E news punjab

  • Home
  • E news punjab

E news punjab ਹਰ ਖ਼ਬਰ ਦੀ ਤਹਿ ਤੱਕ

13/11/2024

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਮਿਲਿਆ ਹੁਲਾਰਾ ਪੰਥਕ ਜਥੇਬੰਦੀਆਂ ਨੇ ਕੀਤਾ ਹਮਾਇਤ ਦਾ ਐਲਾਨ....

18/10/2024
18/10/2024

ਕੁੱਝ ਇਸ ਅੰਦਾਜ਼ ਚ ਮਨਾਇਆ ਅੰਬਾਨੀਆਂ ਨੇ ਆਪਣੀ ਛੋਟੀ ਨੂੰਹ ਰਾਧਿਕਾ ਅੰਬਾਨੀ ਦਾ ਜਨਮ ਦਿਨ #

18/10/2024

Prime Minister Narinder modi, Asean Summit #

17/10/2024

ਹਰਿਆਣਾ ਦੇ ਮੁੱਖ ਮੰਤਰੀ ਵਜੋਂ ਨਾਇਬ ਸੈਣੀ ਨੇ ਚੁੱਕੀ ਸੋਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੋਹ ਚੁੱਕ ਸਮਾਗਮ ਵਿੱਚ ਪਹੁੰਚੇ......

16/10/2024

ਭਾਵੁਕ ਹੋਏ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋ ਦਿੱਤਾ ਅਸਤੀਫ਼ਾ ਸਰਕਾਰੀ ਸੁਰੱਖਿਆ ਵੀ ਕੀਤੀ ਵਾਪਿਸ #

ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀਬਰਨਾਲਾ 16 ਅਕਤੂਬਰ (ਬਲਜਿ...
16/10/2024

ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ

ਬਰਨਾਲਾ 16 ਅਕਤੂਬਰ (ਬਲਜਿੰਦਰ ਸਿੰਘ ਚੋਹਾਨ, ਸੰਦੀਪ ਪਾਲ ਸਿੰਘ )ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਸ਼ਿਵ ਕੁਮਾਰ ਪੁੱਤਰ ਕੌਰ ਸੈਨ ਵਾਸੀ ਰਾਮਪੁਰਾ ਫੂਲ ਨੂੰ ਰਿੰਪੀ ਰਾਣੀ ਪਤਨੀ ਸ਼ਿਵ ਕੁਮਾਰ ਵਾਸੀ ਭਦੌੜ ਪਾਸੋਂ ਦਾਜ ਦਹੇਜ਼ ਦੀ ਮੰਗ ਕਰਨ, ਤੰਗ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿੰਪੀ ਰਾਣੀ ਦਾ ਵਿਆਹ ਸ਼ਿਵ ਕੁਮਾਰ ਨਾਲ ਮਿਤੀ 10-03-2007 ਨੂੰ ਹੋਇਆ ਸੀ। ਉਸ ਤੋਂ ਬਾਦ ਰਿੰਪੀ ਰਾਣੀ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ ਪੁਲਿਸ ਨੂੰ ਇੱਕ ਲਿਖਤੀ ਦਰਖਾਸਤ ਮਿਤੀ 03-01-2015 ਨੂੰ ਦਿੱਤੀ ਗਈ ਸੀ ਜਿਸ ਵਿੱਚ ਰਿੰਪੀ ਰਾਣੀ ਨੇ ਇਹ ਦੋਸ਼ ਲਗਾਏ ਸਨ ਕਿ ਸ਼ਿਵ ਕੁਮਾਰ, ਉਸਦੀਆਂ ਭੈਣਾਂ ਅਤੇ ਉਸਦੀ ਮਾਤਾ ਨੇ ਰਿੰਪੀ ਰਾਣੀ ਪਾਸੋਂ ਦਾਜ ਦਹੇਜ਼ ਦੀ ਮੰਗ ਕੀਤੀ ਹੈ, ਉਸਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ ਉਸਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ ਅਤੇ ਵਿਆਹ ਵਿੱਚ ਦਿੱਤੇ ਹੋਏ ਇਸਤਰੀ ਧਨ ਨੂੰ ਖੁਰਦ ਬੁਰਦ ਕਰ ਦਿੱਤਾ ਹੈ ਜੋ ਪੁਲਿਸ ਵੱਲੋਂ ਦਰਖਾਸਤ ਪਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਰੋਪੀ ਰਾਣੀ ਵੱਲੋਂ ਮਾਨਯੋਗ ਅਦਾਲਤ ਮੈਡਮ ਕੁਲਵਿੰਦਰ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਪਾਸ ਇੱਕ ਇਸਤਗਾਸਾ ਜੇਰ ਦਫਾ 406/498-ਏ ਆਈ.ਪੀ.ਸੀ. ਤਹਿਤ ਸ਼ਿਵ ਕੁਮਾਰ, ਉਸਦੀ ਮਾਤਾ ਮੂਰਤੀ ਦੇਵੀ ਦੇ ਖਿਲਾਫ ਦਾਇਰ ਕੀਤਾ ਗਿਆ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 19-11-2019 ਨੂੰ ਮੂਰਤੀ ਦੇਵੀ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਅਤੇ ਸ਼ਿਵ ਕੁਮਾਰ ਨੂੰ ਦੋ ਸਾਲ ਦੀ ਸਜ਼ਾ ਅਤੇ 5000/- ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ। ਜਿਸਦੀ ਅਪੀਲ ਸ਼ਿਵ ਕੁਮਾਰ ਵੱਲੋਂ ਮਾਨਯੋਗ ਅਦਾਲਤ ਸ੍ਰੀ ਬਿਕਰਮਜੀਤ ਸਿੰਘ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਆਪਣੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਦਾਇਰ ਕੀਤੀ ਗਈ ਜਿਸਦੇ ਵਿੱਚ ਮਾਨਯੋਗ ਅਦਾਲਤ ਨੇ ਮੁਲਜ਼ਮ ਸ਼ਿਵ ਕੁਮਾਰ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਵਿਆਹ ਤੋਂ ਕਰੀਬ 8 ਸਾਲ ਬਾਦ ਰਿੰਪੀ ਰਾਣੀ ਵੱਲੋਂ ਦਾਜ ਦਹੇਜ਼ ਦੇ ਦੋਸ਼ ਲਗਾਏ ਗਏ ਹਨ. ਦਾਜ ਦੇਣ ਸਬੰਧੀ ਕੋਈ ਵੀ ਬਿੱਲ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਰਿੰਪੀ ਰਾਣੀ ਦੀ ਕੁੱਟਮਾਰ ਸਬੰਧੀ ਕੋਈ ਡਾਕਟਰੀ ਮੁਆਇਨੇ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਗਈ ਅਤੇ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

