20/12/2022
ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਪੋਸੀ ਵੱਲੋਂ ਚੌਥੀ ਦਿਲਾਵਰ ਸਿੰਘ ਯਾਦਗਾਰੀ ਫੁੱਟਬਾਲ ਲੀਗ ਸ਼ੁਰੂ।
ਇਕ ਛੋਟੀ ਅਕੈਡਮੀ ਤੋਂ -ਪੰਜਾਬ ਫੁੱਟਬਾਲ ਕੈਪ ਲਈ ਚੁਣੀਆਂ ਗਈਆ ਚਾਰ ਲੜਕੀਆਂ ਰੰਜਨਾਂ ਬਾਲਾ ਅੰ.-19, ਮਨਦੀਪਕੋਰ ਅੰ-17, ਹਰਮੀਨ ਕੋਰ -14 , ਤਨਜੀਨ ਕੋਰ-14
ਮੇਹਟੀਆਣਾ (ਪਰਮਜੀਤ ਸਿੰਘ ) ਸ਼ਹੀਦ ਭਗਤ ਸਿੰਘ ਫੁੱਟਵਬਾਲ ਅਕੈਡਮੀ ਪੋਸੀ ਵੱਲੋਂ ਚੌਥੀ ਦਿਲਾਵਰ ਸਿੰਘ ਯਾਦਗਾਰੀ ਫੁੱਟਬਾਲ ਲੀਗ ਸ਼ੁਰੂ। ਇਸ ਵਾਰੇ ਅਕੈਡਮੀ ਦੀ ਫ੍ਰੀ ਸੇਵਾ ਕਰ ਰਹੇ ਕੋਚ ਸ.ਸੰਦੀਪ ਸਿੰਘ ਬੈਂਸ ਅਤੇ ਕੋਚ ਕੁਲਵਿੰਦਰ ਕੋਰ ਬੈਂਸ ( ਪਤੀ-ਪਤਨੀ)ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫੁੱਟਬਾਲ ਲੀਗ ਸ਼ਹੀਦ ਭਗਤ ਸਿੰਘ ਫੁੱਟਵਬਾਲ ਅਕੈਡਮੀ ਦੀ ਕਮੇਟੀ, ਐਨ ਆਰ ਆਈ ਵੀਰਾਂ, ਅਤੇ ਇਲਾਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ । ਇਹ ਲੀਗ 18 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਹ ਦੋ ਮਹੀਨੇ ਦੇ ਲਗਭਗ ਚੱਲੇਗੀ ।ਉਹਨਾਂ ਕਿਹਾ ਕਿ ਇਸ ਲੀਗ ਦਾ ਮਕਸਦ ਸਿਰਫ ਇਕ -ਦੋ ਦਿਨ ਟੂਰਨਾਮੈਂਟ ਕਰਾਉਣਾ ਨਹੀ ਹੈ , ਇਸਦਾ ਮਕਸਦ ਫੁੱਟਬਾਲ ਖਿਡਾਰੀਆਂ ਦੀ ਪਨੀਰੀ ਪੈਦਾ ਕਰਨਾ ਹੈ ।ਕੋਚ ਸਾਹਿਬ ਨੇ ਦੱਸਿਆ ਕਿ ਇਸ ਲੀਗ ਵਿੱਚ ਅੰਡਰ-8,11,13,16 ਸਾਲ ਉਮਰ ਦੇ 120 ਕਰੀਬ ਲੜਕੇ ਲੜਕੀਆਂ ਭਾਗ ਲੈਣਗੇ। ਇੰਨਾਂ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਅਕੈਡਮੀ ਦਾ ਭਰਪੂਰ ਸਹਿਯੋਗ ਕਰ ਰਹੇ ਹਨ।ਅਕੈਡਮੀ ਕਮੇਟੀ ਦਾ ਇੱਕੋ ਇਕ ਮਕਸਦ ਚੰਗੇ ਫੁੱਟਬਾਲ ਖਿਡਾਰੀ ਪੈਦਾ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆ ਵਿੱਚ ਪਹੁੰਚਾਉਣਾ , ਜਿਸਦੇ ਨਤੀਜੇ ਵਜੋਂ ਇਸ ਅਕੈਡਮੀ ਦੀਆਂ ਚਾਰ ਲੜਕੀਆਂ ਰੰਜਨਾਂ ਬਾਲਾ ਅੰ.-19, ਮਨਦੀਪਕੋਰ ਅੰ-17, ਹਰਮੀਨ ਕੋਰ -14 , ਤਨਜੀਨ ਕੋਰ-14 ਦੀ ਪੰਜਾਬ ਫੁੱਟਬਾਲ ਕੈਪ ਲਈ ਚੁਣੀਆਂ ਗਈਆ ਹਨ ਅਤੇ 7 ਬੱਚੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆਂ ਜਿੰਨਾਂ ਵਿੱਚ ਹਰਤਾਜ ਸਿੰਘ ਬੈਂਸ ਅੰਡ.