Punjab with Aam admi party। ਪੰਜਾਬ ਆਮ ਆਦਮੀ ਪਾਰਟੀ ਦੇ ਨਾਲ।

  • Home
  • Punjab with Aam admi party। ਪੰਜਾਬ ਆਮ ਆਦਮੀ ਪਾਰਟੀ ਦੇ ਨਾਲ।

Punjab with Aam admi party। ਪੰਜਾਬ ਆਮ ਆਦਮੀ ਪਾਰਟੀ ਦੇ ਨਾਲ। Contact information, map and directions, contact form, opening hours, services, ratings, photos, videos and announcements from Punjab with Aam admi party। ਪੰਜਾਬ ਆਮ ਆਦਮੀ ਪਾਰਟੀ ਦੇ ਨਾਲ।, Media/News Company, .

06/09/2023

ਸ਼੍ਰੋਮਣੀ ਕਮੇਟੀ ਨੇ ਚੜਾਇਆ ਨਵਾਂ ਚੰਦ - ਬੇਅਦਬੀ ਦੇ ਦੋਸ਼ੀ ਅਤੇ 420 ਨੂੰ ਬਣਾਇਆ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ

10/03/2022

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ
ਤੁਹਾਡੀ ਨਜ਼ਰ ਚ ਮੰਤਰੀਮੰਡਲ ਚ ਕੌਣ ਕੌਣ ਹੋਣਾ ਚਾਹੀਦਾ ਹੈ
ਆਪਣੀ ਰਾਇ ਦਿਓ comment ਕਰਕੇ

10/03/2022

ਅਪਣੇ ਹਲਕੇ ਅਤੇ ਪਿੰਡ ਵਾਲੇ ਬੂਥ ਦੀਆਂ ਵੋਟਾਂ ਦੀ ਜਾਣਕਾਰੀ ਸਾਂਝੀ ਕਰੋ

10/03/2022

Ki kahoge

28/12/2021

ਪੰਜਾਬ 'ਚ ਅਮਨ ਅਤੇ ਸ਼ਾਂਤੀ ਲਈ 31 ਦਸੰਬਰ ਨੂੰ ਪਟਿਆਲਾ ਵਿਖੇ 'ਆਪ' ਕੱਢੇਗੀ 'ਸ਼ਾਂਤੀ ਮਾਰਚ' - Bhagwant Mann

ਸਾਡੀ ਸਭ ਦੀ ਹੈ ਅਰਦਾਸ
ਘੁੱਗ ਵਸਦਾ ਰਹੇ ਸਾਡਾ ਪੰਜਾਬ

28/12/2021

'ਆਪ' ਦੀਆਂ ਗਰੰਟੀਆਂ ਤੋਂ ਘਬਰਾਈ ਕਾਂਗਰਸ ਸਰਕਾਰ ਕੇਜਰੀਵਾਲ ਦੇ ਖਿਲਾਫ ਰਚ ਰਹੀ ਨਿੱਤ ਨਵੀਂ ਸਾਜ਼ਿਸ਼1

28/12/2021

ਚੰਡੀਗੜ੍ਹ ਚ ਢੋਲ ਵਜ੍ਹਾ ਕੇ ਜਿੱਤ ਦਾ ਜਸ਼ਨ ਮਨ੍ਹਾ ਰਹੇ ਸਮਰਥਕਾਂ ਨੂੰ ਭਗਵੰਤ ਮਾਨ ਜੀ ਨੇ ਜਸ਼ਨ ਮਨਾਉਣ ਤੋਂ ਰੋਕਿਆ ...

'ਆਪ' ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਵਾਭਿਤ ਹੋ ਕੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ 'ਆਪ' ਪੰਜਾਬ ਪ੍ਰਧਾਨ "ਭਗਵੰਤ ਮਾਨ" ਜੀ ਅਤੇ 'ਆਪ' ...
28/12/2021

'ਆਪ' ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਵਾਭਿਤ ਹੋ ਕੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ 'ਆਪ' ਪੰਜਾਬ ਪ੍ਰਧਾਨ "ਭਗਵੰਤ ਮਾਨ" ਜੀ ਅਤੇ 'ਆਪ' ਪੰਜਾਬ ਦੇ ਸਹਿ ਪ੍ਰਭਾਰੀ "ਰਘਵ ਚੱਡਾ" ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ!

ਚੰਡੀਗੜ੍ਹ ਨਗਰ ਨਿਗਮ ਚ 'ਆਪ' ਦੀ ਜਿੱਤ ਪੰਜਾਬ ਅੰਦਰ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ ... Arvind Kejriwal
28/12/2021

ਚੰਡੀਗੜ੍ਹ ਨਗਰ ਨਿਗਮ ਚ 'ਆਪ' ਦੀ ਜਿੱਤ ਪੰਜਾਬ ਅੰਦਰ ਆਉਣ ਵਾਲੇ ਬਦਲਾਅ ਦਾ ਸੰਕੇਤ ਹੈ ... Arvind Kejriwal

