Punjab News

Punjab News Contact information, map and directions, contact form, opening hours, services, ratings, photos, videos and announcements from Punjab News, .

ਪੂਰੀ ਖਬਰ ਦਾ ਲਿੰਕ : - https://spectrumpunjab.com/?p=4008 ਪਰਾਲੀ ਸਾੜਨ ਵਾਲੇ ਕਿਸਾਨਾਂ ਉਤੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ   -  -
07/11/2024

ਪੂਰੀ ਖਬਰ ਦਾ ਲਿੰਕ : - https://spectrumpunjab.com/?p=4008
ਪਰਾਲੀ ਸਾੜਨ ਵਾਲੇ ਕਿਸਾਨਾਂ ਉਤੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ
- -

ਪੂਰੀ ਖਬਰ ਦਾ ਲਿੰਕ : - https://spectrumpunjab.com/?p=4005 ਰਣਵੀਰ-ਦੀਪਿਕਾ ਨੂੰ ਧੀ ਦਾ ਮੁਸ*ਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇ*ਰਿਆ, ਯੂ...
07/11/2024

ਪੂਰੀ ਖਬਰ ਦਾ ਲਿੰਕ : - https://spectrumpunjab.com/?p=4005
ਰਣਵੀਰ-ਦੀਪਿਕਾ ਨੂੰ ਧੀ ਦਾ ਮੁਸ*ਲਿਮ ਨਾਂਅ ਰੱਖਣ 'ਤੇ ਲੋਕਾਂ ਨੇ ਘੇ*ਰਿਆ, ਯੂਜ਼ਰ ਬੋਲੇ- 'ਕੀ ਹਿੰ*ਦੂ ਨਾਂਅ ਘੱਟ ਪੈ ਗਏ ?'
- -

ਕੈਟਰੀਨਾ ਕੈਫ ਨੇ ਕਰਵਾਚੌਥ 'ਤੇ ਸੱਸ ਤੋਂ ਲਿਆ ਆਸ਼ੀਰਵਾ
21/10/2024

ਕੈਟਰੀਨਾ ਕੈਫ ਨੇ ਕਰਵਾਚੌਥ 'ਤੇ ਸੱਸ ਤੋਂ ਲਿਆ ਆਸ਼ੀਰਵਾ

ਮੰਦਭਾਗਾ ਰੁਝਾਨਸਿੱਖ ਮਸਲਿਆਂ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌ ਦਾ ਤਿੰਨ ਮੋਟਰ ਸਾਈਕਲ ਸਵਾਰਾਂ ਵਲੋਂ ਕਤਲ ਬੇਹੱ...
09/10/2024

