Punjab NOW

Punjab NOW Contact information, map and directions, contact form, opening hours, services, ratings, photos, videos and announcements from Punjab NOW, Media/News Company, .

ਪੰਜਾਬੀ ਦੇ ਪ੍ਰਸਿੱਧ ਗਾਇਕ ਕੇ. ਦੀਪ ਦਾ ਦੇਹਾਂਤਲੰਬੇ ਸਮੇਂ ਤੋਂ ਬਿਮਾਰ ਸਨ ਕੇ. ਦੀਪਉਨ੍ਹਾਂ ਦੇ ਬੇਟੇ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕ...
22/10/2020

ਪੰਜਾਬੀ ਦੇ ਪ੍ਰਸਿੱਧ ਗਾਇਕ ਕੇ. ਦੀਪ ਦਾ ਦੇਹਾਂਤ
ਲੰਬੇ ਸਮੇਂ ਤੋਂ ਬਿਮਾਰ ਸਨ ਕੇ. ਦੀਪ
ਉਨ੍ਹਾਂ ਦੇ ਬੇਟੇ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁਕਰਵਾਰ ਦੁਪਹਿਰ 2 ਵਜੇ ਲੁਧਿਆਣਾ ਮਾਡਲ ਟਾਊਨ ਐਕਸਟੈਨਸ਼ਨ ਤੇ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ!

22/10/2020

ਬਠਿੰਡੇ ਚ ਫ਼ਿਰ ਵਾਪਰਿਆ ਦੁਖਾਂਤ
ਕਾਰੋਬਾਰੀ ਨੇ ਪਤਨੀ ਤੇ ਦੋ ਬੱਚਿਆਂ ਨੂੰ ਗੋਲੀਆਂ ਮਾਰਨ ਪਿੱਛੋਂ ਆਪ ਵੀ ਕੀਤੀ ਖੁਦਕੁਸ਼ੀ,ਇਲਾਕੇ ਚ ਸੋਗ ਪਸਰਿਆ

ਮੰਡੀ ਗੋਬਿੰਦਗੜ ਪਰਿਸਟਾਇਨ ਮਾਲ ਦੇ ਬਿਲਕੁੱਲ ਸਾਹਮਣੇ ਗੋਬਿੰਦਗੜ ਤੋਂ ਖੰਨੇ ਵੱਲ ਜਾਂਦੇ ਰਾਹ ਦੇ ਵਾਪਰਿਆ ਬੜਾ ਹੀ ਭਿਆਨਕ ਸੜਕ ਹਾਦਸਾ। ਪਤਨੀ ਦੀ ਮ...
21/10/2020

ਮੰਡੀ ਗੋਬਿੰਦਗੜ ਪਰਿਸਟਾਇਨ ਮਾਲ ਦੇ ਬਿਲਕੁੱਲ ਸਾਹਮਣੇ ਗੋਬਿੰਦਗੜ ਤੋਂ ਖੰਨੇ ਵੱਲ ਜਾਂਦੇ ਰਾਹ ਦੇ ਵਾਪਰਿਆ ਬੜਾ ਹੀ ਭਿਆਨਕ ਸੜਕ ਹਾਦਸਾ। ਪਤਨੀ ਦੀ ਮੌਕੇ ਤੇ ਮੌਤ ਪਤੀ ਗੰਭੀਰ ਜ਼ਖ਼ਮੀ। ਇਨੋਵਾ ਨਾਲ ਬਾਇਕ ਬੜੀ ਬੁਰੀ ਤਰਾਂ ਨਾਲ ਟਕਰਾਇਆ। ਜਿਸ ਵਿੱਚ ਪਤਨੀ ਦੀ ਘਟਨਾਸਥਲ ਤੇ ਹੀ ਦਰਦਨਾਕ ਮੌਤ ਹੋ ਗੲੀ ਅਤੇ ਪਤੀ ਕਮਲ ਨਾ ਦਾ ਨੌਜਵਾਨ ਬੁਰੀ ਤਰਾਂ ਫੱਟੜ ਹੋ ਗਿਆ। ਜੋਕੇ ਅਪਣਾ ਪਿੰਡ ਛੋਟੀ ਰਹੋਣ ਨੇੜੇ ਪਟਿਆਲਾ ਦੱਸ ਰਿਹਾ ਹੈ। ਆਪ ਸਭ ਦੋਸਤਾਂ ਨੂੰ ਪੁਰਜ਼ੋਰ ਬੇਨਤੀ ਹੈ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਦਿਓ ਇਸ ਜਾਣਕਾਰੀ ਨੂੰ, ਤਾਂ ਕੇ ਇਹ ਇਨ੍ਹਾਂ ਦੇ ਪਰਿਵਾਰ ਤੱਕ ਜਾ ਪਹੁੰਚੇ। ਸਿਵਲ ਹਸਪਤਾਲ ਖੰਨਾ ਭੇਜ ਦਿੱਤਾ ਗਿਆ ਹੈ ਦੋਨਾਂ ਜੀਆਂ ਨੂੰ।