21/11/2021
20/11/2021

Salue

22/09/2021
28/08/2021

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੱਲ 29/8/2021 ਨੂੰ ਸਵੇਰੇ 12 ਵਜੇ ਤੋਂ 2 ਵਜੇ ਦੁਪਹਿਰ ਤੱਕ ਆਵਾਜਾਈ ਰੋਕਣ ਦਾ ਐਲਾਨ। ਇਹ ਐਲਾਨ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਕਰਨਾਲ ਵਿਖੇ ਕਿਸਾਨਾਂ ਉੱਪਰ ਕੀਤੇ ਵਹਿਸਿਆਣਾ ਲਾਠੀਚਾਰਜ ਦੇ ਰੋਸ ਵਜੋਂ ਹੈ। ਨਾਲ ਹੀ ਸਾਰੇ ਪਿੰਡ ਵਿੱਚ ਹਰਿਆਣੇ ਦੀ ਸਰਕਾਰ ਦੀਆਂ ਅਰਥੀਆਂ ਵੀ ਸਾੜੀਆਂ ਜਾਣੀਆਂ ਹਨ। ਸਾਰੇ ਪਿੰਡ ਦੇ ਕਿਸਾਨ ਆਗੂ ਇਹ ਯਕੀਨੀ ਬਣਾਉਣ ਕਿ ਸੜਕ ਜਾਮ ਕਰਨ ਤੋਂ ਪਹਿਲਾਂ ਪਿੰਡ-ਪਿੰਡ ਅਰਥੀਆਂ ਸਾੜਕੇ ਆਉਣ।
ਨੋਟ : ਜਿਹਨਾਂ ਨੇ ਦਿੱਲੀ ਜਾਣਾ ਹੈ ਉਹ ਉਸੇ ਤਰ੍ਹਾਂ ਦਿੱਲੀ ਜਾਣ। ਜੇਕਰ ਰਸਤੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਬੰਧਤ ਆਗੂ ਨਾਲ ਵਿਚਾਰ ਕਰਕੇ ਅੱਗੇ ਜਾਣ।

28/06/2021

ਕਿਸਾਨ ਅੰਦੋਲਨ ਦੀ ਚੰਡੀਗਡ਼੍ਹ ਦੀ ਵੀਡੀਓ

12/05/2021

5ਜੀ ਤੇ ਉਸ ਨਾਲ ਜੁੜੀ ਅਫਵਾਹ ਬਾਰੇ ਜਾਣਕਾਰੀ ਭਰਪੂਰ ਪੋਸਟ :-
ਅਫ਼ਵਾਹ ਬਾਰੇ ਗੱਲ ਕਰਨ ਤੋਂ ਪਹਿਲਾਂ ਦੱਸ ਦਿਆਂ ਜਦੋਂ ਨੰਗਲ ਡੈਮ ਬਣਿਆ ਤਾਂ ਅਫਵਾਹ ਉੱਡੀ ਸੀ ਅਖਬਾਰਾਂ ਤੇ "ਸਿਆਣੇ ਲੋਕਾਂ " ਨੇ ਪ੍ਰਮੋਟ ਵੀ ਕੀਤੀ ਪਾਣੀ ਵਿਚੋਂ ਬਿਜ਼ਲੀ ਓਥੇ ਹੀ ਕੱਢ ਲਈ ਜਾਂਦੀ ਹੈ ਇਸ "ਫੋਕੇ ਪਾਣੀ" ਨੇ ਕਿਥੇ ਫ਼ਸਲ ਉਗਾਉਣੀ ਹੈ। ਲੋਕਾਂ ਨੇ ਉਸ ਤੇ ਵੀ ਵਿਸ਼ਵਾਸ਼ ਕੀਤਾ ਸੀ।
5ਜੀ (5G) ਕੀ ਹੈ ?
5 ਜੀ ਪੰਜਵੀਂ ਪੀੜੀ ਦਾ ਰੇਡੀਏਸ਼ਨ ਸਪੈਕਟ੍ਰਮ ਹੈ , ਜੋ ਕਿ ਸੰਚਾਰ ਮਾਧਿਅਮ ਦੇ ਤੌਰ ਤੇ ਵਰਤਿਆ ਜਾਣਾ ਹੈ। ਰੇਡੀਏਸ਼ਨ ਇੱਕ ਤਰ੍ਹਾਂ ਦੀਆਂ ਤਰੰਗਾਂ ਹੁੰਦੀਆਂ ਜਿਵੇਂ ਕਿ ਰੌਸ਼ਨੀ ਜਾਂ ਪ੍ਰਕਾਸ਼ ਵੀ ਇੱਕ ਤਰੰਗ ਹੈ , ਸੂਰਜ ਤੋਂ ਹੋਰ ਵੀ ਕਿੰਨੇ ਹੀ ਤਰ੍ਹਾਂ ਦੀਆਂ ਤਰੰਗਾਂ ਸਾਡੇ ਆਉਂਦੀਆਂ ਹਨ ਜੋ ਦਿਸਦੀਆਂ ਨਹੀਂ। ਇਹ ਤਰੰਗਾਂ ਬਨਾਉਟੀ ਤਰੀਕੇ ਨਾਲ ਵੀ ਬਣਾਈਆਂ ਜਾਂਦੀਆਂ ਹਨ ਜਿਸ ਨਾਲ ਅਸੀਂ ਅੱਜ ਅਨੇਕਾਂ ਤਰ੍ਹਾਂ ਦੇ ਕੰਮ ਕਰਦੇ ਹਾਂ ਜਿਵੇਂ ਮਾਇਕਰੋਵੇਵ, ਐਕਸਰੇ ਵਗੈਰਾ।
ਜਿਹੜੀਆਂ ਤਰੰਗਾਂ ਡਾਟਾ ਟਰਾਂਸਫਰ ਲਈ ਵਰਤੀਆਂ ਜਾਂਦੀਆਂ ਹਨ ਉਹਨਾਂ ਨੂੰ ਰੇਡੀਓ ਵੇਵਜ ਕਹਿੰਦੇ ਹਨ। ਟੀਵੀ, ਰੇਡੀਓ, ਸੈਟੇਲਾਈਟ, ਮੋਬਾਈਲ ਆਦਿ ਇਸੇ ਸਹਾਰੇ ਚਲਦੇ ਹਨ। ਇਹਨਾਂ ਤਰੰਗਾਂ ਨੂੰ ਇਹਨਾਂ ਦੇ ਡਾਟਾ ਟਰਾਂਸਫਰ ਸਪੀਡ ਦੇ ਅਧਾਰ ਤੇ ਜਨਰੇਸ਼ਨ ਚ ਵੰਡਿਆ ਗਿਆ ਹੈ। ਸਭ ਤੋਂ ਘੱਟ ਸਪੀਡ ਸਭ ਤੋਂ ਛੋਟੀ ਜਨਰੇਸ਼ਨ। ਘੱਟ ਸਪੀਡ ਦਾ ਕਾਰਨ ਇਹਨਾਂ ਦੀ ਫਰੀਕੈਂਸੀ ਹੁੰਦਾ। ਭਾਵ ਇਹ ਇੱਕ ਸਕਿੰਟ ਵਿੱਚ ਕਿੰਨੇ ਚੱਕਰ (ਉੱਪਰ-ਥੱਲੇ) ਪੂਰਾ ਕਰਦੀਆਂ ਹਨ। ਜਿੰਨੀ ਛੇਤੀ ਕਰਨਗੀਆਂ ਓਨੀ ਵੱਧ ਫ਼੍ਰੀਕੁਐਂਸੀ ਤੇ ਓਨਾ ਜ਼ਿਆਦਾ ਡਾਟਾ ਸਪੀਡ।
5G ਹੁਣ ਤੱਕ ਦੀ ਸਭ ਤੋਂ ਵੱਧ ਫ਼੍ਰੀਕੁਐਂਸੀ ਵਾਲੀ ਸਪੈਕਟ੍ਰਮ ਹੈ , ਇਸ ਲਈ ਸਭ ਤੋਂ ਵੱਧ ਤੇਜ ਡਾਟਾ ਟਰਾਂਸਫਰ , ਇਹ ਸਮਝੋ ਕਿ ਇਹ ਐਨਾ ਤੇਜ਼ ਹੋਏਗਾ ਕਿ ਇੱਕ ਸਕਿੰਟ ਵਿੱਚ 10ਜੀਬੀ ਡਾਟਾ ਡਾਊਨਲੋਡ ਹੋ ਸਕੇਗਾ। ਪ੍ਰੰਤੂ ਜਿੰਨੀ ਜਿਆਦਾ ਫ਼੍ਰੀਕੁਐਂਸੀ ਓਨੀ ਨਜ਼ਦੀਕ ਟਾਵਰ , ਇੰਝ 5G ਦੇ ਟਾਵਰ ਬਹੁਤ ਨੇੜੇ ਨੇੜੇ ਹੋਣਗੇ ਹਰ ਇੱਕ ਘਰ , ਬੇਂਚ ਦੇ ਨੇੜੇ ਕਿਉਕਿ ਇਹ ਕੰਧਾਂ ਤੇ ਹੋਰ ਰੁਕਾਵਟਾਂ ਨੂੰ ਪਾਰ ਨਹੀਂ ਕਰ ਸਕਦੀ। ਬਿਲਕੁਲ ਉਵੇਂ ਜਿਵੇਂ ਵਾਈ ਫਾਈ ਦੀ ਰੇਂਜ਼ ਖਤਮ ਹੋ ਜਾਂਦੀ ਹੈ।