ਮਾਈਟ੍ਰਾਈਡੈਂਟ ਦਾ ਜਲਵਾ ਦਿਖ ਰਿਹਾ ਹੈ ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ਵਿੱਚ• ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟ...
16/10/2024

ਮਾਈਟ੍ਰਾਈਡੈਂਟ ਦਾ ਜਲਵਾ ਦਿਖ ਰਿਹਾ ਹੈ ਬਿੱਗ ਬੌਸ ਸੀਜ਼ਨ 18 ਦੇ ਨਵੇਂ ਡੇਕੋਰ ਵਿੱਚ
• ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲਸ ਵੱਕਾਰੀ ਰਿਅਲਿਟੀ ਸ਼ੋ ‘‘ਬਿੱਗ ਬੌਸ’’ ਦੇ ਘਰ ਨੂੰ ਹੋਰ ਵੀ ਖੂਬਸੂਰਤ ਬਣਾਉਣਗੇ
• ਮਾਈਟ੍ਰਾਈਡੈਂਟ ਦਾ ਬਿੱਗ ਬੌਸ ਸੀਜ਼ਨ 18 ਦੇ ਅਧਿਕਾਰਿਕ ਤੌਰ ’ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਦਾ ਐਲਾਨ
ਪੰਜਾਬ/ਚੰਡੀਗੜ੍ਹ 16 ਅਕਤੂਬਰ ਬਲਜਿੰਦਰ ਸਿੰਘ ਚੋਹਾਨ, ਰਾਜ ਕੁਮਾਰ
ਪ੍ਰੀਮੀਅਮ ਹੋਮ ਡੇਕੋਰ ਅਤੇ ਲਗਜ਼ਰੀ ਟੈਕਸਟਾਈਲ ਵਿੱਚ ਪ੍ਰਮੁੱਖ ਬ੍ਰਾਂਡ ਮਾਈਟ੍ਰਾਈਡੈਂਟ ਨੇ ਭਾਰਤ ਦੇ ਸਭ ਤੋਂ ਵੱਕਾਰੀ ਰਿਅਲਟੀ ਸ਼ੋ ‘‘ਬਿੱਗ ਬੌਸ’’ ਸੀਜ਼ਨ 18 ਦੇ ਨਾਲ ਅਧਿਕਾਰਿਕ ਤੌਰ ਤੇ ਹੋਮ ਡੇਕੋਰ ਪਾਰਟਨਰ ਦੇ ਰੂਪ ਵਿੱਚ ਸਾਂਝੇਦਾਰੀ ਕਰਨ ਦਾ ਐਲਾਨ ਕਰਦੇ ਹੋਏ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਬਿੱਗ ਬੌਸ ਸੀਜ਼ਨ 18 ਵਿੱਚ ਬਿੱਗ ਬੌਸ ਦੇ ਨਵੇਂ ਘਰ ਦਾ ਪੂਰਾ ਲੁੱਕ ਮਾਈਟ੍ਰਾਈਡੈਂਟ ਦੇ ਪ੍ਰੀਮੀਅਮ ਹੋਮ ਡੇਕੋਰ ਪ੍ਰੋਡਕਟ ਪੋਰਟਫੋਲੀਓ ਨਾਲ ਲੈਸ ਹੋਵੇਗਾ। ਆਪਣੀ ਤਰ੍ਹਾਂ ਦੀ ਪਹਿਲੀ ਪਾਰਟਨਰਸ਼ਿੱਪ ਵਿੱਚ ਮਾਈਟ੍ਰਾਈਡੈਂਟ ਦੀ ਲਗਜ਼ਰੀ ਬੇਡਿੰਗ ਅਤੇ ਹੋਮ ਟੈਕਸਟਾਈਲ ਦੀ ਐਕਸਕਲੂਸਿਵ ਰੇਂਜ ਬਿੱਗ ਬੌਸ ਹਾਊਸ ਦੀ ਪੂਰੀ ਸਜਾਵਟ ਨੂੰ ਹੋਰ ਵਧੀਆ ਬਣਾਵੇਗੀ­ ਜਿਸ ਨਾਲ ਸ਼ਾਨਦਾਰ ਲਗਜ਼ਰੀ ਅਤੇ ਸਟਾਈਲ ਦਾ ਇੱਕ ਨਵਾਂ ਲੁੱਕ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।
