਬੇਅੰਤ ਕੌਰ ਬਾਜਵਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣਾ ਕੁਦਰਤੀ ਹੈ .

___ਹਰਪ੍ਰੀਤ ਸਿੰਘ

26/06/2021

ਇਹ ਨੇ ਗੁਰੂ ਦੇ ਸਿੰਘ ...........ਲਾਠੀ ਬਾਅਦ ਚ ਮਾਰ ਲਿਓ ਯਰ ਪਹਿਲਾਂ ਛਬੀਲ ਛਕੋ

19/06/2021

ਚੀਨ ਨਾਲ ਲੋਹਾ ਲੈਂਦੇ ,ਬਾਰਡਰ ਤੇ ਸ਼ਹੀਦ ਹੋਏ ਫੋਜੀਆਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਕੁਛ ਲਿਖਿਆ ਜੀ ----- ਫੋਜੀ ਵੀਰ ਦੇ ਜਾਂਦੀ ਵਾਰ ਆਪਣੀ ਮਾਂ ਲਈ ਕੁਛ ਸ਼ਬਦ ..

ਜੂਨ ਦਾ ਮਹੀਨਾ..ਕੰਮ ਤੇ ਮੇਨ ਏ.ਸੀ ਯੂਨਿਟ ਵਿਚ ਵੱਡਾ ਨੁਕਸ ਪੈ ਗਿਆ..!ਬਤੌਰ ਟੈਕਨੀਸ਼ਨ ਜਦੋਂ ਵੀ ਠੀਕ ਕਰਦਾ ਨਾਲ ਹੀ ਟਰਿੱਪ ਕਰ ਜਾਂਦਾ..ਕੱਪੜੇ ਪਸ...
19/06/2021

ਜੂਨ ਦਾ ਮਹੀਨਾ..ਕੰਮ ਤੇ ਮੇਨ ਏ.ਸੀ ਯੂਨਿਟ ਵਿਚ ਵੱਡਾ ਨੁਕਸ ਪੈ ਗਿਆ..!
ਬਤੌਰ ਟੈਕਨੀਸ਼ਨ ਜਦੋਂ ਵੀ ਠੀਕ ਕਰਦਾ ਨਾਲ ਹੀ ਟਰਿੱਪ ਕਰ ਜਾਂਦਾ..ਕੱਪੜੇ ਪਸੀਨੇ ਵਿਚ ਗੜੁੱਚ..ਉਸ ਦਿਨ ਦੁਪਹਿਰ ਦੀ ਰੋਟੀ ਵੀ ਨਾ ਖਾਦੀ ਗਈ..!
ਪਰ ਭੁੱਖ ਨਾਲੋਂ ਵੀ ਵੱਡਾ ਇੱਕ ਹੋਰ ਫਿਕਰ ਵੱਢ-ਵੱਢ ਖਾਈ ਜਾ ਰਿਹਾ ਸੀ..ਵਿਆਹ ਦੀ ਵਰੇਗੰਢ ਤੇ ਨਾਲਦੀ ਨਾਲ ਬਾਹਰ ਡਿਨਰ ਕਰਨ ਦਾ ਕੀਤਾ ਹੋਇਆ ਕਰਾਰ..!

ਅੱਠ ਕੂ ਵਜੇ ਕੰਮ ਮੁਕਾ ਕੇ ਸਿੱਧਾ ਟੇਸ਼ਨ ਵੱਲ ਭਜਿਆ..ਮਸਾਂ ਗੱਡੀ ਫੜੀ..ਕੋਲ ਖਲੋਤੀਆਂ ਸਵਾਰੀਆਂ ਮੇਰੇ ਕੋਲੋਂ ਆਉਂਦੀ "ਮੁੜਕੇ ਦੀ ਬਦਬੂ" ਕਾਰਨ ਦੂਰ ਦੂਰ ਹੋ ਗਈਆਂ..!
ਅਗਲੇ ਟੇਸ਼ਨ ਤੇ ਸੀਟ ਮਿਲੀ ਤਾਂ ਕੋਟ ਪੈਂਟ ਪਾਈ ਬਾਊ ਟਾਈਪ ਬੰਦੇ ਨੇ ਮੂੰਹ ਤੇ ਰੁਮਾਲ ਰੱਖ ਲਿਆ..!

ਮਨ ਹੀ ਮਨ ਖਿਆਲ ਆਇਆ ਕੇ ਭੋਲਿਆ ਤੂੰ ਕੀ ਜਾਣੇ ਇਸ ਮੁੜਕੇ ਦੀ ਕੀਮਤ..ਰੋਟੀ ਪਾਣੀ ਛੱਤ ਕੱਪੜੇ ਘਰ ਸੁਖ ਚੈਨ ਨੀਂਦ ਆਰਾਮ..ਸਾਰਾ ਕੁਝ ਤੇ ਬੱਸ ਇਸੇ ਦੀ ਹੀ ਬਦੌਲਤ ਏ!

ਮੇਰਾ ਟੇਸ਼ਨ ਆਉਂਦਿਆਂ ਆਉਂਦਿਆਂ ਸਾਢੇ ਨੌਂ ਵੱਜ ਗਏ..ਗਿਫ਼੍ਟ ਲੈਣ ਦੁਕਾਨ ਤੇ ਅੱਪੜਿਆ ਤਾਂ ਅੱਗੋਂ ਪੂਰਾ ਰਸ਼..!
ਕਾਊਂਟਰ ਤੇ ਬੇਨਤੀ ਕੀਤੀ ਤਾਂ ਉਸਨੇ ਸਿਰ ਤੋਂ ਪੈਸਾਂ ਤੱਕ ਗਹੁ ਨਾਲ ਤੱਕਿਆ..ਉਹ ਵੀ ਸ਼ਾਇਦ ਮੇਰੇ ਜਿਸਮ ਦੇ ਮੁੜਕੇ ਦੀ ਹਵਾੜ ਮਹਿਸੂਸ ਕਰ ਚੁਕਾ ਸੀ..!
ਆਖਣ ਲੱਗਾ "ਭਾਊ ਜੇ ਜਿਆਦਾ ਕਾਹਲੀ ਏ ਤਾਂ ਸਵੇਰੇ ਆਵੀਂ..ਹੁਣ ਦੁਕਾਨ ਬੰਦ ਕਰਨ ਦਾ ਟਾਈਮ ਹੋ ਗਿਆ"