ਕੀ ਇਹ ਖ਼ਤਰਨਾਕ ਹੈ ?
5ਜੀ ਦੀ ਫ਼੍ਰੀਕੁਐਂਸੀ 4ਜੀ ਨਾਲੋਂ ਕਰੀਬ 30-40 ਗੁਣਾ ਤੱਕ ਵੱਧ ਹੈ , ਪਰ ਐਨੇ ਚ ਹੀ ਹੈ 100 ਗੁਣਾ ਵਧਦਾ ਕੁਨੈਕਸ਼ਨ ਦੇ ਸਕਦੀ ਹੈ। ਨੈੱਟ ਰੇਡੀਏਸ਼ਨ ਕਰੀਬ ਕਰੀਬ ਓਨੀ ਹੀ ਰਹੇਗੀ।
ਜਿਵੇਂ ਮੈਂ ਉੱਪਰ ਦੱਸਿਆ ਕਿ ਇਹ ਰੇਡੀਓ ਵੇਵਜ ਹਨ ਇਹਨਾਂ ਨੂੰ ਸਿਰਫ ਇਸੇ ਲਈ ਸੰਚਾਰ ਲਈ ਵਰਤਿਆ ਜਾਂਦਾ ਕਿਉਂਕ ਇਹ ਸਾਡੇ ਸਰੀਰ ਦੇ ਸੈਲਾਂ ਨੂੰ ਕੋਈ ਨੁਕਸਾਨ ਨਹੀਂ ਕਰਦਿਆਂ ਉਹਨਾਂ ਨੂੰ ਤੋੜਦੀਆਂ ਨਹੀਂ। ਨਾ ਹੀ ਡੀਐਨਏ ਤੱਕ ਪਹੁੰਚ ਸਕਦੀਆਂ ਹਨ। ਤੇ ਨਾ ਹੀ ਗਰਮੀ ਕਰਦੀਆਂ ਹਨ। ਇਸ ਲਈ ਇਹਨਾਂ ਨੂੰ non-ionised ਤੇ non-thermal ਕਿਹਾ ਜਾਂਦਾ ਹੈ। ਇਸ ਲਈ ਦੁਨੀਆਂ ਭਰ ਚ ਹਰ ਵਿਗਿਆਨੀ ਦਾ ਇਹੋ ਮੰਨਣਾ ਹੈ ਕਿ ਇਹਨਾਂ ਦਾ ਕੋਈ ਖ਼ਤਰਾ ਨਹੀਂ ਹੈ ਨਾ ਹੋ ਕੋਈ ਮੈਡੀਕਲ ਸਟੱਡੀ ਅਜਿਹਾ ਕੁਝ ਦੱਸ ਸਕੀ ਹੈ। ਕਿਉਂਕਿ ਇਹ ਭਰਮ ਸਿਰਫ 5ਜੀ ਨੂੰ ਲੈ ਕੇ ਨਹੀਂ ਸਗੋਂ ਹਰ ਜਨਰੇਸ਼ਨ ਦੇ ਸਪੈਕਟ੍ਰਮ ਉੱਪਰ ਉੱਠੇ ਸੀ ਤੇ ਕਿਤੇ ਵੀ ਇਹ ਸਾਬਿਤ ਨਹੀਂ ਹੋ ਸਕਿਆ।
ਅਫਵਾਹਾਂ ਕੀ ਹਨ ?
ਮੁੱਖ ਅਫਵਾਹ ਪਹਿਲੀ ਇਹ ਉੱਡੀ ਕਿ ਇਹਦੇ ਨਾਲ ਪੰਛੀ ਮਰ ਰਹੇ ਹਨ , ਮਗਰੋਂ ਇਹਨੂੰ ਕਰੋਨਾ ਦਾ ਇੱਕ ਕਾਰਨ ਦੱਸ ਕੇ ਅਫਵਾਹ ਉਡਾਈ ਗਈ।
ਅਫਵਾਹਾਂ ਕਿਉਂ ਹਨ ?
ਅਫਵਾਹ ਨਵੀਂ ਤਕਨੀਕ ਬਾਰੇ ਹਮੇਸ਼ਾਂ ਹੁੰਦੀ ਹੈ ਰਹੇਗੀ , ਲੋਕ ਨਵੇਂ ਨੂੰ ਅਪਨਾਉਣ ਤੋਂ ਪਹਿਲਾਂ ਡਰਦੇ ਹਨ। ਇੰਟਰਨੈੱਟ ਤੋਂ ਅੱਜ ਵੀ ਸਾਡੇ ਲੋਕ ਡਰਦੇ ਹਨ। ਅਮਰੀਕਾ ਇਸੇ ਕਰਕੇ ਪੂਰੀ ਦੁਨੀਆਂ ਤੇ ਰਾਜ ਕਰ ਰਿਹਾ।!!!
ਅਫਵਾਹਾਂ ਪਿੱਛੇ ਮੁੱਖ ਕਾਰਨ ਵੱਡੇ ਮੁਲਕਾਂ ਤੇ ਵੱਡੀਆਂ ਕੰਪਨੀਆਂ ਦੀ ਆਪਸੀ ਖਹਿਬਾਜ਼ੀ ਹੈ। ਇਸ ਵਿੱਚ ਮੁੱਖ ਕੰਪਨੀਆਂ ਜੋ ਰੇਸ ਵਿੱਚ ਹਨ ਉਹ ਹਨ ਹੁਵਾਈ , ਨੋਕੀਆ , ਅਰਿਕਸ਼ਨ ਤੇ ਸੈਮਸੰਗ।
ਹੁਵਾਈ ਰੇਸ ਵਿੱਚ ਸਭ ਤੋਂ ਅੱਗੇ ਹੈ ਉਸਦੀ ਤਕਨੀਕ ਪਰਖੀ ਹੋਈ ਹੈ , ਉਹ ਕੁਝ ਮੁਲਕਾਂ ਵਿੱਚ ਸ਼ੁਰੂ ਕਰਨ ਲਈ ਤਿਆਰ ਸੀ ਆਪਣਾ ਕੰਮ ਪਰ ਅਮਰੀਕਾ ਨੇ ਪੰਗਾ ਪਾ ਦਿੱਤਾ।