ਬਿੱਗ ਬੌਸ ਨੇ ਪਹਿਲੀ ਵਾਰ ਕਿਸੇ ਹੋਮ ਟੈਕਸਟਾਈਲ ਬ੍ਰਾਂਡ ਦੇ ਨਾਲ ਸਹਿਯੋਗ ਕੀਤਾ ਹੈ­ ਜਿਸ ਨਾਲ ਮਾਈਟ੍ਰਾਈਡੈਂਟ ਨੂੰ ਬਿੱਗ ਬੌਸ ਦੇ ਘਰ ਦੀ ਅੰਦਰੁਨੀ ਸਜਾਵਟ ਨੂੰ ਬਦਲਣ ਵਿੱਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਮਾਈਟ੍ਰਾਈਡੈਂਟ ਦੀ ਵਿਸ਼ੇਸ਼ ਕੁਲੈਕਸ਼ਨ­ ਆਲੀਸ਼ਾਨ ਬੇਡਿੰਗ ਤੋਂ ਲੈ ਕੇ ਸ਼ਾਨਦਾਰ ਟੇਰੀ ਟਾਵਲਸ ਤੱਕ- ਨਾ ਸਿਰਫ ਪ੍ਰਮੁੱਖਤਾ ਨਾਲ ਇਸ ਪੋ੍ਰਗਰਾਮ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ­ ਬਲਕਿ ਬਿੱਗ ਬੌਸ ਵਿੱਚ ਹਿੱਸੇਦਾਰਾਂ ਦੇ ਰੋਜਮਾਰਕ ਦੇ ਉਪਯੋਗ ਵਿੱਚ ਵੀ ਸ਼ਾਮਿਲ ਕੀਤੇ ਜਾਣਗੇ। ਘਰ ਵਿੱਚ ਇੱਕ ਸਮਰਪਿੱਤ ਪ੍ਰੀਮੀਅਮ ਕਵੀਨ-ਸਾਈਜ਼ ਬੈਡ ਅਤੇ ਹੋਰ ਪ੍ਰਮੁੱਖ ਇੰਸਟਾਲੇਸ਼ਨ ਦੇ ਨਾਲ­ ਮਾਈਟ੍ਰਾਈਡੈਂਟ ਦਾ ਪ੍ਰਭਾਵ ਬਿੱਗ ਬੌਸ ਦੇ ਇਸ ਵਾਰ ਦੇ ਨਵੇਂ ਘਰ ਦੇ ਹਰ ਕੋਨੇ ਵਿੱਚ ਮਹਿਸੂਸ ਕੀਤਾ ਜਾਵੇਗਾ­ ਜਿਸ ਨਾਲ ਦਰਸ਼ਕਾਂ ਨੂੰ ਘਰ ਦੀ ਸਜਾਵਟ ਅਤੇ ਵਧੀਆ ਲਗਜ਼ਰੀ ਨੂੰ ਦੇਖਣ ਦਾ ਅਨੁਭਵ ਮਿਲੇਗਾ।
ਰਿਅਲਿਟੀ ਟੀਵੀ ਡੇਕੋਰ ਵਿੱਚ ਇੱਕ ਨਵਾਂ ਸਟੈਂਡਰਡ ਬਣਾਉਣਾ
ਇਹ ਨਵੀਂ ਪਾਰਟਨਰਸ਼ਿੱਪ ਮਾਈਟ੍ਰਾਈਡੈਂਟ ਦੇ ਲਈ ਇੱਕ ਮਹੱਤਵਪੂਰਨ ਪਲ ਹੈ­ ਕਿਉਂਕਿ ਇਹ ਭਾਰਤ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਰਿਅਲਿਟੀ ਸ਼ੋ ਦੇ ਦੌਰਾਨ ਸਪਾਟਲਾਈਟ ਵਿੱਚ ਹੋਵੇਗਾ। ਪਾਪ ਕਲਚਰ ਅਤੇ ਮਨੋਰੰਜਨ ਦੇ ਖੇਤਰ ਵਿੱਚ ਪਾਵਰਹਾਊਸ­ ‘‘ਬਿੱਗ ਬੌਸ’’ ਦੇ ਨਾਲ ਜੁੜ ਕੇ­ ਮਾਈਟ੍ਰਾਈਡੈਂਟ ਇਸ ਫੈਸਟਿਵਲ ਸੀਜ਼ਨ ਵਿੱਚ ਲੱਖਾਂ ਪਰਿਵਾਰਾਂ ਦੇ ਦਿਲਾਂ ਵਿੱਚ ਬਿਲਕੁੱਲ ਸਹੀ ਸਮੇਂ ’ਤੇ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹੋਏ ਇੱਕ ਸਹੀ ਛਾਪ ਛੱਡ ਰਿਹਾ ਹੈ।
ਮਾਈਟ੍ਰਾਈਡੈਂਟ ਦੀ ਚੇਅਰਪਰਸਨ ਨੇਹਾ ਗੁੱਪਤਾ ਬੈਕਟਰ ਨੇ ਕਿਹਾ ਕਿ ‘‘ਅਸੀਂ ਪਹਿਲੀ ਵਾਰ ਬਿੱਗ ਬੌਸ ਦੇ ਨਾਲ ਸਾਂਝੇਦਾਰੀ ਕਰਕੇ ਬਹੁਤ ਉਤਸ਼ਾਹਿਤ ਹਾਂ। ਲਗਜ਼ਰੀ ਅਤੇ ਕਮਫਰਟ ਦੇ ਨਾਲ ਕਾਫੀ ਗਹਿਰਾਈ ਨਾਲ ਜੁੜੇ ਇੱਕ ਬ੍ਰਾਂਡ ਦੇ ਰੂਪ ਵਿੱਚ­ ਇਹ ਸਹਿਯੋਗ ਸਾਨੂੰ ਇਹ ਉਜਾਗਰ ਕਰਨ ਦਾ ਮੌਕਾ ਦਿੰਦਾ ਹੈ ਕਿ ਕਿਵੇਂ ਸਾਡਾ ਪ੍ਰੀਮੀਅਮ ਹੋਮ ਡੇਕੋਰ ਕੁਲੈਕਸ਼ਨ ਕਿਸੇ ਵੀ ਥਾਂ ਨੂੰ ਵਧੀਆ ਬਣਾ ਸਕਦਾ ਹੈ। ਬਿੱਗ ਬੌਸ ਹਾਊਸ ਸਾਡੇ ਉਤਪਾਦਾਂ ਦੀ ਐਲੀਗੇਂਸ ਅਤੇ ਲਗਜ਼ਰੀ ਨੂੰ ਉਜਾਗਰ ਕਰਨ ਲਈ ਇਕ ਆਈਡੀਅਲ ਕੈਨਵਾਸ ਦੇ ਰੂਪ ਵਿੱਚ ਕੰਮ ਕਰਦਾ ਹੈ­ ਜੋ ਪੂਰੇ ਭਾਰਤ ਵਿੱਚ ਦਰਸ਼ਕਾਂ ਦੀ ਪਹਿਲੀ ਪਸੰਦ ਹੈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ।’’
ਸਕਰੀਨ ਤੋਂ ਪਰੇ ਇੱਕ ਇਮਰਸਿਵ ਅਨੁਭਵ
ਬਿੱਗ ਬੌਸ ਵਿੱਚ ਮਾਈਟ੍ਰਾਈਡੈਂਟ ਦੀ ਮੌਜੂਦਗੀ ਸਿਰਫ ਸਜਾਵਟ ਤੱਕ ਸੀਮਤ ਨਹੀਂ ਹੈ। ਪ੍ਰਤੀਯੋਗੀ ਹਰ ਦਿਨ ਬ੍ਰਾਂਡ ਦੇ ਸ਼ਾਨਦਾਰ ਟੇਰੀ ਟਾਵਲਸ ਅਤੇ ਲਗਜ਼ਰੀ ਬੈਡਿੰਗ ਦਾ ਅਨੁਭਵ ਕਰਨਗੇ­ ਜਦਕਿ ਘਰ ਵਿੱਚ ਦਰਸ਼ਕ ਦੇਖਣਗੇ ਕਿ ਇਹ ਪ੍ਰੋਡਕਟ ਕਿਸੇ ਸਪੇਸ ਦੇ ਰੂਪ ਅਤੇ ਅਨੁਭਵ ਨੂੰ ਕਿਵੇਂ ਬਦਲ ਸਕਦੇ ਹਨ। ਸਟ੍ਰੈਟਜਿਕ ਟੀਵੀ ਵਿਗਿਆਪਨਾਂ ਅਤੇ ਡਿਜੀਟਲ ਐਕਟੀਵੇਸ਼ਨ ਦੁਆਰਾ ਇਸ ਇਮਰਸਿਵ ਪ੍ਰੋਡਕਟ ਇੰਟੀਗ੍ਰੇਸ਼ਨ ਨੂੰ ਹੋਰ ਵਧਾਇਆ ਜਾਵੇਗਾ­ ਜਿਸ ਨਾਲ ਬ੍ਰਾਂਡ ਦੇ ਕਮਫਰਟ ਅਤੇ ਲਗਜਰੀ ਦੇ ਈਥੋਸ ਨੂੰ ਦੇਖਣ ਦੇ ਅਨੁਭਵ ਦਾ ਇੱਕ ਅਨਿੱਖੜਵਾ ਅੰਗ ਬਣਾਇਆ ਜਾ ਸਕੇਗਾ।
ਜਿਵੇਂ-ਜਿਵੇਂ ਸੀਜ਼ਨ ਅੱਗੇ ਵਧੇਗਾ­ ਮਾਈਟ੍ਰਾਈਡੈਂਟ ਦੇ ਉਤਪਾਦ ਬਿੱਗ ਬੌਸ ਦੇ ਘਰ ਵਿੱਚ ਇੱਕ ਵਿਜੁਅਲ ਫੋਕਲ ਪੁਆਇੰਟ ਦੇ ਰੂਪ ਵਿੱਚ ਕੰਮ ਕਰਨਗੇ­ ਜੋ ਨਾ ਸਿਰਫ ਪ੍ਰਤੀਯੋਗੀਆਂ ਲਈ ਬਿੱਗ ਬੌਸ ਦੇ ਘਰ ਵਿੱਚ ਰਹਿਣ ਦੇ ਮਾਹੌਲ ਨੂੰ ਵਧੀਆ ਬਣਾਵੇਗੀ­ ਬਲਿਕ ਲੱਖਾਂ ਦਰਸ਼ਕਾਂ ਦੇ ਮਨਾਂ ਵਿੱਚ ਆਪਣੇ ਘਰ ਵਿੱਚ ਵੀ ਅਜਿਹੇ ਹੀ ਡੇਕੋਰ ਦੇ ਆਈਡੀਆ ਵੀ ਲੈ ਕੇ ਆਉਣਗੇ।
ਮਾਈਟ੍ਰਾਈਡੈਂਟ:
ਮਾਈਟ੍ਰਾਈਡੈਂਟ ਇੱਕ ਪ੍ਰਮੁੱਖ ਹੋਮ ਡੇਕੋਰ ਅਤੇ ਟੈਕਸਟਾਈਲ ਬ੍ਰਾਂਡ ਹੈ­ ਜੋ ਬੇਡਿੰਗ­ ਬਾਥ ਅਤੇ ਹੋਮ ਟੈਕਸਟਾਈਲ ਉਤਪਾਦਾਂ ਦੀ ਸ਼ਾਨਦਾਰ ਰੇਂਜ ਦੇ ਲਈ ਪ੍ਰਸਿੱਧ ਹੈ। ਕੁਆਲਟੀ­ ਇਨੋਵੇਸ਼ਨ ਅਤੇ ਸਸਟੇਨੇਬਿਲਿਟੀ ਦੇ ਲਈ ਸਮਰਪਿੱਤ­ ਮਾਈਟ੍ਰਾਈਡੈਂਟ ਪ੍ਰੋਡਕਟਸ ਨੂੰ ਘਰਾਂ ਵਿੱਚ ਗਰਮਜੋਸ਼ੀ­ ਖੂਬਸੂਰਤੀ ਅਤੇ ਟੱਚ ਆਫ ਲਗਜ਼ਰੀ ਲਿਆਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ

KAP Sinha ਨੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ, KAP Sinha 1992 ਬੈਚ ਦੇ IPS ਅਧਿਕਾਰੀ ਹਨ
10/10/2024

KAP Sinha ਨੇ ਪੰਜਾਬ ਦੇ ਨਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ, KAP Sinha 1992 ਬੈਚ ਦੇ IPS ਅਧਿਕਾਰੀ ਹਨ

09/10/2024

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੋਵਿੰਦ ਸਿੱਧੂ ਨੇ ਪੰਚਾਇਤ ਚੋਣਾਂ ਵਿੱਚ ਆਪ ਵੱਲੋ ਕੀਤੇ ਜਾ ਰਹੇ ਧੱਕੇ ਅਤੇ ਹੋਰ ਅਹਿਮ ਮਸਲਿਆਂ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰਸ # SAD Amritsar # #

40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਚੰਡੀਗੜ, 4 ਅਕਤੂਬਰ: ਬਲਜਿੰਦਰ ਸਿੰਘ ਚੋਹਾਨ  ਪੰਜਾਬ ਵਿਜੀਲੈਂਸ ਬ...
04/10/2024

40,000 ਰਿਸ਼ਵਤ ਲੈਂਦਾ ਫਾਇਰ ਅਫ਼ਸਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ, 4 ਅਕਤੂਬਰ: ਬਲਜਿੰਦਰ ਸਿੰਘ ਚੋਹਾਨ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਤਰਸੇਮ ਸਿੰਘ, ਫਾਇਰ ਅਫਸਰ, ਬਰਨਾਲਾ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਸ਼ਿਕਾਇਤਕਰਤਾ ਹਰਦੇਵ ਸਿੰਘ ਵਾਸੀ ਪਿੰਡ ਝਾੜੋਂ, ਤਹਿਸੀਲ ਸੁਨਾਮ ਜਿਲ੍ਹਾ ਸੰਗਰੂਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸਨੇ ਅਨਾਜ ਮੰਡੀ ਬਰਨਾਲਾ ਦੇ ਸਾਹਮਣੇ ਇੱਕ ਹੋਟਲ ਦੀ ਉਸਾਰੀ ਲਈ ਪਲਾਟ ਖਰੀਦਿਆ ਸੀ। ਅੱਗ ਬੁਝਾਊ ਵਿਭਾਗ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਜਾਰੀ ਕਰਨ ਬਦਲੇ ਦੋਸ਼ੀ 50,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਪਰ ਸੌਦਾ 40,000 ਰੁਪਏ ਵਿੱਚ ਤਹਿ ਹੋਇਆ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਫਾਇਰ ਅਫਸਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ । ਇਸ ਸਬੰਧੀ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ

ਜਿਲ੍ਹਾ ਬਰਨਾਲਾ ਚ ਕਾਂਗਰਸ ਪਾਰਟੀ ਨੂੰ ਲੱਗਿਆ ਝੱਟਕਾ ਨਗਰ ਕੋਸਲ ਪ੍ਰਧਾਨ ਗੁਰਜੀਤ ਸਿੰਘ ਰਮਨਵਾਸੀਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂਬਰ ਪਾਰਲੀਮ...
20/09/2024

ਜਿਲ੍ਹਾ ਬਰਨਾਲਾ ਚ ਕਾਂਗਰਸ ਪਾਰਟੀ ਨੂੰ ਲੱਗਿਆ ਝੱਟਕਾ ਨਗਰ ਕੋਸਲ ਪ੍ਰਧਾਨ ਗੁਰਜੀਤ ਸਿੰਘ ਰਮਨਵਾਸੀਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਮੀਤ ਹੈਅਰ ਦੀ ਅਗਵਾਈ ਚ ਆਪ ਪਾਰਟੀ ਵਿੱਚ ਹੋਏ ਸ਼ਾਮਿਲ ਇੱਕ ਦਿਨ ਪਹਿਲਾ ਹੀ ਹਾਈ ਕੋਰਟ ਨੇ ਰਾਮਨਵਾਸੀਆਂ ਨੂੰ ਪ੍ਰਧਾਨ ਦੇ ਤੋਰ ਤੇ ਕੀਤਾ ਸੀ ਬਹਾਲ ....

