Panthic Media Global

  • Home
  • Panthic Media Global

Panthic Media Global Contact information, map and directions, contact form, opening hours, services, ratings, photos, videos and announcements from Panthic Media Global, Media/News Company, .

PANTHIC MEDIA GLOBAL (Non-profit Organization) Our mission is to provide current and historical news to our followers with trustworthy and real content that can be trusted.

05/08/2023

ਸਿੱਖ ਕੌਮ ਤਾਂ ਭਾਉ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਸਮਜ ਗਈ ਸੀ ਪਰ ਜਿੰਨਾ ਦੀਆਂ ਚੌਧਰਾਂ ਨੂੰ ਖਤਰਾ ਸੀ ਓਹ ਆਪੇ ਬਣੇ ਆਗੂ ਹੀ ਭਾਉ ਨੂੰ ਮਾੜਾ ਚੰਗਾ ਬੋਲਦੇ ਸੀ।
ਇਹ ਗਲ ਸੱਚ ਆ ਦਿੱਲੀ ਸਾਡੇ ਯੋਧਿਆਂ ਨੂੰ ਛੇਤੀ ਪਹਿਚਾਣ ਲੈਂਦੀ ਆ, ਨਾਲੇ ਸਾਡੀ ਸਿੱਖ ਕੌਮ 'ਚ ਜਿੰਨੇ ਯੋਧੇ ਹਨ ਉਦੋਂ ਵੱਧ ਚੌਧਰਾਂ ਦੇ ਭੁਖੇ ਤੇ ਗਦਾਰ ਵੀ ਹਨ।

ਚੀਨ ਬਾਡਰ ਤੇ ਹੁੰਦੀ ਡਾਂਗਾਂ ਦੀ ਲੜਾਈ..ਸੰਨ ਬਾਹਠ ਵੇਲੇ ਹੋਇਆ ਇੱਕ ਸਮਝੌਤਾ..!ਦੋਵੇਂ ਮੁਲਖ ਇੱਕ ਦੂਜੇ ਤੇ ਗੋਲੀ ਨਹੀਂ ਚਲਾ ਸਕਦੇ..ਸਿਰਫ ਹੱਥੋਂ ...
22/12/2022

ਚੀਨ ਬਾਡਰ ਤੇ ਹੁੰਦੀ ਡਾਂਗਾਂ ਦੀ ਲੜਾਈ..ਸੰਨ ਬਾਹਠ ਵੇਲੇ ਹੋਇਆ ਇੱਕ ਸਮਝੌਤਾ..!
ਦੋਵੇਂ ਮੁਲਖ ਇੱਕ ਦੂਜੇ ਤੇ ਗੋਲੀ ਨਹੀਂ ਚਲਾ ਸਕਦੇ..ਸਿਰਫ ਹੱਥੋਂ ਹੱਥ ਲੜਾਈ ਹੀ..ਵੱਡੇ ਪੱਥਰਾਂ ਨਾਲ ਬਣਾਇਆ ਇੱਕ ਬੰਨ..ਓਹੀ ਸਰਹੱਦ ਏ..!
ਇਸ ਵੇਰ ਉਹ ਕੰਡਿਆਲੀ ਤਾਰ ਨਾਲ ਲਿਆਏ ਸਨ..ਪਰ ਏਧਰੋਂ ਨਿਰੋਲ ਦੇਸੀ ਬੋਲੀ ਦੀ ਸਮਤੋਲਕ ਜਿਹੀ ਲੈਅ ਵਿੱਚ ਗਾਹਲਾਂ ਕੱਢ ਰਿਹਾ ਇੱਕ ਆਪਣਾ ਦੇਸੀ ਭਾਊ..!