ਕਾਰਨ ਹੁਵਾਈ ਇੱਕ ਚੀਨੀ ਕੰਪਨੀ ਹੈ , ਅਮਰੀਕਾ ਕਦੇ ਨਹੀਂ ਚਾਹੁੰਦਾ ਕਿ ਚੀਨੀ ਕੰਪਨੀ ਇਸ ਸੈਕਟਰ ਚ ਬੇਤਾਜ ਬਾਦਸ਼ਾਹ ਹੋਏ ਨਹੀਂ ਤਾਂ ਇੰਟਰਨੇਟ ਦਾ ਪੂਰਾ ਕੰਟਰੋਲ ਅਮਰੀਕਾ ਤੋਂ ਸ਼ਿਫਟ ਹੋਕੇ ਚੀਨ ਕੋਲ ਚਲਾ ਜਾਏਗਾ। ਅੱਜ ਦੇ ਵੇਲੇ ਇੰਟਰਨੈੱਟ ਦੀ ਹਰ ਵੱਡੀ ਕੰਪਨੀ ਅਮਰੀਕੀ ਹੈ ਚਾਹੇ ਉਹ ਵੈਬਸਾਈਟ ਹੋਵੇ , ਫੇਸਬੁੱਕ, ਗੂਗਲ , ਚਿਪਸੈੱਟ ਬਣਾਉਣ ਵਾਲੀ ਹੋਵੇ , ਵਿੰਡੋਜ ਸਾਫਟਵੇਅਰ , ਲੈਪਟੌਪ ਵਗੈਰਾ ਜਾਂ ਅਮਰੀਕਾ ਵੱਲੋਂ ਸਪਾਂਸਰ ਦੱਖਣੀ ਕੋਰੀਆ ਕੰਪਨੀਆਂ ਜਿਵੇਂ ਸੈਮਸੰਗ ( ਤੁਸੀਂ ਸਮਝ ਗਏ ਹੋਵੋਗੇ ਟਿੱਕ ਟੌਕ ਵਰਗੀਆਂ ਐਪਸ ਕਿਉਂ ਬੰਦ ਹੋਈਆਂ ) ( ਸਿਰਫ ਸੋਚੋ ਅਮਰੀਕਾ ਕਿੰਨਾ ਤਾਕਤਵਰ ਹੈ !!! )
ਦੁਨੀਆਂ ਦੇ ਕਿਸੇ ਕੋਨੇ ਵਿੱਚ ਕੰਪਿਊਟਰ/ਮੋਬਾਈਲ ਉੱਤੇ ਇੱਕ ਟੱਚ ਵੀ ਕੀਤਾ ਜਾਂਦਾ ਉਹ ਵੀ ਅਮਰੀਕਾ ਹੋਕੇ ਹੀ ਜਾਂਦਾ।
ਸੋ ਅਮਰੀਕਾ ਨੇ ਹੁਵਾਈ ਕੰਪਨੀ ਤੇ ਪਾਬੰਦੀ ਲਗਾ ਦਿੱਤੀ, ਉਹਦੇ ਹੋਰ ਸਹਿਯੋਗੀ ਮੁਲਕਾਂ ਨੇ ਵੀ , ਇਹਦੇ ਖ਼ਿਲਾਫ਼ ਇੰਟਰਨੈਸ਼ਨਲ ਕੋਰਟ ਕੇਸ ਚੱਲ ਰਹੇ ਹਨ।
ਦੱਖਣੀ ਕੋਰੀਆ 5ਜੀ ਚਾਲੂ ਕਰ ਚੁੱਕਾ ਹੈ , ਹੋਰ ਕੋਈ ਦੇਸ਼ ਪਿੱਛੇ ਨਹੀਂ ਰਹਿਣਾ ਚਾਹੁੰਦਾ ਇਸ ਲਈ ਸਭ ਨੇ ਹੋਰ ਕੰਪਨੀਆਂ ਕੋਲੋਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਟੈਸਟਿੰਗ ਤੇ ਕਮਰਸ਼ੀਅਲ ਪੱਧਰ ਉੱਤੇ।
ਇੰਝ ਇਹ ਲੜਾਈ ਸ਼ੁਰੂ ਹੋਈ। ਸਭ ਤੋਂ ਪਹਿਲੀ ਅਫਵਾਹ ਇੰਟਰਨੈੱਟ ਤੋਂ ਇੱਕ ਟਵਿੱਟਰ ਖਾਤੇ ਤੋਂ ਆਈ। ਆਮ ਤੌਰ ਤੇ ਇਹ ਟਵਿਟਰ ਖਾਤਾ ਰਸ਼ੀਅਨ ਸਮਰਥਕ ਪੋਸਟਾਂ ਕਰਦਾ ਹੈ। ਮਗਰੋਂ ਇਹਦੇ ਨਾਲ ਸਬੰਧਿਤ ਹੋਰ ਉਸ ਵਰਗੇ ਖਾਤਿਆਂ ਤੇ ਵੈਬਸਾਈਟ ਨੇ ਜਿਹਨਾਂ ਦਾ ਮੁੱਖ ਕੰਮ ਹੀ ਅਫਵਾਹਾਂ ਨੂੰ ਹਵਾ ਦੇਣਾ ਰਿਹਾ ਇਹੋ ਜਿਹੀਆਂ ਰਿਪੋਰਟਾਂ ਕਰਨੀਆਂ ਸ਼ੁਰੂ ਕੀਤੀਆਂ।
ਕਰੋਨਾ ਨਾਲ ਜੋੜਨ ਮਗਰੋਂ ਇਹ ਅਫਵਾਹ ਕਈ ਦੇਸ਼ਾਂ ਚ ਫੈਲਣ ਲੱਗੀ।
ਸਭ ਤੋਂ ਵੱਡਾ ਸ਼ਿਕਾਰ ਆਸਟਰੇਲੀਆ ਹੋਇਆ ਕਿਉਂਕਿ ਉਹ 5ਜੀ ਸ਼ੁਰੂ ਕਰਨ ਲੱਗਾ ਸੀ। ਦੇਖਦੇ ਹੀ ਦੇਖਦੇ ਆਸਟ੍ਰੇਲੀਆ ਵਿੱਚ ਲੋਕਾਂ ਦੇ ਫੇਸਬੁੱਕ ਤੇ ਵਟਸਐਪ ਇਹਨਾਂ ਮੈਸੇਜ ਨਾਲ ਭਰ ਗਏ। ਕਿਉਂਕਿ ਉਹ ( ਹੁਵਾਈ ਤੋਂ ਅੱਲਗ ਕੰਪਨੀ ਤੋਂ ਸ਼ੁਰੂ ਕੀਤਾ ਸੀ ) .
ਇਸਦਾ ਵਿਰੋਧ ਹੋਇਆ ਇਵੇਂ ਹੀ ਹੋਰ ਕਈ ਮੁਲਕਾਂ ਵਿੱਚ ਵੀ।
ਅਫਵਾਹਾਂ ਦਾ ਮੁੱਖ ਮਕਸਦ 5ਜੀ ਤਕਨੀਕ ਦੇ ਕੰਮ ਨੂੰ ਰੋਕਣਾ ਹੈ ਤਾਂ ਜੋ ਬਾਕੀ ਕੰਪਨੀਆਂ ਨੂੰ ਮੌਕਾ ਮਿਲ ਸਕੇ. ਹੁਵਾਈ ਆਪਣੇ ਕੇਸ ਲੜਕੇ ਮੌਕਾ ਹਾਸਿਲ ਕਰ ਸਕੇ।