ਪਿੰਡ ਮਹਿਰਾਜ ਦੇ ਨੋਜਵਾਨਾ ਨੇ ਪਾਰਟੀ ਬਾਜੀ ਤੋ ਉਪਰ ਉਠ ਕੇ ਅੱਜ ਸਾਰਾ ਪਿੰਡ ਇੱਕਠਾ ਕੀਤਾ,ਨੋਜਵਾਨ ਅੱਜ ਸਾਰੇ ਇੱਕਠੇ ਹੋਕੇ ਰਹਿੰਦੇ ਨੇ ਜੋ ਅੱਜ ਤ...
18/10/2020

ਪਿੰਡ ਮਹਿਰਾਜ ਦੇ ਨੋਜਵਾਨਾ ਨੇ ਪਾਰਟੀ ਬਾਜੀ ਤੋ ਉਪਰ ਉਠ ਕੇ ਅੱਜ ਸਾਰਾ ਪਿੰਡ ਇੱਕਠਾ ਕੀਤਾ,ਨੋਜਵਾਨ ਅੱਜ ਸਾਰੇ ਇੱਕਠੇ ਹੋਕੇ ਰਹਿੰਦੇ ਨੇ ਜੋ ਅੱਜ ਤੋ ਪਹਿਲਾ ਪਾਰਟੀਆ ਬਾਜੀਆ ਕਰਕੇ ਇੱਕ ਦੂਜੇ ਦੇ ਵਿਆਹ ਸਾਦੀਆ ਤੇ ਦੁੱਖ ਸੁੱਖ ਵਿੱਚ ਵੀ ਨਹੀ ਜਾਦੇ ਸੀ,ਅੱਜ ਕੁਝ ਨੋਜਵਾਨ ਨੇ ਪਹਿਲ ਕਰਕੇ ਫਿਰ ਸਾਰੇ ਪਿੰਡ ਦੇ ਨੋਜਵਾਨਾ ਨੇ ਮਿਲ ਕੇ ਸਾਰਾ ਪਿੰਡ ਇੱਕਠਾ ਕੀਤਾ,ਇੱਕ ਗੱਲ ਹੋਰ ਪਿੰਡ ਵੱਡਾ ਹੋਣ ਕਰਕੇ ਨੌਜਵਾਨਾਂ ਨੇ ਵਾਰੀਆ ਮੁਤਬਾਕ ਵੰਡਿਆ,ਹਰ ਰੋਜ ਪੱਤੀ ਦੀ ਵਾਰੀ ਮੁਤਾਬਕ ਦੋ ਸੋ ਤਿੰਨ ਸੋ ਬੰਦਾ ਹਰ ਰੋਜ ਧਰਨਿਆ ਵਿੱਚ ਜਾਦੇ ਨੇ,ਹਰ ਪੱਤੀ ਦੀ ਵਾਰੀ ਮੁਤਾਬਕ 6 ਵੇ ਦਿਨ ਪੱਤੀ ਦੀ ਵਾਰੀ ਆਉਦੀ ਤੇ ਵੱਧ ਤੋ ਵੱਧ ਰਾਸਨ ਤੇ ਦੁੱਧ ਵੀ ਧਰਨਿਆ ਵਿੱਚ ਜਾਦਾ,ਸੋ ਹੋਰ ਵੀ ਪਿੰਡ ਮਹਿਰਾਜ ਦੀ ਤਰਾ ਪਾਰਟੀਆ ਬਾਜੀਆ ਤੋ ਉਪਰ ਉਠ ਕੇ ਇੱਕਠੇ ਹੋਵੋ।