ਬਿਨਾ ਕੁਝ ਲਿਆਂ ਹੀ ਘਰ ਆਣ ਪਹੁੰਚਿਆ..ਅੰਦਰੋਂ ਅੰਦਰੀਂ ਝੂਰੀ ਜਾਵਾਂ..ਕੱਠੇ ਡਿਨਰ ਵੀ ਨਹੀਂ ਕੀਤਾ ਜਾਣਾ ਤੇ ਉੱਤੋਂ ਪਹੁੰਚਣਾ ਵੀ ਖਾਲੀ ਹੱਥ..ਅਖੀਰ ਭੁੱਖ ਤੇ ਥਕਾਵਟ ਨਾਲ ਬੁਰੀ ਤਰਾਂ ਭੰਨੇ ਹੋਏ ਨੇ ਬੂਹਾ ਖੜਕਾ ਦਿੱਤਾ..!

ਅੰਦਰੋਂ ਠੰਡੀ ਹਵਾ ਦੇ ਬੁੱਲੇ ਵਾਂਙ ਨਿੱਕਲੀ ਬਾਰ ਖੋਲ੍ਹਦਿਆਂ ਹੀ ਕਲਾਵੇ ਵਿਚ ਇੰਝ ਬੰਦ ਹੋ ਗਈ ਜਿਦਾਂ ਫੁਲ ਦੀਆਂ ਪੱਤੀਆਂ ਵਿਚ ਰਸ ਚੂਸਦੀ ਸ਼ਹਿਦ ਦੀ ਮੱਖੀ..ਸਵੇਰ ਤੋਂ ਲੱਗੀ ਭੁੱਖ ਪਿਆਸ ਡਰ ਅਤੇ ਕਿੰਨੇ ਸਾਰੇ ਵਲਵਲੇ ਹਵਾ ਬਣ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਉੱਡ ਗਈ..!

ਫੇਰ ਜਦੋਂ "ਮੁੜਕੇ ਦੀ ਬਦਬੋ " ਦਾ ਹਵਾਲਾ ਦੇ ਕੇ ਥੋੜਾ ਪਰੇ ਕਰਨ ਦੀ ਅਸਫਲ ਜਿਹੀ ਕੋਸ਼ਿਸ਼ ਕੀਤੀ ਤਾਂ ਕੋਲ ਰੱਖੇ ਲਫਾਫੇ ਵਿਚੋਂ ਫਿੱਕੇ ਗੁਲਾਬੀ ਰੰਗ ਦਾ ਖੱਦਰ ਦਾ ਨਵਾਂ ਨਕੋਰ ਕੁੜਤਾ-ਪਜਾਮਾਂ ਫੜਾਉਂਦੀ ਹੋਈ ਆਖਣ ਲੱਗੀ "ਆਹ ਲਵੋ ਮੁੜਕੇ ਦਾ ਇਲਾਜ"..ਨਹਾ ਧੋ ਕੇ ਪਾ ਲਵੋ..ਮੈਂ ਟੇਬਲ ਤੇ ਰੋਟੀ ਲਾਉਂਦੀ ਹਾਂ"

ਝਿਜਕਦੇ ਹੋਏ ਨੇ ਜਦੋਂ ਡਿਨਰ ਬਾਰੇ ਕੀਤੇ ਕੌਲ-ਕਰਾਰ ਦੀ ਗੱਲ ਕੀਤੀ ਤਾਂ ਆਖਣ ਲੱਗੀ "ਜੇ ਬਾਹਰ ਹੀ ਜਾਣਾ ਸੀ ਤਾਂ ਫੇਰ ਏਨੀ ਮੇਹਨਤ ਨਾਲ ਬਣਾਏ ਰਾਜਮਾਂ ਚੌਲ,ਰੁਮਾਲੀ ਰੋਟੀ ਅਤੇ ਤੁਹਾਡੀ ਮਨਪਸੰਦ ਬਦਾਮਾਂ ਵਾਲੀ ਠੰਡੀ ਮਿੱਠੀ ਖੀਰ ਦਾ ਕੀ ਕਰਾਂਗੀ"?

ਰੱਬ ਦਾ ਸ਼ੁਕਰਗੁਜ਼ਾਰ ਹੁੰਦਾ ਸੋਚੀ ਜਾ ਰਿਹਾਂ ਸਾਂ ਕੇ ਪਦਾਰਥਵਾਦ ਦੇ ਇਸ ਗਹਿਗੱਚ ਵਿਚ ਕਮਲਾ ਹੋਇਆ ਇਨਸਾਨ ਬੇਸ਼ੱਕ ਲੱਖ "ਬਲਖ-ਬੁਖਾਰੇ" ਗਾਹ ਆਵੇ..ਪਰ ਵਜੂਦ ਵਿਚੋਂ ਨਿੱਕਲੇ "ਮੁੜਕੇ" ਦੀ ਅਸਲੀ ਕੀਮਤ ਉਸ "ਛੱਜੂ ਦੇ ਚੁਬਾਰੇ" ਆ ਕੇ ਹੀ ਪੈਂਦੀ ਏ ਜਿਸਦੀਆਂ ਬਰੂਹਾਂ ਤੇ ਖਲੋਤੀ ਹੋਈ ਕਿਸੇ ਕਰਮਾ ਵਾਲੀ ਰੂਹ ਨੂੰ ਹਮੇਸ਼ਾਂ ਹੀ ਤੁਹਾਡੀ ਉਡੀਕ ਰਹਿੰਦੀ ਏ..!