ਇਹਨਾਂ ਕੰਪਨੀਆਂ ਦੇ ਪ੍ਰੋਮੋਟਰ ਅਰਬਪਤੀ ਲੋਕ ਹਨ ਜੋ ਹੋਰ ਪਾਸੇ ਵੋ ਪ੍ਰੋਮੋਟਰ ਹਨ ਉਹਨਾਂ ਲਈ ਇਹ ਕੰਮ ਸੌਖਾ।
5ਜੀ ਤੋਂ ਬਿਲਕੁਲ ਐਲਨ ਹਸਕ ਸਿੱਧਾ ਬ੍ਰਾਡਬੈੰਡ ਲੈ ਕੇ ਆ ਰਿਹਾ ਸੈਟੇਲਾਈਟ ਰਾਹੀਂ। ਫਿਰ ਟਾਵਰ ਦੀ ਲੋੜ ਨਹੀਂ ਰਹਿਣੀ , ਨਾ 5ਜੀ ਦੀ। ਇਸ ਲਈ ਹੋ ਸਕਦਾ ਕਿ ਉਹ ਵੀ ਇਸੇ ਰੇਸ ਚ ਹੋਏ ਕਿਉਕਿ ਇਸ ਵੇਲੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਹੈ ਉਹ ਚਾਹੇਗਾ ਸਿੱਧਾ ਬੁਰਕ ਉਹ ਭਰੇ। ਆਖਿਰਕਾਰ ਉਹ ਵੀ ਅਮਰੀਕੀ ਹੈ।
ਸੋ ਜੋ ਅਫਵਾਹਾਂ ਸਾਡੇ ਕੋਲ ਆਈਆਂ ਹਨ ਇਹ ਦੋ ਕੁ ਸਾਲ ਤੋਂ ਅੰਗਰੇਜ਼ੀ ਵਿੱਚ ਸੀ ਹੁਣ ਇਹ ਹਿੰਦੀ ਤੋਂ ਪੰਜਾਬੀ ਹੋ ਗਈਆਂ ਹਨ।
ਸਭ ਤੋਂ ਪਹਿਲਾਂ ਆਸਟਰੇਲੀਆ ਵਿੱਚ ਸ਼ੁਰੂ ਹੋਈਆਂ।
ਦੁਨੀਆਂ ਦੀ ਹਰ ਵੱਡੀ ਅਫਵਾਹ ਦਾ ਕਾਰਨ ਰਾਜਨੀਤਿਕ ਜਾਂ , ਕਾਰਪੋਰੇਟ ਤੇ ਦੇਸ਼ਾਂ ਦੀ ਆਪਸੀ ਖਿਹਬਾਜ਼ੀ ਹੀ ਹੁੰਦਾ। ਜੋ ਕਿ ਅਧਾਰਹੀਣ ਤੇ ਬਿਨਾਂ ਤੱਥਾਂ ਤੋਂ ਹੁੰਦੀ ਹੈ।
5 ਜੀ ਕੀ ਬਦਲੇਗੀ ?
ਸਭ ਕੁਝ ਬਦਲ ਦੇਵੇਗੀ , ਤੇਜ਼ ਇੰਟਰਨੇਟ ਨਾਲ ਹਰ ਮਸ਼ੀਨ ਬੋਲਣ ਲੱਗੇਗੀ ਗੱਲਾਂ ਕਰੇਗੀ , ਕਾਰ ਬਿਨਾਂ ਡਰਾਈਵਰ ਤੋਂ ਚੱਲ ਸਕੇਗੀ , ਤੁਹਾਡਾ ਫਰਿੱਜ ਤੁਹਾਨੂੰ ਦੱਸੇਗਾ ਕਿ ਸਬਜ਼ੀ/ ਦੁੱਧ ਖਤਮ ਹੈ। ਮਾਇਕਰੋਵੇਵ ਉਬਲਣ ਤੋਂ ਪਹਿਲਾਂ ਬੰਦ ਹੋ ਜਾਏਗਾ।
ਪ੍ਰਿੰਟਰ ਸਿਰਫ ਕਾਗਜ ਨਹੀਂ ਸਗੋਂ ਚੀਜ਼ਾਂ ਵੀ ਬਣਾ ਦਿਆ ਕਰਨਗੇ ਇਹ ਰੋਬੋਟ ਵਰਗੇ ਦਿਸਣਗੇ। ਵੀਡੀਓ ਕਾਲ 3ਡੀ ਹੋ ਜਾਏਗੀ ਬਿਲਕੁਲ ਜਿਵੇਂ ਸਿਨੇਮੇ ਵਿੱਚ ਫਿਲਮ ਵੇਖਦੇ ਹੋ 3ਡੀ ਵਿੱਚ।
ਤੇ ਹੋਰ ਵੀ ਕਿੰਨਾ ਕੁਝ ਬਦਲ ਜਾਏਗਾ।
ਅਖੀਰ ਗੱਲ ਇਹੋ ਕਿ ਹੁਣ ਤੱਕ ਦੀ ਸਾਇੰਸ ਦੀ ਖੋਜ ਤੇ ਗਿਆਨ ਮੁਤਾਬਿਕ 5ਜੀ ਕੋਰੋਨਾ ਜਾਂ ਕਿਸੇ ਵੀ ਹੋਰ ਸ਼ਾਇਦ ਇਫ਼ੇਕਟ ਲਈ ਜਿੰਮੇਵਾਰ ਨਹੀਂ , ਇਹ ਅਫਵਾਹਾਂ ਹਮੇਸ਼ਾਂ ਤੋਂ ਹੀ ਹਰ ਤਕਨੀਕ ਨਾਲ ਉਡਦੀਆਂ ਰਹੀਆਂ ਹਨ , ਅਸਲ ਕਾਰਨ ਕੁਝ ਦੇਸ਼ਾਂ ਤੇ ਉਹਨਾਂ ਦੀਆਂ ਕੰਪਨੀਆਂ ਤੇ ਪ੍ਰੋਮੋਟਰਾਂ ਦੀ ਆਪਸੀ ਖਹਿਬਾਜ਼ੀ ਹੈ।
5ਜੀ ਦੇ ਤਾਵਲ 4ਜੀ ਨਾਲੋਂ ਬੇਹੱਦ ਨਿੱਕੇ ਵਾਈ ਫਾਈ ਰੂਟਰ ਵਰਗੇ ਹਰ 100 ਮੀਟਰ ਦੇ ਘੇਰੇ ਚ ਹੋਣਗੇ ਕਿਉਕਿ ਇਹ ਕੰਧਾਂ ਤੇ ਹੋਰ ਚੀਜ਼ਾਂ ਵਿਚੋਂ ਨਹੀਂ ਲੰਘ ਸਕਦੀ।
( ਸੋ ਅਫਵਾਹਾਂ ਤੋੰ ਬਚੋ ਯਾਦ ਰੱਖੋ ਤੇਜ਼ ਵਾਇਰਲ ਹੁੰਦੀ ਖ਼ਬਰ ਹਮੇਸ਼ਾਂ ਅਫਵਾਹ ਹੁੰਦੀ ਹੈ )
( ਸਮਾਪਤ )
ਹਰਜੋਤ ਸਿੰਘ