16/10/2020
ਅਗਰ ਤਸਵੀਰ ਸਮਝ ਆ ਜਾਵੇ ਤਾਂ ਇਸ ਨੂੰ ਅੱਗੇ ਸਾਂਝੀ ਜਰੂਰ ਕਰਿਓ।
16/10/2020

ਅਗਰ ਤਸਵੀਰ ਸਮਝ ਆ ਜਾਵੇ ਤਾਂ ਇਸ ਨੂੰ ਅੱਗੇ ਸਾਂਝੀ ਜਰੂਰ ਕਰਿਓ।

ਸਿੱਖ ਰਾਜ ਦੇ ਸੰਸਥਾਪਕ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੇ 350ਵੇਂ ਜਨਮ ਦਿਹਾੜੇ ਤੇ ਉਨ੍ਹਾਂ ਦੀ ਦਲੇਰੀ, ਦ੍ਰਿੜਤਾ ਅਤੇ ਨਿਡਰਤਾ ਨੂੰ ਸਿਜਦਾ। ਸਰਹ...
16/10/2020

ਸਿੱਖ ਰਾਜ ਦੇ ਸੰਸਥਾਪਕ “ਬਾਬਾ ਬੰਦਾ ਸਿੰਘ ਬਹਾਦਰ” ਜੀ ਦੇ 350ਵੇਂ ਜਨਮ ਦਿਹਾੜੇ ਤੇ ਉਨ੍ਹਾਂ ਦੀ ਦਲੇਰੀ, ਦ੍ਰਿੜਤਾ ਅਤੇ ਨਿਡਰਤਾ ਨੂੰ ਸਿਜਦਾ। ਸਰਹਿੰਦ ਫ਼ਤਿਹ ਕਰਕੇ “ਛੋਟੇ ਸਾਹਿਬਜ਼ਾਦਿਆਂ” ਦੀ ਸ਼ਹਾਦਤ ਦਾ ਬਦਲਾ ਲੈਕੇ “ਖਾਲਸਾ ਰਾਜ” ਦੀ ਨੀਂਹ ਰੱਖਣ ਵਾਲੇ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਵਾਲੇ ਸੂਰਬੀਰ ਸੂਰਮੇ ਮਹਾਨ ਸਿੱਖ ਜਰਨੈਲ “ਬਾਬਾ ਬੰਦਾ ਸਿੰਘ ਬਹਾਦਰ” ਰਹਿੰਦੀ ਦੁਨੀਆਂ ਤੱਕ ਸਾਡੇ ਮਨਾਂ ‘ਚ ਵੱਸੇ ਰਹਿਣਗੇ।

ਮਾਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਮੋਰਚੇ ਤੇ ਬੈਠੇ ਕਿਸਾਨ ਭਰਾਵਾਂ ਲਈ ਲੰਗਰ ਦੀ ਸੇਵਾ ਨਿਭਾਈ ਗਈ।
15/10/2020

ਮਾਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਮੋਰਚੇ ਤੇ ਬੈਠੇ ਕਿਸਾਨ ਭਰਾਵਾਂ ਲਈ ਲੰਗਰ ਦੀ ਸੇਵਾ ਨਿਭਾਈ ਗਈ।

ਡਿਲੀਵਰੀ ਦੇ 22 ਦਿਨ ਬਾਅਦ ਆਪਣੀ ਨਵ-ਜਨਮੀ ਧੀ ਦੇ ਨਾਲ ਦਫ਼ਤਰ ਪਹੁੰਚੀ ਆਈ IAS ਸੋਮਿਆਂ ਪਾਂਡੇ। ਸੋਮਿਆਂ ਦਾ ਕਹਿਣਾ ਦੇਸ਼ ਤੇ ਲੋਕਾਂ ਦੀ ਸੇਵਾ ਪਹਿਲ...
13/10/2020

ਡਿਲੀਵਰੀ ਦੇ 22 ਦਿਨ ਬਾਅਦ ਆਪਣੀ ਨਵ-ਜਨਮੀ ਧੀ ਦੇ ਨਾਲ ਦਫ਼ਤਰ ਪਹੁੰਚੀ ਆਈ IAS ਸੋਮਿਆਂ ਪਾਂਡੇ। ਸੋਮਿਆਂ ਦਾ ਕਹਿਣਾ ਦੇਸ਼ ਤੇ ਲੋਕਾਂ ਦੀ ਸੇਵਾ ਪਹਿਲਾ ਅਤੇ ਪਰਿਵਾਰਕ ਜ਼ਿਮੇਂਦਾਰੀ ਬਾਦ ਵਿੱਚ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ...
13/10/2020

ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਬੰਧੀ ਕੀਤੀ ਜਾ ਰਹੀ ਹੈ ਢੁਕਵੀਂ ਕਾਰਵਾਈ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਅਮਨ-ਸ਼ਾਂਤੀ ਕਾਇਮ ਰੱਖਣ ਦੀ ਅਪੀਲ।

13/10/2020

Sa Re Ga Ma Pa little Champ ਵਿੱਚ ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਗੁਰਕੀਰਤ ਸਿੰਘ ਦਾ ਉਸਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਾਪਸ ਪੁੱਜਣ ਤੇ ਹੋਇਆ ਸਨਮਾਨ।

ਸਰਹਿੰਦ ਨੇੜੇ ਤਰਖਾਣ ਮਾਜਰਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਹਿਜਵੀਰ ਸਿੰਘ ਬਿਰੜਵਾਲ ਤਹਿਸੀਲ ਨਾਭਾ ਖਿਲਾਫ FIR...
13/10/2020

ਸਰਹਿੰਦ ਨੇੜੇ ਤਰਖਾਣ ਮਾਜਰਾ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸਹਿਜਵੀਰ ਸਿੰਘ ਬਿਰੜਵਾਲ ਤਹਿਸੀਲ ਨਾਭਾ ਖਿਲਾਫ FIR 294 and FIR 295 u/s 295-A, 504 IPC, 18,20 UA(P) Act.ਅਧੀਨ ਪਰਚਾ ਦਰਜ ਕਰ ਲਿਅਾ ਹੈ।

13/10/2020

ਫ਼ਤਹਿਗੜ੍ਹ ਸਾਹਿਬ ਹੋਈ ਬੇ-ਅਦਬੀ ਮਾਮਲੇ ਨੂੰ ਲਾਕੇ SSP Amneet Kondal ਦੀ ਪ੍ਰੈਸ ਵਾਰਤਾ।

ਫਤਹਿਗੜ੍ਹ ਸਾਹਿਬ ਵਿੱਚ ਹੋਈ ਬੇ-ਅਦਬੀ ਨੂੰ ਲੈਕੇ Bar Association ਨੇ ਕੇਸ ਲੜਨ ਤੋਂ ਕੀਤਾ ਮਨਾ। ਪੂਰਵ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ...
13/10/2020