ਅਡਿਪ ਸਕੀਮ ਤਹਿਤ ਦਿਵਿਆਂਗਜਨਾ ਦੀ ਭਲਾਈ ਲਈ ਮੋਟਰਾਈਜਡ ਟ੍ਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਈਂਡ ਪਰਸਨ ਲਈ ਸੁਣਨ ਵਾਲੇ ਮੋ...
20/09/2024

ਅਡਿਪ ਸਕੀਮ ਤਹਿਤ ਦਿਵਿਆਂਗਜਨਾ ਦੀ ਭਲਾਈ ਲਈ ਮੋਟਰਾਈਜਡ ਟ੍ਰਾਈ ਸਾਈਕਲ, ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਈਂਡ ਪਰਸਨ ਲਈ ਸੁਣਨ ਵਾਲੇ ਮੋਬਾਇਲ, ਫੋਹੜੀਆ ਆਦਿ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਆਪਣੀ ਪਹਿਲੀ ਫੇਰੀ ਫਗਵਾੜਾ ਦੋਰਾਨ ਵਿਸ਼ੇਸ਼ ਲੋੜਾਂ ਵਾਲੇ ਦਿਵਿਆਂਗ ਵਿਅਕਤੀਆਂ ਦੀ ਸ਼ਨਾਖਤ ਕਰਕੇ ਲਗਭਗ 117 ਦੇ ਕਰੀਬ ਉਪਕਰਨਾਂ ਦੀ ਵੰਡ 90 ਵਿਅਕਤੀਆਂ ਨੂੰ ਕੀਤੀ ਗਈ । ਹਲਕਾ ਇੰਚਾਰਜ ਸ੍ਰ ਜੋਗਿੰਦਰ ਸਿੰਘ ਮਾਨ, ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਅਤੇ ਬੁਲਾਰਾ ਪੰਜਾਬ ਹਰਜੀ ਮਾਨ.ਵਰੁਣ ਬੰਗੜ ਚੱਕ ਹਕੀਮ ਬਲਾਕ ਪ੍ਰਧਾਨ.ਰਵੀ ਕੁਮਾਰ M.C ਨੇ ਜਿਥੇ ਆਏ ਹੋਏ ਦਿਵਿਆਂਗ ਵਿਅਕਤੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਘਰਾਂ ਵਿੱਚ ਬੰਦ ਰਹਿਣ ਵਾਲੇ ਵਿਅਕਤੀ ਹੁਣ ਆਮ ਲੋਕਾਂ ਵਿੱਚ ਘੁੰਮ ਫਿਰ ਸਕਦੇ ਹਨ ਤੇ ਬੈਟਰੀ ਚਾਰਜ ਟ੍ਰਾਈਸਾਈਕਲਾ ਤੇ ਆਪਣੇ ਛੋਟੇ ਮੋਟੇ ਰੁਜ਼ਗਾਰ ਵੀ ਕਰ ਸਕਦੇ ਹਨ ਉਪਰੋਕਤ ਆਗੂਆਂ ਵੱਲੋਂ ਆਏ ਹੋਏ ਦਿਵਿਆਂਗ ਵਰਗ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਖੁਸ਼ੀ ਖੁਸ਼ੀ ਘਰ ਤੋਰਦਿਆਂ ਜਲਦੀ ਹੀ ਅਗਲਾ ਕੈਂਪ ਫਗਵਾੜਾ.ਸ਼੍ਰੀ ਹਰਗੋਬਿੰਦਪੁਰ ਹਲਕੇ ਵਿੱਚ ਲਗਾਉਂਣ ਦਾ ਵਾਅਦਾ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਦਿਵਿਆਂਗ ਐਕਸ਼ਨ ਕਮੇਟੀ ਦੇ ਹਾਜ਼ਰ ਅਹੁਦੇਦਾਰਾਂ ਨਾਲ ਕੀਤਾ

ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 45,950/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮਬਰਨਾਲਾ 20ਸਤੰਬਰ ਬਲਜਿੰਦਰ ਸਿੰਘ ਚੋਹਾਨ...
20/09/2024

ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 45,950/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ

ਬਰਨਾਲਾ 20ਸਤੰਬਰ ਬਲਜਿੰਦਰ ਸਿੰਘ ਚੋਹਾਨ ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਅਤੇ ਮੈਂਬਰ ਉਰਮਿਲਾ ਕੁਮਾਰੀ ਦੇ ਬੈਂਚ ਵੱਲੋਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਪਾਸੋਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਰਾਕੇਸ਼ ਕੁਮਾਰ ਸਿੰਗਲਾ ਪੁੱਤਰ ਲਛਮਣ ਦਾਸ ਵਾਸੀ ਧੌਲਾ ਨੂੰ 45,950/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ। ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਪਾਸੋਂ ਆਪਣਾ ਵਾ ਆਪਣੇ ਪਰਿਵਾਰ ਦਾ ਮੈਡੀਕਲ ਬੀਮਾ ਕਰਵਾਇਆ ਸੀ ਜੋ ਰਾਕੇਸ਼ ਕੁਮਾਰ ਸਿੰਗਲਾ ਮਿਤੀ 31-01-2023 ਨੂੰ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਉਹ ਆਰ.ਜੀ. ਸਟੋਨ ਅਤੇ ਸੁਪਰ ਸਪੈਸ਼ਲਟੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਹੋਇਆ ਜਿਥੇ ਡਾਕਟਰ ਸਾਹਿਬ ਵੱਲੋਂ ਆਪਰੇਸ਼ਨ ਕਰਕੇ ਪੱਥਰੀ ਕੱਢੀ ਗਈ। ਜਿਸਦੇ ਇਲਾਜ਼ ਦਾ ਖਰਚਾ 45,950/- ਰੁਪਏ ਬੀਮਾ ਕੰਪਨੀ ਵੱਲੋਂ ਪਾਲਿਸੀ ਲੈਣ ਤੋਂ ਪਹਿਲਾਂ ਬਿਮਾਰੀ ਹੋਣ ਦਾ ਬਹਾਨਾ ਕਰਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਦ ਰਾਕੇਸ਼ ਕੁਮਾਰ ਸਿੰਗਲਾ ਨੇ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਦੇ ਖਿਲਾਫ ਕੇਸ ਦਾਇਰ ਕੀਤਾ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਰਾਕੇਸ਼ ਕੁਮਾਰ ਸਿੰਗਲਾ ਵੱਲੋਂ ਮਿਤੀ 04-08-2022 ਨੂੰ ਪ੍ਰਪੋਜ਼ਲ ਫਾਰਮ ਭਰਿਆ ਗਿਆ ਸੀ, ਉਸ ਦਿਨ ਉਸਨੂੰ ਕੋਈ ਬਿਮਾਰੀ ਨਹੀਂ ਸੀ, ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਿਟਡ, ਬਰਾਂਚ ਬਰਨਾਲਾ ਨੂੰ ਉਕਤ ਰਕਮ 45,950/- ਰੁਪਏ ਸਮੇਤ ਵਿਆਜ਼ ਅਤੇ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।