ਸੋ ਦੋਸਤੋ ਅਮੀਰ ਉਹ ਨਹੀਂ ਜਿਸਦੇ ਵੇਹੜੇ ਮਹਿੰਗੀਆਂ ਮੋਟਰ ਗੱਡੀਆਂ ਅਤੇ ਬੈੰਕ ਅਕਾਊਂਟ ਨੋਟਾਂ ਡਾਲਰਾਂ ਨਾਲ ਭਰੇ ਹੋਏ ਹੋਣ..ਅਸਲ ਵਿਚ ਰੱਜਿਆ ਉਹ ਏ ਜਿਸਦੀ ਹਮਸਫਰ ਅਤੇ ਧੀਆਂ ਪੁੱਤਾਂ ਨੂੰ ਉਸਦੀਆਂ ਮਜਬੂਰੀਆਂ ਸਮਝ ਆ ਜਾਵਣ!

ਹਰਪ੍ਰੀਤ ਸਿੰਘ ਜਵੰਦਾ

ਕੀਨੀਆ ਤੋਂ ਭਾਰਤ ਲਈ 12 ਟਨ ਕਣਕ ਆਈ ਤਾਂ ਲੋਕ ਏਸਦਾ ਮਜਾਕ ਉੜਾ ਰਹੇ ਹਨ । ਕੀਨੀਆ ਨੂੰ ਮੰਗਤਾ, ਗਰੀਬ ਦੇਸ਼ ਕਿਹਾ ਜਾ ਰਿਹਾ । ਹੁਣ ਜਰਾ ਛੋਟਾ ਜਿਹਾ...
14/06/2021

ਕੀਨੀਆ ਤੋਂ ਭਾਰਤ ਲਈ 12 ਟਨ ਕਣਕ ਆਈ ਤਾਂ ਲੋਕ ਏਸਦਾ ਮਜਾਕ ਉੜਾ ਰਹੇ ਹਨ । ਕੀਨੀਆ ਨੂੰ ਮੰਗਤਾ, ਗਰੀਬ ਦੇਸ਼ ਕਿਹਾ ਜਾ ਰਿਹਾ । ਹੁਣ ਜਰਾ ਛੋਟਾ ਜਿਹਾ ਕਿੱਸਾ ਸੁਣੋ ।
ਤੁਸੀਂ ਅਮਰੀਕਾ ਬਾਰੇ ਤਾਂ ਜਾਣਦੇ ਹੋਵੋਗੇ ! ਨਿਊਯਾਰਕ, ਵਰਲਡ ਟਰੇਡ ਸੈਂਟਰ ਤੇ ਓਸਾਮਾ ਬਿਨ ਲਾਦੇਨ ਦਾ ਵੀ ਪਤਾ ਹੋਣਾ । ਪਰ ਜੋ ਤੁਸੀਂ ਜਾਂ ਬਹੁਤਿਆਂ ਲੋਕਾਂ ਨੇ ਨਹੀਂ ਸੁਣਿਆ ਉਹ ਹੈ ਇਨੋਸਾਈਨ ਪਿੰਡ' ਜੋ ਕੀਨੀਆ ਤੇ ਤਨਜਾਨੀਆ ਦੇ ਬਾਰਡਰ ਤੇ ਵੱਸਿਆ ਹੈ । ਏਥੋਂ ਦੇ ਮੂਲ ਲੋਕ 'ਮਸਾਈ' ਕਹਾਉਂਦੇ ਹਨ ।

ਅਮਰੀਕਾ ਤੇ ਹੋਏ 9/11 ਦੇ ਹਮਲੇ ਬਾਰੇ ਮਸਾਈ ਲੋਕਾਂ ਨੂੰ ਕਈ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਉਹਨਾਂ ਦੇ ਲਾਗਲੇ ਕਸਬੇ ਦੀ ਕੁੜੀ ਕੀਮੇਲੀ ਨਾਓਮਾ ਜੋ ਕਿ ਸਟੇਨਫੋਰਡ ਯੂਨੀਵਰਸਿਟੀ ਦੀ ਮੈਡੀਕਲ ਸਟੂਡੈਂਟ ਸੀ ਨੇ ਆ ਕੇ ਇਹ ਸਾਰਾ ਕਿੱਸਾ ਮਸਾਈ ਲੋਕਾਂ ਨੂੰ ਦੱਸਿਆ ।

'ਕੋਈ ਬਿਲਡਿੰਗ ਏਨੀ ਉੱਚੀ ਹੋ ਸਕਦੀ ਕਿ ਉਥੋਂ ਡਿੱਗ ਕੇ ਕਿਸੇ ਦੀ ਜਾਨ ਚਲੀ ਜਾਵੇ' ਇਹ ਗੱਲ ਬਾਹਰਲੀ ਦੁਨੀਆ ਤੋਂ ਅਣਜਾਣ ਮਸਾਈ ਕਬੀਲੇ ਹੈਰਾਨ ਕਰਨ ਵਾਲੀ ਸੀ । ਫੇਰ ਵੀ ਉਹਨਾਂ ਲੋਕਾਂ ਨੇ ਅਮਰੀਕਾ ਦੇ ਦੁਖ ਨੂੰ ਮਹਿਸੂਸ ਕਰਦਿਆਂ ਉਸ ਸਟੂਡੈਂਟ ਬੱਚੀ ਕੋਲੋਂ ਅਮਰੀਕਾ ਦੇ ਰਾਜਦੂਤ ਵਿਲੀਅਮ ਬਰਾਂਗਿਕ ਨੂੰ ਇਕ ਚਿੱਠੀ ਭੇਜੀ । ਉਹ ਚਿੱਠੀ ਪੜ ਕੇ ਰਾਜਦੂਤ ਵਿਲੀਅਮ ਪਹਿਲਾਂ ਜਹਾਜ ਰਾਹੀਂ ਤੇ ਫੇਰ ਟੁੱਟੀ ਫੁੱਟੀ ਸੜਕ ਦਾ ਮੀਲਾਂ ਸਫਰ ਕਰਦੇ ਹੋਏ ਮਸਾਈ ਕਬੀਲੇ ਕੋਲ ਪਹੁੰਚੇ ।