ਫਤਹਿਗੜ੍ਹ ਸਾਹਿਬ ਵਿੱਚ ਹੋਈ ਬੇ-ਅਦਬੀ ਨੂੰ ਲੈਕੇ Bar Association ਨੇ ਕੇਸ ਲੜਨ ਤੋਂ ਕੀਤਾ ਮਨਾ। ਪੂਰਵ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਅਗਰ ਕੋਈ ਹੋਰ ਵਕੀਲ ਵੀ ਕੇਸ ਲੜੇਗਾ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ। ਗੁਰੂ ਸਾਹਿਬਾਨ ਜੀ ਦੀ ਬੇ-ਅਦਬੀ ਕਰਨ ਵਾਲੇ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।

ਪ੍ਰਣਾਮ ਸ਼ਹੀਦਾਂ ਨੂੰ
10/10/2020

ਪ੍ਰਣਾਮ ਸ਼ਹੀਦਾਂ ਨੂੰ

ਬੰਗਾਲ ਪੁਲਿਸ ਵਲੋਂ ਸਿੱਖ ਦੀ ਪੱਗ ਲਾਹ ਕੇ ਕੀਤੀ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਾ ਹਾਂ ਜੀ ਅਤੇ ਮਮਤਾ ਬਨਰਜੀ ਕੋਲੋਂ ਇਸ ਮਾਮਲੇ ਵਿਚ ਗੁਨਹਗਾਰ ਪੁਲ...
09/10/2020

ਬੰਗਾਲ ਪੁਲਿਸ ਵਲੋਂ ਸਿੱਖ ਦੀ ਪੱਗ ਲਾਹ ਕੇ ਕੀਤੀ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਾ ਹਾਂ ਜੀ ਅਤੇ ਮਮਤਾ ਬਨਰਜੀ ਕੋਲੋਂ ਇਸ ਮਾਮਲੇ ਵਿਚ ਗੁਨਹਗਾਰ ਪੁਲਿਸ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਿੱਤੀ ਜਾਂਦੀ ਹੈ : ਮਨਜਿੰਦਰ ਸਿਰਸਾ

ਬਠਿੰਡਾ ਜ਼ਿਲੇ ਦੇ ਇਕ ਕਿਸਾਨ ਨੇ ਤਿੰਨ ਬੱਚਿਆਂ ਨੂੰ ਫਾਹੇ ਲਾਉਣ ਪਿੱਛੋਂ ਆਪ ਵੀ ਕੀਤੀ ਖੁਦਕੁਸ਼ੀ, ਪਤਨੀ ਦੀ ਦੋ ਮਹੀਨੇ ਪਹਿਲਾਂ ਗੰਭੀਰ ਬਿਮਾਰੀ ਕਾਰ...
08/10/2020

ਬਠਿੰਡਾ ਜ਼ਿਲੇ ਦੇ ਇਕ ਕਿਸਾਨ ਨੇ ਤਿੰਨ ਬੱਚਿਆਂ ਨੂੰ ਫਾਹੇ ਲਾਉਣ ਪਿੱਛੋਂ ਆਪ ਵੀ ਕੀਤੀ ਖੁਦਕੁਸ਼ੀ, ਪਤਨੀ ਦੀ ਦੋ ਮਹੀਨੇ ਪਹਿਲਾਂ ਗੰਭੀਰ ਬਿਮਾਰੀ ਕਾਰਨ ਹੀ ਸੀ ਮੌਤ, ਆਰਥਿਕ ਤੰਗੀ ਦਸਿਆ ਜਾ ਰਿਹੈ ਕਾਰਨ।

ਆਸਟ੍ਰੇਲੀਆ ਵਿਚ ਸ.ਲਖਵਿੰਦਰ ਸਿੰਘ ਗਿੱਲ, ਜੋ ਕਿੱਤੇ ਵਜੋਂ ਇਕ ਟੈਕਸੀ (ਕੈਬ) ਡਰਾਈਵਰ ਹਨ ਨੇ ਆਪਣੀ ਟੈਕਸੀ ਵਿਚ ਰਹਿ ਗਏ ਕਿਸੇ ਦੇ 1ਲੱਖ 10 ਹਜ਼ਾਰ...
07/10/2020