"ਅੱਗੇ ਵਧੋ..ਕੋਈ ਸੁੱਕਾ ਨਾ ਜਾਵੇ..ਰੱਖ ਇਹਦੀਆਂ ਮੌਰਾਂ ਤੇ..ਮਾਰ ਇਹਦੀਆਂ ਖੁੱਚਾਂ ਤੇ..ਓਦਾਂ ਭਾਵੇਂ ਕਿਸੇ ਵੇਲੇ ਪੰਝੀ ਹਜਾਰ ਕਾਬਲੋਂ ਮੋੜ ਘਰੋਂ ਘਰੀ ਪਹੁੰਚਾਈਆਂ ਸਨ ਪਰ ਰਣ ਤੱਤੇ ਵਿੱਚ ਸਭ ਕੁਝ ਜਾਇੱਜ ਏ..ਤੁਹਾਡੀ ਐਸੀ ਕੀ ਤੈਸੀ..ਧੱਕ ਕੇ ਲੈ ਜਾਓ ਇਹ ਵਾਪਿਸ ਮੁੜਕੇ ਨਾ ਆਉਣ.."

ਸਭ ਤੋਂ ਵੱਧ ਦਿਲਚਸਪ..ਹੱਲਾ ਸ਼ੇਰੀ ਦੇ ਰਹੇ ਆਪਣੇ ਭਾਊ ਦਾ ਧਿਆਨ ਇੱਕ ਪਿਛਲੇ ਪੈਰੀਂ ਖਲੋਤੇ ਆਪਣੇ ਹੀ ਸਿਪਾਹੀ ਵੱਲ ਪੈਦਾ..ਉਹ ਉਸਨੂੰ ਵੀ ਮੋਟੀ ਸਾਰੀ ਗਾਹਲ ਕੱਢ ਆਖਦਾ ਓਏ ਸਿਸੋਦੀਆ ਆਗੇ ਬੜ..ਵਾਪਿਸ ਮੁੜਿਆ ਤਾਂ ਤੇਰੇ ਵੀ ਪੈਣੀਆਂ..!

ਫੇਰ ਉਹ ਵਾਕਿਆ ਹੀ ਅੱਗੇ ਵਧਦਾ ਤੇ ਚਿਲਾਵੀਂ ਜਿਹੀ ਇੱਟ ਮਾਰਦਾ..ਫੇਰ ਉਹ ਸਾਰੇ ਪਿੱਛੇ ਹਟ ਦੂਰ ਜਾ ਖਲੋਂਦੇ..!
ਫੇਰ ਏਧਰੋਂ ਇੱਕ ਅਣਦਾਹੜੀਆਂ ਜਿਹਾ ਉੱਚੀ ਸਾਰੀ ਜੈਕਾਰਾ ਛੱਡਦਾ..ਬਾਕੀ ਸਾਰੇ ਜੁਆਬ ਦਿੰਦੇ..ਇਹ ਓਹੀ ਜੈਕਾਰਾ ਜਿਹੜਾ ਕਿਸੇ ਵੇਲੇ ਸਿੰਘੂ ਬਾਡਰ ਤੇ ਛੱਡਿਆ ਤਾਂ ਪੂਰੀ ਕੌਂਮ ਖਾਲਿਸਤਾਨੀ ਹੋ ਗਈ ਸੀ..!

ਅੱਜ ਪੂਰਾ ਮੁਲਖ ਚੈਨਲ ਸਰੋਤ ਲੀਡਰਸ਼ਿਪ ਬਹਾਦੁਰੀ ਦੀ ਸੋਹਲੇ ਗਾ ਰਹੇ..ਸਿਫਤਾਂ ਸਲਾਹੁਤਾਂ ਹੋ ਰਹੀਆਂ..ਕਯਾ ਬਹਾਦੁਰ ਕੌਂਮ ਏ..ਮਰਨੋ ਭੋਰਾ ਨਹੀਂ ਡਰਦੀ..ਸਾਨੂੰ ਮਾਣ ਏ..ਹਿੰਦੁਸਤਾਨ ਦੇ ਸਿਰ ਦਾ ਤਾਜ..!
ਮੈਨੂੰ ਰਹਿ ਰਹਿ ਕੇ ਹਿੰਦੀ ਵਿੱਚ ਮਾਰਿਆ ਦਬਕਾ ਚੇਤੇ ਆ ਰਿਹਾ ਸੀ..ਇਹ ਵਾਕਿਆ ਹੀ ਰਣ ਤੱਤੇ ਚੋਂ ਨਾ ਤੇ ਆਪ ਪਿੱਛੇ ਹਟਦੇ ਤੇ ਨਾ ਕਿਸੇ ਹੋਰ ਨੂੰ ਹਟਣ ਹੀ ਦਿੰਦੇ..!