ਪਿੰਡ ਪਹੁੰਚਣ ਤੇ ਮਸਾਈ ਕਬੀਲੇ ਦੇ ਲੋਕ ਇਕੱਠੇ ਹੋਏ ਤੇ 14 ਗਾਵਾਂ ਲਿਆ ਕੇ ਰਾਜਦੂਤ ਵਿਲੀਅਮ ਬਰਾਂਗਿਕ ਦੇ ਸਾਮਣੇ ਖੜੀਆਂ ਕੀਤੀਆਂ । ਕਬੀਲੇ ਦੇ ਬਜੁਰਗ ਨੇ ਗਾਵਾਂ ਦੀ ਰੱਸੀ ਅਮਰੀਕੀ ਰਾਜਦੂਤ ਨੂੰ ਦੇਂਦਿਆਂ ਨਾਲ ਇਕ ਤਖਤੀ ਦਿੱਤੀ ਜਿਸ ਤੇ ਲਿਖਿਆ ਸੀ " ਏਸ ਦੁਖ ਦੀ ਘੜੀ ਚ ਅਸੀਂ ਅਮਰੀਕਾ ਦੇ ਨਾਲ ਹਾਂ ਤੇ ਆਪਣੇ ਵੱਲੋਂ 14 ਗਾਵਾਂ ਭੇਜ ਰਹੇ ਹਾਂ "
ਹਾਂ ਜੀ , ਤੁਸੀਂ ਸਹੀ ਪੜਿਆ 14 ਗਾਵਾਂ ਦਾ ਦਾਨ ਲੈਣ ਲਈ ਅਮਰੀਕਾ ਦਾ ਰਾਜਦੂਤ ਹਜਾਰਾਂ ਮੀਲ ਸਫਰ ਕਰਕੇ ਛੋਟੇ ਜਿਹੇ ਪਿੰਡ ਅੱਪੜਿਆ ਸੀ ।

ਗਾਵਾਂ ਨੂੰ ਲਿਜਾਣ ਦੀ ਦਿੱਕਤ ਅਤੇ ਕਾਨੂੰਨੀ ਅੜਿੱਕੇ ਦੇ ਚੱਲਦਿਆਂ ਗਾਵਾਂ ਵੇਚ ਕੇ ਗਹਿਣੇ ਲੈ ਕੇ 9/11 ਦੇ ਯਾਦਗਾਰੀ ਅਜਾਇਬ ਘਰ ਚ ਰੱਖਣ ਦੀ ਗੱਲ ਤੋਰੀ ਗਈ। ਜਦ ਅਮਰੀਕਾ ਦੇ ਲੋਕਾਂ ਨੂੰ ਇਹ ਸਾਰਾ ਵਾਕਿਆ ਪਤਾ ਲੱਗਿਆ ਤਾਂ ਉਹਨਾਂ ਗਹਿਣੇ ਲੈਣ ਦੀ ਜਗਾ ਗਾਵਾਂ ਲੈਣ ਲਈ ਆਵਾਜ ਉਠਾਈ । ਓਨਲਾਈਨ ਪਟੀਸ਼ਨਾਂ ਪਾਈਆਂ ਗਈਆਂ , ਅਧਿਕਾਰੀਆਂ ਨੂੰ ਈ-ਮੇਲ ਕੀਤੀਆਂ ਗਈਆਂ ।
ਕਰੋੜਾਂ ਅਮਰੀਕੀ ਲੋਕਾਂ ਨੇ ਪ੍ਰੋਗਰਾਮ ਉਲੀਕ ਕੇ ਮਸਾਈ ਕਬੀਲੇ ਦੇ ਏਸ ਮਹਾਨ ਦਾਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ।
ਹੁਣ ਜੇ ਉਸੇ ਦੇਸ਼ ਕੀਨੀਆ ਦੇ ਵੱਲੋਂ 12 ਟਨ ਕਣਕ ਆਈ ਹੈ ਤੇ ਉਸ ਨੂੰ ਕਬੂਲ ਕਰੋ , ਦਿਲੋਂ ਸਿਜਦਾ ਕਰੋ ।
ਹਿੰਦੂ ਮੱਤ ਮੁਤਾਬਕ ਜਦੋਂ ਭਗਵਾਨ ਰਾਮ ਨੇ ਲੰਕਾ ਲਈ ਪੁਲ ਬਣਾਉਣ ਦਾ ਆਦੇਸ਼ ਦਿੱਤਾ ਤਾਂ ਗਾਲੜਾਂ ਵੀ ਨਿੱਕੇ ਨਿੱਕੇ ਵੱਟੇ ਲਿਆ ਕੇ ਉਸ ਪੁਲ ਚ ਲਾਉਣ ਲੱਗੀਆਂ ਸਨ । ਗਾਲੜਾਂ ਦੀ ਸ਼ਰਧਾ ਨੂੰ ਜਿਵੇਂ ਕਬੂਲ ਕੀਤਾ , ਉਵੇਂ ਹੀ ਕੀਨੀਆ ਦੇ ਲੋਕਾਂ ਵੱਲੋਂ ਭੇਜੀ ਇਮਦਾਦ ਨੂੰ ਖਿੜੇ ਮੱਥੇ ਸਵੀਕਾਰ ਕਰੀਏ

ਇਹ ਨੇ ਕੁਛ ਲੋਕ ਜੋ ਸੱਚ ਵਿਚ ਹੀ ਇਨਸਾਨ ਕਹਾਉਣ ਦੇ ਕਾਬਿਲ ਨੇ ...
09/06/2021

ਇਹ ਨੇ ਕੁਛ ਲੋਕ ਜੋ ਸੱਚ ਵਿਚ ਹੀ ਇਨਸਾਨ ਕਹਾਉਣ ਦੇ ਕਾਬਿਲ ਨੇ ...