ਆਸਟ੍ਰੇਲੀਆ ਵਿਚ ਸ.ਲਖਵਿੰਦਰ ਸਿੰਘ ਗਿੱਲ, ਜੋ ਕਿੱਤੇ ਵਜੋਂ ਇਕ ਟੈਕਸੀ (ਕੈਬ) ਡਰਾਈਵਰ ਹਨ ਨੇ ਆਪਣੀ ਟੈਕਸੀ ਵਿਚ ਰਹਿ ਗਏ ਕਿਸੇ ਦੇ 1ਲੱਖ 10 ਹਜ਼ਾਰ ਡਾਲਰ ਕੈਸ਼ ਅਤੇ 1/2 ਮਿਲੀਅਨ ਕੈਸੀਨੋ ਚਿਪਸ ਖੁਦ ਆਪ ਜਾ ਕੇ ਵਾਪਸ ਕਰਕੇ ਇਮਾਨਦਾਰੀ ਦੀ ਹੱਦ ਕਾਇਮ ਕਰ ਦਿਤੀ ਅਤੇ ਜਿਸ ਦੀਆਂ ਸਿਫਤਾਂ ਆਸਟ੍ਰੇਲੀਆ ਤਾਂ ਕੀ ਪੂਰੀ ਦੁਨੀਆ ਭਰ ਵਿਚ ਹੋਈਆਂ ਹਨ।

ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ,ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਹਨਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ,ਉਹਨਾਂ ਨ...
07/10/2020

ਸਿੱਖਾਂ ਦੇ ਦਸਵੇਂ ਗੁਰੂ ਦਸਮੇਸ਼ ਪਿਤਾ,ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਿਹਨਾਂ ਨੇ ਖਾਲਸਾ ਪੰਥ ਦੀ ਨੀਂਹ ਰੱਖੀ,ਉਹਨਾਂ ਨੂੰ ਉਹਨਾਂ ਦੇ ਜੋਤੀ-ਜੋਤ ਦਿਵਸ ਤੇ ਸ਼ਰਧਾ ਸਤਿਕਾਰ ਦੇ ਫੁੱਲ ਭੇਟ ਕਰਦੇ ਹੋਏ ਕੋਟਿਨ-ਕੋਟਿ ਪ੍ਰਣਾਮ ਕਰਦਾ ਹਾਂ।

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਦੁਆਰਾ ਕਿਹਾ ਕਿ ਝੋਨੇ ਦੀ ਪਰਾਲ਼ੀ ਦੇ ਪ੍ਰਬੰਧਨ ਲਈ ਕਿਸਾਨਾਂ ਵਾਸਤੇ ਪ੍ਰਤੀ ਏਕੜ 2500 ਰੁਪਏ ਦੀ ਰਾਸ਼ੀ ਦੇ ਕੇ, ਮੁੱ...
07/10/2020