(70094-52602 )

05/05/2021

~ਕਿਸਾਨ ਐਜੀਟੇਸ਼ਨ~

ਹੁਣ ਦਿੱਲੀ ਬਾਡਰਾਂ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ- ਨਾ ਟ੍ਰੈਕਟਰਾਂ 'ਤੇ ਵੱਜਦੇ ਗਾਣੇ ਅੱਧੀ ਰਾਤ ਤੱਕ ਸਿਰ ਖਾਂਦੇ ਨੇ, ਨਾ ਵੱਡੀਆਂ ਗੱਡੀਆਂ ਦੇ ਹਾਰਨ, ਨਾ ਰੋਡ 'ਤੇ ਕੋਈ ਟ੍ਰੈਫਿਕ , ਨਾ ਚਿੱਕੜ, ਨਾ ਦੁੱਧ-ਪਾਣੀ ਦੀ ਕਮੀ ਨਾ ਈ ਫ਼ਾਲਤੂ, ਨਾ ਈ ਅੱਧੀ ਰਾਤ ਤੱਕ ਸੜਕਾਂ 'ਤੇ 'ਮੋਦੀ ਮੁਰਦਾਬਾਦ' ਦੇ ਨਾਅਰੇ ਮਾਰਨ ਆਲ਼ੇ ਵੱਡੇ ਯੋਧੇ ਦਿਖਦੇ ਨੇ ਤੇ ਨਾ ਈ ਆਹ ਦਿੱਲੀ ਜਿੱਤਣ ਆਲ਼ੇ ਗਾਣੇ ਚੱਲਦੇ ਨੇ। ਹੁਣ ਓਥੇ ਸਿਰਫ਼ ਹਿੰਢ ਦੇ ਪੱਕੇ ਆਸ਼ਕ ਨੇ; ਮੈਲ਼ੇ-ਘਸਮੈਲ਼ੇ ਕੱਪੜਿਆਂ 'ਚ, ਢੱਠੀਆਂ ਪੱਗਾਂ 'ਚ, ਜੋ ਮਿਲ਼ ਗਿਆ ਉਹੀ ਖਾ ਕੇ ਸ਼ੁਕਰ ਕਰਨ ਆਲ਼ੇ।

ਜੋ ਕਹਿੰਦੇ ਨੇ ਸੜਕਾਂ ਦੀ ਲੁੱਕ ਪਿਘਲਾਉਣ ਆਲ਼ੀ ਗਰਮੀ ਕਿਵੇਂ ਕੱਢਣਗੇ ?
ਤਾਂ ਜਵਾਬ ਆ- ਜਿੱਦਾਂ ਹੱਡ ਚੀਰਵੀਂ ਠੰਢ ਕੱਢੀ ਆ।