ਮੰਦਭਾਗਾ ਰੁਝਾਨ
ਸਿੱਖ ਮਸਲਿਆਂ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੌ ਦਾ ਤਿੰਨ ਮੋਟਰ ਸਾਈਕਲ ਸਵਾਰਾਂ ਵਲੋਂ ਕਤਲ ਬੇਹੱਦ ਮੰਦਭਾਗਾ ਹੈ।
ਗੁਰਪ੍ਰੀਤ ਸਿੰਘ ਹਰੀ ਨੌ ਨੇ ਬਰਗਾੜੀ ਮੋਰਚੇ ‘ਤੇ, ਫਿਰ ਦੀਪ ਸਿੱਧੂ ਨਾਲ ਕਾਫੀ ਸਮਾਂ ਲੰਘਾਇਆ। ਸੁਖਰਾਜ ਸਿੰਘ ਨਿਆਮੀਆਂ ਨਾਲ ਬਹਿਬਲ ਕਲਾਂ ਮੋਰਚੇ ‘ਚ ਵੀ ਸਾਥ ਦਿੱਤਾ। ਸਮੇਂ-ਸਮੇਂ ਦਰਪੇਸ਼ ਕੌਮੀ ਮਸਲਿਆਂ 'ਤੇ ਵੀ ਬੋਲਦਾ-ਖੜ੍ਹਦਾ ਰਿਹਾ।
ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਵਿਚਾਰਕ ਮੱਤਭੇਦ ਵੀ ਸਨ। ਨਸ਼ਿਆਂ ਖਿਲਾਫ ਵੀ ਡੱਟ ਕੇ ਲੜਾਈ ਲੜ ਰਿਹਾ ਸੀ।
ਇਹ ਵਾਕਾ ਉਦੋਂ ਹੋਇਆ ਉਸ ਸਮੇਂ ਹੈ, ਜਦੋਂ ਸਿੱਖਾਂ ਦੇ ਸਰਗਰਮ ਧੜਿਆਂ 'ਚ ਆਪਸੀ ਬੇਇਤਫਾਕੀ ਕਾਫੀ ਵਧੀ ਹੋਈ ਹੈ। ਜ਼ਾਹਰ ਹੈ ਕਿ ਹਮੇਸ਼ਾ ਵਾਂਗ ਦੂਸ਼ਣਬਾਜ਼ੀ ਇੱਕ-ਦੂਜੇ 'ਤੇ ਹੋਵੇਗੀ, ਬਲਕਿ ਸ਼ੁਰੂ ਹੋ ਚੁੱਕੀ ਹੈ। ਅਸਲੀ-ਨਕਲੀ ਆਈਡੀਜ਼ ਤੋਂ ਆਪਸੀ ਪਾੜਾ ਹੋਰ ਵਧਾਉਣ ਦੇ ਯਤਨ ਤੇਜ਼ ਹੋ ਚੁੱਕੇ ਹਨ।
ਵਿਚਾਰਾਂ ਦੇ ਵਖਰੇਵਿਆਂ ਅਤੇ ਆਪਸੀ ਤਲਖੀ ਅਧੀਨ ਚੁੱਕਵੀਆਂ ਤੋਹਮਤਾਂ ਅਤੇ ਕੌੜੀ ਦੂਸ਼ਣਬਾਜੀ ਕਰਨੀ ਕੋਈ ਸਿਆਣਪ ਨਹੀਂ।
ਉਡੀਕ ਕਰਨੀ ਚਾਹੀਦੀ, ਨਤੀਜੇ ਤੱਕ ਖੁਦ ਪਹੁੰਚਣ ਦੀ ਕੋਸ਼ਿਸ਼ ਕਰਨੀ ਪਵੇਗੀ। ਇਹ ਕਾਰਜ ਔਖਾ ਹੈ, ਪਰ ਸਹੀ ਪਤਾ ਇਸੇ ਤੋਂ ਲੱਗਣਾ। ਸਟੇਟ ਤਾਂ ਗੰਧਲਚੌਧੇ ਵਧਾ ਕੇ ਆਪਸੀ ਬੇਇਤਫਾਕੀ ਹੋਰ ਵਧਾਉਣਾ ਚਾਹੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਜਦੋਂ ਸਰਕਾਰ ਕਾਰਪੋਰੇਟਾਂ ਨੂੰ ਸਸਤੇ ਭਾਅ ਜ਼ਮੀਨ ਦੇਣਾ ਚਾਹੁੰਦੀ ਹੈ ਤਾਂ ਉਹ ਸਨਅਤੀ ਯੂਨਿਟ ਸਥਾਪਤ ਕਰਕੇ ਰੁਜ਼ਗਾਰ ਪੈਦਾ ਕਰਨ ਦੇ ਬਹਾਨੇ ਕਿਸਾਨਾਂ...
27/09/2024