ਆ ਕੁੜੀ ਦਾ ਗੀਤ ਜਰੂਰ ਸੁਣਿਓ ਦੋਸਤੋ। ਹਰਜੀਤ ਢਿੱਲੋਂ,, ਬਹੁਤ ਸੋਹਣਾ ਗਾਉਂਦੀ ਆ, ਪਹਿਲਾ ਗੀਤ ਆ ਕੁੜੀ ਦਾ, ਜਰੂਰ support ਕਰਿਓ। and youtube ...
04/06/2021

ਆ ਕੁੜੀ ਦਾ ਗੀਤ ਜਰੂਰ ਸੁਣਿਓ ਦੋਸਤੋ। ਹਰਜੀਤ ਢਿੱਲੋਂ,, ਬਹੁਤ ਸੋਹਣਾ ਗਾਉਂਦੀ ਆ, ਪਹਿਲਾ ਗੀਤ ਆ ਕੁੜੀ ਦਾ, ਜਰੂਰ support ਕਰਿਓ। and youtube te comment krke jarur dasseo kive lagya song.... Like-comment-share-
Thanx 😊🎹🎼😍

https://youtu.be/deRlkXXBU2M

ਕਿਸਾਨ ਅੰਦੋਲਨ ਖਤਮ ਹੋ ਚੁੱਕਾ ਹੈ। ਕੁਝ ਨਹੀਂ ਮਿਲਣਾ ਹੁਣ। ਆਉਂਦੇ ਨੂੰ ਅਸੀਂ ਘੇਰਾਂਗੇ ਅੱਗੋਂ... ਪਿਛਲੇ ਦੋ-ਤਿੰਨ ਦਿਨਾਂ ਤੋਂ ਇਨਬਾਕਸ ਇਹੋ ਜਿਹ...
01/06/2021

ਕਿਸਾਨ ਅੰਦੋਲਨ ਖਤਮ ਹੋ ਚੁੱਕਾ ਹੈ। ਕੁਝ ਨਹੀਂ ਮਿਲਣਾ ਹੁਣ। ਆਉਂਦੇ ਨੂੰ ਅਸੀਂ ਘੇਰਾਂਗੇ ਅੱਗੋਂ... ਪਿਛਲੇ ਦੋ-ਤਿੰਨ ਦਿਨਾਂ ਤੋਂ ਇਨਬਾਕਸ ਇਹੋ ਜਿਹੇ ਸੁਨੇਹੇ ਆ ਰਹੇ ਹਨ। ਮੈਨੂੰ ਨਹੀਂ ਲੱਗਦਾ। ਕਿਸਾਨ ਅੰਦੋਲਨ ਉਵੇਂ ਚੱਲ ਰਿਹਾ ਹੈ। ਦਿੱਲੀ ਵਿੱਚ। ਹਾਕਮ ਦੇ ਦਿਲਾਂ ਵਿੱਚ। ਬਹੁਤ ਕੁਝ ਮਿਲ ਚੁੱਕਾ ਹੈ। ਨਾ ਸਿਰਫ਼ ਕਿਸਾਨਾਂ ਨੂੰ ਸਗੋਂ ਇਸ ਦੇਸ਼ ਨੂੰ। ਜਰਾ ਇਸ ਅੰਦੋਲਨ ਤੋਂ ਪਹਿਲਾਂ ਅਤੇ ਬਾਅਦ ਵਾਲੀ ਕੇਂਦਰ ਸਰਕਾਰ ਅਤੇ ਇਸਦੇ ਆਗੂਆਂ ਦੇ ਹਾਲ ਵੇਖੋ। ਕਿਤੇ ਉਹ ਹਰ ਚੀਜ਼ ਨੂੰ ਠੋਕਣ ਉੱਤੇ ਉੱਤਰੇ ਹੋਏ ਸਨ। ਉਨ੍ਹਾਂ ਦੀ ਭਾਸ਼ਾ ਸਰਕਾਰ ਦੀ ਭਾਸ਼ਾ ਹੀ ਨਹੀਂ ਸੀ, ਅਹੰਕਾਰ ਦੀ ਭਾਸ਼ਾ ਸੀ। ਕੋਈ ਕੁਸਕਦਾ ਤੱਕ ਨਹੀਂ ਸੀ ਉਨ੍ਹਾਂ ਅੱਗੇ। ਕਸ਼ਮੀਰ ਵਰਗਾ ਸੂਬਾ ਥੱਲੇ ਲਾ ਲਿਆ ਸੀ ਉਨ੍ਹਾਂ ਨੇ ਪਰ ਇਹ ਕਿਸਾਨ-ਅੰਦੋਲਨ ਹੀ ਹੈ ਜਿਸਨੇ ਇੱਕ ਝੱਟਕੇ ਵਿੱਚ ਉਨ੍ਹਾਂ ਦੇ ਵਿਜੈ-ਰੱਥ ਦੀਆਂ ਵਾਗਾਂ ਫੜ੍ਹ ਲਈਆਂ। ਦੱਸੋ, ਕਿੱਥੇ ਹੈ ਉਸ ਦਿਨ ਤੋਂ ਬਾਅਦ ਸਰਕਾਰ ਦੀ ਹੈਂਕੜ!

ਜਰਾ ਸੋਚ ਕੇ ਵੇਖੋ! ਜੇ ਇਹ ਅੰਦੋਲਨ ਨਾ ਹੁੰਦਾ, ਹੁਣ ਨੂੰ ਇਹੋ ਜਿਹੇ ਕਿੰਨੇ ਬਿੱਲ ਹੋਰ ਆ ਚੁੱਕੇ ਹੁੰਦੇ। ਜਰਾ ਸੋਚੋ! ਇਸ ਅੰਦੋਲਨ ਨੇ ਦੇਸ਼ ਦੀ ਰਾਜਨੀਤੀ, ਪ੍ਰਸ਼ਾਸਨ, ਕੋਰਟਾਂ, ਕਿੰਨੀਆਂ ਸਰਕਾਰਾਂ ਅਤੇ ਲੀਡਰਾਂ ਨੂੰ ਨੰਗਾ ਕੀਤਾ ਹੈ! ਸੋਚੋ! ਐਮਰਜੈਂਸੀ ਤੋਂ ਬਾਅਦ ਹੋਰ ਕਿਹੜਾ ਇਸ ਪੱਧਰ ਦਾ ਅੰਦੋਲਨ ਹੋਇਆ ਹੈ!