1709 ਚਾਪੜ ਚਿੜੀ ਦਾ ਮੈਦਾਨ..ਸੂਬਾ ਸਰਹਿੰਦ ਦਾ ਭਤੀਜਾ ਆਪਣੇ ਸੱਤ ਸੌ ਸਿਪਾਹੀਆਂ ਸਮੇਤ ਬਾਬਾ ਬੰਦਾ ਸਿੰਘ ਦੀ ਫੌਜ ਨਾਲ ਆ ਰਲਿਆ..ਅਖ਼ੇ ਮੇਰੇ ਚਾਚੇ ਨੇ ਛੋਟੇ ਸਾਹਿਬ ਜਾਦੇ ਸ਼ਹੀਦ ਕਰਵਾਏ ਸਨ..ਸਾਨੂੰ ਚੰਗਾ ਨਹੀਂ ਲੱਗਿਆ..ਅਸੀ ਆਪਣੇ ਚਾਚੇ ਖਿਲਾਫ ਜੰਗ ਲੜਨੀ..!
ਬਾਬਾ ਬਾਜ ਸਿੰਘ ਜਾਣਦਾ ਸੀ ਇਹ ਸਾਰੇ ਸਾਜਿਸ਼ ਤਹਿਤ ਰਣ ਤੱਤੇ ਵਿਚੋਂ ਭੱਜਣਗੇ..ਫੇਰ ਓਹੀ ਹੋਇਆ..ਭਖਦੀ ਲੜਾਈ ਵਿਚੋਂ ਨਿਕਲਣ ਲੱਗੇ ਤਾਂ ਬਾਬਾ ਬਾਜ ਸਿੰਘ ਨੇ ਇੱਕ ਵੀ ਸੁੱਕਾ ਨਾ ਜਾਣ ਦਿਤਾ..!

ਸੰਨ 1716 ਓਹੀ ਬਾਜ ਸਿੰਘ ਦਿੱਲੀ ਜ਼ੰਜੀਰਾਂ ਵਿੱਚ ਜਕੜਿਆ..ਬਾਦਸ਼ਾਹ ਫਰੁੱਕਸੀਰ ਆਖਣ ਲੱਗਾ ਤੁਹਾਡੇ ਚੋਂ ਬਾਜ ਸਿੰਘ ਕੌਣ ਏ?

ਭੁੱਖੇ ਤਿਰਹਾਏ ਤਸੀਹਿਆਂ ਦੇ ਮਾਰੇ ਹੋਇਆਂ ਵਿੱਚ ਇੱਕ ਨੇ ਸਿਰ ਕੱਢਿਆ ਹਾਂ ਮੈਂ ਹਾਂ ਬਾਜ ਸਿੰਘ..!
ਫਰੁਖਸੀਅਰ ਹੱਸਿਆ..ਆਖਣ ਲੱਗਾ ਸੁਣਿਆ ਤੇਰੇ ਡੌਲਿਆਂ ਵਿੱਚ ਬੜੀ ਜਾਨ ਹੁੰਦੀ ਸੀ..ਅੱਜ ਕਿਥੇ ਗਈ ਤੇਰੀ ਉਹ ਜਾਨ ਅਤੇ ਫੁਰਤੀ..!

ਅੱਗੋਂ ਆਖਣ ਲੱਗਾ ਇੱਕ ਵੇਰ ਮੇਰੀਆਂ ਹੱਥਾਂ ਦੀਆਂ ਬੇੜੀਆਂ ਖੋਹਲ ਫੇਰ ਦੱਸਦਾ..ਬਾਦਸ਼ਾਹ ਨੇ ਇੱਕ ਸੇਫ ਜਿਹੀ ਖੇਡ ਖੇਡੀ..ਆਖਿਆ ਇੱਕ ਹੱਥ ਖੋਲ ਦਿਓ..ਇੱਕ ਨਾਲ ਕੀ ਕਰ ਲਊ..ਪਰ ਅਗਲੇ ਨੇ ਇੱਕ ਹੱਥ ਨਾਲ ਹੀ ਕੋਲ ਖਲੋਤੇ ਦੀ ਕਿਰਪਾਨ ਧੂਹ ਲਈ ਤੇ ਫੇਰ ਅੱਖ ਦੇ ਫੋਰ ਵਿੱਚ ਦਰਜਨ ਕੂ ਸਿਪਾਹੀ ਪਾਰ ਬੁਲਾ ਦਿੱਤੇ..ਫੇਰ ਆਪ ਸ਼ਹੀਦ ਹੋ ਗਿਆ..!