ਜਦੋਂ ਸਰਕਾਰ ਕਾਰਪੋਰੇਟਾਂ ਨੂੰ ਸਸਤੇ ਭਾਅ ਜ਼ਮੀਨ ਦੇਣਾ ਚਾਹੁੰਦੀ ਹੈ ਤਾਂ ਉਹ ਸਨਅਤੀ ਯੂਨਿਟ ਸਥਾਪਤ ਕਰਕੇ ਰੁਜ਼ਗਾਰ ਪੈਦਾ ਕਰਨ ਦੇ ਬਹਾਨੇ ਕਿਸਾਨਾਂ ਤੋਂ ਜਬਰੀ ਸਸਤੇ ਭਾਅ ’ਤੇ ਜ਼ਮੀਨਾਂ ਹਾਸਲ ਕਰ ਲੈਂਦੀ ਹੈ। ਪਰ ਕੁਝ ਸਮੇਂ ਬਾਅਦ ਸਰਕਾਰਾਂ ਕਾਰਪੋਰੇਟਾਂ ਨੂੰ ਉਸੇ ਜ਼ਮੀਨ ਵਿੱਚ ਰਿਹਾਇਸ਼ੀ ਕਲੋਨੀਆਂ ਬਣਾਉਣ ਦੀ ਇਜਾਜ਼ਤ ਦਿੰਦੀਆਂ ਹਨ।
ਲੁਧਿਆਣਾ ਚੰਡੀਗੜ ਰੋਡ 'ਤੇ ਮੰਗਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਸੈਂਕੜੇ ਏਕੜ ਸ਼ਾਮਲਾਟ ਜ਼ਮੀਨ ਉਦਯੋਗਿਕ ਪਾਰਕਾਂ ਦੀ ਸਥਾਪਨਾ ਲਈ ਸਸਤੇ ਰੇਟਾਂ 'ਤੇ ਨਿਗਮਾਂ ਨੂੰ ਤੋਹਫੇ ਵਜੋਂ ਦਿੱਤੀ ਗਈ।
ਮਾਲਕਾਂ ਨੇ ਪੈਸੇ ਕਮਾਏ ਅਤੇ ਹਾਲ ਹੀ ਵਿੱਚ ਰਾਜ ਸਭਾ ਸੀਟਾਂ ਵੀ ਖਰੀਦੀਆਂ।
ਕਿਸਾਨ ਯੂਨੀਅਨਾਂ ਸ਼੍ਰੀਰਾਮ ਐਂਟਰਪ੍ਰਾਈਜ਼ ਦਾ ਵਿਰੋਧ ਕਰ ਰਹੀਆਂ ਹਨ, ਜਿਸ ਨੇ ਉਦਯੋਗਿਕ ਕੰਪਲੈਕਸ ਸਥਾਪਤ ਕਰਨ ਲਈ ਰਾਜਪੁਰਾ ਨੇੜੇ ਪਿੰਡਾਂ ਦੀਆਂ ਜ਼ਮੀਨਾਂ ਲੈ ਕੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ, ਜਿਨ੍ਹਾਂ ਦੀ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਹੁਣ ਉਹ ਦਿੱਲੀ ਕੰਟਰੋਲ ਵਾਲੀ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਜ਼ਮੀਨ 'ਤੇ ਰਿਹਾਇਸ਼ੀ ਕਲੋਨੀ ਬਣਾ ਰਹੇ ਹਨ। ਉਨ੍ਹਾਂ ਨੇ ਡੇਢ ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਖਰੀਦੀ ਅਤੇ ਹੁਣ ਜ਼ਮੀਨ ਦੀ ਕੀਮਤ 5 ਤੋਂ 10 ਕਰੋੜ ਪ੍ਰਤੀ ਏਕੜ ਹੈ।
ਇਹ ਇਨ੍ਹਾਂ ਕਾਰਪੋਰੇਟਾਂ ਦਾ ਮੁਨਾਫ਼ੇ ਦਾ ਮਾਡਲ ਵੀ ਹੈ।
ਤੀਹ ਸਾਲ ਪਹਿਲਾਂ ਬੇਅੰਤ ਸਿੰਘ ਦੀ ਅਗਵਾਈ ਵਾਲੀ 92 ਵਿਧਾਇਕਾਂ ਵਾਲੀ ਸਰਕਾਰ ਰਾਜ ਕਰ ਰਹੀ ਸੀ, ਜੋ ਇਹ ਜ਼ਮੀਨਾਂ ਵੱਖ-ਵੱਖ ਕਾਰਪੋਰੇਟਾਂ ਨੂੰ ਤੋਹਫ਼ੇ ਦੇਣ ਲਈ ਜ਼ਿੰਮੇਵਾਰ ਸੀ।
ਤੀਹ ਸਾਲ ਪਹਿਲਾਂ ਵੀ ਰਾਜਪੁਰਾ ਨੇੜੇ ਜ਼ਮੀਨ ਦੀ ਕੀਮਤ 6 ਤੋਂ 7 ਲੱਖ ਪ੍ਰਤੀ ਏਕੜ ਸੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਨਅਤੀ ਜ਼ਮੀਨ ਐਕਵਾਇਰ ਕਰਕੇ ਰਿਹਾਇਸ਼ੀ ਜ਼ਮੀਨ ਵਿੱਚ ਤਬਦੀਲ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਪੈਸੇ ਪਾਵੇ ਅਤੇ ਕਿਸਾਨਾਂ ਨੂੰ ਤੀਹ ਸਾਲ ਪਹਿਲਾਂ ਹੋਈ ਬੇਇਨਸਾਫ਼ੀ ਦਾ ਮੁਆਵਜ਼ਾ ਪੈਸੇ ਜਾਂ ਰਿਹਾਇਸ਼ੀ ਪਲਾਟਾਂ ਨਾਲ ਦੇਵੇ।
ਜਿਹੜੇ ਲੋਕ 1947 ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਜ਼ਮੀਨ ਦੀ ਸੀਮਾਬੰਦੀ ਲਾਗੂ ਹੋਣ ਦੇ ਬਾਵਜੂਦ ਸੈਂਕੜੇ ਏਕੜ ਜ਼ਮੀਨ ਵਾਲੇ ਕਿਸਾਨਾਂ ਦੀ ਸ਼ਿਕਾਇਤ ਕਰਦੇ ਹਨ, ਉਹ ਉਦੋਂ ਨਹੀਂ ਬੋਲਦੇ ਜਦੋਂ ਕਾਰਪੋਰੇਟ ਹਜ਼ਾਰਾਂ ਕਰੋੜਾਂ ਦੀ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਬਣਦੇ ਹਨ। ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਕੋਲ ਜ਼ਮੀਨ ਦੀ ਹੱਦ ਤੋਂ ਵੱਧ ਜ਼ਮੀਨ ਨਹੀਂ ਹੈ।
ਕਈ ਪੀੜ੍ਹੀਆਂ ਤੋਂ ਲੈ ਕੇ ਪੰਜਾਬ ਵਿੱਚ ਵੀਹ ਏਕੜ ਤੋਂ ਵੱਧ ਜ਼ਮੀਨ ਵਾਲੇ ਇੱਕ ਹਜ਼ਾਰ ਤੋਂ ਵੱਧ ਪਰਿਵਾਰ ਸ਼ਾਇਦ ਹੀ ਰਹੇ ਹੋਣ।