ਹਾਂ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਫੇਸਬੁੱਕ ਉੱਤੇ ਕਿਸਾਨ ਅੰਦੋਲਨ ਸੱਚਮੁੱਚ ਖਤਮ ਹੋ ਚੁੱਕਾ ਹੈ ਤੇ ਸਾਰੇ ਫ਼ੇਸਬੁੱਕੀਏ ਯੋਧੇ ਜੰਗ ਹਾਰ ਚੁੱਕੇ ਹਨ। ਹੁਣ ਉਨ੍ਹਾਂ ਨੂੰ ਸੱਚਮੁੱਚ ਹੀ ਕੁਝ ਨਹੀਂ ਮਿਲਣਾ। ਮੈਨੂੰ ਉਨ੍ਹਾਂ ਨਾਲ ਹਮਦਰਦੀ ਹੈ। ਤੁਸੀਂ ਉਨ੍ਹਾਂ ਨੂੰ ਕੀ ਸਵਾਲ ਕਰੋਗੇ ਆਉਂਦਿਆਂ ਨੂੰ! ਤੁਹਾਡੇ ਕੋਲੋਂ ਤਾਂ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ ਜਾ ਰਿਹਾ ਮਿੱਤਰੋ ਕਿ ਤੁਸੀਂ ਕੇਂਦਰ ਦੇ ਹੱਕ ਵਿੱਚ ਹੋ ਕਿ ਸੰਘਰਸ਼ ਦੇ!

ਉਹ ਭਾਵੇਂ ਜਿੱਤ ਕੇ ਆਉਣ ਭਾਵੇਂ ਹਾਰ ਕੇ। ਇੱਕੋ ਦਿਲ ਸੀ ਮੇਰਾ ਜਿਹੜਾ ਮੇਰੇ ਕਿਸਾਨ ਬਾਬੇ ਕਈ ਵਾਰ ਜਿੱਤ ਚੁੱਕੇ ਹਨ। ਤੁਹਾਡੇ ਵਾਸਤੇ ਕੁਝ ਨਹੀਂ ਮੇਰੇ ਕੋਲ।

(Copies Pali Bhupinder Singh)

21/05/2021

ਬਹੁਤ ਮਾਣ ਵਾਲ਼ੀ ਗੱਲ ਹੈ ਕਿ ਪੰਜਾਬ ਦਾ "ਅਰਜਨ ਸਿੰਘ ਭੁੱਲਰ" ਮਾਰਸ਼ਲ ਆਰਟ ਵਿੱਚ "ਵਿਸ਼ਵ ਚੈਂਪੀਅਨ" ਬਣ ਗਿਆ ਹੈ, ਕ੍ਰਿਕਟ ਵਾਲ਼ਿਆਂ ਨੂੰ ਤਾਂ ਬੜਾ share ਕਰਦੇ ਅਸਲੀ ਹੀਰੋ ਤਾਂ ਇਹ ਆ ਦੱਬ ਕੇ share ਕਰ ਕੇ ਹੌਂਸਲਾ ਵਧਾਉ

ਕੁਝ ਸਮਾਜਿਕ ਨਿਯਮ ਜੋ ਤੁਹਾਡੀ ਜਿੰਦਗ਼ੀ ਨੂੰ ਵਧੀਆ ਬਣਾ ਸਕਦੇ ਹਨ।1. ਕਿਸੇ ਵੀ ਵਿਅਕਤੀ ਨੂੰ ਦੋ ਤੋਂ ਵੱਧ ਵਾਰ ਇਕੱਠੇ ਕਾਲ ਨਾ ਕਰੋ, ਜੇ ਕੋਈ ਦੋ ਵ...
14/05/2021