-9,ਮਾਧਵ ਸਰੀਨ-11 ਮਿਨਰਵਾ ਅਕੈਡਮੀ ਚੰਡੀਗੜ, ਹਰਮਨਜੋਤ ਸਿੰਘ-11,ਵਰਿੰਦਰ ਮਾਹੀ-11 ਰਾਉਂਡ ਗਲਾਸ ਚੰਡੀਗੜ,ਪ੍ਰਭਜੋਤ ਬੱਗਾ-14 ਸੀ ਐਫ ਏ ਚੰਡੀਗੜ,ਅਨੁਜ ਰਾਣਾ-14 ਸ੍ਰੀ ਅਨੰਦਪੁਰ ਸਾਹਿਬ,ਅਮਿਤ ਕੁਮਾਰ-13 ਰੁੜਕਾ ਕਲਾਂ ਅਕੈਡਮੀ ਵਿੱਚ ਖੇਡ ਰਹੇ ਹਨ।
ਇਸ ਮੌਕੇ ਅਕੈਡਮੀ ਪ੍ਰਧਾਨ ਡੀ ਐਸ ਪੀ ਹਰਨੇਕ ਸਿੰਘ ,ਪ੍ਰਬੰਧਕ ਸੰਦੀਪ ਗੌੜ ਅਤੇ ਕੋਚ ਜੋਗਾ ਸਿੰਘ ਲੌਗੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਇਹੋ ਜਿਹੀਆਂ ਅਕੈਡੀਮਆਂ ਨੂੰ ਚਲਾਉਣ ਲਈ ਸਰਕਾਰਾਂ ਤੋਂ ਵਿੱਤੀ ਸਹਾਇਤਾ ਜ਼ਰੂਰਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅਗਸਤ ਵਿੱਚ ਅਕੈਡਮੀ ਵੱਲੋਂ ਕਰਵਾਏ ਸਮਾਗਮ ਦੋਰਾਨ ਹਲਕੇ ਦੇ ਐਮ ਐਲ ਏ ਅਤੇ ਮਾਨਯੋਗ ਡਿਪਟੀ ਸਪੀਕਰ ਸ.ਜੈ ਕਿਸ਼ਨ ਸਿੰਘ ਰੋੜੀ ਜੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ। ਜਿੰਨਾ ਨੇ ਪੂਰਨ ਵਿਸ਼ਵਾਸ ਦਿੱਤਾ ਸੀ ਕਿ ਉਹ ਸੰਭਵ ਮਦਦ ਕਰਨਗੇ ।ਇਸ ਅਕੈਡਮੀ ਲਈ ਮਨਸੀਰਤ ਸਿੰਘ ਮਜ਼ਾਰਾਂ ਡੀਂਗਰੀਆਂ ਵੱਲੋਂ ਖਿਡਾਰੀਆਂ ਲਈ ਕਿੱਟਾਂ ਅਤੇ ਗੁਰਜੀਤ ਸਿੰਘ ਗਿੱਲ ਹਕੂਮਤ ਪੁਰ ਵੱਲੋਂ ਫ਼ੁੱਟਬਾਲਾਂ ਲਈ ਸੇਵਾ ਕੀਤੀ ਗਈ , ਜਿਸਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ । ਇਸ ਮੌਕੇ ਹੋਰਨਾ ਤੋਂ ਇਲਾਵਾ ਐਨ ਆਰ ਆਈ ਸੋਹਣ ਸਿੰਘ ਬੈਂਸ ,ਭੁਪਿੰਦਰ ਸਿੰਘ ,ਜਸਵਿੰਦਰ ਸਿੰਘ ਯੁ ਐਸ ਏ, ਅਜਮੇਰ ਸਿੰਘ ਕੰਗ, ਦਲਜਿੰਦਰ ਸਿੰਘ ਗੋਲ਼ਡੀ, ਕੋਚ ਇੰਸ . ਜੋਗਾ ਸਿੰਘ ,ਤਰਲੋਚਨ ਸਿੰਘ ਬਾਹੀਆ , ਸੰਦੀਪ ਗੌੜ,ਚਰਨਜੀਤ ਕੁਮਾਰ,ਕੁਲਦੀਪ ਸਿੰਘ,ਕੋਚ ਸੰਸਾਰ ਚੰਦ,ਕੋਚ ਰਾਜੇਸ਼ ਕੁਮਾਰ, ਸੰਦੀਪ ਠਾਕਰ, ਸੰਦੀਪ ਕੁਮਾਰ, ਅਵਤਾਰ ਸਿੰਘ ਬੈਂਸ,ਡਾ.ਨਵਜੋਤ ਸਿੰਘ, ਕੁਲਦੀਪ ਸਿੰਘ,ਜਗਦੀਸ਼ ਸਿੰਘ ਪ੍ਰਧਾਨ ,ਗੁਰਰਪ੍ਰੀਤ ਸਿੰਘ ਬੈਂਸ , ਕੁਲਵਿੰਦਰ ਕੋਰ ਬੈਂਸ ,ਰਾਜਵੀਰ ਕੋਰ,ਹਰਜੀਤ ਕੋਰ, ਸੰਦੀਪ ਰਾਣਾਆਦ ਵੱਲੋਂ ਵੀ ਸਹਿਯੋਗ ਕੀਤਾ