ਦੋ ਕੁ ਹਫਤੇ ਹੋਏ ਸੀ ਪੰਜਾਬ ਗਏ ਨੂੰ । ਮਾਂ ਕਹਿੰਦੀ ਕਿ ਚੱਲ ਤੇਰੇ ਮਾਮੇ ਦਾ ਪਤਾ ਲੈ ਆਉਂਣੇ ਆ ,,ਦੋਵੇਂ ਗੁਰਦੇ ਕੰਮ ਛੱਡ ਗਏ ਸੀ। ਤਕਰੀਬਨ ਤਿੰਨ ...
08/09/2024

ਦੋ ਕੁ ਹਫਤੇ ਹੋਏ ਸੀ ਪੰਜਾਬ ਗਏ ਨੂੰ । ਮਾਂ ਕਹਿੰਦੀ ਕਿ ਚੱਲ ਤੇਰੇ ਮਾਮੇ ਦਾ ਪਤਾ ਲੈ ਆਉਂਣੇ ਆ ,,ਦੋਵੇਂ ਗੁਰਦੇ ਕੰਮ ਛੱਡ ਗਏ ਸੀ। ਤਕਰੀਬਨ ਤਿੰਨ ਕੁ ਸਾਲ ਬਾਅਦ ਨਾਨਕੇ ਪਿੰਡ ਗਿਆ ਹੋਵਾਂਗਾ। ਨਾਨੇ ਹੋਰੀ ਦੋ ਭਰਾ ਸੀ । ਮਾਮੇ ਦਾ ਪਤਾ ਲੈਣ ਤੋਂ ਬਾਅਦ ਮਾਂ ਕਹਿੰਦੀ ਕਿ ਚੱਲ ਤਾਏ ਕੇ ਵੀ ਚੱਲ ਆਈਏ। ਓਥੇ ਗਏ ਤੇ ਨਾਨਾ ਨਾਨੀ ਬੜੇ ਚਾਅ ਨਾਲ ਮਿਲੇ । ਨਾਨੀ ਕਾਫੀ ਬਿਰਧ ਹੋ ਚੁੱਕੀ ਸੀ। ਚਾਹ ਪਾਣੀ ਬਣਾਉਣ ਦਾ ਵੀ ਔਖਾ ਸੀ । ਮੈਂ ਪੁੱਛਿਆ ਕਿ ਨਾਨੀ ਮਾਮੇ ਹੋਰੀ?? ਤੇ ਬੱਚੇ?? ਯਕਦਮ ਮੇਰੇ ਵੱਲ ਤੱਕਿਆ ਤੇ ਓਥੇ ਪਏ ਹੋਏ ਬੱਚੇ ਦੇ ਖਿਡੌਣੇ ਛਾਤੀ ਨਾਲ ਲਾ ਕੇ ਉੱਚੀ ਉੱਚੀ ਰੋਣ ਲੱਗੀ। ਮੈਂ ਹੈਰਾਨ ਹੋਇਆ ਤੇ ਪੁੱਛਿਆ ਕੀ ਗੱਲ ਹੋਈ ਏ?ਖੈਰ ਏ?? ਕਹਿੰਦੀ ਪਰਸੋਂ ਹੀ ਜਹਾਜ ਚੜ੍ਹੇ ਆ ਅਜੇ । ਗੁਰਨੂਰ ਕਹਿੰਦਾ ਸੀ ਦਾਦੀ ਮੈਂ ਤੇ ਗਿਆ ਤੇ ਆਇਆ,,ਸਾਲ ਬਾਅਦ ਹੀ ਤਾਂ ਆ ਜਾਵਾਂਗਾ,,ਤੂੰ ਦਿਲ ਛੋਟਾ ਨਾਂ ਕਰ।ਪਰ ਪੁੱਤ ਮੈਨੂੰ ਤੇ ਇੱਕ ਘੜੀ ਔਖੀ ਏ ਓਹਨਾਂ ਬਿਨਾਂ। ਮੈਂ ਸਮਝ ਗਿਆ ਤੇ ਮਨ ਵਿੱਚ ਸੋਚਿਆ ਕਿ ਬੇਬੇ ਤੇਰੇ ਤਾਂ ਸਾਲ ਬਾਅਦ ਪਰਤ ਆਉਂਣ ਦੀ ਆਸ ਹੈਗੀ ਏ। ਏਥੇ ਬਹੁਤ ਮਾਵਾਂ ਐਸੇ ਪੁੱਤਰਾਂ ਦੀ ਉਡੀਕ ਵਿੱਚ ਬੈਠੀਆਂ ਜਿੰਨਾਂ ਕਦੇ ਪਰਤ ਕੇ ਨਹੀਂ ਆਉਂਣਾ। ਜਿਹੜੇ ਹਕੂਮਤ ਦੀ ਗੋਲੀ ਦਾ ਸ਼ਿਕਾਰ ਹੋਗੇ। ਜਾਂ ਫਿਰ ਗ਼ੈਰਤਾਂ ਦੀ ਲੜਾਈ ਲੜਦਿਆਂ ਨੂੰ ਜੇਲ ਵਿੱਚ ਡੱਕ ਲਿਆ ਗਿਆ। ਜਵਾਨੀਆਂ ਬੀਤ ਗਈਆਂ ਪਰ ਵਾਪਸ ਆਉਂਣ ਦੀ ਕੋਈ ਉਮੀਦ ਨਹੀਂ । ਮੈਂ ਆਉਂਣ ਲੱਗੇ ਹੌਂਸਲਾ ਦਿੱਤਾ ਕਿ ਨਾਨੀ ਚੰਗਾ ਏ ਬਾਹਰ ਹੀ ਤਾਂ ਗਏ ਆ। ਪਰਤ ਆਉਂਣਗੇ,,ਨਾਲੇ ਬਚੇ ਰਹਿਣਗੇ। ਨਹੀਂ ਤਾਂ ਏਥੇ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕੋਈ ਆਪਣੇ ਆਲੇ ਪਾਸਿਓਂ ਹੀ ਸ਼ਿਕਾਰ ਖੇਡ ਜਾਵੇ। ਸਾਡੀ ਪਿੱਠ ਵਿੱਚ ਤਾਂ ਖੰਜਰ ਹੀ ਐਨੇ ਚੁਭੇ ਹੋਏ ਆ ਕਿ ਜਿ ਹੁਣ ਕੋਈ ਮਰਹਮ ਲਾਉਂਣ ਵੀ ਆਵੇ ਤਾਂ ਓਹ ਕਾਤਲ ਹੀ ਜਾਪਦੈ।