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਦੁਆਰਾ ਕਿਹਾ ਕਿ ਝੋਨੇ ਦੀ ਪਰਾਲ਼ੀ ਦੇ ਪ੍ਰਬੰਧਨ ਲਈ ਕਿਸਾਨਾਂ ਵਾਸਤੇ ਪ੍ਰਤੀ ਏਕੜ 2500 ਰੁਪਏ ਦੀ ਰਾਸ਼ੀ ਦੇ ਕੇ, ਮੁੱਖ ਮੰਤਰੀ ਪੰਜਾਬ ਨੂੰ ਅੰਨਦਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਕਾਂਗਰਸ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨਾਂ ਨੂੰ ਪਰਾਲੀ ਦਾ ਲੋੜੀਂਦਾ ਪ੍ਰਬੰਧ ਕਰਨ ਲਈ 100 ਰੁਪਏ/ ਪ੍ਰਤੀ ਕੁਇੰਟਲ ਦੇਣ ਤੋਂ ਤਾਂ ਇਨਕਾਰ ਕੀਤਾ ਹੀ ਹੈ, ਉੱਪਰੋਂ ਉਨ੍ਹਾਂ ਇਸ ਸਾਲ ਮੁਆਵਜ਼ੇ ਲਈ ਵੀ ਕੋਈ ਪ੍ਰਬੰਧ ਹੀ ਨਹੀਂ ਕੀਤਾ। ਅਸੀਂ ਮੰਗ ਕਰਦੇ ਹਾਂ ਕਿ ਪਿਛਲਾ ਬਕਾਇਆ ਪਿਆ ਸਾਰਾ ਕੰਮ ਨਿਪਟਾਇਆ ਜਾਵੇ, ਅਤੇ ਕਿਸਾਨਾਂ ਨਾਲ ਪੂਰਾ ਤਾਲਮੇਲ ਬਣਾਉਣ ਤੋਂ ਬਾਅਦ ਪਹਿਲਾਂ ਫ਼ੰਡ ਜਾਰੀ ਕੀਤੇ ਜਾਣ, ਤਾਂ ਜੋ ਪਰਾਲ਼ੀ ਦਾ ਪ੍ਰਬੰਧ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇ।

07/10/2020

ਫ਼ਤਹਿਗੜ੍ਹ ਸਾਹਿਬ : ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 15.5 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ 40 ਹਜਾਰ 705 ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਤੇ 39 ਹਜਾਰ 351 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ । ਇਹ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਨੇ ਸਰਹਿੰਦ ਮੰਡੀ ਵਿਖੇ ਝੋਨੇ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਮੌਕੇ ਦਿੱਤੀ।

ਮੋਹਾਲੀ : ਬਜ਼ੁਰਗ ਨਾਗਰਿਕਾਂ ਪ੍ਰਤੀ ਸੁਹਿਰਦਤਾ ਜ਼ਾਹਰ ਕਰਦਿਆਂ ਐਸ.ਐਸ.ਪੀ. ਮੁਹਾਲੀ ਸਤਿੰਦਰ ਸਿੰਘ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਬਜ਼...
07/10/2020

ਮੋਹਾਲੀ : ਬਜ਼ੁਰਗ ਨਾਗਰਿਕਾਂ ਪ੍ਰਤੀ ਸੁਹਿਰਦਤਾ ਜ਼ਾਹਰ ਕਰਦਿਆਂ ਐਸ.ਐਸ.ਪੀ. ਮੁਹਾਲੀ ਸਤਿੰਦਰ ਸਿੰਘ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਬਜ਼ੁਰਗ ਨਾਗਰਿਕ ਨੂੰ ਕਿਸੇ ਵੀ ਪ੍ਰਕਾਰ ਦੀ ਜਾਂਚ ਲਈ ਥਾਣੇ ਨਾ ਬੁਲਾਇਆ ਜਾਵੇ। ਮਹਿਲਾਵਾਂ ਅਤੇ ਨਾਬਾਲਗਾਂ ਲਈ ਵੀ ਇਸੇ ਤਰ੍ਹਾਂ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਅਮਰੀਕਾ ਵਿਚ ਟੈਕਸਸ ਸਟੇਟ ਹਾਈਵੇਅ ਬੇਲਟਵੇ-8 ਦੇ ਇਕ ਰੋਡ ਦਾ ਨਾਮ ਮਰਹੂਮ ਡਿਪਟੀ ਸ਼ੈਰਿਫ਼ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਗਿਆ। UNITE...
07/10/2020