ਸ਼੍ਰੀ ਦਰਬਾਰ ਸਾਬ ਅਜਾਇਬ ਘਰ ਇਸ ਬਿਰਤਾਂਤ ਨੂੰ ਦਰਸਾਉਂਦਾ ਚਿੱਤਰ ਅੱਜ ਵੀ ਵੇਖਿਆ ਜਾ ਸਕਦਾ!

ਭਾਵੇਂ ਆਪ ਸ਼ਹੀਦ ਹੋ ਗਿਆ ਪਰ ਜਾਂਦਾ ਜਾਂਦਾ ਏਨੀ ਗੱਲ ਤੇ ਪੱਕੀ ਮੁਹਰ ਲਾ ਗਿਆ ਕੇ ਖਾਲਸਾ ਰਣ ਤੱਤੇ ਚੋਂ ਨਾ ਤੇ ਆਪ ਭੱਜਦਾ ਏ ਤੇ ਨਾ ਕਿਸੇ ਹੋਰ ਨੂੰ ਭੱਜਣ ਹੀ ਦਿੰਦਾ..!

ਜਿਹੜਾ ਐਨ ਮੌਕੇ ਮਰਨੋਂ ਡਰ ਗਿਆ ਭਲਾ ਉਹ ਕਾਹਦਾ ਖਾਲਸਾ ਹੋਇਆ..!

ਗੱਲ ਲੰਮੀ ਹੋ ਜਾਣੀ ਵਰਨਾ ਸੰਨ ਪੈਂਹਠ ਦੀ ਜੰਗ ਵੇਲੇ ਜਨ.ਹਰਬਖਸ਼ ਸਿੰਘ ਅਤੇ ਉਸ ਵੇਲੇ ਮੇਜਰ ਸੁਬੇਗ਼ ਸਿੰਘ ਵੱਲੋਂ ਖੜੇ ਕੀਤੇ ਅਨੇਕਾਂ ਬਿਰਤਾਂਤ ਅਤੇ ਕਿੱਸੇ ਕਾਰਨਾਮੇ ਅਤੇ ਭਾਈ ਸੁੱਖਾ ਜਿੰਦਾ ਦੀਆਂ ਜੇਲ ਚਿਠੀਆਂ ਇਸ ਗੱਲ ਦੀ ਸ਼ਾਖਸ਼ਾਤ ਸ਼ਾਹਦੀ ਭਰਦੀਆਂ ਕੇ ਸਰਬੰਸ ਦਾਨੀ ਦਸਮ ਪਿਤਾ ਵੱਲੋਂ ਸਾਜੀ ਨਿਵਾਜੀ ਕੌਂਮ ਬਿਲਕੁਲ ਵਿਲੱਖਣ ਏ..ਨਿਵੇਕਲੀ ਏ..ਨਿਰੋਲ ਵੱਖਰੀ ਏ ਭਾਵੇਂ ਲੱਖ ਰੌਲਾ ਪੈਂਦਾ ਰਹੇ ਕੇ ਸਾਡੇ ਵਿਚੋਂ ਨਿੱਕਲੀ ਇਹ ਕੌਂਮ ਇੱਕ ਦਿਨ ਸਾਡੇ ਵਿਚ ਹੀ ਜਜਬ ਹੋ ਜਾਣੀ ਏ!

ਹਰਪ੍ਰੀਤ ਸਿੰਘ ਜਵੰਦਾ

Address


Website

Alerts

Be the first to know and let us send you an email when Panthic Media Global posts news and promotions. Your email address will not be used for any other purpose, and you can unsubscribe at any time.

Contact The Business

Send a message to Panthic Media Global:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share