ਸੁਮਨਪ੍ਰੀਤ ਨੇ ਪੰਜਾਬ ਹੁਨਰ - 2024 ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗਾ -- ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ 'ਚ ਚਾਂਦੀ ਦਾ ਤਗਮਾ...
18/09/2024

ਸੁਮਨਪ੍ਰੀਤ ਨੇ ਪੰਜਾਬ ਹੁਨਰ - 2024 ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗਾ
-- ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ 'ਚ ਚਾਂਦੀ ਦਾ ਤਗਮਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ
18 ਸਤੰਬਰ (ਬਲਜਿੰਦਰ ਸਿੰਘ ਚੋਹਾਨ ) ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੀ ਸੁਮਨਪ੍ਰੀਤ ਕੌਰ ਨੇ ਇੰਡੀਆ ਸਕਿੱਲ ਪੰਜਾਬ 2024 ਦੇ ਤਹਿਤ ਹੋਏ ਪੰਜਾਬ ਹੁਨਰ ਦੇ ਮੁਕਾਬਲਿਆਂ ਵਿੱਚ ਸੂਬਾ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸੁਮਨਪ੍ਰੀਤ ਕੌਰ ਇਸ ਸਮੇਂ ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ- ਤਕਨੀਕੀ ਕਾਲਜ ਬਡਬਰ ਵਿਖੇ ਸਿਵਲ ਇੰਜੀਨੀਅਰਿੰਗ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਹੈ।
ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸਦੀ ਚੋਣ ਪ੍ਰੀ ਸਕਰੀਨਿੰਗ ਦੇ ਤਹਿਤ ਕੰਕਰੀਟ ਕੰਸਟਰਕਸ਼ਨ ਵਿੱਚ ਸਿੱਧੀ ਸਟੇਟ ਪੱਧਰ 'ਤੇ ਹੋਈ ਸੀ, ਜਦਕਿ ਇਸ ਪੱਧਰ 'ਤੇ ਪਹੁੰਚਣ ਲਈ ਆਮ ਤੌਰ 'ਤੇ ਪ੍ਰੈਕਟੀਕਲ ਰੂਪ ਵਿੱਚ ਇਮਤਿਹਾਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਉਸਨੂੰ ਨੈਸ਼ਨਲ ਪੱਧਰ 'ਤੇ ਵੀ ਦਿੱਲੀ ਵਿਖੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ। ਉਸਨੇ ਦੱਸਿਆ ਕਿ ਉਨ੍ਹਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਹਯਾਤ ਰੈਜੀਏਸੀ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਤੇ ਪੰਜਾਬ ਸਰਕਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ. ਐੱਸ. ਸ਼੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਚਾਂਦੀ ਦਾ ਤਮਗਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਮਨਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ ਦੇ ਪ੍ਰੋਫੈਸਰ ਹਰਚਰਨ ਸਿੰਘ ਨੂੰ ਦਿੰਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਦੀ ਬਦੌਲਤ ਉਸਨੂੰ ਇੱਥੇ ਤੱਕ ਅੱਪੜਨ ਦਾ ਮੌਕਾ ਮਿਲਿਆ ਹੈ, ਇਸ ਲਈ ਉਹ ਅੱਗੇ ਵੀ ਪੰਜਾਬ ਹੁਨਰ ਦੇ ਤਹਿਤ ਹੋਣ ਵਾਲੇ ਇੰਨਾਂ ਮੁਕਾਬਲਿਆਂ ਵਿੱਚ ਮੁੜ ਭਾਗ ਲਵੇਗੀ। ਇਸ ਤੋਂ ਇਲਾਵਾ ਉਸਦੀ ਇਸ ਕਾਮਯਾਬੀ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦਾ ਵੀ ਉਚੇਚੇ ਯੋਗਦਾਨ ਹੈ। ਜਿੰਨਾ ਵੱਲੋਂ ਦਿੱਤੀ ਗਈ ਪ੍ਰੇਰਣਾ 'ਤੇ ਚੱਲਦਿਆਂ ਉਸਨੇ ਕਦੇ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ, ਜਦਕਿ ਇਸ ਖੇਤਰ ਵਿੱਚ ਕੁੜੀਆਂ ਦੇ ਮੁਕਾਬਲੇ ਜਿਆਦਾਤਰ ਮੁੰਡੇ ਹੀ ਅੱਗੇ ਆਉਂਦੇ ਹਨ। ਸੋ ਮਨਪ੍ਰੀਤ ਕੌਰ ਨੇ ਆਪਣੀ ਇਸ ਵੱਡੀ ਪ੍ਰਾਪਤੀ ਦੇ ਪਿੱਛੇ ਆਪਣੇ ਮਾਪਿਆਂ ਦੀ ਮਿਹਨਤ ਅਤੇ ਹੱਲਾਸ਼ੇਰੀ ਦੱਸਿਆ ਜਿੰਨਾਂ ਨੇ ਹਮੇਸ਼ਾ ਉਸਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ ਅਤੇ ਤੰਗੀਆਂ- ਤੁਰਸ਼ੀਆਂ ਦੇ ਬਾਵਜੂਦ ਉਸਦੀਆਂ ਇਸ ਖੇਤਰ ਵਿੱਚ ਲੋੜਾਂ ਪੂਰੀਆਂ ਕੀਤੀਆਂ। ਅੱਜ ਉਸਦੀ ਇਸ ਪ੍ਰਾਪਤੀ 'ਤੇ ਉਹ ਵੀ ਮਾਣ ਮਹਿਸੂਸ ਕਰ ਰਹੇ ਹਨ।‌ ਮੈਡਲ ਜਿੱਤਣ ਤੋਂ ਬਾਅਦ ਬਰਨਾਲਾ ਦੇ ਬੱਸ ਸਟੈਂਡ ਪੁੱਜਣ ਤੇ ਸੁਮਨਪ੍ਰੀਤ ਕੌਰ ਦਾ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।‌ ਇਸ ਮੌਕੇ ਸੀਨੀਅਰ ਪੱਤਰਕਾਰ ਰਜਿੰਦਰ ਕੁਮਾਰ ਸ਼ਰਮਾ, ‌ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਪੱਤਰਕਾਰ ਬਲਜਿੰਦਰ ਸਿੰਘ ਚੌਹਾਨ, ਕਰਨਪ੍ਰੀਤ ਧੰਦਰਾਲ, ਅਵਤਾਰ ਸਿੰਘ ਫਰਵਾਹੀ, ਅਮਨਦੀਪ ਰਠੌਰ, ਰਘਵੀਰ ਹੈਪੀ,‌ ਗੁਰਵਿੰਦਰ ਸਿੰਘ, ਜੁਗਰਾਜ ਸਿੰਘ ਮੂਮ ਆਦਿ ਵੀ ਹਾਜ਼ਰ ਸਨ।