ਅਮਰੀਕਾ ਵਿਚ ਟੈਕਸਸ ਸਟੇਟ ਹਾਈਵੇਅ ਬੇਲਟਵੇ-8 ਦੇ ਇਕ ਰੋਡ ਦਾ ਨਾਮ ਮਰਹੂਮ ਡਿਪਟੀ ਸ਼ੈਰਿਫ਼ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਗਿਆ। UNITED SIKHS ਦੇ ਨਿਦੇਸ਼ਕ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੰਦੀਪ ਨੂੰ ਯਾਦ ਕੀਤਾ।

ਸ੍ਰੋਅਦ (ਡੈਮੋਕਰੈਟਿਕ) ਨੇ ਮੋਹਾਲੀ ‘ਚ ਖੋਲ੍ਹਿਆ ਮੁੱਖ ਦਫ਼ਤਰ
07/10/2020

ਸ੍ਰੋਅਦ (ਡੈਮੋਕਰੈਟਿਕ) ਨੇ ਮੋਹਾਲੀ ‘ਚ ਖੋਲ੍ਹਿਆ ਮੁੱਖ ਦਫ਼ਤਰ

ਦੁਖਦ ਖ਼ਬਰ.... ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀਂ ਸੁਖਜਿੰਦਰ ਸਿੰਘ ਜੀ ਅੱਜ  ਸਵੇਰੇ ਅਕਾਲ ਚਲਾਣਾ ਕਰ ਗਏ ਹਨ।
07/10/2020

ਦੁਖਦ ਖ਼ਬਰ.... ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀਂ ਸੁਖਜਿੰਦਰ ਸਿੰਘ ਜੀ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ।

ਵੱਡੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿਚੋਂ ਬਾਹਰ ਕੱਢੀ ਲੱਖੋਵਾਲ ਦੀ ਜਥੇਬੰਦੀ, 30 ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ।
07/10/2020

ਵੱਡੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਿਚੋਂ ਬਾਹਰ ਕੱਢੀ ਲੱਖੋਵਾਲ ਦੀ ਜਥੇਬੰਦੀ, 30 ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ।

ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੌਰਾਨ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਕੋਵਿਡ-19 ਸਬੰਧੀ ਸਾਵਧਾਨੀਆਂ ਰੱਖਣ ਲਈ ਗੱਡੀਆਂ ਰਾਂਹੀ ਪਬਲਿਕ ਨੂ...
07/10/2020

ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੌਰਾਨ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਕੋਵਿਡ-19 ਸਬੰਧੀ ਸਾਵਧਾਨੀਆਂ ਰੱਖਣ ਲਈ ਗੱਡੀਆਂ ਰਾਂਹੀ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਅਤੇ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ 1000 ਤੋਂ ਵੱਧ ਮਾਸਕ ਵੰਡੇ ਗਏ।

ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਸ੍ਰ ਐਸ.ਐਸ. ਸਾਰੋਂ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਦੇ ਮੁਖੀ ਹੋਣਗੇ। ਕੇਂਦਰ ਦੀ ਸਰਕਾਰ ਵੱਲੋਂ ਸ...
07/10/2020

ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਸ੍ਰ ਐਸ.ਐਸ. ਸਾਰੋਂ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਦੇ ਮੁਖੀ ਹੋਣਗੇ। ਕੇਂਦਰ ਦੀ ਸਰਕਾਰ ਵੱਲੋਂ ਸਾਬਕਾ ਜਸਟਿਸ ਸ੍ਰੀ ਸਾਰੋਂ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਵੱਲ ਨੂੰ ਇਕ ਵੱਡਾ ਕਦਮ ਹੈ। ਸਾਬਕਾ ਜਸਟਿਸ ਸ੍ਰੀ ਸਾਰੋਂ ਸਖਤ ਜਸਟਿਸ ਵਜੋਂ ਜਾਣੇ ਜਾਂਦੇ ਹਨ।

Address


Website

Alerts

Be the first to know and let us send you an email when Punjab NOW posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share