ਅੱਜ ਸੁਬਹ ਸੁਬਹ ਕਿਸੇ ਪੰਥਕ ਗਰੁੱਪ ਦਾ ਫੋਨ ਆਇਆ ।ਨਾਂ ਮੈਂ ਨਹੀਂ ਲਵਾਂਗਾਂ ਕਹਿੰਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜ ਰਹੇ ਆ । ਤੁਸੀਂ ਸਾਨੂੰ ਸਪੋਰਟ ਕਰੋ। ਮੈਂ ਕਿਹਾ ਬਾਬਾ ਜੀ ਕੁੱਝ ਹੋਰ ਸੁਹਿਰਦ ਧਿਰਾਂ ਵੀ ਚੋਣਾਂ ਲੜ ਰਹੀਆਂ ਹਨ ਕੀ ਤੁਸੀਂ ਓਹਨਾ ਨਾਲ ਕੋਈ ਸਲਾਹ ਕੀਤੀ ? ਕਹਿੰਦੇ ਓਹ ਆਪਣਾ ਲੜਨਗੇ ਅਸੀਂ ਆਪਣਾ। ਮੈਂ ਕਿਹਾ ਫਿਰ ਚੋਣਾਂ ਕਾਹਦੇ ਲਈ ਲੜਨੀਆਂ ਸਿੱਧਾ ਕਹੋ ਕਿ ਓਹਨਾ ਲੋਕਾਂ ਨੂੰ ਤਕੜੇ ਕਰਨਾ ਜਿੰਨਾ ਲੋਕਾਂ ਨੇ ਸਾਡੇ ਪੁੱਤ ਮਾਰੇ ਆ,, ਤੇ ਜਿੰਨਾ ਲੋਕਾਂ ਨੇ ਸਾਡੇ ਹੱਕ ਮੰਗਦੇ ਨੌਜਵਾਨਾਂ ਨੂੰ ਜੇਲਾਂ ਵਿੱਚ ਡੱਕਿਆ। ਫੋਨ ਕੱਟਿਆ ਤੇ ਸੋਚ ਰਿਹਾ ਸਾਂ ਕਿ ਐਨਾਂ ਕੁੱਝ ਗਵਾ ਕੇ ਵੀ ਇਹ ਲੋਕ ਕੁਰਸੀਆਂ ਲੱਭ ਰਹੇ ਆ । ਸਾਨੂੰ ਤਾਂ ਲੰਗਰ ਦਾ ਕਾਨਸੈਪਟ ਹੀ ਸਮਝ ਨਹੀਂ ਆਇਆ ਕਿ ਇਹ ਲਾਉਂਣਾ ਕਿਥੇ ਆ ਅਤੇ ਲਾਉਂਣਾ ਕਿਓਂ ਏ। ਲੰਗਰਾਂ ਨੂੰ ਵੀ ਧੰਦਾ ਬਣਾਇਆ ਹੋਇਆ ਕੁੱਝ ਲੋਕਾਂ ਨੇ।ਕੀ ਇਹਨਾਂ ਨੂੰ ਨਹੀਂ ਪਤਾ ਕਿ ਕੌਂਮ ਕਿਸ ਮੋੜ ਉੱਪਰ ਖੜੀ ਏ ??
ਬਾਪੂ ਕਹਿੰਦਾ ਹੁੰਦਾ ਸੀ ਕਿ ਜਦੋਂ ਚੂਹਾ ਘਰ ਵਿੱਚ ਨਿੱਤ ਲੀੜੇ ਲੱਤੇ ਟੁੱਕ ਜਾਂਦਾ ਹੋਵੇ ਅਤੇ ਘਰ ਦੀਆਂ ਚੀਜ਼ਾਂ ਦਾ ਨੁਕਸਾਨ ਕਰਨ ਲੱਗ ਜਾਵੇ ਤਾਂ ਬਾਹਲ਼ਾ ਪਾਪ ਪੁੰਨ ਨਹੀਂ ਸੋਚੀਦਾ ਤੇ ਨਾਂ ਕਦੇ ਕੁੜਿੱਕੀ ਲਾਈਦੀ ਏ । ਕਿਓਂਕਿ ਕਈ ਵਾਰ ਕੁੜਿੱਕੀ ਵਿੱਚ ਪਏ ਹੋਏ ਨੂੰ ਦੇਖ ਕੇ ਤਰਸ ਕਰਕੇ ਛੱਡ ਦੇਣ ਨੂੰ ਜੀਅ ਕਰ ਆਉਂਦਾ,, ਪਰ ਓਹ ਆਪਣੀ ਟੁੱਕਣ ਵਾਲੀ ਫਿਤਰਤ ਨਹੀਂ ਛੱਡਦਾ। ਸਿਕਾਰੀ ਅੱਖ ਨਾਲ ਦੇਖ ਰਿਹਾ ਹੁਕਮਰਾਨ ਆਪਣੇ ਦਲਾਲਾਂ ਨੂੰ ਵਜ਼ੀਰੀਆਂ ਬਖ਼ਸ਼ ਕੇ ਕੀ ਕੁੱਝ ਖੋ ਕੇ ਚਲਾ ਗਿਆ ਇਸ ਗੱਲ ਦਾ ਅੰਦਾਜ਼ਾ ਅਜੇ ਨਹੀਂ ਸਾਨੂੰ। ਤੇ ਜਦੋਂ ਤੱਕ ਪਤਾ ਲੱਗਣਾਂ ਓਦੋਂ ਤੱਕ ਗਵਾਉਂਣ ਲਈ ਕੁੱਝ ਨਹੀਂ ਬਚਨਾਂ। ਆਪਣਿਆਂ ਦੇ ਹੱਥੋ ਆਪਣਿਆਂ ਦੀ ਬੇਪਤੀ । ਜਦੋਂ ਕੋਈ ਨੌਜਵਾਨ ਇਸ ਚਿੱਕੜ ਵਿੱਚੋਂ ਕੱਢਣ ਦੀ ਕੋਸਿਸ ਕਰਦਾ ਤਾਂ ਓਹਦੇ ਦੂਰੋਂ ਖੜ ਕੇ ਪੱਥਰ ਮਾਰੇ ਜਾਂਦੇ ਆ । ਅਣਖੀ ਬੰਦਾ ਸੋਚਦੈ ਕਿ ਇਹਨਾ ਬੈਗਰਤਾਂ ਦੀ ਮੰਡੀ ਵਿੱਚ ਵਿਕਣ ਨਾਲੋਂ ਜੇਲ ਕੱਟੀ ਚੰਗੀ ਏ ਜਾਂ ਮਰ ਜਾਣਾ ਚੰਗਾ। ਨਾਲੇ ਬਾਬਾ ਜਦੋਂ ਅੱਖਾਂ ਵਿੱਚ ਸੰਘਰਸ਼ ਰੜਕਦੇ ਹੋਣ ਓਦੋਂ ਸੁਰਮਾਂ ਪਾ ਕੇ ਐਵੇਂ ਕਾਲੀਆਂ ਨਹੀਂ ਕਰੀ ਦੀਆਂ।
ਅਨੰਦਪੁਰ ਤੋਂ ਖੈਹਬਰ.