ਬਰਨਾਲਾ ਪੁਲਿਸ ਨੇ ਹਿਦੋਸਤਾਨ ਪਟਰੋਲੀਅਮ ਬਠਿੰਡਾ ਡੀਪੂ ਦੇ ਤੇਲ ਲੋਡ ਟੈਂਕਰਾ ਵਿੱਚੋ ਪੈਟਰੋਲ ਕੱਢ ਕੇ ਐਥੈਨੋਲ ਮਿਲਾਉਣ ਵਾਲੇ ਪੈਟਰੋਲ ਦੀਆ ਕੈਂਨੀਆ...
16/09/2024

ਬਰਨਾਲਾ ਪੁਲਿਸ ਨੇ ਹਿਦੋਸਤਾਨ ਪਟਰੋਲੀਅਮ ਬਠਿੰਡਾ ਡੀਪੂ ਦੇ ਤੇਲ ਲੋਡ ਟੈਂਕਰਾ ਵਿੱਚੋ ਪੈਟਰੋਲ ਕੱਢ ਕੇ ਐਥੈਨੋਲ ਮਿਲਾਉਣ ਵਾਲੇ ਪੈਟਰੋਲ ਦੀਆ ਕੈਂਨੀਆਂ ਅਤੇ ਹੋਰ ਸਮਾਨ ਸਣੇ ਕੀਤੇ ਕਾਬੂ....

ਐਮਰਜੈਂਸੀ ਫਿਲਮ ਨੂੰ ਬੈਨ ਕਰਨ ਲਈ ਡੀ ਸੀ ਕਪੂਰਥਲਾ ਨੂੰ  ਮੰਗ ਪੱਤਰ ਦਿੱਤਾ ਗਿਆ...
30/08/2024

ਐਮਰਜੈਂਸੀ ਫਿਲਮ ਨੂੰ ਬੈਨ ਕਰਨ ਲਈ ਡੀ ਸੀ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਗਿਆ...

ਖੇਰੂ ਖੇਰੂ ਹੋਏ ਅਕਾਲੀ ਦਲ ਨੂੰ ਇੱਕ ਹੋਰ ਝੱਟਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਛੱਡ ਕ...
28/08/2024

ਖੇਰੂ ਖੇਰੂ ਹੋਏ ਅਕਾਲੀ ਦਲ ਨੂੰ ਇੱਕ ਹੋਰ ਝੱਟਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਨੂੰ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਚ ਹੋਏ ਸ਼ਾਮਿਲ ਇਸ ਮੌਕੇ ਡਿਪੀ ਢਿਲੋਂ ਵੱਲੋ ਹਜ਼ਾਰਾਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ....

Address


Telephone

+919356118318

Website

Alerts

Be the first to know and let us send you an email when E news punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share