ਕੁਝ ਸਮਾਜਿਕ ਨਿਯਮ ਜੋ ਤੁਹਾਡੀ ਜਿੰਦਗ਼ੀ ਨੂੰ ਵਧੀਆ ਬਣਾ ਸਕਦੇ ਹਨ।
1. ਕਿਸੇ ਵੀ ਵਿਅਕਤੀ ਨੂੰ ਦੋ ਤੋਂ ਵੱਧ ਵਾਰ ਇਕੱਠੇ ਕਾਲ ਨਾ ਕਰੋ, ਜੇ ਕੋਈ ਦੋ ਵਾਰ ਫੋਨ ਨਹੀਂ ਚੱਕਦਾ ਸਮਝੋ ਉਹ ਜਾਂ ਤਾਂ ਫੋਨ ਕੋਲ ਨਹੀਂ ਹੈ ਜਾਂ ਕੋਈ ਜਰੂਰੀ ਕੰਮ ਵਿੱਚ ਹੈ।
2. ਉਧਾਰ ਲੈ ਪੈਸੇ ਮਾਲਿਕ ਦੇ ਯਾਦ ਕਰਵਾਉਣ ਤੋਂ ਪਹਿਲਾਂ ਵਾਪਿਸ ਕਰੋ, ਇਹ ਤੁਹਾਡੀ ਚਰਿੱਤਰ ਦੀਆਂ ਧੁੰਮਾਂ ਪਾ ਦੇਵੇਗਾ।
3. ਕਿਸੇ ਵੱਲੋਂ ਦਿੱਤੀ ਪਾਰਟੀ ਵਿੱਚ ਕਦੇ ਵੀ ਸਭ ਤੋਂ ਮਹਿੰਗੇ ਆਈਟਮ ਆਰਡਰ ਨਾ ਕਰੋ।
4. ਕਦੇ ਕਿਸੇ ਨੂੰ ਨਿੱਜੀ ਸਵਾਲ ਨੇ ਪੁਛੋ ਜੇ ਉਹ ਨਹੀਂ ਦੱਸਣਾ ਨਹੀਂ ਚਾਹੇ ਜਿਵੇਂ ਵਿਆਹ ਬਾਰੇ, ਕੁਝ ਖਰੀਦਣ ਬਾਰੇ।
5. ਆਪਣੇ ਪਿੱਛੇ ਆ ਰਹੇ ਵਿਅਕਤੀ ਲਈ ਹਮੇਸ਼ਾ ਦਰਵਾਜ਼ਾ ਖੋਲ੍ਹੋ, ਭਾਵੇਂ ਉਹ ਤੁਹਾਡੇ ਤੋਂ ਵੱਡਾ ਹੈ ,ਛੋਟਾ ਹੈ, ਔਰਤ ਹੈ ਜਾਂ ਮਰਦ ਇਹ ਤੁਹਾਡੀ ਕਿਸੇ ਨੂੰ ਇੱਜਤ ਦੇਣ ਦਾ ਪ੍ਰਤੀਕ ਹੈ।
6. ਜੇ ਤੁਸੀ ਕਿਸੇ ਨਾਲ ਸਾਂਝੇ ਸਫ਼ਰ/ਭੋਜਨ ਵਿੱਚ ਹੋ ਤੇ ਇਸ ਵਾਰ ਉਹ ਬਿਲ ਦੇ ਰਿਹਾ ਹੈ ਅਗਲੀ ਵਾਰ ਤੁਸੀਂ ਦੇਵੋ।
7. ਸਫਾਈ ਕਰਨ ਵਾਲੇ ਨੂੰ ਉਵੇਂ ਹੀ ਇੱਜਤ ਤੇ ਮਾਣ ਨਾਲ ਬੁਲਾਓ ਜਿਵੇਂ ਤੁਸੀ ਆਪਣੇ ਬੌਸ ਨੂੰ ਬੁਲਾਉਂਦੇ ਹੋ। ਕੋਈ ਇਹ ਨੋਟ ਕਰੇ ਜਾਂ ਨਾ ਕਿ ਤੁਸੀਂ ਆਪ ਤੋਂ ਛੋਟੇ ਨੂੰ ਕਿੰਨੀਂ ਬਦਤਮੀਜ਼ੀ ਨਾਲ ਬੁਲਾਉਂਦੇ ਹੋ ਪਰ ਇਹ ਜ਼ਰੂਰ ਕਰਦਾ ਹੈ ਕਿ ਤੁਸੀਂ ਕਿੰਨੀ ਇੱਜਤ ਨਾਲ ਬੁਲਾਉਂਦੇ ਹੋ।
8. ਆਪਣੇ ਤੋਂ ਅਲੱਗ ਵਿਚਾਰਾਂ ਦੀ ਕਦਰ ਕਰੋ। ਸੋਚੋ ਜੋ ਤੁਹਾਨੂੰ 6 ਦਿਖਾਈ ਦਿੰਦਾ ਕਿਸੇ ਨੂੰ 9 ਵੀ ਦਿਖਾਈ ਦੇ ਸਕਦਾ।
9. ਲੋਕਾਂ ਨੂੰ ਬੋਲਦੇ ਹੋਏ ਟੋਕੋ ਨਾ, ਕਿਹਾ ਜਾਂਦਾ ਹੈ ਪੂਰਾ ਸੁਣੋ ਤੇ ਆਪਣੇ ਲਈ ਜਰੂਰੀ ਚੀਜ਼ ਸੁਣਕੇ ਬਾਕੀ ਕੱਟ ਦੇਵੋ।
10. ਤੁਸੀਂ ਕਿਸੇ ਨੂੰ ਮਜ਼ਾਕ ਕਰ ਰਹੇ ਹੋ ਤੇ ਉਹਨੂੰ ਪ੍ਸੰਦ ਨਹੀਂ ਤਾਂ ਤੁਸੀਂ ਬੰਦ ਕਰ ਦੇਵੋ ,ਤੇ ਦੁਬਾਰਾ ਉਸ ਗਲ ਤੇ ਮਜ਼ਾਕ ਨਾ ਕਰੋ।
11. ਜੇ ਕੋਈ ਤੁਹਾਡੀ ਸਹਾਇਤਾ ਕਰਦਾ,ਧੰਨਵਾਦ ਜਰੂਰ ਕਰੋ।
12. ਤਾਰੀਫ਼ ਸਭ ਦੇ ਸਾਹਮਣੇ ਕਰੋ, ਆਲੋਚਨਾ ਕੱਲ੍ਹੇ ਹੋਕੇ।
13. ਕਿਸੇ ਦੀ ਕਮੀ ਬਾਰੇ ਬਾਰ ਬਾਰ ਗੱਲ ਨਾ ਕਰੋ ਚਾਹੇ ਭਾਰ ਹੋਵੇ, ਰੰਗ ਹੋਵੇ,ਨਿਗ੍ਹਾ ਹੋਵੇ ਜਾਂ ਕੁਝ ਹੋਰ।
14. ਜਦੋਂ ਕੋਈ ਤੁਹਾਨੂੰ ਆਪਣਾ ਫੋਨ ਤੇ ਕੁਝ ਵੇਖਣ ਲਈ ਦੇਵੇ ਤਾਂ ਕਦੇ ਵੀ ਸੱਜੇ ਜਾਂ ਖੱਬੇ ਨਾ ਵੇਖੋ, ਕਦੇ ਗੈਲਰੀ ਜਾਂ ਸੋਸ਼ਲ ਮੀਡੀਆ ਨਾ ਓਪਨ ਨਾ ਕਰੋ। ਹਰ ਇੱਕ ਦੀ ਨਿੱਜਤਾ ਦਾ ਸਨਮਾਨ ਕਰੋ।