07/09/2024

Spectrum Punjab News
ਸ਼ਾਹਰੁਖ ਖਾਨ ਨੇ ਦੱਸੇ
ਸਫਲਤਾ ਦੇ ਰਾਜ਼

02/09/2024

ਭਾਰਤ ਵਿੱਚ ਮੀਡੀਆ ਅੱਜ ਇਹ ਖ਼ਬਰ ਦੇ ਰਿਹਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਵਾਲੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਭਾਰਤੀ ਮੀਡੀਏ ‘ਚੋਂ ਕੋਈ ਇਹ ਘਰ ਵੈਨਕੂਵਰ ‘ਚ ਤੇ ਕੋਈ ਵਿਕਟੋਰੀਆ ‘ਚ ਦੱਸ ਰਿਹਾ। ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਏ ਰਾਹੀਂ ਮਿਲੀ ਹੈ, ਜਿਸਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ-ਰੋਹਿਤ ਗੋਂਦਾਰਾ ਨੇ ਲਈ ਕਹੀ ਜਾ ਰਹੀ ਹੈ।
ਵੀਡੀਓ ‘ਚ ਦਿਖਾਇਆ ਘਰ ਕਿਸੇ ਖੁੱਲ੍ਹੇ ਥਾਂ ਜਾਂ ਫਾਰਮ ਵਿੱਚ ਜਾਪਦਾ ਹੈ। ਕੀ ਇਹ ਵਾਕਿਆ ਹੀ ਏਪੀ ਢਿੱਲੋਂ ਦਾ ਘਰ ਹੈ? ਇਸਦੀ ਪੁਸ਼ਟੀ ਨਹੀਂ ਹੋ ਸਕੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਵਿੱਚ ਜੰਮੀ ਹਸਰਤ ਕੌਰ ਅੱਜ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਖੇਡ ਰਹੀ ਹੈ Born in a small villa...
28/08/2024

ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਵਿੱਚ ਜੰਮੀ ਹਸਰਤ ਕੌਰ ਅੱਜ ਆਸਟ੍ਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਖੇਡ ਰਹੀ ਹੈ
Born in a small village in Amritsar, Hasrat Kaur is currently playing in Australia's under-19 cricket team
ਆਪਣੀ ਇਸ ਉਪਲਬਧੀ ਬਾਰੇ ਗੱਲ ਕਰਦੇ ਹਸਰਤ ਕੌਰ ਗਿੱਲ ਕਹਿੰਦੇ ਹਨ, "ਪੰਜਾਬ ਵਿੱਚ ਰਹਿੰਦੇ ਮੇਰੇ ਨਾਨਕੇ ਅਤੇ ਦਾਦਕੇ ਪਰਿਵਾਰ ਵਾਲੇ ਸਾਰੇ ਮੇਰੇ ਉੱਤੇ ਮਾਣ ਕਰਦੇ ਹਨ ਕਿ ਉਨ੍ਹਾਂ ਦੀ ਦੋਹਤੀ/ਪੋਤੀ ਆਸਟ੍ਰੇਲੀਆ ਮਹਿਲਾ ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਬਣ ਗਈ ਹੈ।"
ਜਿੱਥੇ ਧੀ ਨੂੰ ਟੀਮ ਦਾ ਹਿੱਸਾ ਬਣਨ ਵਿੱਚ ਖੁਸ਼ੀ ਹੋ ਰਹੀ ਹੈ, ਉੱਥੇ ਮਾਂ ਜਗਰੂਪ ਕੌਰ ਵੀ ਖਿੜੀ ਨਹੀਂ ਸਮਾ ਰਹੀ। ਉਹ ਦੱਸਦੇ ਹਨ, "ਮੇਰੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚੋਂ ਕ੍ਰਿਕਟ ਖੇਡਣ ਵਾਲੀ ਹਸਰਤ ਪਹਿਲੀ ਕੁੜੀ ਹੈ, ਸਾਡੇ ਤਾਂ ਘਰ ਵਿੱਚ ਵੀ ਕਦੇ ਕੋਈ ਖੇਡਾਂ ਦੀ ਗੱਲ ਨਹੀਂ ਕਰਦਾ ਸੀ।"