ਕਹਿੰਦੇ ਆ ਸੋਹਣੀ ਨੂੰ ਪਤਾ ਨਹੀਂ ਸੀ ਕਿ ਘੜਾ ਕੱਚਾ ਹੈ,,
ਪਰ ਮੈਂ ਕਹਿਨਾਂ ਬਈ ਉਹ ਘੁਮਿਆਰ ਦੀ ਧੀ ਸੀ, ਉਹਦੀ ਸਾਰੀ ਉਮਰ ਭਾਂਡਿਆਂ 'ਚ ਗੁਜ਼ਰੀ ਸੀ; ਹੱਥ ਲਾਉਂਦਿਆਂ ਈ ਪਤਾ ਲੱਗ ਗਿਆ ਹੋਣਾ ਕਿ ਘੜਾ ਪੱਕਾ ਜਾਂ ਕੱਚਾ ਪਰ ਦੂਜੇ ਬੰਨੇ ਮਹੀਵਾਲ ਵੀ ਤਾਂ ਉਡੀਕ ਰਿਹਾ ਸੀ, ਕੌਲ ਵੀ ਤਾਂ ਨਿਭਾਉਣਾ ਸੀ। ਸ਼ਾਇਦ! ਉਹ ਘੜੇ ਨੂੰ ਇਹ ਕਹਿ ਕੇ ਝਨਾ 'ਚ ਉੱਤਰ ਗਈ ਹੋਵੇ ਕਿ ਤੂੰ ਆਪਣਾ ਧਰਮ ਨਿਭਾ ਤੇ ਮੈਂ ਆਪਣਾ ਨਿਭਾਉਨੀ ਆਂ....... ਇਸ਼ਕ ਹਕੀਕੀ ਆਲ਼ੇ ਈ ਡੁੱਬਦੇ ਹੁੰਦੇ ਨੇ ਮਿਜ਼ਾਜੀ ਆਲ਼ੇ ਤਾਂ ਉਰਾਰ ਖੜ੍ਹੇ ਈ ਤਰਕ ਕਰਦੇ ਆ - ਛਾਲ਼ ਮਾਰੀਏ ਜਾਂ ਨਾ???

ਹੁਣ ਉੱਥੇ ਸਿਰਫ਼ ਇਸ਼ਕ ਹਕੀਕੀ ਆਲ਼ੇ ਈ ਆ, ਮਿਜ਼ਾਜੀ ਆਲ਼ੇ ਤਾਂ ਭੱਜ-ਭੁੱਜ ਆਏ।
ਜਿਨ੍ਹਾਂ ਨੂੰ ਪਤਾ ਸੀ ਕਿ ਘੜਾ ਕੱਚਾ ਏ ਤੇ ਪਾਰ ਝਨਾ ਕਰਨਾ ; ਸੌਖਾ ਤਾਂ ਨਹੀਂ ਹੋਣਾ ਪਰ ਡਟੇ ਹੋਏ ਨੇ ਤੇ ਬਾਕੀ ਸਭ ਮੁੜ ਆਏ, ਮੇਰੇ ਵਰਗੇ।

ਕਿਸੇ ਨੂੰ ਕੋਈ ਸਫਾ਼ਈ ਦੇਣ ਦੀ ਲੋੜ ਨਹੀਂ- ਕਾਮਰੇਡ ਹੈ ਜਾਂ ਸਿੱਖ /ਖ਼ਾਲਿਸਤਾਨੀ।
"ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ।"

ਕਿਸਾਨ - ਮਜ਼ਦੂਰ ਏਕਤਾ ਜ਼ਿੰਦਾਬਾਦ 🚩🚩✊✊
ਜਿੱਤ ਲੜਦੇ ਲੋਕਾਂ ਦੀ✊✊🚩🚩🚩

Writer Unknown

अपनी छवी चमकाने का शौकीन मध्यकालीन मानसिकता का बादशाहदेश का मीडिया खरीद कर सोचते हैं कि वे विदेशी मीडिया को धमका लेंगेइस...
30/04/2021

अपनी छवी चमकाने का शौकीन मध्यकालीन मानसिकता का बादशाह

देश का मीडिया खरीद कर सोचते हैं कि वे विदेशी मीडिया को धमका लेंगे
इसी कुत्सित सोच के तहत ये लोग अपने दूतावासों के तहत विदेशी मीडिया को झूठा कहकर पत्र लिख रहे हैं और सोच रहे हैं इनके मिथ्या आँकड़ों पर वे यकीन कर लेंगे
विश्ससनीयता तो ये शुन्य कर ही चुके हैं
कोई विश्वास नही कर रहा इनका
परन्तु छवी चमकाने के लिए कार्य करके दिखाना होता है
परन्तु ये अपने संघ ठन की पोलिसी पर चलते हुए कार्य करने की बजाय बोलना ज्यादा सहज मान कर ये सब कर रहे हैं बिल्कुल नारायण दाभाडकर की कपोल कथा की तरह....

22/04/2021

रोटी बाजार की चीज नही हर आदमी की आवश्कता है
इसका बाजारीकरण किसे भी कीमत पर नहीं होने देंगे - राकेश टिकैत

10/04/2021

ਧੰਨਵਾਦ surkhab tv
ਲੱਖਾ ਸਿਧਾਣਾ ਪਹੁੰਚਿਆ ਬਠਿੰਡਾ

01/04/2021

ਰਾਜਸਥਾਨ ਦੇ ਪੀਲੀਬੰਗਾ ਤੋ ਭਾਜਪਾ ਐਮ ਐਲ ਏ ਧਰਮਿੰਦਰ ਮੋਚੀ ਦਾ ਕਿਸਾਨਾ ਵਲੋ ਜਬਰਦਸਤ ਵਿਰੋਧ

Address


Website

Alerts

Be the first to know and let us send you an email when Punjab with Aam admi party। ਪੰਜਾਬ ਆਮ ਆਦਮੀ ਪਾਰਟੀ ਦੇ ਨਾਲ। posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share