15. ਜੇਕਰ ਕੋਈ ਤੁਹਾਡੇ ਨਾਲ ਸਿਧੇ ਗੱਲ ਕਰ ਰਿਹਾ ਅਜਿਹੇ ਵੇਲੇ ਫੋਨ ਵੱਲ ਵੇਖਣਾ ਘਟੀਆਪਣ ਹੈ।
16. ਕਦੇ ਵੀ ਸਲਾਹ ਨੇ ਦੇਵੋ ਜੇ ਤੁਹਾਡੇ ਕੋਲੋਂ ਮੰਗੀ ਨਾ ਗਈ ਹੋਵੇ।
17. ਜੇਕਰ ਕਿਸੇ ਨੂੰ ਲੰਮੇ ਸਮੇਂ ਮਗਰੋਂ ਮਿਲ ਰਹੇ ਹੋਵੋ ਤਾਂ ਕਦੇ ਉਸਦੀ ਉਮਰ ਜਾਂ ਤਨਖਾਹ ਬਾਰੇ ਨਾ ਪੁਛੋ ਜੇ ਉਹ ਨਾ ਦੱਸਣਾ ਚਾਹੇ।
18. ਕਿਸੇ ਵੱਲੋਂ ਭੇਜੇ ਵਧੀਆ ਮੇਸੇਜ ਨੂੰ ਪੜ੍ਹਕੇ ਉਸ ਨੂੰ ਧੰਨਵਾਦ ਜਰੂਰ ਕਰੋ।
19. ਜੇਕਰ ਕੋਈ ਤੁਹਾਡੇ ਰੋਜ ਦੇ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਦਾ ਦੋ ਤੋਂ ਵੱਧ ਦਿਨ ਜਵਾਬ ਨਹੀਂ ਦਿੰਦਾ, ਤੁਹਾਨੂੰ ਇਹ ਵਟਸਐਪ ਫਾਰਵਰਡ ਬੰਦ ਕਰ ਦੇਣੇ ਚਾਹੀਦੇ।
20. ਬਿਨਾਂ ਜਾਂਚ ਕੀਤੇ ਸੱਚ ਜਾਣੇ ਕੋਈ ਮੈਸੇਜ ਜਾਂ ਵੀਡੀਓ ਜਾਂ ਫੋਟੋ ਫਾਰਵਰਡ ਨਾ ਕਰੋ ਇਹ ਕਿਸੇ ਦੀ ਜਾਨ ਜਾਣ ਤੋਂ ਬਚਾ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਝੂਠ ਦੇ ਫੈਲਣ ਦੀ ਰਫ਼ਤਾਰ ਸਹੀ ਖਬਰ ਫੈਲਣ ਨਾਲੋਂ 100 ਗੁਣਾ ਹੈ। ਜੇਕਰ ਤੁਸੀਂ ਰੋਕ ਦਵੋਗੇ ਤਾਂ ਇੱਕ ਕੱਟ ਲੱਗ ਜਾਏਗਾ।
21. ਕਿਸੇ ਨਾਲ ਗੱਲ ਬੰਦ ਕਰਨ ਤੋਂ ਪਹਿਲਾਂ ਉਸਨੂੰ ਸਾਫ ਸਾਫ਼ ਕਾਰਨ ਜਰੂਰ ਦੱਸੋ। ਦੋਵੇਂ ਪਾਸਿਓਂ ਗ਼ਲਤਫ਼ਹਿਮੀ ਦੂਰ ਕਰਕੇ ਰਿਸ਼ਤੇ ਨੂੰ ਖ਼ਤਮ ਕਰ ਲੈਣਾ ਚੰਗੀ ਗੱਲ ਹੈ।
22. ਅਖੀਰ ਕੋਈ ਬੋਲਚਾਲ ਬੰਦ ਕਰ ਹੀ ਗਿਆ ਤਾਂ ਕਿਆਮਤ ਤੱਕ ਉਹਦੀ ਉਡੀਕ ਕਰਨ ਦਾ ਭਰਮ ਨਾ ਪਾਲੋ। ਜੇਕਰ ਤੁਸੀਂ ਸਹੀ ਹੋਏ ਉਹ ਆਏਗਾ, ਨਹੀਂ ਵੀ ਆਇਆ ਤਾਂ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਉਹਦੇ ਕੋਲ ਵਾਰ ਵਾਰ ਨਾ ਜਾਓ। ਸੱਚ ਨੂੰ ਚੀਕ ਚੀਕ ਕੇ ਬੋਲਣ ਨਾਲ ਉਹ ਝੂਠ ਲੱਗਣ ਲੱਗ ਜਾਂਦਾ ਹੈ।
23. ਜੇ ਇਹ ਅਨੁਵਾਦ ਪ੍ਸੰਦ ਆਇਆ ਤੇ ਹਰਜੋਤ ਵੱਲੋਂ ਜੋੜੇ ਹੋਏ ਨਿਯਮ ਵੀ ਤਾਂ ਅੱਗੇ ਸਾਂਝਾ ਕਰੋ। ਤੁਸੀ ਵੀ ਨਵੇਂ ਨਿਯਮ ਜੋੜ ਸਕਦੇ ਹੋ।

ਹਰਜੋਤ ਸਿੰਘ

10/05/2021

ਵੀਡੀਓ ਐਡਿਟ ਕਰਨ ਵਾਲੇ ਨੇ ਕਮਾਲ ਕਰ ਦਿੱਤੀ,, ਕੁਛ ਸੇਕੇਂਡ ਦੀ ਵੀਡੀਓ ਵਿਚ ਕਿੰਨਾ ਵੱਡਾ ਮੈਸਜ ਦਿੱਤਾ ਸਰਕਾਰ ਨੂੰ ...

Address


Telephone

+919872836731

Website

Alerts

Be the first to know and let us send you an email when Parm Sidhu posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share