"ਪਰ ਹੁਣ ਮੈਂ ਆਪਣੀ ਧੀ ਉੱਤੇ ਬਹੁਤ ਮਾਣ ਕਰਦੀ ਹਾਂ ਕਿ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਸਾਰੇ ਉਸ ਦੀ ਤਾਰੀਫ਼ ਕਰਦੇ ਹਨ। ਆਸਟ੍ਰੇਲੀਆ ਅਤੇ ਭਾਰਤ ਵਿੱਚ ਸਾਨੂੰ ਉਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।"
ਹਸਰਤ ਕੌਰ ਗਿੱਲ ਦੀ ਉਮਰ ਹੁਣ 18 ਸਾਲ ਹੈ। ਉਹ ਆਪਣੇ ਮਾਪਿਆਂ ਤੇ ਛੋਟੇ ਭਰਾ ਨਾਲ ਆਸਟ੍ਰੇਲੀਆ ਦੇ ਮੈਲਬੋਰਨ (ਕਲਾਇਡ ਨੌਰਥ) ਵਿੱਚ ਰਹਿੰਦੇ ਹਨ।
ਹਸਰਤ ਕੌਰ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ ਪਿੰਡ ਬਾਸਰਕੇ ਗਿੱਲਾਂ ਵਿੱਚ ਹੋਇਆ ਸੀ। ਇਹ ਪਿੰਡ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਹੀ ਦਾ ਜਨਮ ਸਥਾਨ ਵੀ ਹੈ। ਸਾਲ 2006 ਵਿੱਚ ਉਹ ਤਿੰਨ ਸਾਲ ਦੇ ਸਨ ਜਦੋਂ ਉਹ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਏ ਸਨ।
ਹਸਰਤ ਦੇ ਮਾਪੇ ਰੁਜ਼ਗਾਰ ਦੇ ਲਈ ਸਟੱਡੀ ਵੀਜ਼ੇ ਉੱਤੇ ਆਸਟ੍ਰੇਲੀਆ ਆਏ ਸਨ। ਇੱਥੇ ਮੈਲਬੋਰਨ ਸ਼ਹਿਰ ਦੇ ਸਪਰਿੰਗਵੇਲ ਵਿੱਚ ਉਨ੍ਹਾਂ ਕਿਰਾਏ ਉੱਤੇ ਘਰ ਲਿਆ ਸੀ। ਇੱਥੇ ਹੀ ਬਾਕੀ ਪਰਵਾਸੀਆਂ ਦੀ ਵਾਂਗ ਥੋੜ੍ਹਾ-ਥੋੜ੍ਹਾ ਕੰਮ ਕਾਰ ਕਰਨਾ ਸ਼ੁਰੂ ਕਰ ਦਿੱਤਾ।
ਕ੍ਰਿਕਟ ਉਹ ਬਚਪਨ ਤੋਂ ਹੀ ਖੇਡ ਰਹੇ ਹਨ ਪਰ ਇਸ ਸਾਲ 2024 ਵਿੱਚ ਉਨ੍ਹਾਂ ਦੇ ਕ੍ਰਿਕਟ ਦੇ ਸਫ਼ਰ ਨੇ ਇੱਕ ਨਵੀਂ ਉਡਾਣ ਭਰੀ, ਜਦੋਂ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਅੰਡਰ-19 ਮਹਿਲਾ ਟੀਮ ਵਿੱਚ ਚੁਣ ਲਿਆ ਗਿਆ।
ਉਹ ਟੀਮ ਵਿੱਚ ਲੈੱਗ ਸਪਿੰਨਰ ਦੇ ਤੌਰ 'ਤੇ ਖੇਡਦੇ ਹਨ। ਪਰ ਸ਼ਾਨਦਾਰ ਗੇਂਦਬਾਜ਼ ਹੋਣ ਦੇ ਨਾਲ-ਨਾਲ ਉਹ ਸ਼ਾਨਦਾਰ ਬੱਲੇਬਾਜ਼ ਵੀ ਹਨ।
ਹਸਰਤ ਕਹਿੰਦੇ ਹਨ, "ਟੀਮ ਵਿੱਚ ਚੁਣੇ ਜਾਣ ਉੱਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ, ਮੈਂ ਆਪਣੇ ਸਫ਼ਰ ਦੀ ਇੱਕ ਪੁਲਾਂਗ ਪੁੱਟੀ ਹੈ। ਆਉਣ ਵਾਲੇ ਸਾਲਾਂ 'ਚ ਮੈਂ ਆਸਟ੍ਰੇਲੀਆ ਦੀ ਮੁੱਖ ਮਹਿਲਾ ਕ੍ਰਿਕਟ ਟੀਮ ਦਾ ਵੀ ਹਿੱਸਾ ਬਣਾਂਗੀ ਅਤੇ ਵਿਸ਼ਵ ਕੱਪ ਵੀ ਜਿੱਤਾਂਗੀ, ਇਹੀ ਮੇਰਾ ਸੁਪਨਾ ਹੈ।"

ਪੈਰਿਸ ਓਲੰਪਿਕ 2024 – ਵਿਨੇਸ਼ ਫੋਗਾਟ ਫਾਈਨਲ ਮੈਚ ‘ਚੋਂ ਡਿਸਕੁਆਲੀਫਾਈhttps://spectrumpunjab.com/?p=1726ਵਿਨੇਸ਼ ਫੋਗਾਟ ਨੂੰ ਕੰਗਨਾ ਰਣੌਤ ...
07/08/2024

ਪੈਰਿਸ ਓਲੰਪਿਕ 2024 – ਵਿਨੇਸ਼ ਫੋਗਾਟ ਫਾਈਨਲ ਮੈਚ ‘ਚੋਂ ਡਿਸਕੁਆਲੀਫਾਈ
https://spectrumpunjab.com/?p=1726
ਵਿਨੇਸ਼ ਫੋਗਾਟ ਨੂੰ ਕੰਗਨਾ ਰਣੌਤ ਨੇ ਕੀਤੀਆਂ ਟਿੱਚਰਾਂ
https://spectrumpunjab.com/?p=1730

Behbal Kalan police firing -
26/07/2024

Behbal Kalan police firing -

Behbal Kalan Goli Kand: ਬਹਿਬਲ ਕਲਾਂ ਗੋਲੀਕਾਂਡ 'ਚ ਜਿਪਸੀ 'ਤੇ ਪੁਲਿਸ ਨੇ ਆਪ ਗੋਲੀਆਂ ਮਾਰੀਆਂ ਸੀ- ਹਾਈਕੋਰਟ ਦੇ ਸਾਬਕਾ ਜੱਜ ਦਾ ਖੁਲਾਸਾ

Address


Website

Alerts

Be the first to know and let us send you an email when Punjab News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share